01.02.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ:- ਬੱਚੇ ਹੁਣ ਤੱਕ ਜੋ ਕੁਝ ਪੜ੍ਹਿਆ ਹੈ ਉਹ ਸਭ ਭੁੱਲ ਜਾਓ, ਇਕਦਮ ਬਚਪਨ ਵਿੱਚ ਚਲੇ ਜਾਓ ਫਿਰ ਇਸ ਰੂਹਾਨੀ ਪੜਾਈ ਵਿੱਚ ਪਾਸ ਹੋ ਸਕੋਗੇ"

ਪ੍ਰਸ਼ਨ:-
ਜਿਨ੍ਹਾਂ ਬੱਚਿਆਂ ਨੂੰ ਦਿਵਿਆ ਬੁੱਧੀ ਮਿਲੀ ਹੈ, ਉਨ੍ਹਾਂ ਦੀ ਨਿਸ਼ਾਨੀ ਕੀ ਹੋਵੇਗੀ?

ਉੱਤਰ:-
ਉਹ ਬੱਚੇ ਇਸ ਪੁਰਾਣੀ ਦੁਨੀਆਂ ਨੂੰ ਇਨ੍ਹਾਂ ਅੱਖਾਂ ਨਾਲ ਦੇਖਦੇ ਹੋਏ ਵੀ ਨਹੀਂ ਦੇਖਣ ਗੇ। ਉਨ੍ਹਾਂ ਦੀ ਬੁੱਧੀ ਵਿੱਚ ਸਦਾ ਰਹਿੰਦਾ ਹੈ ਕਿ ਇਹ ਪੁਰਾਣੀ ਦੁਨੀਆਂ ਖ਼ਤਮ ਹੋਈ ਕਿ ਹੋਈ। ਇਹ ਸ਼ਰੀਰ ਵੀ ਪੁਰਾਣਾ ਤਮੋਪ੍ਰਧਾਨ ਹੈ ਤਾਂ ਆਤਮਾ ਵੀ ਤਮੋਪ੍ਰਧਾਨ ਹੈ, ਇਸ ਨਾਲ ਕੀ ਪ੍ਰੀਤ ਕਰੀਏ। ਇਵੇਂ ਦਿਵਿਆ ਬੁੱਧੀ ਵਾਲੇ ਬੱਚਿਆਂ ਨਾਲ ਹੀ ਬਾਪ ਦੀ ਦਿੱਲ ਲਗਦੀ ਹੈ। ਇਵੇਂ ਦੇ ਬੱਚੇ ਹੀ ਬਾਪ ਦੀ ਯਾਦ ਵਿੱਚ ਨਿਰੰਤਰ ਰਹਿ ਸਕਦੇ ਹਨ। ਸੇਵਾ ਵਿੱਚ ਵੀ ਅੱਗੇ ਜਾ ਸਕਦੇ ਹਨ।

ਓਮ ਸ਼ਾਂਤੀ
ਮਿੱਠੇ-ਮਿੱਠੇ ਰੂਹਾਨੀ ਬੱਚਿਆਂ ਨੂੰ ਰੂਹਾਨੀ ਬਾਪ ਸਮਝਾਉਂਦੇ ਹਨ। ਜਿਵੇਂ ਹੱਦ ਦੇ ਸੰਨਿਆਸੀ ਹਨ, ਉਹ ਘਰਬਾਰ ਛੱਡ ਦਿੰਦੇ ਹਨ ਕਿਉਂਕਿ ਉਹ ਸਮਝਦੇ ਹਨ ਅਸੀਂ ਬ੍ਰਹਮ ਵਿੱਚ ਲੀਨ ਹੋ ਜਾਵਾਂਗੇ, ਇਸਲਈ ਦੁਨੀਆਂ ਤੋਂ ਆਸਕਤੀ ਛੱਡਣੀ ਚਾਹੀਦੀ ਹੈ। ਅਭਿਆਸ ਵੀ ਇਵੇਂ ਹੀ ਕਰਦੇ ਹੋਣਗੇ। ਜਾਕੇ ਇਕਾਂਤ ਵਿੱਚ ਰਹਿੰਦੇ ਹਨ। ਉਹ ਹਨ ਹੱਠਯੋਗੀ, ਤੱਤਵ ਗਿਆਨੀ। ਸਮਝਦੇ ਹਨ ਬ੍ਰਹਮ ਵਿੱਚ ਲੀਨ ਹੋ ਜਾਵਾਂਗੇ ਇਸਲਈ ਮਮੱਤਵ ਮਿਟਾਉਣ ਦੇ ਲਈ ਘਰਬਾਰ ਛੱਡ ਦਿੰਦੇ ਹਨ। ਵੈਰਾਗ ਆ ਜਾਂਦਾ ਹੈ। ਪਰ ਫੱਟ ਨਾਲ ਮਮੱਤਵ ਨਹੀਂ ਮਿਟਦਾ ਹੈ। ਇਸਤਰੀ, ਬੱਚੇ ਆਦਿ ਯਾਦ ਆਉਂਦੇ ਰਹਿੰਦੇ ਹਨ। ਇੱਥੇ ਤਾਂ ਤੁਹਾਨੂੰ ਗਿਆਨ ਦੀ ਬੁੱਧੀ ਨਾਲ ਸਭ ਕੁਝ ਭੁੱਲਣਾ ਹੁੰਦਾ ਹੈ। ਕੋਈ ਵੀ ਚੀਜ਼ ਜਲਦੀ ਭੁੱਲਦੀ ਨਹੀਂ ਹੈ। ਹੁਣ ਤੁਹਾਡਾ ਇਹ ਬੇਹੱਦ ਦਾ ਸੰਨਿਆਸ ਹੈ। ਯਾਦ ਤਾਂ ਸਾਰੇ ਸੰਨਿਆਸੀਆ ਨੂੰ ਵੀ ਰਹਿੰਦੀ ਹੈ। ਪਰ ਬੁੱਧੀ ਨਾਲ ਸਮਝਦੇ ਹਨ ਕਿ ਸਾਨੂੰ ਬ੍ਰਹਮ ਵਿੱਚ ਲੀਨ ਹੋਣਾ ਹੈ, ਇਸਲਈ ਸਾਨੂੰ ਦੇਹ ਦਾ ਭਾਨ ਨਹੀਂ ਰੱਖਣਾ ਹੈ। ਉਹ ਹੈ ਹੱਠਯੋਗ ਮਾਰਗ। ਸਮਝਦੇ ਹਨ ਅਸੀਂ ਇਹ ਸ਼ਰੀਰ ਛੱਡ ਬ੍ਰਹਮ ਵਿੱਚ ਲੀਨ ਹੋ ਜਾਵਾਂਗੇ। ਉਨ੍ਹਾਂ ਨੂੰ ਇਹ ਪਤਾ ਨਹੀਂ ਕਿ ਅਸੀਂ ਸ਼ਾਂਤੀ ਧਾਮ ਕਿਵੇਂ ਜਾ ਸਕਦੇ ਹਾਂ। ਤੁਸੀਂ ਹੁਣ ਜਾਣਦੇ ਹੋ ਸਾਨੂੰ ਆਪਣੇ ਘਰ ਜਾਣਾ ਹੈ। ਜਿਵੇਂ ਵਲਾਇਤ ਤੋਂ ਆਉਂਦੇ ਹਨ ਤਾਂ ਸਮਝਦੇ ਹਨ ਅਸੀਂ ਬੰਬੇ ਜਾਣਾ ਹੈ ਵਾਇਆ...। ਹੁਣ ਤੁਹਾਨੂੰ ਬੱਚਿਆਂ ਨੂੰ ਵੀ ਪੱਕਾ ਨਿਸ਼ਚੇ ਹੈ। ਬਹੁਤ ਕਹਿੰਦੇ ਹਨ ਇਨ੍ਹਾਂ ਦੀ ਪਵਿੱਤਰਤਾ ਚੰਗੀ ਹੈ, ਗਿਆਨ ਵਧੀਆ ਹੈ, ਸੰਸਥਾ ਵਧੀਆ ਹੈ। ਮਾਤਾਵਾਂ ਮਿਹਨਤ ਵਧੀਆ ਕਰਦੀਆਂ ਹਨ ਕਿਉਂਕਿ ਅਥੱਕ ਹੋ ਕੇ ਸਮਝਾਉਂਦੀਆਂ ਹਨ। ਆਪਣਾ ਤਨ, ਮਨ, ਧਨ ਲਉਂਦੀਆਂ ਹਨ ਇਸਲਈ ਚੰਗੀਆਂ ਲਗਦੀਆਂ ਹਨ। ਪਰ ਅਸੀਂ ਵੀ ਇਵੇਂ ਦਾ ਅਭਿਆਸ ਕਰੀਏ, ਇਹ ਖ਼ਿਆਲ ਵੀ ਨਹੀਂ ਆਵੇਗਾ। ਕੋਈ ਵਿਰਲਾ ਨਿਕਲਦਾ ਹੈ। ਉਹ ਤਾਂ ਬਾਪ ਵੀ ਕਹਿੰਦੇ ਹਨ ਕੋਟਾਂ ਵਿੱਚ ਕੋਈ ਮਤਲਬ ਜੋ ਤੁਹਾਡੇ ਕੋਲ ਆਉਂਦੇ ਹਨ, ਉਨ੍ਹਾਂ ਵਿੱਚ ਕੋਈ ਨਿਕਲਦਾ ਹੈ। ਬਾਕੀ ਇਹ ਪੁਰਾਣੀ ਦੁਨੀਆਂ ਖ਼ਤਮ ਹੋਣ ਵਾਲੀ ਹੈ। ਤੁਸੀਂ ਜਾਣਦੇ ਹੋ ਹੁਣ ਬਾਪ ਆਇਆ ਹੋਇਆ ਹੈ। ਸਾਕਸ਼ਾਤਕਾਰ ਹੋਵੇ ਨਾ ਹੋਵੇ, ਪਰ ਵਿਵੇਕ ਕਹਿੰਦਾ ਹੈ ਕਿ ਬੇਹੱਦ ਦਾ ਬਾਪ ਆਇਆ ਹੋਇਆ ਹੈ। ਇਹ ਵੀ ਤੁਸੀਂ ਜਾਣਦੇ ਹੋ ਬੇਹੱਦ ਦਾ ਬਾਪ ਇਕ ਹੈ, ਉਹ ਪਾਰਲੌਕਿਕ ਬਾਪ ਗਿਆਨ ਦਾ ਸਾਗਰ ਹੈ। ਲੌਕਿਕ ਨੂੰ ਕਦੇ ਗਿਆਨ ਦਾ ਸਾਗਰ ਨਹੀਂ ਕਹਾਂਗੇ। ਇਹ ਵੀ ਬਾਪ ਆਕੇ ਆਪਣਾ ਪਰਿਚੈ ਦਿੰਦੇ ਹਨ। ਤੁਸੀਂ ਜਾਣਦੇ ਹੋ ਹੁਣ ਇਹ ਪੁਰਾਣੀ ਦੁਨੀਆਂ ਖ਼ਤਮ ਹੋਣ ਵਾਲੀ ਹੈ। ਅਸੀਂ 84 ਜਨਮਾਂ ਦਾ ਚੱਕਰ ਪੂਰਾ ਕੀਤਾ ਹੈ। ਅਸੀਂ ਹੁਣ ਪੁਰਸ਼ਾਰਥ ਕਰਦੇ ਹਾਂ ਵਾਪਿਸ ਸੁਖਧਾਮ ਜਾਣ ਦੇ ਲਈ ਵਾਇਆ ਸ਼ਾਂਤੀਧਾਮ। ਸ਼ਾਂਤੀਧਾਮ ਤਾਂ ਜਰੂਰ ਜਾਣਾ ਹੈ। ਓਥੋਂ ਫਿਰ ਇੱਥੇ ਵਾਪਿਸ ਆਉਣਾ ਹੈ। ਮਨੁੱਖ ਤਾਂ ਇਨ੍ਹਾਂ ਗੱਲਾਂ ਵਿੱਚ ਮੂੰਝੇ ਹੋਏ ਹਨ। ਕੋਈ ਮਰਦਾ ਹੈ ਤਾਂ ਸਮਝਦੇ ਹਨ ਬੈਕੁੰਠ ਗਿਆ। ਪਰ ਬੈਕੁੰਠ ਹੈ ਕਿਥੇ? ਇਹ ਬੈਕੁੰਠ ਦਾ ਨਾਮ ਤਾਂ ਭਾਰਤਵਾਸੀ ਹੀ ਜਾਣਦੇ ਹਨ ਹੋਰ ਧਰਮ ਵਾਲੇ ਨਹੀਂ ਜਾਣਦੇ ਹਨ। ਸਿਰਫ ਨਾਮ ਸੁਣਿਆ ਹੈ, ਚਿੱਤਰ ਦੇਖੇ ਹਨ। ਦੇਵਤਾਵਾਂ ਦੇ ਮੰਦਿਰ ਬੜੇ ਦੇਖੇ ਹਨ। ਜਿਵੇਂ ਇਹ ਦਿਲਵਾੜਾ ਮੰਦਿਰ ਹੈ। ਲੱਖਾਂ ਕਰੋੜਾ ਰੁਪਏ ਖਰਚ ਕੇ ਬਣਾਇਆ ਹੈ, ਬਣਾਉਂਦੇ ਹੀ ਰਹਿੰਦੇ ਹਨ। ਦੇਵੀ ਦੇਵਤਾਵਾਂ ਨੂੰ ਵੈਸ਼ਨਵ ਕਹਾਂਗੇ। ਉਹ ਵਿਸ਼ਨੂੰ ਦੀ ਵੰਸ਼ਾਵਲੀ ਹਨ। ਉਹ ਤਾਂ ਹੈ ਹੀ ਪਵਿੱਤਰ। ਸਤਿਯੁੱਗ ਨੂੰ ਕਿਹਾ ਜਾਂਦਾ ਹੈ ਪਾਵਨ ਦੁਨੀਆਂ। ਇਹ ਹੈ ਪਤਿਤ ਦੁਨੀਆਂ। ਸਤਿਯੁੱਗ ਦੇ ਵੈਭਵ ਆਦਿ ਇੱਥੇ ਹੁੰਦੇ ਨਹੀਂ ਹਨ। ਇੱਥੇ ਤਾਂ ਅਨਾਜ ਆਦਿ ਸਭ ਤਮੋਪ੍ਰਧਾਨ ਬਣ ਜਾਂਦੇ ਹਨ। ਸਵਾਦ ਵੀ ਤਮੋਪ੍ਰਧਾਨ। ਬੱਚੀਆਂ ਧਿਆਨ ਵਿੱਚ ਜਾਂਦੀਆਂ ਹਨ ਤੇ ਕਹਿੰਦੀਆਂ ਹਨ ਅਸੀਂ ਸ਼ੂਬੀਰਸ ਪੀ ਕੇ ਆਈਆਂ ਹਾਂ। ਬੜਾ ਸਵਾਦ ਸੀ। ਇੱਥੇ ਵੀ ਤੁਹਾਡੇ ਹੱਥ ਦਾ ਖਾਂਦੇ ਹਨ ਤਾਂ ਕਹਿੰਦੇ ਹਨ ਬੜਾ ਸਵਾਦ ਹੈ ਕਿਉਂਕਿ ਤੁਸੀਂ ਚੰਗੀ ਤਰ੍ਹਾਂ ਬਣਾਉਂਦੀਆਂ ਹੋ। ਸਾਰੇ ਦਿਲ ਭਰ ਕੇ ਖਾਂਦੇ ਹਨ। ਇਵੇਂ ਨਹੀਂ, ਤੁਸੀਂ ਯੋਗ ਵਿੱਚ ਰਹਿ ਕੇ ਬਣਾਉਂਦੇ ਹੋ ਇਸਲਈ ਸੁਆਦ ਹੁੰਦਾ ਹੈ! ਨਹੀਂ, ਇਹ ਵੀ ਪ੍ਰੈਕਟਿਸ ਹੁੰਦੀ ਹੈ। ਕੋਈ ਬਹੁਤ ਵੱਧੀਆ ਭੋਜਨ ਬਣਾਉਂਦੇ ਹਨ। ਉੱਥੇ ਤਾਂ ਹਰ ਚੀਜ਼ ਸਤੋਪ੍ਰਧਾਨ ਹੁੰਦੀ ਹੈ, ਇਸਲਈ ਬੜੀ ਤਾਕਤ ਰਹਿੰਦੀ ਹੈ। ਤਮੋਪ੍ਰਧਾਨ ਹੋਣ ਨਾਲ ਤਾਕਤ ਘੱਟ ਹੋ ਜਾਂਦੀ ਹੈ, ਫਿਰ ਉਸ ਨਾਲ ਬਿਮਾਰੀਆਂ ਦੁੱਖ ਆਦਿ ਵੀ ਹੁੰਦਾ ਰਹਿੰਦਾ ਹੈ। ਨਾਮ ਹੀ ਹੈ ਦੁੱਖਧਾਮ। ਸੁਖਧਾਮ ਵਿੱਚ ਦੁੱਖ ਦੀ ਗੱਲ ਹੀ ਨਹੀਂ ਹੈ। ਅਸੀਂ ਇੰਨੇ ਸੁੱਖ ਵਿੱਚ ਜਾਂਦੇ ਹਾਂ, ਜਿਸਨੂੰ ਸਵਰਗ ਦਾ ਸੁੱਖ ਕਿਹਾ ਜਾਂਦਾ ਹੈ। ਸਿਰਫ ਤੁਹਾਨੂੰ ਪਵਿੱਤਰ ਬਣਨਾ ਹੈ, ਸੋ ਵੀ ਇਸ ਜਨਮ ਦੇ ਲਈ। ਪਿੱਛੇ ਦਾ ਖਿਆਲ ਨਾ ਕਰੋ, ਹੁਣ ਤਾਂ ਤੁਸੀਂ ਪਵਿੱਤਰ ਬਣੋ। ਪਹਿਲਾਂ ਤਾਂ ਵਿਚਾਰ ਕਰੋ - ਕਹਿੰਦੇ ਕੌਣ ਹਨ! ਬੇਹੱਦ ਦੇ ਬਾਪ ਦਾ ਪਰਿਚੈ ਦੇਣਾ ਪਵੇ। ਬੇਹੱਦ ਦੇ ਬਾਪ ਤੋਂ ਸੁੱਖ ਦਾ ਵਰਸਾ ਮਿਲਦਾ ਹੈ। ਲੌਕਿਕ ਬਾਪ ਵੀ ਪਾਰਲੌਕਿਕ ਬਾਪ ਨੂੰ ਯਾਦ ਕਰਦੇ ਹਨ। ਬੁੱਧੀ ਉਪਰ ਚਲੀ ਜਾਂਦੀ ਹੈ। ਤੁਸੀਂ ਬੱਚੇ ਜੋ ਨਿਸ਼ਚੇ ਬੁੱਧੀ ਪੱਕੇ ਹੋ, ਉਨ੍ਹਾਂ ਦੇ ਅੰਦਰ ਰਹੇਗਾ ਕਿ ਇਸ ਦੁਨੀਆਂ ਵਿੱਚ ਅਸੀਂ ਬਾਕੀ ਥੋੜੇ ਦਿਨ ਹਾਂ। ਇਹ ਤਾਂ ਕੌਡੀ ਮਿਸਲ ਸ਼ਰੀਰ ਹੈ। ਆਤਮਾ ਵੀ ਕੌਡੀ ਮਿਸਲ ਬਣ ਗਈ ਹੈ, ਇਸਨੂੰ ਵੈਰਾਗ ਕਿਹਾ ਜਾਂਦਾ ਹੈ।

ਹੁਣ ਤੁਸੀਂ ਬੱਚੇ ਡਰਾਮਾ ਨੂੰ ਜਾਣ ਗਏ ਹੋ। ਭਗਤੀ ਮਾਰਗ ਦਾ ਪਾਰਟ ਚਲਣਾ ਹੀ ਹੈ। ਸਾਰੇ ਭਗਤੀ ਵਿੱਚ ਹਨ, ਨਫ਼ਰਤ ਦੀ ਲੋੜ ਨਹੀਂ ਹੈ। ਸੰਨਿਆਸੀ ਖੁੱਦ ਨਫ਼ਰਤ ਦਿਵਾਉਂਦੇ ਹਨ। ਘਰ ਵਿੱਚ ਸਾਰੇ ਦੁੱਖੀ ਹੋ ਜਾਂਦੇ ਹਨ, ਉਹ ਖੁੱਦ ਆਪਣੇ ਨੂੰ ਜਾਕੇ ਥੋੜਾ ਸੁਖੀ ਕਰਦੇ ਹਨ। ਵਾਪਸ ਮੁੱਕਤੀ ਵਿੱਚ ਕੋਈ ਜਾ ਨਹੀਂ ਸਕਦਾ ਹੈ। ਜੋ ਵੀ ਕੋਈ ਆਏ ਹਨ, ਵਾਪਸ ਕੋਈ ਵੀ ਨਹੀਂ ਗਿਆ ਹੈ। ਸਾਰੇ ਇੱਥੇ ਹੀ ਹਨ। ਇਕ ਵੀ ਨਿਰਵਾਣਧਾਮ ਜਾਂ ਬ੍ਰਹਮ ਵਿੱਚ ਨਹੀਂ ਗਿਆ ਹੈ। ਉਹ ਸਮਝਦੇ ਹਨ ਫ਼ਲਾਣਾ ਬ੍ਰਹਮ ਵਿੱਚ ਲੀਨ ਹੋ ਗਿਆ। ਇਹ ਸਭ ਭਗਤੀ ਮਾਰਗ ਦੇ ਸ਼ਾਸਤਰਾਂ ਵਿੱਚ ਹੈ। ਬਾਪ ਕਹਿੰਦੇ ਹਨ ਇੰਨਾ ਸ਼ਾਸਤਰਾਂ ਆਦਿ ਵਿੱਚ ਜੋ ਕੁਝ ਵੀ ਹੈ, ਸਭ ਭਗਤੀ ਮਾਰਗ ਹੈ। ਤੁਹਾਨੂੰ ਬੱਚਿਆਂ ਨੂੰ ਇਹ ਗਿਆਨ ਮਿਲ ਰਿਹਾ ਹੈ ਇਸਲਈ ਤੁਹਾਨੂੰ ਕੁਝ ਵੀ ਪੜਨ ਦੀ ਲੋੜ ਨਹੀਂ ਹੈ। ਪਰ ਕੋਈ - ਕੋਈ ਇਵੇਂ ਦੇ ਹਨ ਜਿਨ੍ਹਾਂ ਵਿੱਚ ਨਾਵਲ ਪੜਨ ਦੀ ਆਦਤ ਹੈ। ਗਿਆਨ ਤਾਂ ਪੂਰਾ ਹੈ ਨਹੀਂ। ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕੁੱਕੜ ਗਿਆਨੀ। ਰਾਤ ਨੂੰ ਨਾਵਲ ਪੜ੍ਹ ਕੇ ਨੀਂਦ ਕਰਦੇ ਹਨ ਤਾਂ ਉਨ੍ਹਾਂ ਦੀ ਕੀ ਗਤੀ ਹੋਵੇਗੀ? ਇੱਥੇ ਤਾਂ ਬਾਪ ਕਹਿੰਦੇ ਹਨ ਜੋ ਕੁਝ ਪੜੇ ਹੋ ਸਭ ਕੁਝ ਭੁੱਲ ਜਾਵੋ। ਇਸ ਰੂਹਾਨੀ ਪੜਾਈ ਵਿੱਚ ਲਗ ਜਾਓ। ਇਹ ਤਾਂ ਭਗਵਾਨ ਪੜਾਉਂਦੇ ਹਨ, ਜਿਸ ਨਾਲ ਤੁਸੀਂ ਦੇਵਤਾ ਬਣ ਜਾਵੋਗੇ, 21 ਜਨਮਾਂ ਦੇ ਲਈ। ਬਾਕੀ ਜੋ ਕੁਝ ਪੜੇ ਹੋ ਸਭ ਕੁਝ ਭੁੱਲਣਾ ਪਵੇ। ਇਕਦਮ ਬਚਪਨ ਵਿੱਚ ਚਲੇ ਜਾਵੋ। ਆਪਣੇ ਨੂੰ ਆਤਮਾ ਸਮਝੋ। ਭਾਵੇਂ ਇਨ੍ਹਾਂ ਅੱਖਾਂ ਨਾਲ ਦੇਖਦੇ ਹੋ ਪਰ ਦੇਖਦੇ ਹੋਏ ਵੀ ਨਾ ਦੇਖੋ। ਤੁਹਾਨੂੰ ਦਿਵਿਆ ਦ੍ਰਿਸ਼ਟੀ, ਦਿਵਿਆ ਬੁੱਧੀ ਮਿਲੀ ਹੈ ਤਾਂ ਸਮਝਦੇ ਹੋ ਇਹ ਸਾਰੀ ਪੁਰਾਣੀ ਦੁਨੀਆਂ ਹੈ। ਇਹ ਖ਼ਤਮ ਹੋ ਜਾਣੀ ਹੈ। ਇਹ ਸਭ ਕਬਰਿਸਤਾਨੀ ਹਨ, ਉਸ ਨਾਲ ਕੀ ਦਿਲ ਲਗਾਓਗੇ। ਹੁਣ ਪਰਿਸਤਾਨ ਬਣਨਾ ਹੈ। ਤੁਸੀਂ ਹੁਣ ਕਬਰਿਸਤਾਨ ਅਤੇ ਪਰਿਸਤਾਨ ਦੇ ਵਿੱਚ ਬੈਠੇ ਹੋ। ਪਰਿਸਤਾਨ ਹੁਣ ਬਣ ਰਿਹਾ ਹੈ। ਹੁਣ ਬੈਠੇ ਹੋ ਪੁਰਾਣੀ ਦੁਨੀਆਂ ਵਿੱਚ। ਪਰ ਵਿੱਚ ਦੀ ਬੁੱਧੀ ਦਾ ਯੋਗ ਉੱਥੇ ਚਲਾ ਗਿਆ ਹੈ। ਤੁਸੀਂ ਪੁਰਸ਼ਾਰਥ ਹੀ ਨਵੀ ਦੁਨੀਆਂ ਲਈ ਕਰ ਰਹੇ ਹੋ। ਹੁਣ ਵਿਚਕਾਰ ਬੈਠੇ ਹੋ, ਪੁਰਸ਼ੋਤਮ ਬਣਨ ਦੇ ਲਈ। ਇਸ ਪੁਰਸ਼ੋਤਮ ਸੰਗਮਯੁੱਗ ਦਾ ਕਿਸੇ ਨੂੰ ਵੀ ਪਤਾ ਨਹੀਂ ਹੈ। ਪੁਰਸ਼ੋਤਮ ਮਹੀਨਾ, ਪੁਰਸ਼ੋਤਮ ਸਾਲ ਦਾ ਮਤਲਬ ਕੋਈ ਨਹੀਂ ਸਮਝਦੇ ਹਨ। ਪੁਰਸ਼ੋਤਮ ਸੰਗਮਯੁੱਗ ਨੂੰ ਟਾਈਮ ਬੜਾ ਥੋੜਾ ਮਿਲਿਆ ਹੋਇਆ ਹੈ। ਦੇਰੀ ਦੇ ਨਾਲ ਯੂਨੀਵਰਸਿਟੀ ਵਿੱਚ ਆਵੋਗੇ ਤਾਂ ਬੜੀ ਮੇਹਨਤ ਕਰਨੀ ਪਵੇਗੀ। ਯਾਦ ਬੜੀ ਮੁਸ਼ਕਲ ਠਹਿਰਦੀ ਹੈ, ਮਾਇਆ ਵਿਘਨ ਪਾਉਂਦੀ ਰਹਿੰਦੀ ਹੈ। ਤਾਂ ਬਾਪ ਸਮਝਾਉਂਦੇ ਹਨ ਇਹ ਪੁਰਾਣੀ ਦੁਨੀਆਂ ਖ਼ਤਮ ਹੋਣ ਵਾਲੀ ਹੈ। ਬਾਪ ਭਾਵੇਂ ਇੱਥੇ ਬੈਠੇ ਹਨ, ਦੇਖਦੇ ਹਨ ਪਰ ਬੁੱਧੀ ਵਿੱਚ ਹੈ ਕਿ ਇਹ ਸਭ ਖ਼ਤਮ ਹੋਣ ਵਾਲਾ ਹੈ। ਕੁਝ ਵੀ ਨਹੀਂ ਰਹੇਗਾ। ਇਹ ਤਾਂ ਪੁਰਾਣੀ ਦੁਨੀਆਂ ਹੈ, ਇਸ ਤੋਂ ਵੈਰਾਗ ਹੋ ਜਾਂਦਾ ਹੈ। ਸ਼ਰੀਰਧਾਰੀ ਵੀ ਸਾਰੇ ਪੁਰਾਣੇ ਹਨ। ਸ਼ਰੀਰ ਪੁਰਾਣਾ ਤਮੋਪ੍ਰਧਾਨ ਹੈ ਤਾਂ ਆਤਮਾ ਵੀ ਤਮੋਪ੍ਰਧਾਨ ਹੈ। ਇਵੇਂ ਦੀ ਚੀਜ਼ ਨੂੰ ਦੇਖ ਕੇ ਅਸੀਂ ਕੀ ਕਰੀਏ। ਇਹ ਤਾਂ ਕੁਝ ਵੀ ਰਹਿਣਾ ਨਹੀਂ ਹੈ, ਉਸ ਨਾਲ ਪ੍ਰੀਤ ਨਹੀਂ ਹੈ। ਬੱਚਿਆਂ ਵਿੱਚ ਵੀ ਬਾਪ ਦੀ ਦਿੱਲ ਉਨ੍ਹਾਂ ਨਾਲ ਲਗਦੀ ਹੈ ਜੋ ਬਾਪ ਨੂੰ ਚੰਗੀ ਤਰ੍ਹਾਂ ਯਾਦ ਕਰਦੇ ਹਨ ਅਤੇ ਸਰਵਿਸ ਕਰਦੇ ਹਨ। ਬਾਕੀ ਬੱਚੇ ਤਾਂ ਸਭ ਹਨ। ਕਿੰਨੇ ਢੇਰ ਬੱਚੇ ਹਨ। ਸਭ ਤਾਂ ਕਦੇ ਵੀ ਦੇਖਣਗੇ ਨਹੀਂ। ਪ੍ਰਜਾਪਿਤਾ ਬ੍ਰਹਮਾ ਨੂੰ ਤਾਂ ਜਾਣਦੇ ਹੀ ਨਹੀਂ ਹਨ। ਪ੍ਰਜਾਪਿਤਾ ਬ੍ਰਹਮਾ ਦਾ ਨਾਮ ਤਾਂ ਸੁਣਿਆ ਹੈ ਪਰ ਉਸ ਤੋਂ ਮਿਲਦਾ ਕੀ ਹੈ - ਇਹ ਕੁਝ ਵੀ ਪਤਾ ਨਹੀਂ ਹੈ। ਬ੍ਰਹਮਾ ਦਾ ਮੰਦਿਰ ਹੈ, ਦਾੜੀ ਵਾਲਾ ਦਿਖਾਇਆ ਹੈ। ਪਰ ਉਸ ਨੂੰ ਕੋਈ ਯਾਦ ਨਹੀਂ ਕਰਦਾ ਕਿਉਂਕਿ ਉਸ ਤੋਂ ਵਰਸਾ ਮਿਲਣਾ ਹੀ ਨਹੀਂ ਹੈ। ਆਤਮਾਵਾਂ ਨੂੰ ਵਰਸਾ ਮਿਲਦਾ ਹੈ ਇਕ ਲੌਕਿਕ ਬਾਪ ਤੋਂ, ਦੂਜਾ ਪਾਰਲੌਕਿਕ ਬਾਪ ਤੋਂ। ਪ੍ਰਜਾਪਿਤਾ ਬ੍ਰਹਮਾ ਨੂੰ ਤਾਂ ਕੋਈ ਵੀ ਜਾਣਦੇ ਨਹੀਂ ਹਨ। ਇਹ ਹੈ ਵੰਡਰਫੁੱਲ। ਬਾਪ ਹੋ ਕੇ ਵਰਸਾ ਨਾਂ ਦੇਵੇ ਤਾਂ ਅਲੌਕਿਕ ਠਹਿਰਾ ਨਾ। ਵਰਸਾ ਹੁੰਦਾ ਹੀ ਹੈ ਹੱਦ ਅਤੇ ਬੇਹੱਦ ਦਾ। ਵਿਚਕਾਰ ਕੋਈ ਵਰਸਾ ਨਹੀਂ ਹੁੰਦਾ ਹੈ। ਭਾਵੇਂ ਪ੍ਰਜਾਪਿਤਾ ਕਹਿੰਦੇ ਪਰ ਵਰਸਾ ਕੁਝ ਵੀ ਨਹੀਂ। ਇਸ ਅਲੌਕਿਕ ਬਾਪ ਨੂੰ ਵੀ ਵਰਸਾ ਪਾਰਲੌਕਿਕ ਤੋਂ ਮਿਲਦਾ ਹੈ ਤਾਂ ਫਿਰ ਦੇਣਗੇ ਕਿਵੇਂ! ਪਾਰਲੌਕਿਕ ਬਾਪ ਇਨ੍ਹਾਂ ਦੇ ਦੁਆਰਾ ਦਿੰਦਾ ਹੈ। ਇਹ ਹੈ ਰੱਥ। ਇਸ ਨੂੰ ਕੀ ਯਾਦ ਕਰਨਾ ਹੈ। ਇਸਨੂੰ ਖੁੱਦ ਵੀ ਉਸ ਬਾਪ ਨੂੰ ਯਾਦ ਕਰਨਾ ਪੈਂਦਾ ਹੈ। ਉਹ ਲੋਕ ਸਮਝਦੇ ਹਨ ਇਹ ਬ੍ਰਹਮਾ ਨੂੰ ਹੀ ਪਰਮਾਤਮਾ ਸਮਝਦੇ ਹਨ। ਪਰ ਸਾਨੂੰ ਵਰਸਾ ਇਸ ਤੋਂ ਨਹੀ ਮਿਲਦਾ ਹੈ, ਵਰਸਾ ਤਾਂ ਸ਼ਿਵ ਬਾਬਾ ਤੋਂ ਮਿਲਦਾ ਹੈ। ਇਹ ਤਾਂ ਵਿੱਚ ਦਲਾਲ ਰੂਪ ਵਿੱਚ ਹੈ। ਇਹ ਵੀ ਸਾਡੇ ਵਰਗਾ ਸਟੂਡੈਂਟ ਹੈ। ਡਰਨ ਦੀ ਕੋਈ ਗੱਲ ਨਹੀਂ ਹੈ।

ਬਾਪ ਕਹਿੰਦੇ ਹਨ ਇਸ ਸਮੇਂ ਸਾਰੀ ਦੁਨੀਆਂ ਤਮੋਪ੍ਰਧਾਨ ਹੈ। ਤੁਹਾਨੂੰ ਯੋਗਬੱਲ ਨਾਲ ਸਤੋਪ੍ਰਧਾਨ ਬਣਨਾ ਹੈ। ਲੌਕਿਕ ਬਾਪ ਤੋਂ ਹੱਦ ਦਾ ਵਰਸਾ ਮਿਲਦਾ ਹੈ। ਤੁਹਾਨੂੰ ਹੁਣ ਬੁੱਧੀ ਲਗਾਉਂਣੀ ਹੈ ਬੇਹੱਦ ਵਿੱਚ। ਬਾਪ ਕਹਿੰਦੇ ਹਨ ਸਿਵਾਏ ਬਾਪ ਤੋਂ ਹੋਰ ਕਿਸੇ ਤੋਂ ਵੀ ਕੁਝ ਮਿਲਣਾ ਨਹੀਂ ਹੈ, ਫਿਰ ਭਾਵੇਂ ਦੇਵਤੇ ਕਿਓਂ ਨਾ ਹੋਣ। ਇਸ ਸਮੇਂ ਤਾਂ ਸਭ ਤਮੋਪ੍ਰਧਾਨ ਹਨ। ਲੌਕਿਕ ਬਾਪ ਤੋਂ ਵਰਸਾ ਤਾਂ ਮਿਲਦਾ ਹੀ ਹੈ। ਬਾਕੀ ਇਨ੍ਹਾਂ ਲਕਸ਼ਮੀ- ਨਰਾਇਣ ਤੋਂ ਤੁਸੀਂ ਕੀ ਚਾਹੁੰਦੇ ਹੋ? ਉਹ ਲੋਕ ਤਾਂ ਸਮਝਦੇ ਹਨ ਇਹ ਅਮਰ ਹਨ, ਕਦੇ ਵੀ ਮਰਦੇ ਨਹੀਂ ਹਨ। ਤਮੋਪ੍ਰਧਾਨ ਬਣਦੇ ਨਹੀਂ ਹਨ। ਲੇਕਿਨ ਤੁਸੀਂ ਜਾਣਦੇ ਹੋ ਜਿਹੜੇ ਸਤੋਪ੍ਰਧਾਨ ਸੀ ਉਹ ਹੀ ਹੁਣ ਤਮੋਪ੍ਰਧਾਨ ਵਿੱਚ ਆਉਂਦੇ ਹਨ। ਸ੍ਰੀ ਕ੍ਰਿਸ਼ਨ ਨੂੰ ਲਕਸ਼ਮੀ- ਨਰਾਇਣ ਤੋਂ ਵੀ ਉੱਚਾ ਸਮਝਦੇ ਹਨ ਕਿਉਂਕਿ ਉਹ ਫਿਰ ਵੀ ਸ਼ਾਦੀ (ਵਿਆਹ) ਕੀਤੇ ਹੋਏ ਹਨ। ਕ੍ਰਿਸ਼ਨ ਤਾਂ ਜਨਮ ਤੋਂ ਹੀ ਪਵਿੱਤਰ ਹੈ ਇਸਲਈ ਸ਼੍ਰੀਕ੍ਰਿਸ਼ਨ ਦੀ ਮਹਿਮਾ ਬੜੀ ਹੈ। ਝੂਲਾ ਵੀ ਸ਼੍ਰੀਕ੍ਰਿਸ਼ਨ ਨੂੰ ਝੁਲਾਂਦੇ ਹਨ। ਜਯੰਤੀ ਵੀ ਸ਼੍ਰੀਕ੍ਰਿਸ਼ਨ ਦੀ ਮਨਉਂਦੇ ਹਨ। ਲਕਸ਼ਮੀ - ਨਰਾਇਣ ਦੀ ਕਿਓੰ ਨਹੀਂ ਮਨਾਉਂਦੇ ਹਨ? ਗਿਆਨ ਨਾ ਹੋਣ ਦੇ ਕਾਰਨ ਸ਼੍ਰੀਕ੍ਰਿਸ਼ਨ ਨੂੰ ਦਵਾਪਰ ਵਿੱਚ ਲੈ ਗਏ ਹਨ। ਕਹਿੰਦੇ ਹਨ ਗੀਤਾ ਗਿਆਨ ਦਵਾਪਰ ਵਿੱਚ ਦਿੱਤਾ ਹੈ। ਕਿੰਨਾ ਮੁਸ਼ਕਿਲ ਹੈ ਕਿਸੇ ਨੂੰ ਸਮਝਾਉਣਾ! ਕਹਿ ਦਿੰਦੇ ਹਨ ਗਿਆਨ ਤਾਂ ਪਰੰਪਰਾ ਤੋਂ ਚਲਦਾ ਆ ਰਿਹਾ ਹੈ। ਪਰ ਪਰੰਪਰਾ ਵੀ ਕਦੋਂ ਤੋਂ? ਇਹ ਕੋਈ ਨਹੀਂ ਜਾਣਦੇ ਹਨ। ਪੂਜਾ ਕਦੋਂ ਤੋਂ ਸ਼ੁਰੂ ਹੋਈ ਇਹ ਵੀ ਨਹੀਂ ਜਾਣਦੇ ਹਨ ਇਸਲਈ ਕਹਿ ਦਿੰਦੇ ਰਚਤਾ ਅਤੇ ਸ੍ਰਿਸ਼ਟੀ ਦੇ ਆਦਿ, ਮੱਧ, ਅੰਤ ਨੂੰ ਨਹੀਂ ਜਾਣਦੇ ਹਨ। ਕਲਪ ਦੀ ਆਯੂ (ਉਮਰ) ਲੱਖਾਂ ਸਾਲ ਕਹਿਣ ਨਾਲ ਪਰੰਪਰਾ ਕਹਿ ਦਿੰਦੇ ਹਨ। ਤਿਥੀ - ਤਰੀਕ ਕੁਝ ਵੀ ਨਹੀਂ ਜਾਣਦੇ ਹਨ। ਲਕਸ਼ਮੀ - ਨਰਾਇਣ ਦਾ ਜਨਮ ਦਿਨ ਨਹੀਂ ਮਨਾਉਂਦੇ ਹਨ। ਇਸਨੂੰ ਕਿਹਾ ਜਾਂਦਾ ਹੈ ਅਗਿਆਨ ਹਨ੍ਹੇਰਾ। ਤੁਹਾਡੇ ਵਿੱਚ ਵੀ ਕੋਈ ਚੰਗੀ ਤਰ੍ਹਾਂ ਇਨ੍ਹਾਂ ਗੱਲਾਂ ਨੂੰ ਨਹੀਂ ਜਾਣਦੇ ਹਨ। ਇਸ ਲਈ ਕਿਹਾ ਜਾਂਦਾ ਹੈ - ਮਹਾਰਥੀ, ਘੁੜਸਵਾਰ ਅਤੇ ਪਿਆਦੇ। ਗਜ ਨੂੰ ਗ੍ਰਾਹ ਨੇ ਖਾਦਾ। ਗ੍ਰਾਹ ਵੱਡੇ ਹੁੰਦੇ ਹਨ ਇਕਦਮ ਹੱਪ ਕਰ ਲੈਂਦੇ ਹਨ। ਜਿਵੇਂ ਸੱਪ ਡੱਡੂ ਨੂੰ ਹੱਪ ਕਰਦਾ ਹੈ।

ਭਗਵਾਨ ਨੂੰ ਬਾਗਵਾਨ, ਮਾਲੀ, ਖਵਈਆ ਕਿਓੰ ਕਹਿੰਦੇ ਹਨ? ਇਹ ਵੀ ਤੁਸੀਂ ਹੁਣ ਸਮਝਦੇ ਹੋ। ਬਾਪ ਆਕੇ ਵਿਸ਼ੇ ਸਾਗਰ ਤੋਂ ਪਾਰ ਲੈ ਜਾਂਦੇ ਹਨ, ਇਸਲਈ ਕਹਿੰਦੇ ਹਨ ਨਈਆ ਮੇਰੀ ਪਾਰ ਲਗਾ ਦੋ। ਤੁਹਾਨੂੰ ਵੀ ਹੁਣ ਪਤਾ ਚੱਲਿਆ ਹੈ ਕਿ ਅਸੀਂ ਕਿਵੇਂ ਪਾਰ ਜਾ ਰਹੇ ਹਾਂ। ਬਾਬਾ ਸਾਨੂੰ ਖੀਰ ਸਾਗਰ ਵਿੱਚ ਲੈ ਜਾਂਦੇ ਹਨ। ਉੱਥੇ ਦੁੱਖ ਦਰਦ ਦੀ ਕੋਈ ਗੱਲ ਨਹੀਂ ਹੈ। ਤੁਸੀਂ ਸੁਣ ਕੇ ਹੋਰਾਂ ਨੂੰ ਵੀ ਕਹਿੰਦੇ ਹੋ ਨਈਆ ਨੂੰ ਪਾਰ ਕਰਨ ਵਾਲਾ ਖਵਈਆ ਕਹਿੰਦੇ ਹਨ - ਹੇ ਬੱਚੇ ਤੁਸੀਂ ਸਭ ਆਪਣੇ ਨੂੰ ਆਤਮਾ ਸਮਝੋ। ਤੁਸੀਂ ਪਹਿਲਾਂ ਖੀਰਸਾਗਰ ਵਿੱਚ ਸੀ, ਹੁਣ ਵਿਸ਼ੇ ਸਾਗਰ ਵਿੱਚ ਆ ਪਹੁੰਚੇ ਹੋ। ਪਹਿਲੇ ਤੁਸੀਂ ਦੇਵਤਾ ਸੀ। ਸਵਰਗ ਹੈ ਵੰਡਰ ਆਫ਼ ਵਰਲਡ। ਸਾਰੀ ਦੁਨੀਆਂ ਵਿੱਚ ਰੂਹਾਨੀ ਵੰਡਰ ਹੈ ਸਵਰਗ। ਨਾਮ ਸੁਣ ਕੇ ਖੁਸ਼ੀ ਹੁੰਦੀ ਹੈ। ਹੈਵਿਨ ਵਿੱਚ ਤੁਸੀਂ ਰਹਿੰਦੇ ਹੋ। ਇੱਥੇ 7 ਵੰਡਰਸ ਦਿਖਾਉਂਦੇ ਹਨ। ਤਾਜਮਹਲ ਨੂੰ ਵੀ ਵੰਡਰ ਕਹਿੰਦੇ ਹਨ ਪਰ ਇਸ ਵਿੱਚ ਰਹਿਣਾ ਥੋੜੀ ਹੀ ਹੈ। ਤੁਸੀਂ ਤਾਂ ਵੰਡਰ ਆਫ਼ ਵਰਲਡ ਦਾ ਮਾਲਿਕ ਬਣਦੇ ਹੋ। ਤੁਹਾਡੇ ਰਹਿਣ ਲਈ ਬਾਪ ਨੇ ਕਿੰਨਾ ਵੰਡਰਫੁੱਲ ਬੈਕੁੰਠ ਬਣਾਇਆ ਹੈ, 21 ਜਨਮ ਲਈ ਪਦਮਾਪਦਮ ਪਤੀ ਬਣਦੇ ਹੋ। ਤਾਂ ਤੁਹਾਨੂੰ ਬੱਚਿਆਂ ਨੂੰ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਅਸੀਂ ਉਸ ਪਾਰ ਜਾ ਰਹੇ ਹਾਂ। ਅਨੇਕ ਵਾਰੀ ਤੁਸੀਂ ਬੱਚੇ ਸਵਰਗ ਵਿੱਚ ਗਏ ਹੋਵੋਗੇ। ਇਹ ਚੱਕਰ ਤੁਸੀਂ ਲਉਂਦੇ ਰਹਿੰਦੇ ਹੋ। ਪੁਰਸ਼ਾਰਥ ਇਵੇਂ ਕਰਨਾ ਚਾਹੀਦਾ ਹੈ ਜੋ ਨਵੀਂ ਦੁਨੀਆਂ ਵਿੱਚ ਪਹਿਲਾਂ-ਪਹਿਲਾਂ ਆ ਜਾਈਏ। ਪੁਰਾਣੇ ਮਕਾਨ ਵਿੱਚ ਜਾਣ ਦੀ ਦਿਲ ਥੋੜੀ ਹੁੰਦੀ ਹੈ। ਬਾਬਾ ਜ਼ੋਰ ਦਿੰਦੇ ਹਨ ਪੁਰਸ਼ਾਰਥ ਕਰ ਨਵੀਂ ਦੁਨੀਆਂ ਵਿੱਚ ਜਾਓ। ਬਾਬਾ ਸਾਨੂੰ ਵੰਡਰ ਆਫ਼ ਵਰਲਡ ਦਾ ਮਾਲਿਕ ਬਣਾਉਂਦੇ ਹਨ। ਤਾਂ ਇਵੇਂ ਦੇ ਬਾਪ ਨੂੰ ਅਸੀਂ ਕਿਓੰ ਨਾ ਯਾਦ ਕਰੀਏ। ਬੜੀ ਮੇਹਨਤ ਕਰਨੀ ਹੈ। ਇਸ ਨੂੰ ਦੇਖਦੇ ਵੀ ਨਹੀਂ ਦੇਖੋ। ਬਾਪ ਕਹਿੰਦੇ ਹਨ ਭਾਵੇਂ ਮੈਂ ਦੇਖਦਾ ਹਾਂ, ਪਰ ਮੇਰੇ ਵਿੱਚ ਗਿਆਨ ਹੈ - ਮੈਂ ਥੋੜੀ ਰੋਜ਼ ਦਾ ਮੁਸਾਫ਼ਿਰ ਹਾਂ। ਵੈਸੇ ਤੁਸੀਂ ਵੀ ਇੱਥੇ ਪਾਰਟ ਵਜਾਉਣ ਦੇ ਲਈ ਆਏ ਹੋ ਇਸਲਈ ਇਸ ਤੋਂ ਮਮਤਵ ਕੱਢ ਦੇਵੋ। ਅੱਛਾ!

ਮਿੱਠੇ-ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਰੂਹਾਨੀ ਪੜਾਈ ਵਿੱਚ ਸਦਾ ਬਿਜ਼ੀ ਰਹਿਣਾ ਹੈ। ਕਦੇ ਵੀ ਨਾਵਲ ਆਦਿ ਪੜਨ ਦੀ ਗੰਦੀ ਆਦਤ ਨਹੀਂ ਪਾਉਣੀ ਹੈ, ਹੁਣ ਤੱਕ ਜੋ ਪੜ੍ਹਿਆ ਹੈ ਉਸਨੂੰ ਭੁੱਲ ਕੇ ਬਾਪ ਨੂੰ ਯਾਦ ਕਰਨਾ ਹੈ।

2. ਇਸ ਪੁਰਾਣੀ ਦੁਨੀਆਂ ਵਿੱਚ ਖੁੱਦ ਨੂੰ ਮਹਿਮਾਨ ਸਮਝ ਕੇ ਰਹਿਣਾ ਹੈ। ਇਸ ਨਾਲ ਪ੍ਰੀਤ ਨਹੀਂ ਰੱਖਣੀ ਹੈ, ਦੇਖਦੇ ਵੀ ਨਹੀਂ ਦੇਖਣਾ ਹੈ।

ਵਰਦਾਨ:-
ਹਿੰਮਤ ਅਤੇ ਉਮੰਗ - ਉਤਸਾਹ ਦੇ ਪੰਖਾਂ ਨਾਲ ਉੱਡਦੀ ਕਲਾ ਵਿਚ ਉੱਡਣ ਵਾਲੇ ਤੀਵ੍ਰ ਪੁਰਸ਼ਾਰਥੀ ਭਵ।

ਉੱਡਦੀ ਕਲਾ ਦੇ ਦੋ ਪੰਖ - ਹਿੰਮਤ ਅਤੇ ਉਮੰਗ - ਉਤਸਾਹ। ਕਿਸੇ ਵੀ ਕੰਮ ਵਿੱਚ ਸਫਲਤਾ ਪ੍ਰਾਪਤ ਕਰਨ ਦੇ ਲਈ ਹਿੰਮਤ ਅਤੇ ਉਮੰਗ ਬਹੁਤ ਜਰੂਰੀ ਹੈ। ਜਿੱਥੇ ਉਮੰਗ - ਉਤਸਾਹ ਨਹੀਂ ਹੁੰਦਾ ਉਥੇ ਥਕਾਵਟ ਹੁੰਦੀ ਹੈ ਅਤੇ ਥੱਕਿਆ ਹੋਇਆ ਕਦੇ ਸਫਲ ਨਹੀਂ ਹੁੰਦਾ। ਵਰਤਮਾਨ ਸਮੇਂ ਦੇ ਅਨੁਸਾਰ ਉੱਡਦੀ ਕਲਾ ਦੇ ਸਿਵਾਏ ਮੰਜਿਲ ਤੇ ਪਹੁੰਚ ਨਹੀਂ ਸਕਦੇ ਕਿਉਂਕਿ ਪੁਰਸ਼ਾਰਥ ਇੱਕ ਜਨਮ ਦਾ ਅਤੇ ਪ੍ਰਾਪਤੀ 21 ਜਨਮ ਦੇ ਲਈ ਹੀ ਨਹੀਂ ਸਾਰੇ ਕਲਪ ਦੀ ਹੈ। ਤਾਂ ਜਦੋਂ ਸਮੇਂ ਦੀ ਪਹਿਚਾਣ ਸਮ੍ਰਿਤੀ ਵਿੱਚ ਰਹਿੰਦੀ ਹੈ ਤਾਂ ਪੁਰਸ਼ਾਰਥ ਆਪੇ ਹੀ ਤੀਵ੍ਰਗਤੀ ਦਾ ਹੋ ਜਾਂਦਾ ਹੈ।

ਸਲੋਗਨ:-
ਸਰਵ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਵਾਲੇ ਹੀ ਕਾਮਧੇਨੁ ਹਨ।