01.04.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਤੁਹਾਡਾ ਇਹ ਜੀਵਨ ਦੇਵਤਾਵਾਂ ਤੋਂ ਵੀ ਉੱਤਮ ਹੈ , ਕਿਉਂਕਿ ਤੁਸੀਂ ਹੁਣ ਰਚਤਾ ਅਤੇ ਰਚਨਾ ਨੂੰ ਪੂਰੀ ਤਰ੍ਹਾਂ ਜਾਣ ਕੇ ਆਸਤਿਕ ਬਣੇ ਹੋ। "

ਪ੍ਰਸ਼ਨ:-
ਸੰਗਮਯੁਗੀ ਈਸ਼ਵਰੀ ਪਰਿਵਾਰ ਦੀ ਵਿਸ਼ੇਸ਼ਤਾ ਕੀ ਹੈ, ਜੋ ਸਾਰੇ ਕਲਪ ਵਿੱਚ ਨਹੀਂ ਹੋਵੇਗੀ?

ਉੱਤਰ:-
ਇਸ ਵੇਲੇ ਈਸ਼ਵਰ ਆਪ ਬਾਪ ਬਣ ਕੇ ਤੁਹਾਨੂੰ ਬੱਚਿਆਂ ਨੂੰ ਸੰਭਾਲਦੇ ਹਨ, ਟੀਚਰ ਬਣ ਕੇ ਪੜ੍ਹਾਉਂਦੇ ਹਨ ਅਤੇ ਸਤਿਗੁਰੂ ਬਣ ਕੇ ਤੁਹਾਨੂੰ ਗੁਲ-ਗੁਲ (ਫੁੱਲ) ਬਣਾ ਕੇ ਨਾਲ ਲੈ ਜਾਂਦੇ ਹਨ। ਸਤਿਯੁਗ ਵਿੱਚ ਦੈਵੀ ਪਰਿਵਾਰ ਹੋਵੇਗਾ ਪਰ ਇਵੇਂ ਦਾ ਈਸ਼ਵਰੀ ਪਰਿਵਾਰ ਨਹੀਂ ਹੋ ਸਕਦਾ । ਤੁਸੀਂ ਬੱਚੇ ਹੁਣੇl ਬੇਹੱਦ ਦੇ ਸੰਨਿਆਸੀ ਵੀ ਹੋ, ਰਾਜਯੋਗੀ ਵੀ ਹੋ। ਰਾਜਾਈ ਵਾਸਤੇ ਪੜ੍ਹ ਰਹੇ ਹੋ।

ਓਮ ਸ਼ਾਂਤੀ
ਇਹ ਸਕੂਲ ਤੇ ਪਾਠਸ਼ਾਲਾ ਹੈ। ਕਿਸਦੀ ਪਾਠਸ਼ਾਲਾ ਹੈ? ਆਤਮਾਵਾਂ ਦੀ ਪਾਠਸ਼ਾਲਾ। ਇਹ ਤਾਂ ਜਰੂਰ ਹੈ ਆਤਮਾ ਸ਼ਰੀਰ ਬਗੈਰ ਕੁਝ ਸੁਣ ਨਹੀਂ ਸਕਦੀ। ਜਦ ਕਿਹਾ ਜਾਂਦਾ ਹੈ ਆਤਮਾਵਾਂ ਦੀ ਪਾਠਸ਼ਾਲਾ ਤਾਂ ਸਮਝਣਾ ਚਾਹੀਦਾ ਹੈ - ਆਤਮਾ ਸ਼ਰੀਰ ਬਗੈਰ ਤਾਂ ਸਮਝ ਨਹੀਂ ਸਕਦੀ। ਫਿਰ ਕਹਿਣਾ ਪੈਂਦਾ ਹੈ ਜੀਵ ਆਤਮਾ। ਹੁਣ ਜੀਵ ਆਤਮਾਵਾਂ ਦੀ ਪਾਠਸ਼ਾਲਾ ਤਾਂ ਸਾਰੀਆਂ ਹਨ ਇਸਲਈ ਕਿਹਾ ਜਾਂਦਾ ਹੈ ਇਹ ਹੈ ਆਤਮਾਵਾਂ ਦੀ ਪਾਠਸ਼ਾਲਾ ਅਤੇ ਪਰਮਪਿਤਾ ਪਰਮਾਤਮਾ ਆਕੇ ਪੜ੍ਹਾਉਂਦੇ ਹਨ। ਉਹ ਹੈ ਜਿਸਮਾਨੀ ਪੜ੍ਹਾਈ, ਇਹ ਹੈ ਰੂਹਾਨੀ ਪੜ੍ਹਾਈ, ਜੋ ਬੇਹੱਦ ਦੇ ਬਾਪ ਪੜ੍ਹਾਉਂਦੇ ਹਨ । ਇਹ ਹੈ ਗੌਡ ਫਾਦਰ ਦੀ ਯੂਨੀਵਰਸਿਟੀ। ਭਗਵਾਨੁਵਾਚ ਹੈ ਨਾ। ਇਹ ਭਗਤੀ ਮਾਰਗ ਨਹੀਂ ਹੈ, ਇਹ ਪੜ੍ਹਾਈ ਹੈ। ਸਕੂਲ ਵਿੱਚ ਪੜ੍ਹਾਈ ਹੁੰਦੀ ਹੈ। ਭਗਤੀ ਮੰਦਿਰ ਟਿਕਾਣਿਆਂ ਆਦਿ ਵਿੱਚ ਹੁੰਦੀ ਹੈ। ਇਸ ਵਿੱਚ ਕੌਣ ਪੜ੍ਹਾਉਂਦੇ ਹਨ? ਭਗਵਾਨੁਵਾਚ। ਹੋਰ ਕਿਸੇ ਵੀ ਪਾਠਸ਼ਾਲਾ ਵਿੱਚ ਭਗਵਾਨੁਵਾਚ ਹੁੰਦਾ ਹੀ ਨਹੀਂ। ਸਿਰਫ਼ ਇਹ ਹੀ ਇਕ ਜਗ੍ਹਾ ਹੈ ਜਿੱਥੇ ਭਗਵਾਨੁਵਾਚ ਹੈ। ਉੱਚੇ ਤੋਂ ਉੱਚੇ ਰੱਬ ਨੂੰ ਹੀ ਗਿਆਨ ਸਾਗਰ ਕਿਹਾ ਜਾਂਦਾ ਹੈ, ਓਹ ਹੀ ਗਿਆਨ ਦੇ ਸਕਦਾ ਹੈ। ਬਾਕੀ ਸਭ ਹੈ ਭਗਤੀ। ਭਗਤੀ ਦੇ ਲਈ ਬਾਪ ਨੇ ਸਮਝਾਇਆ ਹੈ ਕਿ ਉਸ ਨਾਲ ਕੋਈ ਸਦਗਤੀ ਨਹੀਂ ਹੁੰਦੀ। ਸਾਰਿਆਂ ਦਾ ਸਦਗਤੀ ਦਾਤਾ ਇੱਕ ਪਰਮਾਤਮਾ ਹੈ, ਉਹ ਆਕੇ ਰਾਜਯੋਗ ਸਿਖਾਉਂਦੇ ਹਨ। ਆਤਮਾ ਸੁਣਦੀ ਹੈ ਸ਼ਰੀਰ ਦੁਆਰਾ। ਹੋਰ ਕੋਈ ਨਾਲੇਜ਼ ਆਦਿ ਵਿੱਚ ਭਗਵਾਨੁਵਾਚ ਹੈ ਹੀ ਨਹੀਂ। ਭਾਰਤ ਹੀ ਹੈ ਜਿੱਥੇ ਸ਼ਿਵ ਜਯੰਤੀ ਵੀ ਮਨਾਈ ਜਾਂਦੀ ਹੈ। ਰੱਬ ਤੇ ਨਿਰਾਕਾਰ ਹੈ ਫਿਰ ਸ਼ਿਵ ਜਯੰਤੀ ਕਿਵੇਂ ਮਨਾਉਂਦੇ ਹਨ। ਜਯੰਤੀ ਤਾਂ ੳਦੋਂ ਹੁੰਦੀ ਹੈ ਜਦੋਂ ਸ਼ਰੀਰ ਵਿੱਚ ਪਰਵੇਸ਼ ਕਰਦੇ ਹਨ। ਬਾਪ ਕਹਿੰਦੇ ਹਨ ਮੈਂ ਕਦੀਂ ਗਰਭ ਵਿੱਚ ਪਰਵੇਸ਼ ਨਹੀਂ ਕਰਦਾ ਹਾਂ। ਤੁਸੀਂ ਸਾਰੇ ਗਰਭ ਵਿੱਚ ਪਰਵੇਸ਼ ਕਰਦੇ ਹੋ। 84 ਜਨਮ ਲੈਂਦੇ ਹੋ। ਸਭ ਤੋਂ ਜਿਆਦਾ ਜਨਮ ਲਕਸ਼ਮੀ - ਨਰਾਇਣ ਲੈਂਦੇ ਹਨ। 84 ਜਨਮ ਲੈਕੇ ਫਿਰ ਸਾਂਵਰਾ, ਗਾਂਵੜੇ ਦਾ ਛੋਰਾ ਬਣਦੇ ਹਨ। ਲਕਸ਼ਮੀ - ਨਰਾਇਣ ਕਹੋ ਜਾਂ ਰਾਧੇ - ਕ੍ਰਿਸ਼ਨ ਕਹੋ। ਰਾਧੇ - ਕ੍ਰਿਸ਼ਨ ਹਨ ਬਚਪਨ ਦੇ। ਉਹ ਜਦੋਂ ਜਨਮ ਲੈਂਦੇ ਹਨ ਤਾਂ ਸਵਰਗ ਵਿੱਚ ਲੈਂਦੇ ਹਨ, ਜਿਸਨੂੰ ਬੈਕੁੰਠ ਵੀ ਕਿਹਾ ਜਾਂਦਾ ਹੈ। ਪਹਿਲਾ ਨੰਬਰ ਜਨਮ ਇਨ੍ਹਾਂ ਦਾ ਹੈ, ਤਾਂ 84 ਜਨਮ ਵੀ ਇਹ ਹੀ ਲੈਂਦੇ ਹਨ। ਸ਼ਾਮ ਅਤੇ ਸੁੰਦਰ, ਸੁੰਦਰ ਸੋ ਫਿਰ ਸ਼ਾਮ। ਕ੍ਰਿਸ਼ਨ ਸਾਰਿਆਂ ਨੂੰ ਪਿਆਰਾ ਲੱਗਦਾ ਹੈ। ਕ੍ਰਿਸ਼ਨ ਦਾ ਜਨਮ ਤਾਂ ਹੁੰਦਾ ਹੀ ਹੈ ਨਵੀਂ ਦੁਨੀਆ ਵਿੱਚ। ਫਿਰ ਪੁਨਰਜਨਮ ਲੈਂਦੇ-ਲੈਂਦੇ ਪੁਰਾਣੀ ਦੁਨੀਆ ਵਿੱਚ ਆ ਪਹੁੰਚਦੇ ਹਨ ਤਾਂ ਸ਼ਾਮ ਬਣ ਜਾਂਦੇ ਹਨ। ਇਹ ਖੇਲ ਹੀ ਇਵੇਂ ਦਾ ਹੈ। ਭਾਰਤ ਪਹਿਲੇ ਸਤੋਪ੍ਰਧਾਨ ਸੋਹਣਾ ਸੀ, ਹੁਣ ਕਾਲਾ ਹੋ ਗਿਆ ਹੈ। ਬਾਪ ਕਹਿੰਦੇ ਹਨ ਇੰਨੀਆਂ ਸਾਰੀਆਂ ਆਤਮਾਵਾਂ ਮੇਰੇ ਬੱਚੇ ਹਨ। ਹੁਣ ਸਾਰੇ ਕਾਮ ਚਿਤਾ ਤੇ ਬੈਠ ਕੇ ਕਾਲੇ ਹੋ ਗਏ ਹਨ। ਮੈ ਆਕੇ ਸਾਰਿਆਂ ਨੂੰ ਵਾਪਿਸ ਲੈ ਜਾਂਦਾ ਹਾਂ। ਇਹ ਸ੍ਰਿਸ਼ਟੀ ਦਾ ਚੱਕਰ ਹੀ ਇਵੇਂ ਦਾ ਹੈ। ਫੁੱਲਾਂ ਦਾ ਬਗੀਚਾ ਫਿਰ ਕੰਡਿਆਂ ਦਾ ਬਣ ਜਾਂਦਾ ਹੈ। ਬਾਪ ਸਮਝਾਉਂਦੇ ਹਨ ਤੁਸੀਂ ਬੱਚੇ ਕਿੰਨੇ ਸੋਹਣੇ ਵਿਸ਼ਵ ਦੇ ਮਾਲਿਕ ਸੀ, ਹੁਣ ਫਿਰ ਬਣ ਰਹੇ ਹੋ। ਇਹ ਲਕਸ਼ਮੀ - ਨਰਾਇਣ ਵਿਸ਼ਵ ਦੇ ਮਾਲਿਕ ਸਨ। ਇਹ 84 ਜਨਮ ਭੋਗ ਫਿਰ ਇਵੇਂ ਦੇ ਬਣ ਰਹੇ ਹਨ ਮਤਲਬ ਉਹਨਾਂ ਦੀ ਆਤਮਾ ਪੜ੍ਹ ਰਹੀ ਹੈ।

ਤੁਸੀਂ ਜਾਣਦੇ ਹੋ ਸਤਿਯੁਗ ਵਿੱਚ ਅਪਾਰ ਸੁੱਖ ਹੈ, ਜੋ ਕਦੀ ਬਾਪ ਨੂੰ ਯਾਦ ਕਰਨ ਦੀ ਲੋੜ ਵੀ ਨਹੀਂ ਰਹਿੰਦੀ ਹੈ। ਗਾਇਨ ਹੈ - ਦੁੱਖ ਵਿੱਚ ਸਿਮਰਨ ਸਭ ਕਰਨ…. ਕਿਸਦਾ ਸਿਮਰਨ? ਬਾਪ ਦਾ। ਇੰਨੇ ਸਾਰਿਆਂ ਦਾ ਸਿਮਰਨ ਨਹੀਂ ਕਰਨਾ ਹੈ। ਭਗਤੀ ਵਿੱਚ ਕਿੰਨਾ ਸਿਮਰਨ ਕਰਦੇ ਹਨ ਜਾਣਦੇ ਕੁਝ ਵੀ ਨਹੀਂ। ਕ੍ਰਿਸ਼ਨ ਕਦੋਂ ਆਇਆ, ਉਹ ਕੌਣ ਹੈ - ਕੁਝ ਵੀ ਨਹੀਂ ਜਾਣਦੇ। ਕ੍ਰਿਸ਼ਨ ਤੇ ਨਰਾਇਣ ਦੇ ਭੇਦ ਨੂੰ ਵੀ ਨਹੀਂ ਜਾਣਦੇ ਹਨ। ਸ਼ਿਵਬਾਬਾ ਹੈ ਉੱਚੇ ਤੋਂ ਉੱਚਾ। ਫਿਰ ਉਨ੍ਹਾਂ ਦੇ ਥੱਲੇ ਬ੍ਰਹਮਾ, ਵਿਸ਼ਨੂੰ, ਸ਼ੰਕਰ...ਉਨ੍ਹਾਂ ਨੂੰ ਫਿਰ ਦੇਵਤਾ ਕਿਹਾ ਜਾਂਦਾ ਹੈ। ਲੋਕ ਤੇ ਸਾਰਿਆਂ ਨੂੰ ਰੱਬ ਕਹਿੰਦੇ ਰਹਿੰਦੇ ਹਨ। ਸਰਵਵਿਆਪੀ ਕਹਿ ਦਿੰਦੇ ਹਨ। ਬਾਪ ਕਹਿੰਦੇ ਹਨ - ਸਰਵਵਿਆਪੀ ਤਾਂ ਮਾਇਆ ਦੇ 5 ਵਿਕਾਰ ਹਨ ਜੋ ਇੱਕ-ਇੱਕ ਦੇ ਅੰਦਰ ਹਨ। ਸਤਿਯੁਗ ਵਿੱਚ ਕੋਈ ਵਿਕਾਰ ਨਹੀਂ ਹੁੰਦਾ। ਮੁਕਤੀਧਾਮ ਵਿੱਚ ਵੀ ਆਤਮਾਵਾਂ ਪਵਿੱਤਰ ਰਹਿੰਦੀਆਂ ਹਨ। ਅਪਵਿੱਤਰਤਾ ਦੀ ਕੋਈ ਗੱਲ ਨਹੀਂ। ਤਾਂ ਇਹ ਰਚਤਾ ਬਾਪ ਹੀ ਆਕੇ ਆਪਣੀ ਪਛਾਣ ਦਿੰਦੇ ਹਨ, ਆਦਿ - ਮੱਧ - ਅੰਤ ਦਾ ਰਾਜ਼ ਸਮਝਾਉਂਦੇ ਹਨ, ਜਿਸ ਨਾਲ ਤੁਸੀਂ ਆਸਤਿਕ ਬਣਦੇ ਹੋ। ਤੁਸੀਂ ਇੱਕ ਹੀ ਵਾਰ ਆਸਤਿਕ ਬਣਦੇ ਹੋ। ਤੁਹਾਡਾ ਇਹ ਜੀਵਨ ਦੇਵਤਾਵਾਂ ਤੋਂ ਵੀ ਉੱਤਮ ਹੈ। ਗਾਇਆ ਵੀ ਜਾਂਦਾ ਹੈ ਮਨੁੱਖ ਜੀਵਨ ਦੁਰਲੱਭ ਹੈ। ਤੇ ਜਦੋਂ ਪੁਰਸ਼ੋਤਮ ਸੰਗਮਯੁਗ ਹੁੰਦਾ ਹੈ ਤਾਂ ਹੀਰੇ ਵਰਗਾ ਜੀਵਨ ਬਣਦਾ ਹੈ। ਲਕਸ਼ਮੀ - ਨਰਾਇਣ ਨੂੰ ਹੀਰੇ ਵਰਗਾ ਨਹੀਂ ਕਹਾਂਗੇ। ਤੁਹਾਡਾ ਹੀਰੇ ਵਰਗਾ ਜਨਮ ਹੈ। ਤੁਸੀਂ ਹੋ ਈਸ਼ਵਰੀਆ ਸੰਤਾਨ, ਇਹ ਹੈ ਦੈਵੀ ਸੰਤਾਨ। ਇੱਥੇ ਤੁਸੀਂ ਕਹਿੰਦੇ ਹੋ ਅਸੀਂ ਈਸ਼ਵਰੀ ਸੰਤਾਨ ਹਾਂ, ਈਸ਼ਵਰ ਸਾਡਾ ਬਾਪ ਹੈ, ਉਹ ਸਾਨੂੰ ਪੜ੍ਹਾਉਂਦੇ ਹਨ ਕਿਓਂਕਿ ਗਿਆਨ ਦਾ ਸਾਗਰ ਹੈ ਨਾ, ਰਾਜਯੋਗ ਸਿਖਾਉਂਦੇ ਹਨ। ਇਹ ਗਿਆਨ ਇੱਕ ਹੀ ਵਾਰ ਪੁਰਸ਼ੋਤਮ ਸੰਗਮਯੁਗ ਤੇ ਮਿਲਦਾ ਹੈ। ਇਹ ਹੈ ਉੱਤਮ ਤੋਂ ਉੱਤਮ ਪੁਰੱਖ ਬਨਣ ਦਾ ਯੁੱਗ, ਜਿਸ ਨੂੰ ਦੁਨੀਆ ਨਹੀਂ ਜਾਣਦੀ। ਸਾਰੇ ਕੁੰਭਕਰਨ ਦੀ ਅਗਿਆਨ ਨੀਂਦ ਵਿੱਚ ਸੁੱਤੇ ਪਏ ਹਨ। ਸਭ ਦਾ ਵਿਨਾਸ਼ ਸਾਹਮਣੇ ਖੜਾ ਹੈ ਇਸ ਲਈ ਹੁਣ ਕਿਸੇ ਨਾਲ ਵੀ ਬੱਚਿਆਂ ਨੂੰ ਸੰਬੰਧ ਨਹੀਂ ਰੱਖਣਾ ਹੈ। ਕਹਿੰਦੇ ਹਨ ਅੰਤਕਾਲ ਜੋ ਇਸਤਰੀ ਸਿਮਰੇ… ਅੰਤ ਸਮੇਂ ਵਿੱਚ ਸ਼ਿਵਬਾਬਾ ਨੂੰ ਸਿਮਰੋਗੇ ਤਾਂ ਨਰਾਇਣ ਜੂਨੀ ਵਿੱਚ ਆ ਜਾਵੋਗੇ। ਇਹ ਪੌੜੀ ਬਹੁਤ ਵਧੀਆ ਹੈ। ਲਿਖਿਆ ਹੋਇਆ ਹੈ - ਅਸੀਂ ਸੋ ਦੇਵਤਾ ਫਿਰ ਸੋ ਖੱਤਰੀ, ਆਦਿ। ਇਸ ਸਮਾਂ ਹੈ ਰਾਵਣ ਰਾਜ, ਜਦੋਂ ਕਿ ਆਪਣੇ ਆਦਿ ਸਨਾਤਨ ਦੇਵੀ - ਦੇਵਤਾ ਧਰਮ ਨੂੰ ਭੁੱਲ ਹੋਰ ਧਰਮਾਂ ਵਿੱਚ ਫਸੇ ਹੋਏ ਹਨ। ਇਹ ਸਾਰੀ ਦੁਨੀਆ ਲੰਕਾ ਹੈ। ਬਾਕੀ ਸੋਨੇ ਦੀ ਲੰਕਾ ਕੋਈ ਸੀ ਹੀ ਨਹੀਂ। ਬਾਪ ਕਹਿੰਦੇ ਹਨ ਤੁਸੀਂ ਆਪਣੇ ਤੋਂ ਵੀ ਜਿਆਦਾ ਮੇਰੀ ਨਿੰਦਿਆ ਕੀਤੀ ਹੈ, ਆਪਣੇ ਲਈ 84 ਲੱਖ ਤੇ ਮੈਨੂੰ ਕਣ-ਕਣ ਵਿੱਚ ਕਹਿ ਦਿੱਤਾ ਹੈ। ਇਵੇਂ ਦੇ ਅਪਕਾਰੀ ਤੇ ਮੈਂ ਉਪਕਾਰ ਕਰਦਾ ਹਾਂ। ਬਾਪ ਕਹਿੰਦੇ ਹਨ ਤੁਹਾਡਾ ਦੋਸ਼ ਨਹੀਂ, ਇਹ ਡਰਾਮਾ ਦਾ ਖੇਲ ਹੈ। ਸਤਿਯੁਗ ਆਦਿ ਤੋਂ ਲੈਕੇ ਕਲਯੁੱਗ ਦੇ ਅੰਤ ਤੱਕ ਇਹ ਖੇਲ ਹੈ, ਜੋ ਫਿਰਨਾ ਹੀ ਹੈ। ਇਸ ਨੂੰ ਸਿਵਾਏ ਬਾਪ ਦੇ ਕੋਈ ਨਹੀਂ ਸਮਝਾ ਸਕਦਾ। ਤੁਸੀਂ ਸਾਰੇ ਬ੍ਰਹਮਾਕੁਮਾਰ - ਕੁਮਾਰੀਆਂ ਹੋ। ਤੁਸੀਂ ਬ੍ਰਾਹਮਣ ਹੋ ਈਸ਼ਵਰੀ ਸੰਤਾਨ। ਤੁਸੀਂ ਈਸ਼ਵਰੀ ਪਰਿਵਾਰ ਵਿੱਚ ਬੈਠੇ ਹੋ। ਸਤਿਯੁਗ ਵਿੱਚ ਹੋਵੇਗਾ ਦੈਵੀ ਪਰਿਵਾਰ। ਇਸ ਈਸ਼ਵਰੀ ਪਰਿਵਾਰ ਵਿੱਚ ਤੁਹਾਨੂੰ ਬਾਪ ਸੰਭਾਲਦੇ ਵੀ ਹਨ, ਪੜ੍ਹਾਉਂਦੇ ਵੀ ਹਨ ਫਿਰ ਗੁਲ-ਗੁਲ ਬਣਾਕੇ ਨਾਲ ਲੈ ਜਾਣਗੇ । ਤੁਸੀਂ ਪੜ੍ਹਦੇ ਹੋ ਮਨੁੱਖ ਤੋਂ ਦੇਵਤਾ ਬਣਨ ਦੇ ਲਈ। ਗ੍ਰੰਥ ਵਿੱਚ ਵੀ ਹੈ ਮਨੁੱਖ ਤੋਂ ਦੇਵਤਾ ਕੀਤੇ… ਇਸ ਲਈ ਪਰਮਾਤਮਾ ਨੂੰ ਜਾਦੂਗਰ ਕਿਹਾ ਜਾਂਦਾ ਹੈ। ਨਰਕ ਨੂੰ ਸਵਰਗ ਬਨਾਉਣਾ ਜਾਦੂ ਦਾ ਖੇਲ ਹੈ ਨਾ। ਸਵਰਗ ਤੋਂ ਨਰਕ ਬਣਨ ਵਿੱਚ 84 ਜਨਮ ਫਿਰ ਨਰਕ ਤੋਂ ਸਵਰਗ ਚਪਟੀ ਵਿੱਚ (ਸੈਕੇਂਡ ਵਿੱਚ) ਬਣਦਾ ਹੈ। ਇੱਕ ਸੈਕੇਂਡ ਵਿੱਚ ਜੀਵਨਮੁਕਤੀ। ਮੈਂ ਆਤਮਾ ਹਾਂ, ਆਤਮਾ ਨੂੰ ਜਾਣ ਲਿਆ, ਬਾਪ ਨੂੰ ਵੀ ਜਾਣ ਲਿਆ। ਹੋਰ ਕੋਈ ਮਨੁੱਖ ਇਹ ਨਹੀਂ ਜਾਣਦੇ ਕਿ ਆਤਮਾ ਕੀ ਹੈ? ਗੁਰੂ ਕਈ ਹਨ ਸਤਿਗੁਰੂ ਇੱਕ ਹੀ ਹੈ। ਕਹਿੰਦੇ ਹਨ ਸਤਿਗੁਰੂ ਅਕਾਲ। ਪਰਮਪਿਤਾ ਪਰਮਾਤਮਾ ਇੱਕ ਹੀ ਸਤਿਗੁਰੂ ਹੈ। ਪਰ ਗੁਰੂ ਤਾਂ ਢੇਰ ਹਨ। ਨਿਰਵਿਕਾਰੀ ਕੋਈ ਹੈ ਨਹੀਂ। ਸਾਰੇ ਵਿਕਾਰ ਤੋਂ ਹੀ ਜਨਮ ਲੈਂਦੇ ਹਨ।

ਹੁਣ ਰਾਜਧਾਨੀ ਸਥਾਪਨ ਹੋ ਰਹੀ ਹੈ। ਤੁਸੀਂ ਸਾਰੇ ਇੱਥੇ ਰਾਜਾਈ ਵਾਸਤੇ ਪੜ੍ਹਦੇ ਹੋ। ਰਾਜਯੋਗੀ ਹੋ, ਬੇਹੱਦ ਦੇ ਸੰਨਿਆਸੀ ਹੋ। ਉਹ ਹਠਯੋਗੀ ਹਨ ਹੱਦ ਦੇ ਸੰਨਿਆਸੀ। ਬਾਪ ਆਕੇ ਸਭ ਦੀ ਸਦਗਤੀ ਕਰ ਸੁਖੀ ਬਣਾਉਂਦੇ ਹਨ। ਮੈਨੂੰ ਹੀ ਕਹਿੰਦੇ ਹਨ ਸਤਿਗੁਰੂ ਅਕਾਲ ਮੂਰਤ। ਉੱਥੇ ਅਸੀਂ ਘੜੀ-ਘੜੀ ਸ਼ਰੀਰ ਲੈਂਦੇ ਹਾਂ ਅਤੇ ਛੱਡਦੇ ਹਾਂ। ਕਾਲ ਨਹੀਂ ਖਾਂਦਾ। ਤੁਹਾਡੀ ਵੀ ਆਤਮਾ ਅਵਿਨਾਸ਼ੀ ਹੈ, ਪਰ ਪਤਿਤ ਅਤੇ ਪਾਵਨ ਬਣਦੀ ਹੈ। ਨਿਰਲੇਪ ਨਹੀਂ ਹੈ। ਡਰਾਮਾ ਦਾ ਰਾਜ਼ ਵੀ ਬਾਪ ਹੀ ਸਮਝਾਉਂਦੇ ਹਨ। ਰਚਤਾ ਹੀ ਰਚਨਾ ਦੇ ਆਦਿ - ਮੱਧ - ਅੰਤ ਦਾ ਰਾਜ਼ ਸਮਝਾਉਣਗੇ ਨਾ। ਗਿਆਨ ਦਾ ਸਾਗਰ ਓਹ ਹੀ ਇੱਕ ਬਾਪ ਹੈ। ਓਹ ਹੀ ਤੁਹਾਨੂੰ ਮਨੁੱਖ ਤੋਂ ਦੇਵਤਾ ਡਬਲ ਸਿਰਤਾਜ ਬਣਾਉਂਦੇ ਹਨ। ਤੁਹਾਡਾ ਜਨਮ ਕੌਢੀ ਵਰਗਾ ਹੈ। ਹੁਣ ਤੁਸੀਂ ਹੀਰੇ ਵਰਗੇ ਬਣ ਰਹੇ ਹੋ। ਬਾਪ ਨੇ ਅਸੀਂ ਸੋ, ਸੋ ਅਸੀਂ ਦਾ ਮੰਤਰ ਵੀ ਸਮਝਾਇਆ ਹੈ। ਉਹ ਕਹਿ ਦਿੰਦੇ ਹਨ ਆਤਮਾ ਸੋ ਪਰਮਾਤਮਾ, ਪਰਮਾਤਮਾ ਸੋ ਆਤਮਾ, ਅਸੀਂ ਸੋ, ਸੋ ਅਸੀਂ। ਬਾਪ ਕਹਿੰਦੇ ਹਨ ਆਤਮਾ ਸੋ ਪਰਮਾਤਮਾ ਕਿਵੇਂ ਬਣ ਸਕਦੀ ਹੈ! ਬਾਪ ਤੁਹਾਨੂੰ ਸਮਝਾਉਂਦੇ ਹਨ - ਅਸੀਂ ਆਤਮਾਵਾਂ ਇਸ ਸਮੇਂ ਤਾਂ ਬ੍ਰਾਹਮਣ ਹਾਂ ਤੇ ਫਿਰ ਅਸੀਂ ਆਤਮਾਵਾਂ ਬ੍ਰਾਹਮਣ ਸੋ ਦੇਵਤਾ ਬਣਾਂਗੇ, ਫਿਰ ਸੋ ਖ਼ੱਤਰੀ ਬਣਾਂਗੇ, ਫਿਰ ਸ਼ੂਦ੍ਰ ਸੋ ਬ੍ਰਾਹਮਣ। ਸਭ ਤੋਂ ਉੱਚਾ ਜਨਮ ਤੁਹਾਡਾ ਹੈ। ਇਹ ਈਸ਼ਵਰੀਆ ਘਰ ਹੈ। ਤੁਸੀਂ ਕਿਸ ਕੋਲ ਬੈਠੇ ਹੋ? ਮਾਤ - ਪਿਤਾ ਦੇ ਕੋਲ। ਸਾਰੇ ਭੈਣ - ਭਰਾ ਹਨ। ਬਾਪ ਆਤਮਾਵਾਂ ਨੂੰ ਸਿੱਖਿਆ ਦਿੰਦੇ ਹਨ। ਤੁਸੀਂ ਸਾਰੇ ਸਾਡੇ ਬੱਚੇ ਹੋ, ਵਰਸੇ ਦੇ ਹੱਕਦਾਰ ਹੋ, ਇਸ ਲਈ ਪਰਮਾਤਮਾ ਬਾਪ ਤੋਂ ਹਰ ਇੱਕ ਵਰਸਾ ਲੈ ਸਕਦਾ ਹੈ। ਬੁੱਢੇ, ਛੋਟੇ, ਵੱਡੇ, ਸਾਰਿਆਂ ਨੂੰ ਹੱਕ ਹੈ ਬਾਪ ਤੋਂ ਵਰਸਾ ਲੈਣ ਦਾ। ਤੇ ਬੱਚਿਆਂ ਨੂੰ ਵੀ ਇਹ ਸਮਝਾਓ - ਆਪਣੇ ਨੂੰ ਆਤਮਾ ਸਮਝੋ ਅਤੇ ਬਾਪ ਨੂੰ ਯਾਦ ਕਰੋ ਤਾਂ ਪਾਪ ਕੱਟੇ ਜਾਣਗੇ। ਭਗਤੀ ਮਾਰਗ ਵਾਲੇ ਇਨ੍ਹਾਂ ਗੱਲਾਂ ਨੂੰ ਕੁਝ ਵੀ ਨਹੀਂ ਸਮਝਣਗੇ। ਅੱਛਾ!

ਮਿੱਠੇ-ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ -ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਰਾਤ ਦੀ ਕਲਾਸ :-

ਬੱਚੇ ਬਾਪ ਨੂੰ ਪਹਿਚਾਣਦੇ ਵੀ ਹਨ, ਸਮਝਦੇ ਵੀ ਹਨ ਕਿ ਬਾਪ ਪੜ੍ਹਾ ਰਹੇ ਹਨ, ਉਨ੍ਹਾਂ ਤੋਂ ਬੇਹੱਦ ਦਾ ਵਰਸਾ ਮਿਲਣਾ ਹੈ। ਪਰ ਮੁਸ਼ਕਿਲ ਇਹ ਹੈ ਕਿ ਜੋ ਮਾਇਆ ਭੁਲਾ ਦਿੰਦੀ ਹੈ। ਕੋਈ ਨਾ ਕੋਈ ਵਿਘਨ ਪਾ ਹੀ ਦਿੰਦੀ ਜਿਸ ਨਾਲ ਬੱਚੇ ਡਰ ਜਾਣ। ਉਸ ਵਿੱਚ ਵੀ ਪਹਿਲੇ ਨੰਬਰ ਤੇ ਵਿਕਾਰ ਤੇ ਡਿੱਗਦੇ ਹਨ। ਅੱਖਾਂ ਧੋਖਾ ਦਿੰਦੀਆਂ ਹਨ। ਅੱਖਾਂ ਕੋਈ ਕੱਢਣ ਦੀ ਗੱਲ ਨਹੀਂ। ਬਾਪ ਗਿਆਨ ਦਾ ਨੇਤਰ ਦਿੰਦੇ ਹਨ, ਗਿਆਨ ਅਤੇ ਅਗਿਆਨ ਦੀ ਲੜਾਈ ਚਲਦੀ ਹੈ। ਗਿਆਨ ਹੈ ਬਾਪ, ਅਗਿਆਨ ਹੈ ਮਾਇਆ। ਇਨ੍ਹਾਂ ਦੀ ਲੜਾਈ ਬਹੁਤ ਤਿੱਖੀ ਹੈ। ਡਿੱਗਦੇ ਹਨ ਤਾਂ ਸਮਝ ਵਿੱਚ ਨਹੀਂ ਆਓਂਦਾ। ਫਿਰ ਸਮਝਦੇ ਹਨ ਮੈਂ ਡਿੱਗਿਆ ਹੋਇਆ ਹਾਂ, ਮੈਂ ਆਪਣਾ ਬਹੁਤ ਅਕਲਿਆਣ ਕੀਤਾ ਹੈ। ਮਾਇਆ ਨੇ ਇੱਕ ਵਾਰ ਹਰਾਇਆ ਤਾਂ ਫਿਰ ਚੜ੍ਹਨਾ ਮੁਸ਼ਕਲ ਹੋ ਜਾਂਦਾ ਹੈ। ਬਹੁਤ ਬੱਚੇ ਕਹਿੰਦੇ ਹਨ ਅਸੀਂ ਧਿਆਨ ਵਿੱਚ ਜਾਂਦੇ ਹਾਂ, ਪਰ ਉਸ ਵਿੱਚ ਵੀ ਮਾਇਆ ਪ੍ਰਵੇਸ਼ ਕਰ ਜਾਂਦੀ ਹੈ। ਪਤਾ ਵੀ ਨਹੀਂ ਚਲਦਾ। ਮਾਇਆ ਚੋਰੀ ਕਰਵਾਏਗੀ, ਝੂਠ ਬੁਲਵਾਏਗੀ। ਮਾਇਆ ਕੀ ਨਹੀਂ ਕਰਾਉਂਦੀ ਹੈ! ਗੱਲ ਨਾ ਪੁੱਛੋ। ਗੰਦਾ ਬਣਾ ਦਿੰਦੀ ਹੈ। ਗੁਲ-ਗੁਲ ਬਣਦੇ ਫਿਰ ਛੀ-ਛੀ ਬਣ ਜਾਂਦੇ ਹਨ। ਮਾਇਆ ਇਵੇਂ ਦੀ ਜ਼ਬਰਦਸਤ ਹੈ ਜੋ ਘੜੀ-ਘੜੀ ਡਿਗਾ ਦਿੰਦੀ ਹੈ।

ਬੱਚੇ ਕਹਿੰਦੇ ਹਨ ਬਾਬਾ ਅਸੀਂ ਘੜੀ-ਘੜੀ ਭੁੱਲ ਜਾਂਦੇ ਹਾਂ। ਤਦਬੀਰ ਕਰਵਾਉਣ ਵਾਲਾ ਤਾਂ ਇੱਕ ਹੀ ਬਾਪ ਹੈ, ਪਰ ਕਿਸੇ ਦੀ ਤਕਦੀਰ ਵਿੱਚ ਨਹੀਂ ਹੈ ਤਾਂ ਤਦਬੀਰ ਵੀ ਨਹੀਂ ਕਰ ਸਕਦੇ। ਇਸ ਵਿੱਚ ਕਿਸੇ ਦੇ ਪਾਸ - ਖ਼ਾਤਰੀ ਵੀ ਨਹੀਂ ਹੋ ਸਕਦੀ। ਨਾ ਐਕਸਟਰਾ ਪੜ੍ਹਦੇ ਹਨ। ਉਸ ਪੜ੍ਹਾਈ ਵਿੱਚ ਤਾਂ ਐਕਸਟਰਾ ਪੜ੍ਹਾਈ ਲਈ ਟੀਚਰ ਬੁਲਾਉਂਦੇ ਹਨ। ਇਹ ਤਾਂ ਤਕਦੀਰ ਬਣਾਉਣ ਲਈ ਸਭ ਨੂੰ ਇਕ ਰਸ ਪੜ੍ਹਾਉਂਦੇ ਹਨ। ਇੱਕ-ਇੱਕ ਨੂੰ ਵੱਖ - ਵੱਖ ਕਿੱਥੇ ਤੱਕ ਪੜ੍ਹਾਉਣਗੇ? ਕਿੰਨੇ ਢੇਰ ਬੱਚੇ ਹਨ! ਉਸ ਪੜ੍ਹਾਈ ਵਿੱਚ ਕੋਈ ਵੱਡੇ ਆਦਮੀ ਦੇ ਬੱਚੇ ਹੁੰਦੇ ਹਨ, ਜਿਆਦਾ ਖ਼ਰਚ ਕਰ ਸਕਦੇ ਹਨ ਤਾਂ ਉਨ੍ਹਾਂ ਨੂੰ ਐਕਸਟਰਾ ਵੀ ਪੜ੍ਹਾਉਂਦੇ ਹਨ। ਟੀਚਰ ਜਾਣਦੇ ਹਨ ਕਿ ਇਹ ਡਲ ਹੈ ਇਸ ਲਈ ਪੜ੍ਹਾਕੇ ਉਨ੍ਹਾਂ ਨੂੰ ਸਕਾਲਰਸ਼ਿਪ ਯੋਗ ਬਣਾਉਂਦੇ ਹਨ। ਇਹ ਬਾਪ ਇਸ ਤਰ੍ਹਾਂ ਨਹੀਂ ਕਰਦੇ ਹਨ। ਇਹ ਸਾਰਿਆਂ ਨੂੰ ਇਕਰਸ ਪੜ੍ਹਾਉਂਦੇ ਹਨ। ਇਹ ਹੋਇਆ ਟੀਚਰ ਦਾ ਐਕਸਟਰਾ ਪੁਰਸ਼ਾਰਥ ਕਰਵਾਉਣਾ। ਇਹ ਤਾਂ ਐਕਸਟਰਾ ਪੁਰਸ਼ਾਰਥ ਕਿਸੇ ਨੂੰ ਵੱਖ ਕਰਵਾਉਂਦੇ ਨਹੀਂ। ਐਕਸਟਰਾ ਪੁਰਸ਼ਾਰਥ ਮਤਲਬ ਹੀ ਟੀਚਰ ਕੁਝ ਕਿਰਪਾ ਕਰਦੇ ਹਨ। ਭਲਾ ਇਵੇਂ ਪੈਸੇ ਲੈਂਦੇ ਹਨ। ਖ਼ਾਸ ਟਾਈਮ ਦੇਕੇ ਪੜ੍ਹਾਉਂਦੇ ਹਨ ਜਿਸ ਤੋਂ ਉਹ ਜਿਆਦਾ ਪੜ੍ਹ ਕੇ ਹੁਸ਼ਿਆਰ ਬਣਦੇ ਹਨ। ਇੱਥੇ ਤਾਂ ਜਿਆਦਾ ਪੜ੍ਹਨ ਦੀ ਕੋਈ ਗੱਲ ਨਹੀਂ। ਇਨ੍ਹਾਂ ਦੀ ਤਾਂ ਗੱਲ ਹੀ ਇਕ ਹੈ। ਇਕ ਹੀ ਮਹਾਮੰਤਰ ਦਿੰਦੇ ਹਨ - ਮਨਮਨਾਭਵ ਦਾ। ਯਾਦ ਨਾਲ ਕੀ ਹੁੰਦਾ ਹੈ, ਇਹ ਤਾਂ ਤੁਸੀਂ ਬੱਚੇ ਸਮਝਦੇ ਹੋ। ਬਾਪ ਹੀ ਪਤਿਤ - ਪਾਵਨ ਹੈ ਜਾਣਦੇ ਹੋ ਉਨ੍ਹਾਂ ਨੂੰ ਯਾਦ ਕਰਨ ਨਾਲ ਹੀ ਪਾਵਨ ਬਣਾਂਗੇ। ਅੱਛਾ - ਗੁਡਨਾਈਟ।

ਧਾਰਨਾ ਲਈ ਮੁੱਖ ਸਾਰ:-
1. ਸਾਰੀ ਦੁਨੀਆ ਹੁਣ ਕਬਰਦਾਖਿਲ ਹੋਣੀ ਹੈ, ਵਿਨਾਸ਼ ਸਾਹਮਣੇ ਹੈ, ਇਸ ਲਈ ਕਿਸੇ ਨਾਲ ਵੀ ਸੰਬੰਧ ਨਹੀਂ ਰੱਖਣਾ ਹੈ। ਅੰਤਕਾਲ ਵਿੱਚ ਇੱਕ ਹੀ ਯਾਦ ਰਹੇ।

2. ਸ਼ਾਮ ਤੋਂ ਸੁੰਦਰ, ਪਤਿਤ ਤੋਂ ਪਾਵਨ ਬਣਨ ਦਾ ਇਹ ਪੁਰਸ਼ੋਤਮ ਸੰਗਮਯੁਗ ਹੈ, ਇਹ ਹੀ ਸਮਾਂ ਹੈ ਉੱਤਮ ਪੁਰਸ਼ ਬਣਨ ਦਾ, ਸਦਾ ਇਸੇ ਸਮ੍ਰਿਤੀ ਵਿੱਚ ਰਹਿ ਆਪਣੇ ਨੂੰ ਕੌਡੀ ਤੋਂ ਹੀਰਾ ਬਣਾਉਣਾ ਹੈ।

ਵਰਦਾਨ:-
ਗਿਆਨ ਧਨ ਦਵਾਰਾ ਪ੍ਰਕ੍ਰਿਤੀ ਦੇ ਸਭ ਸਾਧਨ ਪ੍ਰਾਪਤ ਕਰਨ ਵਾਲੇ ਪਦਮਾ - ਪਦਮਪਤੀ ਭਵ

ਗਿਆਨ ਅਤੇ ਸਥੂਲ ਧਨ ਦੀ ਪ੍ਰਪਤੀ ਖੁਦ ਕਰਾਉਂਦਾ ਹੈ। ਜਿੱਥੇ ਗਿਆਨ ਧਨ ਹੈ ਉੱਥੇ ਪ੍ਰਕ੍ਰਿਤੀ ਖੁਦ ਦਾਸੀ ਬਣ ਜਾਂਦੀ ਹੈ। ਗਿਆਨ ਧਨ ਨਾਲ ਪ੍ਰਕ੍ਰਿਤੀ ਦੇ ਸਭ ਸਾਧਨ ਖੁਦ ਪ੍ਰਾਪਤ ਹੋ ਜਾਂਦਾ ਹਨ ਇਸਲਈ ਗਿਆਨ ਧਨ ਸਭ ਧਨ ਦਾ ਰਾਜਾ ਹੈ। ਜਿੱਥੇ ਰਾਜਾ ਹੈ ਉੱਥੇ ਸਰਵ ਪਦਾਰਥ ਖੁਦ ਪ੍ਰਾਪਤ ਹੁੰਦੇ ਹਨ। ਇਹ ਗਿਆਨ ਧਨ ਹੀ ਪਦਮਾ - ਪਦਮਪਤੀ ਬਣਾਉਣ ਵਾਲਾ ਹੈ, ਪਰਮਾਰਥ ਅਤੇ ਵਿਵਹਾਰ ਨੂੰ ਖੁਦ ਸਿੱਧ ਕਰਦਾ ਹੈ। ਗਿਆਨ ਧਨ ਵਿੱਚ ਇੰਨੀ ਸ਼ਕਤੀ ਹੈ ਜੋ ਅਨੇਕ ਜਨਮਾਂ ਦੇ ਲਈ ਰਾਜਾਵਾਂ ਦਾ ਰਾਜਾ ਬਣਾ ਦਿੰਦੀ ਹੈ।

ਸਲੋਗਨ:-
“ਕਲਪ -ਕਲਪ” ਦਾ ਵਿਜੇਈ ਹਾਂ” - ਇਹ ਰੂਹਾਨੀ ਨਸ਼ਾ ਇਮਰਜ਼ ਹੋਵੇ ਤਾਂ ਮਾਇਆਜੀਤ ਬਣ ਜਾਓਗੇ।