01.05.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਤੁਸੀਂ ਸਿੱਧ ਕਰਕੇ ਦੱਸੋ ਕਿ ਬੇਹੱਦ ਦਾ ਬਾਪ ਸਾਡਾ ਬਾਪ ਵੀ ਹੈ , ਟੀਚਰ ਵੀ ਹੈ , ਸਤਿਗੁਰੂ ਵੀ ਹੈ , ਉਹ ਸਰਵਵਿਆਪੀ ਨਹੀਂ ਹੋ ਸਕਦਾ”

ਪ੍ਰਸ਼ਨ:-
ਇਸ ਵਕ਼ਤ ਦੁਨੀਆਂ ਵਿੱਚ ਅਤਿ ਦੁੱਖ ਕਿਓੰ ਹੈ, ਦੁੱਖ ਦਾ ਕਾਰਨ ਸੁਣਾਓ?

ਉੱਤਰ:-
ਸਾਰੀਂ ਦੁਨੀਆਂ ਤੇ ਇਸ ਵਕਤ ਰਾਹੂ ਦੀ ਦਸ਼ਾ ਹੈ, ਇਸੇ ਕਾਰਨ ਦੁੱਖ ਹੈ। ਬ੍ਰਿਖਪਤੀ ਬਾਪ ਜਦੋਂ ਆਉਂਦੇ ਹਨ ਤਾਂ ਸਭ ਤੇ ਬ੍ਰਹਿਸਪਤੀ ਦੀ ਦਸ਼ਾ ਬੈਠਦੀ ਹੈ। ਸਤਯੁੱਗ, ਤ੍ਰੇਤਾ ਵਿੱਚ ਬ੍ਰਹਿਸਪਤੀ ਦੀ ਦਸ਼ਾ ਹੈ, ਰਾਵਣ ਦਾ ਨਾਮ ਨਿਸ਼ਾਨ ਨਹੀਂ ਹੈ ਇਸ ਲਈ ਉੱਥੇ ਦੁੱਖ ਹੁੰਦਾ ਨਹੀਂ। ਬਾਪ ਆਏ ਹਨ ਸੁੱਖਧਾਮ ਦੀ ਸਥਾਪਨਾ ਕਰਨ, ਉਸ ਵਿੱਚ ਦੁੱਖ ਹੋ ਨਹੀਂ ਸਕਦਾ।

ਓਮ ਸ਼ਾਂਤੀ
ਮਿੱਠੇ-ਮਿੱਠੇ ਰੂਹਾਨੀ ਬੱਚਿਆਂ ਨੂੰ ਰੂਹਾਨੀ ਬਾਪ ਬੈਠ ਸਮਝਾਉਂਦੇ ਹਨ ਕਿਉਂਕਿ ਸਾਰੇ ਬੱਚੇ ਇਹ ਜਾਣਦੇ ਹਨ - ਅਸੀਂ ਆਤਮਾ ਹਾਂ, ਆਪਣੇ ਘਰ ਤੋਂ ਬਹੁਤ ਦੂਰ ਤੋਂ ਅਸੀਂ ਇੱਥੇ ਆਉਦੇਂ ਹਾਂ। ਆਕੇ ਇਸ ਸ਼ਰੀਰ ਵਿੱਚ ਪ੍ਰਵੇਸ਼ ਕਰਦੇ ਹਾਂ, ਪਾਰਟ ਵਜਾਉਣ। ਪਾਰਟ ਆਤਮਾ ਹੀ ਵਜਾਉਂਦੀ ਹੈ। ਇਥੇ ਬੱਚੇ ਬੈਠੇ ਹਨ ਆਪਣੇ ਨੂੰ ਆਤਮਾ ਸਮਝ ਬਾਪ ਦੀ ਯਾਦ ਵਿੱਚ ਕਿਉਂਕਿ ਬਾਪ ਨੇ ਸਮਝਾਇਆ ਹੈ ਯਾਦ ਨਾਲ ਤੁਸੀਂ ਬੱਚਿਆਂ ਦੇ ਜਨਮ-ਜਨਮਾਂਤ੍ਰੁ ਦੇ ਪਾਪ ਭਸਮ ਹੋਣਗੇ। ਇਸਨੂੰ ਯੋਗ ਵੀ ਨਹੀਂ ਕਹਿਣਾ ਚਾਹੀਦਾ। ਯੋਗ ਤਾਂ ਸੰਨਿਆਸੀ ਲੋਕ ਸਿਖਾਉਂਦੇ ਹਨ। ਸਟੂਡੈਂਟ ਦਾ ਟੀਚਰ ਨਾਲ ਵੀ ਯੋਗ ਹੁੰਦਾ ਹੈ, ਬੱਚਿਆਂ ਦਾ ਬਾਪ ਨਾਲ ਯੋਗ ਹੁੰਦਾ ਹੈ। ਇਹ ਹੈ ਆਤਮਾਵਾਂ ਅਤੇ ਪ੍ਰਮਾਤਮਾ ਦਾ ਮਤਲਬ ਬੱਚਿਆਂ ਦਾ ਅਤੇ ਬਾਪ ਦਾ ਮੇਲਾ। ਇਹ ਹੈ ਕਲਿਆਣਕਾਰੀ ਮਿਲਣ। ਬਾਕੀ ਤਾਂ ਸਭ ਹੈ ਅਕਲਿਅਣਕਾਰੀ। ਪਤਿਤ ਦੁਨੀਆਂ ਹੈ ਨਾ। ਤੁਸੀਂ ਜਦੋਂ ਪ੍ਰਦਰਸ਼ਨੀ ਜਾਂ ਮਿਊਜ਼ੀਅਮ ਵਿੱਚ ਸਮਝਾਉਂਦੇ ਹੋ ਤਾਂ ਆਤਮਾ ਅਤੇ ਪਰਮਾਤਮਾ ਦਾ ਪਰਿਚੈ ਦੇਣਾ ਠੀਕ ਹੈ। ਆਤਮਾਵਾਂ ਸਭ ਬੱਚੇ ਹਨ ਅਤੇ ਉਹ ਹੈ ਪਰਮਪਿਤਾ ਪਰਮ ਆਤਮਾ ਜੋ ਪਰਮਧਾਮ ਵਿੱਚ ਰਹਿੰਦੇ ਹਨ। ਕੋਈ ਵੀ ਬੱਚੇ ਆਪਣੇ ਲੌਕਿਕ ਬਾਪ ਨੂੰ ਪਰਮਪਿਤਾ ਨਹੀਂ ਕਹਿਣਗੇ। ਪਰਮਪਿਤਾ ਨੂੰ ਦੁੱਖ ਵਿੱਚ ਹੀ ਯਾਦ ਕਰਦੇ ਹਨ - ਹੇ ਪਰਮਪਿਤਾ ਪ੍ਰਮਾਤਮਾ। ਪਰਮ ਆਤਮਾ ਰਹਿੰਦੇ ਹੀ ਹੈ ਪਰਮਧਾਮ ਵਿੱਚ। ਹੁਣ ਤੁਸੀਂ ਆਤਮਾ ਅਤੇ ਪ੍ਰਮਾਤਮਾ ਦਾ ਗਿਆਨ ਤਾਂ ਸਮਝਾਉਂਦੇ ਹੀ ਹੋ ਤਾਂ ਸਿਰਫ਼ ਇਹ ਨਹੀਂ ਸਮਝਾਉਣਾ ਹੈ ਕਿ ਦੋ ਬਾਪ ਹਨ। ਉਹ ਬਾਪ ਵੀ ਹੈ, ਟੀਚਰ ਵੀ ਹੈ - ਇਹ ਜ਼ਰੂਰ ਸਮਝਾਉਣਾ ਹੈ। ਅਸੀਂ ਸਭ ਭਰਾ - ਭਰਾ ਹਾਂ, ਉਹ ਸਾਰੀਆਂ ਆਤਮਾਵਾਂ ਦਾ ਬਾਪ ਹੈ। ਭਗਤੀ ਮਾਰਗ ਵਿੱਚ ਸਭ ਭਗਵਾਨ ਬਾਪ ਨੂੰ ਯਾਦ ਕਰਦੇ ਹਨ ਕਿਉਂਕਿ ਭਗਵਾਨ ਤੋਂ ਭਗਤੀ ਦਾ ਫ਼ਲ ਮਿਲਦਾ ਹੈ ਮਤਲਬ ਬੱਚੇ ਬਾਪ ਤੋਂ ਵਰਸਾ ਲੈਂਦੇ ਹਨ। ਭਗਵਾਨ ਭਗਤੀ ਦਾ ਫ਼ਲ ਦਿੰਦੇ ਹਨ ਬੱਚਿਆਂ ਨੂੰ। ਕੀ ਦਿੰਦੇ ਹਨ? ਵਿਸ਼ਵ ਦਾ ਮਾਲਿਕ ਬਣਾਉਂਦੇ ਹਨ। ਪ੍ਰੰਤੂ ਤੁਸੀਂ ਸਿਰਫ਼ ਬਾਪ ਨਹੀਂ ਸਿੱਧ ਕਰਨਾ ਹੈ। ਉਹ ਬਾਪ ਵੀ ਹੈ ਅਤੇ ਸਿੱਖਿਆ ਦੇਣ ਵਾਲਾ ਵੀ ਹੈ, ਸਤਿਗੁਰੂ ਵੀ ਹੈ। ਇੰਵੇਂ ਸਮਝਾਓ ਤਾਂ ਸਰਵਵਿਆਪੀ ਦਾ ਖ਼ਿਆਲ ਉੱਡ ਜਾਵੇ। ਇਹ ਐਡ ਕਰੋ। ਇਹ ਬਾਬਾ ਗਿਆਨ ਦਾ ਸਾਗਰ ਹੈ। ਆਕੇ ਰਾਜਯੋਗ ਸਿਖਾਉਂਦੇ ਹਨ। ਬੋਲੋ, ਇਹ ਟੀਚਰ ਵੀ ਹੈ, ਸਿੱਖਿਆ ਦੇਣ ਵਾਲਾ, ਤਾਂ ਫ਼ਿਰ ਸਰਵਵਿਆਪੀ ਕਿਵ਼ੇਂ ਹੋ ਸਕਦਾ? ਟੀਚਰ ਜ਼ਰੂਰ ਵੱਖ ਹਨ, ਸਟੂਡੈਂਟ ਵੱਖ ਹਨ। ਜਿਵੇਂ ਬਾਪ ਵੱਖ ਹੈ, ਬੱਚੇ ਵੱਖ ਹਨ। ਆਤਮਾਵਾਂ ਪਰਮਾਤਮਾ ਬਾਪ ਨੂੰ ਯਾਦ ਕਰਦੀਆਂ ਹਨ, ਉਨ੍ਹਾਂ ਦੀ ਮਹਿਮਾ ਵੀ ਕਰਦੀਆਂ ਹਨ। ਬਾਪ ਹੀ ਮਨੁੱਖ ਸ੍ਰਿਸ਼ਟੀ ਦਾ ਬੀਜਰੂਪ ਹੈ। ਉਹ ਹੀ ਆਕੇ ਸਾਨੂੰ ਮਨੁੱਖ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਗਿਆਨ ਸੁਣਾਉਂਦੇ ਹਨ। ਬਾਪ ਸ੍ਵਰਗ ਦੀ ਸਥਾਪਨਾ ਕਰਦੇ ਹਨ, ਅਸੀਂ ਸਵਰਗਵਾਸੀ ਬਣਦੇ ਹਾਂ। ਨਾਲ - ਨਾਲ ਇਹ ਵੀ ਸਮਝਾਉਂਦੇ ਹਨ ਕਿ ਦੋ ਬਾਪ ਹਨ। ਲੌਕਿਕ ਬਾਪ ਨੇ ਪਾਲਣਾ ਕੀਤੀ ਫਿਰ ਟੀਚਰ ਦੇ ਕੋਲ ਜਾਣਾ ਪੈਂਦਾ ਹੈ ਪੜ੍ਹਨ ਦੇ ਲਈ। ਫ਼ਿਰ 60 ਸਾਲ ਦੇ ਬਾਅਦ ਵਾਣਪ੍ਰਸਥ ਅਵਸਥਾ ਵਿੱਚ ਜਾਣ ਦੇ ਲਈ ਗੁਰੂ ਕਰਨਾ ਪੈਂਦਾ ਹੈ। ਬਾਪ ਟੀਚਰ ਗੁਰੂ ਵੱਖ - ਵੱਖ ਹੁੰਦੇ ਹਨ। ਇਹ ਬੇਹੱਦ ਦਾ ਬਾਪ ਤਾਂ ਸਾਰੀਆਂ ਆਤਮਾਵਾਂ ਦਾ ਬਾਪ ਹੈ, ਗਿਆਨ ਸਾਗਰ ਹੈ। ਮਨੁੱਖ ਸ੍ਰਿਸ਼ਟੀ ਦਾ ਬੀਜਰੂਪ ਸਤ - ਚਿਤ - ਆਨੰਦ ਸਵਰੂਪ ਹੈ। ਸੁੱਖ ਦਾ ਸਾਗਰ, ਸ਼ਾਂਤੀ ਦਾ ਸਾਗਰ ਹੈ। ਉਨ੍ਹਾਂ ਦੀ ਮਹਿਮਾ ਸ਼ੁਰੂ ਕਰ ਦੇਵੋ ਕਿਉਂਕਿ ਦੁਨੀਆਂ ਵਿੱਚ ਮਤਭੇਦ ਬਹੁਤ ਹਨ ਨਾ। ਸਰਵਵਿਆਪੀ ਜੇਕਰ ਹੋਣ ਤਾਂ ਫ਼ਿਰ ਟੀਚਰ ਬਣ ਪੜ੍ਹਾਉਣਗੇ ਕਿਵ਼ੇਂ! ਫ਼ਿਰ ਸਤਿਗੁਰੂ ਵੀ ਹੈ, ਸਭ ਨੂੰ ਗਾਈਡ ਬਣ ਲੈ ਜਾਂਦੇ ਹਨ। ਸਿੱਖਿਆ ਦਿੰਦੇ ਹਨ ਮਤਲਬ ਯਾਦ ਸਿਖਾਉਂਦੇ ਹਨ। ਭਾਰਤ ਦਾ ਪ੍ਰਾਚੀਨ ਰਾਜਯੋਗ ਵੀ ਸਿਖਾਉਂਦੇ ਹਨ। ਭਾਰਤ ਦਾ ਪ੍ਰਾਚੀਨ ਰਾਜਯੋਗ ਵੀ ਗਾਇਆ ਹੋਇਆ ਹੈ। ਪੁਰਾਣੇ ਤੋਂ ਪੁਰਾਣਾ ਹੈ ਸੰਗਮਯੁੱਗ। ਨਵੀਂ ਅਤੇ ਪੁਰਾਣੀ ਦੁਨੀਆਂ ਦੇ ਵਿੱਚ। ਤੁਸੀਂ ਸਮਝਦੇ ਹੋ ਅੱਜ ਤੋਂ ਪੰਜ ਹਜ਼ਾਰ ਸਾਲ ਪਹਿਲੋਂ ਬਾਪ ਨੇ ਆਕੇ ਆਪਣਾ ਬਣਾਇਆ ਸੀ ਅਤੇ ਸਾਡਾ ਟੀਚਰ - ਸਤਿਗੁਰੂ ਵੀ ਬਣਿਆ ਸੀ। ਉਹ ਸਿਰਫ਼ ਸਾਡਾ ਬਾਬਾ ਨਹੀਂ ਹੈ, ਉਹ ਤਾਂ ਗਿਆਨ ਦਾ ਸਾਗਰ ਅਰਥਾਤ ਟੀਚਰ ਵੀ ਹੈ, ਸਾਨੂੰ ਸਿੱਖਿਆ ਦਿੰਦੇ ਹਨ। । ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਰਾਜ਼ ਸਮਝਾਉਂਦੇ ਹਨ ਕਿਉਂਕਿ ਬੀਜਰੂਪ, ਬ੍ਰਿਖਪਤੀ ਹੈ। ਉਹ ਜਦੋਂ ਭਾਰਤ ਵਿੱਚ ਆਉਂਦੇ ਹਨ ਉਦੋਂ ਭਾਰਤ ਤੇ ਬ੍ਰਹਿਸਪਤੀ ਦੀ ਦਸ਼ਾ ਬੈਠਦੀ ਹੈ। ਸਤਯੁੱਗ ਵਿੱਚ ਸਭ ਸਦਾ ਸੁੱਖੀ ਦੇਵੀ - ਦੇਵਤੇ ਹੁੰਦੇ ਹਨ। ਸਭ ਤੇ ਬ੍ਰਹਿਸਪਤੀ ਦੀ ਦਸ਼ਾ ਬੈਠਦੀ ਹੈ। ਜਦੋਂ ਫ਼ਿਰ ਦੁਨੀਆ ਤਮੋਪ੍ਰਧਾਨ ਹੁੰਦੀਂ ਹੈ ਤਾਂ ਸਭਤੇ ਰਾਹੂ ਦੀ ਦਸ਼ਾ ਬੈਠਦੀ ਹੈ। ਬ੍ਰਿਖਪਤੀ ਨੂੰ ਕੋਈ ਵੀ ਜਾਣਦੇ ਨਹੀਂ। ਨਾ ਜਾਨਣ ਨਾਲ ਫ਼ਿਰ ਵਰਸਾ ਕਿਵ਼ੇਂ ਮਿਲ ਸਕਦਾ ਹੈ।

ਤੁਸੀਂ ਇੱਥੇ ਜਦੋਂ ਬੈਠਦੇ ਹੋ ਤਾਂ ਅਸ਼ਰੀਰੀ ਹੋਕੇ ਬੈਠੋ। ਇਹ ਤਾਂ ਗਿਆਨ ਮਿਲਿਆ ਹੈ - ਆਤਮਾ ਅਲੱਗ ਹੈ, ਘਰ ਅਲੱਗ ਹੈ। 5 ਤੱਤਾਂ ਦਾ ਪੁਤਲਾ (ਸ਼ਰੀਰ) ਬਣਦਾ ਹੈ, ਉਸ ਵਿੱਚ ਆਤਮਾ ਪ੍ਰਵੇਸ਼ ਕਰਦੀ ਹੈ। ਸਭ ਦਾ ਪਾਰਟ ਨੂੰਧਿਆ ਹੋਇਆ ਹੈ। ਪਹਿਲਾਂ - ਪਹਿਲਾਂ ਮੁੱਖ ਗੱਲ ਇਹ ਸਮਝਾਉਣੀ ਹੈ ਕਿ ਬਾਪ ਸੁਪਰੀਮ ਬਾਪ ਹੈ, ਸੁਪਰੀਮ ਟੀਚਰ ਹੈ। ਲੌਕਿਕ ਬਾਪ, ਟੀਚਰ, ਗੁਰੂ ਦਾ ਕੰਟਰਾਸਟ ਦੱਸਣ ਨਾਲ ਝੱਟ ਸਮਝਣਗੇ, ਡਿਬੇਟ ਨਹੀਂ ਕਰਨਗੇ। ਆਤਮਾਵਾਂ ਦੇ ਬਾਪ ਵਿੱਚ ਸਾਰਾ ਗਿਆਨ ਹੈ। ਇਹ ਖ਼ੂਬੀ ਹੈ। ਉਹ ਸਾਨੂੰ ਰਚਨਾ ਦੇ ਆਦਿ ਮੱਧ ਅੰਤ ਦਾ ਗਿਆਨ ਸਮਝਾਉਂਦੇ ਹਨ। ਪਹਿਲਾਂ ਰਿਸ਼ੀ- ਮੁਨੀ ਆਦਿ ਤਾਂ ਕਹਿੰਦੇ ਸਨ ਅਸੀਂ ਰਚਤਾ ਅਤੇ ਰਚਨਾ ਦੇ ਆਦਿ - ਮੱਧ - ਅੰਤ ਨੂੰ ਨਹੀਂ ਜਾਣਦੇ ਕਿਉਂਕਿ ਉਸ ਵਕ਼ਤ ਉਹ ਸਤੋ ਸਨ। ਹਰ ਚੀਜ਼ ਸਤੋਪ੍ਰਧਾਨ, ਸਤੋ, ਰਜ਼ੋ, ਤਮੋ ਵਿੱਚ ਆਉਂਦੀ ਹੀ ਹੈ। ਨਵੀਂ ਤੋਂ ਪੁਰਾਣੀ ਜ਼ਰੂਰ ਹੁੰਦੀਂ ਹੈ। ਤੁਹਾਨੂੰ ਇਸ ਸ੍ਰਿਸ਼ਟੀ ਚੱਕਰ ਦੀ ਉਮਰ ਦਾ ਵੀ ਪਤਾ ਹੈ। ਮਨੁੱਖ ਇਹ ਭੁੱਲ ਗਏ ਹਨ ਕਿ ਇਨ੍ਹਾਂ ਦੀ ਉਮਰ ਕਿੰਨੀ ਹੈ। ਬਾਕੀ ਇਹ ਸ਼ਾਸਤਰ ਆਦਿ ਸਭ ਭਗਤੀ ਮਾਰਗ ਦੇ ਬਣਾਉਂਦੇ ਹਨ। ਬਹੁਤ ਗਪੋੜੇ ਲਿਖ ਦਿੰਦੇ ਹਨ। ਸਭ ਦਾ ਬਾਪ ਤਾਂ ਇੱਕ ਹੀ ਹੈ। ਸਦਗਤੀ ਦਾਤਾ ਇੱਕ ਹੈ। ਗੁਰੂ ਅਨੇਕ ਹਨ। ਸਦਗਤੀ ਕਰਨ ਵਾਲਾ ਸਦਗੁਰੂ ਇੱਕ ਹੀ ਹੁੰਦਾ ਹੈ। ਸਦਗਤੀ ਕਿਵ਼ੇਂ ਹੁੰਦੀਂ ਹੈ - ਉਹ ਵੀ ਤੁਹਾਡੀ ਬੁੱਧੀ ਵਿੱਚ ਹੈ। ਆਦਿ ਸਨਾਤਨ ਦੇਵੀ ਦੇਵਤਾ ਧਰਮ ਨੂੰ ਹੀ ਸਦਗਤੀ ਕਿਹਾ ਜਾਂਦਾ ਹੈ। ਉੱਥੇ ਥੋੜ੍ਹੇ ਮਨੁੱਖ ਹੀ ਹੁੰਦੇ ਹਨ। ਹੁਣ ਤਾਂ ਕਿੰਨ੍ਹੇ ਢੇਰ ਮਨੁੱਖ ਹਨ। ਉੱਥੇ ਤਾਂ ਸਿਰਫ਼ ਦੇਵਤਿਆਂ ਦਾ ਰਾਜ ਹੋਵੇਗਾ। ਫਿਰ ਡਾਇਨੇਸਟੀ ਵਾਧੇ ਨੂੰ ਪਾਉਂਦੀ ਹੈ। ਲਕਸ਼ਮੀ - ਨਾਰਾਇਣ ਵੀ ਫ਼ਸਟ, ਸੈਕਿੰਡ, ਥਰਡ ਚਲਦਾ ਹੈ। ਜਦੋਂ ਫ਼ਸਟ ਹੋਵੇਗਾ ਤਾਂ ਕਿੰਨੇ ਥੋੜ੍ਹੇ, ਮਨੁੱਖ ਹੋਣਗੇ। ਇਹ ਖਿਆਲਾਤ ਵੀ ਸਿਰਫ਼ ਤੁਹਾਡੇ ਚਲਦੇ ਹਨ। ਇਹ ਤੁਸੀਂ ਬੱਚੇ ਸਮਝਦੇ ਹੋ ਭਗਵਾਨ ਤੁਸੀਂ ਸਭ ਆਤਮਾਵਾਂ ਦਾ ਬਾਪ ਇੱਕ ਹੀ ਹੈ। ਉਹ ਹੈ ਬੇਹੱਦ ਦਾ ਬਾਪ। ਹੱਦ ਦੇ ਬਾਪ ਤੋਂ ਹੱਦ ਦਾ ਵਰਸਾ ਮਿਲਦਾ ਹੈ, ਬੇਹੱਦ ਦੇ ਬਾਪ ਤੋਂ ਬੇਹੱਦ ਦਾ ਵਰਸਾ ਮਿਲਦਾ ਹੈ - 21 ਪੀੜ੍ਹੀ ਸਵਰਗ ਦੀ ਬਾਦਸ਼ਾਹੀ। 21 ਪੀੜੀ ਮਤਲਬ ਜਦੋਂ ਬੁਢਾਪਾ ਹੁੰਦਾ ਹੈ ਤਾਂ ਸ਼ਰੀਰ ਛੱਡਦੇ ਹਨ। ਉੱਥੇ ਆਪਣੇ ਨੂੰ ਆਤਮਾ ਜਾਣਦੇ ਹਨ। ਇੱਥੇ ਦੇਹ ਅਭਿਮਾਨੀ ਹੋਣ ਦੇ ਕਾਰਨ ਜਾਣਦੇ ਨਹੀਂ ਕਿ ਆਤਮਾ ਹੀ ਇੱਕ ਸ਼ਰੀਰ ਛੱਡ ਦੂਜਾ ਲੈਂਦੀ ਹੈ। ਹੁਣ ਦੇਹ - ਅਭਿਮਾਨੀਆਂ ਨੂੰ ਆਤਮ - ਅਭਿਮਾਨੀ ਕੌਣ ਬਣਾਵੇ? ਇਸ ਸਮੇਂ ਇੱਕ ਵੀ ਆਤਮ - ਅਭਿਮਾਨੀ ਨਹੀਂ ਹੈ। ਬਾਪ ਹੀ ਆਕੇ ਆਤਮ - ਅਭਿਮਾਨੀ ਬਣਾਉਂਦੇ ਹਨ। ਉੱਥੇ ਇਹ ਜਾਣਦੇ ਹਨ ਆਤਮਾ ਇੱਕ ਵੱਡਾ ਸ਼ਰੀਰ ਛੱਡ ਛੋਟਾ ਬੱਚਾ ਜਾਕੇ ਬਣੇਗੀ। ਸੱਪ ਦਾ ਵੀ ਮਿਸਾਲ ਹੈ, ਇਹ ਸੱਪ ਭ੍ਰਮਰੀ ਦੇ ਮਿਸਾਲ ਸਭ ਇੱਥੋਂ ਦੇ ਹਨ ਅਤੇ ਇਸ ਸਮੇਂ ਦੇ ਹਨ। ਜੋ ਫ਼ਿਰ ਭਗਤੀ ਮਾਰਗ ਵਿੱਚ ਵੀ ਕੰਮ ਆਉਂਦੇ ਹਨ। ਅਸਲ ਵਿੱਚ ਬ੍ਰਹਮਣੀਆਂ ਤਾਂ ਤੁਸੀਂ ਹੋ ਤੁਸੀਂ ਹੋ ਜੋ ਵਿਸ਼ਟਾ ਦੇ ਕੀੜੇ ਨੂੰ ਭੂੰ - ਭੂੰ ਕਰ ਮਨੁੱਖ ਤੋਂ ਦੇਵਤਾ ਬਣਾ ਦਿੰਦੀ ਹੋ। ਬਾਪ ਵਿੱਚ ਨਾਲੇਜ਼ ਹੈ ਨਾ। ਉਹ ਹੀ ਗਿਆਨ ਦਾ ਸਾਗਰ, ਸ਼ਾਂਤੀ ਦਾ ਸਾਗਰ ਹੈ ਨਾ। ਸਾਰੇ ਸ਼ਾਂਤੀ ਮੰਗਦੇ ਰਹਿੰਦੇ ਹਨ। ਸ਼ਾਂਤੀ ਦੇਵਾ … ਕਿਸਨੂੰ ਬੁਲਾਉਂਦੇ ਹਨ? ਜੋ ਸ਼ਾਂਤੀ ਦਾ ਦਾਤਾ ਮਤਲਬ ਸਾਗਰ ਹੈ। ਉਨ੍ਹਾਂ ਦੀ ਮਹਿਮਾ ਵੀ ਗਾਉਂਦੇ ਹਨ ਪ੍ਰੰਤੂ ਅਰਥ ਰਹਿਤ। ਕਹਿ ਦਿੰਦੇ ਹਨ ਪਰ ਸਮਝਦੇ ਕੁਝ ਵੀ ਨਹੀਂ। ਬਾਪ ਕਹਿੰਦੇ ਹਨ ਇਹ ਵੇਦ ਸ਼ਾਸਤਰ ਆਦਿ ਸਭ ਭਗਤੀ ਮਾਰਗ ਦੇ ਹਨ। 63 ਜਨਮ ਭਗਤੀ ਕਰਨੀ ਹੀ ਹੈ। ਕਿੰਨੇ ਢੇਰ ਸ਼ਾਸਤਰ ਹਨ। ਮੈਂ ਕੋਈ ਸ਼ਾਸਤਰ ਪੜ੍ਹਨ ਨਾਲ ਨਹੀਂ ਮਿਲਦਾ ਹਾਂ। ਮੈਨੂੰ ਬੁਲਾਉਂਦੇ ਵੀ ਹਨ ਆਕੇ ਪਾਵਨ ਬਣਾਓ। ਇਹ ਹੈ ਤਮੋਪ੍ਰਧਾਨ ਕਿਚੜ੍ਹੇ ਦੀ ਦੁਨੀਆਂ ਜੋ ਕਿਸੇ ਕੰਮ ਦੀ ਨਹੀਂ। ਕਿੰਨਾ ਦੁੱਖ ਹੈ। ਦੁੱਖ ਕਿਥੋਂ ਆਇਆ? ਬਾਪ ਨੇ ਤਾਂ ਤੁਹਾਨੂੰ ਬਹੁਤ ਸੁੱਖ ਦਿੱਤਾ ਸੀ। ਫ਼ਿਰ ਤੁਸੀਂ ਪੌੜੀ ਕਿਵੇਂ ਉਤਰੇ ? ਗਾਇਆ ਵੀ ਜਾਂਦਾ ਹੈ ਗਿਆਨ ਅਤੇ ਭਗਤੀ। ਗਿਆਨ ਬਾਪ ਸੁਣਾਉਂਦੇ ਹਨ, ਭਗਤੀ ਰਾਵਣ ਸਿਖਾਉਂਦੇ ਹਨ। ਵੇਖਣ ਵਿੱਚ ਨਾ ਬਾਪ ਆਉਂਦਾ, ਨਾ ਰਾਵਣ ਆਉਂਦਾ। ਦੋਵਾਂ ਨੂੰ ਇਨ੍ਹਾਂ ਅੱਖਾਂ ਨਾਲ ਨਹੀਂ ਵੇਖਿਆ ਜਾਂਦਾ। ਆਤਮਾ ਨੂੰ ਸਮਝਿਆ ਜਾਂਦਾ ਹੈ। ਅਸੀਂ ਆਤਮਾ ਹਾਂ ਤੇ ਆਤਮਾ ਦਾ ਬਾਪ ਵੀ ਜਰੂਰ ਹੈ। ਬਾਪ ਫ਼ਿਰ ਟੀਚਰ ਵੀ ਬਣਦੇ ਹਨ, ਹੋਰ ਇੰਵੇਂ ਦਾ ਕੋਈ ਹੁੰਦਾ ਹੀ ਨਹੀਂ।

ਹੁਣ ਤੁਸੀਂ 21 ਜਨਮ ਦੇ ਲਈ ਸਦਗਤੀ ਨੂੰ ਪਾ ਲੈਂਦੇ ਹੋ, ਫਿਰ ਗੁਰੂ ਦੀ ਦਰਕਾਰ ਹੀ ਨਹੀਂ ਰਹਿੰਦੀ। ਬਾਪ ਸਭ ਦਾ ਬਾਪ ਵੀ ਹੈ ਅਤੇ ਟੀਚਰ ਵੀ ਹੈ, ਪੜ੍ਹਾਉਣ ਵਾਲਾ। ਸਭ ਦਾ ਸਦਗਤੀ ਕਰਨ ਵਾਲਾ ਸਤਿਗੁਰੂ ਸੁਪਰੀਮ ਗੁਰੂ ਵੀ ਹੈ। ਤਿੰਨਾਂ ਨੂੰ ਤੇ ਸਰਵਵਿਆਪੀ ਕਹਿ ਨਹੀਂ ਸਕਦੇ। ਉਹ ਤਾਂ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਰਾਜ਼ ਦੱਸਦੇ ਹਨ। ਮਨੁੱਖ ਯਾਦ ਵੀ ਕਰਦੇ ਹਨ - ਹੇ ਪਤਿਤ ਪਾਵਨ ਆਓ, ਸਭ ਦੇ ਸਦਗਤੀ ਦਾਤਾ ਆਓ, ਸਭ ਦੇ ਦੁੱਖ ਹਰੋ, ਸੁੱਖ ਦੇਵੋ। ਹੇ ਗੌਡ ਫਾਦਰ, ਹੇ ਲਿਬਰੇਟਰ। ਫ਼ਿਰ ਸਾਡਾ ਗਾਈਡ ਵੀ ਬਣੋ - ਲੈ ਜਾਣ ਦੇ ਲਈ। ਇਸ ਰਾਵਣ ਰਾਜ ਤੋਂ ਲਿਬਰੇਟ ਕਰੋ। ਰਾਵਣ ਰਾਜ ਕੋਈ ਲੰਕਾ ਵਿੱਚ ਨਹੀਂ ਹੈ। ਇਹ ਸਾਰੀ ਧਰਨੀ ਜੋ ਹੈ, ਉਸ ਵਿੱਚ ਇਸ ਵਕਤ ਰਾਵਣ ਰਾਜ ਹੈ। ਰਾਮ ਰਾਜ ਸਿਰਫ਼ ਸਤਯੁੱਗ ਵਿੱਚ ਹੀ ਹੁੰਦਾ ਹੈ। ਭਗਤੀ ਮਾਰਗ ਵਿੱਚ ਮਨੁੱਖ ਕਿੰਨਾ ਮੂੰਝ ਗਏ ਹਨ।

ਹੁਣ ਤੁਹਾਨੂੰ ਸ਼੍ਰੀਮਤ ਮਿਲ ਰਹੀ ਹੈ ਸ੍ਰੇਸ਼ਠ ਬਣਨ ਦੇ ਲਈ। ਸਤਯੁੱਗ ਵਿੱਚ ਭਾਰਤ ਸ੍ਰੇਸਟਾਚਾਰੀ ਸੀ, ਪੂਜਨੀਏ ਸੀ। ਹੁਣ ਤੱਕ ਵੀ ਉਨ੍ਹਾਂ ਨੂੰ ਪੂਜਦੇ ਰਹਿੰਦੇ ਹਨ। ਭਾਰਤ ਤੇ ਬ੍ਰਹਿਸਪਤੀ ਦੀ ਦਸ਼ਾ ਸੀ ਤਾਂ ਸਤਯੁੱਗ ਸੀ। ਹੁਣ ਰਾਹੂ ਦੀ ਦਸ਼ਾ ਵਿੱਚ ਵੇਖੋ ਭਾਰਤ ਦਾ ਕੀ ਹਾਲ ਹੋ ਗਿਆ ਹੈ। ਸਭ ਅਨਰਈਟੀਅਸ ਬਣ ਗਏ ਹਨ । ਬਾਪ ਰਈਟੀਅਸ ਬਣਾਉਂਦੇ ਹਨ, ਰਾਵਣ ਅਨ ਰਈਟੀਅਸ ਬਣਾਉਂਦੇ ਹਨ। ਕਹਿੰਦੇ ਵੀ ਹਨ ਰਾਮ ਰਾਜ ਚਾਹੀਦਾ ਹੈ। ਤਾਂ ਰਾਵਣ ਰਾਜ ਵਿੱਚ ਹਨ ਨਾ। ਨਰਕਵਾਸੀ ਹਨ। ਰਾਵਣ ਰਾਜ ਨੂੰ ਨਰਕ ਕਿਹਾ ਜਾਂਦਾ ਹੈ। ਸ੍ਵਰਗ ਅਤੇ ਨਰਕ ਅੱਧਾ - ਅੱਧਾ ਹੈ । ਇਹ ਵੀ ਤੁਸੀਂ ਬੱਚੇ ਹੀ ਜਾਣਦੇ ਹੋ - ਰਾਮ ਰਾਜ ਕਿਸਨੂੰ ਅਤੇ ਰਾਵਣ ਰਾਜ ਕਿਸਨੂੰ ਕਿਹਾ ਜਾਂਦਾ ਹੈ? ਤਾਂ ਪਹਿਲਾਂ - ਪਹਿਲਾਂ ਇਹ ਨਿਸ਼ਚੇ ਬੁੱਧੀ ਬਣਾਉਣਾ ਹੈ। ਉਹ ਸਾਡਾ ਬਾਪ ਹੈ, ਅਸੀਂ ਸਭ ਆਤਮਾਵਾਂ ਬ੍ਰਦਰਜ਼ ਹਾਂ। ਬਾਪ ਤੋਂ ਸਭ ਨੂੰ ਵਰਸਾ ਮਿਲਣ ਦਾ ਹੱਕ ਹੈ। ਮਿਲਿਆ ਸੀ। ਬਾਪ ਨੇ ਰਾਜਯੋਗ ਸਿਖਾਕੇ ਸੁੱਖਧਾਮ ਦਾ ਮਾਲਿਕ ਬਣਾਇਆ ਸੀ। ਬਾਕੀ ਸਭ ਚਲੇ ਗਏ ਸ਼ਾਂਤੀਧਾਮ। ਇਹ ਵੀ ਬੱਚੇ ਜਾਣਦੇ ਹਨ ਬ੍ਰਿਖਪਤੀ ਹੈ ਚੈਤੰਨ। ਸਤ - ਚਿਤ - ਆਨੰਦ ਸਵਰੂਪ ਹੈ। ਆਤਮਾ ਸਤ ਵੀ ਹੈ, ਚੈਤੰਨ ਵੀ ਹੈ। ਬਾਪ ਵੀ ਸਤ ਹੈ, ਚੈਤੰਨ ਵੀ ਹੈ, ਬ੍ਰਿਖਪਤੀ ਵੀ ਹੈ। ਇਹ ਉਲਟਾ ਝਾੜ ਹੈ ਨਾ। ਇਸਦਾ ਬੀਜ਼ ਉਪਰ ਵਿੱਚ ਹੈ। ਬਾਪ ਹੀ ਆਕੇ ਸਮਝਾਉਂਦੇ ਹਨ ਜਦੋਂ ਤੁਸੀਂ ਤਮੋਪ੍ਰਧਾਨ ਬਣ ਜਾਂਦੇ ਹੋ ਉਦੋਂ ਬਾਪ ਸਤੋਪ੍ਰਧਾਨ ਬਣਾਉਣ ਆਉਂਦੇ ਹਨ। ਹਿਸਟਰੀ - ਜੋਗ੍ਰਾਫੀ ਰਪੀਟ ਹੁੰਦੀਂ ਹੈ। ਹੁਣ ਤੁਹਾਨੂੰ ਕਹਿੰਦੇ ਹਨ ਹਿਸਟਰੀ - ਜੋਗ੍ਰਾਫੀ… ਅੰਗ੍ਰਜ਼ੀ ਅੱਖਰ ਨਹੀਂ ਬੋਲੋ। ਹਿੰਦੀ ਵਿੱਚ ਕਹਾਂਗੇ ਇਤਿਹਾਸ - ਭੂਗੋਲ। ਅੰਗ੍ਰਜ਼ੀ ਤਾਂ ਸਭ ਲੋਕ ਪੜ੍ਹਦੇ ਹੀ ਹਨ। ਸਮਝਦੇ ਹਨ ਭਗਵਾਨ ਨੇ ਗੀਤਾ ਸੰਸਕ੍ਰਿਤ ਵਿੱਚ ਸੁਣਾਈ। ਹੁਣ ਸ਼੍ਰੀਕ੍ਰਿਸ਼ਨ ਸਤਿਯੁੱਗ ਦਾ ਪ੍ਰਿੰਸ। ਉੱਥੇ ਇਹ ਭਾਸ਼ਾ ਸੀ, ਇੰਵੇਂ ਤਾਂ ਲਿਖਿਆ ਹੋਇਆ ਨਹੀਂ ਹੈ। ਭਾਸ਼ਾ ਹੈ ਜਰੂਰ। ਜੋ - ਜੋ ਰਾਜਾ ਹੁੰਦਾ ਹੈ ਉਸਦੀ ਭਾਸ਼ਾ ਆਪਣੀ ਹੁੰਦੀਂ ਹੈ। ਸਤਯੁੱਗੀ ਰਾਜਾਵਾਂ ਦੀ ਭਾਸ਼ਾ ਆਪਣੀ ਹੋਵੇਗੀ। ਸੰਸਕ੍ਰਿਤ ਉੱਥੇ ਨਹੀਂ ਹੈ। ਸਤਯੁੱਗ ਦੀ ਰਸਮ ਰਿਵਾਜ਼ ਹੀ ਅਲੱਗ ਹੈ। ਕਲਯੁੱਗੀ ਮਨੁੱਖਾਂ ਦੀ ਰਸਮ - ਰਿਵਾਜ਼ ਵੱਖ ਹੈ। ਤੁਸੀਂ ਸਭ ਮੀਰਾਆਵਾਂ ਜੋ ਕਲਯੁੱਗੀ ਲੋਕਲਾਜ ਕੁੱਲ ਦੀ ਮਰਿਆਦਾ ਪਸੰਦ ਨਹੀਂ ਕਰਦੀ ਹੋ। ਤੁਸੀਂ ਕਲਯੁੱਗੀ ਲੋਕ ਲਾਜ ਛੱਡਦੀ ਹੋ ਤਾਂ ਝਗੜਾ ਕਿੰਨਾ ਹੁੰਦਾ ਹੈ। ਤੁਹਾਨੂੰ ਬਾਪ ਨੇ ਸ਼੍ਰੀਮਤ ਦਿੱਤੀ ਹੈ - ਕਾਮ ਮਹਾਸ਼ਤਰੂ ਹੈ, ਇਸ ਤੇ ਜਿੱਤ ਪ੍ਰਾਪਤ ਕਰੋ। ਜਗਤਜੀਤ ਬਣਨ ਵਾਲਿਆਂ ਦਾ ਇਹ ਚਿੱਤਰ ਵੀ ਸਾਹਮਣੇ ਹੈ। ਤੁਹਾਨੂੰ ਤਾਂ ਬੇਹੱਦ ਦੇ ਬਾਪ ਤੋਂ ਰਾਏ ਮਿਲਦੀ ਹੈ ਕਿ ਵਿਸ਼ਵ ਵਿੱਚ ਸ਼ਾਂਤੀ ਸਥਾਪਨ ਕਿਵ਼ੇਂ ਹੋਵੇਗੀ? ਸ਼ਾਂਤੀਦੇਵਾ ਕਹਿਣ ਨਾਲ ਬਾਪ ਹੀ ਯਾਦ ਆਉਂਦਾ ਹੈ। ਬਾਪ ਹੀ ਆਕੇ ਕਲਪ - ਕਲਪ ਵਿਸ਼ਵ ਵਿੱਚ ਸ਼ਾਂਤੀ ਸਥਾਪਨ ਕਰਦੇ ਹਨ। ਕਲਪ ਦੀ ਉੱਮਰ ਲੰਬੀ ਕਰ ਦੇਣ ਨਾਲ ਮਨੁੱਖ ਕੁੰਭਕਰਨ ਦੀ ਨੀਂਦ ਵਿੱਚ ਜਿਵੇਂ ਸੁੱਤੇ ਪਏ ਹਨ।

ਪਹਿਲਾਂ - ਪਹਿਲਾਂ ਤਾਂ ਮਨੁੱਖਾਂ ਨੂੰ ਇਹ ਪੱਕਾ ਨਿਸ਼ਚੇ ਕਰਵਾਓ ਕਿ ਉਹ ਸਾਡਾ ਬਾਪ ਵੀ ਹੈ, ਟੀਚਰ ਵੀ ਹੈ। ਟੀਚਰ ਨੂੰ ਸਰਵਵਿਆਪੀ ਕਿਵ਼ੇਂ ਕਹਾਂਗੇ ? ਤੁਸੀਂ ਬੱਚੇ ਜਾਣਦੇ ਹੋ ਬਾਪ ਕਿਵ਼ੇਂ ਆਕੇ ਸਾਂਨੂੰ ਪੜ੍ਹਾਉਂਦੇ ਹਨ। ਤੁਸੀਂ ਉਨ੍ਹਾਂ ਦੀ ਬਾਇਓਗ੍ਰਾਫੀ ਨੂੰ ਜਾਣਦੇ ਹੋ। ਬਾਪ ਆਉਂਦੇ ਹੀ ਹਨ - ਨਰਕ ਤੋਂ ਸ੍ਵਰਗ ਬਣਾਉਣ। ਟੀਚਰ ਵੀ ਹਨ ਫਿਰ ਨਾਲ ਵੀ ਲੈ ਜਾਂਦੇ ਹਨ। ਆਤਮਾਵਾਂ ਤਾਂ ਅਵਿਨਾਸ਼ੀ ਹਨ। ਉਹ ਆਪਣਾ ਪੂਰਾ ਪਾਰਟ ਵਜ਼ਾ ਕੇ ਘਰ ਜਾਂਦੀਆਂ ਹਨ। ਲੈ ਜਾਣ ਵਾਲਾ ਗਾਈਡ ਵੀ ਤਾਂ ਚਾਹੀਦਾ ਹੈ। ਦੁੱਖ ਤੋਂ ਲਿਬਰੇਟ ਕਰਦੇ ਹਨ ਫਿਰ ਗਾਈਡ ਬਣ ਸਭ ਨੂੰ ਲੈ ਜਾਂਦੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਕਲਯੁੱਗੀ ਲੋਕ ਲਾਜ ਕੁੱਲ ਦੀ ਮਰਿਆਦਾ ਛੱਡ ਇਸ਼ਵਰੀਏ ਕੁੱਲ ਦੀਆਂ ਮਰਿਆਦਾਵਾਂ ਨੂੰ ਧਾਰਨ ਕਰਨਾ ਹੈ। ਅਸ਼ਰੀਰੀ ਬਾਪ ਜੋ ਸੁਣਾਉਂਦੇ ਹਨ ਉਹ ਅਸ਼ਰੀਰੀ ਹੋਕੇ ਸੁਣਨ ਦਾ ਅਭਿਆਸ ਪੱਕਾ ਕਰਨਾ ਹੈ।

2. ਬੇਹੱਦ ਦਾ ਬਾਪ, ਬਾਪ ਵੀ ਹੈ, ਟੀਚਰ ਵੀ ਹੈ, ਸਤਿਗੁਰੂ ਵੀ ਹੈ, ਇਹ ਕੰਟਰਾਸਟ ਸਭ ਨੂੰ ਸਮਝਾਉਣਾ ਹੈ। ਇਹ ਸਿੱਧ ਕਰਨਾ ਹੈ ਕਿ ਬੇਹੱਦ ਦਾ ਬਾਪ ਸਰਵਵਿਆਪੀ ਨਹੀਂ ਹੈ।

ਵਰਦਾਨ:-
ਹੱਦ ਦੇ ਨਾਜ਼ ਨਖ਼ਰਿਆਂ ਤੋਂ ਨਿਕਲ ਰੂਹਾਨੀ ਨਾਜ਼ ਵਿਚ ਰਹਿਣ ਵਾਲੇ ਪ੍ਰੀਤ ਬੁੱਧੀ ਭਵ।

ਕਈ ਬੱਚੇ ਹੱਦ ਦੇ ਸੁਭਾਅ, ਸੰਸਕਾਰ ਦੇ ਨਾਜ - ਨਖਰੇ ਬਹੁਤ ਕਰਦੇ ਹਨ। ਜਿੱਥੇ ਮੇਰਾ ਸੁਭਾਅ, ਮੇਰਾ ਸੰਸਕਾਰ ਇਹ ਸ਼ਬਦ ਆਉਂਦਾ ਹੈ ਉਥੇ ਅਜਿਹੇ ਨਾਜ਼ - ਨਖਰੇ ਸ਼ੁਰੂ ਹੋ ਜਾਂਦੇ ਹਨ। ਇਹ ਮੇਰਾ ਸ਼ਬਦ ਹੀ ਫੇਰੇ ਵਿੱਚ ਲਿਆਉਂਦਾ ਹੈ। ਲੇਕਿਨ ਜੋ ਬਾਪ ਤੋਂ ਵੱਖ ਹੈ ਉਹ ਮੇਰਾ ਹੈ ਹੀ ਨਹੀਂ। ਮੇਰਾ ਸੁਭਾਅ ਬਾਪ ਦੇ ਸੁਭਾਅ ਤੋਂ ਵੱਖ ਹੋ ਹੀ ਨਹੀਂ ਸਕਦਾ, ਇਸਲਈ ਹੱਦ ਦੇ ਨਾਜ਼ - ਨਖਰੇ ਤੋਂ ਨਿਕਲ ਰੂਹਾਨੀ ਨਾਜ਼ ਵਿਚ ਰਹੋ। ਪ੍ਰੀਤ ਬੁੱਧੀ ਬਣ ਮੁੱਹਬਤ ਦੀ ਪ੍ਰੀਤ ਦੇ ਨਖਰੇ ਭਾਵੇਂ ਕਰੋ।

ਸਲੋਗਨ:-
ਬਾਪ ਨਾਲ, ਸੇਵਾ ਨਾਲ ਅਤੇ ਪਰਿਵਾਰ ਨਾਲ ਮੁੱਹਬਤ ਹੈ ਤਾਂ ਮਿਹਨਤ ਤੋਂ ਛੁੱਟ ਜਾਵੋਗੇ।