02.02.24        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਉੱਚ ਪਦ ਪਾਉਣ ਲਈ ਬਾਪ ਤੁਹਾਨੂੰ ਜੋ ਪੜ੍ਹਾਉਂਦੇ ਉਸਨੂੰ ਜਿਉਂ ਦਾ ਤਿਉਂ ਧਾਰਨ ਕਰੋ, ਸਦਾ ਸ਼੍ਰੀਮਤ ਤੇ ਚਲਦੇ ਰਹੋ"

ਪ੍ਰਸ਼ਨ:-
ਕਦੇ ਵੀ ਅਫ਼ਸੋਸ ਨਾ ਹੋਵੇ, ਉਸਦੇ ਲਈ ਕਿਹੜੀ ਗੱਲ ਤੇ ਚੰਗੀ ਤਰ੍ਹਾਂ ਵਿਚਾਰ ਕਰੋ?

ਉੱਤਰ:-
ਹਰ ਇੱਕ ਆਤਮਾ ਜੋ ਪਾਰਟ ਵਜਾ ਰਹੀ ਹੈ। ਉਹ ਡਰਾਮੇ ਵਿੱਚ ਐਕਊਰੇਟ ਨੂੰਧਿਆ ਹੋਇਆ ਹੈ। ਇਹ ਅਨਾਦਿ ਅਤੇ ਅਵਿਨਾਸ਼ੀ ਡਰਾਮਾ ਹੈ। ਇਸ ਗੱਲ ਤੇ ਵਿਚਾਰ ਕਰੋ ਤਾਂ ਕਦੇ ਵੀ ਅਫ਼ਸੋਸ ਨਹੀਂ ਹੋ ਸਕਦਾ। ਅਫ਼ਸੋਸ ਉਨ੍ਹਾਂ ਨੂੰ ਹੁੰਦਾ ਜੋ ਡਰਾਮੇ ਦੇ ਆਦਿ ਮੱਧ ਅੰਤ ਨੂੰ ਰੀਲਾਇਜ਼ ਨਹੀਂ ਕਰਦੇ ਹਨ। ਤੁਸੀਂ ਬੱਚਿਆਂ ਨੇ ਇਸ ਡਰਾਮੇ ਨੂੰ ਜਿਓਂ ਦਾ ਤਿਉਂ ਸਾਕਸ਼ੀ ਹੋਕੇ ਦੇਖਣਾ ਹੈ, ਇਸ ਵਿੱਚ ਰੋਣ ਦੀ ਰੁੱਸਣ ਦੀ ਕੋਈ ਗੱਲ ਨਹੀਂ।

ਓਮ ਸ਼ਾਂਤੀ
ਰੂਹਾਨੀ ਬਾਪ ਬੈਠ ਰੂਹਾਨੀ ਬੱਚਿਆਂ ਨੂੰ ਸਮਝਾਉਂਦੇ ਹਨ ਕਿ ਆਤਮਾ ਕਿੰਨੀ ਛੋਟੀ ਹੈ। ਬਹੁਤ ਛੋਟੀ ਹੈ ਅਤੇ ਛੋਟੀ ਜਿੰਨੀ ਆਤਮਾ ਨਾਲ਼ੋਂ ਸ਼ਰੀਰ ਕਿੰਨਾ ਵੱਡਾ ਦੇਖਣ ਵਿੱਚ ਆਉਂਦਾ ਹੈ। ਛੋਟੀ ਆਤਮਾ ਵੱਖ ਹੋ ਜਾਂਦੀ ਹੈ ਤੇ ਫਿਰ ਕੁਝ ਵੀ ਨਹੀਂ ਦੇਖ ਸਕਦੀ। ਆਤਮਾ ਦੇ ਉੱਪਰ ਵਿਚਾਰ ਕੀਤਾ ਜਾਂਦਾ ਹੈ। ਇਤਨੀ ਛੋਟੀ ਬਿੰਦੀ ਕੀ-ਕੀ ਕੰਮ ਕਰਦੀ ਹੈ। ਮੈਗਨੀਫਾਈ ਗਲਾਸ(ਸ਼ੀਸ਼ਾ ਜਿਸ ਨਾਲ ਵੱਡਾ ਦਿੱਸਦਾ ਹੈ) ਹੁੰਦੇ ਹਨ। ਉਨ੍ਹਾਂ ਨਾਲ ਛੋਟੇ-ਛੋਟੇ ਹੀਰਿਆਂ ਨੂੰ ਦੇਖਿਆ ਜਾਂਦਾ ਹੈ। ਕੋਈ ਦਾਗ਼ ਆਦਿ ਤਾਂ ਨਹੀਂ ਹੈ। ਤਾਂ ਆਤਮਾ ਵੀ ਕਿੰਨੀ ਛੋਟੀ ਹੈ। ਕਿਵੇਂ ਮੈਗਨੀਫਾਈ ਗਲਾਸ ਹੈ- ਜਿਸ ਨਾਲ ਦੇਖਦੇ ਹੋ। ਰਹਿੰਦੀ ਕਿੱਥੇ ਹੈ? ਕੀ ਕੁਨੈਕਸ਼ਨ ਹੈ? ਇਨ੍ਹਾਂ ਅੱਖਾਂ ਨਾਲ ਕਿੰਨਾ ਵੱਡਾ ਧਰਤੀ ਆਸਮਾਨ ਦੇਖਣ ਵਿੱਚ ਆਉਂਦਾ ਹੈ! ਬਿੰਦੀ ਨਿਕਲ ਜਾਣ ਕਾਰਣ ਕੁਝ ਨਹੀਂ ਰਹਿੰਦਾ। ਜਿਵੇਂ ਬਿੰਦੀ ਬਾਪ ਉਵੇਂ ਬਿੰਦੀ ਆਤਮਾ। ਇੰਨੀ ਛੋਟੀ ਆਤਮਾ ਪਿਓਰ, ਇਮਪਿਓਰ ਬਣਦੀ ਹੈ। ਇਹ ਬਹੁਤ ਵਿਚਾਰ ਕਰਨ ਦੀਆਂ ਗੱਲਾਂ ਹਨ। ਦੂਜੇ ਕੋਈ ਨਹੀਂ ਜਾਣਦੇ - ਆਤਮਾ ਕੀ ਹੈ, ਪਰਮਾਤਮਾ ਕੀ ਹੈ। ਇੰਨੀ ਛੋਟੀ ਆਤਮਾ ਸ਼ਰੀਰ ਵਿੱਚ ਰਹਿ ਕੀ-ਕੀ ਬਣਾਉਂਦੀ ਹੈ। ਕੀ-ਕੀ ਦੇਖਦੀ ਹੈ। ਉਸ ਆਤਮਾ ਵਿੱਚ ਸਾਰਾ ਪਾਰਟ ਭਰਿਆ ਹੋਇਆ ਹੈ-84 ਦਾ। ਕਿਵ਼ੇਂ ਉਹ ਕੰਮ ਕਰਦੀ ਹੈ। ਵੰਡਰ ਹੈ। ਇੰਨੀ ਛੋਟੀ ਬਿੰਦੀ ਵਿੱਚ 84 ਜਨਮਾਂ ਦਾ ਪਾਰਟ ਨੂੰਧਿਆ ਹੋਇਆ ਹੈ। ਇਕ ਸ਼ਰੀਰ ਛੱਡ ਦੂਸਰਾ ਲੈਂਦੀ ਹੈ। ਸ਼ਰੀਰ ਵਿਚੋਂ ਆਤਮਾ ਨਿਕਲ ਗਈ ਤਾਂ ਸ਼ਰੀਰ ਮਰ ਗਿਆ। ਕਿੰਨਾ ਵੱਡਾ ਸ਼ਰੀਰ ਹੈ ਅਤੇ ਕਿੰਨੀ ਛੋਟੀ ਆਤਮਾ ਹੈ। ਇਹ ਵੀ ਬਾਬਾ ਨੇ ਬਹੁਤ ਵਾਰ ਸਮਝਾਇਆ ਹੈ ਕਿ ਮਨੁੱਖ ਨੂੰ ਕਿਵ਼ੇਂ ਪਤਾ ਪਵੇ ਕਿ ਇਹ ਸ੍ਰਿਸ਼ਟੀ ਦਾ ਚੱਕਰ ਹਰ 5 ਹਜ਼ਾਰ ਸਾਲ ਬਾਅਦ ਫ਼ਿਰਦਾ ਹੈ। ਫਲਾਣਾ ਮਰਿਆ ਉਹ ਕੋਈ ਨਵੀਂ ਗੱਲ ਨਹੀਂ। ਉਨ੍ਹਾਂ ਦੀ ਆਤਮਾ ਨੇ ਇਹ ਸ਼ਰੀਰ ਛੱਡਿਆ ਦੂਜਾ ਲਿਆ। 5 ਹਜ਼ਾਰ ਸਾਲ ਪਹਿਲੇ ਵੀ ਇਸ ਨਾਮ ਰੂਪ ਨੂੰ ਇਸੇ ਸਮੇਂ ਛੱਡਿਆ ਸੀ। ਆਤਮਾ ਜਾਣਦੀ ਹੈ ਮੈਂ ਇੱਕ ਸ਼ਰੀਰ ਛੱਡ ਦੂਜੇ ਵਿੱਚ ਪ੍ਰਵੇਸ਼ ਕਰਦੀ ਹਾਂ।

ਹੁਣ ਤੁਸੀਂ ਸ਼ਿਵ ਜੇਯੰਤੀ ਮਨਾਉਂਦੇ ਹੋ। ਦਿਖਾਉਂਦੇ ਹੋ 5 ਹਜ਼ਾਰ ਸਾਲ ਪਹਿਲਾਂ ਵੀ ਸ਼ਿਵ ਜੇਯੰਤੀ ਮਨਾਈ ਸੀ। ਹਰ 5 ਹਜ਼ਾਰ ਸਾਲ ਬਾਅਦ ਸ਼ਿਵ ਜੇਯੰਤੀ ਜੋ ਹੀਰੇ ਸਮਾਨ ਹੈ, ਮਨਾਉਂਦੇ ਹੀ ਆਏ ਹਾਂ। ਇਹ ਸਹੀ ਗੱਲਾਂ ਹਨ। ਵਿਚਾਰ ਸਾਗਰ ਮੰਥਨ ਕਰਨਾ ਹੁੰਦਾ ਹੈ ਜੋ ਦੂਜਿਆਂ ਨੂੰ ਸਮਝਾ ਸਕੀਏ। ਇਹ ਤਿਉਹਾਰ ਹੁੰਦੇ ਹਨ, ਤੁਸੀਂ ਕਹੋਗੇ ਨਵੀਂ ਗੱਲ ਨਹੀਂ, ਹਿਸਟਰੀ ਰਪੀਟ ਹੁੰਦੀ ਹੈ ਤਾਂ ਫ਼ਿਰ 5 ਹਜ਼ਾਰ ਸਾਲ ਬਾਅਦ ਜੋ ਵੀ ਪਾਰਟਧਾਰੀ ਹਨ ਉਹ ਆਪਣਾ ਸ਼ਰੀਰ ਲੈਂਦੇ ਹਨ। ਇਕ ਨਾਮ ਰੂਪ ਦੇਸ਼ ਕਾਲ ਛੱਡ ਦੂਜਾ ਲੈਂਦੇ ਹਨ। ਇਸ ਤੇ ਵਿਚਾਰ ਸਾਗਰ ਮੰਥਨ ਕਰ ਇਵੇਂ ਲਿਖੋ ਜੋ ਮਨੁੱਖ ਵੰਡਰ ਖਾਣ। ਬੱਚਿਆਂ ਤੋਂ ਅਸੀਂ ਪੁੱਛਦੇ ਹਾਂ ਨਾ - ਪਹਿਲਾਂ ਕਦੋਂ ਮਿਲੇ ਹੋ? ਇੰਨੀ ਛੋਟੀ ਆਤਮਾ ਤੋਂ ਹੀ ਪੁੱਛਣਾ ਹੁੰਦਾ ਹੈ ਨਾ। ਤੁਸੀਂ ਇਸ ਨਾਮ ਰੂਪ ਨਾਲ ਪਹਿਲਾਂ ਕਦੋਂ ਮਿਲੇ ਸੀ? ਆਤਮਾ ਨੇ ਸੁਣਿਆ। ਤਾਂ ਬਹੁਤ ਕਹਿੰਦੇ ਹਨ ਹਾਂ ਬਾਬਾ, ਤੁਹਾਨੂੰ ਕਲਪ ਪਹਿਲਾਂ ਮਿਲੇ ਸੀ। ਸਾਰੇ ਡਰਾਮੇ ਦਾ ਪਾਰਟ ਬੁੱਧੀ ਵਿੱਚ ਹੈ। ਉਹ ਹੁੰਦੇ ਹਨ ਹੱਦ ਦੇ ਡਰਾਮੇ ਦੇ ਐਕਟਰਸ। ਇਹ ਹੈ ਬੇਹੱਦ ਦਾ ਡਰਾਮਾ। ਇਹ ਡਰਾਮਾ ਬੜਾ ਐਕੂਰੇਟ ਹੈ, ਇਸ ਵਿੱਚ ਜ਼ਰਾ ਵੀ ਫ਼ਰਕ ਨਹੀਂ ਪੈ ਸਕਦਾ। ਉਹ ਬਾਈਸਕੋਪ ਹੁੰਦੇ ਹਨ ਹੱਦ ਦੇ, ਮਸ਼ੀਨ ਤੇ ਚਲਦੇ ਹਨ। ਦੋ-ਚਾਰ ਰੋਲ ਵੀ ਹੋ ਸਕਦੇ ਹਨ ਜੋ ਮਸ਼ੀਨ ਤੇ ਫਿਰਦੇ ਹਨ। ਇਹ ਤਾਂ ਅਨਾਦਿ ਅਵਿਨਾਸ਼ੀ ਇਕ ਹੀ ਬੇਹੱਦ ਦਾ ਡਰਾਮਾ ਹੈ। ਇਸ ਵਿੱਚ ਕਿੰਨੀ ਛੋਟੀ ਆਤਮਾ ਇਕ ਪਾਰਟ ਵਜਾ ਕੇ ਫਿਰ ਦੂਜਾ ਵਜਾਉਂਦੀ ਹੈ। 84 ਜਨਮਾਂ ਦਾ ਕਿੰਨਾ ਵੱਡਾ ਫਿਲਮ ਰੋਲ ਹੋਵੇਗਾ। ਇਹ ਕੁਦਰਤ ਹੈ। ਕਿਸੇ ਦੀ ਹੀ ਬੁੱਧੀ ਵਿੱਚ ਬੈਠੇਗਾ! ਹੈ ਤਾਂ ਰਿਕਾਰਡ ਮਿਸਲ, ਬੜਾ ਵੰਡਰਫੁਲ ਹੈ। 84 ਲੱਖ ਤਾਂ ਹੋ ਨਾਂ ਸਕੇ। 84 ਦਾ ਹੀ ਚੱਕਰ ਹੈ, ਇਨ੍ਹਾਂ ਦੀ ਪਹਿਚਾਣ ਕਿਵੇਂ ਦਿੱਤੀ ਜਾਵੇ। ਅਖ਼ਬਾਰ ਵਾਲਿਆਂ ਨੂੰ ਵੀ ਸਮਝਾਓ ਤਾਂ ਪਾਉਣਗੇ। ਮੈਗਜ਼ੀਨ ਵਿੱਚ ਵੀ ਬਾਰ-ਬਾਰ ਪਾ ਸਕਦੇ ਹੋ। ਅਸੀਂ ਇਸ ਸੰਗਮ ਦੇ ਸਮੇਂ ਦੀਆਂ ਹੀ ਗੱਲਾਂ ਕਰਦੇ ਹਾਂ। ਸਤਿਯੁੱਗ ਵਿੱਚ ਤਾਂ ਇਹ ਗੱਲਾਂ ਹੋਣਗੀਆਂ ਨਹੀਂ। ਨਾਂ ਕਲਯੁੱਗ ਵਿੱਚ ਹੋਣਗੀਆਂ। ਜਾਨਵਰ ਆਦਿ ਜੋ ਕੁਝ ਵੀ ਹਨ ਸਭ ਦੇ ਲਈ ਕਹਾਂਗੇ ਫਿਰ 5 ਹਜ਼ਾਰ ਸਾਲ ਦੇ ਬਾਅਦ ਦੇਖਾਂਗੇ। ਫ਼ਰਕ ਨਹੀਂ ਪੈ ਸਕਦਾ। ਡਰਾਮੇ ਵਿੱਚ ਸਾਰੀ ਨੂੰਧ ਹੈ। ਸਤਿਯੁੱਗ ਵਿੱਚ ਜਾਨਵਰ ਵੀ ਬਹੁਤ ਖੂਬਸੂਰਤ ਹੋਣਗੇ। ਇਹ ਸਾਰੀ ਵਰਲਡ ਦੀ ਹਿਸਟਰੀ ਜੋਗ੍ਰਾਫੀ ਰਪੀਟ ਹੁੰਦੀ ਹੈ। ਜਿਵੇਂ ਡਰਾਮੇ ਦੀ ਸ਼ੂਟਿੰਗ ਹੁੰਦੀ ਹੈ। ਮੱਖੀ ਉੱਡੀ ਉਹ ਵੀ ਨਿਕਲ ਗਈ ਤਾਂ ਫਿਰ ਰਪੀਟ ਹੋਵੇਗੀ। ਹੁਣ ਅਸੀਂ ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਦਾ ਖਿਆਲ ਤਾਂ ਨਹੀਂ ਕਰਾਂਗੇ। ਪਹਿਲਾਂ ਤਾਂ ਬਾਪ ਖੁੱਦ ਕਹਿੰਦੇ ਹਨ ਮੈਂ ਕਲਪ-ਕਲਪ ਸੰਗਮਯੁਗੇ ਇਸ ਭਾਗਿਆਸ਼ਾਲੀ ਰੱਥ ਤੇ ਆਉਂਦਾ ਹਾਂ। ਆਤਮਾ ਨੇ ਕਿਹਾ ਕਿਵੇਂ ਇਸ ਵਿੱਚ ਆਉਂਦੇ ਹੋ, ਇੰਨੀ ਛੋਟੀ ਬਿੰਦੀ ਹੈ। ਉਨ੍ਹਾਂ ਨੂੰ ਫਿਰ ਗਿਆਨ ਦਾ ਸਾਗਰ ਕਹਿੰਦੇ ਹਨ। ਇਹ ਗੱਲਾਂ ਤੁਸੀਂ ਬੱਚਿਆਂ ਵਿਚ ਵੀ ਜੋ ਸਮਝੂ ਹਨ, ਉਹ ਸਮਝ ਸਕਦੇ ਹਨ। ਹਰ 5 ਹਜ਼ਾਰ ਸਾਲ ਦੇ ਬਾਅਦ ਮੈਂ ਆਉਂਦਾ ਹਾਂ। ਕਿੰਨੀ ਇਹ ਵੇਲਯੂਏਬਲ ਪੜ੍ਹਾਈ ਹੈ। ਬਾਪ ਦੇ ਕੋਲ ਹੀ ਐਕੂਰੇਟ ਨੋਲਜ਼ ਹੈ ਜੋ ਬੱਚਿਆਂ ਨੂੰ ਦਿੰਦੇ ਹਨ। ਤੁਹਾਡੇ ਤੋਂ ਕੋਈ ਪੁੱਛੇ ਤੁਸੀਂ ਝੱਟ ਕਹੋਗੇ ਸਤਿਯੁੱਗ ਦੀ ਉੱਮਰ 1250 ਸਾਲ ਦੀ ਹੈ। ਇਕ-ਇਕ ਜਨਮ ਦੀ ਉੱਮਰ 150 ਸਾਲ ਹੁੰਦੀ ਹੈ। ਕਿੰਨਾ ਪਾਰਟ ਵੱਜਦਾ ਹੈ। ਬੁੱਧੀ ਵਿੱਚ ਸਾਰਾ ਚੱਕਰ ਫ਼ਿਰਦਾ ਹੈ। ਅਸੀਂ 84 ਜਨਮ ਲੈਂਦੇ ਹਾਂ। ਸਾਰੀ ਸ੍ਰਿਸ਼ਟੀ ਅਜਿਹੇ ਚੱਕਰ ਵਿੱਚ ਫ਼ਿਰਦੀ ਰਹਿੰਦੀ ਹੈ। ਇਹ ਅਨਾਦਿ ਅਵਿਨਾਸ਼ੀ ਬਣਿਆ ਬਣਾਇਆ ਡਰਾਮਾ ਹੈ। ਇਸ ਵਿੱਚ ਨਵੀਂ ਅਡੀਸ਼ਨ ਹੋ ਨਹੀਂ ਸਕਦੀ। ਗਾਇਨ ਵੀ ਹੈ ਚਿੰਤਾ ਤਾਕੀ ਕਰੀਏ ਜੋ ਅਣਹੋਣੀ ਹੋਏ। ਜੋ ਕੁਝ ਹੁੰਦਾ ਹੈ ਡਰਾਮੇ ਵਿੱਚ ਨੂੰਧ ਹੈ। ਸਾਕਸ਼ੀ ਹੋਕੇ ਦੇਖਣਾ ਪੈਂਦਾ ਹੈ। ਉਸ ਨਾਟਕ ਵਿੱਚ ਕੋਈ ਇੱਦਾਂ ਦਾ ਪਾਰਟ ਹੁੰਦਾ ਹੈ ਤਾਂ ਜੋ ਕਮਜ਼ੋਰ ਦਿਲ ਵਾਲੇ ਹੁੰਦੇ ਹਨ ਉਹ ਰੋਣ ਲੱਗ ਜਾਂਦੇ ਹਨ। ਹੈ ਤੇ ਨਾਟਕ ਨਾ। ਇਹ ਰੀਅਲ(ਅਸਲੀ) ਹੈ ਇਸ ਵਿੱਚ ਹਰ ਆਤਮਾ ਆਪਣਾ ਪਾਰਟ ਵਜਾਉਂਦੀ ਹੈ। ਡਰਾਮਾ ਕਦੇ ਬੰਦ ਨਹੀਂ ਹੁੰਦਾ ਹੈ। ਇਸ ਵਿੱਚ ਰੋਣ, ਰੁੱਸਣ ਦੀ ਕੋਈ ਗੱਲ ਨਹੀਂ। ਕੋਈ ਵੀ ਨਵੀਂ ਗੱਲ ਥੋੜ੍ਹੀ ਹੈ। ਅਫ਼ਸੋਸ ਉਨ੍ਹਾਂ ਨੂੰ ਹੁੰਦਾ ਹੈ ਜੋ ਡਰਾਮੇ ਦੇ ਆਦਿ, ਮੱਧ, ਅੰਤ ਨੂੰ ਰਿਲਾਇਜ਼ ਨਹੀਂ ਕਰਦੇ। ਇਹ ਵੀ ਤੁਸੀਂ ਜਾਣਦੇ ਹੋ। ਇਸ ਸਮੇਂ ਜੋ ਅਸੀਂ ਇਸ ਗਿਆਨ ਨਾਲ ਪਦ ਪਾਉਂਦੇ ਹਾਂ, ਚੱਕਰ ਲਗਾ ਕੇ ਫਿਰ ਉਹ ਹੀ ਬਣਨਗੇ। ਇਹ ਬੜੀਆਂ ਆਸ਼ਚਰਿਅਵਤ ਵਿਚਾਰ ਸਾਗਰ ਮੰਥਨ ਕਰਨ ਦੀਆਂ ਗੱਲਾਂ ਹਨ। ਕੋਈ ਵੀ ਮਨੁੱਖ ਇਨ੍ਹਾਂ ਗੱਲਾਂ ਨੂੰ ਨਹੀਂ ਜਾਣਦੇ। ਰਿਸ਼ੀ ਮੁਨੀ ਵੀ ਕਹਿੰਦੇ ਸਨ ਅਸੀਂ ਰਚਤਾ ਅਤੇ ਰਚਨਾ ਨੂੰ ਨਹੀਂ ਜਾਣਦੇ ਹਾਂ। ਉਨ੍ਹਾਂ ਨੂੰ ਕੀ ਪਤਾ ਕਿ ਰਚਤਾ ਇੰਨੀ ਛੋਟੀ ਬਿੰਦੀ ਹੈ। ਉਹ ਨਵੀਂ ਸ੍ਰਿਸ਼ਟੀ ਦਾ ਰਚਤਾ ਹੈ। ਤੁਹਾਨੂੰ ਬੱਚਿਆਂ ਨੂੰ ਪੜ੍ਹਾਉਂਦੇ ਹਨ ਗਿਆਨ ਦਾ ਸਾਗਰ ਹਨ। ਇਹ ਗੱਲਾਂ ਤੁਸੀਂ ਬੱਚੇ ਹੀ ਸਮਝਾਉਂਦੇ ਹੋ। ਤੁਸੀਂ ਥੋੜ੍ਹੀ ਨਾ ਕਹੋਗੇ ਅਸੀਂ ਨਹੀਂ ਜਾਣਦੇ ਹਾਂ। ਤੁਹਾਨੂੰ ਬਾਪ ਇਸ ਵਕ਼ਤ ਸਭ ਸਮਝਾਉਂਦੇ ਹਨ।

ਤੁਹਾਨੂੰ ਕਿਸੇ ਵੀ ਗੱਲ ਵਿਚ ਅਫ਼ਸੋਸ ਕਰਨ ਦੀ ਲੋੜ ਨਹੀਂ। ਸਦਾ ਹਰਸ਼ਿਤ ਰਹਿਣਾ ਹੈ। ਉਸ ਡਰਾਮੇ ਦੀ ਫਿਲਮ ਚਲਦੇ-ਚਲਦੇ ਘਿਸ ਜਾਵੇਗੀ, ਪੁਰਾਣੀ ਹੋ ਜਾਵੇਗੀ ਫ਼ਿਰ ਬਦਲੀ ਕਰਾਂਗੇ। ਪੁਰਾਣੀ ਨੂੰ ਖ਼ਲਾਸ ਕਰ ਦਿੰਦੇ ਹਨ। ਇਹ ਤਾਂ ਬੇਹੱਦ ਦਾ ਅਵਿਨਾਸ਼ੀ ਡਰਾਮਾ ਹੈ। ਇਵੇਂ-ਇਵੇਂ ਦੀਆਂ ਗੱਲਾਂ ਤੇ ਵਿਚਾਰ ਕਰ ਪੱਕਾ ਕਰ ਲੈਣਾ ਚਾਹੀਦਾ ਹੈ। ਇਹ ਡਰਾਮਾ ਹੈ। ਅਸੀਂ ਬਾਪ ਦੀ ਸ਼੍ਰੀਮਤ ਤੇ ਚਲ ਪਤਿਤ ਤੋਂ ਪਾਵਨ ਬਣ ਰਹੇ ਹਾਂ। ਹੋਰ ਕੋਈ ਗੱਲ ਹੋ ਨਹੀਂ ਸਕਦੀ। ਜਿਸ ਨਾਲ ਅਸੀਂ ਪਤੀਤ ਤੋਂ ਪਾਵਨ ਬਣ ਜਾਈਏ ਜਾਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣੀਏ। ਪਾਰਟ ਵਜਾਉਂਦੇ-ਵਜਾਉਂਦੇ ਅਸੀਂ ਸਤੋਪ੍ਰਧਾਨ ਤੋਂ ਤਮੋਪ੍ਰਧਾਨ ਬਣੇ ਹਾਂ। ਫਿਰ ਸਤੋਪ੍ਰਧਾਨ ਬਣਨਾ ਹੈ। ਨਾ ਆਤਮਾ ਵਿਨਾਸ਼ ਨੂੰ ਪਾ ਸਕਦੀ, ਨਾ ਪਾਰਟ ਵਿਨਾਸ਼ ਨੂੰ ਪਾ ਸਕਦਾ। ਇਵੇਂ-ਇਵੇਂ ਦੀਆਂ ਗੱਲਾਂ ਤੇ ਕਿਸੇ ਦਾ ਵਿਚਾਰ ਨਹੀਂ ਚਲਦਾ। ਮਨੁੱਖ ਤਾਂ ਸੁਣ ਕੇ ਵੰਡਰ ਖਾਣਗੇ। ਉਹ ਤਾਂ ਸਿਰਫ਼ ਭਗਤੀ ਮਾਰਗ ਦੇ ਸ਼ਾਸਤਰ ਹੀ ਪੜ੍ਹਦੇ ਹਨ। ਰਮਾਇਣ, ਗੀਤਾ ਆਦਿ ਉਹ ਹੀ ਹੈ। ਇਸ ਵਿੱਚ ਤਾਂ ਵਿਚਾਰ ਸਾਗਰ ਮੰਥਨ ਕਰਨਾ ਹੁੰਦਾ ਹੈ। ਬੇਹੱਦ ਦਾ ਬਾਪ ਜੋ ਸਮਝਾਉਂਦੇ ਹਨ ਉਸ ਨੂੰ ਜਿਓਂ ਦਾ ਤਿਉਂ ਅਸੀਂ ਧਾਰਨ ਕਰ ਲਈਏ ਤਾਂ ਚੰਗਾ ਪਦ ਪਾ ਲਵਾਂਗੇ। ਸਾਰੇ ਇਕੋ ਜਿਹੀ ਧਾਰਨਾ ਨਹੀਂ ਕਰ ਸਕਦੇ ਜਨ। ਕੋਈ ਤਾਂ ਬਹੁਤ ਮਹੀਨਤਾ ਨਾਲ ਸਮਝਾਉਂਦੇ ਹਨ। ਅੱਜਕਲ ਜੇਲ ਵਿੱਚ ਵੀ ਭਾਸ਼ਣ ਕਰਨ ਜਾਂਦੇ ਹਨ। ਵੇਸ਼ਿਆਵਾਂ ਦੇ ਕੋਲ ਵੀ ਜਾਂਦੇ ਹਨ, ਗੂੰਗੇ, ਬੇਹਰਿਆਂ ਦੇ ਕੋਲ ਵੀ ਬੱਚੇ ਜਾਂਦੇ ਹੋਣਗੇ ਕਿਓਂਕਿ ਉਨ੍ਹਾਂ ਦਾ ਵੀ ਹੱਕ ਹੈ। ਇਸ਼ਾਰੇ ਨਾਲ ਸਮਝ ਸਕਦੇ ਹਨ। ਆਤਮਾ ਸਮਝਣ ਵਾਲੀ ਤਾਂ ਅੰਦਰ ਹੈ ਨਾ। ਚਿੱਤਰ ਸਾਮਣੇ ਰੱਖ ਦੇਵੋ ਪੜ੍ਹ ਤਾਂ ਸਕਣਗੇ ਨਾ। ਬੁੱਧੀ ਤਾਂ ਆਤਮਾ ਵਿੱਚ ਹੈ ਨਾ। ਚਾਹੇ ਅੰਨ੍ਹੇ, ਲੂਲੇ, ਲੰਗੜੇ ਹਨ ਪ੍ਰੰਤੂ ਕਿਸੇ ਨਾ ਕਿਸੇ ਤਰ੍ਹਾਂ ਤੇ ਸਮਝ ਸਕਣਗੇ ਨਾ। ਅਨਿਆਂ ਦੇ ਕੰਨ ਤਾਂ ਹੈ ਨਾ। ਤੁਹਾਡਾ ਸੀੜੀ ਦਾ ਚਿੱਤਰ ਤਾਂ ਬਹੁਤ ਅੱਛਾ ਹੈ। ਇਹ ਨਾਲੇਜ ਕਿਸੇ ਨੂੰ ਵੀ ਸਮਝਾ ਕੇ ਸਵਰਗ ਵਿੱਚ ਜਾਣ ਦੇ ਲਾਇਕ ਬਣਾ ਸਕਦੇ ਹੋ। ਆਤਮਾ ਬਾਪ ਤੋਂ ਵਰਸਾ ਲੈ ਸਕਦੀ ਹੈ। ਸਵਰਗ ਵਿੱਚ ਜਾ ਸਕਦੀ ਹੈ। ਕਈਆਂ ਦੇ ਔਰਗਨਸ ਡੀਫੈਕਟਿਡ ਹਨ। ਉੱਥੇ ਤਾਂ ਲੂਲੇ ਲੰਗੜੇ ਹੁੰਦੇ ਨਹੀਂ। ਉੱਥੇ ਆਤਮਾ ਸ਼ਰੀਰ ਦੋਵੇਂ ਕੰਚਨ ਮਿਲ ਜਾਂਦੇ ਹਨ। ਪ੍ਰਾਕ੍ਰਿਤੀ ਵੀ ਕੰਚਨ ਹੈ, ਨਵੀਂ ਚੀਜ਼ ਜ਼ਰੂਰ ਸਤੋਪ੍ਰਧਾਨ ਹੁੰਦੀ ਹੈ। ਇਹ ਵੀ ਡਰਾਮਾ ਬਣਿਆ ਹੋਇਆ ਹੈ। ਇਕ ਸੈਕਿੰਡ ਨਾਂ ਮਿਲੇ ਦੂਸਰੇ ਨਾਲ। ਕੁਝ ਨਾ ਕੁਝ ਫ਼ਰਕ ਪੈ ਜਾਂਦਾ ਹੈ। ਇਸ ਤਰ੍ਹਾਂ ਦੇ ਡਰਾਮੇ ਨੂੰ ਜਿਓਂ ਦਾ ਤਿਓਂ ਸਾਕਸ਼ੀ ਹੋ ਕੇ ਵੇਖਣਾ ਹੈ। ਇਹ ਨਾਲ਼ੇਜ ਤੁਹਾਨੂੰ ਹੁਣ ਮਿਲਦੀ ਹੈ ਫਿਰ ਕਦੇ ਨਹੀਂ ਮਿਲਣੀ ਹੈ। ਪਹਿਲਾਂ ਇਹ ਨਾਲੇਜ਼ ਥੋੜ੍ਹੀ ਸੀ, ਇਹ ਅਨਾਦਿ ਅਵਿਨਾਸ਼ੀ ਬਣਿਆ ਬਣਾਇਆ ਡਰਾਮਾ ਕਿਹਾ ਜਾਂਦਾ ਹੈ। ਇਸਨੂੰ ਚੰਗੀ ਤਰ੍ਹਾਂ ਸਮਝ ਕੇ ਅਤੇ ਧਾਰਨ ਕਰ ਦੂਸਰਿਆਂ ਨੂੰ ਸਮਝਾਉਣਾ ਹੈ।

ਤੁਸੀਂ ਬ੍ਰਾਹਮਣ ਹੀ ਇਸ ਡਰਾਮੇਂ ਨੂੰ ਜਾਣਦੇ ਹੋ। ਇਹ ਤਾਂ ਚੋਬਚੀਨੀ (ਤਾਕਤ ਦੀ ਦਵਾ) ਤੁਹਾਨੂੰ ਮਿਲਦੀ ਹੈ। ਅੱਛੀ ਤੋਂ ਅੱਛੀ ਚੀਜ਼ ਦੀ ਮਹਿਮਾ ਕੀਤੀ ਜਾਂਦੀ ਹੈ। ਨਵੀਂ ਦੁਨੀਆਂ ਕਿਵ਼ੇਂ ਸਥਾਪਨ ਹੁੰਦੀ ਹੈ ਫਿਰ ਤੋਂ ਇਹ ਰਾਜ ਕਿਵੇਂ ਹੋਵੇਗਾ ਤੁਹਾਡੇ ਵਿੱਚ ਵੀ ਨੰਬਰਵਾਰ ਜਾਣਦੇ ਹਨ। ਜੋ ਜਾਣਦੇ ਹਨ ਉਹ ਦੂਸਰਿਆਂ ਨੂੰ ਸਮਝਾ ਵੀ ਸਕਦੇ ਹਨ। ਬਹੁਤ ਖੁਸ਼ੀ ਰਹਿੰਦੀ ਹੈ। ਕਈਆਂ ਨੂੰ ਤਾਂ ਪਾਈ ਦੀ ਵੀ ਖੁਸ਼ੀ ਨਹੀਂ ਹੈ। ਸਭ ਦਾ ਆਪਣਾ-ਆਪਣਾ ਪਾਰਟ ਹੈ। ਜਿਨ੍ਹਾਂ ਦੀ ਬੁੱਧੀ ਵਿੱਚ ਬੈਠਦਾ ਹੋਵੇਗਾ, ਵਿਚਾਰ ਸਾਗਰ ਮੰਥਨ ਕਰਦੇ ਹੋਣਗੇ ਤਾਂ ਦੂਸਰਿਆਂ ਨੂੰ ਵੀ ਸਮਝਾਉਣਗੇ। ਤੁਹਾਡੀ ਇਹ ਹੈ ਪੜ੍ਹਾਈ, ਜਿਸ ਨਾਲ ਤੁਸੀਂ ਇਹ ਬਣਦੇ ਹੋ। ਤੁਸੀਂ ਕਿਸੇ ਨੂੰ ਵੀ ਸਮਝਾਓ ਕਿ ਤੁਸੀਂ ਆਤਮਾ ਹੋ। ਆਤਮਾ ਹੀ ਪਰਮਾਤਮਾ ਨੂੰ ਯਾਦ ਕਰਦੀ ਹੈ। ਆਤਮਾਵਾਂ ਸਾਰੀਆਂ ਬ੍ਰਦਰਜ਼(ਭਾਈ-ਭਾਈ) ਹਨ। ਕਹਾਵਤ ਹੈ ਗੌਡ ਇਜ਼ ਵਨ। ਬਾਕੀ ਸਾਰੇ ਮਨੁੱਖਾਂ ਵਿੱਚ ਆਤਮਾ ਹੈ। ਸਾਰੀਆਂ ਆਤਮਾਵਾਂ ਦਾ ਪਾਰਲੌਕਿਕ ਬਾਪ ਇੱਕ ਹੈ। ਜੋ ਪੱਕੇ ਨਿਸ਼ਚੇ ਬੁੱਧੀ ਹੋਣਗੇ ਉਨ੍ਹਾਂ ਨੂੰ ਕੋਈ ਫਿਰਾ ਨਹੀਂ ਸਕਦਾ। ਕੱਚੇ ਨੂੰ ਜਲਦੀ ਫਿਰਾ ਦੇਣਗੇ। ਸਰਵਵਿਆਪੀ ਦੇ ਗਿਆਨ ਤੇ ਕਿੰਨੀ ਡਿਬੇਟ ਕਰਦੇ ਹਨ। ਉਹ ਵੀ ਆਪਣੇ ਗਿਆਨ ਤੇ ਪੱਕੇ ਹਨ, ਹੋ ਸਕਦਾ ਹੈ ਸਾਡੇ ਇਸ ਗਿਆਨ ਦਾ ਨਾਂ ਹੋਵੇ। ਉਨ੍ਹਾਂ ਨੂੰ ਦੇਵਤਾ ਧਰਮ ਦਾ ਕਿਵੇਂ ਕਹਿ ਸਕਦੇ। ਆਦਿ ਸਨਾਤਨ ਦੇਵੀ - ਦੇਵਤਾ ਧਰਮ ਤਾਂ ਪਰਾਏ(ਤਕਰੀਬਨ) ਲੋਪ ਹੈ। ਤੁਹਾਨੂੰ ਬੱਚਿਆਂ ਨੂੰ ਪਤਾ ਹੈ, ਸਾਡਾ ਹੀ ਆਦਿ ਸਨਾਤਨ ਧਰਮ ਪਵਿੱਤਰ ਪ੍ਰਵ੍ਰਿਤੀ ਵਾਲਾ ਹੈ। ਹੁਣ ਤਾਂ ਅਪਵਿੱਤਰ ਹੋ ਗਿਆ ਹੈ। ਜੋ ਪਹਿਲੋਂ ਪੁਜਨੀਏ ਸਨ ਉਹ ਹੀ ਪੂਜਾਰੀ ਬਣ ਗਏ ਹਨ। ਬਹੁਤ ਪੁਆਇੰਟ ਕੰਠ(ਯਾਦ) ਹੋਣਗੇ ਤਾਂ ਸਮਝਾਉਂਦੇ ਰਹਿਣਗੇ। ਬਾਪ ਤੁਹਾਨੂੰ ਸਮਝਾਉਂਦੇ ਹਨ ਤੁਸੀਂ ਫਿਰ ਦੂਸਰਿਆਂ ਨੂੰ ਸਮਝਾਓ ਕਿ ਇਹ ਸ੍ਰਿਸ਼ਟੀ ਚੱਕਰ ਕਿਵ਼ੇਂ ਫਿਰਦਾ ਹੈ। ਸਿਵਾਏ ਤੁਹਾਡੇ ਹੋਰ ਕੋਈ ਨਹੀਂ ਜਾਣਦੇ। ਤੁਹਾਡੇ ਵਿੱਚ ਵੀ ਨੰਬਰਵਾਰ ਹਨ।

ਬਾਬਾ ਨੂੰ ਵੀ ਘੜੀ-ਘੜੀ ਪੁਆਇੰਟ ਰਪੀਟ ਕਰਨੇ ਪੈਂਦੇ ਹਨ ਕਿਓਂਕਿ ਨਵੇਂ-ਨਵੇਂ ਆਉਂਦੇ ਹਨ। ਸ਼ੁਰੂ ਵਿੱਚ ਕਿਵੇਂ ਸਥਾਪਨਾ ਹੋਈ ਤੁਹਾਡੇ ਤੋਂ ਪੁੱਛਣਗੇ ਫਿਰ ਤੁਹਾਨੂੰ ਵੀ ਰਪੀਟ ਕਰਨਾ ਪਵੇਗਾ। ਤੁਸੀਂ ਬਹੁਤ ਬਿਜ਼ੀ ਰਹੋਗੇ। ਚਿਤਰਾਂ ਤੇ ਵੀ ਤੁਸੀਂ ਸਮਝਾ ਸਕਦੇ ਹੋ। ਪਰ ਗਿਆਨ ਦੀ ਧਾਰਨਾ ਸਭ ਨੂੰ ਇੱਕਰਸ ਤੇ ਨਹੀਂ ਹੋ ਸਕਦੀ। ਇਸ ਵਿੱਚ ਗਿਆਨ ਚਾਹੀਦਾ ਹੈ, ਯਾਦ ਚਾਹੀਦੀ ਹੈ, ਧਾਰਨਾ ਬਹੁਤ ਅੱਛੀ ਚਾਹੀਦੀ ਹੈ। ਸਤੋਪ੍ਰਧਾਨ ਬਣਨ ਲਈ ਬਾਪ ਨੂੰ ਯਾਦ ਜ਼ਰੂਰ ਕਰਨਾ ਹੈ। ਕਈ ਬੱਚੇ ਤਾਂ ਆਪਣੇ ਧੰਦੇ ਵਿੱਚ ਫ਼ਸੇ ਰਹਿੰਦੇ ਹਨ। ਕੁਝ ਵੀ ਪੁਰਸ਼ਾਰਥ ਨਹੀਂ ਕਰਦੇ। ਇਹ ਵੀ ਡਰਾਮੇ ਵਿੱਚ ਨੂੰਧ ਹੈ। ਕਲਪ ਪਹਿਲਾਂ ਜਿਨ੍ਹਾਂ ਨੇ ਜਿੰਨਾ ਪੁਰਸ਼ਾਰਥ ਕੀਤਾ ਹੈ ਉਤਨਾ ਹੀ ਕਰਨਗੇ। ਪਿਛਾੜੀ ਵਿੱਚ ਤੁਸੀਂ ਇੱਕਦਮ ਭਾਈ-ਭਾਈ ਹੋਕੇ ਰਹਿਣਾ ਹੈ। ਨੰਗੇ ਆਏ ਹਾਂ, ਨੰਗੇ ਜਾਣਾ ਹੈ। ਇਵੇਂ ਨਾ ਹੋਵੇ ਜੋ ਪਿਛਾੜੀ ਵਿੱਚ ਕੋਈ ਯਾਦ ਆ ਜਾਵੇ। ਅਜੇ ਤਾਂ ਕੋਈ ਵਾਪਿਸ ਜਾ ਨਾਂ ਸਕੇ। ਜਦੋਂ ਤੱਕ ਵਿਨਾਸ਼ ਨਾ ਹੋਵੇ, ਸਵਰਗ ਵਿੱਚ ਕਿਵ਼ੇਂ ਜਾ ਸਕਣਗੇ। ਜ਼ਰੂਰ ਜਾਂ ਤੇ ਸੂਖਸ਼ਮ ਵਤਨ ਵਿੱਚ ਜਾਣਗੇ ਜਾਂ ਫਿਰ ਇੱਥੇ ਜਨਮ ਲੈਣਗੇ। ਬਾਕੀ ਜੋ ਕਮੀ ਰਹੀ ਹੋਵੇਗੀ ਉਸ ਦਾ ਪੁਰਸ਼ਾਰਥ ਕਰਨਗੇ। ਉਹ ਵੀ ਵੱਡੇ ਹੋਣ ਤਾਂ ਸਮਝ ਸਕਣ। ਇਹ ਵੀ ਡਰਾਮੇ ਵਿੱਚ ਸਾਰੀ ਨੂੰਧ ਹੈ ਤੁਹਾਡੀ ਇੱਕਰਸ ਅਵਸਥਾ ਤਾਂ ਪਿਛਾੜੀ ਵਿੱਚ ਹੋਵੇਗੀ। ਇਵੇਂ ਨਹੀਂ ਲਿਖਣ ਨਾਲ ਸਭ ਯਾਦ ਹੋ ਸਕਦਾ ਹੈ। ਫਿਰ ਲਾਇਬ੍ਰੇਰੀ ਆਦਿ ਵਿੱਚ ਇਨੀਆਂ ਕਿਤਾਬਾਂ ਕਿਉਂ ਹੁੰਦੀਆਂ ਹਨ। ਡਾਕਟਰ, ਵਕੀਲ ਲੋਕ ਬਹੁਤ ਕਿਤਾਬਾਂ ਲਿਖਦੇ ਹਨ। ਸਟੱਡੀ ਕਰਦੇ ਰਹਿੰਦੇ ਹਨ, ਉਹ ਮਨੁੱਖ, ਮਨੁੱਖਾਂ ਦੇ ਵਕੀਲ ਬਣਦੇ ਹਨ। ਤੁਸੀਂ ਆਤਮਾਵਾਂ, ਆਤਮਾਵਾਂ ਦੀਆਂ ਵਕੀਲ ਬਣਦੀਆਂ ਹੋ। ਆਤਮਾਵਾਂ, ਆਤਮਾਵਾਂ ਨੂੰ ਪੜ੍ਹਾਉਂਦੀਆਂ ਹਨ। ਉਹ ਹੈ ਜਿਸਮਾਨੀ ਪੜ੍ਹਾਈ। ਇਹ ਹੈ ਰੂਹਾਨੀ ਪੜ੍ਹਾਈ। ਇਸ ਰੂਹਾਨੀ ਪੜ੍ਹਾਈ ਨਾਲ ਫਿਰ ਕਦੇ 21 ਜਨਮ ਭੁੱਲ ਚੁੱਕ ਨਹੀਂ ਹੁੰਦੀ। ਮਾਇਆ ਦੇ ਰਾਜ ਵਿੱਚ ਬਹੁਤ ਭੁੱਲਚੁੱਕ ਹੁੰਦੀ ਰਹਿੰਦੀ ਹੈ, ਜਿਸ ਦੇ ਕਾਰਣ ਸਹਿਣ ਕਰਨਾ ਪੈਂਦਾ ਹੈ। ਜੋ ਪੂਰਾ ਨਹੀਂ ਪੜ੍ਹਣਗੇ ਕਰਮਾਤੀਤ ਅਵਸਥਾ ਨੂੰ ਨਹੀਂ ਪਾਉਣਗੇ ਤਾਂ ਸਹਿਣ ਕਰਨਾ ਹੀ ਪਵੇਗਾ। ਫਿਰ ਪਦ ਵੀ ਘੱਟ ਹੋ ਜਾਵੇਗਾ। ਵਿਚਾਰ ਸਾਗਰ ਮੰਥਨ ਕਰ ਦੂਸਰਿਆਂ ਨੂੰ ਸੁਣਾਉਂਦੇ ਰਹਾਂਗੇ ਤਾਂ ਮੰਥਨ ਚੱਲੇਗਾ। ਬੱਚੇ ਜਾਣਦੇ ਹਨ ਕਲਪ ਪਹਿਲਾਂ ਵੀ ਇਵੇਂ ਬਾਪ ਆਇਆ ਸੀ, ਜਿਸਦੀ ਸ਼ਿਵਜੇਯੰਤੀ ਮਨਾਈ ਜਾਂਦੀ ਹੈ। ਲੜਾਈ ਆਦਿ ਦੀ ਤਾਂ ਕੋਈ ਗੱਲ ਨਹੀਂ, ਉਹ ਸਭ ਹਨ ਸ਼ਾਸਤਰਾਂ ਦੀਆਂ ਗੱਲਾਂ। ਇਹ ਪੜ੍ਹਾਈ ਹੈ। ਆਮਦਨੀ ਵਿੱਚ ਖੁਸ਼ੀ ਹੁੰਦੀ ਹੈ। ਜਿਨ੍ਹਾਂ ਕੋਲ ਲੱਖ ਹੁੰਦੇ ਹਨ, ਉਨ੍ਹਾਂ ਨੂੰ ਜ਼ਿਆਦਾ ਖੁਸ਼ੀ ਹੁੰਦੀ ਹੈ। ਕੋਈ ਲੱਖਪਤੀ ਵੀ ਹੁੰਦੇ ਹਨ, ਕਈ ਕੱਖਪਤੀ ਵੀ ਹੁੰਦੇ ਹਨ ਮਤਲਬ ਥੋੜ੍ਹੇ ਪੈਸੇ ਵਾਲੇ ਵੀ ਹੁੰਦੇ ਹਨ। ਤਾਂ ਜਿਸਦੇ ਕੋਲ ਜਿੰਨੇ ਗਿਆਨ ਰਤਨ ਹੋਣਗੇ ਓਨੀ ਖੁਸ਼ੀ ਵੀ ਹੋਵੇਗੀ। ਅੱਛਾ!

ਮਿੱਠੇ-ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਵਿਚਾਰ ਸਾਗਰ ਮੰਥਨ ਕਰ ਆਪਣੇ ਨੂੰ ਗਿਆਨ ਰਤਨਾਂ ਨਾਲ ਭਰਪੂਰ ਕਰਨਾ ਹੈ। ਡਰਾਮੇ ਦੇ ਰਾਜ਼ ਨੂੰ ਚੰਗੀ ਰੀਤੀ ਸਮਝ ਕੇ ਦੂਸਰਿਆਂ ਨੂੰ ਸਮਝਾਉਣਾ ਹੈ। ਕਿਸੇ ਵੀ ਗੱਲ ਵਿੱਚ ਅਫਸੋਸ ਨਾ ਕਰਕੇ ਸਦਾ ਹਰਸ਼ਿਤ ਰਹਿਣਾ ਹੈ।

2. ਆਪਣੀ ਅਵਸਥਾ ਬਹੁਤਕਾਲ ਤੋਂ ਇੱਕਰਸ ਬਨਾਉਣੀ ਹੈ। ਤਾਂਕਿ ਪਿਛਾੜੀ ਵਿੱਚ ਇੱਕ ਬਾਪ ਤੋਂ ਸਿਵਾਏ ਦੂਸਰਾ ਕੋਈ ਵੀ ਯਾਦ ਨਾ ਆਏ। ਅਭਿਆਸ ਕਰਨਾ ਹੈ ਅਸੀਂ ਭਾਈ-ਭਾਈ ਹਾਂ। ਹੁਣ ਵਾਪਿਸ ਜਾਂਦੇ ਹਾਂ।

ਵਰਦਾਨ:-
ਅਲਬੇਲੇਪਨ ਦੀ ਲਹਿਰ ਨੂੰ ਵਿਦਾਈ ਦੇ ਸਦਾ ਉਮੰਗ - ਉਤਸਾਹ ਵਿੱਚ ਰਹਿਣ ਵਾਲੇ ਸਮਝਦਾਰ ਆਤਮਾ ਭਵ।

ਕਈ ਬੱਚੇ ਦੂਜਿਆਂ ਨੂੰ ਵੇਖਕੇ ਖੁਦ ਅਲਬੇਲੇ ਹੋ ਜਾਂਦੇ ਹਨ। ਸੋਚਦੇ ਹਨ ਇਹ ਤਾਂ ਹੁੰਦਾ ਹੀ ਹੈ... ਚਲਦਾ ਹੀ ਹੈ... ਕੀ ਇੱਕ ਨੇ ਠੋਕਰ ਖਾਈ ਤਾਂ ਉਸ ਨੂੰ ਵੇਖਕੇ ਅਲਬੇਲੇਪਨ ਵਿੱਚ ਆਕੇ ਖੁਦ ਵੀ ਠੋਕਰ ਖਾਣਾ - ਇਹ ਸਮਝਦਾਰੀ ਹੈ? ਬਾਪਦਾਦਾ ਨੂੰ ਰਹਿਮ ਆਉਂਦਾ ਹੈ ਕਿ ਅਜਿਹੇ ਅਲਬੇਲੇ ਰਹਿਣ ਵਾਲੀਆਂ ਦੇ ਲਈ ਪਸ਼ਚਾਤਾਪ ਦੀਆਂ ਘੜੀਆਂ ਕਿੰਨੀਆਂ ਔਖੀਆਂ ਹੋਣਗੀਆਂ, ਇਸਲਈ ਸਮਝਦਾਰ ਬਣ ਅਲਬੇਲੇ ਦੀ ਲਹਿਰ ਨੂੰ, ਦੂਜਿਆਂ ਨੂੰ ਵੇਖਣ ਦੀ ਲਹਿਰ ਨੂੰ ਮਨ ਤੋਂ ਵਿਦਾਈ ਦਵੋ। ਹੋਰਾਂ ਨੂੰ ਨਹੀਂ ਵੇਖੋ, ਬਾਪ ਨੂੰ ਵੇਖੋ।

ਸਲੋਗਨ:-
ਵਾਰਿਸ ਕੁਆਲਟੀ ਤਿਆਰ ਕਰੋ ਤਾਂ ਪ੍ਰਤਖੱਤਾ ਦਾ ਨਗਾੜ੍ਹਾ ਵੱਜੇਗਾ।