02.04.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਹੋਰਾਂ ਨਾਲ ਤੋੜ ਇੱਕ ਸੰਗ ਜੋੜੋ , ਭਰਾ - ਭਰਾ ਦੀ ਨਜ਼ਰ ਨਾਲ ਵੇਖੋ ਤਾਂ ਦੇਹ ਨਹੀਂ ਵਿਖਾਈ ਦੇਵੇਗੀ , ਦ੍ਰਿਸ਼ਟੀ ਵਿਗੜੇਗੀ ਨਹੀਂ ਵਾਣੀ ਵਿੱਚ ਤਾਕਤ ਰਹੇਗੀ ”

ਪ੍ਰਸ਼ਨ:-
ਬਾਪ ਬੱਚਿਆਂ ਦਾ ਕਰਜ਼ਦਾਰ ਹੈ ਜਾਂ ਬੱਚੇ ਬਾਪ ਦੇ ?

ਉੱਤਰ:-
ਤੁਸੀਂ ਬੱਚੇ ਅਧਿਕਾਰੀ ਹੋ, ਬਾਪ ਤੁਹਾਡਾ ਕਰਜ਼ਦਾਰ ਹੈ। ਤੁਸੀਂ ਬੱਚੇ ਦਾਨ ਦਿੰਦੇ ਹੋ ਤਾਂ ਤੁਹਾਨੂੰ ਇੱਕ ਦਾ ਸੌ ਗੁਣਾ ਬਾਪ ਨੂੰ ਦੇਣਾ ਪੈਂਦਾ ਹੈ। ਈਸ਼ਵਰ ਅਰਥ ਜੋ ਦਿੰਦੇ ਹੋ ਦੂਸਰੇ ਜਨਮ ਵਿੱਚ ਉਸਦਾ ਰਿਟਰਨ ਮਿਲਦਾ ਹੈ। ਤੁਸੀਂ ਚਾਵਲ ਮੁੱਠੀ ਦੇਕੇ ਵਿਸ਼ਵ ਦਾ ਮਾਲਿਕ ਬਣਦੇ ਤਾਂ ਤੁਹਾਨੂੰ ਕਿੰਨਾ ਫ਼ਰਾਖਦਿਲ ਹੋਣਾ ਚਾਹੀਦਾ ਹੈ। ਮੈਂ ਬਾਬਾ ਨੂੰ ਦਿੱਤਾ ਇਸਦਾ ਖ਼ਿਆਲ ਵੀ ਕਦੇ ਨਹੀਂ ਆਉਣਾ ਚਾਹੀਦਾ।

ਓਮ ਸ਼ਾਂਤੀ
ਮਿਊਜ਼ੀਅਮ, ਪ੍ਰਦਰਸ਼ਨੀ ਵਿੱਚ ਸਮਝਾਉਣਾ ਹੈ ਕਿ ਇਹ ਹੈ ਪੁਰਸ਼ੋਤਮ ਸੰਗਮਯੁੱਗ। ਸਮਝਦਾਰ ਤਾਂ ਸਿਰਫ਼ ਤੁਸੀਂ ਹੀ ਹੋ ਤਾਂ ਸਭ ਨੂੰ ਕਿੰਨਾ ਸਮਝਾਉਣਾ ਪੈਂਦਾ ਹੈ ਕਿ ਇਹ ਹੈ ਪੁਰਸ਼ੋਤਮ ਸੰਗਮਯੁੱਗ। ਸਭ ਤੋਂ ਜ਼ਿਆਦਾ ਸਰਵਿਸ ਸਥਾਨ ਹੈ ਮਿਊਜ਼ੀਅਮ। ਉੱਥੇ ਬਹੁਤ ਆਉਂਦੇ ਹਨ, ਚੰਗੇ ਸਰਵਿਸੇਬਲ ਬੱਚੇ ਘੱਟ ਹਨ। ਸਰਵਿਸ ਸਟੇਸ਼ਨ ਸਭ ਸੈਂਟਰ ਹਨ। ਦਿੱਲੀ ਵਿੱਚ ਲਿਖਿਆ ਹੈ ਕਿ ਸੁਪ੍ਰੀਚੁਅਲ ਮਿਊਜ਼ੀਅਮ। ਇਸਦਾ ਵੀ ਸਹੀ ਅਰਥ ਨਹੀਂ ਨਿਕਲਦਾ ਹੈ। ਬਹੁਤ ਲੋਕ ਪ੍ਰਸ਼ਨ ਪੁੱਛਦੇ ਹਨ ਕਿ ਤੁਸੀਂ ਭਾਰਤ ਦੀ ਕੀ ਸੇਵਾ ਕਰ ਰਹੇ ਹੋ? ਭਗਵਾਨੁਵਾਚ ਹੈ ਨਾ - ਇਹ ਹੈ ਫਾਰੈਸਟ। ਤੁਸੀਂ ਇਸ ਵਕ਼ਤ ਸੰਗਮ ਤੇ ਹੋ। ਨਾਂ ਹੋ ਫਾਰੈਸਟ ਦੇ ਨਾਂ ਹੋ ਗਾਰਡਨ ਦੇ । ਹੁਣ ਗਾਰਡਨ ਵਿੱਚ ਜਾਣ ਦਾ ਪੁਰਸ਼ਾਰਥ ਕਰ ਰਹੇ ਹੋ। ਤੁਸੀਂ ਇਸ ਰਾਵਣ ਰਾਜ ਨੂੰ ਰਾਮ ਰਾਜ ਬਣਾ ਰਹੇ ਹੋ। ਤੁਹਾਨੂੰ ਪ੍ਰਸ਼ਨ ਪੁੱਛਦੇ ਹਨ - ਇੰਨਾ ਖ਼ਰਚਾ ਕਿਥੋਂ ਆਇਆ? ਬੋਲੋ, ਅਸੀਂ ਬੀ. ਕੇ. ਹੀ ਕਰਦੇ ਹਾਂ। ਰਾਮ ਰਾਜ ਦੀ ਸਥਾਪਨਾ ਹੋ ਰਹੀ ਹੈ ਤੁਸੀਂ ਥੋੜ੍ਹੇ ਰੋਜ਼ ਆਕੇ ਸਮਝੋ ਕਿ ਅਸੀਂ ਕੀ ਕਰ ਰਹੇ ਹਾਂ, ਸਾਡੀ ਏਮ ਅਬਜੈਕਟ ਕੀ ਹੈ? ਉਹ ਲੋਕ ਸਾਵਰੰਟੀ ਨੂੰ ਮੰਨਦੇ ਨਹੀਂ, ਇਸ ਲਈ ਰਾਜਿਆਂ ਦੀ ਰਾਜਾਈ ਖ਼ਤਮ ਕਰ ਦਿੱਤੀ ਹੈ। ਇਸ ਵਕ਼ਤ ਉਹ ਵੀ ਤਮੋਪ੍ਰਧਾਨ ਬਣ ਗਏ ਹਨ ਇਸ ਲਈ ਚੰਗੇ ਨਹੀਂ ਲੱਗਦੇ। ਉਨ੍ਹਾਂ ਦਾ ਵੀ ਡਰਾਮੇ ਮੁਤਾਬਿਕ ਕਸੂਰ ਨਹੀਂ। ਜੋ ਕੁਝ ਡਰਾਮੇ ਵਿੱਚ ਹੁੰਦਾ ਹੈ ਉਹ ਅਸੀਂ ਪਾਰਟ ਵਜਾਉਂਦੇ ਹਾਂ। ਕਲਪ-ਕਲਪ ਬਾਪ ਦੁਆਰਾ ਸਥਾਪਨਾ ਦਾ ਇਹ ਪਾਰਟ ਚਲਦਾ ਹੈ। ਖਰਚਾ ਵੀ ਤੁਸੀਂ ਬੱਚੇ ਹੀ ਕਰਦੇ ਹੋ ਆਪਣੇ ਲਈ। ਸ਼੍ਰੀਮਤ ਤੇ ਆਪਣਾ ਖ਼ਰਚਾ ਕਰ ਆਪਣੇ ਵਾਸਤੇ ਸਤਿਯੁੱਗੀ ਰਾਜਧਾਨੀ ਬਣਾ ਰਹੇ ਹੋ ਹੋਰ ਕਿਸੇ ਨੂੰ ਪਤਾ ਵੀ ਨਹੀਂ ਹੈ। ਤੁਹਾਡਾ ਨਾਮ ਮਸ਼ਹੂਰ ਹੈ ਅਨਨੌਂਨ ਵਾਰੀਅਰਸ। ਅਸਲ ਵਿੱਚ ਉਸ ਸੈਨਾ ਵਿੱਚ ਅਨਨੌਂਨ ਵਾਰੀਅਰਸ ਕੋਈ ਹੁੰਦੇ ਨਹੀਂ ਹਨ। ਸਿਪਾਹੀ ਲੋਕਾਂ ਦਾ ਰਜਿਸਟਰ ਰਹਿੰਦਾ ਹੈ। ਇਵੇਂ ਦਾ ਕੋਈ ਹੋ ਨਾ ਸਕੇ ਜਿਸ ਦਾ ਨਾਮ, ਨੰਬਰ ਰਜਿਸਟਰ ਵਿੱਚ ਨਾ ਹੋਵੇ। ਅਸਲ ਵਿੱਚ ਅਨਨੌਂਨ ਵਾਰੀਅਰਸ ਤੁਸੀਂ ਹੋ। ਤੁਹਾਡਾ ਕੋਈ ਰਜਿਸਟਰ ਵਿੱਚ ਨਾਮ ਨਹੀਂ। ਤੁਹਾਨੂੰ ਕੋਈ ਹਥਿਆਰ ਪੰਵਾਰ ਨਹੀਂ। ਇਸ ਵਿੱਚ ਜਿਸਮਾਨੀ ਹਿੰਸਾ ਤਾਂ ਹੈ ਨਹੀਂ। ਯੋਗਬਲ ਨਾਲ ਤੁਸੀਂ ਵਿਸ਼ਵ ਤੇ ਜਿੱਤ ਪਾਉਂਦੇ ਹੋ। ਈਸ਼ਵਰ ਸ੍ਰਵਸ਼ਕਤੀਮਾਨ ਹੈ ਨਾ। ਯਾਦ ਨਾਲ ਤੁਸੀਂ ਸ਼ਕਤੀ ਲੈ ਰਹੇ ਹੋ। ਸਤੋਪ੍ਰਧਾਨ ਬਣਨ ਦੇ ਲਈ ਤੁਸੀਂ ਬਾਪ ਨਾਲ ਯੋਗ ਲਗਾ ਰਹੇ ਹੋ। ਤੁਸੀਂ ਸਤੋਪ੍ਰਧਾਨ ਬਣੇ ਹੋ ਤਾਂ ਰਾਜ ਵੀ ਸਤੋਪ੍ਰਧਾਨ ਚਾਹੀਦਾ ਹੈ। ਸੋ ਤੁਸੀਂ ਸ਼੍ਰੀਮਤ ਤੇ ਸਥਾਪਨਾ ਕਰਦੇ ਹੋ। ਇਨਕਾਗਨੀਟੋ ਉਨ੍ਹਾਂ ਨੂੰ ਕਿਹਾ ਜਾਂਦਾ ਹੈ, ਜੋ ਹੈ ਪਰ ਵੇਖਣ ਵਿੱਚ ਨਾ ਆਵੇ। ਤੁਸੀਂ ਸ਼ਿਵਬਾਬਾ ਨੂੰ ਵੀ ਇਨ੍ਹਾਂ ਅੱਖਾਂ ਨਾਲ ਵੇਖ ਨਹੀਂ ਸਕਦੇ। ਤੁਸੀਂ ਵੀ ਗੁਪਤ, ਅਤੇ ਸ਼ਕਤੀ ਵੀ ਤੁਸੀਂ ਗੁਪਤ ਲੈ ਰਹੇ ਹੋ। ਤੁਸੀਂ ਸਮਝਦੇ ਹੋ ਅਸੀਂ ਪਤਿਤ ਤੋਂ ਪਾਵਨ ਬਣ ਰਹੇ ਹਾਂ ਅਤੇ ਪਾਵਨ ਵਿੱਚ ਹੀ ਸ਼ਕਤੀ ਹੁੰਦੀ ਹੈ। ਤੁਸੀਂ ਸਤਿਯੁੱਗ ਵਿੱਚ ਸਭ ਪਾਵਨ ਹੋਵੋਗੇ। ਉਨ੍ਹਾਂ ਦੀ ਹੀ 84 ਜਨਮਾਂ ਦੀ ਕਹਾਣੀ ਬਾਪ ਦੱਸਦੇ ਹਨ। ਤੁਸੀਂ ਬਾਪ ਤੋਂ ਸ਼ਕਤੀ ਲੈ, ਪਵਿੱਤਰ ਬਣ ਫ਼ਿਰ ਪਵਿੱਤਰ ਦੁਨੀਆਂ ਵਿੱਚ ਰਾਜ ਭਾਗ ਕਰੋਗੇ। ਬਾਹੂਬਲ ਨਾਲ ਕਦੇ ਕੋਈ ਵਿਸ਼ਵ ਤੇ ਜਿੱਤ ਪਾ ਨਹੀਂ ਸਕਦਾ। ਇਹ ਹੈ ਯੋਗਬਲ ਦੀ ਗੱਲ। ਉਹ ਲੜਦੇ ਹਨ ਰਾਜ ਤੁਹਾਡੇ ਹੱਥ ਵਿੱਚ ਆਉਣਾ ਹੈ। ਬਾਪ ਸ੍ਰਵਸ਼ਕਤੀਮਾਨ ਹੈ ਤਾਂ ਉਨ੍ਹਾਂ ਤੋਂ ਸ਼ਕਤੀ ਮਿਲਣੀ ਚਾਹੀਦੀ ਹੈ। ਤੁਸੀਂ ਬਾਪ ਨੂੰ ਅਤੇ ਰਚਨਾ ਦੇ ਆਦਿ - ਮੱਧ - ਅੰਤ ਨੂੰ ਵੀ ਜਾਣਦੇ ਹੋ।

ਤੁਸੀਂ ਜਾਣਦੇ ਹੋ ਅਸੀਂ ਹੀ ਸਵਦਰਸ਼ਨ ਚੱਕਰਧਾਰੀ ਹਾਂ। ਇਹ ਸਭ ਨੂੰ ਸਮ੍ਰਿਤੀ ਨਹੀਂ ਰਹਿੰਦੀ ਹੈ। ਤੁਹਾਨੂੰ ਬੱਚਿਆਂ ਨੂੰ ਸਮ੍ਰਿਤੀ ਰਹਿਣੀ ਚਾਹੀਦੀ ਹੈ ਕਿਉਂਕਿ ਤੁਹਾਨੂੰ ਬੱਚਿਆਂ ਨੂੰ ਹੀ ਇਹ ਨਾਲੇਜ਼ ਮਿਲਦੀ ਹੈ। ਬਾਹਰ ਵਾਲੇ ਤਾਂ ਕੋਈ ਸਮਝ ਨਾ ਸਕਣ ਇਸ ਲਈ ਸਭਾ ਵਿੱਚ ਬਿਠਾਇਆ ਨਹੀਂ ਜਾਂਦਾ। ਪਤਿਤ ਪਾਵਨ ਬਾਪ ਨੂੰ ਸਭ ਬੁਲਾਉਂਦੇ ਹਨ ਪਰੰਤੂ ਆਪਣੇ ਨੂੰ ਕੋਈ ਪਤਿਤ ਸਮਝਦੇ ਨਹੀਂ ਹਨ, ਇਵੇਂ ਹੀ ਗਾਉਂਦੇ ਰਹਿੰਦੇ ਹਨ ਪਤਿਤ ਪਾਵਨ ਸੀਤਾ ਰਾਮ। ਤੁਸੀਂ ਸਭ ਹੋ ਬ੍ਰਾਈਡਜ਼, ਬਾਪ ਹੈ ਬ੍ਰਾਇਡਗਰੂਮਸ। ਉਹ ਆਉਂਦੇ ਹੀ ਹਨ ਸਭ ਦੀ ਸਦਗਤੀ ਕਰਨ। ਤੁਹਾਨੂੰ ਬੱਚਿਆਂ ਨੂੰ ਸ਼ਿੰਗਾਰ ਕਰਵਾਉਂਦੇ ਹਨ। ਤੁਹਾਨੂੰ ਡਬਲ ਇੰਜਣ ਮਿਲਿਆ ਹੈ। ਰੋਲਜ਼ ਰਾਇਲਜ ਵਿੱਚ ਇੰਜਣ ਬੜੀ ਵਧੀਆ ਹੁੰਦੀ ਹੈ। ਬਾਪ ਵੀ ਇਵੇਂ ਦੇ ਹਨ। ਕਹਿੰਦੇ ਹਨ ਪਤਿਤ - ਪਾਵਨ ਆਓ, ਸਾਨੂੰ ਪਾਵਨ ਬਣਾ ਕੇ ਨਾਲ ਲੈ ਜਾਵੋ। ਤੁਸੀਂ ਸਾਰੇ ਸ਼ਾਂਤ ਵਿੱਚ ਬੈਠੋ ਹੋ। ਕੋਈ ਝਾਂਝ ਆਦਿ ਨਹੀਂ ਵਜਾਉਂਦੇ। ਤਕਲੀਫ ਦੀ ਗੱਲ ਨਹੀਂ। ਚਲਦੇ ਫ਼ਿਰਦੇ ਬਾਪ ਨੂੰ ਯਾਦ ਕਰਦੇ ਰਹੋ, ਜੋ ਮਿਲੇ ਉਸਨੂੰ ਰਸਤਾ ਦੱਸਦੇ ਰਹੋ। ਬਾਪ ਕਹਿੰਦੇ ਹਨ ਮੇਰੇ ਅਤੇ ਲਕਸ਼ਮੀ - ਨਾਰਾਇਣ, ਰਾਧੇ - ਕ੍ਰਿਸ਼ਨ ਆਦਿ ਦੇ ਜੋ ਭਗਤ ਹਨ, ਉਨ੍ਹਾਂ ਨੂੰ ਇਹ ਦਾਨ ਦੇਣਾ ਹੈ, ਬੇਕਾਰ ਨਹੀਂ ਗਵਾਉਣਾ ਹੈ। ਪਾਤਰ ਨੂੰ ਹੀ ਦਾਨ ਦਿੱਤਾ ਜਾਂਦਾ ਹੈ। ਪਤਿਤ ਮਨੁੱਖ ਪਤਿਤ ਨੂੰ ਹੀ ਦਾਨ ਦਿੰਦੇ ਰਹਿੰਦੇ ਹਨ। ਬਾਪ ਹੈ ਸ੍ਰਵਸ਼ਕਤੀਮਾਨ ਉਨ੍ਹਾਂ ਤੋਂ ਤੁਸੀਂ ਸ਼ਕਤੀ ਲੈ ਕੇ ਉੱਤਮ ਬਣਦੇ ਹੋ। ਰਾਵਣ ਜਦੋਂ ਆਉਂਦਾ ਹੈ ਉਸ ਵਕਤ ਵੀ ਸੰਗਮ ਹੋਇਆ - ਤ੍ਰੇਤਾ ਅਤੇ ਦੁਆਪਰ ਦਾ। ਇਹ ਸੰਗਮ ਹੈ ਕਲਯੁੱਗ ਅਤੇ ਸਤਿਯੁੱਗ ਦਾ। ਗਿਆਨ ਕਿੰਨਾ ਸਮਾਂ ਅਤੇ ਭਗਤੀ ਕਿੰਨਾ ਸਮਾਂ ਚਲਦੀ ਹੈ - ਇਹ ਸਾਰੀਆਂ ਗੱਲਾਂ ਤੁਸੀਂ ਸਮਝ ਕੇ ਸਮਝਾਉਣੀਆਂ ਹਨ। ਮੁੱਖ ਗੱਲ ਹੈ ਬੇਹੱਦ ਦੇ ਬਾਪ ਨੂੰ ਯਾਦ ਕਰੋ। ਜਦੋਂ ਬੇਹੱਦ ਦਾ ਬਾਪ ਆਉਂਦਾ ਹੈ ਤਾਂ ਵਿਨਾਸ਼ ਵੀ ਹੁੰਦਾ ਹੈ। ਮਹਾਂਭਾਰਤ ਲੜਾਈ ਕਦੋਂ ਲੱਗੀ? ਜਦੋਂ ਬਾਪ ਨੇ ਰਾਜਯੋਗ ਸਿਖਾਇਆ ਸੀ। ਸਮਝ ਵਿੱਚ ਆਉਂਦਾ ਹੈ ਨਵੀਂ ਦੁਨੀਆਂ ਦਾ ਆਦਿ, ਪੁਰਾਣੀ ਦੁਨੀਆਂ ਦਾ ਅੰਤ ਮਤਲਬ ਵਿਨਾਸ਼ ਹੋਣਾ ਹੈ। ਦੁਨੀਆਂ ਘੋਰ ਹਨੇਰੇ ਵਿੱਚ ਪਈ ਹੈ, ਹੁਣ ਉਸਨੂੰ ਜਗਾਉਣਾ ਹੈ। ਅੱਧਾ ਕਲਪ ਤੋਂ ਸੁੱਤੇ ਪਏ ਹਨ। ਬਾਪ ਸਮਝਾਉਂਦੇ ਹਨ ਆਪਣੇ ਨੂੰ ਆਤਮਾ ਸਮਝ ਭਰਾ-ਭਰਾ ਦੀ ਨਜ਼ਰ ਨਾਲ ਵੇਖੋ। ਤਾਂ ਤੁਸੀਂ ਜਦੋਂ ਕਿਸੇ ਨੂੰ ਗਿਆਨ ਦੇਵੋਗੇ ਤਾਂ ਤੁਹਾਡੀ ਵਾਣੀ ਵਿੱਚ ਤਾਕਤ ਆਵੇਗੀ। ਆਤਮਾ ਹੀ ਪਾਵਨ ਅਤੇ ਪਤਿਤ ਬਣਦੀ ਹੈ। ਆਤਮਾ ਪਾਵਨ ਬਣੇ ਤਾਂ ਸ਼ਰੀਰ ਵੀ ਪਾਵਨ ਮਿਲੇ। ਹੁਣੇ ਤਾਂ ਮਿਲ ਨਹੀਂ ਸਕਦਾ। ਪਾਵਨ ਸਭ ਨੇ ਬਣਨਾ ਹੈ। ਕੋਈ ਯੋਗਬਲ ਨਾਲ, ਕੋਈ ਸਜਾਵਾਂ ਨਾਲ। ਮਿਹਨਤ ਹੈ ਯਾਦ ਦੀ ਯਾਤਰਾ ਦੀ। ਬਾਬਾ ਪ੍ਰੈਕਟਿਸ ਵੀ ਕਰਵਾਉਂਦੇ ਰਹਿੰਦੇ ਹਨ ਕਿਤੇ ਵੀ ਜਾਓ ਤਾਂ ਬਾਬਾ ਦੀ ਯਾਦ ਵਿੱਚ ਜਾਵੋ। ਜਿਵੇਂ ਪਾਦਰੀ ਲੋਕ ਸ਼ਾਂਤੀ ਨਾਲ ਕ੍ਰਾਈਸਟ ਨੂੰ ਯਾਦ ਕਰਦੇ ਹਨ। ਭਾਰਤਵਾਸੀ ਤਾਂ ਕਈਆਂ ਨੂੰ ਯਾਦ ਕਰਦੇ ਹਨ। ਬਾਪ ਕਹਿੰਦੇ ਹਨ ਇੱਕ ਦੇ ਸਿਵਾਏ ਹੋਰ ਕਿਸੇ ਨੂੰ ਯਾਦ ਨਾ ਕਰੋ। ਬੇਹੱਦ ਦੇ ਬਾਪ ਤੋਂ ਅਸੀਂ ਮੁਕਤੀ ਅਤੇ ਜੀਵਨ ਮੁਕਤੀ ਦੇ ਹੱਕਦਾਰ ਬਣਦੇ ਹਾਂ। ਸੈਕਿੰਡ ਵਿੱਚ ਜੀਵਨ ਮੁਕਤੀ ਮਿਲਦੀ ਹੈ। ਸਤਿਯੁੱਗ ਵਿੱਚ ਸਭ ਜੀਵਨ ਮੁਕਤੀ ਵਿੱਚ ਸਨ। ਕਲਯੁੱਗ ਵਿੱਚ ਸਭ ਜੀਵਨ ਬੰਧ ਵਿੱਚ ਹਨ। ਇਹ ਕਿਸਨੂੰ ਵੀ ਪਤਾ ਨਹੀਂ ਹੈ, ਇਹ ਸਭ ਗੱਲਾਂ ਬਾਪ ਬੱਚਿਆਂ ਨੂੰ ਸਮਝਾਉਂਦੇ ਹਨ। ਬੱਚੇ ਫ਼ਿਰ ਵੀ ਬਾਪ ਨੂੰ ਸ਼ੋ ਕਰਦੇ ਹਨ। ਸਭ ਪਾਸੇ ਚੱਕਰ ਲਗਾਉਂਦੇ ਹਨ। ਤੁਹਾਡਾ ਫ਼ਰਜ਼ ਹੈ ਮਨੁੱਖ ਮਾਤਰ ਨੂੰ ਪੈਗ਼ਾਮ ਦੇਣਾ ਕਿ ਇਹ ਪੁਰਸ਼ੋਤਮ ਸੰਗਮਯੁੱਗ ਹੈ। ਬੇਹੱਦ ਦਾ ਬਾਪ ਬੇਹੱਦ ਦਾ ਵਰਸਾ ਦੇਣ ਆਇਆ ਹੈ। ਬਾਪ ਕਹਿੰਦੇ ਹਨ ਮਾਮੇਕਮ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। ਪਾਪ ਕੱਟ ਜਾਣਗੇ। ਇਹ ਹੈ ਸੱਚੀ ਗੀਤਾ ਜੋ ਬਾਪ ਸਿਖਾਉਂਦੇ ਹਨ। ਮਨੁੱਖ ਮਤ ਨਾਲ ਤੁਸੀਂ ਡਿੱਗੇ ਹੋ, ਭਗਵਾਨ ਦੀ ਮੱਤ ਨਾਲ ਵਰਸਾ ਲੈ ਰਹੇ ਹੋ। ਮੂਲ ਗੱਲ ਹੈ ਉਠਦੇ - ਬੈਠਦੇ, ਚਲਦੇ - ਫਿਰਦੇ ਬਾਬਾ ਨੂੰ ਯਾਦ ਕਰਦੇ ਰਹੋ ਅਤੇ ਪਹਿਚਾਣ ਦਿੰਦੇ ਰਹੋ। ਬੈਜ ਤਾਂ ਤੁਹਾਡੇ ਕੋਲ ਹੈ, ਫ਼ਰੀ ਦੇਣ ਵਿੱਚ ਹਰਜਾ ਨਹੀਂ ਹੈ। ਪਰ ਪਾਤਰ ਵੇਖਕੇ।

ਬਾਬਾ ਬੱਚਿਆਂ ਨੂੰ ਉਲਾਹਣਾ ਦਿੰਦੇ ਹਨ ਕਿ ਤੁਸੀਂ ਲੌਕਿਕ ਬਾਪ ਨੂੰ ਯਾਦ ਕਰਦੇ ਹੋ ਅਤੇ ਮੈਨੂੰ ਪਾਰਲੌਕਿਕ ਬਾਪ ਨੂੰ ਭੁੱਲ ਜਾਂਦੇ ਹੋ। ਸ਼ਰਮ ਨਹੀਂ ਆਉਂਦੀ । ਤੁਸੀਂ ਹੀ ਪਵਿੱਤਰ ਪ੍ਰਵ੍ਰਿਤੀ ਮਾਰਗ ਦੇ ਗ੍ਰਹਿਸਥ ਵਿਵਹਾਰ ਵਿੱਚ ਸੀ, ਹੁਣ ਫ਼ਿਰ ਬਣਨਾ ਹੈ। ਤੁਸੀਂ ਹੋ ਭਗਵਾਨ ਦੇ ਸੌਦਾਗਰ। ਆਪਣੇ ਅੰਦਰ ਵੇਖੋ ਬੁੱਧੀ ਕਿਤੇ ਭਟਕਟੀ ਤਾਂ ਨਹੀਂ ਹੈ? ਬਾਪ ਨੂੰ ਕਿੰਨਾ ਸਮਾਂ ਯਾਦ ਕੀਤਾ? ਬਾਪ ਕਹਿੰਦੇ ਹਨ ਹੋਰਾਂ ਨਾਲ ਤੋੜ ਇੱਕ ਨਾਲ ਜੋੜੋ। ਭੁੱਲ ਨਹੀਂ ਕਰਨੀ ਹੈ। ਇਹ ਵੀ ਸਮਝਾਇਆ ਹੈ ਭਰਾ - ਭਰਾ ਦੀ ਨਜ਼ਰ ਨਾਲ ਵੇਖੋ ਤਾਂ ਦੇਹ ਨਹੀਂ ਵੇਖੋਗੇ । ਦ੍ਰਿਸ਼ਟੀ ਵਿਗੜ੍ਹੇਗੀ ਨਹੀਂ। ਮੰਜ਼ਿਲ ਹੈ ਨਾ। ਇਹ ਗਿਆਨ ਹੁਣ ਹੀ ਤੁਹਾਨੂੰ ਮਿਲਦਾ ਹੈ। ਭਰਾ-ਭਰਾ ਤਾਂ ਸਭ ਕਹਿੰਦੇ ਹਨ, ਮਨੁੱਖ ਕਹਿੰਦੇ ਹਨ, ਬ੍ਰਦਰਹੁੱਡ। ਉਹ ਤਾਂ ਠੀਕ ਹੈ। ਪਰਮਪਿਤਾ ਪ੍ਰਮਾਤਮਾ ਦੀ ਅਸੀਂ ਸੰਤਾਨ ਹਾਂ। ਫਿਰ ਇੱਥੇ ਕਿਓੰ ਬੈਠੇ ਹੋ? ਬਾਪ ਸਵਰਗ ਦੀ ਸਥਾਪਨਾ ਕਰਦੇ ਹਨ ਤਾਂ ਇਵੇਂ-ਇਵੇਂ ਸਮਝਾਉਂਦੇ ਉਨਤੀ ਨੂੰ ਪ੍ਰਾਪਤ ਕਰਦੇ ਰਹੋ। ਬਾਪ ਨੂੰ ਸਰਵਿਸੇਬਲ ਬੱਚੀਆਂ ਬਹੁਤ ਚਾਹੀਦੀਆਂ ਹਨ। ਸੈਂਟਰ ਖੁੱਲਦੇ ਜਾਂਦੇ ਹਨ । ਬੱਚਿਆਂ ਨੂੰ ਸ਼ੌਕ ਹੈ, ਸਮਝਦੇ ਹਨ ਬਹੁਤਿਆਂ ਦਾ ਕਲਿਆਣ ਹੋਵੇਗਾ। ਪਰ ਟੀਚਰਜ਼ ਸੰਭਾਲਣ ਵਾਲੀ ਵੀ ਚੰਗੀ ਮਹਾਰਥੀ ਚਾਹੀਦੀ ਹੈ। ਟੀਚਰਜ਼ ਵੀ ਨੰਬਰਵਾਰ ਹਨ। ਬਾਬਾ ਕਹਿੰਦੇ ਜਿੱਥੇ ਲਕਸ਼ਮੀ - ਨਾਰਾਇਣ ਦਾ ਮੰਦਿਰ ਹੋਵੇ, ਸ਼ਿਵ ਦਾ ਮੰਦਿਰ ਹੋਵੇ, ਗੰਗਾ ਦਾ ਕੰਢਾ ਹੋਵੇ, ਜਿੱਥੇ ਬਹੁਤ ਭੀੜ ਹੋਵੇ ਉੱਥੇ ਸਰਵਿਸ ਕਰਨੀ ਚਾਹੀਦੀ ਹੈ। ਸਮਝਾਓ - ਬਾਪ ਕਹਿੰਦੇਂ ਹਨ ਕਾਮ ਮਹਾਸ਼ਤਰੂ ਹੈ। ਤੁਸੀਂ ਸ਼੍ਰੀਮਤ ਅਨੁਸਾਰ ਸਰਵਿਸ ਕਰਦੇ ਰਹੋ। ਇਹ ਤੁਹਾਡਾ ਇਸ਼ਵਰੀਏ ਪਰਿਵਾਰ ਹੈ, ਇੱਥੇ 7 ਰੋਜ਼ ਭੱਠੀ ਵਿੱਚ ਆਕੇ ਪਰਿਵਾਰ ਦੇ ਨਾਲ ਰਹਿੰਦੇ ਹੋ। ਤੁਹਾਨੂੰ ਬੱਚਿਆਂ ਨੂੰ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ। ਬੇਹੱਦ ਦਾ ਬਾਪ ਜਿਸ ਨਾਲ ਤੁਸੀਂ ਪਦਮਾਪਦਮ ਭਾਗਿਆਸ਼ਾਲੀ ਬਣਦੇ ਹੋ। ਦੁਨੀਆਂ ਜਾਣਦੀ ਨਹੀਂ ਕਿ ਭਗਵਾਨ ਵੀ ਪੜ੍ਹਾ ਸਕਦੇ ਹਨ। ਇੱਥੇ ਤੁਸੀਂ ਪੜ੍ਹਦੇ ਹੋ ਤਾਂ ਤੁਹਾਨੂੰ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਅਸੀਂ ਉੱਚ ਤੋਂ ਉੱਚ ਜਾਣ ਲਈ ਪੜ੍ਹ ਰਹੇ ਹਾਂ। ਕਿੰਨਾ ਫ਼ਰਾਖਦਿਲ ਹੋਣਾ ਚਾਹੀਦਾ ਹੈ। ਬਾਪ ਦੇ ਉਪਰ ਤੁਸੀਂ ਕਰਜ਼ ਚੜ੍ਹਾਉਂਦੇ ਹੋ। ਈਸ਼ਵਰ ਪ੍ਰਤੀ ਜੋ ਦਿੰਦੇ ਹੋ, ਦੂਜੇ ਜਨਮ ਵਿੱਚ ਉਸਦਾ ਰਿਟਰਨ ਲੈਂਦੇ ਹੋ ਨਾ। ਬਾਬਾ ਨੂੰ ਤੁਸੀਂ ਸਭ ਕੁਝ ਦਿੱਤਾ ਤਾਂ ਬਾਬਾ ਨੂੰ ਵੀ ਸਭ ਕੁਝ ਦੇਣਾ ਪਵੇਗਾ। ਮੈਂ ਬਾਬਾ ਨੂੰ ਦਿੱਤਾ, ਇਹ ਕਦੇ ਖ਼ਿਆਲ ਨਹੀਂ ਆਉਣਾ ਚਾਹੀਦਾ। ਬਹੁਤਿਆਂ ਦੇ ਅੰਦਰ ਚਲਦਾ ਹੈ - ਕਿ ਮੈਂ ਇਨਾਂ ਦਿੱਤਾ, ਸਾਡੀ ਖ਼ਾਤਰੀ ਕਿਓੰ ਨਹੀਂ ਹੋਈ? ਤੁਸੀਂ ਚਾਵਲ ਮੁੱਠੀ ਦੇਕੇ ਵਿਸ਼ਵ ਦੀ ਬਾਦਸ਼ਾਹੀ ਲੈਂਦੇ ਹੋ। ਬਾਬਾ ਤੇ ਦਾਤਾ ਹੈ ਨਾ। ਰਾਜੇ ਰਾਇਲ ਹੁੰਦੇ ਹਨ। ਪਹਿਲਾਂ-ਪਹਿਲਾਂ ਜਦੋਂ ਮੁਲਾਕਾਤ ਹੁੰਦੀ ਹੈ ਤਾਂ ਅਸੀਂ ਨਜ਼ਰਾਨਾ ਦਿੰਦੇ ਹਾਂ, ਉਹ ਕਦੇ ਹੱਥ ਵਿੱਚ ਨਹੀਂ ਲੈਣਗੇ। ਸੈਕਟਰੀ ਵੱਲ ਇਸ਼ਾਰਾ ਕਰਨਗੇ। ਤਾਂ ਸ਼ਿਵਬਾਬਾ ਜੋ ਦਾਤਾ ਹੈ ਉਹ ਕਿਸ ਤਰ੍ਹਾਂ ਲੈਣਗੇ। ਇਹ ਬੇਹੱਦ ਦਾ ਬਾਪ ਹੈ ਨਾ। ਇਨ੍ਹਾਂ ਦੇ ਅੱਗੇ ਤੁਸੀਂ ਨਜ਼ਰਾਨਾ ਰੱਖਦੇ ਹੋ। ਪਰ ਬਾਬਾ ਤਾਂ ਰਿਟਰਨ ਵਿੱਚ ਸੌ ਗੁਣਾ ਦੇਣਗੇ। ਤਾਂ ਮੈਂ ਦਿੱਤਾ ਇਹ-ਇਹ ਖ਼ਿਆਲ ਕਦੇ ਨਹੀਂ ਆਉਣਾ ਚਾਹੀਦਾ। ਸਦਾ ਸਮਝੋ ਅਸੀਂ ਤਾਂ ਲੈਂਦੇ ਹਾਂ। ਉੱਥੇ ਤੁਸੀਂ ਪਦਮਪਤੀ ਬਣੋਗੇ। ਤੁਸੀਂ ਪ੍ਰੈਕਟੀਕਲ ਵਿੱਚ ਪਦਮਾਪਦਮ ਭਾਗਿਆਸ਼ਾਲੀ ਬਣਦੇ ਹੋ। ਬਹੁਤ ਬੱਚੇ ਫ਼ਰਾਖਦਿਲ ਵੀ ਹਨ। ਤਾਂ ਕਈ ਮਨਹੂਸ (ਕੰਜੂਸ) ਵੀ ਹਨ। ਸਮਝਦੇ ਵੀ ਨਹੀਂ ਹਨ ਕਿ ਪਦਮਾਪਤੀ ਅਸੀਂ ਬਣਦੇ ਹਾਂ, ਅਸੀਂ ਬਹੁਤ ਸੁਖੀ ਬਣਦੇ ਹਾਂ। ਜਦੋਂ ਪਰਮਾਤਮਾ ਬਾਪ ਗ਼ੈਰਹਾਜ਼ਿਰ ਹਨ ਤਾਂ ਇਨਡਾਇਰੈਕਟ ਅਲਪਕਾਲ ਦੇ ਲਈ ਫ਼ਲ ਦਿੰਦੇ ਹਨ। ਜਦੋਂ ਹਾਜ਼ਰ ਹਨ ਤਾਂ 21 ਜਨਮ ਲਈ ਦਿੰਦੇ ਹਨ। ਇਹ ਗਾਇਆ ਹੋਇਆ ਹੈ ਸ਼ਿਵਬਾਬਾ ਦਾ ਭੰਡਾਰਾਂ ਭਰਪੂਰ। ਵੇਖੋ ਢੇਰ ਬੱਚੇ ਹਨ, ਕਿਸੇ ਨੂੰ ਵੀ ਇਹ ਪਤਾ ਨਹੀਂ ਹੈ ਕਿ ਕੌਣ ਕੀ ਦਿੰਦੇ ਹਨ ? ਬਾਪ ਜਾਣੇ ਅਤੇ ਬਾਪ ਦੀ ਗੋਥਰੀ (ਬ੍ਰਹਮਾ) ਜਾਣੇ, ਜਿਸ ਵਿੱਚ ਬਾਪ ਰਹਿੰਦੇ ਹਨ - ਬਿਲਕੁਲ ਸਧਾਰਣ। ਇਸ ਕਾਰਣ ਬੱਚੇ ਇਥੋਂ ਬਾਹਰ ਨਿਕਲਦੇ ਹਨ ਤਾਂ ਨਸ਼ਾ ਗੁੰਮ ਹੋ ਜਾਂਦਾ ਹੈ। ਗਿਆਨ ਯੋਗ ਨਹੀਂ ਤਾਂ ਖਿਟ-ਖਿਟ ਚਲਦੀ ਰਹਿੰਦੀ ਹੈ। ਚੰਗੇ-ਚੰਗੇ ਬੱਚਿਆਂ ਨੂੰ ਵੀ ਮਾਇਆ ਹਰਾ ਦਿੰਦੀ ਹੈ। ਮਾਇਆ ਬੇਮੁੱਖ ਕਰ ਦਿੰਦੀ ਹੈ। ਸ਼ਿਵਬਾਬਾ, ਜਿਸਦੇ ਕੋਲ ਤੁਸੀਂ ਆਉਂਦੇ ਹੋ, ਉਨ੍ਹਾਂ ਨੂੰ ਤੁਸੀਂ ਯਾਦ ਨਹੀਂ ਕਰ ਸਕਦੇ ਹੋ! ਅੰਦਰ ਅਥਾਹ ਖੁਸ਼ੀ ਹੋਣੀ ਚਾਹੀਦੀ ਹੈ। ਉਹ ਦਿਨ ਆਇਆ ਅੱਜ, ਜਿਸ ਵਾਸਤੇ ਕਹਿੰਦੇ ਸੀ ਤੁਸੀਂ ਆਵੋਗੇ ਤਾਂ ਅਸੀਂ ਤੁਹਾਡੇ ਬਣਾਂਗੇ। ਭਗਵਾਨ ਆਕੇ ਅਡਾਪਟ ਕਰਦੇ ਹਨ ਤਾਂ ਕਿੰਨਾ ਖੁਸ਼ਨਸੀਬ ਕਹਾਂਗੇ। ਕਿੰਨੀ ਖੁਸ਼ੀ ਵਿੱਚ ਰਹਿਣਾ ਚਾਹੀਦਾ ਹੈ। ਪਰ ਮਾਇਆ ਖੁਸ਼ੀ ਗਵਾ ਦਿੰਦੀ ਹੈ। ਅੱਛਾ !

ਮਿੱਠੇ-ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ -ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਭਗਵਾਨ ਨੇ ਸਾਨੂੰ ਅਡਾਪਟ ਕੀਤਾ ਹੈ, ਉਹ ਹੀ ਸਾਨੂੰ ਟੀਚਰ ਬਣ ਕੇ ਪੜ੍ਹਾ ਰਹੇ ਹਨ, ਆਪਣੇ ਪਦਮਾਪਦਮ ਭਾਗਿਆ ਦਾ ਸਿਮਰਨ ਕਰ ਖ਼ੁਸ਼ੀ ਵਿੱਚ ਰਹਿਣਾ ਹੈ।

2. ਅਸੀਂ ਆਤਮਾ ਭਰਾ-ਭਰਾ ਹਾਂ, ਇਹ ਦ੍ਰਿਸ਼ਟੀ ਪੱਕੀ ਕਰਨੀ ਹੈ। ਦੇਹ ਨੂੰ ਨਹੀਂ ਵੇਖਣਾ ਹੈ। ਭਗਵਾਨ ਨਾਲ ਸੌਦਾ ਕਰਨ ਤੋਂ ਬਾਅਦ ਬੁੱਧੀ ਨੂੰ ਨਹੀਂ ਭਟਕਉਣਾ ਹੈ।

ਵਰਦਾਨ:-
ਇਸ ਅਲੌਕਿਕ ਜੀਵਨ ਵਿੱਚ ਸੰਬੰਧ ਦੀ ਸ਼ਕਤੀ ਨਾਲ ਅਵਿਨਾਸ਼ੀ ਸਨੇਹ ਅਤੇ ਸਹਿਯੋਗ ਪ੍ਰਾਪਤ ਕਰਨ ਵਾਲੀ ਸ਼੍ਰੇਸ਼ਠ ਆਤਮਾ ਭਵ

ਇਸ ਅਲੌਕਿਕ ਜੀਵਨ ਵਿੱਚ ਸੰਬੰਧ ਦੀ ਸ਼ਕਤੀ ਤੁਸੀਂ ਬੱਚਿਆਂ ਨੂੰ ਡਬਲ ਰੂਪ ਵਿੱਚ ਪ੍ਰਾਪਤ ਹੈ। ਇੱਕ ਬਾਪ ਦਵਾਰਾ ਸਰਵ ਸੰਬੰਧ, ਦੂਸਰਾ ਦੈਵੀ ਪਰਿਵਾਰ ਦਵਾਰਾ ਸੰਬੰਧ। ਇਸ ਸੰਬੰਧ ਨਾਲ ਸਦਾ ਨਿ: ਸਵਾਰਥ ਸਨੇਹ, ਅਵਿਨਾਸ਼ੀ ਸਨੇਹ ਅਤੇ ਸਹਿਯੋਗ ਸਦਾ ਪ੍ਰਾਪਤ ਹੁੰਦਾ ਰਹਿੰਦਾ ਹੈ। ਤਾਂ ਤੁਹਾਡੇ ਕੋਲ ਸੰਬੰਧ ਦੀ ਵੀ ਸ਼ਕਤੀ ਹੈ। ਅਜਿਹੀਆਂ ਸ਼੍ਰੇਸ਼ਠ ਅਲੌਕਿਕ ਜੀਵਨ ਵਾਲਿਆਂ ਸ਼ਕਤੀ ਸੰਪੰਨ ਵਰਦਾਨੀ ਆਤਮਾਵਾਂ ਹੋ ਇਸਲਈ ਅਰਜ਼ੀ ਕਰਨ ਵਾਲੇ ਨਹੀਂ, ਸਦਾ ਰਾਜ਼ੀ ਰਹਿਣ ਵਾਲੇ ਬਣੋ।

ਸਲੋਗਨ:-
ਕੋਈ ਵੀ ਪਲੈਨ ਵਿਦੇਹੀ, ਸਾਕਸ਼ੀ ਬਣ ਸੋਚੋ ਅਤੇ ਸੈਕਿੰਡ ਵਿੱਚ ਪਲੇਨ ਸਥਿਤੀ ਬਣਾਉਂਦੇ ਚੱਲੋ।