02.05.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- " ਮਿੱਠੇ ਬੱਚੇ ਗਿਆਨ ਦੀ ਬੁਲਬੁਲ ਬਣ ਆਪ ਸਮਾਨ ਬਣਨ ਦੀ ਸੇਵਾ ਕਰੋ , ਜਾਂਚ ਕਰੋ ਕੀ ਕਿੰਨਿਆਂ ਨੂੰ ਆਪ ਸਮਾਨ ਬਣਾਇਆ ਹੈ , ਯਾਦ ਦਾ ਚਾਰਟ ਕੀ ਹੈ ? "

ਪ੍ਰਸ਼ਨ:-
ਭਗਵਾਨ ਆਪਣੇ ਬੱਚਿਆਂ ਨੂੰ ਕਿਹੜਾ ਪ੍ਰੋਮਿਸ ਕਰਦੇ ਹਨ ਜੋ ਮਨੁੱਖ ਨਹੀਂ ਕਰ ਸਕਦੇ?

ਉੱਤਰ:-
ਭਗਵਾਨ ਪ੍ਰੋਮਿਸ ਕਰਦੇ - ਬੱਚੇ, ਮੈ ਤੁਹਾਨੂੰ ਆਪਣੇ ਘਰ ਜਰੂਰ ਲੈ ਜਾਵਾਂਗਾ। ਤੁਸੀਂ ਸ਼੍ਰੀਮਤ ਤੇ ਚਲ ਕੇ ਪਾਵਨ ਬਣੋਗੇ ਤਾਂ ਮੁਕਤੀ ਅਤੇ ਜੀਵਨਮੁਕਤੀ ਵਿੱਚ ਜਾਵੋਗੇ। ਨਹੀਂ ਤਾਂ ਮੁਕਤੀ ਵਿੱਚ ਹਰ ਇੱਕ ਨੂੰ ਜਾਣਾ ਹੀ ਹੈ। ਕੋਈ ਚਾਹੇ, ਨਾ ਚਾਹੇ, ਜਬਰਦਸਤੀ ਵੀ ਹਿਸਾਬ - ਕਿਤਾਬ ਚੁਕਤੂ ਕਰਾਕੇ ਲੈ ਜਾਵਾਂਗੇ। ਬਾਬਾ ਕਹਿੰਦੇ ਜਦ ਮੈ ਆਓਂਦਾ ਹਾਂ ਤਾਂ ਤੁਸੀਂ ਸਾਰਿਆਂ ਦੀ ਵਾਣਪ੍ਰਸਤ ਅਵਸਥਾ ਹੁੰਦੀ ਹੈ, ਮੈ ਸਾਰਿਆਂ ਨੂੰ ਲੈ ਜਾਂਦਾ ਹਾਂ

ਓਮ ਸ਼ਾਂਤੀ
ਬੱਚਿਆਂ ਨੂੰ ਹੁਣ ਪੜ੍ਹਾਈ ਤੇ ਧਿਆਨ ਦੇਣਾ ਚਾਹੀਦਾ ਹੈ। ਜੋ ਗਾਇਨ ਹੈ - ਸਰਵਗੁਣ ਸੰਪੰਨ, 16 ਕਲਾ ਸੰਪੂਰਨ… ਇਹ ਸਭ ਗੁਣ ਧਾਰਨ ਕਰਨੇ ਹਨ। ਜਾਂਚ ਕਰਨੀ ਹੈ, ਸਾਡੇ ਵਿੱਚ ਇਹ ਗੁਣ ਹੈ? ਕਿਓਂਕਿ ਜੋ ਬਣਦੇ ਹਨ, ਉੱਥੇ ਹੀ ਧਿਆਨ ਜਾਵੇਗਾ ਤੁਸੀਂ ਬੱਚਿਆਂ ਦਾ। ਹੁਣ ਇਹ ਹੈ ਪੜ੍ਹਨ ਅਤੇ ਪੜ੍ਹਾਉਣ ਤੇ ਮਦਾਰ। ਆਪਣੇ ਦਿਲ ਤੋਂ ਪੁੱਛਣਾ ਹੈ ਕਿ ਅਸੀਂ ਕਿੰਨਿਆਂ ਨੂੰ ਪੜ੍ਹਾਉਂਦੇ ਹਾਂ? ਸੰਪੂਰਨ ਦੇਵਤਾ ਤਾਂ ਕੋਈ ਬਣਿਆ ਨਹੀਂ ਹੈ। ਚੰਦਰਮਾ ਜਦ ਸੰਪੂਰਨ ਹੋ ਜਾਂਦਾ ਹੈ ਤਾਂ ਕਿੰਨੀ ਰੋਸ਼ਨੀ ਕਰਦਾ ਹੈ। ਇੱਥੇ ਵੀ ਵੇਖਿਆ ਜਾਂਦਾ ਹੈ - ਨੰਬਰਵਾਰ ਪੁਰਸ਼ਾਰਥ ਅਨੁਸਾਰ ਹਨ? ਇਹ ਤਾਂ ਬੱਚੇ ਵੀ ਸਮਝ ਸਕਦੇ ਹਨ। ਟੀਚਰ ਵੀ ਸਮਝਦੇ ਹਨ। ਇੱਕ - ਇੱਕ ਬੱਚੇ ਤੇ ਨਜ਼ਰ ਜਾਂਦੀ ਹੈ ਕਿ ਕੀ ਕਰ ਰਹੇ ਹਨ? ਮੇਰੇ ਲਈ ਕੀ ਸਰਵਿਸ ਕਰ ਰਹੇ ਹਨ? ਸਭ ਫੁੱਲਾਂ ਨੂੰ ਵੇਖਦੇ ਹਨ। ਫੁੱਲ ਤਾਂ ਸਭ ਹਨ। ਬਗੀਚਾ ਹੈ ਨਾ। ਹਰ ਇੱਕ ਆਪਣੀ ਅਵਸਥਾ ਨੂੰ ਜਾਣਦੇ ਹਨ। ਆਪਣੀ ਖੁਸ਼ੀ ਨੂੰ ਜਾਣਦੇ ਹਨ। ਅਤਿਇੰਦ੍ਰੀਆ ਸੁੱਖਮਈ ਜੀਵਨ ਹਰ ਇੱਕ ਨੂੰ ਆਪਣੀ - ਆਪਣੀ ਭਾਸਦੀ ਹੈ। ਇੱਕ ਤਾਂ ਬਾਪ ਨੂੰ ਬਹੁਤ- ਬਹੁਤ ਯਾਦ ਕਰਨਾ ਹੈ। ਯਾਦ ਕਰਨ ਨਾਲ ਹੀ ਫਿਰ ਰਿਟਰਨ ਹੁੰਦੀ ਹੈ। ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨ ਦੇ ਲਈ ਤੁਹਾਨੂੰ ਬੱਚਿਆਂ ਨੂੰ ਬਹੁਤ ਸਹਿਜ ਉਪਾਏ ਦੱਸਦਾ ਹਾਂ - ਯਾਦ ਦੀ ਯਾਤਰਾ। ਹਰ ਇੱਕ ਆਪਣੇ ਦਿਲ ਤੋਂ ਪੁੱਛੋ ਸਾਡੇ ਯਾਦ ਦਾ ਚਾਰਟ ਠੀਕ ਹੈ? ਹੋਰ ਕਿਸੇ ਨੂੰ ਆਪ ਸਮਾਨ ਵੀ ਬਣਾਉਂਦਾ ਹਾਂ? ਕਿਉਂਕਿ ਗਿਆਨ ਬੁਲਬੁਲ ਹੋ ਨਾ। ਕੋਈ ਪੈਰਟਸ ਹਨ, ਕੋਈ ਕੀ ਹੈ! ਤੁਹਾਨੂੰ ਕਬੂਤਰ ਨਹੀਂ, ਪੈਰੇਟ (ਤੋਤਾ) ਬਣਨਾ ਹੈ ਆਪਣੇ ਅੰਦਰ ਤੋਂ ਪੁੱਛਣਾ ਬਹੁਤ ਸਹਿਜ ਹੈ। ਕਿੱਥੇ ਤੱਕ ਸਾਨੂੰ ਬਾਬਾ ਯਾਦ ਹੈ? ਕਿੱਥੇ ਤਕ ਅਤੀਇੰਦ੍ਰੀਆ ਸੁੱਖ ਵਿੱਚ ਰਹਿੰਦੇ ਹਾਂ? ਮਨੁੱਖ ਤੋਂ ਦੇਵਤਾ ਬਣਨਾ ਹੈ ਨਾ। ਮਨੁੱਖ ਤਾਂ ਮਨੁੱਖ ਹੀ ਹਨ। ਮੇਲ ਅਤੇ ਫੀਮਲੇ ਦੋਵੇਂ ਵੇਖਣ ਵਿੱਚ ਆਉਂਦੇ ਹਨ। ਫ਼ਿਰ ਤੁਸੀਂ ਦੈਵੀਗੁਣ ਧਾਰਨ ਕਰ ਦੇਵਤਾ ਬਣਦੇ ਹੋ। ਤੁਹਾਡੇ ਸਿਵਾਏ ਹੋਰ ਕੋਈ ਦੇਵਤਾ ਬਣਨ ਵਾਲੇ ਹੀ ਨਹੀਂ ਹਨ। ਇੱਥੇ ਆਉਂਦੇ ਹੀ ਹਨ ਦੈਵੀ ਘਰਾਣੇ ਦਾ ਭਾਤੀ ਬਣਨ। ਉੱਥੇ ਵੀ ਤੁਸੀਂ ਦੈਵੀ ਘਰਾਣੇ ਦੇ ਭਾਤੀ ਹੋ। ਉੱਥੇ ਤੁਹਾਡੇ ਵਿੱਚ ਕੋਈ ਰਾਗ ਦਵੇਸ਼ ਦੀ ਆਵਾਜ ਵੀ ਨਹੀਂ ਹੋਵੇਗੀ। ਇਵੇਂ ਦੇ ਦੈਵੀ ਪਰਿਵਾਰ ਦਾ ਬਣਨ ਦੇ ਲਈ ਖ਼ੂਬ ਪੁਰਸ਼ਾਰਥ ਕਰਨਾ ਹੈ। ਪੜ੍ਹਨਾ ਵੀ ਕਾਇਦੇ ਅਨੁਸਾਰ ਹੈ ਕਦੇ ਮਿਸ ਨਹੀਂ ਕਰਨਾ। ਭਾਵੇਂ ਬੀਮਾਰੀ ਹੋਵੇ ਤਾਂ ਵੀ ਬੁੱਧੀ ਵਿੱਚ ਸ਼ਿਵਬਾਬਾ ਦੀ ਯਾਦ ਹੋਵੇ। ਇਸ ਵਿੱਚ ਤਾਂ ਮੂੰਹ ਚਲਾਉਣ ਦੀ ਗੱਲ ਨਹੀਂ ਹੈ। ਆਤਮਾ ਜਾਣਦੀ ਹੈ ਅਸੀਂ ਸ਼ਿਵਬਾਬਾ ਦੇ ਬੱਚੇ ਹਾਂ। ਬਾਬਾ ਸਾਨੂੰ ਲੈ ਚਲਣ ਲਈ ਆਏ ਹਨ। ਇਹ ਪ੍ਰੈਕਟਿਸ ਬਹੁਤ ਵਧੀਆ ਚਾਹੀਦੀ ਹੈ। ਭਾਵੇਂ ਕਿਤੇ ਵੀ ਹੋਵੋ ਪਰ ਬਾਪ ਦੀ ਯਾਦ ਵਿੱਚ ਰਹੋ। ਬਾਪ ਆਏ ਹੀ ਹਨ ਸ਼ਾਂਤੀਧਾਮ - ਸੁਖਧਾਮ ਵਿੱਚ ਲੈ ਜਾਣ ਦੇ ਲਈ। ਕਿੰਨਾ ਸਹਿਜ ਹੈ। ਬਹੁਤ ਹਨ ਜੋ ਜ਼ਿਆਦਾ ਧਾਰਨਾ ਨਹੀਂ ਕਰ ਸਕਦੇ। ਅੱਛਾ ਯਾਦ ਕਰੋ। ਇੱਥੇ ਸਭ ਬੱਚੇ ਬੈਠੇ ਹਨ, ਇਨ੍ਹਾਂ ਵਿੱਚ ਵੀ ਨੰਬਰਵਾਰ ਹਨ। ਹਾਂ, ਬਣਨਾ ਜ਼ਰੂਰ ਹੈ। ਸ਼ਿਵਬਾਬਾ ਨੂੰ ਯਾਦ ਜ਼ਰੂਰ ਕਰਦੇ ਹਨ। ਦੂਜਿਆਂ ਨਾਲ ਤੋੜ ਇੱਕ ਸੰਗ ਜੋੜਨ ਵਾਲੇ ਤਾਂ ਜਰੂਰ ਹੋਣਗੇ। ਹੋਰ ਕਿਸੇ ਦੀ ਯਾਦ ਰਹਿੰਦੀ ਨਹੀਂ। ਪ੍ਰੰਤੂ ਇਸ ਵਿੱਚ ਪਿਛਾੜੀ ਤੱਕ ਪੁਰਸ਼ਾਰਥ ਕਰਨਾ ਪੈਂਦਾ ਹੈ। ਮਿਹਨਤ ਕਰਨੀ ਹੈ। ਅੰਦਰ ਵਿੱਚ ਸਦੈਵ ਇੱਕ ਸ਼ਿਵਬਾਬਾ ਦੀ ਹੀ ਯਾਦ ਰਹੇ। ਕਿਤੇ ਵੀ ਘੁੰਮਣ ਫ਼ਿਰਨ ਜਾਂਦੇ ਹੋ ਤਾਂ ਵੀ ਅੰਦਰ ਵਿੱਚ ਯਾਦ ਬਾਪ ਦੀ ਹੀ ਰਹੇ। ਮੂੰਹ ਚਲਾਉਣ ਦੀ ਵੀ ਲੋੜ ਨਹੀਂ ਰਹਿੰਦੀ। ਸਹਿਜ ਪੜ੍ਹਾਈ ਹੈ। ਪੜ੍ਹਾਕੇ ਤੁਹਾਨੂੰ ਆਪ ਜਿਹਾ ਬਣਾਉਂਦੇ ਹਨ। ਇਸੇ ਅਵਸਥਾ ਵਿੱਚ ਤੁਸੀਂ ਬੱਚਿਆਂ ਨੇ ਜਾਣਾ ਹੈ। ਜਿਵੇਂ ਸਤੋਪ੍ਰਧਾਨ ਅਵਸਥਾ ਵਿਚੋਂ ਆਏ ਹੋ, ਉਸ ਅਵਸਥਾ ਵਿੱਚ ਫ਼ਿਰ ਜਾਣਾ ਹੈ। ਇਹ ਕਿੰਨਾ ਸਹਿਜ ਹੈ ਸਮਝਾਉਣ ਵਿੱਚ। ਘਰ ਦਾ ਕੰਮ - ਕਾਜ਼ ਕਰਦੇ, ਚਲਦੇ - ਫਿਰਦੇ ਆਪਣੇ ਨੂੰ ਫੁੱਲ ਬਣਾਉਣਾ ਹੈ। ਜਾਂਚ ਕਰਨੀ ਹੈ ਸਾਡੇ ਵਿੱਚ ਕੋਈ ਗੜਬੜ ਤਾਂ ਨਹੀਂ ਹੈ? ਹੀਰੇ ਦਾ ਦ੍ਰਿਸ਼ਟਾਂਤ ਵੀ ਬਹੁਤ ਅੱਛਾ ਹੈ, ਆਪਣੀ ਜਾਂਚ ਕਰਨ ਦੇ ਲਈ। ਤੁਸੀਂ ਖੁਦ ਹੀ ਮੈਗਨੀਫਾਈ ਗਲਾਸ ਹੋ। ਤਾਂ ਆਪਨੀ ਜਾਂਚ ਕਰਨੀ ਹੈ ਮੇਰੇ ਵਿੱਚ ਦੇਹ - ਅਭਿਮਾਨ ਤਾਂ ਰਿੰਚਕ ਵੀ ਨਹੀਂ ਹੈ? ਭਾਵੇਂ ਇਸ ਵਕ਼ਤ ਸਭ ਪੁਰਸ਼ਾਰਥੀ ਹਨ, ਪਰ ਏਮ ਅਬਜੈਕਟ ਤਾਂ ਸਾਹਮਣੇ ਹੈ ਨਾ। ਤੁਸੀਂ ਸਭ ਨੂੰ ਪੈਗਾਮ ਦੇਣਾ ਹੈ। ਬਾਬਾ ਨੇ ਕਿਹਾ ਸੀ ਅਖ਼ਬਾਰ ਵਿੱਚ ਭਾਵੇਂ ਖਰਚਾ ਹੋਵੇ, ਇਹ ਪੈਗਾਮ ਸਭ ਨੂੰ ਮਿਲ ਜਾਵੇ। ਬੋਲੋ, ਇੱਕ ਬਾਪ ਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋ ਜਾਣਗੇ ਅਤੇ ਪਵਿੱਤਰ ਬਣ ਜਾਵਾਂਗੇ। ਹਾਲੇ ਕੋਈ ਪਵਿੱਤਰ ਨਹੀਂ ਹੈ। ਬਾਪ ਨੇ ਸਮਝਾਇਆ ਹੈ ਪਵਿੱਤਰ ਆਤਮਾਵਾਂ ਹੁੰਦੀਆਂ ਹੀ ਹਨ ਨਵੀਂ ਦੁਨੀਆਂ ਵਿੱਚ। ਇਹ ਪੁਰਾਣੀ ਦੁਨੀਆਂ ਅਪਵਿੱਤਰ ਹੈ। ਇੱਕ ਵੀ ਪਵਿੱਤਰ ਹੋ ਨਾ ਸਕੇ। ਆਤਮਾ ਜਦ ਪਵਿੱਤਰ ਬਣ ਜਾਂਦੀ ਹੈ ਤਾਂ ਪੁਰਾਣਾ ਸ਼ਰੀਰ ਛੱਡ ਦਿੰਦੇ ਹੈ। ਛੱਡਣਾ ਹੀ ਹੈ। ਯਾਦ ਕਰਦੇ- ਕਰਦੇ ਤੁਹਾਡੀ ਆਤਮਾ ਇੱਕਦਮ ਪਵਿੱਤਰ ਬਣ ਜਾਵੇਗੀ। ਸ਼ਾਂਤੀਧਾਮ ਤੋਂ ਅਸੀਂ ਇੱਕਦਮ ਪਵਿੱਤਰ ਆਤਮਾ ਆਈ ਫ਼ਿਰ ਗਰਭ ਮਹਿਲ ਵਿੱਚ ਬੈਠੀ। ਫਿਰ ਇਤਨਾ ਪਾਰਟ ਵਜਾਇਆ। ਹੁਣ ਚੱਕਰ ਪੂਰਾ ਕੀਤਾ ਫ਼ਿਰ ਤੁਸੀਂ ਆਤਮਾਵਾਂ ਜਾਉਗੀਆਂ ਆਪਣੇ ਘਰ। ਉਥੋਂ ਫ਼ਿਰ ਸੁੱਖਧਾਮ ਵਿੱਚ ਆਉਣਗੀਆਂ। ਉਹ ਗਰਭ ਮਹਿਲ ਹੁੰਦਾ ਹੈ। ਫਿਰ ਵੀ ਪੁਰਸ਼ਾਰਥ ਕਰਨਾ ਹੈ ਉੱਚ ਪਦ ਪਾਉਣ ਦੇ ਲਈ, ਇਹ ਪੜ੍ਹਾਈ ਹੈ। ਹੁਣ ਨਰਕ ਵੈਸ਼ਾਲਿਆ ਵਿਨਾਸ਼ ਹੋ ਸ਼ਿਵਾਲਿਆ ਸਥਾਪਨ ਹੋ ਰਿਹਾ ਹੈ। ਹੁਣ ਤਾਂ ਸਭ ਨੇ ਵਾਪਿਸ ਜਾਣਾ ਹੈ।

ਤੁਸੀਂ ਵੀ ਸਮਝਦੇ ਹੋ ਅਸੀਂ ਇਹ ਸ਼ਰੀਰ ਛੱਡ ਨਵੀਂ ਦੁਨੀਆਂ ਵਿੱਚ ਪ੍ਰਿੰਸ - ਪ੍ਰਿੰਸੈਸ ਬਣਾਂਗੇ। ਕਈ ਸਮਝਣਗੇ ਅਸੀਂ ਪ੍ਰਜਾ ਵਿੱਚ ਚਲੇ ਜਾਵਾਂਗੇ, ਇਸ ਵਿੱਚ ਬਿਲਕੁੱਲ ਲਾਈਨ ਕਲੀਅਰ ਹੋਵੇ। ਇੱਕ ਬਾਪ ਦੀ ਹੀ ਯਾਦ ਰਹੇ, ਹੋਰ ਕਿਸੇ ਦੀ ਵੀ ਯਾਦ ਨਾ ਆਵੇ। ਇਸਨੂੰ ਕਿਹਾ ਜਾਂਦਾ ਹੈ ਪਵਿੱਤਰ ਬੈਗਰ। ਸ਼ਰੀਰ ਵੀ ਯਾਦ ਨਾ ਰਹੇ। ਇਹ ਤਾਂ ਪੁਰਾਣਾ ਛੀ - ਛੀ ਸ਼ਰੀਰ ਹੈ ਨਾ। ਇੱਥੇ ਜਿਉਂਦੇ ਜੀ ਮਰਨਾ ਹੈ, ਇਹ ਬੁੱਧੀ ਵਿੱਚ ਰਹਿਣਾ ਹੈ। ਹੁਣ ਅਸੀਂ ਵਾਪਿਸ ਘਰ ਜਾਣਾ ਹੈ। ਆਪਣੇ ਘਰ ਨੂੰ ਭੁੱਲ ਗਏ ਸੀ। ਹੁਣ ਫ਼ਿਰ ਬਾਪ ਨੇ ਯਾਦ ਕਰਵਾਇਆ ਹੈ। ਹੁਣ ਇਹ ਨਾਟਕ ਪੂਰਾ ਹੁੰਦਾ ਹੈ। ਬਾਪ ਸਮਝਾਉਂਦੇ ਹਨ ਤੁਸੀਂ ਸਾਰੇ ਵਾਣਪ੍ਰਸਥੀ ਹੋ। ਸਾਰੇ ਵਿਸ਼ਵ ਵਿੱਚ ਜੋ ਵੀ ਮਨੁੱਖ ਮਾਤਰ ਹਨ, ਸਭਦੀ ਵਾਣਪ੍ਰਸਥ ਅਵਸਥਾ ਹੈ। ਮੈਂ ਆਇਆ ਹਾਂ ਸਾਰੀਆਂ ਆਤਮਾਵਾਂ ਨੂੰ ਵਾਣੀ ਤੋਂ ਪਰਾਂ ਲੈ ਜਾਂਦਾ ਹਾਂ। ਬਾਪ ਕਹਿੰਦੇ ਹਨ ਹੁਣ ਤੁਹਾਡੀ ਛੋਟੇ ਵੱਡੇ ਸਭ ਦੀ ਵਾਣਪ੍ਰਸਥ ਅਵਸਥਾ ਹੈ। ਵਾਣਪ੍ਰਸਥ ਕਿਸਨੂੰ ਕਿਹਾ ਜਾਂਦਾ ਹਾਂ, ਇਹ ਵੀ ਤੁਸੀਂ ਜਾਣਦੇ ਨਹੀਂ ਸੀ। ਇਵੇਂ ਹੀ ਜਾਕੇ ਗੁਰੂ ਕਰਦੇ ਸਨ। ਤੁਸੀਂ ਲੌਕਿਕ ਗੁਰੂਆਂ ਦਵਾਰਾ ਅਧਾਕਲਪ ਪੁਰਸ਼ਾਰਥ ਕਰਦੇ ਆਏ ਹੋ, ਪਰੰਤੂ ਗਿਆਨ ਕੋਈ ਵੀ ਨਹੀਂ ਹੈ। ਬਾਪ ਖ਼ੁਦ ਕਹਿੰਦੇ ਹਨ ਤੁਸੀਂ ਛੋਟੇ ਵੱਡੇ ਸਭਦੀ ਵਾਣਪ੍ਰਸਥ ਅਵਸਥਾ ਹੈ। ਮੁਕਤੀ ਤਾਂ ਸਭਨੂੰ ਮਿਲਣੀ ਹੈ। ਛੋਟੇ - ਵੱਡੇ ਸਭ ਖ਼ਤਮ ਹੋ ਜਾਣਗੇ। ਬਾਪ ਆਇਆ ਹੈ ਸਭਨੂੰ ਘਰ ਲੈ ਜਾਣ। ਇਸ ਵਿੱਚ ਤਾਂ ਬੱਚਿਆਂ ਨੂੰ ਬਹੁਤ ਖ਼ੁਸ਼ੀ ਹੋਣੀ ਚਾਹੀਦੀ ਹੈ। ਇੱਥੇ ਦੁੱਖ ਮਹਿਸੂਸ ਹੁੰਦਾ ਹੈ, ਇਸਲਈ ਆਪਣੇ ਘਰ ਸਵੀਟ ਹੋਮ ਨੂੰ ਯਾਦ ਕਰਦੇ ਹਨ। ਘਰ ਜਾਣਾ ਚਾਹੁੰਦੇ ਹਨ ਪਰ ਅਕਲ ਤਾਂ ਹੈ ਨਹੀਂ। ਕਹਿੰਦੇ ਹਨ ਸਾਨੂੰ ਆਤਮਾਵਾਂ ਨੂੰ ਹੁਣ ਸ਼ਾਂਤੀ ਚਾਹੀਦੀ ਹੈ। ਬਾਪ ਕਹਿੰਦੇ ਹਨ ਕਿੰਨੇ ਸਮੇਂ ਦੇ ਲਈ ਚਾਹੀਦੀ ਹੈ? ਇੱਥੇ ਤਾਂ ਹਰੇਕ ਨੇ ਆਪਣਾ - ਆਪਣਾ ਪਾਰਟ ਵਜਾਉਣਾ ਹੈ। ਇੱਥੇ ਕੋਈ ਸ਼ਾਂਤ ਥੋੜ੍ਹੀ ਨਾ ਰਹਿ ਸਕਦੇ ਹਨ। ਅਧਾਕਲਪ ਇਨ੍ਹਾਂ ਗੁਰੂਆਂ ਆਦਿ ਨੇ ਤੁਹਾਡੇ ਤੋਂ ਬਹੁਤ ਮਿਹਨਤ ਕਰਵਾਈ, ਮਿਹਨਤ ਕਰਦੇ ਭਟਕਦੇ - ਭਟਕਦੇ ਹੋਰ ਵੀ ਅਸ਼ਾਂਤ ਹੋ ਗਏ ਹਾਂ। ਹੁਣ ਜੋ ਸ਼ਾਂਤੀਧਾਮ ਦਾ ਮਾਲਿਕ ਹੈ, ਉਹ ਆਕੇ ਸਾਰਿਆਂ ਨੂੰ ਵਾਪਿਸ ਲੈ ਜਾਂਦੇ ਹਨ। ਪੜ੍ਹਾਉਂਦੇ ਵੀ ਰਹਿੰਦੇ ਹਨ। ਭਗਤੀ ਕਰਦੇ ਹੀ ਹਨ ਨਿਰਵਾਨਧਾਮ ਵਿੱਚ ਜਾਣ ਦੇ ਲਈ, ਮੁਕਤੀ ਦੇ ਲਈ। ਇਹ ਕਦੇ ਵੀ ਕਿਸੇ ਦੇ ਦਿਲ ਵਿੱਚ ਨਹੀਂ ਆਵੇਗਾ ਕਿ ਅਸੀਂ ਸੁੱਖਧਾਮ ਵਿੱਚ ਜਾਈਏ। ਸਾਰੇ ਵਾਣਪ੍ਰਸਥ ਵਿੱਚ ਜਾਣ ਲਈ ਪੁਰਸ਼ਾਰਥ ਕਰਦੇ ਹਨ। ਤੁਸੀਂ ਤਾਂ ਪੁਰਸ਼ਾਰਥ ਕਰਦੇ ਸੁੱਖਧਾਮ ਵਿੱਚ ਜਾਣ ਦੇ ਲਈ। ਜਾਣਦੇ ਹੋ ਪਹਿਲੋ ਤਾਂ ਵਾਣੀ ਤੋਂ ਪਰੇ ਅਵਸਥਾ ਜਰੂਰ ਚਾਹੀਦੀ ਹੈ। ਭਗਵਾਨ ਵੀ ਪਰੋਮਿਸ ਕਰਦੇ ਹਨ ਬੱਚਿਆਂ ਨਾਲ - ਮੈਂ ਤੁਹਾਨੂੰ ਬੱਚਿਆਂ ਨੂੰ ਆਪਣੇ ਘਰ ਜ਼ਰੂਰ ਲੈ ਜਾਵਾਂਗਾ, ਜਿਸਦੇ ਲਈ ਤੁਸੀਂ ਅਧਾਕਲਪ ਭਗਤੀ ਕੀਤੀ ਹੈ। ਜਦੋ ਸ਼੍ਰੀਮਤ ਤੇ ਚਲੋਗੇ ਤਾਂ ਮੁਕਤੀ - ਜੀਵਨ ਮੁਕਤੀ ਵਿੱਚ ਚਲਾਂਗੇ। ਨਹੀਂ ਤਾਂ ਸ਼ਾਂਤੀਧਾਮ ਤੇ ਸਭ ਨੇ ਜਾਣਾ ਹੀ ਹੈ। ਕੋਈ ਜਾਣਾ ਚਾਹੇ ਜਾਂ ਨਾ ਜਾਣਾ ਚਾਹੇ, ਡਰਾਮੇ ਅਨੁਸਾਰ ਸਭ ਨੇ ਜਾਣਾ ਹੈ ਜਰੂਰ। ਪਸੰਦ ਕਰੋ, ਨਾ ਕਰੋ, ਮੈਂ ਆਇਆ ਹਾਂ ਸਭਨੂੰ ਵਾਪਿਸ ਲੈ ਜਾਣ। ਜ਼ਬਰਦਸਤੀ ਵੀ ਹਿਸਾਬ - ਕਿਤਾਬ ਚੁਕਤੂ ਕਰਵਾਏ ਲੈ ਚਲਾਂਗਾ। ਤੁਸੀਂ ਸਤਿਯੁੱਗ ਵਿੱਚ ਜਾਂਦੇ ਹੋ , ਬਾਕੀ ਸਭ ਵਾਣੀ ਤੋਂ ਪਰੇ ਸ਼ਾਂਤੀਧਾਮ ਵਿੱਚ ਰਹਿੰਦੇ ਹਨ। ਛੱਡਾਂਗਾ ਕਿਸੇ ਨੂੰ ਵੀ ਨਹੀਂ। ਨਹੀਂ ਚੱਲਣਗੇ ਫ਼ਿਰ ਵੀ ਸਜ਼ਾ ਦੇਕੇ ਮਾਰ - ਕੁੱਟਕੇ ਵੀ ਲੈ ਜਾਵਾਂਗਾ। ਡਰਾਮੇ ਵਿੱਚ ਪਾਰਟ ਹੀ ਇਵੇਂ ਹੈ ਇਸਲਈ ਆਪਣੀ ਕਮਾਈ ਕਰਕੇ ਚਲਣਾ ਹੈ ਤਾਂ ਪਦ ਵੀ ਅੱਛਾ ਮਿਲੇਗਾ। ਪਿਛਾੜੀ ਵਿੱਚ ਆਉਣ ਵਾਲੇ ਕੀ ਸੁੱਖ ਪਾਓਣਗੇ। ਬਾਪ ਸਭਨੂੰ ਕਹਿੰਦੇ ਹਨ। ਜਾਣਾ ਜ਼ਰੂਰ ਹੈ। ਸ਼ਰੀਰਾਂ ਨੂੰ ਅੱਗ ਲਗਾਕੇ ਬਾਕੀ ਸਭ ਆਤਮਾਵਾਂ ਨੂੰ ਲੈ ਜਾਵਾਂਗਾ। ਆਤਮਾਵਾਂ ਨੂੰ ਹੀ ਮੇਰੇ ਨਾਲ - ਨਾਲ ਚਲਣਾ ਹੈ। ਮੇਰੀ ਮਤ ਤੇ ਸ੍ਰਵਗੁਣ ਸੰਪੰਨ, 16 ਕਲਾਂ ਸੰਪੂਰਨ ਬਨਣਗੇ ਤਾਂ ਪਦ ਵੀ ਅੱਛਾ ਮਿਲੇਗਾ। ਤੁਸੀਂ ਬੁਲਾਇਆ ਹੈ ਨਾ ਕਿ ਆਕੇ ਸਾਨੂੰ ਸਭਨੂੰ ਮੌਤ ਦੇਵੋ। ਹੁਣ ਮੌਤ ਆਇਆ ਕਿ ਆਇਆ। ਬੱਚਣਾ ਕਿਸੇ ਨੇ ਵੀ ਨਹੀਂ ਹੈ। ਛੀ- ਛੀ ਸ਼ਰੀਰ ਰਹਿਣੇ ਨਹੀਂ ਹਨ। ਬੁਲਾਇਆ ਹੀ ਹੈ ਵਾਪਿਸ ਲੈ ਚੱਲੋ। ਤਾਂ ਬਾਪ ਕਹਿੰਦੇ ਹਨ - ਬੱਚੇ, ਇਸ ਛੀ - ਛੀ ਦੁਨੀਆਂ ਤੋਂ ਤੁਹਾਨੂੰ ਵਾਪਿਸ ਲੈ ਜਾਵਾਂਗਾ। ਤੁਹਾਡਾ ਯਾਦਗਰ ਵੀ ਖੜ੍ਹਾ ਹੈ। ਦਿਲਵਾੜਾ ਮੰਦਿਰ ਹੈ ਨਾ - ਦਿਲ ਲੈਣ ਵਾਲੇ ਦਾ ਮੰਦਿਰ, ਆਦਿ ਦੇਵ ਬੈਠਾ ਹੈ। ਸ਼ਿਵਬਾਬਾ ਵੀ ਹੈ, ਬਾਪਦਾਦਾ ਦੋਵੇਂ ਹੀ ਹਨ, ਇੰਨਾ ਦੇ ਸ਼ਰੀਰ ਵਿੱਚ ਬਾਬਾ ਵਿਰਾਜਮਾਨ ਹਨ। ਤੁਸੀਂ ਉੱਥੇ ਜਾਂਦੇ ਹੋ ਤਾਂ ਆਦਿ ਦੇਵ ਨੂੰ ਵੇਖਦੇ ਹੋ। ਤੁਹਾਡੀ ਆਤਮਾ ਜਾਣਦੀ ਹੈ ਇਹ ਤਾਂ ਬਾਪਦਾਦਾ ਬੈਠੇ ਹਨ।

ਇਸ ਵਕ਼ਤ ਤੁਸੀਂ ਜੋ ਪਾਰਟ ਵਜਾ ਰਹੇ ਹੋ ਉਸਦੀ ਨਿਸ਼ਾਨੀ ਯਾਦਗਰ ਖੜ੍ਹਿਆ ਹੈ। ਮਹਾਂਰਥੀ, ਘੁੜਸਵਾਰ, ਪਿਆਦੇ ਵੀ ਹਨ। ਉਹ ਹਨ ਜੜ੍ਹ, ਇਹ ਹੈ ਚੈਤੰਨ। ਉਪਰ ਬੈਕੁੰਠ ਵੀ ਹੈ। ਤੁਸੀਂ ਮਾਡਲ ਵੇਖਕੇ ਆਉਂਦੇ ਹੋ, ਕਿਵੇਂ ਦਾ ਦਿਲਵਾੜਾ ਮੰਦਿਰ ਹੈ, ਤੁਸੀਂ ਤਾਂ ਜਾਣਦੇ ਹੋ, ਕਲਪ - ਕਲਪ ਇਹ ਮੰਦਿਰ ਬਣਦਾ ਹੈ ਇਵੇਂ ਹੀ, ਜੋ ਤੁਸੀਂ ਜਾਕੇ ਵੇਖੋਗੇ। ਕੋਈ - ਕੋਈ ਮੂੰਝ ਪੈਂਦੇ ਹਨ। ਇਹ ਸਭ ਪਹਾੜੀਆਂ ਆਦਿ ਟੁੱਟ - ਫੁੱਟ ਗਈ ਫ਼ਿਰ ਬਣਨਗੀਆਂ! ਕਿਵ਼ੇਂ? ਇਹ ਖਿਆਲਾਤ ਕਰਨੇ ਨਹੀਂ ਚਾਹੀਦੇ। ਹਾਲੇ ਤਾਂ ਸਵਰਗ ਵੀ ਨਹੀਂ ਹੈ, ਫਿਰ ਉਹ ਕਿਵੇਂ ਆਵੇਗਾ! ਪੁਰਸ਼ਾਰਥ ਨਾਲ ਸਭ ਬਣਦਾ ਹੈ ਨਾ। ਤੁਸੀਂ ਹਾਲੇ ਤਿਆਰੀ ਕਰ ਰਹੇ ਹੋ, ਸਵਰਗ ਵਿੱਚ ਜਾਣ ਦੇ ਲਈ। ਕੋਈ - ਕੋਈ ਉਲਝਣ ਵਿੱਚ ਆਕੇ ਪੜ੍ਹਾਈ ਹੀ ਛੱਡ ਦਿੰਦੇ ਹਨ। ਬਾਪ ਕਹਿੰਦੇ ਹਨ ਇਸ ਵਿੱਚ ਮੁੰਝਣ ਦੀ ਤਾਂ ਕੋਈ ਲੋੜ ਨਹੀਂ ਹੈ। ਉੱਥੇ ਸਭ ਕੁੱਝ ਅਸੀਂ ਆਪਣਾ ਬਣਾਵਾਂਗੇ। ਉਹ ਦੁਨੀਆਂ ਹੀ ਸਤੋਪ੍ਰਧਾਨ ਹੋਵੇਗੀ। ਉਥੋਂ ਦੇ ਫ਼ਲ - ਫੁੱਲ ਆਦਿ ਸਭ ਵੇਖਕੇ ਆਉਂਦੇ ਹਨ, ਸ਼ੁਬੀਰਸ ਪੀਂਦੇ ਹਨ। ਸੂਖਸ਼ਮ ਵਤਨ, ਮੂਲਵਤਨ ਵਿੱਚ ਤਾਂ ਇਹ ਕੁਝ ਹੈ ਨਹੀਂ। ਬਾਕੀ ਇਹ ਸਭ ਹੈ ਬੈਕੁੰਠ ਵਿੱਚ। ਵਰਲਡ ਦੀ ਹਿਸਟ੍ਰੀ ਜੋਗ੍ਰਾਫ਼ੀ ਰਪੀਟ ਹੁੰਦੀ ਹੈ। ਇਹ ਨਿਸ਼ਚੇ ਤਾਂ ਪੱਕਾ ਹੋਣਾ ਚਾਹੀਦਾ ਹੈ। ਬਾਕੀ ਕਿਸੇ ਦੀ ਤਕਦੀਰ ਵਿੱਚ ਨਹੀਂ ਹੈ ਤਾਂ ਕਹਿਣਗੇ ਇਹ ਕਿਸ ਤਰ੍ਹਾਂ ਹੋ ਸਕਦਾ ਹੈ! ਹੀਰੇ ਜਵਾਹਰਾਤ ਤਾਂ ਹੁਣ ਵੇਖਣ ਵਿੱਚ ਵੀ ਨਹੀਂ ਆਉਂਦੇ ਉਹ ਫ਼ਿਰ ਕਿਵੇਂ ਦੇ ਹੋਣਗੇ! ਪੂਜਨੀਏ ਕਿਵੇਂ ਬਣਨਗੇ? ਬਾਪ ਕਹਿੰਦੇ ਹਨ ਇਹ ਖੇਡ ਬਣੀ ਹੋਈ ਹੈ - ਪੂਜਨੀਏ ਅਤੇ ਪੁਜਾਰੀ ਦੀ। ਅਸੀਂ ਸੀ ਬ੍ਰਾਹਮਣ, ਦੇਵਤਾ, ਖਤ੍ਰੀ….ਇਹ ਸ੍ਰਿਸ਼ਟੀ ਚੱਕਰ ਜਾਨਣ ਨਾਲ ਤੁਸੀਂ ਚੱਕਰਵਰਤੀ ਰਾਜਾ ਬਣਦੇ ਹੋ। ਤੁਸੀਂ ਸਮਝਦੇ ਹੋ, ਤਾਂ ਤੇ ਕਹਿੰਦੇ ਹੋ - ਬਾਬਾ, ਕਲਪ ਪਹਿਲੇ ਵੀ ਤੁਹਾਡੇ ਨਾਲ ਮਿਲੇ ਸੀ। ਸਾਡਾ ਹੀ ਯਾਦਗਰ ਮੰਦਿਰ ਸਾਹਮਣੇ ਖੜ੍ਹਾ ਹੈ। ਇਸਦੇ ਬਾਅਦ ਹੀ ਸਵਰਗ ਦੀ ਸਥਾਪਨਾ ਹੋਵੇਗੀ। ਇਹ ਜਿਹੜੇ ਤੁਹਾਡੇ ਚਿੱਤਰ ਹਨ ਇਸ ਵਿੱਚ ਕਮਾਲ ਹੈ, ਕਿੰਨਾ ਰੁਚੀ ਵਿੱਚ ਆਕੇ ਵੇਖਦੇ ਹਨ। ਸਾਰੀ ਦੁਨੀਆਂ ਵਿੱਚ ਕਿਤੇ ਵੀ ਕਿਸੇ ਨੇ ਨਹੀਂ ਵੇਖਿਆ ਹੈ। ਨਾ ਕੋਈ ਇਵੇਂ ਦਾ ਚਿੱਤਰ ਬਣਾ ਕੇ ਗਿਆਨ ਦੇ ਸਕਦੇ ਹਨ। ਨਕਲ ਕਰ ਨਾ ਸਕਣ। ਇਹ ਚਿੱਤਰ ਤਾਂ ਖਜ਼ਾਨਾ ਹੈ, ਜਿਸ ਨਾਲ ਤੁਸੀਂ ਪਦਮਾਪਦਮ ਭਾਗਿਆਸ਼ਾਲੀ ਬਣਦੇ ਹੋ। ਤੁਸੀਂ ਸਮਝਦੇ ਹੋ ਸਾਡੇ ਕਦਮ- ਕਦਮ ਵਿੱਚ ਪਦਮ ਹੈ। ਪੜ੍ਹਾਈ ਦਾ ਕਦਮ। ਜਿਨ੍ਹਾਂ ਯੋਗ ਰੱਖਣਗੇ, ਜਿਨ੍ਹਾਂ ਪੜ੍ਹਨਗੇ ਉਨ੍ਹਾਂ ਪਦਮ। ਇੱਕ ਤਰਫ਼ ਮਾਇਆ ਵੀ ਫੁੱਲ ਫੋਰਸ ਵਿੱਚ ਆਵੇਗੀ। ਤੁਸੀਂ ਇਸ ਵਕ਼ਤ ਹੀ ਸ਼ਾਮ ਸੁੰਦਰ ਬਣਦੇ ਹੋ। ਸਤਿਯੁੱਗ ਵਿੱਚ ਤੁਸੀਂ ਸੁੰਦਰ ਸੀ, ਗੋਲਡਨ ਏਜ਼ਡ, ਕਲਯੁੱਗ ਵਿੱਚ ਹੋ ਸ਼ਾਮ ਆਇਰਨ ਏਜ਼ਡ। ਹਰੇਕ ਚੀਜ਼ ਇਵੇਂ ਹੁੰਦੀ ਹੈ। ਇੱਥੇ ਤਾਂ ਧਰਤੀ ਵੀ ਕਲਰਾਠੀ ਹੈ। ਉੱਥੇ ਤਾਂ ਧਰਤੀ ਵੀ ਫਸਟਕਲਾਸ ਹੋਵੇਗੀ। ਹਰ ਚੀਜ਼ ਸਤੋਪ੍ਰਧਾਨ ਹੁੰਦੀ ਹੈ। ਇਵੇਂ ਦੀ ਰਾਜਧਾਨੀ ਦੇ ਤੁਸੀਂ ਮਾਲਿਕ ਬਣ ਰਹੇ ਹੋ। ਫ਼ਿਰ ਵੀ ਇਵੇਂ ਦੀ ਰਾਜਧਾਨੀ ਦੇ ਮਾਲਿਕ ਬਣਨ ਦਾ ਪੂਰਾ ਪੁਰਸ਼ਾਰਥ ਕਰਨਾ ਚਾਹੀਦਾ ਹੈ। ਪੁਰਸ਼ਾਰਥ ਬਿਨਾਂ ਪਰਾਲੱਬਧ ਕਿਵੇਂ ਪਾਓਗੇ। ਤਕਲੀਫ਼ ਕੋਈ ਨਹੀਂ ਹੈ।

ਮੁਰਲੀ ਛੱਪਦੀ ਹੈ, ਅੱਗੇ ਜਾਕੇ ਲੱਖਾਂ ਕਰੋੜਾਂ ਦੀ ਅੰਦਾਜ਼ ਵਿੱਚ ਛਪੇਗੀ। ਬੱਚੇ ਕਹਿਣਗੇ ਜੋ ਕੁਝ ਪੈਸੇ ਹਨ ਉਹ ਯੱਗ ਵਿੱਚ ਲਗਾ ਦਈਏ, ਰੱਖ ਕੇ ਕੀ ਕਰਾਂਗੇ? ਅੱਗੇ ਜਾਕੇ ਵੇਖਣਾ ਕੀ - ਕੀ ਹੁੰਦਾ ਹੈ। ਵਿਨਾਸ਼ ਦੀਆਂ ਤਿਆਰੀਆਂ ਵੀ ਵੇਖਦੇ ਰਹੋਗੇ। ਰਿਹਰਸਲ ਹੁੰਦੀ ਰਹੇਗੀ। ਫ਼ਿਰ ਸ਼ਾਂਤੀ ਹੋ ਜਾਵੇਗੀ। ਬੱਚਿਆਂ ਦੀ ਬੁੱਧੀ ਵਿੱਚ ਸਾਰਾ ਗਿਆਨ ਹੈ। ਹੈ ਤਾਂ ਬੜਾ ਸੌਖਾ। ਸਿਰਫ਼ ਬਾਪ ਨੂੰ ਯਾਦ ਕਰਨਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇਸ ਸ਼ਰੀਰ ਨੂੰ ਵੀ ਭੁੱਲ ਪੂਰਾ ਪਵਿੱਤਰ ਬੈਗਰ ਬਣਨਾ ਹੈ। ਲਾਈਨ ਕਲੀਅਰ ਰੱਖਣੀ ਹੈ। ਬੁੱਧੀ ਵਿੱਚ ਰਹੇ - ਹੁਣ ਨਾਟਕ ਪੂਰਾ ਹੋਇਆ, ਅਸੀਂ ਜਾਂਦੇ ਹਾਂ ਆਪਣੇ ਸਵੀਟ ਹੋਮ।

2. ਪੜ੍ਹਾਈ ਦੇ ਹਰ ਕਦਮ ਵਿੱਚ ਪਦਮ ਹੈ, ਇਸਲਈ ਚੰਗੀ ਤਰ੍ਹਾਂ ਰੋਜ਼ ਪੜ੍ਹਨਾ ਹੈ। ਦੇਵਤਾ ਘਰਾਣੇ ਦਾ ਭਾਤੀ ਬਣਨ ਦਾ ਪੁਰਸ਼ਾਰਥ ਕਰਨਾ ਹੈ। ਆਪਣੇ ਆਪ ਤੋਂ ਪੁੱਛਣਾ ਹੈ ਕੀ ਸਾਨੂੰ ਅਤਿੰਦਰੀਆ ਸੁੱਖ ਕਿੱਥੇ ਤੱਕ ਭਾਸਦਾ ਹੈ? ਖੁਸ਼ੀ ਰਹਿੰਦੀ ਹੈ?

ਵਰਦਾਨ:-
ਬੁੱਧੀ ਦੇ ਨਾਲ ਅਤੇ ਸਹਿਯੋਗ ਦੇ ਹੱਥ ਦ੍ਵਾਰਾ ਮੌਜ ਦਾ ਅਨੁਭਵ ਕਰਨ ਵਾਲੇ ਖੁਸ਼ਨਸੀਬ ਆਤਮਾ ਭਵ।

ਜਿਵੇਂ ਸਹਿਯੋਗ ਦੀ ਨਿਸ਼ਾਨੀ ਹੱਥ ਵਿਚ ਹੱਥ ਵਿਖਾਉਂਦੇ ਹਨ। ਇਵੇਂ ਬਾਪ ਦੇ ਸਦਾ ਸਹਿਯੋਗੀ ਬਣਨਾ - ਇਹ ਹੈ ਹੱਥ ਵਿਚ ਹੱਥ ਅਤੇ ਸਦਾ ਬੁੱਧੀ ਤੋਂ ਨਾਲ ਰਹਿਣਾ ਮਤਲਬ ਮਨ ਦੀ ਲਗਨ ਇੱਕ ਵਿਚ ਹੋਵੇ। ਸਦਾ ਇਹ ਹੀ ਸਮ੍ਰਿਤੀ ਰਹੇ ਕਿ ਗੋਡਲੀ ਗਾਰਡਨ ਵਿਚ ਹੱਥ ਵਿਚ ਹੱਥ ਦੇਕੇ ਨਾਲ - ਨਾਲ ਚੱਲ ਰਹੇ ਹਾਂ। ਇਸ ਨਾਲ ਸਦਾ ਮੰਨੋਰੰਜਨ ਵਿਚ ਰਹਾਂਗੇ, ਸਦਾ ਸੰਪੰਨ ਅਤੇ ਖੁਸ਼ ਰਹਾਂਗੇ। ਅਜਿਹੀਆਂ ਖੁਸ਼ਨਸੀਬ ਆਤਮਾਵਾਂ ਸਦਾ ਹੀ ਮੌਜ ਦਾ ਅਨੁਭਵ ਕਰਦੀਆਂ ਰਹਿੰਦੀਆਂ ਹਨ।

ਸਲੋਗਨ:-
ਦੁਆਵਾਂ ਦਾ ਖ਼ਾਤਾ ਜਮਾ ਕਰਨ ਦਾ ਸਾਧਨ ਹੈ - ਸੰਤੁਸ਼ਟ ਰਹਿਣਾ ਅਤੇ ਸੰਤੁਸ਼ਟ ਕਰਨਾ।