03.04.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਬਾਪ ਦੀ ਯਾਦ ਵਿੱਚ ਸਦਾ ਖੁਸ਼ ਰਹੋ , ਪੁਰਾਣੀ ਦੇਹ ਦਾ ਭਾਨ ਛੱਡਦੇ ਜਾਵੋ , ਕਿਉਂਕਿ ਤੁਹਾਨੂੰ ਯੋਗਬੱਲ ਨਾਲ ਵਾਯੂਮੰਡਲ ਨੂੰ ਸ਼ੁੱਧ ਕਰਨ ਦੀ ਸੇਵਾ ਕਰਨੀ ਹੈ ”

ਪ੍ਰਸ਼ਨ:-
ਸਕਾਲਰਸ਼ਿਪ ਲੈਣ ਦੇ ਲਈ ਅਤੇ ਆਪਣੇ ਆਪ ਨੂੰ ਰਾਜਾਈ ਦਾ ਤਿਲਕ ਦੇਣ ਦੇ ਲਈ ਕਿਹੜਾ ਪੁਰਸ਼ਾਰਥ ਕਰਨਾ ਚਾਹੀਦਾ ਹੈ?

ਉੱਤਰ:-
ਰਾਜਾਈ ਦਾ ਤਿਲਕ ਓਦੋਂ ਮਿਲੇਗਾ ਜਦੋਂ ਯਾਦ ਦੀ ਯਾਤਰਾ ਦਾ ਪੁਰਸ਼ਾਰਥ ਕਰਾਂਗੇ। ਆਪਸ ਵਿੱਚ ਭਾਈ-ਭਾਈ ਸਮਝਣ ਦਾ ਪੁਰਸ਼ਾਰਥ ਕਰੋ ਤਾਂ ਨਾਮ ਰੂਪ ਦਾ ਭਾਨ ਨਿਕਲ ਜਾਵੇਗਾ। ਫਾਲਤੂ ਗੱਲਾਂ ਕਦੇ ਵੀ ਨਾ ਸੁਣੋ। ਬਾਪ ਜੋ ਸੁਣਾਉਂਦੇ ਹਨ ਉਹ ਹੀ ਸੁਣੋ, ਦੂਜੀ ਗੱਲਾਂ ਤੋਂ ਕੰਨ ਬੰਦ ਕਰ ਲਵੋ। ਪੜਾਈ ਤੇ ਪੂਰਾ ਧਿਆਨ ਦੇਵੋ ਫਿਰ ਸਕਾਲਰਸ਼ਿਪ ਮਿਲ ਸਕਦੀ ਹੈ।

ਓਮ ਸ਼ਾਂਤੀ
ਬੱਚੇ ਜਾਣਦੇ ਹਨ ਅਸੀਂ ਸ਼੍ਰੀਮਤ ਤੇ ਆਪਣੇ ਲਈ ਰਾਜਧਾਨੀ ਸਥਾਪਨ ਕਰ ਰਹੇ ਹਾਂ। ਜਿੰਨੀ ਜੋ ਸਰਵਿਸ ਕਰਦੇ ਹਨ, ਮਨਸਾ-ਵਾਚਾ-ਕਰਮਣਾ ਆਪਣਾ ਹੀ ਕਲਿਆਣ ਕਰਦੇ ਹਨ। ਇਸ ਵਿੱਚ ਹੰਗਾਮੇ ਆਦਿ ਦੀ ਕੋਈ ਗੱਲ ਨਹੀਂ ਹੈ। ਬਸ, ਇਸ ਪੁਰਾਣੀ ਦੇਹ ਦਾ ਭਾਨ ਛੱਡਦੇ-ਛੱਡਦੇ ਤੁਸੀਂ ਓਥੇ ਜਾ ਕੇ ਪਹੁੰਚਦੇ ਹੋ। ਬਾਬਾ ਨੂੰ ਯਾਦ ਕਰਨ ਨਾਲ ਖੁਸ਼ੀ ਵੀ ਬੜੀ ਹੁੰਦੀ ਹੈ। ਸਦਾ ਯਾਦ ਰਹੇ ਤਾਂ ਖੁਸ਼ੀ ਹੀ ਖੁਸ਼ੀ ਰਹੇ। ਬਾਪ ਨੂੰ ਭੁੱਲਣ ਨਾਲ ਮੁਰਝਾਈਸ਼ ਆ ਜਾਂਦੀ ਹੈ। ਬੱਚਿਆਂ ਨੂੰ ਸਦਾ ਖੁਸ਼ ਰਹਿਣਾ ਚਾਹੀਦਾ ਹੈ। ਅਸੀਂ ਆਤਮਾ ਹਾਂ। ਸਾਡੀ ਆਤਮਾ ਦਾ ਬਾਪ ਇਸ ਮੁੱਖ ਦੁਆਰਾ ਬੋਲਦੇ ਹਨ, ਅਸੀਂ ਆਤਮਾ ਇੰਨਾ ਕੰਨਾਂ ਦੁਆਰਾ ਸੁਣਦੇ ਹਾਂ। ਇਵੇਂ-ਇਵੇਂ ਆਪਣੀ ਆਦਤ ਪਾਉਣ ਦੇ ਲਈ ਮਿਹਨਤ ਕਰਨੀ ਪੈਂਦੀ ਹੈ। ਬਾਪ ਨੂੰ ਯਾਦ ਕਰਦੇ-ਕਰਦੇ ਵਾਪਿਸ ਘਰ ਜਾਣਾ ਹੈ। ਇਹ ਯਾਦ ਦੀ ਯਾਤਰਾ ਹੀ ਬੜੀ ਤਾਕਤ ਦਿੰਦੀ ਹੈ। ਤੁਹਾਨੂੰ ਇੰਨੀ ਤਾਕਤ ਮਿਲਦੀ ਹੈ ਜੋ ਤੁਸੀਂ ਵਿਸ਼ਵ ਦੇ ਮਾਲਿਕ ਬਣ ਜਾਂਦੇ ਹੋ। ਬਾਪ ਕਹਿੰਦੇ ਹਨ ਤੁਸੀਂ ਮਾਮੇਕਮ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਇਸ ਗੱਲ ਨੂੰ ਪੱਕਾ ਕਰਨਾ ਚਾਹੀਦਾ ਹੈ। ਅੰਤ ਵਿੱਚ ਇਹ ਹੀ ਵਸ਼ੀਕਰਨ ਮੰਤਰ ਕੰਮ ਵਿੱਚ ਆਵੇਗਾ। ਸਭ ਨੂੰ ਪੈਗਾਮ ਵੀ ਇਹ ਹੀ ਦੇਣਾ ਹੈ - ਆਪਣੇ ਨੂੰ ਆਤਮਾ ਸਮਝੋ, ਇਹ ਸ਼ਰੀਰ ਵਿਨਾਸ਼ੀ ਹੈ। ਬਾਪ ਦਾ ਫਰਮਾਨ ਹੈ ਮੈਨੂੰ ਯਾਦ ਕਰੋ ਤਾਂ ਪਾਵਨ ਬਣ ਜਾਵੋਗੇ। ਤੁਸੀਂ ਬੱਚੇ ਬਾਪ ਦੀ ਯਾਦ ਵਿੱਚ ਬੈਠੇ ਹੋ। ਨਾਲ ਗਿਆਨ ਵੀ ਹੈ ਕਿਉਂਕਿ ਤੁਸੀਂ ਰਚਤਾ ਅਤੇ ਰਚਨਾ ਦੇ ਆਦਿ - ਮੱਧ - ਅੰਤ ਨੂੰ ਵੀ ਜਾਣਦੇ ਹੋ। ਮੇਰੀ ਆਤਮਾ ਵਿੱਚ ਹੀ ਸਾਰਾ ਗਿਆਨ ਹੈ। ਤੁਸੀਂ ਸਵਦਰਸ਼ਨ ਚੱਕਰਧਾਰੀ ਹੋ ਨਾ। ਤੁਹਾਡੀ ਇਥੇ ਬੈਠੇ-ਬੈਠੇ ਕਮਾਈ ਹੋ ਰਹੀ ਹੈ। ਤੁਹਾਡੀ ਦਿਨ ਅਤੇ ਰਾਤ ਕਮਾਈ ਹੀ ਕਮਾਈ ਹੈ। ਤੁਸੀਂ ਇਥੇ ਆਉਂਦੇ ਹੀ ਹੋ ਸੱਚੀ ਕਮਾਈ ਕਰਨ ਦੇ ਲਈ। ਸੱਚੀ ਕਮਾਈ ਹੋਰ ਕਿਤੇ ਵੀ ਹੁੰਦੀ ਨਹੀਂ ਹੈ, ਜੋ ਨਾਲ ਚੱਲੇ। ਤੁਹਾਨੂੰ ਹੋਰ ਕੋਈ ਧੰਧਾ ਤਾਂ ਇਥੇ ਨਹੀਂ ਹੈ। ਵਾਯੂਮੰਡਲ ਵੀ ਇਵੇਂ ਦਾ ਹੈ। ਤੁਸੀਂ ਯੋਗਬੱਲ ਨਾਲ ਵਾਯੂਮੰਡਲ ਨੂੰ ਵੀ ਸ਼ੁੱਧ ਕਰਦੇ ਹੋ। ਤੁਸੀਂ ਬੜੀ ਸਰਵਿਸ ਕਰ ਰਹੇ ਹੋ। ਜੋ ਆਪਣੀ ਸੇਵਾ ਕਰਦੇ ਹਨ ਉਹ ਹੀ ਭਾਰਤ ਦੀ ਸੇਵਾ ਕਰਦੇ ਹਨ। ਫਿਰ ਇਹ ਪੁਰਾਣੀ ਦੁਨੀਆਂ ਵੀ ਨਹੀਂ ਰਹੇਗੀ। ਤੁਸੀਂ ਵੀ ਨਹੀਂ ਹੋਵੋਗੇ। ਦੁਨੀਆਂ ਹੀ ਨਵੀਂ ਬਣ ਜਾਵੇਗੀ। ਤੁਹਾਡੀ ਬੱਚਿਆਂ ਦੀ ਬੁੱਧੀ ਵਿੱਚ ਇਹ ਸਾਰਾ ਗਿਆਨ ਹੈ। ਇਹ ਵੀ ਜਾਣਦੇ ਹੋ ਕਿ ਕਲਪ ਪਹਿਲਾਂ ਜੋ ਸਰਵਿਸ ਕੀਤੀ ਹੈ ਉਹ ਹੁਣ ਕਰਦੇ ਰਹਿੰਦੇ ਹਾਂ। ਦਿਨ ਪ੍ਰਤੀਦਿਨ ਬਹੁਤਿਆਂ ਨੂੰ ਆਪ ਸਮਾਨ ਬਣਾਉਂਦੇ ਹੀ ਰਹਿੰਦੇ ਹਨ। ਇਸ ਗਿਆਨ ਨੂੰ ਸੁਣ ਕੇ ਬੜੀ ਖੁਸ਼ੀ ਹੁੰਦੀ ਹੈ। ਰੋਮਾਂਚ ਖੜੇ ਹੋ ਜਾਂਦੇ ਹਨ। ਕਹਿੰਦੇ ਹਨ ਇਹ ਗਿਆਨ ਕਦੇ ਕਿਸੇ ਤੋਂ ਸੁਣਿਆ ਨਹੀਂ ਹੈ। ਤੁਹਾਡੇ ਬ੍ਰਾਹਮਣਾਂ ਤੋਂ ਹੀ ਸੁਣਦੇ ਹਾਂ। ਭਗਤੀ ਮਾਰਗ ਵਿੱਚ ਤਾਂ ਮਿਹਨਤ ਕੁਝ ਵੀ ਨਹੀਂ ਹੈ। ਇਸ ਵਿੱਚ ਸਾਰੀ ਪੁਰਾਣੀ ਦੁਨੀਆਂ ਨੂੰ ਭੁੱਲਣਾ ਹੈ। ਇਹ ਬੇਹੱਦ ਦਾ ਸੰਨਿਆਸ ਬਾਪ ਹੀ ਕਰਵਾਉਂਦੇ ਹਨ। ਤੁਸੀਂ ਬੱਚਿਆਂ ਵਿੱਚ ਵੀ ਨੰਬਰਵਾਰ ਹਨ। ਖੁਸ਼ੀ ਵੀ ਨੰਬਰਵਾਰ ਹੁੰਦੀ ਹੈ, ਇੱਕੋ ਜਿਹੀ ਨਹੀਂ। ਗਿਆਨ ਯੋਗ ਵੀ ਇੱਕੋ ਜਿਹਾ ਨਹੀਂ। ਹੋਰ ਸਭ ਮਨੁੱਖ ਤਾਂ ਦੇਹਧਾਰੀਆ ਦੇ ਕੋਲ ਜਾਂਦੇ ਹਨ। ਇਥੇ ਵੀ ਤੁਸੀਂ ਉਨ੍ਹਾਂ ਦੇ ਕੋਲ ਆਉਂਦੇ ਹੋ, ਜਿਸਨੂੰ ਆਪਣੀ ਦੇਹ ਨਹੀਂ।

ਯਾਦ ਦਾ ਜਿਨਾਂ ਪੁਰਸ਼ਾਰਥ ਕਰਦੇ ਰਹੋਗੇ ਉਨਾਂ ਹੀ ਸਤੋਪ੍ਰਧਾਨ ਬਣਦੇ ਜਾਵੋਗੇ। ਖੁਸ਼ੀ ਵੱਧਦੀ ਜਾਵੇਗੀ। ਇਹ ਹੈ ਆਤਮਾ ਅਤੇ ਪਰਮਾਤਮਾ ਦਾ ਸ਼ੁੱਧ ਪਿਆਰ। ਉਹ ਹੈ ਵੀ ਨਿਰਾਕਾਰ। ਤੁਹਾਡੀ ਜਿੰਨੀ ਕੱਟ ਉਤਰਦੀ ਜਾਵੇਗੀ, ਓਨੀ ਕਸ਼ਿਸ਼ ਹੋਵੇਗੀ। ਆਪਣੀ ਡਿਗਰੀ ਤੁਸੀਂ ਦੇਖ ਸਕਦੇ ਹੋ - ਅਸੀਂ ਕਿੰਨਾ ਖੁਸ਼ੀ ਵਿੱਚ ਰਹਿੰਦੇ ਹਾਂ? ਇਸ ਵਿੱਚ ਆਸਨ ਆਦਿ ਲਗਾਉਣ ਦੀ ਗੱਲ ਨਹੀਂ ਹੈ। ਹੱਠਯੋਗ ਨਹੀਂ ਹੈ। ਆਰਾਮ ਨਾਲ ਬੈਠ ਬਾਬਾ ਨੂੰ ਯਾਦ ਕਰਦੇ ਰਹੋ। ਲੇਟ ਕੇ ਵੀ ਯਾਦ ਕਰ ਸਕਦੇ ਹੋ। ਬੇਹੱਦ ਦਾ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਤੁਸੀਂ ਸਤੋਪ੍ਰਧਾਨ ਬਣ ਜਾਵੋਗੇ ਅਤੇ ਪਾਪ ਕੱਟ ਜਾਣਗੇ। ਬੇਹੱਦ ਦਾ ਬਾਪ ਜੋ ਤੁਹਾਡਾ ਟੀਚਰ ਵੀ ਹੈ, ਸਤਿਗੁਰੂ ਵੀ ਹੈ, ਉਨ੍ਹਾਂ ਨੂੰ ਬੜੇ ਪਿਆਰ ਨਾਲ ਯਾਦ ਕਰਨਾ ਚਾਹੀਦਾ ਹੈ। ਇਸ ਵਿੱਚ ਹੀ ਮਾਇਆ ਵਿਘਨ ਪਾਉਂਦੀ ਹੈ। ਦੇਖਣਾ ਹੈ ਅਸੀਂ ਬਾਪ ਦੀ ਯਾਦ ਵਿੱਚ ਰਹਿ ਖੁਸ਼ ਹੋ ਕੇ ਰੋਟੀ ਖਾਧੀ? ਆਸ਼ਿਕ ਨੂੰ ਮਾਸ਼ੂਕ ਮਿਲਿਆ ਤਾਂ ਜਰੂਰ ਖੁਸ਼ੀ ਹੋਵੇਗੀ ਨਾ। ਯਾਦ ਵਿੱਚ ਰਹਿਣ ਨਾਲ ਤੁਹਾਡਾ ਬੜਾ ਜਮਾਂ ਹੁੰਦਾ ਜਾਵੇਗਾ। ਮੰਜਿਲ ਵੱਡੀ ਹੈ। ਤੁਸੀਂ ਕੀ ਤੋਂ ਕੀ ਬਣਦੇ ਹੋ! ਪਹਿਲਾਂ ਤਾਂ ਬੇਸਮਝ ਸੀ, ਹੁਣ ਤੁਸੀਂ ਬੜੇ ਸਮਝਦਾਰ ਬਣੇ ਹੋ। ਤੁਹਾਡੀ ਏਮ ਆਬਜੈਕਟ ਕਿੰਨੀ ਫ਼ਸਟਕਲਾਸ ਹੈ। ਤੁਸੀਂ ਜਾਣਦੇ ਹੋ ਅਸੀਂ ਬਾਬਾ ਨੂੰ ਯਾਦ ਕਰਦੇ-ਕਰਦੇ ਇਸ ਪੁਰਾਣੀ ਖੱਲ ਨੂੰ ਛੱਡ ਜਾ ਕੇ ਨਵੀਂ ਲਵਾਂਗੇ। ਕਰਮਾਤੀਤ ਅਵਸਥਾ ਹੋਣ ਨਾਲ ਇਹ ਖਿਆਲ ਫਿਰ ਛੱਡ ਦੇਵਾਂਗੇ। ਨੇੜੇ ਆਉਣ ਨਾਲ ਫਿਰ ਘਰ ਦੀ ਯਾਦ ਆਉਂਦੀ ਹੈ। ਬਾਬਾ ਦੀ ਨਾਲੇਜ਼ ਬੜੀ ਮਿੱਠੀ ਹੈ। ਬੱਚਿਆਂ ਨੂੰ ਕਿੰਨਾ ਨਸ਼ਾ ਚੜਨਾ ਚਾਹੀਦਾ ਹੈ। ਭਗਵਾਨ ਇਸ ਰੱਥ ਵਿੱਚ ਬੈਠ ਕੇ ਤੁਹਾਨੂੰ ਪੜਾਉਂਦੇ ਹਨ। ਹੁਣ ਤੁਹਾਡੀ ਹੈ ਚੜਦੀ ਕਲਾ। ਚੜਦੀ ਕਲਾ ਤੇਰੇ ਭਾਣੇ ਸਭ ਦਾ ਭਲਾ। ਤੁਸੀਂ ਕੋਈ ਨਵੀਆਂ ਗੱਲਾਂ ਨਹੀਂ ਸੁਣਦੇ ਹੋ। ਜਾਣਦੇ ਹੋ ਅਨੇਕ ਵਾਰੀ ਅਸੀਂ ਸੁਣੀਆਂ ਹਨ, ਉਹ ਫਿਰ ਤੋਂ ਸੁਣ ਰਹੇ ਹੋ। ਸੁਣਨ ਨਾਲ ਅੰਦਰ ਹੀ ਅੰਦਰ ਗਦਗਦ ਹੁੰਦੇ ਰਹਿਣਗੇ। ਤੁਸੀਂ ਹੋ ਅਨਨੋੰਨ ਵਾਰੀਅਰਜ਼(ਗੁੱਪਤ ਯੋਧੇ) ਅਤੇ ਵੈਰੀ ਵੈੱਲ ਨੌਂਨ। ਤੁਸੀਂ ਸਾਰੇ ਵਿਸ਼ਵ ਨੂੰ ਹੈਵਿਨ ਬਣਾਉਂਦੇ ਹੋ, ਇਸ ਲਈ ਦੇਵੀਆਂ ਦੀ ਇੰਨੀ ਪੂਜਾ ਹੁੰਦੀ ਹੈ। ਕਰਨ ਵਾਲੇ ਅਤੇ ਕਰਾਉਣ ਵਾਲੇ ਦੋਨਾਂ ਦੀ ਪੂਜਾ ਹੁੰਦੀ ਹੈ। ਬੱਚੇ ਜਾਣਦੇ ਹਨ ਦੇਵੀ - ਦੇਵਤਾ ਧਰਮ ਵਾਲਿਆਂ ਦਾ ਸੈਪਲਿੰਗ ਲੱਗ ਰਿਹਾ ਹੈ। ਇਹ ਰਿਵਾਜ ਹੁਣ ਪੈ ਗਿਆ ਹੈ। ਤੁਸੀਂ ਆਪਣੇ ਨੂੰ ਤਿਲਕ ਲਗਾਉਂਦੇ ਹੋ। ਜੋ ਚੰਗੀ ਤਰ੍ਹਾਂ ਪੜਦੇ ਹਨ ਉਹ ਆਪਣੇ ਨੂੰ ਸਕਾਲਰਸ਼ਿਪ ਲਾਇਕ ਬਣਾਉਂਦੇ ਹਨ। ਬੱਚਿਆਂ ਨੂੰ ਯਾਦ ਦੀ ਯਾਤਰਾ ਦਾ ਬੜਾ ਪੁਰਸ਼ਾਰਥ ਕਰਨਾ ਚਾਹੀਦਾ ਹੈ। ਆਪਣੇ ਨੂੰ ਭਾਈ-ਭਾਈ ਸਮਝੋ ਤਾਂ ਨਾਮ ਰੂਪ ਦਾ ਭਾਨ ਨਿਕਲ ਜਾਵੇ, ਇਸ ਵਿੱਚ ਹੀ ਮਿਹਨਤ ਹੈ। ਬੜਾ ਅਟੈਂਸ਼ਨ ਦੇਣਾ ਹੈ। ਫਾਲਤੂ ਗੱਲਾਂ ਕਦੇ ਸੁਣਨੀਆਂ ਨਹੀਂ ਹਨ। ਬਾਪ ਕਹਿੰਦੇ ਹਨ ਮੈਂ ਜੋ ਸੁਣਾਵਾ, ਉਹ ਸੁਣੋ। ਝਰਮੁਈ-ਜਗਮੁਈ ਦੀ ਗੱਲਾਂ ਨਾ ਸੁਣੋ। ਕੰਨ ਬੰਦ ਕਰੋ। ਸਭ ਨੂੰ ਸੁਖਧਾਮ ਅਤੇ ਸ਼ਾਂਤੀਧਮ ਦਾ ਰਸਤਾ ਦੱਸਦੇ ਰਹੋ। ਜਿਨਾਂ ਜੋ ਬਹੁਤਿਆਂ ਨੂੰ ਰਸਤਾ ਦੱਸਦੇ ਹਨ, ਉਨਾ ਓਹਨਾ ਨੂੰ ਫਾਇਦਾ ਮਿਲਦਾ ਹੈ। ਕਮਾਈ ਹੁੰਦੀ ਹੈ। ਬਾਪ ਆਏ ਹਨ ਸਭ ਦਾ ਸ਼ਿੰਗਾਰ ਕਰਨ ਅਤੇ ਘਰ ਲੈ ਜਾਣ ਦੇ ਲਈ। ਬਾਪ ਬੱਚਿਆਂ ਦਾ ਸਦਾ ਮਦਦਗਾਰ ਬਣਦਾ ਹੈ। ਜੋ ਬਾਪ ਦੇ ਮਦਦਗਾਰ ਬਣਦੇ ਹਨ, ਉਨ੍ਹਾਂ ਨੂੰ ਬਾਪ ਵੀ ਪਿਆਰ ਨਾਲ ਦੇਖਦੇ ਹਨ। ਜਿਹੜੇ ਬਹੁਤਿਆਂ ਨੂੰ ਰਸਤਾ ਦੱਸਦੇ ਹਨ, ਤਾਂ ਬਾਬਾ ਵੀ ਉਨ੍ਹਾਂ ਨੂੰ ਬਹੁਤ ਯਾਦ ਕਰਦੇ ਹਨ। ਉਨ੍ਹਾਂ ਨੂੰ ਵੀ ਬਾਪ ਦੀ ਯਾਦ ਦੀ ਕਸ਼ਿਸ਼ ਹੁੰਦੀ ਹੈ। ਯਾਦ ਨਾਲ ਹੀ ਕੱਟ ਉਤਰਦੀ ਜਾਵੇਗੀ, ਬਾਪ ਨੂੰ ਯਾਦ ਕਰਨਾ ਗੋਇਆ ਘਰ ਨੂੰ ਯਾਦ ਕਰਨਾ। ਸਦਾ ਬਾਬਾ-ਬਾਬਾ ਕਰਦੇ ਰਹੋ। ਇਹ ਹੈ ਬ੍ਰਾਹਮਣਾਂ ਦੀ ਰੂਹਾਨੀ ਯਾਤਰਾ। ਸੁਪਰੀਮ ਰੂਹ ਨੂੰ ਯਾਦ ਕਰਦੇ-ਕਰਦੇ ਘਰ ਪਹੁੰਚ ਜਾਓਗੇ। ਜਿੰਨਾ ਦੇਹੀ - ਅਭਿਮਾਨੀ ਬਣਨ ਦਾ ਪੁਰਸ਼ਾਰਥ ਕਰੋਗੇ ਤਾਂ ਕਰਮਿੰਦਰੀਆਂ ਵੱਸ ਹੁੰਦੀਆਂ ਜਾਣਗੀਆਂ। ਕਰਮਿੰਦਰੀਆਂ ਨੂੰ ਵੱਸ ਕਰਨ ਦਾ ਉਪਾਅ ਇੱਕ ਹੀ ਯਾਦ ਹੈ। ਤੁਸੀਂ ਹੋ ਰੂਹਾਨੀ ਸਵਦਰਸ਼ਨ ਚੱਕਰਧਾਰੀ ਬ੍ਰਾਹਮਣਕੁੱਲ ਭੂਸ਼ਨ। ਤੁਹਾਡਾ ਇਹ ਸਰਵੋਤਮ ਸ੍ਰੇਸ਼ਠ ਕੁੱਲ ਹੈ। ਬ੍ਰਾਹਮਣ ਕੁੱਲ ਦੇਵਤਾਵਾਂ ਦੇ ਕੁੱਲ ਨਾਲੋਂ ਵੀ ਉੱਚ ਹੈ ਕਿਉਂਕਿ ਤੁਹਾਨੂੰ ਬਾਪ ਪੜਾਉਂਦੇ ਹਨ। ਤੁਸੀਂ ਬਾਪ ਦੇ ਬਣੇ ਹੋ, ਬਾਬਾ ਤੋਂ ਵਿਸ਼ਵ ਦੀ ਬਾਦਸ਼ਾਹੀ ਦਾ ਵਰਸਾ ਲੈਣ ਦੇ ਲਈ। ਬਾਬਾ ਕਹਿਣ ਨਾਲ ਹੀ ਵਰਸੇ ਦੀ ਖੁਸ਼ਬੂ ਆਉਂਦੀ ਹੈ। ਸ਼ਿਵ ਨੂੰ ਹਮੇਸ਼ਾ ਬਾਬਾ-ਬਾਬਾ ਕਹਿੰਦੇ ਹਨ। ਸ਼ਿਵਬਾਬਾ ਹੈ ਹੀ ਸਦਗਤੀ ਦਾਤਾ ਅਤੇ ਹੋਰ ਕੋਈ ਸਦਗਤੀ ਦੇ ਨਾ ਸਕੇ। ਸੱਚਾ ਸਤਿਗੁਰੂ ਇੱਕ ਹੀ ਨਿਰਾਕਾਰ ਹੈ ਜੋ ਅੱਧਾਕਲਪ ਦੇ ਲਈ ਰਾਜ ਦੇ ਕੇ ਜਾਂਦੇ ਹਨ। ਤਾਂ ਮੂਲ ਗੱਲ ਹੈ ਯਾਦ ਦੀ। ਅੰਤ ਕਾਲ ਕੋਈ ਸ਼ਰੀਰ ਦਾ ਭਾਨ ਮਤਲਬ ਧਨ ਦੌਲਤ ਯਾਦ ਨਾ ਆਵੇ। ਨਹੀਂ ਤਾਂ ਪੁਨਰਜਨਮ ਲੈਣਾ ਪਵੇਗਾ। ਭਗਤੀ ਵਿੱਚ ਕਾਸ਼ੀ ਕਲਵਟ ਖਾਂਦੇ ਹਨ, ਤੁਸੀਂ ਵੀ ਕਾਸ਼ੀ ਕਲਵਟ ਖਾਧਾ ਹੈ ਮਤਲਬ ਬਾਪ ਦੇ ਬਣੇ ਹੋ। ਭਗਤੀ ਮਾਰਗ ਵਿੱਚ ਕਾਸ਼ੀ ਕਲਵਟ ਖਾ ਕੇ ਸਮਝਦੇ ਹਨ ਕਿ ਸਭ ਪਾਪ ਕੱਟ ਗਏ। ਪਰ ਵਾਪਸ ਤਾਂ ਕੋਈ ਜਾ ਨਹੀਂ ਸਕਦਾ ਹੈ। ਜਦੋਂ ਸਾਰੇ ਉਪਰ ਤੋਂ ਆ ਜਾਂਦੇ ਹਨ ਫਿਰ ਵਿਨਾਸ਼ ਹੋਵੇਗਾ। ਬਾਪ ਵੀ ਜਾਣਗੇ, ਤੁਸੀਂ ਵੀ ਜਾਓਗੇ। ਬਾਕੀ ਕਹਿੰਦੇ ਹਨ ਪਾਂਡਵ ਪਹਾੜਾਂ ਤੇ ਗਲ਼ ਗਏ। ਉਹ ਤਾਂ ਜਿਵੇਂ ਕਿ ਆਪਘਾਤ ਹੋ ਜਾਏ। ਬਾਪ ਚੰਗੀ ਤਰ੍ਹਾਂ ਸਮਝਾਉਂਦੇ ਹਨ। ਬੱਚੇ ਸਭ ਦਾ ਸਦਗਤੀ ਦਾਤਾ ਮੈਂ ਇੱਕ ਹੀ ਹਾਂ, ਕੋਈ ਦੇਹਧਾਰੀ ਤੁਹਾਡੀ ਸਦਗਤੀ ਕਰ ਨਹੀਂ ਸਕਦੇ ਹਨ। ਭਗਤੀ ਤੋਂ ਥੱਲੇ ਉਤਰਦੇ ਆਏ ਹੋ, ਅੰਤ ਵਿੱਚ ਬਾਪ ਆਕੇ ਜ਼ੋਰ ਨਾਲ ਚੜਾਉਂਦੇ ਹਨ। ਇਸਨੂੰ ਕਿਹਾ ਜਾਂਦਾ ਹੈ ਅਚਾਨਕ ਬੇਹੱਦ ਸੁੱਖ ਦੀ ਲਾਟਰੀ ਮਿਲਦੀ ਹੈ। ਉਹ ਹੁੰਦੀ ਹੈ ਘੋੜ-ਦੌੜ। ਇਹ ਹੈ ਆਤਮਾਵਾਂ ਦੀ ਦੌੜ। ਪਰ ਮਾਇਆ ਦੇ ਕਾਰਨ ਐਕਸੀਡੈਂਟ ਹੋ ਜਾਂਦਾ ਹੈ ਮਤਲਬ ਫਾਰਕਤੀ ਦੇ ਦਿੰਦੇ ਹਨ। ਮਾਇਆ ਬੁੱਧੀਯੋਗ ਤੋੜ ਦਿੰਦੀ ਹੈ। ਕਾਮ ਨਾਲ ਹਾਰ ਖਾਂਦੇ ਤਾਂ ਕੀਤੀ ਕਮਾਈ ਚੱਟ ਹੋ ਜਾਂਦੀ ਹੈ। ਕਾਮ ਬੜਾ ਭੂਤ ਹੈ, ਕਾਮ ਤੇ ਜਿੱਤ ਪਾਉਣ ਨਾਲ ਜਗਤਜੀਤ ਬਣੋਗੇ। ਲਕਸ਼ਮੀ - ਨਰਾਇਣ ਜਗਤਜੀਤ ਸਨ। ਬਾਪ ਕਹਿੰਦੇ ਹਨ ਇਹ ਅੰਤਿਮ ਜਨਮ ਪਵਿੱਤਰ ਜਰੂਰ ਬਣਨਾ ਹੈ, ਫਿਰ ਜਿੱਤ ਹੋਵੇਗੀ। ਨਹੀਂ ਤਾਂ ਹਾਰ ਖਾਣਗੇ। ਇਹ ਹੈ ਮ੍ਰਿਤੂਲੋਕ ਦਾ ਅੰਤਿਮ ਜਨਮ। ਅਮਰਲੋਕ ਦੇ 21 ਜਨਮਾਂ ਦਾ ਅਤੇ ਮ੍ਰਿਤੂਲੋਕ ਦੇ 63 ਜਨਮਾਂ ਦਾ ਰਾਜ਼ ਬਾਪ ਹੀ ਸਮਝਾਉਂਦੇ ਹਨ। ਹੁਣ ਦਿਲ ਤੋਂ ਪੁੱਛੋ ਕਿ ਅਸੀਂ ਲਕਸ਼ਮੀ - ਨਰਾਇਣ ਬਣਨ ਦੇ ਲਾਇਕ ਹਾਂ? ਜਿੰਨੀ ਧਾਰਨਾ ਹੁੰਦੀ ਰਹੇਗੀ ਓਨੀ ਖੁਸ਼ੀ ਵੀ ਹੋਵੇਗੀ। ਪਰ ਤਕਦੀਰ ਵਿੱਚ ਨਹੀਂ ਹੈ ਤਾਂ ਮਾਇਆ ਠਹਿਰਨ ਨਹੀਂ ਦਿੰਦੀ ਹੈ।

ਇਸ ਮਧੂਬਨ ਦਾ ਪ੍ਰਭਾਵ ਦਿਨ ਪ੍ਰਤੀਦਿਨ ਜ਼ਿਆਦਾ ਵੱਧਦਾ ਜਾਵੇਗਾ। ਮੁੱਖ ਬੈਟਰੀ ਇਹ ਹੈ, ਜਿਹੜੇ ਸਰਵਿਸਏਬਲ ਬੱਚੇ ਹਨ, ਉਹ ਬਾਪ ਨੂੰ ਬੜੇ ਪਿਆਰੇ ਲੱਗਦੇ ਹਨ। ਜਿਹੜੇ ਚੰਗੇ ਸਰਵਿਸੇਬਲ ਬੱਚੇ ਹਨ ਉਨ੍ਹਾਂ ਨੂੰ ਚੁਣ-ਚੁਣ ਕੇ ਬਾਬਾ ਸਰਚਲਾਈਟ ਦਿੰਦੇ ਹਨ। ਉਹ ਵੀ ਜਰੂਰ ਬਾਬਾ ਨੂੰ ਯਾਦ ਕਰਦੇ ਹਨ। ਸਰਵਿਸਏਬਲ ਬੱਚਿਆਂ ਨੂੰ ਬਾਪਦਾਦਾ ਦੋਵੇਂ ਯਾਦ ਕਰਦੇ ਹਨ, ਸਰਚਲਾਈਟ ਦਿੰਦੇ ਹਨ। ਕਹਿੰਦੇ ਹਨ ਮਿੱਠੜਾ ਘੁੱਰ ਤਾਂ ਘੁਰਾਏ...ਯਾਦ ਕਰੋ ਤਾਂ ਯਾਦ ਦਾ ਰਿਸਪੌਂਸ ਮਿਲੇਗਾ। ਇੱਕ ਪਾਸੇ ਹੈ ਸਾਰੀ ਦੁਨੀਆਂ, ਦੂਜੇ ਪਾਸੇ ਹੋ ਤੁਸੀਂ ਸੱਚੇ ਬ੍ਰਾਹਮਣ। ਉੱਚੇ ਤੇ ਉੱਚੇ ਬਾਪ ਦੇ ਤੁਸੀਂ ਬੱਚੇ ਹੋ, ਜੋ ਬਾਪ ਸਭ ਦਾ ਸਦਗਤੀ ਦਾਤਾ ਹੈ। ਤੁਹਾਡਾ ਇਹ ਦਿਵਯ ਜਨਮ ਹੀਰੇ ਸਮਾਨ ਹੈ। ਸਾਨੂੰ ਕੋਡੀ ਤੋਂ ਹੀਰੇ ਵਰਗਾ ਵੀ ਉਹ ਹੀ ਬਣਾਉਂਦੇ ਹਨ। ਅੱਧਾਕਲਪ ਦੇ ਲਈ ਇੰਨਾ ਸੁੱਖ ਦੇ ਦਿੰਦੇ ਹਨ ਜੋ ਫਿਰ ਉਸਨੂੰ ਯਾਦ ਕਰਨ ਦੀ ਲੋੜ ਨਹੀਂ ਹੈ। ਬਾਬਾ ਕਹਿੰਦੇ - ਬੱਚੇ, ਢੇਰਾਂ ਦਾ ਢੇਰ ਧਨ ਤੁਹਾਨੂੰ ਦਿੰਦਾ ਹਾਂ। ਤੁਸੀਂ ਸਭ ਗਵਾ ਬੈਠੇ ਹੋ। ਕਿੰਨੇ ਹੀਰੇ ਜਵਾਹਰਾਤ ਮੇਰੇ ਹੀ ਮੰਦਿਰ ਵਿੱਚ ਲਗਾਉਂਦੇ ਹੋ। ਹੁਣ ਤਾਂ ਦੇਖੋ ਹੀਰੇ ਦਾ ਕਿੰਨਾ ਮੁੱਲ ਹੈ! ਪਹਿਲਾਂ ਤਾਂ ਹੀਰਿਆ ਤੇ ਵੀ ਰੁੰਗ , (ਨਾਲ ਕੋਈ ਦੂਜੀ ਗਿਫ਼ਟ) ਮਿਲਦੀ ਸੀ, ਹੁਣ ਤਾਂ ਸਬਜ਼ੀ ਤੇ ਵੀ ਰੁੰਗ (ਸਬਜੀ ਦੇ ਨਾਲ ਕੁਝ ਮਿਰਚ, ਧਨੀਆ ਆਦਿ ਦੇ ਦਿੰਦੇ ਸਨ ) ਨਹੀਂ ਮਿਲਦੀ ਹੈ। ਤੁਸੀਂ ਜਾਣਦੇ ਹੋ ਕਿਵੇਂ ਰਾਜ ਲਿਆ, ਕਿਵੇਂ ਗਵਾਇਆ? ਹੁਣ ਫਿਰ ਲੈ ਰਹੇ ਹਾਂ। ਇਹ ਗਿਆਨ ਬੜਾ ਵੰਡਰਫੁੱਲ ਹੈ। ਕਿਸੇ ਦੀ ਬੁੱਧੀ ਵਿੱਚ ਮੁਸ਼ਕਲ ਠਹਿਰਦਾ ਹੈ। ਰਾਜਾਈ ਲੈਣੀ ਹੈ ਤਾਂ ਸ਼੍ਰੀਮਤ ਤੇ ਪੂਰਾ ਚਲਣਾ ਹੈ। ਆਪਣੀ ਮੱਤ ਕੰਮ ਵਿੱਚ ਨਹੀਂ ਆਵੇਗੀ। ਜਿਉਂਦੇ ਜੀ ਵਾਨਪ੍ਰਸਥ ਵਿੱਚ ਜਾਣਾ ਹੈ ਤਾਂ ਸਭ ਕੁਝ ਇਹਨਾਂ ਨੂੰ ਦੇਣਾ ਪਵੇ। ਵਾਰਿਸ ਬਨਾਉਣਾ ਪਵੇ। ਭਗਤੀ ਮਾਰਗ ਵਿੱਚ ਵੀ ਵਾਰਿਸ ਬਣਾਉਂਦੇ ਹਨ। ਦਾਨ ਕਰਦੇ ਹਨ ਪਰ ਅੱਧਾ ਕਲਪ ਦੇ ਲਈ। ਇਥੇ ਤਾਂ ਇਹਨਾਂ ਨੂੰ ਵਾਰਿਸ ਬਣਾਉਣਾ ਹੁੰਦਾ ਹੈ - ਜਨਮ-ਜਨਮਾਂਤਰ ਦੇ ਲਈ। ਗਾਇਨ ਵੀ ਹੈ ਫਾਲੋ ਫਾਦਰ। ਜੋ ਫਾਲੋ ਕਰਦੇ ਹਨ ਉਹ ਉੱਚ ਪਦ ਪਾਉਂਦੇ ਹਨ। ਬੇਹੱਦ ਦੇ ਬਾਪ ਦਾ ਬਣਨ ਨਾਲ ਹੀ ਬੇਹੱਦ ਦਾ ਵਰਸਾ ਪਾਉਗੇ। ਸ਼ਿਵਬਾਬਾ ਤਾਂ ਦਾਤਾ ਹੈ। ਇਹ ਭੰਡਾਰਾ ਉਨ੍ਹਾਂ ਦਾ ਹੈ। ਭਗਵਾਨ ਅਰਥ ਜੋ ਦਾਨ ਕਰਦੇ ਹਨ, ਤਾਂ ਦੂਜੇ ਜਨਮ ਦੇ ਲਈ ਅਲਪਕਾਲ ਦਾ ਸੁੱਖ ਮਿਲਦਾ ਹੈ। ਉਹ ਹੋਇਆ ਇਨਡਾਇਰੈਕਟ। ਇਹ ਹੈ ਡਾਇਰੈਕਟ । ਸ਼ਿਵਬਾਬਾ ਤਾਂ 21 ਜਨਮ ਦੇ ਲਈ ਦਿੰਦੇ ਹਨ। ਕੋਈ ਦੀ ਬੁੱਧੀ ਵਿੱਚ ਆਉਂਦਾ ਹੈ ਅਸੀਂ ਸ਼ਿਵਬਾਬਾ ਨੂੰ ਦਿੰਦੇ ਹਾਂ। ਇਹ ਜਿਵੇਂ ਕਿ ਇੰਸਲਟ ਹੈ। ਦਿੰਦੇ ਹਨ ਲੈਣ ਦੇ ਲਈ। ਇਹ ਬਾਬਾ ਦਾ ਭੰਡਾਰਾ ਹੈ। ਕਾਲ ਕੰਟਕ ਦੂਰ ਹੋ ਜਾਂਦੇ ਹਨ। ਬੱਚੇ ਪੜਦੇ ਹਨ ਅਮਰਲੋਕ ਦੇ ਲਈ। ਇਹ ਹੈ ਕੰਡਿਆਂ ਦਾ ਜੰਗਲ। ਬਾਬਾ ਫੁੱਲਾਂ ਦੇ ਬਗੀਚੇ ਵਿੱਚ ਲੈ ਜਾਂਦੇ ਹਨ। ਤਾਂ ਬੱਚਿਆਂ ਨੂੰ ਬੜੀ ਖੁਸ਼ੀ ਹੋਣੀ ਚਾਹੀਦੀ ਹੈ। ਦੈਵੀਗੁਣ ਵੀ ਧਾਰਨ ਕਰਨੇ ਹਨ। ਬਾਪ ਕਿੰਨਾ ਪਿਆਰ ਨਾਲ ਬੱਚਿਆਂ ਨੂੰ ਗੁਲ-ਗੁਲ ਬਣਾਉਂਦੇ ਹਨ। ਬਾਬਾ ਬੜੇ ਪਿਆਰ ਨਾਲ ਸਮਝਾਉਂਦੇ ਹਨ। ਆਪਣਾ ਕਲਿਆਣ ਕਰਨਾ ਚਾਹੁੰਦੇ ਹੋ ਤਾਂ ਦੈਵੀਗੁਣ ਵੀ ਧਾਰਨ ਕਰੋ ਅਤੇ ਕਿਸੇ ਦੇ ਵੀ ਅਵਗੁਣ ਨਹੀਂ ਦੇਖੋ। ਅੱਛਾ!

ਮਿੱਠੇ-ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ,- ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਬੇਹੱਦ ਦੇ ਬਾਪ ਤੋਂ ਸਰਚਲਾਈਟ ਲੈਣ ਦੇ ਲਈ ਉਸਦੇ ਮਦਦਗਾਰ ਬਣਨਾ ਹੈ। ਮੁੱਖ ਬੈਟਰੀ ਨਾਲ ਆਪਣਾ ਕਨੈਕਸ਼ਨ ਜੋੜਕੇ ਰੱਖਣਾ ਹੈ। ਕਿਸੇ ਵੀ ਗੱਲ ਵਿੱਚ ਸਮਾਂ ਬਰਬਾਦ ਨਹੀਂ ਕਰਨਾ ਹੈ।

2. ਸੱਚੀ ਕਮਾਈ ਕਰਨ ਦੇ ਲਈ ਅਤੇ ਭਾਰਤ ਦੀ ਸੱਚੀ ਸੇਵਾ ਕਰਨ ਦੇ ਲਈ ਇੱਕ ਬਾਪ ਦੀ ਯਾਦ ਵਿੱਚ ਰਹਿਣਾ ਹੈ ਕਿਉਂਕਿ ਯਾਦ ਨਾਲ ਵਾਯੂਮੰਡਲ ਸ਼ੁੱਧ ਹੁੰਦਾ ਹੈ। ਆਤਮਾ ਸਤੋਪ੍ਰਧਾਨ ਬਣਦੀ ਹੈ। ਅਪਾਰ ਖੁਸ਼ੀ ਦਾ ਅਨੁਭਵ ਹੁੰਦਾ ਹੈ। ਕਰਮਇੰਦਰੀਆਂ ਵੱਸ ਵਿੱਚ ਹੋ ਜਾਂਦੀਆਂ ਹਨ।

ਵਰਦਾਨ:-
ਸਵ ਪਰਿਵਰਤਨ ਨਾਲ ਵਿਸ਼ਵ ਪਰਿਵਰਤਨ ਦੇ ਕੰਮ ਵਿਚ ਦਿਲ - ਪਸੰਦ ਸਫਲਤਾ ਪ੍ਰਾਪਤ ਕਰਨ ਵਾਲੇ ਸਿੱਧੀ ਸਵਰੂਪ ਭਵ।

ਹਰ ਇੱਕ ਖੁਦ ਦੇ ਬਦਲਾਵ ਦਵਾਰਾ ਵਿਸ਼ਵ ਬਦਲਾਵ ਕਰਨ ਦੀ ਸੇਵਾ ਵਿਚ ਲੱਗੇ ਹੋਏ ਹਨ। ਸਭ ਦੇ ਮਨ ਵਿਚ ਇਹ ਹੀ ਉਮੰਗ - ਉਤਸਾਹ ਹੈ ਕਿ ਇਸ ਸੰਸਾਰ ਨੂੰ ਬਦਲਣਾ ਹੀ ਹੈ ਅਤੇ ਨਿਸ਼ਚੇ ਵੀ ਹੀ ਕਿ ਬਦਲਾਵ ਹੋਣਾ ਹੀ ਹੈ। ਜਿੱਥੇ ਹਿੰਮਤ ਹੈ ਉਥੇ ਉਮੰਗ - ਉਤਸਾਹ ਹੈ। ਸਵ ਪਰਿਵਰਤਨ ਨਾਲ ਹੀ ਵਿਸ਼ਵ ਪਰਿਵਰਤਨ ਦੇ ਕੰਮ ਵਿਚ ਦਿਲਪਸੰਦ ਸਫਲਤਾ ਪ੍ਰਾਪਤ ਹੁੰਦੀ ਹੈ। ਲੇਕਿਨ ਇਹ ਸਫਲਤਾ ਤਾਂ ਹੀ ਮਿਲਦੀ ਹੈ ਜਦੋਂ ਇੱਕ ਹੀ ਵਕਤ ਵ੍ਰਿਤੀ, ਵਾਇਬ੍ਰੇਸ਼ਨ ਅਤੇ ਵਾਣੀ ਤਿੰਨੋ ਸ਼ਕਤੀਸ਼ਾਲੀ ਹੋਣ

ਸਲੋਗਨ:-
ਜਦੋਂ ਬੋਲ ਵਿੱਚ ਸਨੇਹ ਅਤੇ ਸੰਜਮ ਹੋਵੇ ਤਾਂ ਵਾਣੀ ਦੀ ਐਨਰਜੀ ਜਮਾਂ ਹੋਵੇਗੀ।