03.05.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- " ਮਿੱਠੇ ਬੱਚੇ ਇਸ ਦੁਖਧਾਮ ਨੂੰ ਜਿਉਂਦੇ ਜੀ ਤਲਾਕ ਦਵੋ ਕਿਉਂਕਿ ਤੁਹਾਨੂੰ ਸੁਖਧਾਮ ਜਾਣਾ ਹੈ "

ਪ੍ਰਸ਼ਨ:-
ਬਾਪ ਬੱਚਿਆਂ ਨੂੰ ਕਿਹੜੀ ਇੱਕ ਛੋਟੀ ਜਿਹੀ ਮਿਹਨਤ ਦਿੰਦੇ ਹਨ?

ਉੱਤਰ:-
ਬਾਬਾ ਕਹਿੰਦੇ ਹਨ - ਬੱਚੇ, ਕਾਮ ਮਹਾਸ਼ਤਰੂ ਹੈ, ਇਸ ਤੇ ਜਿੱਤ ਪ੍ਰਾਪਤ ਕਰੋ। ਇਹ ਹੀ ਤੁਹਾਨੂੰ ਥੋੜੀ ਜਿਹੀ ਮਿਹਨਤ ਦਿੰਦਾ ਹਾਂ। ਤੁਹਾਨੂੰ ਸੰਪੂਰਨ ਪਾਵਨ ਬਣਨਾ ਹੈ। ਪਤਿਤ ਤੋਂ ਪਾਵਨ ਮਤਲਬ ਪਾਰਸ ਬਣਨਾ ਹੈ। ਪਾਰਸ ਬਣਨ ਵਾਲੇ ਪੱਥਰ ਨਹੀਂ ਬਣ ਸਕਦੇ ਹਨ। ਤੁਸੀਂ ਬੱਚੇ ਹੁਣ ਗੁੱਲ-ਗੁੱਲ ਬਣੋ ਤਾਂ ਬਾਪ ਤੁਹਾਨੂੰ ਨੈਣਾਂ ਤੇ ਬਿਠਾ ਕੇ ਨਾਲ ਲੈ ਜਾਣਗੇ।

ਓਮ ਸ਼ਾਂਤੀ
ਰੂਹਾਨੀ ਬਾਪ ਰੂਹਾਨੀ ਬੱਚਿਆਂ ਨੂੰ ਸਮਝਾਉਂਦੇ ਹਨ, ਇਹ ਤਾਂ ਬੱਚੇ ਜਰੂਰ ਸਮਝਦੇ ਹਨ ਅਸੀਂ ਬ੍ਰਾਹਮਣ ਹੀ ਹਾਂ, ਜੋ ਦੇਵਤਾ ਬਣਾਂਗੇ। ਇਹ ਪੱਕਾ ਨਿਸ਼ਚੈ ਹੈ ਨਾ। ਟੀਚਰ ਜਿਸਨੂੰ ਪੜਾਉਂਦੇ ਹਨ ਜਰੂਰ ਆਪ ਸਮਾਨ ਬਣਾ ਦਿੰਦੇ ਹਨ। ਇਹ ਤਾਂ ਨਿਸ਼ਚੈ ਦੀ ਗੱਲ ਹੈ। ਕਲਪ - ਕਲਪ ਬਾਪ ਆਕੇ ਸਮਝਾਉਂਦੇ ਹਨ, ਸਾਨੂੰ ਨਰਕਵਾਸੀਆਂ ਨੂੰ ਸਵਰਗਵਾਸੀ ਬਣਾਉਂਦੇ ਹਨ। ਸਾਰੀ ਦੁਨੀਆਂ ਨੂੰ ਬਣਾਉਣ ਵਾਲਾ ਕੋਈ ਤਾਂ ਹੋਵੇਗਾ ਨਾ। ਬਾਪ ਸਵਰਗ ਵਾਸੀ ਬਣਾਉਂਦੇ ਹਨ, ਰਾਵਣ ਨਰਕਵਾਸੀ ਬਣਾਉਂਦੇ ਹਨ। ਇਸ ਵੇਲੇ ਹੈ ਰਾਵਣ ਰਾਜ, ਸਤਿਯੁਗ ਵਿੱਚ ਹੈ ਰਾਮ ਰਾਜ। ਰਾਮ ਰਾਜ ਦੀ ਸਥਾਪਨਾ ਕਰਨ ਵਾਲਾ ਹੈ ਤਾਂ ਜਰੂਰ ਰਾਵਣ ਰਾਜ ਦੀ ਸਥਾਪਨ ਕਰਨ ਵਾਲਾ ਵੀ ਹੋਵੇਗਾ। ਰਾਮ ਭਗਵਾਨ ਨੂੰ ਕਿਹਾ ਜਾਂਦਾ ਹੈ, ਭਗਵਾਨ ਨਵੀ ਦੁਨੀਆਂ ਸਥਾਪਨ ਕਰਦੇ ਹਨ। ਗਿਆਨ ਤਾਂ ਬੜਾ ਸੌਖਾ ਹੈ, ਕੋਈ ਵੱਡੀ ਗੱਲ ਨਹੀਂ ਹੈ। ਪਰ ਪੱਥਰ ਬੁੱਧੀ ਇਹੋ ਜਿਹੇ ਹਨ ਜੋ ਪਾਰਸ ਬੁੱਧੀ ਹੋਣਾ ਹੀ ਅਸੰਭਵ ਸਮਝਦੇ ਹਨ। ਨਰਕਵਾਸੀ ਤੋਂ ਸਵਰਗਵਾਸੀ ਬਣਨ ਵਿੱਚ ਬੜੀ ਮਿਹਨਤ ਲੱਗਦੀ ਹੈ ਕਿਉਂਕਿ ਮਾਇਆ ਦਾ ਪ੍ਰਭਾਵ ਹੈ। ਕਿੰਨੇ ਵੱਡੇ-ਵਡੇ ਮਕਾਨ 50 ਮੰਜਿਲ, 100 ਮੰਜਿਲ ਦੇ ਬਣਾਉਂਦੇ ਹਨ। ਸਵਰਗ ਵਿੱਚ ਕੋਈ ਇੰਨੀ ਮੰਜਿਲ ਨਹੀਂ ਹੁੰਦੀ ਹੈ। ਅੱਜਕਲ ਇਥੇ ਹੀ ਬਣਾਉਂਦੇ ਰਹਿੰਦੇ ਹਨ। ਤੁਸੀਂ ਸਮਝਦੇ ਹੋ ਸਤਿਯੁੱਗ ਵਿੱਚ ਇਵੇਂ ਦੇ ਮਕਾਨ ਨਹੀਂ ਹੁੰਦੇ ਹਨ, ਜਿਵੇਂ ਇੱਥੇ ਬਣਾਉਂਦੇ ਹਨ। ਬਾਪ ਆਪ ਸਮਝਾਉਂਦੇ ਹਨ ਇੰਨਾ ਛੋਟਾ ਜਿਹਾ ਝਾੜ ਸਾਰੇ ਵਿਸ਼ਵ ਤੇ ਹੁੰਦਾ ਹੈ, ਤਾਂ ਓਥੇ ਮੰਜਿਲਾਂ ਆਦਿ ਬਣਾਉਣ ਦੀ ਲੋੜ ਨਹੀਂ ਹੈ। ਢੇਰ ਦੀ ਢੇਰ ਜਮੀਨ ਪਈ ਰਹਿੰਦੀ ਹੈ। ਇੱਥੇ ਤਾਂ ਜਮੀਨ ਹੈ ਨਹੀਂ, ਇਸਲਈ ਜਮੀਨ ਦਾ ਮੁੱਲ ਕਿੰਨਾ ਵੱਧ ਗਿਆ ਹੈ। ਓਥੇ ਤਾਂ ਜਮੀਨ ਦਾ ਭਾਵ ਲੱਗਦਾ ਹੀ ਨਹੀਂ। ਨਾ ਮਿਉਂਸੀਪਲ ਟੈਕਸ ਆਦਿ ਲੱਗਦਾ ਹੈ। ਜਿਸਨੂੰ ਜਿੰਨੀ ਜਮੀਨ ਚਾਹੀਦੀ ਹੈ ਲੈ ਸਕਦੇ ਹਨ। ਉੱਥੇ ਤੁਹਾਨੂੰ ਸਭ ਸੁੱਖ ਮਿਲ ਜਾਂਦੇ ਹਨ, ਸਿਰਫ ਇੱਕ ਬਾਪ ਦੀ ਨਾਲੇਜ ਨਾਲ। ਮਨੁੱਖ 100 ਮੰਜਿਲ ਆਦਿ ਜੋ ਬਣਾਉਂਦੇ ਹਨ, ਉਸ ਵਿੱਚ ਵੀ ਤਾਂ ਪੈਸੇ ਆਦਿ ਲੱਗਦੇ ਹਨ ਨਾ। ਉੱਥੇ ਪੈਸੇ ਆਦਿ ਲੱਗਦੇ ਨਹੀਂ ਹਨ। ਬੜਾ ਧਨ ਰਹਿੰਦਾ ਹੈ। ਪੈਸੇ ਦਾ ਕਦਰ ਨਹੀਂ ਹੈ। ਢੇਰ ਪੈਸੇ ਹੋਣਗੇ ਤਾਂ ਕੀ ਕਰਨਗੇ। ਸੋਨੇ, ਹੀਰੇ, ਮੋਤੀਆਂ ਦੇ ਮਹਿਲ ਆਦਿ ਬਣਾ ਦਿੰਦੇ ਹਨ। ਹੁਣ ਤੁਹਾਨੂੰ ਬੱਚਿਆਂ ਨੂੰ ਕਿੰਨੀ ਸਮਝ ਮਿਲੀ ਹੈ। ਸਮਝ ਅਤੇ ਬੇਸਮਝ ਦੀ ਹੀ ਗੱਲ ਹੈ। ਸਤੋ ਬੁੱਧੀ ਅਤੇ ਤਮੋ ਬੁੱਧੀ। ਸਤੋਪ੍ਰਧਾਨ ਸਵਰਗ ਦੇ ਮਾਲਿਕ, ਤਮੋਗੁਣੀ ਬੁੱਧੀ ਨਰਕ ਦੇ ਮਾਲਿਕ। ਇਹ ਤਾਂ ਸਵਰਗ ਨਹੀਂ ਹੈ। ਇਹ ਹੈ ਰੋਰਵ ਨਰਕ। ਬੜੇ ਦੁਖੀ ਹਨ ਇਸਲਈ ਪੁਕਾਰਦੇ ਹਨ ਭਗਵਾਨ ਨੂੰ, ਫਿਰ ਭੁੱਲ ਜਾਂਦੇ ਹਨ। ਕਿੰਨਾ ਮੱਥਾ ਮਾਰਦੇ ਰਹਿੰਦੇ ਹਨ, ਕਾਨਫ੍ਰੇਂਸ ਆਦਿ ਕਰਦੇ ਰਹਿੰਦੇ ਹਨ ਏਕਤਾ ਹੋ ਜਾਵੇ। ਪਰ ਤੁਸੀਂ ਬੱਚੇ ਸਮਝਦੇ ਹੋ - ਇਹ ਆਪਸ ਵਿੱਚ ਮਿਲ ਨਹੀਂ ਸਕਦੇ ਹਨ। ਇਹ ਸਾਰਾ ਝਾੜ ਜੜ੍ਹ ਜੜੀਭੂਤ ਹੈ, ਫਿਰ ਨਵਾਂ ਬਣਦਾ ਹੈ। ਤੁਸੀਂ ਜਾਣਦੇ ਹੋ ਕਲਯੁੱਗ ਤੋਂ ਸਤਿਯੁੱਗ ਕਿਵੇਂ ਬਣਦਾ ਹੈ। ਇਹ ਨਾਲੇਜ ਬਾਪ ਹੀ ਆਕੇ ਹੁਣ ਤੁਹਾਨੂੰ ਸਮਝਾਉਂਦੇ ਹਨ। ਸਤਿਯੁਗੀ ਤੋਂ ਫਿਰ ਕਲਯੁਗ ਵਾਸੀ ਬਣਦੇ ਹੋ ਫਿਰ ਤੁਸੀਂ ਸੰਗਮਵਾਸੀ ਬਣ ਸਤਿਯੁਗਵਾਸੀ ਬਣਦੇ ਹੋ। ਕਹਿਣਗੇ ਇੰਨੇ ਸਭ ਸਤਿਯੁਗ ਵਿੱਚ ਜਾਣਗੇ? ਨਹੀਂ, ਜੋ ਸੱਚੀ ਸੱਤ ਨਰਾਇਣ ਦੀ ਕਥਾ ਸੁਣਨਗੇ ਉਹ ਹੀ ਸਵਰਗ ਵਿੱਚ ਜਾਣਗੇ। ਬਾਕੀ ਸਾਰੇ ਸ਼ਾਂਤੀਧਾਮ ਵਿੱਚ ਚਲੇ ਜਾਣਗੇ। ਦੁਖਧਾਮ ਤਾਂ ਨਹੀਂ ਹੋਵੇਗਾ। ਤਾਂ ਇਸ ਦੁਖਧਾਮ ਨੂੰ ਜਿਉਂਦੇ ਜੀ ਤਲਾਕ ਦੇਣਾ ਹੈ। ਬਾਪ ਯੁਕਤੀ ਤਾਂ ਦੱਸਦੇ ਹਨ, ਕਿਵੇਂ ਤੁਸੀਂ ਤਾਲਾਕ ਦੇ ਸਕਦੇ ਹੋ। ਇਸ ਸਾਰੀ ਸ੍ਰਿਸ਼ਟੀ ਤੇ ਦੇਵੀ - ਦੇਵਤਾਵਾਂ ਦਾ ਰਾਜ ਸੀ। ਹੁਣ ਫਿਰ ਬਾਪ ਆਉਂਦੇ ਹਨ ਸਥਾਪਨਾ ਕਰਨ ਦੇ ਲਈ। ਹੁਣ ਅਸੀਂ ਉਸ ਬਾਪ ਤੋਂ ਵਿਸ਼ਵ ਦਾ ਰਾਜ ਲੈ ਰਹੇ ਹਾਂ। ਡਰਾਮਾ ਪਲੈਨ ਅਨੁਸਾਰ ਚੇਂਜ ਜਰੂਰ ਹੋਣੀ ਹੈ। ਇਹ ਹੈ ਪੁਰਾਣੀ ਦੁਨੀਆਂ। ਇਸਨੂੰ ਸਤਿਯੁਗ ਕਿਵੇਂ ਕਹਾਂਗੇ? ਪਰ ਮਨੁੱਖ ਬਿਲਕੁਲ ਸਮਝਦੇ ਨਹੀਂ ਹਨ ਕੀ ਸਤਿਯੁਗ ਕੀ ਹੁੰਦਾ ਹੈ। ਬਾਬਾ ਨੇ ਸਮਝਾਇਆ ਹੈ ਇਸ ਨਾਲੇਜ ਦੇ ਲਾਈਕ ਉਹ ਹਨ ਜਿਨ੍ਹਾਂ ਨੇ ਬੜੀ ਭਗਤੀ ਕੀਤੀ ਹੈ। ਉਨ੍ਹਾਂ ਨੂੰ ਹੀ ਸਮਝਾਉਣਾ ਚਾਹੀਦਾ ਹੈ। ਬਾਕੀ ਜੋ ਇਸ ਕੁੱਲ ਦੇ ਨਹੀਂ ਹੋਣਗੇ, ਉਹ ਸਮਝਣਗੇ ਨਹੀਂ। ਤਾਂ ਫਿਰ ਇਵੇਂ ਹੀ ਟਾਈਮ ਵੇਸਟ ਕਿਉਂ ਕਰਨਾ ਚਾਹੀਦਾ ਹੈ। ਸਾਡੇ ਘਰਾਣੇ ਦੇ ਨਹੀਂ ਤਾਂ ਕੁਝ ਵੀ ਮੰਨਣਗੇ ਨਹੀਂ। ਕਹਿ ਦਿੰਦੇ ਹਨ ਆਤਮਾ ਕੀ ਹੈ, ਪਰਮਾਤਮਾ ਕੀ - ਇਹ ਮੈਂ ਸਮਝਣਾ ਨਹੀਂ ਚਾਹੁੰਦਾ ਹਾਂ। ਤਾਂ ਇਵੇਂ ਦੇ ਨਾਲ ਮਿਹਨਤ ਕਿਉਂ ਕਰਨੀ ਚਾਹੀਦੀ ਹੈ। ਬਾਬਾ ਨੇ ਸਮਝਾਇਆ ਹੈ - ਉਪਰ ਵਿੱਚ ਲਿਖਿਆ ਹੈ ਭਗਵਾਨੁਵਾਚ, ਮੈਂ ਆਉਂਦਾ ਹੀ ਹਾਂ ਕਲਪ - ਕਲਪ ਪੁਰਸ਼ੋਤਮ ਸੰਗਮ ਤੇ ਅਤੇ ਸਾਧਾਰਨ ਮਨੁੱਖ ਤਨ ਵਿੱਚ। ਜੋ ਆਪਣੇ ਜਨਮਾਂ ਨੂੰ ਨਹੀਂ ਜਾਣਦੇ ਹਨ, ਮੈਂ ਦਸਦਾ ਹਾਂ। ਪੂਰੇ 5 ਹਜਾਰ ਸਾਲ ਦਾ ਪਾਰਟ ਕਿਸਦਾ ਹੁੰਦਾ ਹੈ, ਅਸੀਂ ਦੱਸ ਦਿੰਦੇ ਹਾਂ। ਜੋ ਪਹਿਲੇ ਨੰਬਰ ਵਿੱਚ ਆਇਆ ਹੈ ਉਨ੍ਹਾਂ ਦਾ ਹੀ ਪਾਰਟ ਹੋਵੇਗਾ ਨਾ। ਸ਼੍ਰੀਕ੍ਰਿਸ਼ਨ ਦੀ ਮਹਿਮਾ ਵੀ ਗਾਉਂਦੇ ਹਨ ਫਸਟ ਪ੍ਰਿੰਸ ਆਫ਼ ਸਤਿਯੁਗ। ਉਹ ਹੀ ਫਿਰ 84 ਜਨਮਾਂ ਦੇ ਬਾਅਦ ਕੀ ਹੋਵੇਗਾ? ਫਸਟ ਬੈਗਰ। ਬੈਗਰ ਟੂ ਪ੍ਰਿੰਸ। ਫਿਰ ਪ੍ਰਿੰਸ ਟੂ ਬੈਗਰ। ਤੁਸੀਂ ਸਮਝਦੇ ਹੋ ਪ੍ਰਿੰਸ ਟੂ ਬੇਗਰ ਕਿਵੇਂ ਬਣਦੇ ਹਨ। ਫਿਰ ਬਾਪ ਆਕੇ ਕੋੜ੍ਹੀ ਤੋਂ ਹੀਰੇ ਵਰਗਾ ਬਣਾਉਂਦੇ ਹਨ। ਜੋ ਹੀਰੇ ਵਰਗਾ ਹੈ ਉਹ ਹੀ ਫਿਰ ਕੋੜ੍ਹੀ ਜਿਹਾ ਬਣਦੇ ਹਨ। ਪੁਨਰਜਨਮ ਤਾਂ ਲੈਂਦੇ ਹਨ ਨਾ। ਸਭ ਤੋਂ ਜ਼ਿਆਦਾ ਜਨਮ ਕੋਣ ਲੈਂਦੇ ਹਨ, ਇਹ ਤੁਸੀਂ ਸਮਝਦੇ ਹੋ। ਪਹਿਲੇ- ਪਹਿਲੇ ਤਾਂ ਸ਼੍ਰੀਕ੍ਰਿਸ਼ਨ ਨੂੰ ਹੀ ਮੰਨਣਗੇ। ਉਨ੍ਹਾਂ ਦੀ ਰਾਜਧਾਨੀ ਹੈ ਨਾ। ਬਹੁਤ ਜਨਮ ਵੀ ਉਨ੍ਹਾਂ ਦੇ ਹੀ ਹੋਣਗੇ। ਇਹ ਤਾਂ ਬੜੀ ਸੋਖੀ ਗੱਲ ਹੈ। ਪਰ ਮਨੁੱਖ ਇੰਨਾ ਗੱਲਾਂ ਤੇ ਧਿਆਨ ਨਹੀਂ ਦਿੰਦੇ ਹਨ। ਬਾਪ ਸਮਝਾਉਂਦੇ ਹਨ ਤਾਂ ਵੰਡਰ ਖਾਂਦੇ ਹਨ। ਬਾਪ ਐਕੁਰੇਟ ਦੱਸਦੇ ਹਨ ਫਸਟ ਸੋ ਲਾਸਟ। ਫਸਟ ਹੀਰੇ ਵਰਗਾ, ਲਾਸਟ ਕੌਡੀ ਵਰਗਾ। ਫਿਰ ਹੀਰੇ ਵਰਗਾ ਬਣਨਾ ਹੈ, ਪਾਵਨ ਬਣਨਾ ਹੈ, ਇਸ ਵਿੱਚ ਤਕਲੀਫ ਕੀ ਹੈ। ਪਾਰਲੌਕਿਕ ਬਾਪ ਆਰਡੀਨੈਂਸ ਕੱਢਦੇ ਹਨ - ਕਾਮ ਮਹਾਸ਼ਤਰੂ ਹੈ। ਤੁਸੀਂ ਪਤਿਤ ਕਿਵੇਂ ਬਣੇ ਹੋ? ਵਿਕਾਰ ਵਿੱਚ ਜਾਣ ਨਾਲ ਇਸਲਈ ਬੁਲਾਉਂਦੇ ਵੀ ਹਨ ਪਤਿਤ ਪਾਵਨ ਆਵੋ ਕਿਉਂਕਿ ਬਾਪ ਤਾਂ ਏਵਰ ਪਾਰਸਬੁੱਧੀ ਹੈ, ਉਹ ਕਦੇ ਪੱਥਰ ਬੁੱਧੀ ਨਹੀਂ ਬਣਦੇ ਹਨ, ਕਨੈਕਸ਼ਨ ਹੀ ਉਨ੍ਹਾਂ ਦਾ ਅਤੇ ਪਹਿਲੇ ਨੰਬਰ ਤੇ ਜਨਮ ਲੈਣ ਵਾਲਿਆਂ ਦਾ ਹੋਇਆ। ਦੇਵਤਾ ਤਾਂ ਬੜੇ ਹੁੰਦੇ ਹਨ ਪਰ ਮਨੁੱਖ ਕੁਝ ਵੀ ਸਮਝਦੇ ਨਹੀਂ ਹਨ।

ਕ੍ਰਿਸ਼ਚਨ ਲੋਕ ਕਹਿੰਦੇ ਹਨ ਕ੍ਰਾਇਸਟ ਤੋਂ 3 ਹਜ਼ਾਰ ਸਾਲ ਪਹਿਲਾਂ ਪੈਰਾਡਾਈਜ ਸੀ। ਉਹ ਫਿਰ ਵੀ ਪਿੱਛੇ ਆਏ ਹਨ ਤਾਂ ਉਨ੍ਹਾਂ ਦੀ ਤਾਕਤ ਹੈ। ਉਨ੍ਹਾਂ ਕੋਲ ਸਭ ਸਿੱਖਣ ਜਾਂਦੇ ਹਨ ਕਿਉਂਕਿ ਉਨ੍ਹਾਂ ਦੀ ਫਰੈਸ਼ ਬੁੱਧੀ ਹੈ। ਵਾਧਾ ਵੀ ਉਨ੍ਹਾਂ ਦਾ ਹੈ। ਸਤੋ, ਰਜੋ, ਤਮੋ ਵਿੱਚ ਆਉਂਦੇ ਹਨ ਨਾ। ਤੁਸੀਂ ਜਾਣਦੇ ਹੋ ਸਭ ਕੁਝ ਵਲਾਇਤ ਤੋਂ ਹੀ ਸਿੱਖਦੇ ਹਨ। ਇਹ ਵੀ ਤੁਸੀਂ ਜਾਣਦੇ ਹੋ - ਸਤਿਯੁਗ ਵਿੱਚ ਮਹਿਲ ਆਦਿ ਬਣਨ ਵਿੱਚ ਕੋਈ ਟਾਈਮ ਨਹੀਂ ਲੱਗੇਗਾ। ਇੱਕ ਦੀ ਬੁੱਧੀ ਵਿੱਚ ਆਇਆ ਫਿਰ ਵਾਧਾ ਹੁੰਦਾ ਜਾਂਦਾ ਹੈ। ਇੱਕ ਬਣਾ ਕੇ ਫਿਰ ਢੇਰ ਬਣਾਉਂਦੇ ਹਨ। ਬੁੱਧੀ ਵਿੱਚ ਆ ਜਾਂਦਾ ਹੈ ਨਾ। ਸਾਇੰਸ ਵਾਲਿਆਂ ਦੀ ਬੁੱਧੀ ਤੁਹਾਡੇ ਕੋਲ ਉੱਚੀ ਹੋ ਜਾਂਦੀ ਹੈ। ਝੱਟ ਮਹਿਲ ਬਣਾਉਂਦੇ ਰਹਿਣਗੇ। ਇੱਥੇ ਮਕਾਨ ਜਾਂ ਮੰਦਿਰ ਬਣਾਉਣ ਵਿੱਚ 12 ਮਹੀਨੇ ਲੱਗ ਜਾਂਦੇ ਹਨ, ਉੱਥੇ ਤਾਂ ਇੰਜੀਨੀਅਰ ਆਦਿ ਸਭ ਹੁਸ਼ਿਆਰ ਹੁੰਦੇ ਹਨ। ਉਹ ਹੈ ਹੀ ਗੋਲਡਨ ਏਜ। ਪੱਥਰ ਆਦਿ ਤਾਂ ਹੋਣਗੇ ਹੀ ਨਹੀਂ। ਹੁਣ ਤੁਸੀਂ ਬੈਠੇ ਹੋ ਖਿਆਲ ਕਰਦੇ ਹੋਵੋਗੇ, ਅਸੀਂ ਇਹ ਪੁਰਾਣਾ ਸ਼ਰੀਰ ਛੱਡਾਂਗੇ, ਫਿਰ ਘਰ ਵਿੱਚ ਜਾਵਾਂਗੇ, ਉੱਥੇ ਫਿਰ ਸਤਿਯੁਗ ਵਿੱਚ ਯੋਗਬਲ ਨਾਲ ਜਨਮ ਲਵਾਂਗੇ। ਬੱਚਿਆਂ ਨੂੰ ਖੁਸ਼ੀ ਕਿਉਂ ਨਹੀਂ ਹੁੰਦੀ ਹੈ! ਚਿੰਤਨ ਕਿਉਂ ਨਹੀਂ ਚਲਦਾ ਹੈ! ਜਿਹੜੇ ਮੋਸਟ ਸਰਵਿਸੇਬਲ ਬੱਚੇ ਹਨ ਉਨ੍ਹਾਂ ਦਾ ਚਿੰਤਨ ਜਰੂਰ ਚਲਦਾ ਹੋਵੇਗਾ। ਜਿਵੇ ਬੇਰਿਸਟਰੀ ਪਾਸ ਕਰਦੇ ਹਨ ਤਾਂ ਬੁੱਧੀ ਵਿੱਚ ਚਲਦਾ ਹੈ ਨਾ - ਅਸੀਂ ਇਹ ਕਰਾਂਗੇ, ਇਹ ਕਰਾਂਗੇ। ਤੁਸੀਂ ਵੀ ਸਮਝਦੇ ਹੋ ਅਸੀਂ ਇਹ ਸ਼ਰੀਰ ਛੱਡ ਕੇ ਜਾ ਕੇ ਇਹ ਬਣਾਂਗੇ। ਯਾਦ ਨਾਲ ਹੀ ਤੁਹਾਡੀ ਉਮਰ ਵਾਧੇ ਨੂੰ ਪਾਵੇਗੀ। ਹੁਣ ਤਾਂ ਬੇਹੱਦ ਦੇ ਬਾਪ ਦੇ ਬੱਚੇ ਹਨ, ਇਹ ਗ੍ਰੇਡ ਬੜੀ ਉੱਚੀ ਹੈ। ਤੁਸੀਂ ਇਸ਼ਵਰੀਏ ਪਰਿਵਾਰ ਦੇ ਹੋ। ਉਨ੍ਹਾਂ ਦਾ ਹੋਰ ਕੋਈ ਸੰਬੰਧ ਨਹੀਂ ਹੈ। ਭਾਈ-ਭੈਣ ਤੋਂ ਵੀ ਉੱਚ ਚੜਾ ਦਿੱਤਾ ਹੈ। ਭਾਈ-ਭਾਈ ਸਮਝੋ, ਇਹ ਬੜੀ ਪ੍ਰੈਕਟਿਸ ਕਰਨੀ ਹੈ। ਭਾਈ ਦਾ ਨਿਵਾਸ ਕਿਥੇ ਹੈ? ਇਸ ਤਖਤ ਤੇ ਅਕਾਲ ਆਤਮਾ ਰਹਿੰਦੀ ਹੈ। ਇਹ ਤਖਤ ਸਾਰੀਆਂ ਆਤਮਾਵਾਂ ਦੇ ਸੜ ਗਏ ਹਨ। ਸਭ ਤੋਂ ਜ਼ਿਆਦਾ ਤੁਹਾਡਾ ਤੱਖਤ ਸੜ ਗਿਆ ਹੈ। ਆਤਮਾ ਇਸ ਤੱਖਤ ਤੇ ਵਿਰਾਜਮਾਨ ਹੁੰਦੀ ਹੈ। ਭ੍ਰਿਕੁਟੀ ਦੇ ਵਿੱਚ ਕੀ ਹੈ ? ਇਹ ਬੁੱਧੀ ਨਾਲ ਸਮਝਣ ਦੀਆਂ ਗੱਲਾਂ ਹਨ। ਆਤਮਾ ਬਿਲਕੁਲ ਸੂਕਸ਼ਮ ਹੈ, ਸਟਾਰ ਮਿਸਲ ਹੈ। ਬਾਪ ਵੀ ਕਹਿੰਦੇ ਹਨ ਮੈਂ ਵੀ ਬਿੰਦੂ ਹਾਂ। ਮੈਂ ਫਿਰ ਤੁਹਾਡੇ ਤੋਂ ਵੱਡਾ ਥੋੜੀ ਹਾਂ। ਤੁਸੀਂ ਜਾਣਦੇ ਹੋ ਅਸੀਂ ਸ਼ਿਵਬਾਬਾ ਦੀ ਸੰਤਾਨ ਹਾਂ। ਹੁਣ ਬਾਪ ਤੋਂ ਵਰਸਾ ਲੈਣਾ ਹੈ ਇਸਲਈ ਆਪਣੇ ਨੂੰ ਭਾਈ-ਭਾਈ ਆਤਮਾ ਸਮਝੋ। ਬਾਪ ਤੁਹਾਨੂੰ ਸਾਹਮਣੇ ਪੜਾ ਰਹੇ ਹਨ। ਅੱਗੇ ਚਲ ਕੇ ਹੋਰ ਹੀ ਕਸ਼ਿਸ਼ ਹੁੰਦੀ ਜਾਵੇਗੀ। ਇਹ ਵਿਘਨ ਵੀ ਡਰਾਮਾ ਅਨੁਸਾਰ ਪੈਂਦੇ ਰਹਿੰਦੇ ਹਨ।

ਹੁਣ ਬਾਪ ਕਹਿੰਦੇ ਹਨ - ਤੁਹਾਨੂੰ ਪਤਿਤ ਨਹੀਂ ਹੋਣਾ ਹੈ, ਇਹ ਆਰਡੀਨੈਂਸ ਹੈ। ਹੁਣ ਤਾਂ ਹੋਰ ਹੀ ਤਮੋਪ੍ਰਧਾਨ ਬਣ ਗਏ ਹਨ। ਵਿਕਾਰ ਬਗੈਰ ਰਹਿ ਨਹੀਂ ਸਕਦੇ ਹਨ। ਜਿਵੇਂ ਗੌਰਮੈਂਟ ਕਹਿੰਦੀ ਹੈ ਸ਼ਰਾਬ ਨਹੀਂ ਪੀਓ, ਤਾਂ ਸ਼ਰਾਬ ਬਗੈਰ ਰਹਿ ਨਹੀਂ ਸਕਦੇ ਹਨ। ਫਿਰ ਉਨ੍ਹਾਂ ਨੂੰ ਹੀ ਡਾਇਰੈਕਸ਼ਨ ਦਿੰਦੇ ਹਨ ਫਲਾਣੀ ਜਗ੍ਹਾ ਤੇ ਬੰਬ ਸਮੇਤ ਡਿਗ ਜਾਵੋ। ਕਿੰਨਾ ਨੁਕਸਾਨ ਹੁੰਦਾ ਹੈ। ਤੁਸੀਂ ਇੱਥੇ ਬੈਠੇ - ਬੈਠੇ ਵਿਸ਼ਵ ਦਾ ਮਾਲਿਕ ਬਣਦੇ ਹੋ। ਉਹ ਫਿਰ ਉੱਥੇ ਬੈਠੇ - ਬੈਠੇ ਬੰਬ ਸੁੱਟਦੇ ਹਨ - ਸਾਰੇ ਵਿਸ਼ਵ ਦੇ ਵਿਨਾਸ਼ ਦੇ ਲਈ। ਕਿਵੇਂ ਚਟਾਭੇਟੀ ਹੈ। ਤੁਸੀਂ ਇੱਥੇ ਬੈਠੇ - ਬੈਠੇ ਬਾਪ ਨੂੰ ਯਾਦ ਕਰਦੇ ਹੋ ਅਤੇ ਵਿਸ਼ਵ ਦੇ ਮਾਲਿਕ ਬਣ ਜਾਂਦੇ ਹੋ। ਕਿਵੇਂ ਵੀ ਕਰ ਕੇ ਬਾਪ ਨੂੰ ਯਾਦ ਜਰੂਰ ਕਰਨਾ ਹੈ। ਇਸ ਵਿੱਚ ਹਠਯੋਗ ਕਰਨ ਦੀ ਜਾ ਆਸਨ ਆਦਿ ਲਗਾਉਣ ਦੀ ਗੱਲ ਨਹੀਂ ਹੈ। ਬਾਬਾ ਕੋਈ ਤਕਲੀਫ ਨਹੀਂ ਦਿੰਦੇ ਹਨ। ਕਿਵੇਂ ਵੀ ਬੈਠੋ ਸਿਰਫ ਤੁਸੀਂ ਯਾਦ ਕਰੋ ਕੀ ਅਸੀਂ ਮੋਸਟ ਬਿਲਵਡ ਬੱਚੇ ਹਾਂ। ਤੁਹਾਨੂੰ ਬਾਦਸ਼ਾਹੀ ਇਵੇ ਮਿਲਦੀ ਹੈ ਜਿਵੇ ਮੱਖਣ ਤੋਂ ਵਾਲ। ਗਾਉਂਦੇ ਵੀ ਹਨ ਸੈਕੰਡ ਵਿੱਚ ਜੀਵਨਮੁਕਤੀ। ਕਿਤੇ ਵੀ ਬੈਠੋ, ਘੁੰਮੋ ਫਿਰੋ, ਬਾਪ ਨੂੰ ਯਾਦ ਕਰੋ। ਪਵਿੱਤਰ ਹੋਣ ਬਗੈਰ ਜਾਵਾਂਗੇ ਕਿਵੇਂ? ਨਹੀਂ ਤਾਂ ਸਜਾਵਾ ਖਾਣੀਆਂ ਪੈਣਗੀਆਂ। ਜਦੋ ਧਰਮਰਾਜ ਦੇ ਕੋਲ ਜਾਵਾਂਗੇ ਤਾਂ ਸਭ ਦਾ ਹਿਸਾਬ ਕਿਤਾਬ ਚੁਕਤੂ ਹੋਵੇਗਾ। ਜਿਨ੍ਹਾਂ ਪਵਿੱਤਰ ਬਣਾਂਗੇ ਉਨ੍ਹਾਂ ਉੱਚ ਪਦ ਪਾਵਾਂਗੇ। ਇਮਪਿਊਰ(ਅਪਵਿੱਤਰ) ਰਹਾਂਗੇ ਤਾਂ ਸੁੱਖਾ ਰੋਟਲਾ ਖਾਵਾਂਗੇ। ਜਿੰਨਾਂ ਬਾਪ ਨੂੰ ਯਾਦ ਕਰਾਂਗੇ, ਪਾਪ ਕੱਟਣਗੇ। ਇਸ ਵਿੱਚ ਖਰਚੇ ਆਦਿ ਦੀ ਕੋਈ ਗੱਲ ਨਹੀਂ ਹੈ। ਭਾਵੇ ਘਰ ਬੈਠੇ ਰਹੋ, ਬਾਪ ਤੋਂ ਵੀ ਮੰਤਰ ਲੈ ਲਵੋ। ਇਹ ਹੈ ਮਾਇਆ ਨੂੰ ਵਸ ਕਰਨ ਦਾ ਮੰਤਰ - ਮਨਮਨਾਭਵ। ਇਹ ਮੰਤਰ ਮਿਲਿਆ ਫਿਰ ਭਾਵੇਂ ਘਰ ਜਾਵੋ। ਮੂੰਹ ਤੋਂ ਕੁਝ ਬੋਲੋ ਨਹੀਂ। ਅਲਫ਼ ਅਤੇ ਬੇ, ਬਾਦਸ਼ਾਹੀ ਨੂੰ ਯਾਦ ਕਰੋ। ਤੁਸੀਂ ਸਮਝਦੇ ਹੋ ਬਾਪ ਨੂੰ ਯਾਦ ਕਰਨ ਨਾਲ ਅਸੀਂ ਸਤੋਪ੍ਰਧਾਨ ਬਣ ਜਾਵਾਂਗੇ ਪਾਪ ਕੱਟ ਜਾਣਗੇ। ਬਾਬਾ ਆਪਣਾ ਅਨੁਭਵ ਵੀ ਸੁਣਾਉਂਦੇ ਹਨ - ਭੋਜਨ ਤੇ ਬੈਠਦਾ ਹਾਂ, ਅੱਛਾ, ਅਸੀਂ ਬਾਬਾ ਨੂੰ ਯਾਦ ਕਰਕੇ ਖਾਂਦੇ ਹਾਂ, ਫ਼ਿਰ ਝੱਟ ਭੁਲ ਜਾਂਦਾ ਹਾਂ ਕਿਉਂਕਿ ਗਾਇਆ ਜਾਂਦਾ ਹੈ ਜਿਸਦੇ ਮੱਥੇ ਮਾਮਲਾ… ਕਿੰਨਾ ਖ਼ਿਆਲ ਕਰਨਾ ਪੈਂਦਾ ਹੈ - ਫਲਾਣੇ ਦੀ ਆਤਮਾ ਬਹੁਤ ਸਰਵਿਸ ਕਰਦੀ ਹੈ, ਉਨ੍ਹਾਂ ਨੂੰ ਯਾਦ ਕਰਨਾ ਹੈ। ਸਰਵਿਸੇਬੁਲ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਨ। ਤੁਹਾਨੂੰ ਵੀ ਕਹਿੰਦੇ ਹਨ ਇਸ ਸ਼ਰੀਰ ਵਿੱਚ ਜੋ ਆਤਮਾ ਵਿਰਾਜਮਾਨ ਹੈ, ਉਸਨੂੰ ਯਾਦ ਕਰੋ। ਇੱਥੇ ਤੁਸੀਂ ਆਉਂਦੇ ਹੀ ਹੋ ਸ਼ਿਵਬਾਬਾ ਦੇ ਕੋਲ। ਬਾਪ ਉਥੋਂ ਹੇਠਾਂ ਆਏ ਹਨ। ਤੁਸੀਂ ਸਭਨੂੰ ਕਹਿੰਦੇ ਵੀ ਹੋ - ਭਗਵਾਨ ਆਇਆ ਹੈ। ਪਰੰਤੂ ਸਮਝਦੇ ਨਹੀਂ। ਯੁਕਤੀ ਨਾਲ ਦੱਸਣਾ ਪਵੇ। ਹੱਦ ਅਤੇ ਬੇਹੱਦ ਦੇ ਦੋ ਬਾਪ ਹਨ। ਹੁਣ ਬੇਹੱਦ ਦਾ ਬਾਪ ਰਾਜਾਈ ਦੇ ਰਹੇ ਹਨ। ਪੁਰਾਣੀ ਦੁਨੀਆਂ ਦਾ ਵਿਨਾਸ਼ ਵੀ ਸਾਹਮਣੇ ਖੜ੍ਹਾ ਹੈ। ਇੱਕ ਧਰਮ ਦੀ ਸਥਾਪਨਾ, ਅਨੇਕ ਧਰਮਾਂ ਦਾ ਵਿਨਾਸ਼ ਹੁੰਦਾ ਹੈ। ਬਾਪ ਕਹਿੰਦੇ ਹਨ ਮਾਮੇਕਮ ਯਾਦ ਕਰੋ ਤਾਂ ਤੁਹਾਡੇ ਪਾਪ ਭਸਮ ਹੋ ਜਾਣਗੇ। ਇਹ ਯੋਗ ਅਗਨੀ ਹੈ। ਜਿਸ ਨਾਲ ਤੁਸੀ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਜਾਵੋਗੇ। ਇਹ ਤਰੀਕਾ ਬਾਪ ਨੇ ਹੀ ਦੱਸਿਆ ਹੈ। ਤੁਸੀਂ ਬੱਚੇ ਜਾਣਦੇ ਹੋ- ਬਾਪ ਸਭ ਨੂੰ ਗੁਲ - ਗੁਲ ਬਣਾਕੇ ਅੱਖਾਂ ਤੇ ਬਿਠਾਕੇ ਲੈ ਜਾਂਦੇ ਹਨ। ਕਿਹੜੀਆਂ ਅੱਖਾਂ? ਗਿਆਨ ਦੀਆਂ। ਆਤਮਾਵਾਂ ਨੂੰ ਲੈ ਜਾਂਦੇ ਹਨ। ਸਮਝਦੇ ਹੋ ਜਾਣਾ ਤਾਂ ਜਰੂਰ ਹੈ, ਉਸਤੋਂ ਪਹਿਲੋਂ ਕਿਉਂ ਨਾ ਬਾਪ ਤੋਂ ਵਰਸਾ ਲੈ ਲਈਏ। ਕਮਾਈ ਵੀ ਬਹੁਤ ਵੱਡੀ ਹੈ। ਬਾਪ ਨੂੰ ਭੁਲਣ ਨਾਲ ਫ਼ਿਰ ਘਾਟਾ ਵੀ ਬਹੁਤ ਹੈ। ਪੱਕੇ ਵਪਾਰੀ ਬਣੋ। ਬਾਪ ਨੂੰ ਯਾਦ ਕਰਨ ਨਾਲ ਹੀ ਆਤਮਾ ਪਵਿੱਤਰ ਬਣੇਗੀ। ਫਿਰ ਇੱਕ ਸ਼ਰੀਰ ਛੱਡ ਦੂਜਾ ਜਾਕੇ ਲਵਾਂਗੇ। ਤਾਂ ਬਾਪ ਕਹਿੰਦੇ ਹਨ - ਮਿੱਠੇ - ਮਿੱਠੇ ਬੱਚਿਓ ਦੇਹੀ- ਅਭਿਮਾਨੀ ਬਣੋ। ਇਹ ਆਦਤ ਪੱਕੀ ਪਾਉਣੀ ਪਵੇ। ਆਪਣੇ ਨੂੰ ਆਤਮਾ ਸਮਝ ਬਾਪ ਤੋਂ ਪੜ੍ਹਦੇ ਰਹੋ ਤਾਂ ਬੇੜਾ ਪਾਰ ਹੋ ਜਾਵੇਗਾ, ਸ਼ਿਵਾਲਿਆ ਵਿੱਚ ਚਲੇ ਜਾਵੋਗੇ। ਚੰਦਰਕਾਂਤ ਵੇਦਾਂਤ ਵਿੱਚ ਵੀ ਇਹ ਕਥਾ ਹੈ। ਬੋਟ ( ਨਾਵ, ਨੋਕਾ) ਕਿਵੇਂ ਚਲਦੀ ਹੈ, ਵਿਚ ਦੀ ਉਤਰਦੇ ਹਨ, ਕਿਸੇ ਚੀਜ਼ ਨਾਲ ਦਿਲ ਲਗ ਜਾਂਦੀ ਹੈ। ਸਟੀਮਰ ਚਲਾ ਜਾਂਦਾ ਹੈ। ਇਹ ਭਗਤੀ ਮਾਰਗ ਦੇ ਸ਼ਾਸਤਰ ਫਿਰ ਵੀ ਬਣਨਗੇ, ਤੁਸੀਂ ਪੜ੍ਹੋਗੇ। ਫ਼ਿਰ ਜਦੋਂ ਬਾਬਾ ਆਉਣਗੇ ਤਾਂ ਇਹ ਸਭ ਛੱਡ ਦਵੋਗੇ। ਬਾਪ ਆਉਂਦੇ ਹਨ ਸਭਨੂੰ ਲੈ ਜਾਣ। ਭਾਰਤ ਦਾ ਉਥਾਨ ਅਤੇ ਪਤਨ ( ਉਨਤੀ ਅਤੇ ਅਵਨਤੀ) ਕਿਵੇਂ ਹੁੰਦਾ ਹੈ, ਕਿੰਨਾ ਕਲੀਅਰ ਹੈ। ਇਹ ਸਾਂਵਰਾ ਅਤੇ ਗੌਰਾ ਬਣਦਾ ਹੈ। ਬ੍ਰਹਮਾ ਸੋ ਵਿਸ਼ਨੂੰ, ਵਿਸ਼ਨੂੰ ਸੋ ਬ੍ਰਹਮਾ। ਇੱਕ ਤਾਂ ਸਿਰਫ਼ ਨਹੀਂ ਬਣਦਾ ਹੈ ਨਾ। ਇਹ ਸਾਰੀ ਸਮਝਾਉਣੀ ਹੈ। ਕ੍ਰਿਸ਼ਨ ਦੀ ਵੀ ਸਮਝਾਉਣੀ ਹੈ ਗੋਰਾ ਅਤੇ ਸਾਂਵਰਾ। ਸਵਰਗ ਵਿੱਚ ਜਾਂਦੇ ਹਾਂ ਤਾਂ ਨਰਕ ਨੂੰ ਲਤ ਮਾਰਦੇ ਹਾਂ। ਇਹ ਚਿੱਤਰ ਵਿੱਚ ਕਲੀਅਰ ਹੈ ਨਾ। ਰਾਜਾਈ ਦੇ ਚਿੱਤਰ ਵੀ ਤੁਹਾਡੇ ਬਣਾਏ ਸਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਬਾਪ ਦੇ ਆਰਡੀਨੈਂਸ ਨੂੰ ਪਾਲਣ ਕਰਨ ਦੇ ਲਈ ਅਸੀਂ ਆਤਮਾ ਭਾਈ-ਭਾਈ ਹਾਂ, ਭ੍ਰਿਕੁਟੀ ਦੇ ਵਿੱਚ ਸਾਡਾ ਨਿਵਾਸ ਹੈ, ਅਸੀਂ ਬੇਹੱਦ ਬਾਪ ਦੇ ਬੱਚੇ ਹਾਂ, ਸਾਡਾ ਇਹ ਇਸ਼ਵਰੀਏ ਪਰਿਵਾਰ ਹੈ - ਇਸ ਸਮ੍ਰਿਤੀ ਵਿੱਚ ਰਹਿਣਾ ਹੈ। ਦੇਹੀ ਅਭਿਮਾਨੀ ਬਣਨ ਦੀ ਆਦਤ ਪਾਉਣੀ ਹੈ।

2. ਧਰਮ ਰਾਜ ਦੀ ਸਜਾਵਾਂ ਤੋਂ ਛੁੱਟਣ ਦੇ ਲਈ ਆਪਣੇ ਸਭ ਹਿਸਾਬ - ਕਿਤਾਬ ਚੁਕਤੂ ਕਰਨੇ ਹਨ। ਮਾਇਆ ਨੂੰ ਵਸ਼ ਕਰਨ ਦਾ ਜੋ ਮੰਤਰ ਮਿਲਿਆ ਹੈ, ਉਸਨੂੰ ਯਾਦ ਰੱਖਦੇ ਸਤੋਪ੍ਰਧਾਨ ਬਣਨਾ ਹੈ।

ਵਰਦਾਨ:-
ਬਿੰਦੀ ਰੂਪ ਵਿਚ ਸਥਿਤ ਰਹਿ ਹੋਰਾਂ ਨੂੰ ਵੀ ਡਰਾਮੇ ਦੇ ਬਿੰਦੀ ਦੀ ਸਮ੍ਰਿਤੀ ਦਵਾਉਣ ਵਾਲੇ ਵਿਘਨ ਵਿਨਾਸ਼ਕ ਭਵ

ਜੋ ਬੱਚੇ ਕਿਸੇ ਵੀ ਗੱਲ ਦਾ ਪ੍ਰਸ਼ਨ ਨਹੀਂ ਕਰਦੇ, ਸਦਾ ਬਿੰਦੀ ਰੂਪ ਵਿਚ ਸਥਿਤ ਰਹਿ ਕੇ ਹਰ ਕੰਮ ਵਿਚ ਹੋਰਾਂ ਨੂੰ ਵੀ ਡਰਾਮੇ ਦੀ ਬਿੰਦੀ ਯਾਦ ਦਵਾਉਂਦੇ ਹਨ - ਉਨ੍ਹਾਂ ਨੂੰ ਹੀ ਵਿਘਨ ਵਿਨਾਸ਼ਕ ਕਿਹਾ ਜਾਂਦਾ ਹੈ। ਉਹ ਹੋਰਾਂ ਨੂੰ ਵੀ ਸਮਰਥ ਬਣਾਕੇ ਸਫਲਤਾ ਦੀ ਮੰਜਿਲ ਦੇ ਨੇੜੇ ਲੈ ਆਉਂਦੇ ਹਨ। ਉਹ ਹੱਦ ਦੀ ਸਫਲਤਾ ਦੀ ਪ੍ਰਾਪਤੀ ਨੂੰ ਵੇਖ ਖੁਸ਼ ਨਹੀਂ ਹੁੰਦੇ ਬਲਕਿ ਬੇਹੱਦ ਦੇ ਸਫਲਤਾਮੂਰਤ ਹੁੰਦੇ ਹਨ। ਸਦਾ ਇੱਕਰਸ, ਇੱਕ ਸ੍ਰੇਸ਼ਠ ਸਥਿਤੀ ਵਿਚ ਸਥਿਤ ਰਹਿੰਦੇ ਹਨ। ਉਹ ਆਪਣੀ ਸਫਲਤਾ ਦੀ ਸਵ ਸਥਿਤੀ ਨਾਲ ਅਸਫਲਤਾ ਨੂੰ ਵੀ ਪਰਿਵਰਤਨ ਕਰ ਦਿੰਦੇ ਹਨ।

ਸਲੋਗਨ:-
ਦੁਆਵਾਂ ਲਓ, ਅਤੇ ਦੁਆਵਾਂ ਦਵੋ ਤਾਂ ਬਹੁਤ ਜਲਦੀ ਮਾਇਆਜਿੱਤ ਬਣ ਜਾਵੋਗੇ।