04.02.24     Avyakt Bapdada     Punjabi Murli     31.01.98    Om Shanti     Madhuban


ਪਾਸ ਵਿਦ ਆਨਰ ਬਣਨ ਦੇ ਲਈ ਹਰ ਖਜ਼ਾਨੇ ਦਾ ਅਕਾਉਂਟ ਚੈਕ ਕਰਕੇ ਜਮਾ ਕਰੋ


ਅੱਜ ਬਾਪਦਾਦਾ ਹਰ ਇੱਕ ਛੋਟੇ -ਵੱਡੇ ਚਾਰੋਂ ਪਾਸੇ ਦੇ ਦੇਸ਼ -ਵਿਦੇਸ਼ ਦੇ ਬੱਚਿਆਂ ਦਾ ਭਾਗ ਦੇਖ ਹਰਸ਼ਿਤ ਹੋ ਰਹੇ ਹਨ। ਅਜਿਹਾ ਭਾਗ ਸਾਰੇ ਕਲਪ ਦੇ ਸਿਵਾਏ ਬ੍ਰਾਹਮਣ ਆਤਮਾਵਾਂ ਦੇ ਕਿਸੇ ਦਾ ਵੀ ਨਹੀਂ ਹੋ ਸਕਦਾ। ਦੇਵਤੇ ਵੀ ਬ੍ਰਾਹਮਣ ਜੀਵਨ ਨੂੰ ਸ਼ੇਸਠ ਮੰਨਦੇ ਹਨ। ਹਰ ਇੱਕ ਆਪਣੇ ਜੀਵਨ ਦੇ ਆਦਿ ਤੋਂ ਦੇਖੋ ਕਿ ਸਾਡਾ ਭਾਗ ਜਨਮਦੇ ਹੀ ਕਿੰਨਾ ਸ਼੍ਰੇਸ਼ਠ ਹੈ। ਜੀਵਨ ਵਿੱਚ ਜਨਮਦੇ ਹੀ ਮਾਂ -ਬਾਪ ਦੀ ਪਾਲਣਾ ਦਾ ਭਾਗ ਮਿਲਦਾ ਹੈ। ਉਸਦੇ ਬਾਅਦ ਪੜ੍ਹਾਈ ਦਾ ਭਾਗ ਮਿਲਦਾ ਹੈ। ਉਸਦੇ ਅੱਗੇ ਗੁਰੂ ਦਵਾਰਾ ਮਤ ਅਤੇ ਵਰਦਾਨ ਮਿਲਦਾ ਹੈ। ਤੁਸੀਂ ਬੱਚਿਆਂ ਨੂੰ ਪਾਲਣਾ, ਪੜ੍ਹਾਈ ਅਤੇ ਸ਼੍ਰੀਮਤ, ਵਰਦਾਨ ਦੇਣ ਵਾਲਾ ਕੌਣ? ਪਰਮ ਆਤਮਾ ਦਵਾਰਾ ਇਹ ਤਿੰਨੋ ਹੀ ਪ੍ਰਾਪਤ ਹਨ। ਪਾਲਣਾ ਦੇਖੋ - ਪ੍ਰਮਾਤਮ ਪਾਲਣਾ ਕਿੰਨੇ ਥੋੜ੍ਹੇ ਕੋਟਾ ਵਿਚੋਂ ਕਿਸੇ ਨੂੰ ਮਿਲਦੀ ਹੈ। ਪ੍ਰਮਾਤਮ ਸਿੱਖਿਅਕ ਦੀ ਪੜ੍ਹਾਈ ਤੁਹਾਡੇ ਸਿਵਾਏ ਕਿਸੇਨੂੰ ਵੀ ਨਹੀਂ ਮਿਲਦੀ ਹੈ। ਸਤਿਗੁਰੂ ਦਵਾਰਾ ਸ਼੍ਰੀਮਤ, ਵਰਦਾਨ ਤੁਹਾਨੂੰ ਹੀ ਪ੍ਰਾਪਤ ਹੈ। ਤਾਂ ਆਪਣੇ ਭਾਗ ਨੂੰ ਚੰਗੀ ਤਰ੍ਹਾਂ ਜਾਣਦੇ ਹੋ? ਭਾਗ ਨੂੰ ਸਮ੍ਰਿਤੀ ਵਿੱਚ ਰੱਖਦੇ ਹੋਏ ਝੂਲਦੇ ਰਹਿੰਦੇ ਹੋ, ਗੀਤ ਗਾਉਂਦੇ ਰਹਿੰਦੇ ਹੋ - ਵਾਹ ਮੇਰਾ ਭਾਗ!

ਅੰਮ੍ਰਿਤਵੇਲੇ ਤੋਂ ਲੈਕੇ ਜਦੋਂ ਉਠਦੇ ਹੋ ਤਾਂ ਪ੍ਰਮਾਤਮ ਪਿਆਰ ਵਿੱਚ ਲਵਲੀਨ ਹੋਕੇ ਉੱਠਦੇ ਹੋ। ਪ੍ਰਮਾਤਮ ਪਿਆਰ ਉਠਾਉਂਦਾ ਹੈ। ਦਿਨਚਰਿਆ ਦੀ ਆਦਿ ਪ੍ਰਮਾਤਮ ਪਿਆਰ ਹੁੰਦਾ ਹੈ। ਪਿਆਰ ਨਹੀਂ ਹੁੰਦਾ ਤਾਂ ਉੱਠ ਨਹੀਂ ਸਕਦੇ। ਪਿਆਰ ਹੀ ਤੁਹਾਨੂੰ ਸਮੇਂ ਦੀ ਘੰਟੀ ਹੈ। ਪਿਆਰ ਦੀ ਘੰਟੀ ਤੁਹਾਨੂੰ ਉਠਾਉਂਦੀ ਹੈ। ਸਾਰੇ ਦਿਨ ਵਿੱਚ ਪ੍ਰਮਾਤਮ ਸਾਥ ਹਰ ਕੰਮ ਕਰਦਾ ਹੈ। ਕਿੰਨਾ ਵੱਡਾ ਭਾਗ ਹੈ ਜੋ ਖੁਦ ਬਾਪ ਆਪਣਾ ਪਰਮਧਾਮ ਛੱਡਕੇ ਤੁਹਾਨੂੰ ਸਿੱਖਿਆ ਦੇਣ ਦੇ ਲਈ ਆਉਂਦੇ ਹਨ। ਇਵੇਂ ਕਦੀ ਸੁਣਿਆ ਕਿ ਭਗਵਾਨ ਰੋਜ਼ ਆਪਣੇ ਧਾਮ ਨੂੰ ਛੱਡ ਪੜ੍ਹਾਉਣ ਦੇ ਲਈ ਆਉਂਦੇ ਹਨ। ਆਤਮਾਵਾਂ ਭਾਵੇਂ ਕਿੰਨੇ ਵੀ ਦੂਰ - ਦੂਰ ਤੋਂ ਆਉਣ, ਪਰਮਧਾਮ ਤੋਂ ਦੂਰ ਹੋਰ ਕੋਈ ਦੇਸ਼ ਨਹੀਂ ਹੈ। ਹੈ ਕੋਈ ਦੇਸ਼? ਅਮੇਰਿਕਾ, ਅਫ਼ਰੀਕਾ ਦੂਰ ਹੈ? ਪਰਾਮਧਾਮ ਉੱਚੇ ਤੋਂ ਉੱਚਾ ਧਾਮ ਹੈ। ਉੱਚੇ ਤੋਂ ਉੱਚੇ ਧਾਮ ਤੋਂ ਉੱਚੇ ਤੋਂ ਉੱਚੇ ਭਗਵਾਨ, ਉੱਚੇ ਤੋਂ ਉੱਚੇ ਬੱਚਿਆਂ ਨੂੰ ਪੜ੍ਹਾਉਂਦੇ ਹਨ। ਅਜਿਹਾ ਭਾਗ ਆਪਣਾ ਅਨੁਭਵ ਕਰਦੇ ਹੋ? ਸਤਿਗੁਰੂ ਦੇ ਰੂਪ ਵਿੱਚ ਹਰ ਕੰਮ ਦੇ ਲਈ ਸ਼੍ਰੀਮਤ ਵੀ ਦਿੰਦੇ ਹਨ। ਸਿਰਫ਼ ਮਤ ਨਹੀਂ ਦਿੰਦੇ ਹਨ, ਸਾਥ ਵੀ ਦਿੰਦੇ ਹਨ। ਤੁਸੀਂ ਕੀ ਗੀਤ ਗਾਉਂਦੇ ਹੋ? ਮੇਰੇ ਨਾਲ -ਨਾਲ ਹੋ ਕਿ ਦੂਰ ਹੋ? ਨਾਲ ਹਨ ਨਾ? ਜੇਕਰ ਸੁਣਦੇ ਹੋ ਤਾਂ ਪਰਮਾਤਮ ਟੀਚਰ ਤੋਂ, ਜੇਕਰ ਖਾਂਦੇ ਵੀ ਹੋ ਤਾਂ ਬਾਪਦਾਦਾ ਨਾਲ ਖਾਂਦੇ ਹੋ। ਇਕੱਲੇ ਖਾਦੇ ਹੋ ਤਾਂ ਤੁਹਾਡੀ ਗਲਤੀ ਹੈ। ਬਾਪ ਤਾਂ ਕਹਿੰਦੇ ਹਨ ਮੇਰੇ ਨਾਲ ਖਾਓ। ਤੁਸੀਂ ਬੱਚਿਆਂ ਦਾ ਵੀ ਵਾਇਦਾ ਹੈ - ਨਾਲ ਰਹਾਂਗੇ, ਨਾਲ ਖਾਵਾਂਗੇ, ਨਾਲ ਪੀਵਾਂਗੇ, ਨਾਲ ਸੋਵਾਂਗੇ ਅਤੇ ਨਾਲ ਚੱਲਾਂਗੇ ਸੋਨਾ ਵੀ ਇਕੱਲੇ ਨਹੀਂ ਹੈ। ਇਕੱਲੇ ਸੋਂਦੇ ਹਨ ਤਾਂ ਬੁਰੇ ਸੁਪਨੇ ਅਤੇ ਬੁਰੇ ਖਿਆਲਤ ਸੁਪਨੇ ਵਿੱਚ ਵੀ ਆਉਂਦੇ ਹਨ। ਪਰ ਬਾਪ ਦਾ ਐਨਾ ਪਿਆਰ ਹੈ ਜੋ ਸਦਾ ਕਹਿੰਦੇ ਹੋ ਮੇਰੇ ਨਾਲ ਸੋਵੋਂ, ਇਕੱਲੇ ਨਹੀਂ ਸੋਵੋਂ। ਤਾਂ ਉਠਦੇ ਹੋ ਤਾਂ ਨਾਲ, ਸੋਂਦੇ ਵੀ ਹੋ ਤਾਂ ਨਾਲ, ਖਾਂਦੇ ਹੋ ਤਾਂ ਨਾਲ, ਚੱਲਦੇ ਵੀ ਹੋ ਤਾਂ ਨਾਲ। ਜੇਕਰ ਦਫ਼ਤਰ ਵਿੱਚ ਜਾਂਦੇ ਹੋ, ਬਿਜਨੈਸ ਕਰਦੇ ਹੋ ਤਾਂ ਵੀ ਬਿਜਨੈਸ ਦੇ ਤੁਸੀਂ ਟਰੱਸਟੀ ਹੋ ਪਰ ਮਾਲਿਕ ਬਾਪ ਹੈ। ਦਫਤਰ ਵਿੱਚ ਜਾਂਦੇ ਹੋ ਤਾਂ ਤੁਸੀਂ ਜਾਣਦੇ ਹੋ ਕਿ ਸਾਡਾ ਡਾਇਰੈਕਟਰ, ਬਾਸ ਬਾਪਦਾਦਾ ਹੈ, ਇਹ ਨਿਮਿਤ ਮਾਤਰ ਹੈ, ਉਹਨਾਂ ਦੇ ਡਾਇਰੈਕਸ਼ਨ ਨਾਲ ਕੰਮ ਕਰਦੇ ਹਨ। ਕਦੀ ਉਦਾਸ ਹੋ ਜਾਂਦੇ ਹੋ ਤਾਂ ਬਾਪ ਫ੍ਰੇਂਡ ਬਣਕੇ ਬਹਲਾਉਂਦੇ ਹਨ। ਫ੍ਰੇਂਡ ਵੀ ਬਣ ਜਾਂਦਾ ਹੈ। ਕਦੇ ਪ੍ਰੇਮ ਵਿੱਚ ਰੋਂਦੇ ਹੀ, ਅੱਥਰੂ ਆਉਂਦੇ ਹਨ ਤਾਂ ਬਾਪ ਅੱਥਰੂ ਸਾਫ ਕਰਨ ਦੇ ਲਈ ਵੀ ਆਉਂਦੇ ਹਨ ਅਤੇ ਤੁਹਾਡੇ ਅਥਰੂ ਦਿਲ ਦੀ ਡੱਬੀ ਵਿੱਚ ਮੋਤੀ ਸਮਾਨ ਸਮਾ ਦਿੰਦੇ ਹਨ। ਜੇਕਰ ਕਦੀ- ਕਦੀ ਨਟਖਟ ਹੋਕੇ ਰੁੱਸ ਵੀ ਜਾਂਦੇ ਹੋ, ਰੁੱਸਦੇ ਵੀ ਹੋ ਬਹੁਤ ਮਿੱਠਾ -ਮਿੱਠਾ। ਲੇਕਿਨ ਬਾਪ ਰੁੱਸੇ ਹੋਏ ਨੂੰ ਵੀ ਮਨਾਉਣ ਆਉਂਦੇ ਹਨ। ਬੱਚੇ ਕੋਈ ਗੱਲ ਨਹੀਂ, ਅੱਗੇ ਵਧੋ। ਜੋ ਕੁਝ ਹੋਇਆ ਬੀਤ ਗਿਆ, ਭੁੱਲ ਜਾਓ, ਬੀਤੀ ਸੋ ਬੀਤੀ ਕਰੋ, ਇਵੇਂ ਮਨਾਉਂਦੇ ਵੀ ਹਨ। ਤਾਂ ਹਰ ਦਿਨਚਰਿਆ ਕਿਸਦੇ ਨਾਲ ਹੈ? ਬਾਪਦਾਦਾ ਨੂੰ ਕਦੀ - ਕਦੀ ਬੱਚਿਆਂ ਦੀਆਂ ਗੱਲਾਂ ਤੇ ਹਸੀ ਵੀ ਆਉਂਦੀ ਹੈ। ਜਦੋਂ ਕਹਿੰਦੇ ਹਨ ਬਾਬਾ ਤੁਸੀਂ ਭੁੱਲ ਜਾਂਦੇ ਹੋ, ਇੱਕ ਪਾਸੇ ਤੇ ਕਹਿੰਦੇ ਹੋ ਕੰਮਬਾਈਇੰਡ ਹੈ, ਕੰਮਬਾਇੰਡ ਕਦੀ ਭੁੱਲਦਾ ਹੈ ਕੀ? ਜਦੋਂ ਨਾਲ - ਨਾਲ ਹਨ ਤਾਂ ਨਾਲ ਵਾਲਾ ਭੁੱਲ ਸਕਦਾ ਹੈ ਕੀ? ਤਾਂ ਬਾਬਾ ਕਹਿੰਦੇ ਹਨ ਸ਼ਾਬਾਸ਼ - ਬੱਚਿਆਂ ਵਿੱਚ ਇੰਨੀ ਤਾਕਤ ਹੈ ਜੋ ਕੰਮਬਾਇੰਡ ਨੂੰ ਵੀ ਵੱਖ ਕਰ ਦਿੰਦੇ ਹਨ! ਕੰਮਬਾਇੰਡ ਅਤੇ ਥੋੜਾ ਜਿਹਾ ਮਾਇਆ ਕੰਮਬਾਇੰਡ ਨੂੰ ਵੀ ਵੱਖ ਕਰ ਦਿੰਦੀ ਹੈ।

ਬਾਪਦਾਦਾ ਬੱਚਿਆਂ ਦਾ ਖੇਡ ਦੇਖਦੇ ਇਹ ਹੀ ਕਹਿੰਦੇ ਹਨ ਬੱਚੇ, ਆਪਣੇ ਭਾਗ ਨੂੰ ਸਦਾ ਸਮ੍ਰਿਤੀ ਵਿੱਚ ਰੱਖੋ। ਹੁੰਦਾ ਕੀ ਹੈ? ਸੋਚਦੇ ਹੋ ਹਾਂ ਮੇਰਾ ਭਾਗ ਬਹੁਤ ਉੱਚਾ ਹੈ ਪਰ ਸੋਚਨਾ -ਸਵਰੂਪ ਬਣਦੇ ਹੋ, ਸਮ੍ਰਿਤੀ -ਸਵਰੂਪ ਨਹੀਂ ਬਣਦੇ ਹੋ। ਸੋਚਦੇ ਬਹੁਤ ਚੰਗਾ ਹੋ ਮੈਂ ਤਾਂ ਇਹ ਹਾਂ, ਮੈਂ ਤਾਂ ਇਹ ਹਾਂ... ਸੁਣਾਉਂਦੇ ਵੀ ਬਹੁਤ ਚੰਗਾ ਹੋ। ਪਰ ਜੋ ਸੋਚਦੇ ਹੋ, ਜੋ ਕਹਿੰਦੇ ਹੋ ਉਸਦਾ ਸਵਰੂਪ ਬਣ ਜਾਓ। ਸਵਰੂਪ ਬਣਨ ਵਿੱਚ ਕਮੀ ਪੈ ਜਾਂਦੀ ਹੈ। ਹਰ ਗੱਲ ਦਾ ਸਵਰੂਪ ਬਣ ਜਾਓ। ਜੋ ਸੋਚੋ ਉਹ ਸਵਰੂਪ ਵੀ ਅਨੁਭਵ ਕਰੋ। ਸਭਤੋਂ ਵੱਡੇ ਹੋ ਤੇ ਵੱਡਾ ਹੈ ਅਨੁਭਵੀ ਮੂਰਤ ਬਣਨਾ। ਅਨਾਦਿ ਕਾਲ ਵਿੱਚ ਜਦੋਂ ਪਰਮਧਾਮ ਵਿੱਚ ਹਨ ਤਾਂ ਸੋਚਣਾ ਸਵਰੂਪ ਨਹੀਂ ਹਨ, ਸਮ੍ਰਿਤੀ ਸਵਰੂਪ ਹਨ। ਮੈਂ ਆਤਮਾ ਹਾਂ, ਮੈਂ ਆਤਮਾ ਹਾਂ - ਇਹ ਵੀ ਸੋਚਣ ਦਾ ਨਹੀਂ ਹੈ, ਸਵਰੂਪ ਹੀ ਹੈ। ਆਦਿਕਾਲ ਵਿੱਚ ਵੀ ਇਸ ਸਮੇਂ ਦੇ ਪੁਰਸ਼ਾਰਥ ਦਾ ਪ੍ਰਾਲਬਧ ਸਵਰੂਪ ਹੈ। ਸੋਚਨਾ ਨਹੀਂ ਪੈਂਦਾ - ਮੈਂ ਦੇਵਤਾ ਹਾਂ, ਮੈਂ ਦੇਵਤਾ ਹਾਂ ਸਵਰੂਪ ਹੈ। ਤਾਂ ਜਦੋਂ ਅਨਾਦਿਕਾਲ, ਆਦਿਕਾਲ ਵਿੱਚ ਸਵਰੂਪ ਹੋ ਤਾਂ ਹੁਣ ਵੀ ਅੰਤ ਵਿਚ ਸਵਰੂਪ ਬਣੋ। ਸਵਰੂਪ ਬਣਨ ਨਾਲ ਆਪਣੇ ਗੁਣ, ਸ਼ਕਤੀਆਂ ਖੁਦ ਹੀ ਇਮਰਜ ਹੁੰਦੇ ਹਨ। ਜਿਵੇਂ ਕੋਈ ਵੀ ਆਕੁਪੇਸ਼ਨ ਵਾਲੇ ਜਦੋਂ ਆਪਣੀ ਸੀਟ ਤੇ ਸੈੱਟ ਹੁੰਦੇ ਹਨ ਤਾਂ ਉਹ ਆਕੁਪੇਸ਼ਨ ਦੇ ਗੁਣ, ਕਰਤਵ ਆਟੋਮੇਟਿਕਲੀ ਇਮਰਜ਼ ਹੁੰਦੇ ਹਨ। ਇਵੇਂ ਤੁਸੀਂ ਸਦਾ ਸਵਰੂਪ ਦੀ ਸੀਟ ਤੇ ਸੈੱਟ ਰਹੋ ਤਾਂ ਹਰ ਗੁਣ, ਹਰ ਸ਼ਕਤੀ, ਹਰ ਤਰ੍ਹਾਂ ਦਾ ਨਸ਼ਾ ਖੁਦ ਹੀ ਇਮਰਜ਼ ਹੋਵੇਗਾ। ਮਿਹਨਤ ਨਹੀਂ ਕਰਨੀ ਪਵੇਗੀ। ਇਸਨੂੰ ਕਿਹਾ ਜਾਂਦਾ ਹੈ ਬ੍ਰਾਹਮਣਪਨ ਦੀ ਨੇਚਰੁਲ ਨੇਚਰ, ਜਿਸ ਵਿੱਚ ਹੋਰ ਸਭ ਅਨੇਕ ਜਨਮਾਂ ਦੀ ਨੇਚਰਸ ਸਮਾਪਤ ਹੋ ਜਾਂਦੀ ਹੈ। ਬ੍ਰਾਹਮਣ ਜੀਵਨ ਦੀ ਨੇਚਰੁਲ ਨੇਚਰ ਹੈ ਹੀ ਗੁਣ ਸਵਰੂਪ, ਸਰਵ ਸ਼ਕਤੀ ਸਵਰੂਪ ਅਤੇ ਜੋ ਵੀ ਪੁਰਾਣਾ ਨੇਚਰਸ ਹੈ ਉਹ ਬ੍ਰਾਹਮਣ ਜੀਵਨ ਦੀ ਨੇਚਰਸ ਨਹੀਂ ਹੈ। ਕਹਿੰਦੇ ਇਵੇਂ ਹੋ ਕਿ ਮੇਰੀ ਨੇਚਰ ਹੀ ਇਵੇਂ ਹੈ ਪਰ ਕੌਣ ਬੋਲਦਾ ਹੈ ਮੇਰੀ ਨੇਚਰ? ਬ੍ਰਾਹਮਣ ਜਾਂ ਸ਼ਤ੍ਰੀ? ਅਤੇ ਪਾਸਟ ਜਨਮ ਦੇ ਸਮ੍ਰਿਤੀ ਸਵਰੂਪ ਆਤਮਾ ਬੋਲਦੀ ਹੈ? ਬ੍ਰਾਹਮਣਾਂ ਦੀ ਨੇਚਰ - ਜੋ ਬ੍ਰਹਮਾ ਬਾਪ ਦੀ ਨੇਚਰ ਉਹ ਬ੍ਰਾਹਮਣਾਂ ਦੀ ਨੇਚਰ। ਤਾਂ ਸੋਚੋ ਜਿਸ ਸਮੇਂ ਕਹਿੰਦੇ ਹੋ ਮੇਰੀ ਨੇਚਰ, ਮੇਰਾ ਸੁਭਾਵ ਇਵੇਂ ਹੈ, ਕੀ ਬ੍ਰਾਹਮਣ ਜੀਵਨ ਵਿੱਚ ਅਜਿਹਾ ਸ਼ਬਦ - ਮੇਰੀ ਨੇਚਰ, ਮੇਰਾ ਸੁਭਾਵਹੋ ਸਕਦਾ ਹੈ? ਜੇਕਰ ਹੁਣ ਤੱਕ ਮਿਟਾ ਰਹੇ ਹੋ ਅਤੇ ਪਾਸਟ ਦੀ ਨੇਚਰ ਇਮਰਜ਼ ਹੋ ਜਾਂਦੀ ਹੈ ਤਾਂ ਸਮਝਣਾ ਚਾਹੀਦਾ ਹੈ ਇਸ ਸਮੇਂ ਮੈਂ ਬ੍ਰਾਹਮਣ ਨਹੀਂ ਹਾਂ, ਸ਼ਤ੍ਰੀ ਹਾਂ, ਯੁੱਧ ਕਰ ਰਿਹਾ ਹਾਂ ਮਿਟਾਉਣ ਲਈ। ਤਾਂ ਕੀ ਕਦੀ ਬ੍ਰਾਹਮਣ, ਕਦੀ ਸ਼ਤ੍ਰੀ ਬਣ ਜਾਂਦੇ ਹੋ? ਕਹਾਉਂਦੇ ਕੀ ਹੋ? ਸ਼ਤ੍ਰੀ ਕੁਮਾਰ ਜਾਂ ਬ੍ਰਹਮਾਕੁਮਾਰ? ਕੌਣ ਹੋ? ਸ਼ਤ੍ਰੀ ਕੁਮਾਰ ਹੋ ਕੀ? ਬ੍ਰਹਮਾਕੁਮਾਰ, ਬ੍ਰਹਮਾਕੁਮਾਰੀਆਂ। ਦੂਸਰਾ ਨਾਮ ਤੇ ਹੈ ਹੀ ਨਹੀਂ। ਕਿਸੇ ਨੂੰ ਇਵੇਂ ਬੁਲਾਉਂਦੇ ਹੋ ਕਿ ਹੇ ਸ਼ਤ੍ਰੀ ਕੁਮਾਰ ਆਓ? ਇਵੇਂ ਬੋਲਦੇ ਹੋ ਜਾਂ ਆਪਣੇ ਨੂੰ ਕਹਿੰਦੇ ਹੋ ਕਿ ਮੈਂ ਬ੍ਰਹਮਾਕੁਮਾਰ ਨਹੀਂ ਹਾਂ, ਸ਼ਤ੍ਰੀ ਕੁਮਾਰ ਹਾਂ? ਤਾਂ ਬ੍ਰਾਹਮਣ ਮਤਲਬ ਜੋ ਬ੍ਰਹਮਾ ਬਾਪ ਦੀ ਨੇਚਰ ਉਹ ਬ੍ਰਾਹਮਣਾਂ ਦੀ ਨੇਚਰ। ਇਹ ਸ਼ਬਦ ਕਦੀ -ਕਦੀ ਨਹੀਂ ਬੋਲਣਾ, ਗਲਤੀ ਨਾਲ ਵੀ ਨਹੀਂ ਬੋਲਣਾ, ਨਾ ਸੋਚਣਾ, ਕੀ ਕਰਾਂ ਮੇਰੀ ਨੇਚਰ ਹੈ! ਇਹ ਬਹਾਨੇਬਾਜ਼ੀ ਹੈ। ਇਹ ਕਹਿਣਾ ਵੀ ਆਪਣੇ ਆਪ ਨੂੰ ਛੁਡਾਉਣ ਦਾ ਬਹਾਨਾ ਹੈ। ਨਵਾਂ ਜਨਮ ਹੋਇਆ, ਨਵੇਂ ਜਨਮ ਵਿੱਚ ਪੁਰਾਣੀ ਨੇਚਰ, ਪੁਰਾਣਾ ਸੁਭਾਵ ਕਿਥੋਂ ਤੋਂ ਇਮਰਜ਼ ਹੁੰਦਾ ਹੈ? ਤਾਂ ਪੂਰੇ ਮਰੇ ਨਹੀਂ ਹਨ, ਥੋੜਾ ਜਿਉਂਦੇ ਹਨ, ਥੋੜ੍ਹੇ ਮਰੇ ਹੋ ਕੀ? ਬ੍ਰਾਹਮਣ ਜੀਵਨ ਮਤਲਬ ਜੋ ਬ੍ਰਹਮਾ ਬਾਪ ਦਾ ਹਰ ਕਦਮ ਹੈ ਉਹ ਬ੍ਰਾਹਮਣਾਂ ਦਾ ਕਦਮ ਹੋਵੇ।

ਤਾਂ ਬਾਪਦਾਦਾ ਭਾਗ ਨੂੰ ਵੀ ਦੇਖ ਰਹੇ ਹਨ ਅਤੇ ਇਨਾਂ ਸ਼੍ਰੇਸ਼ਠ ਭਾਗ, ਉਸ ਭਾਗ ਦੇ ਅੱਗੇ ਇਹ ਬੋਲ ਚੰਗਾ ਨਹੀਂ ਹੁੰਦਾ। ਇਸ ਵਾਰ ਮੁਕਤੀ ਵਰ੍ਹਾ ਮਨਾ ਰਹੇ ਹੋ ਨਾ - ਕੀ ਕਲਾਸ ਕਰਾਉਂਦੇ ਹੋ? ਮੁਕਤੀ ਵਰ੍ਹਾ ਹੈ। ਤਾਂ ਮੁਕਤੀ ਵਰ੍ਹਾ ਹੈ ਜਾਂ 99 ਵਿੱਚ ਆਉਣਾ ਹੈ? 98 ਦਾ ਵਰ੍ਹਾ ਮੁਕਤੀ ਵਰ੍ਹਾ ਹੈ? ਜੋ ਸਮਝਦੇ ਹਨ ਇਹ ਵਰ੍ਹਾ ਮੁਕਤੀ ਵਰ੍ਹਾ ਹੈ, ਉਹ ਹੱਥ ਹਿਲਾਓ। ਦੇਖੋ ਹੱਥ ਹਿਲਾਉਣਾ ਬਹੁਤ ਸਹਿਜ ਹੈ। ਹੁੰਦਾ ਕੀ ਹੈ? ਵਾਯੂਮੰਡਲ ਵਿੱਚ ਬੈਠੇ ਹੋ ਨਾ, ਖੁਸ਼ੀ ਵਿੱਚ ਝੂਮ ਰਹੋ ਹੋ, ਤਾਂ ਹੱਥ ਹਿਲਾ ਦਿੰਦੇ ਹੋ, ਪਰ ਦਿਲ ਨਾਲ ਹੱਥ ਹਿਲਾਓ, ਪ੍ਰਤਿਗਿਆ ਕਰੋ - ਕੁਝ ਵੀ ਚਲਾ ਜਾਏ ਪਰ ਪ੍ਰਤਿਗਿਆ ਮੁਕਤੀ ਵਰ੍ਹੇ ਦੀ ਨਾ ਜਾਏ। ਇਵੇਂ ਦੀ ਪੱਕੀ ਪ੍ਰਤਿਗਿਆ ਹੈ? ਦੇਖੋ ਸੰਭਾਲਕੇ ਹੱਥ ਉਠਾਓ। ਇਸ ਟੀ.ਵੀ. ਵਿੱਚ ਆਏ ਜਾਂ ਨਾ ਆਏ, ਬਾਪਦਾਦਾ ਦੇ ਕੋਲ ਤਾਂ ਤੁਹਾਡਾ ਚਿੱਤਰ ਨਿਕਲ ਰਿਹਾ ਹੈ। ਤਾਂ ਇਵੇਂ - ਇਵੇਂ ਦੇ ਕਮਜ਼ੋਰ ਬੋਲ ਤੋਂ ਵੀ ਮੁਕਤੀ। ਬੋਲ ਅਜਿਹੇ ਮਧੁਰ ਹੋਣ, ਜੋ ਬਾਪ ਸਮਾਨ ਹੋਣ, ਸਦਾ ਹਰ ਆਤਮਾ ਦੇ ਪ੍ਰਤੀ ਸ਼ੁਭ ਭਾਵਨਾ ਦੇ ਬੋਲ ਹੋਣ, ਇਸਨੂੰ ਕਿਹਾ ਜਾਂਦਾ ਹੈ ਯੁਕਤੀਯੁਕਤ ਬੋਲ। ਸਾਧਾਰਨ ਬੋਲ ਵੀ ਚਲਦੇ - ਫਿਰਦੇ ਹੋਣਾ ਨਹੀਂ ਚਾਹੀਦਾ। ਕੋਈ ਵੀ ਅਚਾਨਕ ਆ ਜਾਵੇ ਤਾਂ ਇਵੇਂ ਹੀ ਅਨੁਭਵ ਕਰੇਂ ਕਿ ਇਹ ਬੋਲ ਹਨ ਜਾਂ ਮੋਤੀ ਹਨ। ਸ਼ੁਭ ਭਾਵਨਾ ਦੇ ਬੋਲ ਹੀਰੇ ਮੋਤੀ ਸਮਾਨ ਹਨ ਕਿਉਂਕਿ ਬਾਪਦਾਦਾ ਨੇ ਕਈ ਵਾਰ ਇਹ ਇਸ਼ਾਰਾ ਦੇ ਦਿੱਤਾ ਹੈ ਕਿ ਸਮੇਂ -ਪ੍ਰਮਾਣ ਹਾਲੇ ਥੋੜ੍ਹਾ ਜਿਹਾ ਸਮਾਂ ਹੈ ਸਰਵ ਖਜ਼ਾਨੇ ਜਮਾ ਕਰਨ ਦਾ। ਜੇਕਰ ਇਸ ਸਮੇਂ ਵਿੱਚ - ਸਮੇਂ ਦਾ ਖਜ਼ਾਨਾ, ਸੰਕਲਪ ਦਾ ਖਜ਼ਾਨਾ, ਬੋਲ ਦਾ ਖ਼ਜ਼ਾਨਾ, ਗਿਆਨ ਧਨ ਦਾ ਖਜ਼ਾਨਾ, ਯੋਗ ਦੀ ਸ਼ਕਤੀਆਂ ਦਾ ਖਜ਼ਾਨਾ, ਦਿਵਯ ਜੀਂਵਨ ਦੇ ਸਰਵ ਗੁਣਾਂ ਦਾ ਖ਼ਜ਼ਾਨਾ ਜਮਾ ਨਹੀਂ ਕੀਤਾ ਤਾਂ ਫਿਰ ਅਜਿਹਾ ਜਮਾ ਕਰਨ ਦਾ ਸਮੇਂ ਮਿਲਣਾ ਸਹਿਜ ਨਹੀਂ ਹੋਵੇਗਾ। ਸਾਰੇ ਦਿਨ ਵਿੱਚ ਆਪਣੇ ਇਹਨਾਂ ਇੱਕ -ਇੱਕ ਖਜ਼ਾਨੇ ਦਾ ਅਕਾਉਂਟ ਚੈਕ ਕਰੋ। ਜਿਵੇਂ ਸਥੂਲ ਧਨ ਦਾ ਅਕਾਉਂਟ ਚੈਕ ਕਰਦੇ ਹੋ ਨਾ, ਇਨਾਂ ਜਮਾਂ ਹੈ... ਇਵੇਂ ਹਰ ਖਜ਼ਾਨੇ ਦਾ ਅਕਾਉਂਟ ਜਮਾਂ ਕਰੋ। ਚੈਕ ਕਰੋ। ਸਰਵ ਖਜ਼ਾਨੇ ਚਾਹੀਦੇ ਹਨ। ਜੇਕਰ ਪਾਸ ਵਿਦ ਆਨਰ ਬਣਨਾ ਚਾਹੁੰਦੇ ਹੋ ਤਾਂ ਹਰ ਖਜ਼ਾਨੇ ਦਾ ਜਮਾ ਖਾਤਾ ਇਤਨਾ ਹੀ ਭਰਪੂਰ ਚਾਹੀਦਾ ਹੈ ਜੋ 21 ਜਨਮ ਜਮਾ ਹੋਏ ਖਾਤੇ ਵਿੱਚੋ ਪ੍ਰਾਲਬੱਧ ਭੋਗ ਸਕੋ। ਹਾਲੇ ਸਮੇਂ ਦੇ ਟੂ ਲੇਟ ਦੀ ਘੰਟੀ ਨਹੀਂ ਵੱਜੀ ਹੈ, ਪਰ ਵੱਜਣ ਵਾਲੀ ਹੈ। ਦਿਨ ਅਤੇ ਡੇਟ ਨਹੀਂ ਦੱਸਾਂਗੇ। ਅਚਾਨਕ ਹੀ ਆਊਟ ਹੋਵੇਗਾ - ਟੂ ਲੇਟ। ਫਿਰ ਕੀ ਕਰੋਂਗੇ? ਉਸ ਸਮੇਂ ਜਮਾ ਕਰੋਗੇ? ਕਿੰਨਾ ਵੀ ਚਾਹੋ ਸਮੇਂ ਨਹੀਂ ਮਿਲੇਗਾ ਇਸਲਈ ਬਾਪਦਾਦਾ ਕਈ ਵਾਰ ਇਸ਼ਾਰਾ ਦੇ ਰਿਹਾ ਹੈ - ਜਮਾਂ ਕਰੋ - ਜਮਾਂ ਕਰੋ - ਜਮਾ ਕਰੋ ਕਿਉਂਕਿ ਤੁਹਾਡਾ ਹੁਣ ਵੀ ਟਾਈਟਲ ਹੈ - ਸਰਵਸ਼ਕਤੀਮਾਨ, ਸ਼ਕਤੀਵਾਨ ਨਹੀਂ ਹੈ, ਸਰਵਸ਼ਕਤੀਮਾਨ। ਭਵਿੱਖ ਵਿੱਚ ਵੀ ਹੈ ਸਰਵਗੁਣ ਸੰਪੰਨ, ਸਿਰਫ਼ ਗੁਣ ਸੰਪੰਨ ਨਹੀਂ ਹਨ। ਇਹ ਸਭ ਖਜ਼ਾਨੇ ਜਮਾ ਕਰਨਾ ਮਤਲਬ ਗੁਣ ਅਤੇ ਸ਼ਕਤੀਆਂ ਜਮਾਂ ਹੋ ਰਹੀਆਂ ਹਨ।ਇੱਕ - ਇੱਕ ਖਜ਼ਾਨੇ ਦਾ ਗੁਣ ਅਤੇ ਸ਼ਕਤੀ ਦਾ ਸੰਬੰਧ ਹੈ। ਜਿਵੇਂ ਸਾਧਾਰਨ ਬੋਲ ਨਹੀਂ ਤਾਂ ਮਧੁਰ ਭਾਸ਼ੀ, ਇਹ ਗੁਣ ਹਨ। ਇਵੇਂ ਹਰ ਇੱਕ ਖਜ਼ਾਨੇ ਦਾ ਕਨੈਕਸ਼ਨ ਹੈ।

ਬਾਪਦਾਦਾ ਦਾ ਬੱਚਿਆਂ ਨਾਲ ਪਿਆਰ ਹੈ ਇਸਲਈ ਫਿਰ ਵੀ ਬਾਰ - ਬਾਰ ਇਸ਼ਾਰਾ ਦੇ ਰਹੇ ਹਨ ਕਿਉਂਕਿ ਅੱਜ ਦੀ ਸਭਾ ਵਿੱਚ ਸਭ ਵਰੇਇਟੀ ਹਨ। ਛੋਟੇ ਬੱਚੇ ਵੀ ਹਨ, ਟੀਚਰਸ ਵੀ ਹਨ ਕਿਉਂਕਿ ਟੀਚਰਸ ਹੀ ਤਾਂ ਸਮਰਪਣ ਹੋਈਆਂ ਹਨ। ਕੁਮਾਰੀਆਂ ਵੀ ਹਨ, ਪ੍ਰਵ੍ਰਿਤੀ ਵਾਲੇ ਵੀ ਹਨ। ਸਭ ਵਰੇਇਟੀ ਹਨ। ਚੰਗਾ ਹੈ। ਸਭਨੂੰ ਚਾਂਸ ਦਿੱਤਾ ਹੈ, ਇਹ ਬਹੁਤ ਚੰਗਾ ਹੈ। ਬੱਚਿਆਂ ਦੀ ਤੇ ਕਾਫ਼ੀ ਸਮੇਂ ਤੋਂ ਅਰਜ਼ੀ ਸੀ। ਸੀ ਨਾ ਬੱਚੇ? ਸਾਨੂੰ ਮਿਲਣ ਦਾ ਚਾਂਸ ਕਦੋਂ ਮਿਲੇਗਾ? ਤਾਂ ਚੰਗਾ ਹੋਇਆ - ਸਭ ਵਰੇਇਟੀ ਗੁਲਦਸਤਾ ਬਾਪ ਦੇ ਸਾਮਣੇ ਹਨ।

ਅੱਛਾ - ਬਾਪਦਾਦਾ ਦੀ ਸਾਰੇ ਵਿਸ਼ਵ ਦੇ ਨਿਮਿਤ ਟੀਚਰਸ ਦੇ ਪ੍ਰਤੀ ਇੱਕ ਸ਼ੁਭ ਭਾਵਨਾ ਹੈ ਕਿ ਇਹ ਵਰ੍ਹਾ ਕਿਸੇ ਦੀ ਵੀ ਕਮਪਲੇਂਟ ਨਹੀਂ ਆਉਣੀ ਚਾਹੀਦੀ। ਕਮਪਲੇਂਟ ਦੀ ਫਾਈਲ ਖ਼ਤਮ ਹੋ ਜਾਏ, ਬਾਪਦਾਦਾ ਦੇ ਕੋਲ ਹੁਣ ਤੱਕ ਬਹੁਤ ਫਾਇਲ ਹਨ। ਤਾਂ ਇਸ ਵਰ੍ਹੇ ਕਮਪਲੇਂਟ ਦੇ ਫਾਇਲ ਖ਼ਤਮ। ਸਭ ਫਾਇਨ ਬਣ ਜਾਣ। ਫਾਇਨ ਤੋਂ ਵੀ ਰਿਫਾਇਨ। ਪਸੰਦ ਹੈ ਨਾ? ਕੋਈ ਕਿਵੇਂ ਵੀ ਹੋਵੇ ਉਹਨਾਂ ਦੇ ਨਾਲ ਚੱਲਣ ਦੀ ਵਿਧੀ ਸਿੱਖੋ। ਕੋਈ ਕੀ ਵੀ ਕਰਦੇ ਹੋਵੇ, ਬਾਰ -ਬਾਰ ਵਿਘਣ ਰੂਪ ਬਣ ਸਾਹਮਣੇ ਆਉਦਾ ਹੋਵੇ ਪਰ ਵਿਘਣਾ ਵਿੱਚ ਸਮੇਂ ਲਗਾਉਣਾ, ਆਖਿਰ ਇਹ ਵੀ ਕਦੋਂ ਤੱਕ? ਇਸਦਾ ਵੀ ਸਮਾਪਤੀ ਸਮਾਰੋਹ ਤਾਂ ਹੋਣਾ ਹੈ ਨਾ? ਤਾਂ ਦੂਸਰਿਆਂ ਨੂੰ ਨਹੀਂ ਦੇਖਣਾ। ਇਹ ਇਵੇਂ ਕਰਦਾ ਹੈ, ਮੈਨੂੰ ਕੀ ਕਰਨਾ ਹੈ? ਜੇਕਰ ਉਹ ਪਹਾੜ ਹੈ ਤਾਂ ਮੈਨੂੰ ਕਿਨਾਰਾ ਕਰਨਾ ਹੈ, ਪਹਾੜ ਨਹੀਂ ਹਟਾਉਣਾ ਹੈ। ਇਹ ਬਦਲੇ ਤਾਂ ਅਸੀਂ ਬਦਲੀਏ- ਇਹ ਹੈ ਪਹਾੜ ਹਟੇ ਤਾਂ ਮੈਂ ਅੱਗੇ ਵਧਾਂ। ਨਾ ਪਹਾੜ ਹਟੇਗਾ ਨਾ ਤੁਸੀਂ ਮੰਜ਼ਿਲ ਤੇ ਪਹੁੰਚ ਸਕੋਂਗੇ ਇਸਲਈ ਜੇਕਰ ਉਸ ਆਤਮਾ ਦੇ ਪ੍ਰਤੀ ਸ਼ੁਭ ਭਾਵਨਾ ਹੈ, ਤਾਂ ਇਸ਼ਾਰਾ ਦਿੱਤਾ ਅਤੇ ਮਨ ਬੁੱਧੀ ਤੋਂ ਖਾਲੀ। ਖੁਦ ਆਪਣੇ ਨੂੰ ਉਸ ਵਿਘਣ ਸਵਰੂਪ ਬਣਨ ਵਾਲੇ ਦੇ ਸੋਚ - ਵਿਚਾਰ ਵਿੱਚ ਨਹੀਂ ਪਾਓ। ਜਦੋ ਨੰਬਰਵਾਰ ਹਨ ਤਾਂ ਨੰਬਰਵਾਰ ਵਿੱਚ ਸਟੇਜ ਵੀ ਨੰਬਰਵਾਰ ਹੋਣੀ ਹੀ ਹੈ ਪਰ ਸਾਨੂ ਨੰਬਰਵਨ ਬਣਨਾ ਹੈ। ਅਜਿਹੇ ਵਿਘਣ ਅਤੇ ਵਿਅਰਥ ਸੰਕਲਪ ਚਲਾਉਣ ਵਾਲੀ ਆਤਮਾਵਾਂ ਦੇ ਪ੍ਰਤੀ ਖੁਦ ਪਰਿਵਰਤਨ ਹੋਕੇ ਉਸਦੇ ਪ੍ਰਤੀ ਸ਼ੁਭ ਭਾਵਨਾ ਰੱਖਦੇ ਚੱਲੋ। ਟਾਇਮ ਥੋੜ੍ਹਾ ਲੱਗਦਾ ਹੈ, ਮਿਹਨਤ ਥੋੜੀ ਲੱਗਦੀ ਹੈ ਪਰ ਆਖਿਰ ਜੋ ਖੁਦ - ਪਰਿਵਰਤਨ ਕਰਦਾ ਹੈ, ਵਿਜੇ ਦੀ ਮਾਲਾ ਉਸਦੇ ਹੀ ਗਲੇ ਵਿੱਚ ਪੈਂਦੀ ਹੈ। ਸ਼ੁਭ ਭਾਵਨਾ ਨਾਲ ਜੇਕਰ ਉਸਨੂੰ ਪਰਿਵਰਤਨ ਕਰ ਸਕਦੇ ਹੋ ਤੋਂ ਕਰੋ, ਨਹੀਂ ਤਾਂ ਇਸ਼ਾਰਾ ਦਵੋ, ਆਪਣੀ ਰਿਸਪੋਨਸੀਬਿਲਿਟੀ ਖ਼ਤਮ ਕਰੋ ਦਵੋ ਅਤੇ ਖੁਦ ਪਰਿਵਰਤਨ ਕਰ ਅੱਗੇ ਉੱਡਦੇ ਚੱਲੋ। ਇਹ ਵਿਘਣ ਰੂਪ ਵੀ ਸੋਨੇ ਦੇ ਲਗਾਵ ਦਾ ਧਾਗਾ ਹੈ। ਇਹ ਉੱਡਣ ਨਹੀਂ ਦਵੇਗਾ। ਇਹ ਬਹੁਤ ਮਹੀਨ ਅਤੇ ਬਹੁਤ ਸੱਤ ਦੇ ਪਰਦੇ ਦਾ ਧਾਗਾ ਹੈ। ਇਹ ਸੋਚਦੇ ਹਨ ਇਹ ਤਾਂ ਸੱਚੀ ਗੱਲ ਹੈ ਨਾ। ਇਹ ਤਾਂ ਹੁੰਦਾ ਹੀ ਹੈ ਨਾ। ਇਹ ਤਾਂ ਹੋਣਾ ਨਹੀਂ ਚਾਹੀਦਾ ਨਾ। ਪਰ ਕਦੋਂ ਤੱਕ ਦੇਖਦੇ, ਕਦੋਂ ਤੱਕ ਰੁੱਕੇ ਰਹੋਂਗੇ? ਹੁਣ ਤਾਂ ਖੁਦ ਨੂੰ ਮਹੀਨ ਧਾਗਿਆਂ ਤੋਂ ਮੁਕਤ ਕਰੋ। ਮੁਕਤੀ ਵਰ੍ਹਾ ਮਨਾਓ ਇਸਲਈ ਬੱਚਿਆਂ ਦੀਆਂ ਜੋ ਆਸ਼ਾਵਾਂ ਹਨ, ਉਮੰਗ ਹੈ, ਉਤਸ਼ਾਹ ਹੈ, ਇਸਦੇ ਸਭ ਫੰਕਸ਼ਨ ਮਨਾਕੇ ਬਾਪਦਾਦਾ ਪੂਰੇ ਕਰ ਰਹੇ ਹਨ। ਪਰ ਇਸ ਵਰ੍ਹੇ ਦਾ ਅੰਤਿਮ ਫੰਕਸ਼ਨ ਮੁਕਤੀ ਵਰ੍ਹੇ ਦਾ ਫੰਕਸ਼ਨ ਹੈ। ਫੰਕਸ਼ਨ ਵਿੱਚ ਦਾਦੀਆਂ ਨੂੰ ਸੌਗਾਤ ਵੀ ਦਿੰਦੇ ਹੋ। ਤਾਂ ਬਾਪਦਾਦਾ ਨੂੰ ਇਸ ਮੁਕਤੀ ਵਰ੍ਹੇ ਦੇ ਫੰਕਸ਼ਨ ਵਿੱਚ ਖੁਦ ਦੀ ਸੰਪੂਰਨਤਾ ਦੀ ਗਿਫ਼੍ਟ ਦੇਣਾ। ਅੱਛਾ।

ਚਾਰੋਂ ਪਾਸੇ ਦੇ ਪਰਮਾਤਮ ਪਾਲਣਾ, ਪੜ੍ਹਾਈ ਅਤੇ ਸ਼੍ਰੀਮਤ ਦੇ ਭਾਗ ਦੇ ਅਧਿਕਾਰੀ ਵਿਸ਼ੇਸ਼ ਆਤਮਾਵਾਂ ਨੂੰ, ਸਦਾ ਸੋਚਣਾ ਅਤੇ ਸਵਰੂਪ ਬਣਨਾ ਦੋਵੇਂ ਸਮਾਨ ਕਰਨ ਵਾਲੇ ਬਾਪ ਸਮਾਨ ਆਤਮਾਵਾਂ ਨੂੰ, ਸਦਾ ਪਰਮਾਤਮ ਵਿਲ ਪਾਵਰ ਦਵਾਰਾ ਖੁਦ ਵਿੱਚ ਅਤੇ ਸੇਵਾ ਵਿੱਚ ਸਹਿਜ ਸਫ਼ਲਤਾ ਪ੍ਰਾਪਤ ਕਰਨ ਵਾਲੀਆਂ ਨਿਮਿਤ ਸੇਵਾਧਾਰੀ ਬੱਚਿਆਂ ਨੂੰ, ਸਦਾ ਬਾਪ ਨੂੰ ਕੰਮਬਾਇੰਡ ਰੂਪ ਵਿੱਚ ਅਨੁਭਵ ਕਰਨ ਵਾਲੇ, ਸਦਾ ਸਾਥ ਨਿਭਾਉਣ ਵਾਲੇ ਸਾਥੀ ਬੱਚਿਆਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

ਵਰਦਾਨ:-
ਸੰਬੰਧ -ਸੰਪਰਕ ਵਿੱਚ ਸੰਤੁਸ਼ਟਤਾ ਦੀ ਵਿਸ਼ੇਸ਼ਤਾ ਦਵਾਰਾ ਮਾਲਾ ਵਿੱਚ ਪਿਰੋਣ ਵਾਲੇ ਸੰਤੁਸ਼ਟਮਨੀ ਭਵ

ਸੰਗਮਯੁਗ ਸੰਤੁਸ਼ਟਤਾ ਦਾ ਯੁਗ ਹੈ। ਜੋ ਖੁਦ ਤੋਂ ਵੀ ਸੰਤੁਸ਼ਟ ਹਨ ਅਤੇ ਸੰਬੰਧ - ਸੰਪਰਕ ਵਿੱਚ ਵੀ ਸਦਾ ਸੰਤੁਸ਼ਟ ਰਹਿੰਦੇ ਅਤੇ ਸੰਤੁਸ਼ਟ ਕਰਦੇ ਹਨ ਉਹ ਹੀ ਮਾਲਾ ਵਿੱਚ ਪੁਰਦੇ ਹਨ ਕਿਉਂਕਿ ਮਾਲਾ ਸੰਬੰਧ ਨਾਲ ਬਣਦੀ ਹੈ। ਜੇਕਰ ਦਾਣੇ ਦਾ ਦਾਣੇ ਨਾਲ ਸੰਪਰਕ ਨਹੀਂ ਹੋ ਤਾਂ ਮਾਲਾ ਨਹੀਂ ਬਣੇਗੀ ਇਸਲਈ ਸੰਤੁਸ਼ਟਮਨੀ ਬਣ ਸਦਾ ਸੰਤੁਸ਼ਟ ਰਹੋ ਅਤੇ ਸਰਵ ਨੂੰ ਸੰਤੁਸ਼ਟ ਕਰੋ। ਪਰਿਵਾਰ ਦਾ ਅਰਥ ਹੀ ਹੈ ਸੰਤੁਸ਼ਟ ਰਹਿਣਾ ਅਤੇ ਸੰਤੁਸ਼ਟ ਕਰਨਾ। ਕਿਸੇ ਵੀ ਤਰ੍ਹਾਂ ਦੀ ਖਿਟਪਿਟ ਨਾ ਹੋਵੇ।

ਸਲੋਗਨ:-
ਵਿਘਣਾ ਦਾ ਕੰਮ ਹੈ ਆਉਣਾ ਅਤੇ ਤੁਹਾਡਾ ਕੰਮ ਹੈ ਵਿਘਣ - ਵਿਨਾਸ਼ਕ ਬਣਨਾ।