04.04.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਪਾਰਲੌਕਿਕ ਬਾਪ ਤੋਂ ਪੂਰਾ ਵਰਸਾ ਲੈਣਾ ਹੈ , ਤੇ ਆਪਣਾ ਸਭ ਕੁਝ ਐਕਸਚੇਂਜ ਕਰ ਦੇਵੋ , ਇਹ ਬਹੁਤ ਵੱਡਾ ਵਪਾਰ ਹੈ ”

ਪ੍ਰਸ਼ਨ:-
ਡਰਾਮਾ ਦਾ ਗਿਆਨ ਕਿਹੜੀ ਗੱਲ ਵਿੱਚ ਤੁਹਾਡੀ ਬੱਚਿਆਂ ਨੂੰ ਬਹੁਤ ਮਦਦ ਕਰਦਾ ਹੈ?

ਉੱਤਰ:-
ਜਦੋਂ ਸ਼ਰੀਰ ਦੀ ਕੋਈ ਬੀਮਾਰੀ ਆਓਂਦੀ ਹੈ ਤਾਂ ਡਰਾਮਾ ਦਾ ਗਿਆਨ ਬਹੁਤ ਮਦਦ ਕਰਦਾ ਹੈ ਕਿਓਂਕਿ ਤੁਸੀਂ ਜਾਣਦੇ ਹੋ ਇਹ ਡਰਾਮਾ ਹੂਬਹੂ ਰਿਪੀਟ ਹੁੰਦਾ ਹੈ। ਇਸ ਵਿੱਚ ਰੋਣ ਪਿੱਟਣ ਦੀ ਕੋਈ ਗੱਲ ਨਹੀਂ। ਕਰਮਾਂ ਦਾ ਹਿਸਾਬ - ਕਿਤਾਬ ਚੁਕਤੂ ਹੋਣਾ ਹੈ। 21 ਜਨਮਾਂ ਦੇ ਸੁੱਖ ਦੀ ਭੇਂਟ ਵਿੱਚ ਇਹ ਦੁੱਖ ਕੁਝ ਵੀ ਜਾਪਦਾ ਨਹੀਂ। ਗਿਆਨ ਪੂਰਾ ਨਹੀਂ ਤਾਂ ਤੜਫਦੇ ਹਨ।

ਓਮ ਸ਼ਾਂਤੀ
ਭਗਵਾਨੁਵਾਚ। ਰੱਬ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜਿਸ ਨੂੰ ਆਪਣਾ ਸ਼ਰੀਰ ਨਹੀਂ ਹੁੰਦਾ ਹੈ। ਇਵੇਂ ਨਹੀਂ ਕਿ ਰੱਬ ਦਾ ਨਾਮ, ਰੂਪ, ਦੇਸ਼, ਕਾਲ ਨਹੀਂ ਹੈ। ਨਹੀਂ ਰੱਬ ਨੂੰ ਸ਼ਰੀਰ ਨਹੀਂ ਹੈ। ਬਾਕੀ ਸਭ ਆਤਮਾਵਾਂ ਨੂੰ ਆਪਣਾ-ਆਪਣਾ ਸ਼ਰੀਰ ਹੁੰਦਾ ਹੈ। ਹੁਣ ਬਾਪ ਕਹਿੰਦੇ ਹਨ ਮਿੱਠੇ-ਮਿੱਠੇ ਰੂਹਾਨੀ ਬੱਚੇ, ਆਪਣੇ ਨੂੰ ਆਤਮਾ ਸਮਝਕੇ ਬੈਠੋ। ਉਵੇਂ ਵੀ ਆਤਮਾ ਹੀ ਸੁਣਦੀ ਹੈ, ਪਾਰਟ ਵਜਾਉਂਦੀ ਹੈ, ਸ਼ਰੀਰ ਦੁਆਰਾ ਕਰਮ ਕਰਦੀ ਹੈ। ਸੰਸਕਾਰ ਆਤਮਾ ਲੈ ਜਾਂਦੀ ਹੈ। ਚੰਗੇ ਮਾੜੇ ਕਰਮਾਂ ਦਾ ਫ਼ਲ ਵੀ ਆਤਮਾ ਹੀ ਭੋਗਦੀ ਹੈ, ਸ਼ਰੀਰ ਦੇ ਨਾਲ। ਬਿਗੈਰ ਸ਼ਰੀਰ ਦੇ ਤਾਂ ਕੋਈ ਭੋਗਣਾ ਭੋਗ ਨਹੀਂ ਸਕਦੇ ਇਸ ਲਈ ਬਾਪ ਆਖਦੇ ਹਨ ਆਪਣੇ ਨੂੰ ਆਤਮਾ ਸਮਝ ਬੈਠੋ। ਬਾਬਾ ਸਾਨੂੰ ਸੁਣਾਉਂਦੇ ਹਨ। ਅਸੀਂ ਆਤਮਾਵਾਂ ਸੁਣ ਰਹੀਆਂ ਹਾਂ ਇਸ ਸ਼ਰੀਰ ਦੁਆਰਾ। ਭਗਵਾਨੁਵਾਚ ਮਨਮਨਾਭਵ। ਦੇਹ ਸਹਿਤ ਦੇਹ ਦੇ ਸਾਰੇ ਧਰਮਾਂ ਦਾ ਤਿਆਗ ਕਰ ਆਪਣੇ ਆਪ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਇਹ ਇੱਕ ਹੀ ਬਾਪ ਕਹਿੰਦੇ ਹਨ, ਜੋ ਗੀਤਾ ਦੇ ਭਗਵਾਨ ਹਨ। ਰੱਬ ਮਾਨਾ ਹੀ ਜਨਮ - ਮਰਨ ਤੋਂ ਰਹਿਤ। ਬਾਪ ਸਮਝਾਉਂਦੇ ਹਨ - ਮੇਰਾ ਜਨਮ ਅਲੌਕਿਕ ਹੈ। ਹੋਰ ਕੋਈ ਇਵੇਂ ਜਨਮ ਨਹੀਂ ਲੈਂਦੇ ਹਨ, ਜਿਵੇਂ ਮੈ ਇਨ੍ਹਾਂ ਵਿੱਚ ਪ੍ਰਵੇਸ਼ ਕਰਦਾ ਹਾਂ। ਇਹ ਤਾਂ ਚੰਗੀ ਰੀਤੀ ਯਾਦ ਕਰਨਾ ਚਾਹੀਦਾ ਹੈ। ਇਵੇਂ ਨਹੀਂ, ਸਭ ਕੁਝ ਰੱਬ ਹੀ ਕਰਦਾ ਹੈ, ਪੂਜਯ - ਪੁਜਾਰੀ, ਠਿਕਰ - ਭਿੱਤਰ ਪਰਮਾਤਮਾ ਹੈ। 24 ਅਵਤਾਰ ਕੱਛ - ਮੱਛ ਅਵਤਾਰ, ਪਰਸ਼ੁਰਾਮ ਅਵਤਾਰ ਦਿਖਾਉਂਦੇ ਹਨ। ਹੁਣ ਸਮਝ ਆਉਂਦਾ ਹੈ ਕਿ ਰੱਬ ਬੈਠ ਪਰਸ਼ੁਰਾਮ ਅਵਤਾਰ ਲੈਣਗੇ ਅਤੇ ਕੁਹਾੜਾ ਲੈਕੇ ਹਿੰਸਾ ਕਰਨਗੇ! ਇਹ ਰਾਂਗ ਹੈ। ਜਿਵੇਂ ਪਰਮਾਤਮਾ ਨੂੰ ਸਰਵਵਿਆਪੀ ਕਹਿ ਦਿੱਤਾ, ਇਵੇਂ ਕਲਪ ਦੀ ਉਮਰ ਲੱਖਾਂ ਵਰ੍ਹੇ ਲਿੱਖ ਦਿੱਤੀ ਹੈ, ਇਸ ਨੂੰ ਕਹਿੰਦੇ ਹਨ ਘੋਰ ਹਨੇਰਾ ਮਤਲਬ ਗਿਆਨ ਨਹੀਂ ਹੈ। ਗਿਆਨ ਨਾਲ ਹੁੰਦਾ ਹੈ ਸੋਝਰਾ। ਹੁਣ ਅਗਿਆਨ ਦਾ ਘੋਰ ਹਨੇਰਾ ਹੈ। ਹੁਣ ਤੁਸੀਂ ਬੱਚੇ ਘੋਰ ਸੋਝਰੇ ਵਿੱਚ ਹੋ। ਤੁਸੀਂ ਸਾਰਿਆਂ ਨੂੰ ਚੰਗੀ ਤਰ੍ਹਾਂ ਜਾਣਦੇ ਹੋ। ਜੋ ਜਾਣਦੇ ਨਹੀਂ ਉਹ ਪੂਜਾ ਆਦਿ ਕਰਦੇ ਰਹਿੰਦੇ ਹਨ। ਤੁਸੀਂ ਸਾਰਿਆਂ ਨੂੰ ਜਾਣ ਗਏ ਹੋ ਇਸ ਲਈ ਤੁਹਾਨੂੰ ਪੂਜਾ ਕਰਨ ਦੀ ਲੋੜ ਨਹੀਂ। ਤੁਸੀਂ ਹੁਣ ਪੂਜਾਰੀਪਨੇ ਤੋਂ ਮੁਕਤ ਹੋਏ। ਪੂਜਯ ਦੇਵੀ - ਦੇਵਤਾ ਬਣਨ ਦੇ ਲਈ ਤੁਸੀਂ ਪੁਰਸ਼ਾਰਥ ਕਰ ਰਹੇ ਹੋ। ਤੁਸੀਂ ਹੀ ਪੂਜਨੀਏ ਦੇਵੀ - ਦੇਵਤਾ ਸੀ ਫਿਰ ਪੁਜਾਰੀ ਮਨੁੱਖ ਬਣੇ ਹੋ। ਮਨੁੱਖ ਵਿੱਚ ਹੈ ਅਸੁਰੀ ਗੁਣ ਇਸ ਲਈ ਗਾਇਨ ਹੈ - ਮਨੁੱਖ ਨੂੰ ਦੇਵਤਾ ਬਣਾਇਆ। ਮਨੁੱਖ ਨੂੰ ਦੇਵਤਾ ਕੀਤੇ ਕਰਤ ਨਾ ਲਾਗੀ ਵਾਰ…ਇੱਕ ਸੈਕੇਂਡ ਵਿੱਚ ਦੇਵਤਾ ਬਣਾ ਦਿੱਤਾ ਹੈ। ਬਾਪ ਨੂੰ ਪਛਾਣਿਆ ਅਤੇ ਸ਼ਿਵਬਾਬਾ ਕਹਿਣ ਲੱਗੇ। ਬਾਬਾ ਕਹਿਣ ਨਾਲ ਦਿਲ ਵਿੱਚ ਆਓਂਦਾ ਹੈ ਕਿ ਅਸੀਂ ਵਿਸ਼ਵ ਦੇ, ਸਵਰਗ ਦੇ ਮਾਲਿਕ ਬਣਦੇ ਹਾਂ। ਇਹ ਹੈ ਬੇਹੱਦ ਦਾ ਬਾਪ। ਹੁਣ ਤੁਸੀਂ ਫੱਟ ਨਾਲ ਆਕੇ ਪਾਰਲੌਕਿਕ ਬਾਪ ਦੇ ਬਣੇ ਹੋ। ਬਾਪ ਫਿਰ ਕਹਿੰਦੇ ਹਨ ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਹੋਏ ਹੁਣ ਪਾਰਲੌਕਿਕ ਬਾਪ ਤੋਂ ਵਰਸਾ ਲੈ ਲੋ। ਲੌਕਿਕ ਵਰਸਾ ਤੁਸੀਂ ਲੈਂਦੇ ਆਏ ਹੋ, ਹੁਣ ਲੌਕਿਕ ਵਰਸੇ ਨੂੰ ਪਾਰਲੌਕਿਕ ਵਰਸੇ ਨਾਲ ਐਕਸਚੇਂਜ ਕਰੋ। ਕਿੰਨਾ ਚੰਗਾ ਵਪਾਰ ਹੈ! ਲੌਕਿਕ ਵਰਸਾ ਕੀ ਹੋਵੇਗਾ? ਇਹ ਹੈ ਬੇਹੱਦ ਦਾ ਵਰਸਾ, ਸੋ ਵੀ ਗਰੀਬ ਝੱਟ ਲੈ ਲੈਂਦੇ ਹਨ। ਗਰੀਬਾਂ ਨੂੰ ਅਡਾਪਟ ਕਰਦੇ ਹਨ। ਬਾਪ ਵੀ ਗਰੀਬ ਨਿਵਾਜ਼ ਹੈ ਨਾ। ਗਾਇਨ ਹੈ ਮੈਂ ਗਰੀਬ ਨਿਵਾਜ਼ ਹਾਂ। ਭਾਰਤ ਸਭ ਤੋਂ ਗਰੀਬ ਹੈ। ਮੈਂ ਆਓਂਦਾ ਵੀ ਭਾਰਤ ਵਿੱਚ ਹਾਂ, ਇਨ੍ਹਾਂ ਨੂੰ ਆਕੇ ਸ਼ਾਹੂਕਾਰ ਬਣਾਉਂਦਾ ਹਾਂ। ਭਾਰਤ ਦੀ ਮਹਿਮਾ ਬਹੁਤ ਭਾਰੀ ਹੈ। ਇਹ ਸਭ ਤੋਂ ਵੱਡਾ ਤੀਰਥ ਹੈ। ਪਰ ਕਲਪ ਦੀ ਉਮਰ ਲੰਬੀ ਕਰ ਦੇਣ ਨਾਲ ਬਿਲਕੁਲ ਭੁੱਲ ਗਏ ਹਨ। ਸਮਝਦੇ ਹਨ ਭਾਰਤ ਬਹੁਤ ਸ਼ਾਹੂਕਾਰ ਸੀ, ਹੁਣ ਗਰੀਬ ਬਣਿਆ ਹੈ। ਅੱਗੇ ਅਨਾਜ ਆਦਿ ਸਭ ਵਿਲਾਇਤ ਵਿੱਚ ਜਾਂਦਾ ਸੀ। ਹੁਣ ਸਮਝਦੇ ਹਨ ਭਾਰਤ ਬਹੁਤ ਗਰੀਬ ਹੈ ਇਸ ਲਈ ਮਦਦ ਦਿੰਦੇ ਹਨ। ਇਵੇਂ ਹੁੰਦਾ ਹੈ - ਜਦੋਂ ਕੋਈ ਵੱਡੀ ਆਸਾਮੀ ਫੇ਼ਲ ਹੋ ਜਾਂਦੀ ਹੈ ਤਾਂ ਆਪਸ ਵਿੱਚ ਮਿਲ ਕੇ ਫੈਸਲਾ ਕਰ ਕੇ ਉਨ੍ਹਾਂ ਦੀ ਮਦਦ ਕਰ ਦਿੰਦੇ ਹਨ। ਇਹ ਭਾਰਤ ਹੈ ਸਭ ਤੋਂ ਪ੍ਰਾਚੀਨ। ਭਾਰਤ ਹੀ ਹੈਵਿਨ ਸੀ। ਪਹਿਲੇ-ਪਹਿਲੇ ਆਦਿ ਸਨਾਤਨ ਦੇਵੀ - ਦੇਵਤਾ ਧਰਮ ਸੀ। ਸਿਰਫ਼ ਟਾਈਮ ਲੰਬਾ ਕਰ ਦਿੱਤਾ ਹੈ ਇਸ ਲਈ ਮੂੰਝਦੇ ਹਨ। ਭਾਰਤ ਨੂੰ ਮਦਦ ਵੀ ਕਿੰਨੀ ਦਿੰਦੇ ਹਨ। ਬਾਪ ਨੂੰ ਵੀ ਭਾਰਤ ਵਿੱਚ ਹੀ ਆਉਣਾ ਹੈ।

ਤੁਸੀਂ ਬੱਚੇ ਜਾਣਦੇ ਹੋ ਅਸੀਂ ਬਾਪ ਤੋਂ ਵਰਸਾ ਲੈ ਰਹੇ ਹਾਂ। ਲੌਕਿਕ ਬਾਪ ਦਾ ਵਰਸਾ ਐਕਸਚੇਂਜ ਕਰਦੇ ਹਨ ਪਾਰਲੌਕਿਕ ਨਾਲ। ਜਿਵੇਂ ਇਸ ਨੇ (ਬ੍ਰਹਮਾ ਨੇ) ਕੀਤਾ। ਵੇਖੋ, ਪਾਰਲੌਕਿਕ ਬਾਪ ਤੋਂ ਹੀ ਤਾਂ ਤਾਜ਼ - ਤਖ਼ਤ ਮਿਲਦਾ ਹੈ - ਕਿੱਥੇ ਉਹ ਬਾਦਸ਼ਾਹੀ, ਕਿਥੇ ਇਹ ਗਦਾਈ। ਕਿਹਾ ਵੀ ਜਾਂਦਾ ਹੈ ਫਾਲੋ ਫਾਦਰ। ਭੁੱਖੇ ਮਰਨ ਦੀ ਤਾਂ ਗੱਲ ਹੀ ਨਹੀਂ। ਬਾਪ ਕਹਿੰਦੇ ਹਨ ਟ੍ਰਸਟੀ ਹੋਕੇ ਸਾਂਭੋ। ਬਾਪ ਆਕੇ ਸਹਿਜ ਰੱਸਤਾ ਦੱਸਦੇ ਹਨ। ਬੱਚਿਆਂ ਨੇ ਬਹੁਤ ਤਕਲੀਫ਼ ਵੇਖੀ ਹੈ ਤਾਂ ਹੀ ਬਾਪ ਨੂੰ ਬੁਲਾਉਂਦੇ ਹਨ - ਹੇ ਪਰਮਪਿਤਾ ਪਰਮਾਤਮਾ, ਰਹਿਮ ਕਰੋ। ਸੁੱਖ ਵਿੱਚ ਕੋਈ ਵੀ ਬਾਪ ਨੂੰ ਯਾਦ ਨਹੀਂ ਕਰਦੇ, ਦੁੱਖ ਵਿੱਚ ਸਿਮਰਨ ਸਾਰੇ ਕਰਦੇ ਹਨ। ਹੁਣ ਬਾਪ ਦੱਸਦੇ ਹਨ ਕਿ ਕਿਵੇਂ ਸਿਮਰਨ ਕਰੋ। ਤੁਹਾਨੂੰ ਤਾਂ ਸਿਮਰਨ ਕਰਨਾ ਵੀ ਆਓਂਦਾ ਨਹੀਂ। ਮੈ ਹੀ ਆਕੇ ਤੁਹਾਨੂੰ ਦੱਸਦਾ ਹਾਂ। ਬੱਚੇ ਆਪਣੇ ਆਪ ਨੂੰ ਆਤਮਾ ਸਮਝੋ ਅਤੇ ਪਾਰਲੌਕਿਕ ਬਾਪ ਨੂੰ ਯਾਦ ਕਰੋ ਤਾਂ ਤੁਹਾਡੇ ਪਾਪ ਕੱਟ ਜਾਣਗੇ। ਸਿਮਰ-ਸਿਮਰ ਸੁੱਖ ਪਾਓ, ਕਲਿਹ ਕਲੇਸ਼ ਮਿਟੇ ਤਨ ਦਾ। ਜੋ ਵੀ ਸ਼ਰੀਰ ਦੇ ਦੁੱਖ ਹਨ, ਸਾਰੇ ਮਿੱਟ ਜਾਣਗੇ। ਤੁਹਾਡੀ ਆਤਮਾ ਅਤੇ ਸ਼ਰੀਰ ਦੋਨੋ ਪਵਿੱਤਰ ਬਣ ਜਾਣਗੇ। ਤੁਸੀਂ ਇਵੇਂ ਕੰਚਨ ਸੀ। ਫਿਰ ਪੁਨਰਜਨਮ ਲੈਂਦੇ-ਲੈਂਦੇ ਆਤਮਾ ਤੇ ਜੰਕ ਚੜ ਜਾਂਦੀ ਹੈ, ਫਿਰ ਸ਼ਰੀਰ ਵੀ ਪੁਰਾਣਾ ਮਿਲਦਾ ਹੈ। ਜਿਵੇਂ ਸੋਨੇ ਵਿੱਚ ਅਲੋਏ ਪਾਇਆ ਜਾਂਦਾ ਹੈ। ਪਵਿੱਤਰ ਸੋਨੇ ਦਾ ਜੇਵਰ ਵੀ ਪਵਿੱਤਰ ਹੋਵੇਗਾ। ਉਸ ਵਿੱਚ ਚਮਕ ਹੁੰਦੀ ਹੈ। ਅਲੋਏ ਵਾਲਾ ਜੇਵਰ ਕਾਲਾ ਹੋ ਜਾਵੇਗਾ। ਬਾਪ ਕਹਿੰਦੇ ਹਨ ਤੁਹਾਡੇ ਵਿੱਚ ਵੀ ਖ਼ਾਦ ਪਈ ਹੈ, ਉਸਨੂੰ ਹੁਣ ਕੱਢਣਾ ਹੈ। ਕਿਵੇਂ ਨਿਕਲੇਗੀ? ਬਾਪ ਨਾਲ ਯੋਗ ਲਾਓ। ਪੜ੍ਹਾਉਣ ਵਾਲੇ ਦੇ ਨਾਲ ਯੋਗ ਲਾਉਣਾ ਹੁੰਦਾ ਹੈ ਨਾ। ਇਹ ਤਾਂ ਬਾਪ, ਟੀਚਰ, ਗੁਰੂ ਸਭ ਕੁਝ ਹੈ। ਉਨ੍ਹਾਂ ਨੂੰ ਯਾਦ ਕਰੋਗੇ ਤਾਂ ਤੁਹਾਡੇ ਸਾਰੇ ਵਿਕਰਮ ਵਿਨਾਸ਼ ਹੋਣਗੇ ਅਤੇ ਉਹ ਤੁਹਾਨੂੰ ਪੜ੍ਹਾਉਂਦੇ ਵੀ ਹਨ। ਪਤਿਤ - ਪਾਵਨ ਸਰਵਸ਼ਕਤੀਮਾਨ ਤੁਸੀਂ ਮੈਨੂੰ ਹੀ ਕਹਿੰਦੇ ਹੋ। ਕਲਪ-ਕਲਪ ਬਾਪ ਇਵੇਂ ਹੀ ਸਮਝਾਉਂਦੇ ਹਨ। ਮਿੱਠੇ-ਮਿੱਠੇ ਸਿੱਕੀਲਧੇ ਬੱਚੇ, 5 ਹਜ਼ਾਰ ਵਰੇ ਬਾਅਦ ਆਕੇ ਤੁਸੀਂ ਮਿਲੇ ਹੋ ਇਸ ਲਈ ਤੁਹਾਨੂੰ ਸਿੱਕੀਲਧੇ ਕਿਹਾ ਜਾਂਦਾ ਹੈ। ਹੁਣ ਇਸ ਦੇਹ ਦਾ ਹੰਕਾਰ ਛੱਡ ਆਤਮ - ਅਭਿਮਾਨੀ ਬਣੋ। ਆਤਮਾ ਦਾ ਵੀ ਗਿਆਨ ਦੇ ਦਿੱਤਾ, ਜੋ ਬਾਪ ਬਗੈਰ ਕੋਈ ਦੇ ਨਹੀਂ ਸਕਦਾ। ਕੋਈ ਮਨੁੱਖ ਨਹੀਂ ਜਿਸਨੂੰ, ਆਤਮਾ ਦਾ ਗਿਆਨ ਹੋਵੇ। ਸੰਨਿਆਸੀ ਉਦਾਸੀ ਗੁਰੂ ਗੋਸਾਈ ਕੋਈ ਵੀ ਨਹੀਂ ਜਾਣਦੇ। ਹੁਣ ਉਹ ਤਾਕਤ ਨਹੀਂ ਰਹੀ। ਸਾਰਿਆਂ ਦੀ ਤਾਕਤ ਘੱਟ ਹੋ ਗਈ ਹੈ। ਸਾਰਾ ਝਾੜ ਜੜਜੜੀਭੂਤ ਅਵਸਥਾ ਨੂੰ ਪਾਇਆ ਹੋਇਆ ਹੈ। ਹੁਣ ਫਿਰ ਨਵੀਂ ਸਥਾਪਨਾ ਹੁੰਦੀ ਹੈ। ਬਾਪ ਆਕੇ ਵਰਾਇਟੀ ਝਾੜ ਦਾ ਰਾਜ਼ ਸਮਝਾਉਂਦੇ ਹਨ। ਕਹਿੰਦੇ ਹਨ ਪਹਿਲੇ ਤੁਸੀਂ ਰਾਮ ਰਾਜ ਵਿੱਚ ਸੀ, ਫਿਰ ਜਦੋਂ ਤੁਸੀਂ ਵਾਮ ਮਾਰਗ ਵਿੱਚ ਜਾਂਦੇ ਹੋ ਤਾਂ ਰਾਵਣ ਰਾਜ ਸ਼ੁਰੂ ਹੁੰਦਾ ਹੈ ਫਿਰ ਹੋਰ-ਹੋਰ ਧਰਮ ਆਓਂਦੇ ਹਨ। ਭਗਤੀ ਮਾਰਗ ਸ਼ੁਰੂ ਹੋ ਜਾਂਦਾ ਹੈ। ਅੱਗੇ ਤੁਸੀਂ ਨਹੀਂ ਜਾਣਦੇ ਸੀ। ਕਿਸੇ ਤੋਂ ਵੀ ਜਾਕੇ ਪੁੱਛੋ - ਤੁਸੀਂ ਰਚਤਾ ਅਤੇ ਰਚਨਾ ਦੇ ਆਦਿ, ਮੱਧ, ਅੰਤ ਨੂੰ ਜਾਣਦੇ ਹੋ? ਤੇ ਕੋਈ ਵੀ ਨਹੀਂ ਦੱਸੇਗਾ। ਬਾਪ ਭਗਤਾਂ ਨੂੰ ਕਹਿੰਦੇ ਹਨ ਹੁਣ ਤੁਸੀਂ ਜੱਜ ਕਰੋ। ਬੋਰਡ ਤੇ ਵੀ ਲਿੱਖ ਦੇਵੋ - ਐਕਟਰ ਹੋਕੇ ਡਰਾਮਾ ਦੇ ਡਾਇਰੈਕਟਰ, ਕਰੀਏਟਰ, ਪ੍ਰਿੰਸੀਪਲ ਐਕਟਰ ਨੂੰ ਨਹੀਂ ਜਾਣਦੇ ਤਾਂ ਇਵੇਂ ਦੇ ਐਕਟਰ ਨੂੰ ਕੀ ਕਹਾਂਗੇ? ਅਸੀਂ ਆਤਮਾ ਇੱਥੇ ਵੱਖ-ਵੱਖ ਸ਼ਰੀਰ ਲੈਕੇ ਪਾਰਟ ਵਜਾਉਂਦੇ ਹਾਂ ਤਾਂ ਜਰੂਰ ਇਹ ਨਾਟਕ ਹੈ ਨਾ।

ਗੀਤਾ ਹੈ ਮਾਤਾ, ਬਾਪ ਹੈ ਸ਼ਿਵ। ਬਾਕੀ ਸਭ ਹੈ ਰਚਨਾ। ਗੀਤਾ ਨਵੀਂ ਦੁਨੀਆ ਨੂੰ ਕ੍ਰਿਏਟ ਕਰਦੀ ਹੈ। ਇਹ ਵੀ ਕਿਸੇ ਨੂੰ ਪਤਾ ਨਹੀਂ ਹੈ ਕਿ ਨਵੀਂ ਦੁਨੀਆ ਨੂੰ ਕਿਵੇਂ ਕ੍ਰਿਏਟ ਕਰਦੇ ਹਨ। ਨਵੀਂ ਦੁਨੀਆ ਵਿੱਚ ਪਹਿਲੇ-ਪਹਿਲੇ ਤੁਸੀਂ ਹੀ ਆਏ ਹੋ। ਹੁਣ ਇਹ ਹੈ ਪੁਰਸ਼ੋਤਮ ਸੰਗਮਯੁਗੀ ਦੁਨੀਆ। ਇਹ ਪੁਰਾਣੀ ਦੁਨੀਆ ਵੀ ਨਹੀਂ ਹੈ ਤੇ ਨਵੀਂ ਦੁਨੀਆ ਵੀ ਨਹੀਂ ਹੈ। ਇਹ ਹੈ ਸੰਗਮ। ਬ੍ਰਾਹਮਣਾ ਦੀ ਚੋਟੀ ਹੈ। ਵਿਰਾਟ ਰੂਪ ਵਿੱਚ ਵੀ ਨਾ ਸ਼ਿਵਬਾਬਾ ਨੂੰ ਵਿਖਾਉਂਦੇ ਹਨ, ਨਾ ਬ੍ਰਾਹਮਣ ਚੋਟੀ ਵਿਖਾਉਂਦੇ ਹਨ। ਤੁਸੀਂ ਤਾਂ ਚੋਟੀ ਵੀ ਵਖਾਈ ਹੈ ਉਪਰ ਵਿੱਚ। ਤੁਸੀਂ ਬ੍ਰਾਹਮਣ ਬੈਠੇ ਹੋ। ਦੇਵਤਾਵਾਂ ਦੇ ਪਿੱਛੇ ਹਨ ਸ਼ਤ੍ਰੀ। ਦਵਾਪਰ ਵਿੱਚ ਪੇਟ ਦੇ ਪੁਜਾਰੀ, ਫਿਰ ਸ਼ੁਦ੍ਰ ਬਣਦੇ ਹਨ। ਇਹ ਬਾਜੋਲੀ ਹੈ। ਤੁਸੀਂ ਸਿਰਫ਼ ਬਾਜੋਲੀ ਨੂੰ ਯਾਦ ਕਰੋ। ਇਹ ਹੀ ਤੁਹਾਡੇ ਲਈ 84 ਜਨਮਾਂ ਦੀ ਯਾਤਰਾ ਹੈ। ਸੇਕੇਂਡ ਵਿੱਚ ਸਭ ਯਾਦ ਆ ਜਾਂਦਾ ਹੈ। ਅਸੀਂ ਇਵੇਂ ਚੱਕਰ ਲਾਓੰਦੇ ਹਾਂ। ਇਹ ਰਾਈਟ ਚਿੱਤਰ ਹੈ, ਉਹ ਰਾਂਗ ਹੈ। ਬਾਪ ਬਗੈਰ ਰਾਈਟ ਚਿੱਤਰ ਕੋਈ ਬਣਵਾ ਨਾ ਸਕੇ। ਇਸ ਦੁਆਰਾ ਬਾਪ ਸਮਝਾਉਂਦੇ ਹਨ। ਤੁਸੀਂ ਇਵੇਂ-ਇਵੇਂ ਬਾਜੋਲੀ ਖੇਡਦੇ ਹੋ। ਸੈਕੇਂਡ ਵਿੱਚ ਤੁਹਾਡੀ ਯਾਤਰਾ ਹੁੰਦੀ ਹੈ। ਕੋਈ ਤਕਲੀਫ ਦੀ ਗੱਲ ਨਹੀਂ। ਰੂਹਾਨੀ ਬੱਚੇ ਸਮਝਦੇ ਹਨ ਬਾਪ ਸਾਨੂੰ ਪੜ੍ਹਾਉਂਦੇ ਹਨ। ਇਹ ਸਤਿਸੰਗ ਹੈ ਸੱਤ ਬਾਪ ਦੇ ਨਾਲ। ਉਹ ਹੈ ਝੂਠ ਸੰਗ। ਸੱਚਖੰਡ ਬਾਪ ਸਥਾਪਤ ਕਰਦੇ ਹਨ। ਮਨੁੱਖ ਦੀ ਤਾਕਤ ਨਹੀਂ। ਰੱਬ ਹੀ ਕਰ ਸਕਦਾ ਹੈ। ਰੱਬ ਨੂੰ ਹੀ ਗਿਆਨ ਦਾ ਸਾਗਰ ਕਿਹਾ ਜਾਂਦਾ ਹੈ। ਸਾਧੂ - ਸੰਨਿਆਸੀ ਇਹ ਨਹੀਂ ਜਾਣਦੇ ਕਿ ਇਹ ਪਰਮਾਤਮਾ ਦੀ ਮਹਿਮਾ ਹੈ। ਉਹ ਸ਼ਾਂਤੀ ਦਾ ਸਾਗਰ ਤੁਹਾਨੂੰ ਸ਼ਾਂਤੀ ਦੇ ਰਿਹਾ ਹੈ। ਸਵੇਰੇ ਨੂੰ ਵੀ ਤੁਸੀਂ ਡਰਿਲ ਕਰਦੇ ਹੋ। ਸ਼ਰੀਰ ਤੋਂ ਨਿਆਰੇ ਹੋਕੇ ਬਾਪ ਦੀ ਯਾਦ ਵਿੱਚ ਰਹਿੰਦੇ ਹੋ। ਇੱਥੇ ਤੁਸੀਂ ਆਏ ਹੋ ਜਿਉਂਦੇ ਜੀ ਮਰਨ। ਬਾਪ ਤੇ ਨਿਉਛਾਵਰ ਹੁੰਦੇ ਹੋ। ਇਹ ਤਾਂ ਪੁਰਾਣੀ ਦੁਨੀਆਂ, ਪੁਰਾਣਾ ਚੋਲਾ ਹੈ, ਇਸ ਤੋਂ ਜਿਵੇਂ ਨਫ਼ਰਤ ਆਉਂਦੀ ਹੈ, ਇਸਨੂੰ ਛੱਡ ਕੇ ਜਾਈਏ। ਕੁਝ ਵੀ ਯਾਦ ਨਾ ਆਵੇ। ਸਭ ਕੁਝ ਭੁੱਲਿਆ ਹੋਇਆ ਹੈ। ਤੁਸੀਂ ਕਹਿੰਦੇ ਵੀ ਹੋ ਭਗਵਾਨ ਨੇ ਸਭ ਕੁਝ ਦਿੱਤਾ ਹੈ ਤਾਂ ਹੁਣ ਉਨ੍ਹਾਂ ਨੂੰ ਦੇ ਦੇਵੋ। ਭਗਵਾਨ ਫ਼ਿਰ ਤੁਹਾਨੂੰ ਕਹਿੰਦੇ ਤੁਸੀਂ ਟਰੱਸਟੀ ਬਣੋ। ਭਗਵਾਨ ਟਰੱਸਟੀ ਨਹੀਂ ਬਣੇਗਾ। ਟਰੱਸਟੀ ਤੁਸੀਂ ਬਣਦੇ ਹੋ। ਫਿਰ ਪਾਪ ਤਾਂ ਕਰਾਂਗੇ ਨਹੀਂ। ਪਹਿਲਾਂ ਪਾਪ ਆਤਮਾਵਾਂ ਦੀ ਪਾਪ ਆਤਮਾਵਾਂ ਨਾਲ ਲੈਣ - ਦੇਣ ਹੁੰਦੀ ਆਈ ਹੈ। ਹੁਣ ਸੰਗਮਯੁੱਗ ਤੇ ਤੁਹਾਡੀ ਪਾਪ ਆਤਮਾਵਾਂ ਨਾਲ ਲੈਣ - ਦੇਣ ਨਹੀਂ ਹੈ। ਪਾਪ ਆਤਮਾਵਾਂ ਨੂੰ ਦਾਨ ਕੀਤਾ ਤਾਂ ਪਾਪ ਸਿਰ ਤੇ ਚੜ੍ਹ ਜਾਵੇਗਾ। ਕਰਦੇ ਹੋ ਈਸ਼ਵਰ ਪ੍ਰਤੀ ਅਤੇ ਦਿੰਦੇ ਹੋ ਪਾਪ ਆਤਮਾਵਾਂ ਨੂੰ। ਬਾਪ ਕੁਝ ਲੈਂਦੇ ਥੋੜ੍ਹੀ ਨਾ ਹਨ। ਬਾਪ ਕਹਿਣਗੇ ਜਾਕੇ ਸੈਂਟਰ ਖੋਲੋ ਤਾਂ ਬਹੁਤਿਆਂ ਦਾ ਕਲਿਆਣ ਹੋਵੇਗਾ।

ਬਾਪ ਸਮਝਾਉਂਦੇ ਹਨ ਜੋ ਕੁਝ ਹੁੰਦਾ ਹੈ ਸਭ ਡਰਾਮੇ ਅਨੁਸਾਰ ਰਪੀਟ ਹੁੰਦਾ ਰਹਿੰਦਾ ਹੈ। ਫਿਰ ਇਸ ਵਿੱਚ ਰੋਣ ਪਿੱਟਣ ਦੁੱਖ ਕਰਨ ਦੀ ਗੱਲ ਹੀ ਨਹੀਂ। ਕਰਮਾਂ ਦਾ ਹਿਸਾਬ ਕਿਤਾਬ ਚੁਕਤੂ ਹੋਣਾ ਤਾਂ ਚੰਗਾ ਹੀ ਹੈ। ਵੈਦ ਲੋਕ ਕਹਿੰਦੇ ਹਨ - ਬਿਮਾਰੀ ਸਾਰੀਂ ਉਥਲ ਖਾਵੇਗੀ। ਬਾਪ ਵੀ ਕਹਿੰਦੇ ਹਨ। ਰਿਹਾ ਹੋਇਆ ਹਿਸਾਬ - ਕਿਤਾਬ ਚੁਕਤੂ ਕਰਨਾ ਹੈ। ਜਾਂ ਤੇ ਯੋਗ ਨਾਲ ਜਾਂ ਫਿਰ ਸਜਾਵਾਂ ਨਾਲ ਚਕਤੂ ਕਰਨਾ ਪਵੇ। ਸਜਾਵਾਂ ਤਾਂ ਬਹੁਤ ਸਖ਼ਤ ਹਨ। ਉਨ੍ਹਾਂ ਨਾਲ ਬੀਮਾਰੀ ਆਦਿ ਵਿੱਚ ਚੁਕਤੂ ਹੁੰਦਾ ਹੈ ਤਾਂ ਬਹੁਤ ਅੱਛਾ। ਉਹ ਦੁੱਖ 21 ਜਨਮਾਂ ਦੀ ਸੁੱਖ ਦੀ ਭੇਂਟ ਵਿੱਚ ਮਹਿਸੂਸ ਨਹੀਂ ਹੁੰਦਾ ਕਿਉਂਕਿ ਸੁੱਖ ਬਹੁਤ ਹੈ। ਗਿਆਨ ਪੂਰਾ ਨਹੀਂ ਹੈ ਤਾਂ ਬਿਮਾਰੀ ਵਿੱਚ ਕੁੜਕਦੇ (ਤੜਫਦੇ ) ਰਹਿੰਦੇ ਹਨ। ਬਿਮਾਰ ਪੈਂਦੇ ਹਨ ਤਾਂ ਭਗਵਾਨ ਨੂੰ ਬਹੁਤ ਯਾਦ ਕਰਦੇ ਹਨ। ਉਹ ਵੀ ਚੰਗਾ ਹੈ। ਇੱਕ ਨੂੰ ਹੀ ਯਾਦ ਕਰਨਾ ਹੈ। ਉਹ ਵੀ ਸਮਝਾਉਂਦੇ ਰਹਿੰਦੇ ਹਨ। ਉਹ ਲੋਕ ਗੁਰੂਆਂ ਨੂੰ ਯਾਦ ਕਰਦੇ ਹਨ ਅਨੇਕ ਗੁਰੂ ਹਨ। ਇੱਕ ਸਤਿਗੁਰੂ ਨੂੰ ਤੁਸੀਂ ਹੀ ਜਾਣਦੇ ਹੋ। ਉਹ ਆਲਮਈਟੀ ਅਥਾਰਟੀ ਹੈ। ਬਾਪ ਕਹਿਂਦੇ ਹਨ - ਮੈਂ ਇਨ੍ਹਾਂ ਵੇਦਾਂ ਗ੍ਰੰਥਾਂ ਆਦਿ ਨੂੰ ਜਾਣਦਾ ਹਾਂ। ਇਹ ਭਗਤੀ ਦੀ ਸਾਮਗ੍ਰੀ ਹੈ। ਇੰਨ੍ਹਾਂ ਨਾਲ ਕੋਈ ਮੈਨੂੰ ਪ੍ਰਾਪਤ ਨਹੀਂ ਕਰਦਾ ਹੈ। ਬਾਪ ਆਉਂਦੇ ਹੀ ਹਨ ਪਾਪ ਆਤਮਾਵਾਂ ਦੀ ਦੁਨੀਆਂ ਵਿੱਚ। ਇੱਥੇ ਪੁੰਨਿਆ ਆਤਮਾ ਕਿਥੋਂ ਆਈ। ਜਿਸਨੇ ਪੂਰੇ 84 ਜਨਮ ਲਏ ਹਨ ਉਨ੍ਹਾਂ ਦੇ ਸ਼ਰੀਰ ਵਿੱਚ ਆਉਂਦਾ ਹਾਂ। ਸਭ ਤੋਂ ਪਹਿਲਾਂ ਇਹ ਸੁਣਦੇ ਹਨ। ਬਾਬਾ ਕਹਿੰਦੇ ਹਨ ਇੱਥੇ ਤੁਹਾਡੀ ਯਾਦ ਦੀ ਯਾਤਰਾ ਚੰਗੀ ਹੁੰਦੀ ਹੈ। ਇੱਥੇ ਭਾਵੇਂ ਤੁਫ਼ਾਨ ਵੀ ਆਉਣਗੇ ਪਰ ਬਾਪ ਸਮਝਾਉਂਦੇ ਰਹਿੰਦੇ ਹਨ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਕਲਪ ਪਹਿਲਾਂ ਵੀ ਤੁਸੀਂ ਇਵੇਂ ਹੀ ਗਿਆਨ ਸੁਣਿਆ ਸੀ। ਦਿਨ - ਪ੍ਰਤੀਦਿਨ ਤੁਸੀਂ ਸੁਣਦੇ ਰਹਿੰਦੇ ਹੋ। ਰਾਜਧਾਨੀ ਸਥਾਪਤ ਹੁੰਦੀ ਰਹਿੰਦੀ ਹੈ। ਪੁਰਾਣੀ ਦੁਨੀਆਂ ਦਾ ਵਿਨਾਸ਼ ਵੀ ਹੋਣਾ ਹੀ ਹੈ। ਅੱਛਾ!

ਮਿੱਠੇ-ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ -ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸਵੇਰੇ-ਸਵੇਰੇ ਉੱਠ ਸ਼ਰੀਰ ਤੋਂ ਨਿਆਰਾ ਹੋਣ ਦੀ ਡਰਿਲ ਕਰਨੀ ਹੈ। ਪੁਰਾਣੀ ਦੁਨੀਆਂ, ਪੁਰਾਣਾ ਚੋਲਾ ਕੁੱਝ ਵੀ ਯਾਦ ਨਾ ਆਵੇ। ਸਭ ਕੁਝ ਭੁੱਲਿਆ ਹੋਇਆ ਹੋਵੇ।

2. ਸੰਗਮਯੁੱਗ ਤੇ ਪਾਪ ਆਤਮਾਵਾਂ ਨਾਲ ਲੈਣ - ਦੇਣ ਨਹੀਂ ਕਰਨੀ ਹੈ। ਕਰਮਾਂ ਦਾ ਹਿਸਾਬ - ਕਿਤਾਬ ਖੁਸ਼ੀ-ਖੁਸ਼ੀ ਚੁਕਤੂ ਕਰਨਾ ਹੈ। ਰੋਣਾ ਪਿੱਟਣਾ ਨਹੀਂ। ਸਭ ਕੁਝ ਬਾਪ ਤੇ ਨਿਉਛਾਵਰ ਕਰ ਫਿਰ ਟਰੱਸਟੀ ਬਣ ਸੰਭਾਲਣਾ ਹੈ।

ਵਰਦਾਨ:-
ਮਹਿਸੂਸਤਾ ਦੀ ਸ਼ਕਤੀ ਦ੍ਵਾਰਾ ਸਵ ਪਰਿਵਰਤਨ ਕਰਨ ਵਾਲੇ ਤੀਵ੍ਰ ਪੁਰਸ਼ਾਰਥੀ ਭਵ।

ਕਿਸੇ ਵੀ ਪਰਿਵਰਤਨ ਦਾ ਸਹਿਜ ਆਧਾਰ ਮਹੁਸੂਸਤਾ ਦੀ ਸ਼ਕਤੀ ਹੈ। ਜਦੋਂ ਤੱਕ ਮਹਸੂਸਤਾ ਦੀ ਸ਼ਕਤੀ ਨਹੀਂ ਆਉਂਦੀ ਉਦੋਂ ਤੱਕ ਅਨੁਭੂਤੀ ਨਹੀਂ ਹੁੰਦੀ ਅਤੇ ਜਦੋਂ ਤੱਕ ਅਨੁਭੂਤੀ ਨਹੀਂ ਉਦੋਂ ਤੱਕ ਬ੍ਰਾਹਮਣ ਜੀਵਨ ਦੀ ਵਿਸ਼ੇਸ਼ਤਾ ਦਾ ਫਾਉਂਡੇਸ਼ਨ ਮਜ਼ਬੂਤ ਨਹੀਂ। ਉਮੰਗ - ਉਤਸਾਹ ਦੀ ਚਾਲ ਨਹੀਂ। ਜਦੋਂ ਮਹਿਸੂਸਤਾ ਦੀ ਸ਼ਕਤੀ ਹਰ ਗੱਲ ਦਾ ਅਨੁਭਵੀ ਬਣਾਉਂਦੀ ਹੈ ਤਾਂ ਤੀਵ੍ਰ ਪੁਰਸ਼ਾਰਥੀ ਬਣ ਜਾਂਦੇ ਹੋ। ਮਹਿਸੂਸਿਆ ਦੀ ਸ਼ਕਤੀ ਸਦਾਕਾਲ ਦੇ ਲਈ ਸਹਿਜ ਪਰਿਵਰਤਨ ਕਰਵਾ ਦਿੰਦੀ ਹੈ।

ਸਲੋਗਨ:-
ਸਨੇਹ ਦੇ ਸਵਰੂਪ ਨੂੰ ਸਾਕਾਰ ਵਿਚ ਇਮਰਜ ਕਰ ਬ੍ਰਹਮ ਬਾਪ ਸਮਾਨ ਬਣੋ।