04.05.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- " ਮਿੱਠੇ ਬੱਚੇ ਬਾਪ ਜੋ ਸੁਣਾਉਂਦੇ ਹਨ , ਉਹ ਤੁਹਾਡੇ ਦਿਲ ਤੇ ਛਪ ਜਾਣਾ ਚਾਹੀਦਾ ਹੈ , ਤੁਸੀਂ ਇੱਥੇ ਆਏ ਹੋ ਸੁਰਜਵੰਸ਼ੀ ਘਰਾਣੇ ਵਿੱਚ , ਉੱਚ ਪਦਵੀ ਪਾਉਣ , ਤਾਂ ਧਾਰਨਾ ਵੀ ਕਰਨੀ ਹੈ "

ਪ੍ਰਸ਼ਨ:-
ਸਦਾ ਰਿਫਰੈਸ਼ ਰਹਿਣ ਦਾ ਸਾਧਨ ਕੀ ਹੈ?

ਉੱਤਰ:-
ਜਿਵੇਂ ਗਰਮੀ ਵਿੱਚ ਪੱਖੇ ਚਲਦੇ ਹਨ ਤਾਂ ਰਿਫਰੈਸ਼ ਕਰ ਦਿੰਦੇ ਹਨ, ਇਸੇ ਤਰ੍ਹਾਂ ਸਦਾ ਸਵਦਰਸ਼ਨ ਚੱਕਰ ਫਿਰਾਉਂਦੇ ਰਹੋ ਤਾਂ ਰਿਫ਼ਰੈਸ਼ ਰਹੋਗੇ। ਬੱਚੇ ਪੁੱਛਦੇ ਹਨ - ਸਵਦਰਸ਼ਨ ਚੱਕਰਧਾਰੀ ਬਣਨ ਵਿੱਚ ਕਿੰਨਾ ਸਮਾਂ ਲਗਦਾ ਹੈ? ਬਾਬਾ ਕਹਿੰਦੇ- ਬੱਚੇ, ਇੱਕ ਸੈਕਿੰਡ। ਤੁਸੀਂ ਬੱਚਿਆਂ ਨੇ ਸਵਦਰਸ਼ਨ ਚੱਕਰਧਾਰੀ ਜਰੂਰ ਬਣਨਾ ਹੈ ਕਿਉਂਕਿ ਇਸ ਨਾਲ ਹੀ ਤੁਸੀਂ ਚੱਕਰਵਰਤੀ ਰਾਜੇ ਬਣੋਗੇ। ਸਵਦਰਸ਼ਨ ਚੱਕਰ ਫ਼ਿਰਾਉਣ ਵਾਲੇ ਸੁਰਜਵੰਸ਼ੀ ਬਣਦੇ ਹਨ।

ਓਮ ਸ਼ਾਂਤੀ
ਪੱਖੇ ਵੀ ਫ਼ਿਰਦੇ ਹਨ ਸਭਨੂੰ ਰਿਫ਼ਰੈਸ਼ ਕਰਦੇ ਹਨ। ਤੁਸੀਂ ਵੀ ਸਵਦਰਸ਼ਨ ਚਕ੍ਰਧਾਰੀ ਬਣ ਬੈਠਦੇ ਹੋ ਤਾਂ ਬਹੁਤ ਰਿਫਰੈਸ਼ ਹੁੰਦੇ ਹੋ। ਸਵਦਰਸ਼ਨ ਚਕ੍ਰਧਾਰੀ ਦਾ ਅਰਥ ਵੀ ਕੋਈ ਨਹੀਂ ਜਾਣਦੇ ਹਨ, ਤਾਂ ਉਨ੍ਹਾਂ ਨੂੰ ਸਮਝਾਉਣ ਚਾਹੀਦਾ ਹੈ। ਨਹੀਂ ਸਮਝਣਗੇ ਤਾਂ ਚਕ੍ਰਵਰਤੀ ਰਾਜਾ ਨਹੀਂ ਬਣਨਗੇ। ਸਵਦਰਸ਼ਨ ਚਕ੍ਰਧਾਰੀ ਨੂੰ ਨਿਸ਼ਚੇ ਹੋਵੇਗਾ ਕਿ ਅਸੀਂ ਚਕ੍ਰਵਰਤੀ ਰਾਜਾ ਬਣਨ ਦੇ ਲਈ ਸਵਦਰਸ਼ਨ ਚਕ੍ਰਧਾਰੀ ਬਣੇ ਹਾਂ। ਸ਼੍ਰੀਕ੍ਰਿਸ਼ਨ ਨੂੰ ਵੀ ਚਕ੍ਰ ਵਿਖਾਉਂਦੇ ਹਨ। ਲਕਸ਼ਮੀ- ਨਾਰਾਇਣ ਕਮਬਾਈਨਡ ਨੂੰ ਵੀ ਦਿੰਦੇ ਹਨ, ਇੱਕਲੇ ਨੂੰ ਵੀ ਦਿੰਦੇ ਹਨ। ਸਵਦਰਸ਼ਨ ਚਕ੍ਰ ਨੂੰ ਵੀ ਸਮਝਣਾ ਹੈ ਤਾਂ ਹੀ ਚਕ੍ਰਵਰਤੀ ਰਾਜਾ ਬਣੋਗੇ। ਗੱਲ ਤਾਂ ਬਹੁਤ ਸੌਖੀ ਹੈ। ਬੱਚੇ ਪੁੱਛਦੇ ਹਨ - ਬਾਬਾ, ਸਵਦਰਸ਼ਨ ਚਕ੍ਰਧਾਰੀ ਬਣਨ ਵਿੱਚ ਕਿੰਨਾ ਸਮਾਂ ਲੱਗੇਗਾ। ਬੱਚੇ ਇੱਕ ਸੈਕਿੰਡ। ਫ਼ਿਰ ਤੁਸੀਂ ਬਣਦੇ ਹੋ ਵਿਸ਼ਨੂੰਵੰਸ਼ੀ। ਦੇਵਤਾਵਾਂ ਨੂੰ ਵਿਸ਼ਨੂਵੰਸ਼ੀ ਹੀ ਕਹਾਂਗੇ। ਵਿਸ਼ਨੂਵੰਸ਼ੀ ਬਣਨ ਦੇ ਲਈ ਪਹਿਲਾਂ ਤਾਂ ਸ਼ਿਵਵੰਸ਼ੀ ਬਣਨਾ ਪਵੇ ਫ਼ਿਰ ਬਾਬਾ ਬੈਠ ਸੂਰਜਵੰਸ਼ੀ ਬਣਾਉਂਦੇ ਹਨ। ਅੱਖਰ ਤਾਂ ਬਹੁਤ ਸੌਖਾ ਹੈ। ਅਸੀਂ ਨਵੇਂ ਵਿਸ਼ਵ ਵਿੱਚ ਸੁਰਜਵੰਸ਼ੀ ਬਣਦੇ ਹਾਂ। ਅਸੀਂ ਨਵੀਂ ਦੁਨੀਆਂ ਦੇ ਮਾਲਿਕ ਚਕ੍ਰਵਰਤੀ ਬਣਦੇ ਹਾਂ। ਸਵਦਰਸ਼ਨ ਚਕ੍ਰਧਾਰੀ ਸੋ ਵਿਸ਼ਨੂਵੰਸ਼ੀ ਬਣਨ ਵਿੱਚ ਇਕ ਸੈਕਿੰਡ ਲਗਦਾ ਹੈ। ਬਣਾਉਣ ਵਾਲਾ ਹੈ ਸ਼ਿਵਬਾਬਾ। ਸ਼ਿਵਬਾਬਾ ਵਿਸ਼ਨੂਵੰਸ਼ੀ ਬਣਾਉਂਦੇ ਹਨ, ਹੋਰ ਕੋਈ ਬਣਾ ਨਾ ਸਕੇ। ਇਹ ਤਾਂ ਬੱਚੇ ਜਾਣਦੇ ਹਨ ਵਿਸ਼ਨੂਵੰਸ਼ੀ ਹੁੰਦੇ ਹਨ ਸਤਿਯੁੱਗ ਵਿੱਚ, ਇੱਥੇ ਨਹੀਂ। ਇਹ ਹੈ ਵਿਸ਼ਨੂਵੰਸ਼ੀ ਬਣਨ ਦਾ ਯੁੱਗ। ਤੁਸੀਂ ਇੱਥੇ ਆਉਂਦੇ ਹੀ ਹੋ ਵਿਸ਼ਨੂਵੰਸ਼ੀ ਵਿੱਚ ਆਉਣ ਦੇ ਲਈ, ਜਿਸਨੂੰ ਸੂਰਜਵੰਸ਼ੀ ਕਹਿੰਦੇ ਹੋ। ਗਿਆਨ ਸੂਰਜਵੰਸ਼ੀ ਅੱਖਰ ਬਹੁਤ ਚੰਗਾ ਹੈ। ਵਿਸ਼ਨੂੰ ਸੀ ਸਤਿਯੁੱਗ ਦਾ ਮਾਲਿਕ। ਉਸ ਵਿੱਚ ਲਕਸ਼ਮੀ - ਨਾਰਾਇਣ ਦੋਵੇਂ ਹਨ। ਇੱਥੇ ਬੱਚੇ ਆਏ ਹਨ ਲਕਸ਼ਮੀ -ਨਾਰਾਇਣ ਅਥਵਾ ਵਿਸ਼ਨੂਵੰਸ਼ੀ ਬਣਨ ਦੇ ਲਈ। ਇਸ ਵਿੱਚ ਖੁਸ਼ੀ ਵੀ ਬਹੁਤ ਹੁੰਦੀ ਹੈ। ਨਵੀਂ ਦੁਨੀਆਂ, ਨਵੇਂ ਵਿਸ਼ਵ ਵਿੱਚ, ਗੋਲਡਨ ਏਜ਼ ਵਿਸ਼ਵ ਵਿੱਚ ਵਿਸ਼ਨੂਵੰਸ਼ੀ ਬਣਨਾ ਹੈ। ਇਸ ਤੋਂ ਉੱਚਾ ਪਦ ਹੋਰ ਕੋਈ ਹੈ ਨਹੀਂ, ਇਸ ਵਿੱਚ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ।

ਪ੍ਰਦਰਸ਼ਨੀ ਵਿੱਚ ਤੁਸੀਂ ਸਮਝਾਉਂਦੇ ਹੋ। ਤੁਹਾਡੀ ਏਮ ਆਬਜੈਕਟ ਹੀ ਇਹ ਹੈ। ਬੋਲੋ, ਇਹ ਬਹੁਤ ਵੱਡੀ ਯੂਨੀਵਰਸਿਟੀ ਹੈ। ਇਸਨੂੰ ਕਿਹਾ ਜਾਂਦਾ ਹੈ ਰੂਹਾਨੀ ਸਪ੍ਰਿਚੁਅਲ ਯੂਨੀਵਰਸਿਟੀ। ਏਮ ਆਬਜੈਕਟ ਇਸ ਚਿੱਤਰ ਵਿੱਚ ਹੈ। ਬੱਚਿਆਂ ਨੂੰ ਇਹ ਬੁੱਧੀ ਵਿੱਚ ਰੱਖਣਾ ਚਾਹੀਦਾ ਹੈ। ਕਿਵੇਂ ਲਿਖੀਏ ਜੋ ਬੱਚਿਆਂ ਨੂੰ ਸਮਝਾਉਣ ਲਈ ਇੱਕ ਸੈਕਿੰਡ ਲੱਗੇ। ਤੁਸੀਂ ਹੀ ਸਮਝਾ ਸਕਦੇ ਹੋ। ਉਸ ਵਿੱਚ ਵੀ ਲਿਖਿਆ ਹੋਇਆ ਹੈ ਅਸੀਂ ਵਿਸ਼ਨੂਵੰਸ਼ੀ ਦੇਵੀ - ਦੇਵਤਾ ਸੀ ਜਰੂਰ ਮਤਲਬ ਦੇਵੀ - ਦੇਵਤਾ ਕੁੱਲ ਦੇ ਸੀ। ਸਵਰਗ ਦੇ ਮਾਲਿਕ ਸੀ। ਬਾਪ ਸਮਝਾਉਂਦੇ ਹਨ - ਮਿੱਠੇ -ਮਿੱਠੇ ਬੱਚੇ, ਭਾਰਤ ਵਿੱਚ ਤੁਸੀਂ ਅੱਜ ਤੋਂ 5 ਹਜ਼ਾਰ ਸਾਲ ਪਹਿਲੋਂ ਸੂਰਜਵੰਸ਼ੀ ਦੇਵੀ - ਦੇਵਤੇ ਸੀ। ਬੱਚਿਆਂ ਦੀ ਹੁਣ ਬੁੱਧੀ ਵਿੱਚ ਆਇਆ ਹੈ। ਸ਼ਿਵਬਾਬਾ ਬੱਚਿਆਂ ਨੂੰ ਕਹਿੰਦੇ ਹਨ - ਹੇ ਬੱਚਿਓ ਤੁਸੀਂ ਸਤਿਯੁਗ ਵਿੱਚ ਸੂਰਜਵੰਸ਼ੀ ਸੀ। ਸ਼ਿਵਬਾਬਾ ਆਇਆ ਸੀ ਸੂਰਜਵੰਸ਼ੀ ਘਰਾਣਾ ਸਥਾਪਨ ਕਰਨ। ਬਰੋਬਰ ਭਾਰਤ ਸਵਰਗ ਸੀ। ਇਹ ਹੀ ਪੁਜੀਏ ਸਨ, ਪੂਜਾਰੀ ਕੋਈ ਵੀ ਨਹੀਂ ਸੀ। ਪੂਜਾ ਦੀ ਕੋਈ ਸਮਗ੍ਰੀ ਨਹੀਂ ਸੀ। ਇਨ੍ਹਾਂ ਸ਼ਾਸਤਰਾਂ ਵਿੱਚ ਹੀ ਪੂਜਾ ਦੀ ਰਸਮ - ਰਿਵਾਜ਼ ਆਦਿ ਲਿਖੀ ਹੋਈ ਹੈ। ਇਹ ਹੈ ਸਮਗ੍ਰੀ । ਤਾਂ ਬੇਹੱਦ ਦਾ ਬਾਪ ਸ਼ਿਵਬਾਬਾ ਬੈਠ ਸਮਝਾਉਂਦੇ ਹਨ। ਉਹ ਹੈ ਗਿਆਨ ਦਾ ਸਾਗਰ, ਮਨੁੱਖ ਸ੍ਰਿਸ਼ਟੀ ਦਾ ਬੀਜਰੂਪ। ਉਨ੍ਹਾਂ ਨੂੰ ਬ੍ਰਿਖਪਤੀ ਅਤੇ ਬ੍ਰਹਿਸਪਤਿ ਵੀ ਕਹਿੰਦੇ ਹਨ। ਬ੍ਰਹਿਸਪਤਿ ਦੀ ਦਸ਼ਾ ਉੱਚੀ ਤੋਂ ਉੱਚੀ ਹੁੰਦੀ ਹੈ। ਬ੍ਰਿਖਪਤੀ ਤੁਹਾਨੂੰ ਸਮਝਾ ਰਹੇ ਹਨ - ਤੁਸੀਂ ਪੁਜੀਏ ਦੇਵੀ - ਦੇਵਤਾ ਸੀ ਫਿਰ ਪੂਜਾਰੀ ਬਣੇ ਹੋ। ਜੋ ਦੇਵਤੇ ਨਿਰਵਿਕਾਰੀ ਸਨ ਫ਼ਿਰ ਉਹ ਕਿੱਥੇ ਗਏ? ਜ਼ਰੂਰ ਪੁਨਰਜਨਮ ਲੈਂਦੇ - ਲੈਂਦੇ ਹੇਠਾਂ ਉਤਰਨਗੇ। ਤਾਂ ਇੱਕ - ਇੱਕ ਅੱਖਰ ਨੋਟ ਕਰਨਾ ਚਾਹੀਦਾ ਹੈ। ਦਿਲ ਤੇ ਜਾਂ ਕਾਗਜ਼ ਤੇ? ਇਹ ਕੌਣ ਸਮਝਾਉਂਦੇ ਹਨ? ਸ਼ਿਵਬਾਬਾ। ਉਹ ਹੀ ਸਵਰਗ ਰਚਦੇ ਹਨ। ਸ਼ਿਵਬਾਬਾ ਹੀ ਬੱਚਿਆਂ ਨੂੰ ਸਵਰਗ ਦਾ ਵਰਸਾ ਦਿੰਦੇ ਹਨ। ਬਾਪ ਬਿਨਾਂ ਹੋਰ ਕੋਈ ਦੇ ਨਾਂ ਸਕੇ। ਲੌਕਿਕ ਬਾਪ ਤਾਂ ਹਨ ਦੇਹਧਾਰੀ। ਤੁਸੀਂ ਆਪਣੇ ਨੂੰ ਆਤਮਾ ਸਮਝ ਪਾਰਲੌਕਿਕ ਬਾਪ ਨੂੰ ਯਾਦ ਕਰਦੇ ਹੋ - ਬਾਬਾ, ਤਾਂ ਬਾਬਾ ਰਿਸਪੌਂਸ ਕਰਦੇ ਹਨ - ਹੇ ਬੱਚਿਓ। ਤਾਂ ਬੇਹੱਦ ਦਾ ਬਾਪ ਹੋ ਗਿਆ ਨਾ। ਬੱਚਿਓ, ਤੁਸੀਂ ਸੁਰਜਵੰਸ਼ੀ ਦੇਵੀ - ਦੇਵਤਾ ਪੁਜੀਏ ਸੀ ਫ਼ਿਰ ਤੁਸੀਂ ਪੂਜਾਰੀ ਬਣੇ। ਇਹ ਹੈ ਰਾਵਣ ਦਾ ਰਾਜ। ਹਰ ਸਾਲ ਰਾਵਣ ਨੂੰ ਜਲਾਉਂਦੇ ਹਨ, ਫਿਰ ਵੀ ਮਰਦਾ ਹੀ ਨਹੀਂ ਹੈ। 12 ਮਹੀਨੇ ਬਾਅਦ ਫਿਰ ਰਾਵਣ ਨੂੰ ਜਲਾਉਣਗੇ। ਗੋਇਆ ਸਿੱਧ ਕਰ ਵਿਖਾਉਂਦੇ ਹਨ ਅਸੀਂ ਰਾਵਣ ਸੰਪਰਦਾਇ ਦੇ ਹਾਂ। ਰਾਵਣ ਮਤਲਬ 5 ਵਿਕਾਰਾਂ ਦਾ ਰਾਜ ਕਾਇਮ ਹੈ। ਸਤਿਯੁਗ ਵਿੱਚ ਸਾਰੇ ਸ੍ਰੇਸ਼ਟਾਚਾਰੀ ਸਨ, ਹੁਣ ਕਲਯੁੱਗ ਪੁਰਾਣੀ ਭ੍ਰਿਸ਼ਟਾਚਾਰੀ ਦੁਨੀਆ ਹੈ, ਇਹ ਚੱਕਰ ਫਿਰਦਾ ਰਹਿੰਦਾ ਹੈ। ਹਾਲੇ ਤੁਸੀਂ ਪ੍ਰਜਾਪਿਤਾ ਬ੍ਰਹਮਾਵੰਸ਼ੀ ਸੰਗਮਯੁੱਗ ਤੇ ਬੈਠੇ ਹੋ। ਤੁਹਾਡੀ ਬੁੱਧੀ ਵਿੱਚ ਹੈ ਕਿ ਅਸੀਂ ਬ੍ਰਾਹਮਣ ਹਾਂ। ਹੁਣ ਸ਼ੂਦਰ ਕੁੱਲ ਦੇ ਨਹੀਂ ਹਾਂ। ਇਸ ਵਕਤ ਹੈ ਹੀ ਆਸੁਰੀ ਰਾਜ। ਬਾਪ ਨੂੰ ਕਹਿੰਦੇ ਹਨ - ਹੇ ਦੁੱਖ ਹਰਤਾ, ਸੁੱਖ ਕਰਤਾ। ਹੁਣ ਸੁੱਖ ਕਿੱਥੇ ਹੈ? ਸਤਿਯੁਗ ਵਿੱਚ। ਦੁੱਖ ਕਿੱਥੇ ਹੈ? ਦੁੱਖ ਤਾਂ ਕਲਯੁਗ ਵਿੱਚ ਹੈ। ਦੁੱਖ ਹਰਤਾ, ਸੁੱਖ ਕਰਤਾ ਹੈ ਹੀ ਸ਼ਿਵਬਾਬਾ। ਉਹ ਵਰਸਾ ਦਿੰਦੇ ਹੀ ਹਨ ਸੁੱਖ ਦਾ। ਸਤਿਯੁਗ ਨੂੰ ਸੁੱਖਧਾਮ ਕਿਹਾ ਜਾਂਦਾ ਹੈ, ਉੱਥੇ ਦੁੱਖ ਦਾ ਨਾਮ ਨਹੀਂ ਹੈ। ਤੁਹਾਡੀ ਉੱਮਰ ਵੀ ਵੱਡੀ ਹੁੰਦੀ ਹੈ, ਰੋਣ ਦੀ ਲੋੜ ਨਹੀਂ। ਸਮੇਂ ਤੇ ਪੁਰਾਣੀ ਖੱਲ ਛੱਡ ਦੂਜੀ ਲੈ ਲੈਂਦੇ ਹੋ। ਸਮਝਦੇ ਹਨ ਹੁਣ ਸ਼ਰੀਰ ਬੁੱਢਾ ਹੋ ਗਿਆ ਹੈ। ਪਹਿਲੇ ਬੱਚਾ ਸਤੋਗੁਣੀ ਹੁੰਦਾ ਹੈ ਇਸਲਈ ਬੱਚਿਆਂ ਨੂੰ ਬ੍ਰਹਮਗਿਆਨੀ ਤੋਂ ਉੱਚ ਸਮਝਦੇ ਹਨ। ਕਿਉਂਕਿ ਉਹ ਤਾਂ ਫ਼ਿਰ ਵੀ ਵਿਕਾਰੀ ਗ੍ਰਹਿਸਤੀ ਤੋਂ ਸੰਨਿਆਸੀ ਬਣਦੇ ਹਨ, ਤਾਂ ਉਨ੍ਹਾਂ ਨੂੰ ਸਭ ਵਿਕਾਰਾਂ ਦਾ ਪਤਾ ਹੈ। ਛੋਟੇ ਬੱਚਿਆਂ ਨੂੰ ਇਹ ਪਤਾ ਨਹੀਂ ਰਹਿੰਦਾ ਹਾਂ। ਇਸ ਵਕ਼ਤ ਸਾਰੀ ਦੁਨੀਆਂ ਵਿੱਚ ਰਾਵਣ ਰਾਜ, ਭ੍ਰਿਸ਼ਟਾਚਾਰੀ ਰਾਜ ਹੈ। ਸ੍ਰੇਸ਼ਟਾਚਾਰੀ ਦੇਵੀ - ਦੇਵਤਿਆਂ ਦਾ ਰਾਜ ਸਤਿਯੁਗ ਵਿੱਚ ਸੀ, ਹੁਣ ਨਹੀਂ ਹੈ। ਫ਼ਿਰ ਹਿਸਟ੍ਰੀ ਰਪੀਟ ਹੁੰਦੀ ਹੈ। ਸ਼੍ਰੇਸ਼ਟਾਚਾਰੀ ਕੌਣ ਬਣਾਵੇ? ਇੱਥੇ ਤਾਂ ਇੱਕ ਵੀ ਸ਼੍ਰੇਸ਼ਟਾਚਾਰੀ ਨਹੀਂ ਹੈ। ਇਸ ਵਿੱਚ ਬੜੀ ਬੁੱਧੀ ਚਾਹੀਦੀ ਹੈ। ਇਹ ਹੈ ਹੀ ਪਾਰਸ ਬੁੱਧੀ ਬਣਨ ਦਾ ਯੁੱਗ। ਬਾਪ ਆਕੇ ਪੱਥਰ ਬੁੱਧੀ ਤੋਂ ਪਾਰਸ ਬੁੱਧੀ ਬਣਾਉਂਦੇ ਹਨ।

ਕਿਹਾ ਜਾਂਦਾ ਹੈ ਸੰਗ ਤਾਰੇ ਕੁਸੰਗ ਬੋਰੇ। ਸਤ ਬਾਪ ਤੋਂ ਸਿਵਾਏ ਬਾਕੀ ਦੁਨੀਆਂ ਵਿੱਚ ਹੈ ਹੀ ਕੁਸੰਗ। ਬਾਪ ਕਹਿੰਦੇ ਹਨ ਮੈਂ ਸੰਪੂਰਨ ਨਿਰਵਿਕਾਰੀ ਬਣਾਕੇ ਜਾਂਦਾ ਹਾਂ। ਫ਼ਿਰ ਸੰਪੂਰਨ ਵਿਕਾਰੀ ਕੌਣ ਬਣਾਉਂਦੇ ਹਨ? ਕਹਿੰਦੇ ਹਨ ਅਸੀਂ ਕੀ ਜਾਣੀਏ! ਅਰੇ ਨਿਰਵਿਕਾਰੀ ਕੌਣ ਬਣਾਉਂਦੇ ਹਨ? ਜਰੂਰ ਬਾਪ ਹੀ ਬਣਾਉਣਗੇ। ਵਿਕਾਰੀ ਕੌਣ ਬਣਾਉਂਦੇ ਹਨ? ਇਹ ਕਿਸੇ ਨੂੰ ਪਤਾ ਨਹੀਂ ਹੈ। ਬਾਪ ਬੈਠ ਸਮਝਾਉਂਦੇ ਹਨ ਮਨੁੱਖ ਤਾਂ ਕੁਝ ਵੀ ਨਹੀਂ ਜਾਣਦੇ ਹਨ। ਰਾਵਣ ਰਾਜ ਹੈ ਨਾ। ਕਿਸੇ ਦਾ ਬਾਪ ਮਰ ਜਾਂਦਾ ਹੈ, ਪੁੱਛੋ ਕਿੱਥੇ ਗਿਆ? ਕਹਿਣਗੇ ਸਵਰਗਵਾਸੀ ਹੋਇਆ। ਅੱਛਾ, ਤਾਂ ਇਸ ਦਾ ਮਤਲਬ ਨਰਕ ਵਿੱਚ ਸੀ ਨਾ। ਤਾਂ ਤੁਸੀਂ ਵੀ ਨਰਕਵਾਸੀ ਠਹਿਰੇ ਨਾ। ਕਿੰਨੀ ਸੌਖੀ ਹੈ ਸਮਝਾਉਣ ਵਾਲੀ ਗੱਲ। ਆਪਣੇ ਨੂੰ ਕੋਈ ਵੀ ਨਰਕਵਾਸੀ ਸਮਝਦੇ ਨਹੀਂ ਹਨ। ਨਰਕ ਨੂੰ ਵੇਸ਼ਾਲਿਆ, ਸਵਰਗ ਨੂੰ ਸ਼ਿਵਾਲਿਆ ਕਿਹਾ ਜਾਂਦਾ ਹੈ। ਅੱਜ ਤੋਂ 5 ਹਜ਼ਾਰ ਸਾਲ ਪਹਿਲੋਂ ਇਨ੍ਹਾਂ ਦੇਵੀ - ਦੇਵਤਿਆਂ ਦਾ ਰਾਜ ਸੀ। ਤੁਸੀਂ ਵਿਸ਼ਵ ਦੇ ਮਾਲਿਕ ਮਹਾਰਾਜਾ - ਮਹਾਰਾਣੀ ਸੀ ਫਿਰ ਪੁਨਰਜਨਮ ਲੈਣਾ ਪਵੇ। ਪੁਨਰਜਨਮ ਸਭਤੋਂ ਜ਼ਿਆਦਾ ਤੁਸੀਂ ਲਏ ਹਨ। ਇਸਦੇ ਲਈ ਹੀ ਗਾਇਨ ਹੈ ਆਤਮਾਏ ਪਰਮਾਤਮਾ ਅਲਗ ਰਹੇ ਬਹੁਕਾਲ। ਤੁਹਾਨੂੰ ਯਾਦ ਹੈ ਤੁਸੀਂ ਜੋ ਪਹਿਲੋਂ- ਪਹਿਲੋਂ ਆਦਿ ਸਨਾਤਨ ਦੇਵੀ- ਦੇਵਤਾ ਧਰਮ ਵਾਲੇ ਹੀ ਆਏ ਫ਼ਿਰ 84 ਜਨਮ ਲੈ ਪਤਿਤ ਬਣੇ ਹੋ, ਹੁਣ ਫ਼ਿਰ ਪਾਵਨ ਬਣਨਾ ਹੈ। ਪੁਕਾਰਦੇ ਵੀ ਹਨ ਨਾ ਪਤਿਤ - ਪਾਵਨ ਆਓ, ਤਾਂ ਸਰਟੀਫਿਕੇਟ ਦਿੰਦੇ ਹਨ ਕਿ ਇੱਕ ਹੀ ਸਤਿਗੁਰੂ ਸੁਪਰੀਮ ਪਾਵਰ ਆਕੇ ਪਾਵਨ ਬਣਾਉਂਦੇ ਹਨ। ਖੁਦ ਕਹਿੰਦੇ ਹਨ ਇਨ੍ਹਾਂ ਵਿੱਚ ਬੈਠਕੇ ਮੈਂ ਤੁਹਾਨੂੰ ਪਾਵਨ ਬਣਾਉਂਦਾ ਹਾਂ। ਬਾਕੀ 84 ਲੱਖ ਯੋਨੀਆਂ ਆਦਿ ਹੈ ਨਹੀਂ। 84 ਜਨਮ ਹਨ। ਇਨ੍ਹਾਂ ਲਕਸ਼ਮੀ - ਨਾਰਾਇਣ ਦੀ ਪਰਜਾ ਸਤਿਯੁਗ ਵਿੱਚ ਸੀ, ਹੁਣ ਨਹੀਂ ਹੈ, ਕਿੱਥੇ ਗਈ? ਉਨ੍ਹਾਂ ਨੂੰ ਵੀ 84 ਜਨਮ ਲੈਣੇ ਪਏ। ਜੋ ਪਹਿਲੇ ਜਨਮ ਵਿੱਚ ਆਉਂਦੇ ਹਨ ਉਹ ਹੀ ਪੂਰੇ 84 ਜਨਮ ਲੈਂਦੇ ਹਨ। ਤਾਂ ਫਿਰ ਪਹਿਲੋਂ ਉਹ ਜਾਣੇ ਚਾਹੀਦੇ ਹਨ। ਦੇਵੀ - ਦੇਵਤਿਆਂ ਦੀ ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ ਰਪੀਟ ਹੁੰਦੀ ਹੈ। ਸੂਰਜਵੰਸ਼ੀ - ਚੰਦ੍ਰਵੰਸ਼ੀ ਰਾਜ ਮਸਟ ਰਪੀਟ। ਬਾਪ ਤੁਹਾਨੂੰ ਲਾਇਕ ਬਣਾ ਰਹੇ ਹਨ। ਤੁਸੀਂ ਕਹਿੰਦੇ ਹੋ ਅਸੀਂ ਆਏ ਹਾਂ ਇਸ ਪਾਠਸ਼ਾਲਾ ਵਾ ਯੂਨੀਵਰਸਿਟੀ ਵਿੱਚ ਜਿੱਥੇ ਅਸੀਂ ਨਰ ਤੋਂ ਨਰਾਇਣ ਬਣਦੇ ਹਾਂ। ਸਾਡੀ ਏਮ ਅਬਜੈਕਟ ਇਹ ਹੈ। ਜੋ ਚੰਗੀ ਤਰ੍ਹਾਂ ਪੁਰਸ਼ਾਰਥ ਕਰਨ ਗੇ ਉਹ ਹੀ ਪਾਸ ਹੋਣਗੇ। ਜੋ ਪੁਰਸ਼ਾਰਥ ਨਹੀਂ ਕਰਨਗੇ ਤਾਂ ਪ੍ਰਜਾ ਵਿੱਚ ਕੋਈ ਬਹੁਤ ਸ਼ਾਹੂਕਾਰ ਬਣਦੇ ਹਨ, ਕੋਈ ਘੱਟ। ਇਹ ਰਾਜਧਾਨੀ ਬਣ ਰਹੀ ਹੈ। ਤੁਸੀਂ ਜਾਣਦੇ ਹੋ ਅਸੀਂ ਸ਼੍ਰੀਮਤੀ ਤੇ ਸ੍ਰੇਸ਼ਠ ਬਣ ਰਹੇ ਹਾਂ। ਸ਼੍ਰੀ - ਸ਼੍ਰੀ ਸ਼ਿਵਬਾਬਾ ਦੀ ਮੱਤ ਤੇ ਸ਼੍ਰੀ ਲਕਸ਼ਮੀ -ਨਾਰਾਇਣ ਜਾਂ ਦੇਵੀ - ਦੇਵਤਾ ਬਣਦੇ ਹਾਂ। ਸ਼੍ਰੀ ਮਾਨਾ ਸ਼੍ਰੇਸ਼ਠ। ਹੁਣ ਕਿਸੇ ਨੂੰ ਸ਼੍ਰੀ ਨਹੀਂ ਕਹਿ ਸਕਦੇ। ਪ੍ਰੰਤੂ ਇੱਥੇ ਤਾਂ ਜੋ ਆਵੇਗਾ ਉਸਨੂੰ ਸ਼੍ਰੀ ਕਹਿ ਦੇਣਗੇ। ਸ਼੍ਰੀ ਫਲਾਣਾ… ਹੁਣ ਸ਼੍ਰੇਸ਼ਠ ਤਾਂ ਸਿਵਾਏ ਦੇਵੀ - ਦੇਵਤਿਆਂ ਦੇ ਕੋਈ ਬਣ ਨਹੀਂ ਸਕਦਾ। ਭਾਰਤ ਸ਼੍ਰੇਸ਼ਠ ਤੋਂ ਸ਼੍ਰੇਸ਼ਠ ਸੀ। ਰਾਵਣ ਰਾਜ ਵਿੱਚ ਭਾਰਤ ਦੀ ਮਹਿਮਾ ਹੀ ਖ਼ਤਮ ਕਰ ਦਿੱਤੀ ਹੈ। ਭਾਰਤ ਦੀ ਮਹਿਮਾ ਵੀ ਬਹੁਤ ਹੈ ਤੇ ਨਿੰਦਾ ਵੀ ਬਹੁਤ ਹੈ। ਭਾਰਤ ਬਿਲਕੁਲ ਧਨਵਾਨ ਸੀ, ਹੁਣ ਬਿਲਕੁਲ ਕੰਗਾਲ ਬਣਿਆ ਹੈ। ਦੇਵਤਿਆਂ ਦੇ ਅੱਗੇ ਜਾਕੇ ਉਨ੍ਹਾਂ ਦੀ ਮਹਿਮਾ ਗਾਉਂਦੇ ਹਨ-ਹਮ ਨਿਰਗੁਣਹਾਰੇ ਵਿੱਚ ਕੋਈ ਗੁਣ ਨਾਹੀ। ਦੇਵਤਿਆਂ ਨੂੰ ਕਹਿੰਦੇ ਹਨ ਪਰੰਤੂ ਉਹ ਰਹਿਮਦਿਲ ਥੋੜ੍ਹੀ ਸਨ। ਰਹਿਮਦਿਲ ਤੇ ਇੱਕ ਨੂੰ ਹੀ ਕਿਹਾ ਜਾਂਦਾ ਹੈ ਜੋ ਮਨੁੱਖ ਤੋਂ ਦੇਵਤਾ ਬਣਾਉਂਦੇ ਹਨ। ਹੁਣ ਉਹ ਤੁਹਾਡਾ ਬਾਪ ਵੀ ਹੈ, ਟੀਚਰ ਵੀ ਹੈ, ਸਤਿਗੁਰੂ ਵੀ ਹੈ। ਗਰੰਟੀ ਕਰਦੇ ਹਨ - ਮੈਨੂੰ ਯਾਦ ਕਰਨ ਨਾਲ ਤੁਹਾਡੇ ਜਨਮ- ਜਨਮਾਂਤ੍ਰੁ ਦੇ ਪਾਪ ਭਸਮ ਹੋ ਜਾਣਗੇ ਅਤੇ ਨਾਲ ਲੈ ਜਾਵਾਂਗਾ। ਫਿਰ ਤੁਹਾਨੂੰ ਨਵੀਂ ਦੁਨੀਆਂ ਵਿੱਚ ਜਾਣਾ ਹੈ। ਇਹ 5 ਹਜ਼ਾਰ ਸਾਲ ਦਾ ਚੱਕਰ ਹੈ। ਨਵੀਂ ਦੁਨੀਆਂ ਸੀ ਜੋ ਫਿਰ ਜਰੂਰ ਬਣੇਗੀ। ਦੁਨੀਆਂ ਪਤਿਤ ਹੋਵੇਗੀ ਫਿਰ ਬਾਪ ਆਕੇ ਪਾਵਨ ਬਣਾਉਣ ਗੇ। ਬਾਪ ਕਹਿੰਦੇ ਹਨ ਪਤਿਤ ਰਾਵਣ ਬਣਾਉਂਦੇ ਹਨ, ਪਾਵਨ ਮੈਂ ਬਣਾਉਂਦਾ ਹਾਂ। ਬਾਕੀ ਇਹ ਤਾਂ ਜਿਵੇਂ ਗੁੱਡੀਆਂ ਦੀ ਪੂਜਾ ਕਰਦੇ ਰਹਿੰਦੇ ਹਨ। ਉਨ੍ਹਾਂ ਨੂੰ ਇਹ ਪਤਾ ਨਹੀਂ ਰਾਵਣ ਨੂੰ 10 ਸਿਰ ਕਿਉਂ ਦਿੰਦੇ ਹਨ? ਵਿਸ਼ਨੂੰ ਨੂੰ ਵੀ 4 ਬਾਹਵਾਂ ਦਿੰਦੇ ਹਨ। ਪ੍ਰੰਤੂ ਕੋਈ ਇਵੇਂ ਦਾ ਮਨੁੱਖ ਥੋੜ੍ਹੀ ਨਾ ਕਦੇ ਹੁੰਦਾ ਹੈ। ਜੇਕਰ 4 ਬਾਹਵਾਂ ਵਾਲਾ ਮਨੁੱਖ ਹੁੰਦਾ ਤਾਂ ਉਸ ਤੋਂ ਜੋ ਬੱਚਾ ਪੈਦਾ ਹੁੰਦਾ ਉਹ ਵੀ ਉਸੇ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਇੱਥੇ ਤਾਂ ਸਭ ਨੂੰ 2 ਬਾਹਵਾਂ ਹਨ। ਕੁਝ ਵੀ ਜਾਣਦੇ ਨਹੀਂ। ਭਗਤੀ ਮਾਰਗ ਦੇ ਸ਼ਾਸਤਰ ਕੰਠ ਕਰ ਲੈਂਦੇ ਹਨ, ਉਨ੍ਹਾਂ ਦੇ ਵੀ ਕਿੰਨੇ ਫਾਲੋਵਰਜ਼ ਬਣ ਜਾਂਦੇ ਹਨ। ਕਮਾਲ ਹੈ! ਇਹ ਤਾਂ ਬਾਪ ਗਿਆਨ ਦੀ ਅਥਾਰਟੀ ਹੈ। ਕੋਈ ਮਨੁੱਖ ਗਿਆਨ ਦੀ ਅਥਾਰਟੀ ਹੋ ਨਾ ਸਕੇ। ਗਿਆਨ ਦਾ ਸਾਗਰ ਤੁਸੀਂ ਮੈਨੂੰ ਕਹਿੰਦੇ ਹੋ - ਆਲਮਾਈਟੀ ਅਥਾਰਿਟੀ ...ਇਹ ਬਾਪ ਦੀ ਮਹਿਮਾ ਹੈ। ਤੁਸੀਂ ਬਾਪ ਨੂੰ ਯਾਦ ਕਰਦੇ ਹੋ ਤਾਂ ਬਾਪ ਤੋਂ ਤਾਕਤ ਲੈਂਦੇ ਹੋ, ਜਿਸ ਨਾਲ ਵਿਸ਼ਵ ਦੇ ਮਾਲਿਕ ਬਣ ਜਾਂਦੇ ਹੋ। ਤੁਸੀਂ ਸਮਝਦੇ ਹੋ ਸਾਡੇ ਵਿੱਚ ਬਹੁਤ ਤਾਕਤ ਸੀ, ਅਸੀਂ ਨਿਰਵਿਕਾਰੀ ਸੀ। ਸਾਰੇ ਵਿਸ਼ਵ ਤੇ ਇੱਕਲੇ ਰਾਜ ਕਰਦੇ ਸੀ ਤਾਂ ਆਲਮਈਟੀ ਕਹਾਂਗੇ ਨਾ। ਇਹ ਲਕਸ਼ਮੀ - ਨਾਰਾਇਣ ਸਾਰੇ ਵਿਸ਼ਵ ਦੇ ਮਾਲਿਕ ਸਨ। ਇਹ ਮਾਈਟ ਉਂਨ੍ਹਾਂ ਨੂੰ ਕਿਥੋਂ ਮਿਲੀ? ਬਾਪ ਤੋਂ। ਉੱਚ ਤੋਂ ਉੱਚ ਭਗਵਾਨ ਹੈ ਨਾ। ਕਿੰਨਾ ਸਹਿਜ ਸਮਝਾਉਂਦੇ ਹਨ। ਇਹ 84 ਦੇ ਚੱਕਰ ਨੂੰ ਸਮਝਣਾ ਤਾਂ ਸਹਿਜ ਹੈ ਨਾ। ਜਿਸ ਨਾਲ ਤੁਹਾਨੂੰ ਬਾਦਸ਼ਾਹੀ ਮਿਲਦੀ ਹੈ। ਪਤਿਤ ਨੂੰ ਵਿਸ਼ਵ ਦੀ ਬਾਦਸ਼ਾਹੀ ਮਿਲ ਨਾ ਸਕੇ। ਪਤਿਤ ਤਾਂ ਉਨ੍ਹਾਂ ਦੇ ਅੱਗੇ ਝੁੱਕਦੇ ਹਨ। ਸਮਝਦੇ ਹਨ ਅਸੀਂ ਭਗਤ ਹਾਂ। ਪਾਵਨ ਦੇ ਅੱਗੇ ਮੱਥਾ ਟੇਕਦੇ ਹਨ। ਭਗਤੀ ਮਾਰਗ ਵੀ ਅਧਾਕਲਪ ਚਲਦਾ ਹੈ। ਹੁਣ ਤੁਹਾਨੂੰ ਭਗਵਾਨ ਮਿਲਿਆ ਹੈ। ਭਗਵਨੁਵਾਚ - ਮੈਂ ਤੁਹਾਨੂੰ ਰਾਜਯੋਗ ਸਿਖਾਉਂਦਾ ਹਾਂ। ਭਗਤੀ ਦਾ ਫ਼ਲ ਦੇਣ ਆਇਆ ਹਾਂ। ਗਾਉਂਦੇ ਵੀ ਹਨ ਭਗਵਾਨ ਕਿਸੇ ਨਾ ਕਿਸੇ ਰੂਪ ਵਿੱਚ ਆ ਜਾਣਗੇ। ਬਾਪ ਕਹਿੰਦੇ ਹਨ ਮੈਂ ਕੋਈ ਬੈਲਗਾੜੀ ਆਦਿ ਵਿੱਚ ਥੋੜ੍ਹੀ ਨਾ ਆਵਾਂਗਾ। ਜੋ ਉੱਚ ਤੋਂ ਉੱਚ ਸੀ ਫ਼ਿਰ 84 ਜਨਮ ਪੂਰੇ ਕੀਤੇ ਹਨ ਉਨ੍ਹਾਂ ਵਿੱਚ ਹੀ ਆਉਂਦਾ ਹਾਂ। ਉਤਮ ਪੁਰਸ਼ ਹੁੰਦੇ ਹਨ ਸਤਿਯੁਗ ਵਿੱਚ। ਕਲਯੁੱਗ ਵਿੱਚ ਹਨ ਕਨਿਸ਼ਟ ਤਮੋਪ੍ਰਧਾਨ। ਹੁਣ ਤੁਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਦੇ ਹੋ। ਬਾਪ ਆਕੇ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਾਉਂਦੇ ਹਨ। ਇਹ ਖੇਲ੍ਹ ਹੈ। ਇਸਨੂੰ ਜੇਕਰ ਸਮਝੋਗੇ ਨਹੀਂ ਤਾਂ ਸਵਰਗ ਵਿੱਚ ਕਦੇ ਆਓਗੇ ਨਹੀਂ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇੱਕ ਬਾਪ ਦੇ ਸੰਗ ਨਾਲ ਆਪਣੇ ਨੂੰ ਪਾਰਸ ਬੁੱਧੀ ਬਣਾਉਣਾ ਹੈ। ਸੰਪੂਰਨ ਨਿਰਵਿਕਾਰੀ ਬਣਨਾ ਹੈ। ਕੁਸੰਗ ਤੋਂ ਦੂਰ ਰਹਿਣਾ ਹੈ।

2. ਸਦਾ ਇਸੇ ਖੁਸ਼ੀ ਵਿੱਚ ਰਹਿਣਾ ਹੈ ਕਿ ਅਸੀਂ ਸਵਦਰਸ਼ਨ ਚਕ੍ਰਧਾਰੀ ਸੋ ਨਵੀ ਦੁਨੀਆਂ ਦੇ ਮਾਲਿਕ ਚਕ੍ਰਵਰਤੀ ਬਣਦੇ ਹਾਂ। ਸ਼ਿਵਬਾਬਾ ਆਏ ਹਨ ਸਾਨੂੰ ਗਿਆਨ ਸੁਰਜਵੰਸ਼ੀ ਬਣਾਉਣ। ਸਾਡਾ ਲਕਸ਼ ਹੀ ਇਹ ਹੈ।

ਵਰਦਾਨ:-
ਵਿਘਨਾਂ ਨੂੰ ਮੰਨੋਰੰਜਨ ਦਾ ਖੇਲ੍ਹ ਸਮਝ ਪਾਰ ਕਰਨ ਵਾਲੇ ਨਿਰਵਿਘਨ, ਵਿਜੇਈ ਭਵ।

ਵਿਘਨ ਆਉਣਾ ਇਹ ਚੰਗੀ ਗੱਲ ਹੈ ਲੇਕਿਨ ਵਿਘਨ ਹਾਰ ਨਾ ਖਵਾਏ। ਵਿਘਨ ਆਉਂਦੇ ਹੀ ਹਨ ਮਜ਼ਬੂਤ ਬਣਾਉਣ ਦੇ ਲਈ, ਇਸਲਈ ਵਿਘਨਾਂ ਤੋਂ ਘਬਰਾਉਣ ਦੀ ਬਜਾਏ ਉਨ੍ਹਾਂ ਨੂੰ ਮੰਨੋਰੰਜਨ ਦਾ ਖੇਲ੍ਹ ਸਮਝ ਪਾਰ ਕਰ ਲਵੋ ਤਾਂ ਕਹਾਂਗੇ ਨਿਰਵਿਘਨ ਵਿਜੇਈ। ਜਦੋਂ ਸਰਵਸ਼ਕਤੀਮਾਨ ਬਾਪ ਦਾ ਸਾਥ ਹੈ ਤਾਂ ਘਬਰਾਉਣ ਦੀ ਕੋਈ ਗੱਲ ਹੀ ਨਹੀਂ। ਸਿਰਫ ਬਾਪ ਦੀ ਯਾਦ ਤੇ ਸੇਵਾ ਵਿਚ ਬੀਜੀ ਰਹੋ ਤਾਂ ਨਿਰਵਿਘਨ ਰਹੋਗੇ। ਜਦੋਂ ਬੁੱਧੀ ਫ੍ਰੀ ਹੁੰਦੀ ਹੈ ਤਾਂ ਵਿਘਨ ਜਾਂ ਮਾਇਆ ਆਉਂਦੀ ਹੈ, ਬੀਜੀ ਰਹੋ ਤਾਂ ਮਾਇਆ ਜਾਂ ਵਿਘਨ ਕਿਨਾਰਾ ਕਰ ਲੈਣਗੇ।

ਸਲੋਗਨ:-
ਸੁਖ ਦੇ ਖਾਤੇ ਨੂੰ ਜਮਾ ਕਰਨ ਦੇ ਲਈ ਮਰਿਆਦਾ ਪੂਰਵਕ ਦਿਲ ਤੋਂ ਸਭ ਨੂੰ ਸੁਖ ਦਵੋ।