05.02.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ - ਇਹ ਪੜਾਈ ਹੈ 'ਦੀ ਬੈਸਟ', ਇਸਨੂੰ ਹੀ ਸੋਰਸ ਆਫ ਇੰਨਕਮ ਕਹਿੰਦੇ ਹਨ, ਪੜਾਈ ਵਿੱਚ ਪਾਸ ਹੋਣਾ ਹੈ ਤਾਂ ਟੀਚਰ ਦੀ ਮੱਤ ਤੇ ਚਲਦੇ ਚੱਲੋ"

ਪ੍ਰਸ਼ਨ:-
ਬਾਪ ਡਰਾਮਾ ਦਾ ਰਾਜ ਜਾਣਦੇ ਵੀ ਆਪਣੇ ਬੱਚਿਆਂ ਨੂੰ ਕਿਹੜਾ ਪੁਰਸ਼ਾਰਥ ਕਰਾਉਂਦੇ ਹਨ?

ਉੱਤਰ:-
ਬਾਬਾ ਜਾਣਦੇ ਹਨ ਕਿ ਨੰਬਰਵਾਰ ਹੀ ਸਭ ਬੱਚੇ ਸਤੋਪ੍ਰਧਾਨ ਬਣਨਗੇ ਲੇਕਿਨ ਬੱਚਿਆਂ ਤੋਂ ਸਦਾ ਇਹ ਹੀ ਪੁਰਸ਼ਾਰਥ ਕਰਾਉਂਦੇ ਹਨ ਕਿ ਬੱਚੇ ਇਵੇਂ ਦਾ ਪੁਰਸ਼ਾਰਥ ਕਰੋ ਜੋ ਸਜਾ ਨਾ ਖਾਣੀ ਪਵੇ। ਸਜਾਵਾਂ ਤੋਂ ਛੁੱਟਣ ਲਈ ਜਿਨ੍ਹਾਂ ਹੋ ਸਕੇ ਪਿਆਰ ਨਾਲ ਬਾਪ ਨੂੰ ਯਾਦ ਕਰੋ। ਚਲਦੇ - ਫਿਰਦੇ, ਉੱਠਦੇ ਬੈਠਦੇ ਯਾਦ ਵਿੱਚ ਰਹੋ ਤਾਂ ਬੜੀ ਖੁਸ਼ੀ ਹੋਵੇਗੀ। ਆਤਮਾ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਜਾਵੇਗੀ।

ਓਮ ਸ਼ਾਂਤੀ
ਹੁਣ ਬੱਚੇ ਜਾਣਦੇ ਹਨ ਕਿ ਬਾਬਾ ਸਾਨੂੰ ਗਿਆਨ ਅਤੇ ਯੋਗ ਸਿਖਾਉਂਦੇ ਹਨ। ਸਾਡਾ ਯੋਗ ਕਿਵੇਂ ਦਾ ਹੈ, ਇਹ ਤਾਂ ਬੱਚੇ ਹੀ ਜਾਣਦੇ ਹਨ। ਅਸੀਂ ਜੋ ਪਵਿੱਤਰ ਸੀ, ਉਹ ਹੁਣ ਅਪਵਿੱਤਰ ਬਣੇ ਹਾਂ ਕਿਉਂਕਿ 84 ਜਨਮਾਂ ਦਾ ਹਿਸਾਬ ਚਾਹੀਦਾ ਹੈ ਨਾ। ਇਹ 84 ਜਨਮਾਂ ਦਾ ਚੱਕਰ ਹੈ। ਇਹ ਜਾਨਣਗੇ ਵੀ ਓਹ ਹੀ ਜਿਹੜੇ 84 ਜਨਮ ਲੈਂਦੇ ਹੋਣਗੇ। ਤੁਹਾਨੂੰ ਬੱਚਿਆਂ ਨੂੰ ਬਾਪ ਦੁਆਰਾ ਪਤਾ ਲੱਗਿਆ ਹੈ। ਹੁਣ ਜੇਕਰ ਅਜਿਹੇ ਬਾਪ ਦੀ ਵੀ ਨਹੀਂ ਮੰਨਾਂਗੇ ਤਾਂ ਕਿਸ ਦੀ ਮੰਨਾਂਗੇ! ਬਾਪ ਦੀ ਮਤ ਮਿਲਦੀ ਹੈ। ਇਸ ਤਰ੍ਹਾਂ ਦੇ ਬਹੁਤ ਹਨ ਜੋ ਬਿਲਕੁਲ ਨਹੀਂ ਮੰਨਦੇ। ਕੋਟਾਂ ਵਿੱਚੋ ਕੋਈ ਮੰਨਣਗੇ। ਬਾਪ ਸਿੱਖਿਆ ਵੀ ਕਿੰਨੀ ਕਲੀਅਰ(ਸਾਫ਼) ਦਿੰਦੇ ਹਨ। ਤੁਸੀਂ ਬੱਚੇ ਹੀ ਮੰਨੋਗੇ ਪਰ ਨੰਬਰਵਾਰ ਪੁਰਸ਼ਾਰਥ ਅਨੁਸਾਰ। ਸਾਰੇ ਇਕਰਸ ਤਾਂ ਨਹੀਂ ਮੰਨਣਗੇ। ਟੀਚਰ ਦੀ ਪੜਾਈ ਨੂੰ ਸਾਰੇ ਇਕਰਸ ਨਹੀਂ ਮੰਨਣਗੇ ਅਤੇ ਨਾ ਹੀ ਪੜਨਗੇ। ਨੰਬਰਵਾਰ ਕੋਈ 20 ਮਾਰਕਸ (ਨੰਬਰ) ਲੈਂਦੇ, ਕੋਈ ਕਿੰਨੇ ਨੰਬਰ ਲੈਂਦੇ ਹਨ। ਕੋਈ ਤਾਂ ਨਾਪਾਸ ਹੋ ਜਾਂਦੇ ਹਨ। ਨਾਪਾਸ ਕਿਉਂ ਹੁੰਦੇ ਹਨ? ਕਿਉਂਕਿ ਟੀਚਰ ਦੀ ਮਤ ਤੇ ਨਹੀਂ ਚਲਦੇ ਹਨ। ਉੱਥੇ ਅਨੇਕ ਮੱਤਾਂ ਮਿਲਦੀਆਂ ਹਨ। ਇੱਥੇ ਇਕ ਹੀ ਮੱਤ ਮਿਲਦੀ ਹੈ। ਇਹ ਹੈ ਵੰਡਰਫੁੱਲ ਮੱਤ। ਬੱਚੇ ਜਾਣਦੇ ਹਨ ਬਰੋਬਰ ਅਸੀਂ 84 ਜਨਮ ਲਏ ਹਨ। ਬਾਪ ਕਹਿੰਦੇ ਹਨ - ਮੈਂ ਜਿਸ ਵਿੱਚ ਪ੍ਰਵੇਸ਼ ਕਰਦਾ ਹਾਂ... ਇਹ ਕਿਸ ਨੇ ਕਿਹਾ? ਸ਼ਿਵਬਾਬਾ ਨੇ। ਮੈਂ ਜਿਸ ਵਿੱਚ ਪ੍ਰਵੇਸ਼ ਕਰਦਾ ਹਾਂ, ਜਿਸਨੂੰ ਭਾਗੀਰਥ ਕਹਿੰਦੇ ਹਨ, ਉਹ ਆਪਣੇ ਜਨਮਾਂ ਨੂੰ ਨਹੀਂ ਜਾਣਦੇ ਸੀ। ਤੁਸੀਂ ਬੱਚੇ ਵੀ ਨਹੀਂ ਜਾਣਦੇ ਸੀ। ਤੁਹਾਨੂੰ ਹੁਣ ਸਮਝਾਉਂਦਾ ਹਾਂ। ਤੁਸੀਂ ਇੰਨੇ ਜਨਮ ਸਤੋਪ੍ਰਧਾਨ ਸੀ ਫਿਰ ਸਤੋ, ਰਜੋ, ਤਮੋ ਵਿੱਚ ਆਉਂਦੇ ਥੱਲੇ ਉਤਰਦੇ ਆਏ। ਹੁਣ ਤੁਸੀਂ ਇੱਥੇ ਪੜਨ ਲਈ ਆਏ ਹੋ। ਪੜਾਈ ਹੈ ਕਮਾਈ, ਸੋਰਸ ਆਫ ਇੰਨਕਮ। ਇਹ ਪੜਾਈ ਹੈ ਹੀ ਦੀ ਬੈਸਟ। ਉਸ ਪੜਾਈ ਵਿੱਚ ਕਹਾਂਗੇ ਆਈ.ਸੀ.ਐੱਸ. ਦੀ ਬੈਸਟ। ਤੁਸੀਂ ਜੋ 16 ਕਲਾ ਸੰਪੂਰਨ ਦੇਵਤਾ ਸੀ, ਹੁਣ ਕੋਈ ਗੁਣ ਨਹੀਂ ਰਿਹਾ ਹੈ। ਗਾਉਂਦੇ ਵੀ ਹਨ ਨਿਰਗੁਣ ਹਾਰੇ ਵਿੱਚ ਕੋਈ ਗੁਣ ਨਹੀਂ ਹਨ। ਸਾਰੇ ਇਵੇਂ ਕਹਿੰਦੇ ਰਹਿੰਦੇ ਹਨ। ਸਮਝਦੇ ਹਨ ਸਭ ਜਗ੍ਹਾ ਭਗਵਾਨ ਹੈ। ਦੇਵਤਾਵਾਂ ਵਿੱਚ ਵੀ ਭਗਵਾਨ ਹੈ, ਇਸਲਈ ਦੇਵਤਾਵਾਂ ਦੇ ਅੱਗੇ ਬੈਠ ਕੇ ਕਹਿੰਦੇ ਹਨ ਮੈਂ ਨਿਰਗੁਣ ਹਾਰੇ ਵਿੱਚ ... ਤੁਹਾਨੂੰ ਹੀ ਤਰਸ ਪਵੇਗਾ। ਗਾਇਆ ਜਾਂਦਾ ਹੈ ਬਲਿੱਸਫੁਲ ਹੈ, ਮੇਹਰਬਾਨ ਹੈ, ਸਾਡੇ ਉਪਰ ਦਯਾ ਕਰਦੇ ਹਨ। ਕਹਿੰਦੇ ਹਨ - ਹੇ ਈਸ਼ਵਰ, ਰਹਿਮ ਕਰੋ। ਬਾਪ ਨੂੰ ਬੁਲਾਉਂਦੇ ਹਨ, ਹੁਣ ਉਹ ਹੀ ਬਾਪ ਤੁਹਾਡੇ ਸਾਮਣੇ ਆਇਆ ਹੈ। ਇਵੇਂ ਦੇ ਬਾਪ ਨੂੰ ਜੋ ਜਾਣਦੇ ਹਨ ਉਨ੍ਹਾਂ ਨੂੰ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਬੇਹੱਦ ਦਾ ਬਾਪ ਜੋ ਸਾਨੂੰ ਹਰ 5 ਹਜ਼ਾਰ ਸਾਲ ਦੇ ਬਾਅਦ ਫਿਰ ਤੋਂ ਸਾਰੇ ਵਿਸ਼ਵ ਦੀ ਰਾਜਾਈ ਦਿੰਦੇ ਹਨ, ਤਾਂ ਕਿੰਨੀ ਅਥਾਹ ਖੁਸ਼ੀ ਹੋਣੀ ਚਾਹੀਦੀ ਹੈ!

ਤੁਸੀਂ ਜਾਣਦੇ ਹੋ ਸ਼੍ਰੀਮਤ ਤੇ ਅਸੀਂ ਸ੍ਰੇਸ਼ਟ ਤੇ ਸ੍ਰੇਸ਼ਟ ਬਣ ਰਹੇ ਹਾਂ। ਜੇਕਰ ਸ੍ਰੀਮਤ ਤੇ ਚੱਲਾਂਗੇ ਤਾਂ ਸ੍ਰੇਸ਼ਟ ਬਣਾਂਗੇ। ਅੱਧਾਕਲਪ ਰਾਵਣ ਦੀ ਮੱਤ ਚਲਦੀ ਹੈ। ਬਾਬਾ ਕਿੰਨੀ ਚੰਗੀ ਤਰ੍ਹਾਂ ਸਮਝਾਉਂਦੇ ਰਹਿੰਦੇ ਹਨ। ਤੁਸੀਂ 84 ਜਨਮ ਲਏ ਹਨ, ਤੁਸੀਂ ਹੀ ਸਤੋਪ੍ਰਧਾਨ ਸੀ, ਹੁਣ ਫਿਰ ਤੁਹਾਨੂੰ ਸਤੋਪ੍ਰਧਾਨ ਬਣਨਾ ਹੈ। ਇਹ ਹੈ ਰਾਵਣ ਰਾਜ। ਜਦੋਂ ਇਸ ਰਾਵਣ ਤੇ ਜਿੱਤ ਪਾਉਂਦੇ ਹੋ ਫਿਰ ਰਾਮਰਾਜ ਸਥਾਪਨ ਹੋਵੇਗਾ। ਬਾਬਾ ਕਹਿੰਦੇ ਤੁਸੀਂ ਮੇਰੀ ਗਲਾਨੀ ਕਰਦੇ ਹੋ। ਬਾਪ ਦਾ ਨਾਮ ਗਾਇਨ ਕਰਨ ਦੇ ਬਦਲੇ ਗਲਾਨੀ(ਬਦਨਾਮ) ਕਰਦੇ ਹਨ! ਬਾਪ ਕਹਿੰਦੇ ਹਨ ਤੁਸੀਂ ਮੇਰਾ ਕਿੰਨਾ ਅਪਕਾਰ ਕੀਤਾ ਹੈ। ਇਹ ਵੀ ਡਰਾਮਾ ਬਣਿਆ ਹੋਇਆ ਹੈ। ਹੁਣ ਇਹ ਸਮਝਾਉਣੀ ਦਿੱਤੀ ਜਾਂਦੀ ਹੈ ਕਿ ਇੰਨਾ ਸਭ ਗੱਲਾਂ ਤੋਂ ਨਿਕਲੋ। ਇਕ ਨੂੰ ਯਾਦ ਕਰੋ। ਗਾਇਨ ਵੀ ਹੈ ਸੱਤ ਦਾ ਸੰਗ ਤਾਰੇ 21 ਜਨਮਾਂ ਦੇ ਲਈ। ਤਾਂ ਡੁਬੋਉਂਦਾ ਕੌਣ ਹੈ? ਤੁਹਾਨੂੰ ਸਾਗਰ ਵਿੱਚ ਕਿਸ ਨੇ ਡੁਬਾਇਆ? ਬੱਚਿਆਂ ਤੋਂ ਹੀ ਪ੍ਰਸ਼ਨ ਪੁੱਛਣਗੇ ਨਾ। ਤੁਸੀਂ ਜਾਣਦੇ ਹੋ ਮੇਰਾ ਨਾਮ ਹੀ ਬਾਗਵਾਨ, ਖਵਈਆ ਹੈ। ਅਰਥ ਨਾਂ ਸਮਝਣ ਦੇ ਕਾਰਣ ਬੇਹੱਦ ਦੇ ਬਾਪ ਦੀ ਬੜੀ ਗਲਾਨੀ ਕੀਤੀ ਹੈ। ਫਿਰ ਬੇਹੱਦ ਦਾ ਬਾਪ ਉਨ੍ਹਾਂ ਨੂੰ ਬੇਹੱਦ ਦਾ ਸੁੱਖ ਦਿੰਦੇ ਹਨ। ਅਪਕਾਰ ਕਰਨ ਵਾਲਿਆਂ ਤੇ ਉਪਕਾਰ ਕਰਦੇ ਹਨ। ਉਹ ਸਮਝਦੇ ਨਹੀਂ ਹਨ ਕਿ ਅਸੀਂ ਅਪਕਾਰ ਕਰਦੇ ਹਾਂ। ਬੜੀ ਖੁਸ਼ੀ ਨਾਲ ਕਹਿੰਦੇ ਹਨ ਭਗਵਾਨ ਸਰਵਵਿਆਪੀ ਹੈ। ਹੁਣ ਇਵੇਂ ਤਾਂ ਹੋ ਨਹੀਂ ਸਕਦਾ ਹੈ। ਹਰੇਕ ਨੂੰ ਆਪਣਾ-ਆਪਣਾ ਪਾਰਟ ਮਿਲਿਆ ਹੋਇਆ ਹੈ। ਇਹ ਵੀ ਤੁਸੀਂ ਜਾਣਦੇ ਹੋ - ਜਦੋਂ ਦੇਵੀ ਦੇਵਤਾਵਾਂ ਦਾ ਰਾਜ ਸੀ ਤਾਂ ਹੋਰ ਕੋਈ ਰਾਜ ਨਹੀਂ ਸੀ। ਭਾਰਤ ਸਤੋਪ੍ਰਧਾਨ ਸੀ। ਹੁਣ ਹੈ ਤਮੋਪ੍ਰਧਾਨ। ਬਾਪ ਆਉਂਦੇ ਹੀ ਹਨ ਦੁਨੀਆਂ ਨੂੰ ਸਤੋਪ੍ਰਧਾਨ ਕਰਨ ਦੇ ਲਈ। ਸੋ ਵੀ ਤੁਹਾਨੂੰ ਬੱਚਿਆਂ ਨੂੰ ਪਤਾ ਹੈ। ਸਾਰੀ ਦੁਨੀਆ ਨੂੰ ਜੇਕਰ ਪਤਾ ਲੱਗ ਜਾਵੇ ਤਾਂ ਇੱਥੇ ਕਿਵੇਂ ਆਉਣਗੇ ਪੜਨ ਦੇ ਲਈ। ਤਾਂ ਤੁਹਾਨੂੰ ਬੱਚਿਆਂ ਨੂੰ ਅਥਾਹ ਖੁਸ਼ੀ ਹੋਣੀ ਚਾਹੀਦੀ ਹੈ। ਖੁਸ਼ੀ ਵਰਗੀ ਖੁਰਾਕ ਨਹੀਂ ਹੈ। ਸਤਿਯੁੱਗ ਵਿੱਚ ਤੁਸੀਂ ਬੜੇ ਖੁਸ਼ ਰਹਿੰਦੇ ਹੋ। ਦੇਵਤਾਵਾਂ ਦਾ ਖਾਣ - ਪਾਨ ਬੜਾ ਸੂਖਸ਼ਮ ਹੁੰਦਾ ਹੈ। ਬੜੀ ਖੁਸ਼ੀ ਰਹਿੰਦੀ ਹੈ। ਹੁਣ ਤੁਹਾਨੂੰ ਖੁਸ਼ੀ ਮਿਲਦੀ ਹੈ। ਤੁਸੀਂ ਜਾਣਦੇ ਹੋ ਅਸੀਂ ਸਤੋਪ੍ਰਧਾਨ ਸੀ। ਹੁਣ ਫਿਰ ਬਾਬਾ ਸਾਨੂੰ ਇਵੇਂ ਦੀ ਫਸਟ ਕਲਾਸ ਯੁਕਤੀ ਦੱਸਦੇ ਹਨ। ਗੀਤਾ ਵਿੱਚ ਵੀ ਪਹਿਲਾ - ਪਹਿਲਾ ਅੱਖਰ ਹੈ ਮਨਮਨਾ ਭਵ। ਇਹ ਗੀਤਾ ਐਪੀਸੋਡ ਹੈ ਨਾ। ਗੀਤਾ ਵਿੱਚ ਸ਼੍ਰੀਕ੍ਰਿਸ਼ਨ ਦਾ ਨਾਮ ਪਾ ਕੇ ਸਾਰਾ ਮੂੰਝਾਰਾ ਕਰ ਦਿੱਤਾ ਹੈ। ਉਹ ਹੈ ਭਗਤੀ ਮਾਰਗ। ਬਾਪ ਵੀ ਨਾਲੇਜ਼ ਸਮਝਾਉਂਦੇ ਹਨ, ਇਸ ਵਿੱਚ ਕੋਈ ਖਿਟਪਿੱਟ ਦੀ ਗੱਲ ਨਹੀਂ ਹੈ। ਸਿਰਫ਼ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨਾ ਹੈ। ਇਹ ਤਮੋਪ੍ਰਧਾਨ ਦੁਨੀਆਂ ਹੈ। ਕਲਯੁੱਗ ਵਿੱਚ ਦੇਖੋ ਮਨੁੱਖਾਂ ਦਾ ਹਾਲ ਕੀ ਹੋ ਗਿਆ ਹੈ। ਢੇਰ ਮਨੁੱਖ ਹੋ ਗਏ ਹਨ। ਸਤਿਯੁੱਗ ਵਿੱਚ ਇਕ ਧਰਮ, ਇਕ ਭਾਸ਼ਾ ਅਤੇ ਇਕ ਬੱਚਾ ਹੁੰਦਾ ਹੈ। ਇਕ ਹੀ ਰਾਜ ਚਲਦਾ ਹੈ। ਇਹ ਡਰਾਮਾ ਬਣਿਆ ਹੋਇਆ ਹੈ। ਤਾਂ ਇਕ ਹੈ ਸ੍ਰਿਸ਼ਟੀ ਚੱਕਰ ਦਾ ਗਿਆਨ, ਦੂਜਾ ਹੈ ਯੋਗ। ਗਿਆਨ ਦਾ ਧੂਰੀਆ ਅਤੇ ਹੋਲੀ। ਮੁੱਖ ਗੱਲ ਬਾਪ ਸਮਝਾਉਂਦੇ ਹਨ - ਇਸ ਸਮੇਂ ਸਭ ਦੀ ਤਮੋਪ੍ਰਧਾਨ ਜੜ ਜੜੀਭੂਤ ਅਵਸਥਾ ਹੈ, ਵਿਨਾਸ਼ ਸਾਮਣੇ ਖੜਾ ਹੈ। ਹੁਣ ਬਾਪ ਕਹਿੰਦੇ ਹਨ ਤੁਸੀਂ ਸਾਨੂੰ ਬੁਲਾਇਆ ਹੀ ਹੈ ਕਿ ਸਾਨੂੰ ਪਾਵਨ ਬਣਾਉਣ ਦੇ ਲਈ ਆਓ। ਤੁਸੀਂ ਪਤਿਤ ਬਣ ਗਏ ਹੋ। ਪਤਿਤ - ਪਾਵਨ ਮੈਨੂੰ ਹੀ ਕਹਿੰਦੇ ਹਨ। ਹੁਣ ਮੇਰੇ ਨਾਲ ਯੋਗ ਲਗਾਓ, ਮਾਮੇਕਮ ਯਾਦ ਕਰੋ। ਮੈਂ ਤੁਹਾਨੂੰ ਸਭ ਕੁਝ ਰਾਈਟ ਹੀ ਦੱਸਾਂਗਾ। ਬਾਕੀ ਜਨਮ - ਜਨਮਾਂਤਰ ਤੁਸੀਂ ਅਨਰਾਈਟਅਸ(ਬੇਈਮਾਨ) ਬਣਦੇ ਹੀ ਆਏ ਹੋ। ਸਤੋਪ੍ਰਧਾਨ ਤੋਂ ਤਮੋਪ੍ਰਧਾਨ ਬਣ ਗਏ ਹੋ।

ਬਾਪ ਬੱਚਿਆਂ ਨਾਲ ਗੱਲ ਕਰਦੇ ਹਨ - ਮਿੱਠੇ ਬੱਚੇ, ਹੁਣ ਤੁਹਾਡੀ ਆਤਮਾ ਤਮੋਪ੍ਰਧਾਨ ਬਣੀ ਹੈ। ਕਿਸਨੇ ਬਣਾਈ? 5 ਵਿਕਾਰਾਂ ਨੇ। ਮਨੁੱਖ ਤਾਂ ਇੰਨੇ ਪ੍ਰਸ਼ਨ ਪੁੱਛਦੇ ਹਨ ਜੋ ਮੱਥਾ ਹੀ ਖਰਾਬ ਕਰ ਦਿੰਦੇ ਹਨ। ਸ਼ਾਸਤਰਾਂ ਦਾ ਅਰਥ ਕਰਦੇ ਆਪਸ ਵਿੱਚ ਲੜ ਪੈਂਦੇ ਹਨ। ਇਕ ਦੋ ਨੂੰ ਡੰਡੇ ਵੀ ਮਾਰ ਦਿੰਦੇ ਹਨ। ਇੱਥੇ ਤਾਂ ਬਾਪ ਤੁਹਾਨੂੰ ਪਤਿਤ ਤੋਂ ਪਾਵਨ ਬਣਾਉਂਦੇ ਹਨ, ਇਸ ਵਿੱਚ ਸ਼ਾਸਤਰ ਕੀ ਕਰਨਗੇ। ਪਾਵਨ ਬਣਨਾ ਹੈ ਨਾ। ਕਲਯੁੱਗ ਦੇ ਬਾਅਦ ਫਿਰ ਸਤਿਯੁੱਗ ਜਰੂਰ ਆਉਣਾ ਹੈ। ਸਤੋਪ੍ਰਧਾਨ ਵੀ ਜਰੂਰ ਬਣਨਾ ਹੈ। ਬਾਪ ਕਹਿੰਦੇ ਆਪਣੇ ਨੂੰ ਆਤਮਾ ਸਮਝੋ। ਤੁਹਾਡੀ ਆਤਮਾ ਤਮੋਪ੍ਰਧਾਨ ਬਣੀ ਹੈ ਤਾਂ ਸ਼ਰੀਰ ਵੀ ਤਮੋਪ੍ਰਧਾਨ ਮਿਲਦਾ ਹੈ। ਸੋਨਾ ਜਿਨ੍ਹਾਂ ਕੈਰਟ ਹੋਵੇਗਾ, ਜੇਵਰ ਵੀ ਓਦਾਂ ਦਾ ਬਣੇਗਾ। ਖਾਦ ਪੈਂਦੀ ਹੈ ਨਾ। ਹੁਣ ਤੁਹਾਨੂੰ 24 ਕੈਰਟ ਸੋਨਾ ਬਣਨਾ ਹੈ। ਦੇਹੀ -ਅਭਿਮਾਨੀ ਭਵ। ਦੇਹ - ਅਭਿਮਾਨ ਵਿੱਚ ਆਉਣ ਨਾਲ ਤੁਸੀਂ ਛੀ -ਛੀ ਬਣ ਗਏ ਹੋ। ਕੋਈ ਖੁਸ਼ੀ ਨਹੀਂ ਹੈ। ਬਿਮਾਰੀਆਂ ਰੋਗ ਆਦਿ ਸਭ ਕੁਝ ਹੈ। ਹੁਣ ਪਤਿਤ ਪਾਵਨ ਮੈਂ ਹੀ ਹਾਂ। ਮੈਨੂੰ ਤੁਸੀਂ ਬੁਲਾਇਆ ਹੈ। ਮੈਂ ਕੋਈ ਸਾਧੂ ਸੰਤ ਨਹੀਂ ਹਾਂ। ਕੋਈ ਆਉਂਦੇ ਹਨ ਕਹਿੰਦੇ ਹਨ ਗੁਰੂ ਜੀ ਦੇ ਦਰਸ਼ਨ ਕਰੀਏ। ਬੋਲੋ ਗੁਰੂ ਜੀ ਤਾਂ ਹੈ ਨਹੀਂ ਅਤੇ ਦਰਸ਼ਨ ਨਾਲ ਕੋਈ ਫਾਇਦਾ ਵੀ ਨਹੀਂ ਹੈ। ਬਾਪ ਤਾਂ ਹਰ ਗੱਲ ਸਹਿਜ ਸਮਝਾਉਂਦੇ ਹਨ। ਜਿੰਨਾਂ ਯਾਦ ਕਰਾਂਗੇ ਉਨ੍ਹਾਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣੋਗੇ। ਫਿਰ ਦੇਵਤਾ ਬਣ ਜਾਵੋਗੇ। ਤੁਸੀਂ ਇੱਥੇ ਫਿਰ ਤੋਂ ਦੇਵਤਾ ਸਤੋਪ੍ਰਧਾਨ ਬਣਨ ਦੇ ਲਈ ਆਏ ਹੋ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰਨ ਨਾਲ ਤੁਹਾਡੀ ਕੱਟ ਨਿਕਲ ਜਾਵੇਗੀ। ਸਤੋਪ੍ਰਧਾਨ ਬਣੋਗੇ। ਪੁਰਸ਼ਾਰਥ ਨਾਲ ਹੀ ਬਣੋਗੇ ਨਾ। ਉੱਠਦੇ - ਬੈਠਦੇ ਚਲਦੇ ਫਿਰਦੇ ਬਾਪ ਨੂੰ ਯਾਦ ਕਰੋ। ਕੀ ਇਸ਼ਨਾਨ ਕਰਦੇ ਵਕਤ ਬਾਪ ਨੂੰ ਯਾਦ ਨਹੀਂ ਕਰ ਸਕਦੇ ਹੋ? ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ ਤਾਂ ਕੱਟ ਨਿਕਲੇਗੀ ਅਤੇ ਖੁਸ਼ੀ ਦਾ ਪਾਰਾ ਚੜੇਗਾ। ਤੁਹਾਨੂੰ ਕਿੰਨਾ ਧਨ ਦਿੰਦਾ ਹਾਂ। ਤੁਸੀਂ ਆਏ ਹੋ ਵਿਸ਼ਵ ਦਾ ਮਾਲਿਕ ਬਣਨ ਦੇ ਲਈ। ਉੱਥੇ ਤੁਸੀਂ ਸੋਨੇ ਦੇ ਮਹਿਲ ਬਣਾਓਗੇ। ਕਿੰਨੇ ਹੀਰੇ ਜਵਾਹਰਰਾਤ ਹੋਣਗੇ। ਭਗਤੀ ਵਿੱਚ ਜੋ ਮੰਦਰ ਬਣਾਉਂਦੇ ਹਨ ਉਸ ਵਿੱਚ ਕਿੰਨੇ ਹੀਰੇ ਜਵਾਹਰਰਾਤ ਹੁੰਦੇ ਹਨ। ਬਹੁਤ ਰਾਜੇ ਮੰਦਿਰ ਬਣਾਉਂਦੇ ਹਨ। ਇੰਨਾ ਹੀਰਾ ਸੋਨਾ ਕਿਥੋਂ ਆਉਂਦਾ ਹੈ? ਹੁਣ ਤਾਂ ਹੈ ਨਹੀਂ। ਇਹ ਡਰਾਮਾ ਵੀ ਤੁਸੀਂ ਜਾਣਦੇ ਹੋ ਕਿ ਕਿਵੇਂ ਚੱਕਰ ਫਿਰਦਾ ਹੈ। ਇਹ ਬੈਠੇਗਾ ਵੀ ਉਨ੍ਹਾਂ ਦੀ ਬੁੱਧੀ ਵਿੱਚ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਭਗਤੀ ਕੀਤੀ ਹੈ। ਨੰਬਰਵਾਰ ਸਮਝਣਗੇ। ਇਹ ਪਤਾ ਲੱਗੇਗਾ ਕਿ ਕੌਣ ਬੜੀ ਸਰਵਿਸ ਕਰਦੇ ਹਨ, ਬੜੀ ਖੁਸ਼ੀ ਵਿੱਚ ਰਹਿੰਦੇ ਹਨ, ਯੋਗ ਵਿੱਚ ਰਹਿੰਦੇ ਹਨ। ਉਹ ਅਵਸਥਾ ਪਿੱਛੇ ਹੋਵੇਗੀ। ਯੋਗ ਵੀ ਜਰੂਰੀ ਹੈ। ਸਤੋਪ੍ਰਧਾਨ ਬਣਨਾ ਹੈ। ਬਾਪ ਆਇਆ ਹੋਇਆ ਹੈ ਤਾਂ ਉਸ ਤੋਂ ਵਰਸਾ ਲੈਣਾ ਹੈ। ਇਹ ਵੀ ਕਹਿੰਦੇ ਹਨ ਬਾਬਾ ਤਾਂ ਸਾਡੇ ਨਾਲ ਹੈ। ਮੈਂ ਸੁਣ ਰਿਹਾ ਹਾਂ। ਤੁਹਾਨੂੰ ਸੁਣਾਉਂਦੇ ਹਨ ਤਾਂ ਮੈਂ ਵੀ ਸੁਣਦਾ ਜਾਂਦਾ ਹਾਂ। ਕਿਸੇ ਨੂੰ ਤਾਂ ਸੁਣਾਓਗੇ ਨਾ। ਗਿਆਨ ਅੰਮ੍ਰਿਤ ਦਾ ਕਲਸ਼ ਤੁਹਾਨੂੰ ਮਾਤਾਵਾਂ ਨੂੰ ਮਿਲਦਾ ਹੈ। ਮਾਤਾਵਾਂ ਸਭ ਨੂੰ ਵੰਡਦੀਆਂ ਹਨ। ਸਰਵਿਸ ਕਰਦੀਆਂ ਹਨ। ਤੁਸੀਂ ਸਭ ਸੀਤਾਵਾਂ ਹੋ। ਰਾਮ ਇਕ ਹੈ। ਤੁਸੀਂ ਸਭ ਬ੍ਰਾਇਡਸ ਹੋ ਮੈਂ ਬ੍ਰਾਇਡਗਰੂਮ ਹਾਂ। ਤੁਹਾਨੂੰ ਸ਼ਿੰਗਾਰ ਕੇ ਸਸੁਰਾਲ ਘਰ ਭੇਜ ਦਿੰਦਾ ਹਾਂ। ਗਾਉਂਦੇ ਵੀ ਹਨ ਉਹ ਪਿਤਾਵਾਂ ਦਾ ਵੀ ਪਿਤਾ ਹੈ, ਪਤੀਆਂ ਦਾ ਵੀ ਪਤੀ ਹੈ। ਇਕ ਪਾਸੇ ਮਹਿਮਾ ਕਰਦੇ ਹਨ, ਦੂਜੇ ਪਾਸੇ ਗਲਾਨੀ ਕਰਦੇ ਹਨ। ਸ਼ਿਵਬਾਬਾ ਦੀ ਮਹਿਮਾ ਵੱਖ ਹੈ, ਸ਼੍ਰੀਕ੍ਰਿਸ਼ਨ ਦੀ ਮਹਿਮਾ ਵੱਖ ਹੈ। ਪੋਜੀਸ਼ਨ ਸਭ ਦਾ ਵੱਖ-2 ਹੈ। ਇੱਥੇ ਸਭ ਨੂੰ ਮਿਲਾਕੇ ਇਕ ਕਰ ਦਿੱਤਾ ਹੈ। ਅੰਧੇਰ ਨਗਰੀ... ਤੁਸੀਂ ਹੁਣ ਬਾਬਾ ਦੇ ਬਣੇ ਹੋ। ਸ਼ਿਵਬਾਬਾ ਦੇ ਪੋਤਰੇ - ਪੋਤਰੀਆਂ ਹੋ। ਤੁਹਾਡੇ ਸਾਰਿਆਂ ਦਾ ਹੱਕ ਲਗਦਾ ਹੈ। ਇਸ ਬਾਬਾ ਕੋਲ ਤਾਂ ਪ੍ਰਾਪਰਟੀ ਨਹੀਂ ਹੈ। ਪ੍ਰਾਪਰਟੀ ਮਿਲਦੀ ਹੈ ਹੱਦ ਦੀ ਅਤੇ ਬੇਹੱਦ ਦੀ। ਤੀਜਾ ਕੋਈ ਹੈ ਨਹੀਂ ਜਿਸ ਤੋ ਵਰਸਾ ਮਿਲੇ। ਇਹ ਕਹਿੰਦੇ ਹਨ ਅਸੀਂ ਵੀ ਉਨ੍ਹਾਂ ਤੋਂ ਵਰਸਾ ਲੈਂਦੇ ਹਾਂ। ਪਾਰਲੌਕਿਕ ਪਰਮਪਿਤਾ ਪਰਮਾਤਮਾ ਨੂੰ ਸਭ ਯਾਦ ਕਰਦੇ ਹਨ। ਸਤਿਯੁੱਗ ਵਿੱਚ ਯਾਦ ਨਹੀਂ ਕਰਦੇ ਹਨ। ਸਤਿ ਯੁੱਗ ਵਿੱਚ ਹੈ ਇਕ ਬਾਪ ਅਤੇ ਰਾਵਣ ਰਾਜ ਵਿੱਚ ਹਨ ਦੋ ਬਾਪ। ਸੰਗਮ ਤੇ ਹਨ ਤਿੰਨ ਬਾਪ - ਲੌਕਿਕ, ਪਾਰਲੌਕਿਕ ਅਤੇ ਤੀਜਾ ਹੈ ਵੰਡਰਫੁੱਲ ਅਲੌਕਿਕ ਬਾਪ। ਇੰਨਾ ਦੁਆਰਾ ਬਾਪ ਵਰਸਾ ਦਿੰਦੇ ਹਨ। ਇਹਨਾਂ ਨੂੰ ਵੀ ਉਨ੍ਹਾਂ ਤੋਂ ਵਰਸਾ ਮਿਲਦਾ ਹੈ। ਬ੍ਰਹਮਾ ਨੂੰ ਐਡਮ ਵੀ ਕਹਿੰਦੇ ਹਨ। ਗ੍ਰੇਟ-ਗ੍ਰੇਟ ਗ੍ਰੈਂਡ ਫਾਦਰ। ਸ਼ਿਵ ਨੂੰ ਤਾਂ ਫਾਦਰ ਹੀ ਕਹਾਂਗੇ। ਸਿੱਝਰਾ ਮਨੁੱਖਾ ਦਾ ਬ੍ਰਹਮਾ ਤੋਂ ਸ਼ੁਰੂ ਹੁੰਦਾ ਹੈ, ਇਸਲਈ ਉਨ੍ਹਾਂ ਨੂੰ ਗ੍ਰੇਟ-ਗ੍ਰੇਟ ਗ੍ਰੈਂਡ ਫਾਦਰ ਕਿਹਾ ਜਾਂਦਾ ਹੈ। ਨਾਲੇਜ਼ ਤਾਂ ਬੜੀ ਸਹਿਜ ਹੈ। ਤੁਸੀਂ 84 ਜਨਮ ਲਏ ਹਨ। ਸਮਝਾਉਣ ਲਈ ਚਿੱਤਰ ਵੀ ਹਨ। ਹੁਣ ਇਸ ਵਿੱਚ ਉਲਟਾ ਸੁਲਟਾ ਪ੍ਰਸ਼ਨ ਕਰਨ ਦੀ ਗੱਲ ਨਹੀਂ ਹੈ। ਰਿਸ਼ੀਆਂ - ਮੁਨੀਆਂ ਤੋਂ ਵੀ ਪੁੱਛਦੇ ਸੀ ਤਾਂ ਉਹ ਵੀ ਨੇਤੀ-ਨੇਤੀ ਕਹਿ ਦਿੰਦੇ ਸੀ। ਹੁਣ ਬਾਪ ਆਕੇ ਆਪਣਾ ਪਰਿਚੈ ਦਿੰਦੇ ਹਨ। ਤਾਂ ਇਵੇਂ ਦੇ ਬਾਪ ਨੂੰ ਕਿੰਨਾ ਪਿਆਰ ਨਾਲ ਯਾਦ ਕਰਨਾ ਚਾਹੀਦਾ ਹੈ।

ਹੁਣ ਹੌਲੀ-ਹੌਲੀ ਤੁਸੀਂ ਬੱਚੇ ਉੱਪਰ ਚੜਦੇ ਜਾਂਦੇ ਹੋ ਡਰਾਮਾ ਅਨੁਸਾਰ। ਕਲਪ-ਕਲਪ ਨੰਬਰਵਾਰ ਕੋਈ ਸਤੋਪ੍ਰਧਾਨ, ਸਤੋ, ਰਜੋ, ਤਮੋ ਬਣਦੇ ਹਨ। ਇਵੇਂ ਦਾ ਹੀ ਪਦ ਮਿਲਦਾ ਹੈ ਇਸਲਈ ਬਾਪ ਕਹਿੰਦੇ ਹਨ - ਬੱਚੇ, ਚੰਗੀ ਤਰ੍ਹਾਂ ਪੁਰਸ਼ਾਰਥ ਕਰੋ ਜੋ ਸਜਾ ਨਾ ਖਾਣੀ ਪਵੇ। ਪੁਰਸ਼ਾਰਥ ਜਰੂਰ ਕਰਾਉਂਦੇ ਹਨ। ਭਾਵੇਂ ਸਮਝਾਉਂਦੇ ਹਨ ਬਨਣਗੇ ਉਹ ਹੀ ਜੋ ਕਲਪ ਪਹਿਲਾਂ ਬਣੇ ਹੋਣਗੇ ਪਰ ਪੁਰਸ਼ਾਰਥ ਜਰੂਰ ਕਰਾਉਣਗੇ। ਜੋ ਨਜ਼ਦੀਕ ਵਾਲੇ ਹੁੰਦੇ ਹਨ, ਪੂਜਾ ਵੀ ਉਹ ਹੀ ਚੰਗੀ ਤਰ੍ਹਾਂ ਕਰਦੇ ਹਨ। ਪਹਿਲਾਂ-ਪਹਿਲਾਂ ਤੁਸੀਂ ਮੇਰੀ ਹੀ ਪੂਜਾ ਕਰਦੇ ਹੋ। ਫਿਰ ਦੇਵਤਾਵਾਂ ਦੀ ਪੂਜਾ ਕਰਦੇ ਹੋ। ਹੁਣ ਤੁਹਾਨੂੰ ਦੇਵਤਾ ਬਣਨਾ ਹੈ। ਤੁਸੀਂ ਆਪਣਾ ਰਾਜ ਯੋਗਬਲ ਨਾਲ ਸਥਾਪਨ ਕਰ ਰਹੇ ਹੋ। ਯੋਗਬਲ ਨਾਲ ਤੁਸੀਂ ਵਿਸ਼ਵ ਦੀ ਬਾਦਸ਼ਾਹੀ ਲੈਂਦੇ ਹੋ। ਬਾਹੁਬਲ ਦੇ ਨਾਲ ਕੋਈ ਵਿਸ਼ਵ ਦੀ ਬਾਦਸ਼ਾਹੀ ਨਹੀਂ ਲੈ ਸਕਦਾ ਹੈ। ਉਹ ਲੋਕ ਆਪਸ ਵਿੱਚ ਭਾਈ-ਭਾਈ ਨੂੰ ਲੜਾਉਂਦੇ ਰਹਿੰਦੇ ਹਨ। ਕਿੰਨਾ ਬਰੂਦ ਬਣਾਉਂਦੇ ਹਨ। ਉਧਾਰ ਤੇ ਇਕ ਦੂਜੇ ਨੂੰ ਦਿੰਦੇ ਹਨ। ਬਾਰੂਦ ਹੈ ਹੀ ਵਿਨਾਸ਼ ਦੇ ਲਈ। ਪਰ ਇਹ ਕਿਸੇ ਦੀ ਬੁੱਧੀ ਵਿੱਚ ਨਹੀਂ ਆਉਂਦਾ ਕਿਉਂਕਿ ਉਹ ਸਮਝਦੇ ਹਨ ਕਲਪ ਲੱਖਾਂ ਸਾਲਾਂ ਦਾ ਹੈ। ਘੋਰ ਹਨੇਰਾ ਹੈ। ਵਿਨਾਸ਼ ਹੋ ਜਾਵੇਗਾ ਅਤੇ ਸਾਰੇ ਕੁੰਭਕਰਨ ਦੀ ਨੀਂਦ ਵਿੱਚ ਸੁੱਤੇ ਰਹਿਣਗੇ। ਜਾਗਣਗੇ ਨਹੀਂ। ਤੁਸੀਂ ਹੁਣ ਜਾਗੇ ਹੋ। ਬਾਪ ਹੈ ਹੀ ਜਾਗਦੀ ਜੋਤ, ਨਾਲੇਜ਼ਫੁੱਲ। ਤੁਹਾਨੂੰ ਬੱਚਿਆਂ ਨੂੰ ਆਪ ਸਮਾਨ ਬਣਾਉਂਦੇ ਹਨ। ਉਹ ਹੈ ਭਗਤੀ ਇਹ ਹੈ ਗਿਆਨ। ਗਿਆਨ ਨਾਲ ਸੁਖੀ ਬਣਦੇ ਹੋ। ਤੁਹਾਨੂੰ ਆਉਣਾ ਚਾਹੀਦਾ ਹੈ ਕਿ ਅਸੀਂ ਫਿਰ ਤੋਂ ਸਤੋਪ੍ਰਧਾਨ ਬਣ ਰਹੇ ਹਾਂ। ਬਾਪ ਨੂੰ ਯਾਦ ਕਰਨਾ ਹੈ। ਇਸਨੂੰ ਕਿਹਾ ਜਾਂਦਾ ਹੈ ਬੇਹੱਦ ਦਾ ਸੰਨਿਆਸ। ਇਹ ਪੁਰਾਣੀ ਦੁਨੀਆਂ ਤਾਂ ਵਿਨਾਸ਼ ਹੋਣ ਵਾਲੀ ਹੈ। ਨੈਚੁਰਲ ਕੇਲਾਮੇਟੀਜ਼ ਵੀ ਮਦਦ ਕਰਦੀਆਂ ਹਨ। ਉਸ ਸਮੇਂ ਤੁਹਾਨੂੰ ਖਾਣਾ ਵੀ ਪੂਰਾ ਨਹੀਂ ਮਿਲੇਗਾ। ਅਸੀਂ ਆਪਣੇ ਖੁਸ਼ੀ ਦੀ ਖੁਰਾਕ ਵਿੱਚ ਰਹਾਂਗੇ। ਜਾਣਦੇ ਹੋ ਇਹ ਸਭ ਖ਼ਲਾਸ ਹੋਣਾ ਹੈ। ਇਸ ਵਿੱਚ ਮੂੰਝਨ ਦੀ ਗੱਲ ਨਹੀਂ ਹੈ। ਮੈਂ ਆਉਂਦਾ ਹੀ ਹਾਂ ਤੁਹਾਨੂੰ ਬੱਚਿਆਂ ਨੂੰ ਫਿਰ ਤੋਂ ਸਤੋਪ੍ਰਧਾਨ ਬਣਾਉਣ ਦੇ ਲਈ। ਇਹ ਤਾਂ ਕਲਪ-ਕਲਪ ਦਾ ਮੇਰਾ ਹੀ ਕੰਮ ਹੈ। ਅੱਛਾ!

ਮਿੱਠੇ-ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਖੁੱਦ ਭਗਵਾਨ ਸਾਡੇ ਦੇ ਮੇਹਰਬਾਨ ਹੋਇਆ ਹੈ, ਉਹ ਸਾਨੂੰ ਪੜਾ ਰਹੇ ਹਨ, ਇਸ ਨਸ਼ੇ ਵਿੱਚ ਰਹਿਣਾ ਹੈ। ਪੜਾਈ ਸੋਰਸ ਆਫ਼ ਇੰਨਕਮ ਹੈ ਇਸਲਈ ਮਿਸ ਨਹੀਂ ਕਰਨੀ ਹੈ।

2. ਅਥਾਹ ਖੁਸ਼ੀ ਦਾ ਅਨੁਭਵ ਕਰਨਾ ਅਤੇ ਕਰਾਉਣਾ ਹੈ। ਚਲਦੇ -ਫਿਰਦੇ ਦੇਹੀ - ਅਭਿਮਾਨੀ ਬਣ ਬਾਪ ਦੀ ਯਾਦ ਵਿੱਚ ਰਹਿ ਆਤਮਾ ਨੂੰ ਸਤੋਪ੍ਰਧਾਨ ਜਰੂਰ ਬਣਾਉਣਾ ਹੈ।

ਵਰਦਾਨ:-
ਸਮੇਂ ਪ੍ਰਮਾਣ ਹਰ ਸ਼ਕਤੀ ਦਾ ਅਨੁਭਵ ਪ੍ਰੈਕਟਿਕਲ ਸਵਰੂਪ ਵਿੱਚ ਕਰਨ ਵਾਲੇ ਮਾਸਟਰ ਸਰਵਸ਼ਕਤੀਮਾਨ ਭਵ।

ਮਾਸਟਰ ਦਾ ਅਰਥ ਹੈ ਕਿ ਜਿਸ ਸ਼ਕਤੀ ਦਾ ਜਿਸ ਵੇਲੇ ਆਵਾਹਨ ਕਰੋ ਉਹ ਸ਼ਕਤੀ ਉਸ ਵਕਤ ਪ੍ਰੈਕਟਿਕਲ ਸਵਰੂਪ ਵਿੱਚ ਅਨੁਭਵ ਹੋਵੇ। ਆਰਡਰ ਕੀਤਾ ਅਤੇ ਹਾਜ਼ਿਰ। ਇਵੇਂ ਨਹੀਂ ਕਿ ਆਰਡਰ ਕਰੋ ਸਹਿਣਸ਼ਕਤੀ ਨੂੰ ਅਤੇ ਆਵੇ ਸਾਮਨਾ ਕਰਨ ਦੀ ਸ਼ਕਤੀ, ਤਾਂ ਉਸ ਨੂੰ ਮਾਸਟਰ ਨਹੀਂ ਕਹਾਂਗੇ। ਤਾਂ ਟ੍ਰਾਇਲ ਕਰੋ ਕਿ ਜਿਸ ਵੇਲੇ ਜੋ ਸ਼ਕਤੀ ਜਰੂਰੀ ਹੈ ਉਸ ਵੇਲੇ ਉਹ ਹੀ ਸ਼ਕਤੀ ਕੰਮ ਵਿੱਚ ਆਉਂਦੀ ਹੈ? ਇੱਕ ਸੈਕਿੰਡ ਦਾ ਵੀ ਫਰਕ ਪਿਆ ਤਾਂ ਜਿੱਤ ਦੀ ਬਜਾਏ ਹਾਰ ਹੋ ਜਾਵੇਗੀ।

ਸਲੋਗਨ:-
ਬੁੱਧੀ ਵਿੱਚ ਜਿੰਨਾਂ ਈਸ਼ਵਰੀ ਨਸ਼ਾ ਹੋਵੇ, ਕਰਮ ਵਿੱਚ ਉਤਨੀ ਹੀ ਨਮਰਤਾ ਹੋਵੇ।