05.04.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਬਾਪ ਨੂੰ ਪਿਆਰ ਨਾਲ ਯਾਦ ਕਰੋ ਤਾਂ ਤੁਸੀਂ ਨਿਹਾਲ ਹੋ ਜਾਵੋਗੇ , ਨਜ਼ਰ ਨਾਲ ਨਿਹਾਲ ਹੋਣ ਦਾ ਮਤਲਬ ਵਿਸ਼ਵ ਦਾ ਮਾਲਿਕ ਬਣਨਾ ”

ਪ੍ਰਸ਼ਨ:-
ਨਜ਼ਰ ਨਾਲ ਨਿਹਾਲ ਕਿੰਦਾ ਸਵਾਮੀ ਸਤਿਗੁਰੂ… ਇਸਦਾ ਅਸਲ ਅਰਥ ਕੀ ਹੈ?

ਉੱਤਰ:-
ਆਤਮਾ ਨੂੰ ਬਾਪ ਦੁਆਰਾ ਜਦੋਂ ਤੀਜੀ ਅੱਖ ਮਿਲਦੀ ਹੈ ਅਤੇ ਉਸ ਅੱਖ ਨਾਲ ਬਾਪ ਨੂੰ ਪਛਾਣ ਲੈਂਦੀ ਹੈ ਤਾਂ ਨਿਹਾਲ ਹੋ ਜਾਂਦੀ ਮਤਲਬ ਸਦਗਤੀ ਮਿਲ ਜਾਂਦੀ ਹੈ। ਬਾਬਾ ਕਹਿੰਦੇ - ਬੱਚੇ, ਦੇਹੀ ਅਭਿਮਾਨੀ ਬਣ ਤੁਸੀਂ ਮੇਰੇ ਨਾਲ ਨਜ਼ਰ ਲਗਾਓ ਮਤਲਬ ਮੈਨੂੰ ਯਾਦ ਕਰੋ, ਹੋਰ ਨਾਲ ਤੋੜ ਇੱਕ ਮੇਰੇ ਨਾਲ ਜੋੜੋ ਤਾਂ ਬੇਹਾਲ ਮਾਨਾ ਕੰਗਾਲ ਤੋਂ ਨਿਹਾਲ ਮਤਲਬ ਸ਼ਾਹੂਕਾਰ ਬਣ ਜਾਓਗੇ।

ਓਮ ਸ਼ਾਂਤੀ
ਮਿੱਠੇ-ਮਿੱਠੇ ਰੂਹਾਨੀ ਬੱਚੇ ਕਿਸ ਦੇ ਕੋਲ ਆਉਂਦੇ ਹਨ ? ਰੂਹਾਨੀ ਬਾਪ ਦੇ ਕੋਲ। ਸਮਝਦੇ ਹੋ ਅਸੀਂ ਸ਼ਿਵਬਾਬਾ ਦੇ ਕੋਲ ਜਾਂਦੇ ਹਾਂ। ਇਹ ਵੀ ਜਾਣਦੇ ਹਨ ਸ਼ਿਵਬਾਬਾ ਸਭ ਆਤਮਾਵਾਂ ਦਾ ਬਾਪ ਹੈ। ਇਹ ਵੀ ਬੱਚਿਆਂ ਨੂੰ ਯਕੀਨ ਚਾਹੀਦਾ ਹੈ ਕਿ ਉਹ ਸੁਪਰੀਮ ਟੀਚਰ ਵੀ ਹੈ ਤਾਂ ਸੁਪਰੀਮ ਗੁਰੂ ਵੀ ਹੈ। ਸੁਪਰੀਮ ਨੂੰ ਪਰਮ ਕਿਹਾ ਜਾਂਦਾ ਹੈ। ਉਸ ਇੱਕ ਨੂੰ ਹੀ ਯਾਦ ਕਰਨਾ ਹੈ। ਨਜ਼ਰ ਨਾਲ ਨਜ਼ਰ ਮਿਲਾਉਂਦੇ ਹਨ। ਗਾਇਨ ਹੈ ਨਜ਼ਰ ਨਾਲ ਨਿਹਾਲ ਕਿੰਦਾ ਸਵਾਮੀ ਸਤਿਗੁਰੂ। ਉਸਦਾ ਅਰਥ ਚਾਹੀਦਾ। ਨਜ਼ਰ ਨਾਲ ਨਿਹਾਲ ਕਿਸਨੂੰ? ਜ਼ਰੂਰ ਸਾਰੀ ਦੁਨੀਆਂ ਦੇ ਲਈ ਕਹਿਣਗੇ ਕਿਉਂਕਿ ਸਰਵ ਦਾ ਸਦਗਤੀ ਦਾਤਾ ਹੈ। ਸਭ ਨੂੰ ਇਸ ਪਤਿਤ ਦੁਨੀਆਂ ਤੋਂ ਲੈ ਜਾਣ ਵਾਲਾ ਹੈ। ਹੁਣ ਨਜ਼ਰ ਕਿਸ ਦੀ ? ਕੀ ਇਹ ਅੱਖਾਂ ? ਨਹੀਂ, ਤੀਸਰੀ ਅੱਖ ਮਿਲਦੀ ਹੈ ਗਿਆਨ ਦੀ। ਜਿਸ ਨਾਲ ਆਤਮਾ ਜਾਣਦੀ ਹੈ ਇਹ ਸਾਡਾ ਸਾਰੀਆਂ ਆਤਮਾਵਾਂ ਦਾ ਬਾਪ ਹੈ। ਬਾਪ ਆਤਮਾਵਾਂ ਨੂੰ ਸਲਾਹ ਦਿੰਦੇ ਹਨ ਕਿ ਮੈਨੂੰ ਯਾਦ ਕਰੋ। ਬਾਪ ਆਤਮਾਵਾਂ ਨੂੰ ਸਮਝਾਉਂਦੇ ਹਨ। ਆਤਮਾਵਾਂ ਹੀ ਪਤਿਤ ਤਮੋਪ੍ਰਧਾਨ ਬਣੀਆਂ ਹਨ। ਹੁਣ ਇਹ ਤੁਹਾਡਾ 84ਵਾਂ ਜਨਮ ਹੈ, ਇਹ ਨਾਟਕ ਪੂਰਾ ਹੁੰਦਾ ਹੈ। ਪੂਰਾ ਹੋਣਾ ਵੀ ਚਾਹੀਦਾ ਹੈ ਜ਼ਰੂਰ। ਹਰ ਕਲਪ ਪੁਰਾਣੀ ਦੁਨੀਆਂ ਤੋਂ ਨਵੀਂ ਬਣਦੀ ਹੈ। ਨਵੀਂ ਸੋ ਫ਼ਿਰ ਪੁਰਾਣੀ ਹੁੰਦੀਂ ਹੈ। ਨਾਮ ਵੀ ਵੱਖ ਹੈ। ਨਵੀਂ ਦੁਨੀਆਂ ਦਾ ਨਾਮ ਹੈ ਸਤਿਯੁੱਗ। ਬਾਪ ਨੇ ਸਮਝਾਇਆ ਹੈ ਪਹਿਲੇ ਤੁਸੀ ਸਤਿਯੁੱਗ ਵਿੱਚ ਸੀ, ਫ਼ਿਰ ਪੁਨਰਜਨਮ ਲੈਂਦੇ 84 ਜਨਮ ਕੱਢੇ। ਹੁਣ ਤੁਹਾਡੀ ਆਤਮਾ ਤਮੋਪ੍ਰਧਾਨ ਬਣ ਗਈ ਹੈ। ਬਾਪ ਨੂੰ ਯਾਦ ਕਰੋਗੇ ਤਾਂ ਨਿਹਾਲ ਹੋ ਜਾਵੋਗੇ। ਬਾਪ ਸਨਮੁੱਖ ਕਹਿੰਦੇ ਹਨ ਮੈਨੂੰ ਯਾਦ ਕਰੋ, ਮੈਂ ਕੌਣ? ਪਰਮਪਿਤਾ ਪ੍ਰਮਾਤਮਾ। ਬਾਪ ਕਹਿੰਦੇ ਹਨ-ਬੱਚੇ ਦੇਹੀ-ਅਭਿਮਾਨੀ ਬਣੋ, ਦੇਹ ਅਭਿਮਾਨੀ ਨਾ ਬਣੋ। ਆਤਮ ਅਭਿਮਾਨੀ ਬਣ ਤੁਸੀਂ ਮੇਰੇ ਨਾਲ ਨਜ਼ਰ ਲਗਾਓ ਤਾਂ ਤੁਸੀਂ ਨਿਹਾਲ ਹੋ ਜਾਓਗੇ। ਬਾਪ ਨੂੰ ਯਾਦ ਕਰਦੇ ਰਹੋ, ਇਸ ਵਿੱਚ ਕੋਈ ਤਕਲੀਫ਼ ਨਹੀਂ। ਆਤਮਾ ਹੀ ਪੜ੍ਹਦੀ ਹੈ, ਪਾਰਟ ਵਜਾਉਂਦੀ ਹੈ। ਕਿੰਨੀ ਛੋਟੀ ਹੈ। ਜਦੋਂ ਇੱਥੇ ਆਉਂਦੇ ਹਾਂ ਤਾਂ 84 ਜਨਮਾਂ ਦਾ ਪਾਰਟ ਵਜਾਉਂਦੇ ਹਾਂ। ਫ਼ਿਰ ਉਹ ਹੀ ਪਾਰਟ ਰਪੀਟ ਕਰਨਾ ਹੈ। 84 ਜਨਮਾਂ ਦਾ ਪਾਰਟ ਵਜਾਉਂਦੇ ਆਤਮਾ ਪਤਿਤ ਬਣ ਗਈ ਹੈ। ਹੁਣ ਆਤਮਾ ਵਿੱਚ ਕੁਝ ਵੀ ਦਮ ਨਹੀਂ ਰਿਹਾ। ਹੁਣ ਆਤਮਾ ਨਿਹਾਲ ਨਹੀਂ, ਬੇਹਾਲ ਮਤਲਬ ਕੰਗਾਲ ਹੈ। ਫ਼ਿਰ ਨਿਹਾਲ ਕਿਵੇਂ ਬਣੇ? ਇਹ ਅੱਖਰ ਭਗਤੀ ਮਾਰਗ ਦੇ ਹਨ, ਜਿਸ ਤੇ ਬਾਪ ਸਮਝਾਉਂਦੇ ਹਨ। ਵੇਦ, ਸ਼ਾਸਤਰ, ਚਿੱਤਰਾਂ ਆਦਿ ਤੇ ਵੀ ਸਮਝਾਉਂਦੇ ਹਨ। ਤੁਸੀਂ ਇਹ ਚਿੱਤਰ ਸ਼੍ਰੀਮਤ ਤੇ ਬਣਾਏ ਹਨ। ਆਸੁਰੀ ਮਤ ਤੇ ਤਾਂ ਅਨੇਕ ਢੇਰ ਦੇ ਢੇਰ ਚਿੱਤਰ ਹਨ। ਉਹ ਹਨ ਮਿੱਟੀ ਪੱਥਰ ਦੇ। ਉਨਾਂ ਦਾ ਕੋਈ ਆਕਉਪੇਸ਼ਨ ਨਹੀਂ। ਇੱਥੇ ਤਾਂ ਬਾਪ ਆਕੇ ਬੱਚਿਆਂ ਨੂੰ ਪੜ੍ਹਾਉਂਦੇ ਹਨ। ਭਗਵਾਨੁਵਾਚ ਹੈ ਤਾਂ ਉਨ੍ਹਾਂ ਦੀ ਨਾਲੇਜ਼ ਹੋ ਗਈ। ਸਟੂਡੈਂਟ ਜਾਣਦੇ ਹਨ ਕਿ ਇਹ ਫਲਾਣਾ ਟੀਚਰ ਹੈ। ਇੱਥੇ ਤੁਸੀਂ ਬੱਚੇ ਜਾਣਦੇ ਹੋ ਕਿ ਬੇਹੱਦ ਦਾ ਬਾਪ ਇੱਕ ਹੀ ਵਾਰ ਆਕੇ ਅਜਿਹੀ ਵੰਡਰਫੁਲ ਪੜ੍ਹਾਈ ਪੜ੍ਹਾਉਂਦੇ ਹਨ। ਇਸ ਪੜ੍ਹਾਈ ਅਤੇ ਉਸ ਪੜ੍ਹਾਈ ਵਿੱਚ ਰਾਤ - ਦਿਨ ਦਾ ਫ਼ਰਕ ਹੈ। ਉਹ ਪੜ੍ਹਾਈ ਪੜ੍ਹਦੇ-ਪੜ੍ਹਦੇ ਰਾਤ ਪੈ ਜਾਂਦੀ ਹੈ, ਇਸ ਪੜ੍ਹਾਈ ਨਾਲ ਦਿਨ ਵਿੱਚ ਚਲੇ ਜਾਂਦੇ ਹਾਂ। ਉਹ ਪੜ੍ਹਾਈਆਂ ਤਾਂ ਜਨਮ - ਜਨਮਾਂਤ੍ਰ ਪੜ੍ਹਦੇ ਆਏ। ਇਸ ਵਿੱਚ ਤਾਂ ਬਾਪ ਸਾਫ਼ ਦਸਦੇ ਹਨ ਕਿ ਆਤਮਾ ਜਦੋਂ ਪਵਿੱਤਰ ਹੋਵੇਗੀ ਉਦੋਂ ਧਾਰਨਾ ਹੋਵੇਗੀ। ਕਹਿੰਦੇ ਹਨ ਸ਼ੇਰਨੀ ਦਾ ਦੁੱਧ ਸੋਨੇ ਦੇ ਭਾਂਡੇ ਵਿੱਚ ਹੀ ਠਹਿਰਦਾ ਹੈ। ਤੁਸੀਂ ਬੱਚੇ ਸਮਝਦੇ ਹੋ ਹੁਣ ਅਸੀਂ ਸੋਨੇ ਦਾ ਬਰਤਨ ਬਣ ਰਹੇ ਹਾਂ। ਹੋਵਾਂਗੇ ਤਾਂ ਮਨੁੱਖ ਹੀ ਲੇਕਿਨ ਆਤਮਾ ਨੇ ਸੰਪੂਰਨ ਪਵਿੱਤਰ ਬਣਨਾ ਹੈ। 24 ਕੈਰਟ ਸੀ ਹੁਣ 9 ਕੈਰਟ ਹੋ ਗਿਆ ਹੈ। ਆਤਮਾ ਦੀ ਜੋਤੀ ਜੋ ਜਗੀ ਹੋਈ ਸੀ ਉਹ ਹੁਣ ਬੁੱਝ ਗਈ ਹੈ। ਜੋਤੀ ਜਗੀ ਹੋਈ ਅਤੇ ਬੁੱਝੀ ਹੋਈ ਵਾਲਿਆਂ ਵਿੱਚ ਵੀ ਫ਼ਰਕ ਹੈ। ਜੋਤੀ ਕਿਵੇਂ ਜਗੀ ਅਤੇ ਪਦ ਕਿਵੇਂ ਪਾਇਆ - ਇਹ ਬਾਪ ਹੀ ਸਮਝਾਉਂਦੇ ਹਨ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ। ਜੋ ਮੈਨੂੰ ਚੰਗੀ ਤਰ੍ਹਾਂ ਯਾਦ ਕਰਨਗੇ ਮੈਂ ਵੀ ਉਨ੍ਹਾਂ ਨੂੰ ਚੰਗੀ ਤਰ੍ਹਾਂ ਯਾਦ ਕਰਾਂਗਾ। ਇਹ ਵੀ ਬੱਚੇ ਜਾਣਦੇ ਹਨ ਨਜ਼ਰ ਨਾਲ ਨਿਹਾਲ ਕਰਨ ਵਾਲਾ ਇੱਕ ਬਾਪ ਹੀ ਸਵਾਮੀ ਹੈ। ਇਨ੍ਹਾਂ ਦੀ ਆਤਮਾ ਵੀ ਨਿਹਾਲ ਹੁੰਦੀ ਹੈ। ਤੁਸੀਂ ਸਭ ਪਰਵਾਨੇ ਹੋ ਉਨ੍ਹਾਂ ਨੂੰ ਸ਼ਮਾਂ ਕਹਿੰਦੇ ਹਨ। ਕੋਈ ਪਰਵਾਨੇ ਸਿਰਫ਼ ਫੇਰੀ ਪਾਉਣ ਆਉਂਦੇ ਹਨ। ਕਈ ਚੰਗੀ ਤਰ੍ਹਾਂ ਪਛਾਣ ਲੈਂਦੇ ਹਨ ਤਾਂ ਜਿਉਂਦੇ ਜੀ ਮਰ ਜਾਂਦੇ ਹਨ। ਕੋਈ ਫੇਰੀ ਪਾ ਚਲੇ ਜਾਂਦੇ ਹਨ, ਫ਼ਿਰ ਕਦੇ-ਕਦੇ ਆਉਂਦੇ ਹਨ, ਫ਼ਿਰ ਚਲੇ ਜਾਂਦੇ ਹਨ। ਇਸ ਸੰਗਮ ਦਾ ਹੀ ਸਾਰਾ ਗਾਇਨ ਹੈ। ਇਸ ਸਮੇਂ ਜੋ ਕੁਝ ਚਲਦਾ ਹੈ ਉਸਦੇ ਹੀ ਸ਼ਾਸਤਰ ਬਣਦੇ ਹਨ। ਬਾਪ ਇੱਕ ਹੀ ਵਾਰ ਆਕੇ ਵਰਸਾ ਦੇਕੇ ਚਲੇ ਜਾਂਦੇ ਹਨ। ਬੇਹੱਦ ਦਾ ਬਾਪ ਜ਼ਰੂਰ ਬੇਹੱਦ ਦਾ ਵਰਸਾ ਦੇਣਗੇ। ਗਾਇਨ ਵੀ ਹੈ 21 ਪੀੜੀ। ਸਤਿਯੁੱਗ ਵਿੱਚ ਵਰਸਾ ਕੌਣ ਦਿੰਦੇ ਹਨ? ਭਗਵਾਨ ਰਚਤਾ ਹੀ ਅੱਧਾ ਕਲਪ ਦੇ ਲਈ ਵਰਸਾ ਦਿੰਦੇ ਹਨ ਰਚਨਾ ਨੂੰ। ਯਾਦ ਵੀ ਸਾਰੇ ਉਨ੍ਹਾਂ ਨੂੰ ਕਰਦੇ ਹਨ। ਉਹ ਬਾਪ ਵੀ ਹੈ ਅਤੇ ਟੀਚਰ ਵੀ ਹੈ, ਸਵਾਮੀ, ਸਤਿਗੁਰੂ ਵੀ ਹੈ। ਭਾਵੇਂ ਤੁਸੀਂ ਕਿਸੇ ਹੋਰ ਨੂੰ ਵੀ ਸਵਾਮੀ ਸਤਿਗੁਰੂ ਕਹਿੰਦੇ ਹੋਵੋਗੇ। ਪਰ ਸਤ ਇੱਕ ਹੀ ਬਾਪ ਹੈ। ਸੱਚਾ ਸਦਾ ਹੀ ਬਾਪ ਨੂੰ ਕਿਹਾ ਜਾਂਦਾ ਹੈ। ਉਹ ਸੱਚਾ ਕੀ ਆਕੇ ਕਰਦੇ ਹਨ? ਉਸੇ ਪੁਰਾਣੀ ਦੁਨੀਆਂ ਨੂੰ ਸੱਚਖੰਡ ਬਣਾ ਦਿੰਦੇ ਹਨ। ਸੱਚਖੰਡ ਦੇ ਲਈ ਅਸੀਂ ਪੁਰਸ਼ਾਰਥ ਕਰ ਰਹੇ ਹਾਂ। ਜਦੋਂ ਸੱਚਖੰਡ ਸੀ ਤਾਂ ਹੋਰ ਸਾਰੇ ਖੰਡ ਨਹੀਂ ਸਨ। ਇਹ ਸਭ ਪਿੱਛੋਂ ਆਉਂਦੇ ਹਨ। ਸੱਚਖੰਡ ਦਾ ਕਿਸੇ ਨੂੰ ਵੀ ਪਤਾ ਹੀ ਨਹੀਂ। ਬਾਕੀ ਜੋ ਹੁਣ ਖੰਡ ਹਨ ਉਨ੍ਹਾਂ ਦਾ ਤੇ ਸਭ ਨੂੰ ਪਤਾ ਹੈ। ਆਪਣੇ-ਆਪਣੇ ਧਰਮ ਸਥਾਪਕ ਨੂੰ ਜਾਣਦੇ ਹਨ। ਬਾਕੀ ਸੂਰਜਵੰਸ਼ੀ ਅਤੇ ਚੰਦਰਵੰਸ਼ੀ ਅਤੇ ਇਸ ਸੰਗਮਯੁਗੀ ਬ੍ਰਾਹਮਣ ਕੁੱਲ ਨੂੰ ਕੋਈ ਜਾਣਦੇ ਨਹੀਂ ਹਨ। ਪ੍ਰਜਾਪਿਤਾ ਬ੍ਰਹਮਾ ਨੂੰ ਮੰਨਦੇ ਹਨ, ਕਹਿੰਦੇ ਹਨ ਅਸੀਂ ਬ੍ਰਾਹਮਣ ਬ੍ਰਹਮਾ ਦੀ ਔਲਾਦ ਹਾਂ, ਪਰ ਉਹ ਹਨ ਕੁੱਖ ਵੰਸ਼ਾਵਲੀ, ਤੁਸੀਂ ਮੁੱਖ ਵੰਸ਼ਾਵਲੀ। ਉਹ ਹਨ ਅਪਵਿੱਤਰ, ਤੁਸੀਂ ਮੁੱਖ ਵੰਸ਼ਾਵਲੀ ਹੋ ਪਵਿੱਤਰ। ਤੁਸੀਂ ਮੁੱਖ ਵੰਸ਼ਾਵਲੀ ਬਣ ਫ਼ਿਰ ਛੀ-ਛੀ ਦੁਨੀਆਂ ਰਾਵਣ ਰਾਜ ਤੋਂ ਚਲੇ ਜਾਂਦੇ ਹੋ। ਉੱਥੇ ਰਾਵਣ ਰਾਜ ਹੁੰਦਾ ਨਹੀਂ। ਹੁਣ ਤੁਸੀਂ ਚਲਦੇ ਹੋ ਨਵੀਂ ਦੁਨੀਆਂ ਵਿੱਚ। ਉਸਨੂੰ ਕਹਿੰਦੇ ਹਨ ਵਾਈਸਲੈਸ ਵਰਲਡ। ਵਰਲਡ ਹੀ ਨਵੀਂ ਅਤੇ ਪੁਰਾਣੀ ਹੁੰਦੀ ਹੈ। ਕਿਵੇਂ ਹੁੰਦੀ ਹੈ ਇਹ ਵੀ ਤੁਸੀਂ ਜਾਣ ਗਏ ਹੋ। ਦੂਸਰਾ ਤੇ ਕਿਸੇ ਦੀ ਬੁੱਧੀ ਵਿੱਚ ਨਹੀਂ ਹੈ। ਲੱਖਾਂ ਸਾਲਾਂ ਦੀ ਗੱਲ ਨੂੰ ਕੋਈ ਜਾਣ ਵੀ ਨਹੀਂ ਸਕਦਾ। ਇਹ ਤਾਂ ਥੋੜ੍ਹੇ ਸਮੇਂ ਦੀ ਗੱਲ ਹੈ। ਇਹ ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ।

ਬਾਪ ਕਹਿੰਦੇ ਹਨ ਮੈਂ ਆਉਂਦਾ ਹੀ ਉਦੋਂ ਹਾਂ ਜਦੋਂ ਖ਼ਾਸ ਭਾਰਤ ਵਿੱਚ ਧਰਮ ਗਲਾਨੀ ਹੁੰਦੀ ਹੈ। ਦੂਜੀ ਜਗ੍ਹਾ ਤੇ ਕਿਸੇ ਨੂੰ ਪਤਾ ਹੀ ਨਹੀਂ ਕਿ ਨਿਰਾਕਾਰ ਪਰਮਾਤਮਾ ਕੀ ਚੀਜ਼ ਹੈ। ਵੱਡਾ-ਵੱਡਾ ਲਿੰਗ ਬਣਾ ਕੇ ਰੱਖ ਦਿੱਤਾ ਹੈ। ਬੱਚਿਆਂ ਨੂੰ ਸਮਝਾਇਆ ਹੈ - ਆਤਮਾ ਦਾ ਸਾਈਜ਼ ਕਦੇ ਛੋਟਾ-ਵੱਡਾ ਨਹੀਂ ਹੁੰਦਾ ਹੈ। ਜਿਵੇਂ ਆਤਮਾ ਅਵਿਨਾਸ਼ੀ ਹੈ, ਉਵੇਂ ਬਾਪ ਵੀ ਅਵਿਨਾਸ਼ੀ ਹੈ। ਉਹ ਹੈ ਸੁਪਰੀਮ ਆਤਮਾ। ਸੁਪਰੀਮ ਮਤਲਬ ਉਹ ਸਦਾ ਪਵਿੱਤਰ ਅਤੇ ਨਿਰਵਿਕਾਰੀ ਹੈ। ਤੁਸੀਂ ਆਤਮਾਵਾਂ ਵੀ ਨਿਰਵਿਕਾਰੀ ਸੀ, ਦੁਨੀਆਂ ਵੀ ਨਿਰਵਿਕਾਰੀ ਸੀ। ਉਨ੍ਹਾਂ ਨੂੰ ਕਿਹਾ ਹੀ ਜਾਂਦਾ ਹੈ ਸੰਪੂਰਨ ਨਿਰਵਿਕਾਰੀ। ਨਵੀਂ ਦੁਨੀਆਂ ਫਿਰ ਜ਼ਰੂਰ ਪੁਰਾਣੀ ਹੁੰਦੀ ਹੈ। ਕਲਾ ਘੱਟ ਹੁੰਦੀ ਜਾਂਦੀ ਹੈ। ਦੋ ਕਲਾ ਘੱਟ ਚੰਦ੍ਰ ਵੰਸ਼ੀ ਰਾਜ ਸੀ ਫ਼ਿਰ ਦੁਨੀਆਂ ਪੁਰਾਣੀ ਹੁੰਦੀ ਜਾਂਦੀ ਹੈ। ਪਿੱਛੋਂ ਹੋਰ-ਹੋਰ ਖੰਡ ਆਉਂਦੇ ਜਾਂਦੇ ਹਨ। ਉਨ੍ਹਾਂ ਨੂੰ ਕਿਹਾ ਜਾਂਦਾ ਹੈ ਬਾਈਪਲਾਟ, ਪਰ ਮਿਕਸਅਪ ਹੋ ਜਾਂਦੇ ਹਨ। ਡਰਾਮਾ ਪਲਾਨ ਅਨੁਸ਼ਾਰ ਜੋ ਕੁਝ ਹੁੰਦਾ ਹੈ ਉਹ ਰਪੀਟ ਹੋਵੇਗਾ। ਜਿਵੇਂ ਬੋਧੀਆਂ ਦਾ ਕੋਈ ਵੱਡਾ ਆਇਆ, ਕਿੰਨਿਆਂ ਨੂੰ ਬੋਧ ਧਰਮ ਵਿੱਚ ਲੈ ਗਿਆ। ਧਰਮ ਨੂੰ ਬੱਦਲਾ ਦਿੱਤਾ। ਹਿੰਦੂਆਂ ਨੇ ਆਪਣਾ ਧਰਮ ਆਪੇ ਹੀ ਬਦਲਿਆ ਹੈ ਕਿਉਂਕਿ ਕਰਮ ਭ੍ਰਸ਼ਟ ਹੋਣ ਨਾਲ ਧਰਮ ਭ੍ਰਸ਼ਟ ਵੀ ਹੋ ਗਏ ਹਨ। ਵਾਮ ਮਾਰਗ ਵਿੱਚ ਚਲੇ ਗਏ ਹਨ। ਜਗਨਨਾਥ ਦੇ ਮੰਦਿਰ ਵਿੱਚ ਵੀ ਭਾਵੇਂ ਗਏ ਹੋਣਗੇ, ਪਰ ਕਿਸੇ ਦਾ ਕੁਝ ਖ਼ਿਆਲ ਨਹੀਂ ਚਲਦਾ। ਖੁਦ ਵਿਕਾਰੀ ਹਨ ਤਾਂ ਉਨ੍ਹਾਂ ਨੂੰ ਵੀ ਵਿਕਾਰੀ ਵਿਖਾ ਦਿੱਤਾ ਹੈ। ਇਹ ਨਹੀਂ ਸਮਝਦੇ ਕਿ ਦੇਵਤੇ ਜਦੋਂ ਵਾਮ ਮਾਰਗ ਵਿੱਚ ਗਏ ਹਨ, ਤਾਂ ਇਵੇਂ ਦੇ ਬਣੇ ਹਨ। ਉਸ ਸਮੇਂ ਦੇ ਹੀ ਇਹ ਚਿੱਤਰ ਹਨ। ਦੇਵਤਾ ਨਾਮ ਤਾਂ ਬੜ੍ਹਾ ਅੱਛਾ ਹੈ। ਹਿੰਦੂ ਤਾਂ ਹਿੰਦੁਸਤਾਨ ਦਾ ਨਾਮ ਹੈ। ਫਿਰ ਆਪਣੇ ਨੂੰ ਹਿੰਦੂ ਕਹਿ ਦਿੱਤਾ ਹੈ। ਕਿੰਨੀ ਭੁੱਲ ਹੈ। ਇਸਲਈ ਬਾਪ ਕਹਿੰਦੇ ਹਨ ਯਦਾ-ਯਦਾ ਹੀ ਧਰਮਸਿਆ… ਬਾਬਾ ਭਾਰਤ ਵਿੱਚ ਆਉਂਦੇ ਹਨ। ਇਵੇਂ ਤਾਂ ਨਹੀਂ ਕਹਿੰਦੇ ਮੈਂ ਹਿੰਦੁਸਤਾਨ ਵਿੱਚ ਆਉਂਦਾ ਹਾਂ। ਇਹ ਹੈ ਭਾਰਤ, ਹਿੰਦੁਸਤਾਨ ਜਾਂ ਹਿੰਦੂ ਧਰਮ ਹੈ ਨਹੀਂ। ਮੁਸਲਮਾਨਾਂ ਨੇ ਹਿੰਦੁਸਤਾਨ ਨਾਮ ਰੱਖਿਆ ਹੈ। ਇਹ ਵੀ ਡਰਾਮੇ ਵਿੱਚ ਨੂੰਧ ਹੈ। ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ। ਇਹ ਵੀ ਨਾਲੇਜ਼ ਹੈ। ਪੁਨਰਜਨਮ ਲੈਂਦੇ-ਲੈਂਦੇ ਵਾਮ ਮਾਰਗ ਵਿੱਚ ਆਉਂਦੇ-ਆਉਂਦੇ ਭ੍ਰਿਸ਼ਟਾਚਾਰੀ ਬਣ ਜਾਂਦੇ ਹਨ, ਫਿਰ ਉਨ੍ਹਾਂ ਨੂੰ ਅੱਗੇ ਜਾਕੇ ਕਹਿੰਦੇਂ ਹਨ, ਤੁਸੀਂ ਸੰਪੂਰਨ ਨਿਰਵਿਕਾਰੀ ਹੋ, ਅਸੀਂ ਵਿਕਾਰੀ ਪਾਪੀ ਹਾਂ ਹੋਰ ਕੋਈ ਖੰਡ ਵਾਲੇ ਇਵੇਂ ਨਹੀਂ ਕਹਿਣਗੇ। ਅਸੀ ਨੀਚ ਹਾਂ ਮਤਲਬ ਸਾਡੇ ਵਿੱਚ ਕੋਈ ਗੁਣ ਨਹੀਂ ਹੈ। ਇਵੇਂ ਕਹਿੰਦੇ ਕਦੇ ਸੁਣਿਆ ਨਹੀਂ ਹੋਵੇਗਾ। ਸਿੱਖ ਲੋਕ ਵੀ ਗਰੰਥ ਦੇ ਅੱਗੇ ਬੈਠਦੇ ਹਨ ਪਰ ਇਵੇ ਕਦੇ ਨਹੀਂ ਕਹਿੰਦੇ ਕਿ ਨਾਨਕ ਤੂੰ ਨਿਰਵਿਕਾਰੀ ਤੇ ਅਸੀਂ ਵਿਕਾਰੀ। ਨਾਨਕਪੰਥੀ ਕੰਗਣ ਲਗਾਉਂਦੇ ਹਨ, ਉਹ ਹੈ ਨਿਰਵਿਕਾਰੀਪਨੇ ਦੀ ਨਿਸ਼ਾਨੀ। ਪ੍ਰੰਤੂ ਵਿਕਾਰ ਬਿਨਾਂ ਰਹਿ ਨਹੀਂ ਸਕਦੇ ਹਨ। ਝੂਠੀਆਂ ਨਿਸ਼ਾਨੀਆਂ ਰੱਖ ਦਿੱਤੀਆਂ ਹਨ। ਜਿਵੇਂ ਹਿੰਦੂ ਲੋਕ ਜਨੇਉ ਪਾਉਂਦੇ ਹਨ, ਪਵਿੱਤਰਤਾ ਦੀ ਨਿਸ਼ਾਨੀ ਹੈ। ਅੱਜਕਲ ਤਾਂ ਧਰਮ ਨੂੰ ਵੀ ਨਹੀਂ ਮੰਨਦੇ। ਇਸ ਸਮੇਂ ਭਗਤੀ ਮਾਰਗ ਚਲ ਰਿਹਾ ਹੈ। ਇਸਨੂੰ ਕਿਹਾ ਜਾਂਦਾ ਹੈ ਭਗਤੀ ਕਲਟ। ਗਿਆਨ ਕਲਟ ਸਤਿਯੁੱਗ ਵਿੱਚ ਹੈ। ਸਤਿਯੁੱਗ ਵਿੱਚ ਦੇਵਤੇ ਹਨ ਸੰਪੂਰਨ ਨਿਰਵਿਕਾਰੀ। ਕਲਯੁੱਗ ਵਿੱਚ ਸੰਪੂਰਨ ਨਿਰਵਿਕਾਰੀ ਕੋਈ ਹੋ ਨਹੀਂ ਸਕਦਾ। ਪ੍ਰਵਿਰਤੀ ਮਾਰਗ ਵਾਲਿਆਂ ਦੀ ਸਥਾਪਨਾ ਤਾਂ ਬਾਪ ਹੀ ਕਰਦੇ ਹਨ। ਬਾਕੀ ਸਭ ਗੁਰੂ ਹਨ ਨਵਰਿਤੀ ਮਾਰਗ ਵਾਲੇ, ਉਨ੍ਹਾਂ ਤੋਂ ਉਨਾਂ ਦਾ ਜ਼ੋਰ ਜ਼ਿਆਦਾ ਹੋ ਗਿਆ ਹੈ। ਬਾਪ ਕਹਿੰਦੇ ਹਨ ਇਹ ਜੋ ਕੁਝ ਤੁਸੀਂ ਪੜ੍ਹਿਆ ਹੈ ਉਸ ਨਾਲ ਮੈਂ ਨਹੀਂ ਮਿਲਦਾ ਹਾਂ। ਮੈਂ ਜਦੋਂ ਆਉਂਦਾ ਹਾਂ ਤਾਂ ਸਭ ਨੂੰ ਨਜ਼ਰ ਨਾਲ ਨਿਹਾਲ ਕਰ ਦਿੰਦਾ ਹਾਂ। ਗਾਇਨ ਵੀ ਹੈ ਨਜ਼ਰ ਨਾਲ ਨਿਹਾਲ ਕਿੰਦਾ ਸਵਾਮੀ ਸਤਿਗੁਰੂ… ਇੱਥੇ ਤੁਸੀਂ ਕਿਓੰ ਆਏ ਹੋ? ਨਿਹਾਲ ਬਣਨ। ਵਿਸ਼ਵ ਦਾ ਮਾਲਿਕ ਬਣਨ। ਬਾਪ ਨੂੰ ਯਾਦ ਕਰੋ ਤਾਂ ਨਿਹਾਲ ਬਣ ਜਾਵੋਗੇ। ਇਵੇਂ ਕਦੇ ਕੋਈ ਕਹਿਣਗੇ ਨਹੀਂ ਕਿ ਇਸ ਤਰ੍ਹਾਂ ਕਰਨ ਨਾਲ ਤੁਸੀਂ ਇਹ ਬਣ ਜਾਵੋਗੇ। ਬਾਪ ਹੀ ਕਹਿੰਦੇ ਹਨ ਤੁਸੀਂ ਇਹ ਬਣਨਾ ਹੈ। ਇਹ ਲਕਸ਼ਮੀ - ਨਰਾਇਣ ਕਿਵ਼ੇਂ ਬਣੇ? ਕਿਸੇ ਨੂੰ ਪਤਾ ਨਹੀਂ ਹੈ। ਤੁਹਾਨੂੰ ਬੱਚਿਆਂ ਨੂੰ ਬਾਪ ਸਭ ਕੁਝ ਦੱਸਦੇ ਹਨ, ਇੱਥੇ ਹੀ 84 ਜਨਮ ਲੈਕੇ ਪਤਿਤ ਬਣੇ ਫ਼ਿਰ ਤੁਹਾਨੂੰ ਇਹ ਬਣਾਉਣ ਆਇਆ ਹਾਂ।

ਬਾਪ ਆਪਣੀ ਪਛਾਣ ਵੀ ਦਿੰਦੇ ਹਨ ਅਤੇ ਨਜ਼ਰ ਨਾਲ ਨਿਹਾਲ ਵੀ ਕਰਦੇ ਹਨ। ਇਹ ਕਿਸ ਦੇ ਲਈ ਕਹਿੰਦੇ ਹਨ ? ਇਕ ਸਤਿਗੁਰੂ ਦੇ ਲਈ। ਇਹ ਗੁਰੂ ਲੋਕ ਤਾਂ ਢੇਰ ਹਨ ਅਤੇ ਮਾਤਾਵਾਂ ਅਬਲਾਵਾਂ ਹਨ ਭੋਲੀਆਂ। ਤੁਸੀਂ ਸਾਰੇ ਵੀ ਭੋਲਾਨਾਥ ਦੇ ਬੱਚੇ ਹੋ। ਸ਼ੰਕਰ ਦੇ ਲਈ ਕਿਹਾ ਗਿਆ ਹੈ ਅੱਖ ਖੋਲੀ ਵਿਨਾਸ਼ ਹੋ ਗਿਆ। ਇਹ ਵੀ ਪਾਪ ਹੋ ਜਾਵੇ। ਬਾਪ ਕਦੇ ਇਸ ਤਰ੍ਹਾਂ ਦੇ ਕੰਮ ਲਈ ਡਾਇਰੈਕਸ਼ਨ ਨਹੀਂ ਦਿੰਦੇ ਹਨ। ਵਿਨਾਸ਼ ਤਾਂ ਕੋਈ ਹੋਰ ਚੀਜ਼ਾਂ ਨਾਲ ਹੋਵੇਗਾ। ਬਾਪ ਇਸ ਤਰ੍ਹਾਂ ਦੇ ਡਾਇਰੈਕਸ਼ਨ ਨਹੀਂ ਦਿੰਦੇ। ਇਹ ਤਾਂ ਸਭ ਸਾਇੰਸ ਕੱਢਦੇ ਰਹਿੰਦੇ ਹਨ, ਸਮਝਦੇ ਹਨ ਅਸੀਂ ਆਪਣੇ ਕੁੱਲ ਦਾ ਆਪੇ ਹੀ ਵਿਨਾਸ਼ ਕਰਦੇ ਹਾਂ। ਇਹ ਵੀ ਬੱਝੇ ਹੋਏ ਹਨ। ਛੱਡ ਨਹੀਂ ਸਕਦੇ। ਨਾਮ ਕਿੰਨਾ ਹੁੰਦਾ ਹੈ। ਮੂਨ ਤੇ ਜਾਂਦੇ ਹਨ ਪਰ ਫ਼ਾਇਦਾ ਕੁਝ ਵੀ ਨਹੀਂ।

ਮਿੱਠੇ-ਮਿੱਠੇ ਬੱਚੇ ਤੁਸੀਂ ਵੀ ਬਾਪ ਨਾਲ ਨਜ਼ਰ ਲਗਾਓ ਮਤਲਬ ਹੇ ਆਤਮਾ, ਆਪਣੇ ਬਾਪ ਨੂੰ ਯਾਦ ਕਰੋ ਤਾਂ ਨਿਹਾਲ ਹੋ ਜਾਓਗੇ। ਬਾਬਾ ਕਹਿੰਦੇ ਹਨ - ਜੋ ਮੈਨੂੰ ਯਾਦ ਕਰਦੇ ਹਨ, ਮੈਂ ਵੀ ਉਨ੍ਹਾਂ ਨੂੰ ਯਾਦ ਕਰਦਾ ਹਾਂ। ਜੋ ਮੇਰੇ ਲਈ ਸਰਵਿਸ ਕਰਦੇ ਹਨ, ਮੈਂ ਵੀ ਉਨ੍ਹਾਂ ਨੂੰ ਯਾਦ ਕਰਦਾ ਹਾਂ ਤਾਂ ਉਨ੍ਹਾਂ ਨੂੰ ਬਲ ਮਿਲਦਾ ਹੈ। ਤੁਸੀਂ ਇੱਥੇ ਸਾਰੇ ਬੈਠੇ ਹੋ ਨਿਹਾਲ ਹੋ ਜਾਵੋਗੇ, ਉਹ ਹੀ ਰਾਜਾ ਬਣਨਗੇ। ਗਾਇਨ ਵੀ ਹੈ ਹੋਰ ਸੰਗ ਤੋੜ ਇੱਕ ਸੰਗ ਜੋੜਾਂ। ਇੱਕ ਹੈ ਨਿਰਾਕਾਰ। ਆਤਮਾ ਵੀ ਨਿਰਾਕਾਰ ਹੈ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ। ਤੁਸੀਂ ਆਪ ਕਹਿੰਦੇ ਹੋ ਹੇ ਪਤਿਤ ਪਾਵਨ .. ਇਹ ਕਿਸ ਨੂੰ ਕਿਹਾ? ਬ੍ਰਹਮਾ ਨੂੰ, ਵਿਸ਼ਨੂੰ ਨੂੰ ਜਾਂ ਸ਼ੰਕਰ ਨੂੰ ? ਨਹੀਂ। ਪਤਿਤ ਪਾਵਨ ਤਾਂ ਇੱਕ ਹੈ, ਉਹ ਸਦਾ ਪਾਵਨ ਹੀ ਹੈ। ਉਨ੍ਹਾਂ ਨੂੰ ਕਿਹਾ ਜਾਂਦਾ ਹੈ ਸ੍ਰਵਸ਼ਕਤੀਮਾਨ। ਬਾਪ ਹੀ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦੀ ਨਾਲੇਜ਼ ਸੁਣਾਉਂਦੇ ਹਨ ਅਤੇ ਸਾਰੇ ਸ਼ਾਸਤਰਾਂ ਨੂੰ ਜਾਣਦੇ ਹਨ। ਉਹ ਸੰਨਿਆਸੀ ਸ਼ਾਸਤਰ ਆਦਿ ਪੜ੍ਹਕੇ ਟਾਈਟਲ ਲੈਂਦੇ ਹਨ। ਬਾਪ ਨੂੰ ਤਾਂ ਪਹਿਲਾਂ ਹੀ ਟਾਈਟਲ ਮਿਲਿਆ ਹੋਇਆ ਹੈ। ਉਨ੍ਹਾਂ ਨੇ ਪੜ੍ਹਕੇ ਥੋੜ੍ਹੀ ਨਾ ਲੈਣਾ ਹੈ। ਅੱਛਾ।

ਮਿੱਠੇ-ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ -ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸ਼ਮਾ ਤੇ ਜਿਉਂਦੇ ਜੀ ਮਰਨ ਵਾਲਾ ਪਰਵਾਨਾ ਬਣਨਾ ਹੈ, ਸਿਰਫ਼ ਫੇਰੀ ਲਗਾਉਣ ਵਾਲਾ ਨਹੀਂ। ਇਸ਼ਵਰੀਏ ਪੜ੍ਹਾਈ ਨੂੰ ਧਾਰਨ ਕਰਨ ਦੇ ਲਈ ਬੁੱਧੀ ਨੂੰ ਸੰਪੂਰਨ ਪਾਵਨ ਬਨਾਉਣਾ ਹੈ।

2. ਹੋਰ ਸੰਗ ਤੋੜ ਇੱਕ ਬਾਪ ਦੇ ਸੰਗ ਵਿੱਚ ਰਹਿਣਾ ਹੈ। ਇੱਕ ਦੀ ਯਾਦ ਨਾਲ ਖੁਦ ਨੂੰ ਨਿਹਾਲ ਕਰਨਾ ਹੈ।

ਵਰਦਾਨ:-
ਮਨਮਨਾਭਵ ਦੇ ਮੰਤਰ ਦੁਆਰਾ ਮਨ ਦੇ ਬੰਧਨ ਤੋਂ ਛੁੱਟਣ ਵਾਲੇ ਨਿਰਬੰਧਨ, ਟਰੱਸਟੀ ਭਵ:

ਕੋਈ ਵੀ ਬੰਧਨ ਪਿੰਜਰਾ ਹੈ। ਪਿੰਜਰੇ ਦੀ ਮੈਨਾਂ ਹੁਣ ਨਿਰਬੰਧਨ ਉੱਡਦਾ ਪੰਛੀ ਬਣ ਗਈ। ਜੇਕਰ ਕੋਈ ਤਨ ਦਾ ਬੰਧਨ ਵੀ ਹੈ ਤਾਂ ਵੀ ਮਨ ਉੱਡਦਾ ਪੰਛੀ ਹੈ ਕਿਉਂਕਿ ਮਨਮਨਾਭਵ ਹੋਣ ਨਾਲ ਮਨ ਦੇ ਬੰਧਨ ਛੁੱਟ ਜਾਂਦੇ ਹਨ। ਪ੍ਰਵਿਰਤੀ ਨੂੰ ਸੰਭਾਲਣ ਦਾ ਵੀ ਬੰਧਨ ਨਹੀਂ। ਟਰੱਸਟੀ ਹੋਕੇ ਸੰਭਾਲਣ ਵਾਲੇ ਸਦਾ ਨਿਰਬੰਧਨ ਰਹਿੰਦੇ ਹਨ। ਗ੍ਰਹਿਸਥੀ ਮਤਲਬ ਬੋਝ, ਬੋਝ ਵਾਲਾ ਕਦੇ ਉੱਡ ਨਹੀਂ ਸਕਦਾ। ਲੇਕਿਨ ਟਰੱਸਟੀ ਹਨ ਤਾਂ ਨਿਰਬੰਧਨ ਰਹਿੰਦੇ ਹਨ ਅਤੇ ਉੱਡਦੀ ਕਲਾ ਨਾਲ ਸੈਕਿੰਡ ਵਿੱਚ ਸਵੀਟ ਹੋਮ ਪਹੁੰਚ ਸਕਦੇ ਹਨ।

ਸਲੋਗਨ:-
ਉਦਾਸੀ ਨੂੰ ਆਪਣੀ ਦਾਸੀ ਬਣਾ ਦੇਵੋ, ਉਸਨੂੰ ਚੇਹਰੇ ਤੇ ਆਉਣ ਨਾ ਦੇਵੋ।