06.02.24        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਆਪਣੀ ਹਾਰ ਜਿੱਤ ਦੀ ਹਿਸਟਰੀ ਨੂੰ ਯਾਦ ਕਰੋ, ਇਹ ਸੁੱਖ ਅਤੇ ਦੁੱਖ ਦੀ ਖੇਡ ਹੈ। ਇਸ ਵਿੱਚ 3/4 ਸੁੱਖ ਹੈ, 1/4 ਦੁੱਖ ਹੈ, ਇਕਵਲ ( ਇਕੋ ਜਿਹੇ/ ਬਰਾਬਰ) ਨਹੀਂ"

ਪ੍ਰਸ਼ਨ:-
ਇਹ ਬੇਹੱਦ ਦਾ ਡਰਾਮਾ ਬਹੁਤ ਹੀ ਵੰਡਰਫੁਲ ਹੈ - ਕਿਵੇਂ?

ਉੱਤਰ:-
ਇਹ ਬੇਹੱਦ ਦਾ ਡਰਾਮਾ ਬਹੁਤ ਹੀ ਵੰਡਰਫੁਲ ਹੈ। ਜੋ ਹਰ ਸੈਕਿੰਡ ਸਾਰੀ ਸ੍ਰਿਸ਼ਟੀ ਵਿੱਚ ਹੋ ਰਿਹਾ ਹੈ। ਉਹ ਫਿਰ ਤੋਂ ਹੂਬਹੂ ਰਪੀਟ ਹੋਵੇਗਾ। ਇਹ ਡਰਾਮਾ ਜੂੰ ਮਿਸਲ ਚਲਦਾ ਹੀ ਰਹਿੰਦਾ ਹੈ, ਟਿੱਕ-ਟਿੱਕ ਹੁੰਦੀ ਹੀ ਰਹਿੰਦੀ ਹੈ। ਇਕ ਟਿੱਕ ਨਾ ਮਿਲੇ ਦੂਸਰੀ ਟਿੱਕ ਨਾਲ, ਇਸਲਈ ਇਹ ਬੜਾ ਵੰਡਰਫੁਲ ਡਰਾਮਾ ਹੈ। ਜੋ ਵੀ ਮਨੁੱਖ ਦਾ ਪਾਰਟ ਚੰਗਾ ਜਾਂ ਬੁਰਾ ਚਲਦਾ ਹੈ ਸਭ ਨੂੰਧ ਹੈ। ਇਸ ਗੱਲ ਨੂੰ ਵੀ ਤੁਸੀਂ ਬੱਚੇ ਹੀ ਸਮਝਦੇ ਹੋ।

ਓਮ ਸ਼ਾਂਤੀ
ਓਮ ਸ਼ਾਂਤੀ ਦਾ ਅਰਥ ਬੱਚਿਆਂ ਨੂੰ ਸਮਝਾਇਆ ਹੈ ਕਿਉਂਕਿ ਹੁਣ ਆਤਮ ਅਭਿਮਾਨੀ ਬਣੇ ਹੋ। ਆਤਮਾ ਆਪਣਾ ਪਰਿਚੇ ਦਿੰਦੀ ਹੈ ਮੈਂ ਆਤਮਾ ਹਾਂ। ਆਤਮਾ ਦਾ ਸਵਧਰਮ ਹੈ ਸ਼ਾਂਤ। ਹੁਣ ਸਾਰੀਆਂ ਆਤਮਾਵਾਂ ਦੇ ਘਰ ਜਾਣ ਦਾ ਪ੍ਰੋਗਰਾਮ ਹੈ। ਇਹ ਘਰ ਜਾਣ ਦਾ ਪ੍ਰੋਗਰਾਮ ਕੌਣ ਦੱਸਦੇ ਹਨ? ਜਰੂਰ ਬਾਪ ਹੀ ਦੱਸੇਗਾ। ਹੇ ਆਤਮਾਓਂ, ਹੁਣ ਪੁਰਾਣੀ ਦੁਨੀਆਂ ਖ਼ਤਮ ਹੋਣੀ ਹੈ। ਸਾਰੇ ਐਕਟਰ ਆ ਗਏ ਹਨ। ਬਾਕੀ ਥੋੜੀਆਂ ਆਤਮਾਵਾਂ ਰਹੀਆਂ ਹਨ, ਹੁਣ ਸਭ ਨੇ ਵਾਪਿਸ ਜਾਣਾ ਹੈ। ਫਿਰ ਪਾਰਟ ਰਪੀਟ ਕਰਨਾ ਹੈ। ਤੁਸੀਂ ਬੱਚੇ ਅਸਲ ਵਿੱਚ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੇ ਸੀ। ਪਹਿਲੇ-ਪਹਿਲੇ ਸਤਿਯੁੱਗ ਵਿੱਚ ਆਏ ਸੀ ਫਿਰ ਪੁਨਰਜਨਮ ਲੈਂਦੇ-ਲੈਂਦੇ ਹੁਣ ਪਰਾਏ ਰਾਜ ਵਿੱਚ ਆਕੇ ਪਏ ਹੋ। ਇਹ ਸਿਰਫ਼ ਤੁਹਾਡੀ ਆਤਮਾ ਜਾਣਦੀ ਹੈ ਹੋਰ ਕੋਈ ਨਹੀਂ ਜਾਣਦੇ। ਤੁਸੀਂ ਇਕ ਬਾਪ ਦੇ ਬੱਚੇ ਹੋ। ਮਿੱਠੇ-ਮਿੱਠੇ ਬੱਚਿਆਂ ਨੂੰ ਬਾਪ ਕਹਿੰਦੇ ਹਨ - ਬੱਚਿਓ, ਤੁਸੀਂ ਹੁਣ ਪਰਾਏ ਰਾਜ ਵਿੱਚ ਆਕੇ ਪਏ ਹੋ। ਆਪਣਾ ਰਾਜ-ਭਾਗ ਗਵਾ ਬੈਠੇ ਹੋ। ਸਤਿਯੁੱਗ ਵਿੱਚ ਦੇਵੀ-ਦੇਵਤਾ ਧਰਮ ਦੇ ਸੀ, ਜਿਸ ਨੂੰ 5 ਹਜ਼ਾਰ ਸਾਲ ਹੋਏ। ਅੱਧਾਕਲਪ ਤੁਸੀਂ ਰਾਜ ਕੀਤਾ ਕਿਉਂਕਿ ਪੋੜੀ ਹੇਠਾਂ ਵੀ ਜਰੂਰ ਉਤਰਨਾ ਹੈ। ਸਤਿਯੁੱਗ ਤੋਂ ਤ੍ਰੇਤਾ ਫਿਰ ਦਵਾਪਰ-ਕਲਯੁੱਗ ਵਿੱਚ ਆਉਣਾ ਹੈ - ਇਹ ਭੁੱਲੋ ਨਹੀਂ। ਆਪਣੀ ਹਾਰ ਅਤੇ ਜਿੱਤ ਦੀ ਜੋ ਹਿਸਟਰੀ ਹੈ ਉਸਨੂੰ ਯਾਦ ਕਰੋ। ਬੱਚੇ ਜਾਣਦੇ ਹਨ ਅਸੀਂ ਸਤਿਯੁੱਗ ਵਿੱਚ ਸਤੋਪ੍ਰਧਾਨ ਸੀ, ਸੁਖਧਾਮ ਦੇ ਵਾਸੀ ਸੀ। ਫਿਰ ਪੁਨਰਜਨਮ ਲੈਂਦੇ-ਲੈਂਦੇ ਦੁੱਖਧਾਮ ਵਿੱਚ ਜੜ੍ਹਜੜ੍ਹੀਭੂਤ ਅਵਸਥਾ ਵਿੱਚ ਆ ਪਹੁੰਚੇ ਹਾਂ। ਹੁਣ ਫਿਰ ਤੁਹਾਨੂੰ ਆਤਮਾਵਾਂ ਨੂੰ ਬਾਪ ਤੋਂ ਸ਼੍ਰੀਮਤ ਮਿਲਦੀ ਹੈ ਕਿਉਂਕਿ ਆਤਮਾ ਪਰਮਾਤਮਾ ਵੱਖ ਰਹੇ ਬਹੂਕਾਲ ਤੁਸੀਂ ਬੱਚੇ ਬਹੁਤਕਾਲ ਵੱਖ ਰਹੇ ਹੋ। ਪਹਿਲੇ-ਪਹਿਲੇ ਤੁਸੀਂ ਵਿੱਛੜੇ ਫਿਰ ਸੁਖ ਦਾ ਪਾਰਟ ਵਜਾਉਂਦੇ ਆਏ। ਫਿਰ ਤੁਹਾਡਾ ਰਾਜ-ਭਾਗ ਖੁੱਸ ਗਿਆ। ਦੁੱਖ ਦੇ ਪਾਰਟ ਵਿੱਚ ਆ ਗਏ। ਹੁਣ ਤੁਸੀਂ ਬੱਚਿਆਂ ਨੇ ਫਿਰ ਤੋਂ ਰਾਜ ਭਾਗ ਲੈਣਾ ਹੈ ਸੁੱਖ ਸ਼ਾਂਤੀ ਦਾ। ਆਤਮਾਵਾਂ ਕਹਿੰਦੀਆਂ ਹਨ ਵਿਸ਼ਵ ਵਿੱਚ ਸ਼ਾਂਤੀ ਹੋਵੇ। ਇਸ ਸਮੇਂ ਤਮੋਪ੍ਰਧਾਨ ਹੋਣ ਦੇ ਕਾਰਣ ਵਿਸ਼ਵ ਵਿੱਚ ਅਸ਼ਾਂਤੀ ਹੈ। ਇਹ ਵੀ ਸ਼ਾਂਤੀ ਅਤੇ ਅਸ਼ਾਂਤੀ, ਦੁੱਖ ਅਤੇ ਸੁੱਖ ਦਾ ਖੇਲ੍ਹ ਹੈ। ਤੁਸੀਂ ਜਾਣਦੇ ਹੋ 5 ਹਜ਼ਾਰ ਸਾਲ ਪਹਿਲਾਂ ਵਿਸ਼ਵ ਵਿੱਚ ਸ਼ਾਂਤੀ ਸੀ। ਮੂਲਵਤਨ ਤਾਂ ਹੈ ਹੀ ਸ਼ਾਂਤੀਧਾਮ। ਜਿੱਥੇ ਆਤਮਾਵਾਂ ਰਹਿੰਦੀਆਂ ਹਨ ਉੱਥੇ ਤਾਂ ਅਸ਼ਾਂਤੀ ਦਾ ਪ੍ਰਸ਼ਨ ਹੀ ਨਹੀਂ। ਸਤਿਯੁੱਗ ਵਿੱਚ ਵਿਸ਼ਵ ਵਿੱਚ ਸ਼ਾਂਤੀ ਸੀ ਫਿਰ ਡਿੱਗਦੇ-ਡਿੱਗਦੇ ਅਸ਼ਾਂਤੀ ਹੋ ਗਈ। ਹੁਣ ਸਾਰੇ ਵਿਸ਼ਵ ਵਿੱਚ ਸ਼ਾਂਤੀ ਸਭ ਚਾਹੁੰਦੇ ਹਨ। ਬ੍ਰਹਮ ਮਹਾਂਤਤਵ ਨੂੰ ਵਿਸ਼ਵ ਨਹੀਂ ਕਹਾਂਗੇ। ਉਨ੍ਹਾਂ ਨੂੰ ਬ੍ਰਹਿਮੰਡ ਕਿਹਾ ਜਾਂਦਾ ਹੈ, ਜਿੱਥੇ ਤੁਸੀਂ ਆਤਮਾਵਾਂ ਨਿਵਾਸ ਕਰਦੀਆਂ ਹੋ। ਆਤਮਾ ਦਾ ਸਵਧਰਮ ਹੈ ਸ਼ਾਂਤ। ਸ਼ਰੀਰ ਤੋਂ ਆਤਮਾ ਵੱਖ ਹੋਣ ਤੇ ਸ਼ਾਂਤ ਹੋ ਜਾਂਦੀ ਹੈ। ਫਿਰ ਦੂਸਰਾ ਸ਼ਰੀਰ ਲੈ ਫਿਰ ਚੁਰਪੁਰ ਕਰੇ। ਹੁਣ ਤੁਸੀਂ ਬੱਚੇ ਇੱਥੇ ਕਿਸਲਈ ਆਏ ਹੋ? ਕਹਿੰਦੇ ਹਨ - ਬਾਬਾ, ਆਪਣੇ ਸ਼ਾਂਤੀਧਾਮ, ਸੁਖਧਾਮ ਵਿੱਚ ਲੈ ਚੱਲੋ। ਸ਼ਾਂਤੀ ਅਤੇ ਮੁਕਤੀਧਾਮ ਵਿੱਚ ਸੁੱਖ ਦੁੱਖ ਦਾ ਪਾਰਟ ਨਹੀਂ ਹੈ। ਸਤਿਯੁੱਗ ਹੈ ਸੁਖਧਾਮ, ਕਲਯੁੱਗ ਹੈ ਦੁੱਖਧਾਮ। ਉੱਤਰਦੇ ਕਿਵ਼ੇਂ ਹਨ? ਉਹ ਤਾਂ ਪੋੜੀ ਵਿੱਚ ਵਿਖਾਇਆ ਹੈ। ਤੁਸੀਂ ਪੋੜੀ ਉੱਤਰਦੇ ਹੋ ਫਿਰ ਇਕ ਹੀ ਵਾਰ ਚੜ੍ਹਦੇ ਹੋ। ਪਾਵਨ ਬਣ ਚੜ੍ਹਦੇ ਹੋ ਅਤੇ ਪਤਿਤ ਬਣ ਉੱਤਰਦੇ ਹੋ। ਪਾਵਨ ਬਣਨ ਬਗੈਰ ਚੜ੍ਹ ਨਹੀਂ ਸਕਦੇ ਹੋ, ਇਸਲਈ ਬੁਲਾਉਂਦੇ ਹਨ - ਬਾਬਾ, ਆਕੇ ਸਾਨੂੰ ਪਾਵਨ ਬਣਾਓ।

ਤੁਸੀਂ ਪਹਿਲਾਂ ਪਾਵਨ ਸ਼ਾਂਤੀਧਾਮ ਵਿੱਚ ਜਾਕੇ ਫਿਰ ਸੁਖਧਾਮ ਵਿੱਚ ਆਓਗੇ। ਪਹਿਲੇ ਹੈ ਸੁੱਖ ਪਿਛੋਂ ਹੈ ਦੁੱਖ। ਸੁੱਖ ਦਾ ਮਾਰਜਨ ਜ਼ਿਆਦਾ ਹੈ। ਇਕਵਲ(ਬਰਾਬਰ) ਹੋਵੇ ਤਾਂ ਫਿਰ ਤੇ ਕੋਈ ਫ਼ਾਇਦਾ ਹੀ ਨਹੀਂ। ਜਿਵੇਂ ਫ਼ਾਲਤੂ ਹੋ ਜਾਵੇ। ਬਾਪ ਸਮਝਾਉਂਦੇ ਹਨ ਇਹ ਜੋ ਡਰਾਮਾ ਬਣਿਆ ਹੋਇਆ ਹੈ ਉਸ ਵਿੱਚ 3/4 ਸੁੱਖ ਹੈ, ਬਾਕੀ 1/4 ਕੁੱਝ ਨਾ ਕੁੱਝ ਦੁੱਖ ਹੈ, ਇਸਲਈ ਇਸਨੂੰ ਸੁੱਖ ਦੁੱਖ ਦਾ ਖੇਲ੍ਹ ਕਿਹਾ ਜਾਂਦਾ ਹੈ। ਬਾਪ ਜਾਣਦੇ ਹਨ ਮੈਨੂੰ ਬਾਪ ਨੂੰ ਸਿਵਾਏ ਤੁਸੀਂ ਬੱਚਿਆਂ ਦੇ ਹੋਰ ਕੋਈ ਜਾਣ ਨਹੀ ਸਕਦੇ। ਮੈਂ ਹੀ ਤੁਹਾਨੂੰ ਆਪਣਾ ਪਰਿਚੇ ਦਿੱਤਾ ਹੈ ਅਤੇ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਪਰਿਚੇ ਦਿੱਤਾ ਹੈ। ਤੁਹਾਨੂੰ ਨਾਸਤਿਕ ਤੋਂ ਆਸਤਿਕ ਬਣਾ ਦਿੱਤਾ ਹੈ। ਤਿੰਨਾਂ ਲੋਕਾਂ ਨੂੰ ਵੀ ਤੁਸੀਂ ਜਾਣਦੇ ਹੋ। ਭਾਰਤਵਾਸੀ ਤਾਂ ਕਲਪ ਦੀ ਉੱਮਰ ਵੀ ਨਹੀ ਜਾਣਦੇ। ਹੁਣ ਤੁਸੀਂ ਵੀ ਜਾਣਦੇ ਹੋ ਬਾਬਾ ਸਾਨੂੰ ਫ਼ਿਰ ਤੋਂ ਪੜ੍ਹਾਉਂਦੇ ਹਨ। ਬਾਪ ਗੁਪਤ ਵੇਸ਼ ਵਿੱਚ ਪਰਾਏ ਦੇਸ਼ ਵਿੱਚ ਆਏ ਹਨ। ਬਾਬਾ ਵੀ ਗੁਪਤ ਹਨ। ਮਨੁੱਖ ਆਪਣੀ ਦੇਹ ਨੂੰ ਜਾਣਦੇ ਹਨ, ਆਤਮਾ ਨੂੰ ਜਾਣਦੇ ਨਹੀਂ। ਆਤਮਾ ਅਵਿਨਾਸ਼ੀ, ਦੇਹ ਵਿਨਾਸ਼ੀ ਹੈ। ਆਤਮਾ ਅਤੇ ਆਤਮਾ ਦੇ ਬਾਪ ਨੂੰ ਤੁਹਾਨੂੰ ਕਦੇ ਵੀ ਭੁੱਲਣਾ ਨਹੀ ਚਾਹੀਦਾ। ਅਸੀਂ ਬੇਹੱਦ ਦੇ ਬਾਪ ਤੋਂ ਵਰਸਾ ਲੈ ਰਹੇ ਹਾਂ। ਵਰਸਾ ਉਦੋਂ ਮਿਲੇਗਾ ਜਦੋਂ ਪਵਿੱਤਰ ਬਣਾਂਗੇ। ਇਸ ਰਾਵਣ ਰਾਜ ਵਿੱਚ ਤੁਸੀਂ ਪਤਿਤ ਹੋ ਇਸਲਈ ਬਾਪ ਨੂੰ ਬੁਲਾਉਂਦੇ ਹੋ। ਦੋ ਬਾਪ ਹਨ। ਪਰਮਪਿਤਾ ਪਰਮਾਤਮਾ ਸਾਰੀਆਂ ਆਤਮਾਵਾਂ ਦਾ ਇਕ ਬਾਪ ਹੈ। ਇਵੇਂ ਨਹੀਂ ਬ੍ਰਦਰਜ਼ ਹੀ ਸਬ ਬਾਪ ਹਨ। ਜਦੋਂ-ਜਦੋਂ ਭਾਰਤ ਤੇ ਅਤਿ ਧਰਮ ਗਲਾਨੀ ਹੁੰਦੀ ਹੈ, ਜਦੋਂ ਸਾਰਿਆਂ ਧਰਮਾਂ ਦਾ ਜੋ ਪਾਰਲੌਕਿਕ ਬਾਪ ਹੈ, ਉਨ੍ਹਾਂਨੂੰ ਭੁੱਲ ਜਾਂਦੇ ਹਨ, ਉਦੋਂ ਹੀ ਬਾਪ ਆਉਂਦੇ ਹਨ। ਇਹ ਵੀ ਖੇਡ ਹੈ। ਜੋ ਕੁੱਝ ਹੁੰਦਾ ਹੈ ਖੇਡ ਰਪੀਟ ਹੁੰਦੀ ਰਹਿੰਦੀ ਹੈ। ਤੁਸੀਂ ਆਤਮਾਵਾਂ ਕਿੰਨੇ ਵਾਰੀ ਪਾਰਟ ਵਜਾਉਣ ਆਉਂਦੀਆਂ ਅਤੇ ਜਾਂਦੀਆਂ ਹੋ ਇਹ ਨਾਟਕ ਅਨਾਦਿ ਜੂੰ ਮਿਸਲ ਚਲਦਾ ਰਹਿੰਦਾ ਹੈ। ਕਦੇ ਬੰਦ ਨਹੀਂ ਹੁੰਦਾ। ਟਿੱਕ-ਟਿੱਕ ਹੰਦੀ ਰਹਿੰਦੀ ਹੈ ਪਰੰਤੂ ਇਕ ਟਿੱਕ ਨਾ ਮਿਲੇ ਦੂਸਰੇ ਨਾਲ। ਕਿਵੇਂ ਵੰਡਰਫੁਲ ਨਾਟਕ ਹੈ। ਸੈਕਿੰਡ-ਸੈਕਿੰਡ ਜੋ ਕੁੱਝ ਸਾਰੀ ਸ੍ਰਿਸ਼ਟੀ ਵਿੱਚ ਹੁੰਦਾ ਰਹਿੰਦਾ ਹੈ ਉਹ ਫਿਰ ਰਪੀਟ ਹੋਵੇਗਾ। ਜੋ ਹਰ ਧਰਮ ਦੇ ਮੁੱਖ ਪਾਰਟਧਾਰੀ ਹਨ ਉਨ੍ਹਾਂ ਦਾ ਦੱਸਦੇ ਹਨ। ਉਹ ਸਭ ਆਪਣਾ-ਆਪਣਾ ਧਰਮ ਸਥਾਪਨ ਕਰਦੇ ਹਨ। ਰਾਜਧਾਨੀ ਨਹੀਂ ਸਥਾਪਨ ਕਰਦੇ ਹਨ। ਇੱਕ ਪਰਮਪਿਤਾ ਪਰਮਾਤਮਾ ਧਰਮ ਵੀ ਸਥਾਪਨ ਕਰਦੇ ਅਤੇ ਰਾਜਧਾਨੀ ਅਤੇ ਡੀਨੈਸਟੀ ਵੀ ਸਥਾਪਨ ਕਰਦੇ ਹਨ | ਉਹ ਤਾਂ ਧਰਮ ਸਥਾਪਨ ਕਰਦੇ ਹਨ, ਉਨ੍ਹਾਂ ਦੇ ਪਿੱਛੋਂ ਸਭ ਨੇ ਆਉਣਾ ਹੈ। ਸਭ ਨੂੰ ਲੈ ਕੌਣ ਜਾਂਦਾ ਹੈ? ਬਾਪ। ਕੋਈ ਤਾਂ ਬਹੁਤ ਥੋੜ੍ਹਾ ਪਾਰਟ ਵਜਾਇਆ ਅਤੇ ਖ਼ਲਾਸ। ਜਿਵੇਂ ਜੀਵ ਜੰਤੂ, ਨਿਕਲੇ ਅਤੇ ਮਰੇ। ਉਨ੍ਹਾਂ ਦੀ ਤਾਂ ਜਿਵੇਂ ਡਰਾਮੇ ਵਿੱਚ ਗੱਲ ਹੀ ਨਹੀਂ। ਅਟੈਂਸ਼ਨ ਕਿਸ ਪਾਸੇ ਜਾਂਦਾ ਹੈ? ਇਕ ਤਾਂ ਕ੍ਰਿਏਟਰ ਵੱਲ ਜਾਵੇਗਾ, ਜਿਸਨੂੰ ਸਭ ਕਹਿੰਦੇ ਹਨ ਓ ਗੌਡ ਫਾਦਰ, ਹੇ ਪਰਮਪਿਤਾ ਪਰਮਾਤਮਾ। ਉਹ ਸਾਰੀਆਂ ਆਤਮਾਵਾਂ ਦਾ ਪਿਤਾ ਹੈ। ਪਹਿਲੇ ਆਦਿ ਸਨਾਤਨ ਦੇਵੀ-ਦੇਵਤਾ ਧਰਮ ਸੀ। ਇਹ ਕਿੰਨਾ ਵੱਡਾ ਬੇਹੱਦ ਦਾ ਝਾੜ ਹੈ। ਕਿੰਨੇ ਮੱਤ ਮਤਾਂਤਰ, ਕਿੰਨੀਆਂ ਵਰੇਇਟੀ ਚੀਜ਼ਾਂ ਨਿਕਲੀਆਂ ਹੋਈਆਂ ਹਨ। ਗਿਣਤੀ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਫਾਉਂਡੇਸ਼ਨ ਹੈ ਨਹੀਂ। ਬਾਕੀ ਸਭ ਖੜ੍ਹੇ ਹਨ। ਬਾਪ ਕਹਿੰਦੇ ਹਨ -ਮਿੱਠੇ-ਮਿੱਠੇ ਬੱਚਿਓ, ਮੈਂ ਆਉਂਦਾ ਹੀ ਉਦੋਂ ਹਾਂ ਜਦੋਂਕਿ ਅਨੇਕ ਧਰਮ ਹਨ, ਇਕ ਧਰਮ ਨਹੀਂ ਹੈ। ਫਾਊਂਡੇਸ਼ਨ ਪਰਾਇਆ ਲੋਪ ਹੈ। ਸਿਰਫ਼ ਚਿੱਤਰ ਖੜ੍ਹੇ ਹਨ। ਆਦਿ ਸਨਾਤਨ ਸੀ ਇੱਕ ਧਰਮ। ਬਾਕੀ ਸਭ ਬਾਅਦ ਵਿੱਚ ਆਉਂਦੇ ਹਨ। ਤ੍ਰੇਤਾ ਵਿੱਚ ਬਹੁਤ ਹਨ ਜੋ ਸਵਰਗ ਵਿੱਚ ਨਹੀਂ ਆਉਂਦੇ।

ਤੁਸੀਂ ਹੁਣ ਪੁਰਸ਼ਾਰਥ ਕਰਦੇ ਹੋ ਅਸੀਂ ਸਵਰਗ ਨਵੀਂ ਦੁਨੀਆਂ ਵਿੱਚ ਜਾਈਏ। ਬਾਪ ਕਹਿੰਦੇ ਹਨ ਸਵਰਗ ਵਿੱਚ ਤੁਸੀਂ ਉਦੋਂ ਆਓਗੇ ਜਦੋਂ ਮੈਨੂੰ ਯਾਦ ਕਰਕੇ ਪਾਵਨ ਬਣੋਗੇ ਅਤੇ ਦੈਵੀਗੁਣ ਧਾਰਨ ਕਰੋਗੇ। ਬਾਕੀ ਝਾੜ ਦੀਆਂ ਡਾਲ, ਡਾਲੀਆਂ ਤਾਂ ਅਨੇਕ ਹਨ। ਬੱਚਿਆਂ ਨੂੰ ਝਾੜ ਦਾ ਵੀ ਪਤਾ ਚੱਲਿਆ ਹੈ ਕਿ ਅਸੀਂ ਸਭ ਆਦਿ ਸਨਾਤਨ ਦੇਵੀ-ਦੇਵਤੇ ਸਵਰਗ ਵਿੱਚ ਸੀ। ਹੁਣ ਸਵਰਗ ਹੈ ਨਹੀਂ। ਹੁਣ ਨਰਕ ਹੈ। ਤਾਂ ਬਾਪ ਨੇ ਪ੍ਰਸ਼ਨਾਵਲੀ ਬਣਾਈ ਸੀ ਕਿ ਆਪਣੇ ਦਿਲ ਤੋਂ ਪੁੱਛੋ - ਅਸੀਂ ਸਤਿਯੁਗੀ ਸਵਰਗਵਾਸੀ ਹਾਂ ਜਾਂ ਕਲਯੁੱਗੀ ਨਰਕਵਾਸੀ ਹਾਂ? ਸਤਿਯੁੱਗ ਤੋਂ ਹੇਠਾਂ ਕਲਯੁੱਗ ਵਿੱਚ ਉੱਤਰਦੇ ਹੋ? ਫਿਰ ਉੱਪਰ ਕਿਵ਼ੇਂ ਜਾਵੋਗੇ? ਬਾਪ ਸਿੱਖਿਆ ਦਿੰਦੇ ਹਨ। ਤੁਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਕਿਵ਼ੇਂ ਬਣੋਗੇ? ਆਪਣੇ ਨੂੰ ਆਤਮਾ ਸਮਝ ਮੈਨੂੰ ਯਾਦ ਕਰੋ ਤਾਂ ਯੋਗ ਅਗਨੀ ਨਾਲ ਸਾਰੇ ਪਾਪ ਕਟ ਜਾਣਗੇ। ਕਲਪ ਪਹਿਲਾਂ ਵੀ ਤੁਹਾਨੂੰ ਗਿਆਨ ਸਿਖਾ ਕੇ ਦੇਵਤਾ ਬਣਾਇਆ ਸੀ, ਹੁਣ ਤੁਸੀਂ ਤਮੋਪ੍ਰਧਾਨ ਬਣ ਗਏ ਹੋ। ਫਿਰ ਜਰੂਰ ਕੋਈ ਤਾਂ ਸਤੋਪ੍ਰਧਾਨ ਬਣਾਉਣ ਵਾਲਾ ਹੋਵੇਗਾ। ਪਤਿਤ - ਪਾਵਨ ਕੋਈ ਮਨੁੱਖ ਤਾਂ ਹੋ ਨਾ ਸਕੇ। ਹੇ ਪਤਿਤ - ਪਾਵਨ, ਹੇ ਭਗਵਾਨ ਜਦੋਂ ਕਹਿੰਦੇ ਹੋ ਤਾਂ ਬੁੱਧੀ ਉੱਪਰ ਚਲੀ ਜਾਂਦੀ ਹੈ। ਉਹ ਹੈ ਨਿਰਾਕਾਰ। ਬਾਕੀ ਸਭ ਹਨ ਪਾਰਟਧਾਰੀ। ਸਭ ਪੁਨਰਨਜਮ ਲੈਂਦੇ ਰਹਿੰਦੇ ਹਨ। ਮੈਂ ਪੁਨਰਜਨਮ ਰਹਿਤ ਹਾਂ। ਇਹ ਡਰਾਮਾ ਬਣਿਆ ਹੋਇਆ ਹੈ ਇਸਨੂੰ ਕੋਈ ਨਹੀਂ ਜਾਣਦੇ। ਤੁਸੀਂ ਵੀ ਨਹੀਂ ਜਾਣਦੇ ਸੀ। ਹੁਣ ਤੁਹਾਨੂੰ ਸਵਦਰਸ਼ਨ ਚੱਕਰਧਾਰੀ ਕਿਹਾ ਜਾਂਦਾ ਹੈ। ਤੁਸੀਂ ਆਪਣੇ ਆਤਮਾ ਦੇ ਸਵਧਰਮ ਵਿੱਚ ਠਹਿਰੋ। ਆਪਣੇ ਨੂੰ ਆਤਮਾ ਨਿਸ਼ਚੇ ਕਰੋ। ਬਾਪ ਸਮਝਾਉਂਦੇ ਹਨ ਇਹ ਸ੍ਰਿਸ਼ਟੀ ਚੱਕਰ ਕਿਵੇਂ ਫਿਰਦਾ ਹੈ, ਇਸਲਈ ਤੁਹਾਡਾ ਨਾਮ ਹੈ ਸ਼ਵਦਰਸ਼ਨ ਚੱਕਰਧਾਰੀ ਹੋਰ ਕਿਸੇ ਨੂੰ ਇਹ ਗਿਆਨ ਨਹੀਂ ਹੈ। ਤਾਂ ਤੁਹਾਨੂੰ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ। ਬਾਪ ਸਾਡਾ ਟੀਚਰ ਵੀ ਹੈ ਬਹੁਤ ਮਿੱਠਾ ਬਾਬਾ ਹੈ। ਬਾਬਾ ਵਰਗਾ ਮਿੱਠਾ ਹੋਰ ਕੋਈ ਨਹੀਂ। ਤੁਸੀਂ ਪਾਰਲੌਕਿਕ ਬਾਪ ਦੇ ਬੱਚੇ ਪਰਲੋਕ ਵਿੱਚ ਰਹਿਣ ਵਾਲੀਆਂ ਆਤਮਾਵਾਂ ਹੋ। ਬਾਪ ਵੀ ਪਰਮਧਾਮ ਵਿੱਚ ਰਹਿੰਦੇ ਹਨ। ਜਿਵੇਂ ਲੌਕਿਕ ਬਾਪ ਬੱਚਿਆਂ ਨੂੰ ਜਨਮ ਦੇਕੇ ਪਾਲਣਾ ਕਰ ਪਿੱਛੋਂ ਸਭ ਕੁੱਝ ਦੇ ਜਾਂਦੇ ਹਨ ਕਿਉਂਕਿ ਬੱਚੇ ਵਾਰਿਸ ਹਨ, ਇਹ ਕਾਇਦਾ ਹੈ। ਤੁਸੀਂ ਜੋ ਬੇਹੱਦ ਬਾਪ ਦੇ ਬੱਚੇ ਬਣਦੇ ਹੋ, ਬਾਪ ਕਹਿੰਦੇ ਹਨ ਹੁਣ ਸਭ ਨੇ ਵਾਪਿਸ ਵਾਣੀ ਤੋਂ ਪਰੇ ਘਰ ਜਾਣਾ ਹੈ। ਉੱਥੇ ਹੈ ਸਾਈਲੈਂਸ, ਫਿਰ ਮੂਵੀ, ਫਿਰ ਟਾਕੀ। ਬੱਚੀਆਂ ਸੂਖਸ਼ਮ ਵਤਨ ਵਿੱਚ ਜਾਂਦੀਆਂ ਹਨ ਸਾਕਸ਼ਤਕਾਰ ਹੁੰਦਾ ਹੈ। ਆਤਮਾ ਨਿਕਲ ਨਹੀਂ ਜਾਂਦੀ ਹੈ। ਡਰਾਮੇ ਵਿੱਚ ਜੋ ਨੂੰਧ ਹੈ ਉਹ ਸੈਕਿੰਡ-ਸੈਕਿੰਡ ਰਪੀਟ ਹੁੰਦਾ ਹੈ। ਇਕ ਸੈਕਿੰਡ ਨਾ ਮਿਲੇ ਦੂਸਰੇ ਨਾਲ। ਜੋ ਵੀ ਮਨੁੱਖ ਦਾ ਪਾਰਟ ਚੱਲਦਾ ਹੈ ਚੰਗਾ ਜਾਂ ਬੁਰਾ, ਸਭ ਨੂੰਧ ਹੈ। ਸਤਿਯੁੱਗ ਵਿੱਚ ਚੰਗਾ, ਕਲਯੁੱਗ ਵਿੱਚ ਬੁਰਾ ਪਾਰਟ ਵਜਾਉਂਦੇ ਹਨ। ਕਲਯੁੱਗ ਵਿੱਚ ਮਨੁੱਖ ਦੁੱਖੀ ਹੁੰਦੇ ਹਨ। ਰਾਮ ਰਾਜ ਵਿੱਚ ਛੀ-ਛੀ ਗੱਲਾਂ ਹੁੰਦੀਆਂ ਨਹੀਂ। ਰਾਮ ਰਾਜ ਅਤੇ ਰਾਵਣ ਰਾਜ ਇਕੱਠਾ ਨਹੀਂ ਹੁੰਦਾ। ਡਰਾਮੇ ਨੂੰ ਨਾ ਜਾਨਣ ਦੇ ਕਾਰਣ ਕਹਿੰਦੇ ਹਨ ਦੁੱਖ-ਸੁੱਖ ਪਰਮਾਤਮਾ ਦਿੰਦੇ ਹਨ। ਜਿਵੇਂ ਸ਼ਿਵਬਾਬਾ ਦਾ ਕਿਸੇ ਨੂੰ ਪਤਾ ਨਹੀਂ, ਉਵੇਂ ਰਾਵਣ ਦਾ ਵੀ ਕਿਸੇ ਨੂੰ ਪਤਾ ਨਹੀਂ। ਸ਼ਿਵ ਜੇਯੰਤੀ ਹਰ ਸਾਲ ਮਨਾਉਂਦੇ ਹਨ, ਤਾਂ ਰਾਵਣ ਮਰੰਤੀ ਵੀ ਹਰ ਸਾਲ ਮਨਾਉਂਦੇ ਹਨ। ਹੁਣ ਬੇਹੱਦ ਦਾ ਬਾਪ ਆਪਣਾ ਪਰਿਚੇ ਦੇ ਰਹੇ ਹਨ ਕਿ ਆਪਣੇ ਨੂੰ ਆਤਮਾ ਸਮਝ ਮੈਨੂੰ ਬਾਪ ਨੂੰ ਯਾਦ ਕਰੋ। ਬਾਪ ਤਾਂ ਬਹੁਤ ਮਿੱਠਾ ਹੈ। ਬਾਬਾ ਆਪਣੀ ਮਹਿਮਾ ਬੈਠ ਥੋੜ੍ਹੇ ਹੀ ਕਰਨਗੇ। ਜਿਨ੍ਹਾਂ ਨੂੰ ਸੁੱਖ ਮਿਲਦਾ ਹੈ ਉਹ ਮਹਿਮਾ ਕਰਦੇ ਹਨ।

ਤੁਹਾਨੂੰ ਬੱਚਿਆਂ ਨੂੰ ਬਾਪ ਤੋਂ ਵਰਸਾ ਮਿਲਦਾ ਹੈ। ਬਾਪ ਪਿਆਰ ਦਾ ਸਾਗਰ ਹੈ। ਫਿਰ ਸਤਿਯੁੱਗ ਵਿੱਚ ਤੁਸੀਂ ਪਿਆਰੇ ਮਿੱਠੇ ਬਣਦੇ ਹੋ। ਕੋਈ ਬੋਲੇ ਉੱਥੇ ਵੀ ਤਾਂ ਵਿਕਾਰ ਆਦਿ ਹਨ, ਬੋਲੋ ਉੱਥੇ ਰਾਵਣ ਰਾਜ ਹੀ ਨਹੀਂ। ਰਾਵਣ ਰਾਜ ਦਵਾਪਰ ਤੋਂ ਹੁੰਦਾ ਹੈ। ਕਿੰਨੀ ਚੰਗੀ ਤਰ੍ਹਾਂ ਸਮਝਾਉਂਦੇ ਹਨ। ਵਰਲਡ ਦੀ ਹਿਸਟਰੀ ਜੋਗ੍ਰਾਫੀ ਨੂੰ ਹੋਰ ਕੋਈ ਜਾਣਦੇ ਹੀ ਨਹੀਂ। ਇਸ ਵਕਤ ਹੀ ਤੁਹਾਨੂੰ ਸਮਝਾਉਂਦੇ ਹਨ। ਫਿਰ ਤੁਸੀਂ ਦੇਵਤਾ ਬਣ ਜਾਂਦੇ ਹੋ। ਦੇਵਤਾਵਾਂ ਤੋਂ ਉੱਚਾ ਕੋਈ ਹੈ ਨਹੀਂ। ਇਸਲਈ ਗੁਰੂ ਕਰਨ ਦੀ ਲੋੜ ਨਹੀਂ| ਇੱਥੇ ਤਾਂ ਢੇਰ ਗੁਰੂ ਹਨ। ਸਤਿਗੁਰੂ ਹੈ ਇਕ। ਸਿੱਖ ਲੋਕ ਵੀ ਕਹਿੰਦੇ ਹਨ ਸਤਿਗੁਰੂ ਅਕਾਲ। ਅਕਾਲ ਮੂਰਤਿ ਹੈ ਹੀ ਸਤਿਗੁਰੂ। ਉਹ ਕਾਲਾਂ ਦਾ ਕਾਲ ਮਹਾਂਕਾਲ ਹੈ। ਉਹ ਕਾਲ ਤਾਂ ਇਕ ਨੂੰ ਲੈ ਜਾਂਦੇ ਹਨ। ਬਾਪ ਕਹਿੰਦੇ ਹਨ ਮੈਂ ਤਾਂ ਸਭ ਨੂੰ ਲੈ ਜਾਂਦਾ ਹਾਂ। ਪਵਿੱਤਰ ਬਣਾਕੇ ਪਹਿਲਾਂ ਸਭਨੂੰ ਸ਼ਾਂਤੀਧਾਮ ਅਤੇ ਸੁਖਧਾਮ ਲੈ ਜਾਂਦਾ ਹਾਂ। ਜੇਕਰ ਮੇਰਾ ਬਣਕੇ ਫਿਰ ਮਾਇਆ ਦੇ ਬਣ ਜਾਂਦੇ ਹਨ, ਤਾਂ ਕਿਹਾ ਜਾਂਦਾ ਹੈ ਗੁਰੂ ਦਾ ਨਿੰਦਕ ਠੋਰ ਨਾ ਪਾਏ। ਉਹ ਸਵਰਗ ਦਾ ਸੰਪੂਰਨ ਸੁੱਖ ਨਹੀਂ ਪਾ ਸਕਣਗੇ। ਪਰਜਾ ਵਿੱਚ ਚਲੇ ਜਾਣਗੇ। ਬਾਪ ਕਹਿੰਦੇ ਹਨ ਬੱਚੇ ਮੇਰੀ ਨਿੰਦਾ ਨਹੀਂ ਕਰਵਾਓ। ਮੈਂ ਤੁਹਾਨੂੰ ਸਵਰਗ ਦਾ ਮਾਲਿਕ ਬਣਾਉਂਦਾ ਹਾਂ ਤਾਂ ਦੈਵੀਗੁਣ ਵੀ ਧਾਰਨ ਕਰਨੇ ਹਨ। ਕਿਸਨੂੰ ਦੁੱਖ ਨਹੀਂ ਦੇਣਾ। ਬਾਪ ਕਹਿੰਦੇ ਹਨ ਮੈਂ ਆਇਆ ਹੀ ਹਾਂ ਤੁਹਾਨੂੰ ਸੁਖਧਾਮ ਦਾ ਮਾਲਿਕ ਬਣਾਉਣ। ਬਾਪ ਹੈ ਪਿਆਰ ਦਾ ਸਾਗਰ, ਮਨੁੱਖ ਹਨ ਦੁੱਖ ਦੇਣ ਵਾਲੇ ਸਾਗਰ। ਕਾਮ ਕਟਾਰੀ ਚਲਾ ਕੇ ਇਕ-ਦੂਜੇ ਨੂੰ ਦੁੱਖ ਦਿੰਦੇ ਹਨ। ਉੱਥੇ ਤਾਂ ਇਹ ਗੱਲਾਂ ਹੈ ਨਹੀਂ। ਉੱਥੇ ਹੈ ਹੀ ਰਾਮ ਰਾਜ। ਯੋਗਬਲ ਨਾਲ ਬੱਚੇ ਪੈਦਾ ਹੁੰਦੇ ਹਨ। ਇਸ ਯੋਗਬਲ ਨਾਲ ਤੁਸੀਂ ਸਾਰੇ ਵਿਸ਼ਵ ਨੂੰ ਪਵਿੱਤਰ ਬਣਾਉਂਦੇ ਹੋ। ਤੁਸੀਂ ਵਾਰੀਅਰਸ ਹੋ ਪਰ ਅਣਨੋਨ। ਤੁਸੀਂ ਬਹੁਤ ਨਾਮੀਂਗ੍ਰਾਮੀ ਬਣਦੇ ਹੋ ਫਿਰ ਭਗਤੀ ਮਾਰਗ ਵਿੱਚ ਤੁਹਾਡੇ ਦੇਵੀਆਂ ਦੇ ਕਿੰਨੇ ਮੰਦਿਰ ਬਣਦੇ ਹਨ। ਕਹਿੰਦੇ ਹਨ| ਅੰਮ੍ਰਿਤ ਦਾ ਕਲਸ਼ ਮਾਤਾਵਾਂ ਦੇ ਸਿਰ ਤੇ ਰੱਖਿਆ। ਗਊ ਮਾਤਾ ਕਹਿੰਦੇ ਹਨ, ਇਹ ਹੈ ਗਿਆਨ। ਪਾਣੀ ਦੀ ਗੱਲ ਨਹੀ। ਤੁਸੀਂ ਹੋ ਸ਼ਿਵ ਸ਼ਕਤੀ ਸੈਨਾ। ਉਹ ਲੋਕ ਫਿਰ ਕਾਪੀ(ਨਕਲ) ਕਰ ਕਿੰਨੇ ਗੁਰੂ ਬਣ ਕੇ ਬੈਠੇ ਹਨ। ਹੁਣ ਤਾਂ ਤੁਸੀਂ ਸੱਚ ਦੀ ਨਾਵ(ਬੇੜੀ) ਵਿੱਚ ਬੈਠੋ ਹੋ। ਗਾਉਂਦੇ ਹਨ ਨਈਆ ਮੇਰੀ ਪਾਰ ਲਗਾਓ। ਹੁਣ ਖਵਈਆ ਮਿਲਿਆ ਹੈ ਪਾਰ ਲੈ ਜਾਣ ਦੇ ਲਈ। ਵੈਸ਼ਾਲਿਆ ਤੋਂ ਸ਼ਿਵਾਲੇ ਵਿੱਚ ਲੈ ਜਾਂਦੇ ਹਨ। ਉਨ੍ਹਾਂਨੂੰ ਬਾਗਵਾਨ ਵੀ ਕਹਿੰਦੇ ਹਨ, ਕੰਡਿਆਂ ਦੇ ਜੰਗਲ ਨੂੰ ਫੁੱਲਾਂ ਦਾ ਬਗੀਚਾ ਬਣਾਉਂਦੇ ਹਨ। ਉੱਥੇ ਹੈ ਸੁੱਖ ਹੀ ਸੁੱਖ। ਇਥੇ ਹੈ ਦੁੱਖ। ਬਾਬਾ ਨੇ ਜਿਹੜ੍ਹੇ ਪਰਚੇ ਛਪਾਉਣ ਲਈ ਕਿਹਾ ਹੈ - ਉਸ ਵਿੱਚ ਲਿਖਿਆ ਹੈ ਕਿ ਆਪਣੇ ਦਿਲ ਤੋਂ ਪੁੱਛੋ ਸਵਰਗਵਾਸੀ ਹੋ ਜਾਂ ਨਰਕਵਾਸੀ ਹੋ? ਬਹੁਤ ਪ੍ਰਸ਼ਨ ਪੁੱਛ ਸਕਦੇ ਹੋ। ਸਭ ਕਹਿੰਦੇ ਹਨ ਭ੍ਰਿਸ਼ਟਾਚਾਰ ਹੈ ਤਾਂ ਜਰੂਰ ਕਿਸੇ ਸਮੇਂ ਸ਼੍ਰੇਸ਼ਟਾਚਾਰੀ ਵੀ ਹੋਣਗੇ! ਉਹ ਦੇਵਤਾ ਸਨ, ਹੁਣ ਨਹੀਂ ਹਨ। ਜਦੋਂ ਦੇਵੀ - ਦੇਵਤਾ ਧਰਮ ਪਰਾਇਆ ਲੋਪ ਹੋ ਜਾਂਦਾ ਹੈ ਤਾਂ ਭਗਵਾਨ ਨੂੰ ਆਉਣਾ ਪੈਂਦਾ ਹੈ, ਇਕ ਧਰਮ ਦੀ ਸਥਾਪਨਾ ਕਰਨ। ਹੁਣ ਤੁਸੀਂ ਆਪਣੇ ਵਾਸਤੇ ਸਵਰਗ ਦੀ ਸਥਾਪਨਾ ਕਰ ਰਹੇ ਹੋ ਸ਼੍ਰੀਮਤ ਨਾਲ। ਅੱਛਾ!

ਮਿੱਠੇ-ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪ lਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ l। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਬਾਪ ਸਮਾਨ ਪਿਆਰ ਦਾ ਸਾਗਰ ਬਣਨਾ ਹੈ। ਦੁੱਖ ਦਾ ਸਾਗਰ ਨਹੀਂ। ਬਾਪ ਦੀ ਨਿੰਦਾ ਕਰਵਾਉਣ ਵਾਲਾ ਕੋਈ ਵੀ ਕਰਮ ਨਹੀਂ ਕਰਨਾ ਹੈ। ਬਹੁਤ ਮਿੱਠਾ ਪਿਆਰਾ ਬਣਨਾ ਹੈ।

2. ਯੋਗਬਲ ਨਾਲ ਪਵਿੱਤਰ ਬਣਕੇ ਫਿਰ ਦੂਸਰਿਆਂ ਨੂੰ ਵੀ ਬਨਾਉਣਾ ਹੈ। ਕੰਡਿਆਂ ਦੇ ਜੰਗਲ ਨੂੰ ਫੁੱਲਾਂ ਦਾ ਬਗੀਚਾ ਬਣਾਉਣ ਦੀ ਸੇਵਾ ਕਰਨੀ ਹੈ। ਸਦਾ ਖੁਸ਼ੀ ਵਿੱਚ ਰਹਿਣਾ ਹੈ ਕਿ ਸਾਡਾ ਮਿੱਠਾ ਬਾਬਾ ਬਾਪ ਵੀ ਹੈ ਅਤੇ ਟੀਚਰ ਵੀ ਹੈ। ਉਨ੍ਹਾਂ ਵਰਗਾ ਮਿੱਠਾ ਕੋਈ ਵੀ ਨਹੀਂ।

ਵਰਦਾਨ:-
ਪਰਮਾਤਮ ਦੁਲਾਰ ਨੂੰ ਪ੍ਰਾਪਤ ਕਰਨ ਵਾਲੇ ਹੁਣ ਦੇ ਸੋ ਭਵਿੱਖ ਦੇ ਰਾਜ ਦੁਲਾਰੇ ਭਵ।

ਸੰਗਮ ਤੇ ਤੁਸੀ ਭਾਗਵਾਨ ਬੱਚੇ ਹੀ ਦਿਲਾਰਾਮ ਦੇ ਦੁਲਾਰ ਦੇ ਪਾਤਰ ਹੋ। ਇਹ ਪਰਮਾਤਮ ਪਿਆਰ ਕੋਟਾਂ ਵਿੱਚੋ ਕੋਈ ਆਤਮਾਵਾਂ ਨੂੰ ਹੀ ਪ੍ਰਾਪਤ ਹੁੰਦਾ ਹੈ। ਇਸ ਦਿਵਿਯ ਦੁਲਾਰ ਦਵਾਰਾ ਰਾਜ ਦੁਲਾਰੇ ਬਣ ਜਾਂਦੇ ਹੋ। ਰਾਜਦੁਲਾਰੇ ਮਤਲਬ ਹੁਣ ਵੀ ਰਾਜੇ ਅਤੇ ਭਵਿੱਖ ਦੇ ਵੀ ਰਾਜੇ। ਭਵਿੱਖ ਤੋਂ ਵੀ ਪਹਿਲਾਂ ਹੁਣ ਸਵਰਾਜ ਅਧਿਕਾਰੀ ਬਣ ਗਏ। ਜਿਵੇਂ ਭਵਿੱਖ ਰਾਜ ਦੀ ਮਹਿਮਾ ਹੈ ਇੱਕ ਰਾਜ, ਇੱਕ ਧਰਮ.. ਇਵੇਂ ਹੁਣ ਸਰਵ ਇੰਦ੍ਰੀਆਂ ਤੇ ਆਤਮਾ ਦਾ ਇੱਕ ਛਤ੍ਰ ਰਾਜ ਹੈ।

ਸਲੋਗਨ:-
ਆਪਣੀ ਸੂਰਤ ਤੋਂ ਬਾਪ ਦੀ ਸੀਰਤ ਵਿਖਾਉਣ ਵਾਲੇ ਹੀ ਪਰਮਾਤਮ ਸਨੇਹੀ ਹਨ।