07.02.24        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਆਤਮ ਅਭਿਮਾਨ ਵਿਸ਼ਵ ਦਾ ਮਾਲਿਕ ਬਣਾਉਂਦਾ ਹੈ, ਦੇਹ ਅਭਿਮਾਨ ਕੰਗਾਲ ਬਣਾ ਦਿੰਦਾ ਹਾਂ, ਇਸਲਈ ਆਤਮ -ਅਭਿਮਾਨੀ ਭਵ"

ਪ੍ਰਸ਼ਨ:-
ਕਿਹੜਾ ਅਭਿਆਸ ਅਸ਼ਰੀਰੀ ਬਣਨ ਵਿਚ ਬਹੁਤ ਮਦਦ ਕਰਦਾ ਹੈ?

ਉੱਤਰ:-
ਆਪਣੇ ਆਪ ਨੂੰ ਸਦਾ ਐਕਟਰ ਸਮਝੋ, ਜਿਵੇਂ ਐਕਟਰ ਪਾਰਟ ਪੂਰਾ ਹੁੰਦੇ ਹੀ ਕੱਪੜੇ ਉਤਾਰ ਦਿੰਦੇ ਹਨ, ਇਵੇਂ ਤੁਸੀਂ ਬੱਚਿਆਂ ਨੇ ਵੀ ਇਹ ਅਭਿਆਸ ਕਰਨਾ ਹੈ, ਕਰਮ ਪੂਰਾ ਹੁੰਦੇ ਹੀ ਪੁਰਾਣਾ ਵਸਤਰ(ਸ਼ਰੀਰ) ਛੱਡ ਅਸ਼ਰੀਰੀ ਹੋ ਜਾਓ। ਆਤਮਾ ਭਾਈ-ਭਾਈ ਹਨ, ਇਹ ਅਭਿਆਸ ਕਰਦੇ ਰਹੋ। ਇਹ ਹੀ ਪਾਵਨ ਬਣਨ ਦਾ ਸੌਖਾ ਤਰੀਕਾ ਹੈ। ਸ਼ਰੀਰ ਨੂੰ ਵੇਖਣ ਨਾਲ ਕ੍ਰਿਮੀਨਲ ਖਿਆਲਾਤ ਚਲਦੇ ਹਨ ਇਸਲਈ ਅਸ਼ਰੀਰੀ ਭਵ।

ਓਮ ਸ਼ਾਂਤੀ
ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ ਕਿਉਂਕਿ ਬਹੁਤ ਬੇਸਮਝ ਬਣ ਗਏ ਹਨ। 5 ਹਜ਼ਾਰ ਸਾਲ ਪਹਿਲਾਂ ਵੀ ਤੁਹਾਨੂੰ ਸਮਝਾਇਆ ਸੀ ਅਤੇ ਦੈਵੀ ਕਰਮ ਵੀ ਸਿਖਾਏ ਸਨ। ਤੁਸੀਂ ਦੇਵੀ ਦੇਵਤਾ ਧਰਮ ਵਿੱਚ ਆਏ ਸੀ ਫਿਰ ਡਰਾਮਾ ਪਲਾਨ ਅਨੁਸਾਰ ਪੁਨਰਜਨਮ ਲੈਂਦੇ-ਲੈਂਦੇ ਕਲਾਵਾਂ ਘੱਟ ਹੁੰਦੇ-ਹੁੰਦੇ ਇੱਥੇ ਪ੍ਰੈਕਟੀਕਲੀ ਬਿਲਕੁੱਲ ਹੀ ਨਿਲ ਕਲਾ ਹੋ ਗਈ ਹੈ, ਕਿਉਂਕਿ ਇਹ ਹੈ ਹੀ ਤਮੋਪ੍ਰਧਾਨ ਰਾਵਣ ਰਾਜ। ਇਹ ਰਾਵਣ ਰਾਜ ਹੀ ਪਹਿਲਾਂ ਸਤੋਪ੍ਰਧਾਨ ਸੀ। ਫਿਰ ਸਤੋ, ਰਜ਼ੋ, ਤਮੋ ਬਣਿਆ ਹੈ। ਹੁਣ ਤਾਂ ਬਿਲਕੁੱਲ ਹੀ ਤਮੋਪ੍ਰਧਾਨ ਹੈ। ਹੁਣ ਇਸ ਦਾ ਅੰਤ ਹੈ। ਰਾਵਣ ਰਾਜ ਨੂੰ ਹੀ ਕਿਹਾ ਜਾਂਦਾ ਹੈ ਆਸੁਰੀ ਰਾਜ। ਰਾਵਣ ਨੂੰ ਸਾੜਨ ਦਾ ਫੈਸ਼ਨ ਭਾਰਤ ਵਿੱਚ ਹੈ। ਰਾਮ ਰਾਜ ਅਤੇ ਰਾਵਣ ਰਾਜ ਵੀ ਭਾਰਤਵਾਸੀ ਕਹਿੰਦੇ ਹਨ। ਰਾਮ ਰਾਜ ਹੁੰਦਾ ਹੀ ਹੈ ਸਤਿਯੁੱਗ ਵਿੱਚ। ਰਾਵਣ ਰਾਜ ਹੈ ਕਲਯੁੱਗ ਵਿੱਚ। ਇਹ ਬੜੀਆਂ ਸਮਝਣ ਵਾਲੀਆਂ ਗੱਲਾਂ ਹਨ। ਬਾਬਾ ਨੂੰ ਵੰਡਰ ਲਗਦਾ ਹੈ। ਚੰਗੇ-ਚੰਗੇ ਬੱਚੇ ਪੂਰੀ ਰੀਤੀ ਨਾਂ ਸਮਝਣ ਦੇ ਕਾਰਣ ਆਪਣੀ ਤਕਦੀਰ ਨੂੰ ਲਕੀਰ ਲਗਾ ਦਿੰਦੇ ਹਨ। ਰਾਵਣ ਦੇ ਅਵਗੁਣ ਚਟਕ ਪੈਂਦੇ ਹਨ। ਦੈਵੀ ਗੁਣਾ ਦਾ ਖੁੱਦ ਵੀ ਵਰਨਣ ਕਰਦੇ ਹਨ। ਬਾਪ ਨੇ ਸਮਝਾਇਆ ਹੈ ਤੁਸੀਂ ਉਹ ਹੀ ਦੇਵਤਾ ਸੀ। ਤੁਸੀਂ ਹੀ 84 ਜਨਮ ਭੋਗੇ ਹਨ। ਤੁਹਾਨੂੰ ਫਰਕ ਦੱਸਿਆ ਹੈ - ਤੁਸੀਂ ਕਿਉਂ ਤਮੋਪ੍ਰਧਾਨ ਬਣੇ ਹੋ। ਇਹ ਹੈ ਰਾਵਣ ਰਾਜ। ਰਾਵਣ ਹੈ ਸਭ ਤੋਂ ਵੱਡਾ ਦੁਸ਼ਮਣ, ਜਿਸਨੇ ਹੀ ਭਾਰਤ ਨੂੰ ਇਨ੍ਹਾਂ ਕੰਗਾਲ ਤਮੋਪ੍ਰਧਾਨ ਬਣਾਇਆ ਹੈ। ਰਾਮ ਰਾਜ ਵਿੱਚ ਇੰਨੇ ਆਦਮੀ ਨਹੀਂ ਹੁੰਦੇ ਹਨ। ਉਥੇ ਤਾਂ ਇਕ ਧਰਮ ਹੁੰਦਾ ਹੈ। ਇੱਥੇ ਤਾਂ ਸਾਰਿਆਂ ਵਿੱਚ ਭੂਤਾਂ ਦੀ ਪ੍ਰਵੇਸ਼ਤਾ ਹੈ। ਕ੍ਰੋਧ, ਲੋਭ, ਮੋਹ ਦਾ ਭੂਤ ਹੈ ਨਾ। ਅਸੀਂ ਅਵਿਨਾਸ਼ੀ ਹਾਂ, ਇਹ ਸ਼ਰੀਰ ਵਿਨਾਸ਼ੀ ਹੈ - ਇਹ ਭੁੱਲ ਜਾਂਦੇ ਹਾਂ। ਆਤਮ - ਅਭਿਮਾਨੀ ਬਣਦੇ ਹੀ ਨਹੀਂ ਹੋ। ਦੇਹ - ਅਭਿਮਾਨੀ ਬਹੁਤ ਹਨ। ਦੇਹ - ਅਭਿਮਾਨ ਅਤੇ ਆਤਮ- ਅਭਿਮਾਨ ਵਿੱਚ ਰਾਤ-ਦਿਨ ਦਾ ਫਰਕ ਹੈ। ਆਤਮ - ਅਭਿਮਾਨੀ ਦੇਵੀ-ਦੇਵਤਾ ਸਾਰੇ ਵਿਸ਼ਵ ਦੇ ਮਾਲਿਕ ਬਣ ਜਾਂਦੇ ਹਨ। ਦੇਹ - ਅਭਿਮਾਨ ਹੋਣ ਨਾਲ ਕੰਗਾਲ ਬਣ ਜਾਂਦੇ ਹਾਂ। ਭਾਰਤ ਸੋਨੇ ਦੀ ਚਿੜੀਆ ਸੀ, ਭਾਵੇਂ ਕਹਿੰਦੇ ਵੀ ਹਨ ਪਰ ਸਮਝਦੇ ਨਹੀਂ ਹਨ। ਸ਼ਿਵਬਾਬਾ ਆਉਂਦੇ ਹਨ ਦੈਵੀ ਬੁੱਧੀ ਬਨਾਉਣ। ਬਾਪ ਕਹਿੰਦੇ ਹਨ ਮਿੱਠੇ-ਮਿੱਠੇ ਬੱਚੋ ਤੁਹਾਨੂੰ ਵਿਸ਼ਵ ਦਾ ਮਾਲਿਕ ਬਣਾਉਂਦਾ ਹਾਂ, ਇਹ ਲਕਸ਼ਮੀ - ਨਾਰਾਇਣ ਵਿਸ਼ਵ ਦੇ ਮਾਲਿਕ ਸਨ। ਕਦੇ ਸੁਣਿਆ ਕਿ ਇਨ੍ਹਾਂ ਨੂੰ ਰਾਜਾਈ ਕਿਸਨੇ ਦਿੱਤੀ? ਉਨ੍ਹਾਂ ਨੇ ਕਿਹੜਾ ਇੱਦਾਂ ਦਾ ਕਰਮ ਕੀਤਾ ਜੋ ਇਨ੍ਹਾਂ ਉੱਚ ਪਦ ਪਾਇਆ। ਕਰਮਾਂ ਦੀ ਗੱਲ ਹੈ ਨਾ। ਮਨੁੱਖ ਆਸੁਰੀ ਕਰਮ ਕਰਦੇ ਹਨ ਤਾਂ ਉਹ ਕਰਮ ਵਿੱਕਰਮ ਬਣ ਜਾਂਦਾ ਹੈ। ਸਤਿਯੁੱਗ ਵਿੱਚ ਕਰਮ ਅਕਰਮ ਹੁੰਦੇ ਹਨ। ਉੱਥੇ ਕਰਮਾਂ ਦਾ ਖਾਤਾ ਹੁੰਦਾ ਨਹੀਂ। ਬਾਪ ਸਮਝਾਉਂਦੇ ਹਨ ਨਾ ਸਮਝਣ ਦੇ ਕਾਰਣ ਬਹੁਤ ਵਿਘਨ ਪਾਉਂਦੇ ਹਨ। ਕਹਿ ਦਿੰਦੇ ਹਨ ਸ਼ਿਵ ਤੇ ਸ਼ੰਕਰ ਇਕ ਹੈ। ਅਰੇ ਸ਼ਿਵ ਨਿਰਾਕਾਰ ਇਕੱਲਾ ਵਿਖਾਉਂਦੇ ਹਨ, ਸ਼ੰਕਰ- ਪਾਰਵਤੀ ਦਿਖਾਉਂਦੇ ਹਨ, ਦੋਵਾਂ ਦੀ ਐਕਟੀਵੀਟੀ ਬਿਲਕੁੱਲ ਹੀ ਵੱਖ ਹੈ। ਮਿਨਿਸਟਰ ਅਤੇ ਪ੍ਰੈਜ਼ੀਡੈਂਟ ਨੂੰ ਇਕ ਕਿਵ਼ੇਂ ਕਹਾਂਗੇ। ਦੋਵਾਂ ਦਾ ਮਰਤਬਾ ਬਿਲਕੁੱਲ ਹੀ ਵੱਖ ਹੈ, ਤਾਂ ਸ਼ਿਵ - ਸ਼ੰਕਰ ਨੂੰ ਇਕ ਕਿਵੇਂ ਕਹਿ ਦਿੰਦੇ ਹਨ। ਇਹ ਜਾਣਦੇ ਹਨ ਜਿਨ੍ਹਾਂ ਨੇ ਰਾਮ ਸੰਪਰਦਾਏ ਵਿੱਚ ਆਉਣਾ ਨਹੀਂ ਹੈ ੳਹ ਸਮਝਣਗੇ ਵੀ ਨਹੀ। ਆਸੁਰੀ ਸੰਪਰਦਾਏ ਗਾਲੀਆਂ ਦੇਣਗੇ ਵਿਘਨ ਪਾਓਣਗੇ ਕਿਉਂਕਿ ਉਨ੍ਹਾਂ ਵਿੱਚ 5 ਵਿਕਾਰ ਹਨ ਨਾ। ਦੇਵਤੇ ਹਨ ਸੰਪੂਰਨ ਨਿਰਵਿਕਾਰੀ। ਉਨ੍ਹਾਂ ਦਾ ਕਿੰਨਾਂ ਉੱਚਾ ਪਦ ਹੈ। ਹੁਣ ਤੁਸੀਂ ਸਮਝਦੇ ਹੋ ਕਿ ਅਸੀਂ ਕਿੰਨੇ ਵਿਕਾਰੀ ਸੀ। ਵਿਕਾਰ ਨਾਲ ਪੈਦਾ ਹੁੰਦੇ ਹਨ। ਸੰਨਿਆਸੀਆਂ ਨੇ ਵੀ ਵਿਕਾਰ ਨਾਲ ਪੈਦਾ ਹੋਣਾ ਹੈ। ਫਿਰ ਸੰਨਿਆਸ ਕਰਦੇ ਹਨ। ਸਤਿਯੁੱਗ ਵਿੱਚ ਇਹ ਗੱਲਾਂ ਨਹੀਂ ਹੁੰਦੀਆਂ। ਸੰਨਿਆਸੀ ਸਤਿਯੁੱਗ ਨੂੰ ਸਮਝਦੇ ਵੀ ਨਹੀ। ਕਹਿ ਦਿੰਦੇ ਹਨ ਸਤਿਯੁੱਗ ਹੈ ਹੀ ਹੈ। ਜਿਵੇਂ ਕਹਿੰਦੇ ਹਨ ਸ਼੍ਰੀਕ੍ਰਿਸ਼ਨ ਹਾਜ਼ਰਾ ਹਜ਼ੂਰ ਹਨ, ਰਾਧੇ ਵੀ ਹਾਜ਼ਰਾ ਹਜ਼ੂਰ ਹੈ। ਅਨੇਕ ਮਤ-ਮਤਾਂਤਰ ਅਨੇਕ ਧਰਮ ਹਨ। ਅੱਧਾਕਲਪ ਦੈਵੀ ਮਤ ਚਲਦੀ ਹੈ ਜੋ ਹੁਣ ਤੁਹਾਨੂੰ ਮਿਲ ਰਹੀ ਹੈ। ਤੁਸੀਂ ਹੀ ਬ੍ਰਹਮਾ ਮੁੱਖ ਵੰਸ਼ਾਵਾਲੀ ਫਿਰ ਵਿਸ਼ਨੁ ਵੰਸ਼ੀ ਅਤੇ ਚੰਦ੍ਰਵਨਸ਼ੀ ਬਣਦੇ ਹੋ। ਉਹ ਦੋਵੇਂ ਡਾਇਨੇਸਟੀ ਅਤੇ ਇਕ ਬ੍ਰਾਹਮਣ ਕੁਲ ਕਹਾਂਗੇ, ਇਨ੍ਹਾਂ ਨੂੰ ਡਾਇਨੇਸਟੀ ਨਹੀਂ ਕਹਾਂਗੇ। ਇਨ੍ਹਾਂ ਦੀ ਰਾਜਾਈ ਹੁੰਦੀ ਨਹੀਂ। ਇਹ ਵੀ ਤੁਸੀਂ ਹੀ ਸਮਝਦੇ ਹੋ। ਤੁਹਾਡੇ ਵਿੱਚ ਵੀ ਕੋਈ-ਕੋਈ ਸਮਝਦੇ ਹਨ। ਕੋਈ ਤਾਂ ਸੁਧਰਦੇ ਹੀ ਨਹੀਂ, ਕੋਈ ਨਾ ਕੋਈ ਭੂਤ ਹੈ। ਲੋਭ ਦਾ ਭੂਤ, ਕ੍ਰੋਧ ਦਾ ਭੂਤ ਹੈ ਨਾ। ਸਤਿਯੁੱਗ ਵਿੱਚ ਕੋਈ ਭੂਤ ਨਹੀਂ। ਸਤਿਯੁੱਗ ਵਿੱਚ ਹੁੰਦੇ ਹਨ ਦੇਵਤੇ, ਜੋ ਬਹੁਤ ਸੁਖੀ ਹੁੰਦੇ ਹਨ। ਭੂਤ ਹੀ ਦੁੱਖ ਦਿੰਦੇ ਹਨ, ਕਾਮ ਦਾ ਭੂਤ ਆਦਿ- ਮੱਧ- ਅੰਤ ਦੁੱਖ ਦਿੰਦੇ ਹਨ। ਇਸ ਵਿੱਚ ਬਹੁਤ ਮੇਹਨਤ ਕਰਨੀ ਹੈ। ਮਾਸੀ ਦਾ ਘਰ ਨਹੀਂ ਹੈ। ਬਾਪ ਕਹਿੰਦੇ ਰਹਿੰਦੇ ਹਨ ਭਾਈ - ਭੈਣ ਸਮਝੋ ਤਾਂ ਕ੍ਰਿਮੀਨਲ ਦ੍ਰਿਸ਼ਟੀ ਨਾ ਜਾਵੇ। ਹਰ ਗੱਲ ਵਿੱਚ ਹਿੰਮਤ ਚਾਹੀਦੀ ਹੈ। ਕੋਈ ਕਹਿ ਦਿੰਦੇ ਹਨ ਸ਼ਾਦੀ ਨਹੀਂ ਕਰੋਗੇ ਤਾਂ ਨਿਕਲੋ ਘਰ ਤੋਂ ਬਾਹਰ। ਤਾਂ ਹਿੰਮਤ ਚਾਹੀਦੀ ਹੈ। ਆਪਣੀ ਪਰਖ ਵੀ ਕੀਤੀ ਜਾਂਦੀ ਹੈ।

ਤੁਸੀਂ ਬੱਚੇ ਬਹੁਤ ਪਦਮਾਪਦਮ ਭਾਗਸ਼ਾਲੀ ਬਣ ਰਹੇ ਹੋ। ਇਹ ਸਭ ਕੁਝ ਖ਼ਤਮ ਹੋ ਜਾਵੇਗਾ। ਸਭ ਕੁਝ ਮਿੱਟੀ ਵਿੱਚ ਮਿਲ ਜਾਣਾ ਹੈ। ਕੋਈ ਤਾਂ ਅੱਛੀ ਹਿੰਮਤ ਰੱਖ ਚੱਲ ਪੈਂਦੇ ਹਨ। ਕੋਈ ਤਾਂ ਹਿੰਮਤ ਰੱਖ ਫਿਰ ਫੇਲ ਹੋ ਜਾਂਦੇ ਹਨ। ਬਾਪ ਤਾਂ ਹਰ ਗੱਲ ਵਿੱਚ ਸਮਝਾਉਂਦੇ ਰਹਿੰਦੇ ਹਨ। ਪ੍ਰੰਤੂ ਨਹੀਂ ਕਰਦੇ ਤਾਂ ਸਮਝਿਆ ਜਾਂਦਾ ਹੈ ਪੂਰਾ ਯੋਗ ਨਹੀਂ ਹੈ। ਭਾਰਤ ਦਾ ਪ੍ਰਾਚੀਨ ਰਾਜਯੋਗ ਤਾਂ ਮਸ਼ਹੂਰ ਹੈ। ਇਸ ਯੋਗ ਨਾਲ ਹੀ ਤੁਸੀਂ ਵਿਸ਼ਵ ਦੇ ਮਾਲਿਕ ਬਣਦੇ ਹੋ। ਪੜ੍ਹਾਈ ਹੈ ਸੌਰਸ ਆਫ਼ ਇਨਕਮ। ਪੜ੍ਹਾਈ ਨਾਲ ਹੀ ਨੰਬਰਵਾਰ ਤੁਸੀਂ ਉੱਚ ਪਦ ਪਾਉਂਦੇ ਹੋ। ਭਾਈ-ਭੈਣ ਦੇ ਸਬੰਧ ਵਿੱਚ ਵੀ ਬੁੱਧੀ ਚਲਾਇਮਾਨ ਹੁੰਦੀ ਹੈ ਇਸਲਈ ਬਾਪ ਇਸ ਤੋਂ ਵੀ ਉਚਾ ਲੈ ਜਾਂਦੇ ਹਨ ਕਿ ਆਪਣੇ ਨੂੰ ਆਤਮਾ ਸਮਝੋ, ਦੂਸਰੇ ਨੂੰ ਵੀ ਆਤਮਾ ਭਾਈ-ਭਾਈ ਸਮਝੋ। ਅਸੀਂ ਸਭ ਭਾਈ-ਭਾਈ ਹਾਂ ਤੇ ਦੂਸਰੀ ਦ੍ਰਿਸ਼ਟੀ ਜਾਵੇਗੀ ਨਹੀਂ। ਸ਼ਰੀਰ ਨੂੰ ਦੇਖਣ ਨਾਲ ਕ੍ਰਿਮੀਨਲ ਖਿਆਲ ਆਉਂਦੇ ਹਨ। ਬਾਪ ਕਹਿੰਦੇ ਹਨ - ਬੱਚੇ ਅਸ਼ਰੀਰੀ ਭਵ, ਦੇਹੀ-ਅਭਿਮਾਨੀ ਭਵ। ਆਪਣੇ ਨੂੰ ਆਤਮਾ ਸਮਝੋ। ਆਤਮਾ ਅਵਿਨਾਸ਼ੀ ਹੈ। ਸ਼ਰੀਰ ਨਾਲ ਪਾਰਟ ਵਜਾਇਆ। ਫਿਰ ਸ਼ਰੀਰ ਤੋਂ ਵੱਖ ਹੋ ਜਾਣਾ ਚਾਹੀਦਾ ਹੈ। ਉਹ ਐਕਟਰਸ ਪਾਰਟ ਪੂਰਾ ਕਰ ਕਪੜਾ ਬਦਲੀ ਕਰ ਦਿੰਦੇ ਹਨ। ਤੁਸੀਂ ਵੀ ਹੁਣ ਪੁਰਾਣਾ ਕਪੜਾ(ਸ਼ਰੀਰ) ਉਤਾਰ ਨਵਾਂ ਕਪੜਾ ਪਹਿਨਣਾ ਹੈ। ਇਸ ਸਮੇਂ ਆਤਮਾ ਵੀ ਤਮੋਪ੍ਰਧਾਨ, ਸ਼ਰੀਰ ਵੀ ਤਮੋਪ੍ਰਧਾਨ ਹੈ। ਤਮੋਪ੍ਰਧਾਨ ਆਤਮਾ ਮੁੱਕਤੀ ਵਿੱਚ ਜਾ ਨਹੀਂ ਸਕਦੀ। ਪਵਿੱਤਰ ਹੋਵੇ ਤਾਂ ਜਾਵੇ। ਅਪਵਿੱਤਰ ਆਤਮਾ ਵਾਪਿਸ ਨਹੀਂ ਜਾ ਸਕਦੀ। ਇਹ ਝੂਠ ਬੋਲਦੇ ਹਨ ਕਿ ਫਲਾਣਾ ਬ੍ਰਹਮ ਵਿੱਚ ਲੀਨ ਹੋਇਆ। ਇਕ ਵੀ ਜਾ ਨਹੀਂ ਸਕਦੇ। ਉਥੇ ਜਿਵੇਂ ਸਿਜਰਾ ਬਣਿਆ ਹੋਇਆ ਹੈ ਉਵੇਂ ਹੀ ਰਹਿੰਦਾ ਹੈ। ਇਹ ਤੁਸੀਂ ਬ੍ਰਾਹਮਣ ਬੱਚੇ ਜਾਣਦੇ ਹੋ। ਗੀਤਾ ਵਿੱਚ ਬ੍ਰਾਹਮਣਾ ਦਾ ਨਾਮ ਕੁਝ ਵੀ ਦਿਖਾਇਆ ਨਹੀਂ ਹੈ। ਇਹ ਤਾਂ ਸਮਝਾਉਂਦੇ ਹਨ ਪ੍ਰਜਾਪਿਤਾ ਦੇ ਤਨ ਵਿੱਚ ਪ੍ਰਵੇਸ਼ ਕਰਦਾ ਹਾਂ ਤਾਂ ਜਰੂਰ ਅਡਾਪਸ਼ਨ ਚਾਹੀਦੀ ਹੈ। ਉਹ ਬ੍ਰਾਹਮਣ ਹਨ ਵਿਕਾਰੀ, ਤੁਸੀਂ ਹੋ ਨਿਰਵਿਕਾਰੀ। ਨਿਰਵਿਕਾਰੀ ਬਣਨ ਲਈ ਬਹੁਤ ਸਿਤਮ ਸਹਿਣ ਕਰਨੇ ਪੈਂਦੇ ਹਨ। ਇਹ ਨਾਮ ਰੂਪ ਦੇਖਣ ਨਾਲ ਬਹੁਤਿਆਂ ਨੂੰ ਵਿਕਲਪ ਆਉਂਦੇ ਹਨ। ਭਾਈ-ਭੈਣ ਦੇ ਸਬੰਧ ਵਿੱਚ ਵੀ ਡਿੱਗ ਪੈਂਦੇ ਹਨ। ਕਹਿੰਦੇ ਹਨ ਬਾਬਾ ਅਸੀਂ ਡਿੱਗ ਗਏ, ਕਾਲਾ ਮੂੰਹ ਕਰ ਲਿਆ। ਬਾਪ ਕਹਿੰਦੇ ਹਨ - ਵਾਹ! ਮੈਂ ਕਿਹਾ ਭਾਈ-ਭੈਣ ਹੋਕੇ ਰਹੋ, ਤੁਸੀਂ ਫਿਰ ਇਹ ਖ਼ਰਾਬ ਕੰਮ ਕੀਤਾ। ਉਸਦੀ ਫਿਰ ਬੜੀ ਕੜ੍ਹੀ ਸਜ਼ਾ ਮਿਲ ਜਾਂਦੀ ਹੈ। ਉਵੇਂ ਕੋਈ ਕਿਸੇ ਨੂੰ ਖ਼ਰਾਬ ਕਰਦੇ ਹਨ ਤਾਂ ਉਨ੍ਹਾਂ ਨੂੰ ਜੇਲ ਵਿੱਚ ਪਾਇਆ ਜਾਂਦਾ ਹੈ। ਭਾਰਤ ਕਿੰਨਾ ਪਵਨ ਸੀ ਜੋ ਮੈਂ ਸਥਾਪਿਤ ਕੀਤਾ। ਉਸ ਦਾ ਨਾਮ ਹੀ ਹੈ ਸ਼ਿਵਾਲਾ। ਇਹ ਗਿਆਨ ਵੀ ਕਿਸੇ ਵਿੱਚ ਨਹੀਂ ਹੈ। ਬਾਕੀ ਸ਼ਾਸਤਰ ਆਦਿ ਜੋ ਹਨ ਉਹ ਸਭ ਭਗਤੀ ਮਾਰਗ ਦੇ ਕਰਮਕਾਂਡ ਹਨ। ਸਤਿਯੁੱਗ ਵਿੱਚ ਸਭ ਸਦਗਤੀ ਵਿੱਚ ਹਨ, ਇਸਲਈ ਉਥੇ ਕੋਈ ਪੁਰਸ਼ਾਰਥ ਨਹੀਂ ਕਰਦੇ। ਇੱਥੇ ਸਭ ਗਤੀ-ਸਦਗਤੀ ਲਈ ਪੁਰਸ਼ਾਰਥ ਕਰਦੇ ਹਨ ਕਿਉਂਕਿ ਦੁਰਗਤੀ ਵਿੱਚ ਹਨ। ਗੰਗਾ ਇਸ਼ਨਾਨ ਕਰਨ ਜਾਂਦੇ ਹਨ ਤਾਂ ਗੰਗਾ ਦਾ ਪਾਣੀ ਸਦਗਤੀ ਦੇਵੇਗਾ ਕੀ? ਉਹ ਪਾਵਨ ਬਣਾਏਗਾ ਕੀ? ਕੁੱਝ ਵੀ ਜਾਣਦੇ ਨਹੀਂ। ਤੁਹਾਡੇ ਵਿੱਚ ਵੀ ਨੰਬਰਵਾਰ ਹਨ। ਕੋਈ ਤਾਂ ਖੁੱਦ ਨਹੀਂ ਸਮਝਦੇ ਤਾਂ ਦੂਸਰਿਆਂ ਨੂੰ ਕੀ ਸਮਝਾਉਣਗੇ, ਇਸਲਈ ਬਾਬਾ ਭੇਜਦੇ ਨਹੀਂ। ਗਾਉਂਦੇ ਰਹਿੰਦੇ ਹਨ - ਬਾਬਾ ਤੁਸੀਂ ਆਵੋਗੇ ਤਾਂ ਤੁਹਾਡੀ ਸ਼੍ਰੀਮਤ ਤੇ ਚਲ ਕੇ ਦੇਵਤਾ ਬਣਾਂਗੇ। ਦੇਵਤੇ ਰਹਿੰਦੇ ਹਨ ਸਤਿਯੁੱਗ ਅਤੇ ਤ੍ਰੇਤਾ ਵਿੱਚ। ਇੱਥੇ ਤਾਂ ਸਭ ਤੋਂ ਜ਼ਿਆਦਾ ਕਾਮ ਵਿਕਾਰ ਵਿੱਚ ਫ਼ਸੇ ਹੋਏ ਹਨ। ਕਾਮ ਵਿਕਾਰ ਬਿਗਰ ਰਹਿ ਨਹੀਂ ਸਕਦੇ। ਇਹ ਵਿਕਾਰ ਹੈ ਜਿਵੇਂ ਮਾਈ-ਬਾਪ ਦਾ ਵਰਸਾ। ਇਥੇ ਤੁਹਾਨੂੰ ਮਿਲਦਾ ਹੈ ਰਾਮ ਦਾ ਵਰਸਾ। ਪਵਿਤ੍ਰਤਾ ਦਾ ਵਰਸਾ ਮਿਲਦਾ ਹੈ। ਉੱਥੇ ਕਾਮ ਵਿਕਾਰ ਦੀ ਕੋਈ ਗੱਲ ਨਹੀਂ ਹੁੰਦੀ।

ਭਗਤ ਲੋਕ ਕਹਿੰਦੇ ਹਨ ਕ੍ਰਿਸ਼ਨ ਭਗਵਾਨ ਹੈ। ਤੁਸੀਂ ਉਨ੍ਹਾਂ ਨੂੰ 84 ਜਨਮਾਂ ਵਿੱਚ ਦਿਖਾਉਂਦੇ ਹੋ। ਅਰੇ, ਭਗਵਾਨ ਤਾਂ ਨਿਰਾਕਾਰ ਹੈ। ਉਨ੍ਹਾਂ ਦਾ ਨਾਮ ਸ਼ਿਵ ਹੈ। ਬਾਪ ਕਿੰਨੀ ਚੰਗੀ ਤਰ੍ਹਾਂ ਸਮਝਾਉਂਦੇ ਹਨ। ਤਰਸ ਵੀ ਪੈਂਦਾ ਹੈ। ਰਹਿਮਦਿਲ ਹੈ ਨਾ। ਇਹ ਕਿੰਨੇ ਚੰਗੇ ਸਮਝਦਾਰ ਬੱਚੇ ਹਨ। ਭਭਕਾ ਵੀ ਚੰਗਾ ਹੈ। ਜਿਨ੍ਹਾਂ ਵਿੱਚ ਗਿਆਨ ਅਤੇ ਯੋਗ ਦੀ ਤਾਕਤ ਹੈ ਤਾਂ ਉਹ ਕਸ਼ਿਸ਼ ਕਰਦੇ ਹਨ। ਪੜ੍ਹੇ-ਲਿਖੇ ਨੂੰ ਸਤਿਕਾਰ ਚੰਗਾ ਮਿਲਦਾ ਹੈ। ਅਨਪੜ੍ਹ ਨੂੰ ਸਤਿਕਾਰ ਨਹੀਂ ਮਿਲਦਾ ਹੈ। ਇਹ ਤਾਂ ਜਾਣਦੇ ਹੋ ਇਸ ਸਮੇਂ ਸਭ ਆਸੁਰੀ ਸੰਪਰਦਾਇ ਹੈ। ਕੁਝ ਵੀ ਸਮਝਦੇ ਨਹੀਂ ਹਨ। ਸ਼ਿਵ ਅਤੇ ਸ਼ੰਕਰ ਦਾ ਅੰਤਰ ਤਾਂ ਬਿਲਕੁੱਲ ਕਲੀਅਰ ਹੈ। ਉਹ ਹੈ ਮੂਲਵਤਨ ਵਿੱਚ, ਉਹ ਹੈ ਸੂਖਸ਼ਮ ਵਤਨ ਵਿੱਚ, ਸਭ ਇੱਕੋ ਜਿਹੇ ਕਿਵ਼ੇਂ ਹੋਣਗੇ? ਇਹ ਤਾਂ ਤਮੋਪ੍ਰਧਾਨ ਦੁਨੀਆ ਹੈ। ਰਾਵਣ ਦੁਸ਼ਮਣ ਹੈ ਆਸੁਰੀ ਸੰਪਰਦਾਇ ਦਾ, ਜੋ ਆਪ ਸਮਾਨ ਬਣਾ ਦਿੰਦਾ ਹੈ। ਹੁਣ ਬਾਪ ਤੁਹਾਨੂੰ ਆਪ ਸਮਾਨ ਦੈਵੀ ਸੰਪਰਦਾਇ ਬਣਾਉਂਦੇ ਹਨ। ਉਥੇ ਰਾਵਣ ਹੁੰਦਾ ਨਹੀਂ। ਅੱਧਾਕਲਪ ਉਸਨੂੰ ਸਾੜਦੇ ਹਨ। ਰਾਮ ਰਾਜ ਹੁੰਦਾ ਹੈ ਸਤਿਯੁੱਗ ਵਿੱਚ। ਗਾਂਧੀ ਜੀ ਰਾਮ ਰਾਜ ਚਾਹੁੰਦੇ ਸਨ। ਲੇਕਿਨ ਉਹ ਰਾਮ ਰਾਜ ਕਿਵ਼ੇਂ ਸਥਾਪਨ ਕਰ ਸਕਦੇ? ਉਹ ਕੋਈ ਆਤਮ - ਅਭਿਮਾਨੀ ਬਣਨ ਦੀ ਸਿੱਖਿਆ ਨਹੀਂ ਦਿੰਦੇ ਸਨ। ਬਾਪ ਹੀ ਸੰਗਮ ਤੇ ਕਹਿੰਦੇ ਹਨ ਆਤਮ - ਅਭਿਮਾਨੀ ਬਣੋ। ਇਹ ਹੈ ਉਤੱਮ ਬਣਨ ਦਾ ਯੁੱਗ। ਬਾਪ ਕਿੰਨੇ ਪਿਆਰ ਨਾਲ ਸਮਝਾਉਂਦੇ ਰਹਿੰਦੇ ਹਨ। ਘੜੀ-ਘੜੀ ਕਿੰਨੇ ਪਿਆਰ ਨਾਲ ਬਾਪ ਨੂੰ ਯਾਦ ਕਰਨਾ ਚਾਹੀਦਾ ਹੈ - ਬਾਬਾ ਤੁਹਾਡੀ ਤੇ ਕਮਾਲ ਹੈ। ਅਸੀਂ ਕਿੰਨੇ ਪੱਥਰ ਬੁੱਧੀ ਸੀ, ਤੁਸੀਂ ਸਾਨੂੰ ਕਿੰਨਾ ਉੱਚਾ ਬਣਾਉਂਦੇ ਹੋ! ਤੁਹਾਡੀ ਮਤ ਤੋਂ ਬਿਨਾਂ ਅਸੀਂ ਕਿਸੇ ਹੋਰ ਦੀ ਮੱਤ ਤੇ ਨਹੀਂ ਚੱਲਾਂਗੇ। ਪਿਛਾੜੀ ਵਿੱਚ ਸਭ ਕਹਿਣਗੇ ਬਰੋਬਰ ਬ੍ਰਹਮਕੁਮਾਰ-ਕੁਮਾਰੀਆਂ ਤਾਂ ਦੈਵੀ ਮਤ ਤੇ ਚਲ ਰਹੇ ਹਨ। ਕਿੰਨੀਆਂ ਚੰਗੀਆਂ-ਚੰਗੀਆਂ ਗੱਲਾਂ ਸੁਣਾਉਂਦੇ ਹਾਂ। ਆਦਿ - ਮੱਧ- ਅੰਤ ਦਾ ਪਰਿਚੇ ਦਿੰਦੇ ਹਨ। ਕਰੈਕਟਰ ਸੁਧਾਰਦੇ ਹਨ। ਅੱਛਾ!

ਮਿੱਠੇ-ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ- ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਦ੍ਰਿਸ਼ਟੀ ਨੂੰ ਸ਼ੁੱਧ ਪਵਿੱਤਰ ਬਣਾਉਣ ਦੇ ਲਈ ਕਿਸੇ ਦੇ ਵੀ ਨਾਮ ਰੂਪ ਨੂੰ ਨਾ ਦੇਖ ਅਸ਼ਰੀਰੀ ਬਣਨ ਦਾ ਅਭਿਆਸ ਕਰਨਾ ਹੈ। ਆਪਣੇ ਨੂੰ ਆਤਮਾ ਸਮਝ, ਆਤਮਾ ਭਾਈ ਨਾਲ ਗੱਲ ਕਰਨੀ ਹੈ।

2. ਸਰਵ ਦਾ ਸਤਿਕਾਰ ਪ੍ਰਾਪਤ ਕਰਨ ਦੇ ਲਈ ਗਿਆਨ-ਯੋਗ ਦੀ ਤਾਕਤ ਧਾਰਨ ਕਰਨੀ ਹੈ। ਦੈਵੀਗੁਣਾਂ ਨਾਲ ਸੰਪੰਨ ਬਣਨਾ ਹੈ। ਕਰੈਕਟਰ ਸੁਧਾਰਨ ਦੀ ਸੇਵਾ ਕਰਨੀ ਹੈ।

ਵਰਦਾਨ:-
ਬਿਮਾਰੀ ਕੰਸ਼ੀਅਸ ਦੀ ਬਜਾਏ ਖੁਸ਼ੀ - ਖੁਸ਼ੀ ਨਾਲ ਹਿਸਾਬ - ਕਿਤਾਬ ਚੂਕਤੂ ਕਰਨ ਵਾਲੇ ਸੋਲ ਕੰਸ਼ੀਅਸ ਭਵ।

ਤਨ ਤੇ ਸਭ ਦੇ ਪੁਰਾਣੇ ਹਨ ਹੀ। ਹਰ ਇੱਕ ਨੂੰ ਕੋਈ ਨਾ ਕੋਈ ਛੋਟੀ ਵੱਡੀ ਬਿਮਾਰੀ ਹੈ। ਲੇਕਿਨ ਸ਼ਰੀਰ ਦਾ ਪ੍ਰਭਾਵ ਜੇਕਰ ਮਨ ਤੇ ਆ ਗਿਆ ਤਾਂ ਡਬਲ ਬਿਮਾਰ ਹੋ ਬਿਮਾਰੀ ਕਾਂਸ਼ੀਅਸ ਹੋ ਜਾਵੋਗੇ ਇਸਲਈ ਮਨ ਵਿਚ ਕਦੇ ਵੀ ਬਿਮਾਰੀ ਦਾ ਸੰਕਲਪ ਨਹੀਂ ਆਉਣਾ ਚਾਹੀਦਾ, ਤਾਂ ਕਹਾਂਗੇ ਸੋਲ ਕੰਸ਼ੀਅਸ। ਬਿਮਾਰੀ ਵਿੱਚ ਕਦੇ ਘਬਰਾਓ ਨਹੀਂ। ਥੋੜ੍ਹਾ ਜਿਹਾ ਦਵਾਈ ਰੂਪੀ ਫਰੂਟ ਖਾਕੇ ਉਸ ਨੂੰ ਵਿਦਾਈ ਦੇ ਦੇਵੋ। ਖਸ਼ੀ - ਖੁਸ਼ੀ ਨਾਲ ਹਿਸਾਬ - ਕਿਤਾਬ ਚੂਕਤੂ ਕਰੋ।

ਸਲੋਗਨ:-
ਹਰ ਗੁਣ, ਹਰ ਸ਼ਕਤੀ ਦਾ ਅਨੁਭਵ ਕਰਨਾ ਮਤਲਬ ਅਨੁਭਵੀ ਮੂਰਤ ਬਣਨਾ।