07.04.24     Avyakt Bapdada     Punjabi Murli     01.03.99    Om Shanti     Madhuban


ਸੰਪੂਰਨ ਪਵਿੱਤਰ ਬਣਕੇ ਸੰਸਕਾਰ ਮਿਲਣ ਮਨਾਉਣਾ - ਇਹ ਹੀ ਸੱਚੀ ਹੋਲੀ ਹੈ ”


ਅੱਜ ਬਾਪਦਾਦਾ ਚਾਰੋਂ ਪਾਸੇ ਦੇ ਆਪਣੇ ਹੋਲੀਏਸਟ ਅਤੇ ਹਾਈਏਸਟ ਬੱਚਿਆਂ ਨੂੰ ਦੇਖ ਰਹੇ ਹਨ। ਵਿਸਵ ਵਿੱਚ ਸਭਤੋਂ ਹਾਈਏਸਟ ਉੱਚ ਤੋਂ ਉੱਚ ਸ਼੍ਰੇਸ਼ਠ ਆਤਮਾਵਾਂ ਤੁਸੀਂ ਬੱਚਿਆਂ ਦੇ ਸਿਵਾਏ ਹੋਰ ਕੋਈ ਹੈ? ਕਿਉਂਕਿ ਤੁਸੀਂ ਸਭ ਉੱਚੇ ਤੋਂ ਉੱਚੇ ਬਾਪ ਦੇ ਬੱਚੇ ਹੋ। ਸਾਰੇ ਕਲਪ ਵਿੱਚ ਚੱਕਰ ਲਗਾ ਕੇ ਦੇਖੋ ਤਾਂ ਸਭਤੋਂ ਉੱਚੇ ਮਰਤਬੇ ਵਾਲਾ ਹੋਰ ਕੋਈ ਨਜ਼ਰ ਆਉਂਦੇ ਨਹੀਂ ਹਨ? ਰਾਜ ਅਧਿਕਾਰੀ ਸਵਰੂਪ ਵਿੱਚ ਵੀ ਤੁਹਾਡੇ ਤੋਂ ਉੱਚੇ ਰਾਜ ਅਧਿਕਾਰੀ ਬਣੇ ਹਨ? ਫਿਰ ਪੂਜਨ ਅਤੇ ਗਾਇਨ ਵਿੱਚ ਦੇਖੋ ਜਿੰਨੀ ਪੂਜਾ ਵਿਧੀਪੂਰਵਕ ਤੁਹਾਡੀ ਆਤਮਾਵਾਂ ਦੀ ਹੁੰਦੀ ਹੈ ਉਸਤੋਂ ਜ਼ਿਆਦਾ ਹੋਰ ਕਿਸੇ ਦੀ ਹੈ? ਵੰਡਰਫੁੱਲ ਰਾਜ਼ ਡਰਾਮੇ ਦਾ ਕਿੰਨਾ ਸ਼੍ਰੇਸ਼ਠ ਹੈ ਜੋ ਤੁਸੀਂ ਖੁਦ ਚੇਤੰਨ ਸਵਰੂਪ ਵਿੱਚ, ਇਸ ਸਮੇਂ ਆਪਣੇ ਪੂਜਯ ਸਵਰੂਪ ਨੂੰ ਨਾਲੇਜ਼ ਦੇ ਦਵਾਰਾ ਜਾਣਦੇ ਵੀ ਹੋ ਅਤੇ ਦੇਖਦੇ ਵੀ ਹੋ। ਇੱਕ ਪਾਸੇ ਤੁਸੀਂ ਚੇਤੰਨ ਆਤਮਾਵਾਂ ਹੋ ਦੂਸਰੇ ਪਾਸੇ ਤੁਹਾਡੇ ਜੜ੍ਹ ਚਿੱਤਰ ਪੁਜਯ ਰੂਪ ਵਿੱਚ ਹਨ। ਆਪਣੇ ਪੂਜਯ ਸਵਰੂਪ ਨੂੰ ਦੇਖ ਰਹੇ ਹੋ ਨਾ? ਜੜ੍ਹ ਰੂਪ ਵਿੱਚ ਵੀ ਹੋ ਅਤੇ ਚੇਤੰਨ ਰੂਪ ਵਿੱਚ ਹੋ। ਤਾਂ ਵਾਯੂਮੰਡਲ ਖੇਡ ਹੈ ਨਾ! ਅਤੇ ਰਾਜ ਦੇ ਹਿਸਾਬ ਨਾਲ ਵੀ ਸਾਰੇ ਕਲਪ ਵਿੱਚ ਨਿਰਵਿਗਣ, ਅਖੰਡ - ਅਟਲ ਰਾਜ ਇੱਕ ਤੁਸੀਂ ਆਤਮਾਵਾਂ ਦਾ ਹੀ ਚੱਲਦਾ ਹੈ। ਰਾਜੇ ਤਾਂ ਬਹੁਤ ਬਣਦੇ ਹਨ ਪਰ ਤੁਸੀਂ ਵਿਸ਼ਵਰਾਜਨ ਦੀ ਰਾਇਲ ਫੈਮਿਲੀ ਸਭਤੋਂ ਸ਼੍ਰੇਸ਼ਠ ਹੈ। ਤਾਂ ਰਾਜ ਵਿੱਚ ਵੀ ਹਾਈਏਸਟ ਅਤੇ ਹੁਣ ਸੰਗਮ ਤੇ ਪਰਮਾਤਮ ਵਰਸੇ ਦੇ ਅਧਿਕਾਰੀ, ਪਰਮਾਤਮ ਮਿਲਣ ਦੇ ਅਧਿਕਾਰੀ, ਪਰਮਾਤਮ ਪਿਆਰ ਦੇ ਅਧਿਕਾਰੀ, ਪਰਮਾਤਮ ਪਰਿਵਾਰ ਦੀ ਆਤਮਾਵਾਂ ਹੋਰ ਕੋਈ ਬਣਦੀ ਹੈ? ਤੁਸੀਂ ਹੀ ਬਣੇ ਹੋ ਨਾ ? ਬਣ ਗਏ ਹੋ ਜਾਂ ਬਣ ਰਹੇ ਹੋ? ਬਣ ਵੀ ਗਏ ਅਤੇ ਹੁਣ ਤਾਂ ਵਰਸਾ ਲੈਕੇ ਸੰਪੰਨ ਬਣ ਬਾਪ ਦੇ ਨਾਲ -ਨਾਲ ਆਪਣੇ ਘਰ ਵੀ ਚੱਲਣ ਵਾਲੇ ਹਨ। ਸੰਗਮ ਦਾ ਸੁਖ, ਸੰਗਮਯੁਗ ਦੀਆਂ ਪ੍ਰਾਪਤੀਆਂ। ਸੰਗਮਯੁਗ ਦਾ ਸਮੇਂ ਸੁਹਾਣਾ ਲੱਗਦਾ ਹੈ ਨਾ! ਬਹੁਤ ਪਿਆਰਾ ਲੱਗਦਾ ਹੈ। ਰਾਜ ਦੇ ਸਮੇਂ ਨਾਲ ਵੀ ਸੰਗਮ ਦਾ ਸਮੇਂ ਪਿਆਰਾ ਲੱਗਦਾ ਹੈ ਨਾ ? ਪਿਆਰਾ ਹੈ ਜਾਂ ਜਲਦੀ ਜਾਣਾ ਚਾਹੁੰਦੇ ਹੋ ? ਫਿਰ ਪੁੱਛਦੇ ਹੋ ਕਿ ਬਾਬਾ ਵਿਨਾਸ਼ ਕਦੋਂ ਹੋਵੇਗਾ? ਸੋਚਦੇ ਹੋ ਨਾ - ਪਤਾ ਨਹੀਂ ਵਿਨਾਸ਼ ਕਦੋਂ ਹੋਵੇਗਾ? ਕੀ ਹੋਵੇਗਾ? ਅਸੀਂ ਕਿੱਥੇ ਹੋਵਾਂਗੇ? ਬਾਪਦਾਦਾ ਕਹਿੰਦੇ ਹਨ ਜਿੱਥੇ ਵੀ ਹੋਵੋਗੇ - ਯਾਦ ਵਿੱਚ ਹੋਵੋਂਗੇ, ਬਾਪ ਦੇ ਨਾਲ ਹੋਵਾਂਗੇ। ਸਾਕਾਰ ਵਿੱਚ ਜਾਂ ਆਕਾਰ ਵਿੱਚ ਨਾਲ ਹੋਵਾਂਗੇ ਤਾਂ ਕੁਝ ਨਹੀਂ ਹੋਵੇਗਾ। ਸਾਕਾਰ ਵਿੱਚ ਕਹਾਣੀ ਸੁਣਾਈ ਹੈ ਨਾ। ਬਿੱਲੀ ਦੇ ਪੁੰਗਰੇ ਭੱਠੀ ਵਿੱਚ ਹੁੰਦੇ ਸੇਫ਼ ਰਹੇ ਨਾ! ਜਾਂ ਜਲ ਗਏ ? ਸਭ ਸੇਫ਼ ਰਹੇ। ਤਾਂ ਤੁਸੀਂ ਪਰਮਾਤਮ ਬੱਚੇ ਜੋ ਨਾਲ ਹੋਵੋਂਗੇ ਉਹ ਸੇਫ਼ ਰਹਿਣਗੇ। ਜੇਕਰ ਹੋਰ ਕਿੱਥੇ ਬੁੱਧੀ ਹੋਵੇਗੀ ਤਾਂ ਕੁਝ ਨਾ ਕੁਝ ਸੇਕ ਲੱਗੇਗਾ, ਕੁਝ ਨਾ ਕੁਝ ਪ੍ਰਭਾਵ ਹੋਵੇਗਾ। ਨਾਲ ਕੰਮਬਾਇੰਡ ਹੋਵੋਗੇ, ਇੱਕ ਸੈਕਿੰਡ ਵੀ ਇੱਕਲੇ ਨਹੀਂ ਹੋਵੋਂਗੇ ਤਾਂ ਸੇਫ਼ ਰਹੋਂਗੇ। ਕਦੀ - ਕਦੀ ਕੰਮਕਾਜ ਜਾਂ ਸੇਵਾ ਵਿੱਚ ਇੱਕਲੇ ਅਨੁਭਵ ਕਰਦੇ ਹੋ? ਕੀ ਕਰੀਏ ਇੱਕਲੇ ਹਾਂ, ਬਹੁਤ ਕੰਮ ਹੈ! ਫਿਰ ਥੱਕ ਵੀ ਜਾਂਦੇ ਹਨ। ਤਾਂ ਬਾਪ ਨੂੰ ਕਿਉਂ ਨਹੀਂ ਸਾਥੀ ਬਣਾਉਂਦੇ! ਦੋ ਬਾਹਵਾਂ ਵਾਲਿਆਂ ਨੂੰ ਸਾਥੀ ਬਣਾ ਦਿੰਦੇ, ਹਜ਼ਾਰ ਬਾਹਵਾਂ ਵਾਲਿਆਂ ਨੂੰ ਕਿਉਂ ਨਹੀਂ ਸਾਥੀ ਬਣਾਉਂਦੇ। ਕੌਣ ਜ਼ਿਆਦਾ ਸਹਿਯੋਗ ਦਵੇਗਾ ? ਹਜ਼ਾਰ ਬਾਹਵਾਂ ਵਾਲਾ ਜਾਂ ਦੋ ਬਾਹਵਾਂ ਵਾਲਾ?

ਸੰਗਮਯੁਗ ਤੇ ਬ੍ਰਹਮਾਕੁਮਾਰ ਅਤੇ ਬ੍ਰਹਮਾਕੁਮਾਰੀ ਇੱਕਲੇ ਨਹੀਂ ਹੋ ਸਕਦੇ। ਸਿਰਫ਼ ਜਦੋਂ ਸੇਵਾ ਵਿੱਚ, ਕਰਮਯੋਗ ਵਿੱਚ ਬਹੁਤ ਬਿਜ਼ੀ ਹੋ ਜਾਂਦੇ ਹੋ ਹਨ ਤਾਂ ਸਾਥ ਵੀ ਭੁੱਲ ਜਾਂਦੇ ਹੋ ਫਿਰ ਥੱਕ ਜਾਂਦੇ ਹੋ। ਫਿਰ ਕਹਿੰਦੇ ਹੋ ਥੱਕ ਗਏ, ਹੁਣ ਕੀ ਕਰੀਏ ਥੱਕੇ ਨਹੀਂ, ਜਦੋਂ ਬਾਪਦਾਦਾ ਸਦਾ ਸਾਥ ਦੇਣ ਲਈ ਆਏ ਹਨ, ਪਰਮਧਾਮ ਛੱਡਕੇ ਕਿਉਂ ਆਏ ਹਨ? ਸੋਂਦੇ ਜਾਗਦੇ, ਕਰਮ ਕਰਦੇ, ਸਾਥ ਦੇਣ ਲਈ ਹੀ ਤਾਂ ਆਏ ਹਨ। ਬ੍ਰਹਮਾ ਬਾਪ ਵੀ ਤੁਹਾਨੂੰ ਸਭਨੂੰ ਸਹਿਯੋਗ ਦੇਣ ਲਈ ਵਿਅਕਤ ਬਣੇ। ਵਿਅਕਤ ਰੂਪ ਤੋਂ ਅਵਿਅਕਤ ਰੂਪ ਵਿੱਚ ਸਹਿਯੋਗ ਦੇਣ ਦੀ ਰਫ਼ਤਾਰ ਬਹੁਤ ਤਿੱਖੀ ਹੈ, ਇਸਲਈ ਬ੍ਰਹਮਾ ਬਾਪ ਨੇ ਵੀ ਆਪਣਾ ਵਤਨ ਚੇਂਜ ਕਰ ਦਿੱਤਾ। ਤਾਂ ਸ਼ਿਵ ਬਾਪ ਅਤੇ ਬ੍ਰਹਮਾ ਬਾਪ ਦੋਵੇਂ ਹਰ ਸਮੇਂ ਤੁਸੀਂ ਸਭਨੂੰ ਸਹਿਯੋਗ ਦੇਣ ਦੇ ਲਈ ਸਦਾ ਹਾਜ਼ਿਰ ਹਨ। ਤੁਸੀਂ ਸੋਚਿਆ ਬਾਬਾ ਹੋਰ ਸਹਿਯੋਗ ਅਨੁਭਵ ਕਰਨਗੇ। ਜੇਕਰ ਸੇਵਾ, ਸੇਵਾ, ਸੇਵਾ ਸਿਰਫ਼ ਉਹ ਹੀ ਯਾਦ ਹੈ, ਬਾਪ ਨੂੰ ਕਿਨਾਰੇ ਬੈਠ ਦੇਖਣ ਦੇ ਲਈ ਵੱਖ ਕਰ ਦਿੰਦੇ ਹੋ, ਤਾਂ ਬਾਪ ਸਾਖਸ਼ੀ ਹੋਕੇ ਦੇਖਦੇ ਹਨ, ਦੇਖੋ ਕਿੱਥੇ ਤੱਕ ਇੱਕਲੇ ਕਰਦੇ ਹਨ। ਫਿਰ ਵੀ ਆਉਣਾ ਤਾਂ ਇੱਥੇ ਹੀ ਹੈ। ਤਾਂ ਸਾਥ ਨਹੀਂ ਛੱਡੋ। ਆਪਣੇ ਅਧਿਕਾਰੀ ਅਤੇ ਪ੍ਰੇਮ ਦੀ ਸੂਖਸ਼ਮ ਰੱਸੀ ਨਾਲ ਬੰਨ ਕੇ ਰੱਖੋ। ਢਿੱਲਾ ਛੱਡ ਦਿੰਦੇ ਹੋ। ਸਨੇਹ ਨੂੰ ਢਿੱਲਾ ਕਰ ਦਿੰਦੇ ਹੋ, ਅਧਿਕਾਰ ਨੂੰ ਥੋੜ੍ਹਾ ਜਿਹਾ ਸਮ੍ਰਿਤੀ ਤੋਂ ਕਿਨਾਰਾ ਕਰ ਦਿੰਦੇ ਹੋ। ਤਾਂ ਇਵੇਂ ਨਹੀਂ ਕਰਨਾ। ਜਦੋਂ ਸਰਵਸ਼ਕਤੀਮਾਨ ਸਾਥ ਦਾ ਆਫਰ ਦੇ ਰਿਹਾ ਹੈ ਤਾਂ ਅਜਿਹੀ ਆਫਰ ਸਾਰੇ ਕਲਪ ਵਿਚ ਮਿਲੇਗੀ? ਨਹੀਂ ਮਿਲੇਗੀ ਨਾ! ਤਾਂ ਬਾਪਦਾਦਾ ਵੀ ਸਾਖਸ਼ੀ ਹੋਕੇ ਵੇਖਦੇ ਹਨ, ਅੱਛਾ ਵੇਖਦੇ ਹਾਂ ਕਿੱਥੋ ਤੱਕ ਇੱਕਲੇ ਕਰਦੇ ਹੋ।

ਤਾਂ ਸੰਗਮਯੁੱਗ ਦੇ ਸੁਖ ਅਤੇ ਸੁਹੇਜਾਂ ਨੂੰ ਇਮਰਜ ਰੱਖੋ। ਬੁੱਧੀ ਬੀਜੀ ਰਹਿੰਦੀ ਹੈ ਨਾ ਤਾਂ ਬੀਜੀ ਹੋਣ ਦੇ ਕਾਰਣ ਸਮ੍ਰਿਤੀ ਇਮਰਜ਼ ਹੋ ਜਾਂਦੀ ਹੈ। ਤੁਸੀਂ ਸੋਚੋ ਸਾਰੇ ਦਿਨ ਵਿਚ ਕਿਸੇ ਨੂੰ ਵੀ ਪੁੱਛੀਏ ਕਿ ਬਾਪ ਯਾਦ ਰਹਿੰਦਾ ਹੈ ਜਾਂ ਬਾਪ ਦੀ ਯਾਦ ਭੁੱਲਦੀ ਹੈ? ਤਾਂ ਕੀ ਕਹਿਣਗੇ? ਨਹੀਂ। ਇਹ ਤੇ ਰਾਇਟ ਹੈ ਕਿ ਯਾਦ ਰਹਿੰਦਾ ਹੈ ਲੇਕਿਨ ਇਮਰਜ ਰੂਪ ਵਿਚ ਰਹਿੰਦਾ ਹੈ ਜਾਂ ਮਰਜ ਰਹਿੰਦਾ ਹੈ? ਸਥਿਤੀ ਕੀ ਹੁੰਦੀ ਹੈ? ਇਮਰਜ਼ ਰੂਪ ਦੀ ਸਥਿਤੀ ਜਾਂ ਮਰਜ ਰੂਪ ਦੀ ਸਥਿਤੀ, ਇਸ ਵਿੱਚ ਕੀ ਅੰਤਰ ਹੈ। ਇਮਰਜ ਰੂਪ ਵਿੱਚ ਯਾਦ ਕਿਉਂ ਨਹੀਂ ਰੱਖਦੇ। ਇਮਰਜ ਰੂਪ ਦਾ ਨਸ਼ਾ ਸ਼ਕਤੀ, ਸਹਿਯੋਗ, ਸਫਲਤਾ ਬਹੁਤ ਵੱਡੀ ਹੈ। ਯਾਦ ਤੇ ਭੁੱਲ ਨਹੀਂ ਸਕਦੇ ਕਿਉਂਕਿ ਇੱਕ ਜਨਮ ਦਾ ਨਾਤਾ ਨਹੀਂ ਹੈ, ਭਾਵੇਂ ਸ਼ਿਵ ਬਾਪ ਸਤਿਯੁੱਗ ਵਿਚ ਨਾਲ ਨਹੀਂ ਹੋਵੇਗਾ ਲੇਕਿਨ ਨਾਤਾ ਤੇ ਇਹ ਹੀ ਰਹੇਗਾ ਨਾ! ਭੁੱਲ ਨਹੀਂ ਸਕਦਾ ਹੈ , ਇਹ ਰਾਇਟ ਹੈ। ਹਾਂ ਕਿਸੇ ਵਿਘਨ ਦੇ ਵਸ ਹੋ ਜਾਂਦੇ ਹੋ ਤਾਂ ਭੁੱਲ ਵੀ ਜਾਂਦਾ ਹੈ ਲੇਕਿਨ ਜਦੋਂ ਨੈਚੁਰਲ ਰੂਪ ਵਿਚ ਰਹਿੰਦੇ ਹੋ ਤਾਂ ਭੁੱਲਦਾ ਨਹੀਂ ਹੈ ਲੇਕਿਨ ਮਰਜ ਰਹਿੰਦਾ ਹੈ ਇਸਲਈ ਬਾਪਦਾਦਾ ਕਹਿੰਦੇ ਹਨ - ਬਾਰ - ਬਾਰ ਚੈਕ ਕਰੋ ਕਿ ਸਾਥ ਦਾ ਅਨੁਭਵ ਮਰਜ ਰੂਪ ਵਿਚ ਹੈ ਜਾਂ ਇਮਰਜ ਰੂਪ ਵਿਚ? ਪਿਆਰ ਤੇ ਹੈ ਹੀ। ਪਿਆਰ ਟੁੱਟ ਸਕਦਾ ਹੈ? ਨਹੀਂ ਟੁੱਟ ਸਕਦਾ ਹੈ ਨਾ? ਤਾਂ ਪਿਆਰ ਜਦ ਟੁੱਟ ਨਹੀਂ ਸਕਦਾ ਤਾਂ ਪਿਆਰ ਦਾ ਫਾਇਦਾ ਤੇ ਉਠਾਓ। ਫਾਇਦਾ ਉਠਾਉਣ ਦਾ ਤਰੀਕਾ ਸਿੱਖੋ। ਬਾਪਦਾਦਾ ਵੇਖਦੇ ਹਨ ਪਿਆਰ ਨੇ ਹੀ ਬਾਪ ਦਾ ਬਣਾਇਆ ਹੈ। ਪਿਆਰ ਹੀ ਮਧੂਬਨ ਨਿਵਾਸੀ ਬਣਾਉਂਦਾ ਹੈ। ਭਾਵੇਂ ਸਥਾਨ ਤੇ ਕਿਵੇਂ ਵੀ ਰਹਿਣ, ਕਿੰਨਾ ਵੀ। ਮਿਹਨਤ ਕਰਨ ਪਰ ਫਿਰ ਵੀ ਮਧੂਬਨ ਵਿਚ ਪਹੁੰਚ ਜਾਂਦੇ ਹਨ। ਬਾਪਦਾਦਾ ਜਾਣਦੇ ਹਨ, ਵੇਖਦੇ ਹਨ, ਕਈ ਬੱਚਿਆਂ ਨੂੰ ਕਲਯੁਗੀ ਸਰਕਮਸਟਾਂਸਿਜ ਹੋਣ ਦੇ ਕਾਰਣ ਟਿਕਟ ਲੈਣਾ ਵੀ ਮੁਸ਼ਕਿਲ ਹੈ ਲੇਕਿਨ ਪਿਆਰ ਪਹੁੰਚਾ ਹੀ ਦਿੰਦਾ ਹੈ। ਇਵੇਂ ਹੈ ਨਾ? ਪਿਆਰ ਵਿਚ ਪਹੁੰਚ ਜਾਂਦੇ ਹਨ ਲੇਕਿਨ ਸਰਕਮਸਟਾਂਸਿਜ ਤਾਂ ਦਿਨ ਪ੍ਰਤੀਦਿਨ ਵਧਦੇ ਹੀ ਜਾਂਦੇ ਹਨ। ਸੱਚੀ ਦਿਲ ਤੇ ਸਾਹਿਬ ਰਾਜ਼ੀ ਤਾਂ ਹੁੰਦਾ ਹੀ ਹੈ। ਲੇਕਿਨ ਸਥੂਲ ਸਹਿਯੋਗ ਵੀ ਕਿਧਰੇ ਨਾ ਕਿਧਰੇ ਕਿਵੇਂ। ਵੀ ਮਿਲ ਜਾਂਦਾ ਹੈ। ਭਾਵੇਂ ਡਬਲ ਫਾਰਨਰਜ ਹਨ, ਭਾਵੇਂ ਭਾਰਤਵਾਸੀ, ਸਭ ਨੂੰ ਇਹ ਬਾਪ ਦਾ ਪਿਆਰ ਸਰਕਮਸਟਾਂਸਿਜ ਦੀ ਦੀਵਾਰ ਪਾਰ ਕਰਵਾ ਲੈਂਦਾ ਹੈ। ਇਵੇਂ ਹੈ ਨਾ? ਆਪਣੇ - ਆਪਣੇ ਸੈਂਟਰ ਤੇ ਵੇਖੋ ਅਜਿਹੇ ਬੱਚੇ ਵੀ ਹਨ ਜੋ ਇਥੋਂ ਜਾਂਦੇ ਹਨ, ਸੋਚੇਦੇ ਹਨ ਪਤਾ ਨਹੀਂ ਦੂਜੇ ਵਰ੍ਹੇ ਆ ਸਕਾਂਗੇ ਜਾਂ ਨਹੀਂ ਆ ਸਕਾਂਗੇ ਲੇਕਿਨ ਫਿਰ ਵੀ ਪਹੁੰਚ ਜਾਂਦੇ ਹਨ। ਇਹ ਹੈ ਪਿਆਰ ਦਾ ਸਬੂਤ। ਚੰਗਾ।

ਅੱਜ ਹੌਲੀ ਮਨਾਈ? ਮਨਾ ਲਈ ਹੌਲੀ? ਬਾਪਦਾਦਾ ਤੇ ਹੌਲੀ ਮਨਾਉਣ ਵਾਲੇ ਹੌਲੀ ਹੰਸਾਂ ਨੂੰ ਵੇਖ ਰਹੇ ਹਨ। ਸਾਰੇ ਬੱਚਿਆਂ ਦਾ ਇੱਕ ਹੀ ਟਾਇਟਲ ਹੈ, ਹੌਲੀਏਸਟ ਦਵਾਪਰ ਤੋਂ ਲੈਕੇ ਕਿਸੇ ਵੀ ਧਰਮਾਤਮਾ ਜਾਂ ਮਹਾਤਮਾ ਨੇ ਸਰਵ ਨੂੰ ਹੌਲੀਏਸਟ ਨਹੀਂ ਬਣਾਇਆ ਹੈ। ਖੁਦ ਬਣਦੇ ਹਨ ਲੇਕਿਨ ਆਪਣੇ ਫਾਲੋਅਰਸ ਨੂੰ ਸਾਥੀਆਂ ਨੂੰ ਹੌਲੀਏਸਟ, ਪਵਿੱਤਰ ਨਹੀਂ ਬਣਾਉਂਦੇ ਅਤੇ ਇੱਥੇ ਪਵਿੱਤਰਤਾ ਬ੍ਰਾਹਮਣ ਜੀਵਨ ਦਾ ਆਧਾਰ ਹੈ। ਪੜਾਈ ਵੀ ਕੀ ਹੈ? ਤੁਹਾਡਾ ਸਲੋਗਨ ਵੀ ਹੈ। “ ਪਵਿੱਤਰ ਬਣੋ - ਯੋਗੀ ਬਣੋ “ ਸਲੋਗਨ ਹੈ ਨਾ? ਪਵਿੱਤਰਤਾ ਹੀ ਮਹਾਨਤਾ ਹੈ। ਪਵਿੱਤਰਤਾ ਹੀ ਯੋਗੀ ਜੀਵਨ ਦਾ ਆਧਾਰ ਹੈ । ਕਦੇ - ਕਦੇ ਬੱਚੇ ਅਨੁਭਵ ਕਰਦੇ ਹਨ ਕਿ ਜੇਕਰ ਚਲਦੇ - ਚਲਦੇ ਮਨਸਾ ਵਿਚ ਵੀ ਅਪਵਿਤਰਤਾ ਮਤਲਬ ਵੇਸਟ ਜਾਂ ਨੈਗੇਟਿਵ, ਪਰਚਿੰਤਨ ਦੇ ਸੰਕਲਪ ਚਲਦੇ ਹਨ ਤਾਂ ਕਿੰਨਾਂ ਵੀ ਯੋਗ ਪਾਵਰਫੁੱਲ ਚਾਹੁੰਦੇ ਹਨ, ਲੇਕਿਨ ਹੁੰਦਾ ਨਹੀਂ ਹੈ ਕਿਉਂਕਿ ਜਰਾ ਵੀ ਅੰਸ਼ ਮਾਤਰ ਸੰਕਲਪ ਵਿਚ ਵੀ ਕਿਸੇ ਤਰ੍ਹਾਂ ਦੀ ਅਪਵਿੱਤਰਤਾ ਹੈ ਤਾਂ ਜਿੱਥੇ ਅਪਵਿੱਤਰਤਾ ਦਾ ਅੰਸ਼ ਹੈ ਉੱਥੇ ਪਵਿੱਤਰ ਬਾਪ ਦੀ ਯਾਦ ਜੋ ਹੈ, ਜਿਵੇਂ ਹੈ ਉਵੇਂ ਨਹੀਂ ਆ ਸਕਦੀ। ਜਿਵੇਂ ਦਿਨ ਅਤੇ ਰਾਤ ਇੱਕਠਾ ਨਹੀਂ ਹੁੰਦਾ, ਇਸਲਈ ਬਾਪਦਾਦਾ ਵਰਤਮਾਨ ਸਮੇਂ ਪਵਿੱਤਰਤਾ ਦੇ ਉੱਪਰ ਬਾਰ - ਬਾਰ ਅਟੈਂਸ਼ਨ ਦਵਾਉਂਦੇ ਹਨ। ਕੁਝ ਸਮੇਂ ਪਹਿਲੇ ਬਾਪਦਾਦਾ ਸਿਰਫ ਕਰਮ ਵਿਚ ਅਪਵਿਤ੍ਰਤਾ ਦੇ ਲਈ ਇਸ਼ਾਰਾ ਦਿੰਦੇ ਸਨ ਪਰ ਹੁਣ ਸਮੇਂ ਨੇੜੇ ਆ ਰਿਹਾ ਹੈ ਇਸਲਈ ਮਨਸਾ ਵਿਚ ਵੀ ਅਪਵਿਤ੍ਰਤਾ ਦਾ ਅੰਸ਼ ਧੋਖਾ ਦੇ ਦੇਵੇਗਾ। ਤਾਂ ਮਨਸਾ, ਵਾਚਾ, ਕਰਮਣਾ, ਸੰਬੰਧ - ਸੰਪਰਕ ਸਭ ਵਿਚ ਪਵਿੱਤਰਤਾ ਅਤਿ ਜਰੂਰੀ ਹੈ। ਮਨਸਾ ਨੂੰ ਹਲਕਾ ਨਹੀਂ ਕਰਨਾ ਕਿਉਂਕਿ ਮਨਸਾ ਬਾਹਰ ਤੋਂ ਵਿਖਾਈ ਨਹੀਂ ਦਿੰਦੀ ਹੈ। ਲੇਕਿਨ ਮਨਸਾ ਧੋਖਾ ਬਹੁਤ ਦਿੰਦੀ ਹੈ। ਬ੍ਰਾਹਮਣ ਜੀਵਨ ਦਾ ਜੋ ਆੰਤਰਿਕ ਵਰਸਾ ਸਦਾ ਸੁਖ ਸਵਰੂਪ, ਸ਼ਾਂਤ ਸਵਰੂਪ, ਮਨ ਦੀ ਸੰਤੁਸ਼ਟਾ ਹੈ, ਉਸਦਾ ਅਨੁਭਵ ਕਰਨ ਦੇ ਲਈ ਮਨਸਾ ਵਿੱਚ ਪਵਿੱਤਰਤਾ ਚਾਹੀਦੀ ਹੈ। ਬਾਹਰ ਦੇ ਸਾਧਨਾਂ ਜਾਂ ਸੇਵਾ ਦਵਾਰਾ ਆਪਣੇ ਆਪ ਨੂੰ ਖੁਸ਼ ਕਰਨਾ - ਇਹ ਵੀ ਆਪਣੇ ਨੂੰ ਧੋਖਾ ਦੇਣਾ ਹੈ।

ਬਾਪਦਾਦਾ ਦੇਖਦੇ ਹਨ ਕਦੀ -ਕਦੀ ਆਪਣੇ ਨੂੰ ਇਸੇ ਆਧਾਰ ਤੇ ਚੰਗਾ ਸਮਝ, ਖੁਸ ਸਮਝ ਧੋਖਾ ਦੇ ਦਿੰਦੇ ਹਨ, ਦੇ ਵੀ ਰਹੇ ਹਨ। ਦੇ ਦਿੰਦੇ ਹਨ ਅਤੇ ਦੇ ਵੀ ਰਹੇ ਹਨ। ਇਹ ਵੀ ਇੱਕ ਗੁਹੇ ਰਾਜ਼ ਹੈ। ਕੀ ਹੁੰਦਾ ਹੈ, ਬਾਪ ਦਾਤਾ ਹੈ, ਦਾਤਾ ਦੇ ਬੱਚੇ ਹਨ, ਤਾਂ ਸੇਵਾ ਯੁਕਤੀਯੁਕਤ ਨਹੀਂ ਵੀ ਹੈ,ਮਿਕਸ ਹੈ, ਕੁਝ ਯਾਦ ਅਤੇ ਕੁਝ ਬਾਹਰ ਦੇ ਸਾਧਨਾਂ ਅਤੇ ਖੁਸ਼ੀ ਦੇ ਆਧਾਰ ਤੇ ਹੈ, ਦਿਲ ਦੇ ਆਧਾਰ ਤੇ ਨਹੀਂ ਪਰ ਦਿਮਾਗ ਦੇ ਆਧਾਰ ਤੇ ਸੇਵਾ ਕਰਦੇ ਹਨ ਤਾਂ ਸੇਵਾ ਦਾ ਪ੍ਰਤੱਖ ਫਲ ਉਹਨਾਂ ਨੂੰ ਵੀ ਮਿਲਦਾ ਹੈ; ਕਿਉਂਕਿ ਬਾਪ ਦਾਤਾ ਹੈ ਉਹ ਉਸੀ ਵਿੱਚ ਖੁਸ਼ ਰਹਿੰਦੇ ਹਨ ਕਿ ਵਾਹ ਸਾਨੂੰ ਤਾਂ ਫ਼ਲ ਮਿਲ ਗਿਆ, ਸਾਡੀ ਚੰਗੀ ਸੇਵਾ ਹੈ। ਪਰ ਉਹ ਮਨ ਦੀ ਸੰਤੁਸ਼ਟਤਾ ਸਦਾਕਾਲ ਨਹੀਂ ਰਹਿੰਦੀ ਅਤੇ ਆਤਮਾ ਯੋਗਯੁਕਤ ਪਾਵਰਫੁੱਲ ਯਾਦ ਦਾ ਅਨੁਭਵ ਨਹੀਂ ਕਰ ਸਕਦੀ, ਉਸਤੋਂ ਵੰਚਿਤ ਰਹਿ ਜਾਂਦੇ। ਬਾਕੀ ਕੁਝ ਵੀ ਨਹੀਂ ਮਿਲਦਾ ਹੋਵੇ, ਅਜਿਹਾ ਨਹੀਂ ਹੈ। ਕੁਝ ਨਾ ਕੁਝ ਮਿਲਦਾ ਹੈ ਪਰ ਜਮਾ ਨਹੀਂ ਹੁੰਦਾ। ਕਮਾਇਆ, ਖਾਦਾ ਅਤੇ ਖ਼ਤਮ, ਇਸਲਈ ਇਹ ਵੀ ਅਟੇੰਸ਼ਨ ਰੱਖਣਾ। ਸੇਵਾ ਬਹੁਤ ਚੰਗੀ ਕਰ ਰਹੇ ਹਨ, ਫਲ ਵੀ ਚੰਗਾ ਮਿਲ ਗਿਆ, ਤਾਂ ਖਾਦਾ ਅਤੇ ਖ਼ਤਮ। ਜਮਾਂ ਕੀ ਹੋਇਆ? ਚੰਗੀ ਸੇਵਾ ਕੀਤੀ, ਚੰਗੀ ਰਿਜ਼ਲਟ ਨਿਕਲੀ, ਪਰ ਉਹ ਸੇਵਾ ਦਾ ਫਲ ਮਿਲਿਆ, ਜਮਾਂ ਨਹੀਂ ਹੁੰਦਾ, ਇਸਲਈ ਜਮਾਂ ਕਰਨ ਦੀ ਵਿਧੀ ਹੈ - ਮਨਸਾ - ਵਾਚਾ - ਕਰਮਣਾ ਪਵਿੱਤਰ। ਫਾਉਂਡੇਸ਼ਨ ਪਵਿੱਤਰਤਾ ਹੈ। ਸੇਵਾ ਵਿੱਚ ਵੀ ਫਾਊਡੇਸ਼ਨ ਪਵਿੱਤਰਤਾ ਹੈ। ਸਵੱਛ ਹੋਵੇ, ਸਾਫ਼ ਹੋਵੇ। ਹੋਰ ਕੋਈ ਵੀ ਭਾਵ ਮਿਕਸ ਨਹੀਂ ਹੋਵੇ। ਭਾਵ ਵਿੱਚ ਵੀ ਪਵਿੱਤਰਤਾ, ਭਾਵਨਾ ਵਿੱਚ ਵੀ ਪਵਿੱਤਰਤਾ। ਹੋਲੀ ਦਾ ਅਰਥ ਹੈ - ਪਵਿੱਤਰਤਾ। ਅਪਵਿੱਤਰਤਾ ਨੂੰ ਜਲਾਉਣਾ, ਇਸਲਈ ਪਹਿਲੇ ਜਲਾਉਂਦੇ ਹਨ ਫਿਰ ਮਨਾਉਂਦੇ ਹਨ ਅਤੇ ਫਿਰ ਪਵਿੱਤਰ ਬਣ ਸੰਸਾਕਰ ਮਿਲਣ ਮਨਾਉਂਦੇ ਹਨ। ਤਾਂ ਹੋਲੀ ਦਾ ਅਰਥ ਹੀ ਹੈ - ਜਲਾਉਣਾ, ਮਨਾਉਣਾ। ਬਾਹਰ ਵਾਲੇ ਤਾਂ ਗਲੇ ਮਿਲਦੇ ਹਨ ਪਰ ਇੱਥੇ ਸੰਸਕਾਰ ਮਿਲਣ, ਇਹੀ ਮੰਗਲ ਮਿਲਣ ਹੈ। ਤਾਂ ਅਜਿਹੀ ਹੋਲੀ ਮਨਾਈ ਜਾਂ ਸਿਰਫ਼ ਡਾਂਸ ਕਰ ਲਈ? ਗੁਲਾਬਜਲ ਪਾ ਦਿੱਤਾ? ਉਹ ਵੀ ਚੰਗਾ ਹੈ ਖੂਬ ਮਨਾਓ। ਬਾਪਦਾਦਾ ਖੁਸ ਹੁੰਦੇ ਹਨ ਗੁਲਾਬਜਲ ਭਾਵੇਂ ਪਾਓ, ਡਾਂਸ ਭਾਵੇਂ ਕਰੋ ਪਰ ਸਦਾ ਡਾਂਸ ਕਰੋ। ਸਿਰਫ਼ 5 -10 ਮਿੰਟ ਦੀ ਡਾਂਸ ਨਹੀਂ। ਇੱਕ ਦੋ ਵਿੱਚ ਗੁਣਾਂ ਦਾ ਵਾਇਬ੍ਰੇਸ਼ਨ ਫੈਲਾਉਣਾ - ਇਹ ਗੁਲਾਬਜਲ ਪਾਉਣਾ ਹੈ। ਹੋਰ ਜਲਾਉਣ ਨੂੰ ਤਾਂ ਤੁਸੀਂ ਜਾਣਦੇ ਹੋ ਹੋ, ਕੀ ਜਲਾਉਣਾ ਹੈ! ਹੁਣ ਤੱਕ ਵੀ ਜਲਾਉਂਦੇ ਰਹਿੰਦੇ ਹੋ। ਹਰ ਵਰ੍ਹੇ ਹੱਥ ਉਠਾਕੇ ਜਾਂਦੇ ਹਨ, ਬਸ ਦ੍ਰਿੜ੍ਹ ਸੰਕਲਪ ਹੋ ਗਿਆ। ਬਾਪਦਾਦਾ ਖੁਸ਼ ਹੁੰਦੇ ਹਨ, ਹਿੰਮਤ ਤਾਂ ਰੱਖਦੇ ਹਨ। ਤਾਂ ਹਿੰਮਤ ਤੇ ਬਾਪਦਾਦਾ ਮੁਬਾਰਕ ਵੀ ਦਿੰਦੇ ਹਨ। ਹਿੰਮਤ ਰੱਖਣਾ ਵੀ ਪਹਿਲਾ ਕਦਮ ਹੈ। ਪਰ ਬਾਪਦਾਦਾ ਦੀ ਸ਼ੁਭ ਆਸ਼ ਕੀ ਹੈ? ਸਮੇਂ ਦੀ ਡੇਟ ਨਹੀਂ ਦੇਖੋ। 2 ਹਜ਼ਾਰ ਵਿੱਚ ਹੋਵੇਗਾ, 2001 ਵਿੱਚ ਹੋਵੇਗਾ, 2005 ਵਿੱਚ ਹੋਵੇਗਾ, ਇਹ ਨਹੀਂ ਸੋਚੋਂ। ਚੱਲੋ ਏਵਰਰੇਡੀ ਨਹੀਂ ਵੀ ਬਣੋ ਇਸਨੂੰ ਵੀ ਬਾਪਦਾਦਾ ਛੱਡ ਦਿੰਦੇ ਹਨ, ਪਰ ਸੋਚੋ ਬਹੁਤਕਾਲ ਦੇ ਸੰਸਕਾਰ ਤਾਂ ਚਾਹੀਦੇ ਹੈ ਨਾ! ਤੁਸੀਂ ਲੋਕ ਹੀ ਸੁਣਦੇ ਹੋ ਕਿ ਬਹੁਤਕਾਲ ਦਾ ਪੁਰਸ਼ਾਰਥ, ਬਹੁਤਕਾਲ ਦੇ ਰਾਜ ਅਧਿਕਾਰੀ ਬਣਾਉਂਦਾ ਹੈ। ਜੇਕਰ ਸਮੇਂ ਆਉਣ ਤੇ ਦ੍ਰਿੜ੍ਹ ਸੰਕਲਪ ਕੀਤਾ, ਤਾਂ ਉਹ ਬਹੁਤਕਾਲ ਹੋਇਆ ਜਾਂ ਅਲਪਕਾਲ ਹੋਇਆ? ਕਿਸ ਵਿੱਚ ਗਿਣਤੀ ਹੋਵੇਗੀ? ਅਲਪਕਾਲ ਵਿੱਚ ਹੋਵੇਗਾ ਨਾ! ਤਾਂ ਅਵਿਨਾਸ਼ੀ ਬਾਪ ਕੋਲੋਂ ਵਰਸਾ ਕੀ ਲਿਆ? ਅਲਪਕਾਲ ਦਾ। ਇਹ ਚੰਗਾ ਲੱਗਦਾ ਹੈ? ਨਹੀਂ ਲੱਗਦਾ ਹੈ ਨਾ! ਤਾਂ ਬਹੁਤਕਾਲ ਦਾ ਅਭਿਆਸ ਚਾਹੀਦਾ ਹੈ, ਕਿੰਨਾ ਕਾਲ ਹੈ ਉਹ ਨਹੀਂ ਸੋਚੋ, ਜਿਨਾਂ ਬਹੁਤ ਕਾਲ ਦਾ ਅਭਿਆਸ ਹੋਵੇਗਾ, ਓਨਾ ਅੰਤ ਵਿੱਚ ਵੀ ਧੋਖਾ ਨਹੀਂ ਖਾਣਗੇ। ਬਹੁਤਕਾਲ ਦਾ ਅਭਿਆਸ ਨਹੀਂ ਤਾਂ ਹੁਣ ਦੇ ਬਹੁਤਕਾਲ ਦੇ ਸੁਖ, ਬਹੁਤਕਾਲ ਦੀ ਸ਼੍ਰੇਸ਼ਠ ਸਥਿਤੀ ਦੇ ਅਨੁਭਵ ਤੋਂ ਵੀ ਵੰਚਿਤ ਹੋ ਜਾਂਦੇ ਹਨ ਇਸਲਈ ਕੀ ਕਰਨਾ ਹੈ? ਬਹੁਤਕਾਲ ਕਰਨਾ ਹੈ ? ਜੇਕਰ ਕਿਸੇ ਦੀ ਵੀ ਬੁੱਧੀ ਵਿੱਚ ਡੇਟ ਦਾ ਇੰਤਜ਼ਾਰ ਹੋਵੇ ਤਾਂ ਇੰਤਜ਼ਾਰ ਨਹੀਂ ਕਰਨਾ, ਇੰਤਜ਼ਾਮ ਕਰੋ। ਬਹੁਤਕਾਲ ਦਾ ਇੰਤਜ਼ਾਮ ਕਰੋ। ਡੇਟ ਨੂੰ ਵੀ ਤੁਹਾਨੂੰ ਲਿਆਉਣਾ ਹੈ। ਸਮੇਂ ਤਾਂ ਹੁਣ ਵੀ ਏਵਰਰੇਡੀ ਹੈ, ਕਲ ਵੀ ਹੋ ਸਕਦਾ ਹੈ ਪਰ ਸਮੇਂ ਤੁਹਾਡੀ ਲਈ ਰੁਕਿਆ ਹੋਇਆ ਹੈ। ਆਪ ਸੰਪੰਨ ਬਣੋ ਤਾਂ ਸਮੇਂ ਦਾ ਪਰਦਾ ਜਰੂਰ ਹਟਣਾ ਹੀ ਹੈ। ਤੁਹਾਡੇ ਰੋਕਣ ਨਾਲ ਰੁੱਕਿਆ ਹੋਇਆ ਹੈ। ਰਾਜ ਅਧਿਕਾਰੀ ਤਾਂ ਤਿਆਰ ਹੋ ਨਾ? ਤਖ਼ਤ ਤਾਂ ਖਾਲੀ ਨਹੀਂ ਰਹਿਣਾ ਚਾਹੀਦਾ ਹੈ ਨਾ! ਕੀ ਇੱਕਲੇ ਵਿਸ਼ਵਰਾਜਨ ਦੇ ਤਖ਼ਤ ਤੇ ਬੈਠੇਗਾ! ਇਸਨਾਲ ਸ਼ੋਭਾ ਹੋਵੇਗੀ ਕੀ ? ਰਾਇਲ ਫੈਮਿਲੀ ਚਾਹੀਦੀ ਹੈ, ਪ੍ਰਜਾ ਚਾਹੀਦੀ ਹੈ, ਸਭ ਚਾਹੀਦੀ ਹੈ। ਸਿਰਫ਼ ਵਿਸ਼ਵਰਾਜਨ ਤਖ਼ਤ ਤੇ ਬੈਠ ਜਾਏ, ਦੇਖਦਾ ਰਹੇ ਕਿੱਥੇ ਗਈ ਮੇਰੀ ਰਾਇਲ ਫੈਮਿਲੀ, ਇਸਲਈ ਬਾਪਦਾਦਾ ਦੀ ਇੱਕ ਸ਼ੁਭ ਆਸ਼ ਹੈ ਕਿ ਸਭ ਬੱਚੇ ਚਾਹੇ ਨਵੇਂ ਹਨ, ਚਾਹੇ ਪੁਰਾਣੇ ਹਨ, ਜੋ ਵੀ ਆਪਣੇ ਨੂੰ ਬ੍ਰਹਮਾਕੁਮਾਰੀ ਜਾਂ ਬ੍ਰਹਮਾਕੁਮਾਰ ਕਹਾਉਂਦੇ ਹਨ, ਭਾਵੇਂ ਮਧੂਬਨ ਨਿਵਾਸੀ, ਭਾਵੇਂ ਵਿਦੇਸ਼ ਨਿਵਾਸੀ, ਭਾਵੇਂ ਭਾਰਤ ਨਿਵਾਸੀ - ਹਰ ਇੱਕ ਬੱਚਾ ਬਹੁਤਕਾਲ ਦਾ ਅਭਿਆਸ ਕਰ ਬਹੁਤਕਾਲ ਦੇ ਅਧਿਕਾਰੀ ਬਣੇ। ਕਦੀ - ਕਦੀ ਦੇ ਨਹੀਂ। ਪਸੰਦ ਹੈ? ਇੱਕ ਹੱਥ ਦੀ ਤਾਲੀ ਵਜਾਓ। ਪਿੱਛੇ ਵਾਲੇ ਹੁਸ਼ਿਆਰ ਹੈ, ਅਟੇੰਸ਼ਨ ਨਾਲ ਸੁਣ ਰਹੇ ਹਨ। ਬਾਪਦਾਦਾ ਪਿੱਛੇ ਵਾਲਿਆਂ ਨੂੰ ਆਪਣੇ ਅੱਗੇ ਦੇਖ ਰਿਹਾ ਹੈ। ਅੱਗੇ ਵਾਲੇ ਤਾਂ ਹੈ ਹੀ ਅੱਗੇ। (ਮੈਡੀਟੇਸ਼ਨ ਹਾਲ ਵਿੱਚ ਬੈਠਕੇ ਮੁਰਲੀ ਸੁਣ ਰਹੇ ਹਨ) ਥੱਲੇ ਵਾਲੇ ਬਾਪਦਾਦਾ ਦੇ ਸਿਰ ਦੇ ਤਾਜ ਹੋਕੇ ਬੈਠੇ ਹਨ। ਉਹ ਵੀ ਤਾਲੀ ਵਜਾ ਰਹੇ ਹਨ। ਥੱਲੇ ਵਾਲੇ ਨੂੰ ਤਿਆਗ ਦਾ ਭਾਗ ਤਾਂ ਮਿਲਣਾ ਹੀ ਹੈ। ਤੁਹਾਨੂੰ ਸਮੁੱਖ ਬੈਠਣ ਦਾ ਭਾਗ ਹੈ ਅਤੇ ਉਹਨਾਂ ਦੇ ਤਿਆਗ ਦਾ ਭਾਗ ਜਮਾਂ ਹੋ ਗਿਆ ਹੈ। ਅੱਛਾ ਬਾਪਦਾਦਾ ਦੀ ਇੱਕ ਆਸ਼ ਸੁਣੀ! ਪਸੰਦ ਹੈ ਨਾ! ਹੁਣ ਅਗਲੇ ਵਰ੍ਹੇ ਕੀ ਦਿਖਾਉਣਗੇ ? ਇਵੇਂ ਹੀ ਫਿਰ ਵੀ ਹੱਥ ਉਠਾਉਣਗੇ! ਹੱਥ ਭਾਵੇਂ ਉਠਾਓ, ਦੋ - ਦੋ ਉਠਾਓ ਪਰ ਮਨ ਦਾ ਹੱਥ ਵੀ ਉਠਾਓ। ਦ੍ਰਿੜ੍ਹ ਸੰਕਲਪ ਦਾ ਹੱਥ ਸਦਾ ਦੇ ਲਈ ਉਠਾਓ।

ਬਾਪਦਾਦਾ ਇੱਕ - ਇੱਕ ਬੱਚੇ ਦੇ ਮੱਥੇ ਵਿੱਚ ਸੰਪੂਰਨ ਪਵਿੱਤਰਤਾ ਦੀ ਚਮਕਦੀ ਹੋਈ ਮਨੀ ਦੇਖਣਾ ਚਾਹੁੰਦੇ ਹਨ। ਨੈਣਾਂ ਵਿੱਚ ਪਵਿੱਤਰਤਾ ਦੀ ਝਲਕ, ਪਵਿੱਤਰਤਾ ਦੇ ਦੋ ਨੈਣਾਂ ਦੇ ਤਾਰੇ, ਰੂਹਾਨੀਅਤ ਨਾਲ ਚਕਮਦੇ ਹੋਏ ਦੇਖਣਾ ਚਾਹੁੰਦੇ ਹਨ। ਬੋਲ ਵਿੱਚ ਮਧੁਰਤਾ, ਵਿਸ਼ੇਸ਼ਤਾ, ਅਮੁੱਲ ਬੋਲ ਸੁਨਣਾ ਚਾਹੁੰਦੇ ਹਨ। ਕਰਮ ਵਿੱਚ ਸੰਤੁਸ਼ਟਤਾ, ਨਿਰਮਾਣਤਾ ਸਦਾ ਦੇਖਣਾ ਚਾਹੁੰਦੇ ਹਨ। ਭਾਵਨਾ ਵਿੱਚ ਸਦਾ ਸ਼ੁਭ ਭਾਵਨਾ ਅਤੇ ਭਾਵ ਵਿੱਚ ਸਦਾ ਆਤਮਿਕ ਭਾਵ ਭਰਾ -ਭਰਾ ਦਾ ਭਾਵ। ਸਦਾ ਤੁਹਾਡੇ ਮੱਥੇ ਤੋਂ ਲਾਇਟ ਦਾ, ਫਰਿਸ਼ਤੇਪਨ ਦਾ ਤਾਜ ਦਿਖਾਈ ਦਵੇ। ਦਿਖਾਈ ਦੇਣ ਦਾ ਮਤਲਬ ਅਨੁਭਵ ਹੋਵੇ। ਇਵੇਂ ਦੇ ਸਜੇ ਸਜਾਏ ਮੂਰਤ ਦੇਖਣਾ ਚਾਹੁੰਦੇ ਹਨ। ਅਤੇ ਅਜਿਹੀ ਮੂਰਤ ਹੀ ਸ਼੍ਰੇਸ਼ਠ ਪੂਜਯ ਬਣੇਗੀ। ਉਹ ਤਾਂ ਤੁਹਾਡੇ ਜੜ੍ਹ ਚਿੱਤਰ ਬਣਾਉਣਗੇ ਪਰ ਬਾਪ ਚੇਤੰਨ ਚਿੱਤਰ ਦੇਖਣਾ ਚਾਹੁੰਦੇ ਹਨ। ਅੱਛਾ!

ਚਾਰੋਂ ਪਾਸੇ ਦੇ ਸਦਾ ਬਾਪਦਾਦਾ ਦੇ ਨਾਲ ਰਹਿਣ ਵਾਲੇ, ਸਮੀਪ ਦੇ ਸਦਾ ਦੇ ਸਾਥੀ, ਸਦਾ ਬਹੁਤਕਾਲ ਦੇ ਪੁਰਸ਼ਾਰਥ ਦਵਾਰਾ ਬਹੁਤਕਾਲ ਦਾ ਸੰਗਮਯੁਗੀ ਅਧਿਕਾਰ ਅਤੇ ਭਵਿੱਖ ਰਾਜ ਅਧਿਕਾਰ ਪ੍ਰਾਪਤ ਕਰਨ ਵਾਲੇ ਅਤਿ ਸੈਂਸੀਬੁਲ ਆਤਮਾਵਾਂ, ਸਦਾ ਆਪਣੇ ਨੂੰ ਸ਼ਕਤੀਆਂ, ਗੁਣਾਂ ਨਾਲ ਸਜੇ ਸਜਾਏ ਰੱਖਣ ਵਾਲੇ, ਬਾਪ ਦੀਆਂ ਆਸ਼ਾਵਾਂ ਦੇ ਦੀਪਕ ਆਤਮਾਵਾਂ, ਸਦਾ ਖੁਦ ਨੂੰ ਹੋਲੀਏਸਟ ਅਤੇ ਹਾਈਏਸਟ ਸਥਿਤੀ ਵਿੱਚ ਸਥਿਤ ਰੱਖਣ ਵਾਲੇ ਬਾਪ ਸਮਾਨ ਅਤਿ ਸਨੇਹੀ ਆਤਮਾਵਾਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ। ਸਰਵ ਵਿਦੇਸ਼ ਅਤੇ ਦੇਸ਼ ਵਿੱਚ ਦੂਰ ਬੈਠੇ ਵੀ ਸਮੁੱਖ ਅਨੁਭਵ ਕਰਨ ਵਾਲਿਆਂ ਨੂੰ ਬਾਪਦਾਦਾ ਦਾ ਬਹੁਤ -ਬਹੁਤ ਯਾਦਪਿਆਰ।

ਵਰਦਾਨ:-
ਸਮੇਂ ਨੂੰ ਸਿੱਖਿਅਕ ਬਣਾਉਣ ਦੀ ਬਜਾਏ ਬਾਪ ਨੂੰ ਸਿੱਖਿਅਕ ਬਣਾਉਣ ਵਾਲੇ ਮਾਸਟਰ ਰਚਿਯਤਾ ਭਵ

ਕਈ ਬੱਚਿਆਂ ਨੂੰ ਸੇਵਾ ਦਾ ਉਮੰਗ ਹੈ ਪਰ ਵੈਰਾਗ ਵ੍ਰਿਤੀ ਦਾ ਅਟੇੰਸ਼ਨ ਨਹੀਂ ਹੈ, ਇਸ ਵਿੱਚ ਅਲਬੇਲਾਪਨ ਹੈ …ਹੁੰਦਾ ਹੈ। … ਹੋ ਜਾਏਗਾ …ਸਮੇਂ ਆਏਗਾ ਤਾਂ ਠੀਕ ਹੋ ਜਾਏਗਾ …ਇਵੇਂ ਸੋਚਣਾ ਮਤਲਬ ਸਮੇਂ ਨੂੰ ਆਪਣਾ ਸਿੱਖਿਅਕ ਬਣਾਉਣਾ। ਬੱਚੇ ਬਾਪ ਨੂੰ ਵੀ ਦਿਲਾਸਾ ਦਿੰਦੇ ਹਨ - ਫਿਕਰ ਨਹੀਂ ਕਰੋ, ਸਮੇਂ ਤੇ ਠੀਕ ਹੋ ਜਾਏਗਾ, ਕਰ ਲਵਾਂਗੇ। ਅੱਗੇ ਵੱਧ ਜਾਵਾਂਗੇ। ਪਰ ਤੁਸੀਂ ਮਾਸਟਰ ਰਚਿਯਤਾ ਹੋ, ਸਮੇਂ ਤੁਹਾਡੀ ਰਚਨਾ ਹੈ। ਰਚਨਾ ਮਾਸਟਰ ਰਚਿਯਤਾ ਦਾ ਸਿੱਖਿਅਕ ਬਣੇ ਇਹ ਸ਼ੋਭਾ ਨਹੀਂ ਦਿੰਦਾ।

ਸਲੋਗਨ:-
ਬਾਪ ਦੀ ਪਾਲਣਾ ਦਾ ਰਿਟਰਨ ਹੈ -ਖੁਦ ਨੂੰ ਅਤੇ ਸਰਵ ਨੂੰ ਪਰਿਵਰਤਨ ਕਰਨ ਵਿੱਚ ਸਹਿਯੋਗੀ ਬਣਨਾ।