08.02.24        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਸਦਾ ਯਾਦ ਰੱਖੋ ਕਿ ਅਸੀਂ ਬ੍ਰਾਹਮਣ ਚੋਟੀ ਹਾਂ, ਪੁਰਸ਼ੋਤਮ ਬਣ ਰਹੇ ਹਾਂ ਤਾਂ ਹਰਸ਼ਿਤ ਰਹਾਂਗੇ, ਆਪਣੇ ਆਪ ਨਾਲ ਗੱਲਾਂ ਕਰਨੀਆਂ ਸਿੱਖੋ ਤਾਂ ਅਪਾਰ ਖੁਸ਼ੀ ਰਹੇਗੀ ।"

ਪ੍ਰਸ਼ਨ:-
ਬਾਪ ਦੀ ਸ਼ਰਨ ਵਿਚ ਕੌਣ ਆ ਸਕਦੇ ਹਨ? ਬਾਪ ਸ਼ਰਨ ਕਿਸਨੂੰ ਦਿੰਦੇ ਹਨ?

ਉੱਤਰ:-
ਬਾਪ ਦੀ ਸ਼ਰਨ ਵਿੱਚ ਉਹ ਹੀ ਆ ਸਕਦੇ ਹਨ ਜੋ ਪੂਰਾ-ਪੂਰਾ ਨਸ਼ਟੋਮੋਹਾ ਹਨ। ਜਿਨ੍ਹਾਂ ਦਾ ਬੁੱਧੀ ਯੋਗ ਸਭ ਪਾਸੇ ਤੋਂ ਟੁੱਟਾ ਹੋਇਆ ਹੋਵੇ। ਮਿੱਤਰ ਸਬੰਧੀਆਂ ਆਦਿ ਵਿੱਚ ਬੁੱਧੀ ਦੀ ਲਗਨ ਨਾ ਹੋਵੇ । ਬੁੱਧੀ ਵਿੱਚ ਰਹੇ ਮੇਰਾ ਤਾਂ ਇਕ ਬਾਬਾ ਦੂਜਾ ਨਾ ਕੋਈ। ਇਵੇਂ ਦੇ ਬੱਚੇ ਹੀ ਸਰਵਿਸ ਕਰ ਸਕਦੇ ਹਨ। ਬਾਪ ਵੀ ਇਵੇਂ ਦੇ ਬੱਚਿਆਂ ਨੂੰ ਹੀ ਸ਼ਰਨ ਦਿੰਦੇ ਹਨ।

ਓਮ ਸ਼ਾਂਤੀ
ਇਹ ਹੈ ਰੂਹਾਨੀ ਬਾਪ ਟੀਚਰ ਗੁਰੂ। ਇਹ ਤਾਂ ਬੱਚੇ ਚੰਗੀ ਤਰ੍ਹਾਂ ਸਮਝ ਗਏ ਹਨ ਦੁਨੀਆਂ ਇਨ੍ਹਾਂ ਗੱਲਾਂ ਨੂੰ ਨਹੀਂ ਜਾਣਦੀ। ਭਾਵੇਂ ਸੰਨਿਆਸੀ ਕਹਿੰਦੇ ਹਨ ਸ਼ਿਵੋਹਮ। ਤਾਂ ਵੀ ਇੱਦਾਂ ਨਹੀਂ ਕਹਿਣਗੇ ਅਸੀਂ ਬਾਪ ਟੀਚਰ ਗੁਰੂ ਹਾਂ। ਉਹ ਸਿਰਫ਼ ਕਹਿੰਦੇ ਹਨ ਸ਼ਿਵੋਹਮ ਤੱਤ ਤਵਮ। ਪਰਮਾਤਮਾ ਸਰਵਵਿਆਪੀ ਹੈ ਤਾਂ ਹਰੇਕ ਬਾਪ ਟੀਚਰ ਗੁਰੂ ਹੋ ਜਾਵੇ। ਇਵੇਂ ਤਾਂ ਕੋਈ ਸਮਝਦੇ ਵੀ ਨਹੀਂ। ਮਨੁੱਖ ਆਪਣੇ ਨੂੰ ਭਗਵਾਨ, ਪਰਮਾਤਮਾ ਕਹਾਉਣ ਇਹ ਤਾਂ ਬਿਲਕੁੱਲ ਹੀ ਰਾਂਗ (ਗਲਤ) ਹੈ। ਬੱਚਿਆਂ ਨੂੰ ਜੋ ਬਾਪ ਸਮਝਾਉਂਦੇ ਹਨ ਉਹ ਤਾਂ ਬੁੱਧੀ ਵਿੱਚ ਧਾਰਨ ਹੁੰਦਾ ਹੈ ਨਾ। ਉਸ ਪੜ੍ਹਾਈ ਵਿਚ ਕਿੰਨੇ ਸਬਜੈਕਟ ਹੁੰਦੇ ਹਨ, ਇਵੇਂ ਨਹੀਂ ਕਿ ਸਭ ਸਬਜੈਕਟ ਸਟੂਡੈਂਟ ਦੀ ਬੁੱਧੀ ਵਿੱਚ ਰਹਿੰਦੇ ਹਨ। ਇੱਥੇ ਜੋ ਬਾਪ ਪੜ੍ਹਾਉਂਦੇ ਹਨ ਉਹ ਇਕ ਸੈਕਿੰਡ ਵਿੱਚ ਬੱਚਿਆਂ ਦੀ ਬੁੱਧੀ ਵਿੱਚ ਆ ਜਾਂਦਾ ਹੈ। ਤੁਸੀਂ ਰਚਿਯਤਾ ਅਤੇ ਰਚਨਾ ਦੇ ਆਦਿ, ਮੱਧ, ਅੰਤ ਦਾ ਗਿਆਨ ਸੁਣਾਉਂਦੇ ਹੋ। ਤੁਸੀਂ ਹੀ ਤ੍ਰਿਕਾਲਦਰਸ਼ੀ ਤੇ ਸਵਦਰਸ਼ਨ ਚੱਕਰਧਾਰੀ ਬਣਦੇ ਹੋ। ਉਸ ਜਿਸਮਾਨੀ ਪੜ੍ਹਾਈ ਦੇ ਸਬਜੈਕਟ ਬਿਲਕੁੱਲ ਵੱਖ ਹਨ। ਤੁਸੀਂ ਸਿੱਧ ਕਰ ਸਮਝਾਉਂਦੇ ਹੋ ਸਰਵ ਦਾ ਸਦਗਤੀ ਦਾਤਾ ਉਹ ਇਕ ਹੀ ਬਾਪ ਹੈ। ਸਾਰੀਆਂ ਆਤਮਾਵਾਂ ਪਰਮਾਤਮਾ ਨੂੰ ਯਾਦ ਕਰਦੀਆਂ ਹਨ। ਕਹਿੰਦਿਆਂ ਹਨ ਓ ਗੋਡ ਫ਼ਾਦਰ। ਤਾਂ ਜਰੂਰ ਬਾਪ ਤੋਂ ਵਰਸਾ ਮਿਲਦਾ ਹੋਵੇਗਾ। ਉਹ ਵਰਸਾ ਗਵਾਚਣ ਨਾਲ ਦੁੱਖ ਵਿਚ ਆ ਜਾਂਦੇ ਹਨ। ਇਹ ਸੁੱਖ ਦੁੱਖ ਦਾ ਖੇਲ੍ਹ ਹੈ। ਇਸ ਸਮੇਂ ਸਾਰੇ ਪਤਿਤ ਦੁਖੀ ਹਨ। ਪਵਿੱਤਰ ਬਣਨ ਨਾਲ ਸੁੱਖ ਜਰੂਰ ਮਿਲਦਾ ਹੈ। ਸੁੱਖ ਦੀ ਦੁਨੀਆਂ ਬਾਪ ਸਥਾਪਨ ਕਰਦੇ ਹਨ। ਬੱਚਿਆਂ ਨੇ ਬੁੱਧੀ ਵਿੱਚ ਇਹ ਰੱਖਣਾ ਹੈ ਕਿ ਸਾਨੂੰ ਬਾਪ ਸਮਝਾਉਂਦੇ ਹਨ, ਨਾਲੇਜ਼ਫੁਲ ਇੱਕ ਬਾਪ ਹੀ ਹੈ। ਸ੍ਰਿਸ਼ਟੀ ਦੇ ਆਦਿ, ਮੱਧ, ਅੰਤ ਦਾ ਗਿਆਨ ਇਕ ਬਾਪ ਹੀ ਦਿੰਦੇ ਹਨ। ਹੋਰ ਸਾਰੇ ਧਰਮ ਜੋ ਸਥਾਪਨ ਹੋਏ ਹਨ ਉਹ ਆਪਣੇ ਸਮੇਂ ਤੇ ਆਉਂਣਗੇ। ਇਹ ਗੱਲਾਂ ਹੋਰ ਕਿਸੇ ਦੀ ਬੁੱਧੀ ਵਿੱਚ ਨਹੀਂ ਹਨ। ਤੁਸੀਂ ਬੱਚਿਆਂ ਲਈ ਬਾਪ ਨੇ ਇਹ ਪੜ੍ਹਾਈ ਬਿਲਕੁੱਲ ਸਹਿਜ ਰੱਖੀ ਹੈ। ਸਿਰਫ਼ ਥੋੜ੍ਹਾ ਵਿਸਤਾਰ ਨਾਲ ਸਮਝਾਉਂਦੇ ਹਨ। ਮੈਨੂੰ ਬਾਪ ਨੂੰ ਯਾਦ ਕਰੋ ਤਾਂ ਤੁਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਜਾਵੋਗੇ। ਯੋਗ ਦੀ ਮਹਿਮਾ ਬਹੁਤ ਹੈ। ਪ੍ਰਾਚੀਨ ਯੋਗ ਭਾਰਤ ਦਾ ਗਾਇਆ ਹੋਇਆ ਹੈ। ਪਰੰਤੂ ਯੋਗ ਤੋਂ ਫਾਇਦਾ ਕੀ ਹੋਇਆ ਸੀ, ਇਹ ਕਿਸੇ ਨੂੰ ਪਤਾ ਨਹੀਂ ਹੈ। ਇਹ ਹੈ ਗੀਤਾ ਦਾ ਉਹ ਹੀ ਯੋਗ ਜੋ ਨਿਰਾਕਾਰ ਭਗਵਾਨ ਸਿਖਾਉਂਦੇ ਹਨ। ਬਾਕੀ ਜੋ ਵੀ ਸਿਖਾਉਂਦੇ ਹਨ ਉਹ ਮਨੁੱਖ ਹਨ, ਦੇਵਤਿਆਂ ਦੇ ਕੋਲ ਤਾਂ ਯੋਗ ਦੀ ਗੱਲ ਹੀ ਨਹੀਂ। ਇਹ ਹਠਯੋਗ ਆਦਿ ਸਭ ਮਨੁੱਖ ਸਿਖਾਉਂਦੇ ਹਨ। ਦੇਵਤਾ ਨਾ ਸਿੱਖਦੇ ਨਾ ਸਿਖਾਉਂਦੇ ਹਨ। ਦੈਵੀ ਦੁਨੀਆਂ ਵਿੱਚ ਯੋਗ ਦੀ ਕੋਈ ਗੱਲ ਹੀ ਨਹੀਂ। ਯੋਗ ਨਾਲ ਸਭ ਪਾਵਨ ਬਣ ਜਾਂਦੇ ਹਨ ਉਹ ਜਰੂਰ ਇਥੇ ਬਣਨਗੇ। ਬਾਪ ਆਉਂਦੇ ਹੀ ਹਨ ਸੰਗਮ ਤੇ ਨਵੀਂ ਦੁਨੀਆਂ ਬਨਾਉਣ। ਹੁਣ ਤੁਸੀਂ ਪੁਰਾਣੀ ਦੁਨੀਆਂ ਤੋਂ ਨਵੀਂ ਦੁਨੀਆਂ ਵਿੱਚ ਬਦਲੀ ਹੋ ਰਹੇ ਹੋ। ਇਹ ਕਿਸੇ ਨੂੰ ਸਮਝਾਉਣਾ ਵੀ ਵੰਡਰ ਹੈ। ਅਸੀਂ ਬ੍ਰਾਹਮਣ ਚੋਟੀ ਹਾਂ। ਇਸ ਨੂੰ ਹੀ ਸੰਗਮਯੁਗ ਕਿਹਾ ਜਾਂਦਾ ਹੈ, ਜਿਸ ਵਿੱਚ ਤੁਸੀਂ ਪੁਰਸ਼ੋਤਮ ਬਣ ਰਹੇ ਹੋ। ਇਹ ਬੱਚਿਆਂ ਦੀ ਬੁੱਧੀ ਵਿੱਚ ਰਹੇ ਕਿ ਅਸੀਂ ਪੁਰਸ਼ੋਤਮ ਬਣਦੇ ਹਾਂ ਤਾਂ ਸਦਾ ਹਰਸ਼ਿਤ ਰਹਾਂਗੇ। ਜਿੰਨੀ ਸਰਵਿਸ ਕਰਾਂਗੇ ਉਨ੍ਹਾਂ ਹੀ ਹਰਸ਼ਿਤ ਰਹਾਂਗੇ। ਕਮਾਈ ਕਰਨੀ ਅਤੇ ਕਰਵਾਉਣੀ ਹੈ। ਜਿੰਨਾ ਪ੍ਰਦਰਸ਼ਨੀ ਵਿੱਚ ਸਰਵਿਸ ਕਰਾਂਗੇ ਤਾਂ ਸੁਣਨ ਵਾਲਿਆਂ ਨੂੰ ਵੀ ਸੁੱਖ ਮਿਲੇਗਾ। ਆਪਣਾ ਅਤੇ ਦੂਸਰਿਆਂ ਦਾ ਕਲਿਆਣ ਹੋਵੇਗਾ। ਛੋਟੇ ਸੈਂਟਰ ਤੇ ਵੀ ਮੁੱਖ 5-6 ਚਿੱਤਰ ਜਰੂਰ ਚਾਹੀਦੇ ਹਨ। ਉਨ੍ਹਾਂ ਤੇ ਸਮਝਾਉਣਾ ਸਹਿਜ ਹੈ। ਸਾਰਾ ਦਿਨ ਸਰਵਿਸ ਹੀ ਸਰਵਿਸ। ਮਿੱਤਰ ਸੰਬੰਧੀਆਂ ਵੱਲ ਕੋਈ ਵੀ ਲਾਗਤ ਨਹੀਂ ਹੋਣੀ ਚਾਹੀਦੀ। ਜੋ ਇਨ੍ਹਾਂ ਅੱਖਾਂ ਨਾਲ ਦੇਖ ਰਹੇ ਹੋ ਉਸ ਸਭ ਦਾ ਵਿਨਾਸ਼ ਹੋਣਾ ਹੈ। ਬਾਕੀ ਜੋ ਦਿਵਯ ਦ੍ਰਿਸ਼ਟੀ ਨਾਲ ਦੇਖਦੇ ਹੋ ਉਸ ਦੀ ਸਥਾਪਨਾ ਹੋ ਰਹੀ ਹੈ। ਇਵੇਂ ਆਪਣੇ ਨਾਲ ਗੱਲਾਂ ਕਰੋ ਤਾਂ ਤੁਸੀਂ ਪੱਕੇ ਹੋ ਜਾਵੋਗੇ। ਬੇਹੱਦ ਦੇ ਬਾਪ ਨਾਲ ਮਿਲਣ ਦੀ ਖੁਸ਼ੀ ਹੋਣੀ ਚਾਹੀਦੀ ਹੈ। ਕੋਈ ਰਾਜੇ ਦੇ ਕੋਲ ਜਨਮ ਲੈਂਦਾ ਹੈ ਤਾਂ ਕਿੰਨਾ ਫ਼ਖ਼ਰ ਵਿਚ ਰਹਿੰਦਾ ਹੈ। ਤੁਸੀਂ ਬੱਚੇ ਸਵਰਗ ਦੇ ਮਾਲਿਕ ਬਣ ਰਹੇ ਹੋ। ਹਰ ਇੱਕ ਆਪਣੇ ਲਈ ਮੇਹਨਤ ਕਰ ਰਿਹਾ ਹੈ। ਬਾਪ ਸਿਰਫ ਕਹਿੰਦੇ ਹਨ ਕਾਮ ਚਿਤਾ ਤੇ ਬੈਠ ਕੇ ਤੁਸੀਂ ਕਾਲੇ ਹੋ ਗਏ ਹੋ। ਹੁਣ ਗਿਆਨ ਚਿਤਾ ਤੇ ਬੈਠੋ ਤਾਂ ਗੋਰੇ ਬਣ ਜਾਓਗੇ। ਬੁੱਧੀ ਵਿੱਚ ਚਿੰਤਨ ਚੱਲਦਾ ਰਹੇ, ਚਾਹੇ ਆਫਿਸ ਵਿੱਚ ਕੰਮ ਕਰਦੇ ਰਹੋ, ਯਾਦ ਕਰਦੇ ਰਹੋ। ਇਵੇਂ ਨਹੀਂ ਫੁਰਸਤ ਨਹੀਂ ਹੈ। ਜਿੰਨੀ ਫੁਰਸਤ ਮਿਲੇ ਰੂਹਾਨੀ ਕਮਾਈ ਕਰੋ। ਕਿੰਨੀ ਵੱਡੀ ਕਮਾਈ ਹੈ ਹੈਲਥ, ਵੈਲਥ ਦੋਵੇਂ ਮਿਲਦੇ ਹਨ। ਇਕ ਕਹਾਣੀ ਹੈ ਅਰਜੁਨ ਅਤੇ ਭੀਲ ਦੀ। ਇਵੇਂ ਗ੍ਰਹਿਸਤ ਵਿਹਾਰ ਵਿੱਚ ਰਹਿ ਕੇ ਗਿਆਨ - ਯੋਗ ਵਿਚ ਅੰਦਰ ਵਾਲਿਆਂ ਤੋਂ ਵੀ ਤਿੱਖੇ ਜਾ ਸਕਦੇ ਹੋ। ਸਾਰਾ ਮਦਾਰ ਯਾਦ ਤੇ ਹੈ। ਇਥੇ ਸਭ ਬੈਠ ਜਾਵੋਗੇ ਤਾਂ ਸਰਵਿਸ ਕਿੱਦਾਂ ਕਰੋਗੇ। ਰੀਫ਼ਰੇਸ਼ ਹੋਕੇ ਸਰਵਿਸ ਵਿਚ ਲਗ ਜਾਣਾ ਹੈ। ਸਰਵਿਸ ਦਾ ਖ਼ਿਆਲ ਰੱਖਣਾ ਚਾਹੀਦਾ ਹੈ। ਬਾਬਾ ਤਾਂ ਪ੍ਰਦਰਸ਼ਨੀ ਵਿੱਚ ਜਾ ਨਾ ਸਕਣ ਕਿਉਂਕਿ ਬਾਪਦਾਦਾ ਦੋਵੇਂ ਇਕੱਠੇ ਹਨ। ਬਾਬਾ ਦੀ ਆਤਮਾ ਅਤੇ ਇਨ੍ਹਾਂ ਦੀ ਆਤਮਾ ਇਕੱਠੀ ਹੈ। ਇਹ ਵੰਡਰਫੁਲ ਯੁਗਲ ਹਨ। ਇਸ ਯੁਗਲ ਨੂੰ ਤੁਸੀਂ ਬੱਚਿਆਂ ਤੋਂ ਸਿਵਾਏ ਕੋਈ ਜਾਣ ਨਾ ਸਕਣ। ਆਪਣੇ ਨੂੰ ਯੁਗਲ ਵੀ ਸਮਝਦੇ ਹਨ ਫਿਰ ਵੀ ਕਹਿੰਦੇ ਹਨ ਮੈਂ ਹੀ ਬਾਬਾ ਦਾ ਸਿੱਕੀਲਧਾ ਬੱਚਾ ਹਾਂ । ਇਸ ਲਕਸ਼ਮੀ ਨਾਰਾਇਣ ਦੇ ਚਿੱਤਰ ਨੂੰ ਦੇਖ ਕੇ ਬੜੀ ਖੁਸ਼ੀ ਹੁੰਦੀ ਹੈ। ਸਾਡਾ ਦੂਸਰਾ ਜਨਮ ਇਹ ਹੈ, ਅਸੀਂ ਗੱਦੀ ਤੇ ਜਰੂਰ ਬੈਠਾਂਗੇ। ਤੁਸੀਂ ਵੀ ਰਾਜਯੋਗ ਸਿੱਖ ਰਹੇ ਹੋ, ਏਮ ਆਬਜੈਕਟ ਸਾਮਣੇ ਖੜ੍ਹੀ ਹੈ। ਇਨ੍ਹਾਂ ਨੂੰ ਤਾਂ ਖੁਸ਼ੀ ਹੈ ਕਿ ਮੈ ਬਾਬਾ ਦਾ ਸਿੱਕੀਲਧਾ ਬੱਚਾ ਹਾਂ। ਫਿਰ ਵੀ ਸਦਾ ਯਾਦ ਠਹਿਰਦੀ ਨਹੀਂ। ਹੋਰ-ਹੋਰ ਤਰਫ਼ ਖ਼ਿਆਲਾਤ ਚਲੇ ਜਾਂਦੇ ਹਨ। ਡਰਾਮੇ ਦਾ ਲਾਅ ਨਹੀਂ ਜੋ ਇੱਕਦਮ ਯਾਦ ਠਹਿਰ ਜਾਵੇ ਹੋਰ ਕੋਈ ਖ਼ਿਆਲ ਨਾ ਆਵੇ। ਮਾਇਆ ਦੇ ਤੂਫ਼ਾਨ ਯਾਦ ਨਹੀਂ ਕਰਨ ਦਿੰਦੇ। ਜਾਣਦਾ ਹਾਂ ਮੇਰੇ ਲਈ ਬਹੁਤ ਸਹਿਜ ਹੈ ਕਿਉਂਕਿ ਬਾਬਾ ਦੀ ਪ੍ਰਵੇਸ਼ਤਾ ਹੈ। ਬਾਬਾ ਦਾ ਨੰਬਰਵਨ ਸਿੱਕੀਲਧਾ ਬੱਚਾ ਹਾਂ। ਪਹਿਲੇ ਨੰਬਰ ਵਿੱਚ ਰਾਜਕੁਮਾਰ ਬਣਾਂਗਾ ਫਿਰ ਵੀ ਯਾਦ ਭੁੱਲ ਜਾਂਦੀ ਹੈ। ਕਈ ਤਰ੍ਹਾਂ ਦੇ ਖ਼ਿਆਲਾਤ ਆ ਜਾਂਦੇ ਹਨ। ਇਹ ਹੈ ਮਾਇਆ। ਜਦੋਂ ਇਸ ਬਾਬਾ ਨੂੰ ਅਨੁਭਵ ਹੋਵੇ ਤਾਂ ਹੀ ਤੇ ਤੁਹਾਨੂੰ ਬੱਚਿਆਂ ਨੂੰ ਸਮਝਾ ਸਕਣ। ਇਹ ਖ਼ਿਆਲਾਤ ਬੰਦ ਉਦੋਂ ਹੋਣਗੇ ਜਦੋਂ ਕਰਮਾਤੀਤ ਅਵੱਸਥਾ ਹੋਵੇਗੀ। ਆਤਮਾ ਸੰਪੂਰਨ ਬਣ ਜਾਵੇ ਫਿਰ ਤਾਂ ਇਹ ਸ਼ਰੀਰ ਰਹਿ ਨਾ ਸਕੇ। ਸ਼ਿਵਬਾਬਾ ਤਾਂ ਸਦਾ ਪਿਓਰ ਹੀ ਪਿਓਰ ਹਨ। ਪਤਿਤ ਦੁਨੀਆਂ ਅਤੇ ਪਤਿਤ ਸ਼ਰੀਰ ਵਿੱਚ ਆਕੇ ਪਾਵਨ ਬਣਾਉਣ ਦਾ ਪਾਰਟ ਵੀ ਇਨ੍ਹਾਂ ਦਾ ਹੀ ਹੈ। ਡਰਾਮੇ ਵਿੱਚ ਬੰਧਾਏਮਾਨ ਹਨ। ਤੁਸੀਂ ਪਾਵਨ ਬਣ ਗਏ ਤਾਂ ਫਿਰ ਨਵਾਂ ਸ਼ਰੀਰ ਚਾਹੀਦਾ ਹੈ। ਸ਼ਿਵਬਾਬਾ ਨੂੰ ਆਪਣਾ ਸ਼ਰੀਰ ਤਾਂ ਹੈ ਨਹੀਂ। ਇਸ ਤਨ ਵਿਚ ਇਸ ਆਤਮਾ ਦਾ ਮਹੱਤਵ ਹੈ। ਉਨ੍ਹਾਂ ਦਾ ਰੱਖਿਆ ਕੀ ਹੈ! ਉਹ ਤਾਂ ਮੁਰਲੀ ਚਲਾ ਕੇ ਚਲੇ ਜਾਂਦੇ ਹਨ। ਉਹ ਤਾਂ ਫ੍ਰੀ ਹਨ। ਕਦੇ ਕਿਤੇ, ਕਦੇ ਕਿਤੇ ਚਲੇ ਜਾਣਗੇ। ਬੱਚਿਆਂ ਨੂੰ ਵੀ ਇਹ ਫੀਲ ਹੁੰਦਾ ਹੈ ਕਿ ਇਹ ਸ਼ਿਵਬਾਬਾ ਮੁਰਲੀ ਚਲਾ ਰਹੇ ਹਨ। ਤੁਸੀਂ ਬੱਚੇ ਸਮਝਦੇ ਹੋ ਕਿ ਅਸੀਂ ਬਾਪ ਦੀ ਮਦਦ ਕਰਨ ਲਈ ਇਸ ਗੋਡਲੀ ਸਰਵਿਸ ਤੇ ਖੜ੍ਹੇ ਹਾਂ। ਬਾਪ ਕਹਿੰਦੇ ਹਨ ਮੈਂ ਵੀ ਆਪਣਾ ਹੋਮ ਛੱਡ ਕੇ ਆਇਆ ਹਾਂ। ਪਰਮਧਾਮ ਮਤਲਬ ਪਰੇ ਤੋਂ ਪਰੇ ਧਾਮ ਹੈ ਮੂਲਵਤਨ। ਬਾਕੀ ਖੇਡ ਸਾਰਾ ਸ੍ਰਿਸ਼ਟੀ ਤੇ ਚਲਦਾ ਹੈ। ਤੁਸੀਂ ਜਾਣਦੇ ਹੋ ਵੰਡਰਫੁੱਲ ਖੇਡ ਹੈ। ਬਾਕੀ ਦੁਨੀਆ ਇੱਕ ਹੈ।

ਉਹ ਲੋਕ ਚੰਦ ਤੇ ਜਾਣ ਦੀ ਕੋਸ਼ਿਸ਼ ਕਰਦੇ ਹਨ, ਇਹ ਤਾਂ ਸਾਇੰਸ ਦਾ ਬਲ ਹੈ। ਸਾਇੰਸ ਦੇ ਬਲ ਨਾਲ ਅਸੀਂ ਜਦੋਂ ਸਾਇੰਸ ਤੇ ਜਿੱਤ ਪਾਉਂਦੇ ਹਾਂ ਤਾਂ ਸਾਇੰਸ ਵੀ ਸੁਖਦਾਈ ਬਣ ਜਾਂਦੀ ਹੈ। ਇਥੇ ਸਾਇੰਸ ਸੁਖ ਵੀ ਦਿੰਦੀ ਹੈ ਅਤੇ ਦੁੱਖ ਵੀ ਦਿੰਦੀ ਹੈ। ਉਥੇ ਤਾਂ ਸੁੱਖ ਹੀ ਸੁੱਖ ਹੈ। ਦੁੱਖ ਦਾ ਨਾਮ ਨਹੀਂ। ਇਸ ਤਰ੍ਹਾਂ ਦੀਆਂ ਗੱਲਾਂ ਸਾਰਾ ਦਿਨ ਬੁੱਧੀ ਵਿੱਚ ਰਹਿਣੀਆ ਚਾਹੀਦੀਆਂ ਹਨ। ਬਾਬਾ ਨੂੰ ਕਿੰਨੇ ਖ਼ਿਆਲਾਤ ਰਹਿੰਦੇ ਹਨ। ਬੰਧੇਲੀਆਂ ਵਿਸ਼ ਦੇ ਕਾਰਣ ਕਿੰਨੀਆਂ ਮਾਰਾਂ ਖਾਂਦੀਆਂ ਹਨ। ਕੋਈ ਤਾਂ ਮੋਹ ਦੇ ਕਾਰਣ ਫਿਰ ਫਸ ਜਾਂਦੇ ਹਨ। ਨਿਸ਼ਚੇਬੁੱਧੀ ਵਾਲੇ ਝੱਟ ਕਹਿਣਗੇ ਅਸੀਂ ਤਾਂ ਅੰਮ੍ਰਿਤ ਪੀਣਾ ਹੈ, ਇਸ ਵਿੱਚ ਨਸ਼ਟੋਮੋਹਾ ਚਾਹੀਦਾ ਹੈ। ਪੁਰਾਣੀ ਦੁਨੀਆ ਤੋਂ ਦਿਲ ਉੱਠ ਜਾਣਾ ਚਾਹੀਦਾ ਹੈ। ਇਵੇਂ ਹੀ ਸਰਵਿਸਏਬਲ ਦਿਲ ਤੇ ਚੜ੍ਹ ਸਕਦੇ ਹਨ। ਉਨਾ ਨੂੰ ਸ਼ਰਨਾਗਤਿ ਦੇ ਸਕਦੇ ਹਾਂ। ਕੰਨਿਆ ਪਤੀ ਦੀ ਸ਼ਰਨ ਵਿੱਚ ਜਾਂਦੀ ਹੈ, ਵਿਸ਼ ਬਗੈਰ ਨਹੀਂ ਰੱਖਦੇ। ਫਿਰ ਬਾਪ ਨੂੰ ਸ਼ਰਨ ਲੈਣਾ ਪੈਂਦਾ ਹੈ। ਪਰ ਇੱਕਦਮ ਨਸ਼ਟੋਮੋਹਾ ਚਾਹੀਦਾ ਹੈ। ਪਤੀਆਂ ਦਾ ਪਤੀ ਮਿਲਿਆ ਹੁਣ ਉਨ੍ਹਾਂ ਨਾਲ ਅਸੀਂ ਬੁੱਧੀਯੋਗ ਦੀ ਸਗਾਈ ਕਰਦੇ ਹਾਂ। ਬਸ ਮੇਰਾ ਤਾਂ ਇੱਕ ਦੂਜਾ ਨਾ ਕੋਈ। ਜਿਵੇਂ ਕੰਨਿਆ ਦੀ ਪਤੀ ਨਾਲ ਪ੍ਰੀਤ ਜੁੜ੍ਹ ਜਾਂਦੀ ਹੈ, ਇਹ ਹੈ ਆਤਮਾ ਦੀ ਪ੍ਰੀਤ ਪਰਮਾਤਮਾ ਦੇ ਨਾਲ। ਉਨ੍ਹਾਂ ਤੋਂ ਦੁੱਖ ਮਿਲਦਾ ਹੈ, ਇਨ੍ਹਾਂ ਤੋਂ ਸੁੱਖ ਮਿਲਦਾ ਹੈ। ਇਹ ਹੈ ਸੰਗਮ, ਇਸ ਨੂੰ ਕੋਈ ਜਾਣਦਾ ਨਹੀਂ। ਤੁਹਾਨੂੰ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਸਾਨੂੰ ਖ਼ਵਈਆ ਮਤਲਬ ਬਾਗਵਾਂਨ ਮਿਲਿਆ ਹੈ, ਜੋ ਸਾਨੂੰ ਫੁੱਲਾਂ ਦੇ ਬਗ਼ੀਚੇ ਵਿੱਚ ਲੈ ਜਾਂਦੇ ਹਨ। ਇਸ ਸਮੇਂ ਸਾਰੇ ਮਨੁੱਖ ਕੰਡਿਆਂ ਦੀ ਤਰ੍ਹਾਂ ਬਣ ਗਏ ਹਨ। ਸਭ ਤੋਂ ਵੱਡਾ ਕੰਡਾ ਹੈ ਕਾਮ ਦਾ। ਪਹਿਲੇ ਤੁਸੀਂ ਨਿਰਵਿਕਾਰੀ ਫੁੱਲ ਸੀ, ਧੀਰੇ-ਧੀਰੇ ਕਲਾ ਘੱਟ ਹੋ ਗਈ ਹੁਣ ਤਾਂ ਵੱਡੇ ਕੰਡੇ ਬਣ ਗਏ ਹੋ। ਬਾਬਾ ਨੂੰ ਬਬੁਲਨਾਥ ਵੀ ਕਹਿੰਦੇ ਹਨ। ਤੁਸੀਂ ਜਾਂਣਦੇ ਹੋ ਅਸਲੀ ਨਾਮ ਸ਼ਿਵ ਹੈ। ਬਬੁਲਨਾਥ ਨਾਮ ਰੱਖਦੇ ਹਨ ਕਿਉਂਕਿ ਕੰਡਿਆਂ ਨੂੰ ਫੁੱਲ ਬਣਾਉਂਦੇ ਹਨ। ਭਗਤੀ ਮਾਰਗ ਵਿੱਚ ਨਾਮ ਬਹੁਤ ਰੱਖਦੇ ਹਨ। ਅਸਲ ਵਿੱਚ ਨਾਮ ਇੱਕ ਹੀ ਸ਼ਿਵ ਹੈ । ਰੁਦ੍ਰ ਗਿਆਨ ਯਗ ਜਾਂ ਸ਼ਿਵ ਗਿਆਨ ਯਗ ਗੱਲ ਇਕ ਹੀ ਹੈ। ਰੁਦ੍ਰ ਯਗ ਤੋਂ ਵਿਨਾਸ਼ ਜਵਾਲਾ ਨਿਕਲੀ ਅਤੇ ਸ਼੍ਰੀ ਕ੍ਰਿਸ਼ਨਪੁਰੀ ਅਥਵਾ ਆਦਿ ਸਨਾਤਨ ਦੇਵੀ ਦੇਵਤਾ ਧਰਮ ਦੀ ਸਥਾਪਨਾ ਹੋਈ। ਤੁਸੀਂ ਇਸ ਯਗ ਦੁਆਰਾ ਮਨੁੱਖ ਤੋਂ ਦੇਵਤਾ ਬਣਦੇ ਹੋ। ਚਿੱਤਰ ਵੀ ਵੰਡਰਫੁੱਲ ਬਣਾਉਂਦੇ ਹਨ। ਵਿਸ਼ਨੂੰ ਦੀ ਨਾਭੀ ਵਿਚੋ ਬ੍ਰਹਮਾ ਨਿਕਲਿਆ। ਇਹ ਸਭ ਗੱਲਾਂ ਹੁਣ ਤੁਸੀਂ ਜਾਣਦੇ ਹੋ ਕਿ ਬ੍ਰਹਮਾ ਸਰਸਵਤੀ ਹੀ ਵਿਸ਼ਨੂੰ ਨਾਰਾਇਣ ਬਣਦੇ ਹਨ। ਇਹ ਨਿਸ਼ਚੇ ਹੈ। ਲਕਸ਼ਮੀ ਨਾਰਾਇਣ ਹੀ 84 ਜਨਮਾਂ ਦੇ ਬਾਅਦ ਬ੍ਰਹਮਾ ਸਰਸਵਤੀ ਬਣਦੇ ਹਨ। ਮਨੁੱਖ ਤਾਂ ਇੱਦਾਂ ਦੀਆਂ ਗੱਲਾਂ ਸੁਣਕੇ ਚਕ੍ਰਿਤ ਹੁੰਦੇ ਹੋਣਗੇ। ਖੁਸ਼ੀ ਵਿੱਚ ਵੀ ਆਉਂਦੇ ਹੋਣਗੇ। ਪਰ ਮਾਇਆ ਘੱਟ ਨਹੀਂ। ਕਾਮ ਮਹਾਸ਼ਤ੍ਰੂ ਹੈ। ਮਾਇਆ ਨਾਮ ਰੂਪ ਵਿੱਚ ਫਸਾ ਕੇ ਸੁੱਟ ਦਿੰਦੀ ਹੈ। ਬਾਪ ਨੂੰ ਯਾਦ ਕਰਨ ਨਹੀਂ ਦਿੰਦੀ। ਫਿਰ ਉਹ ਖੁਸ਼ੀ ਘੱਟ ਹੋ ਜਾਂਦੀ ਹੈ। ਇਸ ਵਿੱਚ ਖੁਸ਼ ਨਹੀਂ ਹੋਣਾ ਚਾਹੀਦਾ ਕਿ ਅਸੀਂ ਬਹੁਤਿਆਂ ਨੂੰ ਸਮਝਾਉਂਦੇ ਹਾਂ, ਪਹਿਲੇ ਦੇਖਣਾ ਹੈ ਬਾਬਾ ਨੂੰ ਕਿੰਨਾ ਯਾਦ ਕਰਦੇ ਹਾਂ। ਰਾਤ ਨੂੰ ਬਾਬਾ ਨੂੰ ਯਾਦ ਕਰਕੇ ਸੋਂਦਾ ਹਾਂ ਜਾਂ ਭੁੱਲ ਜਾਂਦਾ ਹਾਂ। ਕਈ ਬੱਚੇ ਤਾਂ ਪੱਕੇ ਨੇਮੀ ਵੀ ਹਨ।

ਤੁਸੀਂ ਬੱਚੇ ਬੜੇ ਲੱਕੀ ਹੋ ਬਾਪ ਤੇ ਤਾਂ ਬਹੁਤ ਬੋਝ ਹੈ। ਪਰ ਫਿਰ ਵੀ ਰੱਥ ਨੂੰ ਰਿਆਇਤ ਮਿਲ ਜਾਂਦੀ ਹੈ। ਗਿਆਨ ਅਤੇ ਯੋਗ ਵੀ ਹੈ, ਇਸ ਤੋਂ ਬਗੈਰ ਲਕਸ਼ਮੀ-ਨਾਰਾਇਣ ਪਦ ਕਿਵੇਂ ਪਾਵਾਂਗੇ। ਖੁਸ਼ੀ ਤਾਂ ਰਹਿੰਦੀ ਹੈ, ਮੈ ਇਕੱਲਾ ਬਾਪ ਦਾ ਬੱਚਾ ਹਾਂ ਅਤੇ ਫਿਰ ਮੇਰੇ ਢੇਰ ਬੱਚੇ ਹਨ, ਇਹ ਨਸ਼ਾ ਵੀ ਰਹਿੰਦਾ ਹੈ ਅਤੇ ਮਾਇਆ ਵਿਘਨ ਵੀ ਪਾਉਂਦੀ ਹੈ। ਬੱਚਿਆਂ ਨੂੰ ਵੀ ਮਾਇਆ ਦੇ ਵਿਘਨ ਆਉਂਦੇ ਹੋਣਗੇ। ਕਰਮਾਤੀਤ ਅਵੱਸਥਾ ਅੱਗੇ ਚੱਲਕੇ ਆਉਂਦੀ ਹੈ। ਬਾਪਦਾਦਾ ਦੋਵੇਂ ਇਕੱਠੇ ਹਨ। ਕਹਿੰਦੇ ਹਨ ਮਿੱਠੇ-ਮਿੱਠੇ ਬਚੇ - ਬਾਪ ਤਾਂ ਪਿਆਰ ਦਾ ਸਾਗਰ ਹੈ। ਇਨ੍ਹਾਂ ਦੀ ਆਤਮਾ ਇਕੱਠੀ ਹੈ। ਇਹ ਵੀ ਪਿਆਰ ਕਰਦੇ ਹਨ। ਸਮਝਦੇ ਹਨ ਜਿਵੇਂ ਦਾ ਕਰਮ ਮੈ ਕਰਾਂਗਾ, ਮੈਨੂੰ ਦੇਖਕੇ ਹੋਰ ਵੀ ਕਰਨਗੇ। ਬਹੁਤ ਮਿੱਠਾ ਰਹਿਣਾ ਹੈ। ਬੱਚੇ ਬੜੇ ਸਿਆਣੇ ਚਾਹੀਦੇ ਹਨ। ਇਨ੍ਹਾਂ ਲਕਸ਼ਮੀ-ਨਾਰਾਇਣ ਵਿੱਚ ਦੇਖੋ ਕਿੰਨੀ ਸਿਆਣਪ ਹੈ। ਸਿਆਣਪ ਨਾਲ ਵਿਸ਼ਵ ਦਾ ਰਾਜ ਲਿਆ ਹੈ। ਪ੍ਰਦਰਸ਼ਨੀ ਦੁਆਰਾ ਪਰਜਾ ਤਾਂ ਬਹੁਤ ਬਣਦੀ ਹੈ। ਭਾਰਤ ਬਹੁਤ ਵੱਡਾ ਹੈ, ਏਨੀ ਸਰਵਿਸ ਕਰਨੀ ਹੈ। ਦੂਸਰਾ ਯਾਦ ਵਿੱਚ ਰਹਿ ਕੇ ਵਿਕਰਮ ਵੀ ਵਿਨਾਸ਼ ਕਰਨੇ ਹਨ। ਇਹ ਹੈ ਕੜ੍ਹਾ ਫੁਰਨਾ (ਫਿਕਰ)। ਅਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਕਿਵੇਂ ਬਣੀਏ? ਇਸ ਵਿੱਚ ਮੇਹਨਤ ਹੈ। ਸਰਵਿਸ ਦੇ ਚਾਂਸ ਬਹੁਤ ਹਨ। ਟ੍ਰੇਨ ਵਿੱਚ ਬੈਜ ਤੇ ਸਰਵਿਸ ਕਰ ਸਕਦੇ ਹੋ। ਇਹ ਬਾਬਾ, ਇਹ ਵਰਸਾ। ਬਰੋਬਰ 5 ਹਜ਼ਾਰ ਸਾਲ ਪਹਿਲਾਂ ਭਾਰਤ ਸਵਰਗ ਸੀ। ਲਕਸ਼ਮੀ ਨਾਰਾਇਣ ਦਾ ਰਾਜ ਸੀ। ਫਿਰ ਜਰੂਰ ਇਨ੍ਹਾਂ ਦਾ ਰਾਜ ਆਉਣਾ ਚਾਹੀਦਾ ਹੈ। ਅਸੀਂ ਬਾਬਾ ਦੀ ਯਾਦ ਨਾਲ ਪਾਵਨ ਦੁਨੀਆ ਦੇ ਮਾਲਿਕ ਬਣ ਰਹੇ ਹਾਂ। ਟ੍ਰੇਨ ਵਿੱਚ ਬਹੁਤ ਸਰਵਿਸ ਹੋ ਸਕਦੀ ਹੈ। ਇਕ ਡੱਬੇ ਵਿੱਚ ਸਰਵਿਸ ਕਰ ਫਿਰ ਦੂਸਰੇ ਵਿੱਚ ਜਾਣਾ ਚਾਹੀਦਾ ਹੈ। ਇੱਦਾਂ ਦੀ ਸਰਵਿਸ ਕਰਨ ਵਾਲਾ ਹੀ ਦਿਲ ਤੇ ਚੜ੍ਹੇਗਾ। ਬੋਲੋ, ਅਸੀਂ ਤੁਹਾਨੂੰ ਖ਼ੁਸ਼ਖ਼ਬਰੀ ਸੁਣਾਉਂਦੇ ਹਾਂ। ਤੁਸੀਂ ਪੁਜਨੀਏ ਦੇਵਤਾ ਸੀ ਫਿਰ 84 ਜਨਮ ਲੈਕੇ ਪੁਜਾਰੀ ਬਣੇ। ਹੁਣ ਫਿਰ ਪੁਜਨੀਏ ਬਣੋ। ਪੌੜੀ ਚੰਗੀ ਹੈ, ਇਸ ਨਾਲ ਸਤੋ, ਰਜੋ, ਤਮੋ ਸਟੇਜ਼ ਸਿੱਧ ਕਰਨੀ ਹੈ। ਸਕੂਲ ਵਿੱਚ ਪਿਛਾੜੀ ਵਿੱਚ ਗੈਲਪ ਕਰਨ ਦਾ ਸ਼ੋਂਕ ਹੁੰਦਾ ਹੈ। ਹੁਣ ਇੱਥੇ ਵੀ ਸਮਝਾਇਆ ਜਾਂਦਾ ਹੈ ਜਿਨ੍ਹਾਂ ਨੇ ਟਾਈਮ ਵੇਸਟ ਕੀਤਾ ਹੈ, ਉਨ੍ਹਾਂ ਨੂੰ ਗੈਲਪ ਕਰ ਸਰਵਿਸ ਵਿੱਚ ਲੱਗ ਜਾਣਾ ਚਾਹੀਦਾ ਹੈ। ਸਰਵਿਸ ਦੀ ਮਾਰਜਨ ਬਹੁਤ ਹੈ। ਸਰਵਿਸਏਬਲ ਬੱਚੀਆਂ ਬਹੁਤ ਨਿਕਲਣੀਆਂ ਚਾਹੀਦੀਆਂ ਹਨ, ਜਿਨ੍ਹਾਂ ਨੂੰ ਬਾਬਾ ਕਿੱਤੇ ਵੀ ਭੇਜ ਦੇਣ। ਮੰਦਿਰਾਂ ਵਿੱਚ ਸਰਵਿਸ ਚੰਗੀ ਹੋਵੇਗੀ। ਦੇਵਤਾ ਧਰਮ ਵਾਲੇ ਝੱਟ ਸਮਝਣਗੇ। ਗੰਗਾ ਇਸ਼ਨਾਨ ਤੇ ਵੀ ਤੁਸੀਂ ਸਮਝਾ ਸਕਦੇ ਹੋ, ਤਾਂ ਦਿਲ ਤੇ ਲੱਗੇਗਾ ਜ਼ਰੂਰ। ਅੱਛਾ!

ਮਿੱਠੇ-ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸਦਾ ਹਰਸ਼ਿਤ ਰਹਿਣ ਦੇ ਲਈ ਰੂਹਾਨੀ ਸਰਵਿਸ ਕਰਨੀ ਹੈ, ਸੱਚੀ ਕਮਾਈ ਕਰਨੀ ਅਤੇ ਕਰਵਾਉਣੀ ਹੈ। ਆਪਣਾ ਅਤੇ ਦੂਸਰਿਆਂ ਦਾ ਕਲਿਆਣ ਕਰਨਾ ਹੈ। ਟ੍ਰੇਨ ਵਿੱਚ ਵੀ ਬੈਜ ਤੇ ਸਰਵਿਸ ਕਰਨੀ ਹੈ।

2. ਪੁਰਾਣੀ ਦੁਨਿਆ ਤੋਂ ਦਿਲ ਹਟਾ ਲੈਣੀ ਹੈ। ਨਸ਼ਟੋਮੋਹਾ ਬਣਨਾ ਹੈ, ਇਕ ਬਾਪ ਨਾਲ ਸੱਚੀ ਪ੍ਰੀਤ ਰੱਖਣੀ ਹੈ।

ਵਰਦਾਨ:-
ਸੰਗਮ ਦੇ ਮਹੱਤਵ ਨੂੰ ਜਾਣ ਹੈ ਸਮੇਂ ਵਿਸ਼ੇਸ਼ ਅਟੈਂਸ਼ਨ ਰੱਖਣ ਵਾਲੇ ਹੀਰੋ ਪਾਰਟਧਾਰੀ ਭਵ।

ਹਰ ਕਰਮ ਕਰਦੇ ਹੋਏ ਸਦਾ ਇਹ ਹੀ ਵਰਦਾਨ ਬੁੱਧੀ ਵਿੱਚ ਰਹੇ ਕਿ ਮੈਂ ਹੀਰੋ ਪਰਧਾਰੀ ਹਾਂ ਤਾਂ ਹਰ ਕਰਮ ਵਿਸ਼ੇਸ਼ ਹੋਵੇਗਾ, ਹੈ ਸੈਕਿੰਡ, ਹੈ ਸਮੇਂ, ਹਰ ਸੰਕਲਪ ਸ੍ਰੇਸ਼ਠ ਹੋਵੇਗਾ। ਇਵੇਂ ਨਹੀਂ ਕਹਿ ਸਕਦੇ ਕਿ ਇਹ ਤਾਂ ਸਿਰਫ ਪੰਜ ਮਿੰਟ ਸਧਾਰਨ ਹੋਇਆ। ਸੰਗਮਯੁਗ ਦੇ ਪੰਜ ਮਿੰਟ ਵੀ ਬਹੁਤ ਮਹੱਤਵ ਵਾਲੇ ਹਨ। ਪੰਜ ਮਿੰਟ ਪੰਜ ਸਾਲ ਤੋਂ ਵੀ ਜਿਆਦਾ ਹਨ ਇਸਲਈ ਹਰ ਵਕਤ ਇਤਨਾ ਅਟੇਂਸ਼ਨ ਰਹੇ। ਸਦਾ ਦਾ ਰਾਜਭਾਗ ਪ੍ਰਾਪਤ ਕਰਨਾ ਹੈ ਤਾਂ ਅਟੈਂਸ਼ਨ ਵੀ ਸਦਾਕਾਲ ਦਾ ਹੋਵੇ।

ਸਲੋਗਨ:-
ਜਿਨ੍ਹਾਂ ਦੇ ਸੰਕਲਪ ਵਿੱਚ ਦ੍ਰਿੜਤਾ ਦੀ ਸ਼ਕਤੀ ਹੈ, ਉਨ੍ਹਾਂ ਦੇ ਲਈ ਹਰ ਕੰਮ ਸੰਭਵ ਹੈ।