08.04.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਇਨ੍ਹਾਂ ਅੱਖਾਂ ਨਾਲ ਜੋ ਕੁਝ ਵੇਖਦੇ ਹੋ - ਇਹ ਸਭ ਖ਼ਤਮ ਹੋ ਜਾਣਾ ਹੈ , ਇਸ ਲਈ ਇਸ ਨਾਲ ਬੇਹੱਦ ਦਾ ਵੈਰਾਗ ਚਾਹੀਦਾ ਹੈ , ਬਾਪ ਤੁਹਾਡੇ ਲਈ ਨਵੀਂ ਦੁਨੀਆਂ ਬਣਾ ਰਹੇ ਹਨ ”

ਪ੍ਰਸ਼ਨ:-
ਤੁਸੀ ਬੱਚਿਆਂ ਦੀ ਸਾਈਲੈਂਸ ਵਿੱਚ ਕਿਹੜਾ ਭੇਦ ਸਮਾਇਆ ਹੋਇਆ ਹੈ?

ਉੱਤਰ:-
ਜਦੋਂ ਤੁਸੀਂ ਸਾਈਲੈਂਸ ਵਿੱਚ ਬੈਠਦੇ ਹੋ ਤਾਂ ਸ਼ਾਂਤੀਧਾਮ ਨੂੰ ਯਾਦ ਕਰਦੇ ਹੋ। ਤੁਸੀਂ ਜਾਣਦੇ ਹੋ ਸਾਈਲੈਂਸ ਮਾਨਾ ਜਿਉਂਦੇ ਜੀ ਮਰਨਾ। ਇੱਥੇ ਬਾਪ ਤੁਹਾਨੂੰ ਸਤਿਗੁਰੂ ਦੇ ਰੂਪ ਵਿੱਚ ਸਾਈਲੈਂਸ ਰਹਿਣਾ ਸਿਖਾਉਂਦੇ ਹਨ। ਤੁਸੀਂ ਸਾਈਲੈਂਸ ਵਿੱਚ ਰਹਿ ਕੇ ਆਪਣੇ ਵਿਕਰਮਾਂ ਨੂੰ ਭਸਮ ਕਰਦੇ ਹੋ। ਤੁਹਾਨੂੰ ਗਿਆਨ ਹੈ ਕਿ ਹੁਣ ਘਰ ਜਾਣਾ ਹੈ। ਦੂਜੇ ਸਤਿਸੰਗਾਂ ਵਿੱਚ ਸ਼ਾਂਤੀ ਵਿੱਚ ਬੈਠਦੇ ਹਨ ਪਰ ਉਨ੍ਹਾਂ ਨੂੰ ਸ਼ਾਂਤੀਧਾਮ ਦਾ ਗਿਆਨ ਨਹੀਂ ਹੈ।

ਓਮ ਸ਼ਾਂਤੀ
ਮਿੱਠੇ-ਮਿੱਠੇ ਸਿੱਕੀਲਧੇ ਰੂਹਾਨੀ ਬੱਚਿਆਂ ਪ੍ਰਤੀ ਸ਼ਿਵਬਾਬਾ ਬੋਲ ਰਹੇ ਹਨ। ਗੀਤਾ ਵਿੱਚ ਹੈ ਸ਼੍ਰੀਕ੍ਰਿਸ਼ਨ ਬੋਲੇ, ਲੇਕਿਨ ਹੈ ਸ਼ਿਵਬਾਬਾ ਬੋਲੇ, ਕ੍ਰਿਸ਼ਨ ਨੂੰ ਬਾਬਾ ਨਹੀਂ ਕਹਿ ਸਕਦੇ। ਭਾਰਤਵਾਸੀਆਂ ਨੂੰ ਪਤਾ ਹੈ ਕਿ ਪਿਤਾ ਦੋ ਹੁੰਦੇ ਹਨ ਲੌਕਿਕ ਅਤੇ ਪਾਰਲੌਕਿਕ। ਪਾਰਲੌਕਿਕ ਨੂੰ ਪਰਮਪਿਤਾ ਕਿਹਾ ਜਾਂਦਾ ਹੈ। ਲੌਕਿਕ ਨੂੰ ਪਰਮਪਿਤਾ ਕਹਿ ਨਹੀਂ ਸਕਦੇ। ਤੁਹਾਨੂੰ ਕੋਈ ਲੌਕਿਕ ਪਿਤਾ ਨਹੀਂ ਸਮਝਾਉਂਦੇ ਹਨ। ਪਾਰਲੌਕਿਕ ਬਾਪ ਪਾਰਲੌਕਿਕ ਬੱਚਿਆਂ ਨੂੰ ਸਮਝਾਉਂਦੇ ਹਨ ਪਹਿਲਾਂ-ਪਹਿਲਾਂ ਤੁਸੀਂ ਜਾਂਦੇ ਹੋ ਸ਼ਾਂਤੀਧਾਮ, ਜਿਸਨੂੰ ਤੁਸੀਂ ਮੁਕਤੀਧਾਮ, ਨਿਰਵਾਣਧਾਮ ਅਤੇ ਵਾਣਪ੍ਰਸਥ ਵੀ ਕਹਿੰਦੇ ਹੋ। ਹੁਣ ਬਾਪ ਕਹਿੰਦੇ ਹਨ - ਬੱਚੇ, ਹੁਣ ਜਾਣਾ ਹੈ ਸ਼ਾਂਤੀਧਾਮ। ਸਿਰਫ਼ ਉਨਾਂ ਨੂੰ ਹੀ ਕਿਹਾ ਜਾਂਦਾ ਹੈ ਟਾਵਰ ਆਫ ਸਾਈਲੈਂਸ। ਇੱਥੇ ਬੈਠੇ ਹੋਏ ਪਹਿਲਾਂ-ਪਹਿਲਾਂ ਸ਼ਾਂਤੀ ਵਿੱਚ ਬੈਠਣਾ ਹੈ। ਕਿਸੇ ਵੀ ਸਤਿਸੰਗ ਵਿੱਚ ਪਹਿਲਾਂ-ਪਹਿਲਾਂ ਸ਼ਾਂਤੀ ਵਿੱਚ ਬੈਠਦੇ ਹਨ। ਪਰ ਉਨ੍ਹਾਂ ਨੂੰ ਸ਼ਾਂਤੀਧਾਮ ਦਾ ਗਿਆਨ ਨਹੀਂ ਹੈ। ਬੱਚੇ ਜਾਣਦੇ ਹਨ ਅਸੀਂ ਆਤਮਾਵਾਂ ਨੇ ਇਸ ਪੁਰਾਣੇ ਸ਼ਰੀਰ ਨੂੰ ਛੱਡ ਘਰ ਜਾਣਾ ਹੈ। ਕਿਸੇ ਵੀ ਵਕਤ ਸ਼ਰੀਰ ਛੁੱਟ ਜਾਵੇ ਇਸ ਲਈ ਹੁਣ ਬਾਪ ਜੋ ਪੜ੍ਹਾਉਂਦੇ ਹਨ, ਉਹ ਚੰਗੀ ਤਰ੍ਹਾਂ ਪੜ੍ਹਨਾ ਹੈ। ਉਹ ਸੁਪਰੀਮ ਟੀਚਰ ਵੀ ਹੈ। ਸਦਗਤੀ ਦਾਤਾ ਗੁਰੂ ਵੀ ਹੈ, ਉਨ੍ਹਾਂ ਨਾਲ ਯੋਗ ਲਗਾਉਣਾ ਹੈ। ਇਹ ਇੱਕ ਹੀ ਤਿੰਨ ਸਰਵਿਸ ਕਰਦੇ ਹਨ। ਇਵੇਂ ਹੋਰ ਕੋਈ ਤਿੰਨ ਸਰਵਿਸ ਨਹੀਂ ਕਰ ਸਕਦੇ। ਇਹ ਇਕ ਬਾਪ ਸਾਈਲੈਂਸ ਵੀ ਸਿਖਾਉਂਦੇ ਹਨ। ਜਿਉਂਦੇ ਜੀ ਮਰਨ ਨੂੰ ਸਾਈਲੈਂਸ ਕਿਹਾ ਜਾਂਦਾ ਹੈ। ਤੁਸੀਂ ਜਾਣਦੇ ਹੋ ਅਸੀਂ ਹੁਣ ਸ਼ਾਂਤੀਧਾਮ ਘਰ ਵਿੱਚ ਜਾਣਾ ਹੈ। ਜਦੋਂ ਤੱਕ ਪਵਿੱਤਰ ਆਤਮਾਵਾਂ ਨਹੀਂ ਬਣੀਆਂ ਹਨ ਉਦੋਂ ਤੱਕ ਵਾਪਿਸ ਘਰ ਕੋਈ ਜਾ ਨਹੀਂ ਸਕਦਾ। ਜਾਣਾ ਤਾਂ ਸਭ ਨੇ ਹੈ ਇਸ ਲਈ ਪਾਪ ਕਰਮਾਂ ਦੀਆਂ ਪਿਛਾੜੀ ਵਿੱਚ ਸਜ਼ਾਵਾਂ ਮਿਲਦੀਆਂ ਹਨ, ਫਿਰ ਪਦ ਵੀ ਭ੍ਰਸ਼ਟ ਹੋ ਜਾਂਦਾ ਹੈ। ਮਾਨੀ ਅਤੇ ਮੋਚਰਾ ਵੀ ਖਾਣਾ ਪੈਂਦਾ ਹੈ ਕਿਉਂਕਿ ਮਾਇਆ ਤੋਂ ਹਾਰਦੇ ਹਨ। ਬਾਪ ਆਉਂਦੇ ਹੀ ਹਨ ਮਾਇਆ ਤੇ ਜਿੱਤ ਦਵਾਉਣ। ਪਰ ਗਫ਼ਲਤ ਨਾਲ ਬਾਪ ਨੂੰ ਯਾਦ ਨਹੀਂ ਕਰਦੇ। ਇੱਥੇ ਤਾਂ ਇੱਕ ਬਾਪ ਨੂੰ ਹੀ ਯਾਦ ਕਰਨਾ ਹੈ। ਭਗਤੀ ਮਾਰਗ ਵਿੱਚ ਵੀ ਬਹੁਤ ਭਟਕਦੇ ਹਨ, ਜਿਸਨੂੰ ਮੱਥਾ ਟੇਕਦੇ ਉਸਨੂੰ ਜਾਣਦੇ ਨਹੀਂ। ਬਾਪ ਆਕੇ ਭਟਕਣ ਤੋਂ ਛੁਡਾ ਦਿੰਦੇ ਹਨ। ਸਮਝਾਇਆ ਜਾਂਦਾ ਹੈ ਗਿਆਨ ਹੈ ਦਿਨ, ਭਗਤੀ ਹੈ ਰਾਤ। ਰਾਤ ਨੂੰ ਹੀ ਧੱਕਾ ਖਾਧਾ ਜਾਂਦਾ ਹੈ। ਗਿਆਨ ਨਾਲ ਦਿਨ ਮਤਲਬ ਸਤਿਯੁੱਗ ਤ੍ਰੇਤਾ। ਭਗਤੀ ਮਾਨਾ ਰਾਤ, ਦਵਾਪਰ - ਕਲਯੁੱਗ। ਇਹ ਹੈ ਸਾਰੀ ਡਰਾਮੇ ਦੀ ਡਿਊਰੇਸ਼ਨ। ਅੱਧਾ ਸਮੇਂ ਦਿਨ, ਅੱਧਾ ਸਮਾਂ ਰਾਤ। ਪਰਜਾਪਿਤਾ ਬ੍ਰਹਮਕੁਮਾਰੀਆਂ ਦਾ ਦਿਨ ਅਤੇ ਰਾਤ। ਇਹ ਬੇਹੱਦ ਦੀ ਗੱਲ ਹੈ। ਬੇਹੱਦ ਦਾ ਬਾਪ ਬੇਹੱਦ ਦੇ ਸੰਗਮ ਤੇ ਆਉਂਦੇ ਹਨ, ਇਸ ਲਈ ਕਿਹਾ ਜਾਂਦਾ ਹੈ ਸ਼ਿਵਰਾਤਰੀ। ਮਨੁੱਖ ਇਹ ਨਹੀਂ ਸਮਝਦੇ ਕਿ ਸ਼ਿਵਰਾਤਰੀ ਕਿਸ ਨੂੰ ਕਿਹਾ ਜਾਂਦਾ ਹੈ? ਤੁਹਾਡੇ ਇਲਾਵਾ ਇੱਕ ਵੀ ਸ਼ਿਵਰਾਤਰੀ ਦੇ ਮਹੱਤਵ ਨੂੰ ਨਹੀਂ ਜਾਣਦਾ ਕਿਉਂਕਿ ਇਹ ਹੈ ਮਧ। ਜਦੋਂ ਰਾਤ ਪੂਰੀ ਹੋਵੇ, ਦਿਨ ਸ਼ੁਰੂ ਹੁੰਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਪੁਰਸ਼ੋਤਮ ਸੰਗਮਯੁੱਗ। ਪੁਰਾਣੀ ਦੁਨੀਆਂ ਅਤੇ ਨਵੀਂ ਦੁਨਿਆਂ ਦੇ ਵਿਚਕਾਰ। ਬਾਪ ਆਉਂਦੇ ਹੀ ਹਨ ਪੁਰਸ਼ੋਤਮ ਸੰਗਮਯੁੱਗੇ - ਯੁੱਗੇ। ਸਤਿਯੁੱਗ ਤ੍ਰੇਤਾ ਦਾ ਸੰਗਮ ਉਸਨੂੰ ਵੀ ਸੰਗਮਯੁੱਗ ਕਹਿ ਦਿੰਦੇ ਹਨ। ਬਾਪ ਕਹਿੰਦੇ ਹਨ ਇਹ ਭੁੱਲ ਹੈ।

ਸ਼ਿਵਬਾਬਾ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਪਾਪ ਵਿਨਾਸ਼ ਹੋਣਗੇ, ਇਸਨੂੰ ਯੋਗ ਅਗਨੀ ਕਿਹਾ ਜਾਂਦਾ ਹੈ। ਤੁਸੀਂ ਸਭ ਬ੍ਰਾਹਮਣ ਹੋ ਯੋਗ ਸਿਖਾਉਂਦੇ ਹੋ ਪਵਿੱਤਰ ਹੋਣ ਦੇ ਲਈ। ਉਹ ਬ੍ਰਾਹਮਣ ਲੋਕ ਕਾਮ ਚਿਤਾ ਤੇ ਚੜ੍ਹਾਉਂਦੇ ਹਨ। ਉਨ੍ਹਾਂ ਬ੍ਰਾਹਮਣਾ ਅਤੇ ਤੁਸੀ ਬ੍ਰਾਹਮਣਾ ਵਿੱਚ ਰਾਤ - ਦਿਨ ਦਾ ਫ਼ਰਕ ਹੈ। ਉਹ ਹਨ ਕੁੱਖ ਵੰਸ਼ਾਵਲੀ ਤੁਸੀਂ ਹੋ ਮੁੱਖ ਵੰਸ਼ਾਵਲੀ। ਹਰ ਇਕ ਗੱਲ ਚੰਗੀ ਤਰ੍ਹਾਂ ਸਮਝਣ ਦੀ ਹੈ। ਓਦਾਂ ਤਾਂ ਕੋਈ ਵੀ ਆਉਂਦੇ ਹਨ ਉਨ੍ਹਾਂ ਨੂੰ ਸਮਝਾਇਆ ਜਾਂਦਾ ਹੈ, ਬੇਹੱਦ ਦੇ ਬਾਪ ਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ ਅਤੇ ਬੇਹੱਦ ਦੇ ਬਾਪ ਦਾ ਵਰਸਾ ਮਿਲੇਗਾ। ਫ਼ਿਰ ਜਿੰਨਾਂ-ਜਿੰਨਾਂ ਦੈਵੀਗੁਣ ਧਾਰਨ ਕਰਾਂਗੇ ਅਤੇ ਕਰਾਵਾਂਗੇ ਓਨਾਂ ਉੱਚ ਪਦ ਪਾਵਾਂਗੇ। ਬਾਪ ਆਉਂਦੇ ਹੀ ਹਨ ਪਤਿਤਾਂ ਨੂੰ ਪਾਵਨ ਬਣਾਉਣ। ਤਾਂ ਤੁਸੀਂ ਵੀ ਇਹ ਸਰਵਿਸ ਕਰਨੀ ਹੈ। ਪਤਿਤ ਤਾਂ ਸਾਰੇ ਹਨ। ਗੁਰੂ ਲੋਕ ਕਿਸੇ ਨੂੰ ਵੀ ਪਾਵਨ ਕਰ ਨਹੀਂ ਸਕਦੇ। ਪਤਿਤ ਪਾਵਨ ਨਾਮ ਸ਼ਿਵਬਾਬਾ ਦਾ ਹੈ। ਉਹ ਆਉਂਦੇ ਵੀ ਇੱਥੇ ਹਨ। ਜਦੋਂ ਸਾਰੇ ਪੂਰੇ ਪਤਿਤ ਬਣ ਜਾਂਦੇ ਹਨ ਡਰਾਮੇ ਦੇ ਪਲਾਨ ਅਨੁਸਾਰ, ਉਦੋਂ ਬਾਪ ਆਉਂਦੇ ਹਨ। ਪਹਿਲਾਂ-ਪਹਿਲਾਂ ਤਾਂ ਬੱਚਿਆਂ ਨੂੰ ਅਲਫ਼ ਸਮਝਾਉਂਦੇ ਹਨ। ਮੈਨੂੰ ਯਾਦ ਕਰੋ। ਤੁਸੀਂ ਕਹਿੰਦੇ ਹੋ ਨਾ ਉਹ ਪਤਿਤ ਪਾਵਨ ਹੈ। ਰੂਹਾਨੀ ਬਾਪ ਨੂੰ ਕਿਹਾ ਜਾਂਦਾ ਹੈ ਪਤਿਤ ਪਾਵਨ। ਕਹਿੰਦੇ ਹਨ ਹੇ ਭਗਵਾਨ ਅਥਵਾ ਹੇ ਬਾਬਾ। ਪਰ ਪਰਿਚੇ ਕਿਸੇ ਨੂੰ ਵੀ ਨਹੀਂ। ਹੁਣ ਤੁਹਾਨੂੰ ਸੰਗਮਵਾਸੀਆਂ ਨੂੰ ਪਰਿਚੇ ਮਿਲਿਆ ਹੈ। ਉਹ ਹਨ ਨਰਕਵਾਸੀ। ਤੁਸੀਂ ਨਰਕਵਾਸੀ ਨਹੀਂ ਹੋ। ਹਾਂ ਜੇਕਰ ਕੋਈ ਹਾਰ ਖਾਂਦਾ ਹੈ ਤਾਂ ਇੱਕਦਮ ਡਿੱਗ ਜਾਂਦੇ ਹਨ। ਕੀਤੀ ਕਮਾਈ ਚਟ ਹੋ ਜਾਂਦੀ ਹੈ। ਮੂਲ ਗੱਲ ਹੈ ਪਤਿਤ ਤੋਂ ਪਾਵਨ ਹੋਣ ਦੀ। ਇਹ ਹੈ ਵਿਸ਼ਸ ਦੁਨੀਆਂ। ਉਹ ਹੈ ਵਾਈਸਲੈਸ ਦੁਨੀਆਂ, ਨਵੀਂ ਦੁਨੀਆਂ, ਜਿੱਥੇ ਦੇਵਤਾ ਰਾਜ ਕਰਦੇ ਹਨ। ਹੁਣ ਤੁਹਾਨੂੰ ਬੱਚਿਆਂ ਨੂੰ ਪਤਾ ਚੱਲਿਆ ਹੈ। ਪਹਿਲਾਂ-ਪਹਿਲਾਂ ਦੇਵਤੇ ਹੀ ਜ਼ਿਆਦਾ ਜਨਮ ਲੈਂਦੇ ਹਨ। ਉਨ੍ਹਾਂ ਵਿੱਚ ਵੀ ਜੋ ਪਹਿਲੇ-ਪਹਿਲੇ ਸੁਰਜਵੰਸ਼ੀ ਹਨ ਉਹ ਪਹਿਲਾਂ ਆਉਂਦੇ ਹਨ, 21 ਪੀੜ੍ਹੀ ਵਰਸਾ ਪਾਉਂਦੇ ਹਨ। ਕਿੰਨਾ ਬੇਹੱਦ ਦਾ ਵਰਸਾ ਹੈ - ਪਵਿੱਤਰਤਾ - ਸੁੱਖ - ਸ਼ਾਂਤੀ ਦਾ। ਸਤਿਯੁੱਗ ਨੂੰ ਪੂਰਾ ਸੁੱਖਧਾਮ ਕਿਹਾ ਜਾਂਦਾ ਹੈ। ਤ੍ਰੇਤਾ ਹੈ ਸੈਮੀ ਕਿਉਂਕਿ ਦੋ ਕਲਾ ਘੱਟ ਹੋ ਜਾਂਦੀਆਂ ਹਨ। ਕਲਾ ਘੱਟ ਹੋਣ ਨਾਲ ਰੋਸ਼ਨੀ ਘੱਟ ਹੋ ਜਾਂਦੀ ਹੈ। ਚੰਦਰਮਾ ਦੀ ਵੀ ਕਲਾ ਘੱਟ ਹੋਣ ਨਾਲ ਰੋਸ਼ਨੀ ਘੱਟ ਹੋ ਜਾਂਦੀ ਹੈ। ਅਖ਼ੀਰ ਵਿੱਚ ਬਾਕੀ ਲਕੀਰ ਜਾਕੇ ਬੱਚਦੀ ਹੈ। ਨਿਲ ਨਹੀਂ ਹੁੰਦਾ ਹੈ। ਤੁਹਾਡਾ ਵੀ ਇਵੇਂ ਹੈ - ਨਿਲ ਨਹੀਂ ਹੁੰਦੇ। ਇਸਨੂੰ ਕਿਹਾ ਜਾਂਦਾ ਹੈ ਆਟੇ ਵਿੱਚ ਨਮਕ।

ਬਾਪ ਆਤਮਾਵਾਂ ਨੂੰ ਬੈਠ ਸਮਝਾਉਂਦੇ ਹਨ। ਇਹ ਹੈ ਆਤਮਾਵਾਂ ਅਤੇ ਪਰਮਾਤਮਾ ਦਾ ਮੇਲਾ। ਇਹ ਬੁੱਧੀ ਨਾਲ ਕੰਮ ਲਿਆ ਜਾਂਦਾ ਹੈ। ਪਰਮਾਤਮਾ ਕਦੋਂ ਆਉਂਦੇ ਹਨ? ਜਦੋਂ ਬਹੁਤ ਆਤਮਾਵਾਂ ਅਤੇ ਬਹੁਤ ਮਨੁੱਖ ਹੋ ਜਾਂਦੇ ਹਨ ਉਦੋਂ ਪਰਮਾਤਮਾ ਮੇਲੇ ਵਿੱਚ ਆਉਂਦੇ ਹਨ। ਆਤਮਾਵਾਂ ਅਤੇ ਪ੍ਰਮਾਤਮਾ ਦਾ ਮੇਲਾ ਕਿਸ ਲਈ ਲਗਦਾ ਹੈ? ਉਹ ਮੇਲੇ ਤਾਂ ਮੈਲੇ ਹੋਣ ਲਈ ਹਨ। ਇਸ ਸਮੇਂ ਤੁਸੀਂ ਬਾਗਵਾਨ ਦਵਾਰਾ ਕੰਡੇ ਤੋਂ ਫੁੱਲ ਬਣ ਰਹੇ ਹੋ। ਕਿਵੇਂ ਬਣਦੇ ਹੋ? ਯਾਦ ਦੇ ਬਲ ਨਾਲ। ਬਾਪ ਨੂੰ ਕਿਹਾ ਜਾਂਦਾ ਹੈ ਸ੍ਰਵਸ਼ਕਤੀਮਾਨ। ਜਿਵੇਂ ਬਾਪ ਸ੍ਰਵਸ਼ਕਤੀਮਾਨ ਹੈ ਉਵੇਂ ਹੀ ਰਾਵਣ ਵੀ ਘੱਟ ਸ਼ਕਤੀਮਾਨ ਨਹੀਂ ਹੈ। ਬਾਪ ਖੁਦ ਹੀ ਕਹਿੰਦੇ ਹਨ ਮਾਇਆ ਬਹੁਤ ਪਹਿਲਵਾਨ ਹੈ ਦੁਸਤਰ ਹੈ। ਕਹਿੰਦੇ ਹਨ ਬਾਬਾ ਅਸੀਂ ਤੁਹਾਨੂੰ ਯਾਦ ਕਰਦੇ ਹਾਂ, ਮਾਇਆ ਸਾਡੀ ਯਾਦ ਨੂੰ ਭੁਲਾ ਦਿੰਦੀ ਹੈ। ਇਕ - ਦੂਜੇ ਦੇ ਦੁਸ਼ਮਣ ਹੋਏ ਨਾ। ਬਾਪ ਆ ਕੇ ਮਾਇਆ ਤੇ ਜਿੱਤ ਦਿਵਾਉਂਦੇ ਹਨ, ਮਾਇਆ ਫ਼ਿਰ ਹਰਾ ਦਿੰਦੀ ਹੈ। ਦੇਵਤਾਵਾਂ ਅਤੇ ਅਸੁਰਾਂ ਦੀ ਲੜਾਈ ਦਿਖਾਈ ਹੈ। ਪਰ ਇਸ ਤਰ੍ਹਾਂ ਕੋਈ ਹੈ ਨਹੀਂ। ਯੁੱਧ ਤਾਂ ਇਹ ਹੈ। ਤੁਸੀਂ ਬਾਪ ਨੂੰ ਯਾਦ ਕਰਨ ਨਾਲ ਦੇਵਤਾ ਬਣਦੇ ਹੋ। ਮਾਇਆ ਯਾਦ ਵਿੱਚ ਰੁਕਾਵਟ ਪਾਉਂਦੀ ਹੈ, ਪੜ੍ਹਾਈ ਵਿੱਚ ਵਿਘਨ ਨਹੀਂ ਪਾਉਂਦੀ। ਯਾਦ ਵਿੱਚ ਹੀ ਵਿਘਨ ਪੈਂਦੇ ਹਨ। ਘੜੀ-ਘੜੀ ਮਾਇਆ ਭੁਲਾ ਦਿੰਦੀ ਹੈ। ਦੇਹ - ਅਭਿਮਾਨੀ ਬਣਨ ਨਾਲ ਮਾਇਆ ਦਾ ਥੱਪੜ ਲੱਗ ਜਾਂਦਾ ਹੈ। ਕਾਮੀ ਜੋ ਹੁੰਦੇ ਹਨ ਉਨ੍ਹਾਂ ਲਈ ਬਹੁਤ ਕੜੇ ਅੱਖਰ ਕਹੇ ਜਾਂਦੇ ਹਨ। ਇਹ ਹੈ ਹੀ ਰਾਵਣ ਰਾਜ। ਇੱਥੇ ਵੀ ਸਮਝਾਇਆ ਜਾਂਦਾ ਹੈ ਪਾਵਨ ਬਣੋ ਫ਼ਿਰ ਵੀ ਬਣਦੇ ਨਹੀਂ। ਬਾਪ ਕਹਿੰਦੇ ਹਨ - ਬੱਚੇ, ਵਿਕਾਰ ਵਿੱਚ ਨਾ ਜਾਓ, ਕਾਲਾ ਮੂੰਹ ਨਾ ਕਰੋ। ਫ਼ਿਰ ਵੀ ਲਿਖਦੇ ਹਨ ਬਾਬਾ ਮਾਇਆ ਨੇ ਹਾਰ ਖਵਾ ਦਿੱਤੀ ਮਤਲਬ ਕਾਲਾ ਮੂੰਹ ਕਰ ਬੈਠੇ। ਗੋਰਾ ਅਤੇ ਸਾਂਵਰਾ ਹੈ ਨਾ। ਵਿਕਾਰੀ ਕਾਲੇ ਅਤੇ ਨਿਰਵਿਕਾਰੀ ਗੋਰੇ ਹੁੰਦੇ ਹਨ। ਸ਼ਾਮ - ਸੁੰਦਰ ਦਾ ਵੀ ਅਰਥ ਤੁਹਾਡੇ ਇਲਾਵਾ ਦੁਨੀਆਂ ਵਿੱਚ ਕੋਈ ਨਹੀਂ ਜਾਣਦਾ। ਕ੍ਰਿਸ਼ਨ ਨੂੰ ਵੀ ਸ਼ਾਮ ਸੁੰਦਰ ਕਹਿੰਦੇ ਹਨ। ਬਾਪ ਉਨ੍ਹਾਂ ਦੇ ਨਾਮ ਦਾ ਹੀ ਅਰਥ ਸਮਝਾਉਂਦੇ ਹਨ। ਸਵਰਗ ਦਾ ਪਹਿਲੇ ਨੰਬਰ ਦਾ ਪ੍ਰਿੰਸ ਸੀ। ਸੁੰਦਰਤਾ ਵਿੱਚ ਨੰਬਰਵਨ ਇਹ ਪਾਸ ਹੁੰਦਾ ਹੈ। ਫਿਰ ਪੁਨਰਜਨਮ ਲੈਂਦੇ-ਲੈਂਦੇ ਹੇਠਾਂ ਉਤਰਦੇ-ਉਤਰਦੇ ਕਾਲੇ ਬਣ ਜਾਂਦੇ ਹਨ। ਤਾਂ ਨਾਮ ਰੱਖਿਆ ਹੈ ਸ਼ਾਮ - ਸੁੰਦਰ। ਇਹ ਅਰਥ ਵੀ ਬਾਪ ਹੀ ਸਮਝਾਉਂਦੇ ਹਨ। ਸ਼ਿਵਬਾਬਾ ਤਾਂ ਹੈ ਹੀ ਐਵਰ ਸੁੰਦਰ। ਉਹ ਆਕੇ ਤੁਹਾਨੂੰ ਬੱਚਿਆਂ ਨੂੰ ਸੁੰਦਰ ਬਣਾਉਂਦੇ ਹਨ। ਪਤਿਤ ਕਾਲੇ, ਪਾਵਨ ਸੁੰਦਰ ਹੁੰਦੇ ਹਨ। ਕੁਦਰਤੀ ਸੁੰਦਰਤਾ ਰਹਿੰਦੀ ਹੈ। ਤੁਸੀਂ ਬੱਚੇ ਆਏ ਹੋ ਕਿ ਅਸੀਂ ਸਵਰਗ ਦਾ ਮਾਲਿਕ ਬਣੀਏ। ਗਾਇਨ ਵੀ ਹੈ ਸ਼ਿਵ ਭਗਵਾਨੁਵਾਚ, ਮਾਤਾਵਾਂ ਸਵਰਗ ਦਾ ਦਵਾਰ ਖੋਲ੍ਹਦੀਆਂ ਹਨ ਇਸ ਲਈ ਵੰਦੇਮਾਤਰਮ ਗਾਇਆ ਜਾਂਦਾ ਹੈ। ਵੰਦੇ ਮਾਤਰਮ ਤਾਂ ਅੰਡਰਸਟੂਡ ਪਿਤਾ ਵੀ ਹੈ। ਬਾਪ ਮਾਤਾਵਾਂ ਦੀ ਮਹਿਮਾ ਨੂੰ ਵਧਾਉਂਦੇ ਹਨ। ਪਹਿਲੇ ਲਕਸ਼ਮੀ, ਪਿੱਛੋਂ ਨਾਰਾਇਣ। ਇੱਥੇ ਫਿਰ ਪਹਿਲਾਂ ਮਿਸਟਰ, ਪਿੱਛੇ ਮਿਸੇਜ਼। ਡਰਾਮੇ ਦਾ ਰਾਜ਼ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ। ਬਾਪ ਰਚਤਾ ਪਹਿਲਾਂ ਆਪਣਾ ਪਰਿਚੇ ਦਿੰਦੇ ਹਨ। ਇਕ ਹੈ ਹੱਦ ਦਾ ਲੌਕਿਕ ਬਾਪ, ਦੂਜਾ ਹੈ ਬੇਹੱਦ ਦਾ ਪਾਰਲੌਕਿਕ ਬਾਪ। ਬੇਹੱਦ ਦੇ ਬਾਪ ਨੂੰ ਯਾਦ ਕਰਦੇ ਹਨ ਕਿਉਂਕਿ ਉਨ੍ਹਾਂ ਤੋਂ ਬੇਹੱਦ ਦਾ ਵਰਸਾ ਮਿਲਦਾ ਹੈ। ਹੱਦ ਦਾ ਵਰਸਾ ਮਿਲਦੇ ਹੋਏ ਵੀ ਬੇਹੱਦ ਦੇ ਬਾਪ ਨੂੰ ਯਾਦ ਕਰਦੇ ਹਨ। ਬਾਬਾ ਤੁਸੀਂ ਆਓਗੇ ਤਾਂ ਅਸੀਂ ਹੋਰ ਦਾ ਸੰਗ ਤੋੜ ਕੇ ਇਕ ਤੁਹਾਡੇ ਨਾਲ ਹੀ ਜੋੜਾਂਗੇ। ਇਹ ਕਿਸਨੇ ਕਿਹਾ? ਆਤਮਾ ਨੇ। ਆਤਮਾ ਹੀ ਇਨਾਂ ਆਰਗਨਸ ਦੁਆਰਾ ਪਾਰਟ ਵਜਾਉਂਦੀ ਹੈ। ਹਰੇਕ ਆਤਮਾ ਜਿਵੇਂ-ਜਿਵੇਂ ਦੇ ਕਰਮ ਕਰਦੀ ਹੈ ਉਵੇਂ- ਉਵੇਂ ਜਨਮ ਲੈਂਦੀ ਹੈ। ਸ਼ਾਹੂਕਾਰ ਗਰੀਬ ਬਣਦੇ ਹਨ। ਕਰਮ ਹਨ ਨਾ। ਇਹ ਲਕਸ਼ਮੀ -ਨਾਰਾਇਣ ਵਿਸ਼ਵ ਦੇ ਮਾਲਿਕ ਹਨ। ਇਨ੍ਹਾਂ ਨੇ ਕੀ ਕੀਤਾ, ਇਹ ਤੁਸੀਂ ਜਾਣਦੇ ਹੋ ਅਤੇ ਤੁਸੀਂ ਹੀ ਸਮਝਾ ਸਕਦੇ ਹੋ।

ਬਾਪ ਕਹਿੰਦੇ ਹਨ ਇਨ੍ਹਾਂ ਅੱਖਾਂ ਨਾਲ ਤੁਸੀਂ ਜੋ ਕੁਝ ਵੀ ਵੇਖਦੇ ਹੋ, ਉਸ ਨਾਲ ਵੈਰਾਗ। ਇਹ ਤਾਂ ਸਭ ਖ਼ਤਮ ਹੋ ਜਾਣਾ ਹੈ। ਨਵਾਂ ਮਕਾਨ ਬਣਾਉਂਦੇ ਹਾਂ ਤੇ ਫ਼ਿਰ ਪੁਰਾਣੇ ਤੋਂ ਵੈਰਾਗ ਹੋ ਜਾਂਦਾ ਹੈ। ਬੱਚੇ ਕਹਿਣਗੇ ਬਾਬਾ ਨੇ ਨਵਾਂ ਮਕਾਨ ਬਣਇਆ ਹੈ, ਅਸੀਂ ਉਸ ਵਿੱਚ ਜਾਵਾਂਗੇ। ਇਹ ਪੁਰਾਣਾ ਮਕਾਨ ਤੇ ਟੁੱਟ - ਫੁੱਟ ਜਾਵੇਗਾ। ਇਹ ਹੈ ਬੇਹੱਦ ਦੀ ਗੱਲ। ਬੱਚੇ ਜਾਣਦੇ ਹਨ। ਬਾਪ ਆਇਆ ਹੋਇਆ ਹੈ ਸਵਰਗ ਦੀ ਸਥਾਪਨਾ ਕਰਨ। ਇਹ ਪੁਰਾਣੀ ਛੀ-ਛੀ ਦੁਨੀਆਂ ਹੈ।

ਤੁਸੀਂ ਬੱਚੇ ਹੁਣ ਤ੍ਰਿਮੂਰਤੀ ਸ਼ਿਵ ਦੇ ਅੱਗੇ ਬੈਠੇ ਹੋ। ਤੁਸੀਂ ਜਿੱਤ ਪਾਉਂਦੇ ਹੋ। ਅਸਲ ਵਿੱਚ ਤੁਹਾਡਾ ਇਹ ਤ੍ਰਿਮੂਰਤੀ ਕੋਰਟ ਆਫ ਆਰਮਜ਼ ਹੈ। ਤੁਹਾਡਾ ਬ੍ਰਾਹਮਣਾ ਦਾ ਇਹ ਕੁਲ ਸਭ ਤੋਂ ਉੱਚਾ ਹੈ। ਚੋਟੀ ਹੈ। ਇਹ ਰਾਜਾਈ ਸਥਾਪਨ ਹੋ ਰਹੀ ਹੈ। ਇਸ ਕੋਰਟ ਆਫ ਆਰਮਜ਼ ਨੂੰ ਤੁਸੀਂ ਬ੍ਰਾਹਮਣ ਹੀ ਜਾਣਦੇ ਹੋ। ਸ਼ਿਵਬਾਬਾ ਸਾਨੂੰ ਬ੍ਰਹਮਾ ਦੁਆਰਾ ਪੜ੍ਹਾਉਂਦੇ ਹਨ, ਦੇਵੀ - ਦੇਵਤਾ ਬਨਾਉਣ ਲਈ। ਵਿਨਾਸ਼ ਤਾਂ ਹੋਣਾ ਹੀ ਹੈ। ਦੁਨੀਆਂ ਤਮੋਪ੍ਰਧਾਨ ਬਣਦੀ ਹੈ ਤਾਂ ਨੈਚੁਰਲ ਕਲੈਮਟੀਜ਼ ਵੀ ਮਦਦ ਕਰਦੀ ਹੈ। ਬੁੱਧੀ ਨਾਲ ਕਿੰਨੀ ਸਾਇੰਸ ਕੱਢਦੇ ਰਹਿੰਦੇ ਹਨ। ਪੇਟ ਵਿਚੋਂ ਕੋਈ ਮੂਸਲ ਨਹੀਂ ਨਿਕਲੇ ਹਨ। ਇਹ ਸਾਇੰਸ ਨਿਕਲੀ ਹੈ, ਜਿਸ ਨਾਲ ਸਾਰੇ ਕੁੱਲ ਨੂੰ ਖ਼ਤਮ ਕਰ ਦਿੰਦੇ ਹਨ। ਬੱਚਿਆਂ ਨੂੰ ਸਮਝਾਇਆ ਹੈ ਉੱਚ ਤੋਂ ਉੱਚ ਹਨ ਸ਼ਿਵਬਾਬਾ। ਪੂਜਾ ਵੀ ਕਰਨੀ ਚਾਹੀਦੀ ਹੈ ਇੱਕ ਸ਼ਿਵਬਾਬਾ ਦੀ ਅਤੇ ਦੇਵਤਿਆਂ ਦੀ। ਬ੍ਰਾਹਮਣਾ ਦੀ ਪੂਜਾ ਹੋ ਨਹੀਂ ਸਕਦੀ ਕਿਉਂਕਿ ਤੁਹਾਡੀ ਆਤਮਾ ਭਾਵੇਂ ਪਵਿੱਤਰ ਹੈ ਪਰ ਸ਼ਰੀਰ ਤਾਂ ਪਵਿੱਤਰ ਨਹੀਂ ਹੈ, ਇਸ ਲਈ ਪੂਜਣ ਲਾਇਕ ਨਹੀਂ ਹੋ ਸਕਦੇ। ਮਹਿਮਾ ਲਾਇਕ ਹੋ। ਜਦੋਂ ਤੁਸੀਂ ਫਿਰ ਦੇਵਤਾ ਬਣਦੇ ਹੋ ਤਾਂ ਫਿਰ ਆਤਮਾ ਵੀ ਪਵਿੱਤਰ, ਸ਼ਰੀਰ ਵੀ ਨਵਾਂ ਪਵਿੱਤਰ ਮਿਲਦਾ ਹੈ। ਇਸ ਵਖ਼ਤ ਤੁਸੀਂ ਮਹਿਮਾ ਦੇ ਲਾਇਕ ਹੋ। ਵੰਦੇ ਮਾਤਰਮ ਗਾਇਆ ਜਾਂਦਾ ਹੈ। ਮਾਤਾਵਾਂ ਦੀ ਸੈਨਾ ਨੇ ਕੀ ਕੀਤਾ? ਮਾਤਾਵਾਂ ਨੇ ਹੀ ਸ਼੍ਰੀਮਤ ਤੇ ਗਿਆਨ ਦਿੱਤਾ ਹੈ। ਮਾਤਾਵਾਂ ਸਭ ਨੂੰ ਸ਼੍ਰੀਮਤ ਤੇ ਗਿਆਨ ਦਿੰਦੀਆਂ ਹਨ। ਮਾਤਾਵਾਂ ਸਭ ਨੂੰ ਗਿਆਨ ਅੰਮ੍ਰਿਤ ਪਿਲਾਉਂਦੀਆਂ ਹਨ। ਸਹੀ ਤਰੀਕਾ ਤੁਸੀਂ ਹੀ ਸਮਝਦੇ ਹੋ। ਸ਼ਾਸਤਰਾਂ ਵਿੱਚ ਤਾਂ ਬਹੁਤ ਕਹਾਣੀਆਂ ਲਿਖੀਆਂ ਹੋਈਆਂ ਹਨ, ਉਹ ਬੈਠਕੇ ਸੁਣਾਉਂਦੇ ਹਨ। ਤੁਸੀਂ ਸੱਚ-ਸੱਚ ਕਹਿੰਦੇ ਰਹਿੰਦੇ ਹੋ। ਤੁਸੀਂ ਇਹ ਬੈਠਕੇ ਸੁਣਾਓਗੇ ਤਾਂ ਸੱਚ-ਸੱਚ ਕਹਿਣਗੇ। ਹਾਲੇ ਤਾਂ ਤੁਸੀਂ ਸੱਚ-ਸੱਚ ਨਹੀਂ ਕਹੋਗੇ। ਮਨੁੱਖ ਤਾਂ ਇਵੇਂ ਦੇ ਪੱਥਰ ਬੁੱਧੀ ਹਨ ਜੋ ਸੱਚ-ਸੱਚ ਕਹਿੰਦੇ ਰਹਿੰਦੇ ਹਨ। ਗਾਇਨ ਵੀ ਹੈ ਪੱਥਰਬੁੱਧੀ ਅਤੇ ਪਾਰਸਬੁੱਧੀ। ਪਾਰਸਬੁੱਧੀ ਮਾਨਾ ਪਾਰਸਨਾਥ। ਨੇਪਾਲ ਵਿੱਚ ਕਹਿੰਦੇ ਹਨ ਪਾਰਸਨਾਥ ਦਾ ਚਿੱਤਰ ਹੈ। ਪਾਰਸਪੁਰੀ ਦਾ ਨਾਥ ਇਹ ਲਕਸ਼ਮੀ-ਨਾਰਾਇਣ ਹੈ। ਉਨ੍ਹਾਂ ਦੀ ਡਾਇਨੇਸਟੀ ਹੈ। ਹੁਣ ਮੂਲ ਗੱਲ ਹੈ ਰਚਤਾ ਅਤੇ ਰਚਨਾ ਦੇ ਗਿਆਨ ਨੂੰ ਜਾਨਣਾ, ਜਿਨ੍ਹਾਂ ਦੇ ਲਈ ਰਿਸ਼ੀ ਮੁਨੀ ਵੀ ਨੇਤੀ-ਨੇਤੀ ਕਰਦੇ ਗਏ ਹਨ। ਹੁਣ ਤੁਸੀਂ ਬਾਪ ਦੁਆਰਾ ਸਭ ਕੁੱਝ ਜਾਣਦੇ ਹੋ ਮਤਲਬ ਆਸਤਿਕ ਬਣਦੇ ਹੋ। ਮਾਇਆ ਰਾਵਣ ਨਾਸਤਿਕ ਬਣਾਉਂਦੀ ਹੈ। ਅੱਛਾ

ਮਿੱਠੇ-ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ -ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸਦਾ ਯਾਦ ਰਹੇ ਕਿ ਅਸੀਂ ਬ੍ਰਹਮਾ ਮੁੱਖ ਵੰਸ਼ਾਵਲੀ ਬ੍ਰਾਹਮਣ ਹਾਂ, ਸਾਡਾ ਸਭ ਤੋਂ ਉੱਚ ਕੁਲ ਹੈ। ਅਸੀਂ ਪਵਿੱਤਰ ਬਣਨਾ ਅਤੇ ਬਣਾਉਣਾ ਹੈ। ਪਤਿਤ ਪਾਵਨ ਬਾਪ ਦਾ ਮਦਦਗਾਰ ਬਣਨਾ ਹੈ।

2. ਯਾਦ ਵਿੱਚ ਕਦੇ ਗਫ਼ਲਤ ਨਹੀਂ ਕਰਨਾ ਹੈ। ਦੇਹ - ਅਭਿਮਾਨ ਦੇ ਕਾਰਣ ਹੀ ਮਾਇਆ ਯਾਦ ਵਿੱਚ ਵਿਘਨ ਪਾਉਂਦੀ ਹੈ ਇਸ ਲਈ ਪਹਿਲੇ ਦੇਹ - ਅਭਿਮਾਨ ਨੂੰ ਛੱਡਣਾ ਹੈ। ਯੋਗ ਅਗਨੀ ਦੁਆਰਾ ਪਾਪ ਨਾਸ਼ ਕਰਨੇ ਹਨ।

ਵਰਦਾਨ:-
ਸਾਧਨਾਂ ਦੀ ਪ੍ਰਵ੍ਰਿਤੀ ਵਿੱਚ ਰਹਿੰਦੇ ਕਮਲ ਫੁੱਲ ਸਾਮਾਨ ਨਿਆਰੇ ਅਤੇ ਪਿਆਰੇ ਰਹਿਣ ਵਾਲੇ ਬੇਹੱਦ ਦੇ ਵਿਰਾਗੀ ਭਵ

ਸਾਧਨ ਮਿਲੇ ਹਨ ਤਾਂ ਉਹਨਾਂ ਨੂੰ ਬੜੇ ਦਿਲ ਨਾਲ ਯੂਜ਼ ਕਰੋ, ਇਹ ਸਾਧਨ ਹੈ ਹੀ ਤੁਹਾਡੇ ਲਈ ਪਰ ਸਾਧਨਾਂ ਨੂੰ ਮਰਜ ਨਹੀਂ ਕਰੋ। ਪੂਰਾ ਬੈਲੇਂਸ ਹੋਵੇ। ਸਾਧਨ ਬੁਰੇ ਨਹੀਂ ਹਨ, ਸਾਧਨ ਤਾਂ ਤੁਹਾਡੇ ਕਰਮ ਦਾ, ਯੋਗ ਦਾ ਫ਼ਲ ਹਨ। ਪਰ ਸਾਧਨ ਦੀ ਪ੍ਰਵ੍ਰਿਤੀ ਵਿੱਚ ਰਹਿੰਦੇ ਕਮਲ ਫੁੱਲ ਸਮਾਨ ਨਿਆਰੇ ਅਤੇ ਪਿਆਰੇ ਬਣੋ। ਯੂਜ਼ ਕਰਦੇ ਹੋਏ ਉਹਨਾਂ ਦੇ ਪ੍ਰਭਾਵ ਵਿੱਚ ਨਹੀਂ ਆਓ। ਸਾਧਨਾਂ ਵਿੱਚ ਬੇਹੱਦ ਦੀ ਵੈਰਾਗ ਵ੍ਰਿਤੀ ਮਰਜ਼ ਨਾ ਹੋਵੇ। ਪਹਿਲੇ ਖੁਦ ਵਿੱਚ ਇਸਨੂੰ ਇਮਰਜ਼ ਕਰੋ ਫਿਰ ਵਿਸ਼ਵ ਵਿੱਚ ਵਾਯੂਮੰਡਲ ਫੈਲਾਓ।

ਸਲੋਗਨ:-
ਪ੍ਰੇਸ਼ਾਨ ਨੂੰ ਆਪਣੀ ਸ਼ਾਨ ਵਿੱਚ ਸਥਿਤ ਕਰ ਦੇਣਾ ਹੀ ਸਭਤੋਂ ਚੰਗੀ ਸੇਵਾ ਹੈ।