09.02.24        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਸ਼ਿਵਜਯੰਤੀ ਤੇ ਤੁਸੀਂ ਖੂਬ ਧੂਮਧਾਮ ਨਾਲ ਨਿਰਾਕਾਰ ਬਾਪ ਦੀ ਬਾਇਓਗ੍ਰਾਫੀ ਸਭ ਨੂੰ ਸੁਣਾਓ, ਇਹ ਸ਼ਿਵਜਯੰਤੀ ਹੀ ਹੀਰੇ ਸਮਾਨ ਹੈ"

ਪ੍ਰਸ਼ਨ:-
ਤੁਹਾਡੀ ਬ੍ਰਾਹਮਣਾ ਦੀ ਸੱਚੀ ਦੀਵਾਲੀ ਕਦੋਂ ਹੈ ਅਤੇ ਕਿਵੇਂ ?

ਉੱਤਰ:-
ਅਸਲ ਵਿੱਚ ਸ਼ਿਵਜਯੰਤੀ ਹੀ ਤੁਹਾਡੇ ਲਈ ਸੱਚੀ ਦੀਵਾਲੀ ਹੈ ਕਿਉਂਕਿ ਸ਼ਿਵਬਾਬਾ ਆਕੇ ਤੁਹਾਨੂੰ ਆਤਮਾ ਰੂਪੀ ਦੀਪਕ ਨੂੰ ਜਗਾਉਂਦੇ ਹਨ। ਹਰੇਕ ਦੇ ਘਰ ਦਾ ਦੀਪ ਜਗਦਾ ਹੈ ਮਤਲਬ ਆਤਮਾ ਦੀ ਜੋਯਤੀ ਜਗਦੀ ਹੈ। ਉਹ ਸਥੂਲ ਦੀਪਕ ਜਗਾਉਂਦੇ ਲੇਕਿਨ ਤੁਹਾਡਾ ਸੱਚਾ ਦੀਪਕ ਸ਼ਿਵ ਬਾਪ ਦੇ ਆਉਣ ਨਾਲ ਜਗਦਾ ਹੈ ਇਸਲਈ ਤੁਸੀਂ ਖੂਬ ਧੂਮਧਾਮ ਨਾਲ ਸ਼ਿਵਜਯੰਤੀ ਮਨਾਓ।

ਓਮ ਸ਼ਾਂਤੀ
ਮਿੱਠੇ-ਮਿੱਠੇ ਰੂਹਾਨੀ ਬੱਚੇ ਸ਼ਿਵ ਦੀ ਜਯੰਤੀ ਮਨਾਉਂਦੇ ਹਨ। ਭਾਰਤ ਵਿੱਚ ਤਾਂ ਸ਼ਿਵ ਜਯੰਤੀ ਮਨਾਉਂਦੇ ਹੀ ਹਨ। ਜਯੰਤੀ ਇਕ ਦੀ ਮਨਾਈ ਜਾਂਦੀ ਹੈ। ਉਸਨੂੰ ਫਿਰ ਸਰਵਵਿਆਪੀ ਕਹਿ ਦਿੰਦੇ ਹਨ। ਹੁਣ ਸਰਵਵਿਆਪੀ ਦੀ ਜਯੰਤੀ ਤਾਂ ਹੋ ਨਾ ਸਕੇ। ਜਯੰਤੀ ਕਦੋਂ ਮਨਾਈ ਜਾਂਦੀ ਹੈ? ਜਦੋਂ ਗਰਭ ਤੋਂ ਬਾਹਰ ਆਉਂਦੇ ਹਨ। ਸ਼ਿਵਜਯੰਤੀ ਮਨਾਉਂਦੇ ਤਾਂ ਜਰੂਰ ਹਨ। ਆਰੀਆ ਸਮਾਜੀ ਵੀ ਮਨਾਉਂਦੇ ਹਨ। ਹੁਣ ਤੁਸੀਂ ਮਨਾਉਂਗੇ ਹੋ (2024 ਵਿੱਚ) 88ਵੀਂ ਜਯੰਤੀ, ਗੋਯਾ 88 ਸਾਲ ਹੋਏ ਜਯੰਤੀ ਨੂੰ। ਜਨਮ ਦਿਨ ਤਾਂ ਸਭ ਨੂੰ ਯਾਦ ਰਹਿੰਦਾ ਹੈ, ਫਲਾਣੇ ਦਿਨ ਇਹ ਗਰਭ ਤੋਂ ਬਾਹਰ ਆਇਆ। ਹੁਣ ਸ਼ਿਵਬਾਬਾ ਦੀ ਤੁਸੀਂ 88ਵੀ ਸ਼ਿਵਜਯੰਤੀ ਮਨਾਉਂਗੇ। ਉਹ ਤਾਂ ਹਨ ਨਿਰਾਕਾਰ ਉਨ੍ਹਾਂ ਦੀ ਜਯੰਤੀ ਕਿਵੇਂ ਹੋ ਸਕਦੀ ਹੈ? ਇੰਨੇ ਵੱਡੇ-ਵੱਡੇ ਮਨੁੱਖਾਂ ਨੂੰ ਨਿਮੰਤਰਣ ਕਾਰਡ ਜਾਂਦੇ ਹਨ। ਕਿਸੇ ਨੂੰ ਪੁੱਛਣਾ ਤੇ ਚਾਹੀਦਾ ਹੈ- ਜਯੰਤੀ ਕਿਵੇਂ ਮਨਾਉਂਦੇ ਹੋ? ਉਸਨੇ ਜਨਮ ਕਦੋਂ ਅਤੇ ਕਿਵੇਂ ਲਿਆ? ਫਿਰ ਉਸਦੇ ਸ਼ਰੀਰ ਦਾ ਨਾਮ ਕੀ ਰੱਖਿਆ? ਪਰੰਤੂ ਇਵੇਂ ਦੇ ਪੱਥਰਬੁੱਧੀ ਹਨ ਜੋ ਕਦੇ ਪੁੱਛਦੇ ਨਹੀਂ ਹਨ। ਤੁਸੀਂ ਉਨ੍ਹਾਂ ਨੂੰ ਦੱਸ ਸਕਦੇ ਹੋ - ਉਹ ਹੈ ਨਿਰਾਕਾਰ ਉਨ੍ਹਾਂ ਦਾ ਨਾਮ ਹੈ ਸ਼ਿਵ। ਤੁਸੀਂ ਸਾਲੀਗ੍ਰਾਮ ਬੱਚੇ ਹੋ। ਜਾਣਦੇ ਹੋ ਇਸ ਸ਼ਰੀਰ ਵਿੱਚ ਸਾਲੀਗ੍ਰਾਮ ਹਨ। ਨਾਮ ਸ਼ਰੀਰ ਦਾ ਪੈਂਦਾ ਹੈ। ਉਹ ਹਨ ਪਰਮ ਆਤਮਾ ਸ਼ਿਵ। ਹੁਣ ਤੁਸੀਂ ਕਿੰਨੀ ਧੂਮ-ਧਾਮ ਨਾਲ ਪ੍ਰੋਗਰਾਮ ਰੱਖਦੇ ਹੋ। ਦਿਨ-ਪ੍ਰਤੀਦਿਨ ਤੁਸੀਂ ਧੂਮ-ਧਾਮ ਨਾਲ ਸਮਝਾਉਂਦੇ ਰਹਿੰਦੇ ਹੋ, ਕਿ ਜਦੋਂ ਸ਼ਿਵਬਾਬਾ ਦੀ ਬ੍ਰਹਮਾ ਤਨ ਵਿੱਚ ਪ੍ਰਵੇਸ਼ਤਾ ਹੁੰਦੀ ਹੈ, ਉਹ ਹੀ ਉਨ੍ਹਾਂ ਦੀ ਜਯੰਤੀ ਗਾਈ ਜਾਂਦੀ ਹੈ। ਉਨ੍ਹਾਂ ਦੀ ਤਿਥੀ ਤਾਰੀਖ ਕੋਈ ਹੁੰਦੀ ਨਹੀਂ। ਕਹਿੰਦੇ ਹਨ ਮੈ ਸਧਾਰਨ ਧਨ ਵਿੱਚ ਪ੍ਰਵੇਸ਼ ਕਰਦਾ ਹਾਂ। ਪਰ ਕਦੋਂ, ਕਿਸ ਘੜੀ ਉਹ ਨਹੀਂ ਦੱਸਦੇ। ਤਿਥੀ ਤਾਰੀਕ, ਦਿਨ ਆਦਿ ਦੱਸਣ ਤਾਂ ਕਹਿਣ ਕਿ ਫਲਾਣੀ ਤਾਰੀਖ। ਜਨਮ ਪਤਰੀ ਆਦਿ ਤਾਂ ਇਨ੍ਹਾਂ ਦੀ ਹੁੰਦੀ ਨਹੀਂ। ਅਸਲ ਵਿੱਚ ਜਨਮ ਪੱਤਰੀ ਸਭ ਤੋਂ ਉੱਚੀ ਇਨ੍ਹਾਂ ਦੀ ਹੈ। ਕਰਤੱਵ ਵੀ ਇਨ੍ਹਾਂ ਦਾ ਸਭ ਤੋਂ ਉੱਚਾ ਹੈ। ਕਹਿੰਦੇ ਹਨ ਪ੍ਰਭੂ ਤੇਰੀ ਮਹਿਮਾ ਅਪਰਮਪਾਰ ਹੈ। ਤਾਂ ਜਰੂਰ ਕੁੱਝ ਕਰਦੇ ਹੋਣਗੇ। ਮਹਿਮਾ ਤਾਂ ਬਹੁਤਿਆਂ ਦੀ ਗਾਈ ਜਾਂਦੀ ਹੈ। ਨਹਿਰੂ, ਗਾਂਧੀ ਆਦਿ ਸਭ ਦੀ ਮਹਿਮਾ ਗਾਉਂਦੇ ਹਨ। ਇਨ੍ਹਾਂ ਦੀ ਮਹਿਮਾ ਕੋਈ ਦੱਸ ਨਾਂ ਸਕੇ। ਤੁਸੀਂ ਸਮਝਾਉਂਦੇ ਹੋ ਉਹ ਗਿਆਨ ਦਾ ਸਾਗਰ, ਸ਼ਾਂਤੀ ਦਾ ਸਾਗਰ ਹੈ। ਉਹ ਤਾਂ ਇਕ ਠਹਿਰਿਆ ਨਾ। ਫਿਰ ਉਨ੍ਹਾਂ ਨੂੰ ਸਰਵਵਿਆਪੀ ਕਿਵੇਂ ਕਹਿ ਸਕਦੇ। ਪਰੰਤੂ ਕੁਝ ਵੀ ਸਮਝਦੇ ਨਹੀਂ ਹਨ। ਅਤੇ ਤੁਸੀਂ ਮਨਾਉਂਦੇ ਹੋ ਤਾਂ ਕੋਈ ਪੁੱਛਣ ਦਾ ਸਾਹਸ ਵੀ ਨਹੀਂ ਕਰਦੇ ਹਨ। ਨਹੀਂ ਤਾਂ ਪੁੱਛਣਾ ਚਾਹੀਦਾ ਹੈ ਸ਼ਿਵ ਜਯੰਤੀ ਮਨਾਈ ਜਾਂਦੀ ਹੈ, ਮਹਿਮਾ ਗਾਈ ਜਾਂਦੀ ਹੈ ਤਾਂ ਜਰੂਰ ਹੋਕੇ ਗਏ ਹਨ। ਬਹੁਤ ਭਗਤ ਲੋਕ ਹਨ। ਜੇਕਰ ਸਰਕਾਰ ਨਾਂ ਮੰਨੇ ਤਾਂ ਭਗਤਾਂ, ਸਾਧੂਆਂ, ਗੁਰੂਆਂ ਦੀ ਸਟੈਮ੍ਪ ਆਦਿ ਵੀ ਨਾਂ ਬਨਾਉਣ। ਜਿਵੇਂ ਦੀ ਹੈ ਗੌਰਮਿੰਟ ਇਵੇਂ ਦੀ ਹੈ ਰੈਯਤ (ਪਰਜਾ)। ਹੁਣ ਤੁਹਾਨੂੰ ਬੱਚਿਆਂ ਨੂੰ ਬਾਪ ਦੀ ਬਾਯੋਗ੍ਰਾਫੀ ਦਾ ਵੀ ਚੰਗੀ ਤਰ੍ਹਾਂ ਪਤਾ ਚੱਲਿਆ ਹੈ। ਤੁਹਾਨੂੰ ਜਿਨ੍ਹਾਂ ਫ਼ਖਰ ਰਹਿੰਦਾ ਹੈ ਉਤਨਾ ਹੋਰ ਕਿਸੇ ਨੂੰ ਨਹੀਂ ਰਹਿ ਸਕਦਾ। ਤੁਸੀਂ ਹੀ ਕਹਿੰਦੇ ਹੋ ਸ਼ਿਵਜਯੰਤੀ ਹੀਰੇ ਸਮਾਨ ਹੈ, ਬਾਕੀ ਸਭ ਜਯੰਤੀਆਂ ਕੌਡੀ ਮਿਸਲ ਹਨ। ਬਾਪ ਹੀ ਆਕੇ ਕੌਡੀ ਨੂੰ ਹੀਰੇ ਸਮਾਨ ਬਣਾਉਂਦੇ ਹਨ। ਸ਼੍ਰੀ ਕ੍ਰਿਸ਼ਨ ਵੀ ਬਾਪ ਦੁਆਰਾ ਇਤਨਾ ਉੱਚਾ ਬਣਿਆ ਇਸ ਲਈ ਉਨ੍ਹਾਂ ਦਾ ਜਨਮ ਹੀਰੇ ਸਮਾਨ ਗਾਇਆ ਜਾਂਦਾ ਹੈ। ਪਹਿਲੇ ਕੌਡੀ ਸਮਾਨ ਹੋਵੇਗਾ ਫਿਰ ਹੀਰੇ ਸਮਾਨ ਬਾਬਾ ਨੇ ਬਣਾਇਆ। ਇਹ ਗੱਲਾਂ ਮਨੁੱਖ ਨਹੀਂ ਜਾਣਦੇ। ਉਨ੍ਹਾ ਨੂੰ ਇਵੇਂ ਦਾ ਵਰਲਡ ਦਾ ਪ੍ਰਿੰਸ ਕਿਸਨੇ ਬਣਾਇਆ? ਤਾਂ ਇਹ ਵੀ ਸਮਝਾਉਣਾ ਚਾਹੀਦਾ ਹੈ - ਸ਼੍ਰੀਕ੍ਰਿਸ਼ਨ ਜਨਮਅਸ਼ਟਮੀ ਮਨਾਉਂਦੇ ਹਨ। ਬੱਚਾ ਤਾਂ ਮਾਤਾ ਦੇ ਗਰਭ ਵਿਚੋਂ ਹੀ ਬਾਹਰ ਨਿਕਲਿਆ। ਉਨ੍ਹਾਂ ਨੂੰ ਟੋਕਰੀ ਵਿੱਚ ਲੈ ਗਏ। ਹੁਣ ਸ਼੍ਰੀਕ੍ਰਿਸ਼ਨ ਤਾਂ ਵਰਲਡ ਪ੍ਰਿੰਸ ਸੀ ਫਿਰ ਉਸਨੂੰ ਡਰ ਕਿਸ ਗੱਲ ਦਾ? ਉੱਥੇ ਕੰਸ ਆਦਿ ਕਿਥੋਂ ਆਇਆ? ਇਹ ਸਭ ਗੱਲਾਂ ਸ਼ਾਸਤਰਾਂ ਵਿੱਚ ਲਿਖ ਦਿਤੀਆਂ ਹਨ। ਹੁਣ ਤੁਹਾਨੂੰ ਚੰਗੀ ਤਰ੍ਹਾਂ ਸਮਝਾਉਣਾ ਚਾਹੀਦਾ ਹੈ। ਸਮਝਾਉਣ ਦੀਆਂ ਯੁਕਤੀਆਂ ਬੜੀਆਂ ਚੰਗੀਆਂ ਚਾਹੀਦੀਆਂ ਹਨ। ਸਭ ਇਕੋ ਜਿਹਾ ਨਹੀਂ ਪੜ੍ਹਾ ਸਕਦੇ। ਯੁਕਤੀਯੁਕਤ ਨਾ ਸਮਝਾਉਣ ਕਾਰਣ ਹੋਰ ਵੀ ਡਿਸਸਰਵਿਸ ਹੋ ਸਕਦੀ ਹੈ।

ਹੁਣ ਸ਼ਿਵਜਯੰਤੀ ਮਨਾਈ ਜਾਂਦੀ ਹੈ ਤਾਂ ਜਰੂਰ ਸ਼ਿਵ ਦੀ ਹੀ ਮਹਿਮਾ ਕਰਨਗੇ। ਗਾਂਧੀ ਜਯੰਤੀ ਤੇ ਗਾਂਧੀ ਦੀ ਹੀ ਮਹਿਮਾ ਕਰਨਗੇ। ਹੋਰ ਕੁਝ ਸੁੱਝੇਗਾ ਨਹੀਂ। ਹੁਣ ਸ਼ਿਵਜਯੰਤੀ ਤੁਸੀਂ ਮਨਾਉਂਦੇ ਹੋ ਤਾਂ ਜਰੂਰ ਉਨ੍ਹਾਂ ਦੀ ਮਹਿਮਾ, ਉਨ੍ਹਾਂ ਦੀ ਬਾਯੋਗ੍ਰਾਫੀ ਅਤੇ ਜੀਵਨ ਚਰਿੱਤਰ ਵੀ ਹੋਵੇਗਾ। ਤੁਸੀਂ ਉਸ ਦਿਨ ਉਨ੍ਹਾਂ ਦਾ ਹੀ ਜੀਵਨ ਚਰਿੱਤਰ ਬੈਠ ਸੁਣਾਓ। ਜਿਵੇਂ ਬਾਪ ਕਹਿੰਦੇ ਹਨ ਮਨੁੱਖ ਕੋਈ ਪੁੱਛਦੇ ਵੀ ਨਹੀਂ ਹਨ ਕਿ ਸ਼ਿਵਜਯੰਤੀ ਕਿਵੇਂ ਸ਼ੁਰੂ ਹੋਈ। ਉਸਦਾ ਕੁਝ ਵੀ ਵਰਨਣ ਹੈ ਨਹੀ। ਉਨ੍ਹਾਂ ਦੀ ਮਹਿਮਾ ਤਾਂ ਅਪਰਮਪਾਰ ਗਾਈ ਜਾਂਦੀ ਹੈ। ਸ਼ਿਵਬਾਬਾ ਨੂੰ ਭੋਲੇਨਾਥ ਕਹਿ ਬਹੁਤ ਮਹਿਮਾ ਕਰਦੇ ਹਨ। ਉਹ ਤਾਂ ਭੋਲਾ ਭੰਡਾਰੀ ਹੈ। ਉਹ ਲੋਕ ਸ਼ਿਵ-ਸ਼ੰਕਰ ਕਹਿ ਦਿੰਦੇ ਹਨ। ਸ਼ੰਕਰ ਨੂੰ ਭੋਲੇਨਾਥ ਸਮਝ ਲੈਂਦੇ ਹਨ। ਅਸਲ ਵਿੱਚ ਭੋਲੇਨਾਥ ਸ਼ੰਕਰ ਤਾਂ ਨਹੀਂ ਲੱਗਦਾ। ਉਨ੍ਹਾਂ ਦੇ ਲਈ ਤਾਂ ਕਹਿੰਦੇ ਹਨ ਅੱਖ ਖੋਲੀ ਤੇ ਵਿਨਾਸ਼ ਹੋਇਆ। ਧਤੂਰਾ ਖਾਂਦੇ ਉਨ੍ਹਾਂ ਨੂੰ ਫਿਰ ਭੋਲੇਨਾਥ ਕਿਵੇਂ ਕਹਿ ਸਕਦੇ ਹਾਂ। ਮਹਿਮਾ ਤਾਂ ਇਕ ਦੀ ਹੀ ਹੁੰਦੀ ਹੈ। ਤੁਹਾਨੂੰ ਸ਼ਿਵ ਦੇ ਮੰਦਿਰ ਵਿੱਚ ਜਾ ਕੇ ਸਮਝਾਉਣਾ ਚਾਹੀਦਾ ਹੈ। ਉੱਥੇ ਬਹੁਤ ਲੋਕ ਆਉਂਦੇ ਹਨ ਤਾਂ ਸ਼ਿਵ ਦਾ ਜੀਵਨ ਚਰਿੱਤਰ ਸੁਣਾਉਣਾ ਹੈ। ਕਹਿੰਦੇ ਹਨ ਭੋਲਾ ਭੰਡਾਰੀ ਸ਼ਿਵਬਾਬਾ। ਹੁਣ ਸ਼ਿਵ ਅਤੇ ਸ਼ੰਕਰ ਦਾ ਭੇਦ ਵੀ ਤੁਸੀਂ ਹੀ ਦੱਸਿਆ ਹੈ। ਸ਼ਿਵ ਦੀ ਪੂਜਾ ਹੁੰਦੀ ਹੈ ਸ਼ਿਵ ਦੇ ਮੰਦਿਰ ਵਿੱਚ। ਤਾਂ ਉੱਥੇ ਜਾਕੇ ਤੁਸੀਂ ਸ਼ਿਵ ਦੀ ਜੀਵਨ ਕਹਾਣੀ ਦੱਸਣੀ ਹੈ। ਜੀਵਨ ਕਹਾਣੀ ਅੱਖਰ ਸੁਣਕੇ ਕਿਸੇ ਦਾ ਮੱਥਾ ਹੀ ਚਕਿ੍ਤ ਹੋ ਜਾਵੇਗਾ ਕਿ ਸ਼ਿਵ ਦੀ ਜੀਵਨ ਕਹਾਣੀ ਕਿਵੇਂ ਸੁਣਾਵਾਂਗੇ? ਤਾਂ ਮਨੁੱਖ ਵੰਡਰਫੁਲ ਗੱਲ ਸਮਝ ਬਹੁਤ ਆਉਣਗੇ। ਬੋਲੋ, ਨਿਮੰਤਰਣ ਤੇ ਜਿਹੜੇ ਆਉਣਗੇ ਉਨ੍ਹਾਂ ਨੂੰ ਅਸੀਂ ਨਿਰਕਾਰ ਪਰਮਪਿਤਾ ਪ੍ਰਮਾਤਮਾ ਦੀ ਜੀਵਨ ਕਹਾਣੀ ਦੱਸਾਂਗੇ। ਗਾਂਧੀ ਆਦਿ ਦੀ ਵੀ ਬਾਇਓਗ੍ਰਾਫੀ ਸੁਣਦੇ ਹਨ ਨਾ। ਹੁਣ ਤੁਸੀਂ ਮਹਿਮਾ ਕਰੋਗੇ ਸ਼ਿਵ ਦੀ ਤਾਂ ਮਨੁੱਖਾਂ ਦੀ ਬੁੱਧੀ ਵਿੱਚੋ ਸਰਵਵਿਆਪੀ ਦੀ ਗੱਲ ਉੱਡ ਜਾਵੇਗੀ। ਇਕ ਦੀ ਮਹਿਮਾ ਫਿਰ ਦੂਸਰੇ ਨਾਲ ਮਿਲ ਨਾ ਸਕੇ। ਇਹ ਤਾਂ ਮੰਡਪ ਬਣਾਉਦੇ ਹਨ ਅਤੇ ਪ੍ਰਦਰਸ਼ਨੀ ਕਰਦੇ ਹਨ, ਉਹ ਕੋਈ ਸ਼ਿਵ ਦਾ ਮੰਦਿਰ ਤਾਂ ਹੈ ਨਹੀ। ਤੁਸੀਂ ਜਾਣਦੇ ਹੋ ਅਸਲ ਵਿੱਚ ਸੱਚਾ-ਸੱਚਾ ਸ਼ਿਵ ਦਾ ਮੰਦਿਰ ਇਹ ਹੈ, ਜਿੱਥੇ ਰਚਤਾ ਖੁੱਦ ਬੈਠ ਰਚਤਾ ਅਤੇ ਰਚਨਾ ਦੇ ਆਦਿ-ਮੱਧ-ਅੰਤ ਦਾ ਰਾਜ਼ ਸਮਝਾਉਂਦੇ ਹਨ। ਤੁਸੀਂ ਲਿਖ ਸਕਦੇ ਹੋ ਰਚਤਾ ਦੀ ਜੀਵਨ ਕਹਾਣੀ ਅਤੇ ਰਚਨਾ ਦੇ ਆਦਿ-ਮੱਧ-ਅੰਤ ਦਾ ਰਾਜ਼ ਮਤਲਬ ਹਿਸਟਰੀ ਸੁਣਾਵਾਂਗੇ। ਹਿੰਦੀ-ਅੰਗਰੇਜ਼ੀ ਵਿੱਚ ਲਿਖਦੇ ਹੋ। ਵੱਡਿਆਂ-ਵੱਡਿਆਂ ਕੋਲ ਜਾਓਗੇ ਤਾਂ ਵੰਡਰ ਖਾਣਗੇ ਕਿ ਇਹ ਕੌਣ ਹਨ ਜੋ ਪਰਮਪਿਤਾ ਪਰਮਾਤਮਾ ਦੀ ਬਾਇਓਗ੍ਰਾਫੀ ਦੱਸਦੇ ਹਨ। ਸਿਰਫ਼ ਰਚਨਾ ਦੇ ਲਈ ਤੁਸੀਂ ਕਹੋਗੇ ਤਾਂ ਸਮਝਣਗੇ ਪ੍ਰਲੈਯ ਹੋਈ ਨਵੀ ਰਚਨਾ ਰਚੀ। ਪਰ ਨਹੀਂ, ਤੁਹਾਨੂੰ ਤਾਂ ਸਮਝਾਉਣਾ ਹੈ ਬਾਪ ਪਤਿਤਾਂ ਨੂੰ ਆਕੇ ਪਾਵਨ ਬਣਾਉਂਦੇ ਹਨ ਤਾਂ ਮਨੁੱਖ ਵੰਡਰ ਖਾਣਗੇ। ਸ਼ਿਵ ਦੇ ਮੰਦਿਰ ਵਿੱਚ ਬੜੇ ਆਉਣਗੇ। ਹਾਲ ਅਤੇ ਮੰਡਪ ਵੱਡਾ ਹੋਣਾ ਚਾਹੀਦਾ ਹੈ। ਭਾਵੇਂ ਤੁਸੀਂ ਪ੍ਰਭਾਤ ਫੇਰੀ ਕੱਢਦੇ ਹੋ, ਉਸ ਵਿੱਚ ਵੀ ਇਹ ਲਕਸ਼ਮੀ - ਨਰਾਇਣ ਦਾ ਰਾਜ ਕਿਸਨੇ ਸਥਾਪਨ ਕੀਤਾ, ਉਨ੍ਹਾਂ ਨੂੰ ਇਹ ਸਮਝਾਉਣਾ ਹੈ। ਨਿਰਾਕਾਰ ਸ਼ਿਵਬਾਬਾ ਜੋ ਸਾਰੀਆਂ ਆਤਮਾਵਾਂ ਦਾ ਬਾਪ ਹੈ ਉਹ ਹੀ ਆਕੇ ਰਾਜਯੋਗ ਸਿਖਾਉਂਦੇ ਹਨ। ਇਵੇਂ-ਇਵੇਂ ਵਿਚਾਰ ਸਾਗਰ ਮੰਥਨ ਕਰਨਾ ਚਾਹੀਦਾ ਹੈ ਕਿ ਕਿਵੇਂ ਸ਼ਿਵ ਦੇ ਮੰਦਿਰ ਵਿੱਚ ਜਾ ਕੇ ਸਰਵਿਸ ਕਰਨੀ ਚਾਹੀਦੀ ਹੈ। ਸ਼ਿਵ ਦੇ ਮੰਦਿਰ ਵਿੱਚ ਸਵੇਰੇ ਪੂਜਾ ਕਰਦੇ ਹਨ, ਘੰਟੇ ਆਦਿ ਵੀ ਸਵੇਰੇ ਹੀ ਵਜਾਉਂਦੇ ਹਨ। ਸ਼ਿਵਬਾਬਾ ਵੀ ਪ੍ਰਭਾਤ ਦੇ ਸਮੇਂ ਤੇ ਆਉਂਦੇ ਹਨ। ਅੱਧੀ ਰਾਤ ਨਹੀਂ ਕਹਾਂਗੇ। ਉਸ ਵੇਲੇ ਤੁਸੀਂ ਗਿਆਨ ਵੀ ਨਹੀਂ ਸੁਣਾ ਸਕਦੇ ਹੋ ਕਿਉਂਕਿ ਮਨੁੱਖ ਸੁੱਤੇ ਰਹਿੰਦੇ ਹਨ। ਰਾਤ ਨੂੰ ਫਿਰ ਵੀ ਮਨੁੱਖਾਂ ਨੂੰ ਫੁਰਸਤ ਹੁੰਦੀ ਹੈ। ਬੱਤੀਆਂ ਆਦਿ ਵੀ ਜਾਗਦੀਆਂ ਹਨ। ਰੋਸ਼ਨੀ ਵੀ ਵਧੀਆ ਕਰਨੀ ਚਾਹੀਦੀ ਹੈ। ਸ਼ਿਵਬਾਬਾ ਆਕੇ ਤੁਹਾਨੂੰ ਆਤਮਾਵਾਂ ਨੂੰ ਜਗਾਉਂਦੇ ਹਨ। ਸੱਚੀ ਦੀਵਾਲੀ ਤਾਂ ਇਹ ਹੈ, ਹਰੇਕ ਦੇ ਘਰ ਦਾ ਦੀਪ ਜਗਦਾ ਹੈ ਮਤਲਬ ਕਿ ਆਤਮਾ ਦੀ ਜਯੋਤੀ ਜਗਦੀ ਹੈ। ਉਹ ਤਾਂ ਘਰ ਵਿੱਚ ਸਥੂਲ ਦੀਪਕ ਜਗਾਉਂਦੇ ਹਨ। ਪਰ ਦੀਵਾਲੀ ਦਾ ਅਸਲ ਵਿੱਚ ਅਰਥ ਇਹ ਹੈ। ਕੋਈ ਕੋਈ ਦਾ ਦੀਪਕ ਤਾਂ ਬਿਲਕੁੱਲ ਜਗਦਾ ਨਹੀਂ ਹੈ। ਤੁਸੀਂ ਜਾਣਦੇ ਹੋ ਸਾਡਾ ਦੀਪਕ ਕਿਵੇਂ ਜਗਦਾ ਹੈ? ਕੋਈ ਮਰਦਾ ਹੈ ਤਾਂ ਦੀਵਾ ਜਗਉਂਦੇ ਹਨ ਕਿ ਹਨੇਰਾ ਨਾਂ ਹੋਵੇ। ਪਰ ਪਹਿਲਾਂ ਤਾਂ ਆਤਮਾ ਦਾ ਦੀਪਕ ਜਗੇ ਫਿਰ ਹਨੇਰਾ ਨਾ ਹੋਵੇ। ਨਹੀਂ ਤਾਂ ਮਨੁੱਖ ਘੋਰ ਹਨੇਰੇ ਵਿੱਚ ਹਨ। ਆਤਮਾ ਤਾਂ ਸੈਕੰਡ ਵਿੱਚ ਇਕ ਸ਼ਰੀਰ ਛੱਡ ਦੂਜਾ ਲੈ ਲੈਂਦੀ ਹੈ। ਹਨੇਰੇ ਆਦਿ ਦੀ ਇਸ ਵਿੱਚ ਕੋਈ ਗੱਲ ਨਹੀਂ ਹੈ। ਇਹ ਭਗਤੀ ਮਾਰਗ ਦੀ ਰਸਮ ਹੈ। ਘਿਓ ਖਤਮ ਹੋਣ ਨਾਲ ਦੀਵਾ ਬੁਝ ਜਾਂਦਾ ਹੈ। ਹਨੇਰੇ ਦਾ ਅਰਥ ਕੁਝ ਸਮਝਦੇ ਨਹੀਂ ਹਨ। ਪਿੱਤਰ ਆਦਿ ਖਵਾਉਣ ਦਾ ਵੀ ਅਰਥ ਨਹੀਂ ਸਮਝਦੇ ਹਨ। ਅੱਗੇ ਆਤਮਾਵਾਂ ਨੂੰ ਬੁਲਾਉਂਦੇ ਸੀ, ਕੁਝ ਪੁੱਛਦੇ ਸੀ। ਹੁਣ ਇੰਨਾ ਨਹੀਂ ਚੱਲਦਾ ਹੈ। ਇਥੇ ਵੀ ਆਉਂਦੇ ਹਨ। ਕੋਈ-ਕੋਈ ਸਮੇਂ ਤੇ ਕੁਝ ਬੋਲ ਦਿੰਦੇ ਹਨ। ਬੋਲੋ ਤੁਸੀਂ ਸੁਖੀ ਹੋ? ਤਾਂ ਕਹਿਣਗੇ ਹਾਂ ਜੀ। ਉਹ ਤਾਂ ਜਰੂਰ ਜੋ ਇਥੋਂ ਜਾਣਗੇ ਚੰਗੇ ਘਰ ਵਿਚ ਹੀ ਜਨਮ ਲੈਣਗੇ। ਜਨਮ ਜਰੂਰ ਅਗਿਆਨੀ ਦੇ ਘਰ ਲੈਣਗੇ। ਗਿਆਨੀ ਦੇ ਘਰ ਤਾਂ ਜਨਮ ਲੈ ਨਹੀਂ ਸਕਦੇ ਕਿਉਂਕਿ ਗਿਆਨੀ ਬ੍ਰਾਹਮਣ ਤਾਂ ਵਿਕਾਰ ਵਿੱਚ ਜਾ ਨਹੀਂ ਸਕਦਾ ਹੈ। ਉਹ ਤਾਂ ਹੈ ਪਵਿੱਤਰ। ਬਾਕੀ ਹਾਂ, ਚੰਗੇ ਸੁਖੀ ਘਰ ਵਿੱਚ ਜਾ ਕੇ ਜਨਮ ਲੈਣਗੇ। ਵਿਵੇਕ ਵੀ ਕਹਿੰਦਾ ਹੈ - ਜਿਵੇ ਦੀ ਅਵਸਥਾ, ਓਵੇਂ ਦਾ ਜਨਮ। ਫਿਰ ਓਥੇ ਆਪਣਾ ਜਲਵਾ ਦਿਖਾਉਂਦੇ ਹਨ। ਭਾਵੇ ਸ਼ਰੀਰ ਛੋਟਾ ਹੈ ਇਸਲਈ ਬੋਲ ਨਹੀਂ ਸਕਦੇ। ਥੋੜਾ ਵੱਡਾ ਹੋਣ ਨਾਲ ਗਿਆਨ ਦਾ ਜਲਵਾ ਦਿਖਾਉਣਗੇ ਜਰੂਰ। ਜਿਵੇਂ ਕੋਈ ਸ਼ਾਸਤਰਾਂ ਦੇ ਸੰਸਕਾਰ ਲੈ ਜਾਂਦੇ ਹਨ ਤਾਂ ਛੋਟੇਪਨ ਤੋਂ ਹੀ ਉਸ ਵਿੱਚ ਲੱਗ ਜਾਂਦੇ ਹਨ, ਇਥੋਂ ਵੀ ਨਾਲੇਜ਼ ਲੈ ਜਾਂਦੇ ਹਨ ਤਾਂ ਜਰੂਰ ਮਹਿਮਾ ਨਿਕਲੇਗੀ।

ਤੁਸੀਂ ਸ਼ਿਵਜਯੰਤੀ ਵੀ ਮਨਾਉਂਦੇ ਹੋ। ਉਹ ਲੋਕ ਕੁਝ ਅਰਥ ਨਹੀਂ ਸਮਝ ਸਕਦੇ ਹਨ। ਪੁੱਛਣਾ ਚਾਹੀਦਾ ਹੈ - ਜੇਕਰ ਇਹ ਸਰਵਵਿਆਪੀ ਹੈ ਤਾਂ ਜਯੰਤੀ ਕਿਵੇਂ ਮਨਾਓਗੇ? ਹੁਣ ਤੁਸੀਂ ਬੱਚੇ ਪੜ੍ਹ ਰਹੇ ਹੋ। ਤੁਸੀਂ ਜਾਣਦੇ ਹੋ ਉਹ ਬਾਪ ਵੀ ਹੈ, ਟੀਚਰ ਵੀ ਹੈ, ਸਤਿਗੁਰੂ ਵੀ ਹੈ। ਬਾਬਾ ਨੇ ਸਮਝਾਇਆ ਹੈ ਸਿੱਖ ਲੋਕ ਵੀ ਕਹਿੰਦੇ ਹਨ ਸੱਤ ਸ੍ਰੀ ਅਕਾਲ ਹੈ। ਹੁਣ ਵਾਸਤਵ ਵਿੱਚ ਤਾਂ ਸਭ ਆਤਮਾਵਾਂ ਅਕਾਲ ਮੂਰਤ ਹਨ ਪਰ ਇਕ ਸ਼ਰੀਰ ਛੱਡ ਦੂਜਾ ਲੈਂਦੇ ਹਨ ਇਸਲਈ ਜਨਮ ਮਰਨ ਕਿਹਾ ਜਾਂਦਾ ਹੈ। ਆਤਮਾ ਤਾਂ ਉਹ ਹੀ ਹੈ। ਆਤਮਾ 84 ਜਨਮ ਲੈਂਦੀ ਹੈ। ਕਲਪ ਜਦੋਂ ਪੂਰਾ ਹੁੰਦਾ ਹੈ ਤਾਂ ਖੁੱਦ ਹੀ ਆਕੇ ਦਸਦੇ ਹਨ ਕਿ ਮੈਂ ਕੌਣ ਹਾਂ? ਮੈਂ ਕਿਵੇਂ ਇਸ ਵਿੱਚ ਪ੍ਰਵੇਸ਼ ਕਰਦਾ ਹਾਂ? ਜਿਸ ਨਾਲ ਤੁਸੀਂ ਖੁੱਦ ਹੀ ਸਮਝ ਜਾਂਦੇ ਹੋ। ਪਹਿਲਾਂ ਨਹੀਂ ਸਮਝਦੇ ਸੀ। ਹਾਂ, ਪਰਮਾਤਮਾ ਦੀ ਪ੍ਰਵੇਸ਼ਤਾ ਹੈ ਪਰ ਕਿਵੇਂ, ਕਦੋਂ ਹੋਈ, ਕੁਝ ਵੀ ਸਮਝਦੇ ਥੋੜੀ ਹੀ ਸੀ। ਦਿਨ ਪ੍ਰਤੀਦਿਨ ਤੁਹਾਡੀ ਬੁੱਧੀ ਵਿੱਚ ਇਹ ਗੱਲਾਂ ਆਉਂਦੀਆਂ ਰਹਿੰਦੀਆਂ ਹਨ। ਨਵੀਆਂ-ਨਵੀਆਂ ਗੱਲਾਂ ਤੁਸੀਂ ਸੁਣਦੇ ਰਹਿੰਦੇ ਹੋ। ਅੱਗੇ ਥੋੜੀ ਦੋ ਬਾਪ ਦਾ ਰਾਜ਼ ਸਮਝਾਉਂਦੇ ਸੀ। ਅੱਗੇ ਤਾਂ ਜਿਵੇਂ ਬੇਬੀ ਸੀ। ਹੁਣ ਵੀ ਬੜੇ ਕਹਿੰਦੇ ਹਨ - ਬਾਬਾ, ਅਸੀਂ ਦੋ ਦਿਨ ਦਾ ਤੁਹਾਡਾ ਬੱਚਾ ਹਾਂ। ਇੰਨੇ ਦਿਨ ਦਾ ਬੱਚਾ ਹਾਂ। ਸਮਝਦੇ ਹਨ ਜੋ ਕੁਝ ਵੀ ਹੁੰਦਾ ਹੈ ਕਲਪ ਪਹਿਲਾਂ ਮਿਸਲ। ਇਸ ਵਿੱਚ ਬੜੀ ਨਾਲੇਜ਼ ਹੈ। ਸਮਝਣ ਵਿੱਚ ਵੀ ਸਮਾਂ ਲਗਦਾ ਹੈ। ਜਨਮ ਲੈ ਕੇ ਫਿਰ ਮਰ ਜਾਂਦੇ ਹਨ। 2 ਮਹੀਨੇ ਦਾ, 8 ਮਹੀਨੇ ਦਾ ਹੋ ਕੇ ਮਰ ਜਾਂਦੇ ਹਨ। ਤੁਹਾਡੇ ਕੋਲ ਆਉਂਦੇ ਹਨ ਕਹਿੰਦੇ ਹਨ ਇਹ ਰਾਈਟ ਹੈ। ਉਹ ਸਾਡਾ ਬਾਪ ਹੈ, ਅਸੀਂ ਉਸਦੀ ਸੰਤਾਨ ਹਾਂ। ਹਾਂ - ਹਾਂ ਕਹਿੰਦੇ ਹਨ। ਬੱਚੇ ਲਿਖਦੇ ਵੀ ਹਨ - ਬਹੁਤ ਪ੍ਰਭਾਵਿਤ ਹੋ ਜਾਂਦੇ ਹਨ। ਫਿਰ ਬਾਹਰ ਗਿਆ ਖ਼ਲਾਸ, ਮਰ ਗਿਆ। ਫਿਰ ਆਉਂਦੇ ਨਹੀਂ ਤਾਂ ਕੀ ਹੋਵੇਗਾ? ਜਾਂ ਫਿਰ ਪਿੱਛੇ ਆਕੇ ਰਿਫਰੇਸ਼ ਹੋਣਗੇ ਜਾਂ ਪ੍ਰਜਾ ਵਿੱਚ ਆ ਜਾਵੇਗਾ। ਇਹ ਸਭ ਗੱਲਾਂ ਸਮਝਾਉਣੀਆਂ ਹਨ। ਅਸੀਂ ਸ਼ਿਵ ਜਯੰਤੀ ਕਿਵੇਂ ਮਨਾਉਂਦੇ ਹਾਂ? ਸ਼ਿਵਬਾਬਾ ਕਿਵੇਂ ਸਦਗਤੀ ਕਰਦੇ ਹਨ? ਸ਼ਿਵਬਾਬਾ ਸਵਰਗ ਦੀ ਸੌਗਾਤ ਲੈ ਆਉਂਦੇ ਹਨ। ਖੁੱਦ ਕਹਿੰਦੇ ਹਨ ਮੈਂ ਤੁਹਾਨੂੰ ਰਾਜਯੋਗ ਸਿਖਾਉਂਦਾ ਹਾਂ। ਵਿਸ਼ਵ ਦਾ ਮਾਲਿਕ ਬਣਾਉਂਦਾ ਹਾਂ। ਬਾਪ ਤਾਂ ਹੈ ਹੀ ਹੈਵਨ ਦਾ ਰਚਤਾ ਤਾਂ ਜਰੂਰ ਹੈਵਿਨ ਦਾ ਹੀ ਮਾਲਿਕ ਬਣਾਉਂਦਾ ਹਾਂ। ਅਸੀਂ ਉਨ੍ਹਾਂ ਦੀ ਬਾਇਓਗ੍ਰਾਫੀ ਦੱਸਦੇ ਹਾਂ। ਕਿਵੇਂ ਸਵਰਗ ਦੀ ਸਥਾਪਨਾ ਕਰਦੇ ਹਨ, ਕਿਵੇਂ ਰਾਜਯੋਗ ਸਿਖਾਉਂਦੇ ਹਨ, ਆਕੇ ਸਿੱਖੋ। ਜਿਵੇਂ ਬਾਪ ਸਮਝਾਉਂਦੇ ਹਨ, ਓਵੇਂ ਬੱਚੇ ਨਹੀਂ ਸਮਝਾ ਸਕਦੇ ਕੀ? ਇਸ ਵਿੱਚ ਸਮਝਾਉਣ ਵਾਲੇ ਬੜੇ ਵਧੀਆ ਚਾਹੀਦੇ ਹਨ। ਸ਼ਿਵ ਦੇ ਮੰਦਿਰ ਵਿੱਚ ਬੜਾ ਵਧੀਆ ਮਨਾਉਂਦੇ ਹੋਣਗੇ, ਓਥੇ ਜਾਂ ਕੇ ਸਮਝਾਉਣਾ ਚਾਹੀਦਾ ਹੈ। ਲਕਸ਼ਮੀ - ਨਰਾਇਣ ਦੇ ਮੰਦਿਰ ਵਿੱਚ ਜੇਕਰ ਸ਼ਿਵ ਦੀ ਜੀਵਨ ਕਹਾਣੀ ਸੁਣਾਓਗੇ ਤਾਂ ਕਿਸੇ ਨੂੰ ਜੱਚੇਗਾ ਨਹੀਂ। ਖਿਆਲ ਵਿੱਚ ਨਹੀਂ ਆਵੇਗਾ। ਫਿਰ ਉਨ੍ਹਾਂ ਨੂੰ ਚੰਗੀ ਤਰ੍ਹਾਂ ਬੁੱਧੀ ਵਿੱਚ ਬੈਠਾਉਣਾ ਪਵੇ। ਲਕਸ਼ਮੀ - ਨਰਾਇਣ ਦੇ ਮੰਦਿਰ ਵਿੱਚ ਬੜੇ ਆਉਂਦੇ ਹਨ। ਉਨ੍ਹਾਂ ਨੂੰ ਲਕਸ਼ਮੀ- ਨਰਾਇਣ, ਰਾਧੇ - ਕ੍ਰਿਸ਼ਨ ਦਾ ਰਾਜ਼ ਸਮਝਾ ਸਕਦੇ ਹੋ। ਉਨ੍ਹਾਂ ਦਾ ਵੱਖ-ਵੱਖ ਮੰਦਿਰ ਹੋਣਾ ਚਾਹੀਦਾ ਹੈ। ਸ਼੍ਰੀਕ੍ਰਿਸ਼ਨ ਜਯੰਤੀ ਤੇ ਤੁਸੀਂ ਸ਼੍ਰੀਕ੍ਰਿਸ਼ਨ ਦੇ ਮੰਦਿਰ ਵਿੱਚ ਜਾ ਕੇ ਸਮਝਾਉਗੇ - ਕ੍ਰਿਸ਼ਨ ਹੀ ਗੋਰਾ, ਕ੍ਰਿਸ਼ਨ ਹੀ ਸਾਂਵਰਾਂ ਕਿਓਂ ਗਾਇਆ ਜਾਂਦਾ ਹੈ? ਕਹਿੰਦੇ ਹਨ ਪਿੰਡ ਦਾ ਛੋਰਾ। ਪਿੰਡ ਵਿੱਚ ਤਾਂ ਗਾਵਾਂ ਬੱਕਰੀਆਂ ਚਰਾਉਂਦੇ ਹੋਣਗੇ ਨਾ। ਬਾਬਾ ਫੀਲ ਕਰਦਾ ਹੈ ਕਿ ਅਸੀਂ ਵੀ ਪਿੰਡ ਦੇ ਸੀ। ਨਾ ਟੋਪੀ, ਨਾ ਜੁੱਤੀ। ਹੁਣ ਸਮ੍ਰਿਤੀ ਆਉਂਦੀ ਹੈ ਕਿ ਅਸੀਂ ਕੀ ਸੀ ਫਿਰ ਬਾਬਾ ਨੇ ਆਕੇ ਪ੍ਰਵੇਸ਼ ਕੀਤਾ ਹੈ। ਤਾਂ ਬਾਪ ਦਾ ਇਹ ਲਕਸ਼ ਸਭ ਨੂੰ ਮਿਲੇ ਕਿ ਸ਼ਿਵਬਾਬਾ ਨੂੰ ਯਾਦ ਕਰੋ ਅਤੇ ਉਹ ਹੀ ਸਦਗਤੀ ਦਾਤਾ ਹੈ। ਤੁਸੀਂ ਰਾਮਚੰਦਰ ਦੀ ਵੀ ਜੀਵਨ ਕਹਾਣੀ ਦੱਸ ਸਕਦੇ ਹੋ। ਕਦੋ ਤੋਂ ਉਨ੍ਹਾਂ ਦਾ ਰਾਜ ਸ਼ੁਰੂ ਹੋਇਆ, ਕਿੰਨਾ ਸਾਲ ਹੋਇਆ ਹੈ। ਇਵੇਂ-ਇਵੇਂ ਖਿਆਲ ਆਉਣੇ ਚਾਹੀਦੇ ਹਨ। ਸ਼ਿਵ ਦੇ ਮੰਦਿਰ ਵਿੱਚ ਸ਼ਿਵ ਦੀ ਬਾਇਓਗ੍ਰਾਫੀ ਸੁਨਾਉਣੀ ਪਵੇ। ਲਕਸ਼ਮੀ - ਨਰਾਇਣ ਦੇ ਮੰਦਿਰ ਵਿੱਚ ਲਕਸ਼ਮੀ -ਨਰਾਇਣ ਦੀ ਮਹਿਮਾ ਕਰਨੀ ਪਵੇ। ਰਾਮ ਦੇ ਮੰਦਿਰ ਵਿੱਚ ਜਾਵਾਂਗੇ ਤਾਂ ਰਾਮ ਦੀ ਜੀਵਨ ਕਹਾਣੀ ਸੁਨਾਉਣਗੇ। ਹੁਣ ਤੁਸੀਂ ਪੁਰਸ਼ਾਰਥ ਕਰ ਰਹੇ ਹੋ ਦੇਵੀ - ਦੇਵਤਾ ਧਰਮ ਸਤਾਪਨ ਕਰਨ ਦੇ ਲਈ। ਹਿੰਦੂ ਧਰਮ ਤਾਂ ਕਿਸੇ ਹੈ ਸਥਾਪਨ ਨਹੀਂ ਕੀਤਾ ਹੈ। ਬਾਕੀ ਹਿੰਦੂ ਕੋਈ ਧਰਮ ਨਹੀਂ ਹੈ - ਇਹ ਸਿੱਧਾ ਕਹਿਣ ਨਾਲ ਵਿੱਘੜਨਗੇ। ਸਮਝਦੇ ਹਨ ਇਹ ਕੋਈ ਈਸਾਈ ਹਨ। ਤੁਸੀਂ ਬੋਲੋ ਅਸੀਂ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੇ ਹਾਂ ਜਿਸਨੂੰ ਅੱਜਕਲ ਹਿੰਦੂ ਕਹਿ ਦਿੱਤਾ ਹੈ। ਅੱਛਾ!

ਮਿੱਠੇ-ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸ਼ਿਵਜਯੰਤੀ ਧੂਮ ਧਾਮ ਨਾਲ ਮਨਾਓ। ਸ਼ਿਵਬਾਬਾ ਦੇ ਮੰਦਿਰ ਵਿੱਚ ਸ਼ਿਵ ਦੀ ਅਤੇ ਲਕਸ਼ਮੀ - ਨਰਾਇਣ ਦੇ ਮੰਦਿਰ ਵਿੱਚ ਲਕਸ਼ਮੀ -ਨਰਾਇਣ ਅਤੇ ਰਾਧੇ - ਕ੍ਰਿਸ਼ਨ ਦੀ ਬਾਇਓਗ੍ਰਾਫੀ ਸੁਣਾਓ। ਸਭ ਨੂੰ ਯੁੱਕਤੀ ਯੁਕਤ ਸਮਝਾਉਣੀ ਦੇਵੋ।

2. ਅਗਿਆਨ ਹਨ੍ਹੇਰੇ ਤੋਂ ਬਚਣ ਦੇ ਲਈ ਆਤਮਾ ਰੂਪੀ ਦੀਪਕ ਨੂੰ ਗਿਆਨ ਦੇ ਖਿਓ ਨਾਲ ਸਦਾ ਪ੍ਰਜਵੱਲਿਤ ਰੱਖਣਾ ਹੈ। ਦੂਜਿਆਂ ਨੂੰ ਵੀ ਅਗਿਆਨ ਹਨੇਰੇ ਤੋਂ ਕੱਢਣਾ ਹੈ।

ਵਰਦਾਨ:-
ਸਰਵ ਖਜਾਨਿਆਂ ਨਾਲ ਸੰਪੰਨ ਬਣ ਨਿਰੰਤਰ ਸੇਵਾ ਕਰਨ ਵਾਲੇ ਅਖੁਟ, ਅਖੰਡ ਮਹਾਦਾਨੀ ਭਵ।

ਬਾਪਦਾਦਾ ਨੇ ਸੰਗਮਯੁੱਗ ਤੇ ਸਾਰੇ ਬੱਚਿਆਂ ਨੂੰ ਅਟਲ - ਅਖੰਡ ਦਾ ਵਰਦਾਨ ਦਿੱਤਾ ਹੈ। ਜੋ ਇਸ ਵਰਦਾਨ ਨੂੰ ਜੀਵਨ ਵਿਚ ਧਾਰਨ ਕਰ ਅਖੰਡ ਮਹਾਦਾਨੀ ਮਤਲਬ ਨਿਰੰਤਰ ਸਹਿਜ ਸੇਵਾਧਾਰੀ ਬਣਦੇ ਹਨ ਉਹ ਨੰਬਰਵਨ ਬਣ ਜਾਂਦੇ ਹਨ। ਦਵਾਪਰ ਤੋਂ ਭਗਤ ਆਤਮਾਵਾਂ ਵੀ ਦਾਨੀ ਬਣਦੀਆਂ ਹਨ ਲੇਕਿਨ ਅਖੁੱਟ ਖਜਾਨਿਆਂ ਦੀਆਂ ਦਾਨੀ ਨਹੀਂ ਬਣ ਸਕਦੀਆਂ। ਵਿਨਾਸ਼ੀ ਖਜਾਨੇ ਜਾਂ ਵਸਤੂ ਦੇ ਦਾਨੀ ਬਣਦੇ ਹਨ, ਲੇਕਿਨ ਤੁਸੀਂ ਦਾਤਾ ਦੇ ਬੱਚੇ ਜੋ ਸਰਵ ਖਜਾਨਿਆਂ ਨਾਲ ਸੰਪੰਨ ਹੋ ਉਹ ਇੱਕ ਸੈਕਿੰਡ ਵੀ ਦਾਨ ਦੇਣ ਤੋਂ ਬਿਨਾਂ ਰਹਿ ਨਹੀਂ ਸਕਦੇ।

ਸਲੋਗਨ:-
ਅੰਦਰ ਦੀ ਸੱਚਾਈ ਸਫਾਈ ਪ੍ਰਤੱਖ ਉਦੋਂ ਹੁੰਦੀ ਹੈ ਜਦੋਂ ਸੁਭਾਅ ਵਿੱਚ ਸਰਲਤਾ ਹੋਵੇ।