10.02.24        Punjabi Morning Murli        Om Shanti         BapDada         Madhuban


"ਮਿੱਠੇ ਬੱਚੇ:- ਆਤਮ - ਅਭਿਮਾਨੀ ਬਣਨ ਦਾ ਅਭਿਆਸ ਕਰੋ ਤਾਂ ਦੈਵੀਗੁਣ ਆਉਂਦੇ ਜਾਣਗੇ, ਕ੍ਰਿਮੀਨਲ ਖਿਆਲਾਤ ਸਮਾਪਤ ਹੋ ਜਾਣਗੇ, ਅਪਾਰ ਖੁਸ਼ੀ ਰਹੇਗੀ"

ਪ੍ਰਸ਼ਨ:-
ਆਪਣੀ ਚਲਣ ਨੂੰ ਸੁਧਾਰਨ ਅਤੇ ਅਪਾਰ ਖੁਸ਼ੀ ਵਿੱਚ ਰਹਿਣ ਦੇ ਲਈ ਕਿਹੜੀ ਗੱਲ ਸਦਾ ਸਮ੍ਰਿਤੀ(ਯਾਦ) ਵਿੱਚ ਰੱਖਣੀ ਹੈ?

ਉੱਤਰ:-
ਸਦਾ ਸਮ੍ਰਿਤੀ ਰਹੇ ਕਿ ਅਸੀਂ ਦੈਵੀ ਸਵਰਾਜ ਸਥਾਪਨ ਕਰ ਰਹੇ ਹਾਂ, ਅਸੀਂ ਮ੍ਰਿਤੂਲੋਕ ਨੂੰ ਛੱਡ ਅਮਰਲੋਕ ਵਿੱਚ ਜਾ ਰਹੇ ਹਾਂ-ਇਸ ਨਾਲ ਬਹੁਤ ਖੁਸ਼ੀ ਰਹੇਗੀ, ਚਲਣ ਵੀ ਸੁਧਰਦੀ ਜਾਵੇਗੀ ਕਿਉਂਕਿ ਅਮਰਲੋਕ ਨਵੀਂ ਦੁਨੀਆਂ ਵਿੱਚ ਜਾਣ ਦੇ ਲਈ ਦੈਵੀਗੁਣ ਜਰੂਰ ਚਾਹੀਦੇ ਹਨ। ਸਵਰਾਜ ਦੇ ਲਈ ਬਹੁਤਿਆਂ ਦਾ ਕਲਿਆਣ ਵੀ ਕਰਨਾ ਪਵੈ, ਸਭਨੂੰ ਰਸਤਾ ਦੱਸਣਾ ਪਵੈ।

ਓਮ ਸ਼ਾਂਤੀ
ਬੱਚਿਆਂ ਨੂੰ ਆਪਣੇ ਨੂੰ ਇਥੋਂ ਦਾ ਨਹੀਂ ਸਮਝਣਾ ਚਾਹੀਦਾ। ਤੁਹਾਨੂੰ ਪਤਾ ਹੈ ਸਾਡਾ ਜਿਹੜਾ ਰਾਜ ਸੀ ਜਿਸਨੂੰ ਰਾਮ ਰਾਜ ਜਾਂ ਸੂਰਜਵੰਸ਼ੀ ਰਾਜ ਕਹਿੰਦੇ ਹਨ ਉਸ ਵਿੱਚ ਕਿੰਨੀ ਸੁੱਖ - ਸ਼ਾਂਤੀ ਸੀ। ਹੁਣ ਅਸੀਂ ਫ਼ਿਰ ਤੋਂ ਦੇਵਤਾ ਬਣ ਰਹੇ ਹਾਂ। ਪਹਿਲੋਂ ਵੀ ਬਣੇ ਸੀ। ਅਸੀਂ ਹੀ ਸਰਵਗੁਣ ਸੰਪੰਨਦੈਵੀ ਗੁਣ ਵਾਲੇ ਸੀ। ਅਸੀਂ ਆਪਣੇ ਰਾਜ ਵਿੱਚ ਸੀ। ਹੁਣ ਰਾਵਣ ਰਾਜ ਵਿੱਚ ਹਾਂ। ਅਸੀਂ ਆਪਣੇ ਰਾਜ ਵਿੱਚ ਬਹੁਤ ਸੁੱਖੀ ਸੀ। ਤਾਂ ਅੰਦਰ ਵਿੱਚ ਬਹੁਤ ਖੁਸ਼ੀ ਅਤੇ ਨਿਸ਼ਚੇ ਹੋਣਾ ਚਾਹੀਦਾ ਹੈ। ਕਿਉਂਕਿ ਤੁਸੀਂ ਫਿਰ ਤੋਂ ਆਪਣੀ ਰਾਜਧਾਨੀ ਵਿੱਚ ਜਾ ਰਹੇ ਹੋ। ਰਾਵਣ ਨੇ ਤੁਹਾਡਾ ਰਾਜ ਖੋਹ ਲਿਆ ਹੈ। ਤੁਸੀਂ ਜਾਣਦੇ ਹੋ ਸਾਡਾ ਆਪਣਾ ਸੁਰਜਵੰਸ਼ੀ ਰਾਜਿਆ ਸੀ। ਅਸੀਂ ਰਾਮ ਰਾਜ ਦੇ ਸੀ, ਅਸੀਂ ਹੀ ਦੈਵੀਗੁਣ ਵਾਲੇ ਸੀ, ਅਸੀਂ ਹੀ ਬਹੁਤ ਸੁਖੀ ਸੀ ਫਿਰ ਰਾਵਣ ਨੇ ਸਾਡਾ ਰਾਜਭਾਗ ਖੋਹ ਲਿਆ। ਹੁਣ ਬਾਪ ਆਕੇ ਆਪਣਾ ਅਤੇ ਪਰਾਏ ਦਾ ਰਾਜ਼ ਸਮਝਾਉਂਦੇ ਹਨ। ਅੱਧਾਕਲਪ ਅਸੀਂ ਰਾਮਰਾਜ ਵਿੱਚ ਸੀ ਫਿਰ ਅੱਧਾਕਲਪ ਅਸੀਂ ਰਾਵਣ ਰਾਜ ਵਿੱਚ ਰਹੇ। ਬੱਚਿਆਂ ਨੂੰ ਹਰ ਗੱਲ ਦਾ ਨਿਸ਼ਚੇ ਹੋਵੇ ਤਾਂ ਖੁਸ਼ੀ ਵਿੱਚ ਰਹਿਣ ਅਤੇ ਚਲਣ ਵੀ ਸੁਧਰੇ। ਹੁਣ ਪਰਾਏ ਰਾਜ ਵਿੱਚ ਅਸੀਂ ਬਹੁਤ ਦੁਖੀ ਹਾਂ। ਹਿੰਦੂ( ਭਾਰਤਵਾਸੀ) ਸਮਝਦੇ ਹਨ ਅਸੀਂ ਪਰਾਏ( ਫੋਰਨ) ਦੇ ਰਾਜ ਵਿੱਚ ਦੁਖੀ ਸੀ, ਹੁਣ ਸੁਖੀ ਹਾਂ ਆਪਣੇ ਰਾਜ ਵਿੱਚ। ਪਰੰਤੂ ਇਹ ਹੈ ਅਲਪਕਾਲ ਕਾਗਵਿਸ਼ਠਾ ਸਮਾਨ ਸੁਖ। ਤੁਸੀਂ ਬੱਚੇ ਹੁਣ ਸਦਾਕਾਲ ਦੀ ਸੁਖ ਦੀ ਦੁਨੀਆਂ ਵਿੱਚ ਜਾ ਰਹੇ ਹੋ। ਤਾਂ ਤੁਹਾਨੂੰ ਬੱਚਿਆਂ ਨੂੰ ਅੰਦਰ ਵਿੱਚ ਬਹੁਤ ਖੁਸ਼ੀ ਰਹਿਣੀ ਚਾਹੀਦੀ ਹੈ। ਗਿਆਨ ਵਿੱਚ ਨਹੀਂ ਹਨ ਤਾਂ ਜਿਵੇਂ ਠੀਕਰ ਪੱਥਰ ਬੁੱਧੀ ਹਾਂ। ਤੁਸੀਂ ਬੱਚੇ ਜਾਣਦੇ ਹੋ ਅਸੀਂ ਜਰੂਰ ਆਪਣਾ ਰਾਜ ਲਵਾਂਗੇ, ਇਸ ਵਿੱਚ ਤਕਲੀਫ਼ ਦੀ ਕੋਈ ਗੱਲ ਨਹੀਂ। ਰਾਜ ਲਿਤਾ ਸੀ ਫਿਰ ਅੱਧਾਕਲਪ ਰਾਜ ਕੀਤਾ ਫਿਰ ਰਾਵਣ ਨੇ ਸਾਡੀ ਕਲਾ ਕਾਇਆ ਹੀ ਚਟ ਕਰ ਦਿੱਤੀ। ਕਿਸੇ ਚੰਗੇ ਬੱਚੇ ਦੀ ਜਦੋਂ ਚਲਣ ਵਿਗੜ ਜਾਂਦੀ ਤਾਂ ਕਿਹਾ ਜਾਂਦਾ ਹੈ ਤੁਹਾਡੀ ਕਲਾ ਕਾਇਆ ਚਟ ਹੋ ਗਈ ਹੈ ਕੀ? ਇਹ ਹਨ ਬੇਹੱਦ ਦੀਆਂ ਗੱਲਾਂ। ਸਮਝਣਾ ਚਾਹੀਦਾ ਹੈ ਮਾਇਆ ਨੇ ਸਾਡੀ ਕਲਾ ਕਾਇਆ ਹੀ ਚਟ ਕਰ ਦਿੱਤੀ ਹੈ। ਅਸੀਂ ਡਿੱਗਦੇ ਹੀ ਆਏ। ਹੁਣ ਬੇਹੱਦ ਦਾ ਬਾਪ ਦੈਵੀਗੁਣ ਸਿਖਾਉਂਦੇ ਹਨ। ਤਾਂ ਖੁਸ਼ੀ ਦਾ ਪਾਰਾ ਚੜ੍ਹਨਾ ਚਾਹੀਦਾ ਹੈ। ਟੀਚਰ ਨਾਲੇਜ਼ ਦਿੰਦੇ ਹਨ ਤਾਂ ਸਟੂਡੈਂਟ ਨੂੰ ਖੁਸ਼ੀ ਹੁੰਦੀ ਹੈ। ਇਹ ਹੈ ਬੇਹੱਦ ਦੀ ਨਾਲੇਜ਼। ਆਪਣੇ ਨੂੰ ਦੇਖਣਾ ਹੈ--ਮੇਰੇ ਵਿਚ ਕੋਈ ਆਸੁਰੀ ਗੁਣ ਤਾਂ ਨਹੀਂ ਹਨ? ਸੰਪੂਰਨ ਨਹੀਂ ਬਣਾਂਗੇ ਤਾਂ ਸਜਾਵਾਂ ਖਾਣੀਆਂ ਪੈਣਗੀਆਂ। ਪਰੰਤੂ ਅਸੀਂ ਸਜਾਵਾਂ ਖਾਈਏ ਹੀ ਕਿਓਂ? ਇਸਲਈ ਬਾਪ, ਜਿਸ ਤੋਂ ਇਹ ਰਾਜ ਮਿਲਦਾ ਹੈ ਉਸਨੂੰ ਯਾਦ ਕਰਨਾ ਹੈ। ਦੈਵੀਗੁਣ ਜੋ ਸਾਡੇ ਵਿੱਚ ਸਨ ਉਹ ਧਾਰਨ ਕਰਨੇ ਹਨ। ਉੱਥੇ ਜਿਵੇਂ ਰਾਜਾ ਰਾਣੀ ਉਵੇਂ ਪਰਜਾ ਸਭ ਵਿੱਚ ਦੈਵੀਗੁਣ ਸਨ। ਦੈਵੀਗੁਣਾਂ ਨੂੰ ਤਾਂ ਸਮਝਦੇ ਹੋ ਨਾ। ਜੇਕਰ ਕੋਈ ਸਮਝਦੇ ਨਹੀਂ ਤਾਂ ਲਿਆਉਣਗੇ ਕਿਵੇਂ? ਗਾਉਂਦੇ ਵੀ ਹਨ ਸਰਵਗੁਣ ਸੰਪਨਤਾਂ ਪੁਰਸ਼ਾਰਥ ਕਰਕੇ ਅਜਿਹਾ ਬਣਨਾ ਹੈ। ਬਣਨ ਵਿੱਚ ਮੇਹਨਤ ਲਗਦੀ ਹੈ। ਕ੍ਰਿਮੀਨਲ ਆਈ ਹੋ ਜਾਂਦੀ ਹੈ। ਬਾਪ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝੋ ਤਾਂ ਕ੍ਰਿਮੀਨਲ ਖਿਆਲਾਤ ਉੱਡ ਜਾਣਗੇ। ਯੁਕਤੀਆਂ ਤਾਂ ਬਾਪ ਬਹੁਤ ਸਮਝਾਉਂਦੇ ਹਨ, ਜਿਨ੍ਹਾਂ ਵਿੱਚ ਦੈਵੀਗੁਣ ਹਨ ਉਨ੍ਹਾਂ ਨੂੰ ਦੇਵਤਾ ਕਿਹਾ ਜਾਂਦਾ ਹੈ, ਜਿਨ੍ਹਾਂ ਵਿੱਚ ਨਹੀਂ ਹਨ ਉਹਨਾਂ ਨੂੰ ਮਨੁੱਖ ਕਿਹਾ ਜਾਂਦਾ ਹੈ। ਹੈ ਤਾਂ ਦੋਵੇਂ ਹੀ ਮਨੁੱਖ। ਪ੍ਰੰਤੂ ਦੇਵਤਾਵਾਂ ਨੂੰ ਪੂਜਦੇ ਕਿਉਂ ਹਨ? ਕਿਉਂਕਿ ਉਨ੍ਹਾਂ ਵਿੱਚ ਦੈਵੀਗੁਣ ਹਨ ਅਤੇ ਉਨ੍ਹਾਂ (ਮਨੁੱਖਾਂ ਦੇ) ਕਰਤਵ ਬਾਂਦਰ ਵਰਗੇ ਹਨ। ਕਿੰਨਾ ਆਪਸ ਵਿੱਚ ਲੜ੍ਹਾਈ-ਝਗੜਾ ਆਦਿ ਕਰਦੇ ਹਨ। ਸਤਿਯੁੱਗ ਵਿੱਚ ਇਵੇਂ ਦੀਆਂ ਗੱਲਾਂ ਹੁੰਦੀਆਂ ਨਹੀਂ। ਇੱਥੇ ਤਾਂ ਹੁੰਦੀਆਂ ਹਨ। ਜਰੂਰ ਆਪਣੀ ਭੁੱਲ ਹੁੰਦੀ ਹੈ ਤਾਂ ਸਹਿਣ ਕਰਨਾ ਪੈਂਦਾ ਹੈ। ਆਤਮ ਅਭਿਮਾਨੀ ਨਹੀਂ ਤਾਂ ਸਹਿਣ ਕਰਨਾ ਪੈਂਦਾ ਹੈ। ਤੁਸੀਂ ਜਿਨ੍ਹਾਂ ਆਤਮ ਅਭਿਮਾਨੀ ਬਣਦੇ ਜਾਓਗੇ ਤਾਂ ਉਣੇ ਹੀ ਦੈਵੀਗੁਣ ਧਾਰਨ ਹੋਣਗੇ। ਆਪਣੀ ਜਾਂਚ ਕਰਨੀ ਹੈ ਕਿ ਸਾਡੇ ਵਿੱਚ ਦੈਵੀਗੁਣ ਹਨ? ਬਾਪ ਸੁਖਦਾਤਾ ਤਾਂ ਬੱਚਿਆਂ ਦਾ ਕੰਮ ਹੈ ਸਭ ਨੂੰ ਸੁੱਖ ਦੇਣਾ। ਆਪਣੇ ਦਿਲ ਤੋਂ ਪੁੱਛਣਾ ਹੈ ਕਿ ਅਸੀਂ ਕਿਸੇ ਨੂੰ ਦੁੱਖ ਤਾਂ ਨਹੀਂ ਦਿੰਦੇ ਹਾਂ? ਪਰੰਤੂ ਕਿਸੇ-ਕਿਸੇ ਦੀ ਆਦਤ ਹੁੰਦੀ ਹੈ ਜੋ ਦੁਖ ਦੇਣ ਬਿਗਰ ਰਹਿ ਨਹੀਂ ਸਕਦੇ। ਬਿਲਕੁੱਲ ਸੁਧਰਦੇ ਨਹੀਂ ਜਿਵੇਂ ਕਿ ਜੇਲਬਰਡ। ਉਹ ਜੇਲ੍ਹ ਵਿੱਚ ਹੀ ਆਪਣੇ ਨੂੰ ਸੁਖੀ ਸਮਝਦੇ ਹਨ। ਬਾਪ ਕਹਿੰਦੇ ਹਨ ਉੱਥੇ ਤਾਂ ਜੇਲ੍ਹ ਆਦਿ ਹੁੰਦਾ ਹੀ ਨਹੀਂ, ਪਾਪ ਹੁੰਦਾ ਹੀ ਨਹੀਂ ਜੋ ਜੇਲ੍ਹ ਵਿੱਚ ਜਾਣਾ ਪਵੈ। ਇੱਥੇ ਜੇਲ੍ਹ ਵਿੱਚ ਸਜਾਵਾਂ ਭੋਗਣੀਆਂ ਪੈਂਦੀਆਂ ਹਨ। ਹੁਣ ਤੁਸੀਂ ਸਮਝਦੇ ਹੋ ਜਦੋਂ ਅਸੀਂ ਆਪਣੇ ਰਾਜ ਵਿੱਚ ਸੀ ਤਾਂ ਬਹੁਤ ਸ਼ਾਹੂਕਾਰ ਸੀ, ਜੋ ਬ੍ਰਾਹਮਣ ਕੁੱਲ ਵਾਲੇ ਹੋਣਗੇ ਉਹ ਇੱਦਾਂ ਹੀ ਸਮਝਣਗੇ ਕਿ ਅਸੀਂ ਆਪਣਾ ਰਾਜ ਸਥਾਪਨ ਕਰ ਰਹੇ ਹਾਂ। ਉਹ ਇਕ ਹੀ ਸਾਡਾ ਰਾਜ ਸੀ ਜਿਸ ਨੂੰ ਦੇਵਤਾਵਾਂ ਦਾ ਰਾਜ ਕਿਹਾ ਜਾਂਦਾ ਹੈ। ਆਤਮਾ ਨੂੰ ਜਦੋਂ ਗਿਆਨ ਮਿਲਦਾ ਹੈ ਤਾਂ ਖੁਸ਼ੀ ਹੁੰਦੀ ਹੈ। ਜੀਵ ਆਤਮਾ ਜਰੂਰ ਕਹਿਣਾ ਪਵੈ। ਅਸੀਂ ਜੀਵ ਆਤਮਾਵਾਂ ਜਦੋਂ ਦੇਵੀ-ਦੇਵਤਾ ਧਰਮ ਦੀਆਂ ਸੀ ਤਾਂ ਸਾਰੇ ਵਿਸ਼ਵ ਤੇ ਸਾਡਾ ਰਾਜ ਸੀ। ਇਹ ਨਾਲੇਜ਼ ਹੈ ਤੁਹਾਡੇ ਲਈ। ਭਾਰਤਵਾਸੀ ਥੋੜ੍ਹਾ ਸਮਝਦੇ ਹਨ ਕਿ ਸਾਡਾ ਰਾਜ ਸੀ, ਅਸੀਂ ਵੀ ਸਤੋਪ੍ਰਧਾਨ ਸੀ। ਤੁਸੀਂ ਹੀ ਇਹ ਸਾਰੀ ਨਾਲੇਜ਼ ਸਮਝਦੇ ਹੋ। ਤਾਂ ਅਸੀਂ ਹੀ ਦੇਵਤਾ ਸੀ ਅਤੇ ਅਸੀਂ ਹੀ ਹੁਣ ਬਣਨਾ ਹੈ। ਭਾਵੇਂ ਵਿਘਨ ਵੀ ਪੈਂਦੇ ਹਨ ਪਰ ਤੁਹਾਡੀ ਦਿਨ ਪ੍ਰਤੀਦਿਨ ਉਣਤੀ ਹੁੰਦੀ ਜਾਵੇਗੀ। ਤੁਹਾਡਾ ਨਾਮ ਬਾਲਾ ਹੁੰਦਾ ਜਾਵੇਗਾ। ਸਾਰੇ ਸਮਝਣਗੇ ਇਹ ਚੰਗੀ ਸੰਸਥਾ ਹੈ, ਚੰਗਾ ਕੰਮ ਕਰ ਰਹੇ ਹਨ। ਰਸਤਾ ਵੀ ਬਹੁਤ ਸਹਿਜ( ਸੌਖਾ) ਦਸਦੇ ਹਨ। ਕਹਿੰਦੇ ਹਨ ਤੁਸੀਂ ਹੀ ਸਤੋਪ੍ਰਧਾਨ ਸੀ, ਦੇਵਤਾ ਸੀ, ਆਪਣੀ ਰਾਜਧਾਨੀ ਵਿੱਚ ਸੀ। ਹੁਣ ਤਮੋਪ੍ਰਧਾਨ ਬਣੇ ਹੋ ਹੋਰ ਤਾਂ ਕੋਈ ਆਪਣੇ ਨੂੰ ਰਾਵਣ ਰਾਜ ਵਿੱਚ ਸਮਝਦੇ ਨਹੀਂ ਹਨ।

ਤੁਸੀਂ ਜਾਣਦੇ ਹੋ ਅਸੀਂ ਕਿੰਨੇ ਸਵੱਛ (ਸਾਫ਼) ਸੀ, ਹੁਣ ਤੁੱਛ( ਅਪਵਿੱਤਰ) ਬਣੇ ਹੋ। ਪੁਨਰਨਜਮ ਲੈਂਦੇ-ਲੈਂਦੇ ਪਾਰਸ ਬੁੱਧੀ ਤੋਂ ਪੱਥਰ ਬੁੱਧੀ ਬਣ ਗਏ ਹਾਂ। ਹੁਣ ਅਸੀਂ ਆਪਣਾ ਰਾਜ ਸਥਾਪਨ ਕਰ ਰਹੇ ਹਾਂ ਤਾਂ ਤੁਹਾਨੂੰ ਉਛਲਣਾ ਚਾਹੀਦਾ ਹੈ, ਪੁਰਸ਼ਾਰਥ ਵਿੱਚ ਲੱਗ ਜਾਣਾ ਚਾਹੀਦਾ ਹੈ। ਜੋ ਕਲਪ ਪਹਿਲੋਂ ਲੱਗੇ ਹੋਣਗੇ ਉਹ ਹੁਣ ਵੀ ਲੱਗਣਗੇ ਜਰੂਰ। ਨੰਬਰਵਾਰ ਪੁਰਸ਼ਾਰਥ ਦੇ ਅਨੁਸਾਰ ਅਸੀਂ ਆਪਣਾ ਦੈਵੀ ਰਾਜ ਸਥਾਪਨ ਕਰ ਰਹੇ ਹਾਂ। ਇਹ ਵੀ ਤੁਸੀਂ ਘੜੀ-ਘੜੀ ਭੁੱਲ ਜਾਂਦੇ ਹੋ। ਨਹੀਂ ਤਾਂ ਅੰਦਰ ਬੜੀ ਖੁਸ਼ੀ ਰਹਿਣੀ ਚਾਹੀਦੀ ਹੈ। ਇਕ-ਦੋ ਨੂੰ ਇਹ ਹੀ ਯਾਦ ਕਰਵਾਓ ਕਿ ਮਨਮਨਾਭਵ। ਬਾਪ ਨੂੰ ਯਾਦ ਕਰੋ ਜਿਸ ਤੋਂ ਹੀ ਹੁਣ ਰਾਜਾਈ ਲੈਂਦੇ ਹਾਂ। ਇਹ ਕੋਈ ਨਵੀਂ ਗੱਲ ਨਹੀਂ ਹੈ। ਕਲਪ-ਕਲਪ ਬਾਪ ਸਾਨੂੰ ਸ਼੍ਰੀਮਤ ਦਿੰਦੇ ਹਨ, ਜਿਸ ਨਾਲ ਅਸੀਂ ਦੈਵੀਗੁਣ ਧਾਰਨ ਕਰਦੇ ਹਾਂ। ਨਹੀਂ ਤਾਂ ਸਜਾਵਾਂ ਖਾਕੇ ਫਿਰ ਘੱਟ ਪਦਵੀ ਪਾਵਾਂਗੇ। ਇਹ ਬੜੀ ਭਾਰੀ ਲਾਟਰੀ ਹੈ। ਹੁਣ ਪੁਰਸ਼ਾਰਥ ਕਰ ਉੱਚ ਪਦ ਪਾਇਆ ਤਾਂ ਕਲਪ-ਕਲਪਾਂਤਰ ਪਾਉਂਦੇ ਹੀ ਰਹਾਂਗੇ। ਬਾਪ ਕਿੰਨਾ ਸਹਿਜ ਸਮਝਾਉਂਦੇ ਹਨ। ਪ੍ਰਦਰਸ਼ਨੀ ਵਿੱਚ ਵੀ ਇਹ ਹੀ ਸਮਝਾਉਂਦੇ ਰਹੋ ਕਿ ਤੁਸੀਂ ਭਾਰਤਵਾਸੀ ਹੀ ਦੇਵਤਿਆਂ ਦੀ ਰਾਜਧਾਨੀ ਦੇ ਸੀ ਫਿਰ ਪੁਨਰਜਨਮ ਲੈਂਦੇ-ਲੈਂਦੇ ਸੀੜੀ ਉਤਰਦੇ-ਉਤਰਦੇ ਇਵੇਂ ਦੇ ਬਣੇ ਹੋ। ਕਿੰਨਾਂ ਸਹਿਜ ਸਮਝਾਉਂਦੇ ਹਨ। ਸੁਪਰੀਮ ਬਾਪ, ਸੁਪਰੀਮ ਟੀਚਰ, ਸੁਪਰੀਮ ਗੁਰੂ ਹੈ ਨਾ। ਤੁਸੀਂ ਕਿਨ੍ਹੇ ਢੇਰ ਸਟੂਡੈਂਟ ਹੋ, ਦੌੜ੍ਹੀ ਲਗਾਉਂਦੇ ਰਹਿੰਦੇ ਹੋ। ਬਾਬਾ ਵੀ ਲਿਸਟ ਮੰਗਦੇ ਰਹਿੰਦੇ ਹਨ ਕਿੰਨੇ ਨਿਰਵਿਕਾਰੀ ਪਵਿੱਤਰ ਬਣੇ ਹਨ?

ਬੱਚਿਆਂ ਨੂੰ ਸਮਝਾਇਆ ਗਿਆ ਹੈ ਕਿ ਭ੍ਰਕੁਟੀ ਵਿੱਚ ਆਤਮਾ ਚਮਕਦੀ ਹੈ। ਬਾਪ ਕਹਿੰਦੇ ਹਨ ਮੈਂ ਵੀ ਇੱਥੇ ਆਕੇ ਬੈਠਦਾ ਹਾਂ। ਆਪਣਾ ਪਾਰਟ ਵਝਾਉਂਦਾ ਹਾਂ। ਮੇਰਾ ਪਾਰਟ ਹੀ ਹੈ ਪਤਿਤਾਂ ਨੂੰ ਪਾਵਨ ਬਣਾਉਣਾ। ਗਿਆਨ ਸਾਗਰ ਹਾਂ। ਬੱਚੇ ਪੈਦਾ ਹੁੰਦੇ ਹਨ, ਕਈ ਤਾਂ ਬਹੁਤ ਚੰਗੇ ਹੁੰਦੇ ਹਨ, ਕਈ ਖ਼ਰਾਬ ਵੀ ਨਿਕਲ ਪੈਂਦੇ ਹਨ। ਫਿਰ ਆਸ਼ਚਰਿਆਵਤ ਸੁਨੰਤੀ, ਕਥੰਤੀ, ਭਗੰਤੀ ਹੋ ਜਾਂਦੇ ਹਨ। ਅਰੇ ਮਾਇਆ, ਤੂੰ ਕਿੰਨੀ ਪ੍ਰਬਲ ਹੈ। ਫਿਰ ਵੀ ਬਾਪ ਕਹਿੰਦੇ ਹਨ ਭਗੰਤੀ ਹੋਕੇ ਵੀ ਕਿੱਥੇ ਜਾਵੋਗੇ? ਇਹ ਹੀ ਇਕ ਬਾਪ ਤਾਰਨ ਵਾਲਾ ਹੈ। ਇਕ ਬਾਪ ਹੈ ਸਦਗਤੀ ਦਾਤਾ, ਬਾਕੀ ਇਸ ਗਿਆਨ ਨੂੰ ਕੋਈ ਤਾਂ ਬਿਲਕੁੱਲ ਜਾਣਦੇ ਹੀ ਨਹੀਂ। ਜਿਸਨੇ ਕਲਪ ਪਹਿਲੋਂ ਮੰਨਿਆ ਹੈ ਉਹ ਹੀ ਮੰਨਣਗੇ। ਇਸ ਵਿੱਚ ਆਪਣੀ ਚਲਣ ਨੂੰ ਬਹੁਤ ਸੁਧਾਰਨਾ ਪੈਂਦਾ ਹੈ, ਸਰਵਿਸ ਕਰਨੀ ਪੈਂਦੀ ਹੈ। ਬਹੁਤਿਆਂ ਦਾ ਕਲਿਆਣ ਕਰਨਾ ਹੈ। ਬਹੁਤਿਆਂ ਨੂੰ ਜਾਕੇ ਰਸਤਾ ਦੱਸਣਾ ਹੈ। ਬਹੁਤ ਮਿੱਠੀ-ਮਿੱਠੀ ਜ਼ੁਬਾਨ ਨਾਲ ਸਮਝਾਉਣਾ ਹੈ ਕਿ ਤੁਸੀਂ ਭਾਰਤਵਾਸੀ ਹੀ ਵਿਸ਼ਵ ਦੇ ਮਾਲਿਕ ਸੀ। ਹੁਣ ਫਿਰ ਤੁਸੀਂ ਇਸ ਤਰ੍ਹਾਂ ਨਾਲ ਆਪਣਾ ਰਾਜ ਲੈ ਸਕਦੇ ਹੋ। ਇਹ ਤਾਂ ਤੁਸੀਂ ਸਮਝਦੇ ਹੋ ਬਾਪ ਜੋ ਸਮਝਾਉਂਦੇ ਹਨ, ਇਸ ਤਰ੍ਹਾਂ ਕੋਈ ਸਮਝਾ ਨਾ ਸਕੇ। ਫਿਰ ਵੀ ਚਲਦੇ-ਚਲਦੇ ਮਾਇਆ ਤੋਂ ਹਾਰ ਖਾ ਲੈਂਦੇ ਹਨ। ਬਾਪ ਖੁੱਦ ਕਹਿੰਦੇ ਹਨ ਵਿਕਾਰਾਂ ਤੇ ਜਿੱਤ ਪਾਉਣ ਨਾਲ ਹੀ ਤੁਸੀਂ ਜਗਤਜੀਤ ਬਣੋਗੇ। ਇਹ ਦੇਵਤੇ ਜਗਤਜੀਤ ਬਣੇ ਹਨ। ਜਰੂਰ ਉਨ੍ਹਾਂ ਨੇ ਇਵੇਂ ਦੇ ਕਰਮ ਕੀਤੇ ਹਨ। ਬਾਪ ਨੇ ਕਰਮਾਂ ਦੀ ਗਤੀ ਵੀ ਦੱਸੀ ਹੈ। ਰਾਵਣ ਰਾਜ ਵਿੱਚ ਕਰਮ ਵਿਕਰਮ ਹੀ ਹੁੰਦੇ ਹਨ। ਮੂਲ ਗੱਲ ਹੈ ਕਾਮ ਤੇ ਜਿੱਤ ਪਾਕੇ ਜਗਤਜੀਤ ਬਣਨ ਦੀ। ਬਾਪ ਨੂੰ ਯਾਦ ਕਰੋ ਹੁਣ ਵਾਪਿਸ ਘਰ ਜਾਣਾ ਹੈ। ਸਾਨੂੰ 100 ਪ੍ਰਤੀਸ਼ਤ ਸਰਟੇਨ( ਯਕੀਨ) ਹੈ ਕਿ ਅਸੀਂ ਆਪਣਾ ਰਾਜਿ ਲੈਕੇ ਹੀ ਛੱਡਾਂਗੇ। ਪਰੰਤੂ ਰਾਜ ਇੱਥੇ ਨਹੀਂ ਕਰਾਂਗੇ। ਇੱਥੇ ਰਾਜ ਲੈਂਦੇ ਹਾਂ। ਰਾਜ ਕਰਾਂਗੇ ਅਮਰਲੋਕ ਵਿੱਚ। ਹੁਣ ਮ੍ਰਿਤੂਲੋਕ ਅਤੇ ਅਮਰਲੋਕ ਦੇ ਵਿੱਚ ਹਾਂ, ਇਹ ਵੀ ਭੁੱਲ ਜਾਂਦੇ ਹਨ। ਇਸਲਈ ਬਾਪ ਘੜੀ-ਘੜੀ ਯਾਦ ਦਿਵਾਉਂਦੇ ਹਨ। ਹੁਣ ਇਹ ਪੱਕਾ ਨਿਸ਼ਚੇ ਹੈ ਕਿ ਅਸੀਂ ਆਪਣੀ ਰਾਜਧਾਨੀ ਵਿੱਚ ਜਾਵਾਂਗੇ। ਇਹ ਪੁਰਾਣੀ ਰਾਜਧਾਨੀ ਖਤਮ ਜਰੂਰ ਹੋਣੀ ਹੈ। ਹੁਣ ਨਵੀਂ ਦੁਨੀਆਂ ਵਿੱਚ ਜਾਣ ਲਈ ਦੈਵੀਗੁਣ ਧਾਰਨ ਜਰੂਰ ਕਰਨੇ ਹਨ। ਆਪਣੇ ਨਾਲ ਗੱਲਾਂ ਕਰਨੀਆਂ ਹਨ। ਆਪਣੇ ਨੂੰ ਆਤਮਾ ਸਮਝਣਾ ਹੈ ਕਿਉਂਕਿ ਹੁਣ ਹੀ ਅਸੀਂ ਵਾਪਿਸ ਜਾਣਾ ਹੈ। ਤਾਂ ਆਪਣੇ ਨੂੰ ਆਤਮਾ ਵੀ ਹੁਣ ਹੀ ਸਮਝਣਾ ਹੈ ਫਿਰ ਕਦੇ ਵਾਪਿਸ ਥੋੜ੍ਹੇ ਹੀ ਜਾਣਾ ਹੈ ਜੋ ਇਹ ਗਿਆਨ ਮਿਲੇਗਾ। ਉੱਥੇ 5 ਵਿਕਾਰ ਹੀ ਨਹੀਂ ਹੋਣਗੇ ਜੋ ਅਸੀਂ ਯੋਗ ਲਗਾਈਏ। ਯੋਗ ਤਾਂ ਇਸ ਸਮੇਂ ਲਗਾਉਣਾ ਹੁੰਦਾ ਹੈ ਪਾਵਨ ਬਣਨ ਦੇ ਲਈ। ਉੱਥੇ ਤਾਂ ਸਭ ਸੁਧਰੇ ਹੋਏ ਹਨ ਫ਼ਿਰ ਹੌਲੀ-ਹੌਲੀ ਕਲਾ ਘੱਟ ਹੁੰਦੀ ਜਾਂਦੀ ਹੈ। ਇਹ ਤਾਂ ਬਹੁਤ ਹੀ ਸਹਿਜ ਹੈ, ਕ੍ਰੋਧ ਵੀ ਕਿਸੇ ਨੂੰ ਦੁੱਖ ਦਿੰਦਾ ਹੈ ਨਾ। ਮੁੱਖ ਹੈ ਦੇਹ ਅਭਿਮਾਨ। ਉੱਥੇ ਤਾਂ ਦੇਹ - ਅਭਿਮਾਨ ਹੁੰਦਾ ਹੀ ਨਹੀਂ। ਆਤਮ - ਅਭਿਮਾਨੀ ਹੋਣ ਨਾਲ ਕ੍ਰਿਮੀਨਲ ਆਈ ਨਹੀਂ ਰਹਿੰਦੀ। ਸਿਵਲ ਆਈ ਬਣ ਜਾਂਦੀ ਹੈ। ਰਾਵਣ ਰਾਜ ਵਿੱਚ ਕ੍ਰਿਮੀਨਲ ਆਈ ਬਣ ਜਾਂਦੀ ਹੈ। ਤੁਸੀਂ ਜਾਣਦੇ ਹੋ ਅਸੀਂ ਆਪਣੇ ਰਾਜ ਵਿੱਚ ਬਹੁਤ ਸੁਖੀ ਰਹਿੰਦੇ ਹਾਂ। ਕੋਈ ਕਾਮ ਨਹੀਂ, ਕੋਈ ਕ੍ਰੋਧ ਨਹੀਂ, ਇਸ ਤੇ ਸ਼ੁਰੂ ਦਾ ਗੀਤ ਵੀ ਬਣਿਆ ਹੋਇਆ ਹੈ। ਉੱਥੇ ਇਹ ਵਿਕਾਰ ਹੁੰਦੇ ਨਹੀਂ। ਸਾਡੀ ਅਨੇਕ ਵਾਰ ਇਹ ਹਾਰ ਅਤੇ ਜਿੱਤ ਹੋਈ ਹੈ। ਸਤਿਯੁੱਗ ਤੋਂ ਕਲਯੁੱਗ ਤੱਕ ਜੋ ਕੁਝ ਹੋਇਆ ਉਹ ਰਪੀਟ ਹੋਣਾ ਹੈ। ਬਾਪ ਅਤੇ ਟੀਚਰ ਦੇ ਕੋਲ ਜੋ ਕੁੱਝ ਨਾਲੇਜ਼ ਹੈ ਉਹ ਤੁਹਾਨੂੰ ਸੁਣਾਉਂਦੇ ਰਹਿੰਦੇ ਹਨ। ਇਹ ਰੂਹਾਨੀ ਟੀਚਰ ਵੀ ਵੰਡਰਫੁਲ ਹੈ। ਉੱਚੇ ਤੋਂ ਉੱਚਾ ਭਗਵਾਨ, ਉੱਚੇ ਤੋਂ ਉੱਚਾ ਟੀਚਰ ਵੀ ਹੈ। ਸਾਨੂੰ ਵੀ ਉੱਚੇ ਤੋਂ ਉੱਚਾ ਦੇਵਤਾ ਬਣਾਉਂਦੇ ਹਨ। ਤੁਸੀਂ ਖੁੱਦ ਦੇਖ ਰਹੇ ਹੋ- ਬਾਪ ਕਿਵੇਂ ਡੀਟੀਜਮ(ਰਾਜਧਾਨੀ) ਸਥਾਪਨ ਕਰ ਰਹੇ ਹਾਂ। ਤੁਸੀਂ ਖ਼ੁਦ ਦੇਵਤਾ ਬਣ ਰਹੇ ਹੋ। ਅਜੇ ਤਾਂ ਸਾਰੇ ਆਪਣੇ ਨੂੰ ਹਿੰਦੂ ਕਹਿੰਦੇ ਰਹਿੰਦੇ ਹਨ। ਉਨ੍ਹਾਂ ਨੂੰ ਵੀ ਸਮਝਾਇਆ ਜਾਂਦਾ ਹੈ ਕਿ ਅਸਲ ਵਿੱਚ ਆਦਿ ਸਨਾਤਨ ਦੇਵੀ - ਦੇਵਤਾ ਧਰਮ ਹੈ ਹੋਰ ਸਾਰਿਆਂ ਦਾ ਧਰਮ ਚਲਦਾ ਰਹਿੰਦਾ ਹੈ। ਇਹ ਇਕ ਹੀ ਦੇਵੀ-ਦੇਵਤਾ ਧਰਮ ਹੈ ਜੋ ਪਰਾਇਆ ਲੋਪ ਹੋ ਗਿਆ ਹੈ। ਇਹ ਤਾਂ ਬਹੁਤ ਪਵਿੱਤਰ ਧਰਮ ਹੈ। ਇਨ੍ਹਾਂ ਵਰਗਾ ਪਵਿੱਤਰ ਧਰਮ ਕੋਈ ਹੁੰਦਾ ਨਹੀਂ। ਹੁਣ ਪਵਿੱਤਰ ਨਾ ਹੋਣ ਦੇ ਕਾਰਣ ਕੋਈ ਵੀ ਆਪਣੇ ਨੂੰ ਦੇਵਤਾ ਨਹੀਂ ਕਹਿਲਾ ਸਕਦੇ ਹਨ। ਤੁਸੀਂ ਸਮਝਾ ਸਕਦੇ ਹੋ ਕੀ ਅਸੀਂ ਆਦਿ ਸਨਾਤਨ ਦੇਵੀ ਦੇਵਤਾ ਧਰਮ ਦੇ ਸੀ। ਤਾਂ ਹੀ ਤੇ ਦੇਵਤਿਆਂ ਨੂੰ ਪੂਜਦੇ ਹਾਂ। ਕਰਾਇਸਟ ਨੂੰ ਪੂਜਣ ਵਾਲੇ ਕ੍ਰਿਸ਼ਚਨ ਠਹਿਰੇ, ਬੁੱਧ ਨੂੰ ਪੂਜਣ ਵਾਲੇ ਬੋਧੀ ਠਹਿਰੇ, ਦੇਵਤਾਵਾਂ ਨੂੰ ਪੂਜਣ ਵਾਲੇ ਦੇਵਤਾ ਠਹਿਰੇ। ਫਿਰ ਆਪਣੇ ਨੂੰ ਹਿੰਦੂ ਕਿਉਂ ਕਹਾਉਂਦੇ ਹੋ? ਯੁਕਤੀ ਨਾਲ ਸਮਝਾਉਣਾ ਹੈ। ਸਿਰਫ਼ ਕਹਾਂਗੇ ਹਿੰਦੂ ਧਰਮ ਕੋਈ ਧਰਮ ਨਹੀਂ ਹੈ ਤਾਂ ਵਿਗੜਨਗੇ। ਬੋਲੋ ਹਿੰਦੂ ਆਦਿ ਸਨਾਤਨ ਧਰਮ ਦੇ ਸੀ ਤਾਂ ਕੁਝ ਸਮਝਣ ਕਿ ਆਦਿ ਸਨਾਤਨ ਧਰਮ ਤਾਂ ਕੋਈ ਹਿੰਦੂ ਨਹੀਂ ਹੈ। ਆਦਿ ਸਨਾਤਨ ਅੱਖਰ ਠੀਕ ਹੈ। ਦੇਵਤਾ ਪਵਿੱਤਰ ਸਨ, ਇਹ ਅਪਵਿੱਤਰ ਹਨ ਇਸਲਈ ਆਪਣੇ ਨੂੰ ਦੇਵਤਾ ਨਹੀਂ ਕਹਿਲਾ ਸਕਦੇ। ਕਲਪ-ਕਲਪ ਇੱਦਾਂ ਹੁੰਦਾ ਹੈ, ਇਨ੍ਹਾਂ ਦੇ ਰਾਜ ਵਿੱਚ ਕਿੰਨੇ ਸ਼ਾਹੂਕਾਰ ਸਨ। ਹੁਣ ਤਾਂ ਕੰਗਾਲ ਬਣ ਗਏ ਹਨ। ਉਹ ਪਦਮਾਪਦਮਪਤੀ ਸਨ। ਬਾਪ ਯੁਕਤੀਆਂ ਬਹੁਤ ਵਧੀਆ ਦਿੰਦੇ ਹਨ। ਪੁੱਛਿਆ ਜਾਂਦਾ ਹੈ ਤੁਸੀਂ ਸਤਿਯੁੱਗ ਵਿੱਚ ਰਹਿਣ ਵਾਲੇ ਹੋ ਜਾਂ ਕਲਯੁੱਗ ਵਿੱਚ? ਕਲਯੁੱਗ ਦੇ ਹੋ ਤਾਂ ਜ਼ਰੂਰ ਨਰਕਵਾਸੀ ਹੋ। ਸਤਿਯੁੱਗ ਵਿੱਚ ਰਹਿਣ ਵਾਲੇ ਤਾਂ ਸਵਰਗਵਾਸੀ ਦੇਵਤਾ ਹੋਣਗੇ। ਇਵੇਂ ਫਿਰ ਪ੍ਰਸ਼ਨ ਪmਪੁੱਛੋਗੇ ਤਾਂ ਸਮਝਣਗੇ ਕਿ ਪ੍ਰਸ਼ਨ ਪੁੱਛਣ ਵਾਲਾ ਜਰੂਰ ਖੁੱਦ ਟਰਾਂਸਫਰ ਕਰ ਦੇਵਤਾ ਬਣਾ ਸਕਦੇ ਹੋਣਗੇ। ਹੋਰ ਤਾਂ ਕੋਈ ਪੁੱਛ ਨਹੀਂ ਸਕਦੇ। ਉਹ ਭਗਤੀ ਮਾਰਗ ਹੀ ਵੱਖ ਹੈ। ਭਗਤੀ ਦਾ ਫ਼ਲ ਕੀ ਹੈ? ਉਹ ਹੈ ਗਿਆਨ। ਸਤਿਯੁੱਗ-ਤ੍ਰੇਤਾ ਵਿੱਚ ਭਗਤੀ ਹੁੰਦੀ ਨਹੀਂ। ਗਿਆਨ ਨਾਲ ਅੱਧਾ ਕਲਪ ਦਿਨ, ਭਗਤੀ ਨਾਲ ਅੱਧਾ ਕਲਪ ਰਾਤ। ਮੰਨਣ ਵਾਲੇ ਹੋਣਗੇ ਤਾਂ ਮੰਨਣਗੇ। ਨਾ ਮੰਨਣ ਵਾਲੇ ਤਾਂ ਗਿਆਨ ਨੂੰ ਵੀ ਨਹੀਂ ਮੰਨਣਗੇ ਤਾਂ ਭਗਤੀ ਨੂੰ ਵੀ ਨਹੀ ਮੰਨਣਗੇ। ਸਿਰਫ਼ ਪੈਸਾ ਕਮਾਉਣਾ ਜਾਣਦੇ ਹਨ।

ਤੁਸੀਂ ਬੱਚੇ ਤਾਂ ਯੋਗਬਲ ਨਾਲ ਹੁਣ ਰਾਜਾਈ ਸਥਾਪਨ ਕਰ ਰਹੇ ਹੋ ਸ਼੍ਰੀਮਤ ਤੇ। ਫਿਰ ਅੱਧਾ ਕਲਪ ਤੋਂ ਬਾਦ ਰਾਜ ਗਵਾਉਂਦੇ ਵੀ ਹੋ। ਇਹ ਚੱਕਰ ਚਲਦਾ ਹੀ ਰਹਿੰਦਾ ਹੈ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਬਹੁਤਿਆਂ ਦਾ ਕਲਿਆਣ ਕਰਨ ਦੇ ਲਈ ਆਪਣੀ ਜ਼ੁਬਾਨ ਬਹੁਤ ਮਿੱਠੀ ਬਨਾਉਣੀ ਹੈ। ਮਿੱਠੀ ਜ਼ੁਬਾਨ ਨਾਲ ਸਰਵਿਸ ਕਰਨੀ ਹੈ। ਸਹਿਣਸ਼ੀਲ ਬਣਨਾ ਹੈ।

2. ਕਰਮਾਂ ਦੀ ਗਹਿਰੀ ਗਤੀ ਨੂੰ ਸਮਝ ਵਿਕਾਰਾਂ ਤੇ ਜਿੱਤ ਪਾਉਣੀ ਹੈ। ਜਗਤਜੀਤ ਦੇਵਤਾ ਬਣਨਾ ਹੈ। ਆਤਮ -ਅਭਿਮਾਨੀ ਬਣ ਕ੍ਰਿਮੀਨਲ ਦ੍ਰਿਸ਼ਟੀ ਨੂੰ ਸਿਵਿਲ ਬਣਾਉਣਾ ਹੈ।

ਵਰਦਾਨ:-
ਸ੍ਰੇਸ਼ਠ ਕਰਮ ਦਵਾਰਾ ਦਿਵਿਯ ਗੁਣ ਰੂਪੀ ਪ੍ਰਭੂ ਪ੍ਰਸਾਦ ਵੰਡਣ ਵਾਲੇ ਫਰਿਸ਼ਤਾ ਸੋ ਦੇਵਤਾ ਭਵ।

ਵਰਤਮਾਨ ਸਮੇਂ ਭਾਵੇਂ ਅਗਿਆਨੀ ਆਤਮਾਵਾਂ ਹਨ, ਭਾਵੇਂ ਬ੍ਰਾਹਮਣ ਆਤਮਾਵਾਂ ਹਨ, ਦੋਵਾਂ ਨੂੰ ਲੋੜ ਗੁਣ ਦਾਨ ਦੀ ਹੈ। ਤਾਂ ਹੁਣ ਇਸ ਵਿਧੀ ਨੂੰ ਖੁਦ ਵਿੱਚ ਜਾਂ ਬ੍ਰਾਹਮਣ ਪਰਿਵਾਰ ਵਿਚ ਤੀਵ੍ਰ ਬਣਾਓ। ਇਹ ਦਿਵਿਯ ਗੁਣ ਸਭ ਤੋਂ ਸ੍ਰੇਸ਼ਠ ਪ੍ਰਭੂ ਪ੍ਰਸਾਦ ਹੈ, ਉਸ ਪ੍ਰਸਾਦ ਨੂੰ ਖੂਬ ਵੰਡੋ, ਜਿਵੇਂ ਸਨੇਹ ਦੀ ਨਿਸ਼ਾਨੀ ਇੱਕ ਦੂਜੇ ਨੂੰ ਟੋਲੀ ਖਵਾਉਂਦੇ ਹੋ ਇਵੇਂ ਦਿਵਿਯ ਗੁਣਾਂ ਦੀ ਟੋਲੀ ਖਵਾਓ ਤਾਂ ਇਸ ਤਰੀਕੇ ਨਾਲ ਫਰਿਸ਼ਤਾ ਸੋ ਦੇਵਤਾ ਬਣਨ ਦਾ ਲਕਸ਼ ਸਹਿਜ ਸਭ ਵਿਚ ਪ੍ਰਤੱਖ ਵਿਖਾਈ ਦੇਵੇਗਾ।

ਸਲੋਗਨ:-
ਯੋਗ ਰੂਪੀ ਕਵਚ ਨੂੰ ਪਹਿਣਕੇ ਰੱਖੋ ਤਾਂ ਮਾਇਆ ਰੂਪੀ ਦੁਸ਼ਮਣ ਵਾਰ ਨਹੀਂ ਕਰ ਸਕਦਾ।