10.04.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਬਾਪ ਦੇ ਕੋਲ ਤੁਸੀਂ ਰਿਫਰੇੱਸ਼ ਹੋਣ ਆਉਂਦੇ ਹੋ , ਇੱਥੇ ਤੁਹਾਨੂੰ ਦੁਨਿਆਵੀ ਵਾਇਬ੍ਰੇਸ਼ਨ ਤੋਂ ਦੂਰ ਸੱਚਾ ਸੰਗ ਮਿਲਦਾ ਹੈ ”

ਪ੍ਰਸ਼ਨ:-
ਬਾਬਾ ਬੱਚਿਆਂ ਦੀ ਉਨਤੀ ਦੇ ਲਈ ਸਦਾ ਕਿਹੜੀ ਸਲਾਹ ਦਿੰਦੇ ਹਨ?

ਉੱਤਰ:-
ਮਿੱਠੇ ਬੱਚੇ ਕਦੇ ਵੀ ਆਪਸ ਵਿੱਚ ਸੰਸਾਰੀ ਝੁਰਮੁਈ ਝਗਮੁਈ ਦੀਆਂ ਗੱਲਾਂ ਨਾਂ ਕਰੋ। ਕੋਈ ਸੁਣਾਉਂਦਾ ਹੈ ਤਾਂ ਸੁਣੀ - ਅਣਸੁਣੀ ਕਰ ਦੇਵੋ। ਚੰਗੇ ਬੱਚੇ ਆਪਣੇ ਸਰਵਿਸ ਦੀ ਡਿਊਟੀ ਪੂਰੀ ਕਰ ਬਾਬਾ ਦੀ ਯਾਦ ਵਿੱਚ ਮਸਤ ਰਹਿੰਦੇ ਹਨ। ਪਰ ਕਈ ਬੱਚੇ ਫ਼ਾਲਤੂ ਵਿਅਰਥ ਗੱਲਾਂ ਬੜੀ ਖੁਸ਼ੀ ਨਾਲ ਸੁਣਦੇ - ਸੁਣਾਉਂਦੇ ਹਨ, ਇਸ ਵਿੱਚ ਬਹੁਤ ਸਮਾਂ ਬਰਬਾਦ ਜਾਂਦਾ ਹੈ, ਫਿਰ ਤਰੱਕੀ ਨਹੀਂ ਹੁੰਦੀ।

ਓਮ ਸ਼ਾਂਤੀ
ਡਬਲ ਓਮ ਸ਼ਾਂਤੀ ਕਹੀਏ ਤਾਂ ਵੀ ਰਾਈਟ ਹੈ। ਬੱਚਿਆਂ ਨੂੰ ਅਰਥ ਤਾਂ ਸਮਝਾ ਦਿੱਤਾ ਹੈ। ਮੈਂ ਹਾਂ ਆਤਮਾ ਸ਼ਾਂਤ ਸਵਰੂਪ। ਜਦੋਂ ਮੇਰਾ ਧਰਮ ਹੈ ਹੀ ਸ਼ਾਂਤ ਤਾਂ ਫਿਰ ਜੰਗਲਾਂ ਆਦਿ ਵਿੱਚ ਭਟਕਣ ਨਾਲ ਸ਼ਾਂਤੀ ਨਹੀਂ ਮਿਲ ਸਕਦੀ ਹੈ। ਬਾਪ ਕਹਿੰਦੇ ਹਨ ਮੈ ਵੀ ਸ਼ਾਂਤ ਸਵਰੂਪ ਹਾਂ। ਇਹ ਤਾਂ ਬਹੁਤ ਸਹਿਜ ਹੈ ਪਰ ਮਾਇਆ ਦੀ ਲੜਾਈ ਹੋਣ ਦੇ ਕਾਰਣ ਥੋੜੀ ਡਿਫੀਕਲਟੀ ਹੁੰਦੀ ਹੈ। ਇਹ ਸਭ ਬੱਚੇ ਜਾਣਦੇ ਹਨ ਕਿ ਸਿਵਾਏ ਬੇਹੱਦ ਦੇ ਬਾਪ ਦੇ ਇਹ ਗਿਆਨ ਕੋਈ ਦੇ ਨਹੀਂ ਸਕਦਾ। ਗਿਆਨ ਸਾਗਰ ਇੱਕ ਹੀ ਬਾਪ ਹੈ। ਦੇਹ ਧਾਰੀਆਂ ਨੂੰ ਗਿਆਨ ਦਾ ਸਾਗਰ ਕਦੇ ਨਹੀਂ ਕਿਹਾ ਜਾ ਸਕਦਾ। ਰਚਤਾ ਹੀ ਰਚਨਾ ਦੇ ਆਦਿ - ਮੱਧ - ਅੰਤ ਦਾ ਗਿਆਨ ਦਿੰਦੇ ਹਨ। ਉਹ ਤੁਹਾਨੂੰ ਬੱਚਿਆਂ ਨੂੰ ਮਿਲ ਰਿਹਾ ਹੈ। ਕਈ ਅੱਛੇ ਅਨੰਨੇ ਬੱਚੇ ਵੀ ਭੁੱਲ ਜਾਂਦੇ ਹਨ ਕਿਉਂਕਿ ਬਾਪ ਦੀ ਯਾਦ ਪਾਰੇ ਮਿਸਲ ਹੈ। ਸਕੂਲ ਵਿੱਚ ਤਾਂ ਜਰੂਰ ਨੰਬਰਵਾਰ ਹੋਣਗੇ ਨਾ। ਨੰਬਰ ਸਦਾ ਸਕੂਲ ਦੇ ਗਿਣੇ ਜਾਂਦੇ ਹਨ। ਸਤਿਯੁੱਗ ਵਿੱਚ ਕਦੇ ਨੰਬਰ ਨਹੀਂ ਗਿਣਿਆ ਜਾਂਦਾ। ਇਹ ਸਕੂਲ ਹੈ ਇਸ ਨੂੰ ਸਮਝਣ ਲਈ ਬੜੀ ਬੁੱਧੀ ਚਾਹੀਦੀ ਹੈ। ਅੱਧਾਕਲਪ ਹੁੰਦੀ ਹੈ ਭਗਤੀ, ਫਿਰ ਭਗਤੀ ਤੋਂ ਬਾਅਦ ਗਿਆਨ ਸਾਗਰ ਆਉਂਦੇ ਹਨ ਗਿਆਨ ਦੇਣ। ਭਗਤੀ ਮਾਰਗ ਵਾਲੇ ਕਦੇ ਗਿਆਨ ਦੇ ਨਹੀਂ ਸਕਦੇ ਕਿਉਂਕਿ ਸਾਰੇ ਦੇਹਧਾਰੀ ਹਨ। ਇਵੇਂ ਨਹੀਂ ਕਹਾਂਗੇ - ਕਿ ਸ਼ਿਵਬਾਬਾ ਭਗਤੀ ਕਰਦੇ ਹਨ। ਉਹ ਕਿਸਦੀ ਭਗਤੀ ਕਰਨਗੇ! ਇਕ ਹੀ ਬਾਪ ਹੈ, ਜਿਸ ਦੀ ਦੇਹ ਨਹੀਂ ਹੈ। ਉਹ ਕਿਸੇ ਦੀ ਭਗਤੀ ਨਹੀਂ ਕਰਦੇ। ਬਾਕੀ ਜੋ ਦੇਹਧਾਰੀ ਹਨ, ਉਹ ਸਭ ਭਗਤੀ ਕਰਦੇ ਹਨ ਕਿਉਂਕਿ ਰਚਨਾ ਹੈ ਨਾ। ਰਚਤਾ ਹੈ ਇਕ ਬਾਪ। ਬਾਕੀ ਇਨ੍ਹਾਂ ਅੱਖਾਂ ਨਾਲ ਜੋ ਵੀ ਦੇਖਿਆ ਜਾਂਦਾ ਹੈ, ਚਿੱਤਰ ਆਦਿ, ਉਹ ਸਭ ਰਚਨਾ ਹੈ। ਇਹ ਸਭ ਗੱਲਾਂ ਘੜੀ-ਘੜੀ ਭੁੱਲ ਜਾਂਦੀਆਂ ਹਨ।

ਬਾਪ ਸਮਝਾਉਂਦੇ ਹਨ ਤੁਹਾਨੂੰ ਬੇਹੱਦ ਦਾ ਵਰਸਾ ਤਾਂ ਬਾਪ ਬਿਨਾਂ ਮਿਲ ਨਹੀਂ ਸਕਦਾ। ਬੈਕੁੰਠ ਦੀ ਬਾਦਸ਼ਾਹੀ ਤਾਂ ਤੁਹਾਨੂੰ ਮਿਲਦੀ ਹੈ। 5 ਹਜ਼ਾਰ ਸਾਲ ਪਹਿਲਾਂ ਭਾਰਤ ਵਿੱਚ ਇਨ੍ਹਾਂ ਦਾ ਰਾਜ ਸੀ। 2500 ਸਾਲ ਸੂਰਜ ਵੰਸ਼ੀ - ਚੰਦ੍ਰਵਨਸ਼ੀ ਦੀ ਰਾਜਧਾਨੀ ਚੱਲੀ। ਤੁਸੀਂ ਬੱਚੇ ਹੀ ਜਾਣਦੇ ਹੋ ਇਹ ਤਾਂ ਕੱਲ ਦੀ ਗੱਲ ਹੈ। ਸਿਵਾਏ ਬਾਪ ਦੇ ਹੋਰ ਕੋਈ ਦੱਸ ਨਹੀਂ ਸਕਦਾ। ਪਤਿਤ - ਪਾਵਨ ਬਾਪ ਹੀ ਹੈ। ਸਮਝਾਉਣ ਲਈ ਵੀ ਬੜੀ ਮਿਹਨਤ ਲੱਗਦੀ ਹੈ। ਬਾਪ ਖੁੱਦ ਕਹਿੰਦੇ ਹਨ ਕੋਟਾਂ ਵਿੱਚੋ ਕੋਈ ਸਮਝਣਗੇ। ਇਹ ਚੱਕਰ ਵੀ ਸਮਝਾਇਆ ਗਿਆ ਹੈ। ਇਹ ਸਾਰੀ ਦੁਨੀਆਂ ਦੇ ਲਈ ਨਾਲ਼ੇਜ਼ ਹੈ। ਪੌੜੀ ਵੀ ਬਹੁਤ ਅੱਛੀ ਹੈ, ਫਿਰ ਵੀ ਕਈ ਗੁਰ੍ਰ-ਗਰ੍ਰ ਕਰਦੇ ਹਨ। ਬਾਬਾ ਨੇ ਸਮਝਾਇਆ ਹੈ ਸ਼ਾਦੀ ਦੇ ਲਈ ਹਾਲ ਬਣਾਉਂਦੇ ਹਨ, ਉਨ੍ਹਾਂ ਨੂੰ ਵੀ ਸਮਝਾ ਕੇ ਦ੍ਰਿਸ਼ਟੀ ਦੇਵੋ। ਅੱਗੇ ਜਾਕੇ ਸਭ ਨੂੰ ਇਹ ਗੱਲਾਂ ਪਸੰਦ ਆਉਣਗੀਆਂ। ਤੁਸੀਂ ਬੱਚਿਆਂ ਨੇ ਸਮਝਾਉਣਾ ਹੈ। ਬਾਬਾ ਤਾਂ ਕਿਸੇ ਦੇ ਕੋਲ ਨਹੀਂ ਜਾਣਗੇ। ਭਗਵਾਨੁਵਾਚ - ਜੋ ਪੁਜਾਰੀ ਹਨ ਉਨ੍ਹਾਂ ਨੂੰ ਕਦੇ ਪੂਜਨੀਏ ਨਹੀਂ ਕਹਿ ਸਕਦੇ। ਕਲਯੁਗ ਵਿੱਚ ਇੱਕ ਵੀ ਕੋਈ ਪਵਿੱਤਰ ਹੋ ਨਹੀਂ ਸਕਦਾ। ਪੂਜਯ ਦੇਵੀ - ਦੇਵਤਾ ਧਰਮ ਦੀ ਸਥਾਪਨਾ ਵੀ ਸਭ ਤੋਂ ਉੱਚ ਤੇ ਉੱਚ ਜੋ ਪੂਜਨੀਏ ਹਨ ਉਹ ਹੀ ਕਰਦੇ ਹਨ। ਅੱਧਾ ਕਲਪ ਹੈ ਪੂਜਨੀਏ ਫਿਰ ਅੱਧਾਕਲਪ ਪੂਜਾਰੀ ਹੁੰਦੇ ਹਨ। ਇਸ ਬਾਬਾ ਨੇ ਢੇਰ ਗੁਰੂ ਕੀਤੇ, ਹੁਣ ਸਮਝਦੇ ਹਨ ਗੁਰੂ ਕਰਨਾ ਤਾਂ ਭਗਤੀ ਮਾਰਗ ਸੀ। ਹੁਣ ਸਤਿਗੁਰੂ ਮਿਲੇ ਹਨ, ਜੋ ਪੂਜਨੀਏ ਬਣਾਉਂਦੇ ਹਨ। ਸਿਰਫ਼ ਇੱਕ ਨੂੰ ਨਹੀਂ ਸਭ ਨੂੰ ਬਣਾਉਂਦੇ ਹਨ। ਆਤਮਾ ਸਭ ਦੀ ਪੂਜਨੀਏ ਸਤੋਪ੍ਰਧਾਨ ਬਣ ਜਾਂਦੀਆਂ ਹਨ। ਹੁਣ ਤਾਂ ਤਮੋਪ੍ਰਧਾਨ ਪੂਜਾਰੀ ਹਨ। ਇਹ ਪੁਆਇੰਟਸ ਸਮਝਣ ਵਾਲੀ ਹੈ। ਬਾਬਾ ਕਹਿੰਦੇ ਹਨ ਕਲਯੁੱਗ ਵਿੱਚ ਇਕ ਵੀ ਪਵਿੱਤਰ ਪੂਜਨੀਏ ਨਹੀਂ ਹੋ ਸਕਦਾ ਹੈ। ਸਾਰੇ ਵਿਕਾਰ ਨਾਲ ਜਨਮ ਲੈਂਦੇ ਹਨ। ਰਾਵਣ ਰਾਜ ਹੈ। ਇਹ ਲਕਸ਼ਮੀ ਨਾਰਾਇਣ ਵੀ ਪੁਨਰਜਨਮ ਲੈਂਦੇ ਹਨ ਪਰ ਉਹ ਹਨ ਪੂਜਨੀਏ ਕਿਉਂਕਿ ਉੱਥੇ ਰਾਵਣ ਹੀ ਨਹੀਂ। ਅੱਖਰ ਕਹਿੰਦੇ ਹਨ ਪਰ ਰਾਮ ਰਾਜ ਕਦੋਂ ਅਤੇ ਰਾਵਣ ਰਾਜ ਕਦੋਂ ਹੁੰਦਾ ਹੈ, ਇਹ ਕੁਝ ਵੀ ਪਤਾ ਨਹੀਂ ਹੈ। ਇਸ ਵਕਤ ਦੇਖੋ ਕਿੰਨੀਆਂ ਸਭਾਵਾਂ ਹਨ। ਫਲਾਣੀ ਸਭਾ, ਫਲਾਣੀ ਸਭਾ। ਕਿਧਰੋਂ ਕੁਝ ਮਿਲਿਆ ਤਾਂ ਇਕ ਨੂੰ ਛੱਡ ਦੂਜੀ ਤਰਫ਼ ਚਲੇ ਜਾਂਦੇ ਹਨ। ਤੁਸੀਂ ਇਸ ਵਕਤ ਪਾਰਸ ਬੁੱਧੀ ਬਣ ਰਹੇ ਹੋ। ਫ਼ਿਰ ਉਸ ਵਿੱਚ ਵੀ ਕੋਈ 20% ਬਣੇ ਹਨ, ਕੋਈ 50% ਬਣੇ ਹਨ। ਬਾਪ ਨੇ ਸਮਝਾਇਆ ਹੈ ਇਹ ਰਾਜਧਾਨੀ ਸਥਾਪਨ ਹੋ ਰਹੀ ਹੈ। ਅਜੇ ਉਪਰ ਤੋਂ ਬੱਚੀਆਂ ਹੋਈਆਂ ਆਤਮਾਵਾਂ ਆ ਰਹੀਆਂ ਹਨ। ਸਰਕਸ ਵਿੱਚ ਕਈ ਚੰਗੇ-ਚੰਗੇ ਐਕਟਰ ਵੀ ਹੁੰਦੇ ਹਨ ਤਾਂ ਕਈ ਹਲਕੇ ਵੀ ਹੁੰਦੇ ਹਨ। ਇਹ ਹੈ ਬੇਹੱਦ ਦੀ ਗੱਲ। ਬੱਚਿਆਂ ਨੂੰ ਕਿੰਨਾ ਚੰਗੀ ਤਰ੍ਹਾਂ ਸਮਝਾਇਆ ਜਾਂਦਾ ਹੈ। ਇੱਥੇ ਤੁਸੀਂ ਬੱਚੇ ਆਉਂਦੇ ਹੋ ਰਿਫਰੈੱਸ਼ ਹੋਣ ਦੇ ਲਈ, ਨਾਂ ਕਿ ਹਵਾ ਖਾਣ ਦੇ ਲਈ। ਕੋਈ ਪੱਥਰਬੁੱਧੀ ਨੂੰ ਲੈ ਆਉਂਦੇ ਹਨ, ਤਾਂ ਉਹ ਦੁਨਿਆਵੀ ਵਾਇਬ੍ਰੇਸ਼ਨ ਵਿੱਚ ਰਹਿੰਦੇ ਹਨ। ਹੁਣ ਤੁਸੀਂ ਬੱਚੇ ਬਾਪ ਦੀ ਸ਼੍ਰੀਮਤ ਨਾਲ ਮਾਇਆ ਤੇ ਜਿੱਤ ਪ੍ਰਾਪਤ ਕਰਦੇ ਹੋ। ਮਾਇਆ ਘੜੀ-ਘੜੀ ਤੁਹਾਡੀ ਬੁੱਧੀ ਨੂੰ ਭਜਾ ਦਿੰਦੀ ਹੈ। ਇੱਥੇ ਤਾਂ ਬਾਬਾ ਕਸ਼ਿਸ਼ ਕਰਦੇ ਹਨ। ਬਾਬਾ ਕਦੇ ਵੀ ਕੋਈ ਉਲਟੀ ਗੱਲ ਨਹੀਂ ਕਰਨਗੇ। ਬਾਪ ਤਾਂ ਸਤ ਹੈ ਨਾ। ਤੁਸੀਂ ਇੱਥੇ ਸਤ ਦੇ ਸੰਗ ਵਿੱਚ ਬੈਠੇ ਹੋ। ਦੂਜੇ ਸਾਰੇ ਅਸਤ ਦੇ ਸੰਗ ਵਿੱਚ ਹਨ। ਉਨਾਂ ਨੂੰ ਸਤਿਸੰਗ ਕਹਿਣਾ ਵੀ ਬੜੀ ਭੁੱਲ ਹੈ। ਤੁਸੀਂ ਜਾਣਦੇ ਹੋ ਸਤ ਇੱਕ ਹੀ ਬਾਪ ਹੈ। ਮਨੁੱਖ ਸਤ ਪਰਮਾਤਮਾ ਦੀ ਪੂਜਾ ਕਰਦੇ ਹਨ ਲੇਕਿਨ ਇਹ ਪਤਾ ਨਹੀਂ ਕਿ ਅਸੀਂ ਕਿਸਦੀ ਪੂਜਾ ਕਰਦੇ ਹਾਂ। ਤਾਂ ਉਸਨੂੰ ਕਹਾਂਗੇ ਅੰਧਸ਼ਰਧਾ। ਆਗਾਖਾਂ ਦੇ ਵੇਖੋ ਕਿੰਨੇ ਫਾਲੋਵਰਸ ਹਨ। ਉਹ ਜਦੋਂ ਕਿਤੇ ਆਉਂਦੇ ਹਨ ਤਾਂ ਉਨ੍ਹਾਂ ਨੂੰ ਬਹੁਤ ਭੇਟਾ ਮਿਲਦੀ ਹੈ। ਹੀਰਿਆਂ ਨਾਲ ਵਜ਼ਨ ਕਰਦੇ ਹਨ। ਨਹੀਂ ਤਾਂ ਹੀਰਿਆਂ ਨਾਲ ਵਜ਼ਨ ਕਦੇ ਕੀਤਾ ਨਹੀਂ ਜਾ ਸਕਦਾ। ਸਤਿਯੁੱਗ ਵਿੱਚ ਹੀਰੇ ਜਵਾਹਰਾਤ ਤਾਂ ਤੁਹਾਡੇ ਲਈ ਜਿਵੇਂ ਪੱਥਰ ਹਨ ਜੋ ਮਕਾਨਾਂ ਵਿੱਚ ਲਗਾਉਂਦੇ ਹਨ। ਇੱਥੇ ਕੋਈ ਇਵੇਂ ਨਹੀਂ ਹੈ, ਜਿਸਨੂੰ ਹੀਰਿਆਂ ਦਾ ਦਾਨ ਮਿਲੇ। ਮਨੁੱਖਾਂ ਦੇ ਕੋਲ ਬਹੁਤ ਪੈਸੇ ਹਨ ਇਸ ਲਈ ਦਾਨ ਕਰਦੇ ਹਨ। ਪਰ ਉਹ ਦਾਨ ਪਾਪ ਆਤਮਾਵਾਂ ਨੂੰ ਦੇਣ ਦੇ ਕਾਰਣ ਦੇਣ ਵਾਲੇ ਨੂੰ ਵੀ ਚੜ੍ਹਦਾ ਹੈ। ਅਜਾਮਿਲ ਵਰਗੇ ਪਾਪ ਆਤਮਾਵਾਂ ਬਣ ਜਾਂਦੇ ਹਨ। ਇਹ ਭਗਵਾਨ ਬੈਠ ਸਮਝਾਉਂਦੇ ਹਨ, ਨਾ ਕਿ ਮਨੁੱਖ ਇਸ ਲਈ ਬਾਬਾ ਨੇ ਕਿਹਾ ਸੀ ਤੁਹਾਡੇ ਜੋ ਚਿੱਤਰ ਹਨ ਉਨ੍ਹਾਂ ਤੇ ਸਦਾ ਲਿਖਿਆ ਹੋਇਆ ਹੋਵੇ - ਭਗਵਾਨੁਵਾਚ। ਹਮੇਸ਼ਾਂ ਲਿਖੋ ਤ੍ਰਿਮੂਰਤੀ ਸ਼ਿਵ ਭਗਵਾਨੁਵਾਚ। ਸਿਰਫ਼ ਭਗਵਾਨ ਕਹਿਣ ਨਾਲ ਵੀ ਮਨੁੱਖ ਮੁੰਝਣਗੇ। ਭਗਵਾਨ ਤਾਂ ਹੈ ਨਿਰਾਕਾਰ, ਇਸਲਈ ਤ੍ਰਿਮੂਰਤੀ ਜਰੂਰ ਲਿਖਣਾ ਹੈ। ਉਸ ਵਿੱਚ ਸਿਰਫ਼ ਸ਼ਿਵਬਾਬਾ ਨਹੀਂ ਹਨ। ਬ੍ਰਹਮਾ, ਵਿਸ਼ਣੂ, ਸ਼ੰਕਰ ਤਿੰਨੋ ਹੀ ਨਾਮ ਹਨ। ਬ੍ਰਹਮਾ ਦੇਵਤਾਏ ਨਮ:, ਫ਼ਿਰ ਉਸਨੂੰ ਗੁਰੂ ਵੀ ਕਹਿੰਦੇ ਹਨ। ਸ਼ਿਵ - ਸ਼ੰਕਰ ਇਕ ਕਹਿ ਦਿੰਦੇ ਹਨ। ਹੁਣ ਸ਼ੰਕਰ ਕਿਵੇਂ ਗਿਆਨ ਦੇਣਗੇ। ਅਮਰਕਥਾ ਵੀ ਹੈ। ਤੁਸੀਂ ਸਭ ਪਾਰਵਤੀਆਂ ਹੋ। ਬਾਪ ਤੁਸੀਂ ਸਾਰੇ ਬੱਚਿਆਂ ਨੂੰ ਆਤਮਾ ਸਮਝ ਗਿਆਨ ਦਿੰਦੇ ਹਨ। ਭਗਤੀ ਦਾ ਫ਼ਲ ਭਗਵਾਨ ਹੀ ਦਿੰਦੇ ਹਨ। ਇਕ ਸ਼ਿਵਬਾਬਾ ਆਇਆ ਹੈ, ਈਸ਼ਵਰ ਭਗਵਾਨ ਆਦਿ ਵੀ ਨਹੀਂ। ਸ਼ਿਵਬਾਬਾ ਅੱਖਰ ਬਹੁਤ ਮਿੱਠਾ ਹੈ। ਬਾਪ ਖ਼ੁਦ ਕਹਿੰਦੇ ਹਨ ਮਿੱਠੇ ਬੱਚੇ, ਤਾਂ ਬਾਬਾ ਹੋਇਆ ਨਾ।

ਬਾਪ ਸਮਝਾਉਂਦੇ ਹਨ - ਆਤਮਾਵਾਂ ਵਿੱਚ ਹੀ ਸੰਸਕਾਰ ਭਰੇ ਜਾਂਦੇ ਹਨ। ਆਤਮਾ ਨਿਰਲੇਪ ਨਹੀਂ ਹੈ। ਨਿਰਲੇਪ ਹੁੰਦੀ ਤਾਂ ਪਤਿਤ ਕਿਓੰ ਬਣਦੀ! ਜ਼ਰੂਰ ਲੇਪ - ਛੇਪ ਲਗਦਾ ਹੈ ਤਾਂ ਹੀ ਤੇ ਪਤਿਤ ਬਣਦੀ ਹੈ। ਕਹਿੰਦੇ ਵੀ ਹਨ ਭ੍ਰਿਸ਼ਟਾਚਾਰੀ। ਦੇਵਤੇ ਹਨ ਸ਼੍ਰੇਸ਼ਠਾਚਾਰੀ। ਉਨ੍ਹਾਂ ਦੀ ਮਹਿਮਾ ਗਾਉਂਦੇ ਹਨ ਆਪ ਸਰਵਗੁਣ ਸੰਪੰਨ ਹੋ ਅਸੀਂ ਨੀਚ ਪਾਪੀ ਹਾਂ ਇਸ ਲਈ ਆਪਣੇ ਨੂੰ ਦੇਵਤਾ ਕਹਿ ਨਹੀਂ ਸਕਦੇ ਹਾਂ। ਹੁਣ ਬਾਪ ਬੈਠ ਮਨੁੱਖਾਂ ਨੂੰ ਦੇਵਤਾ ਬਣਾਉਂਦੇ ਹਨ। ਗੁਰੂਨਾਨਕ ਦੇ ਵੀ ਗ੍ਰੰਥ ਵਿੱਚ ਮਹਿਮਾ ਹੈ। ਸਿੱਖ ਲੋਕ ਕਹਿੰਦੇ ਹਨ ਸਤ ਸ਼੍ਰੀ ਅਕਾਲ। ਜੋ ਅਕਾਲ ਮੂਰਤ ਹੈ, ਉਹ ਹੀ ਸੱਚਾ ਸਤਿਗੁਰੂ ਹੈ। ਤਾਂ ਉਸ ਇੱਕ ਨੂੰ ਹੀ ਮੰਨਣਾ ਚਾਹੀਂਦਾ ਹੈ। ਕਹਿੰਦੇ ਇਕ ਹਨ, ਕਰਦੇ ਫ਼ਿਰ ਦੂਜਾ ਹਨ। ਅਰਥ ਕੁਝ ਵੀ ਜਾਣਦੇ ਨਹੀਂ ਹਨ। ਹੁਣ ਬਾਪ ਜੋ ਸਤਿਗੁਰੂ ਹੈ , ਅਕਾਲ ਹੈ, ਉਹ ਖੁਦ ਬੈਠ ਸਮਝਾਉਂਦੇ ਹਨ। ਤੁਹਾਡੇ ਵਿੱਚ ਵੀ ਨੰਬਰਵਾਰ ਹਨ। ਸਾਹਮਣੇ ਬੈਠੇ ਹਨ ਤਾਂ ਵੀ ਕੁਝ ਸਮਝਦੇ ਨਹੀਂ ਹਨ। ਕਈ ਇਥੋਂ ਨਿਕਲੇ ਅਤੇ ਖ਼ਲਾਸ। ਬਾਬਾ ਮਨਾ ਕਰਦੇ ਹਨ - ਬੱਚੇ, ਕਦੇ ਵੀ ਸੰਸਾਰੀ ਝੁਰਮੁਈ ਝਗਮੁਈ ਦੀਆਂ ਗੱਲਾਂ ਨਹੀਂ ਸੁਣੋ। ਕਈ ਤਾਂ ਬੜੀ ਖੁਸ਼ੀ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਸੁਣਦੇ ਅਤੇ ਸੁਣਾਉਂਦੇ ਹਨ। ਬਾਪ ਦੇ ਮਹਾਵਾਕਿਆ ਭੁੱਲ ਜਾਂਦੇ ਹਨ। ਅਸਲ ਵਿੱਚ ਜਿਹੜ੍ਹੇ ਚੰਗੇ ਬੱਚੇ ਹਨ, ਉਹ ਆਪਣੀ ਸਰਵਿਸ ਦੀ ਡਿਊਟੀ ਵਜਾ ਕੇ ਫ਼ਿਰ ਆਪਣੀ ਮਸਤੀ ਵਿੱਚ ਰਹਿੰਦੇ ਹਨ। ਬਾਬਾ ਨੇ ਸਮਝਾਇਆ ਹੈ ਕ੍ਰਿਸ਼ਨ ਅਤੇ ਕ੍ਰਿਸ਼ਚਨ ਦਾ ਬੜਾ ਅੱਛਾ ਸਬੰਧ ਹੈ। ਕ੍ਰਿਸ਼ਨ ਦੀ ਰਾਜਾਈ ਹੁੰਦੀ ਹੈ ਨਾ। ਲਕਸ਼ਮੀ - ਨਾਰਾਇਣ ਬਾਅਦ ਵਿੱਚ ਨਾਮ ਪੈਂਦਾ ਹੈ। ਬੈਕੁੰਠ ਕਹਿਣ ਨਾਲ ਝੱਟ ਕ੍ਰਿਸ਼ਨ ਯਾਦ ਆਵੇਗਾ। ਲਕਸ਼ਮੀ ਨਾਰਾਇਣ ਵੀ ਯਾਦ ਨਹੀਂ ਆਉਂਦੇ ਹਨ ਕਿਉਂਕਿ ਛੋਟਾ ਬੱਚਾ ਕ੍ਰਿਸ਼ਨ ਹੈ। ਛੋਟਾ ਬੱਚਾ ਪਵਿੱਤਰ ਹੁੰਦਾ ਹੈ। ਤੁਸੀਂ ਇਹ ਵੀ ਸ਼ਾਕਸ਼ਤਕਾਰ ਕੀਤਾ ਹੈ - ਬੱਚੇ ਕਿਵੇਂ ਜਨਮ ਲੈਂਦੇ ਹਨ, ਨਰਸ ਖੜ੍ਹੀ ਰਹਿੰਦੀ ਹੈ, ਝੱਟ ਉਠਾਇਆ, ਸੰਭਾਲਿਆ। ਬਚਪਨ, ਯੁਵਾ, ਬੁਢਾ ਵੱਖ-ਵੱਖ ਪਾਰਟ ਵੱਜਦਾ ਹੈ, ਜੋ ਹੋਇਆ ਸੋ ਡਰਾਮਾ। ਉਨ੍ਹਾਂ ਦੇ ਕੁਝ ਵੀ ਸੰਕਲਪ ਨਹੀਂ ਚਲਦੇ। ਇਹ ਤਾਂ ਡਰਾਮਾ ਬਣਿਆ ਹੋਇਆ ਹੈ ਨਾ। ਸਾਡਾ ਵੀ ਪਾਰਟ ਵਜ ਰਿਹਾ ਹੈ ਡਰਾਮਾ ਪਲਾਨ ਅਨੁਸਾਰ। ਮਾਇਆ ਦੀ ਵੀ ਪ੍ਰਵੇਸ਼ਤਾ ਹੁੰਦੀ ਹੈ ਅਤੇ ਬਾਪ ਦੀ ਵੀ ਪ੍ਰਵੇਸ਼ਤਾ ਹੁੰਦੀ ਹੈ। ਕੋਈ ਬਾਪ ਦੀ ਮੱਤ ਤੇ ਚਲਦੇ ਹਨ, ਕੋਈ ਰਾਵਣ ਦੀ ਮੱਤ ਤੇ। ਰਾਵਣ ਕੀ ਚੀਜ਼ ਹੈ? ਕਦੇ ਵੇਖਿਆ ਹੈ ਕੀ? ਸਿਰਫ਼ ਚਿੱਤਰ ਵੇਖਦੇ ਹੋ। ਸ਼ਿਵਬਾਬਾ ਦਾ ਤਾਂ ਫ਼ਿਰ ਇਹ ਰੂਪ ਹੈ। ਰਾਵਣ ਦਾ ਕੀ ਰੂਪ ਹੈ! 5 ਵਿਕਾਰ ਰੂਪੀ ਭੂਤ ਜਦੋਂ ਆਕੇ ਪ੍ਰਵੇਸ਼ ਕਰਦੇ ਹਨ ਉਦੋਂ ਰਾਵਣ ਕਿਹਾ ਜਾਂਦਾ ਹੈ। ਇਹ ਹੈ ਭੂਤਾਂ ਦੀ ਦੁਨੀਆਂ, ਅਸੁਰਾਂ ਦੀ ਦੁਨੀਆਂ। ਤੁਸੀਂ ਜਾਣਦੇ ਹੋ ਸਾਡੀ ਆਤਮਾ ਹੁਣ ਸੁਧਰਦੀ ਜਾ ਰਹੀ ਹੈ। ਇਥੇ ਤਾਂ ਸ਼ਰੀਰ ਵੀ ਆਸੁਰੀ ਹੈ। ਆਤਮਾ ਸੁਧਰਦੇ-ਸੁਧਰਦੇ ਪਾਵਨ ਹੋ ਜਾਵੇਗੀ। ਫ਼ਿਰ ਇਹ ਖ਼ਲ ਉਤਾਰ ਦੇਵੋਗੇ। ਫ਼ਿਰ ਤੁਹਾਨੂੰ ਸਤੋਪ੍ਰਧਾਨ ਖ਼ਲ(ਸ਼ਰੀਰ) ਮਿਲ ਜਾਵੇਗੀ। ਕੰਚਨ ਕਾਇਆ ਮਿਲੇਗੀ। ਸੋ ਉਦੋਂ ਜਦੋਂ ਆਤਮਾ ਵੀ ਕੰਚਨ ਹੋਵੇਗੀ। ਸੋਨਾ ਕੰਚਨ ਹੋਵੇ ਤਾਂ ਜੇਵਰ ਵੀ ਕੰਚਨ ਬਣੇਗਾ। ਸੋਨੇ ਵਿੱਚ ਖਾਦ ਵੀ ਪਾਉਂਦੇ ਹਨ। ਹੁਣ ਤੁਹਾਡੀ ਬੱਚਿਆਂ ਦੀ ਬੁੱਧੀ ਵਿੱਚ ਆਦਿ - ਮੱਧ - ਅੰਤ ਦੀ ਨਾਲ਼ੇਜ਼ ਚੱਕਰ ਲਗਾਉਂਦੀ ਰਹਿੰਦੀ ਹੈ। ਮਨੁੱਖ ਕੁਝ ਵੀ ਨਹੀਂ ਜਾਣਦੇ ਹਨ। ਕਹਿੰਦੇ ਹਨ ਰਿਸ਼ੀ - ਮੁਨੀ ਸਾਰੇ ਨੇਤੀ-ਨੇਤੀ ਕਰ ਚਲੇ ਗਏ। ਅਸੀਂ ਕਹਿੰਦੇ ਹਾਂ ਇਨ੍ਹਾਂ ਲਕਸ਼ਮੀ - ਨਾਰਾਇਣ ਤੋਂ ਪੁੱਛੋਂ ਤਾਂ ਇਹ ਵੀ ਨੇਤੀ-ਨੇਤੀ ਕਰਨਗੇ। ਪਰ ਇਨ੍ਹਾਂ ਤੋਂ ਪੁੱਛਿਆ ਹੀ ਨਹੀਂ ਜਾਂਦਾ ਹੈ। ਪੁੱਛਣਗੇ ਕੌਣ? ਪੁੱਛਿਆ ਜਾਂਦਾ ਹੈ ਗੁਰੂ ਲੋਕਾਂ ਤੋਂ। ਤੁਸੀਂ ਉਨ੍ਹਾਂ ਤੋਂ ਇਹ ਪ੍ਰਸ਼ਨ ਪੁੱਛ ਸਕਦੇ ਹੋ। ਤੁਸੀਂ ਸਮਝਾਉਣ ਲਈ ਕਿੰਨਾ ਮੱਥਾ ਮਾਰਦੇ ਹੋ। ਗਲਾ ਖ਼ਰਾਬ ਹੋ ਜਾਂਦਾ ਹੈ। ਬਾਪ ਤਾਂ ਬੱਚਿਆਂ ਨੂੰ ਹੀ ਸੁਣਾਉਣਗੇ ਨਾ, ਜਿਨ੍ਹਾਂ ਨੇ ਸਮਝਿਆ ਹੈ। ਬਾਕੀ ਹੋਰਾਂ ਦੇ ਨਾਲ ਫ਼ਾਲਤੂ ਥੋੜ੍ਹੇ ਹੀ ਮੱਥਾ ਲਾਉਣਗੇ। ਅੱਛਾ!

ਮਿੱਠੇ-ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ - ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸਰਵਿਸ ਦੀ ਡਿਊਟੀ ਪੂਰੀ ਕਰ ਫਿਰ ਆਪਣੀ ਮਸਤੀ ਵਿੱਚ ਰਹਿਣਾ ਹੈ। ਬੇਕਾਰ ਦੀਆਂ ਗੱਲਾਂ ਸੁਣਨੀਆਂ ਅਤੇ ਸੁਣਾਉਣੀਆਂ ਨਹੀਂ ਹਨ। ਇਕ ਬਾਪ ਦੇ ਮਹਾਵਾਕਿਆ ਹੀ ਯਾਦ ਰਖਣੇ ਹਨ। ਉਨ੍ਹਾਂ ਨੂੰ ਭੁੱਲਣਾ ਨਹੀਂ ਹੈ।

2. ਸਦਾ ਖੁਸ਼ੀ ਵਿੱਚ ਰਹਿਣ ਦੇ ਲਈ ਰਚਤਾ ਅਤੇ ਰਚਨਾ ਦੀ ਨਾਲ਼ੇਜ਼ ਬੁੱਧੀ ਵਿੱਚ ਚੱਕਰ ਲਗਾਉਂਦੀ ਰਹੇ ਮਤਲਬ ਉਸ ਦਾ ਹੀ ਸਿਮਰਨ ਹੁੰਦਾ ਰਹੇ। ਕਿਸੇ ਵੀ ਗੱਲ ਵਿੱਚ ਸੰਕਲਪ ਨਾਂ ਚੱਲੇ, ਉਸਦੇ ਲਈ ਡਰਾਮੇ ਨੂੰ ਚੰਗੀ ਤਰ੍ਹਾਂ ਸਮਝ ਕੇ ਪਾਰਟ ਵਜਾਉਣਾ ਹੈ।

ਵਰਦਾਨ:-
‘ਮੈਂ - ਪਨ’ ਨੂੰ “ ਬਾਬਾ” ਵਿਚ ਸਮਾ ਦੇਣ ਵਾਲੇ ਨਿਰੰਤਰ ਯੋਗੀ, ਸਹਿਯੋਗੀ ਭਵ

ਜਿਨ੍ਹਾਂ ਬੱਚਿਆਂ ਦਾ ਬਾਪ ਦੇ ਹਰ ਸਵਾਸ ਵਿਚ ਪਿਆਰ ਹੈ, ਹਰ ਸਵਾਸ ਵਿਚ ਬਾਬਾ - ਬਾਬਾ ਹੈ। ਉਨ੍ਹਾਂ ਨੂੰ ਯੋਗ ਦੀ ਮਿਹਨਤ ਨਹੀਂ ਕਰਨੀ ਪੈਂਦੀ ਹੈ। ਯਾਦ ਦਾ ਪਰੂਫ ਹੈ - ਕਦੇ ਮੂੰਹ ਨਾਲ “ ਮੈਂ ” ਸ਼ਬਦ ਨਹੀਂ ਨਿਕਲ ਸਕਦਾ। ਬਾਬਾ - ਬਾਬਾ ਹੀ ਨਿਕਲੇਗਾ। “ ਮੈਂ ਪਨ” ਬਾਬਾ ਵਿਚ ਸਮਾ ਜਾਵੇ। ਬਾਬਾ ਬੈਕਬੋਨ ਹਨ, ਬਾਬਾ ਨੇ ਕਰਵਾਇਆ, ਬਾਬਾ ਸਦਾ ਨਾਲ ਹੈ, ਤੁਸੀ ਨਾਲ ਰਹਿਣਾ, ਖਾਣਾ, ਚਲਣਾ, ਫਿਰਨਾ… ਇਹ ਇਮ੍ਰਜ ਰੂਪ ਵਿਚ ਸਮ੍ਰਿਤੀ ਰਹੇ ਤਾਂ ਕਹਾਂਗੇ ਸਹਿਜਯੋਗੀ।

ਸਲੋਗਨ:-
ਮੈਂ - ਮੈਂ ਕਰਨਾ ਮਾਨਾ ਮਾਇਆ ਰੂਪੀ ਬਿੱਲੀ ਦਾ ਆਵਾਹਨ ਕਰਨਾ, ਬਾਬਾ - ਬਾਬਾ ਕਹੋ ਤਾਂ ਮਾਇਆ ਭੱਜ ਜਾਵੇਗੀ।