11.02.24     Avyakt Bapdada     Punjabi Murli     24.02.98    Om Shanti     Madhuban


"ਬਾਪ ਨਾਲ, ਸੇਵਾ ਨਾਲ ਅਤੇ ਪਰਿਵਾਰ ਨਾਲ ਮੁਹੱਬਤ ਰੱਖੋ ਤਾਂ ਮਿਹਨਤ ਤੋਂ ਛੁੱਟ ਜਾਵੋਗੇ"


ਅੱਜ ਚਾਰੋਂ ਪਾਸੇ ਦੇ ਬੱਚੇ ਆਪਣੇ ਬਾਪ ਦੀ ਜਯੰਤੀ ਮਨਾਉਣ ਲਈ ਆਏ ਹਨ। ਭਾਵੇਂ ਸਾਮ੍ਹਣੇ ਬੈਠੇ ਹਨ, ਭਾਵੇਂ ਆਕਾਰੀ ਰੂਪ ਵਿਚ ਬਾਪ ਦੇ ਸਾਮ੍ਹਣੇ ਹਨ। ਬਾਪ ਸਾਰੇ ਬੱਚਿਆਂ ਨੂੰ ਵੇਖ ਰਹੇ ਹਨ - ਇੱਕ ਪਾਸੇ ਮਿਲਣ ਮਨਾਉਣ ਦੀ ਖੁਸ਼ੀ ਹੈ ਦੂਜੇ ਪਾਸੇ ਸੇਵਾ ਦਾ ਉਮੰਗ - ਉਤਸਾਹ ਹੈ ਕਿ ਜਲਦੀ ਤੋਂ ਜਲਦੀ ਬਾਪਦਾਦਾ ਨੂੰ ਪ੍ਰਤੱਖ ਕਰੀਏ। ਬਾਪਦਾਦਾ ਚਾਰੋਂ ਪਾਸੇ ਦੇ ਬੱਚਿਆਂ ਨੂੰ ਵੇਖਦੇ ਹੋਏ ਅਰਬ - ਖਰਬ ਗੁਣਾ ਮੁਬਾਰਕ ਦੇ ਰਹੇ ਹਨ। ਜਿਵੇਂ ਬੱਚੇ ਬਾਪ ਦੀ ਜਯੰਤੀ ਮਨਾਉਣ ਲਈ ਕੋਨੇ - ਕੋਨੇ ਤੋਂ, ਦੂਰ - ਦੂਰ ਤੋਂ ਆਏ ਹਨ, ਬਾਪਦਾਦਾ ਵੀ ਬੱਚਿਆਂ ਦਾ ਜਨਮ ਦਿਨ ਮਨਾਉਣ ਲਈ ਆਏ ਹਨ। ਸਭ ਤੋਂ ਦੂਰ ਦੇਸ਼ ਵਾਲੇ ਕੌਣ? ਬਾਪ ਜਾਂ ਆਪ? ਤੁਸੀਂ ਕਹੋਗੇ - ਅਸੀਂ ਬਹੁਤ ਦੂਰ ਤੋਂ ਆਏ ਹਾਂ ਲੇਕਿਨ ਬਾਪ ਕਹਿੰਦੇ ਹਨ ਮੈਂ ਤੁਹਾਡੇ ਤੋਂ ਵੀ ਬਹੁਤ ਦੂਰਦੇਸ਼ ਤੋਂ ਆਇਆ ਹਾਂ। ਲੇਕਿਨ ਤੁਹਾਨੂੰ ਸਮੇਂ ਲਗਦਾ ਹੈ, ਬਾਪ ਨੂੰ ਸਮੇਂ ਨਹੀਂ ਲਗਦਾ ਹੈ। ਤੁਸੀਂ ਸਭ ਨੂੰ ਪਲੇਨ ਜਾਂ ਟ੍ਰੇਨ ਲੈਣੀ ਪੈਂਦੀ ਹੈ, ਬਾਪ ਨੂੰ ਸਿਰਫ ਰਥ ਲੈਣਾ ਪੈਂਦਾ ਹੈ। ਤਾਂ ਇਵੇਂ ਨਹੀਂ ਸਿਰਫ ਤੁਸੀਂ ਬਾਪ ਦਾ ਮਨਾਉਣ ਆਏ ਹੋ ਲੇਕਿਨ ਬਾਪ ਵੀ ਆਦਿ ਸਾਥੀ ਬ੍ਰਾਹਮਣ ਆਤਮਾਵਾਂ, ਜਨਮ ਦੇ ਸਾਥੀ ਬੱਚਿਆਂ ਦਾ ਬਰਥ - ਡੇ ਮਨਾਉਣ ਆਏ ਹਨ ਕਿਉਂਕਿ ਬਾਪ ਇਕੱਲੇ ਅਵਤਰਿਤ ਨਹੀਂ ਹੁੰਦੇ ਲੇਕਿਨ ਬ੍ਰਹਮਾ ਬ੍ਰਾਹਮਣ ਬੱਚਿਆਂ ਦੇ ਨਾਲ ਦਿਵਿਯ ਜਨਮ ਲੈਂਦੇ ਮਤਲਬ ਅਵਤਰਿਤ ਹੁੰਦੇ ਹਨ। ਸਿਵਾਏ ਬ੍ਰਾਹਮਣਾ ਦੇ ਯਗ ਦੀ ਰਚਨਾ ਇਕੱਲਾ ਬਾਪ ਨਹੀਂ ਕਰ ਸਕਦਾ। ਤਾਂ ਯਗ ਰਚਿਆ, ਬ੍ਰਾਹਮਣ ਦਵਾਰਾ ਬ੍ਰਾਹਮਣ ਰਚੇ ਤਾਂ ਤੁਸੀਂ ਸਭ ਪੈਦਾ ਹੋਏ ਹੋ। ਤਾਂ ਭਾਵੇਂ ਦੋ ਵਰ੍ਹੇ ਵਾਲੇ ਹੋ, ਦੀ ਮਹੀਨੇ ਵਾਲੇ ਹੈ ਲੇਕਿਨ ਤੁਹਾਨੂੰ ਸਭ ਨੂੰ ਵੀ ਦਿਵਿਯ ਬ੍ਰਾਹਮਣ ਜਨਮ ਦੀ ਮੁਬਾਰਕ ਹੈ। ਕਿੰਨਾਂ ਇਹ ਦਿਵਿਯ ਜਨਮ ਸ੍ਰੇਸ਼ਠ ਹੈ। ਬਾਪ ਵੀ ਹਰ ਇੱਕ ਦਿਵਿਯ ਜਨਮਧਾਰੀ ਬ੍ਰਾਹਮਣ ਆਤਮਾਵਾਂ ਦੇ ਭਾਗ ਦਾ ਸਿਤਾਰਾ ਚਮਕਦਾ ਹੋਇਆ ਵੇਖ ਹਰਸ਼ਿਤ ਹੁੰਦੇ ਹਨ। ਅਤੇ ਸਦਾ ਇਹ ਹੀ ਗੀਤ ਗਾਉਂਦੇ ਰਹਿੰਦੇ - ਵਾਹ ਹੀਰੇ ਸਮਾਨ ਜੀਵਨ ਵਾਲੇ ਬ੍ਰਾਹਮਣ ਬੱਚੇ ਵਾਹ । ਵਾਹ - ਵਾਹ ਹੋ ਨਾ? ਬਾਪ ਨੇ ਵਾਹ - ਵਾਹ ਬੱਚੇ ਬਣਾ ਦਿੱਤਾ। ਇਹ ਅਲੌਕਿਕ ਜਨਮ ਬਾਪ ਦਾ ਵੀ ਨਿਆਰਾ ਹੈ ਅਤੇ ਤੁਸੀਂ ਬੱਚਿਆਂ ਦਾ ਵੀ ਨਿਆਰਾ ਅਤੇ ਪਿਆਰਾ ਹੈ। ਇਹ ਇੱਕ ਹੀ ਬਾਪ ਹੈ ਜਿਸ ਦਾ ਅਜਿਹਾ ਜਨਮ ਅਤੇ ਜਯੰਤੀ ਹੈ ਜੋ ਹੋਰ ਕਿਸੇ ਦਾ ਵੀ ਇਵੇਂ ਜਨਮ ਦਿਨ ਨਾ ਹੋਇਆ ਹੈ, ਨਾ ਹੋਣਾ ਹੈ। ਨਿਰਾਕਾਰ ਅਤੇ ਫਿਰ ਦਿਵਿਯ ਜਨਮ ਹੋਰ ਸਭ ਆਤਮਾਵਾਂ ਦਾ ਜਨਮ ਆਪਣੇ - ਆਪਣੇ ਸਾਕਾਰ ਸ਼ਰੀਰ ਵਿੱਚ ਹੁੰਦਾ ਹੈ ਲੇਕਿਨ ਨਿਰਾਕਾਰ ਬਾਪ ਦਾ ਜਨਮ ਪਰਕਾਇਆ ਪ੍ਰਵੇਸ਼ ਨਾਲ ਹੁੰਦਾ ਹੈ। ਸਾਰੇ ਕਲਪ ਵਿੱਚ ਅਜਿਹੀ ਵਿਧੀ ਨਾਲ ਕਿਸਦਾ ਜਨਮ ਹੋਇਆ ਹੈ? ਇੱਕ ਹੀ ਬਾਪ ਦਾ ਅਜਿਹਾ ਨਿਆਰਾ ਜਨਮ ਦਿਨ ਹੁੰਦਾ ਹੈ ਜਿਸ ਨੂੰ ਸ਼ਿਵ ਜਯੰਤੀ ਦੇ ਰੂਪ ਵਿਚ ਭਗਤ ਵੀ ਮਨਾਉਂਦੇ ਆਉਂਦੇ ਹਨ ਇਸਲਈ ਇਸ ਦਿਵਿਯ ਜਨਮ ਦੇ ਮਹੱਤਵ ਨੂੰ ਤੁਸੀਂ ਜਾਣਦੇ ਹੋ, ਭਗਤ ਵੀ ਜਾਣਦੇ ਨਹੀਂ ਹਨ ਲੇਕਿਨ ਜੋ ਸੁਣਿਆ ਹੈ ਉਸ ਦਾ ਪ੍ਰਮਾਣ ਉੱਚੇ ਤੋਂ ਉੱਚ ਸਮਝਦੇ ਹੋਏ ਮਨਾਉਂਦੇ ਆਉਂਦੇ ਹਨ। ਤੁਸੀਂ ਬੱਚੇ ਸਿਰਫ ਮਨਾਉਂਦੇ ਨਹੀਂ ਹੋ ਲੇਕਿਨ ਮਨਾਉਣ ਦੇ ਨਾਲ ਖੁਦ ਨੂੰ ਬਾਪ ਸਮਾਨ ਬਣਾਉਂਦੇ ਵੀ ਹੋ। ਅਲੌਕਿਕ ਦਿਵਿਯ ਜਨਮ ਦੇ ਮਹੱਤਵ ਨੂੰ ਜਾਣਦੇ ਹੋ। ਹੋਰ ਕਿਸੇ ਵੀ ਬਾਪ ਦੇ ਨਾਲ ਬੱਚੇ ਦਾ, ਨਾਲ - ਨਾਲ ਜਨਮ ਨਹੀਂ ਹੁੰਦਾ ਲੇਕਿਨ ਸ਼ਿਵ ਜਯੰਤੀ ਮਤਲਬ ਬਾਪ ਦੇ ਦਿਵਿਯ ਜਨਮ ਦੇ ਨਾਲ ਬੱਚਿਆਂ ਦਾ ਵੀ ਜਨਮ ਹੈ, ਇਸਲਈ ਡਾਇਮੰਡ ਜੁਬਲੀ ਮਨਾਈ ਨਾ। ਤਾਂ ਬਾਪ ਦੇ ਨਾਲ ਬੱਚਿਆਂ ਦਾ ਵੀ ਜਨਮ ਹੈ। ਸਿਰਫ ਇਸ ਜਯੰਤੀ ਨੂੰ ਹੀਰੇ ਸਮਾਨ ਜਯੰਤੀ ਕਹਿੰਦੇ ਹੋ ਲੇਕਿਨ ਹੀਰੇ ਸਮਾਨ ਜਯੰਤੀ ਮਨਾਉਂਦੇ ਖੁਦ ਵੀ ਹੀਰੇ ਸਮਾਨ ਜੀਵਨ ਵਿਚ ਆ ਜਾਂਦੇ ਹੋ। ਇਸ ਭੇਦ ਨੂੰ ਸਾਰੇ ਬੱਚੇ ਚੰਗੀ ਤਰ੍ਹਾਂ ਜਾਣਦੇ ਵੀ ਹੋ ਅਤੇ ਦੂਜਿਆਂ ਨੂੰ ਵੀ ਸੁਣਾਉਂਦੇ ਰਹਿੰਦੇ ਹੋ। ਬਾਪਦਾਦਾ ਸਮਾਚਾਰ ਸੁਣਦੇ ਰਹਿੰਦੇ ਹਨ, ਵੇਖਦੇ ਵੀ ਹਨ ਕਿ ਬੱਚੇ ਬਾਪ ਦੇ ਦਿਵਿਯ ਜਨਮ ਦਾ ਮਹੱਤਵ ਕਿੰਨਾਂ ਉਮੰਗ - ਉਤਸਾਹ ਨਾਲ ਮਨਾਉਂਦੇ ਰਹਿੰਦੇ ਹਨ। ਬਾਪਦਾਦਾ ਚਾਰੋਂ ਪਾਸੇ ਦੇ ਸੇਵਾਦਾਰੀ ਬੱਚਿਆਂ ਨੂੰ ਰਿਟਰਨ ਵਿੱਚ ਮਦਦ ਦਿੰਦੇ ਰਿਫੰਡ ਦਿੰਦੇ ਹਨ। ਬੱਚੇ ਦੀ ਹਿੰਮਤ ਅਤੇ ਬਾਪ ਦੀ ਮਦਦ ਹੈ।

ਅੱਜਕਲ ਬਾਪਦਾਦਾ ਦੇ ਕੋਲ ਸਾਰੇ ਬੱਚਿਆਂ ਦਾ ਇੱਕ ਹੀ ਸਨੇਹ ਦਾ ਸੰਕਲਪ ਬਾਰ - ਬਾਰ ਆਉਂਦਾ ਹੈ ਕਿ ਹੁਣ ਬਾਪ ਸਮਾਨ ਜਲਦੀ ਤੋਂ ਜਲਦੀ ਬਣਨਾ ਹੀ ਹੈ। ਬਾਪ ਵੀ ਕਹਿੰਦੇ ਹਨ ਕਿ ਮਿੱਠੇ ਬੱਚੇ ਬਣਨਾ ਹੀ ਹੈ। ਹਰ ਇੱਕ ਨੂੰ ਇਹ ਦ੍ਰਿੜ ਨਿਸ਼ਚੇ ਹੋਰ ਵੀ ਅੰਡਰਲਾਈਨ ਕਰ ਦਵੋ ਕਿ ਅਸੀਂ ਨਹੀਂ ਬਣਾਂਗੇ ਤਾਂ ਕੌਣ ਬਣੇਗਾ। ਅਸੀਂ ਹੀ ਸੀ, ਅਸੀਂ ਹੀ ਹਾਂ ਅਤੇ ਅਸੀਂ ਹੀ ਹਰ ਕਲਪ ਵਿੱਚ ਬਣਦੇ ਰਹਾਂਗੇ। ਇਹ ਪੱਕਾ ਨਿਸ਼ਚੇ ਹੈ ਨਾ?

ਡਬਲ ਵਿਦੇਸ਼ੀ ਵੀ ਸ਼ਿਵ ਜਯੰਤੀ ਮਨਾਉਣ ਆਏ ਹਨ? ਚੰਗਾ ਹੈ, ਹੱਥ ਉਠਾਓ ਡਬਲ ਵਿਦੇਸ਼ੀ। ਬਾਪਦਾਦਾ ਵੇਖ ਰਹੇ ਹਨ ਕਿ ਡਬਲ ਵਿਦੇਸ਼ੀਆਂ ਨੂੰ ਸਭ ਤੋਂ ਜਿਆਦਾ ਇਹ ਹੀ ਉਮੰਗ - ਉਤਸਾਹ ਹੈ ਕਿ ਕੋਈ ਵੀ ਵਿਸ਼ਵ ਦਾ ਕੋਨਾ ਰਹਿ ਨਹੀਂ ਜਾਵੇ। ਭਾਰਤ ਨੂੰ ਤੇ ਕਾਫੀ ਸਮੇਂ ਸੇਵਾ ਦੇ ਲਈ ਮਿਲਿਆ ਹੈ ਅਤੇ ਭਾਰਤ ਨੇ ਵੀ ਪਿੰਡ - ਪਿੰਡ ਵਿੱਚ ਸੁਨੇਹਾ ਦਿੱਤਾ ਹੈ। ਲੇਕਿਨ ਡਬਲ ਵਿਦੇਸ਼ੀਆਂ ਨੂੰ ਭਾਰਤ ਤੋਂ ਸੇਵਾ ਦਾ ਸਮਾਂ ਘੱਟ ਮਿਲਿਆ ਹੈ। ਫਿਰ ਵੀ ਉਮੰਗ - ਉਤਸਾਹ ਦੇ ਕਾਰਣ ਬਾਪਦਾਦਾ ਦੇ ਸਾਮ੍ਹਣੇ ਸੇਵਾ ਦਾ ਸਬੂਤ ਚੰਗਾ ਲਿਆਂਦਾ ਹੈ ਅਤੇ ਲਿਆਉਂਦੇ ਰਹਿਣਗੇ। ਭਾਰਤ ਵਿਚ ਵਰਤਮਾਨ ਸਮੇਂ ਜੋ ਵਰਗੀਕਰਣ ਦੀਆਂ ਸੇਵਾਵਾਂ ਸ਼ੁਰੂ ਹੋਈਆਂ ਹਨ, ਉਸ ਦੇ ਕਾਰਣ ਵੀ ਸਾਰੇ ਵਰਗਾ ਨੂੰ ਸੁਨੇਹਾ ਮਿਲਣਾ ਸਹਿਜ ਹੋ ਗਿਆ ਹੈ ਕਿਉਂਕਿ ਹੈ ਇੱਕ ਵਰਗ ਆਪਣੇ ਵਰਗ ਵਿਚ ਅੱਗੇ ਵਧਣਾ ਚਾਹੁੰਦੇ ਹਨ ਤਾਂ ਇਹ ਵਰਗੀਕਰਣ ਦੀ ਇੰਵੇਂਸ਼ਨ ਚੰਗੀ ਹੈ। ਇਸ ਨਾਲ ਭਾਰਤ ਦੀ ਸੇਵਾ ਵਿਚ ਵੀ ਵਿਸ਼ੇਸ਼ ਆਤਮਾਵਾਂ ਦਾ ਆਉਣਾ ਚੰਗੀ ਰੌਣਕ ਲੱਗ ਜਾਂਦੀ ਹੈ। ਚੰਗਾ ਲਗਦਾ ਹੈ ਨਾ! ਵਰਗੀਕਰਣ ਦੀ ਸੇਵਾ ਚੰਗੀ ਲਗਦੀ ਹੈ? ਵਿਦੇਸ਼ ਵਾਲੇ ਵੀ ਆਪਣੇ ਚੰਗੇ - ਚੰਗੇ ਗਰੁੱਪ ਲੈ ਆਉਂਦੇ ਹਨ, ਰੀਟ੍ਰਿਟ ਕਰਾਉਂਦੇ ਹਨ, ਤਰੀਕਾ ਚੰਗਾ ਰੱਖਿਆ ਹੈ। ਜਿਵੇਂ ਭਾਰਤ ਵਿਚ ਵਰਗੀਕਰਣ ਨਾਲ ਸੇਵਾ ਵਿੱਚ ਚਾਂਸ ਮਿਲਿਆ ਹੈ, ਇਵੇਂ ਇਨ੍ਹਾਂ ਦੀ ਵੀ ਇਹ ਵਿਧੀ ਬਹੁਤ ਚੰਗੀ ਹੈ। ਬਾਪਦਾਦਾ ਨੂੰ ਦੋਵੇਂ ਪਾਸੇ ਦੀ ਸੇਵਾ ਪਸੰਦ ਹੈ, ਚੰਗਾ ਹੈ। ਜਗਦੀਸ਼ ਬੱਚੇ ਨੇ ਇੰਵੇਂਸ਼ਨ ਚੰਗੀ ਕੱਢੀ ਹੈ ਅਤੇ ਵਿਦੇਸ਼ ਵਿਚ ਇਹ ਰੀਟ੍ਰਿਟ, ਡਾਇਲਾਗ ਕਿਸਨੇ ਸ਼ੁਰੂ ਕੀਤਾ? ( ਸਭ ਨੇ ਮਿਲਜੁਲ ਕੇ ਕੀਤਾ ) ਭਾਰਤ ਵਿਚ ਵੀ ਮਿਲਜੁਲਕੇ ਤਾਂ ਕੀਤਾ ਹੈ ਫਿਰ ਵੀ ਨਿਮਿਤ ਬਣੇ ਹਨ। ਚੰਗਾ ਹੈ ਹਰ ਇੱਕ ਨੂੰ ਆਪਣੇ ਹਮਜਿਨਸ ਦੇ ਸੰਗਠਨ ਵਿਚ ਚੰਗਾ ਲਗਦਾ ਹੈ। ਤਾਂ ਦੋਵੇਂ ਪਾਸੇ ਦੀ ਸੇਵਾ ਵਿੱਚ ਅਨੇਕ ਆਤਮਾਵਾਂ ਨੂੰ ਨੇੜੇ ਲਿਆਉਣ ਦਾ ਚਾਂਸ ਮਿਲਦਾ ਹੈ। ਰਿਜਲਟ ਚੰਗੀ ਲਗਦੀ ਹੈ ਨਾ? ਰੀਟ੍ਰੀਟ ਦੀ ਰਿਜਲਟ ਚੰਗੀ ਰਹੀ? ਅਤੇ ਵਰਗੀਕਰਣ ਦੀ ਵੀ ਰਿਜਲਟ ਚੰਗੀ ਹੈ, ਦੇਸ਼ - ਵਿਦੇਸ਼ ਕੋਈ ਨਾ ਕੋਈ ਨਵੀਂ ਇਨਵੇਂਸ਼ਨ ਕਰਦੇ ਰਹਿੰਦੇ ਹਨ ਅਤੇ ਕਰਦੇ ਰਹਿਣਗੇ। ਭਾਵੇਂ ਭਾਰਤ ਵਿਚ, ਭਾਵੇਂ ਵਿਦੇਸ਼ ਵਿਚ ਸੇਵਾ ਦਾ ਉਮੰਗ ਚੰਗਾ ਹੈ। ਬਾਪਦਾਦਾ ਵੇਖਦੇ ਹਨ ਜੋ ਸੱਚੀ ਦਿਲ ਨਾਲ ਨਿਸਵਾਰਥ ਸੇਵਾ ਵਿੱਚ ਅੱਗੇ ਵਧਦੇ ਜਾਂਦੇ ਹਨ, ਉਨ੍ਹਾਂ ਦੇ ਖਾਤੇ ਵਿੱਚ ਪੁੰਨ ਦਾ ਖਾਤਾ ਬਹੁਤ ਚੰਗਾ ਜਮਾ ਹੁੰਦਾ ਜਾਂਦਾ ਹੈ। ਕਈ ਬੱਚਿਆਂ ਦਾ ਇੱਕ ਹੈ ਆਪਣੇ ਪੁਰਸ਼ਾਰਥ ਦੇ ਪ੍ਰਾਲਬਧ ਦਾ ਖਾਤਾ, ਦੂਸਰਾ ਹੈ ਸੰਤੁਸ਼ਟ ਰਹਿ ਸੰਤੁਸ਼ਟ ਕਰਨ ਨਾਲ ਦੁਆਵਾਂ ਦਾ ਖਾਤਾ ਅਤੇ ਤੀਸਰਾ ਹੈ ਪੂਰਾ ਯੋਗ ਯੁਕਤ, ਯੁਕਤੀਯੁਕਤ ਸੇਵਾ ਦੇ ਰੀਟਰਨ ਵਿੱਚ ਪੁੰਨ ਦਾ ਖਾਤਾ ਜਮਾ ਹੁੰਦਾ ਹੈ। ਤਾਂ ਇਹ ਤਿਨੋਂ ਖਾਤੇ ਬਾਪਦਾਦਾ ਹਰ ਇੱਕ ਦਾ ਵੇਖਦੇ ਰਹਿੰਦੇ ਹਨ। ਜੇਕਰ ਕਿਸੇ ਦਾ ਤਿੰਨੋ ਖਾਤੇ ਵਿੱਚ ਜਮਾ ਹੁੰਦਾ ਹੈ ਤਾਂ ਉਸਦੀ ਨਿਸ਼ਾਨੀ ਹੈ - ਉਹ ਸਦਾ ਸਹਿਜ ਪੁਰਸ਼ਾਰਥੀ ਆਪਣੇ ਨੂੰ ਵੀ ਅਨੁਭਵ ਕਰਦੇ ਹਨ ਅਤੇ ਦੁਨੀਆ ਨੂੰ ਵੀ ਉਸ ਆਤਮਾ ਤੋਂ ਸਹਿਜ ਪੁਰਸ਼ਾਰਥ ਦੀ ਆਪੇ ਹੀ ਪ੍ਰੇਰਣਾ ਮਿਲਦੀ ਹੈ। ਉਹ ਸਹਿਜ ਪੁਰਸ਼ਾਰਥ ਦਾ ਸਿੰਬਲ ਹੈ। ਮਿਹਨਤ ਨਹੀਂ ਕਰਨੀ ਪੈਂਦੀ, ਬਾਪ ਨਾਲ, ਸੇਵਾ ਨਾਲ ਅਤੇ ਸਰਵ ਪਰਿਵਾਰ ਨਾਲ ਮੁਹੱਬਤ ਹੈ ਤਾਂ ਇਹ ਤਿੰਨੇ ਤਰ੍ਹਾਂ ਦੀ ਮੁਹਬੱਤ ਤੋਂ ਛੁਡਾ ਦਿੰਦੀ ਹੈ।

ਬਾਪਦਾਦਾ ਸਾਰੇ ਬੱਚਿਆਂ ਤੋਂ ਇਹ ਹੀ ਆਸ ਰੱਖਦੇ ਹਨ ਕਿ ਸਾਰੇ ਬੱਚੇ ਸਹਿਜ ਪੁਰਸ਼ਾਰਥੀ ਸਦਾ ਰਹੋ। 63 ਜਨਮ ਭਗਤੀ ਵਿੱਚ, ਉਲਝਣਾਂ ਵਿਚ ਭਟਕਣ ਦੀ ਮਿਹਨਤ ਕੀਤੀ ਹੈ, ਹੁਣ ਇਹ ਇੱਕ ਹੀ ਜਨਮ ਹੈ ਮਿਹਨਤ ਤੋਂ ਛੁੱਟਣ ਦਾ। ਜੇਕਰ ਬਹੁਤ ਕਾਲ ਤੋਂ ਮਿਹਨਤ ਕਰਦੇ ਰਹੋਗੇ ਤਾਂ ਇਹ ਸੰਗਮਯੁੱਗ ਦਾ ਵਰਦਾਨ ਮੁਹੱਬਤ ਨਾਲ ਸਹਿਜ ਪੁਰਸ਼ਾਰਥੀ ਦਾ ਕਦੋਂ ਲਵੋਗੇ? ਯੁੱਗ ਸਮਾਪਤ, ਵਰਦਾਨ ਵੀ ਸਮਾਪਤ। ਤਾਂ ਸਦਾ ਇਸ ਵਰਦਾਨ ਨੂੰ ਜਲਦੀ ਤੋਂ ਜਲਦੀ ਲੈ ਲਵੋ। ਕੋਈ ਵੀ ਵੱਡੇ ਤੋਂ ਵੱਡਾ ਕੰਮ ਹੋਵੇ, ਕੋਈ ਵੀ ਵੱਡੀ ਤੋਂ ਵੱਡੀ ਸਮੱਸਿਆ ਹੋਵੇ, ਲੇਕਿਨ ਹਰ ਕੰਮ, ਹਰ ਸਮੱਸਿਆ ਇਵੇਂ ਪਾਰ ਹੋਵੇ ਜਿਵੇਂ ਤੁਸੀਂ ਕਹਿੰਦੇ ਹੋ ਮੱਖਣ ਤੋਂ ਵਾਲ ਨਿਕਲ ਗਿਆ। ਕਈ ਬੱਚਿਆਂ ਦਾ ਥੋੜ੍ਹਾ - ਥੋੜ੍ਹਾ ਬਾਪਦਾਦਾ ਖੇਲ ਵੇਖਦੇ ਹਨ, ਹਰਸ਼ਿਤ ਵੀ ਹੁੰਦੇ ਹਨ ਅਤੇ ਬੱਚਿਆਂ ਨੂੰ ਵੇਖ ਕੇ ਰਹਿਮ ਵੀ ਆਉਂਦਾ ਹੈ। ਜਦੋਂ ਕੋਈ ਸਮੱਸਿਆ ਜਾਂ ਕੋਈ ਵੱਡਾ ਕੰਮ ਵੀ ਸਾਮ੍ਹਣੇ ਆਉਂਦਾ ਹੈ ਤਾਂ ਕਦੇ - ਕਦੇ ਬੱਚਿਆਂ ਦੇ ਚਿਹਰੇ ਤੇ ਥੋੜ੍ਹਾ ਜਿਹਾ ਸਮੱਸਿਆ ਜਾਂ ਕੰਮ ਦੀ ਲਹਿਰ ਵਿਖਾਈ ਦਿੰਦੀ ਹੈ। ਥੋੜ੍ਹਾ ਜਿਹਾ ਚਿਹਰਾ ਬਦਲ ਜਾਂਦਾ ਹੈ। ਫਿਰ ਜੇਕਰ ਕੋਈ ਕਹਿੰਦਾ ਹੈ ਕੀ ਹੋਇਆ? ਤਾਂ ਕਹਿੰਦੇ ਹਨ ਕਿ ਕੰਮ ਹੀ ਬਹੁਤ ਹਨ ਨਾ! ਵਿਘਣ -ਵਿਨਾਸ਼ਕ ਦੇ ਅੱਗੇ ਵਿਘਣ -ਵਿਨਾਸ਼ਕ ਟਾਈਟਲ ਕਿਵੇਂ ਗਾਇਆ ਜਾਏਗਾ? ਥੋੜ੍ਹਾ ਜਿਹਾ ਚਿਹਰੇ ਤੇ ਥਕਾਵਟ ਜਾਂ ਥੋੜਾ ਜਿਹਾ ਮੂਡ ਬਦਲਣ ਦੇ ਚਿੰਨ੍ਹ ਨਹੀਂ ਆਉਣੇ ਚਾਹੀਦੇ ਕਿਉਂ? ਤੁਹਾਡੇ ਜੜ੍ਹ ਚਿੱਤਰ ਜੋ ਅੱਧਾਕਲਪ ਪੂਜੇ ਜਾਣਗੇ ਉੱਥੇ ਥੋੜੀ ਜਿਹੀ ਵੀ ਥਕਾਵਟ ਜਾਂ ਮੂਡ ਬਦਲਣ ਦੇ ਚਿੰਨ ਦਿਖਾਈ ਦਿੰਦੇ ਹਨ ਕੀ? ਜਦੋਂ ਤੁਹਾਡੇ ਜੜ੍ਹ ਚਿੱਤਰ ਸਦਾ ਮੁਸਕੁਰਾਉਂਦੇ ਰਹਿੰਦੇ ਹਨ ਤਾਂ ਉਹ ਕਿਸਦੇ ਚਿੱਤਰ ਹਨ? ਤੁਹਾਡੇ ਹੀ ਹਨ ਨਾ? ਤਾਂ ਚੇਤੰਨ ਦਾ ਹੀ ਯਾਦਗਾਰ ਚਿੱਤਰ ਹੈ ਇਸਲਈ ਥੋਡ਼ੀ ਜਿਹੀ ਥਕਾਵਟ ਜਾਂ ਜਿਸਨੂੰ ਕਹਿੰਦੇ ਹੋ ਚਿੜਚਿੜਾਪਨ, ਉਹ ਨਹੀਂ ਆਉਣਾ ਚਾਹੀਦਾ। ਸਦਾ ਮੁਸਕੁਰਾਉਂਦਾ ਚਿਹਰਾ ਬਾਪਦਾਦਾ ਨੂੰ ਅਤੇ ਹੋਰ ਸਭ ਨੂੰ ਵੀ ਪਸੰਦ ਆਉਂਦਾ ਹੈ। ਜੇਕਰ ਕੋਈ ਚਿੜਚਿੜੇਪਨ ਵਿੱਚ ਹਨ ਤਾਂ ਉਸਦੇ ਅੱਗੇ ਜਾਣਗੇ? ਸੋਚਣਗੇ ਹਾਲੇ ਕਹੀਏ ਜਾਂ ਨਹੀਂ ਕਹੀਏ। ਤਾਂ ਤੁਹਾਡੇ ਜੜ੍ਹ ਚਿਤਰਾਂ ਦੇ ਕੋਲ ਤਾਂ ਭਗਤ ਬਹੁਤ ਉਮੰਗ ਨਾਲ ਆਉਂਦੇ ਹਨ ਅਤੇ ਚੇਤੰਨ ਵਿੱਚ ਕੋਈ ਭਾਰੀ ਹੋ ਜਾਏ ਤਾਂ ਚੰਗਾ ਲਗੱਦਾ ਹੈ? ਹੁਣ ਬਾਪਦਾਦਾ ਸਭ ਬੱਚਿਆਂ ਦੇ ਚਿਹਰੇ ਤੇ ਸਦਾ ਫਰਿਸ਼ਤਾ ਰੂਪ, ਵਰਦਾਨੀ ਰੂਪ, ਦਾਤਾ ਰੂਪ, ਰਹਿਮਦਿਲ, ਅਥੱਕ, ਸਹਿਜ ਯੋਗੀ ਅਤੇ ਸਹਿਜ ਪੁਰਸ਼ਾਰਥੀ ਦਾ ਰੂਪ ਦੇਖਣਾ ਚਾਹੁੰਦੇ ਹਨ। ਇਹ ਨਹੀਂ ਕਹੋ ਗੱਲ ਹੀ ਇਵੇਂ ਸੀ ਨਾ। ਕਿਵੇਂ ਦੀ ਵੀ ਗੱਲ ਹੋਵੇ ਪਰ ਰੂਪ ਮੁਸ੍ਕੁਰਾਉਂਦਾ ਹੋਇਆ, ਸ਼ੀਤਲ, ਗੰਭੀਰ ਅਤੇ ਰਮਨੀਕਤਾ ਦੋਵਾਂ ਦੇ ਬੈਲੇਂਸ ਦਾ ਹੋਵੇ। ਕੋਈ ਵੀ ਅਚਾਨਕ ਆ ਜਾਏ ਅਤੇ ਤੁਸੀਂ - ਸਮੱਸਿਆ ਦੇ ਕਾਰਣ ਅਤੇ ਕੰਮ ਦੇ ਕਾਰਣ ਸਹਿਜ ਪੁਰਸ਼ਾਰਥੀ ਰੂਪ ਵਿੱਚ ਨਹੀਂ ਹੋ ਤਾਂ ਉਹ ਕੀ ਦੇਖੇਗਾ? ਤੁਹਾਡਾ ਚਿੱਤਰ ਤਾਂ ਉਹ ਹੀ ਲੈ ਜਾਏਗਾ। ਕਿਸੇ ਵੀ ਸਮੇਂ, ਕੋਈ ਵੀ ਕਿਸੇ ਨੂੰ ਵੀ ਭਾਵੇਂ ਇੱਕ ਮਹੀਨੇ ਦਾ ਹੋਵੇ, ਦੋ ਮਹੀਨੇ ਦਾ ਹੋਵੇ, ਅਚਾਨਕ ਵੀ ਤੁਹਾਡੇ ਫੇਸ ਦਾ ਚਿੱਤਰ ਨਿਕਲੇ ਤਾਂ ਇਵੇਂ ਦਾ ਹੀ ਚਿੱਤਰ ਹੋਵੇ ਜੋ ਸੁਣਾਇਆ। ਦਾਤਾ ਬਣੋ। ਲੇਵਤਾ ਨਹੀਂ, ਦਾਤਾ। ਕੋਈ ਕੁਝ ਵੀ ਦਵੇ, ਚੰਗਾ ਦਵੇ ਜਾਂ ਬੁਰਾ ਵੀ ਦਵੇ ਪਰ ਤੁਸੀਂ ਵੱਡੇ ਤੇ ਵੱਡੇ ਬਾਪ ਦੇ ਬੱਚੇ ਵੱਡੀ ਦਿਲ ਵਾਲੇ ਹੋ ਜੇਕਰ ਬੁਰਾ ਵੀ ਦੇ ਦਿੱਤਾ ਤਾਂ ਵੱਡੀ ਦਿਲ ਨਾਲ ਬੁਰੇ ਨੂੰ ਆਪਣੇ ਵਿੱਚ ਸਵੀਕਾਰ ਨਾ ਕਰ ਦਾਤਾ ਬਣ ਤੁਸੀਂ ਉਸਨੂੰ ਸਹਿਯੋਗ ਦਵੋ, ਸਨੇਹ ਦਵੋ, ਸ਼ਕਤੀ ਦਵੋ। ਕੋਈ ਨਾ ਕੋਈ ਗੁਣ ਆਪਣੀ ਸਥਿਤੀ ਦਵਾਰਾ ਗਿਫ਼੍ਟ ਵਿੱਚ ਦੇ ਦਵੋ। ਇੰਨੀ ਵੱਡੀ ਦਿਲ ਵਾਲੇ ਵੱਡੇ ਤੇ ਵੱਡੇ ਬਾਪ ਦੇ ਬੱਚੇ ਹੋ। ਰਹਿਮ ਕਰੋ। ਦਿਲ ਵਿੱਚ ਉਸ ਆਤਮਾ ਦੇ ਪ੍ਰਤੀ ਅਤੇ ਐਕਸਟਰਾ ਸਨੇਹ ਇਮਰਜ਼ ਕਰੋ। ਜਿਸ ਸਨੇਹ ਦੀ ਸ਼ਕਤੀ ਨਾਲ ਉਹ ਖੁਦ ਪਰਿਵਰਤਨ ਹੋ ਜਾਏ। ਅਜਿਹੇ ਵੱਡੇ ਦਿਲ ਵਾਲੇ ਹੋ ਜਾਂ ਛੋਟੀ ਦਿਲ ਹੈ? ਸਮਾਉਣ ਦੀ ਸ਼ਕਤੀ ਹੈ? ਸਮਾ ਲਵੋ। ਸਾਗਰ ਵਿੱਚ ਕਿੰਨਾ ਕਿਚੜਾ ਪਾਉਂਦੇ ਹਨ, ਪਾਉਣ ਵਾਲੇ ਨੂੰ, ਉਹ ਕਿਚੜੇ ਦੇ ਬਦਲੇ ਕਿਚੜਾ ਨਹੀਂ ਦਿੰਦਾ। ਤੁਸੀਂ ਤਾਂ ਗਿਆਨ ਦੇ ਸਾਗਰ, ਸ਼ਕਤੀਆਂ ਦੇ ਸਾਗਰ ਦੇ ਬੱਚੇ ਹੋ, ਮਾਸਟਰ ਹੋ।

ਤਾਂ ਸੁਣਿਆ ਬਾਪਦਾਦਾ ਕੀ ਦੇਖਣਾ ਚਾਹੁੰਦੇ ਹਨ? ਮੈਜ਼ੋਰਿਟੀ ਬੱਚਿਆਂ ਨੇ ਲਕਸ਼ ਰੱਖਿਆ ਹੈ ਕਿ ਇਸ ਵਰ੍ਹੇ ਵਿੱਚ ਪਰਿਵਰਤਨ ਕਰਨਾ ਹੀ ਹੈ। ਕਰਾਂਗੇ, ਸੋਚਾਂਗੇ ਨਹੀਂ, ਕਰਨਾ ਹੀ ਹੈ। ਕਰਨਾ ਹੀ ਹੈ ਜਾਂ ਉੱਥੇ ਜਾਕੇ ਸੋਚੋਗੇ? ਜੋ ਸਮਝਦੇ ਹਨ ਕਰਨਾ ਹੀ ਹੈ ਉਹ ਇੱਕ ਹੱਥ ਦੀ ਤਾਲੀ ਵਜਾਓ। (ਸਭ ਨੇ ਹੱਥ ਹਿਲਾਇਆ) ਬਹੁਤ ਵਧੀਆ। ਸਿਰਫ਼ ਇਹ ਹੱਥ ਨਹੀਂ ਉਠਾਉਣਾ, ਮਨ ਨਾਲ ਦ੍ਰਿੜ੍ਹ ਸੰਕਲਪ ਦਾ ਹੱਥ ਉਠਾਉਣਾ। ਇਹ ਹੱਥ ਤਾਂ ਸਹਿਜ ਹੈ। ਮਨ ਨਾਲ ਦ੍ਰਿੜ੍ਹ ਸੰਕਲਪ ਦਾ ਹੱਥ ਸਦਾ ਸਫ਼ਲਤਾ ਸਵਰੂਪ ਬਣਾਉਂਦਾ ਹੈ। ਜੋ ਸੋਚਿਆ ਇਹ ਉਹ ਹੋਣਾ ਹੀ ਹੈ। ਸੋਚੋਂਗੇ ਤਾਂ ਪਾਜ਼ਿਟਿਵ ਨਾ! ਨੇਗਟਿਵ ਤਾਂ ਸੋਚਣਾ ਨਹੀਂ ਹੈ। ਨੇਗਟਿਵ ਸੋਚਣ ਦਾ ਸਦਾ ਦੇ ਲਈ ਰਸਤਾ ਬੰਦ। ਬੰਦ ਕਰਨਾ ਆਉਂਦਾ ਹੈ ਜਾਂ ਖੁਲ ਜਾਂਦਾ ਹੈ? ਜਿਵੇਂ ਹਾਲੇ ਤੂਫ਼ਾਨ ਲੱਗਿਆ ਨਾ ਦਰਵਾਜੇ ਆਪੇ ਹੀ ਖੁਲ ਗਏ, ਇਵੇਂ ਤਾਂ ਨਹੀਂ ਹੁੰਦਾ? ਤੁਸੀਂ ਸਮਝਦੇ ਹੋ ਬੰਦ ਕਰਕੇ ਆ ਗਏ, ਪਰ ਤੂਫ਼ਾਨ ਖੋਲ ਦਵੇ, ਇਵੇਂ ਢੀਲਾ ਨਹੀਂ ਕਰਨਾ। ਅੱਛਾ।

ਡਬਲ ਵਿਦੇਸ਼ੀਆ ਦਾ ਉਤਸਵ ਵਧੀਆ ਹੋਇਆ ਨਾ! 10 ਵਰ੍ਹੇ ਤੋਂ ਵੱਧ ਸਮੇਂ ਤੋਂ ਗਿਆਨ ਵਿੱਚ ਚੱਲਣ ਵਾਲੇ ਕਰੀਬ 400 ਡਬਲ ਵਿਦੇਸ਼ੀ ਭਰਾ -ਭੈਣਾਂ ਦਾ ਸੰਮਾਨ - ਸਮਾਰੋਹ ਮਨਾਇਆ ਗਿਆ) ਚੰਗਾ ਲੱਗਿਆ? ਜਿਸਨੇ ਮਨਾਇਆ ਅਤੇ ਚੰਗਾ ਲੱਗਿਆ ਉਹ ਹੱਥ ਉਠਾਓ। ਪਾਂਡਵ ਵੀ ਹਨ। ਇਸਦਾ ਮਹੱਤਵ ਕੀ ਹੈ? ਮਨਾਉਣ ਦਾ ਮਹੱਤਵ ਕੀ ਹੈ? ਮਨਾਉਣਾ ਮਤਲਬ ਬਣਨਾ। ਸਦਾ ਅਜਿਹੇ ਤਾਜਧਾਰੀ, ਖੁਦ ਪੁਰਸ਼ਾਰਥ ਅਤੇ ਸੇਵਾ ਦੀ ਜਿੰਮੇਵਾਰੀ ਕੀ ਕਹੀਏ, ਮੌਜ ਹੀ ਕਹੀਏ, ਸੇਵਾ ਦੇ ਮੌਜ ਮਨਾਉਣ ਦਾ ਤਾਜ ਸਦਾ ਹੀ ਪਿਆ ਰਹੇ। ਅਤੇ ਗੋਲਡਨ ਚੁੰਨੀ ਵੀ ਸਭ ਨੇ ਪਾਈ ਨਾ! ਤਾਂ ਗੋਲਡਨ ਚੁੰਨੀ ਕਿਸਲਈ ਪਹਿਨਾਈ? ਸਦਾ ਗੋਲਡਨ ਏਜਡ ਸਥਿਤੀ, ਸਿਲਵਰ ਨਹੀਂ, ਗੋਲਡਨ। ਅਤੇ ਫਿਰ ਦੋ - ਦੋ ਹਾਰ ਵੀ ਪਹਿਣੇ ਸਨ। ਤਾਂ ਦੋ ਹਾਰ ਕਿਹੜੇ ਪਾਓਗੇ? ਇੱਕ ਤਾਂ ਸਦਾ ਬਾਪ ਦੇ ਗਲੇ ਦਾ ਹਾਰ। ਸਦਾ, ਕਦੀ ਗਲੇ ਤੋਂ ਨਿਕਲਦਾ ਨਹੀਂ, ਗਲੇ ਵਿੱਚ ਹੀ ਪੁਰਿਆ ਰਹੇ ਅਤੇ ਦੂਸਰਾ ਸਦਾ ਸੇਵਾ ਦਵਾਰਾ ਹੋਰਾਂ ਨੂੰ ਵੀ ਬਾਪ ਦੇ ਗਲੇ ਦਾ ਹਾਰ ਬਣਾਉਣਾ, ਇਹ ਡਬਲ ਹਾਰ ਹੈ। ਤਾਂ ਬਹੁਤ ਚੰਗਾ ਮਨਾਉਣ ਵਾਲੇ ਨੂੰ ਵੀ ਲੱਗਿਆ ਅਤੇ ਦੇਖਣ ਵਾਲੇ ਨੂੰ ਵੀ ਲੱਗਿਆ। ਤਾਂ ਇਸ ਉਤਸਵ ਮਨਾਉਣ ਦਾ, ਸਦਾ ਦੇ ਉਤਸਵ ਦਾ ਰਹਿਸ ਦੱਸਿਆ। ਅਤੇ ਨਾਲ - ਨਾਲ ਇਹ ਵੀ ਮਨਾਉਣਾ ਮਤਲਬ ਉਮੰਗ - ਉਤਸਵ ਵਧਾਉਣਾ। ਸਭ ਦੇ ਅਨੁਭਵ ਬਾਪਦਾਦਾ ਨੇ ਤਾਂ ਦੇਖ ਲਏ। ਚੰਗੇ ਅਨੁਭਵ ਰਹੇ। ਖੁਸ਼ੀ ਅਤੇ ਨਸ਼ਾ ਸਭ ਦੇ ਚਿਹਰੇ ਵਿੱਚ ਦਿਖਾਈ ਦੇ ਰਿਹਾ ਸੀ। ਬਸ ਇਵੇਂ ਹੀ ਆਪਣਾ ਸ਼ਕਤੀਸ਼ਾਲੀ, ਮੁਸ੍ਕੁਰਾਉਂਦਾ ਹੋਇਆ ਰਮਣੀਕ ਅਤੇ ਗੰਭੀਰ ਸਵਰੂਪ ਸਦਾ ਇਮਰਜ਼ ਰੱਖਦੇ ਚੱਲੋ ਕਿਉਂਕਿ ਅੱਜਕਲ ਦੇ ਸਮੇਂ ਦੇ ਹਲਾਤਾਂ ਦੇ ਪ੍ਰਮਾਣ ਜ਼ਿਆਦਾ ਸੁਣਨ ਵਾਲੇ, ਸਮਝਣ ਵਾਲੇ ਘੱਟ ਹਨ, ਦੇਖਕੇ ਅਨੁਭਵ ਕਰਨ ਵਾਲੇ ਜ਼ਿਆਦਾ ਹਨ। ਤੁਹਾਡੀ ਸੂਰਤ ਵਿੱਚ ਬਾਪ ਦਾ ਪਰਿਚੇ, ਸੁਣਨ ਦੀ ਬਜਾਏ ਦਿਖਾਈ ਦਵੇ। ਤਾਂ ਚੰਗਾ ਕੀਤਾ। ਬਾਪਦਾਦਾ ਵੀ ਦੇਖ -ਦੇਖ ਹਰਸ਼ਿਤ ਹੋ ਰਹੇ ਹਨ। ਇਸ ਵਰ੍ਹੇ ਨੂੰ ਅਤੇ ਇਸ ਸੀਜਨ ਨੂੰ ਵਿਸ਼ੇਸ਼ ਉਤਸਵ ਦੀ ਸੀਜਨ ਮਨਾਈ ਹੈ। ਹਰ ਸਮੇਂ ਇੱਕ ਵਰਗਾ ਨਹੀਂ ਹੁੰਦਾ ਹੈ।

(ਡ੍ਰਿੱਲ) ਸਭ ਵਿੱਚ ਰੂਲਿੰਗ ਪਾਵਰ ਹੈ? ਕਰਮਇੰਦ੍ਰੀਆ ਦੇ ਉਪਰ ਜਦੋਂ ਚਾਹੋ ਉਦੋਂ ਰੂਲ ਕਰ ਸਕਦੇ ਹੋ? ਸਵ - ਸਵਰਾਜ ਅਧਿਕਾਰੀ ਬਣੇ ਹੋ? ਜੋ ਖੁਦ - ਸਵਰਾਜ ਅਧਿਕਾਰੀ ਹਨ ਉਹ ਵਿਸ਼ਵ ਦੇ ਰਾਜ ਅਧਿਕਾਰੀ ਬਣਨਗੇ। ਜਦੋਂ ਚਾਹੋਂ, ਕਿਵੇਂ ਦਾ ਵੀ ਵਾਤਾਵਰਾਨ ਹੋਵੇ ਪਰ ਜੇਕਰ ਮਨ- ਬੁੱਧੀ ਨੂੰ ਆਡਰ ਕਰੋ ਸਟਾਪ, ਤਾਂ ਹੋ ਸਕਦਾ ਹੈ ਜਾਂ ਟਾਇਮ ਲੱਗੇਗਾ? ਇਹ ਅਭਿਆਸ ਹਰ ਇੱਕ ਨੂੰ ਸਾਰਾ ਦਿਨ ਵਿੱਚ - ਵਿੱਚ ਕਰਨਾ ਜਰੂਰੀ ਹੈ। ਹੋਰ ਕੋਸ਼ਿਸ਼ ਕਰੋ ਜਿਸ ਸਮੇਂ ਮਨ -ਬੁੱਧੀ ਬਹੁਤ ਵਿਅਸਤ ਹਨ, ਅਜਿਹੇ ਸਮੇਂ ਤੇ ਵੀ ਜੇਕਰ ਇੱਕ ਸੈਕਿੰਡ ਦੇ ਲਈ ਸਟਾਪ ਕਰਨਾ ਚਾਹੋ ਤਾਂ ਹੋ ਸਕਦਾ ਹੈ? ਤਾਂ ਸੋਚੋ ਸਟਾਪ ਅਤੇ ਸਟਾਪ ਹੋਣ ਵਿੱਚ 3 ਮਿੰਟ, 5 ਮਿੰਟ ਲੱਗ ਜਾਣ, ਇਹ ਅਭਿਆਸ ਅੰਤ ਵਿੱਚ ਬਹੁਤ ਕੰਮ ਵਿੱਚ ਆਏਗਾ। ਇਸ ਆਧਾਰ ਤੇ ਪਾਸ ਵਿਦ ਆਨਰ ਬਣ ਸਕੋਗੇ। ਅੱਛਾ।

ਸਦਾ ਦਿਲ ਦੇ ਉਮੰਗ - ਉਤਸ਼ਾਹ ਦਾ ਉਤਸਵ ਮਨਾਉਣ ਵਾਲੇ ਸਨੇਹੀ ਆਤਮਾਵਾਂ, ਸਦਾ ਹੀਰੇ ਵਰਗਾ ਜੀਵਨ ਦਾ ਅਨੁਭਵ ਕਰਨ ਵਾਲੇ, ਅਨੁਭਵ ਦੇ ਅਥਾਰਿਟੀ ਵਾਲੇ ਵਿਸ਼ੇਸ਼ ਆਤਮਾਵਾਂ, ਸਦਾ ਆਪਣੇ ਸੂਰਤ ਨਾਲ ਬਾਪ ਦਾ ਪਰਿਚੈ ਦੇਣ ਵਾਲੇ, ਬਾਪ ਨੂੰ ਪ੍ਰਤੱਖ ਕਰਨ ਦੇ ਸੇਵਾਦਾਰੀ ਆਤਮਾਵਾਂ, ਸਦਾ ਗੰਭੀਰ ਅਤੇ ਰਮਣੀਕ ਦੋਵਾਂ ਦਾ ਸਾਥ ਵਿੱਚ ਬੈਲੇਂਸ ਰੱਖਣ ਵਾਲੇ ਸਭਦੇ ਬਲੈਸਿੰਗ ਦੇ ਅਧਿਕਾਰੀ ਆਤਮਾਵਾਂ, ਅਜਿਹੇ ਚਾਰੋਂ ਪਾਸੇ ਦੇ ਦੇਸ਼ - ਵਿਦੇਸ਼ ਦੇ ਬੱਚਿਆਂ ਨੂੰ ਸ਼ਿਵਰਾਤ੍ਰੀ ਦੀ ਮੁਬਾਰਕ, ਮੁਬਾਰਕ ਹੋ। ਨਾਲ - ਨਾਲ ਬਾਪਦਾਦਾ ਦਾ ਦਿਲਾਰਾਮ ਦਾ ਦਿਲ ਅਤੇ ਜਾਨ ਸਿਕ ਵਾ ਪ੍ਰੇਮ ਨਾਲ ਯਾਦਪਿਆਰ ਅਤੇ ਨਮਸਤੇ।

ਵਰਦਾਨ:-
ਆਪਣੇ ਰਾਜ ਅਧਿਕਾਰੀ ਅਤੇ ਪੂਜਯ ਸਵਰੂਪ ਦੀ ਸਮ੍ਰਿਤੀ ਨਾਲ ਦਾਤਾ ਬਣ ਦੇਣ ਵਾਲੇ ਸ੍ਰ ਮੋਵ ਖਜ਼ਾਨਿਆਂ ਨਾਲ ਸੰਪੰਨ ਭਵ

ਸਦਾ ਇਸੇ ਸਮ੍ਰਿਤੀ ਵਿੱਚ ਰਹੋ ਕਿ ਮੈਂ ਪੂਜਯ ਆਤਮਾ ਹੋਰਾਂ ਨੂੰ ਦੇਣ ਵਾਲੀ ਦਾਤਾ ਹਾਂ, ਲੇਵਤਾ ਨਹੀਂ, ਦੇਵਤਾ ਹਾਂ। ਜਿਵੇਂ ਬਾਪ ਨੇ ਤੁਸੀਂ ਸਭਨੂੰ ਆਪੇ ਹੀ ਦਿੱਤਾ ਹੈ ਇਵੇਂ ਤੁਸੀਂ ਵੀ ਮਾਸਟਰ ਦਾਤਾ ਬਣ ਦਿੰਦੇ ਚੱਲੋ, ਮੰਗੋ ਨਹੀਂ। ਆਪਣੇ ਰਾਜ ਅਧਿਕਾਰੀ ਅਤੇ ਪੂਜਯ ਸਵਰੂਪ ਦੀ ਸਮ੍ਰਿਤੀ ਵਿੱਚ ਰਹੋ। ਅੱਜ ਤੱਕ ਤੁਹਾਡੇ ਜੜ੍ਹ ਚਿਤਰਾਂ ਕੋਲੋਂ ਜਾਕੇ ਮਾਗਨੀ ਕਰਦੇ ਹਨ, ਕਹਿੰਦੇ ਹਨ ਸਾਨੂੰ ਬਚਾਓ। ਤਾਂ ਤੁਸੀਂ ਬਚਾਉਣ ਵਾਲੇ ਹੋ, ਬਚਾਓ - ਬਚਾਓ ਕਹਿਣ ਵਾਲੇ ਨਹੀਂ। ਪਰ ਦਾਤਾ ਬਣਨ ਦੇ ਲਈ ਯਾਦ ਨਾਲ, ਸੇਵਾ ਨਾਲ, ਸ਼ੁਭ ਭਾਵਨਾ, ਸ਼ੁਭ ਕਾਮਨਾ ਨਾਲ ਸਰਵ ਖਜ਼ਾਨਿਆਂ ਨਾਲ ਸੰਪੰਨ ਬਣੋ।

ਸਲੋਗਨ:-
ਚਲਣ ਅਤੇ ਚਿਹਰੇ ਦੀ ਪ੍ਰਸ਼ੰਨਤਾ ਹੀ ਰੂਹਾਨੀ ਪਰਸਨੈਲਿਟੀ ਦੀ ਨਿਸ਼ਾਨੀ ਹੈ।