13.02.24        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਮਿੱਠੇ ਬੱਚੇ ਵਿਦੇਹੀ ਬਣ ਬਾਪ ਨੂੰ ਯਾਦ ਕਰੋ, ਸਵਧਰਮ ਵਿੱਚ ਟਿਕੋ ਤਾਂ ਤਾਕਤ ਮਿਲੇਗੀ, ਖੁਸ਼ੀ ਅਤੇ ਤੰਦਰੁਸਤੀ ਰਹੇਗੀ, ਬੈਟਰੀ ਫੁੱਲ ਹੁੰਦੀ ਜਾਵੇਗੀ"

ਪ੍ਰਸ਼ਨ:-
ਡਰਾਮੇ ਦੀ ਕਿਹੜੀ ਨੂੰਧ ਦੇ ਕਾਰਣ ਤੁਸੀ ਬੱਚੇ ਸਦਾ ਅਚਲ ਰਹਿੰਦੇ ਹੋ?

ਉੱਤਰ:-
ਤੁਸੀਂ ਜਾਣਦੇ ਹੋ ਇਹ ਬੰਬਸ ਆਦਿ ਜੋ ਬਣੇ ਹਨ, ਇਹ ਛੁਟਨੇ ਹਨ ਜ਼ਰੂਰ। ਵਿਨਾਸ਼ ਹੋਵੇਗਾ ਤਾਂ ਹੀ ਤੇ ਸਾਡੀ ਨਵੀਂ ਦੁਨੀਆਂ ਆਏਗੀ। ਇਹ ਡਰਾਮੇ ਦੀ ਅਨਾਦਿ ਨੂੰਧ ਹੈ, ਮਰਨਾ ਤੇ ਸਭ ਨੇ ਹੈ। ਤੁਹਾਨੂੰ ਖੁਸ਼ੀ ਹੈ ਕਿ ਅਸੀਂ ਇਹ ਪੁਰਾਣਾ ਸ਼ਰੀਰ ਛੱਡ ਰਾਜਾਈ ਵਿੱਚ ਜਨਮ ਲਵਾਂਗੇ। ਤੁਸੀਂ ਡਰਾਮੇ ਨੂੰ ਸਾਕਸ਼ੀ ਹੋ ਕੇ ਦੇਖਦੇ ਹੋ। ਇਸ ਵਿਚ ਹਿੱਲਣ ਦੀ ਗੱਲ ਨਹੀਂ, ਰੋਣ ਦੀ ਕੋਈ ਲੋੜ ਨਹੀਂ।

ਓਮ ਸ਼ਾਂਤੀ
ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ ਇਹ ਜਿਹੜਾ ਆਦਿ ਸਨਾਤਨ ਦੇਵੀ -ਦੇਵਤਾ ਧਰਮ ਸੀ ਉਸ ਨੂੰ ਹਿੰਦੂ ਧਰਮ ਵਿੱਚ ਕਿਓਂ ਲਿਆ? ਕਾਰਣ ਨਿਕਾਲਣਾ ਚਾਹੀਦਾ ਹੈ। ਪਹਿਲੋਂ ਤਾਂ ਆਦਿ ਸਨਾਤਨ ਦੇਵੀ ਦੇਵਤਾ ਧਰਮ ਹੀ ਸੀ। ਫਿਰ ਜਦੋ ਵਿਕਾਰੀ ਹੋਏ ਤਾਂ ਆਪਣੇ ਆਪ ਨੂੰ ਦੇਵਤਾ ਕਹਿ ਨਾ ਸਕੇ। ਤਾਂ ਆਪਣੇ ਨੂੰ ਆਦਿ ਸਨਾਤਨ ਦੇਵਤਾ ਦੇ ਬਦਲੇ ਆਦਿ ਸਨਾਤਨ ਹਿੰਦੂ ਕਹਿ ਦਿੱਤਾ। ਆਦਿ ਸਨਾਤਨ ਅੱਖਰ ਵੀ ਰੱਖਿਆ ਹੈ। ਸਿਰਫ ਦੇਵਤਾ ਬਦਲੀ ਕਰ ਹਿੰਦੂ ਰੱਖ ਦਿੱਤਾ ਹੈ। ਉਸ ਵਕਤ ਇਸਲਾਮੀ ਆਏ ਤੇ ਉਨ੍ਹਾਂ ਬਾਹਰ ਵਾਲਿਆਂ ਨੇ ਆਕੇ ਹਿੰਦੂ ਧਰਮ ਨਾਮ ਰੱਖ ਦਿੱਤਾ। ਤਾਂ ਆਦਿ ਸਨਾਤਨ ਹਿੰਦੂ, ਦੇਵਤਾ ਧਰਮ ਵਾਲੇ ਵੀ ਸਮਝਣੇ ਚਾਹੀਦੇ ਹਨ। ਉਹ ਅਕਸਰ ਕਰਕੇ ਧਰਮਾਤਮਾ ਹੁੰਦੇ ਹਨ। ਸਾਰੇ ਸਨਾਤਨੀ ਨਹੀਂ ਹਨ ਜੋ ਪਿੱਛੋਂ ਆਏ ਹਨ ਉਨ੍ਹਾਂ ਨੂੰ ਸਨਾਤਨੀ ਨਹੀਂ ਕਹਾਂਗੇ। ਹਿੰਦੂਆਂ ਵਿੱਚ ਵੀ ਪਿੱਛੋਂ ਆਉਣ ਵਾਲੇ ਹੋਣਗੇ। ਆਦਿ ਸਨਾਤਨ ਹਿੰਦੂਆਂ ਨੂੰ ਦੱਸਣਾ ਚਾਹੀਦਾ ਹੈ ਕਿ ਤੁਹਾਡਾ ਆਦਿ ਸਨਾਤਨ ਦੇਵਤਾ ਧਰਮ ਸੀ। ਤੁਸੀਂ ਹੀ ਸਤੋਪ੍ਰਧਾਨ ਆਦਿ ਸਨਾਤਨ ਸੀ ਫਿਰ ਪੁਨਰਜਨਮ ਲੈਂਦੇ-ਲੈਂਦੇ ਤਮੋਪ੍ਰਧਾਨ ਬਣੇ ਹੋ, ਹੁਣ ਫਿਰ ਯਾਦ ਦੀ ਯਾਤਰਾ ਨਾਲ ਸਤੋਪ੍ਰਧਾਨ ਬਣੋ। ਉਨ੍ਹਾਂ ਨੂੰ ਇਹ ਦਵਾਈ ਚੰਗੀ ਲੱਗੇਗੀ। ਬਾਬਾ ਸਰਜਨ ਹਨ ਨਾ। ਜਿਨ੍ਹਾਂ ਨੂੰ ਇਹ ਦਵਾਈ ਚੰਗੀ ਲਗਦੀ ਹੈ ਉਨ੍ਹਾਂ ਨੂੰ ਦੇਣੀ ਚਾਹੀਦੀ ਹੈ। ਜੋ ਆਦਿ ਸਨਾਤਨ ਦੇਵੀ ਦੇਵਤਾ ਧਰਮ ਦੇ ਸਨ। ਉਨ੍ਹਾਂ ਨੂੰ ਸਮ੍ਰਿਤੀ ਦਵਾਉਣੀ ਚਾਹੀਦੀ ਹੈ। ਜਿਵੇਂ ਤੁਹਾਨੂੰ ਬੱਚਿਆਂ ਨੂੰ ਸਮ੍ਰਿਤੀ ਆਈ ਹੈ। ਬਾਬਾ ਨੇ ਸਮਝਾਇਆ ਹੈ--ਕਿਵ਼ੇਂ ਤੁਸੀਂ ਸਤੋਪ੍ਰਧਾਨ ਤੋਂ ਤਮੋਪ੍ਰਧਾਨ ਬਣੇ ਹੋ? ਹੁਣ ਫਿਰ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨਾ ਹੈ। ਤੁਸੀਂ ਬੱਚੇ ਸਤੋਪ੍ਰਧਾਨ ਬਣ ਰਹੇ ਹੋ-- ਯਾਦ ਦੀ ਯਾਤਰਾ ਨਾਲ। ਜੋ ਆਦਿ ਸਨਾਤਨ ਹਿੰਦੂ ਹੋਣਗੇ ਉਹ ਹੀ ਅਸਲ ਦੇਵੀ - ਦੇਵਤਾ ਹੋਣਗੇ ਅਤੇ ਉਹ ਹੀ ਦੇਵਤਿਆਂ ਨੂੰ ਪੂਜਣ ਵਾਲੇ ਵੀ ਹੋਣਗੇ। ਉਸ ਵਿੱਚ ਵੀ ਜੋ ਸ਼ਿਵ ਦੇ ਜਾਂ ਲਕਸ਼ਮੀ - ਨਰਾਇਣ, ਰਾਧੇ-ਕ੍ਰਿਸ਼ਨ ,ਸੀਤਾ-ਰਾਮ ਆਦਿ ਦੇਵਤਾਵਾਂ ਦੇ ਭਗਤ ਹਨ, ਉਹ ਦੇਵਤਾ ਘਰਾਣੇ ਦੇ ਹਨ। ਹੁਣ ਸਮ੍ਰਿਤੀ ਆਈ ਹੈ--ਜੋ ਸੂਰਜ ਵੰਸ਼ੀ ਸਨ ਉਹ ਹੀ ਚੰਦਰਵੰਸੀ ਬਣਦੇ ਹਨ ਤਾਂ ਅਜਿਹੇ ਭਗਤਾਂ ਨੂੰ ਲੱਭਣਾ ਚਾਹੀਦਾ ਹੈ। ਫਾਰਮ ਉਹਨਾਂ ਤੋਂ ਭਰਵਾਉਣ ਹੈ ਜੋ ਸਮਝਣ ਲਈ ਆਉਂਦੇ ਹਨ। ਮੁਖ ਸੈਂਟਰਸ ਤੇ ਫਾਰਮ ਭਰਵਾਉਣ ਲਈ ਜਰੂਰ ਹੋਣੇ ਚਾਹੀਦੇ ਹਨ। ਜੋ ਵੀ ਆਏ ਉਨ੍ਹਾਂ ਨੂੰ ਲੈਸਨ ਤਾਂ ਸ਼ੁਰੂ ਤੋਂ ਦੇਣਗੇ। ਪਹਿਲੀ ਮੁੱਖ ਗੱਲ ਹੈ ਜਿਹੜੇ ਬਾਪ ਨੂੰ ਨਹੀਂ ਜਾਣਦੇ ਤਾਂ ਉਨ੍ਹਾਂ ਨੂੰ ਸਮਝਾਉਣਾ ਪੈਂਦਾ ਹੈ। ਤੁਸੀਂ ਆਪਣੇ ਵੱਡੇ ਬਾਪ ਨੂੰ ਨਹੀਂ ਜਾਣਦੇ ਹੋ। ਤੁਸੀਂ ਅਸਲ ਵਿੱਚ ਪਾਰਲੌਕਿਕ ਬਾਪ ਦੇ ਹੋ। ਇੱਥੇ ਆਕੇ ਲੌਕਿਕ ਦੇ ਬਣੇ ਹੋ। ਤੁਸੀਂ ਆਪਣੇ ਪਾਰਲੌਕਿਕ ਬਾਪ ਨੂੰ ਭੁੱਲ ਜਾਂਦੇ ਹੋ। ਬੇਹੱਦ ਬਾਪ ਹੈ ਹੀ ਸਵਰਗ ਦਾ ਰਚਿਯਤਾ। ਉੱਥੇ ਇਹ ਅਨੇਕ ਧਰਮ ਹੁੰਦੇ ਨਹੀਂ। ਤਾਂ ਫਾਰਮ ਜੋ ਭਰਦੇ ਉਸ ਤੇ ਹੀ ਸਾਰਾ ਮਦਾਰ ਹੋਣਾ ਚਾਹੀਦਾ ਹੈ। ਕਈ ਬੱਚੇ ਸਮਝਾਉਂਦੇ ਚਾਹੇ ਚੰਗਾਂ ਹਨ ਪਰੰਤੂ ਯੋਗ ਹੈ ਨਹੀਂ। ਅਸ਼ਰੀਰੀ ਬਣ ਬਾਪ ਨੂੰ ਯਾਦ ਕਰਨ, ਉਹ ਹੈ ਨਹੀਂ। ਯਾਦ ਵਿੱਚ ਠਹਿਰ ਨਹੀਂ ਸਕਦੇ। ਚਾਹੇ ਸਮਝਦੇ ਹਨ ਅਸੀਂ ਚੰਗਾ ਸਮਝਾਉਂਦੇ ਹਾਂ, ਮਿਊਜ਼ੀਅਮ ਆਦਿ ਵੀ ਖੋਲਦੇ ਹਨ ਪ੍ਰੰਤੂ ਯਾਦ ਬਹੁਤ ਘੱਟ ਹੈ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਦੇ ਰਹਿਣ, ਇਸ ਵਿੱਚ ਹੀ ਮੇਹਨਤ ਹੈ। ਬਾਪ ਵਾਰਨਿੰਗ ਦਿੰਦੇ ਹਨ। ਇਵੇਂ ਨਾ ਸਮਝੋ ਕਿ ਅਸੀਂ ਤਾਂ ਬਹੁਤ ਵਧੀਆ ਕਨਵਿੰਸ ਕਰ ਸਕਦੇ ਹਾਂ। ਪਰੰਤੂ ਇਸ ਤੋਂ ਫਾਇਦਾ ਕੀ? ਚੱਲੋ, ਸਵਦਰਸ਼ਨ ਚੱਕਰਧਾਰੀ ਬਣ ਗਏ ਪਰੰਤੂ ਇਸ ਵਿੱਚ ਤਾਂ ਵਿਦੇਹੀ ਬਣਨਾ ਹੈ। ਕਰਮ ਕਰਦੇ ਆਪਣੇ ਨੂੰ ਆਤਮਾ ਸਮਝਣਾ ਹੈ। ਆਤਮਾ ਇਸ ਸ਼ਰੀਰ ਦਵਾਰਾ ਕਰਤਵਿਆ ਕਰਦੀ ਹੈ--ਇਹ ਯਾਦ ਕਰਨਾ ਵੀ ਨਹੀਂ ਆਉਂਦਾ, ਖਿਆਲ ਵਿੱਚ ਨਹੀਂ ਆਉਂਦਾ, ਉਨ੍ਹਾਂ ਨੂੰ ਕਹਾਂਗੇ ਬੁੱਧੂ। ਬਾਪ ਨੂੰ ਯਾਦ ਨਹੀਂ ਕਰ ਸਕਦੇ! ਸਰਵਿਸ ਕਰਨ ਦੀ ਤਾਕਤ ਨਹੀਂ। ਯਾਦ ਬਿਨਾਂ ਆਤਮਾ ਵਿੱਚ ਤਾਕਤ ਕਿਥੋਂ ਆਵੇਗੀ? ਬੈਟਰੀ ਕਿਵੇਂ ਭਰੀਏ? ਚਲਦੇ-ਚਲਦੇ ਖੜ੍ਹੀ ਹੋ ਜਾਵੇਗੀ, ਤਾਕਤ ਨਹੀਂ ਰਹੇਗੀ।

ਕਿਹਾ ਜਾਂਦਾ ਹੈ ਰਿਲੀਜਨ ਇਸ ਮਾਈਟ। ਆਤਮਾ ਸਵਧਰਮ ਵਿੱਚ ਟਿਕੇ, ਤਾਂ ਤਾਕਤ ਮਿਲੇ। ਬਹੁਤ ਹਨ ਜਿਨ੍ਹਾਂ ਨੂੰ ਬਾਪ ਨੂੰ ਯਾਦ ਕਰਨਾ ਆਉਂਦਾ ਨਹੀਂ। ਸ਼ਕਲ ਤੋਂ ਪਤਾ ਚਲ ਜਾਂਦਾ ਹੈ। ਹੋਰ ਸਭ ਯਾਦ ਆਏਗਾ, ਬਾਬਾ ਦੀ ਯਾਦ ਠਹਿਰੇਗੀ ਨਹੀਂ। ਯੋਗ ਨਾਲ ਹੀ ਬਲ ਮਿਲੇਗਾ। ਯਾਦ ਨਾਲ ਬੜੀ ਖੁਸ਼ੀ ਅਤੇ ਤੰਦਰੁਸਤੀ ਰਹੇਗੀ। ਫਿਰ ਦੂਸਰੇ ਜਨਮ ਵਿੱਚ ਵੀ ਸ਼ਰੀਰ ਐਸਾ ਤੇਜੱਸਵੀ ਮਿਲੇਗਾ। ਆਤਮਾ ਪਿਓਰ ਤੇ ਸ਼ਰੀਰ ਵੀ ਪਿਓਰ ਮਿਲੇਗਾ। ਕਹਿਣਗੇ ਇਹ 24 ਕੈਰਟ ਗੋਲਡ ਹੈ, ਤਾਂ 24 ਕੈਰਟ ਜੇਵਰ ਹੈ। ਇਸ ਸਮੇਂ ਸਭ 9 ਕੈਰਟ ਬਣ ਗਏ ਹਾਂ। ਸਤੋਪ੍ਰਧਾਨ ਨੂੰ 24 ਕੈਰਟ ਕਹਾਂਗੇ। ਸਤੋ ਨੂੰ 22, ਇਹ ਬੜੀਆਂ ਸਮਝਣ ਵਾਲੀਆਂ ਗੱਲਾਂ ਹਨ। ਬਾਪ ਸਮਝਾਉਂਦੇ ਹਨ ਪਹਿਲੋਂ ਤਾਂ ਫਾਰਮ ਭਰਾਨਾ ਹੈ ਤਾਂ ਪਤਾ ਚੱਲੇ ਕਿੱਥੋ ਤੱਕ ਰਿਸਪੌਂਸ ਕਰਦੇ ਹਨ? ਕਿੰਨੀ ਧਾਰਨਾ ਕੀਤੀ ਹੈ? ਫਿਰ ਇਹ ਵੀ ਆਉਂਦਾ ਹੈ ਕਿ ਯਾਦ ਦੀ ਯਾਤਰਾ ਵਿੱਚ ਆਉਂਦੇ ਹਨ? ਤਮੋਪ੍ਰਧਾਨ ਤੋਂ ਸਤੋਪ੍ਰਧਾਨ ਯਾਦ ਦੀ ਯਾਤਰਾ ਨਾਲ ਬਣਨਾ ਹੈ। ਉਹ ਹਨ ਭਗਤੀ ਦੀਆਂ ਜਿਸਮਾਨੀ ਯਾਤਰਾਵਾਂ, ਇਹ ਹੈ ਰੂਹਾਨੀ ਯਾਤਰਾ। ਰੂਹ ਯਾਤਰਾ ਕਰਦੀ ਹੈ। ਉਸ ਵਿਚ ਰੂਹ ਤੇ ਜਿਸਮ ਦੋਨੋਂ ਹੀ ਯਾਤਰਾ ਕਰਦੇ ਹਨ। ਪਤਿਤ ਪਾਵਨ ਬਾਪ ਨੂੰ ਯਾਦ ਕਰਨ ਨਾਲ ਹੀ ਆਤਮਾ ਵਿੱਚ ਤੇਜ਼ ਆਉਂਦਾ ਹੈ। ਕਿਸੇ ਜਿਗਿਆਸੂ ਨੂੰ ਜਲਵਾ ਵੀ ਦਿਖਾਉਣਾ ਹੈ ਤਾਂ ਬਾਬਾ ਦੀ ਪ੍ਰਵੇਸ਼ਤਾ ਵੀ ਹੋ ਜਾਂਦੀ ਹੈ। ਮਾਂ ਬਾਪ ਦੋਵੇਂ ਹੀ ਮਦਦ ਕਰਦੇ ਹਨ-- ਕਿਤੇ ਨਾਲੇਜ਼ ਦੀ, ਕਿਤੇ ਯੋਗ ਦੀ। ਬਾਪ ਤਾਂ ਸਦਾ ਵਿਦੇਹੀ ਹੈਂ। ਸ਼ਰੀਰ ਦੀ ਭਾਨ ਹੈ ਹੀ ਨਹੀਂ। ਤਾਂ ਬਾਪ ਦੋਵੇਂ ਤਾਕਤ ਦੀ ਮਦਦ ਦੇ ਸਕਦੇ ਹਨ। ਯੋਗ ਨਹੀਂ ਹੋਵੇਗਾ ਤਾਂ ਤਾਕਤ ਮਿਲੇਗੀ ਕਿਥੋਂ? ਸਮਝਿਆ ਜਾਂਦਾ ਹੈ ਇਹ ਯੋਗੀ ਹਨ ਜਾਂ ਗਿਆਨੀ ਹਨ। ਯੋਗ ਦੇ ਲਈ ਦਿਨ ਪ੍ਰਤੀ ਦਿਨ ਨਵੀਆਂ-ਨਵੀਆਂ ਗੱਲਾਂ ਵੀ ਸਮਝਾਉਂਦੇ ਹਨ। ਪਹਿਲੋਂ ਥੋੜ੍ਹੀ ਇਹ ਸਮਝਾਉਂਦੇ ਸਨ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਹੁਣ ਬਾਬਾ ਜੋਰ ਨਾਲ ਉਠਾਉਂਦੇ ਹਨ, ਜਿਸ ਨਾਲ ਭਾਈ-ਭੈਣ ਦਾ ਸਬੰਧ ਵੀ ਹਟ ਜਾਵੇ, ਸਿਰਫ਼ ਭਾਈ-ਭਾਈ ਦੀ ਦ੍ਰਿਸ਼ਟੀ ਰਹਿ ਜਾਵੇ। ਅਸੀਂ ਆਤਮਾ ਭਾਈ-ਭਾਈ ਹਾਂ ਇਹ ਬਹੁਤ ਉੱਚੀ ਦ੍ਰਿਸ਼ਟੀ ਹੈ। ਅੰਤ ਤੱਕ ਇਹ ਪੁਰਸ਼ਾਰਥ ਚਲਣਾ ਹੈ। ਜਦੋਂ ਸਤੋਪ੍ਰਧਾਨ ਬਣ ਜਾਵਾਂਗੇ ਉਦੋਂ ਇਹ ਸ਼ਰੀਰ ਛੱਡ ਦੇਵਾਂਗੇ ਇਸਲਈ ਜਿੰਨਾਂ ਹੋ ਸਕੇ ਪੁਰਸ਼ਾਰਥ ਨੂੰ ਵਧਾਉਣਾ ਹੈ। ਬੁੱਢਿਆਂ ਲਈ ਹੋਰ ਵੀ ਸਹਿਜ ਹੈ। ਹੁਣ ਅਸੀਂ ਵਾਪਿਸ ਜਰੂਰ ਜਾਣਾ ਹੈ। ਜਵਾਨਾਂ ਨੂੰ ਕਦੇ ਇਹੋ ਜਿਹੇ ਖਿਆਲਾਤ ਨਹੀਂ ਆਉਣਗੇ। ਬਬੁੱਢੇ ਵਾਨਪ੍ਰਸਤੀ ਰਹਿੰਦੇ ਹਨ। ਸਮਝਿਆ ਜਾਂਦਾ ਹੈ ਹੁਣ ਵਾਪਿਸ ਜਾਣਾ ਹੈ। ਤਾਂ ਇਹ ਸਭ ਗਿਆਨ ਦੀਆਂ ਗੱਲਾਂ ਸਮਝਣੀਆ ਹਨ। ਝਾੜ ਦੀ ਵ੍ਰਿਧੀ ਵੀ ਹੁੰਦੀ ਰਹਿੰਦੀ ਹੈ। ਵ੍ਰਿਧੀ ਹੁੰਦੇ-ਹੁੰਦੇ ਸਾਰਾ ਝਾੜ ਤਿਆਰ ਹੋ ਜਾਵੇਗਾ। ਕੰਢਿਆਂ ਨੂੰ ਬਦਲਕੇ ਨਵਾਂ ਛੋਟਾ ਫੁੱਲਾਂ ਦਾ ਝਾੜ ਬਣਨਾ ਹੈ। ਨਵਾਂ ਬਣਕੇ ਫਿਰ ਪੁਰਾਣਾ ਹੋਣਾ ਹੈ। ਪਹਿਲੋਂ ਝਾੜ ਛੋਟਾ ਹੋਵੇਗਾ ਫਿਰ ਵੱਡਾ ਹੁੰਦਾ ਜਾਵੇਗਾ। ਵੱਧਦੇ-ਵੱਧਦੇ ਪਿਛਾੜੀ ਵਿੱਚ ਕੰਢੇ ਬਣ ਜਾਂਦੇ ਹਨ। ਪਹਿਲੋਂ ਹੁੰਦੇ ਹਨ ਫੁੱਲ, ਨਾਮ ਹੀ ਹੈ ਸਵਰਗ। ਫਿਰ ਬਾਦ ਵਿੱਚ ਉਹ ਖੁਸ਼ਬੂ, ਉਹ ਤਾਕਤ ਨਹੀਂ ਰਹਿੰਦੀ। ਕੰਢਿਆਂ ਵਿੱਚ ਖੁਸ਼ਬੂ ਨਹੀਂ ਹੁੰਦੀ। ਹਲਕੇ-ਹਲਕੇ ਫੁੱਲਾਂ ਵਿੱਚ ਵੀ ਖੁਸ਼ਬੂ ਨਹੀਂ ਹੁੰਦੀ। ਬਾਪ ਬਾਗਵਾਨ ਵੀ ਹੈ ਤੇ ਖ਼ਵਈਆ ਵੀ ਹੈ, ਸਭ ਦੀ ਬੇੜੀ ਪਾਰ ਕਰਦੇ ਹਨ। ਕਿਥੇ ਲੈ ਜਾਂਦੇ ਹਨ-- ਇਹ ਵੀ ਜੋ ਸਿਆਣੇ ਬੱਚੇ ਹਨ, ਉਹ ਸਮਝ ਸਕਦੇ ਹਨ। ਜੋ ਸਮਝਦੇ ਨਹੀਂ ਉਹ ਪੁਰਸ਼ਾਰਥ ਵੀ ਨਹੀਂ ਕਰਦੇ। ਨੰਬਰਵਾਰ ਤਾਂ ਹੁੰਦੇ ਹਨ ਨਾ। ਕੋਈ-ਕੋਈ ਐਰੋਪਲੇਨ ਤਾਂ ਆਵਾਜ਼ ਤੋਂ ਵੀ ਤਿੱਖਾ ਜਾਂਦਾ ਹੈ। ਆਤਮਾ ਕਿਵ਼ੇਂ ਭੱਜਦੀ ਹੈ-- ਕਿਸੇ ਨੂੰ ਕੁੱਝ ਪਤਾ ਨਹੀਂ ਹੈ। ਆਤਮਾ ਤਾਂ ਰਾਕੇਟ ਤੋਂ ਵੀ ਤਿੱਖੀ ਜਾਂਦੀ ਹੈ। ਆਤਮਾ ਵਰਗੀ ਤਿੱਖੀ ਹੋਰ ਕੋਈ ਚੀਜ਼ ਹੁੰਦੀ ਨਹੀਂ। ਉਨਾਂ ਰਾਕੇਟਾਂ ਆਦਿ ਵਿੱਚ ਕੋਈ ਚੀਜ਼ ਪਾਉਂਦੇ ਹਨ ਜੋ ਜਲਦੀ ਉੜਾ ਲੈ ਜਾਂਦੇ ਹਨ। ਵਿਨਾਸ਼ ਦੇ ਲਈ ਕਿੰਨਾ ਬਾਰੂਦ ਆਦਿ ਤਿਆਰ ਕਰਦੇ ਹਨ। ਸਟੀਮਰ, ਐਰੋਪਲੇਨ ਵਿੱਚ ਵੀ ਕਈ ਬੰਬ ਲੈ ਜਾਂਦੇ ਹਨ। ਅੱਜਕਲ ਪੂਰੀ ਤਿਆਰੀ ਰੱਖਦੇ ਹਨ। ਅਖਬਾਰਾਂ ਵਿੱਚ ਲਿਖਦੇ ਹਨ ਇਵੇਂ ਨਹੀਂ ਕਹਿ ਸਕਦੇ ਬੰਬਸ ਕੰਮ ਵਿੱਚ ਨਹੀਂ ਲਿਆਵਾਂਗੇ। ਹੋ ਸਕਦਾ ਬੰਬਸ ਚਲਾ ਦੇਣ-- ਇਵੇਂ ਕਹਿੰਦੇ ਰਹਿੰਦੇ ਹਨ। ਇਹ ਸਭ ਤਿਆਰੀਆਂ ਹੋ ਰਹੀਆਂ ਹਨ। ਵਿਨਾਸ਼ ਤਾਂ ਜ਼ਰੂਰ ਹੋਣਾ ਹੈ। ਬੰਬਸ ਨਾ ਛੁੱਟਣ, ਵਿਨਾਸ਼ ਨਾ ਹੋਵੇ--ਇਵੇਂ ਹੋ ਨਹੀਂ ਸਕਦਾ। ਤੁਹਾਡੇ ਲਈ ਨਵੀਂ ਦੁਨੀਆਂ ਜਰੂਰ ਚਾਹੀਦੀ ਹੈ। ਇਹ ਡਰਾਮੇ ਵਿੱਚ ਨੂੰਧ ਹੈ, ਇਸਲਈ ਤੁਹਾਨੂੰ ਬਹੁਤ ਖੁਸ਼ੀ ਹੋਣੀਂ ਚਾਹੀਦੀ ਹੈ। ਮਰੂਆ ਮੌਤ ਮਲੂਕਾ ਸ਼ਿਕਾਰ.ਡਰਾਮੇ ਅਨੁਸਾਰ ਸਭ ਨੇ ਮਰਨਾ ਹੀ ਹੈ। ਤੁਹਾਨੂੰ ਬੱਚਿਆਂ ਨੂੰ ਡਰਾਮੇ ਦਾ ਗਿਆਨ ਹੋਣ ਦੇ ਕਾਰਨ ਤੁਸੀਂ ਹਿੱਲਦੇ ਨਹੀਂ ਹੋ, ਸਾਕਸ਼ੀ ਹੋਕੇ ਵੇਖਦੇ ਹੋ। ਰੋਣ ਆਦਿ ਦੀ ਲੋੜ ਨਹੀਂ। ਸਮੇਂ ਤੇ ਸ਼ਰੀਰ ਤਾਂ ਛੱਡਣਾ ਹੀ ਹੁੰਦਾ ਹੈ। ਤੁਹਾਡੀ ਆਤਮਾ ਜਾਣਦੀ ਹੈ ਅਸੀਂ ਦੂਸਰਾ ਜਨਮ ਰਾਜਾਈ ਵਿੱਚ ਲਵਾਂਗੇ। ਮੈਂ ਰਾਜਕੁਮਾਰ ਬਣਾਂਗਾ ਆਤਮਾ ਨੂੰ ਪਤਾ ਹੈ ਤਾਂ ਹੀ ਤੇ ਇਕ ਸ਼ਰੀਰ ਛੱਡ ਦੂਸਰਾ ਲੈਂਦੀ ਹੈ। ਸੱਪ ਵਿੱਚ ਵੀ ਆਤਮਾ ਹੈ ਨਾ। ਕਹਿਣਗੇ ਅਸੀਂ ਇਕ ਖਾਲ ਛੱਡ ਦੂਸਰਾ ਲੈਂਦੇ ਹਾਂ। ਕਦੇ ਤਾਂ ਉਹ ਸ਼ਰੀਰ ਵੀ ਛੱਡਾਂਗੇ, ਫਿਰ ਬੱਚਾ ਬਣਾਗੇ। ਬੱਚੇ ਤਾਂ ਪੈਦਾ ਹੁੰਦੇ ਹਨ ਨਾ। ਪੁਨਰਜਨਮ ਤਾਂ ਸਭ ਨੇ ਲੈਣਾ ਹੈ। ਇਹ ਸਭ ਵਿਚਾਰ ਸਾਗਰ ਮੰਥਨ ਕਰਨਾ ਹੁੰਦਾ ਹੈ।

ਸਭ ਤੋਂ ਮੁੱਖ ਗੱਲ ਹੈ ਬਾਪ ਨੂੰ ਬਹੁਤ ਪਿਆਰ ਨਾਲ ਯਾਦ ਕਰਨਾ ਹੈ। ਜਿਵੇਂ ਬੱਚੇ ਮਾਂ -ਬਾਪ ਨੂੰ ਇੱਕਦਮ ਚਟਕ ਜਾਂਦੇ ਹਨ, ਉਵੇਂ ਹੀ ਬਹੁਤ ਪਿਆਰ ਨਾਲ ਬੁੱਧੀ ਯੋਗ ਦਵਾਰਾ ਬਾਪ ਨੂੰ ਇੱਕਦਮ ਚਟਕ ਜਾਣਾ ਚਾਹੀਦਾ ਹੈ। ਆਪਣੇ ਨੂੰ ਦੇਖਣਾ ਵੀ ਹੈ ਕੀ ਅਸੀਂ ਕਿੰਨੀ ਧਾਰਨਾ ਕਰ ਰਹੇ ਹਾਂ। (ਨਾਰਦ ਦਾ ਮਿਸਾਲ) ਭਗਤ ਜਦੋਂ ਤੱਕ ਗਿਆਨ ਨਾ ਲੈਣ ਉਦੋਂ ਤਕ ਦੇਵਤਾ ਬਣ ਨਹੀਂ ਸਕਦੇ। ਇਹ ਸਿਰਫ਼ ਲਕਸ਼ਮੀ ਨੂੰ ਵਰਨ ਦੀ ਗੱਲ ਨਹੀਂ ਹੈ। ਇਹ ਤਾਂ ਸਮਝਣ ਦੀਆਂ ਗੱਲਾਂ ਹਨ। ਤੁਸੀਂ ਬੱਚੇ ਸਮਝਦੇ ਹੋ ਜਦੋਂ ਤੱਕ ਅਸੀਂ ਸਤੋਪ੍ਰਧਾਨ ਸੀ ਤਾਂ ਵਿਸ਼ਵ ਤੇ ਰਾਜ ਕਰਦੇ ਸੀ। ਹੁਣ ਫਿਰ ਸਤੋ ਪ੍ਰਧਾਨ ਬਣਨ ਲਈ ਬਾਪ ਨੂੰ ਯਾਦ ਕਰਨਾ ਹੈ। ਇਹ ਮੇਹਨਤ ਕਲਪ- ਕਲਪ ਤੁਸੀਂ ਯਥਾ ਯੋਗ ਅਤੇ ਯਥਾ ਸ਼ਕਤੀ ਕਰਦੇ ਹੀ ਆਏ ਹੋ। ਹਰੇਕ ਸਮਝ ਸਕਦੇ ਹਨ ਅਸੀਂ ਕਿਥੋਂ ਤਕ ਕਿਸੇ ਨੂੰ ਸਮਝਾ ਸਕਦੇ ਹਾਂ? ਦੇਹ ਅਭਿਮਾਨ ਤੋਂ ਅਸੀਂ ਕਿਥੋਂ ਤਕ ਨਿਕਲਦੇ ਜਾ ਰਹੇ ਹਾਂ? ਮੈਂ ਆਤਮਾ ਇਕ ਸ਼ਰੀਰ ਛੱਡ ਦੂਸਰਾ ਲੈਂਦੀ ਹਾਂ। ਮੈਂ ਆਤਮਾ ਇਨ੍ਹਾਂ ਤੋਂ ਕੰਮ ਲੈਂਦੀ ਹੈ, ਇਹ ਮੇਰੇ ਆਰਗੰਸ ਹਨ। ਅਸੀਂ ਸਾਰੇ ਪਾਰਟਧਾਰੀ ਹਾਂ। ਇਸ ਡਰਾਮੇ ਵਿੱਚ ਇਹ ਬੇਹੱਦ ਦਾ ਵੱਡਾ ਨਾਟਕ ਹੈ। ਉਸ ਵਿੱਚ ਨੰਬਰਵਾਰ ਸਭ ਐਕਟਰਸ ਹਨ। ਅਸੀਂ ਸਮਝ ਸਕਦੇ ਹਾਂ--ਇਸ ਵਿੱਚ ਕਿਹੜੇ-ਕਿਹੜੇ ਮੁੱਖ ਐਕਟਰ ਹਨ। ਫ਼ਸਟ, ਸੈਕਿੰਡ, ਥਰਡ ਗ੍ਰੇਡ ਕੌਣ-ਹਨ? ਤੁਸੀਂ ਬੱਚੇ ਬਾਪ ਦਵਾਰਾ ਡਰਾਮੇ ਦੇ ਆਦਿ - ਮਧ -ਅੰਤ ਨੂੰ ਜਾਣ ਗਏ ਹੋ। ਰਚੈਤਾ ਦਵਾਰਾ ਰਚਨਾ ਦੀ ਨਾਲੇਜ਼ ਮਿਲਦੀ ਹੈ। ਰਚੈਤਾ ਹੀ ਆਕੇ ਆਪਣਾ ਅਤੇ ਰਚਨਾ ਦਾ ਰਾਜ਼ ਸਮਝਾਉਂਦੇ ਹਨ। ਇਹ (ਬ੍ਰਹਮਾ) ਉਨ੍ਹਾਂ ਦਾ ਰੱਥ ਹੈ, ਜਿਸ ਵਿੱਚ ਪ੍ਰਵੇਸ਼ ਕਰ ਆਏ ਹਨ। ਕਹਾਂਗੇ ਤਾਂ ਹੀ ਤੇ ਦੋ ਆਤਮਾਵਾਂ ਹਨ। ਇਹ ਵੀ ਕਾਮਨ ਗੱਲ ਹੈ। ਪਿੱਤਰ ਖਿਲਾਉਂਦੇ ਹਨ ਤਾਂ ਆਤਮਾ ਆਉਂਦੀ ਹੈ ਨਾ। ਪਹਿਲੋਂ ਬਹੁਤ ਆਉਂਦੇ ਸਨ, ਉਨ੍ਹਾਂ ਨੂੰ ਪੁੱਛਦੇ ਸੀ। ਹੁਣ ਤਾਂ ਤਮੋਪ੍ਰਧਾਨ ਹੋ ਗਏ ਹਨ। ਕੋਈ-ਕੋਈ ਹਲੇ ਵੀ ਦਸਦੇ ਹਨ- ਅਸੀਂ ਪਹਿਲੇ ਜਨਮ ਵਿੱਚ ਫਲਾਨਾ ਸੀ। ਫਿਊਚਰ ਦਾ ਕੋਈ ਨਹੀਂ ਦਸਦੇ। ਪਿਛਾੜੀ ਦਾ ਸੁਣਾਉਂਦੇ ਹਨ। ਪਰ ਸਾਰਿਆਂ ਤੇ ਤਾਂ ਕੋਈ ਵਿਸ਼ਵਾਸ਼ ਨਹੀਂ ਕਰਦੇ।

ਬਾਬਾ ਕਹਿੰਦੇ ਹਨ ਮਿੱਠੇ ਬੱਚੇ, ਹੁਣ ਤੁਸੀਂ ਸ਼ਾਂਤੀ ਵਿੱਚ ਰਹਿਣਾ ਹੈ। ਤੁਸੀਂ ਜਿਨ੍ਹਾਂ-ਜਿਨ੍ਹਾਂ ਗਿਆਨ ਯੋਗ ਵਿੱਚ ਮਜ਼ਬੂਤ ਹੋਵੋਗੇ ਤਾਂ ਫਿਰ ਪੱਕੇ ਸੋਲੀਡ ਹੋ ਜਾਵੋਗੇ। ਅਜੇ ਤਾਂ ਬਹੁਤ ਬੱਚੇ ਭੋਲੇ ਹਨ। ਭਾਰਤਵਾਸੀ ਦੇਵੀ - ਦੇਵਤੇ ਕਿੰਨੇ ਸੋਲੀਡ ਸਨ। ਧਨ ਨਾਲ ਵੀ ਭਰਪੂਰ ਸਨ, ਹੁਣ ਤਾਂ ਖ਼ਾਲੀ ਹਨ। ਉਹ ਸਾਲਵੇਂਟ, ਤੁਸੀਂ ਇਨਸਾਲਵੇਂਟ। ਤੁਸੀਂ ਖੁੱਦ ਵੀ ਜਾਣਦੇ ਹੋ ਭਾਰਤ ਕੀ ਸੀ, ਹੁਣ ਕੀ ਹੈ। ਭੁੱਖੇ ਮਰਨਾ ਹੀ ਪਉਗਾ ਅਨਾਜ਼-ਪਾਣੀ ਆਦਿ ਕੁੱਝ ਨਹੀਂ ਮਿਲੇਗਾ। ਕਿਤੇ ਹੜ੍ਹ ਆਉਣਗੇ ਤੇ ਕਿਤੇ ਪਾਣੀ ਦੀ ਬੂੰਦ ਨਹੀਂ ਮਿਲੇਗੀ। ਇਸ ਵਕਤ ਦੁੱਖ ਦੇ ਬਦਲ ਹਨ, ਸਤਿਯੁੱਗ ਵਿੱਚ ਸੁੱਖ ਦੇ ਬਦਲ ਹਨ। ਇਸ ਖੇਡ ਨੂੰ ਤੁਸੀਂ ਬੱਚਿਆਂ ਨੇ ਹੀ ਸਮਝਿਆ ਹੈ, ਹੋਰ ਕਿਸੇ ਨੂੰ ਤਾਂ ਪਤਾ ਨਹੀ ਹੈ। ਬੈਜ਼ ਤੇ ਵੀ ਸਮਝਾਓਣਾ ਬਹੁਤ ਚੰਗਾ ਹੈ। ਉਹ ਲੌਕਿਕ ਹੱਦ ਦਾ ਬਾਪ। ਇਹ ਪਾਰਲੌਕਿਕ ਬੇਹੱਦ ਦਾ ਬਾਪ। ਇਹ ਬਾਪ ਇੱਕ ਹੀ ਵਾਰ ਸੰਗਮ ਤੇ ਬੇਹੱਦ ਦਾ ਵਰਸਾ ਦਿੰਦੇ ਹਨ। ਨਵੀਂ ਦੁਨੀਆ ਬਣ ਜਾਂਦੀ ਹੈ। ਇਹ ਹੈ ਆਇਰਨ ਏਜ ਫਿਰ ਗੋਲਡਨ ਏਜਡ ਜਰੂਰ ਬਣਨੀ ਹੈ। ਤੁਸੀਂ ਅਜੇ ਸੰਗਮ ਤੇ ਹੋ। ਦਿਲ ਸਾਫ਼ ਮੁਰਾਦ ਹਾਸਿਲ। ਰੋਜ਼ ਆਪਣੇ ਤੋਂ ਪੁੱਛੋ- ਖ਼ਰਾਬ ਕੰਮ ਤੇ ਨਹੀਂ ਕੀਤਾ? ਕਿਸੇ ਦੇ ਲਈ ਅੰਦਰ ਵਿਕਾਰੀ ਖਿਆਲਾਤ ਤੇ ਨਹੀਂ ਆਏ? ਆਪਣੀ ਮਸਤੀ ਵਿੱਚ ਰਹੇ ਜਾਂ ਝੁਰਮੁਈ, ਜਗਮੁਈ ਵਿੱਚ ਸਮੇਂ ਬਰਬਾਦ ਕੀਤਾ? ਬਾਪ ਦਾ ਫਰਮਾਨ ਹੈ-- ਮਾਮੇਕਮ ਯਾਦ ਕਰੋ। ਜੇਕਰ ਯਾਦ ਨਹੀਂ ਕਰਦੇ ਤਾਂ ਨਾਫਰਮਾਂਬਰਦਾਰ ਹੋ ਜਾਂਦੇ ਹਾਂ। ਅੱਛਾ!

ਮਿੱਠੇ-ਮਿੱਠੇ ਸਿਕਿਲੱਧੇ ਬੱਚਿਆਂ ਪ੍ਰਤੀ ਮਾਤ-ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਗਿਆਨ ਯੋਗ ਦੀ ਮਸਤੀ ਵਿੱਚ ਰਹਿਣਾ ਹੈ, ਦਿਲ ਸਾਫ਼ ਰੱਖਣੀ ਹੈ। ਝਰਮੁਈ- ਜਗਮੁਈ (ਵਿਅਰਥ ਚਿੰਤਨ) ਵਿੱਚ ਆਪਣਾ ਸਮਾਂ ਨਹੀਂ ਗਵਾਉਣਾ ਹੈ।

2. ਅਸੀਂ ਆਤਮਾ ਭਾਈ-ਭਾਈ ਹਾਂ ਹੁਣ ਵਾਪਿਸ ਘਰ ਜਾਣਾ ਹੈ-- ਇਹ ਅਭਿਆਸ ਪੱਕਾ ਕਰਨਾ ਹੈ। ਵਿਦੇਹੀ ਬਣ ਸਵਧਰਮ ਵਿੱਚ ਰਹਿ ਕੇ ਬਾਪ ਨੂੰ ਯਾਦ ਕਰਨਾ ਹੈ।

ਵਰਦਾਨ:-
ਸਵ ਸਵਰੂਪ ਅਤੇ ਬਾਪ ਦੇ ਸਤ ਸਵਰੂਪ ਨੂੰ ਪਹਿਚਾਣ ਸੱਚ ਦੀ ਸ਼ਕਤੀ ਧਾਰਨ ਕਰਨ ਵਾਲੇ ਦਿਵਿਯਤਾ ਸੰਪੰਨ ਭਵ

ਜੋ ਬੱਚੇ ਆਪਣੇ ਖੁਦ ਸਵਰੂਪ ਨੂੰ ਅਤੇ ਬਾਪ ਦੇ ਸਤ ਪਰਿਚੇ ਨੂੰ ਪੂਰੀ ਤਰ੍ਹਾਂ ਜਾਣ ਲੈਂਦੇ ਹਨ ਅਤੇ ਉਸੀ ਸਵਰੂਪ ਦੀ ਸਮ੍ਰਿਤੀ ਵਿੱਚ ਰਹਿੰਦੇ ਹਨ ਤਾਂ ਉਹਨਾਂ ਵਿੱਚ ਸੱਚ ਦੀ ਸ਼ਕਤੀ ਆ ਜਾਂਦੀ ਹੈ। ਉਹਨਾਂ ਦੇ ਹਰ ਸੰਕਲਪ ਸਦਾ ਸੱਚ ਅਤੇ ਦਿਵਿਯਤਾ ਸੰਪੰਨ ਹੁੰਦੇ ਹਨ। ਸੰਕਲਪ, ਬੋਲ, ਕਰਮ ਅਤੇ ਸੰਬੰਧ - ਸੰਪਰਕ ਸਭ ਵਿੱਚ ਦਿਵਿਯਤਾ ਦੀ ਅਨੁਭੂਤੀ ਹੁੰਦੀ ਹੈ। ਸੱਚ ਨੂੰ ਸਿੱਧ ਕਰਨ ਦੀ ਜਰੂਰਤ ਨਹੀਂ ਰਹਿੰਦੀ। ਜੇਕਰ ਸੱਚ ਦੀ ਸ਼ਕਤੀ ਹੈ ਤਾਂ ਖੁਸ਼ੀ ਵਿੱਚ ਨੱਚਦੇ ਰਹਿਣਗੇ।

ਸਲੋਗਨ:-
ਸਾਕਾਸ਼ ਦੇਣ ਦੀ ਸੇਵਾ ਕਰੋ ਤਾਂ ਸਮੱਸਿਆਵਾਂ ਸਹਿਜ ਹੀ ਭੱਜ ਜਾਣਗੀਆਂ।