13.04.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਬਾਬਾ 21 ਜਨਮ ਦੇ ਲਈ ਤੁਹਾਡੀ ਦਿਲ ਇਵੇਂ ਬਹਿਲਾ ਦਿੰਦੇ ਹਨ ਜੋ ਤੁਹਾਨੂੰ ਦਿਲ ਬਹਿਲਾਉਣ ਦੇ ਲਈ ਮੇਲੇ ਮਲੱਖੜੇ ਆਦਿ ਵਿੱਚ ਜਾਣ ਦੀ ਲੋੜ ਨਹੀਂ ”

ਪ੍ਰਸ਼ਨ:-
ਜੋ ਬੱਚੇ ਹੁਣ ਬਾਪ ਦੇ ਮਦਦਗਾਰ ਬਣਦੇ ਹਨ ਉਨ੍ਹਾਂ ਦੇ ਲਈ ਕਿਹੜੀ ਗਰੰਟੀ ਹੈ?

ਉੱਤਰ:-
ਸ਼੍ਰੀਮਤ ਤੇ ਰਾਜਧਾਨੀ ਸਥਾਪਨ ਕਰਨ ਵਿੱਚ ਮਦਦਗਾਰ ਬਣਨ ਵਾਲੇ ਬੱਚਿਆਂ ਦੇ ਲਈ ਗਰੰਟੀ ਹੈ ਕਿ ਉਨ੍ਹਾਂ ਨੂੰ ਕਦੇ ਕਾਲ ਨਹੀਂ ਖਾ ਸਕਦਾ। ਸੱਤਯੁਗੀ ਰਾਜਧਾਨੀ ਵਿੱਚ ਕਦੇ ਅਕਾਲੇ ਮ੍ਰਿਤੂ ਨਹੀਂ ਹੋ ਸਕਦੀ ਹੈ। ਮਦਦਗਾਰ ਬੱਚਿਆਂ ਨੂੰ ਬਾਪ ਦਵਾਰਾ ਇਹੋ ਜਿਹੀ ਪ੍ਰਾਈਜ ਮਿਲ ਜਾਂਦੀ ਹੈ ਜੋ 21 ਪੀੜ੍ਹੀ ਤੱਕ ਅਮਰ ਬਣ ਜਾਂਦੇ ਹਨ।

ਓਮ ਸ਼ਾਂਤੀ
ਬਣੇ ਬਣਾਏ ਸ੍ਰਿਸ਼ਟੀ ਚੱਕਰ ਅਨੁਸਾਰ ਕਲਪ ਪਹਿਲੇ ਮੁਆਫ਼ਿਕ ਸ਼ਿਵ ਭਗਵਾਨੁਵਾਚ। ਹੁਣ ਆਪਣਾ ਪਰਿਚੇ ਤਾਂ ਬੱਚਿਆਂ ਨੂੰ ਮਿਲ ਗਿਆ। ਬਾਪ ਦਾ ਵੀ ਪਰਿਚੇ ਮਿਲ ਗਿਆ। ਬੇਹੱਦ ਦੇ ਬਾਪ ਨੂੰ ਤਾਂ ਜਾਣ ਲਿਆ ਅਤੇ ਬੇਹੱਦ ਦੀ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਨੂੰ ਵੀ ਜਾਣ ਲਿਆ। ਨੰਬਰਵਾਰ ਪੁਰਸ਼ਾਰਥ ਅਨੁਸਾਰ ਕੋਈ ਚੰਗੀ ਤਰ੍ਹਾਂ ਜਾਣ ਜਾਂਦੇ ਹਨ ਜੋ ਫਿਰ ਸਮਝਾ ਵੀ ਸਕਦੇ ਹਨ। ਕੋਈ ਅਧੂਰਾ, ਕੋਈ ਘੱਟ। ਜਿਵੇਂ ਲੜਾਈ ਵਿੱਚ ਵੀ ਕੋਈ ਕਮਾਂਡਰ ਚੀਫ਼, ਕੋਈ ਕੈਪਟਨ, ਕੋਈ ਕੀ ਬਣਦੇ ਹਨ। ਰਾਜਾਈ ਦੀ ਮਾਲਾ ਵਿੱਚ ਵੀ ਕੋਈ ਸ਼ਾਹੂਕਾਰ ਪ੍ਰਜਾ ਕੋਈ ਗਰੀਬ ਪ੍ਰਜਾ, ਨੰਬਰਵਾਰ ਹਨ। ਬੱਚੇ ਜਾਣਦੇ ਹਨ ਬਰੋਬਰ ਅਸੀਂ ਖੁਦ ਸ਼੍ਰੀਮਤ ਨਾਲ ਸ੍ਰਿਸ਼ਟੀ ਤੇ ਸ੍ਰੇਸ਼ਠ ਰਾਜਧਾਨੀ ਸਥਾਪਨ ਕਰ ਰਹੇ ਹਾਂ। ਜਿੰਨੀ - ਜਿੰਨੀ ਮਿਹਨਤ ਜੋ ਕਰਦੇ ਹਨ ਉਤਨੀ - ਉਤਨੀ ਬਾਪ ਤੋਂ ਪ੍ਰਾਈਜ ਮਿਲਦੀ ਹੈ। ਅੱਜਕਲ ਸ਼ਾਂਤੀ ਦੇ ਲਈ ਸਲਾਹ ਦੇਣ ਵਾਲੇ ਨੂੰ ਵੀ ਪ੍ਰਾਈਜ ਮਿਲਦੀ ਹੈ। ਤੁਹਾਨੂੰ ਬੱਚਿਆਂ ਨੂੰ ਵੀ ਪ੍ਰਾਈਜ ਮਿਲਦੀ ਹੈ। ਉਹ ਉਨ੍ਹਾਂ ਨੂੰ ਨਹੀਂ ਮਿਲ ਸਕਦੀ। ਉਨ੍ਹਾਂ ਨੂੰ ਹਰ ਚੀਜ਼ ਅਲਪਕਾਲ ਦੇ ਲਈ ਮਿਲਦੀ ਹੈ। ਤੁਸੀਂ ਬਾਪ ਦੀ ਸ਼੍ਰੀਮਤ ਤੇ ਆਪਣੀ ਰਾਜਧਾਨੀ ਸਥਾਪਨ ਕਰ ਰਹੇ ਹੋ। ਉਹ ਵੀ 21 ਜਨਮ, 21 ਪੀੜ੍ਹੀ ਦੇ ਲਈ ਗਰੰਟੀ ਹੈ। ਉੱਥੇ ਬਚਪਨ ਅਤੇ ਜਵਾਨੀ ਵਿੱਚ ਕਾਲ ਖਾਂਦਾ ਨਹੀਂ। ਇਹ ਵੀ ਜਾਣਦੇ ਹੋ ਨਾ ਮਨ, ਨਾ ਚਿਤ ਸੀ, ਅਸੀਂ ਇਹੋ ਜਿਹੇ ਸਥਾਨ ਤੇ ਆਕੇ ਬੈਠੇ ਹਾਂ, ਜਿੱਥੇ ਤੁਹਾਡਾ ਯਾਦਗਰ ਵੀ ਖੜ੍ਹਾ ਹੈ। ਜਿੱਥੇ 5 ਹਜ਼ਾਰ ਸਾਲ ਪਹਿਲੋਂ ਵੀ ਸਰਵਿਸ ਕੀਤੀ ਸੀ। ਦਿਲਵਾੜਾ ਮੰਦਿਰ, ਅਚਲਘਰ, ਗੁਰੂ ਸ਼ਿਖਰ ਹੈ। ਸਤਿਗੁਰੂ ਵੀ ਉੱਚੇ ਤੋਂ ਉੱਚਾ ਤੁਹਾਨੂੰ ਮਿਲਿਆ ਹੈ, ਜਿਸਦਾ ਯਾਦਗਰ ਬਣਾਇਆ ਹੋਇਆ ਹੈ। ਅਚਲਘਰ ਦਾ ਰਾਜ਼ ਵੀ ਤੁਸੀਂ ਸਮਝ ਗਏ ਹੋ। ਉਹ ਹੋਈ ਘਰ ਦੀ ਮਹਿਮਾ। ਤੁਸੀਂ ਉੱਚੇ ਤੋਂ ਉੱਚਾ ਪਦ ਪਾਉਂਦੇ ਹੋ ਆਪਣੇ ਪੁਰਸ਼ਾਰਥ ਦੇ ਨਾਲ। ਇਹ ਹੈ ਵੰਡਰਫੁਲ ਤੁਹਾਡਾ ਜੜ੍ਹ ਯਾਦਗਰ। ਉੱਥੇ ਵੀ ਤੁਸੀ ਚੇਤੰਨ ਵਿੱਚ ਆਕੇ ਬੈਠੇ ਹੋ। ਇਹ ਸਭ ਹੈ ਰੂਹਾਨੀ ਕਾਰੋਬਾਰ ਜੋ ਕਲਪ ਪਹਿਲੇ ਚੱਲੀ ਸੀ। ਉਨ੍ਹਾਂ ਦਾ ਪੂਰਾ ਯਾਦਗਰ ਇੱਥੇ ਹੈ। ਨੰਬਰਵਨ ਯਾਦਗਰ ਹੈ। ਜਿਵੇਂ ਕੋਈ ਵੱਡਾ ਇਮਤਿਹਾਨ ਪਾਸ ਕਰਦੇ ਹਨ ਤਾਂ ਉਨ੍ਹਾਂ ਦੇ ਅੰਦਰ ਖੁਸ਼ੀ ਰੌਣਕ ਆ ਜਾਂਦੀ ਹੈ। ਫ਼ਰਨੀਚਰ ਪਹਿਰਵਾਇਜ ਕਿੰਨੀ ਅੱਛੀ ਰੱਖਦੇ ਹਨ। ਤੁਸੀ ਤਾਂ ਵਿਸ਼ਵ ਦੇ ਮਾਲਿਕ ਬਣਦੇ ਹੋ। ਤੁਹਾਡੇ ਨਾਲ ਕੋਈ ਭੇਂਟ ਕਰ ਨਹੀਂ ਸਕਦਾ। ਇਹ ਵੀ ਸਕੂਲ ਹੈ। ਪੜ੍ਹਾਉਣ ਵਾਲੇ ਨੂੰ ਵੀ ਤੁਸੀਂ ਜਾਣ ਗਏ ਹੋ। ਭਗਵਾਨੁਵਾਚ ਭਗਤੀ ਮਾਰਗ ਵਿੱਚ ਜਿਸਨੂੰ ਯਾਦ ਕਰਦੇ ਹੋ, ਪੂਜਾ ਕਰਦੇ ਹੋ, ਕੁੱਝ ਵੀ ਪਤਾ ਨਹੀਂ ਚਲਦਾ। ਬਾਪ ਹੀ ਸਾਹਮਣੇ ਆਕੇ ਸਾਰਾ ਰਾਜ ਸਮਝਾਉਂਦੇ ਹਨ ਕਿਉਂਕਿ ਇਹ ਯਾਦਗਰ ਸਭ ਤੁਹਾਡੀ ਪਿਛਾੜੀ ਦੀ ਅਵਸਥਾ ਦੇ ਹਨ। ਹਾਲੇ ਨਤੀਜ਼ਾ ਨਹੀਂ ਨਿਕਲਿਆ ਹੈ। ਜਦੋਂ ਤੁਹਾਡੀ ਅਵਸਥਾ ਸੰਪੂਰਨ ਬਣ ਜਾਂਦੀ ਹੈ , ਉਸਦਾ ਫ਼ਿਰ ਭਗਤੀ ਮਾਰਗ ਵਿੱਚ ਯਾਦਗਰ ਬਣਦਾ ਹੈ। ਜਿਵੇਂ ਰਕਸ਼ਾਬੰਧਨ ਦਾ ਯਾਦਗਰ ਹੁੰਦਾ ਹੈ। ਜਦੋਂ ਪੂਰੀ ਪੱਕੀ ਰਾਖੀ ਬੰਨ੍ਹ ਅਸੀਂ ਆਪਣਾ ਰਾਜਭਾਗ ਲੈ ਲੈਂਦੇ ਹਾਂ ਤਾਂ ਫਿਰ ਯਾਦਗਰ ਨਹੀਂ ਮਨਾਉਂਦੇ ਹਨ। ਇਸ ਸਮੇਂ ਤੁਹਾਨੂੰ ਸਾਰੇ ਮੰਤਰਾਂ ਦਾ ਅਰਥ ਸਮਝਾਇਆ ਹੈ। ਓਮ ਦਾ ਅਰਥ ਸਮਝਾਇਆ ਹੈ। ਓਮ ਦਾ ਅਰਥ ਕੋਈ ਲੰਬਾ ਨਹੀਂ ਹੈ। ਓਮ ਦਾ ਅਰਥ ਹੈ ਅਹਮ ਆਤਮਾ, ਮਮ ਸ਼ਰੀਰ। ਅਗਿਆਨ ਕਾਲ ਵਿੱਚ ਵੀ ਤੁਸੀਂ ਦੇਹ ਅਭਿਮਾਨ ਵਿੱਚ ਰਹਿੰਦੇ ਹੋ ਅਤੇ ਆਪਣੇ ਨੂੰ ਸ਼ਰੀਰ ਸਮਝਦੇ ਹੋ। ਦਿਨ - ਪ੍ਰਤੀਦਿਨ ਭਗਤੀ ਮਾਰਗ ਹੇਠਾਂ ਡਿੱਗਦਾ ਜਾਂਦਾ ਹੈ। ਤਮੋਪ੍ਰਧਾਨ ਬਣਦਾ ਜਾਂਦਾ ਹੈ। ਹਰ ਚੀਜ਼ ਪਹਿਲੋਂ ਸਤੋਪ੍ਰਧਾਨ ਹੁੰਦੀ ਹੈ। ਭਗਤੀ ਵੀ ਪਹਿਲੋਂ ਸਤੋਪ੍ਰਧਾਨ ਸੀ। ਜਦੋਂ ਇੱਕ ਸਤ ਸ਼ਿਵਬਾਬਾ ਨੂੰ ਯਾਦ ਕਰਦੇ ਸੀ। ਸੀ ਵੀ ਬਹੁਤ ਥੋੜ੍ਹੇ। ਦਿਨ - ਪ੍ਰਤੀਦਿਨ ਵਾਧਾ ਬਹੁਤ ਹੋਣਾ ਹੈ। ਵਲਾਇਤ ਵਿੱਚ ਜ਼ਿਆਦਾ ਬੱਚੇ ਪੈਦਾ ਕਰਦੇ ਹਨ ਤਾਂ ਉਨ੍ਹਾਂ ਨੂੰ ਇਨਾਮ ਮਿਲਦਾ ਹੈ। ਬਾਪ ਕਹਿੰਦੇ ਹਨ ਕਾਮ ਮਹਾਸ਼ਤਰੂ ਹੈ। ਸ਼੍ਰਿਸ਼ਟੀ ਦਾ ਵੀ ਬਹੁਤ ਵਾਧਾ ਹੋ ਚੁੱਕਾ ਹੈ, ਹੁਣ ਪਵਿੱਤਰ ਬਣੋ।

ਤੁਸੀਂ ਬੱਚੇ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਨੂੰ ਬਾਪ ਦਵਾਰਾ ਜਾਣ ਚੁੱਕੇ ਹੋ। ਸਤਿਯੁੱਗ ਵਿੱਚ ਭਗਤੀ ਦਾ ਨਾਮ - ਨਿਸ਼ਾਨ ਨਹੀਂ ਹੈ। ਹਾਲੇ ਤਾਂ ਕਿੰਨੀ ਧੂਮਧਾਮ ਹੈ, ਮੇਲੇ ਮਲੱਖੜੇ ਲਗਦੇ ਹਨ ਜੋ ਮਨੁੱਖ ਜਾਕੇ ਦਿਲ ਨੂੰ ਬਹਲਾਉਣ। ਤੁਹਾਡਾ ਦਿਲ ਤਾਂ ਬਾਪ ਆਕੇ ਬਹਿਲਾਂਉਂਦੇ ਹਨ 21 ਜਨਮਾਂ ਦੇ ਲਈ। ਜੋ ਤੁਸੀਂ ਸਦੈਵ ਬਹਿਲਦੇ ਰਹਿੰਦੇ ਹੋ। ਤੁਹਾਨੂੰ ਕਦੇ ਮੇਲੇ ਆਦਿ ਵਿੱਚ ਜਾਣ ਦਾ ਖ਼ਿਆਲ ਵੀ ਨਹੀਂ ਆਵੇਗਾ। ਕਿੱਥੇ ਵੀ ਮਨੁੱਖ ਜਾਂਦੇ ਹਨ ਸੁੱਖ ਦੇ ਲਈ। ਤੁਹਾਨੂੰ ਕਿਤੇ ਪਹਾੜਾਂ ਵਿੱਚ ਜਾਣ ਦੀ ਲੋੜ ਨਹੀਂ। ਇੱਥੇ ਵੇਖੋ ਕਿਵੇਂ ਮਨੁੱਖ ਮਰਦੇ ਹਨ। ਮਨੁੱਖ ਤਾਂ ਸਤਿਯੁੱਗ - ਕਲਯੁੱਗ, ਸਵਰਗ - ਨਰਕ ਨੂੰ ਵੀ ਨਹੀਂ ਜਾਣਦੇ। ਤੁਹਾਨੂੰ ਬੱਚਿਆਂ ਨੂੰ ਤਾਂ ਪੂਰਾ ਗਿਆਨ ਮਿਲਿਆ ਹੈ। ਬਾਪ ਨਹੀਂ ਕਹਿੰਦੇ ਕਿ ਮੇਰੇ ਨਾਲ ਤੁਸੀਂ ਰਹਿਣਾ ਹੈ। ਤੁਸੀਂ ਘਰ - ਬਾਰ ਵੀ ਸੰਭਾਲਣਾ ਹੈ। ਬੱਚੇ ਜੁਦਾ ਉਦੋਂ ਹੁੰਦੇ ਹਨ ਜਦੋਂ ਕੋਈ ਖਿਟਖਿਟ ਹੁੰਦੀ ਹੈ। ਫ਼ਿਰ ਵੀ ਤੁਸੀਂ ਬਾਪ ਦੇ ਨਾਲ ਰਹਿ ਨਹੀਂ ਸਕਦੇ ਹੋ। ਸਾਰੇ ਸਤੋਪ੍ਰਧਾਨ ਬਣ ਨਹੀਂ ਸਕਦੇ। ਕੋਈ ਸਤੋ, ਕੋਈ ਰਜ਼ੋ, ਕੋਈ ਤਮੋ ਅਵਸਥਾ ਵਿੱਚ ਹਨ। ਸਾਰੇ ਇਕੱਠੇ ਰਹਿ ਨਹੀਂ ਸਕਣਗੇ। ਇਹ ਰਾਜਧਾਨੀ ਬਣ ਰਹੀ ਹੈ। ਜੋ ਜਿੰਨਾ - ਜਿੰਨਾ ਬਾਪ ਨੂੰ ਯਾਦ ਕਰੋਗੇ, ਉਸ ਅਨੁਸਾਰ ਰਾਜਧਾਨੀ ਪਦ ਪਾਓਗੇ। ਮੁੱਖ ਗੱਲ ਹੈ ਹੀ ਬਾਪ ਨੂੰ ਯਾਦ ਕਰਨ ਦੀ। ਬਾਪ ਖੁਦ ਡਰਿਲ ਸਿਖਾਉਂਦੇ ਹਨ। ਇਹ ਹੈ ਡੈਡ ਸਾਈਲੈਂਸ। ਤੁਸੀਂ ਇੱਥੇ ਜੋ ਕੁਝ ਵੇਖਦੇ ਹੋ, ਉਸਨੂੰ ਵੇਖਣਾ ਨਹੀਂ ਹੈ। ਦੇਹ ਸਹਿਤ ਸਭ ਦਾ ਤਿਆਗ ਕਰਨਾ ਹੈ। ਤੁਸੀਂ ਕੀ ਵੇਖਦੇ ਹੋ? ਇਕ ਤਾਂ ਆਪਣੇ ਘਰ ਨੂੰ ਅਤੇ ਪੜ੍ਹਾਈ ਅਨੁਸਾਰ ਹੀ ਪਦਵੀ ਪਾਉਂਦੇ ਹੋ, ਉਸ ਸਤਿਯੁੱਗ ਰਾਜਾਈ ਨੂੰ ਵੀ ਤੁਸੀਂ ਹੀ ਜਾਣਦੇ ਹੋ, ਜਦੋਂ ਸਤਿਯੁੱਗ ਹੈ ਤਾਂ ਤ੍ਰੇਤਾ ਨਹੀਂ, ਤ੍ਰੇਤਾ ਹੈ ਤਾਂ ਦਵਾਪਰ ਨਹੀਂ, ਦਵਾਪਰ ਹੈ ਤਾਂ ਕਲਯੁੱਗ ਨਹੀਂ। ਹੁਣ ਕਲਯੁੱਗ ਵੀ ਹੈ ਸੰਗਮਯੁੱਗ ਵੀ ਹੈ। ਭਾਵੇਂ ਤੁਸੀਂ ਬੈਠੇ ਪੁਰਾਣੀ ਦੁਨੀਆਂ ਵਿੱਚ ਹੋ ਪ੍ਰੰਤੂ ਬੁੱਧੀ ਤੋਂ ਸਮਝਦੇ ਹੋ ਅਸੀਂ ਸੰਗਮਯੁਗੀ ਹਾਂ। ਸੰਗਮਯੁੱਗ ਕਿਸਨੂੰ ਕਿਹਾ ਜਾਂਦਾ ਹੈ - ਇਹ ਵੀ ਤੁਸੀਂ ਜਾਣਦੇ ਹੋ। ਪੁਰਸ਼ੋਤਮ ਸਾਲ, ਪੁਰਸ਼ੋਤਮ ਮਹੀਨਾ, ਪੁਰਸ਼ੋਤਮ ਦਿਨ ਵੀ ਇਸ ਪੁਰਸ਼ੋਤਮ ਸੰਗਮ ਤੇ ਹੀ ਹੁੰਦਾ ਹੈ। ਪੁਰਸ਼ੋਤਮ ਬਣਨ ਦੀ ਘੜੀ ਵੀ ਇਸ ਪੁਰਸ਼ੋਤਮ ਯੁੱਗ ਵਿੱਚ ਹੀ ਹੈ। ਇਹ ਬਹੁਤ ਛੋਟਾ ਲੀਪ ਯੁੱਗ ਹੈ। ਤੁਸੀਂ ਲੋਕ ਬਾਝੋਲੀ ਖੇਡਦੇ ਹੋ , ਜਿਸ ਨਾਲ ਤੁਸੀਂ ਸ੍ਵਰਗ ਵਿੱਚ ਜਾਂਦੇ ਹੋ। ਬਾਬਾ ਨੇ ਵੇਖਿਆ ਹੈ ਕਿਵ਼ੇਂ ਸਾਧੂ ਲੋਕ ਅਥਵਾ ਕੋਈ - ਕੋਈ ਬਾਝੋਲੀ ਖੇਡਦੇ - ਖੇਡਦੇ ਯਾਤਰਾ ਤੇ ਜਾਂਦੇ ਹਨ। ਬੜੀ ਕਠਿਨਾਈ ਉਠਾਉਂਦੇ ਹਨ। ਹੁਣ ਇਸ ਵਿੱਚ ਕਠਿਨਾਈ ਦੀ ਕੋਈ ਗੱਲ ਨਹੀਂ। ਇਹ ਹੈ ਯੋਗਬਲ ਦੀ ਗੱਲ। ਕੀ ਯਾਦ ਦੀ ਯਾਤਰਾ ਤੁਹਾਨੂੰ ਬੱਚਿਆਂ ਨੂੰ ਕਠਿਨ ਲਗਦੀ ਹੈ? ਨਾਮ ਤਾਂ ਬਹੁਤ ਸਹਿਜ ਰੱਖਿਆ ਹੈ। ਕਿਤੇ ਸੁਣ ਕੇ ਡਰ ਨਾ ਜਾਣ। ਕਹਿੰਦੇ ਹਨ ਬਾਬਾ ਅਸੀਂ ਯੋਗ ਵਿੱਚ ਰਹਿ ਨਹੀਂ ਸਕਦੇ। ਬਾਬਾ ਫਿਰ ਹਲਕਾ ਕਰ ਦਿੰਦੇ ਹਨ। ਇਹ ਹੈ ਬਾਪ ਦੀ ਯਾਦ। ਯਾਦ ਤਾਂ ਸਭ ਚੀਜ਼ਾਂ ਨੂੰ ਕੀਤਾ ਜਾਂਦਾ ਹੈ। ਬਾਪ ਕਹਿੰਦੇਂ ਹਨ ਆਪਣੇ ਨੂੰ ਆਤਮਾ ਸਮਝੋ। ਤੁਸੀਂ ਬੱਚੇ ਹੋ ਨਾ। ਇਹ ਤੁਹਾਡਾ ਬਾਪ ਵੀ ਹੈ, ਮਸ਼ੂਕ ਵੀ ਹੈ। ਸਾਰੇ ਆਸ਼ਿਕ ਉਨ੍ਹਾਂ ਨੂੰ ਯਾਦ ਕਰਦੇ ਹਨ, ਇਕ ਬਾਪ ਅੱਖਰ ਹੀ ਕਾਫ਼ੀ ਹੈ। ਭਗਤੀ ਮਾਰਗ ਵਿੱਚ ਤੁਸੀਂ ਮਿੱਤਰ ਸਬੰਧੀਆਂ ਨੂੰ ਯਾਦ ਕਰਦੇ, ਫ਼ਿਰ ਵੀ ਹੇ ਪ੍ਰਭੂ, ਹੇ ਈਸ਼ਵਰ ਜਰੂਰ ਕਹਿੰਦੇ ਹੋ। ਸਿਰਫ਼ ਪਤਾ ਨਹੀਂ ਕੀ ਉਹ ਕੀ ਚੀਜ਼ ਹੈ। ਆਤਮਾਵਾਂ ਦਾ ਬਾਪ ਤਾਂ ਪਰਮਾਤਮਾ ਹੈ। ਇਸ ਸ਼ਰੀਰ ਦਾ ਬਾਪ ਤੇ ਦੇਹਧਾਰੀ ਹੈ। ਆਤਮਾਵਾਂ ਦਾ ਬਾਪ ਅਸ਼ਰੀਰੀ ਹੈ। ਉਹ ਕਦੇ ਪੁਨਰਜਨਮ ਵਿੱਚ ਨਹੀਂ ਆਉਂਦੇ। ਹੋਰ ਸਾਰੇ ਪੁਨਰਜਨਮ ਵਿੱਚ ਆਉਂਦੇ ਹਨ, ਇਸਲਈ ਬਾਪ ਨੂੰ ਯਾਦ ਕਰਦੇ ਹਨ। ਜ਼ਰੂਰ ਕਦੇ ਸੁੱਖ ਦਿੱਤਾ ਹੈ। ਉਨ੍ਹਾਂ ਨੂੰ ਕਿਹਾ ਜਾਂਦਾ ਹੈ ਦੁੱਖ ਹਰਤਾ, ਸੁੱਖ ਕਰਤਾ, ਪਰੰਤੂ ਉਨ੍ਹਾਂ ਦੇ ਨਾਮ ਰੂਪ ਦੇਸ਼ ਕਾਲ ਨੂੰ ਨਹੀਂ ਜਾਣਦੇ ਹਨ। ਜਿੰਨੇ ਮਨੁੱਖ ਉਤਨੀਆਂ ਗੱਲਾਂ। ਅਨੇਕ ਮਤ ਹੋ ਗਏ ਹਨ।

ਬਾਪ ਕਿੰਨਾ ਪ੍ਰੇਮ ਨਾਲ ਪੜ੍ਹਾਉਂਦੇ ਹਨ। ਉਹ ਹੈ ਈਸ਼ਵਰ ਸ਼ਾਂਤੀ ਦੇਣ ਵਾਲਾ। ਕਿੰਨਾ ਉਨ੍ਹਾਂ ਤੋਂ ਸੁੱਖ ਮਿਲਦਾ ਹੈ। ਇਕ ਹੀ ਗੀਤਾ ਸੁਣਾ ਕੇ ਪਤਿਤਾਂ ਨੂੰ ਪਾਵਨ ਬਣਾ ਦਿੰਦੇ ਹਨ। ਪ੍ਰਵਿਰਤੀ ਮਾਰਗ ਵੀ ਚਾਹੀਦਾ ਹੈ। ਮਨੁੱਖਾਂ ਨੇ ਕਲਪ ਦੀ ਉੱਮਰ ਲੱਖਾਂ ਸਾਲ ਕਹਿ ਦਿਤੀ ਹੈ, ਫ਼ਿਰ ਤਾਂ ਅਣਗਿਣਤ ਮਨੁੱਖ ਹੋ ਜਾਂਦੇ। ਕਿੰਨੀ ਭੁੱਲ ਕੀਤੀ ਹੈ। ਇਹ ਨਾਲੇਜ਼ ਤੁਹਾਨੂੰ ਹੁਣ ਹੀ ਮਿਲਦੀ ਹੈ ਫਿਰ ਪਰਾਏ: ਲੋਪ ਹੋ ਜਾਂਦੀ ਹੈ। ਚਿੱਤਰ ਤਾਂ ਹਨ, ਜਿਨ੍ਹਾਂ ਦੀ ਪੂਜਾ ਹੁੰਦੀ ਹੈ। ਪ੍ਰੰਤੂ ਆਪਣੇ ਨੂੰ ਦੇਵਤਾ ਧਰਮ ਦਾ ਸਮਝਦੇ ਨਹੀਂ ਹਨ। ਜੋ ਜਿਨ੍ਹਾਂ ਦੀ ਪੂਜਾ ਕਰਦੇ ਹਨ, ਉਹ ਉਸ ਧਰਮ ਦੇ ਹਨ ਨਾ। ਇਹ ਸਮਝ ਨਹੀਂ ਸਕਦੇ ਕਿ ਅਸੀਂ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੇ ਹਾਂ। ਉਨ੍ਹਾਂ ਦੀ ਹੀ ਵੰਸ਼ਾਵਲੀ ਹਨ। ਇਹ ਬਾਪ ਹੀ ਸਮਝਾਉਂਦੇ ਹਨ। ਬਾਪ ਕਹਿੰਦੇ ਹਨ ਤੁਸੀਂ ਪਾਵਨ ਸੀ, ਫ਼ਿਰ ਤਮੋਪ੍ਰਧਾਨ ਬਣ ਗਏ ਹੋ, ਹੁਣ ਪਾਵਨ ਸਤੋਪ੍ਰਧਾਨ ਬਣਨਾ ਹੈ। ਕੀ ਗੰਗਾ ਸ਼ਨਾਨ ਨਾਲ ਬਣੋਗੇ? ਪਤਿਤ ਪਾਵਨ ਤੇ ਬਾਪ ਹੈ। ਉਹ ਜਦੋਂ ਆਕੇ ਰਸਤਾ ਦੱਸਣ ਤਾਂ ਹੀ ਤੇ ਪਾਵਨ ਬਣੀਏ। ਪੁਕਾਰਦੇ ਰਹਿੰਦੇ ਹਨ ਪਰ ਜਾਣਦੇ ਕੁਝ ਵੀ ਨਹੀਂ। ਆਤਮਾ ਪੁਕਾਰਦੀ ਹੈ ਆਰਗਨਜ਼ ਦਵਾਰਾ ਕਿ ਹੇ ਪਤਿਤ ਪਾਵਨ ਬਾਬਾ ਸਾਨੂੰ ਆਕੇ ਪਾਵਨ ਬਣਾਓ। ਸਭ ਪਤਿਤ ਹਨ, ਕਾਮ ਚਿਤਾ ਤੇ ਜਲਦੇ ਰਹਿੰਦੇ ਹਨ। ਇਹ ਖੇਡ ਹੀ ਇੱਦਾਂ ਬਣੀ ਹੋਈ ਹੈ। ਫ਼ਿਰ ਬਾਪ ਆਕੇ ਸਭ ਨੂੰ ਪਾਵਨ ਬਣਾ ਦਿੰਦੇ ਹਨ। ਇਹ ਬਾਪ ਸੰਗਮ ਤੇ ਹੀ ਸਮਝਾਉਂਦੇ ਹਨ। ਸਤਿਯੁੱਗ ਵਿੱਚ ਹੁੰਦਾ ਹੈ ਇੱਕ ਧਰਮ, ਬਾਕੀ ਸਭ ਵਾਪਿਸ ਚਲੇ ਜਾਂਦੇ ਹਨ। ਤੁਸੀਂ ਡਰਾਮੇ ਨੂੰ ਸਮਝ ਗਏ ਹੋ, ਜੋ ਹੋਰ ਕੋਈ ਨਹੀਂ ਜਾਣਦੇ ਹਨ। ਇਸ ਰਚਨਾ ਦਾ ਆਦਿ - ਮੱਧ - ਅੰਤ ਕੀ ਹੈ, ਡਿਉਰੇਸ਼ਨ ਕਿੰਨਾ ਹੈ, ਇਹ ਤੁਸੀਂ ਹੀ ਜਾਣਦੇ ਹੋ। ਇਹ ਸਭ ਹਨ ਸ਼ੂਦਰ, ਤੁਸੀਂ ਹੋ ਬ੍ਰਾਹਮਣ। ਤੁਸੀਂ ਵੀ ਜਾਣਦੇ ਹੋ ਨੰਬਰਵਾਰ ਪੁਰਸ਼ਾਰਥ ਅਨੁਸਾਰ। ਕੋਈ ਗਫ਼ਲਤ ਕਰਦੇ ਹਨ ਤਾਂ ਉਨ੍ਹਾਂ ਦੇ ਰਜਿਸਟਰ ਤੋਂ ਵਿਖਾਈ ਦਿੰਦਾ ਹੈ ਕਿ ਪੜ੍ਹਾਈ ਘੱਟ ਕੀਤੀ ਹੈ। ਕਰੈਕਟਰਜ਼ ਦਾ ਰਜਿਸਟਰ ਹੁੰਦਾ ਹੈ। ਇੱਥੇ ਵੀ ਰਜਿਸਟਰ ਹੋਣਾ ਚਾਹੀਦਾ ਹੈ। ਇਹ ਹੈ ਯਾਦ ਦੀ ਯਾਤਰਾ, ਜਿਸਦਾ ਕੋਈ ਵੀ ਪਤਾ ਨਹੀਂ ਹੈ। ਸਭ ਤੋਂ ਮੁੱਖ ਸਬਜੈਕਟ ਹੈ ਯਾਦ ਦੀ ਯਾਤਰਾ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨਾ ਹੈ। ਆਤਮਾ ਮੁੱਖ ਨਾਲ ਕਹਿੰਦੀ ਹੈ ਅਸੀ ਇੱਕ ਸ਼ਰੀਰ ਛੱਡ ਦੂਸਰਾ ਲੈਂਦੇ ਹਾਂ। ਇਹ ਸਾਰੀਆਂ ਗੱਲਾਂ ਇਹ ਬ੍ਰਹਮਾ ਬਾਬਾ ਨਹੀਂ ਸਮਝਾਉਂਦੇ ਹਨ। ਪ੍ਰੰਤੂ ਗਿਆਨ ਸਾਗਰ ਪਰਮਪਿਤਾ ਪਰਮਾਤਮਾ ਇਸ ਰੱਥ ਵਿੱਚ ਬੈਠ ਕੇ ਸੁਣਾਉਂਦੇ ਹਨ। ਕਿਹਾ ਜਾਂਦਾ ਹੈ ਗਊ ਮੁੱਖ। ਮੰਦਿਰ ਵੀ ਇੱਥੇ ਬਣਿਆ ਹੋਇਆ ਹੈ, ਜਿੱਥੇ ਤੁਸੀਂ ਬੈਠੇ ਹੋ। ਜਿਵੇਂ ਤੁਹਾਡੀ ਸੀੜੀ ਹੈ, ਓਦਾਂ ਉੱਥੇ ਵੀ ਸੀੜੀ ਹੈ। ਤੁਹਾਨੂੰ ਚੜ੍ਹਨ ਵਿੱਚ ਥਕਾਵਟ ਨਹੀਂ ਹੁੰਦੀ ਹੈ।

ਤੁਸੀਂ ਇੱਥੇ ਆਏ ਹੋ ਬਾਪ ਤੋਂ ਪੜ੍ਹਕੇ ਰਿਫਰੈਸ਼ ਹੋਣ ਦੇ ਲਈ। ਉਥੇ ਗੋਰਖ ਧੰਦਾ ਬਹੁਤ ਰਹਿੰਦਾ ਹੈ। ਸ਼ਾਂਤੀ ਨਾਲ ਸੁਣ ਵੀ ਨਹੀਂ ਸਕਦੇ। ਸੰਕਲਪ ਚਲਦਾ ਰਹੇਗਾ - ਕੋਈ ਵੇਖ ਨਾ ਲਵੇ, ਜਲਦੀ ਘਰ ਜਾਵਾਂ। ਕਿੰਨੀ ਚਿੰਤਾ ਰਹਿੰਦੀ ਹੈ। ਇੱਥੇ ਕੋਈ ਵੀ ਚਿੰਤਾ ਨਹੀਂ, ਜਿਵੇਂ ਹੋਸਟਲ ਵਿੱਚ ਰਹਿੰਦੇ ਹਾਂ। ਇਥੇ ਇਸ਼ਵਰੀਏ ਪਰਿਵਾਰ ਹੈ। ਸ਼ਾਂਤੀਧਾਮ ਵਿੱਚ ਭਾਈ - ਭਾਈ ਰਹਿੰਦੇ ਹਨ। ਇੱਥੇ ਹਨ ਭਾਈ - ਭੈਣ ਕਿਉਂਕਿ ਪਾਰਟ ਵਜਾਉਣਾ ਹੈ ਤਾਂ ਭਾਈ - ਭੈਣ ਚਾਹੀਦੇ। ਸਤਿਯੁੱਗ ਵਿੱਚ ਵੀ ਤੁਸੀਂ ਹੀ ਆਪਸ ਵਿੱਚ ਭਾਈ - ਭੈਣ ਸੀ। ਉਸਨੂੰ ਕਿਹਾ ਜਾਂਦਾ ਹੈ ਅਦ੍ਵੈਤ ਰਾਜਧਾਨੀ। ਉੱਥੇ ਲੜਾਈ - ਝਗੜਾ ਕੁਝ ਵੀ ਨਹੀਂ ਹੁੰਦਾ। ਤੁਹਾਨੂੰ ਬੱਚਿਆਂ ਨੂੰ ਪੂਰੀ ਨਾਲੇਜ਼ ਮਿਲੀ ਹੈ ਕਿ ਅਸੀਂ 84 ਜਨਮ ਲੈਂਦੇ ਹਾਂ। ਜਿਸਨੇ ਜਿਆਦਾ ਭਗਤੀ ਕੀਤੀ ਹੈ, ਉਨ੍ਹਾਂ ਦਾ ਹਿਸਾਬ ਵੀ ਬਾਪ ਨੇ ਦੱਸਿਆ ਹੈ। ਤੁਸੀਂ ਹੀ ਸ਼ਿਵ ਦੀ ਅਵਿਭਚਾਰੀ ਭਗਤੀ ਕਰਨੀ ਸ਼ੁਰੂ ਕਰਦੇ ਹੋ। ਫ਼ਿਰ ਵਾਧਾ ਹੁੰਦਾ ਜਾਂਦਾ ਹੈ। ਉਹ ਹੈ ਸਭ ਭਗਤੀ। ਗਿਆਨ ਤਾਂ ਇੱਕ ਹੀ ਹੁੰਦਾ ਹੈ। ਤੁਸੀਂ ਜਾਣਦੇ ਹੋ ਸਾਨੂੰ ਸ਼ਿਵਬਾਬਾ ਪੜ੍ਹਾਉਂਦੇ ਹਨ। ਇਹ ਬ੍ਰਹਮਾ ਤਾਂ ਕੁਝ ਵੀ ਨਹੀਂ ਜਾਣਦੇ ਸੀ। ਜੋ ਗ੍ਰੇਟ - ਗ੍ਰੇਟ ਗ੍ਰੈੰਡ ਫਾਦਰ ਸਨ ਉਹ ਇਸ ਸਮੇਂ ਇਹ ਬਣੇ ਹਨ ਫ਼ਿਰ ਮਾਲਿਕ ਬਣਦੇ ਹਨ, ਤੱਤਵਮ । ਇਕ ਤਾਂ ਮਾਲਿਕ ਨਹੀਂ ਬਣਨ ਗੇ ਨਾ। ਤੁਸੀਂ ਵੀ ਪੁਰਸ਼ਾਰਥ ਕਰਦੇ ਹੋ। ਇਹ ਹੈ ਬੇਹੱਦ ਦਾ ਸਕੂਲ। ਇਸ ਦੀਆਂ ਬਰਾਂਚੀਜ਼ ਢੇਰ ਹੋਣਗੀਆਂ। ਗਲੀ - ਗਲੀ ਘਰ - ਘਰ ਵਿੱਚ ਹੋ ਜਾਣਗੀਆਂ ਕਹਿੰਦੇ ਹਨ ਅਸੀਂ ਆਪਣੇ ਘਰ ਵਿੱਚ ਚਿੱਤਰ ਰੱਖੇ ਹਨ, ਮਿੱਤਰ ਸਬੰਧੀ ਆਦਿ ਆਉਂਦੇ ਹਨ ਤਾਂ ਉਨ੍ਹਾਂ ਨੂੰ ਸਮਝਾਉਂਦੇ ਹਨ। ਜੋ ਇਸ ਝਾੜ ਦੇ ਪੱਤੇ ਹੋਣਗੇ ਉਹ ਆ ਜਾਣਗੇ। ਉਨ੍ਹਾਂ ਦੇ ਕਲਿਆਣ ਲਈ ਤੁਸੀਂ ਕਰਦੇ ਹੋ। ਚਿੱਤਰਾਂ ਉਪਰ ਸਮਝਾਉਣਾ ਸਹਿਜ ਹੋਵੇਗਾ। ਸ਼ਾਸਤਰ ਤਾਂ ਢੇਰ ਪਏ ਹਨ, ਇਹ ਸਭ ਭੁੱਲਣੇ ਹਨ। ਬਾਪ ਹੈ ਪੜ੍ਹਾਉਣ ਵਾਲਾ। ਉਹ ਹੀ ਸੱਚਾ ਗਿਆਨ ਸੁਣਾਉਂਦੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਡੈਡ ਸਾਈਲੈਂਸ ਦੀ ਡਰਿਲ ਕਰਨ ਦੇ ਲਈ ਇੱਥੇ ਜੋ ਕੁਝ ਇਨ੍ਹਾਂ ਅੱਖਾਂ ਨਾਲ ਵਿਖਾਈ ਦਿੰਦਾ ਹੈ, ਉਸਨੂੰ ਨਹੀਂ ਵੇਖਣਾ ਹੈ। ਦੇਹ ਸਹਿਤ ਬੁੱਧੀ ਨਾਲ ਸਭ ਦਾ ਤਿਆਗ ਕਰ ਆਪਣੇ ਘਰ ਅਤੇ ਰਾਜ ਦੀ ਸਮ੍ਰਿਤੀ ਵਿੱਚ ਰਹਿਣਾ ਹੈ।

2. ਆਪਣੇ ਕਰੈਕਟਰਸ ਦਾ ਰਜਿਸਟਰ ਰੱਖਣਾ ਹੈ। ਪੜ੍ਹਾਈ ਵਿੱਚ ਕੋਈ ਗਫ਼ਲਤ ਨਹੀਂ ਕਰਨੀ ਹੈ। ਇਸ ਪੁਰਸ਼ੋਤਮ ਸੰਗਮਯੁੱਗ ਤੇ ਪੁਰਸ਼ੋਤਮ ਬਣਨਾ ਅਤੇ ਬਣਾਉਣਾ ਹੈ।

ਵਰਦਾਨ:-
ਸਦਾ ਸਰਵ ਪ੍ਰਾਪਤੀਆਂ ਨਾਲ ਭਰਪੂਰ ਰਹਿਣ ਵਾਲੇ ਹਰਸ਼ਿਤ ਮੁੱਖ, ਹਰਸ਼ਿਤ ਚਿਤ ਭਵ

ਜਦੋਂ ਵੀ ਕੋਈ ਦੇਵੀ ਅਤੇ ਦੇਵਤਾ ਦੀ ਮੂਰਤੀ ਬਣਾਉਂਦੇ ਹਨ ਤੋਂ ਉਸ ਵਿੱਚ ਚੇਹਰਾ ਸਦਾ ਹਰਸ਼ਿਤ ਦਿਖਾਉਂਦੇ ਹਨ। ਤਾਂ ਤੁਹਾਡੇ ਇਸ ਸਮੇਂ ਦੇ ਹਰਸ਼ਿਤਮੁਖ ਰਹਿਣ ਦਾ ਯਾਦਗਾਰ ਚਿੱਤਰ ਵਿੱਚ ਵੀ ਦਿਖਾਉਂਦੇ ਹਨ। ਹਰਸ਼ਿਤ ਮੁੱਖ ਮਤਲਬ ਸਦਾ ਸਰਵ ਪ੍ਰਾਪਤੀਆਂ ਨਾਲ ਭਰਪੂਰ। ਜੋ ਭਰਪੂਰ ਹੁੰਦਾ ਹੈ ਉਹ ਹੀ ਹਰਸ਼ਿਤ ਰਹਿ ਸਕਦਾ ਹੈ। ਜੇਕਰ ਕੋਈ ਵੀ ਅਪ੍ਰਾਪਤੀ ਹੋਵੇਗੀ ਤਾਂ ਹਰਸ਼ਿਤ ਨਹੀਂ ਰਹਿਣਗੇ। ਕੋਈ ਕਿੰਨਾ ਵੀ ਹਰਸ਼ਿਤ ਰਹਿਣ ਦੀ ਕੋਸ਼ਿਸ਼ ਕਰੇ, ਬਾਹਰ ਤੋਂ ਹੱਸਣਗੇ ਪਰ ਦਿਲ ਤੋਂ ਨਹੀਂ। ਤੁਸੀਂ ਤੇ ਦਿਲ ਤੋਂ ਮੁਸਕੁਰਾਉਂਦੇ ਹੋ ਕਿਉਂਕਿ ਸਰਵ ਪ੍ਰਾਪਤੀਆਂ ਨਾਲ ਭਰਪੂਰ ਹਰਸ਼ਿਤਚਿਤ ਹਨ।

ਸਲੋਗਨ:-
ਪਾਸ ਵਿਦ ਆਨਰ ਬਣਨਾ ਹੋ ਤਾਂ ਹਰ ਖਜ਼ਾਨੇ ਦਾ ਜਮਾਂ ਖਾਤਾ ਭਰਪੂਰ ਹੋਵੇ।