14.04.24     Avyakt Bapdada     Punjabi Murli     15.03.99    Om Shanti     Madhuban


“ ਕਰਮਾਤੀਤ ਅਵਸਥਾ ਤੱਕ ਪਹੁੰਚਣ ਦੇ ਲਈ ਕਂਟ੍ਰੋਲਿੰਗ ਪਾਵਰ ਨੂੰ ਵਧਾਓ , ਸਵਰਾਜ ਅਧਿਕਾਰੀ ਬਣੋ ”


ਅੱਜ ਬਾਪਦਾਦਾ ਚਾਰੋਂ ਪਾਸੇ ਦੇ ਆਪਣੇ ਰਾਜ ਦੁਲਾਰੇ ਪਰਮਾਤਮ ਪਿਆਰੇ ਬੱਚਿਆਂ ਨੂੰ ਵੇਖ ਰਹੇ ਹਨ। ਇਹ ਪਰਮਾਤਮ ਦੁਲਾਰ ਜਾਂ ਪਰਮਾਤਮ ਪਿਆਰ ਬਹੁਤ ਥੋੜੇ ਬੱਚਿਆਂ ਨੂੰ ਪ੍ਰਾਪਤ ਹੁੰਦਾ ਹੈ। ਬਹੁਤ ਘੱਟ ਅਜਿਹੇ ਭਾਗ ਦੇ ਅਧਿਕਾਰੀ ਬਣਦੇ ਹਨ। ਅਜਿਹੇ ਭਾਗਵਾਨ ਬੱਚਿਆਂ ਨੂੰ ਵੇਖ ਬਾਪਦਾਦਾ ਵੀ ਖੁਸ਼ ਹੁੰਦੇ ਹਨ। ਰਾਜ ਦੁਲਾਰੇ ਮਤਲਬ ਰਾਜੇ ਬੱਚੇ। ਆਪਣੇ ਨੂੰ ਰਾਜਾ ਸਮਝਦੇ ਹੋ ? ਨਾਮ ਹੀ ਹੈ ਰਾਜਯੋਗੀ ਤਾਂ ਰਾਜਯੋਗੀ ਮਤਲਬ ਰਾਜੇ ਬੱਚੇ। ਵਰਤਮਾਨ ਸਮੇਂ ਵੀ ਰਾਜੇ ਹੋ ਅਤੇ ਭਵਿੱਖ ਵਿਚ ਵੀ ਰਾਜੇ ਹੋ। ਆਪਣਾ ਡਬਲ ਰਾਜ ਪਦ ਅਨੁਭਵ ਕਰਦੇ ਹੋ ਨਾ ? ਆਪਣੇ ਆਪਨੂੰ ਵੇਖੋ ਕਿ ਮੈਂ ਰਾਜਾ ਹਾਂ ? ਸਵਰਾਜ ਅਧਿਕਾਰੀ ਹਾਂ ? ਹਰ ਇੱਕ ਰਾਜ ਕਾਰੋਬਾਰੀ ਤੁਹਾਡੇ ਆਰਡਰ ਵਿਚ ਕੰਮ ਕਰ ਰਹੇ ਹਨ ? ਰਾਜੇ ਦੀ ਵਿਸ਼ੇਸ਼ਤਾ ਕੀ ਹੁੰਦੀ ਹੈ, ਉਹ ਤੇ ਜਾਣਦੇ ਹੋ ਨਾ ? ਰੂਲਿੰਗ ਪਾਵਰ ਅਤੇ ਕੰਟਰੋਲਿੰਗ ਪਾਵਰ ਦੋਵੇਂ ਪਾਵਰ ਤੁਹਾਡੇ ਕੋਲ ਹਨ ? ਆਪਣੇ ਆਪ ਤੋਂ ਪੁੱਛੋ ਕਿ ਰਾਜ ਕਰੋਬਾਰੀ ਸਦਾ ਕੰਟਰੋਲ ਵਿਚ ਚਲ ਰਹੇ ਹਨ ?

ਬਾਪਦਾਦਾ ਅੱਜ ਬੱਚਿਆਂ ਦੀ ਕੰਟਰੋਲਿੰਗ ਪਾਵਰ, ਰੂਲਿੰਗ ਪਾਵਰ ਚੈਕ ਕਰ ਰਹੇ ਸਨ, ਤਾਂ ਦੱਸੋ ਕੀ ਵੇਖਿਆ ਹੋਵੇਗਾ ? ਹਰ ਕੋਈ ਜਾਣਦੇ ਤਾਂ ਹੋ। ਬਾਪਦਾਦਾ ਨੇ ਵੇਖਿਆ ਹਾਲੇ ਵੀ ਅਖੰਡ ਰਾਜ ਅਧਿਕਾਰ ਸਭ ਦਾ ਨਹੀਂ ਹੈ। ਅਖੰਡ, ਵਿਚ - ਵਿਚ ਦੀ ਖੰਡਿਤ ਹੁੰਦਾ ਹੈ। ਕਿਉਂ ? ਸਦਾ ਸਵਰਾਜ ਦੇ ਬਦਲੇ ਪਰ ਰਾਜ ਵੀ ਖੰਡਿਤ ਕਰ ਦਿੰਦਾ ਹੈ। ਪਰ - ਰਾਜ ਦੀ ਨਿਸ਼ਾਨੀ ਹੈ ਇਹ ਕਰਮਿੰਦ੍ਰਿਆ ਦੇ ਅਧੀਨ ਹੋ ਜਾਂਦੇ ਹਨ। ਮਾਇਆ ਦੇ ਰਾਜ ਦਾ ਅਸਰ ਮਤਲਬ ਪਰ - ਅਧੀਨ ਬਣਾਉਣਾ। ਵਰਤਮਾਨ ਸਮੇਂ ਮਿਨਿਓਰਟੀ ਤਾਂ ਠੀਕ ਹਨ ਪਰ ਮਿਜੋਰਟੀ ਮਾਇਆ ਦੇ ਵਰਤਮਾਨ ਸਮੇਂ ਦੇ ਵਿਸ਼ੇਸ਼ ਪ੍ਰਭਾਵ ਵਿਚ ਆ ਜਾਂਦੇ ਹਨ। ਜੋ ਆਦਿ ਅਨਾਦਿ ਸੰਸਕਾਰ ਹਨ ਉਸ ਦੇ ਵਿਚ - ਵਿਚ ਮੱਧ ਦੇ ਮਤਲਬ ਦਵਾਪਰ ਤੋਂ ਹੁਣ ਅੰਤ ਤੱਕ ਦੇ ਸੰਸਕਾਰਾਂ ਦੇ ਅਸਰ ਵਿਚ ਆ ਜਾਂਦੇ ਹਨ। ਖੁਦ ਦੇ ਸੰਸਕਾਰ ਹੀ ਸਵਰਾਜ ਨੂੰ ਖਤਮ ਕਰ ਦਿੰਦੇ ਹਨ। ਉਸ ਵਿਚ ਵੀ ਵਿਸ਼ੇਸ਼ ਸੰਸਕਾਰ ਵਿਅਰਥ ਸੋਚਣਾ, ਵਿਅਰਥ ਸਮਾਂ ਗਵਾਉਣਾ ਤੇ ਵਿਅਰਥ ਬੋਲ ਚਾਲ ਵਿੱਚ ਆਉਣਾ, ਭਾਵੇਂ ਸੁਣਨਾ ਭਾਵੇਂ ਸੁਨਾਉਣਾ। ਇੱਕ ਪਾਸੇ ਵਿਅਰਥ ਦੇ ਸੰਸਕਾਰ, ਦੂਜੇ ਪਾਸੇ ਅਲਬੇਲੇਪਨ ਦੇ ਸੰਸਕਾਰ ਵੱਖ - ਵੱਖ ਰਾਇਲ਼ ਰੂਪ ਵਿਚ ਸਵਰਾਜ ਨੂੰ ਖੰਡਿਤ ਕਰ ਦਿੰਦੇ ਹਨ। ਕਈ ਬੱਚੇ ਕਹਿੰਦੇ ਹਨ ਕਿ ਸਮੇਂ ਨੇੜੇ ਆ ਰਿਹਾ ਹੈ ਲੇਕਿਨ ਜੋ ਸੰਸਕਾਰ ਸ਼ੁਰੂ ਵਿਚ ਇਮਰਜ਼ ਨਹੀਂ ਸਨ, ਉਹ ਹੁਣ ਕਿਤੇ, - ਕਿਤੇ ਇਮਰਜ਼ ਹੋ ਰਹੇ ਹਨ। ਵਾਯੂਮੰਡਲ ਵਿਚ ਸੰਸਕਾਰ ਹੋਰ ਇਮਰਜ਼ ਹੋ ਰਹੇ ਹਨ, ਇਸ ਦਾ ਕਾਰਣ ਕੀ? ਇਹ ਮਾਇਆ ਦੇ ਵਾਰ ਦਾ ਇੱਕ ਸਾਧਨ ਹੈ। ਮਾਇਆ ਇਸੇ ਨਾਲ ਆਪਣਾ ਬਣਾਕੇ ਪਰਮਾਤਮ ਮਾਰਗ ਤੋਂ ਦਿਲਸ਼ਿਕਸਤ ਬਣਾ ਦਿੰਦੀ ਹੈ। ਸੋਚਦੇ ਹਨ ਕਿ ਹਾਲੇ ਤੱਕ ਇਵੇਂ ਹੀ ਹੈ ਤਾਂ ਪਤਾ ਨਹੀਂ ਸਮਾਨਤਾ ਦੀ ਸਫਲਤਾ ਮਿਲੇਗੀ ਜਾਂ ਨਹੀਂ! ਕਿਸੇ ਨਾ ਕਿਸੇ ਗੱਲ ਵਿਚ ਜਿੱਥੇ ਕਮਜੋਰੀ ਹੋਵੇਗੀ, ਉਸ ਕਮਜੋਰੀ ਦੇ ਰੂਪ ਵਿਚ ਮਾਇਆ ਦਿਲਸ਼ਿਕਸ਼ਤ ਬਨਾਉਣ ਦੀ ਕੋਸ਼ਿਸ਼ ਕਰਦੀ ਹੈ। ਬਹੁਤ ਚੰਗਾ ਚਲਦੇ - ਚਲਦੇ ਮਾਇਆ ਕਿਸੇ ਨਾ ਕਿਸੇ ਗੱਲ ਵਿਚ ਮਾਇਆ ਸੰਸਕਾਰ ਤੇ ਅਟੈਕ ਕਰ, ਪੁਰਾਣੇ ਸੰਸਕਾਰ ਇਮਰਜ਼ ਕਰਨ ਦਾ ਰੂਪ ਰੱਖਕੇ ਦਿਲਸ਼ਿਕਸ਼ਤ ਕਰਨ ਦੀ ਕੋਸ਼ਿਸ਼ ਕਰਦੀ ਹੈ। ਅੰਤ ਵਿੱਚ ਸਭ ਸੰਸਕਾਰ ਖਤਮ ਹੋਣੇ ਹਨ ਇਸਲਈ ਕਦੇ - ਕਦੇ ਰਹੇ ਹੋਏ ਸੰਸਕਾਰ ਇਮਰਜ਼ ਹੋ ਜਾਂਦੇ ਹਨ। ਲੇਕਿਨ ਬਾਪਦਾਦਾ ਤੁਸੀ ਸਭ ਭਾਗਵਾਨ ਬੱਚਿਆਂ ਨੂੰ ਇਸ਼ਾਰਾ ਦੇ ਰਹੇ ਹਨ - ਘਬਰਾਓ ਨਹੀਂ ਮਾਇਆ ਦੀ ਚਾਲ ਨੂੰ ਸਮਝ ਜਾਵੋ। ਆਲਸ ਅਤੇ ਵਿਅਰਥ - ਇਸ ਵਿਚ ਨੈਗੇਟਿਵ ਵੀ ਆ ਜਾਂਦਾ ਹੈ - ਇਨ੍ਹਾਂ ਦੋਵਾਂ ਗੱਲਾਂ ਤੇ ਵਿਸ਼ੇਸ਼ ਅਟੈਂਸ਼ਨ ਰੱਖੋ। ਸਮਝ ਜਾਵੋ ਕਿ ਇਹ ਮਾਇਆ ਦਾ ਵਰਤਮਾਨ ਸਮਾਂ ਵਾਰ ਕਰਨ ਦਾ ਸਾਧਨ ਹੈ।

ਬਾਪ ਦੇ ਸਾਥ ਦਾ ਅਨੁਭਵ, ਕਮਬਾਇੰਡ-ਪਨ ਦਾ ਅਨੁਭਵ ਇਮਰਜ਼ ਕਰੋ। ਇਵੇਂ ਨਹੀਂ ਕਿ ਬਾਪ ਤੇ ਹੈ ਹੀ ਮੇਰਾ ਸਾਥ ਹੈ ਹੀ ਹੈ। ਯਾਦ ਦਾ ਪ੍ਰੈਕਟਿਕਲ ਅਨੁਭਵ ਇਮਰਜ਼ ਹੋਵੇ। ਤਾਂ ਇਹ ਮਾਇਆ ਦਾ ਵਾਰ, ਵਾਰ ਨਹੀਂ ਹੋਵੇਗਾ, ਮਾਇਆ ਹਾਰ ਖ਼ਾ ਲਵੇਗੀ। ਇਹ ਮਾਇਆ ਦੀ ਹਾਰ ਹੈ। ਵਾਰ ਨਹੀਂ ਹੈ। ਸਿਰਫ ਘਬਰਾਓ ਨਹੀਂ, ਕੀ ਹੋ ਗਿਆ, ਕੀ ਹੋ ਗਿਆ! ਹਿੰਮਤ ਰੱਖੋ, ਬਾਪ ਦੇ ਸਾਥ ਨੂੰ ਸਮ੍ਰਿਤੀ ਵਿੱਚ ਰੱਖੋ। ਚੈਕ ਕਰੋ ਕਿ ਬਾਪ ਦਾ ਸਾਥ ਹੈ ? ਸਾਥ ਦਾ ਅਨੁਭਵ ਮਰਜ਼ ਰੂਪ ਵਿਚ ਤੇ ਨਹੀਂ ਹੈ ? ਨਾਲੇਜ ਹੈ ਕਿ ਬਾਪ ਨਾਲ ਹੈ, ਨਾਲੇਜ਼ ਦੇ ਨਾਲ - ਨਾਲ ਬਾਪ ਦੀ ਪਾਵਰ ਕੀ ਹੈ ?

ਆਲਮਾਇਟੀ ਅਥਾਰਟੀ ਹੈ ਤਾਂ ਸ੍ਰਵ ਸ਼ਕਤੀਆ ਦੀ ਪਾਵਰ ਇਮਰਜ਼ ਰੂਪ ਵਿਚ ਅਨੁਭਵ ਕਰੋ। ਇਸ ਨੂੰ ਕਿਹਾ ਜਾਂਦਾ ਹੈ ਬਾਪ ਦੇ ਸਾਥ ਦਾ ਅਨੁਭਵ ਹੋਣਾ। ਅਲਬੇਲੇ ਨਹੀਂ ਬਣ ਜਾਵੋ - ਬਾਪ ਦੇ ਸਿਵਾਏ ਹੋਰ ਹੈ ਹੀ ਕੌਣ। ਬਾਪ ਹੀ ਤੇ ਹੈ। ਜਦੋਂ ਬਾਪ ਹੀ ਹੈ ਤਾਂ ਉਹ ਪਾਵਰ ਹੈ? ਜਿਵੇਂ ਦੁਨੀਆ ਵਾਲਿਆਂ ਨੂੰ ਕਹਿੰਦੇ ਹੋ ਜੇਕਰ ਪਰਮਾਤਮਾ ਵਿਆਪਕ ਹੈ ਤਾਂ ਪਰਮਾਤਮ ਗੁਣ ਅਨੁਭਵ ਹੋਣੇ ਚਾਹੀਦੇ ਹਨ, ਵਿਖਾਈ ਦੇਣੇ ਚਾਹੀਦੇ ਹਨ। ਤਾਂ ਬਾਪਦਾਦਾ ਵੀ ਤੁਹਾਨੂੰ ਪੁੱਛਦੇ ਹਨ ਕਿ ਜੇਕਰ ਬਾਪ ਸਾਥ ਹੈ, ਕੰਬਾਇੰਡ ਹੈ ਤਾਂ ਉਹ ਪਾਵਰ ਹਰ ਕਰਮ ਵਿਚ ਅਨੁਭਵ ਹੁੰਦੀ ਹੈ? ਦੂਸਰਿਆਂ ਨੂੰ ਵੀ ਅਨੁਭਵ ਹੁੰਦੀ ਹੈ। ਕੀ ਸਮਝਦੇ ਹੋ ? ਡਬਲ ਫ਼ਾਰਨਰਜ ਕੀ ਸਮਝਦੇ ਹੋ ? ਪਾਵਰ ਹੈ ? ਸਦਾ ਹੈ ? ਪਹਿਲੇ ਪ੍ਰਸ਼ਨ ਵਿਚ ਤੇ ਸਾਰੇ ਹਾਂ ਕਰ ਦਿੰਦੇ ਹਨ। ਫਿਰ ਜਦੋਂ ਦੂਜਾ ਪ੍ਰਸ਼ਨ ਆਉਂਦਾ ਹੈ, ਸਦਾ ਹੈ? ਤਾਂ ਸੋਚ ਵਿਚ ਪੈ ਜਾਂਦੇ ਹਨ। ਤਾਂ ਅਖੰਡ ਤੇ ਨਹੀਂ ਹੋਇਆ ਨਾ! ਤੁਸੀ ਚੈਲੇਂਜ ਕੀ ਕਰਦੇ ਹੋ ? ਅਖੰਡ ਰਾਜ ਸਥਾਪਨ ਕਰ ਰਹੇ ਹੋ ਜਾਂ ਅਖੰਡਿਤ ਰਾਜ ਸਥਾਪਨ ਕਰ ਰਹੇ ਹੋ! ਕੀ ਕਰ ਰਹੇ ਹੋ ? ਅਖੰਡ ਹੈ ਨਾ ? ਟੀਚਰਜ਼ ਬੋਲੋ ਅਖੰਡ ਹੈ ? ਤਾਂ ਹੁਣੇ ਚੈਕ ਕਰੋ ਅਖੰਡ ਸਵਰਾਜ ਹੈ ? ਰਾਜ ਮਤਲਬ ਪ੍ਰਾਲਬਧ ਸਦਾ ਦਾ ਲੈਣਾ ਹੈ ਜਾਂ ਵਿੱਚ - ਵਿੱਚ ਕਟ ਹੋ ਜਾਵੇ ਕੋਈ ਹਰਜ ਨਹੀਂ ? ਇਵੇਂ ਚਾਹੁੰਦੇ ਹੋ ? ਲੈਣ ਵਿੱਚ ਸਦਾ ਚਾਹੀਦਾ ਹੈ ਅਤੇ ਪੁਰਸ਼ਾਰਥ ਵਿੱਚ ਕਦੀ - ਕਦੀ ਚੱਲਦਾ ਹੈ, ਇਵੇਂ ? ਫੋਰਨਰਸ ਨੂੰ ਕਿਹਾ ਸੀ ਨਾ ਕਿ ਆਪਣੇ ਜੀਵਨ ਦੀ ਡਿਕਸ਼ਨਰੀ ਵਿੱਚੋ ਸਮਟਾਇਮ ਅਤੇ ਸਮਥਿੰਗ ਸ਼ਬਦ ਕੱਢ ਦਵੋ। ਹੁਣ ਸਮਟਾਇਮ ਖ਼ਤਮ ਹੋਇਆ ? ਜਯੰਤੀ ਬੋਲੋ। ਰਿਜ਼ਲਟ ਦਵੇਗੀ ਨਾ। ਤਾਂ ਸਮਟਾਇਮ ਖ਼ਤਮ ਹੈ ? ਜੋ ਸਮਝਦੇ ਹਨ, ਸਮਟਾਇਮ ਸ਼ਬਦ ਸਦਾ ਦੇ ਲਈ ਖ਼ਤਮ ਹੋ ਗਿਆ, ਉਹ ਹੱਥ ਉਠਾਓ। ਖ਼ਤਮ ਹੋ ਗਿਆ ਜਾਂ ਖ਼ਤਮ ਹੋਵੇਗਾ ? ਲੰਬਾ ਹੱਥ ਉਠਾਓ। ਵਤਨ ਦੀ ਟੀ.ਵੀ. ਵਿੱਚ ਤਾਂ ਤੁਹਾਡੇ ਹੱਥ ਆ ਗਏ, ਇੱਥੇ ਦੀ ਟੀ.ਵੀ. ਵਿੱਚ ਸਭ ਦੇ ਨਹੀਂ ਆਉਂਦੇ। ਇਹ ਕਲਯੁਗੀ ਟੀ. ਵੀ. ਹੈ ਇਸਲਈ ਆ ਜਾਂਦਾ ਹੈ। ਬਹੁਤ ਚੰਗਾ ਫਿਰ ਵੀ ਬਹੁਤਿਆਂ ਨੇ ਉਠਾਇਆ ਹੈ, ਉਹਨਾਂ ਨੂੰ ਸਦਾਕਾਲ ਦੀ ਮੁਬਾਰਕ ਹੋਵੇ। ਅੱਛਾ। ਹੁਣ ਭਾਰਤਵਾਸੀ ਜਿਸਦਾ ਸਦਾਕਾਲ ਸਵਰਾਜ ਹੈ, ਸਰਵ ਕਰਮਇੰਦਰੀਆਂ ਲਾਅ ਅਤੇ ਆਡਰ ਵਿੱਚ ਹਨ, ਉਹ ਹੱਥ ਉਠਾਓ। ਪੱਕਾ ਹੱਥ ਉਠਾਉਣਾ, ਕੱਚਾ ਨਹੀਂ। ਸਦਾ ਯਾਦ ਰੱਖਣਾ ਕਿ ਸਭਾ ਵਿੱਚ ਹੱਥ ਉਠਾਇਆ ਹੈ। ਫਿਰ ਬਾਪਦਾਦਾ ਨੂੰ ਗੱਲਾਂ ਬਹੁਤ ਮਿੱਠੀਆਂ - ਮਿੱਠੀਆਂ ਦੱਸਦੇ ਹਨ। ਕਹਿੰਦੇ ਹਨ ਬਾਬਾ ਤੁਸੀਂ ਤਾਂ ਜਾਣਦੇ ਹੋ ਨਾ, ਕਦੀ - ਕਦੀ ਮਾਇਆ ਆ ਜਾਂਦੀ ਹੈ ਨਾ! ਤਾਂ ਆਪਣੇ ਹੱਥਾਂ ਦੀ ਲਾਜ ਰੱਖਣਾ। ਚੰਗਾ ਹੈ। ਫਿਰ ਵੀ ਹਿੰਮਤ ਰੱਖੀ ਹੈ ਤਾਂ ਹਿੰਮਤ ਨਹੀਂ ਹਾਰਨਾ। ਹਿੰਮਤ ਤੇ ਬਾਪਦਾਦਾ ਦੀ ਮਦਦ ਹੈ ਹੀ।

ਅੱਜ ਬਾਪਦਾਦਾ ਨੇ ਦੇਖਿਆ ਕਿ ਵਰਤਮਾਨ ਸਮੇਂ ਅਨੁਸਾਰ ਆਪਣੇ ਉੱਪਰ, ਹਰ ਕਰਮਿੰਦਰੀਆਂ ਦੇ ਉੱਪਰ ਮਤਲਬ ਖੁਦ ਦੀ ਖੁਦ ਪ੍ਰਤੀ ਜੋ ਕੰਟਰੋਲਿੰਗ ਪਾਵਰ ਹੋਣੀ ਚਾਹੀਦੀ ਹੈ ਉਹ ਘੱਟ ਹੈ, ਉਹ ਹੋਰ ਜ਼ਿਆਦਾ ਚਾਹੀਦੀ ਹੈ। ਬਾਪਦਾਦਾ ਬੱਚਿਆਂ ਦੀ ਰੂਹਾਨੀਅਤ ਸੁਣ ਮੁਸਕੁਰਾ ਰਹੇ ਸਨ, ਬੱਚੇ ਕਹਿੰਦੇ ਹਨ ਕਿ ਪਾਵਰਫੁੱਲ ਯਾਦ ਦੇ ਚਾਰ ਘੰਟੇ ਹੁੰਦੇ ਨਹੀਂ ਹਨ। ਬਾਪਦਾਦਾ ਨੇ ਅੱਠ ਘੰਟੇ ਤੋਂ 4 ਘੰਟੇ ਕੀਤਾ ਅਤੇ ਬੱਚੇ ਕਹਿੰਦੇ ਹਨ ਦੋ ਘੰਟਾ ਠੀਕ ਹੈ। ਤਾਂ ਦੱਸੋ ਕੰਟਰੋਲਿੰਗ ਪਾਵਰ ਹੋਈ? ਅਤੇ ਹੁਣ ਤੋਂ ਹੀ ਜੇਕਰ ਇਹ ਅਭਿਆਸ ਨਹੀਂ ਹੋਵੇਗਾ ਤਾਂ ਸਮੇਂ ਤੇ ਪਾਸ ਵਿਦ ਆਨਰ, ਰਾਜ ਅਧਿਕਾਰੀ ਕਿਵੇਂ ਬਣ ਸਕੋਂਗੇ! ਬਣਨਾ ਤੇ ਹੈ ਨਾ? ਬੱਚੇ ਹੱਸਦੇ ਹਨ। ਅੱਜ ਬਾਪਦਾਦਾ ਨੇ ਬੱਚਿਆਂ ਦੀਆਂ ਗੱਲਾਂ ਬਹੁਤ ਸੁਣੀਆਂ ਹਨ। ਬਾਪਦਾਦਾ ਨੂੰ ਹਸਾਉਂਦੇ ਵੀ ਹਨ, ਕਹਿੰਦੇ ਹਨ ਟ੍ਰੈਫਿਕ ਕੰਟਰੋਲ 3 ਮਿੰਟ ਨਹੀਂ ਹੁੰਦਾ, ਸ਼ਰੀਰ ਦਾ ਕੰਟਰੋਲ ਹੋ ਜਾਂਦਾ ਹੈ, ਖੜੇ ਹੋ ਜਾਂਦੇ ਹਨ, ਨਾਮ ਹੈ ਮਨ ਦੇ ਕੰਟਰੋਲ ਦਾ ਪਰ ਮਨ ਦਾ ਕੰਟਰੋਲ ਕਦੀ ਹੁੰਦਾ, ਕਦੀ ਨਹੀਂ ਹੁੰਦਾ। ਕਾਰਣ ਕੀ ਹੈ? ਕੰਟਰੋਲਿੰਗ ਪਾਵਰ ਦੀ ਕਮੀ। ਜਿਸਨੂੰ ਹੋਰ ਵਧਾਉਣਾ ਹੈ। ਆਡਰ ਕਰੋ, ਜਿਵੇਂ ਹੱਥ ਨੂੰ ਉੱਪਰ ਉਠਾਉਣਾ ਚਾਹੋ ਤਾਂ ਉਠਾ ਲੈਂਦੇ ਹੋ। ਕ੍ਰੇਕ ਨਹੀਂ ਹੈ ਤੇ ਉਠਾ ਲੈਂਦੇ ਹੋ ਨਾ! ਇਵੇਂ ਮਨ, ਇਹ ਸੂਕ੍ਸ਼੍ਮ ਸ਼ਕਤੀ ਕੰਟਰੋਲ ਵਿੱਚ ਆਉਣੀ ਹੈ । ਲਿਆਉਣੀ ਹੀ ਹੈ। ਆਡਰ ਕਰੋ - ਸਟਾਪ ਤਾਂ ਸਟਾਪ ਹੋ ਜਾਏ। ਸੇਵਾ ਦਾ ਸੋਚੋ, ਸੇਵਾ ਵਿੱਚ ਲਗ ਜਾਏ। ਪਰਮਧਾਮ ਵਿੱਚ ਚੱਲੋ, ਤਾਂ ਪਰਮਧਾਮ ਵਿੱਚ ਚਲੇ ਜਾਈਏ। ਸੂਕ੍ਸ਼੍ਮਵਤਨ ਵਿੱਚ ਚੱਲੋ, ਸੈਕਿੰਡ ਵਿੱਚ ਚਲਾ ਜਾਏ। ਜੋ ਸੋਚੋ ਉਹ ਆਡਰ ਵਿੱਚ ਹੋਵੇ। ਹੁਣ ਇਸ ਸ਼ਕਤੀ ਨੂੰ ਵਧਾਓ। ਛੋਟੇ - ਛੋਟੇ ਸੰਸਕਾਰਾਂ ਵਿੱਚ, ਯੁੱਧ ਵਿੱਚ ਸਮੇਂ ਨਾ ਗਵਾਓ, ਅੱਜ ਇਸ ਸੰਸਕਾਰ ਨੂੰ ਭਜਾਇਆ, ਕਲ ਉਸਨੂੰ ਭਜਾਇਆ। ਕਲ ਉਸਨੂੰ ਭਜਾਇਆ, ਕੰਟਰੋਲਿੰਗ ਪਾਵਰ ਧਾਰਨ ਕਰੋ ਤਾਂ ਵੱਖ - ਵੱਖ ਸੰਸਕਾਰ ਤੇ ਟਾਇਮ ਨਹੀਂ ਲਗਾਉਣਾ ਪਵੇਗਾ। ਨਹੀਂ ਸੋਚਣਾ ਹੈ, ਨਹੀਂ ਕਰਨਾ ਹੈ, ਨਹੀਂ ਬੋਲਣਾ ਹੈ। ਸਟਾਪ। ਤਾਂ ਸਟਾਪ ਹੋ ਜਾਏ। ਇਹ ਹੈ ਕਰਮਾਤੀਤ ਅਵਸਥਾ ਤੱਕ ਪਹੁੰਚਣ ਦੀ ਵਿਧੀ। ਤਾਂ ਕਰਮਾਤੀਤ ਬਣਨਾ ਹੈ ਨਾ? ਬਾਪਦਾਦਾ ਵੀ ਕਹਿੰਦੇ ਹਨ ਤੁਹਾਨੂੰ ਹੀ ਬਣਨਾ ਹੈ। ਹੋਰ ਕੋਈ ਨਹੀਂ ਆਉਣਗੇ, ਤੁਸੀਂ ਹੀ ਹੋ। ਤੁਹਾਨੂੰ ਹੀ ਨਾਲ ਲੈ ਜਾਵਾਂਗੇ ਪਰ ਕਰਮਾਤੀਤ ਨੂੰ ਲੈ ਜਾਣਗੇ ਨਾ। ਨਾਲ ਚੱਲੋਗੇ ਜਾਂ ਪਿੱਛੇ -ਪਿੱਛੇ ਆਓਗੇ? (ਨਾਲ ਚੱਲਾਂਗੇ) ਇਹ ਤਾਂ ਬਹੁਤ ਵਧੀਆ ਬੋਲਿਆ। ਨਾਲ ਚੱਲਾਂਗੇ, ਹਿਸਾਬ ਚੁਕਤੂ ਕਰੋਗੇ? ਇਸ ਵਿੱਚ ਹਾਂਜੀ ਨਹੀਂ ਬੋਲਿਆ। ਕਰਮਾਤੀਤ ਬਣਕੇ ਨਾਲ ਚੱਲੋਗੇ ਨਾ। ਨਾਲ ਚੱਲਣਾ ਮਤਲਬ ਸਾਥੀ ਬਣਕੇ ਚੱਲਣਾ। ਜੋੜੀ ਤੇ ਚੰਗੀ ਚਾਹੀਦੀ ਹੈ ਜਾਂ ਲੰਬੀ ਜਾਂ ਛੋਟੀ? ਸਮਾਨ ਚਾਹੀਦੀ ਹੈ ਨਾ! ਤਾਂ ਕਰਮਾਤੀਤ ਬਣਨਾ ਹੀ ਹੈ। ਤਾਂ ਕੀ ਕਰੋਂਗੇ? ਹੁਣ ਆਪਣਾ ਰਾਜ ਚੰਗੀ ਤਰ੍ਹਾਂ ਸੰਭਾਲੋ। ਰੋਜ਼ ਆਪਣੀ ਦਰਬਾਰ ਲਗਾਓ। ਰਾਜ ਅਧਿਕਾਰੀ ਹੋ ਨਾ! ਤਾਂ ਆਪਣੀ ਦਰਬਾਰ ਲਗਾਓ, ਕਰਮਚਾਰੀਆਂ ਤੋਂ ਹਾਲ -ਚਾਲ ਪੁੱਛੋ। ਚੈਕ ਕਰੋ ਆਡਰ ਵਿੱਚ ਹਨ? ਬ੍ਰਹਮਾ ਬਾਪ ਨੇ ਵੀ ਰੋਜ਼ ਦਰਬਾਰ ਲਗਾਈ ਹੈ। ਕਾਪੀ ਹੈ ਨਾ। ਇਹਨਾਂ ਨੂੰ ਦੱਸਣਾ, ਦਿਖਾਉਣਾ। ਬ੍ਰਹਮਾ ਬਾਪ ਨੇ ਵੀ ਮਿਹਨਤ ਕੀਤੀ, ਰੋਜ਼ ਦਰਬਾਰ ਲਗਾਈ ਤਾਂ ਕਰਮਾਤੀਤ ਬਣੇ। ਤਾਂ ਹੁਣ ਕਿੰਨਾ ਟਾਇਮ ਚਾਹੀਦਾ ਹੈ? ਜਾਂ ਏਵਰਰੇਡੀ ਹੋ? ਇਸ ਅਵਸਥਾ ਨਾਲ ਸੇਵਾ ਵੀ ਫਾਸਟ ਹੋਵੇਗੀ। ਕਿਉਂ? ਇੱਕ ਹੀ ਸਮੇਂ ਤੇ ਮਨਸਾ ਸ਼ਕਤੀਸ਼ਾਲੀ, ਵਾਚਾ ਸ਼ਕਤੀਸ਼ਾਲੀ, ਸੰਬੰਧ -ਸੰਪਰਕ ਵਿੱਚ ਚਾਲ ਅਤੇ ਚੇਹਰਾ ਸ਼ਕਤੀਸ਼ਾਲੀ। ਇੱਕ ਹੀ ਸਮੇਂ ਤੇ ਤਿੰਨੋ ਸੇਵਾ ਬਹੁਤ ਫਾਸਟ ਰਿਜ਼ਲਟ ਨਿਕਲੇਗੀ । ਇਵੇਂ ਨਹੀਂ ਸਮਝੋ ਕਿ ਇਸ ਸ਼ਾਧਨਾ ਵਿੱਚ ਸੇਵਾ ਘੱਟ ਹੋਵੇਗੀ, ਨਹੀਂ। ਸਫ਼ਲਤਾ ਸਹਿਜ ਅਨੁਭਵ ਹੋਵੇਗੀ ਅਤੇ ਜੋ ਵੀ ਸੇਵਾ ਦੇ ਨਿਮਿਤ ਹਨ ਜੇਕਰ ਸੰਗਠਿਤ ਰੂਪ ਵਿੱਚ ਅਜਿਹੀ ਸਟੇਜ ਬਣਾਉਂਦੇ ਹਨ ਮਿਹਨਤ ਘੱਟ ਅਤੇ ਸਫ਼ਲਤਾ ਜ਼ਿਆਦਾ ਹੋਵੇਗੀ। ਤਾਂ ਵਿਸ਼ੇਸ਼ ਅਟੇੰਸ਼ਨ ਕੰਟਰੋਲਿੰਗ ਪਾਵਰ ਨੂੰ ਵਧਾਓ। ਸੰਕਲਪ, ਸਮੇਂ, ਸੰਸਕਾਰ ਸਭ ਤੇ ਕੰਟਰੋਲ ਹੋਵੇ । ਬਹੁਤ ਵਾਰ ਬਾਪਦਾਦਾ ਨੇ ਕਿਹਾ ਹੈ ਤੁਸੀਂ ਸਭ ਰਾਜੇ ਹੋ। ਜਦੋਂ ਚਾਹੋਂ ਜਿਵੇਂ ਚਾਹੋ, ਜਿੱਥੇ ਚਾਹੋਂ, ਜਿਨਾਂ ਸਮਾਂ ਚਾਹੋ ਇਵੇਂ ਮਨ ਬੁੱਧੀ ਲਾਅ ਅਤੇ ਆਡਰ ਵਿੱਚ ਹੋਵੇ। ਤੁਸੀਂ ਕਹੋ ਨਹੀਂ ਕਰਨਾ ਹੈ, ਅਤੇ ਫਿਰ ਵੀ ਹੋ ਰਿਹਾ ਹੈ, ਕਰ ਰਹੇ ਹਨ ਤਾਂ ਇਹ ਲਾਅ ਅਤੇ ਆਡਰ ਨਹੀਂ ਹੈ। ਤਾਂ ਸਵਰਾਜ ਅਧਿਕਾਰੀ ਆਪਣੇ ਰਾਜ ਨੂੰ ਸਦਾ ਪ੍ਰਤੱਖ ਵਿੱਚ ਲਿਆਓ। ਲਿਆਉਣਾ ਹੈ ਨਾ? ਲਿਆ ਵੀ ਰਹੇ ਹਨ ਪਰ ਬਾਪਦਾਦਾ ਨੇ ਕਿਹਾ ਨਾ ‘ਸਦਾ’ ਸ਼ਬਦ ਏਡ ਕਰੋ। ਬਾਪਦਾਦਾ ਹੁਣ ਲਾਸ੍ਟ ਵਿੱਚ ਆਉਣਗੇ, ਹਾਲੇ ਇੱਕ ਟਰਨ ਹੈ। ਇੱਕ ਟਰਨ ਵਿੱਚ ਰਿਜ਼ਲਟ ਪੁੱਛਣਗੇ। 15 ਦਿਨ ਹੁੰਦੇ ਹਨ ਨਾ। ਤਾਂ 15 ਦਿਨ ਵਿੱਚ ਕੁਝ ਤਾਂ ਦਿਖਾਉਣਗੇ ਜਾਂ ਨਹੀਂ? ਟੀਚਰਸ ਬੋਲੋ, 15 ਦਿਨ ਵਿੱਚ ਰਿਜ਼ਲਟ ਹੋਵੇਗੀ?

ਅੱਛਾ ਮਧੂਬਨ ਵਾਲੇ 15 ਦਿਨ ਵਿੱਚ ਰਿਜ਼ਲਟ ਦਿਖਾਉਣਗੇ। ਹੁਣ ਕਹੋ ਹਾਂ ਜਾਂ ਨਾ। ਹੁਣ ਹੱਥ ਉਠਾਓ। (ਸਭ ਨੇ ਹੱਥ ਉਠਾਇਆ) ਆਪਣੇ ਹੱਥ ਦੀ ਲਾਜ ਰੱਖਣਾ। ਜੋ ਸਮਝਦੇ ਹਨ ਕੋਸ਼ਿਸ਼ ਕਰਾਂਗੇ, ਇਵੇਂ ਦੇ ਕੋਸ਼ਿਸ਼ ਕਰਨ ਵਾਲੇ ਹੱਥ ਉਠਾਓ। ਗਿਆਨ ਸਰੋਵਰ, ਸ਼ਾਂਤੀਵਨ ਵਾਲੇ ਉੱਠੋ। (ਬਾਪਦਾਦਾ ਨੇ ਮਧੂਬਨ, ਗਿਆਨਸਰੋਵਰ, ਸ਼ਾਂਤੀਵਨ ਦੇ ਮੁਖ ਨਿਮਿਤ ਭਰਾ ਭੈਣਾਂ ਨੂੰ ਸਾਮਨੇ ਬੁਲਾਇਆ)

ਬਾਪਦਾਦਾ ਨੇ ਤੁਹਾਡਾ ਸਭਦਾ ਸਾਕਸ਼ਾਤਕਾਰ ਕਰਾਉਣ ਦੇ ਲਈ ਬੁਲਾਇਆ ਹੈ। ਤੁਹਾਨੂੰ ਲੋਕਾਂ ਨੂੰ ਦੇਖਕੇ ਸਭ ਖੁਸ਼ ਹੁੰਦੇ ਹਨ। ਹੁਣ ਬਾਪਦਾਦਾ, ਚਾਹੁੰਦੇ ਕੀ ਹੈ, ਭਾਵੇਂ ਪਾਂਡਵ ਭਵਨ, ਭਾਵੇਂ ਸ਼ਾਂਤੀਵਨ, ਭਾਵੇਂ ਗਿਆਨ ਸਰੋਵਰ, ਭਾਵੇਂ ਹਾਸਪਿਟਲ ਚਾਰ ਧਾਮ ਤੇ ਹਨ। ਪੰਜਵਾਂ ਛੋਟਾ ਹੈ। ਚਾਰੋਂ ਵਿੱਚ ਹੀ ਬਾਪਦਾਦਾ ਦੀ ਇੱਕ ਆਸ਼ ਹੈ - ਬਾਪਦਾਦਾ ਤਿੰਨ ਮਹੀਣੇ ਦੇ ਲਈ ਚਾਰੋਂ ਧਾਮ ਵਿੱਚ ਅਖੰਡ, ਨਿਰਵਿਘਨ , ਅਟਲ ਸਵਰਾਜਧਾਰੀ, ਰਾਜਾਵਾਂ ਦਾ ਰਿਜ਼ਲਟ ਦੇਖਣਾ ਚਾਹੁੰਦੇ ਹਨ। ਤਿੰਨ ਮਹੀਨੇ ਇੱਥੇ ਉੱਥੇ ਤੋਂ ਕੋਈ ਵੀ ਹੋਰ ਗੱਲਾਂ ਨਹੀਂ ਸੁਣਨ ਵਿੱਚ ਆਉਣ। ਸਭ ਸਵਰਾਜ ਅਧਿਕਾਰੀ ਨੰਬਰਵਨ, ਕੀ ਤਿੰਨ ਮਹੀਨੇ ਦੀ ਅਜਿਹੀ ਰਿਜ਼ਲਟ ਹੋ ਸਕਦੀ ਹੈ? (ਨਿਰਵੈਰ ਭਰਾ ਨਾਲ) ਪਾਂਡਵਾਂ ਦੇ ਵਲ ਤੇ ਤੁਸੀਂ ਹੋ। ਹੋ ਸਕਦਾ ਹੈ? ਦਾਦੀ ਤੇ ਹੈ ਪਰ ਨਾਲ ਇਹ ਜੋ ਸਾਹਮਣੇ ਬੈਠੇ ਹਨ, ਸਭ ਹਨ। ਤਾਂ ਹੋ ਸਕਦਾ ਹੈ? (ਦਾਦੀ ਕਹਿੰਦੀ ਹੈ ਹੋ ਸਕਦਾ ਹੈ) ਜੋ ਪਾਂਡਵ ਭਵਨ ਵਾਲੇ ਬੈਠੇ ਹਨ ਉਹ ਹੱਥ ਉਠਾਓ, ਹੋ ਸਕਦਾ ਹੈ। ਅੱਛਾ ਮੰਨ ਲਓ ਕੋਈ ਕਮਜ਼ੋਰ ਹਨ, ਉਸਦਾ ਕੁਝ ਹੋ ਜਾਂਦਾ ਹੈ ਫਿਰ ਤੁਸੀਂ ਕੀ ਕਰੋਂਗੇ? ਤੁਸੀਂ ਸਮਝਦੇ ਹੋ ਕਿ ਨਾਲ ਵਾਲਿਆਂ ਨੂੰ ਵੀ ਸਾਥ ਦਿੰਦੇ ਹੋਏ ਰਿਜ਼ਲਟ ਕੱਢੋਗੇ, ਇੰਨੀ ਹਿੰਮਤ ਰੱਖਦੇ ਹੋ? ਹੋ ਸਕਦਾ ਹੈ ਜਾਂ ਸਿਰਫ਼ ਆਪਣੀ ਹਿੰਮਤ ਹੈ? ਦੂਸਰੇ ਦੀ ਗੱਲ ਨੂੰ ਵੀ ਸਮਾ ਸਕਦੇ ਹੋ? ਉਸਦੀ ਗਲਤੀ ਸਮਾ ਸਕਦੇ ਹੋ? ਵਾਯੂਮੰਡਲ ਵਿੱਚ ਫੈਲਾਓ ਨਹੀਂ, ਸਮਾ ਦਵੋ, ਇਨਾ ਸਮਾ ਦਵੋ, ਇਨਾਂ ਕਰ ਸਕਦੇ ਹੋ? ਜ਼ੋਰ ਨਾਲ ਬੋਲੋ ਹਾਂ ਜੀ। ਮੁਬਾਰਕ ਹੋਵੇ। 3 ਮਹੀਨੇ ਦੇ ਬਾਦ ਰਿਪੋਟ ਦੇਖਾਂਗੇ। ਕਿਸੇ ਵੀ ਜਗਾ ਤੋਂ ਕੋਈ ਵੀ ਰਿਪੋਰਟ ਨਹੀਂ ਕੱਢਣੀ ਚਾਹੀਦੀ ਹੈ। ਇੱਕ ਦੋ ਨੂੰ ਵਾਈਬ੍ਰੇਸ਼ਨ ਦੇ ਸਮਾ ਦੇਣਾ ਅਤੇ ਪਿਆਰ ਨਾਲ ਵਾਈਬ੍ਰੇਸ਼ਨ ਦੇਣਾ। ਝਗੜਾ ਨਹੀਂ ਹੋਵੇ।

ਇਵੇਂ ਹੀ ਡਬਲ ਵਿਦੇਸ਼ੀ ਵੀ ਰਿਜ਼ਲਟ ਦੇਣਗੇ ਨਾ। ਸਭਨੂੰ ਬਣਨਾ ਹੀ ਹੈ ਨਾ। ਡਬਲ ਵਿਦੇਸ਼ੀ ਜੋ ਸਮਝਦੇ ਹਨ ਆਪਣੇ ਸੈਂਟਰ ਤੇ, ਸਾਥੀਆਂ ਦੇ ਨਾਲ 3 ਮਹੀਨੇ ਦੀ ਰਿਜ਼ਲਟ ਕੱਢੋਗੇ ਉਹ ਹੱਥ ਉਠਾਓ। ਜੋ ਸਮਝਦੇ ਹਨ ਕੋਸ਼ਿਸ਼ ਕਰਾਂਗੇ, ਕਹਿ ਨਹੀਂ ਸਕਦੇ, ਉਹ ਕੋਈ ਹਨ ਤਾਂ ਹੱਥ ਉਠਾ ਲਵੋ। ਸਾਫ਼ ਦਿਲ ਹੈ, ਸਾਫ਼ ਦਿਲ ਵਾਲਿਆਂ ਨੂੰ ਮਦਦ ਮਿਲਦੀ ਹੈ। ਅੱਛਾ। (ਫਿਰ ਬਾਪਦਾਦਾ ਨੇ ਸਭ ਜ਼ੋਨ ਦੇ ਭਰਾ ਭੈਣਾਂ ਕੋਲੋਂ ਵੀ ਹੱਥ ਉੱਠਵਾਏ ਅਤੇ ਆਪਣੇ ਸਥਾਨ ਤੇ ਖੜਾ ਕੀਤਾ। ਪਹਿਲੇ ਮਹਾਰਾਸ਼ਟਰ, ਦਿੱਲੀ, ਕਰਨਾਟਕ ਦੇ ਭਰਾ ਭੈਣਾਂ ਨੂੰ ਖੜਾ ਕੀਤਾ ਅਤੇ ਵਾਇਦਾ ਕਰਾਇਆ। ਫਿਰ ਯੂ.ਪੀ. ਦੀ ਸੇਵਾ ਦ ਮੁਬਾਰਕ ਦਿੱਤੀ। ਅੱਛਾ!

ਚਾਰੋਂ ਪਾਸੇ ਦੇ ਸਰਵ ਸਵਰਾਜ ਅਧਿਕਾਰੀ ਆਤਮਾਵਾਂ ਨੂੰ, ਸਦਾ ਅਖੰਡ ਰਾਜ ਦੇ ਪਾਤਰ ਆਤਮਾਵਾਂ ਨੂੰ, ਸਦਾ ਬਾਪ ਦੇ ਸਮਾਨ ਕਰਮਾਤੀਤ ਸ਼ਥਿਤੀ ਵਿੱਚ ਪਹੁੰਚਣ ਵਾਲੇ, ਬਾਪ ਨੂੰ ਫਾਲੋ ਕਰਨ ਵਾਲੇ ਤੀਵਰ ਪੁਰਸ਼ਾਰਥੀ ਆਤਮਾਵਾਂ ਨੂੰ, ਸਦਾ ਇੱਕ ਦੋ ਨੂੰ ਸੁਭ ਭਾਵਨਾ, ਸ਼ੁਭ ਕਾਮਨਾ, ਸ਼ੁਭ ਕਾਮਨਾ ਦਾ ਸਹਿਯੋਗ ਦੇਣ ਵਾਲੇ ਸ਼ੁਭਚਿੰਤਕ ਬੱਚਿਆਂ ਨੂੰ ਯਾਦਪਿਆਰ ਅਤੇ ਨਮਸਤੇ।

ਵਰਦਾਨ:-
ਵਿਘਨਕਾਰੀ ਆਤਮਾ ਨੂੰ ਸਿੱਖਿਅਕ ਸਮਝ ਉਹਨਾਂ ਤੋਂ ਪਾਠ ਪੜ੍ਹਣ ਵਾਲੇ ਅਨੁਭਵੀ - ਮੂਰਤ ਭਵ

ਜੋ ਆਤਮਾਵਾਂ ਵਿਘਣ ਪਾਉਣ ਦੇ ਨਿਮਿਤ ਬਣਦੀ ਹੈ ਉਹਨਾਂ ਨੂੰ ਵਿਘਨਕਾਰੀ ਆਤਮਾ ਨਹੀਂ ਦੇਖੋ, ਉਹਨਾਂ ਨੂੰ ਸਦਾ ਪਾਠ ਪੜ੍ਹਾਉਣ ਵਾਲੀ, ਅੱਗੇ ਵਧਣ ਵਾਲੀ ਨਿਮਿਤ ਆਤਮਾ ਸਮਝੋ। ਅਨੁਭਵੀ ਬਣਨ ਵਾਲੇ ਸਿੱਖਿਅਕ ਸਮਝੋ। ਜਦੋਂ ਕਹਿੰਦੇ ਹੋ ਨਿੰਦਾ ਕਰਨ ਵਾਲੇ ਮਿੱਤਰ ਹੈ, ਤਾਂ ਵਿਘਣਾ ਨੂੰ ਪਾਸ ਕਰਾਕੇ ਅਨੁਭਵੀ ਬਣਾਉਣ ਵਾਲੇ ਸਿੱਖਿਅਕ ਸਮਝੋ, ਇਸਲਈ ਵਿਘਣਕਾਰੀ ਆਤਮਾ ਨੂੰ ਉਸ ਦ੍ਰਿਸ਼ਟੀ ਨਾਲ ਦੇਖਣ ਦੀ ਬਜਾਏ ਸਦਾ ਦੇ ਲਈ ਵਿਘਣਾ ਦੇ ਨਿਮਿਤ, ਅਚਲ ਬਣਨ ਦੇ ਨਿਮਿਤ ਸਮਝੋ, ਇਸਨਾਲ ਹੋਰ ਵੀ ਅਨੁਭਵਾਂ ਦੀ ਅਥਾਰਿਟੀ ਵੱਧਦੀ ਜਾਏਗੀ।

ਸਲੋਗਨ:-
ਕੰਮਲੇਟ ਦੇ ਫਾਇਲ ਖ਼ਤਮ ਕਰ ਫਾਇਨ ਅਤੇ ਰਿਫਾਇਨ ਬਣੋ।