15.04.24 Punjabi Morning Murli Om Shanti BapDada Madhuban
ਮਿੱਠੇ ਬੱਚੇ:- ਇਹ
ਸੰਗਮਯੁੱਗ ਉੱਤਮ ਤੋਂ ਉੱਤਮ ਬਣਨ ਦਾ ਯੁੱਗ ਹੈ , ਇਸ ਵਿੱਚ ਹੀ ਤੁਸੀਂ ਪਤਿਤ ਤੋਂ ਪਾਵਨ ਬਣ ਪਾਵਨ
ਦੁਨੀਆਂ ਬਨਾਉਣੀ ਹੈ ”
ਪ੍ਰਸ਼ਨ:-
ਅੰਤਿਮ ਦਰਦਨਾਕ
ਸੀਨ ਨੂੰ ਦੇਖਣ ਦੇ ਲਈ ਮਜ਼ਬੂਤੀ ਕਿਸ ਆਧਾਰ ਤੇ ਆਵੇਗੀ?
ਉੱਤਰ:-
ਸ਼ਰੀਰ ਦਾ ਭਾਨ ਕੱਢਦੇ ਜਾਵੋ। ਅੰਤਿਮ ਸੀਨ ਬੜੀ ਕਠਿਨ ਹੈ। ਬਾਪ ਬੱਚਿਆਂ ਨੂੰ ਮਜ਼ਬੂਤ ਬਣਾਉਣ ਦੇ ਲਈ
ਅਸ਼ਰੀਰੀ ਬਣਨ ਦਾ ਇਸ਼ਾਰਾ ਦਿੰਦੇ ਹਨ। ਜਿਵੇਂ ਬਾਪ ਇਸ ਸ਼ਰੀਰ ਤੋਂ ਵੱਖ ਹੋ ਤੁਹਾਨੂੰ ਸਿਖਾਉਂਦੇ ਹਨ,
ਇਵੇਂ ਤੁਸੀਂ ਬੱਚੇ ਵੀ ਆਪਣੇ ਨੂੰ ਸ਼ਰੀਰ ਤੋਂ ਵੱਖ ਸਮਝੋ, ਅਸ਼ਰੀਰੀ ਬਣਨ ਦਾ ਅਭਿਆਸ ਕਰੋ। ਬੁੱਧੀ
ਵਿੱਚ ਰਹੇ ਕਿ ਹੁਣ ਘਰ ਜਾਣਾ ਹੈ।
ਓਮ ਸ਼ਾਂਤੀ
ਮਿੱਠੇ-ਮਿੱਠੇ ਰੂਹਾਨੀ ਬੱਚੇ ਹਨ ਤਾਂ ਜਿਸਮ ਦੇ ਨਾਲ। ਬਾਪ ਵੀ ਹੁਣ ਜਿਸਮ ਦੇ ਨਾਲ ਹੈ। ਇਸ ਘੋੜੇ
ਜਾਂ ਗੱਡੀ ਤੇ ਸਵਾਰ ਹਨ ਅਤੇ ਬੱਚਿਆਂ ਨੂੰ ਕੀ ਸਿਖਾਉਂਦੇ ਹਨ? ਜਿਉਂਦੇ ਜੀ ਇਹ ਮਰਨਾ ਕਿਵ਼ੇਂ ਹੁੰਦਾ
ਹੈ ਹੋਰ ਕੋਈ ਇਹ ਸਿਖਾ ਨਹੀਂ ਸਕਦਾ ਸਿਵਾਏ ਬਾਪ ਦੇ। ਬਾਪ ਦਾ ਪਰਿਚੇ ਸਭ ਬੱਚਿਆਂ ਨੂੰ ਮਿਲਿਆ ਹੈ,
ਉਹ ਗਿਆਨ ਸਾਗਰ ਪਤਿਤ ਪਾਵਨ ਹਨ। ਗਿਆਨ ਨਾਲ ਹੀ ਤੁਸੀਂ ਪਤਿਤ ਤੋਂ ਪਾਵਨ ਬਣਦੇ ਹੋ ਅਤੇ ਪਾਵਨ
ਦੁਨੀਆਂ ਵੀ ਬਨਾਉਣੀ ਹੈ। ਇਸ ਪਤਿਤ ਦੁਨੀਆਂ ਦਾ ਡਰਾਮਾ ਪਲਾਨ ਅਨੁਸਾਰ ਵਿਨਾਸ਼ ਹੋਣਾ ਹੈ। ਸਿਰਫ਼ ਜੋ
ਬਾਪ ਨੂੰ ਪਹਿਚਾਣਦੇ ਹਨ ਅਤੇ ਬ੍ਰਾਹਮਣ ਵੀ ਬਣਦੇ ਹਨ, ਉਹ ਹੀ ਫ਼ਿਰ ਪਾਵਨ ਦੁਨੀਆਂ ਵਿੱਚ ਆਕੇ ਰਾਜ
ਕਰਦੇ ਹਨ। ਪਵਿੱਤਰ ਬਣਨ ਦੇ ਲਈ ਬ੍ਰਾਹਮਣ ਵੀ ਜਰੂਰ ਬਣਨਾ ਹੈ। ਇਹ ਸੰਗਮਯੁੱਗ ਹੈ ਹੀ ਪੁਰਸ਼ੋਤਮ
ਮਤਲਬ ਉਤੱਮ ਤੇ ਉਤੱਮ ਬਣਨ ਦਾ ਯੁੱਗ। ਕਹਿਣਗੇ ਉੱਤਮ ਤਾਂ ਬਹੁਤ ਸਾਧੂ ਸੰਤ, ਮਹਾਤਮਾ, ਵਜ਼ੀਰ, ਅਮੀਰ,
ਪ੍ਰੈਜ਼ੀਡੈਂਟ ਆਦਿ ਹਨ। ਪਰ ਨਹੀਂ, ਇਹ ਤਾਂ ਕਲਯੁੱਗੀ ਭ੍ਰਿਸ਼ਟਾਚਾਰੀ ਦੁਨੀਆਂ ਪੁਰਾਣੀ ਦੁਨੀਆਂ ਹੈ,
ਪਤਿਤ ਦੁਨੀਆਂ ਵਿੱਚ ਪਾਵਨ ਇੱਕ ਵੀ ਨਹੀਂ। ਹੁਣ ਤੁਸੀਂ ਸੰਗਮਯੁਗੀ ਬਣਦੇ ਹੋ। ਉਹ ਲੋਕ ਪਤਿਤ -
ਪਾਵਨੀ ਪਾਣੀ ਨੂੰ ਸਮਝਦੇ ਹਨ। ਸਿਰਫ਼ ਗੰਗਾ ਨਹੀਂ, ਜੋ ਵੀ ਨਦੀਆਂ ਹਨ, ਜਿੱਥੇ ਵੀ ਪਾਣੀ ਵੇਖਦੇ ਹਨ,
ਸਮਝਦੇ ਹਨ ਪਾਣੀ ਪਾਵਨ ਕਰਨ ਵਾਲਾ ਹੈ। ਇਹ ਬੁੱਧੀ ਵਿੱਚ ਬੈਠਾ ਹੋਇਆ ਹੈ। ਕੋਈ ਕਿੱਥੇ, ਕੋਈ ਕਿੱਥੇ
ਜਾਂਦੇ ਹਨ। ਮਤਲਬ ਪਾਣੀ ਵਿੱਚ ਇਸ਼ਨਾਨ ਕਰਨ ਜਾਂਦੇ ਹਨ। ਪਰ ਪਾਣੀ ਨਾਲ ਕੋਈ ਪਾਵਨ ਹੋ ਨਾਂ ਸਕੇ।
ਜੇਕਰ ਪਾਣੀ ਵਿੱਚ ਇਸ਼ਨਾਨ ਕਰਨ ਨਾਲ ਪਾਵਨ ਹੋ ਜਾਂਦੇ ਫ਼ਿਰ ਤਾਂ ਇਸ ਵਕਤ ਸਾਰੀ ਸ੍ਰਿਸ਼ਟੀ ਪਾਵਨ ਹੁੰਦੀ।
ਇੰਨੇ ਸਾਰੇ ਪਾਵਨ ਦੁਨੀਆਂ ਵਿੱਚ ਹੋਣੇ ਚਾਹੀਦੇ ਹਨ। ਇਹ ਤਾਂ ਪੁਰਾਣੀ ਰਸਮ ਚਲੀ ਆਉਂਦੀ ਹੈ। ਸਾਗਰ
ਵਿੱਚ ਵੀ ਸਾਰਾ ਕਿਚੜ੍ਹਾ ਆਦਿ ਜਾਕੇ ਪੈਂਦਾ ਹੈ, ਫ਼ਿਰ ਪਾਵਨ ਕਿੱਦਾਂ ਬਨਾਉਣਗੇ? ਪਾਵਨ ਤਾਂ ਬਣਨਾ
ਹੈ ਆਤਮਾ ਨੂੰ। ਇਸਦੇ ਲਈ ਤਾਂ ਪਰਮਪਿਤਾ ਚਾਹੀਦੇ ਹਨ ਜੋ ਪਾਵਨ ਬਣਾਉਣ। ਤਾਂ ਤੁਸੀਂ ਸਮਝਾਉਣਾ ਹੈ -
ਪਾਵਨ ਹੁੰਦੇ ਹੀ ਸਤਿਯੁੱਗ ਵਿੱਚ ਹਨ। ਪਤਿਤ ਹੁੰਦੇ ਹੀ ਹਨ ਕਲਯੁੱਗ ਵਿੱਚ। ਹੁਣ ਤੁਸੀਂ ਸੰਗਮਯੁੱਗ
ਤੇ ਹੋ। ਪਤਿਤ ਤੋਂ ਪਾਵਨ ਹੋਣ ਲਈ ਪੁਰਸ਼ਾਰਥ ਕਰ ਰਹੇ ਹੋ। ਤੁਸੀਂ ਜਾਣਦੇ ਹੋ ਅਸੀਂ ਸ਼ੂਦ੍ਰ ਵਰਣ ਦੇ
ਸੀ, ਹੁਣ ਬ੍ਰਾਹਮਣ ਵਰਣ ਦੇ ਬਣੇ ਹਾਂ। ਸ਼ਿਵਬਾਬਾ ਪਰਜਾਪਿਤਾ ਬ੍ਰਹਮਾ ਦੁਆਰਾ ਬਣਾਉਂਦੇ ਹਨ। ਅਸੀਂ
ਹਾਂ ਸੱਚੇ-ਸੱਚੇ ਮੁੱਖ ਵੰਸ਼ਾਵਲੀ ਬ੍ਰਾਹਮਣ। ਉਹ ਹਨ ਕੁੱਖ ਵੰਸ਼ਾਵਲੀ। ਪ੍ਰਜਾਪਿਤਾ, ਤਾਂ ਪ੍ਰਜਾ ਤੇ
ਸਾਰੀ ਹੋ ਗਈ। ਪ੍ਰਜਾ ਦਾ ਪਿਤਾ ਹੈ ਬ੍ਰਹਮਾ। ਉਹ ਤਾਂ ਗ੍ਰੇਟ-ਗ੍ਰੇਟ ਗ੍ਰੈੰਡ ਫਾਦਰ ਹੋ ਗਿਆ। ਜਰੂਰ
ਉਹ ਸੀ ਫ਼ਿਰ ਕਿੱਥੇ ਗਿਆ? ਪੁਨਰਨਜਮ ਤਾਂ ਲੈਂਦੇ ਹਨ ਨਾ। ਇਹ ਤਾਂ ਬੱਚਿਆਂ ਨੂੰ ਦੱਸਿਆ ਹੈ, ਬ੍ਰਹਮਾ
ਵੀ ਪੁਨਰਨਜਮ ਲੈਂਦੇ ਹਨ। ਬ੍ਰਹਮਾ ਅਤੇ ਸਰਸਵਤੀ, ਮਾਂ ਅਤੇ ਬਾਪ। ਉਹ ਹੀ ਫਿਰ ਮਹਾਰਾਜਾ - ਮਹਾਰਾਣੀ
ਲਕਸ਼ਮੀ - ਨਰਾਇਣ ਬਣਦੇ ਹਨ, ਜਿਸਨੂੰ ਵਿਸ਼ਨੂੰ ਕਿਹਾ ਜਾਂਦਾ ਹੈ। ਉਹ ਹੀ ਫ਼ਿਰ 84 ਜਨਮ ਦੇ ਬਾਅਦ ਆਕੇ
ਬ੍ਰਹਮਾ ਸਰਸਵਤੀ ਬਣਦੇ ਹਨ। ਇਹ ਰਾਜ਼ ਤਾਂ ਸਮਝਾਇਆ ਹੈ। ਕਹਿੰਦੇ ਵੀ ਹਨ ਜਗਤ ਅੰਬਾ ਤਾਂ ਸਾਰੇ ਜਗਤ
ਦੀ ਮਾਂ ਹੋ ਗਈ। ਲੌਕਿਕ ਮਾਂ ਤਾਂ ਹਰ ਇੱਕ ਦੀ ਆਪਣੇ-ਆਪਣੇ ਘਰ ਵਿੱਚ ਬੈਠੀ ਹੈ। ਪਰ ਜਗਤ ਅੰਬਾਂ
ਨੂੰ ਕੋਈ ਜਾਂਣਦੇ ਹੀ ਨਹੀਂ। ਇਵੇਂ ਹੀ ਅੰਧਸ਼ਰਧਾ ਨਾਲ ਕਹਿ ਦਿੰਦੇ ਹਨ। ਜਾਣਦੇ ਕਿਸੇ ਨੂੰ ਵੀ ਨਹੀਂ।
ਜਿਸਦੀ ਪੂਜਾ ਕਰਦੇ ਹਨ ਉਨ੍ਹਾਂ ਦੇ ਆਕਉਪੇਸ਼ਨ ਨੂੰ ਨਹੀਂ ਜਾਣਦੇ। ਹੁਣ ਤੁਸੀਂ ਬੱਚੇ ਜਾਣਦੇ ਹੋ ਰਚਤਾ
ਹੈ ਉੱਚੇ ਤੋਂ ਉੱਚਾ। ਇਹ ਉਲਟਾ ਝਾੜ ਹੈ, ਇਸ ਦਾ ਬੀਜ਼ ਉਪਰ ਹੈ। ਬਾਪ ਨੂੰ ਉਪਰੋਂ ਹੇਠਾਂ ਆਉਣਾ
ਪੈਂਦਾ, ਤੁਹਾਨੂੰ ਪਾਵਨ ਬਣਾਉਣ। ਤੁਸੀਂ ਬੱਚੇ ਜਾਣਦੇ ਹੋ ਬਾਬਾ ਆਇਆ ਹੋਇਆ ਹੈ ਸਾਨੂੰ ਇਸ ਸ੍ਰਿਸ਼ਟੀ
ਦੇ ਆਦਿ - ਮੱਧ - ਅੰਤ ਦਾ ਗਿਆਨ ਦੇਕੇ ਫ਼ਿਰ ਉਸ ਨਵੀਂ ਸ੍ਰਿਸ਼ਟੀ ਦਾ ਚੱਕਰਵਰਤੀ ਰਾਜਾ - ਰਾਣੀ
ਬਣਾਉਂਦੇ ਹਨ। ਇਸ ਚੱਕਰ ਦੇ ਰਾਜ਼ ਨੂੰ ਦੁਨੀਆਂ ਵਿੱਚ ਤੁਹਾਡੇ ਸਿਵਾਏ ਹੋਰ ਕੋਈ ਨਹੀਂ ਜਾਣਦੇ ਹਨ।
ਬਾਪ ਕਹਿੰਦੇ ਹਨ ਫ਼ਿਰ 5 ਹਜ਼ਾਰ ਸਾਲ ਬਾਅਦ ਆਕੇ ਤੁਹਾਨੂੰ ਸੁਣਾਵਾਂਗਾ। ਇਹ ਡਰਾਮਾ ਬਣਿਆ ਬਣਾਇਆ ਹੈ।
ਡਰਾਮਾ ਦੇ ਕ੍ਰਿਏਟਰ, ਡਾਇਰੈਕਟ, ਮੁੱਖ ਐਕਟਰਸ ਅਤੇ ਡਰਾਮਾ ਦੇ ਆਦਿ - ਮੱਧ - ਅੰਤ ਨੂੰ ਨਾਂ ਜਾਨਣ
ਤਾਂ ਉਨ੍ਹਾਂ ਨੂੰ ਬੇਅਕਲ ਕਹਾਂਗੇ ਨਾ। ਬਾਪ ਕਹਿੰਦੇ ਹਨ 5 ਹਜ਼ਾਰ ਸਾਲ ਪਹਿਲੇ ਵੀ ਮੈਂ ਤੁਹਾਨੂੰ
ਸਮਝਾਇਆ ਸੀ। ਤੁਹਾਨੂੰ ਆਪਣਾ ਪਰਿਚੇ ਦਿੱਤਾ ਸੀ। ਜਿਵੇਂ ਇੱਥੇ ਦੇ ਰਹੇ ਹਨ। ਤੁਹਾਨੂੰ ਪਵਿੱਤਰ ਵੀ
ਬਣਾਇਆ ਸੀ, ਜਿਵੇਂ ਹੁਣ ਬਣਾ ਰਿਹਾ ਹਾਂ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਉਹ ਹੀ
ਸ੍ਰਵਸ਼ਕਤੀਮਾਨ ਪਤਿਤ ਪਾਵਨ ਹੈ। ਗਾਇਨ ਵੀ ਹੈ ਅੰਤਕਾਲ ਜੋ ਫਲਾਣਾ ਸਿਮਰੇ… ਵਲ-ਵਲ ਮਤਲਬ ਘੜੀ-ਘੜੀ
ਐਸੀ ਜੂਨ ਵਿੱਚ ਜਾਵੇ। ਹੁਣ ਇਸ ਸਮੇਂ ਤੁਸੀਂ ਜਨਮ ਤਾਂ ਲੈਂਦੇ ਹੋ ਪਰ ਸੂਕਰ, ਕੂਕਰ, ਕੁੱਤੇ ਬਿੱਲੀ
ਨਹੀਂ ਬਣਦੇ ਹੋ।
ਹੁਣ ਬੇਹੱਦ ਦਾ ਬਾਪ ਆਇਆ
ਹੋਇਆ ਹੈ। ਕਹਿੰਦੇ ਹਨ ਮੈਂ ਤੁਹਾਡਾ ਸਭ ਆਤਮਾਵਾਂ ਦਾ ਬਾਪ ਹਾਂ। ਇਹ ਸਭ ਕਾਮ ਚਿਤਾ ਤੇ ਬੈਠ ਕਾਲੇ
ਹੋ ਗਏ ਹਨ, ਇਨ੍ਹਾਂ ਨੂੰ ਫਿਰ ਗਿਆਨ ਚਿਤਾ ਤੇ ਚੜ੍ਹਾਉਣਾ ਹੈ। ਤੁਸੀਂ ਹੁਣ ਗਿਆਨ ਚਿਤਾ ਤੇ ਚੜ੍ਹੇ
ਹੋ। ਗਿਆਨ ਚਿਤਾ ਤੇ ਚੜ੍ਹ ਫ਼ਿਰ ਵਿਕਾਰਾਂ ਵਿੱਚ ਜਾ ਨਹੀਂ ਸਕਦੇ। ਪ੍ਰਤਿਗਿਆ ਕਰਦੇ ਹਨ ਅਸੀਂ
ਪਵਿੱਤਰ ਰਹਾਂਗੇ। ਬਾਬਾ ਕੋਈ ਉਹ ਰਾਖ਼ੀ ਨਹੀਂ ਬਨਵਾਉਂਦੇ ਹਨ। ਇਹ ਤਾਂ ਭਗਤੀ ਮਾਰਗ ਦਾ ਰਿਵਾਜ਼
ਚੱਲਿਆ ਆਉਂਦਾ ਹੈ। ਅਸਲ ਵਿੱਚ ਇਹ ਹੈ ਇਸ ਵਕ਼ਤ ਦੀ ਗੱਲ। ਤੁਸੀਂ ਸਮਝਦੇ ਹੋ ਪਵਿੱਤਰ ਬਣਨ ਬਿਗਰ
ਪਾਵਨ ਦੁਨੀਆਂ ਦਾ ਮਾਲਿਕ ਕਿਵ਼ੇਂ ਬਣਾਂਗੇ? ਫਿਰ ਵੀ ਪੱਕਾ ਕਰਾਉਣ ਦੇ ਲਈ ਬੱਚਿਆਂ ਤੋਂ ਪ੍ਰਤਿਗਿਆ
ਕਰਵਾਈ ਜਾਂਦੀ ਹੈ। ਕੋਈ ਬਲੱਡ ਨਾਲ ਲਿਖ ਕੇ ਦਿੰਦੇ ਹਨ, ਕੋਈ ਕਿਵ਼ੇਂ ਲਿਖਦੇ ਹਨ। ਬਾਬਾ ਆਪ ਆਏ
ਹੋ, ਅਸੀਂ ਤੁਹਾਡੇ ਤੋਂ ਵਰਸਾ ਜ਼ਰੂਰ ਲਵਾਂਗੇ। ਨਿਰਾਕਾਰ ਸਾਕਾਰ ਵਿੱਚ ਆਉਂਦੇ ਹਨ ਨਾ। ਜਿਵੇਂ ਬਾਪ
ਪਰਮਧਾਮ ਤੋਂ ਉੱਤਰਦੇ ਹਨ, ਉਦਾਂ ਤੁਸੀਂ ਆਤਮਾਵਾਂ ਵੀ ਉਤਰਦੇ ਹੋ। ਉਪਰੋਂ ਹੇਠਾਂ ਆਉਂਦੇ ਹੋ ਪਾਰਟ
ਵਜਾਉਣ। ਇਹ ਤੁਸੀਂ ਸਮਝਦੇ ਹੋ ਇਹ ਸੁਖ ਅਤੇ ਦੁੱਖ ਦਾ ਖੇਲ ਹੈ। ਅੱਧਾਕਲਪ ਸੁੱਖ, ਅੱਧਾ ਕਲਪ ਦੁੱਖ
ਹੈ। ਬਾਪ ਸਮਝਾਉਂਦੇ ਹਨ ¾ ਤੋਂ ਵੀ ਜ਼ਿਆਦਾ ਸੁੱਖ ਭੋਗਦੇ ਹੋ। ਅੱਧਾਕਲਪ ਦੇ ਬਾਅਦ ਵੀ ਤੁਸੀਂ ਧਨਵਾਨ
ਸੀ। ਕਿੰਨੇ ਵੱਡੇ ਮੰਦਿਰ ਆਦਿ ਬਣਵਾਉਂਦੇ ਹਨ। ਦੁੱਖ ਤਾਂ ਪਿੱਛੇ ਹੁੰਦਾ ਹੈ, ਜਦੋਂ ਬਿਲਕੁੱਲ
ਤਮੋਪ੍ਰਧਾਨ ਭਗਤੀ ਬਣ ਜਾਂਦੀ ਹੈ। ਬਾਪ ਨੇ ਸਮਝਾਇਆ ਹੈ ਤੁਸੀਂ ਪਹਿਲਾਂ-ਪਹਿਲਾਂ ਅਵਿਭਚਾਰੀ ਭਗਤ
ਸੀ, ਸਿਰਫ਼ ਇੱਕ ਦੀ ਭਗਤੀ ਕਰਦੇ ਸਨ। ਜੋ ਬਾਪ ਤੁਹਾਨੂੰ ਦੇਵਤਾ ਬਣਾਉਂਦੇ ਹਨ, ਸੁੱਖਧਾਮ ਲੈ ਜਾਂਦੇ
ਹਨ ਉਨ੍ਹਾਂ ਦੀ ਹੀ ਤੁਸੀਂ ਪੂਜਾ ਕਰਦੇ ਸੀ। ਫਿਰ ਬਾਦ ਵਿੱਚ ਅਵਿੱਭਚਾਰੀ ਭਗਤੀ ਸ਼ੁਰੂ ਹੁੰਦੀ ਹੈ।
ਪਹਿਲੇ ਇੱਕ ਦੀ ਪੂਜਾ ਫਿਰ ਦੇਵਤਾਵਾਂ ਦੀ ਪੂਜਾ ਕਰਦੇ ਸੀ। ਹੁਣ ਤਾਂ 5 ਭੂਤਾਂ ਦੇ ਬਣੇ ਹੋਏ ਸ਼ਰੀਰਾਂ
ਦੀ ਪੂਜਾ ਕਰਦੇ ਹਨ। ਚੇਤੰਨ ਦੀ ਵੀ ਅਤੇ ਜੜ੍ਹ ਦੀ ਵੀ ਪੂਜਾ ਕਰਦੇ ਹਨ। 5 ਤੱਤਾਂ ਦੇ ਬਣੇ ਹੋਏ
ਸ਼ਰੀਰ ਨੂੰ ਦੇਵਤਾਵਾਂ ਤੋਂ ਵੀ ਉੱਚ ਸਮਝਦੇ ਹਨ। ਦੇਵਤਾਵਾਂ ਨੂੰ ਤਾਂ ਸਿਰਫ਼ ਬ੍ਰਾਹਮਣ ਹੱਥ ਲਾਉਂਦੇ
ਹਨ। ਤੁਹਾਡੇ ਤਾਂ ਢੇਰ ਦੇ ਢੇਰ ਗੁਰੂ ਲੋਕ ਹਨ। ਇਹ ਬਾਪ ਬੈਠ ਦੱਸਦੇ ਹਨ। ਇਹ (ਦਾਦਾ) ਵੀ ਕਹਿੰਦੇ
ਹਨ ਅਸੀਂ ਸਭ ਕੁਝ ਕੀਤਾ। ਵੱਖ-ਵੱਖ ਹਠਯੋਗ ਆਦਿ, ਕੰਨ, ਨੱਕ ਮੋੜਨਾ ਸਭ ਕੁਝ ਕੀਤਾ। ਆਖ਼ਿਰ ਸਭ ਕੁਝ
ਛੱਡ ਦੇਣਾ ਪਵੇ। ਉਹ ਧੰਧਾ ਕਰੀਏ ਜਾਂ ਇਹ ਧੰਧਾ ਕਰੀਏ? ਪਿਨਕੀ(ਸੁਸਤੀ) ਆਉਂਦੀ ਰਹਿੰਦੀ ਸੀ, ਤੰਗ
ਹੋ ਜਾਂਦਾ ਸੀ। ਪ੍ਰਾਣਾਯਾਮ ਸਿੱਖਣ ਵਿੱਚ ਬੜੀ ਤਕਲੀਫ਼ ਹੁੰਦੀ ਹੈ। ਅੱਧਾਕਲਪ ਭਗਤੀ ਮਾਰਗ ਵਿੱਚ ਸੀ,
ਹੁਣ ਪਤਾ ਚੱਲਦਾ ਹੈ। ਬਾਪ ਬਿਲਕੁਲ ਅਕੂਰੇਟ ਦੱਸਦੇ ਹਨ। ਉਹ ਕਹਿੰਦੇ ਹਨ ਭਗਤੀ ਪਰੰਪਰਾ ਤੋਂ ਚਲੀ
ਆਉਂਦੀ ਹੈ। ਹੁਣ ਸਤਿਯੁੱਗ ਵਿੱਚ ਭਗਤੀ ਕਿੱਥੋਂ ਆਈ। ਮਨੁੱਖ ਬਿਲਕੁਲ ਸਮਝਦੇ ਨਹੀਂ। ਮੂੜ ਬੁੱਧੀ ਹਨ
ਨਾ। ਸਤਿਯੁੱਗ ਵਿੱਚ ਤਾਂ ਇਵੇਂ ਨਹੀਂ ਕਹਾਂਗੇ। ਬਾਪ ਕਹਿੰਦੇ ਹਨ ਮੈਂ ਹਰ 5 ਹਜ਼ਾਰ ਸਾਲ ਬਾਅਦ ਆਉਂਦਾ
ਹਾਂ। ਸ਼ਰੀਰ ਵੀ ਉਨ੍ਹਾਂ ਦਾ ਲੈਂਦਾ ਹਾਂ ਜੋ ਆਪਣੇ ਜਨਮਾਂ ਨੂੰ ਨਹੀਂ ਜਾਣਦੇ ਹਨ। ਇਹ ਹੀ ਨੰਬਰਵਨ
ਜੋ ਸੁੰਦਰ ਸੀ, ਉਹ ਹੀ ਹੁਣ ਸ਼ਾਮ ਬਣ ਗਿਆ ਹੈ। ਆਤਮਾ ਵੱਖ-ਵੱਖ ਸ਼ਰੀਰ ਧਾਰਨ ਕਰਦੀ ਹੈ। ਤਾਂ ਬਾਪ
ਕਹਿੰਦੇ ਜਿਨ੍ਹਾਂ ਵਿੱਚ ਮੈਂ ਪਰਵੇਸ਼ ਕਰਦਾ ਹਾਂ, ਉਸ ਵਿੱਚ ਹੁਣ ਬੈਠਾ ਹਾਂ। ਕੀ ਸਿਖਾਉਂਣ? ਜਿਉਂਦੇ
ਜੀ ਮਰਨਾ। ਇਸ ਦੁਨੀਆਂ ਤੋਂ ਤੇ ਮਰਨਾ ਹੈ ਨਾ। ਹੁਣ ਤੁਸੀਂ ਪਵਿੱਤਰ ਹੋਕੇ ਮਰਨਾ ਹੈ। ਮੇਰਾ ਪਾਰਟ
ਵੀ ਪਾਵਨ ਬਣਾਉਣ ਦਾ ਹੈ। ਤੁਸੀਂ ਭਾਰਤਵਾਸੀ ਬੁਲਾਉਂਦੇ ਹੀ ਹੋ - ਹੇ ਪਤਿਤ ਪਾਵਨ। ਹੋਰ ਕੋਈ ਇਵੇਂ
ਨਹੀਂ ਕਹਿੰਦੇ - ਹੇ ਲਿਬਰੇਟਰ, ਦੁੱਖ ਦੀ ਦੁਨੀਆਂ ਤੋਂ ਛੁਡਾਉਣ ਲਈ ਆਓ। ਸਾਰੇ ਮੁਕਤੀਧਾਮ ਵਿੱਚ
ਜਾਣ ਲਈ ਹੀ ਮਿਹਨਤ ਕਰਦੇ ਹਨ। ਤੁਸੀਂ ਬੱਚੇ ਫ਼ਿਰ ਪੁਰਸ਼ਾਰਥ ਕਰਦੇ ਹੋ - ਸੁੱਖਧਾਮ ਦੇ ਲਈ। ਉਹ ਹੈ
ਪ੍ਰਵਿਰਤੀ ਮਾਰਗ ਵਾਲਿਆਂ ਦੇ ਲਈ। ਤੁਸੀਂ ਜਾਣਦੇ ਹੋ ਅਸੀਂ ਪ੍ਰਵਿਰਤੀ ਮਾਰਗ ਵਾਲੇ ਪਵਿੱਤਰ ਸੀ।
ਫ਼ਿਰ ਅਪਵਿੱਤਰ ਬਣੇ। ਪ੍ਰਵ੍ਰਿਤੀ ਮਾਰਗ ਵਾਲਿਆਂ ਦਾ ਕੰਮ ਨਿਵਰਤੀ ਮਾਰਗ ਵਾਲੇ ਕਰ ਨਹੀਂ ਸਕਦੇ। ਯੱਗ,
ਤਪ, ਦਾਨ ਆਦਿ ਸਭ ਪ੍ਰਵ੍ਰਿਤੀ ਮਾਰਗ ਵਾਲੇ ਕਰਦੇ ਹਨ। ਤੁਸੀਂ ਹੁਣ ਫੀਲ ਕਰਦੇ ਹੋ ਕਿ ਹੁਣ ਅਸੀਂ ਸਭ
ਨੂੰ ਜਾਣਦੇ ਹਾਂ। ਸ਼ਿਵਬਾਬਾ ਸਾਨੂੰ ਸਭ ਨੂੰ ਘਰ ਬੈਠੇ ਪੜ੍ਹਾ ਰਹੇ ਹਨ। ਬੇਹੱਦ ਦਾ ਬਾਪ ਬੇਹੱਦ ਦਾ
ਸੁੱਖ ਦੇਣ ਵਾਲਾ ਹੈ। ਉਨ੍ਹਾਂ ਨੂੰ ਤੁਸੀਂ ਬਹੁਤ ਸਮੇਂ ਦੇ ਬਾਅਦ ਮਿਲਦੇ ਹੋ ਤਾਂ ਪ੍ਰੇਮ ਦੇ ਅੱਥਰੂ
ਆਊਂਦੇ ਹਨ। ਬਾਬਾ ਕਹਿਣ ਨਾਲ ਹੀ ਰੋਮਾਂਚ ਖੜ੍ਹੇ ਹੋ ਜਾਂਦੇ ਹਨ - ਓਹੋ! ਬਾਬਾ ਆਇਆ ਹੈ ਤੁਹਾਡੀ
ਬੱਚਿਆਂ ਦੀ ਸਰਵਿਸ ਵਿੱਚ। ਬਾਬਾ ਸਾਨੂੰ ਇਸ ਪੜ੍ਹਾਈ ਨਾਲ ਗੁਲ-ਗੁਲ ਬਣਾਕੇ ਲੈ ਜਾਂਦੇ ਹਨ। ਇਸ ਗੰਦੀ
ਛੀ-ਛੀ ਦੁਨੀਆਂ ਤੋਂ ਸਾਨੂੰ ਲੈ ਜਾਣਗੇ ਆਪਣੇ ਨਾਲ। ਭਗਤੀ ਮਾਰਗ ਵਿੱਚ ਤੁਹਾਡੀ ਆਤਮਾ ਕਹਿੰਦੀ ਸੀ
ਬਾਬਾ ਤੁਸੀਂ ਆਵੋਗੇ ਤਾਂ ਅਸੀਂ ਵਾਰੀ ਜਾਵਾਂਗੇ। ਅਸੀਂ ਤੁਹਾਡੇ ਹੀ ਬਣਾਂਗੇ, ਦੂਜਾ ਕੋਈ ਨਹੀਂ।
ਨੰਬਰਵਾਰ ਤਾਂ ਹੈ ਹੀ। ਸਭ ਦਾ ਆਪਣਾ -ਆਪਣਾ ਪਾਰਟ ਹੈ। ਕੋਈ ਤਾਂ ਬਾਪ ਨੂੰ ਬਹੁਤ ਪਿਆਰ ਕਰਦੇ ਹਨ,
ਜੋ ਸਵਰਗ ਦਾ ਵਰਸਾ ਦਿੰਦੇ ਹਨ। ਸੱਤਿਯੁਗ ਵਿੱਚ ਰੋਣ ਦਾ ਨਾਮ ਨਹੀਂ ਹੁੰਦਾ। ਇੱਥੇ ਤਾਂ ਕਿੰਨਾ
ਰੋਂਦੇ ਹਨ। ਜਦੋਂ ਸਵਰਗ ਵਿੱਚ ਗਿਆ ਤਾਂ ਫ਼ਿਰ ਰੋਣਾ ਕਿਓੰ ਚਾਹੀਦਾ ਹੋਰ ਹੀ ਵਾਜਾ ਵਜਾਉਣਾ ਚਾਹੀਦਾ
ਹੈ। ਉੱਥੇ ਤਾਂ ਵਾਜਾ ਵਜਾਉਂਦੇ ਹਨ। ਤਮੋਪ੍ਰਦਾਨ ਸ਼ਰੀਰ ਖ਼ੁਸ਼ੀ ਨਾਲ ਛੱਡ ਦਿੰਦੇ ਹਨ। ਇਹ ਰਸਮ ਵੀ
ਸ਼ੁਰੂ ਇਥੋਂ ਹੁੰਦੀ ਹੈ। ਇੱਥੇ ਤੁਸੀਂ ਕਹੋਗੇ ਅਸੀਂ ਆਪਣੇ ਘਰ ਜਾਣਾ ਹੈ। ਉੱਥੇ ਤਾਂ ਸਮਝਦੇ ਹੋ
ਪੁਨਰਨਜਮ ਲੈਣਾ ਹੈ। ਤਾਂ ਬਾਪ ਸਭ ਗੱਲਾਂ ਸਮਝਾ ਦਿੰਦੇ ਹਨ। ਭ੍ਰਮਰੀ ਦਾ ਮਿਸਾਲ ਵੀ ਤੁਹਾਡਾ ਹੈ।
ਤੁਸੀਂ ਬ੍ਰਾਹਮਣੀਆਂ ਹੋ ਵਿਸ਼ਠਾ ਦੇ ਕੀੜੇ ਨੂੰ ਤੁਸੀਂ ਭੂੰ-ਭੂੰ ਕਰਦੀਆਂ ਹੋ। ਤੁਹਾਨੂੰ ਬਾਪ ਕਹਿੰਦੇ
ਹਨ ਇਸ ਸ਼ਰੀਰ ਨੂੰ ਵੀ ਛੱਡ ਦੇਣਾ ਹੈ। ਜਿਉਂਦੇ ਜੀ ਮਰਨਾ ਹੈ। ਬਾਪ ਕਹਿੰਦੇਂ ਹਨ ਆਪਣੇ ਨੂੰ ਆਤਮਾ
ਸਮਝੋ, ਹੁਣ ਅਸੀਂ ਵਾਪਿਸ ਜਾਣਾ ਹੈ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨਾ ਹੈ। ਦੇਹ ਨੂੰ
ਭੁੱਲ ਜਾਵੋ। ਬਾਪ ਤਾਂ ਬਹੁਤ ਮਿੱਠਾ ਹੈ। ਕਹਿੰਦੇ ਹਨ ਮੈਂ ਤੁਹਾਨੂੰ ਬੱਚਿਆਂ ਨੂੰ ਵਿਸ਼ਵ ਦਾ ਮਾਲਿਕ
ਬਣਾਉਣ ਆਇਆ ਹਾਂ। ਹੁਣ ਸ਼ਾਂਤੀਧਾਮ ਅਤੇ ਸੁੱਖਧਾਮ ਨੂੰ ਯਾਦ ਕਰੋ। ਅਲਫ਼ ਅਤੇ ਬੇ। ਇਹ ਹੈ ਦੁੱਖਧਾਮ।
ਸ਼ਾਂਤੀਧਾਮ ਸਾਡਾ ਆਤਮਾਵਾਂ ਦਾ ਘਰ ਹੈ। ਅਸੀਂ ਪਾਰਟ ਵਜਾਇਆ ਹੁਣ ਅਸੀਂ ਘਰ ਜਾਣਾ ਹੈ। ਉੱਥੇ ਇਹ
ਛੀ-ਛੀ ਸ਼ਰੀਰ ਨਹੀਂ ਰਹਿੰਦਾ ਹੈ। ਹੁਣ ਤਾਂ ਇਹ ਬਿਲਕੁਲ ਹੀ ਜੜ੍ਹਜੜ੍ਹੀਭੂਤ ਸ਼ਰੀਰ ਹੋ ਗਿਆ ਹੈ। ਹੁਣ
ਸਾਨੂੰ ਬਾਪ ਸਾਹਮਣੇ ਬੈਠ ਸਿਖਾਉਂਦੇ ਹਨ, ਇਸ਼ਾਰੇ ਵਿੱਚ। ਮੈਂ ਵੀ ਆਤਮਾ ਹਾਂ, ਤੁਸੀਂ ਵੀ ਆਤਮਾ ਹੋ।
ਮੈਂ ਸ਼ਰੀਰ ਤੋਂ ਵੱਖ ਹੋਕੇ ਤੁਹਾਨੂੰ ਵੀ ਉਹ ਹੀ ਸਿਖਾਉਂਦਾ ਹਾਂ। ਤੁਸੀਂ ਵੀ ਆਪਣੇ ਨੂੰ ਸ਼ਰੀਰ ਤੋਂ
ਵੱਖ ਸਮਝੋ। ਹੁਣ ਘਰ ਜਾਣਾ ਹੈ। ਇੱਥੇ ਤਾਂ ਰਹਿਣ ਦਾ ਹੁਣ ਨਹੀਂ ਹੈ। ਇਹ ਵੀ ਜਾਣਦੇ ਹੋ ਹੁਣ ਵਿਨਾਸ਼
ਹੋਣਾ ਹੈ। ਭਾਰਤ ਵਿੱਚ ਖ਼ੂਨ ਦੀਆਂ ਨਦੀਆਂ ਵਹਿਣਗੀਆਂ। ਫ਼ਿਰ ਭਾਰਤ ਵਿੱਚ ਹੀ ਦੁੱਧ ਦੀਆਂ ਨਦੀਆਂ
ਵਹਿਣਗੀਆਂ। ਇੱਥੇ ਸਭ ਧਰਮ ਵਾਲੇ ਇਕੱਠੇ ਹਨ। ਸਭ ਆਪਸ ਵਿੱਚ ਲੜ ਮਰਨਗੇ। ਇਹ ਪਿਛਾੜੀ ਦਾ ਮੌਤ ਹੈ।
ਪਾਕਿਸਤਾਨ ਵਿੱਚ ਕੀ-ਕੀ ਹੁੰਦਾ ਸੀ। ਬੜੀ ਕੜ੍ਹੀ ਸੀਨ ਸੀ। ਕੋਈ ਵੇਖੇ ਤਾਂ ਬੇਹੋਸ਼ ਹੋ ਜਾਵੇ। ਹੁਣ
ਬਾਬਾ ਤੁਹਾਨੂੰ ਮਜ਼ਬੂਤ ਬਣਾਉਂਦੇ ਹਨ। ਸ਼ਰੀਰ ਦਾ ਭਾਨ ਵੀ ਕੱਢ ਦਿੰਦੇ ਹਨ।
ਬਾਬਾ ਨੇ ਵੇਖਿਆ, ਬੱਚੇ
ਯਾਦ ਵਿੱਚ ਨਹੀਂ ਰਹਿੰਦੇ ਹਨ, ਬਹੁਤ ਕਮਜ਼ੋਰ ਹਨ ਇਸ ਲਈ ਸਰਵਿਸ ਵੀ ਨਹੀਂ ਵਧਦੀ ਹੈ। ਘੜੀ-ਘੜੀ ਲਿਖਦੇ
ਹਨ - ਬਾਬਾ ਯਾਦ ਭੁੱਲ ਜਾਂਦੀ ਹੈ, ਬੁੱਧੀ ਲੱਗਦੀ ਨਹੀਂ ਹੈ। ਬਾਬਾ ਕਹਿੰਦੇ ਹਨ ਯੋਗ ਅੱਖਰ ਛੱਡ
ਦੇਵੋ। ਵਿਸ਼ਵ ਦੀ ਬਾਦਸ਼ਾਹੀ ਦੇਣ ਵਾਲੇ ਬਾਪ ਨੂੰ ਤੁਸੀਂ ਭੁੱਲ ਜਾਂਦੇ ਹੋ! ਪਹਿਲਾਂ ਭਗਤੀ ਵਿੱਚ
ਬੁੱਧੀ ਕਿਤੇ ਹੋਰ ਚਲੀ ਜਾਂਦੀ ਸੀ ਤਾਂ ਆਪਣੇ ਆਪ ਨੂੰ ਚੁਟਕੀ ਕੱਟਦੇ ਸੀ। ਬਾਬਾ ਕਹਿੰਦੇ ਤੁਸੀਂ
ਆਤਮਾ ਅਵਿਨਾਸ਼ੀ ਹੋ। ਸਿਰਫ਼ ਤੁਸੀਂ ਪਾਵਨ ਅਤੇ ਪਤਿਤ ਬਣਦੇ ਹੋ। ਬਾਕੀ ਆਤਮਾ ਕੋਈ ਛੋਟੀ - ਵੱਡੀ ਨਹੀਂ
ਹੁੰਦੀ ਹੈ। ਅੱਛਾ!
ਮਿੱਠੇ-ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ -ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਆਪਣੇ ਆਪ
ਨਾਲ ਗੱਲਾਂ ਕਰੋ - ਓਹੋ! ਬਾਬਾ ਆਇਆ ਹੈ ਸਾਡੀ ਸਰਵਿਸ ਵਿੱਚ। ਉਹ ਸਾਨੂੰ ਘਰ ਬੈਠੇ ਪੜ੍ਹਾ ਰਹੇ ਹਨ!
ਬੇਹੱਦ ਦਾ ਬਾਬਾ ਬੇਹੱਦ ਦਾ ਸੁੱਖ ਦੇਣ ਵਾਲਾ ਹੈ, ਉਨ੍ਹਾਂਨੂੰ ਅਸੀਂ ਹੁਣ ਮਿਲੇ ਹਾਂ। ਇਵੇਂ ਪਿਆਰ
ਨਾਲ ਬਾਬਾ ਕਹੋ ਅਤੇ ਖੁਸ਼ੀ ਵਿੱਚ ਪ੍ਰੇਮ ਦੇ ਅੱਥਰੂ ਆ ਜਾਣ। ਰੋਮਾਂਚ ਖੜ੍ਹੇ ਹੋ ਜਾਣ।
2. ਹੁਣ ਵਾਪਿਸ ਘਰ ਜਾਣਾ
ਹੈ ਇਸ ਲਈ ਸਭ ਵਿਚੋਂ ਮਮੱਤਵ ਕੱਢ ਜਿਉਂਦੇ ਜੀ ਮਰਨਾ ਹੈ। ਇਸ ਦੇਹ ਨੂੰ ਵੀ ਭੁੱਲਣਾ ਹੈ। ਇਸ ਤੋਂ
ਵੱਖ ਹੋਣ ਦਾ ਅਭਿਆਸ ਕਰਨਾ ਹੈ।
ਵਰਦਾਨ:-
ਬੀਤੀ ਹੋਈ ਗੱਲਾਂ ਅਤੇ ਵ੍ਰਿਤੀਆਂ ਨੂੰ ਸਮਾਪਤ ਕਰ ਸੰਪੂਰਨ ਸਫ਼ਲਤਾ ਪ੍ਰਾਪਤ ਕਰਨ ਵਾਲੀ ਸਵੱਛ ਆਤਮਾ
ਭਵ
ਸੇਵਾ ਵਿੱਚ ਸਾਫ਼ ਬੁੱਧੀ,
ਸਾਫ਼ ਵ੍ਰਿਤੀ ਅਤੇ ਸਾਫ਼ ਕਰਮ ਸਫ਼ਲਤਾ ਦਾ ਸਹਿਜ ਆਧਾਰ ਹੈ। ਕੋਈ ਵੀ ਸੇਵਾ ਦਾ ਕੰਮ ਜਦੋਂ ਸ਼ੁਰੂ ਕਰਦੇ
ਹੋ ਤਾਂ ਪਹਿਲੇ ਚੈਕ ਕਰੋ ਬੁੱਧੀ ਦੇ ਵਿੱਚ ਕਿਸੇ ਆਤਮਾ ਦੀ ਬੀਤੀਆਂ ਹੋਇਆ ਗੱਲਾਂ ਦੀ ਸਮ੍ਰਿਤੀ ਤਾਂ
ਨਹੀਂ ਹੈ। ਉਸੀ ਵ੍ਰਿਤੀ, ਦ੍ਰਿਸ਼ਟੀ ਨਾਲ ਉਹਨਾਂ ਨੂੰ ਦੇਖਣਾ, ਉਹਨਾਂ ਨਾਲ ਬੋਲਣਾ… ਇਸ ਨਾਲ ਸੰਪੂਰਨ
ਸਫਲਤਾ ਨਹੀਂ ਹੋ ਸਕਦੀ ਇਸਲਈ ਬੀਤੀਆਂ ਹੋਈਆ ਗੱਲਾਂ ਨੂੰ ਅਤੇ ਵ੍ਰਿਤੀਆਂ ਨੂੰ ਸਮਾਪਤ ਕਰ ਸਾਫ਼ ਆਤਮਾ
ਬਣੋ ਤਾਂ ਹੀ ਸੰਪੂਰਨ ਸਫ਼ਲਤਾ ਪ੍ਰਾਪਤ ਹੋਵੇਗੀ।
ਸਲੋਗਨ:-
ਜੋ ਸਵ ਪਰਿਵਰਤਨ
ਕਰਦਾ ਹੈ - ਵਿਜੇ ਮਾਲਾ ਉਸ ਦੇ ਗਲੇ ਵਿੱਚ ਹੀ ਪੈਂਦੀ ਹੈ।