16.04.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਤੁਸੀਂ ਸਤੋਪ੍ਰਧਾਨ ਬਣਨਾ ਹੈ ਤਾਂ ਪਿਆਰ ਨਾਲ ਬਾਪ ਨੂੰ ਯਾਦ ਕਰੋ , ਪਾਰਸਨਾਥ ਸ਼ਿਵਬਾਬਾ ਤੁਹਾਨੂੰ ਪਾਰਸਪੁਰੀ ਦਾ ਮਾਲਿਕ ਬਣਾਉਣ ਆਏ ਹਨ ”

ਪ੍ਰਸ਼ਨ:-
ਤੁਸੀਂ ਬੱਚੇ ਕਿਸ ਇੱਕ ਧਾਰਨਾ ਦੇ ਨਾਲ ਹੀ ਮਹਿਮਾ ਯੋਗ ਬਣ ਜਾਵੋਗੇ?

ਉੱਤਰ:-
ਬਹੁਤ-ਬਹੁਤ ਨਿਰਮਾਣ ਚਿੱਤ ਬਣੋ। ਕਿਸੇ ਵੀ ਗੱਲ ਦਾ ਹੰਕਾਰ ਨਹੀਂ ਹੋਣਾ ਚਾਹੀਦਾ ਹੈ। ਬਹੁਤ ਮਿੱਠਾ ਬਣਨਾ ਹੈ। ਜ਼ਾਹੰਕਾਰ ਆਇਆ ਤਾਂ ਦੁਸ਼ਮਣ ਬਣ ਜਾਂਦੇ ਹਨ। ਉੱਚ ਅਤੇ ਨੀਚ, ਪਵਿੱਤਰਤਾ ਦੀ ਗੱਲ ਤੇ ਹੀ ਬਣਦੇ ਹਨ। ਜਦੋਂ ਪਵਿੱਤਰ ਹਨ ਤਾਂ ਮਾਨ ਹੈ, ਅਪਵਿੱਤਰ ਹਨ ਤਾਂ ਸਭ ਨੂੰ ਮੱਥਾ ਟੇਕਦੇ ਹਨ।

ਓਮ ਸ਼ਾਂਤੀ
ਰੂਹਾਨੀ ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ। ਬਾਪ ਵੀ ਸਮਝਦੇ ਹਨ ਕਿ ਅਸੀਂ ਇਨ੍ਹਾਂ ਬੱਚਿਆਂ ਨੂੰ ਸਮਝਾਉਂਦੇ ਹਾਂ। ਇਹ ਵੀ ਬੱਚਿਆਂ ਨੂੰ ਸਮਝਾਇਆ ਗਿਆ ਹੈ ਕਿ ਭਗਤੀ ਮਾਰਗ ਵਿੱਚ ਵੱਖ-ਵੱਖ ਨਾਮ ਨਾਲ ਅਨੇਕਾਂਨੇਕ ਚਿੱਤਰ ਬਣਾ ਦਿੱਤੇ ਹਨ। ਜਿਵੇਂਕਿ ਨੇਪਾਲ ਵਿੱਚ ਪਾਰਸਨਾਥ ਨੂੰ ਮੰਨਦੇ ਹਨ। ਉਸਦਾ ਬਹੁਤ ਵੱਡਾ ਮੰਦਿਰ ਹੈ। ਪਰ ਹੈ ਕੁਝ ਵੀ ਨਹੀਂ। 4 ਦਰਵਾਜ਼ੇ, 4 ਮੂਰਤੀਆਂ ਹਨ। ਚੋਥੇ ਵਿੱਚ ਕ੍ਰਿਸ਼ਨ ਨੂੰ ਰੱਖ ਦਿੱਤਾ ਹੈ। ਹੁਣ ਸ਼ਾਇਦ ਕੁਝ ਬਦਲੀ ਕਰ ਦਿੱਤਾ ਹੋਵੇ। ਹੁਣ ਪਾਰਸਨਾਥ ਤਾਂ ਜਰੂਰ ਸ਼ਿਵਬਾਬਾ ਨੂੰ ਕਹਾਂਗੇ। ਮਨੁੱਖਾਂ ਨੂੰ ਪਾਰਸ ਬੁੱਧੀ ਵੀ ਉਹ ਹੀ ਬਣਾਉਂਦੇ ਹਨ। ਤਾਂ ਪਹਿਲਾਂ-ਪਹਿਲਾਂ ਉਹਨਾਂ ਨੂੰ ਇਹ ਸਮਝਾਉਣਾ ਹੈ - ਉੱਚੇ ਤੇ ਉੱਚਾ ਹੈ ਭਗਵਾਨ, ਪਿੱਛੇ ਹੈ ਸਾਰੀ ਦੁਨੀਆਂ। ਸੂਕਸ਼ਮਵਤਨ ਵਿਚ ਸ੍ਰਿਸ਼ਟੀ ਤਾਂ ਹੈ ਨਹੀਂ। ਪਿੱਛੇ ਹੁੰਦੇ ਹਨ ਲਕਸ਼ਮੀ-ਨਰਾਇਣ ਜਾਂ ਵਿਸ਼ਨੂੰ। ਅਸਲ ਵਿੱਚ ਵਿਸ਼ਨੂੰ ਦਾ ਮੰਦਿਰ ਵੀ ਰਾਂਗ ਹੈ। ਵਿਸ਼ਨੂੰ ਚੱਤੁਰਭੁਜ, ਚਾਰ ਬਾਹਵਾਂ ਵਾਲਾ ਮਨੁੱਖ ਕੋਈ ਹੁੰਦਾ ਨਹੀਂ ਹੈ। ਬਾਪ ਸਮਝਾਉਂਦੇ ਹਨ ਇਹ ਲਕਸ਼ਮੀ -ਨਰਾਇਣ ਹਨ, ਜਿਨ੍ਹਾਂ ਨੂੰ ਇਕੱਠਾ ਵਿਸ਼ਨੂੰ ਰੂਪ ਵਿੱਚ ਦਿਖਾਇਆ ਹੈ। ਲਕਸ਼ਮੀ - ਨਰਾਇਣ ਤਾਂ ਦੋਵੇ ਵੱਖ-ਵੱਖ ਹਨ। ਸੂਕਸ਼ਮਵਤਨ ਵਿੱਚ ਵਿਸ਼ਨੂੰ ਨੂੰ 4 ਬਾਹਵਾਂ ਦੇ ਦਿੱਤੀਆਂ ਹਨ ਮਤਲਬ ਦੋਵਾਂ ਨੂੰ ਮਿਲਾ ਕੇ ਚੱਤੁਰਭੁਜ ਕਰ ਦਿੱਤਾ ਹੈ, ਬਾਕੀ ਇਵੇਂ ਦਾ ਕੋਈ ਹੁੰਦਾ ਨਹੀਂ ਹੈ। ਮੰਦਿਰ ਵਿੱਚ ਜੋ ਚਤੁੱਰਭੁਜ ਦਿਖਾਉਂਦੇ ਹਨ - ਉਹ ਹੈ ਸੂਕਸ਼ਮਵਤਨ ਦਾ। ਚਤੁੱਰਭੁਜ ਨੂੰ ਸ਼ੰਖ, ਚੱਕਰ, ਗਦਾ, ਪਦਮ ਆਦਿ ਦਿੰਦੇ ਹਨ। ਇਵੇਂ ਕੁਝ ਨਹੀਂ ਹੈ। ਚੱਕਰ ਵੀ ਤੁਹਾਨੂੰ ਬੱਚਿਆਂ ਨੂੰ ਹੈ। ਨੇਪਾਲ ਵਿੱਚ ਵਿਸ਼ਨੂੰ ਦਾ ਵੱਡਾ ਚਿੱਤਰ ਸ਼ੀਰ ਸਾਗਰ ਵਿੱਚ ਦਿਖਾਉਂਦੇ ਹਨ। ਪੂਜਾ ਦੇ ਦਿਨਾਂ ਵਿੱਚ ਥੋੜਾ ਦੁੱਧ ਪਾ ਦਿੰਦੇ ਹਨ। ਬਾਪ ਇੱਕ-ਇੱਕ ਗੱਲ ਚੰਗੀ ਤਰ੍ਹਾਂ ਸਮਝਾਉਂਦੇ ਹਨ। ਇਵੇਂ ਕੋਈ ਵੀ ਵਿਸ਼ਨੂੰ ਦਾ ਮਤਲਬ ਸਮਝਾ ਨਹੀਂ ਸਕਦਾ ਹੈ। ਜਾਣਦੇ ਹੀ ਨਹੀਂ ਹਨ। ਇਹ ਤਾਂ ਭਗਵਾਨ ਖੁੱਦ ਸਮਝਾਉਂਦੇ ਹਨ। ਭਗਵਾਨ ਕਿਹਾ ਜਾਂਦਾ ਹੈ ਸ਼ਿਵਬਾਬਾ ਨੂੰ। ਹੈ ਤਾਂ ਇੱਕ ਹੀ ਪਰ ਭਗਤੀ ਮਾਰਗ ਵਾਲਿਆਂ ਨੇ ਅਨੇਕਾਂ ਨਾਮ ਰੱਖ ਦਿੱਤੇ ਹਨ। ਤੁਸੀਂ ਹੁਣ ਅਨੇਕ ਨਾਮ ਨਹੀਂ ਲਵੋਗੇ। ਭਗਤੀ ਮਾਰਗ ਵਿੱਚ ਬੜੇ ਧੱਕੇ ਖਾਂਦੇ ਹਨ। ਤੁਸੀਂ ਵੀ ਖਾਧੇ। ਹੁਣ ਜੇਕਰ ਤੁਸੀਂ ਮੰਦਰ ਆਦਿ ਦੇਖੋਗੇ ਤਾਂ ਉਸ ਤੇ ਸਮਝਾਓਗੇ ਕਿ ਉੱਚੇ ਤੇ ਉੱਚਾ ਹੈ ਭਗਵਾਨ, ਸੁਪਰੀਮ ਸੋਲ, ਨਿਰਾਕਾਰ ਪਰਮਪਿਤਾ ਪਰਮਾਤਮਾ। ਆਤਮਾ ਸ਼ਰੀਰ ਦੁਆਰਾ ਕਹਿੰਦੀ ਹੈ - ਓ ਪਰਮਪਿਤਾ। ਉਸਦੀ ਫਿਰ ਮਹਿਮਾ ਵੀ ਹੈ ਗਿਆਨ ਦਾ ਸਾਗਰ, ਸੁੱਖ ਦਾ ਸਾਗਰ। ਭਗਤੀ ਮਾਰਗ ਵਿੱਚ ਇੱਕ ਦੇ ਅਨੇਕ ਚਿੱਤਰ ਰੱਖ ਦਿੱਤੇ ਹਨ। ਗਿਆਨ ਮਾਰਗ ਵਿੱਚ ਤਾਂ ਗਿਆਨ ਸਾਗਰ ਇੱਕ ਹੀ ਹੈ। ਉਹ ਹੀ ਪਤਿਤ - ਪਾਵਨ, ਸਰਵ ਦਾ ਸਦਗਤੀ ਦਾਤਾ ਹੈ। ਤੁਹਾਡੀ ਬੁੱਧੀ ਵਿੱਚ ਸਾਰਾ ਚੱਕਰ ਹੈ। ਉੱਚੇ ਤੇ ਉੱਚਾ ਪਰਮਾਤਮਾ ਹੈ, ਉਸਦੇ ਲਈ ਹੀ ਗਾਇਨ ਹੈ ਸਿਮਰ-ਸਿਮਰ ਸੁੱਖ ਪਾਵੋ ਮਤਲਬ ਇੱਕ ਬਾਪ ਨੂੰ ਹੀ ਯਾਦ ਕਰੋ ਮਤਲਬ ਸਿਮਰਨ ਕਰਦੇ ਰਹੋ, ਤਾਂ ਕਲਾਹ ਕਲੇਸ਼ ਸਭ ਮਿਟਣ ਤਨ ਦੇ, ਫਿਰ ਜੀਵਨ ਮੁਕਤੀ ਪਦ ਪਾਵੋ। ਇਹ ਜੀਵਨਮੁਕਤੀ ਹੈ ਨਾ। ਬਾਪ ਤੋਂ ਇਹ ਸੁੱਖ ਦਾ ਵਰਸਾ ਮਿਲਦਾ ਹੈ। ਕੱਲੇ ਇਹ ਤਾਂ ਨਹੀਂ ਪਾਉਣਗੇ। ਜਰੂਰ ਰਾਜਧਾਨੀ ਹੋਵੇਗੀ ਨਾ। ਗੋਇਆ ਬਾਪ ਰਾਜਧਾਨੀ ਸਥਾਪਨ ਕਰ ਰਹੇ ਹਨ। ਸਤਿਯੁੱਗ ਵਿੱਚ ਰਾਜਾ, ਰਾਣੀ, ਪ੍ਰਜਾ ਸਭ ਹੁੰਦੇ ਹਨ। ਤੁਸੀਂ ਗਿਆਨ ਪ੍ਰਾਪਤ ਕਰ ਰਹੇ ਹੋ, ਤਾਂ ਜਾਕੇ ਵੱਡੇ ਕੁੱਲ ਵਿੱਚ ਜਨਮ ਲਵੋਗੇ। ਬੜਾ ਸੁੱਖ ਮਿਲਦਾ ਹੈ। ਜਦੋਂ ਉਹ ਸਥਾਪਨਾ ਹੋ ਜਾਂਦੀ ਹੈ ਤਾਂ ਛੀ-ਛੀ ਆਤਮਾਵਾਂ ਸਜਾਵਾਂ ਖਾ ਕੇ ਵਾਪਸ ਚਲੀਆਂ ਜਾਂਦੀਆਂ ਹਨ। ਆਪਣੇ-ਆਪਣੇ ਸੈਕਸ਼ਨ ਵਿੱਚ ਜਾ ਕੇ ਠਹਿਰਨਗੀਆਂ। ਇੰਨੀਆਂ ਸਭ ਆਤਮਾਵਾਂ ਆਉਣਗੀਆਂ ਫਿਰ ਵਾਧੇ ਨੂੰ ਪਾਉਂਦੀਆਂ ਰਹਿਣਗੀਆਂ। ਇਹ ਬੁੱਧੀ ਵਿੱਚ ਰਹਿਣਾ ਚਾਹੀਦਾ ਹੈ ਕਿ ਉੱਪਰੋਂ ਕਿਵੇਂ ਆਉਂਦੇ ਹਾਂ। ਇਵੇਂ ਤਾਂ ਨਹੀਂ ਦੋ ਪੱਤੇ ਦੇ ਬਦਲੇ 10 ਪੱਤੇ ਇਕੱਠੇ ਆਉਣੇ ਚਾਹੀਦੇ ਹਨ। ਨਹੀਂ, ਕਾਇਦੇਸਿਰ ਪੱਤੇ ਨਿਕਲਦੇ ਹਨ। ਇਹ ਬਹੁਤ ਵੱਡਾ ਝਾੜ ਹੈ। ਦਿਖਾਉਂਦੇ ਹਨ ਇੱਕ ਦਿਨ ਵਿੱਚ ਲੱਖਾਂ ਦਾ ਵਾਧਾ ਹੋ ਜਾਂਦਾ ਹੈ। ਪਹਿਲਾਂ ਸਮਝਾਉਣਾ ਹੈ - ਉੱਚੇ ਤੇ ਉੱਚਾ ਹੈ ਭਗਵਾਨ, ਪਤਿਤ ਪਾਵਨ, ਦੁੱਖ ਹਰਤਾ ਸੁੱਖ ਕਰਤਾ ਵੀ ਉਹ ਹੀ ਹੈ। ਜੋ ਵੀ ਪਾਰਟਧਾਰੀ ਦੁੱਖੀ ਹੁੰਦੇ ਹਨ ਉਹਨਾਂ ਸਭ ਨੂੰ ਆਕੇ ਸੁੱਖ ਦਿੰਦਾ ਹਾਂ। ਦੁੱਖ ਦੇਣ ਵਾਲਾ ਹੈ ਰਾਵਣ। ਮਨੁੱਖਾਂ ਨੂੰ ਇਹ ਪਤਾ ਹੀ ਨਹੀਂ ਕਿ ਬਾਪ ਆਇਆ ਹੈ ਜੋ ਆਕੇ ਸਮਝੀਏ। ਬਹੁਤ ਤਾਂ ਸਮਝਦੇ-ਸਮਝਦੇ ਫਿਰ ਥਿਰਕ ਜਾਂਦੇ ਹਨ (ਹਿੱਲ ਜਾਂਦੇ ਹਨ)। ਜਿਵੇਂ ਨਹਾਉਂਦੇ-ਨਹਾਉਂਦੇ - ਪੈਰ ਫਿਸਲ ਜਾਂਦਾ ਹੈ ਤਾਂ ਪਾਣੀ ਅੰਦਰ ਚਲਾ ਜਾਂਦਾ ਹੈ। ਬਾਬਾ ਤਾਂ ਅਨੁਭਵੀ ਹੈ ਨਾ। ਇਹ ਤਾਂ ਵਿਸ਼ੈ ਸਾਗਰ ਹੈ। ਬਾਬਾ ਤੁਹਾਨੂੰ ਸ਼ੀਰ ਸਾਗਰ ਵਿੱਚ ਲੈ ਜਾਂਦੇ ਹਨ। ਪਰ ਮਾਇਆ ਰੂਪੀ ਗ੍ਰਾਹ ਚੰਗੇ-ਚੰਗੇ ਮਹਾਂਰਥੀਆਂ ਨੂੰ ਵੀ ਹੱਪ ਕਰ ਲੈਂਦੀ ਹੈ। ਜਿਉਂਦੇ ਜੀ ਬਾਪ ਦੀ ਗੋਦ ਵਿੱਚ ਮਰ ਕੇ ਰਾਵਣ ਦੀ ਗੋਦ ਵਿੱਚ ਚਲੇ ਜਾਂਦੇ ਹਨ ਮਤਲਬ ਕਿ ਮਰ ਜਾਂਦੇ ਹਨ। ਤੁਹਾਡੀ ਬੱਚਿਆਂ ਦੀ ਬੁੱਧੀ ਵਿੱਚ ਹੈ ਉੱਚੇ ਤੇ ਉੱਚਾ ਬਾਪ ਫਿਰ ਰਚਨਾ ਰਚਦੇ ਹਨ। ਹਿਸਟਰੀ ਜਾਗਰਾਫ਼ੀ ਸੂਕਸ਼ਮਵਤਨ ਦੀ ਤਾਂ ਹੈ ਨਹੀਂ। ਭਾਵੇਂ ਤੁਸੀਂ ਸੂਕਸ਼ਮਵਤਨ ਵਿੱਚ ਜਾਂਦੇ ਹੋ, ਸਾਕਸ਼ਾਤਕਾਰ ਕਰਦੇ ਹੋ। ਉੱਥੇ ਚਤੁੱਰਭੁਜ ਦੇਖਦੇ ਹੋ। ਚਿਤਰਾਂ ਵਿੱਚ ਹੈ ਨਾ। ਤਾਂ ਉਹ ਬੁੱਧੀ ਵਿੱਚ ਬੈਠਿਆ ਹੋਇਆ ਹੈ ਤਾਂ ਜਰੂਰ ਸਾਕਸ਼ਾਤਕਾਰ ਹੋਵੇਗਾ। ਪਰ ਇਵੇਂ ਦੀ ਕੋਈ ਚੀਜ਼ ਹੈ ਨਹੀਂ। ਇਹ ਭਗਤੀ ਮਾਰਗ ਦੇ ਚਿਤੱਰ ਹਨ। ਅਜੇ ਤੱਕ ਭਗਤੀ ਮਾਰਗ ਚੱਲ ਰਿਹਾ ਹੈ। ਭਗਤੀ ਮਾਰਗ ਪੂਰਾ ਹੋਵੇਗਾ ਤਾਂ ਫਿਰ ਇਹ ਚਿੱਤਰ ਰਹਿਣਗੇ ਨਹੀਂ। ਸਵਰਗ ਵਿੱਚ ਇਹ ਸਭ ਗੱਲਾਂ ਭੁੱਲ ਜਾਣਗੀਆਂ। ਹੁਣ ਬੁੱਧੀ ਵਿੱਚ ਹੈ ਕਿ ਇਹ ਲਕਸ਼ਮੀ - ਨਰਾਇਣ ਦੋ ਰੂਪ ਹਨ ਚਤੁੱਰਭੁਜ ਦੇ। ਲਕਸ਼ਮੀ - ਨਰਾਇਣ ਦੀ ਪੂਜਾ ਸੋ ਚਤੁੱਰਭੁਜ ਦੀ ਪੂਜਾ। ਲਕਸ਼ਮੀ -ਨਰਾਇਣ ਦਾ ਮੰਦਿਰ ਜਾਂ ਚਤੁੱਰਭੁਜ ਦਾ ਮੰਦਿਰ, ਗੱਲ ਇੱਕ ਹੀ ਹੈ। ਇਨ੍ਹਾਂ ਦੋਵਾਂ ਦਾ ਗਿਆਨ ਹੋਰ ਕਿਸੇ ਨੂੰ ਨਹੀਂ ਹੈ। ਤੁਸੀਂ ਜਾਣਦੇ ਹੋ ਇਹ ਲਕਸ਼ਮੀ - ਨਰਾਇਣ ਦਾ ਰਾਜ ਹੈ। ਵਿਸ਼ਨੂੰ ਦਾ ਰਾਜ ਤਾਂ ਨਹੀਂ ਕਹਾਂਗੇ। ਇਹ ਪਾਲਣਾ ਵੀ ਕਰਦੇ ਹਨ। ਸਾਰੇ ਵਿਸ਼ਵ ਦੇ ਮਾਲਿਕ ਹਨ ਤਾਂ ਵਿਸ਼ਵ ਦੀ ਪਾਲਣਾ ਕਰਦੇ ਹਨ।

ਸ਼ਿਵਭਗਵਾਨੁਵਾਚ - ਮੈਂ ਤੁਹਾਨੂੰ ਰਾਜਯੋਗ ਸਿਖਾਉਂਦਾ ਹਾਂ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ ਤਾਂ ਇਸ ਯੋਗ ਅਗਨੀ ਨਾਲ ਵਿਕਰਮ ਵਿਨਾਸ਼ ਹੋਣਗੇ। ਡੀਟੇਲ ਵਿੱਚ ਸਮਝਾਉਣਾ ਪਵੇ। ਬੋਲੋ, ਇਹ ਵੀ ਹੈ ਗੀਤਾ। ਸਿਰਫ਼ ਗੀਤਾ ਵਿੱਚ ਕ੍ਰਿਸ਼ਨ ਦਾ ਨਾਮ ਪਾ ਦਿੱਤਾ ਹੈ। ਇਹ ਤਾਂ ਹੈ ਰਾਂਗ, ਸਭ ਦੀ ਗਲਾਨੀ ਕਰ ਦਿੱਤੀ ਹੈ ਇਸ ਲਈ ਭਾਰਤ ਤਮੋਪ੍ਰਧਾਨ ਬਣ ਗਿਆ ਹੈ। ਹੁਣ ਹੈ ਕਲਯੁੱਗੀ ਦੁਨੀਆਂ ਦਾ ਅੰਤ, ਇਸਨੂੰ ਕਿਹਾ ਜਾਂਦਾ ਹੈ ਤਮੋਪ੍ਰਧਾਨ ਆਇਰਨ ਏਜ਼। ਜੋ ਸਤੋਪ੍ਰਧਾਨ ਸਨ, ਉਹਨਾਂ ਨੇ ਹੀ 84 ਜਨਮ ਲਏ ਹਨ। ਜਨਮ ਮਰਨ ਵਿੱਚ ਤਾਂ ਜਰੂਰ ਆਉਣਾ ਹੈ। ਜਦੋਂ ਪੂਰੇ 84 ਜਨਮ ਲੈਂਦੇ ਹਨ ਫਿਰ ਬਾਪ ਨੂੰ ਆਉਣਾ ਪੈਂਦਾ ਹੈ - ਪਹਿਲੇ ਨੰਬਰ ਵਿੱਚ। ਇੱਕ ਦੀ ਗੱਲ ਨਹੀਂ ਹੈ। ਇਹਨਾਂ ਦੀ ਸਾਰੀ ਰਾਜਧਾਨੀ ਸੀ ਨਾ, ਫਿਰ ਜਰੂਰ ਹੋਣੀ ਚਾਹੀਦੀ ਹੈ। ਬਾਪ ਸਭ ਦੇ ਲਈ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝੋ, ਬਾਪ ਨੂੰ ਯਾਦ ਕਰੋ ਤਾਂ ਯੋਗ ਅਗਨੀ ਨਾਲ ਪਾਪ ਕੱਟ ਜਾਣਗੇ। ਕਾਮ ਚਿਤਾ ਤੇ ਬੈਠ ਸਭ ਸਾਂਵਰੇ ਹੋ ਗਏ ਹਨ। ਹੁਣ ਸਾਂਵਰੇ ਤੋਂ ਗੋਰਾ ਕਿਵੇਂ ਬਣੇ? ਉਹ ਤਾਂ ਬਾਪ ਹੀ ਸਿਖਾਉਂਦੇ ਹਨ। ਕ੍ਰਿਸ਼ਨ ਦੀ ਆਤਮਾ ਜਰੂਰ ਵੱਖ-ਵੱਖ ਨਾਮ ਰੂਪ ਲੈ ਕੇ ਆਉਂਦੀ ਰਹੇਗੀ। ਜੋ ਲਕਸ਼ਮੀ - ਨਰਾਇਣ ਸਨ, ਉਹਨਾਂ ਨੂੰ ਹੀ 84 ਜਨਮਾਂ ਦੇ ਬਾਅਦ ਫਿਰ ਬਣਨਾ ਹੈ। ਤਾਂ ਉਹਨਾਂ ਦੇ ਬੜੇ ਜਨਮਾਂ ਦੇ ਅੰਤ ਵਿੱਚ ਬਾਪ ਆਕੇ ਪ੍ਰਵੇਸ਼ ਕਰਦੇ ਹਨ। ਫਿਰ ਉਹ ਸਤੋਪ੍ਰਧਾਨ ਵਿਸ਼ਵ ਦੇ ਮਾਲਿਕ ਬਣਦੇ ਹਨ। ਤੁਹਾਡੇ ਵਿੱਚ ਪਾਰਸਨਾਥ ਨੂੰ ਪੂਜਦੇ ਹਨ, ਸ਼ਿਵ ਨੂੰ ਵੀ ਪੂਜਦੇ ਹਨ। ਜਰੂਰ ਉਹਨਾਂ ਨੂੰ ਸ਼ਿਵ ਨੇ ਹੀ ਇਵੇਂ ਦਾ ਪਾਰਸਨਾਥ ਬਣਾਇਆ ਹੋਵੇਗਾ। ਟੀਚਰ ਤਾਂ ਚਾਹੀਦਾ ਹੈ ਨਾ। ਉਹ ਹੈ ਗਿਆਨ ਦਾ ਸਾਗਰ। ਹੁਣ ਸਤੋਪ੍ਰਧਾਨ ਪਾਰਸਨਾਥ ਬਣਨਾ ਹੈ ਤਾਂ ਬਾਪ ਨੂੰ ਬਹੁਤ ਪਿਆਰ ਨਾਲ ਯਾਦ ਕਰੋ। ਉਹ ਹੀ ਸਭ ਦੇ ਦੁੱਖ ਹਰਨ ਵਾਲਾ ਹੈ। ਬਾਪ ਤਾਂ ਸੁੱਖ ਦੇਣ ਵਾਲਾ ਹੈ। ਇਹ ਹੈ ਕੰਢਿਆਂ ਦਾ ਜੰਗਲ। ਬਾਪ ਆਏ ਹਨ ਫੁੱਲਾਂ ਦਾ ਬਗੀਚਾ ਬਣਾਉਣ। ਬਾਪ ਆਪਣਾ ਪਰਿਚੈ ਦਿੰਦੇ ਹਨ। ਮੈਂ ਇਸ ਸਾਧਾਰਨ ਬੁੱਢੇ ਤਨ ਵਿੱਚ ਪ੍ਰਵੇਸ਼ ਕਰਦਾ ਹਾਂ, ਜੋ ਆਪਣੇ ਜਨਮਾਂ ਨੂੰ ਨਹੀਂ ਜਾਣਦੇ ਹਨ। ਭਗਵਾਨੁਵਾਚ - ਮੈਂ ਤੁਹਾਨੂੰ ਰਾਜਯੋਗ ਸਿਖਾਉਂਦਾ ਹਾਂ। ਤਾਂ ਇਹ ਇਸ਼ਵਰੀਏ ਯੂਨੀਵਰਸਿਟੀ ਠਹਿਰੀ। ਏਮ ਆਬਜੈਕਟ ਹੈ ਹੀ ਰਾਜਾ-ਰਾਣੀ ਬਣਨ ਦੀ ਤਾਂ ਜਰੂਰ ਪ੍ਰਜਾ ਵੀ ਬਣੇਗੀ। ਮਨੁੱਖ ਯੋਗ-ਯੋਗ ਤਾਂ ਬਹੁਤ ਕਰਦੇ ਹਨ। ਨਿਰਵਿਰਤੀ ਮਾਰਗ ਵਾਲੇ ਤਾਂ ਅਨੇਕ ਹੱਠ ਯੋਗ ਕਰਦੇ ਹਨ। ਉਹ ਰਾਜਯੋਗ ਸਿਖਾ ਨਾਂ ਸਕਣ। ਬਾਪ ਦਾ ਹੈ ਹੀ ਇੱਕ ਤਰ੍ਹਾਂ ਦਾ ਯੋਗ। ਸਿਰਫ਼ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝ ਕੇ ਮੈਨੂੰ ਬਾਪ ਨੂੰ ਯਾਦ ਕਰੋ। 84 ਜਨਮ ਪੂਰੇ ਹੋਏ, ਹੁਣ ਵਾਪਿਸ ਘਰ ਜਾਣਾ ਹੈ। ਹੁਣ ਪਾਵਨ ਬਣਨਾ ਹੈ। ਇੱਕ ਬਾਪ ਨੂੰ ਯਾਦ ਕਰੋ, ਬਾਕੀ ਸਭ ਨੂੰ ਛੱਡੋ। ਭਗਤੀ ਮਾਰਗ ਵਿੱਚ ਤੁਸੀਂ ਗਾਉਂਦੇ ਸੀ ਤੁਸੀਂ ਆਵੋਗੇ ਤਾਂ ਅਸੀਂ ਇੱਕ ਸੰਗ ਜੋੜਾਂਗੇ। ਤਾਂ ਜਰੂਰ ਉਸ ਤੋਂ ਵਰਸਾ ਮਿਲਿਆ ਸੀ ਨਾ। ਅੱਧਾਕਲਪ ਹੈ ਸਵਰਗ, ਫਿਰ ਹੈ ਨਰਕ। ਰਾਵਣ ਰਾਜ ਸ਼ੁਰੂ ਹੁੰਦਾ ਹੈ। ਇਵੇਂ-ਇਵੇਂ ਸਮਝਾਉਣਾ ਹੈ। ਆਪਣੇ ਨੂੰ ਦੇਹ ਨਾਂ ਸਮਝੋ। ਆਤਮਾ ਅਵਿਨਾਸ਼ੀ ਹੈ। ਆਤਮਾ ਵਿੱਚ ਹੀ ਸਾਰਾ ਪਾਰਟ ਭਰਿਆ ਹੋਇਆ ਹੈ, ਜੋ ਤੁਸੀਂ ਵਜਾਉਂਦੇ ਹੋ। ਹੁਣ ਸ਼ਿਵਬਾਬਾ ਨੂੰ ਯਾਦ ਕਰੋ ਤਾਂ ਬੇੜਾ ਪਾਰ ਹੋ ਜਾਵੇਗਾ। ਸੰਨਿਆਸੀ ਪਵਿੱਤਰ ਬਣਦੇ ਹਨ ਤਾਂ ਉਹਨਾਂ ਦਾ ਕਿੰਨਾ ਮਾਨ ਹੁੰਦਾ ਹੈ। ਸਾਰੇ ਮੱਥਾ ਝੁਕਾਉਂਦੇ ਹਨ। ਪਵਿੱਤਰਤਾ ਦੀ ਗੱਲ ਤੇ ਹੀ ਉੱਚੇ ਤੇ ਨੀਚੇ ਬਣਦੇ ਹਨ। ਦੇਵਤਾ ਹਨ ਬਿਲਕੁਲ ਉੱਚ। ਸੰਨਿਆਸੀ ਫਿਰ ਇੱਕ ਜਨਮ ਪਵਿੱਤਰ ਬਣਦੇ ਹਨ, ਫਿਰ ਦੂਜਾ ਜਨਮ ਤਾਂ ਵਿਕਾਰ ਤੋਂ ਹੀ ਲੈਂਦੇ ਹਨ। ਦੇਵਤਾ ਹੁੰਦੇ ਹੀ ਹਨ ਸਤਿਯੁੱਗ ਵਿੱਚ। ਹੁਣ ਤੁਸੀਂ ਪੜਦੇ ਹੋ ਫਿਰ ਪੜਾਉਂਦੇ ਵੀ ਹੋ। ਕੋਈ ਪੜਦੇ ਹਨ ਪਰ ਦੂਜਿਆਂ ਨੂੰ ਸਮਝਾ ਨਹੀਂ ਸਕਦੇ ਹਨ ਕਿਉਂਕਿ ਧਾਰਨਾ ਹੁੰਦੀ ਨਹੀਂ ਹੈ। ਬਾਬਾ ਕਹਿੰਦੇ ਤੁਹਾਡੀ ਤਕਦੀਰ ਵਿੱਚ ਨਹੀਂ ਹੈ ਤਾਂ ਬਾਪ ਕੀ ਕਰੇ। ਬਾਪ ਜੇਕਰ ਸਭ ਨੂੰ ਅਸ਼ੀਰਵਾਦ ਬੈਠ ਕਰੇ ਤਾਂ ਸਭ ਸਕਾਲਰਸ਼ਿਪ ਲੈ ਲੈਣ। ਉਹ ਤਾਂ ਭਗਤੀ ਮਾਰਗ ਵਿੱਚ ਅਸ਼ੀਰਵਾਦ ਕਰਦੇ ਹਨ। ਸੰਨਿਆਸੀ ਵੀ ਇਵੇਂ ਹੀ ਕਰਦੇ ਹਨ। ਉਹਨਾਂ ਨੂੰ ਜਾਕੇ ਕਹਿਣਗੇ ਮੈਨੂੰ ਬੱਚਾ ਹੋਵੇ, ਅਸ਼ੀਰਵਾਦ ਕਰੋ। ਅੱਛਾ, ਤੁਹਾਨੂੰ ਬੱਚਾ ਹੋਵੇਗਾ। ਬੱਚੀ ਹੋਈ ਤਾਂ ਕਹਿਣਗੇ ਭਾਵੀ। ਬੱਚਾ ਹੋਇਆ ਤਾਂ ਵਾਹ-ਵਾਹ ਕਰ ਚਰਨਾਂ ਤੇ ਡਿੱਗਦੇ ਰਹਿਣਗੇ। ਅੱਛਾ, ਜੇਕਰ ਮਰਿਆ ਤਾਂ ਰੋਣ-ਪਿੱਟਣ, ਗੁਰੂ ਨੂੰ ਗਾਲੀ ਦੇਣ ਲੱਗ ਪੈਣਗੇ। ਗੁਰੂ ਕਹੇਗਾ ਇਹ ਭਾਵੀ ਸੀ। ਕਹਿਣਗੇ, ਪਹਿਲਾਂ ਕਿਉਂ ਨਹੀਂ ਦੱਸਿਆ। ਕੋਈ ਮਰੇ ਹੋਏ ਤੋਂ ਜਿਉਂਦੇ ਹੋ ਜਾਂਦੇ ਤਾਂ ਇਹ ਵੀ ਭਾਵੀ ਹੀ ਕਹਾਂਗੇ। ਉਹ ਵੀ ਡਰਾਮਾ ਵਿੱਚ ਨੂੰਧ ਹੈ। ਆਤਮਾ ਕਿੱਥੇ ਲੁੱਕ ਜਾਂਦੀ ਹੈ। ਡਾਕਟਰ ਲੋਕ ਵੀ ਸਮਝਦੇ ਹਨ ਇਹ ਮਰਿਆ ਹੋਇਆ ਹੈ, ਫਿਰ ਜਿਉਂਦਾ ਹੋ ਜਾਂਦਾ ਹੈ। ਚਿਤਾ ਤੇ ਚੜੇ ਹੋਏ ਵੀ ਉੱਠ ਜਾਂਦੇ ਹਨ। ਕੋਈ ਇੱਕ ਨੇ ਕਿਸੇ ਨੂੰ ਮੰਨਿਆ ਤਾਂ ਉਹਨਾਂ ਦੇ ਪਿੱਛੇ ਢੇਰ ਪੈ ਜਾਂਦੇ ਹਨ।

ਤੁਹਾਨੂੰ ਬੱਚਿਆਂ ਨੂੰ ਬੜਾ ਨਿਰਮਾਣਚਿੱਤ ਹੋਕੇ ਚੱਲਣਾ ਹੈ। ਹੰਕਾਰ ਜਰਾ ਵੀ ਨਾਂ ਹੋਵੇ। ਅੱਜਕਲ ਕਿਸੇ ਨੂੰ ਜਰਾ ਵੀ ਹੰਕਾਰ ਦਿਖਾਇਆ ਤਾਂ ਦੁਸ਼ਮਣੀ ਵਧੀ। ਬਹੁਤ ਮਿੱਠਾ ਹੋ ਕੇ ਚੱਲਣਾ ਹੈ। ਨੇਪਾਲ ਵਿੱਚ ਵੀ ਆਵਾਜ਼ ਨਿਕਲੇਗਾ। ਅਜੇ ਤੁਹਾਡੀ ਬੱਚਿਆਂ ਦੀ ਮਹਿਮਾ ਦਾ ਸਮਾਂ ਹੈ ਨਹੀਂ। ਨਹੀਂ ਤਾਂ ਉਹਨਾਂ ਦੇ ਅਖਾੜੇ ਉੱਡ ਜਾਣ। ਵੱਡੇ-ਵੱਡੇ ਜਾਗ ਜਾਣ ਅਤੇ ਸਭ ਵਿੱਚ ਬੈਠ ਸੁਨਾਉਣ, ਤਾਂ ਉਹਨਾਂ ਦੇ ਪਿੱਛੇ ਢੇਰ ਆ ਜਾਣ। ਕੋਈ ਵੀ ਐਮ.ਪੀ. ਬੈਠ ਤੁਹਾਡੀ ਮਹਿਮਾ ਕਰੇ ਕਿ ਭਾਰਤ ਦਾ ਰਾਜਯੋਗ ਇੰਨਾ ਬ੍ਰਹਮਾਕੁਮਾਰ-ਕੁਮਾਰੀਆਂ ਦੇ ਸਿਵਾਏ ਕੋਈ ਸਿਖਾ ਨਹੀਂ ਸਕਦੇ ਹਨ, ਇਵੇਂ ਦਾ ਅਜੇ ਤੱਕ ਕੋਈ ਨਿਕਲਿਆ ਨਹੀਂ ਹੈ। ਬੱਚਿਆਂ ਨੂੰ ਬੜਾ ਹੁਸ਼ਿਆਰ, ਚਮਤਕਾਰੀ ਬਣਨਾ ਹੈ। ਫਲਾਣੇ-ਫਲਾਣੇ ਭਾਸ਼ਣ ਕਿਵੇਂ ਕਰਦੇ ਹਨ, ਸਿੱਖਣਾ ਚਾਹੀਦਾ ਹੈ। ਸਰਵਿਸ ਕਰਨ ਦੀ ਯੁੱਕਤੀ ਬਾਪ ਸਿਖਾਉਂਦੇ ਹਨ। ਬਾਬਾ ਨੇ ਜੋ ਮੁਰਲੀ ਚਲਾਈ, ਅਕਯੂਰੇਟ ਕਲਪ-ਕਲਪ ਇਵੇਂ ਹੀ ਚਲਾਈ ਹੋਵੇਗੀ। ਡਰਾਮਾ ਵਿੱਚ ਨੂੰਧ ਹੈ। ਪ੍ਰਸ਼ਨ ਨਹੀਂ ਉੱਠ ਸਕਦਾ ਹੈ - ਇਵੇਂ ਕਿਉਂ? ਡਰਾਮਾ ਅਨੁਸਾਰ ਜੋ ਸਮਝਾਉਣਾ ਸੀ ਉਹ ਸਮਝਾਇਆ। ਸਮਝਾਉਂਦਾ ਰਹਿੰਦਾ ਹਾਂ। ਬਾਕੀ ਲੋਕ ਤਾਂ ਬਹੁਤ ਪ੍ਰਸ਼ਨ ਕਰਨਗੇ। ਬੋਲੋ, ਪਹਿਲੇ ਮਨਮਨਾਭਵ ਹੋ ਜਾਵੋ। ਬਾਪ ਨੂੰ ਜਾਨਣ ਨਾਲ ਤੁਸੀਂ ਸਭ ਕੁਝ ਜਾਣ ਜਾਵੋਗੇ। ਅੱਛਾ!

ਮਿੱਠੇ-ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ -ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1 . ਸਰਵਿਸ ਦੀ ਯੁਕਤੀ ਸਿੱਖ ਕੇ ਬਹੁਤ-ਬਹੁਤ ਹੁਸ਼ਿਆਰ ਅਤੇ ਚਮਤਕਾਰੀ ਬਣਨਾ ਹੈ। ਧਾਰਨਾ ਕਰ ਫਿਰ ਦੂਜਿਆਂ ਨੂੰ ਕਰਵਾਉਣੀ ਹੈ। ਪੜਾਈ ਨਾਲ ਆਪਣੀ ਤਕਦੀਰ ਆਪੇਹੀ ਬਣਾਉਣੀ ਹੈ।

2. ਕਿਸੇ ਵੀ ਗੱਲ ਵਿੱਚ ਜਰਾ ਵੀ ਹੰਕਾਰ ਨਹੀਂ ਦਿਖਾਉਣਾ ਹੈ, ਬਹੁਤ-ਬਹੁਤ ਮਿੱਠਾ ਅਤੇ ਨਿਰਮਾਣਚਿੱਤ ਬਣਨਾ ਹੈ। ਮਾਇਆ ਰੂਪੀ ਗ੍ਰਾਹ ਤੋਂ ਆਪਣੀ ਸੰਭਾਲ ਕਰਨੀ ਹੈ।

ਵਰਦਾਨ:-
ਬੀਤੀ ਨੂੰ ਸ਼੍ਰੇਸ਼ਠ ਵਿਧੀ ਨਾਲ ਬੀਤੀ ਕਰ ਯਾਦਗਾਰ ਸਵਰੂਪ ਬਣਾਉਣ ਵਾਲੇ ਪਾਸ ਵਿਦ ਅਨਰ ਭਵ

“ਪਾਸਟ ਇਜ ਪਾਸਟ” ਤਾਂ ਹੋਣਾ ਹੀ ਹੈ। ਸਮੇਂ ਅਤੇ ਦ੍ਰਿਸ਼ ਸਭ ਪਾਸ ਹੋ ਜਾਣਗੇ ਪਰ ਪਾਸ ਵਿਦ ਆਨਰ ਬਣਕੇ ਹਰ ਸੰਕਲਪ ਅਤੇ ਸਮੇਂ ਨੂੰ ਪਾਸ ਕਰੋ ਮਤਲਬ ਬੀਤੀ ਨੂੰ ਇਵੇਂ ਦੀ ਸ਼੍ਰੇਸ਼ਠ ਵਿਧੀ ਨਾਲ ਬੀਤੀ ਕਰੋ, ਜੋ ਬੀਤੀ ਨੂੰ ਸਮ੍ਰਿਤੀ ਵਿੱਚ ਲਿਆਉਂਦੇ ਹੀ ਵਾਹ, ਵਾਹ ਦੇ ਬੋਲ ਦਿਲ ਤੋਂ ਨਿਕਲਣ। ਹੋਰ ਆਤਮਾਵਾਂ ਤੁਹਾਡੀ ਬੀਤੀ ਹੋਈ ਸਟੋਰੀ ਤੋਂ ਪਾਠ ਪੜ੍ਹਣ। ਤੁਹਾਡੀ ਬੀਤੀ, ਯਾਦਗਾਰ -ਸਵਰੂਪ ਬਣ ਜਾਏ ਤਾਂ ਕੀਰਤਨ ਮਤਲਬ ਕੀਰਤੀ ਗਾਉਂਦੇ ਰਹਿਣਗੇ।

ਸਲੋਗਨ:-
ਖੁਦ ਕਲਿਆਣ ਦਾ ਸ਼੍ਰੇਸ਼ਠ ਪਲੈਨ ਬਣਾਓ ਉਦੋਂ ਵਿਸ਼ਵ ਸੇਵਾ ਵਿੱਚ ਸਕਾਸ਼ ਮਿਲੇਗੀ।