17.04.24 Punjabi Morning Murli Om Shanti BapDada Madhuban
ਮਿੱਠੇ ਬੱਚੇ:- ਇਹ
ਵੰਡਰਫੁੱਲ ਪੜਾਈ ਬੇਹੱਦ ਦਾ ਬਾਪ ਪੜਾਉਂਦੇ ਹਨ , ਬਾਪ ਅਤੇ ਉਸਦੀ ਪੜਾਈ ਵਿੱਚ ਕੋਈ ਵੀ ਸੰਨਸ਼ੇ (
ਸ਼ੱਕ ) ਨਹੀਂ ਆਉਣਾ ਚਾਹੀਦਾ ਹੈ , ਪਹਿਲਾਂ ਨਿਸ਼ਚੈ ਚਾਹੀਦਾ ਹੈ ਕਿ ਸਾਨੂੰ ਪੜਾਉਣ ਵਾਲਾ ਕੌਣ ”
ਪ੍ਰਸ਼ਨ:-
ਤੁਹਾਨੂੰ ਬੱਚਿਆਂ
ਨੂੰ ਨਿਰੰਤਰ ਯਾਦ ਦੀ ਯਾਤਰਾ ਵਿੱਚ ਰਹਿਣ ਦੀ ਸ਼੍ਰੀਮਤ ਕਿਉਂ ਮਿਲੀ ਹੈ?
ਉੱਤਰ:-
ਕਿਉਂਕਿ ਮਾਇਆ ਦੁਸ਼ਮਣ ਅਜੇ ਵੀ ਤੁਹਾਡੇ ਪਿੱਛੇ ਹੈ, ਜਿਸ ਨੇ ਤੁਹਾਨੂੰ ਸੁੱਟਿਆ ਹੈ। ਅਜੇ ਉਹ ਤੁਹਾਡਾ
ਪਿੱਛਾ ਨਹੀਂ ਛੱਡੇਗੀ ਇਸ ਲਈ ਗਫ਼ਲਤ ਨਹੀਂ ਕਰਨੀ ਹੈ। ਭਾਵੇਂ ਤੁਸੀਂ ਸੰਗਮਯੁੱਗ ਤੇ ਹੋ ਪਰ ਅੱਧਾਕਲਪ
ਉਸਦੇ ਰਹੇ ਹੋ ਇਸ ਲਈ ਜਲਦੀ ਨਹੀਂ ਛੱਡੇਗੀ। ਯਾਦ ਭੁੱਲੀ ਅਤੇ ਮਾਇਆ ਨੇ ਵਿਕਰਮ ਕਰਵਾਇਆ ਇਸ ਲਈ
ਖ਼ਬਰਦਾਰ ਰਹਿਣਾ ਹੈ। ਆਸੁਰੀ ਮੱਤ ਤੇ ਨਹੀਂ ਚੱਲਣਾ ਹੈ।
ਓਮ ਸ਼ਾਂਤੀ
ਹੁਣ ਬੱਚੇ ਵੀ ਹਨ, ਬਾਬਾ ਵੀ ਹੈ। ਬਾਬਾ ਅਨੇਕ ਬੱਚਿਆਂ ਨੂੰ ਕਹਿਣਗੇ 'ਓ ਬੇਟੇ' ਸਾਰੇ ਬੱਚੇ ਫਿਰ
ਕਹਿਣਗੇ 'ਓ ਬਾਬਾ'। ਬੱਚੇ ਹਨ ਬਹੁਤੇ। ਤੁਸੀਂ ਸਮਝਦੇ ਹੋ ਇਹ ਗਿਆਨ ਅਸੀ ਆਤਮਾਵਾਂ ਦੇ ਲਈ ਹੀ ਹੈ।
ਇੱਕ ਬਾਪ ਦੇ ਕਿੰਨੇ ਢੇਰ ਬੱਚੇ ਹਨ। ਬੱਚੇ ਜਾਣਦੇ ਹਨ ਬਾਪ ਪੜਾਉਣ ਆਇਆ ਹੈ। ਉਹ ਪਹਿਲੇ-ਪਹਿਲੇ ਬਾਬਾ
ਹੈ, ਫਿਰ ਟੀਚਰ ਹੈ, ਫਿਰ ਗੁਰੂ ਹੈ। ਹੁਣ ਬਾਪ ਤਾਂ ਬਾਪ ਹੀ ਹੈ। ਫਿਰ ਪਾਵਨ ਬਣਾਉਣ ਦੇ ਲਈ ਯਾਦ ਦੀ
ਯਾਤਰਾ ਸਿਖਾਉਂਦੇ ਹਨ। ਅਤੇ ਇਹ ਵੀ ਬੱਚੇ ਸਮਝਦੇ ਹਨ ਕਿ ਇਹ ਪੜਾਈ ਵੰਡਰਫੁੱਲ ਹੈ। ਡਰਾਮਾ ਦੇ
ਆਦਿ-ਮੱਧ-ਅੰਤ ਦਾ ਰਾਜ਼ ਬਾਪ ਦੇ ਸਿਵਾਏ ਕੋਈ ਦੱਸ ਨਹੀਂ ਸਕਦਾ ਹੈ, ਇਸ ਲਈ ਉਸਨੂੰ ਬੇਹੱਦ ਦਾ ਬਾਪ
ਕਿਹਾ ਜਾਂਦਾ ਹੈ। ਇਹ ਨਿਸ਼ਚੈ ਤਾਂ ਬੱਚਿਆਂ ਨੂੰ ਜਰੂਰ ਬੈਠਦਾ ਹੈ, ਇਸ ਵਿੱਚ ਸੰਨਸ਼ੇ(ਸ਼ੱਕ) ਦੀ ਗੱਲ
ਉੱਠ ਨਹੀਂ ਸਕਦੀ। ਇੰਨੀ ਬੇਹੱਦ ਦੀ ਪੜਾਈ, ਬੇਹੱਦ ਬਾਪ ਦੇ ਸਿਵਾਏ ਤਾਂ ਕੋਈ ਪੜ੍ਹਾ ਨਹੀਂ ਸਕਦਾ
ਹੈ। ਬੁਲਾਉਂਦੇ ਵੀ ਹਨ ਕਿ ਬਾਬਾ ਆਓ, ਸਾਨੂੰ ਪਾਵਨ ਦੁਨੀਆਂ ਵਿੱਚ ਲੈ ਚੱਲੋ ਕਿਉਂਕਿ ਇਹ ਹੈ ਪਤਿਤ
ਦੁਨੀਆਂ। ਪਾਵਨ ਦੁਨੀਆਂ ਵਿੱਚ ਬਾਪ ਲੈ ਜਾਂਦੇ ਹਨ। ਓਥੇ ਥੋੜੀ ਕਹਾਂਗੇ ਬਾਬਾ ਆਓ, ਪਾਵਨ ਦੁਨੀਆਂ
ਵਿੱਚ ਲੈ ਚੱਲੋ। ਬੱਚੇ ਜਾਣਦੇ ਹਨ ਸਾਡਾ ਆਤਮਾਵਾਂ ਦਾ ਉਹ ਬਾਪ ਹੈ। ਤਾਂ ਦੇਹ ਦਾ ਭਾਨ ਟੁੱਟ ਜਾਂਦਾ
ਹੈ। ਆਤਮਾ ਕਹਿੰਦੀ ਹੈ ਉਹ ਮੇਰਾ ਬਾਪ ਹੈ। ਹੁਣ ਇਹ ਤਾਂ ਨਿਸ਼ਚੈ ਰਹਿਣਾ ਚਾਹੀਦਾ ਹੈ ਬਰੋਬਰ ਬਾਪ ਦੇ
ਬਗੈਰ ਕੋਈ ਇੰਨੀ ਨਾਲ਼ੇਜ਼ ਦੇ ਨਹੀਂ ਸਕਦਾ ਹੈ। ਪਹਿਲਾਂ ਤਾਂ ਇਹ ਨਿਸ਼ਚੈ ਬੁੱਧੀ ਵਿੱਚ ਚਾਹੀਦਾ ਹੈ।
ਨਿਸ਼ਚੈ ਵੀ ਆਤਮਾ ਨੂੰ ਬੁੱਧੀ ਵਿੱਚ ਹੁੰਦਾ ਹੈ। ਆਤਮਾ ਨੂੰ ਇਹ ਗਿਆਨ ਮਿਲਦਾ ਹੈ, ਸਾਡਾ ਇਹ ਬਾਬਾ
ਹੈ। ਇਹ ਬਹੁਤ ਪੱਕਾ ਨਿਸ਼ਚੈ ਬੱਚਿਆਂ ਨੂੰ ਹੋਣਾ ਚਾਹੀਦਾ ਹੈ। ਮੁੱਖ ਨਾਲ ਕੁਝ ਕਹਿਣਾ ਨਹੀਂ ਹੈ। ਅਸੀਂ
ਆਤਮਾ ਇੱਕ ਸ਼ਰੀਰ ਛੱਡ ਦੂਜਾ ਲੈਂਦੇ ਹਾਂ। ਆਤਮਾ ਵਿੱਚ ਹੀ ਸਭ ਸੰਸਕਾਰ ਹਨ।
ਹੁਣ ਤੁਸੀਂ ਜਾਣਦੇ ਹੋ
ਬਾਬਾ ਆਇਆ ਹੈ, ਸਾਨੂੰ ਇਵੇਂ ਦਾ ਪੜਾਉਂਦੇ ਹਨ, ਕਰਮ ਸਿਖਾਉਂਦੇ ਹਨ ਜੋ ਅਸੀਂ ਇਸ ਦੁਨੀਆਂ ਵਿੱਚ
ਆਵਾਂਗੇ ਹੀ ਨਹੀਂ। ਉਹ ਮਨੁੱਖ ਤਾਂ ਸਮਝਦੇ ਹਨ ਇਸ ਦੁਨੀਆਂ ਵਿੱਚ ਆਉਣਾ ਹੈ। ਤੁਸੀਂ ਇਵੇਂ ਨਹੀਂ
ਸਮਝਦੇ ਹੋ। ਤੁਸੀਂ ਇਹ ਅਮਰਕਥਾ ਸੁਣ ਅਮਰਪੁਰੀ ਵਿੱਚ ਜਾਂਦੇ ਹੋ। ਅਮਰਪੁਰੀ ਮਤਲਬ ਜਿੱਥੇ ਸਦਾ ਅਮਰ
ਰਹੀਏ।
ਸਤਿਯੁੱਗ ਤ੍ਰੇਤਾ ਹੈ
ਅਮਰਪੁਰੀ। ਬੱਚਿਆਂ ਨੂੰ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਇਹ ਪੜਾਈ ਸਿਵਾਏ ਬਾਪ ਦੇ ਹੋਰ ਕੋਈ ਪੜਾ
ਨਾਂ ਸਕੇ। ਬਾਪ ਸਾਨੂੰ ਪੜਾਉਂਦੇ ਹਨ ਅਤੇ ਜੋ ਟੀਚਰਜ਼ ਹਨ ਉਹ ਆਰਡੀਨਰੀ ਮਨੁੱਖ ਹਨ। ਇੱਥੇ ਤੁਸੀਂ
ਜਿਸਨੂੰ ਪਤਿਤ-ਪਾਵਨ, ਦੁੱਖ-ਹਰਤਾ ਸੁੱਖ ਕਰਤਾ ਕਹਿੰਦੇ ਹੋ, ਉਹ ਬਾਪ ਹੁਣ ਸਾਹਮਣੇ ਪੜ੍ਹਾ ਰਹੇ ਹਨ।
ਸਾਹਮਣੇ ਹੋਣ ਬਿਗੈਰ ਰਾਜਯੋਗ ਦੀ ਪੜਾਈ ਕਿਵੇਂ ਪੜਾਉਣ? ਬਾਪ ਕਹਿੰਦੇ ਹਨ ਤੁਹਾਨੂੰ ਸਵੀਟ ਬੱਚਿਆਂ
ਨੂੰ ਇੱਥੇ ਪੜਾਉਣ ਆਉਂਦਾ ਹਾਂ। ਪੜਾਉਣ ਲਈ ਇਸ ਵਿੱਚ ਪ੍ਰਵੇਸ਼ ਕਰਦਾ ਹਾਂ। ਬਰੋਬਰ ਭਗਵਾਨੁਵਾਚ ਵੀ
ਹੈ, ਤਾਂ ਜਰੂਰ ਉਨ੍ਹਾਂ ਨੂੰ ਸ਼ਰੀਰ ਚਾਹੀਦਾ ਹੈ। ਨਾਂ ਸਿਰਫ ਮੂੰਹ ਪਰ ਸਾਰਾ ਸ਼ਰੀਰ ਚਾਹੀਦਾ ਹੈ।
ਬਾਪ ਕਹਿੰਦੇ ਹਨ - ਮਿੱਠੇ-ਮਿੱਠੇ ਰੂਹਾਨੀ ਬੱਚਿਓ, ਮੈਂ ਕਲਪ-ਕਲਪ ਪੁਰਸ਼ੋਤਮ ਸੰਗਮਯੁੱਗ ਤੇ ਸਾਧਾਰਨ
ਤਨ ਵਿੱਚ ਆਉਂਦਾ ਹਾਂ। ਬਹੁਤ ਗਰੀਬ ਵੀ ਨਹੀਂ, ਤਾਂ ਬਹੁਤ ਸਾਹੂਕਾਰ ਵੀ ਨਹੀਂ, ਸਾਧਾਰਨ ਹਾਂ। ਇਹ
ਤਾਂ ਤੁਹਾਨੂੰ ਬੱਚਿਆਂ ਨੂੰ ਨਿਸ਼ਚੈ ਹੋਣਾ ਚਾਹੀਦਾ ਹੈ - ਉਹ ਸਾਡਾ ਬਾਬਾ ਹੈ ਅਸੀਂ ਆਤਮਾ ਹਾਂ,
ਸਾਡੀਆਂ ਆਤਮਾਵਾਂ ਦਾ ਬਾਬਾ ਹੈ। ਸਾਰੀ ਦੁਨੀਆਂ ਦੇ ਜੋ ਵੀ ਮਨੁੱਖ ਮਾਤਰ ਦੀਆਂ ਆਤਮਾਵਾਂ ਹਨ ਉਨ੍ਹਾਂ
ਸਭ ਦਾ ਬਾਬਾ ਹਾਂ। ਇਸ ਲਈ ਉਸਨੂੰ ਬੇਹੱਦ ਦਾ ਬਾਬਾ ਕਿਹਾ ਜਾਂਦਾ ਹੈ। ਸ਼ਿਵ ਜਯੰਤੀ ਮਨਾਉਂਦੇ ਹਨ,
ਉਸਦਾ ਵੀ ਕਿਸੇ ਨੂੰ ਪਤਾ ਨਹੀਂ ਹੈ। ਕਿਸੇ ਨੂੰ ਪੁੱਛੋ ਸ਼ਿਵ ਜਯੰਤੀ ਕਦੋਂ ਤੋਂ ਮਨਾਈ ਜਾ ਰਹੀ ਹੈ?
ਤਾਂ ਕਹਿਣਗੇ ਪਰੰਪਰਾ ਤੋਂ। ਉਹ ਵੀ ਕਦੋਂ ਤੋਂ? ਕੋਈ ਡੇਟ ਤਾਂ ਚਾਹੀਦੀ ਹੈ ਨਾ। ਡਰਾਮਾ ਤਾਂ ਅਨਾਦਿ
ਹੈ ਨਾ। ਪਰ ਐਕਟੀਵਿਟੀ ਜੋ ਡਰਾਮਾ ਵਿੱਚ ਹੁੰਦੀ ਹੈ, ਉਸਦੀ ਤਿਥੀ - ਤਾਰੀਖ਼ ਤਾਂ ਚਾਹੀਦੀ ਹੈ ਨਾ।
ਇਹ ਤਾਂ ਕੋਈ ਵੀ ਜਾਣਦੇ ਨਹੀਂ ਹਨ। ਸਾਡੇ ਸ਼ਿਵਬਾਬਾ ਆਉਂਦੇ ਹਨ, ਉਸ ਪਿਆਰ ਨਾਲ ਜਯੰਤੀ ਨਹੀਂ
ਮਨਾਉਂਦੇ ਹਨ। ਨਹਿਰੂ ਦੀ ਜਯੰਤੀ ਉਸ ਪਿਆਰ ਨਾਲ ਮਨਾਉਣਗੇ। ਅੱਥਰੂ ਵੀ ਆ ਜਾਣਗੇ। ਸ਼ਿਵ ਜਯੰਤੀ ਦਾ
ਕਿਸੇ ਨੂੰ ਵੀ ਪਤਾ ਨਹੀਂ ਹੈ। ਹੁਣ ਤੁਸੀਂ ਬੱਚੇ ਅਨੁਭਵੀ ਹੋ। ਅਨੇਕ ਮਨੁੱਖ ਹਨ ਜਿਨ੍ਹਾਂ ਨੂੰ ਕੁਝ
ਵੀ ਪਤਾ ਨਹੀਂ ਹੈ। ਕਿੰਨੇ ਮੇਲੇ ਲੱਗਦੇ ਹਨ। ਉੱਥੇ ਜੋ ਆਉਂਦੇ ਹਨ ਉਹ ਦੱਸ ਸਕਦੇ ਹਨ ਕਿ ਸੱਚ-ਸੱਚ
ਕੀ ਹੈ। ਜਿਵੇਂ ਬਾਬਾ ਨੇ ਅਮਰਨਾਥ ਦਾ ਮਿਸਾਲ ਦੱਸਿਆ ਸੀ, ਉੱਥੇ ਜਾਕੇ ਦੇਖਿਆ ਸੱਚ-ਸੱਚ ਕੀ ਹੁੰਦਾ
ਹੈ। ਦੂਜੇ ਤਾਂ ਜੋ ਹੋਰਾਂ ਦੁਆਰਾ ਸੁਣਦੇ ਹਨ, ਉਹ ਦੱਸਦੇ ਹਨ। ਕਿਸੇ ਨੇ ਕਿਹਾ ਬਰਫ਼ ਦਾ ਲਿੰਗ ਹੁੰਦਾ
ਹੈ, ਕਹਿਣਗੇ ਸੱਤ। ਹੁਣ ਤੁਹਾਨੂੰ ਬੱਚਿਆਂ ਨੂੰ ਅਨੁਭਵ ਮਿਲਿਆ ਹੈ - ਰਾਈਟ ਕੀ ਹੈ, ਰਾਂਗ ਕੀ ਹੈ।
ਹੁਣ ਤੱਕ ਜੋ ਕੁਝ ਸੁਣਦੇ - ਪੜ੍ਹਦੇ ਆਏ ਹੋ, ਉਹ ਸਭ ਹੈ ਸੀ ਅਨਰਾਈਟੀਅਸ। ਗਾਇਨ ਵੀ ਹੈ ਨਾ ਝੂਠੀ
ਕਾਇਆ… ਇਹ ਹੈ ਝੂਠ ਖੰਡ, ਉਹ ਹੈ ਸੱਚ ਖੰਡ। ਸਤਿਯੁੱਗ, ਤ੍ਰੇਤਾ, ਦਵਾਪਰ ਪਾਸਟ ਹੋ ਗਿਆ, ਹੁਣ
ਕਲਯੁੱਗ ਚੱਲ ਰਿਹਾ ਹੈ। ਇਹ ਵੀ ਬੜੇ ਥੋੜੇ ਜਾਣਦੇ ਹਨ। ਤੁਹਾਡੀ ਬੁੱਧੀ ਵਿੱਚ ਸਭ ਖਿਆਲ ਚੱਲਦੇ
ਰਹਿੰਦੇ ਹਨ। ਬਾਪ ਦੇ ਕੋਲ ਸਾਰੀ ਨਾਲੇਜ਼ ਹੈ, ਉਸ ਨੂੰ ਕਹਿੰਦੇ ਹਨ ਗਿਆਨ ਦਾ ਸਾਗਰ। ਉਸਦੇ ਕੋਲ ਜੋ
ਨਾਲ਼ੇਜ਼ ਹੈ ਉਹ ਇਸ ਤਨ ਦੁਆਰਾ ਦੇ ਕੇ ਸਾਨੂੰ ਆਪ ਸਮਾਨ ਬਣਾ ਰਹੇ ਹਨ। ਜਿਵੇਂ ਟੀਚਰ ਵੀ ਆਪ ਸਮਾਨ
ਬਣਾਉਂਦੇ ਹਨ। ਤਾਂ ਬੇਹੱਦ ਦਾ ਬਾਪ ਵੀ ਕੋਸ਼ਿਸ਼ ਕਰ ਕੇ ਆਪ ਸਮਾਨ ਬਣਾਉਂਦੇ ਹਨ। ਲੌਕਿਕ ਬਾਪ ਵੀ ਆਪ
ਸਮਾਨ ਨਹੀਂ ਬਣਾਉਂਦੇ ਹਨ। ਤੁਸੀਂ ਹੁਣ ਆਏ ਹੋ ਬੇਹੱਦ ਦੇ ਬਾਪ ਦੇ ਕੋਲ। ਉਹ ਜਾਣਦੇ ਹਨ ਮੈਂ ਬੱਚਿਆਂ
ਨੂੰ ਆਪ ਸਮਾਨ ਬਣਾਉਣਾ ਹੈ। ਜਿਵੇਂ ਟੀਚਰ ਆਪ ਸਮਾਨ ਬਨਾਉਣਗੇ, ਨੰਬਰਵਾਰ ਹੋਣਗੇ। ਇਹ ਬਾਪ ਵੀ ਇਵੇਂ
ਕਹਿੰਦੇ ਹਨ, ਨੰਬਰਵਾਰ ਬਣੋਗੇ। ਮੈਂ ਜੋ ਪੜਾਉਂਦਾ ਹਾਂ ਇਹ ਹੈ ਅਵਿਨਾਸ਼ੀ ਪੜ੍ਹਾਈ। ਜੋ ਜਿੰਨਾਂ
ਪੜ੍ਹਨਗੇ ਉਹ ਵਿਅਰਥ ਨਹੀਂ ਜਾਵੇਗਾ। ਅੱਗੇ ਚੱਲ ਕੇ ਖੁਦ ਕਹਿਣਗੇ ਅਸੀਂ 4 ਸਾਲ ਪਹਿਲਾਂ, 8 ਸਾਲ
ਪਹਿਲਾਂ ਕਿਸੇ ਤੋਂ ਗਿਆਨ ਸੁਣਿਆ ਸੀ। ਹੁਣ ਫਿਰ ਆਇਆ ਹਾਂ। ਫਿਰ ਕੋਈ ਚਟਕ ਪੈਂਦੇ ਹਨ। ਸ਼ਮਾ ਤਾਂ ਹੈ
ਉਸ ਤੇ ਕੋਈ ਤਾਂ ਪਰਵਾਨੇ ਇੱਕਦਮ ਫ਼ਿਦਾ ਹੋ ਜਾਂਦੇ ਹਨ। ਕੋਈ ਫੇਰੀ ਪਾ ਕੇ ਚਲੇ ਜਾਂਦੇ ਹਨ। ਸ਼ੁਰੂ
ਵਿੱਚ ਸ਼ਮਾ ਤੇ ਬੜੇ ਪਰਵਾਨੇ ਆਸ਼ਿਕ ਹੋ ਗਏ। ਡਰਾਮਾ ਪਲੈਨ ਅਨੁਸਾਰ ਭੱਠੀ ਬਣਨੀ ਸੀ। ਕਲਪ-ਕਲਪ ਇਵੇਂ
ਹੁੰਦਾ ਆਇਆ ਹੈ। ਜੋ ਕੁਝ ਪਾਸਟ ਹੋਇਆ, ਕਲਪ ਪਹਿਲਾਂ ਵੀ ਇਵੇਂ ਹੀ ਹੋਇਆ ਸੀ। ਅੱਗੇ ਫਿਰ ਉਹ ਹੀ
ਹੋਵੇਗਾ। ਬਾਕੀ ਇਹ ਪੱਕਾ ਨਿਸ਼ਚੈ ਰੱਖੋ ਕੀ ਅਸੀਂ ਆਤਮਾ ਹਾਂ। ਬਾਪ ਸਾਨੂੰ ਪੜ੍ਹਾਉਂਦੇ ਹਨ। ਇਸ
ਨਿਸ਼ਚੈ ਵਿੱਚ ਪੱਕੇ ਰਹੋ, ਭੁੱਲ ਨਾਂ ਜਾਵੋ। ਇਵੇਂ ਦਾ ਕੋਈ ਮਨੁੱਖ ਨਹੀਂ ਹੋਵੇਗਾ ਜੋ ਬਾਪ ਨੂੰ ਨਾ
ਸਮਝੇ। ਭਾਵੇਂ ਫਾਰਕਤੀ ਦੇ ਦਵੇਗਾ ਤਾਂ ਵੀ ਸਮਝੇਗਾ ਅਸੀਂ ਬਾਪ ਨੂੰ ਫਾਰਕਤੀ ਦੇ ਦਿਤੀ ਹੈ। ਇਹ ਤਾਂ
ਬੇਹੱਦ ਦਾ ਬਾਪ ਹੈ, ਉਸਨੂੰ ਤਾਂ ਅਸੀਂ ਕਦੇ ਨਹੀਂ ਛੱਡਾਂਗੇ। ਅੰਤ ਤੱਕ ਨਾਲ ਰਹਾਂਗੇ। ਇਹ ਬਾਪ ਤਾਂ
ਸਭ ਦੀ ਸਦਗਤੀ ਕਰਨ ਵਾਲਾ ਹੈ। 5 ਹਜ਼ਾਰ ਸਾਲ ਬਾਅਦ ਆਉਂਦੇ ਹਨ। ਇਹ ਵੀ ਸਮਝਦੇ ਹੋ, ਸਤਿਯੁੱਗ ਵਿੱਚ
ਬਹੁਤ ਥੋੜੇ ਮਨੁੱਖ ਹੁੰਦੇ ਹਨ। ਬਾਕੀ ਸਾਰੇ ਸ਼ਾਂਤੀ ਧਾਮ ਵਿੱਚ ਰਹਿੰਦੇ ਹਨ। ਇਹ ਨਾਲੇਜ਼ ਵੀ ਬਾਪ ਹੀ
ਸੁਣਾਉਂਦੇ ਹਨ ਹੋਰ ਕੋਈ ਸੁਣਾ ਨਹੀਂ ਸਕਦਾ ਹੈ। ਕਿਸੇ ਦੀ ਬੁੱਧੀ ਵਿੱਚ ਬੈਠ ਨਹੀਂ ਸਕਦਾ ਹੈ।
ਤੁਹਾਡੀ ਆਤਮਾਵਾਂ ਦਾ ਉਹ ਬਾਪ ਹੈ। ਉਹ ਚੇਤੰਨ ਬੀਜ਼ਰੂਪ ਹੈ। ਕੀ ਨਾਲ਼ੇਜ਼ ਦੇਣਗੇ? ਸ੍ਰਿਸ਼ਟੀ ਰੂਪੀ
ਝਾੜ ਦੀ। ਰਚਤਾ ਜਰੂਰ ਰਚਨਾ ਦੀ ਨਾਲ਼ੇਜ਼ ਦੇਣਗੇ। ਤੁਹਾਨੂੰ ਕੀ ਪਤਾ ਸੀ ਕਿ ਸਤਿਯੁੱਗ ਕਦੋਂ ਸੀ ਅਤੇ
ਫਿਰ ਕਿੱਥੇ ਗਿਆ!
ਹੁਣ ਤੁਸੀਂ ਸਾਹਮਣੇ ਬੈਠੇ
ਹੋ, ਬਾਬਾ ਗੱਲ ਕਰ ਰਹੇ ਹਨ। ਪੱਕਾ ਨਿਸ਼ਚੈ ਕਰਦੇ ਹੋ - ਇਹ ਸਾਡਾ ਸਾਰੀ ਆਤਮਾਵਾਂ ਦਾ ਬਾਪ ਹੈ, ਸਾਨੂੰ
ਪੜ੍ਹਾ ਰਹੇ ਹਨ। ਇਹ ਕੋਈ ਜਿਸਮਾਨੀ ਟੀਚਰ ਨਹੀਂ ਹੈ। ਇਸ ਸ਼ਰੀਰ ਵਿੱਚ ਪੜ੍ਹਾਉਣ ਵਾਲਾ ਉਹ ਨਿਰਾਕਾਰ
ਸ਼ਿਵਬਾਬਾ ਵਿਰਾਜਮਾਨ ਹੈ। ਉਹ ਨਿਰਾਕਾਰ ਹੁੰਦੇ ਵੀ ਗਿਆਨ ਦਾ ਸਾਗਰ ਹੈ। ਮਨੁੱਖ ਤਾਂ ਕਹਿੰਦੇ ਹਨ
ਉਸਦਾ ਕੋਈ ਆਕਾਰ ਨਹੀਂ ਹੈ। ਮਹਿਮਾ ਵੀ ਗਾਉਂਦੇ ਹਨ - ਗਿਆਨ ਦਾ ਸਾਗਰ, ਸੁੱਖ ਦਾ ਸਾਗਰ...। ਪਰ
ਸਮਝਦੇ ਨਹੀਂ ਹਨ। ਡਰਾਮਾ ਅਨੁਸਾਰ ਬੜੇ ਦੂਰ ਚਲੇ ਗਏ ਹਨ। ਬਾਬਾ ਬੜਾ ਨਜਦੀਕ ਲੈ ਆਉਂਦੇ ਹਨ। ਇਹ
ਤਾਂ 5 ਹਜ਼ਾਰ ਸਾਲ ਦੀ ਗੱਲ ਹੈ। ਤੁਸੀਂ ਸਮਝਦੇ ਹੋ ਹਰ 5 ਹਜ਼ਾਰ ਸਾਲ ਬਾਅਦ ਸਾਨੂੰ ਪੜ੍ਹਾਉਣ ਆਉਂਦੇ
ਹਨ। ਇਹ ਨਾਲੇਜ਼ ਹੋਰ ਕਿਸੇ ਨੂੰ ਮਿਲ ਨਹੀਂ ਸਕਦੀ ਹੈ। ਇਹ ਨਾਲੇਜ਼ ਹੈ ਹੀ ਨਵੀਂ ਦੁਨੀਆਂ ਦੇ ਲਈ।
ਕੋਈ ਮਨੁੱਖ ਦੇ ਨਾ ਸਕੇ ਕਿਉਂਕਿ ਤਮੋਪ੍ਰਧਾਨ ਹੈ। ਉਹ ਕਿਸੇ ਨੂੰ ਸਤੋਪ੍ਰਧਾਨ ਬਣਾ ਨਹੀਂ ਸਕਦੇ। ਉਹ
ਤਾਂ ਤਮੋਪ੍ਰਧਾਨ ਬਣਦੇ ਹੀ ਜਾਂਦੇ ਹਨ।
ਤੁਸੀਂ ਹੁਣ ਜਾਣਦੇ ਹੋ -
ਬਾਬਾ ਸਾਨੂੰ ਇਸ ਵਿੱਚ ਪ੍ਰਵੇਸ਼ ਕਰ ਦੱਸ ਰਹੇ ਹਨ ਅਤੇ ਫਿਰ ਬਾਪ ਕਹਿੰਦੇ ਹਨ - ਬੱਚੇ, ਗਫ਼ਲਤ ਨਹੀਂ
ਕਰਨਾ ਹੈ। ਦੁਸ਼ਮਣ ਅਜੇ ਵੀ ਤੁਹਾਡੇ ਪਿੱਛੇ ਹਨ, ਜਿਸਨੇ ਹੀ ਤੁਹਾਨੂੰ ਸੁੱਟਿਆ ਹੈ। ਉਹ ਅਜੇ ਤੁਹਾਡਾ
ਪਿੱਛਾ ਨਹੀਂ ਛੱਡਣਗੇ। ਭਾਵੇਂ ਤੁਸੀਂ ਸੰਗਮ ਤੇ ਹੋ ਪਰ ਅੱਧਾ ਕਲਪ ਤੁਸੀਂ ਉਸਦੇ ਰਹੇ ਹੋ ਤਾਂ ਉਹ
ਜਲਦੀ ਨਹੀਂ ਛੱਡਣਗੇ। ਖ਼ਬਰਦਾਰ ਨਹੀਂ ਰਹਾਂਗੇ, ਯਾਦ ਨਹੀਂ ਕਰਾਂਗੇ ਤਾਂ ਫਿਰ ਹੋਰ ਹੀ ਵਿਕਰਮ ਕਰਾ
ਦੇਣਗੇ। ਫਿਰ ਕੁਝ ਨਾ ਕੁਝ ਚਮਾਟ ਲੱਗਦੀ ਰਹੇਗੀ। ਹੁਣ ਤਾਂ ਦੇਖੋ ਮਨੁੱਖਾ ਨੇ ਆਪਣੇ ਨੂੰ ਆਪ ਹੀ
ਚਮਾਟ ਮਾਰੀ ਹੈ। ਕੀ-ਕੀ ਕਹਿ ਦਿੰਦੇ ਹਨ! ਸ਼ਿਵ ਸ਼ੰਕਰ ਇਕੱਠਾ ਕਹਿ ਦਿੰਦੇ ਹਨ। ਉਸਦਾ ਆਕੁਪੇਸ਼ਨ ਕੀ
ਹੈ, ਉਸਦਾ ਕੀ? ਕਿੰਨਾ ਫਰਕ ਹੈ। ਸ਼ਿਵ ਤਾਂ ਹੈ ਉੱਚ ਤੇ ਉੱਚ ਭਗਵਾਨ, ਸ਼ੰਕਰ ਦੇਵਤਾ। ਫਿਰ ਸ਼ਿਵ-ਸ਼ੰਕਰ
ਇਕੱਠਾ ਕਿਵੇਂ ਕਹਿ ਦਿੰਦੇ! ਪਾਰਟ ਹੀ ਦੋਵਾਂ ਦਾ ਵੱਖ-ਵੱਖ ਹਨ। ਇੱਥੇ ਵੀ ਬਹੁਤਿਆਂ ਦੇ ਇਵੇਂ-ਇਵੇਂ
ਨਾਮ ਹਨ - ਰਾਧੇਕ੍ਰਿਸ਼ਨ, ਲਕਸ਼ਮੀਨਰਾਇਣ, ਸ਼ਿਵ ਸ਼ੰਕਰ... ਦੋਵੇਂ ਨਾਮ ਖੁੱਦ ਤੇ ਰੱਖ ਦਿੱਤੇ ਹਨ। ਤਾਂ
ਬੱਚੇ ਸਮਝਦੇ ਹਨ ਇਸ ਵੇਲੇ ਤੱਕ ਜੋ ਬਾਪ ਨੇ ਸਮਝਾਇਆ ਹੈ ਉਹ ਫਿਰ ਰਪੀਟ ਹੋਵੇਗਾ। ਬਾਕੀ ਥੋੜੇ ਰੋਜ਼
ਹਨ। ਬਾਪ ਬੈਠ ਥੋੜੀ ਜਾਣਗੇ। ਬੱਚੇ ਨੰਬਰਵਾਰ ਪੜ੍ਹ ਕੇ ਪੂਰੇ ਕਰਮਾਂਤੀਤ ਬਣ ਜਾਣਗੇ। ਡਰਾਮਾ
ਅਨੁਸਾਰ ਮਾਲਾ ਵੀ ਬਣ ਜਾਵੇਗੀ। ਕਿਹੜੀ ਮਾਲਾ? ਸਾਰੀਆਂ ਆਤਮਾਵਾਂ ਦੀ ਮਾਲਾ ਬਣ ਜਾਵੇਗੀ, ਫਿਰ
ਵਾਪਿਸ ਜਾਵਾਂਗੇ। ਮਾਲਾ ਨੰਬਰਵਾਰ ਤਾਂ ਤੁਹਾਡੀ ਹੀ ਹੈ। ਸ਼ਿਵਬਾਬਾ ਦੀ ਮਾਲਾ ਤਾਂ ਬੜੀ ਲੰਬੀ ਹੈ।
ਓਥੋਂ ਨੰਬਰਵਾਰ ਆਉਣਗੇ ਪਾਰਟ ਵਜਾਉਣ ਦੇ ਲਈ। ਤੁਸੀਂ ਸਾਰੇ ਬਾਬਾ-ਬਾਬਾ ਕਹਿੰਦੇ ਹੋ। ਸਭ ਇੱਕ ਮਾਲਾ
ਦੇ ਦਾਣੇ ਹੋ। ਸਭ ਨੂੰ ਵਿਸ਼ਨੂੰ ਦੀ ਮਾਲਾ ਦਾ ਦਾਣਾ ਨਹੀਂ ਕਹਾਂਗੇ। ਇਹ ਬਾਪ ਬੈਠ ਪੜਾਉਂਦੇ ਹਨ।
ਸੂਰਜਵੰਸ਼ੀ ਬਣਨਾ ਹੀ ਹੈ। ਸੂਰਜਵੰਸ਼ੀ - ਚੰਦਰਵੰਸ਼ੀ ਜੋ ਪਾਸਟ ਹੋ ਗਏ ਉਹ ਫਿਰ ਬਨਣਗੇ। ਉਹ ਮਰਤਬਾ
ਮਿਲਦਾ ਹੀ ਹੈ ਪੜ੍ਹਾਈ ਤੋਂ। ਬਾਪ ਦੀ ਪੜ੍ਹਾਈ ਬਗੈਰ ਇਹ ਮਰਤਬਾ ਮਿਲ ਨਹੀਂ ਸਕਦਾ ਹੈ। ਚਿਤੱਰ ਵੀ
ਹੈ, ਲੇਕਿਨ ਕੋਈ ਵੀ ਇਵੇਂ ਦੀ ਐਕਟੀਵਿਟੀ ਨਹੀਂ ਕਰਦੇ ਹਨ ਕਿ ਅਸੀਂ ਇਹ ਬਣ ਸਕਦੇ ਹਾਂ। ਕਥਾ ਵੀ
ਸੱਤ ਨਰਾਇਣ ਦੀ ਸੁਣਦੇ ਹਨ। ਗਰੁੜਪੁਰਾਨ ਵਿੱਚ ਸਭ ਇਵੇਂ ਦੀਆਂ ਗੱਲਾਂ ਹਨ ਜੋ ਮਨੁੱਖਾ ਨੂੰ
ਸੁਣਾਉਂਦੇ ਹਨ। ਬਾਪ ਕਹਿੰਦੇ ਹਨ ਇਹ ਵਿਸ਼ੇ ਵੈਤਰਨੀ ਨਦੀ ਰੋਰਵ ਨਰਕ ਹੈ। ਖ਼ਾਸ ਭਾਰਤ ਨੂੰ ਕਹਾਂਗੇ।
ਬ੍ਰਹਿਸਪਤੀ ਦੀ ਦਸ਼ਾ ਵੀ ਭਾਰਤ ਤੇ ਬੈਠੀ ਹੈ। ਬ੍ਰਿਖਪਤੀ ਵੀ ਭਾਰਤਵਾਸੀਆਂ ਨੂੰ ਹੀ ਪੜਾਉਂਦੇ ਹਨ।
ਬੇਹੱਦ ਦਾ ਬਾਪ ਬੈਠ ਬੇਹੱਦ ਦੀਆਂ ਗੱਲਾਂ ਸਮਝਾਉਂਦੇ ਹਨ। ਦਸ਼ਾ ਬੈਠਦੀ ਹੈ। ਰਾਹੂ ਦੀ ਵੀ ਦਸ਼ਾ ਹੈ
ਇਸ ਲਈ ਕਹਿੰਦੇ ਹਨ ‘ਦੇ ਦਾਨ ਤਾਂ ਛੁੱਟੇ ਗ੍ਰਹਿਣ’। ਬਾਪ ਵੀ ਕਹਿੰਦੇ ਹਨ ਇਸ ਕਲਯੁੱਗ ਅੰਤ ਵਿੱਚ
ਰਾਹੂ ਦੀ ਦਸ਼ਾ ਸਭ ਤੇ ਬੈਠੀ ਹੈ। ਹੁਣ ਮੈਂ ਬ੍ਰਿਖਪਤੀ ਆਇਆ ਹਾਂ ਭਾਰਤ ਤੇ ਬ੍ਰਹਿਸਪਤੀ ਦੀ ਦਸ਼ਾ
ਬਿਠਾਉਣ ਲਈ। ਸਤਿਯੁੱਗ ਵਿੱਚ ਬ੍ਰਹਿਸਪਤੀ ਦੀ ਦਸ਼ਾ ਭਾਰਤ ਤੇ ਸੀ। ਹੁਣ ਹੈ ਰਾਹੂ ਦੀ ਦਸ਼ਾ। ਇਹ
ਬੇਹੱਦ ਦੀ ਗੱਲ ਹੈ। ਇਹ ਕੋਈ ਸ਼ਾਸਤਰਾਂ ਆਦਿ ਵਿੱਚ ਨਹੀਂ ਹੈ। ਇਹ ਮੈਗਜੀਨ ਆਦਿ ਵੀ ਉਨ੍ਹਾਂ ਨੂੰ
ਸਮਝ ਆਵੇਗੀ ਜੋ ਪਹਿਲਾਂ ਕੁਝ ਨਾ ਕੁਝ ਸਮਝੇ ਹੋਏ ਹੋਣਗੇ। ਮੈਗਜੀਨ ਪੜ੍ਹਨ ਨਾਲ ਉਹ ਫਿਰ ਜਾਸਤੀ
ਸਮਝਣ ਲਈ ਭੱਜਣਗੇ। ਬਾਕੀ ਤਾਂ ਕੁਝ ਨਹੀਂ ਸਮਝਣਗੇ। ਜੋ ਥੋੜਾ ਪੜ੍ਹ ਕੇ ਫਿਰ ਛੱਡ ਦਿੰਦੇ ਹਨ ਤਾਂ
ਥੋੜਾ ਵੀ ਉਸ ਵਿੱਚ ਗਿਆਨ ਘ੍ਰਿਤ ਪਾਉਣ ਨਾਲ ਫਿਰ ਸੁਜਾਗ ਹੋ ਜਾਂਦੇ ਹਨ। ਗਿਆਨ ਨੂੰ ਘ੍ਰਿਤ ਵੀ ਕਿਹਾ
ਜਾਂਦਾ ਹੈ। ਉਝਾਏ ਹੋਏ ਦੀਪਕ ਵਿੱਚ ਬਾਪ ਆਕੇ ਗਿਆਨ ਘ੍ਰਿਤ ਪਾ ਰਹੇ ਹਨ। ਕਹਿੰਦੇ ਹਨ - ਬੱਚੇ,
ਮਾਇਆ ਦੇ ਤੂਫ਼ਾਨ ਆਉਣਗੇ, ਦੀਵੇ ਨੂੰ ਬੁਝਾ ਦੇਣਗੇ। ਸ਼ਮਾ ਤੇ ਪਰਵਾਨੇ ਕੋਈ ਤਾਂ ਸੜ ਮਰਦੇ ਹਨ, ਕੋਈ
ਫੇਰੀ ਪਾ ਚਲੇ ਜਾਂਦੇ ਹਨ। ਉਹ ਹੀ ਗੱਲ ਹੁਣ ਪ੍ਰੈਕਟੀਕਲ ਵਿੱਚ ਚੱਲ ਰਹੀ ਹੈ। ਨੰਬਰਵਾਰ ਸਭ ਪਰਵਾਨੇ
ਹਨ। ਪਹਿਲੇ-ਪਹਿਲੇ ਇੱਕਦਮ ਘਰ ਛੱਡ ਆਏ, ਪਰਵਾਨੇ ਬਣੇ। ਜਿਵੇਂ ਇੱਕਦਮ ਲਾਟਰੀ ਮਿਲ ਗਈ। ਜੋ ਕੁਝ
ਪਾਸਟ ਹੋਇਆ ਤੁਸੀਂ ਫਿਰ ਇਵੇਂ ਹੀ ਕਰੋਗੇ। ਭਾਵੇਂ ਚਲੇ ਗਏ, ਇਵੇਂ ਨਾਂ ਸਮਝਣਾ ਸਵਰਗ ਵਿੱਚ ਨਹੀਂ
ਆਵਾਂਗੇ, ਪਰਵਾਨੇ ਬਣੇ, ਆਸ਼ਿਕ ਹੋਏ ਫਿਰ ਮਾਇਆ ਨੇ ਹਰਾ ਦਿੱਤਾ, ਤਾਂ ਪੱਦ ਵੀ ਘੱਟ ਪਾਉਣਗੇ।
ਨੰਬਰਵਾਰ ਤਾਂ ਹੁੰਦੇ ਹੀ ਹਨ। ਹੋਰ ਸਤਿਸੰਗਾਂ ਵਿੱਚ ਕੋਈ ਦੀ ਬੁੱਧੀ ਵਿੱਚ ਨਹੀਂ ਹੋਵੇਗਾ। ਤੁਹਾਡੀ
ਬੁੱਧੀ ਵਿੱਚ ਹੈ। ਬਾਪ ਤੋਂ ਨਵੀ ਦੁਨੀਆਂ ਦੇ ਲਈ ਨੰਬਰਵਾਰ ਅਸੀਂ ਸਾਰੇ ਆਪਣੇ ਪੁਰਸ਼ਾਰਥ ਅਨੁਸਾਰ
ਪੜ੍ਹ ਰਹੇ ਹਾਂ। ਅਸੀਂ ਬੇਹੱਦ ਦੇ ਬਾਪ ਦੇ ਸਾਮਣੇ ਬੈਠੇ ਹਾਂ। ਇਹ ਵੀ ਜਾਣਦੇ ਹੋ ਇਹ ਆਤਮਾ ਦੇਖਣ
ਵਿੱਚ ਨਹੀਂ ਆਉਂਦੀ ਹੈ। ਉਹ ਤਾਂ ਅਵਿਅਕਤ ਚੀਜ਼ ਹੈ। ਉਸਨੂੰ ਦਿਵਯ ਦ੍ਰਿਸ਼ਟੀ ਦੁਆਰਾ ਹੀ ਦੇਖਿਆ ਜਾਂਦਾ
ਹੈ। ਅਸੀਂ ਆਤਮਾ ਵੀ ਛੋਟੀ ਬਿੰਦੀ ਹਾਂ। ਪਰ ਦੇਹ-ਅਭਿਮਾਨ ਛੱਡ ਆਪਣੇ ਨੂੰ ਆਤਮਾ ਸਮਝਣਾ-ਇਹ ਹੈ ਉੱਚੀ
ਪੜ੍ਹਾਈ। ਉਸ ਪੜ੍ਹਾਈ ਵਿੱਚ ਵੀ ਜੋ ਸਬਜੈਕਟ ਡਿਫਿਕਲਟ ਹੁੰਦੀ ਹੈ, ਉਸ ਵਿੱਚ ਫੇਲ੍ਹ ਹੁੰਦੇ ਹਨ। ਇਹ
ਸਬਜੈਕਟ ਤਾਂ ਬੜਾ ਸਹਿਜ਼ ਹੈ, ਪਰ ਕਈਆਂ ਨੂੰ ਡਿਫਿਕਲਟ ਫੀਲ ਹੁੰਦੀ ਹੈ।
ਹੁਣ ਤੁਸੀਂ ਸਮਝਦੇ ਹੋ
ਸ਼ਿਵਬਾਬਾ ਸਾਹਮਣੇ ਬੈਠਾ ਹੈ। ਤੁਸੀਂ ਵੀ ਨਿਰਾਕਾਰ ਆਤਮਾਵਾਂ ਹੋ ਪਰ ਸ਼ਰੀਰ ਦੇ ਨਾਲ ਹੋ। ਇਹ ਸਭ
ਬੇਹੱਦ ਦਾ ਬਾਪ ਹੀ ਸੁਣਾਉਂਦੇ ਹਨ, ਹੋਰ ਕੋਈ ਸੁਣਾ ਨਾਂ ਸਕੇ। ਫਿਰ ਕੀ ਕਰਾਂਗੇ? ਉਸਨੂੰ ਥੈਂਕਸ
ਦੇਵਾਂਗੇ। ਨਹੀਂ। ਬਾਬਾ ਕਹਿੰਦੇ ਹਨ ਇਹ ਅਨਾਦਿ ਡਰਾਮਾ ਬਣਿਆ ਹੋਇਆ ਹੈ। ਮੈਂ ਕੋਈ ਨਵੀਂ ਗੱਲ ਨਹੀਂ
ਕਰਦਾ ਹਾਂ। ਡਰਾਮਾ ਅਨੁਸਾਰ ਤੁਹਾਨੂੰ ਪੜ੍ਹਾਉਂਦਾ ਹਾਂ। ਥੈਂਕਸ ਤਾਂ ਭਗਤੀ ਮਾਰਗ ਵਿੱਚ ਦਿੰਦੇ ਹਨ।
ਟੀਚਰ ਕਹਿਣਗੇ ਸਟੂਡੈਂਟ ਚੰਗੀ ਤਰ੍ਹਾਂ ਪੜ੍ਹਦੇ ਹਨ ਤਾਂ ਸਾਡਾ ਨਾਮ ਬਾਲਾ ਹੋਵੇਗਾ। ਸਟੂਡੈਂਟ ਨੂੰ
ਥੈਂਕਸ ਦਿਤੀ ਜਾਂਦੀ ਹੈ। ਜੋ ਚੰਗੀ ਤਰ੍ਹਾਂ ਪੜ੍ਹਦੇ ਹਨ, ਪੜ੍ਹਾਉਂਦੇ ਹਨ, ਉਨ੍ਹਾਂ ਨੂੰ ਥੈਂਕਸ
ਦਿਤੀ ਜਾਂਦੀ ਹੈ। ਸਟੂਡੈਂਟ ਫਿਰ ਟੀਚਰ ਨੂੰ ਥੈਂਕਸ ਦੇਣਗੇ। ਬਾਪ ਕਹਿੰਦੇ ਹਨ - ਮਿੱਠੇ ਬੱਚੇ,
ਜਿਉਂਦੇ ਰਹੋ। ਇਵੇਂ-ਇਵੇਂ ਦੀ ਸਰਵਿਸ ਕਰਦੇ ਰਹੋ। ਕਲਪ ਪਹਿਲਾਂ ਵੀ ਕੀਤੀ ਸੀ। ਅੱਛਾ!
ਮਿੱਠੇ-ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ -ਪਿਤਾ ਬਾਪ ?ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ
ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਸਦਾ ਨਸ਼ਾ ਅਤੇ
ਨਿਸ਼ਚੈ ਰਹੇ ਕਿ ਸਾਨੂੰ ਪੜ੍ਹਾਉਣ ਵਾਲਾ ਕੋਈ ਜਿਸਮਾਨੀ ਟੀਚਰ ਨਹੀਂ। ਖੁੱਦ ਗਿਆਨ ਸਾਗਰ ਨਿਰਾਕਾਰ
ਬਾਪ ਟੀਚਰ ਬਣ ਸਾਨੂੰ ਪੜ੍ਹਾ ਰਹੇ ਹਨ। ਇਸ ਪੜ੍ਹਾਈ ਨਾਲ ਹੀ ਸਾਨੂੰ ਸਤੋਪ੍ਰਧਾਨ ਬਣਨਾ ਹੈ।
2. ਆਤਮਾ ਰੂਪੀ ਦੀਪਕ
ਵਿੱਚ ਰੋਜ਼ ਗਿਆਨ ਦਾ ਘ੍ਰਿਤ ਪਾਉਣਾ ਹੈ। ਗਿਆਨ ਘ੍ਰਿਤ ਨਾਲ ਸਦਾ ਇਵੇਂ ਦਾ ਪ੍ਰਜਵਲਿਤ ਰਹਿਣਾ ਹੈ ਜੋ
ਮਾਇਆ ਦਾ ਕੋਈ ਵੀ ਤੂਫ਼ਾਨ ਹਿਲਾ ਨਾਂ ਸਕੇ। ਪੂਰਾ ਪਰਵਾਨਾ ਬਣ ਸ਼ਮਾ ਤੇ ਫ਼ਿਦਾ ਹੋਣਾ ਹੈ।
ਵਰਦਾਨ:-
ਸਦਾ ਇੱਕ ਬਾਪ ਦੇ ਸਨੇਹ ਵਿੱਚ ਸਮਾਈ ਹੋਈ ਸਹਿਯੋਗੀ ਸੋ ਸਹਿਜ਼ਯੋਗੀ ਆਤਮਾ ਭਵ
ਜਿਨ੍ਹਾਂ ਬੱਚਿਆਂ ਦਾ
ਬਾਪ ਨਾਲ ਅਤਿ ਸਨੇਹ ਹੈ, ਉਹ ਸਨੇਹੀ ਆਤਮਾ ਸਦਾ ਬਾਪ ਦੇ ਸ਼੍ਰੇਸ਼ਠ ਕੰਮ ਵਿੱਚ ਸਹਿਯੋਗੀ ਹੋਵੇਗੀ ਅਤੇ
ਜੋ ਜਿਨਾਂ ਸਹਿਯੋਗੀ ਉਤਨਾ ਸਹਿਜਯੋਗੀ ਬਣ ਜਾਂਦਾ ਹੈ। ਬਾਪ ਦੇ ਸਨੇਹ ਵਿਚ ਸਮਾਈ ਹੋਈ ਸਹਿਯੋਗੀ ਆਤਮਾ
ਕਦੇ ਮਾਇਆ ਦੀ ਸਹਿਯੋਗੀ ਨਹੀਂ ਹੋ ਸਕਦੀ। ਉਨ੍ਹਾਂ ਦੇ ਹਰ ਸੰਕਲਪ ਵਿਚ ਬਾਬਾ ਅਤੇ ਸੇਵਾ ਰਹਿੰਦੀ
ਇਸਲਈ ਨੀਂਦ ਵੀ ਕਰਨਗੇ ਤਾਂ ਉਸ ਵਿੱਚ ਬੜਾ ਆਰਾਮ ਮਿਲੇਗਾ, ਸ਼ਾਂਤੀ ਅਤੇ ਸ਼ਕਤੀ ਮਿਲੇਗੀ। ਨੀਂਦ,
ਨੀਂਦ ਨਹੀਂ ਹੋਵੇਗੀ, ਜਿਵੇਂ ਕਮਾਈ ਕਰਕੇ ਖੁਸ਼ੀ ਵਿੱਚ ਲੇਟੇ ਹਨ, ਇਤਨਾ ਪਰਿਵਰਤਨ ਹੋ ਜਾਂਦਾ ਹੈ।
ਸਲੋਗਨ:-
ਪ੍ਰੇਮ ਦੇ ਅੱਥਰੂ
ਦਿਲ ਦੀ ਡੱਬੀ ਵਿੱਚ ਮੋਤੀ ਬਣ ਜਾਂਦੇ ਹਨ।