18.04.24 Punjabi Morning Murli Om Shanti BapDada Madhuban
ਮਿੱਠੇ ਬੱਚੇ:- ਬਾਪ ਹੈ
ਦਾਤਾ , ਤੁਹਾਨੂੰ ਬੱਚਿਆਂ ਨੂੰ ਬਾਪ ਤੋਂ ਕੁੱਝ ਵੀ ਮੰਗਣ ਦੀ ਲੋੜ ਨਹੀਂ , ਕਹਾਵਤ ਹੈ ਮੰਗਣ ਤੋਂ
ਮਰਨਾ ਭਲਾ ”
ਪ੍ਰਸ਼ਨ:-
ਕਿਹੜੀ ਸਮ੍ਰਿਤੀ
ਸਦਾ ਰਹੇ ਤਾਂ ਕਿਸੇ ਵੀ ਗੱਲ ਦੀ ਚਿੰਤਾ ਜਾਂ ਚਿੰਤਨ ਨਹੀਂ ਰਹੇਗਾ?
ਉੱਤਰ:-
ਜੋ ਬੀਤ ਗਿਆ ਚੰਗਾ ਜਾਂ ਬੁਰਾ ਡਰਾਮੇ ਵਿੱਚ ਸੀ। ਸਾਰਾ ਚੱਕਰ ਪੂਰਾ ਹੋਕੇ ਫ਼ਿਰ ਰਪੀਟ ਹੋਵੇਗਾ। ਜਿਵੇਂ
ਦਾ ਜੋ ਪੁਰਸ਼ਾਰਥ ਕਰਦੇ, ਉਵੇਂ ਦਾ ਪਦ ਪਾਉਂਦੇ ਹਨ। ਇਹ ਗੱਲ ਯਾਦ ਰਹੇ ਤਾਂ ਕਿਸੇ ਵੀ ਗੱਲ ਦੀ ਚਿੰਤਾ
ਜਾਂ ਚਿੰਤਨ ਨਹੀਂ ਰਹੇਗਾ। ਬਾਪ ਦਾ ਡਾਇਰੈਕਸ਼ਨ ਹੈ - ਬੱਚੇ, ਬੀਤੀ ਨੂੰ ਯਾਦ ਨਾਂ ਕਰੋ। ਉਲਟੀ ਸੁਲਟੀ
ਕੋਈ ਵੀ ਗੱਲ ਨਾਂ ਸੁਣੋ, ਨਾਂ ਸੁਣਾਓ। ਜੋ ਗੱਲ ਬੀਤ ਗਈ ਉਸਦਾ ਨਾਂ ਤੇ ਵਿਚਾਰ ਕਰੋ ਨਾਂ ਰਪੀਟ ਕਰੋ।
ਓਮ ਸ਼ਾਂਤੀ
ਰੂਹਾਨੀ ਬੱਚਿਆਂ ਪ੍ਰਤੀ ਬਾਪ ਬੈਠ ਸਮਝਾਉਂਦੇ ਹਨ। ਰੂਹਾਨੀ ਬਾਪ ਨੂੰ ਦਾਤਾ ਕਿਹਾ ਜਾਂਦਾ ਹੈ। ਉਹ
ਆਪੇ ਹੀ ਸਭ ਕੁਝ ਬੱਚਿਆਂ ਨੂੰ ਦਿੰਦੇ ਹਨ। ਆਉਂਦੇ ਹੀ ਹਨ ਵਿਸ਼ਵ ਦਾ ਮਾਲਿਕ ਬਣਾਉਣ। ਕਿਵੇਂ ਬਣਨਾ
ਹੈ, ਇਹ ਸਭ ਕੁਝ ਬੱਚਿਆਂ ਨੂੰ ਸਮਝਾਉਂਦੇ ਹਨ, ਡਾਇਰੈਕਸ਼ਨ ਦਿੰਦੇ ਰਹਿੰਦੇ ਹਨ। ਦਾਤਾ ਹਨ ਨਾ। ਤਾਂ
ਸਭ ਆਪੇ ਹੀ ਦਿੰਦੇ ਰਹਿੰਦੇ ਹਨ। ਮੰਗਣ ਤੋਂ ਮਰਨਾ ਭਲਾ। ਕੋਈ ਵੀ ਚੀਜ਼ ਮੰਗਣੀ ਨਹੀਂ ਹੁੰਦੀ ਹੈ।
ਸ਼ਕਤੀ, ਆਸ਼ੀਰਵਾਦ, ਕ੍ਰਿਪਾ ਕਈ ਬੱਚੇ ਮੰਗਦੇ ਰਹਿੰਦੇ ਹਨ। ਭਗਤੀ ਮਾਰਗ ਵਿੱਚ ਮੰਗ-ਮੰਗ ਕੇ ਮੱਥਾ
ਪਟਕ ਸਾਰੀ ਸੀੜੀ ਹੇਠਾਂ ਉੱਤਰਦੇ ਆਏ ਹੋ। ਹੁਣ ਮੰਗਣ ਦੀ ਕੋਈ ਲੋੜ ਨਹੀਂ। ਬਾਪ ਕਹਿੰਦੇ ਹਨ
ਡਾਇਰੈਕਸ਼ਨ ਤੇ ਚੱਲੋ। ਇਕ ਤਾਂ ਕਹਿੰਦੇ ਹਨ ਬੀਤੀ ਨੂੰ ਕਦੇ ਚਿਤਵੋ ਨਹੀਂ। ਡਰਾਮੇ ਵਿੱਚ ਜੋ ਹੋਇਆ
ਪਾਸਟ ਹੋ ਗਿਆ। ਉਸਦਾ ਵਿਚਾਰ ਨਹੀਂ ਕਰੋ। ਰਪੀਟ ਨਾਂ ਕਰੋ। ਬਾਪ ਤਾਂ ਸਿਰਫ਼ ਦੋ ਅੱਖਰ ਹੀ ਕਹਿੰਦੇ
ਹਨ। ਮਾਮੇਕਮ ਯਾਦ ਕਰੋ। ਬਾਪ ਡਾਇਰੈਕਸ਼ਨ ਮਤਲਬ ਸ਼੍ਰੀਮਤ ਦਿੰਦੇ ਹਨ। ਉਸ ਤੇ ਚੱਲਣਾ ਬੱਚਿਆਂ ਦਾ ਕੰਮ
ਹੈ। ਇਹ ਹੈ ਸਭ ਤੋਂ ਸ਼੍ਰੇਸ਼ਠ ਡਾਇਰੈਕਸ਼ਨ। ਕੋਈ ਕਿੰਨੇ ਵੀ ਪ੍ਰਸ਼ਨ - ਉਤਰ ਆਦਿ ਕਰਨਗੇ, ਬਾਬਾ ਤਾਂ
ਦੋ ਅੱਖਰ ਹੀ ਸਮਝਾਉਣਗੇ। ਮੈੰ ਹਾਂ ਪਤਿਤ ਪਾਵਨ। ਤੁਸੀਂ ਮੈਨੂੰ ਯਾਦ ਕਰਦੇ ਰਹੋ ਤਾਂ ਤੁਹਾਡੇ ਪਾਪ
ਭਸਮ ਹੋ ਜਾਣਗੇ। ਬਸ, ਯਾਦ ਦੇ ਲਈ ਕੋਈ ਡਾਇਰੈਕਸ਼ਨ ਦਿੱਤਾ ਜਾਂਦਾ ਹੈ ਕੀ! ਬਾਪ ਨੂੰ ਯਾਦ ਕਰਨਾ ਹੈ,
ਕੋਈ ਰੜੀ ਮਾਰਨਾ ਜਾਂ ਚਿਲਾਉਣਾ ਨਹੀਂ ਹੈ। ਅੰਦਰ ਸਿਰਫ਼ ਬੇਹੱਦ ਦੇ ਬਾਪ ਨੂੰ ਯਾਦ ਕਰਨਾ ਹੈ। ਦੂਸਰਾ
ਡਾਇਰੈਕਸ਼ਨ ਕੀ ਦਿੰਦੇ ਹਨ ? 84 ਦੇ ਚੱਕਰ ਨੂੰ ਯਾਦ ਕਰੋ ਕਿਉਂਕਿ ਤੁਸੀਂ ਦੇਵਤਾ ਬਣਨਾ ਹੈ, ਦੇਵਤਾਵਾਂ
ਦੀ ਮਹਿਮਾ ਤਾਂ ਤੁਸੀਂ ਅੱਧਾਕਲਪ ਕੀਤੀ ਹੈ। (ਬੱਚੇ ਦੇ ਰੋਣ ਦੀ ਆਵਾਜ਼ ਹੋਈ) ਹੁਣ ਇਹ ਡਾਇਰੈਕਸ਼ਨ
ਸਾਰੇ ਸੇਂਟਰਜ਼ ਵਾਲਿਆਂ ਨੂੰ ਦਿੱਤੇ ਜਾਂਦੇ ਹਨ ਕਿ ਬੱਚਿਆਂ ਨੂੰ ਕੋਈ ਵੀ ਲੈਕੇ ਨਾਂ ਆਵੇ। ਉਹਨਾਂ
ਦਾ ਕੋਈ ਪ੍ਰਬੰਧ ਕਰਨਾ ਹੈ। ਬਾਪ ਤੋਂ ਜਿਨ੍ਹਾਂ ਨੇ ਵਰਸਾ ਲੈਣਾ ਹੋਵੇਗਾ ਆਪੇ ਹੀ ਪ੍ਰਬੰਧ ਕਰਨਗੇ।
ਇਹ ਰੂਹਾਨੀ ਬਾਪ ਦੀ ਯੂਨੀਵਰਸਿਟੀ ਹੈ, ਇਸ ਵਿੱਚ ਛੋਟੇ ਬੱਚਿਆਂ ਦੀ ਲੋੜ ਨਹੀਂ। ਬ੍ਰਾਹਮਣੀ(ਟੀਚਰ)
ਦਾ ਕੰਮ ਹੈ ਸਰਵਿਸੇਬਲ ਲਾਇਕ ਜਦੋਂ ਬਣਨ ਤਾਂ ਉਹਨਾਂ ਨੂੰ ਰਿਫਰੇਸ਼ ਕਰਨ ਲਈ ਲੈ ਆਉਣਾ ਹੈ। ਕੋਈ ਵੀ
ਵੱਡਾ ਆਦਮੀ ਹੋਵੇ ਜਾਂ ਛੋਟਾ ਹੋਵੇ, ਇਹ ਯੂਨੀਵਰਸਿਟੀ ਹੈ। ਇੱਥੇ ਬੱਚਿਆਂ ਨੂੰ ਜੋ ਲੈ ਆਉਂਦੇ ਹਨ
ਉਹ ਇਹ ਨਹੀਂ ਸਮਝਦੇ ਕਿ ਇਹ ਯੂਨੀਵਰਸਿਟੀ ਹੈ। ਮੁੱਖ ਗੱਲ ਹੈ - ਇਹ ਯੂਨੀਵਰਸਿਟੀ ਹੈ। ਇਸ ਵਿੱਚ
ਪੜ੍ਹਨ ਵਾਲੇ ਬੜੇ ਚੰਗੇ ਸਮਝਦਾਰ ਚਾਹੀਦੇ ਹਨ। ਕੱਚੇ ਵੀ ਡਿਸਟਰਬੇਂਸ ਕਰਨਗੇ ਕਿਉਂਕਿ ਬਾਪ ਦੀ ਯਾਦ
ਵਿੱਚ ਨਹੀਂ ਹੋਣਗੇ ਤਾਂ ਬੁੱਧੀ ਇੱਧਰ - ਉੱਧਰ ਭਟਕਦੀ ਰਹੇਗੀ। ਨੁਕਸਾਨ ਕਰ ਦੇਣਗੇ। ਯਾਦ ਵਿੱਚ ਰਹਿ
ਨਹੀਂ ਸਕਣਗੇ। ਬਾਲ - ਬੱਚੇ ਲਿਆਉਣਗੇ ਤਾਂ ਇਸ ਵਿੱਚ ਬੱਚਿਆਂ ਦਾ ਹੀ ਨੁਕਸਾਨ ਹੈ। ਕੋਈ ਤਾਂ ਜਾਣਦੇ
ਹੀ ਨਹੀਂ ਕੀ ਇਹ ਗੌਡ ਫਾਦਰਲੀ ਯੂਨੀਵਰਸਿਟੀ ਹੈ। ਇੱਥੇ ਮਨੁੱਖ ਤੋਂ ਦੇਵਤੇ ਬਣਨਾ ਹੁੰਦਾ ਹੈ। ਬਾਪ
ਕਹਿੰਦੇ ਹਨ ਚਾਹੇ ਗ੍ਰਹਿਸਤ ਵਿਵਹਾਰ ਵਿੱਚ ਬਾਲ ਬੱਚਿਆਂ ਦੇ ਨਾਲ ਰਹੋ, ਇੱਥੇ ਸਿਰਫ਼ ਇੱਕ ਸਪਤਾਹ ਤੇ
ਕੀ 3 - 4 ਦਿਨ ਵੀ ਕਾਫ਼ੀ ਹੈ। ਨਾਲੇਜ਼ ਤਾਂ ਬਹੁਤ ਸਹਿਜ ਹੈ। ਬਾਪ ਨੂੰ ਪਹਿਚਾਨਣਾ ਹੈ। ਬੇਹੱਦ ਦੇ
ਬਾਪ ਨੂੰ ਪਹਿਚਾਨਣ ਨਾਲ ਬੇਹੱਦ ਦਾ ਵਰਸਾ ਮਿਲੇਗਾ। ਕਿਹੜਾ ਵਰਸਾ? ਬੇਹੱਦ ਦੀ ਬਾਦਸ਼ਾਹੀ। ਇਵੇਂ ਨਾਂ
ਸਮਝੋ, ਪ੍ਰਦਰਸ਼ਨੀ ਜਾਂ ਮਿਊਜ਼ੀਅਮ ਵਿੱਚ ਸਰਵਿਸ ਨਹੀਂ ਹੁੰਦੀ ਹੈ। ਢੇਰ ਅਣਗਿਣਤ ਪ੍ਰਜਾ ਬਣਦੀ ਹੈ।
ਬ੍ਰਾਹਮਣ ਕੁੱਲ, ਸੂਰਜਵੰਸ਼ੀ ਅਤੇ ਚੰਦ੍ਰਵੰਸ਼ੀ - ਤਿੰਨੇ ਇੱਥੇ ਸਥਾਪਤ ਹੋ ਰਹੇ ਹਨ। ਤਾਂ ਇਹ ਬਹੁਤ
ਵੱਡੀ ਯੂਨੀਵਰਸਿਟੀ ਹੈ। ਬੇਹੱਦ ਦਾ ਬਾਪ ਪੜ੍ਹਾਉਂਦੇ ਹਨ ਇਕਦਮ ਦਿਮਾਗ ਹੀ ਪੁਰ(ਭਰਪੂਰ) ਹੋ ਜਾਣਾ
ਚਾਹੀਦਾ ਹੈ। ਪਰ ਬਾਪ ਹੈ ਸਧਾਰਨ ਤਨ ਵਿੱਚ। ਪੜ੍ਹਾਉਂਦੇ ਵੀ ਸਧਾਰਨ ਢੰਗ ਨਾਲ ਹਨ, ਇਸ ਲਈ ਮਨੁਖਾਂ
ਨੂੰ ਜੱਚਦਾ ਨਹੀਂ ਹੈ। ਗੌਡ ਫਾਦਰਲੀ ਯੂਨੀਵਰਸਿਟੀ ਫ਼ਿਰ ਅਜਿਹੀ ਹੋਵੇਗੀ! ਬਾਪ ਕਹਿੰਦੇ ਹਨ ਮੈਂ ਹਾਂ
ਗ਼ਰੀਬ ਨਵਾਜ਼। ਗਰੀਬਾਂ ਨੂੰ ਹੀ ਪੜ੍ਹਾਉਂਦਾ ਹਾਂ। ਸ਼ਾਹੂਕਾਰ ਨੂੰ ਤਾਕਤ ਨਹੀਂ ਹੈ ਪੜ੍ਹਨ ਦੀ। ਉਹਨਾਂ
ਦੀ ਬੁੱਧੀ ਵਿੱਚ ਤਾਂ ਮਹਿਲ ਮਾੜੀ ਵੀ ਹੁੰਦੀ ਹੈ। ਗ਼ਰੀਬ ਹੀ ਸ਼ਾਹੂਕਾਰ ਬਣਦੇ ਹਨ, ਸ਼ਾਹੂਕਾਰ ਗ਼ਰੀਬ
ਬਣਨਗੇ - ਇਹ ਕਾਇਦਾ ਹੈ। ਦਾਨ ਕਦੇ ਸ਼ਾਹੂਕਾਰਾਂ ਨੂੰ ਦਿੱਤਾ ਜਾਂਦਾ ਹੈ ਕੀ? ਇਹ ਵੀ ਅਵਿਨਾਸ਼ੀ ਗਿਆਨ
ਰਤਨਾਂ ਦਾ ਦਾਨ ਹੈ। ਸ਼ਾਹੂਕਾਰ ਦਾਨ ਲੈ ਨਹੀਂ ਸਕਣਗੇ। ਬੁੱਧੀ ਵਿੱਚ ਬੈਠੇਗਾ ਨਹੀਂ। ਉਹ ਆਪਣੀ ਹੱਦ
ਦੀ ਰਚਨਾ ਧਨ - ਦੌਲਤ ਵਿੱਚ ਹੀ ਫ਼ਸੇ ਰਹਿੰਦੇ ਹਨ। ਉਹਨਾਂ ਦੇ ਲਈ ਤਾਂ ਇੱਥੇ ਹੀ ਜਿਵੇਂ ਸਵਰਗ ਹੈ।
ਕਹਿੰਦੇ ਹਨ ਸਾਨੂੰ ਦੂਸਰੇ ਸਵਰਗ ਦੀ ਜਰੂਰਤ ਨਹੀਂ। ਕੋਈ ਵੱਡਾ ਆਦਮੀ ਮਰਿਆ ਤਾਂ ਵੀ ਕਹਿੰਗੇ ਸਵਰਗ
ਪਧਾਰਿਆ। ਆਪੇ ਹੀ ਕਹਿ ਦਿੰਦੇ ਹਨ ਕਿ ਇਹ ਸਵਰਗ ਗਿਆ। ਤਾਂ ਜ਼ਰੂਰ ਹੁਣ ਨਰਕ ਹੋਇਆ ਨਾ। ਪਰ ਇੰਨੇ
ਪੱਥਰਬੁੱਧੀ ਹਨ ਕਿ ਸਮਝਦੇ ਨਹੀਂ - ਨਰਕ ਕੀ ਹੈ? ਇਹ ਤਾਂ ਤੁਹਾਡੀ ਕਿੰਨੀ ਵੱਡੀ ਯੂਨੀਵਰਸਿਟੀ ਹੈ।
ਬਾਪ ਕਹਿੰਦੇ ਹਨ ਜਿਨ੍ਹਾਂ ਦੀ ਬੁੱਧੀ ਨੂੰ ਤਾਲਾ ਲੱਗਿਆ ਹੋਇਆ ਹੈ, ਉਹਨਾਂ ਨੂੰ ਹੀ ਆਕੇ ਪੜ੍ਹਾਉਂਦਾ
ਹਾਂ। ਬਾਪ ਜਦੋਂ ਆਵੇ ਤਾਂ ਆਕੇ ਤਾਲਾ ਖੋਲ੍ਹੇ। ਬਾਪ ਖੁਦ ਡਾਇਰੈਕਸ਼ਨ ਦਿੰਦੇ ਹਨ - ਤੁਹਾਡੀ ਬੁੱਧੀ
ਦਾ ਤਾਲਾ ਕਿਵੇਂ ਖੁਲ੍ਹੇਗਾ? ਬਾਪ ਤੋਂ ਕੁਝ ਮੰਗਣਾ ਨਹੀਂ ਹੈ, ਇਸ ਵਿੱਚ ਨਿਸ਼ਚੇ ਚਾਹੀਦਾ ਹੈ। ਕਿੰਨਾ
ਮੋਸ੍ਟ ਬਿਲਵਰਡ ਬਾਬਾ ਹੈ, ਜਿਸਨੂੰ ਭਗਤੀ ਵਿੱਚ ਯਾਦ ਕਰਦੇ ਸੀ। ਜਿਸਨੂੰ ਯਾਦ ਕੀਤਾ ਜਾਂਦਾ ਹੈ ਉਹ
ਜ਼ਰੂਰ ਕਦੇ ਆਵੇਗਾ ਵੀ ਨਾ। ਯਾਦ ਕਰਦੇ ਹੀ ਹਨ ਫ਼ਿਰ ਤੋਂ ਰਪੀਟ ਹੋਂਣ ਦੇ ਲਈ। ਬਾਪ ਆਕੇ ਬੱਚਿਆਂ ਨੂੰ
ਹੀ ਸਮਝਾਉਂਦੇ ਹਨ। ਬੱਚਿਆਂ ਨੇ ਫ਼ਿਰ ਬਾਹਰ ਵਾਲਿਆਂ ਨੂੰ ਸਮਝਾਉਣਾ ਹੈ ਕਿ ਕਿਵ਼ੇਂ ਬਾਬਾ ਆਇਆ ਹੋਇਆ
ਹੈ। ਕੀ ਕਹਿੰਦੇ ਹਨ? ਬੱਚੇ, ਤੁਸੀਂ ਸਭ ਪਤਿਤ ਹੋ, ਮੈਂ ਹੀ ਆਕੇ ਪਾਵਨ ਬਣਾਉਂਦਾ ਹਾਂ। ਤੁਹਾਡੀ
ਆਤਮਾ ਜੋ ਪਤਿਤ ਬਣੀ ਹੈ, ਹੁਣ ਸਿਰਫ਼ ਪਤਿਤ ਪਾਵਨ ਬਾਪ ਨੂੰ ਯਾਦ ਕਰੋ, ਮੈਨੂੰ ਸੁਪਰੀਮ ਆਤਮਾ ਨੂੰ
ਯਾਦ ਕਰੋ। ਇਸ ਵਿੱਚ ਕੁਝ ਵੀ ਮੰਗਣ ਦੀ ਲੋੜ ਨਹੀਂ ਹੈ। ਤੁਸੀਂ ਭਗਤੀ ਮਾਰਗ ਵਿੱਚ ਅੱਧਾਕਲਪ ਮੰਗਿਆ
ਹੀ ਮੰਗਿਆ ਹੈ, ਮਿਲਿਆ ਕੁਝ ਵੀ ਨਹੀਂ। ਹੁਣ ਮੰਗਣਾ ਬੰਦ ਕਰੋ। ਮੈਂ ਆਪੇ ਹੀ ਤੁਹਾਨੂੰ ਦਿੰਦਾ
ਰਹਿੰਦਾ ਹਾਂ। ਬਾਪ ਦਾ ਬਣਨ ਨਾਲ ਵਰਸਾ ਤਾਂ ਮਿਲਦਾ ਹੀ ਹੈ। ਜੋ ਬਾਲਿਗ ਵੱਡੇ ਬੱਚੇ ਹੁੰਦੇ ਹਨ, ਉਹ
ਝੱਟ ਬਾਪ ਨੂੰ ਸਮਝ ਜਾਂਦੇ ਹਨ। ਬਾਪ ਦਾ ਵਰਸਾ ਹੈ ਹੀ ਸਵਰਗ ਦੀ ਬਾਦਸ਼ਾਹੀ - 21 ਪੀੜ੍ਹੀ। ਇਹ ਤਾਂ
ਤੁਸੀਂ ਜਾਣਦੇ ਹੋ - ਜਦੋਂ ਨਰਕਵਾਸੀ ਹਾਂ ਤੇ ਈਸ਼ਵਰ ਅਰਥ ਦਾਨ ਪੁੰਨ ਕਰਨ ਨਾਲ ਅਲਪਕਾਲ ਦੇ ਲਈ ਸੁੱਖ
ਮਿਲਦਾ ਹੈ। ਮਨੁੱਖ ਧਰਮਾਉ ਵੀ ਕੱਢਦੇ ਹਨ। ਅਕਸਰ ਕਰਕੇ ਵਪਾਰੀ ਲੋਕ। ਕੱਢਦੇ ਹਨ। ਤਾਂ ਜਿਹੜ੍ਹੇ
ਵਪਾਰੀ ਹੋਣਗੇ ਉਹ ਕਹਿਣਗੇ ਅਸੀਂ ਬਾਪ ਨਾਲ ਵਪਾਰ ਕਰਨ ਆਏ ਹਾਂ। ਬੱਚੇ ਬਾਪ ਨਾਲ ਵਪਾਰ ਕਰਦੇ ਹਨ
ਨਾ। ਬਾਪ ਦੀ ਪ੍ਰਾਪਰਟੀ ਲੈਕੇ ਫ਼ਿਰ ਉਸ ਨਾਲ ਸ਼ਰਾਧ ਆਦਿ ਖਿਲਾਉਂਦੇ ਹਨ, ਦਾਨ ਪੁੰਨ ਕਰਦੇ ਹਨ।
ਧਰਮਸ਼ਾਲਾ, ਮੰਦਰ ਆਦਿ ਬਨਾਉਣਗੇ ਤਾਂ ਉਸਤੇ ਬਾਪ ਦਾ ਨਾਂ ਰੱਖਣਗੇ ਕਿਉਂਕਿ ਜਿਸਤੋਂ ਪ੍ਰਾਪਰਟੀ ਮਿਲੀ
ਉਹਨਾਂ ਦੇ ਲਈ ਤਾਂ ਜ਼ਰੂਰ ਕਰਨਾ ਚਾਹੀਦਾ ਹੈ। ਉਹ ਵੀ ਸੌਦਾ ਹੋ ਗਿਆ। ਉਹ ਸਭ ਹਨ ਜਿਸਮਾਨੀ ਗੱਲਾਂ।
ਹੁਣ ਬਾਪ ਕਹਿੰਦੇ ਹਨ ਬੀਤੀ ਨੂੰ ਚਿਤਵੋ ਨਹੀਂ। ਉਲਟੀ - ਸੁਲਟੀ ਕੋਈ ਗੱਲ ਸੁਣੋ ਨਹੀਂ। ਉਲਟੇ -
ਸੁਲਟੇ ਕੋਈ ਪ੍ਰਸ਼ਨ ਪੁੱਛੇ ਤਾਂ ਬੋਲੋ - ਇਨਾਂ ਗੱਲਾਂ ਵਿੱਚ ਜਾਣ ਦੀ ਲੋੜ ਨਹੀਂ। ਤੁਸੀਂ ਪਹਿਲਾਂ
ਬਾਪ ਨੂੰ ਯਾਦ ਕਰੋ। ਭਾਰਤ ਦਾ ਪ੍ਰਾਚੀਨ ਰਾਜਯੋਗ ਨਾਮੀ ਗ੍ਰਾਮੀ ਹੈ। ਜਿੰਨਾ ਯਾਦ ਕਰਣਗੇ, ਦੈਵੀਗੁਣ
ਧਾਰਨ ਕਰਣਗੇ, ਉਨਾਂ ਹੀ ਉੱਚ ਪਦ ਪਾਉਣਗੇ। ਇਹ ਹੈ ਯੂਨੀਵਰਸਿਟੀ। ਏਮ ਅਬਜੈਕਟ ਕਲੀਅਰ ਹੈ। ਪੁਰਸ਼ਾਰਥ
ਕਰ ਇਵੇਂ ਦਾ ਬਣਨਾ ਹੈ। ਦੈਵੀਗੁਣ ਧਾਰਨ ਕਰਨੇ ਹਨ। ਕਿਸੇ ਨੂੰ ਦੁੱਖ ਨਹੀਂ ਦੇਣਾ ਹੈ, ਕਿਸੇ ਵੀ
ਤਰ੍ਹਾਂ ਦਾ। ਦੁੱਖ ਹਰਤਾ, ਸੁੱਖਕਰਤਾ ਬਾਪ ਦੇ ਬੱਚੇ ਹੋ ਨਾ। ਉਹ ਤਾਂ ਸਰਵਿਸ ਤੋਂ ਪਤਾ ਚੱਲੇਗਾ।
ਬਹੁਤ ਨਵੇਂ-ਨਵੇਂ ਵੀ ਆਉਂਦੇ ਹਨ। 25 - 30 ਸਾਲ ਵਾਲਿਆਂ ਤੋਂ ਤਿੱਖੇ ਹੋ ਜਾਂਦੇ ਹਨ। ਤੁਸੀਂ
ਬੱਚਿਆਂ ਨੇ ਫ਼ਿਰ ਆਪ ਸਮਾਨ ਬਣਾਉਣਾ ਹੈ। ਜਦੋਂ ਤੱਕ ਬ੍ਰਾਹਮਣ ਨਾਂ ਬਣੀਏ ਤਾਂ ਦੇਵਤਾ ਕਿਸ ਤਰ੍ਹਾਂ
ਬਣਾਂਗੇ। ਗ੍ਰੇਟ-ਗ੍ਰੇਟ ਗ੍ਰੈੰਡ ਫਾਦਰ ਤਾਂ ਬ੍ਰਹਮਾ ਹੈ ਨਾ। ਜੋ ਹੋ ਕੇ ਜਾਂਦੇ ਹਨ ਉਹਨਾਂ ਦਾ
ਗਾਇਨ ਕਰਦੇ ਰਹਿੰਦੇ ਹਨ, ਫਿਰ ਜਰੂਰ ਉਹ ਆਉਣਗੇ। ਜੋ ਵੀ ਤਿਉਹਾਰ ਆਦਿ ਗਾਏ ਜਾਂਦੇ ਹਨ, ਸਭ ਹੋ ਕੇ
ਗਏ ਹਨ, ਫ਼ਿਰ ਹੋਣਗੇ। ਇਸ ਸਮੇਂ ਸਭ ਤਿਉਹਾਰ ਹੋ ਰਹੇ ਹਨ - ਰਾਖ਼ੀ ਆਦਿ… ਸਭ ਦਾ ਰਾਜ਼ ਬਾਪ ਸਮਝਾਉਂਦੇ
ਰਹਿੰਦੇ ਹਨ। ਤੁਸੀਂ ਬਾਪ ਦੇ ਬੱਚੇ ਹੋ ਤਾਂ ਪਾਵਨ ਵੀ ਜ਼ਰੂਰ ਬਣਨਾ ਹੈ। ਪਤਿਤ ਪਾਵਨ ਬਾਪ ਨੂੰ
ਬੁਲਾਉਂਦੇ ਹਨ ਤਾਂ ਬਾਪ ਰਸਤਾ ਦੱਸਦੇ ਹਨ। ਕਲਪ-ਕਲਪ ਜਿਸਨੇ ਵਰਸਾ ਲਿਆ ਹੈ, ਉਹ ਹੀ ਐਕੂਰੇਟ ਚੱਲਦੇ
ਰਹਿੰਦੇ ਹਨ। ਤੁਸੀਂ ਵੀ ਸਾਕਸ਼ੀ ਹੋਕੇ ਵੇਖਦੇ ਹੋ। ਬਾਪਦਾਦਾ ਵੀ ਸਾਕਸ਼ੀ ਹੋ ਵੇਖਦੇ ਹਨ - ਇਹ ਕਿਥੋਂ
ਤੱਕ ਉੱਚ ਪਦ ਪਾ ਸਕਦੇ ਹਨ? ਇਨ੍ਹਾਂ ਦੇ ਕਰੈਕਟਰਸ ਕਿਸ ਤਰਾਂ ਦੇ ਹਨ ? ਟੀਚਰ ਨੂੰ ਤਾਂ ਸਭ ਪਤਾ
ਰਹਿੰਦਾ ਹੈ ਨਾ - ਕਿੰਨਿਆਂ ਨੂੰ ਆਪ ਸਮਾਨ ਬਣਾਉਂਦੇ ਹਨ, ਕਿੰਨਾਂ ਸਮਾਂ ਯਾਦ ਵਿੱਚ ਰਹਿੰਦੇ ਹਨ ?
ਪਹਿਲਾਂ ਤਾਂ ਬੁੱਧੀ ਵਿੱਚ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਗੌਡ ਫਾਦਰਲੀ ਯੂਨੀਵਰਸਿਟੀ ਹੈ।
ਯੂਨੀਵਰਸਿਟੀ ਹੈ ਹੀਂ ਨਾਲ਼ੇਜ਼ ਦੇ ਲਈ। ਉਹ ਹੈ ਹੱਦ ਦੀ ਯੂਨੀਵਰਸਿਟੀ। ਇਹ ਹੈ ਬੇਹੱਦ ਦੀ। ਦੁਰਗਤੀ
ਤੋਂ ਸਦਗਤੀ, ਹੈਲ ਤੋਂ ਹੈਵਨ ਬਨਾਉਂਣ ਵਾਲਾ ਇਕ ਹੀ ਬਾਪ ਹੈ। ਬਾਪ ਦੀ ਦ੍ਰਿਸ਼ਟੀ ਤਾਂ ਸਭ ਆਤਮਾਵਾਂ
ਦੇ ਵੱਲ ਜਾਂਦੀ ਹੈ। ਸਭ ਦਾ ਕਲਿਆਣ ਕਰਨਾ ਹੈ। ਵਾਪਿਸ ਲੈ ਜਾਣਾ ਹੈ। ਨਾਂ ਸਿਰਫ਼ ਤੁਹਾਨੂੰ ਪਰ ਸਾਰੇ
ਵਰਲਡ ਦੀਆਂ ਆਤਮਾਵਾਂ ਨੂੰ ਯਾਦ ਕਰਦੇ ਹੋਣਗੇ। ਉਸ ਵਿੱਚ ਪੜ੍ਹਾਉਂਦੇ ਬੱਚਿਆਂ ਨੂੰ ਹਨ। ਇਹ ਵੀ
ਸਮਝਦੇ ਹੋ ਜਿਵੇਂ ਨੰਬਰਵਾਰ ਜੋ ਆਏ ਹਨ ਉਹ ਫ਼ਿਰ ਜਾਣਗੇ ਵੀ ਇਵੇਂ। ਸਭ ਆਤਮਾਵਾਂ ਨੰਬਰਵਾਰ ਆਉਂਦੀਆਂ
ਹਨ। ਤੁਸੀਂ ਵੀ ਨੰਬਰਵਾਰ ਕਿਵੇਂ ਜਾਓਗੇ - ਇਹ ਸਭ ਸਮਝਾਇਆ ਜਾਂਦਾ ਹੈ। ਕਲਪ ਪਹਿਲਾਂ ਜੋ ਹੋਇਆ ਹੈ
ਉਹ ਹੀ ਹੋਵੇਗਾ। ਇਹ ਵੀ ਸਮਝਾਇਆ ਜਾਂਦਾ ਹੈ - ਤੁਸੀਂ ਫ਼ਿਰ ਕਿਵ਼ੇਂ ਦੁਨੀਆਂ ਵਿੱਚ ਆਓਗੇ। ਨੰਬਰਵਾਰ
ਜੋ ਨਵੀਂ ਦੁਨੀਆਂ ਵਿੱਚ ਆਉਂਦੇ ਹਨ, ਉਹਨਾਂ ਨੂੰ ਸਮਝਾਇਆ ਜਾਂਦਾ ਹੈ।
ਤੁਸੀਂ ਬੱਚੇ ਬਾਪ ਨੂੰ
ਜਾਨਣ ਨਾਲ, ਆਪਣੇ ਧਰਮ ਨੂੰ ਅਤੇ ਸਾਰੇ ਧਰਮ ਦੇ ਸਾਰੇ ਝਾੜ ਨੂੰ ਜਾਣ ਜਾਂਦੇ ਹੋ। ਇਸ ਵਿੱਚ ਕੁਝ ਵੀ
ਮੰਗਣ ਦੀ ਲੋੜ ਨਹੀਂ, ਆਸ਼ੀਰਵਾਦ ਵੀ ਨਹੀਂ। ਲਿਖਦੇ ਹਨ ਬਾਬਾ ਦਇਆ ਕਰੋ, ਕ੍ਰਿਪਾ ਕਰੋ। ਬਾਪ ਤਾਂ
ਕੁਝ ਵੀ ਨਹੀਂ ਕਰਨਗੇ। ਬਾਪ ਤਾਂ ਆਏ ਹੀ ਹਨ ਰਸਤਾ ਦੱਸਣ। ਡਰਾਮਾ ਵਿੱਚ ਮੇਰਾ ਪਾਰਟ ਹੀ ਹੈ ਸਭ ਨੂੰ
ਪਾਵਨ ਬਨਾਉਣ ਦਾ। ਇਵੇਂ ਹੀ ਪਾਰਟ ਵਜਾਂਉਂਦਾ ਹਾਂ, ਜਿਵੇਂ ਕਲਪ-ਕਲਪ ਵਜਾਇਆ ਹੈ। ਜੋ ਪਾਸਟ ਹੋਇਆ,
ਅੱਛਾ ਜਾਂ ਬੁਰਾ , ਡਰਾਮੇ ਵਿੱਚ ਸੀ। ਚਿੰਤਨ ਕਿਸੇ ਗੱਲ ਦਾ ਨਹੀਂ ਕਰਨਾ ਹੈ। ਅਸੀਂ ਅੱਗੇ ਵੱਧਦੇ
ਰਹਿੰਦੇ ਹਾਂ। ਇਹ ਬੇਹੱਦ ਦਾ ਡਰਾਮਾ ਹੈ ਨਾ। ਸਾਰਾ ਚੱਕਰ ਪੂਰਾ ਹੋਕੇ ਫ਼ਿਰ ਰਪੀਟ ਹੋਵੇਗਾ। ਜੋ ਜਿਵੇਂ
ਦਾ ਪੁਰਸ਼ਾਰਥ ਕਰਦੇ ਹਨ, ਉਵੇਂ ਦਾ ਹੀ ਪਦ ਪਾਉਂਦੇ ਹਨ। ਮੰਗਣ ਦੀ ਲੋੜ ਨਹੀਂ। ਭਗਤੀ ਮਾਰਗ ਵਿੱਚ
ਤੁਸੀਂ ਅਥਾਹ ਮੰਗਿਆ ਹੈ। ਸਾਰੇ ਪੈਸੇ ਖ਼ਤਮ ਕਰ ਦਿੱਤੇ ਹਨ। ਇਹ ਸਭ ਡਰਾਮੇ ਵਿੱਚ ਬਣਿਆ ਹੋਇਆ ਹੈ।
ਉਹ ਸਿਰਫ਼ ਸਮਝਾਉਂਦੇ ਹਨ। ਅੱਧਾਕਲਪ ਭਗਤੀ ਕਰਦੇ, ਸ਼ਾਸਤਰ ਪੜ੍ਹਦੇ ਕਿੰਨਾ ਖਰਚਾ ਹੁੰਦਾ ਹੈ। ਹੁਣ ਤੇ
ਤੁਹਾਨੂੰ ਕੁਝ ਵੀ ਖ਼ਰਚ ਕਰਨ ਦੀ ਲੋੜ ਨਹੀਂ ਹੈ। ਬਾਪ ਤਾਂ ਦਾਤਾ ਹੈ ਨਾ। ਦਾਤਾ ਨੂੰ ਲੋੜ ਨਹੀਂ ਹੈ।
ਉਹ ਤਾਂ ਆਏ ਹੀ ਹਨ ਦੇਣ ਦੇ ਲਈ। ਇਵੇਂ ਨਾਂ ਸਮਝੋ ਕਿ ਅਸੀਂ ਸ਼ਿਵਬਾਬਾ ਨੂੰ ਦਿੱਤਾ। ਅਰੇ ਸ਼ਿਵਬਾਬਾ
ਤੋਂ ਤਾਂ ਬਹੁਤ-ਬਹੁਤ ਮਿਲਦਾ ਹੈ। ਤੁਸੀਂ ਇੱਥੇ ਲੈਣ ਆਏ ਹੋ ਨਾ। ਟੀਚਰਜ਼ ਦੇ ਕੋਲ ਸਟੂਡੈਂਟ ਲੈਣ ਦੇ
ਲਈ ਆਉਂਦੇ ਹਨ। ਉਸ ਲੌਕਿਕ ਬਾਪ, ਟੀਚਰ, ਗੁਰੂ ਤੋਂ ਤਾਂ ਤੁਸੀਂ ਘਾਟਾ ਹੀ ਪਾਇਆ। ਹੁਣ ਬੱਚਿਆਂ ਨੂੰ
ਸ਼੍ਰੀਮਤ ਤੇ ਚੱਲਣਾ ਹੈ ਤਾਂ ਹੀ ਉੱਚ ਪੱਦਵੀ ਲੈ ਸਕਣਗੇ। ਸ਼ਿਵਬਾਬਾ ਹਨ ਡਬਲ ਸ਼੍ਰੀ ਸ਼੍ਰੀ, ਤੁਸੀਂ
ਬਣਦੇ ਹੋ ਸਿੰਗਲ ਸ਼੍ਰੀ। ਸ਼੍ਰੀ ਲਕਸ਼ਮੀ, ਸ਼੍ਰੀ ਨਾਰਾਇਣ ਕਿਹਾ ਜਾਂਦਾ ਹੈ। ਸ਼੍ਰੀ ਲਕਸ਼ਮੀ, ਸ਼੍ਰੀ
ਨਾਰਾਇਣ ਦੋ ਹੋ ਗਏ। ਵਿਸ਼ਨੂੰ ਨੂੰ ਸ਼੍ਰੀ ਸ਼੍ਰੀ ਕਹਾਂਗੇ ਕਿਉਂਕਿ ਦੋ ਇਕੱਠੇ ਹਨ। ਫ਼ਿਰ ਵੀ ਦੋਵਾਂ
ਨੂੰ ਬਣਾਉਂਦੇ ਕੌਣ ਹਨ? ਜੋ ਇੱਕ ਹੀ ਸ਼੍ਰੀ ਸ਼੍ਰੀ ਹੈ। ਬਾਕੀ ਸ਼੍ਰੀ ਸ਼੍ਰੀ ਤਾਂ ਕੋਈ ਹੁੰਦੇ ਨਹੀਂ।
ਅੱਜਕਲ੍ਹ ਤਾਂ ਸ਼੍ਰੀ ਲਕਸ਼ਮੀ - ਨਾਰਾਇਣ, ਸ਼੍ਰੀ ਸੀਤਾ ਰਾਮ ਵੀ ਨਾਮ ਰੱਖਦੇ ਹਨ। ਤਾਂ ਬੱਚਿਆਂ ਨੂੰ
ਇਹ ਸਭ ਧਾਰਨਾ ਕਰਕੇ ਖੁਸ਼ੀ ਵਿੱਚ ਰਹਿਣਾ ਹੈ।
ਅੱਜਕਲ੍ਹ ਸਪਿਰਚਊਲ
ਕਾਨਫ੍ਰੇਂਸ ਵੀ ਹੁੰਦੀ ਰਹਿੰਦੀ ਹੈ। ਪਰ ਸਪਿਰਚਊਲ ਦਾ ਅਰਥ ਨਹੀਂ ਸਮਝਦੇ। ਰੂਹਾਨੀ ਨਾਲ਼ੇਜ਼ ਤਾਂ
ਸਿਵਾਏ ਇੱਕ ਦੇ ਕੋਈ ਦੇ ਨਹੀਂ ਸਕਦਾ। ਬਾਪ ਸਭ ਰੂਹਾਂ ਦਾ ਬਾਪ ਹੈ। ਉਹਨਾਂ ਨੂੰ ਸਪਿਰਚਊਲ ਕਹਿੰਦੇ
ਹਨ। ਫਿਲਾਸਫ਼ੀ ਨੂੰ ਵੀ ਸਪਿਰਚਊਲ ਕਹਿ ਦਿੰਦੇ ਹਨ। ਇਹ ਤਾਂ ਸਮਝਦੇ ਹੋ - ਇਹ ਜੰਗਲ ਹੈ, ਸਾਰੇ ਇੱਕ
ਦੋ ਨੂੰ ਦੁੱਖ ਦਿੰਦੇ ਰਹਿੰਦੇ ਹਨ। ਤੁਸੀਂ ਜਾਣਦੇ ਹੋ ਅਹਿੰਸਾ ਪਰਮੋ ਦੇਵੀ - ਦੇਵਤਾ ਧਰਮ ਗਾਇਆ
ਹੋਇਆ ਹੈ। ਉੱਥੇ ਕੋਈ ਮਾਰਪੀਟ ਹੁੰਦੀ ਨਹੀਂ। ਗੁੱਸਾ ਕਰਨਾ ਵੀ ਹਿੰਸਾ ਹੈ ਫ਼ਿਰ ਸੈਮੀ ਹਿੰਸਾ ਕਹੋ,
ਕੁਝ ਵੀ ਕਹੋ। ਇੱਥੇ ਤਾਂ ਬਿਲਕੁੱਲ ਅਹਿੰਸਕ ਬਣਨਾ ਹੈ। ਕੋਈ ਵੀ ਮਨਸਾ, ਵਾਚਾ, ਕਰਮਣਾ ਖ਼ਰਾਬ ਗੱਲ
ਨਹੀਂ ਹੋਣੀ ਚਾਹੀਦੀ। ਕੋਈ ਪੁਲੀਸ ਆਦਿ ਵਿੱਚ ਕੰਮ ਕਰਦੇ ਹਨ ਤਾਂ ਉਸ ਵਿੱਚ ਵੀ ਯੁਕਤੀ ਨਾਲ ਕੰਮ
ਕੱਢਣਾ ਹੈ। ਜਿੱਥੇ ਤੱਕ ਹੋ ਸਕੇ ਪਿਆਰ ਨਾਲ ਕੰਮ ਕੱਢਣਾ ਚਾਹੀਦਾ ਹੈ। ਬਾਬਾ ਦਾ ਆਪਣਾ ਅਨੁਭਵ ਹੈ,
ਪਿਆਰ ਨਾਲ ਆਪਣਾ ਕੰਮ ਕੱਢ ਲੈਂਦੇ ਹਨ, ਇਸ ਵਿੱਚ ਬੜੀ ਯੁੱਕਤੀ ਚਾਹੀਦੀ ਹੈ। ਬੜੇ ਪਿਆਰ ਨਾਲ ਕਿਸੇ
ਨੂੰ ਸਮਝਾਉਣਾ ਹੈ - ਕਿਵ਼ੇਂ ਇੱਕ ਦਾ ਸੌ ਗੁਣਾਂ ਦੰਡ ਪੈਂਦਾ ਹੈ। ਅੱਛਾ!
ਮਿੱਠੇ-ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ -ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਅਸੀਂ ਦੁੱਖ
ਹਰਤਾ, ਸੁੱਖ ਕਰਤਾ ਬਾਪ ਦੇ ਬੱਚੇ ਹਾਂ, ਇਸ ਲਈ ਕਿਸੇ ਨੂੰ ਵੀ ਦੁੱਖ ਨਹੀਂ ਦੇਣਾ ਹੈ। ਏਮ ਅਬਜੈਕਟ
ਨੂੰ ਸਾਹਮਣੇ ਰੱਖ ਦੈਵੀ ਗੁਣ ਧਾਰਨ ਕਰਨੇ ਹਨ। ਆਪ ਸਮਾਨ ਬਣਾਉਣ ਦੀ ਸੇਵਾ ਕਰਨੀ ਹੈ।
2. ਡਰਾਮੇ ਦੇ ਹਰ ਪਾਰਟ
ਨੂੰ ਜਾਣਦੇ ਹੋਏ ਕੋਈ ਵੀ ਬੀਤੀ ਗੱਲ ਦਾ ਚਿੰਤਨ ਨਹੀਂ ਕਰਨਾ ਹੈ। ਮਨਸਾ, ਵਾਚਾ, ਕਰਮਨਾ ਕੋਈ ਖ਼ਰਾਬ
ਕਰਮ ਨਾਂ ਹੋਵੇ - ਇਹ ਧਿਆਨ ਦੇਕੇ ਡਬਲ ਅਹਿੰਸਕ ਬਣਨਾ ਹੈ।
ਵਰਦਾਨ:-
ਇੱਕ ਬਾਪ ਨੂੰ ਕਮਪੇਂਨਿਅਨ ਬਨਾਉਣ ਜਾਂ ਉਸ ਕੰਪਨੀ ਵਿਚ ਰਹਿਣ ਵਾਲੇ ਸੰਪੂਰਨ ਪਵਿੱਤਰ ਆਤਮਾ ਭਵ।
ਸੰਪੂਰਨ ਪਵਿੱਤਰ ਆਤਮਾ
ਉਹ ਹੈ ਜਿਸ ਦੇ ਸੰਕਲਪ ਅਤੇ ਸੁਪਨੇ ਵਿਚ ਵੀ ਬ੍ਰਹਮਚਰਿਆ ਦੀ ਧਾਰਨਾ ਹੋਵੇ, ਜੋ ਹਰ ਕਦਮ ਵਿਚ ਬ੍ਰਹਮਾ
ਬਾਪ ਦੇ ਆਚਰਣ ਤੇ ਚੱਲਣ ਵਾਲਾ ਹੋਵੇ। ਪਵਿੱਤਰਤਾ ਦਾ ਅਰਥ ਹੈ - ਸਦਾ ਬਾਪ ਨੂੰ ਕੰਪੇਨੀਅਨ ਬਣਾਉਣਾ
ਅਤੇ ਬਾਪ ਦੀ ਕੰਪਨੀ ਵਿਚ ਹੀ ਰਹਿਣਾ। ਸੰਗਠਨ ਦੀ ਕੰਪਨੀ, ਪਰਿਵਾਰ ਦੇ ਸਨੇਹ ਦੀ ਮਰਿਆਦਾ ਵੱਖ ਚੀਜ
ਹੈ, ਲੇਕਿਨ ਬਾਪ ਦੇ ਕਾਰਣ ਹੀ ਇਹ ਸੰਗਠਨ ਦੇ ਸਨੇਹ ਦੀ ਕੰਪਨੀ ਹੈ, ਬਾਪ ਨਹੀਂ ਹੁੰਦਾ ਤਾਂ ਪਰਿਵਾਰ
ਕਿੱਥੋਂ ਆਉਂਦਾ। ਬਾਪ ਬੀਜ ਹੈ, ਬੀਜ ਨੂੰ ਕਦੇ ਨਹੀਂ ਭੁੱਲਣਾ।
ਸਲੋਗਨ:-
ਕਿਸੇ ਦੇ
ਪ੍ਰਭਾਵ ਵਿਚ ਪ੍ਰਭਾਵਿਤ ਹੋਣ ਵਾਲੇ ਨਹੀਂ, ਗਿਆਨ ਦਾ ਪ੍ਰਭਾਵ ਪਾਉਣ ਵਾਲੇ ਬਣੋ।