19.04.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਬਾਪ ਆਏ ਹਨ ਸਾਰੀ ਦੁਨੀਆਂ ਦਾ ਹਾਹਾਕਾਰ ਮਿਟਾ ਕੇ , ਜੈ - ਜੈਕਾਰ ਕਰਨ - ਪੁਰਾਣੀ ਦੁਨੀਆਂ ਵਿੱਚ ਹੈ ਹਾਹਾਕਾਰ , ਨਵੀਂ ਦੁਨੀਆਂ ਵਿੱਚ ਹੈ ਜੈ - ਜੈਕਾਰ ”

ਪ੍ਰਸ਼ਨ:-
ਕਿਹੜਾ ਇਸ਼ਵਰੀਏ ਨਿਯਮ ਹੈ ਜੋ ਗਰੀਬ ਹੀ ਬਾਪ ਦਾ ਪੂਰਾ ਵਰਸਾ ਲੈਂਦੇ, ਸਾਹੂਕਾਰ ਨਹੀਂ ਲੈ ਪਾਉਂਦੇ?

ਉੱਤਰ:-
ਇਸ਼ਵਰੀਏ ਨਿਯਮ ਹੈ - ਪੂਰਾ ਬੈਗਰ ਬਣੋ, ਜੋ ਕੁਝ ਵੀ ਹੈ ਉਸ ਨੂੰ ਭੁੱਲ ਜਾਵੋ। ਤਾਂ ਗਰੀਬ ਬੱਚੇ ਸਹਿਜ ਹੀ ਭੁੱਲ ਜਾਂਦੇ ਹਨ ਪਰ ਸਾਹੂਕਾਰ ਜੋ ਆਪਣੇ ਨੂੰ ਸਵਰਗ ਵਿੱਚ ਸਮਝਦੇ ਹਨ ਉਨ੍ਹਾਂ ਦੀ ਬੁੱਧੀ ਵਿੱਚ ਕੁਝ ਭੁੱਲਦਾ ਨਹੀਂ ਇਸ ਲਈ ਜਿਹਨਾਂ ਨੂੰ ਧੰਨ, ਦੌਲਤ, ਮਿੱਤਰ, ਸੰਬੰਧੀ ਯਾਦ ਰਹਿੰਦੇ ਉਹ ਸੱਚੇ ਯੋਗੀ ਬਣ ਹੀ ਨਹੀਂ ਸਕਦੇ ਹਨ। ਉਨ੍ਹਾਂ ਨੂੰ ਸਵਰਗ ਵਿੱਚ ਉੱਚ ਪੱਦਵੀ ਨਹੀਂ ਮਿਲ ਸਕਦੀ ਹੈ।

ਓਮ ਸ਼ਾਂਤੀ
ਮਿੱਠੇ-ਮਿੱਠੇ ਨਿਸ਼ਚੈ ਬੁੱਧੀ ਬੱਚੇ ਤਾਂ ਚੰਗੀ ਤਰ੍ਹਾਂ ਜਾਣਦੇ ਹਨ, ਉਨ੍ਹਾਂ ਨੂੰ ਪੱਕਾ ਨਿਸ਼ਚੈ ਹੈ ਕਿ ਬਾਪ ਆਇਆ ਹੈ ਸਾਰੀ ਦੁਨੀਆਂ ਦਾ ਝਗੜਾ ਮਿਟਾਉਣ। ਜੋ ਸਿਆਣੇ ਸਮਝਦਾਰ ਬੱਚੇ ਹਨ, ਉਹ ਜਾਣਦੇ ਹਨ ਇਸ ਤਨ ਵਿੱਚ ਬਾਪ ਆਏ ਹੋਏ ਹਨ, ਜਿਸਦਾ ਨਾਮ ਵੀ ਹੈ ਸ਼ਿਵਬਾਬਾ। ਕਿਉਂ ਆਏ ਹਨ? ਹਾਹਾਕਾਰ ਨੂੰ ਮਿਟਾਕੇ ਜੈਜੈਕਾਰ ਕਰਾਉਣ। ਮ੍ਰਿਤੂਲੋਕ ਵਿੱਚ ਕਿੰਨੇ ਝਗੜੇ ਆਦਿ ਹਨ। ਸਭ ਨੂੰ ਹਿਸਾਬ - ਕਿਤਾਬ ਚੁਕਤੂ ਕਰ ਜਾਣਾ ਹੈ। ਅਮਰਲੋਕ ਵਿੱਚ ਝਗੜੇ ਦੀ ਗੱਲ ਨਹੀਂ ਹੈ। ਇੱਥੇ ਕਿੰਨਾ ਹੰਗਾਮਾ ਲੱਗਿਆ ਹੋਇਆ ਹੈ। ਕਿੰਨੀ ਕੋਰਟ, ਜੱਜ ਆਦਿ ਹਨ। ਮਾਰਾਮਾਰੀ ਲੱਗੀ ਹੋਈ ਹੈ। ਵਿਲਾਇਤ ਆਦਿ ਵਿੱਚ ਵੀ ਦੇਖੋ ਹਾਹਾਕਾਰ ਹੈ। ਸਾਰੀ ਦੁਨੀਆਂ ਵਿੱਚ ਖਿਟਪਿਟ ਬਹੁਤ ਹੈ। ਇਸਨੂੰ ਕਿਹਾ ਜਾਂਦਾ ਹੈ ਪੁਰਾਣੀ ਤਮੋਪ੍ਰਧਾਨ ਦੁਨੀਆਂ। ਚਿੱਕੜ ਹੀ ਚਿੱਕੜ ਹੈ। ਜੰਗਲ ਹੀ ਜੰਗਲ ਹੈ। ਬੇਹੱਦ ਦਾ ਬਾਪ ਇਹ ਸਭ ਕੁਝ ਮਿਟਾਉਣ ਦੇ ਲਈ ਆਏ ਹਨ। ਹੁਣ ਬੱਚਿਆਂ ਨੂੰ ਬੜਾ ਸਿਆਣਾ ਸਮਝਦਾਰ ਬਣਨਾ ਹੈ। ਜੇਕਰ ਬੱਚਿਆਂ ਵਿੱਚ ਵੀ ਲੜਾਈ ਝਗੜਾ ਹੁੰਦਾ ਰਹੇਗਾ ਤਾਂ ਬਾਪ ਦੇ ਮਦਦਗਾਰ ਕਿਵੇਂ ਬਣੋਗੇ। ਬਾਬਾ ਨੂੰ ਤਾਂ ਬੜੇ ਮਦਦਗਾਰ ਬੱਚੇ ਚਾਹੀਦੇ ਹਨ - ਸਿਆਣੇ, ਸਮਝੂ, ਜਿੰਨਾ ਵਿੱਚ ਕੋਈ ਖਿਟ-ਖਿਟ ਨਾਂ ਹੋਵੇ। ਇਹ ਵੀ ਬੱਚੇ ਸਮਝਦੇ ਹਨ ਇਹ ਪੁਰਾਣੀ ਦੁਨੀਆ ਹੈ। ਅਨੇਕ ਧਰਮ ਹਨ। ਤਮੋਪ੍ਰਧਾਨ ਵਿਸ਼ਸ਼ ਵਰਲਡ ਹੈ। ਸਾਰੀ ਦੁਨੀਆਂ ਪਤਿਤ ਹੈ। ਪਤਿਤ ਪੁਰਾਣੀ ਦੁਨੀਆਂ ਵਿੱਚ ਝਗੜੇ ਹੀ ਝਗੜੇ ਹਨ। ਇਹਨਾਂ ਸਭ ਨੂੰ ਮਿਟਾਉਣ, ਜੈ-ਜੈਕਾਰ ਕਰਵਾਉਣ ਬਾਪ ਆਉਂਦੇ ਹਨ। ਹਰ ਇੱਕ ਜਾਣਦੇ ਹਨ ਇਸ ਦੁਨੀਆਂ ਵਿੱਚ ਕਿੰਨਾ ਦੁੱਖ ਅਤੇ ਅਸ਼ਾਂਤੀ ਹੈ, ਇਸ ਲਈ ਚਾਹੁੰਦੇ ਹਨ ਵਿਸ਼ਵ ਵਿੱਚ ਸ਼ਾਂਤੀ ਹੋਵੇ। ਹੁਣ ਸਾਰੇ ਵਿਸ਼ਵ ਵਿੱਚ ਸ਼ਾਂਤੀ ਕੋਈ ਮਨੁੱਖ ਕਿਵੇਂ ਕਰ ਸਕਣਗੇ। ਬੇਹੱਦ ਦੇ ਬਾਪ ਨੂੰ ਠਿਕੱਰ-ਭਿੱਤਰ ਵਿੱਚ ਲਗਾ ਦਿੱਤਾ ਹੈ। ਇਹ ਵੀ ਖੇਡ ਹੈ। ਤਾਂ ਬਾਪ ਬੱਚਿਆਂ ਨੂੰ ਸਮਝਾਉਂਦੇ ਹਨ, ਹੁਣ ਖੜੇ ਹੋ ਜਾਵੋ। ਬਾਪ ਦੇ ਮਦਦਗਾਰ ਬਣੋ। ਬਾਪ ਤੋਂ ਆਪਣਾ ਰਾਜ ਭਾਗ ਲੈਣਾ ਹੈ। ਘੱਟ ਨਹੀਂ ਹੈ, ਅਥਾਹ ਸੁਖ ਹੈ। ਬਾਪ ਕਹਿੰਦੇ ਹਨ - ਮਿੱਠੇ ਬੱਚੇ, ਡਰਾਮਾ ਅਨੁਸਾਰ ਤੁਹਾਨੂੰ ਬੇਹੱਦ ਦਾ ਬਾਪ ਪਦਮਾਪਦਮ ਭਾਗਿਆਸ਼ਾਲੀ ਬਣਾਉਣ ਆਇਆ ਹੈ। ਭਾਰਤ ਵਿੱਚ ਇਹ ਲਕਸ਼ਮੀ - ਨਰਾਇਣ ਰਾਜ ਕਰਦੇ ਸੀ। ਭਾਰਤ ਸਵਰਗ ਸੀ। ਸਵਰਗ ਨੂੰ ਹੀ ਕਿਹਾ ਜਾਂਦਾ ਹੈ ਵੰਡਰ ਆਫ਼ ਵਰਲਡ। ਤ੍ਰੇਤਾ ਨੂੰ ਵੀ ਨਹੀਂ ਕਹਾਂਗੇ। ਇਵੇ ਦੇ ਸਵਰਗ ਵਿੱਚ ਆਉਣ ਲਈ ਬੱਚਿਆਂ ਨੂੰ ਪੁਰਸ਼ਾਰਥ ਕਰਨਾ ਚਾਹੀਦਾ ਹੈ। ਪਹਿਲਾਂ-ਪਹਿਲਾਂ ਆਉਣਾ ਹੈ। ਬੱਚੇ ਚਾਹੁੰਦੇ ਵੀ ਹਨ ਅਸੀਂ ਸਵਰਗ ਵਿੱਚ ਆਈਏ, ਲਕਸ਼ਮੀ - ਨਰਾਇਣ ਬਣੀਏ। ਅਜੇ ਇਸ ਪੁਰਾਣੀ ਦੁਨੀਆਂ ਵਿੱਚ ਬਹੁਤ ਹਾਹਾਕਾਰ ਹੋਣੀ ਹੈ। ਖੂਨ ਦੀਆਂ ਨਦੀਆਂ ਵੱਗਣੀਆਂ ਹਨ, ਖੂਨ ਦੀਆਂ ਨਦੀਆਂ ਤੋਂ ਬਾਅਦ ਹੈ ਘਿਉ ਦੀਆਂ ਨਦੀਆਂ। ਉਸਨੂੰ ਕਹਿੰਦੇ ਹਨ ਖੀਰਸਾਗਰ। ਇੱਥੇ ਵੀ ਬੜੇ ਤਲਾਬ ਬਣਾਉਂਦੇ ਹਨ, ਫਿਰ ਕੋਈ ਦਿਨ ਮੁੱਕਰਰ ਹੁੰਦਾ ਹੈ ਜੋ ਆਕੇ ਉਸ ਵਿੱਚ ਦੁੱਧ ਪਾਉਂਦੇ ਹਨ। ਉਸ ਵਿੱਚ ਫਿਰ ਇਸ਼ਨਾਨ ਕਰਦੇ ਹਨ। ਸ਼ਿਵਲਿੰਗ ਤੇ ਵੀ ਦੁੱਧ ਚੜਾਉਂਦੇ ਹਨ। ਸਤਿਯੁੱਗ ਦੀ ਵੀ ਇੱਕ ਮਹਿਮਾ ਹੈ ਕਿ ਓਥੇ ਘਿਉ, ਦੁੱਧ ਦੀਆਂ ਨਦੀਆਂ ਹਨ। ਇਵੇਂ ਦੀ ਕੋਈ ਗੱਲ ਨਹੀਂ ਹੈ। ਹਰ 5 ਹਜ਼ਾਰ ਸਾਲ ਦੇ ਬਾਅਦ ਤੁਸੀਂ ਵਿਸ਼ਵ ਦੇ ਮਾਲਿਕ ਬਣਦੇ ਹੋ। ਇਸ ਵੇਲੇ ਤੁਸੀਂ ਗੁਲਾਮ ਹੋ, ਫਿਰ ਤੁਸੀਂ ਬਾਦਸ਼ਾਹ ਬਣਦੇ ਹੋ। ਸਾਰੀ ਪ੍ਰਕਿਰਤੀ ਤੁਹਾਡੀ ਗੁਲਾਮ ਬਣ ਜਾਂਦੀ ਹੈ। ਓਥੇ ਕਦੇ ਬੇਕਾਇਦੇ ਬਰਸਾਤ ਨਹੀਂ ਪੈਂਦੀ, ਨਦੀਆਂ ਉੱਛਲ ਨਹੀਂ ਖਾਂਦੀਆਂ। ਕੋਈ ਉਪਦ੍ਰਵ ਨਹੀਂ ਹੁੰਦਾ ਹੈ। ਇੱਥੇ ਦੇਖੋ ਕਿੰਨੇ ਉਪਦ੍ਰਵ ਹਨ। ਓਥੇ ਪੱਕੇ ਵੈਸ਼ਨਵ ਰਹਿੰਦੇ ਹਨ। ਵਿਕਾਰੀ ਵੈਸ਼ਨਵ ਨਹੀਂ। ਇੱਥੇ ਕੋਈ ਵੇਜੀਟੇਰਿਅਨ ਬਣਿਆ ਤਾਂ ਉਸਨੂੰ ਵੈਸ਼ਨਵ ਕਹਿੰਦੇ ਹਨ। ਪਰ ਨਹੀਂ, ਵਿਕਾਰ ਨਾਲ ਇੱਕ ਦੋ ਨੂੰ ਬੜਾ ਦੁੱਖ ਦਿੰਦੇ ਹਨ। ਬਾਪ ਕਿੰਨਾ ਚੰਗੀ ਤਰ੍ਹਾਂ ਸਮਝਾਉਂਦੇ ਹਨ। ਇਹ ਵੀ ਗਾਇਨ ਹੈ ਗਾਂਵੜੇ ਦਾ ਛੋਰਾ...ਕ੍ਰਿਸ਼ਨ ਤਾਂ ਗਾਂਵੜੇ ਦਾ ਹੋ ਨਹੀਂ ਸਕਦਾ ਹੈ। ਉਹ ਤਾਂ ਬੈਕੁੰਠ ਦਾ ਮਾਲਿਕ ਹੈ। ਫਿਰ 84 ਜਨਮ ਲੈਂਦੇ ਹਨ।

ਇਹ ਵੀ ਤੁਸੀਂ ਜਾਣਦੇ ਹੋ ਕਿ ਅਸੀਂ ਭਗਤੀ ਵਿੱਚ ਕਿੰਨੇ ਧੱਕੇ ਖਾਧੇ, ਪੈਸੇ ਬਰਬਾਦ ਕੀਤੇ। ਬਾਬਾ ਪੁੱਛਦੇ ਹਨ - ਤੁਹਾਨੂੰ ਇੰਨੇ ਪੈਸੇ ਦਿੱਤੇ, ਰਾਜ ਭਾਗ ਦਿੱਤਾ, ਸਭ ਕਿੱਥੇ ਗਿਆ? ਤੁਹਾਨੂੰ ਵਿਸ਼ਵ ਦਾ ਮਾਲਿਕ ਬਣਾਇਆ ਫਿਰ ਤੁਸੀਂ ਕੀ ਕੀਤਾ? ਬਾਪ ਤਾਂ ਡਰਾਮਾ ਨੂੰ ਜਾਣਦੇ ਹਨ। ਨਵੀਂ ਦੁਨੀਆਂ ਸੋ ਪੁਰਾਣੀ ਦੁਨੀਆਂ, ਪੁਰਾਣੀ ਦੁਨੀਆਂ ਸੋ ਨਵੀਂ ਬਣਦੀ ਹੈ। ਇਹ ਚੱਕਰ ਹੈ, ਜੋ ਕੁਝ ਪਾਸਟ ਹੋਇਆ ਉਹ ਫਿਰ ਰਪੀਟ ਹੋਵੇਗਾ। ਬਾਪ ਕਹਿੰਦੇ ਹਨ ਅਜੇ ਥੋੜਾ ਸਮਾਂ ਹੈ, ਪੁਰਸ਼ਾਰਥ ਕਰ ਭਵਿੱਖ ਦੇ ਲਈ ਜ਼ਮਾਂ ਕਰੋ। ਪੁਰਾਣੀ ਦੁਨੀਆਂ ਦਾ ਸਭ-ਕੁਝ ਮਿੱਟੀ ਵਿੱਚ ਮਿਲ ਜਾਣਾ ਹੈ। ਸਾਹੂਕਾਰ ਇਸ ਗਿਆਨ ਨੂੰ ਲੈਣਗੇ ਨਹੀਂ। ਬਾਪ ਹੈ ਗਰੀਬ ਨਿਵਾਜ਼। ਗਰੀਬ ਓਥੇ ਸ਼ਾਹੂਕਾਰ ਬਣਦੇ ਹਨ। ਸ਼ਾਹੂਕਾਰ ਉੱਥੇ ਗਰੀਬ ਬਣਦੇ ਹਨ। ਹੁਣ ਤਾਂ ਪਦਮਾਪਤੀ ਬੜੇ ਹਨ। ਉਹ ਆਉਣਗੇ ਪਰ ਗਰੀਬ ਬਣਨਗੇ। ਉਹ ਖੁੱਦ ਨੂੰ ਸਵਰਗ ਵਿੱਚ ਸਮਝਦੇ ਹਨ, ਉਹ ਬੁੱਧੀ ਤੋਂ ਨਿਕਲ ਨਹੀਂ ਸਕਦਾ ਹੈ। ਇੱਥੇ ਤਾਂ ਬਾਪ ਕਹਿੰਦੇ ਹਨ ਸਭ ਕੁਝ ਭੁੱਲ ਜਾਵੋ। ਖਾਲੀ ਬੇਗਰ ਬਣ ਜਾਵੋ। ਅੱਜਕਲ ਤਾਂ ਕਿਲੋਗ੍ਰਾਮ, ਕਿਲੋਮੀਟਰ ਆਦਿ ਕੀ-ਕੀ ਨਿਕਲਿਆ ਹੈ। ਜਿਹੜਾ ਰਾਜਾ ਗੱਦੀ ਤੇ ਬੈਠਦਾ ਹੈ ਉਹ ਆਪਣੀ ਭਾਸ਼ਾ ਚਲਾਉਂਦੇ ਹਨ। ਵਿਲਾਇਤ ਦੀ ਨਕਲ ਕਰਦੇ ਹਨ। ਆਪਣਾ ਅਕਲ ਤਾਂ ਹੈ ਨਹੀਂ। ਤਮੋਪ੍ਰਧਾਨ ਹਨ। ਅਮਰੀਕਾ ਆਦਿ ਵਿੱਚ ਵਿਨਾਸ਼ ਦੀ ਸਮੱਗਰੀ ਵਿੱਚ ਦੇਖੋ ਕਿੰਨਾ ਧੰਨ ਲਗਾਉਂਦੇ ਹਨ। ਐਰੋਪਲੇਨ ਤੋਂ ਬੰਬਸ ਆਦਿ ਸੁੱਟਦੇ ਹਨ, ਅੱਗ ਲੱਗਣੀ ਹੈ। ਬੱਚੇ ਜਾਣਦੇ ਹਨ, ਬਾਪ ਆਉਂਦੇ ਹੀ ਹਨ ਵਿਨਾਸ਼ ਅਤੇ ਸਥਾਪਨਾ ਕਰਾਉਣ ਦੇ ਲਈ। ਤੁਹਾਡੇ ਵਿੱਚ ਵੀ ਸਮਝਾਉਣ ਵਾਲੇ ਸਭ ਨੰਬਰਵਾਰ ਹਨ। ਸਭ ਇੱਕ ਜਿਹੇ ਨਿਸ਼ਚੈਬੁੱਧੀ ਨਹੀਂ ਹਨ। ਜਿਵੇਂ ਬਾਬਾ ਨੇ ਕੀਤਾ, ਬਾਬਾ ਨੂੰ ਫੋਲੋ ਕਰਨਾ ਚਾਹੀਦਾ ਹੈ। ਪੁਰਾਣੀ ਦੁਨੀਆਂ ਵਿੱਚ ਇਹ ਪਾਈ ਪੈਸੇ ਕੀ ਕਰਾਂਗੇ। ਅੱਜਕਲ ਕਾਗਜ਼ ਦੇ ਨੋਟ ਨਿਕਲੇ ਹਨ। ਉੱਥੇ ਤਾਂ ਸਿੱਕੇ(ਮੋਹਰੇ) ਹੋਣਗੇ। ਸੋਨੇ ਦੇ ਮਹਿਲ ਬਣਦੇ ਹਨ ਤਾਂ ਸਿੱਕਿਆਂ ਦਾ ਇੱਥੇ ਕੀ ਮੁੱਲ ਹੈ। ਜਿਵੇਂ ਕਿ ਸਭ ਕੁਝ ਮੁਫ਼ਤ ਵਿੱਚ ਹੈ, ਸਤੋਪ੍ਰਧਾਨ ਧਰਤੀ ਹੈ ਨਾ। ਹੁਣ ਤਾਂ ਪੁਰਾਣੀ ਹੋ ਗਈ ਨਾ। ਉਹ ਹੈ ਸਤੋਪ੍ਰਧਾਨ ਨਵੀਂ ਦੁਨੀਆਂ। ਬਿਲਕੁਲ ਨਵੀਂ ਜ਼ਮੀਨ ਹੈ। ਤੁਸੀਂ ਸੂਕਸ਼ਮਵਤਨ ਵਿੱਚ ਜਾਂਦੇ ਹੋ ਤਾਂ ਸ਼ੂਬੀਰਸ ਆਦਿ ਪੀਂਦੇ ਹੋ। ਪਰ ਉੱਥੇ ਝਾੜ ਆਦਿ ਤਾਂ ਹੈ ਨਹੀਂ। ਨਾਂ ਮੂਲਵਤਨ ਵਿੱਚ ਹੈ। ਜਦੋਂ ਤੁਸੀਂ ਬੈਕੁੰਠ ਵਿੱਚ ਜਾਂਦੇ ਹੋ ਫਿਰ ਤੁਹਾਨੂੰ ਸਭ ਕੁਝ ਮਿਲਦਾ ਹੈ। ਬੁੱਧੀ ਨਾਲ ਕੰਮ ਲਵੋ, ਸੂਕਸ਼ਮਵਤਨ ਵਿੱਚ ਝਾੜ ਨਹੀਂ ਹੋਣਗੇ। ਝਾੜ ਤਾਂ ਧਰਤੀ ਤੇ ਹੁੰਦੇ ਹਨ, ਨਾਂ ਕੀ ਆਕਾਸ਼ ਵਿੱਚ। ਭਾਵੇਂ ਨਾਮ ਹੈ ਬ੍ਰਹਮਤੱਤਵ ਪਰ ਇਹ ਹੈ ਪੋਲਾਰ। ਜਿਵੇਂ ਇਹ ਸਟਾਰ ਠਹਿਰੇ ਹੋਏ ਹਨ ਆਕਾਸ਼ ਵਿੱਚ, ਓਵੇ ਤੁਸੀਂ ਛੋਟੀ ਛੋਟੀ ਆਤਮਾਵਾਂ ਠਹਿਰੀ ਹੋਈਆਂ ਹਨ। ਸਟਾਰਜ਼ ਦੇਖਣ ਵਿੱਚ ਵੱਡੇ ਆਉਂਦੇ ਹਨ। ਇਵੇ ਨਹੀਂ ਕੀ ਬ੍ਰਹਮ ਤੱਤਵ ਵਿੱਚ ਕੋਈ ਵੱਡੀਆਂ-ਵੱਡੀਆਂ ਆਤਮਾਵਾਂ ਹੋਣਗੀਆਂ। ਇਹ ਬੁੱਧੀ ਤੋਂ ਕੰਮ ਲੈਣਾ ਹੈ। ਵਿਚਾਰ ਸਾਗਰ ਮੰਥਨ ਕਰਨਾ ਹੈ। ਤਾਂ ਆਤਮਾਵਾਂ ਵੀ ਉਪਰ ਵਿੱਚ ਠਹਿਰਦੀਆਂ ਹਨ। ਛੋਟੀ ਬਿੰਦੀ ਹੈ। ਇਹ ਸਭ ਗੱਲਾਂ ਤੁਸੀਂ ਧਾਰਨ ਕਰਨੀਆਂ ਹਨ, ਫਿਰ ਕਿਸੇ ਨੂੰ ਧਾਰਨ ਕਰਾ ਸਕੋਗੇ। ਟੀਚਰ ਜਰੂਰ ਖੁੱਦ ਜਾਣਦੇ ਹਨ ਫਿਰ ਤਾਂ ਹੋਰਾਂ ਨੂੰ ਪੜਾਉਂਦੇ ਹਨ। ਨਹੀਂ ਤਾਂ ਟੀਚਰ ਹੀ ਕਿਥੋਂ ਦਾ। ਪਰ ਇੱਥੇ ਵੀ ਟੀਚਰਜ਼ ਵੀ ਨੰਬਰਵਾਰ ਹਨ। ਤੁਸੀਂ ਬੱਚੇ ਬੈਕੁੰਠ ਨੂੰ ਵੀ ਸਮਝ ਸਕਦੇ ਹੋ। ਇਵੇ ਨਹੀਂ ਕੀ ਤੁਸੀਂ ਬੈਕੁੰਠ ਨਹੀਂ ਦੇਖਿਆ ਹੈ। ਬਹੁਤ ਬੱਚਿਆਂ ਨੇ ਸਾਕਸ਼ਾਤਕਾਰ ਕੀਤਾ ਹੈ। ਉੱਥੇ ਸਵਯੰਬਰ ਕਿਵੇਂ ਹੁੰਦਾ ਹੈ, ਕੀ ਭਾਸ਼ਾ ਹੈ, ਸਭ ਕੁਝ ਦੇਖਿਆ ਹੈ। ਪਿੱਛੇ ਤੁਸੀਂ ਵੀ ਸਾਕਸ਼ਾਤਕਾਰ ਕਰੋਗੇ ਪਰ ਕਰਨਗੇ ਉਹ ਹੀ ਜੋ ਯੋਗਯੁੱਕਤ ਹੋਣਗੇ। ਬਾਕੀ ਜਿੰਨਾ ਨੂੰ ਆਪਣੇ ਮਿੱਤਰ-ਸੰਬੰਧੀ, ਧਨ-ਦੌਲਤ ਯਾਦ ਆਉਂਦੇ ਰਹਿਣਗੇ ਉਹ ਕੀ ਦੇਖਣਗੇ। ਸੱਚੇ ਯੋਗੀ ਹੀ ਅੰਤ ਤੱਕ ਰਹਿਣਗੇ, ਜਿੰਨਾ ਨੂੰ ਬਾਪ ਦੇਖ ਖੁਸ਼ ਹੋਣਗੇ। ਫੁੱਲਾਂ ਦਾ ਹੀ ਬਗੀਚਾ ਬਣਦਾ ਹੈ। ਬਹੁਤ ਤਾਂ 10-15 ਸਾਲ ਰਹਿ ਕੇ ਵੀ ਚਲੇ ਜਾਂਦੇ ਹਨ। ਉਨ੍ਹਾਂ ਨੂੰ ਕਹਾਂਗੇ ਅੱਕ ਦੇ ਫੁੱਲ। ਬੜੀ ਚੰਗੀਆਂ-ਚੰਗੀਆਂ ਬੱਚੀਆਂ ਜੋ ਮੰਮਾ ਬਾਬਾ ਦੇ ਡਾਇਰੈਕਸ਼ਨ ਲੈ ਆਉਂਦੀਆਂ ਸੀ, ਡਰਿੱਲ ਕਰਵਾਉਂਦੀਆਂ ਸੀ, ਉਹ ਅੱਜ ਨਹੀਂ ਹਨ। ਇਹ ਬੱਚੀਆਂ ਵੀ ਜਾਂਦੀਆਂ ਹਨ ਅਤੇ ਬਾਪਦਾਦਾ ਵੀ ਜਾਣਦੇ ਹਨ ਕਿ ਮਾਇਆ ਬੜੀ ਜ਼ਬਰਦਸਤ ਹੈ। ਇਹ ਹੈ ਮਾਇਆ ਨਾਲ ਗੁਪਤ ਲੜਾਈ। ਗੁਪਤ ਤੂਫ਼ਾਨ। ਬਾਬਾ ਕਹਿੰਦੇ ਹਨ ਮਾਇਆ ਤੁਹਾਨੂੰ ਬੜਾ ਹੈਰਾਨ ਕਰੇਗੀ। ਇਹ ਹਾਰ ਜਿੱਤ ਦਾ ਬਣਿਆ ਹੋਇਆ ਡਰਾਮਾ ਹੈ। ਤੁਹਾਡੀ ਕੋਈ ਹਥਿਆਰਾਂ ਨਾਲ ਲੜਾਈ ਨਹੀਂ ਹੈ। ਇਹ ਤਾਂ ਭਾਰਤ ਦਾ ਪ੍ਰਾਚੀਨ ਰਾਜਯੋਗ ਨਾਮੀ ਗ੍ਰਾਮੀ ਹੈ, ਜਿਸ ਯੋਗ ਬੱਲ ਨਾਲ ਤੁਸੀਂ ਇਹ ਬਣਦੇ ਹੋ। ਬਾਹੂਬਲ ਨਾਲ ਕੋਈ ਵਿਸ਼ਵ ਦੀ ਬਾਦਸ਼ਾਹੀ ਨਹੀਂ ਲੈ ਸਕਦਾ ਹੈ। ਖੇਡ ਵੀ ਬੜਾ ਵੰਡਰਫੁੱਲ ਹੈ। ਕਹਾਣੀ ਹੈ ਦੋ ਬਿੱਲੇ ਲੜੇ ਮੱਖਣ...ਕਿਹਾ ਵੀ ਜਾਂਦਾ ਹੈ ਸੈਕੰਡ ਵਿੱਚ ਵਿਸ਼ਵ ਦੀ ਬਾਦਸ਼ਾਹੀ। ਬੱਚੀਆਂ ਸਾਕਸ਼ਾਤਕਾਰ ਕਰਦੀਆਂ ਹਨ। ਕਹਿੰਦੇ ਹਨ ਕ੍ਰਿਸ਼ਨ ਦੇ ਮੁੱਖ ਵਿੱਚ ਮੱਖਣ ਹੈ। ਵਾਸਤਵ ਵਿੱਚ ਕ੍ਰਿਸ਼ਨ ਦੇ ਮੁੱਖ ਵਿੱਚ ਨਵੀਂ ਦੁਨੀਆਂ ਦੇਖਦੇ ਹਨ। ਯੋਗਬੱਲ ਨਾਲ ਤੁਸੀਂ ਵਿਸ਼ਵ ਦੀ ਬਾਦਸ਼ਾਹੀ ਰੂਪੀ ਮੱਖਣ ਲੈਂਦੇ ਹੋ। ਰਾਜਾਈ ਲਈ ਕਿੰਨੀ ਲੜਾਈ ਹੁੰਦੀ ਹੈ ਅਤੇ ਕਿੰਨੇ ਲੜਾਈ ਨਾਲ ਖ਼ਤਮ ਹੋ ਜਾਂਦੇ ਹਨ। ਇਸ ਪੁਰਾਣੀ ਦੁਨੀਆਂ ਦਾ ਹਿਸਾਬ ਕਿਤਾਬ ਚੁਕਤੁ ਹੋਣਾ ਹੈ। ਇਸ ਦੁਨੀਆਂ ਦੀ ਕੋਈ ਵੀ ਚੀਜ਼ ਰਹਿਣੀ ਨਹੀਂ ਹੈ। ਬਾਪ ਦੀ ਸ੍ਰੀਮਤ ਹੈ - ਬੱਚੇ ਹੀਅਰ ਨੋ ਈਵਲ, ਸੀ ਨੋ ਈਵਲ...ਉਨ੍ਹਾਂ ਨੇ ਬਾਂਦਰਾਂ ਦਾ ਇੱਕ ਚਿੱਤਰ ਬਣਾਇਆ ਹੈ। ਅੱਜਕਲ ਤਾਂ ਮਨੁੱਖਾ ਦਾ ਵੀ ਬਣਾਉਂਦੇ ਹਨ। ਅੱਗੇ ਚੀਨ ਵਲੋਂ ਹਾਥੀ ਦੰਦ ਦੀਆਂ ਚੀਜ਼ ਆਉਂਦੀਆਂ ਸਨ। ਚੂੜੀਆਂ ਵੀ ਕੱਚ ਦੀਆਂ ਪਾਉਂਦੇ ਸਨ। ਇੱਥੇ ਤਾਂ ਜੇਵਰ ਆਦਿ ਪਹਿਨਨ ਲਈ ਨੱਕ, ਕੰਨ ਆਦਿ ਛਿਦਵਾਉਂਦੇ ਹਨ, ਸਤਿਯੁੱਗ ਵਿੱਚ ਨੱਕ-ਕੰਨ ਛੇਦ ਕਰਨ ਦੀ ਜਰੂਰਤ ਨਹੀਂ ਹੈ। ਇੱਥੇ ਤਾਂ ਮਾਇਆ ਇਵੇ ਦੀ ਹੈ ਜੋ ਸਭ ਦੇ ਨੱਕ-ਕੰਨ ਕੱਟ ਲੈਂਦੀ ਹੈ। ਤੁਸੀਂ ਬੱਚੇ ਹੁਣ ਸਵੱਛ ਬਣਦੇ ਹੋ। ਉੱਥੇ ਨੈਚੂਰਲ ਬਿਊਟੀ ਰਹਿੰਦੀ ਹੈ। ਕੋਈ ਚੀਜ਼ ਲਗਾਉਣ ਦੀ ਜਰੂਰਤ ਨਹੀਂ ਹੈ। ਇੱਥੇ ਤਾਂ ਸ਼ਰੀਰ ਹੀ ਤਮੋਪ੍ਰਧਾਨ ਤੱਤਵਾਂ ਨਾਲ ਬਣਦੇ ਹਨ, ਇਸ ਲਈ ਬਿਮਾਰੀਆਂ ਆਦਿ ਹੁੰਦੀਆਂ ਹਨ। ਉੱਥੇ ਇਹ ਗੱਲਾਂ ਹੁੰਦੀਆਂ ਨਹੀਂ ਹਨ। ਹੁਣ ਤੁਹਾਡੀ ਆਤਮਾ ਨੂੰ ਬਹੁਤ ਖੁਸ਼ੀ ਹੈ ਕਿ ਸਾਨੂੰ ਬੇਹੱਦ ਦਾ ਬਾਪ ਪੜਾ ਕੇ ਨਰ ਤੋਂ ਨਰਾਇਣ ਮਤਲਬ ਅਮਰਪੁਰੀ ਦਾ ਮਾਲਿਕ ਬਣਾਉਂਦੇ ਹਨ ਇਸ ਲਈ ਗਾਇਨ ਹੈ ਅਤਿਇੰਦਰੀਏ ਸੁੱਖ ਪੁੱਛਣਾ ਹੋਵੇ ਤਾਂ ਗੋਪੀ ਗੋਪੀਆਂ ਨੂੰ ਪੁੱਛੋਂ। ਭਗਤ ਲੋਕ ਇਹਨਾਂ ਗੱਲਾਂ ਨੂੰ ਨਹੀਂ ਜਾਣਦੇ ਹਨ। ਤੁਹਾਡੇ ਵਿੱਚ ਵੀ ਖੁੱਸ਼ ਰਹਿਣ ਅਤੇ ਇੰਨਾ ਗੱਲਾਂ ਦਾ ਸਿਮਰਨ ਕਰਦੇ ਰਹਿਣ - ਇਵੇਂ ਦੇ ਬੱਚੇ ਬੜੇ ਥੋੜੇ ਹਨ। ਅਬਲਾਵਾਂ ਤੇ ਕਿੰਨੇ ਅਤਿਆਚਾਰ ਹੁੰਦੇ ਹਨ। ਜੋ ਗਾਇਨ ਹੈ ਦ੍ਰੋਪਦੀ ਦਾ, ਉਹ ਸਭ ਪ੍ਰੈਕਟੀਕਲ ਵਿੱਚ ਹੋ ਰਿਹਾ ਹੈ। ਦ੍ਰੋਪਦੀ ਨੇ ਕਿਉਂ ਬੁਲਾਇਆ? ਇਹ ਮਨੁੱਖ ਨਹੀਂ ਜਾਣਦੇ ਹਨ। ਬਾਪ ਨੇ ਸਮਝਾਇਆ ਹੈ - ਤੁਸੀਂ ਸਭ ਦ੍ਰੋਪਦੀਆਂ ਹੋ। ਇਵੇਂ ਨਹੀਂ, ਫੀਮੇਲ ਸਦਾ ਫੀਮੇਲ ਹੀ ਬਣਦੀ ਹੈ। ਦੋ ਵਾਰੀ ਫੀਮੇਲ ਬਣ ਸਕਦੀ ਹੈ, ਜਾਸਤੀ ਨਹੀਂ। ਮਾਤਾਵਾਂ ਪੁਕਾਰਦੀਆਂ ਹਨ - ਬਾਬਾ ਰੱਖਿਆ ਕਰੋ, ਸਾਨੂੰ ਦੁਸ਼ਾਸ਼ਨ ਵਿਕਾਰ ਦੇ ਲਈ ਹੈਰਾਨ ਕਰਦੇ ਹਨ, ਇਸ ਨੂੰ ਕਿਹਾ ਜਾਂਦਾ ਹੈ ਵੈਸ਼ਾਲਯ। ਸਵਰਗ ਨੂੰ ਕਿਹਾ ਜਾਂਦਾ ਹੈ ਸ਼ਿਵਾਲਾ। ਵੈਸ਼ਾਲਯ ਹੈ ਰਾਵਣ ਦੀ ਸਥਾਪਨਾ, ਸ਼ਿਵਾਲਾ ਹੈ ਸ਼ਿਵਬਾਬਾ ਦੀ ਸਥਾਪਨਾ। ਅਤੇ ਤੁਹਾਨੂੰ ਨੋਲਜ਼ ਵੀ ਦਿੰਦੇ ਹਨ। ਬਾਪ ਨੂੰ ਨਾਲੇਜ਼ਫੁੱਲ ਵੀ ਕਿਹਾ ਜਾਂਦਾ ਹੈ। ਇਵੇਂ ਨਹੀਂ ਨਾਲੇਜ਼ਫੁੱਲ ਮਾਨਾ ਸਭ ਦੇ ਦਿਲਾ ਨੂੰ ਜਾਨਣ ਵਾਲਾ। ਇਸ ਨਾਲ ਕੀ ਫਾਇਦਾ! ਬਾਪ ਕਹਿੰਦੇ ਹਨ ਇਹ ਸ੍ਰਿਸ਼ਟੀ ਦੇ ਆਦਿ-ਮੱਧ-ਅੰਤ ਦੀ ਨਾਲ਼ੇਜ਼ ਮੇਰੇ ਬਗੈਰ ਕੋਈ ਦੇ ਨਹੀਂ ਸਕਦਾ ਹੈ। ਮੈਂ ਹੀ ਤੁਹਾਨੂੰ ਬੈਠ ਪੜਾਉਂਦਾ ਹਾਂ। ਗਿਆਨ ਸਾਗਰ ਇੱਕ ਹੀ ਬਾਪ ਹੈ। ਉੱਥੇ ਹੈ ਭਗਤੀ ਦੀ ਪ੍ਰਾਲਬੱਧ। ਸਤਿਯੁੱਗ ਤ੍ਰੇਤਾ ਵਿੱਚ ਭਗਤੀ ਨਹੀਂ ਹੁੰਦੀ ਹੈ। ਪੜਾਈ ਨਾਲ ਹੀ ਰਾਜਧਾਨੀ ਸਥਾਪਨ ਹੋ ਰਹੀ ਹੈ। ਪ੍ਰੈਜ਼ੀਡੈਂਟ ਆਦਿ ਦੇ ਦੇਖੋ ਕਿੰਨੇ ਵਜੀਰ ਹਨ। ਅਡਵਾਈਜ਼ ਦੇਣ ਦੇ ਲਈ ਵਜੀਰ ਰੱਖਦੇ ਹਨ। ਸਤਿਯੁੱਗ ਵਿੱਚ ਵਜੀਰ ਰੱਖਣ ਦੀ ਜਰੂਰਤ ਨਹੀਂ ਹੈ। ਹੁਣ ਬਾਪ ਤੁਹਾਨੂੰ ਅਕਲਮੰਦ ਬਣਾਉਂਦੇ ਹਨ। ਇਹ ਲਕਸ਼ਮੀ - ਨਰਾਇਣ ਦੇਖੋ ਕਿੰਨੇ ਅਕਲਮੰਦ ਸਨ। ਬੇਹੱਦ ਦੀ ਬਾਦਸ਼ਾਹੀ ਬਾਪ ਤੋਂ ਮਿਲਦੀ ਹੈ। ਸ਼ਿਵ ਜਯੰਤੀ ਬਾਪ ਦੀ ਮਨਾਉਂਦੇ ਹਨ। ਜਰੂਰ ਸ਼ਿਵਬਾਬਾ ਭਾਰਤ ਵਿੱਚ ਆਕੇ ਵਿਸ਼ਵ ਦਾ ਮਾਲਿਕ ਬਣਾ ਕੇ ਗਏ ਹਨ। ਲੱਖਾਂ ਸਾਲ ਦੀ ਗੱਲ ਨਹੀਂ ਹੈ। ਕੱਲ ਦੀ ਤਾਂ ਗੱਲ ਹੈ। ਅੱਛਾ, ਜ਼ਿਆਦਾ ਕੀ ਸਮਝਾਵਾਂ। ਬਾਪ ਕਹਿੰਦੇ ਹਨ ਮਨਮਨਾਭਵ। ਅਸਲ ਵਿੱਚ ਇਹ ਪੜਾਈ ਇਸ਼ਾਰੇ ਦੀ ਹੈ। ਅੱਛਾ!

ਮਿੱਠੇ-ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ -ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ

ਧਾਰਨਾ ਲਈ ਮੁੱਖ ਸਾਰ:-
1. ਬਾਪ ਦਾ ਪੂਰਾ-ਪੂਰਾ ਮਦਦਗਾਰ ਬਣਨ ਦੇ ਲਈ ਸਿਆਣਾ, ਸਮਝਦਾਰ ਬਣਨਾ ਹੈ। ਅੰਦਰ ਕੋਈ ਖਿੱਟ-ਪਿੱਟ ਨਾਂ ਹੋਵੇ।

2. ਸਥਾਪਨਾ ਅਤੇ ਵਿਨਾਸ਼ ਦੇ ਕਰਤਵ ਨੂੰ ਦੇਖਦੇ ਹੋਏ ਪੂਰਾ ਨਿਸ਼ਚੈਬੁੱਧੀ ਬਣ ਬਾਪ ਨੂੰ ਫੋਲੋ ਕਰਨਾ ਹੈ। ਪੁਰਾਣੀ ਦੁਨੀਆਂ ਦੇ ਪਾਈ ਪੈਸੇ ਤੋਂ, ਬੁੱਧੀ ਕੱਢ ਪੂਰਾ ਬੇਗਰ ਬਣਨਾ ਹੈ। ਮਿੱਤਰ-ਸੰਬੰਧੀ, ਧਨ-ਦੌਲਤ ਆਦਿ ਸਭ ਕੁਝ ਭੁੱਲ ਜਾਣਾ ਹੈ।

ਵਰਦਾਨ:-
ਸੰਗਠਨ ਵਿੱਚ ਰਹਿੰਦੇ, ਸਭਦੇ ਸਨੇਹੀ ਬਣਦੇ ਬੁੱਧੀ ਦਾ ਸਹਾਰਾ ਇੱਕ ਬਾਪ ਨੂੰ ਬਣਾਉਣ ਵਾਲੇ ਕਰਮਯੋਗੀ ਭਵ

ਕੋਈ - ਕੋਈ ਬੱਚੇ ਸੰਗਠਨ ਵਿਚ ਸਨੇਹੀ ਬਣਨ ਦੀ ਬਜਾਏ ਨਿਆਰੇ ਬਣ ਜਾਂਦੇ ਹਨ । ਡਰਦੇ ਹਨ ਕਿ ਕਿਤੇ ਫਸ ਨਹੀਂ ਜਾਈਏ, ਇਸ ਤੋਂ ਤੇ ਦੂਰ ਰਹਿਣਾ ਠੀਕ ਹੈ। ਪਰ ਨਹੀਂ, 21 ਜਨਮ ਪਰਿਵਾਰ ਵਿਚ ਰਹਿਣਾ ਹੈ, ਜੇਕਰ ਡਰਕੇ ਕਿਨਾਰਾ ਕਰੋਗੇ ਤਾਂ ਇਹ ਵੀ ਕਰਮ - ਸੰਨਿਆਸੀ ਦੇ ਸੰਸਕਾਰ ਹੋਏ। ਕਰਮਯੋਗੀ ਬਣਨਾ ਹੈ, ਕਰਮ ਸੰਨਿਆਸੀ ਨਹੀਂ। ਸੰਗਠਨ ਵਿਚ ਰਹੋ, ਸਭ ਦੇ ਸਨੇਹੀ ਬਣੋ ਲੇਕਿਨ ਬੁੱਧੀ ਦਾ ਸਹਾਰਾ ਇੱਕ ਬਾਪ ਹੋਵੇ, ਦੂਸਰਾ ਨਹੀਂ ਕੋਈ। ਬੁੱਧੀ ਨੂੰ ਕੋਈ ਆਤਮਾ ਦਾ ਸਾਥ, ਗੁਣ ਜਾਂ ਕੋਈ ਵਿਸ਼ੇਸ਼ਤਾ ਆਕਰਸ਼ਿਤ ਨਾ ਕਰੇ, ਤਾਂ ਕਹਾਂਗੇ ਕਰਮਯੋਗੀ ਪਵਿੱਤਰ ਆਤਮਾ।

ਸਲੋਗਨ:-
ਬਾਪਦਾਦਾ ਦੇ ਰਾਇਟ ਹੈਂਡ ਬਣੋ, ਲੈਫਟ ਹੈਂਡ ਨਹੀਂ।