20.04.24 Punjabi Morning Murli Om Shanti BapDada Madhuban
ਮਿੱਠੇ ਬੱਚੇ:- ਤੁਹਾਨੂੰ
ਯੋਗਬੱਲ ਨਾਲ ਇਸ ਖਾਰੀ ਚੈਨਲ ਨੂੰ ਪਾਰ ਕਰ ਘਰ ਜਾਣਾ ਹੈ ਇਸ ਲਈ ਜਿੱਥੇ ਜਾਣਾ ਹੈ ਉਸਨੂੰ ਯਾਦ ਕਰੋ
, ਇਸੇ ਖੁਸ਼ੀ ਵਿੱਚ ਰਹੋ ਕਿ ਅਸੀਂ ਹੁਣ ਫਕੀਰ ਤੋਂ ਅਮੀਰ ਬਣਦੇ ਹਾਂ ”
ਪ੍ਰਸ਼ਨ:-
ਦੈਵੀਗੁਣਾਂ ਦੀ
ਸਬਜੈਕਟ ਤੇ ਜਿਨ੍ਹਾਂ ਬੱਚਿਆਂ ਦਾ ਧਿਆਨ ਹੈ, ਉਨ੍ਹਾਂ ਦੀ ਨਿਸ਼ਾਨੀ ਕੀ ਹੋਵੇਗੀ?
ਉੱਤਰ:-
ਉਨ੍ਹਾਂ ਦੀ ਬੁੱਧੀ ਵਿੱਚ ਰਹਿੰਦਾ ਹੈ - ਜਿਵੇਂ ਦੇ ਕਰਮ ਅਸੀਂ ਕਰਾਂਗੇ ਸਾਨੂੰ ਦੇਖ ਦੂਜੇ ਕਰਨਗੇ।
ਕਦੇ ਕਿਸੇ ਨੂੰ ਤੰਗ ਨਹੀਂ ਕਰਾਂਗੇ। ਉਨ੍ਹਾਂ ਦੇ ਮੁੱਖ ਤੋਂ ਕਦੇ ਵੀ ਉਲਟਾ-ਸੁਲਟਾ ਸ਼ਬਦ ਨਹੀਂ
ਨਿਕਲੇਗਾ। ਮਨਸਾ - ਵਾਚਾ - ਕਰਮਨਾ ਕਿਸੇ ਨੂੰ ਦੁੱਖ ਨਹੀਂ ਦੇਣਗੇ। ਬਾਪ ਸਮਾਨ ਸੁੱਖ ਦੇਣ ਦਾ ਮੰਤਵ
ਹੈ ਫਿਰ ਕਹਾਂਗੇ ਦੈਵੀਗੁਣਾਂ ਦੀ ਸਬਜੈਕਟ ਤੇ ਧਿਆਨ ਹੈ।
ਓਮ ਸ਼ਾਂਤੀ
ਮਿੱਠੇ-ਮਿੱਠੇ ਰੂਹਾਨੀ ਬੱਚਿਆਂ ਪ੍ਰਤੀ ਰੂਹਾਨੀ ਬਾਪ ਸਮਝਾ ਰਹੇ ਹਨ। ਯਾਦ ਦੀ ਯਾਤਰਾ ਵੀ ਸਿਖਾ ਰਹੇ
ਹਨ। ਯਾਦ ਦੀ ਯਾਤਰਾ ਦਾ ਮਤਲਬ ਵੀ ਬੱਚੇ ਸਮਝਦੇ ਹੋਣਗੇ। ਭਗਤੀ ਮਾਰਗ ਵਿੱਚ ਸਭ ਦੇਵਤਿਆਂ ਨੂੰ,
ਸ਼ਿਵਬਾਬਾ ਨੂੰ ਯਾਦ ਕਰਦੇ ਹਨ। ਪਰ ਇਹ ਪਤਾ ਨਹੀਂ ਸੀ ਕਿ ਯਾਦ ਨਾਲ ਹੀ ਵਿਕਰਮ ਵਿਨਾਸ਼ ਹੋਣਗੇ। ਬੱਚੇ
ਜਾਣਦੇ ਹਨ ਬਾਪ ਪਤਿਤ-ਪਾਵਨ ਹੈ, ਉਹ ਹੀ ਪਾਵਨ ਬਣਾਉਣ ਦੀ ਯੁਕਤੀ ਦੱਸਦੇ ਹਨ। ਆਤਮਾ ਨੇ ਹੀ ਪਾਵਨ
ਬਣਨਾ ਹੈ, ਆਤਮਾ ਹੀ ਪਤਿਤ ਬਣਦੀ ਹੈ। ਬੱਚੇ ਜਾਣਦੇ ਹਨ ਭਾਰਤ ਵਿੱਚ ਹੀ ਬਾਪ ਆਕੇ ਯਾਦ ਦੀ ਯਾਤਰਾ
ਸਿਖਾਉਂਦੇ ਹਨ ਹੋਰ ਕਿਤੇ ਸਿਖਾ ਨਹੀਂ ਸਕਦੇ ਹਨ। ਜਿਸਮਾਨੀ ਯਾਤਰਾਵਾਂ ਤੇ ਬੱਚਿਆਂ ਨੇ ਬੜੀਆਂ
ਕੀਤੀਆਂ ਹਨ, ਇਹ ਯਾਤਰਾ ਸਿਰਫ਼ ਇੱਕ ਬਾਪ ਹੀ ਸਿਖਾ ਸਕਦੇ ਹਨ। ਹੁਣ ਤੁਹਾਨੂੰ ਬੱਚਿਆਂ ਨੂੰ ਬਾਪ ਨੇ
ਸਮਝਾਇਆ ਹੈ ਮਾਇਆ ਦੇ ਕਾਰਨ ਸਭ ਦੀ ਬੁੱਧੀ ਨੂੰ ਬੇਸਮਝੀ ਦਾ ਤਾਲਾ ਲੱਗਿਆ ਹੋਇਆ ਹੈ। ਹੁਣ ਬਾਪ
ਦੁਆਰਾ ਤੁਹਾਨੂੰ ਪਤਾ ਲੱਗਿਆ ਹੈ ਅਸੀਂ ਕਿੰਨੇ ਸਮਝਦਾਰ, ਧਨਵਾਨ ਅਤੇ ਪਵਿੱਤਰ ਸੀ। ਅਸੀਂ ਸਾਰੇ
ਵਿਸ਼ਵ ਦੇ ਮਾਲਿਕ ਸੀ। ਹੁਣ ਅਸੀਂ ਫਿਰ ਬਣ ਰਹੇ ਹਾਂ। ਬਾਪ ਕਿੰਨੀ ਵੱਡੀ ਬੇਹੱਦ ਦੀ ਬਾਦਸ਼ਾਹੀ ਦਿੰਦੇ
ਹਨ ਲੌਕਿਕ ਬਾਪ ਕਰਕੇ ਲੱਖ ਕਰੋੜ ਦੇਣਗੇ। ਇੱਥੇ ਤਾਂ ਮਿੱਠੇ ਬੇਹੱਦ ਦਾ ਬਾਪ ਬੇਹੱਦ ਦੀ ਬਾਦਸ਼ਾਹੀ
ਦੇਣ ਆਏ ਹਨ ਇਸ ਲਈ ਤੁਸੀਂ ਇੱਥੇ ਪੜਨ ਆਏ ਹੋ। ਕਿਸਦੇ ਕੋਲ? ਬੇਹੱਦ ਬਾਪ ਦੇ ਕੋਲ। ਬਾਬਾ ਅੱਖਰ ਮੰਮਾ
ਨਾਲੋਂ ਵੀ ਮਿੱਠਾ ਹੈ। ਭਾਵੇਂ ਮੰਮਾ ਪਾਲਣਾ ਕਰਦੀ ਹੈ ਪਰ ਬਾਪ ਫਿਰ ਵੀ ਬਾਪ ਹੈ, ਜਿਸ ਤੋਂ ਬੇਹੱਦ
ਦਾ ਵਰਸਾ ਮਿਲਦਾ ਹੈ। ਤੁਸੀਂ ਸਦਾ ਸੁੱਖੀ ਅਤੇ ਸਦਾ ਸੁਹਾਗਣ ਬਣ ਰਹੇ ਹੋ। ਬਾਬਾ ਸਾਨੂੰ ਫਿਰ ਤੋਂ
ਕੀ ਬਣਾਉਂਦੇ ਹਨ! ਇਹ ਕੋਈ ਨਵੀਂ ਗੱਲ ਨਹੀਂ ਹੈ। ਗਾਇਨ ਵੀ ਹੈ ਸਵੇਰੇ ਨੂੰ ਅਮੀਰ ਸੀ, ਰਾਤ ਨੂੰ
ਫ਼ਕੀਰ ਸੀ। ਤੁਸੀਂ ਵੀ ਸਵੇਰ ਨੂੰ ਅਮੀਰ ਅਤੇ ਫਿਰ ਬੇਹੱਦ ਰਾਤ ਵਿੱਚ ਫ਼ਕੀਰ ਬਣ ਜਾਂਦੇ ਹੋ। ਬਾਬਾ
ਰੋਜ-ਰੋਜ ਯਾਦ ਦਵਾਉਂਦੇ ਹਨ - ਬੱਚੇ, ਕੱਲ ਤਾਂ ਤੁਸੀਂ ਵਿਸ਼ਵ ਦੇ ਮਾਲਿਕ ਅਮੀਰ ਸੀ, ਅੱਜ ਤੁਸੀਂ
ਫ਼ਕੀਰ ਬਣ ਗਏ ਹੋ। ਹੁਣ ਫਿਰ ਸਵੇਰ ਆਉਂਦੀ ਹੈ ਤਾਂ ਤੁਸੀਂ ਅਮੀਰ ਬਣ ਜਾਂਦੇ ਹੋ। ਕਿੰਨੀ ਸੌਖੀ ਗੱਲ
ਹੈ। ਤੁਹਾਨੂੰ ਬੱਚਿਆਂ ਨੂੰ ਬੜੀ ਖੁਸ਼ੀ ਹੋਣੀ ਚਾਹੀਦੀ ਹੈ - ਅਮੀਰ ਬਣਨ ਦੀ। ਬ੍ਰਾਹਮਣਾ ਦਾ ਦਿਨ ਅਤੇ
ਬ੍ਰਾਹਮਣਾ ਦੀ ਰਾਤ। ਹੁਣ ਦਿਨ ਵਿੱਚ ਤੁਸੀਂ ਅਮੀਰ ਬਣ ਰਹੇ ਹੋ ਅਤੇ ਬਣੋਗੇ ਵੀ ਜਰੂਰ। ਪਰ ਨੰਬਰਵਾਰ
ਪੁਰਸ਼ਾਰਥ ਅਨੁਸਾਰ। ਬਾਪ ਕਹਿੰਦੇ ਹਨ ਇਹ ਉਹ ਹੀ ਖਾਰੀ ਚੈਨਲ ਹੈ ਜਿਸਨੂੰ ਤੁਸੀਂ ਹੀ ਪਾਰ ਕਰ ਸਕਦੇ
ਹੋ - ਯੋਗਬੱਲ ਨਾਲ। ਜਿਥੇ ਜਾਣਾ ਹੈ ਉਹਨਾਂ ਦੀ ਯਾਦ ਰਹਿਣੀ ਚਾਹੀਦੀ ਹੈ। ਸਾਨੂੰ ਹੁਣ ਘਰ ਜਾਣਾ
ਹੈ। ਬਾਬਾ ਖੁਦ ਆਇਆ ਹੈ ਸਾਨੂੰ ਲੈ ਜਾਣ ਦੇ ਲਈ। ਬਹੁਤ ਪਿਆਰ ਨਾਲ ਸਮਝਾਉਂਦੇ ਹਨ - ਮਿੱਠੇ ਬੱਚੇ,
ਤੁਸੀਂ ਹੀ ਪਾਵਨ ਸੀ, 84 ਜਨਮ ਲੈਂਦੇ-ਲੈਂਦੇ ਪਤਿਤ ਬਣੇ ਹੋ ਫਿਰ ਪਾਵਨ ਬਣਨਾ ਹੈ। ਪਾਵਨ ਬਣਨ ਦਾ
ਹੋਰ ਕੋਈ ਉਪਾਅ ਨਹੀਂ ਹੈ। ਤੁਸੀਂ ਜਾਣਦੇ ਹੋ ਪਤਿਤ ਪਾਵਨ ਆਉਂਦੇ ਹਨ ਅਤੇ ਤੁਸੀਂ ਉਹਨਾਂ ਦੀ ਮੱਤ
ਤੇ ਚਲ ਕੇ ਪਾਵਨ ਬਣਦੇ ਹੋ। ਤੁਹਾਨੂੰ ਬੱਚਿਆਂ ਨੂੰ ਬੜੀ ਖੁਸ਼ੀ ਹੋਣੀ ਚਾਹੀਦੀ ਹੈ ਅਸੀਂ ਇਹ ਪੱਦ
ਪਾਵਾਂਗੇ। ਬਾਪ ਕਹਿੰਦੇ ਹਨ ਤੁਸੀਂ 21 ਜਨਮਾਂ ਦੇ ਲਈ ਸਦਾ ਸੁੱਖੀ ਬਣੋਗੇ। ਬਾਪ ਸੁਖਧਾਮ ਦਾ, ਰਾਵਣ
ਦੁਖਧਾਮ ਦਾ ਵਰਸਾ ਦਿੰਦੇ ਹਨ। ਤੁਸੀਂ ਬੱਚੇ ਹੁਣ ਜਾਣਦੇ ਹੋ ਰਾਵਣ ਤੁਹਾਡਾ ਪੁਰਾਣਾ ਦੁਸ਼ਮਣ ਹੈ,
ਜਿਸ ਨੇ ਤੁਹਾਨੂੰ 5 ਵਿਕਾਰਾਂ ਰੂਪੀ ਪਿੰਜਰੇ ਵਿੱਚ ਪਾ ਦਿੱਤਾ ਹੈ। ਬਾਪ ਆਕੇ ਕੱਢਦੇ ਹਨ। ਜਿੰਨਾ
ਜੋ ਬਾਪ ਨੂੰ ਯਾਦ ਕਰਦੇ ਹਨ, ਉਨਾ ਹੋਰਾਂ ਨੂੰ ਵੀ ਪਰਿਚੈ ਦਿੰਦੇ ਹਨ। ਯਾਦ ਨਾ ਕਰਨ ਵਾਲੇ ਦੇਹ
ਅਭਿਮਾਨ ਵਿੱਚ ਹੋਣਗੇ। ਉਹ ਨਾ ਬਾਪ ਨੂੰ ਯਾਦ ਕਰ ਸਕਦੇ, ਨਾ ਬਾਪ ਦਾ ਪਰਿਚੈ ਦੇ ਸਕਦੇ ਹਨ ਅਸੀਂ
ਆਤਮਾਵਾਂ ਭਾਈ-ਭਾਈ ਹਾਂ, ਘਰ ਤੋਂ ਇੱਥੇ ਆਏ ਹਾਂ ਵੱਖ-ਵੱਖ ਪਾਰਟ ਵਜਾਉਣ ਦੇ ਲਈ। ਸਾਰਾ ਪਾਰਟ ਕਿਵੇਂ
ਚੱਲਦਾ ਹੈ, ਇਹ ਵੀ ਤੁਹਾਡੀ ਬੁੱਧੀ ਵਿੱਚ ਹੈ। ਜਿਨ੍ਹਾਂ ਨੂੰ ਪੱਕਾ ਨਿਸ਼ਚੈ ਹੈ, ਉਹ ਆਕੇ ਇੱਥੇ
ਰਿਫਰੇਸ਼ ਹੁੰਦੇ ਹਨ। ਇਹ ਕੋਈ ਇਵੇਂ ਦੀ ਪੜਾਈ ਨਹੀਂ ਹੈ ਜੋ ਤੁਹਾਨੂੰ ਟੀਚਰ ਦੇ ਕੋਲ ਹੀ ਰਹਿਣਾ ਹੈ।
ਨਹੀਂ, ਆਪਣੇ ਘਰ ਵਿੱਚ ਰਹਿੰਦੇ ਵੀ ਪੜਾਈ ਕਰ ਸਕਦੇ ਹੋ। ਸਿਰਫ ਇੱਕ ਹਫ਼ਤਾ ਚੰਗੀ ਤਰ੍ਹਾਂ ਸਮਝੋ ਫਿਰ
ਬ੍ਰਾਹਮਣੀਆਂ ਕਿਸੇ ਨੂੰ ਇੱਕ ਮਹੀਨੇ ਵਿੱਚ, ਕਿਸੇ ਨੂੰ 6 ਮਹੀਨੇ ਵਿੱਚ, ਕਿਸੇ ਨੂੰ 12 ਮਹੀਨੇ ਦੇ
ਬਾਅਦ ਲੈ ਆਉਂਦੀਆਂ ਹਨ। ਬਾਬਾ ਕਹਿੰਦੇ ਹਨ ਨਿਸ਼ਚੈ ਹੋਇਆ ਅਤੇ ਭੱਜਿਆ।
ਰੱਖੜੀ ਵੀ ਬੰਨ੍ਹਣੀ ਹੈ
ਕਿ ਅਸੀਂ ਵਿਕਾਰ ਵਿੱਚ ਨਹੀਂ ਜਾਵਾਂਗੇ। ਅਸੀਂ ਸ਼ਿਵਬਾਬਾ ਨਾਲ ਪ੍ਰਤਿੱਗਿਆ ਕਰਦੇ ਹਾਂ। ਸ਼ਿਵਬਾਬਾ ਹੀ
ਕਹਿੰਦੇ ਹਨ - ਬੱਚੇ, ਤੁਹਾਨੂੰ ਨਿਰਵਿਕਾਰੀ ਜਰੂਰ ਬਣਨਾ ਹੈ। ਜੇਕਰ ਵਿਕਾਰ ਵਿੱਚ ਗਏ ਤਾਂ ਕੀਤੀ
ਕਮਾਈ ਚੱਟ, ਸੌ ਗੁਣਾਂ ਦੰਡ ਪੈ ਜਾਵੇਗਾ। 63 ਜਨਮ ਤੁਸੀਂ ਗੋਤੇ ਖਾਧੇ । ਹੁਣ ਕਹਿੰਦੇ ਹਨ ਪਵਿੱਤਰ
ਬਣੋ। ਮੇਰੇ ਨੂੰ ਯਾਦ ਕਰੋ ਤਾਂ ਤੁਹਾਡੇ ਪਾਪ ਭਸਮ ਹੋ ਜਾਣਗੇ। ਆਤਮਾ ਭਾਈ-ਭਾਈ ਹੈ। ਕਿਸੇ ਦੇ ਨਾਮ
ਰੂਪ ਵਿੱਚ ਫੱਸਣਾ ਨਹੀਂ ਹੈ। ਜੇਕਰ ਰੈਗੂਲਰ ਨਹੀਂ ਪੜਦਾ ਤਾਂ ਜਲਦੀ ਨਹੀਂ ਲੈ ਕੇ ਆਉਣਾ ਚਾਹੀਦਾ
ਹੈ। ਭਾਵੇਂ ਬਾਬਾ ਕਹਿੰਦੇ ਹਨ ਇੱਕ ਦਿਨ ਵਿੱਚ ਵੀ ਤੀਰ ਲੱਗ ਸਕਦਾ ਹੈ ਪਰ ਸਮਝ ਨਾਲ ਕੰਮ ਲੈਣਾ ਹੈ।
ਤੁਸੀਂ ਬ੍ਰਾਹਮਣ ਹੋ ਸਭ ਤੋਂ ਉੱਤਮ। ਇਹ ਤੁਹਾਡਾ ਬੜਾ ਉੱਚ ਕੁੱਲ ਹੈ। ਉੱਥੇ ਕੋਈ ਸਤਿਸੰਗ ਆਦਿ
ਹੁੰਦੇ ਨਹੀਂ ਹਨ। ਸਤਿਸੰਗ ਭਗਤੀ ਮਾਰਗ ਵਿੱਚ ਹੁੰਦਾ ਹੈ। ਤੁਸੀਂ ਜਾਣਦੇ ਹੋ ਸੱਤ ਦਾ ਸੰਗ ਤਾਰੇ,
ਸੱਤ ਦਾ ਸੰਗ ਮਿਲਦਾ ਹੀ ਓਦੋਂ ਹੈ ਜਦੋਂ ਸਤਿਯੁੱਗ ਦੀ ਸਥਾਪਨਾ ਹੋਣੀ ਹੋਵੇਗੀ। ਇਹ ਕਿਸੇ ਦੀ ਬੁੱਧੀ
ਵਿੱਚ ਨਹੀਂ ਆਉਂਦਾ ਹੈ ਕਿਉਂਕਿ ਬੁੱਧੀ ਨੂੰ ਤਾਲਾ ਲੱਗਿਆ ਹੋਇਆ ਹੈ। ਹੁਣ ਸਤਿਯੁੱਗ ਵਿੱਚ ਜਾਣਾ
ਹੈ। ਸੱਤ ਦਾ ਸੰਗ ਮਿਲਦਾ ਹੈ ਹੀ ਪੁਰਸ਼ੋਤਮ ਸੰਗਮਯੁੱਗ ਤੇ। ਉਹ ਗੁਰੂ ਲੋਕ ਤਾਂ ਸੰਗਮਯੁੱਗੀ ਨਹੀਂ
ਹਨ। ਬਾਬਾ ਜਦੋਂ ਆਉਂਦੇ ਹਨ ਤਾਂ ਬੇਟਾ-ਬੇਟਾ ਕਹਿ ਬੁਲਾਉਂਦੇ ਹਨ। ਉਹਨਾਂ ਗੁਰੂ ਲੋਕਾਂ ਨੂੰ ਤੁਸੀਂ
ਬਾਬਾ ਥੋੜੀ ਕਹੋਗੇ। ਇੱਕ ਦਮ ਬੁੱਧੀ ਨੂੰ ਗੋਦਰੇਜ ਦਾ ਤਾਲਾ ਲੱਗਿਆ ਹੋਇਆ ਹੈ। ਬਾਬਾ ਆਕੇ ਤਾਲਾ
ਖੋਲਦੇ ਹਨ। ਬਾਬਾ ਦੇਖੋ ਕਿੰਨੀ ਯੁੱਕਤੀ ਰਚਦੇ ਹਨ ਕਿ ਮਨੁੱਖ ਆਕੇ ਹੀਰੇ ਵਰਗਾ ਜੀਵਨ ਬਣਾਉਣ।
ਮੈਗਜ਼ੀਨ ਕਿਤਾਬ ਆਦਿ ਛਪਵਾਉਂਦੇ ਰਹਿੰਦੇ ਹਨ। ਬਹੁਤਿਆਂ ਦਾ ਕਲਿਆਣ ਹੋਵੇ ਤਾਂ ਬਹੁਤਿਆਂ ਦੀ
ਅਸ਼ੀਰਵਾਦ ਵੀ ਮਿਲੇਗੀ। ਪ੍ਰਜਾ ਬਨਾਉਣ ਦਾ ਪੁਰਸ਼ਾਰਥ ਕਰਨਾ ਚਾਹੀਦਾ ਹੈ। ਆਪਣੇ ਨੂੰ ਬੰਧਨ ਤੋਂ
ਛਡਾਉਣਾ ਚਾਹੀਦਾ ਹੈ। ਸ਼ਰੀਰ ਨਿਰਵਾਹ ਅਰਥ ਸਰਵਿਸ ਤਾਂ ਜਰੂਰ ਕਰਨੀ ਹੈ। ਇਸ਼ਵਰੀਏ ਸਰਵਿਸ ਹੁੰਦੀ ਹੈ
ਕੇਵਲ ਸਵੇਰੇ ਅਤੇ ਸ਼ਾਮ ਨੂੰ। ਉਸ ਵੇਲੇ ਸਭ ਨੂੰ ਫੁਰਸਤ ਹੈ, ਜਿਨ੍ਹਾਂ ਨਾਲ ਤੁਸੀਂ ਲੌਕਿਕ ਸਰਵਿਸ
ਕਰਦੇ ਹੋ, ਉਨ੍ਹਾਂ ਨੂੰ ਵੀ ਪਰਿਚੈ ਦਿੰਦੇ ਰਹੋ ਕਿ ਤੁਹਾਡੇ ਦੋ ਬਾਪ ਹਨ। ਲੌਕਿਕ ਬਾਪ ਸਭ ਦਾ ਵੱਖ
ਹੈ। ਪਾਰਲੌਕਿਕ ਬਾਪ ਸਭ ਦਾ ਇੱਕ ਹੈ। ਉਹ ਸੁਪਰੀਮ ਹੈ। ਬਾਬਾ ਕਹਿੰਦੇ ਹਨ ਮੇਰਾ ਵੀ ਪਾਰਟ ਹੈ। ਹੁਣ
ਬੱਚੇ ਤੁਸੀਂ ਮੇਰਾ ਪਰਿਚੈ ਜਾਣ ਗਏ ਹੋ। ਆਤਮਾ ਨੂੰ ਵੀ ਤੁਸੀਂ ਜਾਣ ਗਏ ਹੋ। ਆਤਮਾ ਲਈ ਹੀ ਕਹਿੰਦੇ
ਹਨ ਭ੍ਰਿਕੁਟੀ ਦੇ ਵਿੱਚ ਚਮਕਦਾ ਹੈ ਅਜਬ ਸਿਤਾਰਾ...। ਉਹ ਅਕਾਲ ਤੱਖ਼ਤ ਵੀ ਹੈ। ਆਤਮਾ ਨੂੰ ਕਦੇ ਕਾਲ
ਨਹੀਂ ਖਾ ਸਕਦਾ ਹੈ। ਉਹ ਸਿਰਫ ਮੈਲੀ ਅਤੇ ਸਾਫ਼ ਹੁੰਦੀ ਹੈ, ਆਤਮਾ ਦਾ ਤੱਖਤ ਸ਼ੋਭਦਾ ਵੀ ਭ੍ਰਿਕੁਟੀ
ਵਿੱਚ ਹੈ। ਤਿਲਕ ਦੀ ਨਿਸ਼ਾਨੀ ਵੀ ਇਥੇ ਦਿੰਦੇ ਹਨ। ਬਾਪ ਕਹਿੰਦੇ ਹਨ ਤੁਸੀਂ ਆਪਣੇ ਨੂੰ ਆਪ ਹੀ
ਰਾਜ-ਤਿਲਕ ਦੇਣ ਦੇ ਲਾਇਕ ਬਣਾਓ। ਇਵੇਂ ਨਹੀਂ ਕਿ ਮੈਂ ਸਭ ਨੂੰ ਰਾਜ ਤਿਲਕ ਦੇਵਾਂਗਾ। ਤੁਸੀਂ ਆਪਣੇ
ਨੂੰ ਦਵਾਓ। ਬਾਬਾ ਜਾਣਦੇ ਹਨ - ਕੌਣ ਬੜੇ ਸਰਵਿਸ ਕਰਦੇ ਹਨ। ਮੈਗਜ਼ੀਨ ਵਿੱਚ ਵੀ ਲਿਖਤ ਬੜੀ ਚੰਗੀ
ਆਉਂਦੀ ਹੈ। ਨਾਲ-ਨਾਲ ਯੋਗ ਦੀ ਮਿਹਨਤ ਵੀ ਕਰਨੀ ਹੈ, ਜਿਸ ਨਾਲ ਵਿਕਰਮ ਵਿਨਾਸ਼ ਹੋਣ। ਦਿਨ-ਪ੍ਰਤੀਦਿਨ
ਤੁਸੀਂ ਚੰਗੇ ਰਾਜਯੋਗੀ ਬਣ ਜਾਵੋਗੇ। ਸਮਝੋਗੇ ਜਿਵੇਂ ਕਿ ਹੁਣ ਸ਼ਰੀਰ ਛੁੱਟਦਾ ਹੈ, ਅਸੀਂ ਚਲੇ ਜਾਂਦੇ
ਹਾਂ। ਸੂਕਸ਼ਮਵਤਨ ਤੱਕ ਤਾਂ ਬੱਚੇ ਜਾਂਦੇ ਹਨ, ਮੂਲਵਤਨ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਸਾਡਾ
ਆਤਮਾਵਾਂ ਦਾ ਘਰ ਹੈ। ਮਨੁੱਖ ਸ਼ਾਂਤੀਧਾਮ ਲਈ ਹੀ ਭਗਤੀ ਕਰਦੇ ਹਨ। ਸੁਖਧਾਮ ਦਾ ਤਾਂ ਉਨ੍ਹਾਂ ਨੂੰ ਪਤਾ
ਹੀ ਨਹੀਂ ਹੈ। ਸਵਰਗ ਵਿੱਚ ਜਾਣ ਦੀ ਸਿੱਖਿਆ ਕੋਈ ਦੇ ਨਹੀਂ ਸਕਦੇ ਹਨ, ਬਾਪ ਦੇ ਸਿਵਾਏ। ਇਹ ਹੈ
ਪ੍ਰਵਿਰਤੀ ਮਾਰਗ। ਦੋਵਾਂ ਨੂੰ ਮੁਕਤੀਧਾਮ ਵਿੱਚ ਜਾਣਾ ਹੈ। ਉਹ ਲੋਕ ਉਲਟਾ ਰਸਤਾ ਦੱਸਦੇ ਹਨ, ਜਾਂਦਾ
ਕੋਈ ਵੀ ਨਹੀਂ ਹੈ। ਸਭ ਨੂੰ ਪਿਛਾੜੀ ਵਿੱਚ ਬਾਪ ਲੈ ਜਾਣਗੇ। ਇਹ ਉਨ੍ਹਾਂ ਦੀ ਡਿਊਟੀ ਹੈ। ਕੋਈ ਚੰਗੀ
ਤਰ੍ਹਾਂ ਪੜ੍ਹ ਕੇ ਰਾਜ-ਭਾਗ ਲੈ ਲੈਂਦੇ ਹਨ। ਬਾਕੀ ਸਭ ਕਿਵੇਂ ਪੜਨਗੇ। ਉਹ ਜਿਵੇਂ ਨੰਬਰਵਾਰ ਆਉਂਦੇ
ਹਨ, ਓਵੇਂ ਨੰਬਰਵਾਰ ਜਾਣਗੇ। ਇਨ੍ਹਾਂ ਗੱਲਾਂ ਵਿੱਚ ਜ਼ਿਆਦਾ ਟਾਈਮ ਵੇਸਟ ਨਾਂ ਕਰੋ।
ਕਹਿੰਦੇ ਹੋ ਬਾਬਾ ਨੂੰ
ਯਾਦ ਕਰਨ ਦੀ ਵੀ ਫੁਰਸਤ ਨਹੀਂ ਮਿਲਦੀ ਹੈ ਇਸ ਵਿੱਚ ਸਮਾਂ ਕਿਉਂ ਵੇਸਟ ਕਰਦੇ ਹੋ। ਇਹ ਤਾਂ ਨਿਸ਼ਚੈ
ਹੈ ਕਿ ਬੇਹੱਦ ਦਾ ਬਾਪ, ਟੀਚਰ ਗੁਰੂ ਵੀ ਹੈ। ਫਿਰ ਦੂਜੇ ਕੋਈ ਨੂੰ ਯਾਦ ਕਰਨ ਦੀ ਜਰੂਰਤ ਨਹੀਂ ਹੈ।
ਤੁਸੀਂ ਜਾਣਦੇ ਹੋ ਕਲਪ ਪਹਿਲਾਂ ਵੀ ਸ਼੍ਰੀਮਤ ਤੇ ਚੱਲਕੇ ਪਾਵਨ ਬਣੇ ਸੀ। ਘੜੀ-ਘੜੀ ਚੱਕਰ ਵੀ
ਫਿਰਾਉਂਦੇ ਰਹੋ। ਤੁਹਾਡਾ ਨਾਮ ਹੈ ਸਵਦਰਸ਼ਨ ਚੱਕਰਧਾਰੀ(ਨਾਰ, ਰਾਹੇਟ ਦਾ ਮਿਸਾਲ) ਗਿਆਨ ਸਾਗਰ ਤੋਂ
ਭਰਨ ਵਿੱਚ ਤੁਹਾਨੂੰ ਦੇਰੀ ਨਹੀਂ ਲੱਗਦੀ ਹੈ, ਖਾਲੀ ਹੋਣ ਵਿੱਚ ਦੇਰ ਲੱਗਦੀ ਹੈ। ਤੁਸੀਂ ਹੋ ਮਿੱਠੇ
ਸਿੱਕੀਲੱਧੇ ਬੱਚੇ ਕਿਉਂਕਿ ਕਲਪ ਦੇ ਬਾਅਦ ਆਕੇ ਮਿਲੇ ਹੋ। ਇਹ ਪੱਕਾ ਨਿਸ਼ਚੈ ਚਾਹੀਦਾ ਹੈ। ਅਸੀਂ 84
ਜਨਮਾਂ ਦੇ ਬਾਅਦ ਫਿਰ ਤੋਂ ਆਕੇ ਬਾਪ ਨੂੰ ਮਿਲੇ ਹਾਂ। ਬਾਪ ਕਹਿੰਦੇ ਹਨ ਜਿਸਨੇ ਪਹਿਲੇ ਭਗਤੀ ਕੀਤੀ
ਹੈ ਉਹ ਹੀ ਪਹਿਲੇ ਗਿਆਨ ਲੈਣ ਦੇ ਲਾਈਕ ਵੀ ਬਣੇ ਹਨ ਕਿਉਂਕਿ ਭਗਤੀ ਦਾ ਫ਼ਲ ਚਾਹੀਦਾ ਹੈ। ਤਾਂ ਸਦਾ
ਆਪਣੇ ਫ਼ਲ ਅਤੇ ਵਰਸੇ ਨੂੰ ਯਾਦ ਕਰਦੇ ਰਹੋ। ਫ਼ਲ ਅੱਖਰ ਭਗਤੀ ਮਾਰਗ ਦਾ ਹੈ। ਵਰਸਾ ਠੀਕ ਹੈ। ਬੇਹੱਦ
ਬਾਪ ਨੂੰ ਯਾਦ ਕਰਨ ਨਾਲ ਵਰਸਾ ਮਿਲਦਾ ਹੈ ਹੋਰ ਕੋਈ ਉਪਾਅ ਨਹੀਂ ਹੈ। ਭਾਰਤ ਦਾ ਪ੍ਰਾਚੀਨ ਯੋਗ
ਮਸ਼ਹੂਰ ਹੈ। ਉਹ ਸਮਝਦੇ ਹਨ ਅਸੀਂ ਭਾਰਤ ਦਾ ਪ੍ਰਾਚੀਨ ਯੋਗ ਸਿੱਖਦੇ ਹਾਂ। ਬਾਬਾ ਸਮਝਾਉਂਦੇ ਹਨ ਉਹ
ਡਰਾਮਾ ਅਨੁਸਾਰ ਹੱਠਯੋਗੀ ਬਣ ਜਾਂਦੇ ਹਨ। ਰਾਜਯੋਗ ਹੁਣ ਤੁਸੀਂ ਸਿੱਖਦੇ ਹੋ ਕਿਉਂਕਿ ਹੁਣ ਸੰਗਮਯੁੱਗ
ਹੈ। ਉਨ੍ਹਾਂ ਦਾ ਧਰਮ ਵੱਖ ਹੈ। ਵਾਸਤਵ ਵਿੱਚ ਉਨ੍ਹਾਂ ਨੂੰ ਗੁਰੂ ਕਰਨਾ ਨਹੀਂ ਚਾਹੀਦਾ ਹੈ। ਪਰ ਇਹ
ਵੀ ਡਰਾਮਾ ਅਨੁਸਾਰ ਫਿਰ ਵੀ ਕਰਨਗੇ ਜਰੂਰ। ਤੁਹਾਨੂੰ ਬੱਚਿਆਂ ਨੂੰ ਹੁਣ ਰਾਈਟੀਅਸ ਬਣਨਾ ਹੈ।
ਰਿਲੀਜਨ ਵਿੱਚ ਹੀ ਤਾਕਤ ਹੈ। ਤੁਹਾਨੂੰ ਮੈਂ ਜੋ ਦੇਵੀ-ਦੇਵਤਾ ਬਣਾਉਂਦਾ ਹਾਂ, ਇਹ ਧਰਮ ਬੜਾ ਸੁੱਖ
ਦੇਣ ਵਾਲਾ ਹੈ। ਮੇਰੀ ਤਾਕਤ ਵੀ ਉਨ੍ਹਾਂ ਨੂੰ ਮਿਲਦੀ ਜੋ ਮੇਰੇ ਨਾਲ ਯੋਗ ਲਗਾਉਂਦੇ ਹਨ। ਤਾਂ ਬਾਪ
ਜੋ ਖੁੱਦ ਧਰਮ ਸਥਾਪਨ ਕਰਦੇ ਹਨ, ਉਸ ਵਿੱਚ ਬਹੁਤ ਤਾਕਤ ਹੈ। ਤੁਸੀਂ ਸਾਰੇ ਵਿਸ਼ਵ ਦੇ ਮਾਲਿਕ ਬਣ
ਜਾਂਦੇ ਹੋ। ਬਾਪ ਇਸ ਧਰਮ ਦੀ ਮਹਿਮਾ ਕਰਦੇ ਹਨ ਕਿ ਇਸ ਵਿੱਚ ਬੜੀ ਮਾਈਟ ਹੈ। ਆਲਮਾਈਟੀ ਬਾਬਾ ਤੋਂ
ਮਾਈਟ ਬਹੁਤਿਆਂ ਨੂੰ ਮਿਲਦੀ ਹੈ। ਵਾਸਤਵ ਵਿੱਚ ਮਾਈਟ ਸਭ ਨੂੰ ਮਿਲਦੀ ਹੈ ਪਰ ਨੰਬਰਵਾਰ। ਤੁਹਾਨੂੰ
ਜਿੰਨੀ ਮਾਈਟ ਚਾਹੀਦੀ ਹੈ ਓਨੀ ਬਾਬਾ ਤੋਂ ਲਵੋ ਫਿਰ ਦੈਵੀਗੁਣਾ ਦੀ ਸਬਜੈਕਟ ਵੀ ਚਾਹੀਦੀ ਹੈ। ਕਿਸੇ
ਨੂੰ ਤੰਗ ਨਹੀਂ ਕਰਨਾ, ਦੁੱਖ ਨਹੀਂ ਦੇਣਾ। ਇਹ ਕਦੇ ਕਿਸੇ ਨੂੰ ਉਲਟਾ ਸੁਲਟਾ ਸ਼ਬਦ ਨਹੀਂ ਕਹਿੰਦੇ।
ਜਾਣਦੇ ਹਨ ਜਿਵੇਂ ਦਾ ਕਰਮ ਮੈਂ ਕਰਾਂਗਾ, ਮੈਨੂੰ ਦੇਖ ਹੋਰ ਵੀ ਕਰਨਗੇ। ਆਸੁਰੀ ਗੁਣਾਂ ਤੋਂ
ਦੈਵੀਗੁਣ ਵਿੱਚ ਆਉਣਾ ਹੈ। ਦੇਖਣਾ ਹੈ ਅਸੀਂ ਕਿਸੇ ਨੂੰ ਦੁੱਖ ਤਾਂ ਨਹੀਂ ਦਿੰਦੇ ਹਾਂ? ਇਵੇਂ ਦਾ
ਕੋਈ ਨਹੀਂ ਹੈ ਜੋ ਕਿਸੇ ਨੂੰ ਦੁੱਖ ਨਾਂ ਦਿੰਦਾ ਹੋਵੇ। ਕੁਝ ਨਾਂ ਕੁਝ ਭੁੱਲਾਂ ਜਰੂਰ ਹੁੰਦੀਆਂ ਹਨ।
ਉਹ ਅਵਸਥਾ ਤਾਂ ਅੰਤ ਵਿੱਚ ਹੀ ਆਵੇਗੀ, ਜੋ ਮਨਸਾ-ਵਾਚਾ-ਕਰਮਨਾ ਕਿਸੇ ਨੂੰ ਦੁੱਖ ਨਾਂ ਦੇਵੇ। ਇਸ
ਵੇਲੇ ਅਸੀਂ ਪੁਰਸ਼ਾਰਥੀ ਅਵਸਥਾ ਵਿੱਚ ਹਾਂ। ਹਰ ਗੱਲ ਨੰਬਰਵਾਰ ਪੁਰਸ਼ਾਰਥ ਅਨੁਸਾਰ ਹੁੰਦੀ ਹੈ। ਸਾਰੇ
ਪੁਰਸ਼ਾਰਥ ਸੁੱਖ ਦੇ ਲਈ ਹੀ ਕਰਦੇ ਹਨ। ਪਰ ਬਾਪ ਬਗੈਰ ਕੋਈ ਸੁੱਖ ਦੇ ਨਾਂ ਸਕੇ। ਦੇਖਿਆ ਜਾਂਦਾ ਹੈ
ਸੋਮਨਾਥ ਦੇ ਮੰਦਰ ਵਿੱਚ ਕਿੰਨੇ ਹੀਰੇ ਜਵਾਹਰਾਤ ਸੀ। ਉਹ ਸਭ ਕਿਥੋਂ ਆਏ, ਕਿਵੇਂ ਸਾਹੂਕਾਰ ਬਣੇ।
ਸਾਰਾ ਦਿਨ ਇਸ ਪੜਾਈ ਦੇ ਚਿੰਤਨ ਵਿੱਚ ਰਹਿਣਾ ਚਾਹੀਦਾ ਹੈ। ਗ੍ਰਹਿਸਤ ਵਿਵਹਾਰ ਵਿੱਚ ਰਹਿ ਕਮਲ ਪੁਸ਼ਪ
ਸਮਾਨ ਪਵਿੱਤਰ ਬਣਨਾ ਹੈ। ਤੁਸੀਂ ਇਹ ਪੁਰਸ਼ਾਰਥ ਕੀਤਾ ਹੈ ਇਸ ਲਈ ਤਾਂ ਇਹ ਮਾਲਾ ਬਣੀ ਹੈ। ਕਲਪ-ਕਲਪ
ਬਣਦੀ ਰਹਿੰਦੀ ਹੈ। ਮਾਲਾ ਕਿਸਦਾ ਯਾਦਗਾਰ ਹੈ - ਇਹ ਵੀ ਤੁਸੀਂ ਜਾਣਦੇ ਹੋ। ਉਹ ਤਾਂ ਮਾਲਾ ਸਿਮਰਨ
ਕਰ ਬੜੇ ਮਸਤ ਹੋ ਜਾਂਦੇ ਹਨ। ਭਗਤੀ ਵਿੱਚ ਕੀ ਹੁੰਦਾ ਹੈ ਅਤੇ ਗਿਆਨ ਵਿੱਚ ਕੀ ਹੁੰਦਾ ਹੈ - ਇਹ ਵੀ
ਤੁਸੀਂ ਹੀ ਜਾਣਦੇ ਹੋ। ਤੁਸੀਂ ਕਿਸੇ ਨੂੰ ਵੀ ਸਮਝਾ ਸਕਦੇ ਹੋ। ਪੁਰਸ਼ਾਰਥ ਕਰਦੇ ਕਰਦੇ ਆਖਰੀਨ ਪਿਛਾੜੀ
ਦੀ ਰਿਜਲਟ ਕਲਪ ਪਹਿਲੇ ਮੁਆਫਿਕ ਨਿਕਲ ਆਵੇਗੀ। ਹਰ ਇੱਕ ਆਪਣੀ ਜਾਂਚ ਕਰਦੇ ਰਹੋ। ਤੁਸੀਂ ਸਮਝਦੇ ਹੋ
ਸਾਨੂੰ ਇਹ ਬਣਨਾ ਹੈ। ਪੁਰਸ਼ਾਰਥ ਦੀ ਮਾਰਜਿਨ ਮਿਲੀ ਹੈ। ਨੰਬਰਵਾਰ ਪੁਰਸ਼ਾਰਥ ਅਨੁਸਾਰ ਬਾਪ ਵੀ ਤੁਹਾਡਾ
ਸਵਾਗਤ ਕਰਦੇ ਹਨ। ਤੁਸੀਂ ਬੱਚੇ ਜੋ ਸਵਾਗਤ ਕਰਦੇ ਹੋ, ਉਸ ਤੋਂ ਜ਼ਿਆਦਾ ਬਾਪ ਤੁਹਾਡਾ ਸਵਾਗਤ ਕਰਦੇ
ਹਨ। ਬਾਪ ਦਾ ਧੰਧਾ ਹੀ ਹੈ - ਤੁਹਾਡਾ ਸਵਾਗਤ ਕਰਨਾ। ਸਵਾਗਤ ਮਾਨਾ ਸਦਗਤੀ। ਇਹ ਸਭ ਤੋਂ ਉੱਚਾ
ਸਵਾਗਤ ਹੈ। ਤੁਹਾਡਾ ਸਭ ਦਾ ਸਵਾਗਤ ਕਰਨ ਬਾਪ ਆਉਂਦੇ ਹਨ। ਅੱਛਾ!
ਮਿੱਠੇ-ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਬਹੁਤਿਆਂ ਦਾ
ਆਸ਼ੀਰਵਾਦ ਲੈਣ ਦੇ ਲਈ ਕਲਿਆਣਕਾਰੀ ਬਣਨਾ ਹੈ। ਸ਼ਰੀਰ ਨਿਰਵਾਹ ਅਰਥ ਕਰਮ ਕਰਦੇ ਵੀ ਆਪਣੇ ਨੂੰ ਬੰਧਨ
ਤੋਂ ਮੁਕਤ ਕਰ ਸਵੇਰੇ-ਸ਼ਾਮ ਇਸ਼ਵਰੀਏ ਸਰਵਿਸ ਜਰੂਰ ਕਰਨੀ ਹੈ।
2. ਦੂਜੀਆਂ ਗੱਲਾਂ ਵਿੱਚ
ਆਪਣਾ ਸਮਾਂ ਵੇਸਟ ਨਾਂ ਕਰ ਬਾਪ ਨੂੰ ਯਾਦ ਕਰ ਮਾਈਟ ਲੈਣੀ ਹੈ। ਸੱਤ ਦੇ ਸੰਗ ਵਿੱਚ ਹੀ ਰਹਿਣਾ ਹੈ।
ਮਨਸਾ-ਵਾਚਾ ਕਰਮਨਾ ਸਭ ਨੂੰ ਸੁੱਖ ਦੇਣ ਦਾ ਹੀ ਪੁਰਸ਼ਾਰਥ ਕਰਨਾ ਹੈ।
ਵਰਦਾਨ:-
ਪਵਿੱਤਰਤਾ ਦੇ ਵਰਦਾਨ ਨੂੰ ਨਿੱਜੀ ਸੰਸਕਾਰ ਬਣਾਕੇ ਪਵਿੱਤਰ ਜੀਵਨ ਬਨਾਉਣ ਵਾਲੇ ਮਿਹਨਤ ਮੁਕਤ ਭਵ।
ਕਈ ਬੱਚਿਆਂ ਨੂੰ
ਪਵਿੱਤਰਤਾ ਵਿਚ ਮਿਹਨਤ ਲਗਦੀ ਹੈ, ਇਸ ਤੋਂ ਸਿੱਧ ਹੈ ਵਰਦਾਤਾ ਬਾਪ ਤੋਂ ਜਨਮ ਦਾ ਵਰਦਾਨ ਨਹੀਂ ਲਿਆ
ਹੈ। ਵਰਦਾਨ ਵਿਚ ਮਿਹਨਤ ਨਹੀਂ ਹੁੰਦੀ। ਹਰ ਬ੍ਰਾਹਮਣ ਆਤਮਾ ਨੂੰ ਜਨਮ ਦਾ ਪਹਿਲਾ ਵਰਦਾਨ ਹੈ “
ਪਵਿੱਤਰ ਭਵ, ਯੋਗੀ ਭਵ”। ਜਿਵੇਂ ਜਨਮ ਦੇ ਸੰਸਕਾਰ ਬਹੁਤ ਪੱਕੇ ਹੁੰਦੇ ਹਨ, ਤਾਂ ਪਵਿਤ੍ਰਤਾ
ਬ੍ਰਾਹਮਣ ਜਨਮ ਦਾ ਆਦਿ ਸੰਸਕਾਰ, ਨਿੱਜੀ ਸੰਸਕਾਰ ਹੈ। ਇਸੇ ਸਮ੍ਰਿਤੀ ਨਾਲ ਪਵਿੱਤਰ ਜੀਵਨ ਬਣਾਓ।
ਮਿਹਨਤ ਤੋਂ ਮੁਕਤ ਬਣੋ।
ਸਲੋਗਨ:-
ਟਰੱਸਟੀ ਉਹ ਹੈ
ਜਿਸ ਵਿਚ ਸੇਵਾ ਦੀ ਸੁੱਧ ਭਾਵਨਾ ਹੈ।