21.04.24     Avyakt Bapdada     Punjabi Murli     30.03.99    Om Shanti     Madhuban


“ ਤੀਵ੍ਰ ਪੁਰਸ਼ਾਰਥ ਦੀ ਲਗਨ ਨੂੰ ਜਵਾਲਾ ਰੂਪ ਬਣਕੇ ਬੇਹੱਦ ਦੇ ਵੈਰਾਗ ਦੀ ਲਹਿਰ ਫੈਲਾਓ ”


ਅੱਜ ਬਾਪਦਾਦਾ ਹਰ ਇੱਕ ਬੱਚੇ ਦੇ ਮੱਥੇ ਤੇ ਤਿੰਨ ਲਕੀਰਾਂ ਵੇਖ ਰਹੇ ਹਨ - ਜਿਸ ਵਿਚ ਇੱਕ ਲਕੀਰ ਹੈ ਪਰਮਾਤਮ ਪਾਲਣਾ ਦੇ ਭਾਗ ਦੀ ਲਕੀਰ। ਇਹ ਪਰਮਾਤਮ ਪਾਲਣਾ ਦਾ ਭਾਗ ਸਾਰੇ ਕਲਪ ਵਿਚ ਹੁਣ ਇੱਕ ਵਾਰੀ ਹੀ ਮਿਲਦਾ ਹੈ, ਸਿਵਾਏ ਇਸ ਸੰਗਮਯੁਗ ਦੇ ਇਹ ਪਰਮਾਤਮ ਪਾਲਣਾ ਕਦੇ ਵੀ ਪ੍ਰਾਪਤ ਨਹੀਂ ਹੋ ਸਕਦੀ। ਇਹ ਪਰਮਾਤਮ ਪਾਲਣਾ ਬਹੁਤ ਥੋੜੇ ਬੱਚਿਆਂ ਨੂੰ ਪ੍ਰਾਪਤ ਹੁੰਦੀ ਹੈ। ਦੂਸਰੀ ਲਕੀਰ ਹੈ - ਪਰਮਾਤਮ ਪੜਾਈ ਦੇ ਭਾਗ ਦੀ ਲਕੀਰ। ਪਰਮਾਤਮ ਪੜਾਈ ਇਹ ਕਿੰਨਾ ਭਾਗ ਹੈ ਜੋ ਖੁਦ ਪਰਮ ਆਤਮਾ ਸਿੱਖਿਅਕ ਬਣ ਪੜਾ ਰਹੇ ਹਨ। ਤੀਸਰੀ ਲਕੀਰ ਹੈ - ਪਰਮਾਤਮ ਪ੍ਰਾਪਤੀਆਂ ਦੀ ਲਕੀਰ। ਸੋਚੋ ਕਿੰਨੀਆਂ ਪ੍ਰਾਪਤੀਆਂ ਹਨ। ਸਭ ਨੂੰ ਯਾਦ ਹੈ ਨਾ - ਪ੍ਰਾਪਤੀਆਂ ਦੀ ਲਿਸਟ ਕਿੰਨੀ ਲੰਬੀ ਹੈ। ਤਾਂ ਹਰ ਇਕ ਦੇ ਮਸਤਕ ਵਿਚ ਇਹ ਤਿੰਨ ਲਕੀਰਾਂ ਚਮਕ ਰਹੀਆਂ ਹਨ। ਅਜਿਹੇ ਭਾਗਵਾਨ ਆਤਮਾਵਾਂ ਆਪਣੇ ਨੂੰ ਸਮਝਦੇ ਹੋ? ਪਾਲਣਾ, ਪੜਾਈ ਅਤੇ ਪ੍ਰਾਪਤੀਆਂ। ਨਾਲ - ਨਾਲ ਬਾਪਦਾਦਾ ਬੱਚਿਆਂ ਦੇ ਨਿਸ਼ਚੇ ਦੇ ਆਧਾਰ ਤੇ ਰੂਹਾਨੀ ਨਸ਼ੇ ਨੂੰ ਵੀ ਵੇਖ ਰਹੇ ਹਨ। ਹਰ ਇੱਕ ਪਰਮਾਤਮਾ ਬੱਚੇ ਕਿੰਨੇ ਰੂਹਾਨੀ ਨਸ਼ੇ ਵਾਲੀ ਆਤਮਾਵਾਂ ਹਨ! ਸਾਰੇ ਵਿਸ਼ਵ ਵਿਚ ਅਤੇ ਸਾਰੇ ਕਲਪ ਵਿਚ ਹਾਈਏਸਟ ਵੀ ਹਨ, ਮਹਾਨ ਵੀ ਹਨ ਅਤੇ ਹੋਲੀਏਸਟ ਵੀ ਹਨ। ਤੁਹਾਡੇ ਵਰਗੀਆਂ ਪਵਿੱਤਰ ਆਤਮਾਵਾਂ ਤਨ ਤੋਂ ਵੀ, ਮਨ ਤੋਂ ਵੀ ਦੇਵ ਰੂਪ ਵਿਚ ਸਰਵ ਗੁਣ ਸੰਪੰਨ, ਸੰਪੂਰਨ, ਸੰਪੂਰਨ ਨਿਰਵਿਕਾਰੀ ਹੋਰ ਕੋਈ ਬਣਦਾ ਨਹੀਂ ਹੈ। ਅਤੇ ਫਿਰ ਹਾਈਏਸਟ ਵੀ ਹੋ, ਹੋਲੀਏਸਟ ਵੀ ਹੋ ਨਾਲ - ਨਾਲ ਰੀਚੇਸਟ ਵੀ ਹੋ। ਬਾਪਦਾਦਾ ਸਥਾਪਨਾ ਵਿਚ ਵੀ ਬੱਚਿਆਂ ਨੂੰ ਸਮ੍ਰਿਤੀ ਦਵਾਉਂਦੇ ਸਨ ਅਤੇ ਫ਼ਲਕ ਨਾਲ ਅਖ਼ਬਾਰਾਂ ਵਿਚ ਵੀ ਪਵਾਇਆ ਕਿ “ ਓਮ ਮੰਡਲੀ ਰੀਚੇਸਟ ਇਨ ਦਾ ਵਰਲਡ”। ਇਹ ਸਥਾਪਨਾ ਦੇ ਵਕਤ ਦੀ ਤੁਹਾਡੀ ਸਭ ਦੀ ਮਹਿਮਾ ਹੈ। ਇੱਕ ਦਿਨ ਵਿੱਚ ਕਿਨਾਂ ਵੀ ਵੱਡੇ ਤੋਂ ਵੱਡਾ ਮਲਟੀ - ਮਲਟੀ ਮਲੀਨੀਅਰ ਹੋਵੇ ਪਰ ਤੁਹਾਡੇ ਵਰਗਾ ਰੀਚੈਸਟ ਹੋ ਨਹੀਂ ਸਕਦਾ। ਇਨਾਂ ਰੀਚੇਸਟ ਬਣਨ ਦਾ ਸਾਧਨ ਕੀ ਹੈ? ਬਹੁਤ ਛੋਟਾ ਜਿਹਾ ਸਾਧਨ ਹੈ। ਲੋਕੀ ਰੀਚੇਸਟ ਬਣਨ ਲਈ ਕਿੰਨੀ ਮੇਹਨਤ ਕਰਦੇ ਹਨ ਅਤੇ ਤੁਸੀ ਕਿਨਾਂ ਸਹਿਜ ਮਾਲਾਮਾਲ ਬਣਦੇ ਜਾਂਦੇ ਹੋ। ਜਾਣਦੇ ਹੋ ਨਾ ਸਾਧਨ! ਸਿਰਫ ਛੋਟੀ ਜਿਹੀ ਬਿੰਦੀ ਲਗਾਉਣੀ ਹੈ ਬਸ। ਬਿੰਦੀ ਲਗਾਈ, ਕਮਾਈ ਹੋਈ। ਆਤਮਾ ਵੀ ਬਿੰਦੀ, ਬਾਪ ਵੀ ਬਿੰਦੀ ਅਤੇ ਡਰਾਮਾ ਫੁਲਸਟਾਪ ਲਗਾਉਣਾ, ਉਹ ਵੀ ਬਿੰਦੀ ਹੈ। ਤਾਂ ਬਿੰਦੀ ਆਤਮਾ ਨੂੰ ਯਾਦ ਕੀਤਾ, ਕਮਾਈ ਵਧ ਗਈ। ਉਵੇਂ ਲੌਕਿਕ ਵਿਚ ਵੀ ਵੇਖੋ, ਬਿੰਦੀ ਨਾਲ ਹੀ ਗਿਣਤੀ ਵਧਦੀ ਹੈ। ਇੱਕ ਦੇ ਅੱਗੇ ਬਿੰਦੀ ਲਗਾਵੋ ਤਾਂ ਕੀ ਹੋ ਜਾਂਦਾ ਹੈ? 10, ਦੋ ਬਿੰਦੀ ਲਗਾਓ, ਤਿੰਨ ਬਿੰਦੀ ਲਗਾਓ, ਚਾਰ ਬਿੰਦੀ ਲਗਾਓ, ਵਧਦਾ ਜਾਂਦਾ ਹੈ। ਤਾਂ ਤੁਹਾਡਾ ਸਾਧਨ ਕਿਨਾਂ ਸਹਿਜ ਹੈ! “ ਮੈਂ ਆਤਮਾ ਹਾਂ” - ਇਹ ਸਮ੍ਰਿਤੀ ਦੀ ਬਿੰਦੀ ਲਗਾਉਣਾ ਮਤਲਬ ਖਜਾਨਾ ਜਮਾ ਹੋਣਾ। ਫਿਰ ਆਪ “ ਬਿੰਦੀ ਲਗਾਓ ਅਤੇ ਖਜਾਨਾ ਜਮਾ। ਕਰਮ ਵਿਚ, ਸੰਬੰਧ - ਸੰਪਰਕ ਵਿਚ ਡਰਾਮਾ ਦਾ ਫੁਲਸਟਾਪ ਲਗਾਓ, ਬੀਤੀ ਨੂੰ ਫੁਲਸਟਾਪ ਲਗਾਇਆ ਅਤੇ ਖਜਾਨਾ ਵਧ ਜਾਂਦਾ ਹੈ। ਤਾਂ ਦੱਸੋ ਸਾਰੇ ਦਿਨ ਵਿੱਚ ਕਿੰਨੀ ਵਾਰੀ ਬਿੰਦੀ ਲਗਾਉਂਦੇ ਹੋ? ਅਤੇ ਬਿੰਦੀ ਲਗਾਉਣਾ ਕਿਨਾਂ ਸੌਖਾ ਹੈ! ਮੁਸ਼ਕਿਲ ਹੈ ਕੀ ? ਬਿੰਦੀ ਖਿਸਕ ਜਾਂਦੀ ਹੈ ਕੀ ?

ਬਾਪਦਾਦਾ ਨੇ ਕਮਾਈ ਦਾ ਸਾਧਨ ਸਿਰਫ ਇਹ ਹੀ ਸਿਖਾਇਆ ਹੈ ਕਿ ਬਿੰਦੀ ਲਗਾਉਂਦੇ ਜਾਵੋ, ਤਾਂ ਸਭ ਨੂੰ ਬਿੰਦੀ ਲਗਾਉਣੀ ਆਉਂਦੀ ਹੈ ? ਜੇਕਰ ਆਉਂਦੀ ਹੈ ਤਾਂ ਇੱਕ ਹੱਥ ਦੀ ਤਾਲੀ ਵਜਾਓ। ਪੱਕੀ ਹੈ ਨਾ! ਜਾਂ ਕਦੇ ਖਿਸਕ ਜਾਂਦੀ ਹੈ, ਕਦੇ ਲੱਗ ਜਾਂਦੀ ਹੈ ? ਸਭ ਤੋਂ ਸਹਿਜ ਬਿੰਦੀ ਲਗਾਉਣਾ ਹੈ। ਕੋਈ ਇਨ੍ਹਾਂ ਅੱਖਾਂ ਤੋਂ ਬਲਾਇੰਡ ਵੀ ਹੋਵੇ, ਉਹ ਵੀ ਜੇਕਰ ਕਾਗਜ ਤੇ ਪੈਨਸਿਲ ਰੱਖੇਗਾ ਤਾਂ ਬਿੰਦੀ ਲੱਗ ਜਾਂਦੀ ਹੈ ਅਤੇ ਤੁਸੀ ਤਾਂ ਤ੍ਰੀਨੇਤ੍ਰੀ ਹੋ, ਇਸਲਈ ਇਨ੍ਹਾਂ ਤਿੰਨ ਬਿੰਦੀਆਂ ਨੂੰ ਸਦਾ ਯੂਜ਼ ਕਰੋ। ਕੁਵਸ਼ਚਨ ਮਾਰਕ ਕਿੰਨਾਂ ਟੇਡਾ ਹੈ, ਲਿਖਕੇ ਵੇਖੋ, ਟੇਡਾ ਹੈ ਨਾ? ਅਤੇ ਬਿੰਦੀ ਕਿੰਨੀ ਸਹਿਜ ਹੈ ਇਸਲਈ ਬਾਪਦਾਦਾ ਵੱਖ - ਵੱਖ ਰੂਪ ਨਾਲ ਬੱਚਿਆਂ ਨੂੰ ਸਮਾਨ ਬਣਾਉਣ ਦੀ ਵਿਧੀ ਸੁਣਾਉਂਦੇ ਰਹਿੰਦੇ ਹਨ। ਵਿਧੀ ਹੈ ਹੀ ਬਿੰਦੀ। ਹੋਰ ਕੋਈ ਵਿਧੀ ਨਹੀਂ ਹੈ। ਜੇਕਰ ਵਿਦੇਹੀ ਬਣਦੇ ਹੋ ਤਾਂ ਵੀ ਵਿਧੀ ਹੈ - ਬਿੰਦੀ ਬਣਨਾ। ਅਸ਼ਰੀਰੀ ਬਣਦੇ ਹੋ, ਕਰਮਾਤੀਤ ਬਣਦੇ ਹੋ, ਸਭ ਦੀ ਵਿਧੀ ਬਿੰਦੀ ਹੈ ਇਸਲਈ ਬਾਪਦਾਦਾ ਨੇ ਪਹਿਲਾਂ ਵੀ ਕਿਹਾ ਹੈ - ਅੰਮ੍ਰਿਤਵੇਲੇ ਬਾਪਦਾਦਾ ਨਾਲ ਮਿਲਣ ਮਨਾਉਂਦੇ, ਰੂਹਰਿਹਾਨ ਕਰਦੇ ਜਦੋਂ ਕੰਮ ਵਿਚ ਆਉਂਦੇ ਹੋ ਤਾਂ ਪਹਿਲੇ ਤਿੰਨ ਬਿੰਦੀਆਂ ਦਾ ਤਿਲਕ ਮੱਥੇ ਤੇ ਲਗਾਓ, ਉਹ ਲਾਲ ਬਿੰਦੀਆਂ ਦਾ ਤਿਲਕ ਲਗਾਉਣਾ ਨਹੀਂ ਸ਼ੁਰੂ ਕਰਨਾ, ਲੇਕਿਨ ਸਮ੍ਰਿਤੀ ਦਾ ਤਿਲਕ ਲਗਾਓ। ਅਤੇ ਚੈਕ ਕਰੋ - ਕਿਸੇ ਵੀ ਕਾਰਣ ਤੋਂ ਉਹ ਸਮ੍ਰਿਤੀ ਦਾ ਤਿਲਕ ਮਿਟੇ ਨਹੀਂ। ਅਵਿਨਾਸ਼ੀ, ਅਮਿੱਟ ਤਿਲਕ ਹੈ?

ਬਾਪਦਾਦਾ ਬੱਚਿਆਂ ਦਾ ਪਿਆਰ ਵੀ ਵੇਖਦੇ ਹਨ, ਕਿੰਨੇ ਪਿਆਰ ਨਾਲ ਭੱਜ - ਭੱਜ ਕੇ ਮਿਲਣ ਮਨਾਉਣ ਪਹੁੰਚਦੇ ਹਨ ਅਤੇ ਫਿਰ ਅੱਜ ਹਾਲ ਵਿੱਚ ਵੀ ਮਿਲਣ ਮਨਾਉਣ ਦੇ ਲਈ ਕਿੰਨੀ ਮੇਹਨਤ ਨਾਲ, ਕਿੰਨੇ ਪਿਆਰ ਨਾਲ ਨੀਂਦ, ਪਿਆਸ ਨੂੰ ਭੁੱਲਕੇ ਪਹਿਲੇ ਨੰਬਰ ਵਿਚ ਨੇੜੇ ਬੈਠਣ ਦਾ ਪੁਰਸ਼ਾਰਥ ਕਰਦੇ ਹਨ। ਬਾਪਦਾਦਾ ਸਭ ਵੇਖਦੇ ਹਨ, ਕੀ - ਕੀ ਕਰਦੇ ਹਨ ਉਹ ਸਾਰਾ ਡਰਾਮਾ ਵੇਖਦੇ ਹਨ। ਬਾਪਦਾਦਾ ਬੱਚਿਆਂ ਦੇ ਪਿਆਰ ਤੇ ਨੋਛਾਵਰ ਵੀ ਹੁੰਦੇ ਹਨ ਅਤੇ ਇਹ ਵੀ ਬੱਚਿਆਂ ਨੂੰ ਕਹਿੰਦੇ ਹਨ ਜਿਵੇਂ ਸਾਕਾਰ ਵਿਚ ਮਿਲਣ ਦੇ ਲਈ ਦੌੜ - ਦੌੜ ਕੇ ਆਉਂਦੇ ਹੋ ਇਵੇਂ ਹੀ ਬਾਪ ਸਮਾਨ ਬਣਨ ਦੇ ਲਈ ਵੀ ਤੀਵ੍ਰ ਪੁਰਸ਼ਾਰਥ ਕਰੋ, ਇਸ ਵਿਚ ਸੋਚਦੇ ਹੋ ਨਾ ਕਿ ਸਭ ਤੋਂ ਅੱਗੇ ਤੋਂ ਅੱਗੇ ਨੰਬਰ ਮਿਲੇ। ਸਭ ਨੂੰ ਤੇ ਮਿਲਦਾ ਨਹੀਂ ਹੈ, ਇੱਥੇ ਸਾਕਾਰੀ ਦੁਨੀਆ ਹੈ ਨਾ! ਤਾਂ ਸਾਕਾਰੀ ਦੁਨੀਆ ਦੇ ਨਿਯਮ ਰਖਣੇ ਹੀ ਪੈਂਦੇ ਹਨ। ਬਾਪਦਾਦਾ ਉਸ ਵੇਲੇ ਸੋਚਦੇ ਹਨ ਕਿ ਸਭ ਅੱਗੇ - ਅੱਗੇ ਬੈਠ ਜਾਣ ਲੇਕਿਨ ਇਹ ਹੋ ਸਕਦਾ ਹੈ ? ਹੋ ਵੀ ਰਿਹਾ ਹੈ, ਕਿਵੇਂ ? ਪਿੱਛੇ ਵਾਲਿਆਂ ਨੂੰ ਬਾਪਦਾਦਾ ਸਦਾ ਨੈਣਾਂ ਵਿਚ ਸਮਾਇਆ ਹੋਇਆ ਵੇਖਦੇ ਹਨ। ਤਾਂ ਸਭ ਤੋਂ ਨੇੜੇ ਹਨ ਨੈਣ। ਤਾਂ ਪਿੱਛੇ ਨਹੀਂ ਬੈਠੇ ਹੋ ਲੇਕਿਨ ਬਾਪਦਾਦਾ ਦੇ ਨੈਣਾਂ ਵਿਚ ਬੈਠੇ ਹੋ। ਨੂਰੇ ਰਤਨ ਹੋ। ਪਿੱਛੇ ਵਾਲਿਆਂ ਨੇ ਸੁਣਿਆ? ਦੂਰ ਨਹੀਂ ਹੋ, ਨੇੜੇ ਹੋ। ਸ਼ਰੀਰ ਤੋਂ ਪਿੱਛੇ ਬੈਠੇ ਹੋ ਲੇਕਿਨ ਆਤਮਾ ਸਭ ਤੋਂ ਨੇੜੇ ਹੈ। ਅਤੇ ਬਾਪਦਾਦਾ ਤੇ ਸਭ ਤੋਂ ਜਿਆਦਾ ਪਿੱਛੇ ਵਾਲਿਆਂ ਨੂੰ ਹੀ ਵੇਖਦੇ ਹਨ। ਵੇਖੋ ਨੇੜੇ ਵਾਲਿਆਂ ਨੂੰ ਇਨ੍ਹਾਂ ਸਥੂਲ ਨੈਣਾਂ ਤੋਂ ਵੇਖਣ ਦਾ ਚਾਂਸ ਹੈ ਅਤੇ ਪਿੱਛੇ ਵਾਲਿਆਂ ਨੂੰ ਇਨ੍ਹਾਂ ਨੈਣਾਂ ਨਾਲ ਨੇੜੇ ਵੇਖਣ ਦਾ ਚਾਂਸ ਨਹੀਂ ਹੈ ਇਸਲਈ ਬਾਪਦਾਦਾ ਨੈਣਾਂ ਵਿਚ ਸਮਾ ਲੈਂਦਾ ਹੈ।

ਬਾਪਦਾਦਾ ਮੁਸਕੁਰਾਉਂਦੇ ਰਹਿੰਦੇ ਹਨ, ਦੋ ਵਜਦਾ ਹੈ ਅਤੇ ਲਾਇਨ ਸ਼ੁਰੂ ਹੋ ਜਾਂਦੀ ਹੈ। ਬਾਪਦਾਦਾ ਸਮਝਦੇ ਹਨ ਕਿ ਬੱਚੇ ਖੜੇ - ਖੜੇ ਥੱਕ ਵੀ ਜਾਂਦੇ ਹਨ ਪਰ ਬਾਪਦਾਦਾ ਸਭ ਬੱਚਿਆਂ ਨੂੰ ਪਿਆਰ ਦਾ ਮਸਾਜ ਕਰ ਲੈਂਦੇ ਹਨ। ਲੱਤਾਂ ਵਿੱਚ ਮਸਾਜ ਹੋ ਜਾਂਦਾ ਹੈ। ਬਾਪਦਾਦਾ ਦਾ ਮਸਾਜ ਦੇਖਿਆ ਹੈ ਨਾ - ਬਹੁਤ ਨਿਆਰਾ ਅਤੇ ਪਿਆਰਾ ਹੈ। ਤਾਂ ਅੱਜ ਸਭ ਇਸ ਸੀਜਨ ਦਾ ਲਾਸ੍ਟ ਚਾਂਸ ਲੈਣ ਦੇ ਲਈ ਚਾਰੋਂ ਪਾਸੇ ਤੋਂ ਭੱਜ -ਭੱਜਕੇ ਪਹੁੰਚ ਗਏ ਹਨ। ਅੱਛਾ ਹੈ। ਬਾਪ ਦੇ ਮਿਲਣ ਦਾ ਉਮੰਗ - ਉਤਸ਼ਾਹ ਸਦਾ ਅੱਗੇ ਵਧਾਉਂਦਾ ਹੈ। ਪਰ ਬਾਪਦਾਦਾ ਤਾਂ ਬੱਚਿਆਂ ਨੂੰ ਇੱਕ ਸੈਕਿੰਡ ਵੀ ਨਹੀਂ ਭੁੱਲਦਾ ਹੈ। ਬਾਪ ਇੱਕ ਹੈ ਪਰ ਬੱਚੇ ਅਨੇਕ ਪਰ ਅਨੇਕ ਬੱਚਿਆਂ ਨੂੰ ਵੀ ਇੱਕ ਸੈਕਿੰਡ ਵੀ ਨਹੀਂ ਭੁਲਦੇ ਕਿਉਂਕਿ ਸਿਕਿਲਧੇ ਹੋ। ਦੇਖੋ ਕਿਤੇ - ਕਿਤੇ ਦੇਸ਼ -ਵਿਦੇਸ਼ ਦੇ ਕੋਨੇ -ਕੋਨੇ ਤੋਂ ਬਾਪ ਨੇ ਹੀ ਤੁਹਾਨੂੰ ਲੱਭਿਆ। ਤੁਸੀਂ ਬਾਪ ਨੂੰ ਲੱਭ ਸਕੇ? ਭਟਕਦੇ ਰਹੇ ਪਰ ਮਿਲ ਨਹੀਂ ਸਕੇ ਬਾਪ ਨੇ ਵੱਖ - ਵੱਖ ਦੇਸ਼, ਗਾਂਵ, ਕਸਬੇ ਜਿੱਥੇ -ਜਿੱਥੇ ਵੀ ਬਾਪ ਦੇ ਬੱਚੇ ਹਨ, ਉਥੋਂ ਤੋਂ ਲੱਭ ਲਿਆ। ਆਪਣਾ ਬਣਾ ਲਿਆ। ਗੀਤ ਗਾਉਂਦੇ ਹੋ ਨਾ - ਮੈਂ ਬਾਬਾ ਦਾ ਅਤੇ ਬਾਬਾ ਮੇਰਾ। ਨਾ ਜਾਤੀ ਦੇਖੀ, ਨਾ ਦੇਸ਼ ਦੇਖਿਆ, ਨਾ ਰੰਗ ਦੇਖਿਆ, ਸਭਦੇ ਮੱਥੇ ਤੇ ਇੱਕ ਹੀ ਰੂਹਾਨੀ ਰੰਗ ਦੇਖਿਆ - ਜਯੋਤੀ ਬਿੰਦੂ। ਡਬਲ ਫਾਰਨਰਸ ਕੀ ਸਮਝਦੇ ਹੋ? ਬਾਪ ਨੇ ਜਾਤੀ ਦੇਖੀ ? ਕਾਲਾ ਹੈ, ਗੋਰਾ ਹੈ, ਸ਼ਾਮ ਹੈ, ਸੁੰਦਰ ਹੈ ? ਕੁਝ ਨਹੀਂ ਦੇਖਿਆ । ਮੇਰਾ ਹੈ - ਇਹ ਦੇਖਿਆ। ਤਾਂ ਦੱਸੋ ਬਾਪ ਦਾ ਪਿਆਰ ਹੈ ਜਾਂ ਤੁਹਾਡਾ ਪਿਆਰ ਹੈ ? ਕਿਸ ਦਾ ਹੈ ? (ਦੋਵਾਂ ਦਾ ਹੈ) ਬੱਚੇ ਵੀ ਉਤਰ ਦੇਣ ਵਿੱਚ ਹੁਸ਼ਿਆਰ ਹਨ, ਕਹਿੰਦੇ ਹਨ ਬਾਬਾ ਤੁਸੀਂ ਹੀ ਕਹਿੰਦੇ ਹੋ ਕਿ ਪਿਆਰ ਨੂੰ ਪਿਆਰ ਖਿੱਚਦਾ ਹੈ, ਤਾਂ ਤੁਹਾਡਾ ਪਿਆਰ ਹੈ ਤਾਂ ਸਾਡਾ ਹੈ ਤਾਂ ਹੀ ਤੇ ਖਿੱਚਦਾ ਹੈ। ਬੱਚੇ ਵੀ ਹੁਸ਼ਿਆਰ ਹਨ ਅਤੇ ਬਾਪ ਨੂੰ ਖੁਸ਼ੀ ਹੈ ਇਤਨਾਂ ਹਿੰਮਤ, ਉਮੰਗ - ਉਤਸ਼ਾਹ ਰੱਖਣ ਵਾਲੇ ਬੱਚੇ ਹਨ।

ਬਾਪਦਾਦਾ ਦੇ ਕੋਲ 15 ਦਿਨ ਦੇ ਚਾਰਟ ਦਾ ਬਹੁਤ ਬੱਚਿਆਂ ਦਾ ਰਿਜਲਟ ਆਇਆ ਹੈ। ਇੱਕ ਗੱਲ ਤਾਂ ਬਾਪਦਾਦਾ ਨੇ ਚਾਰੋਂ ਪਾਸੇ ਦੀ ਰਿਜ਼ਲਟ ਦੇਖੀ ਕਿ ਮਜ਼ੋਰਿਟੀ ਬੱਚਿਆਂ ਦਾ ਅਟੇੰਸ਼ਨ ਰਿਹਾ ਹੈ। ਪਰਸੈਂਟਜ ਜਿੰਨੀ ਖੁਦ ਵੀ ਚਾਹੁੰਦੇ ਹਨ ਓਨਾ ਨਹੀਂ ਹੈ, ਪਰ ਅਟੇੰਸ਼ਨ ਹੈ ਅਤੇ ਦਿਲ ਹੀ ਦਿਲ ਵਿੱਚ ਜੋ ਤੀਵਰ ਪੁਰਸ਼ਾਰਥੀ ਬੱਚੇ ਹਨ ਉਹ ਆਪਣੀ ਪ੍ਰਤਿਗਿਆ ਨੂੰ ਪੂਰਾ ਕਰਨ ਦੇ ਲਕਸ਼ ਨਾਲ ਅੱਗੇ ਵੱਧ ਵੀ ਰਹੇ ਹਨ। ਅਤੇ ਅੱਗੇ ਵੱਧਦੇ - ਵੱਧਦੇ ਮੰਜ਼ਿਲ ਤੇ ਪਹੁੰਚ ਹੀ ਜਾਣਗੇ। ਮਜ਼ੋਰਿਟੀ ਹੁਣ ਵੀ ਕਦੀ ਅਲਬੇਲੇਪਨ ਵਿੱਚ ਅਤੇ ਕਦੀ ਆਲਸ ਦੇ ਵਸ਼ ਅਟੇੰਸ਼ਨ ਵੀ ਘੱਟ ਦੇ ਰਹੇ ਹਨ। ਉਹਨਾਂ ਦਾ ਇੱਕ ਵਿਸ਼ੇਸ਼ ਸਲੋਗਨ ਹੈ - ਹੋ ਹੀ ਜਾਵਾਂਗੇ, ਜਾਵਾਂਗੇ… ਜਾਣਾ ਹੈ ਨਹੀਂ, ਜਾਵਾਂਗੇ। ਹੋ ਹੀ ਜਾਏਗਾ ਇਹ ਹੈ ਅਲਬੇਲਾਪਨ। ਜਾਣਾ ਹੀ ਹੈ, ਇਹ ਹੈ ਤੀਵਰ ਪੁਰਸ਼ਾਰਥ। ਬਾਪਦਾਦਾ ਵਾਇਦੇ ਬਹੁਤ ਸੁਣਦੇ ਹਨ, ਬਾਰ -ਬਾਰ ਵਾਇਦੇ ਬਹੁਤ ਚੰਗੇ ਕਰਦੇ ਹਨ। ਬੱਚੇ ਵਾਇਦੇ ਇੰਨੀ ਚੰਗੀ ਹਿੰਮਤ ਨਾਲ ਕਰਦੇ ਹਨ ਜੋ ਉਸ ਸਮੇਂ ਬਾਪਦਾਦਾ ਨੂੰ ਵੀ ਬੱਚੇ ਦਿਲਖੁਸ਼ ਮਿਠਾਈ ਖਵਾ ਦਿੰਦੇ ਹਨ। ਬਾਪ ਵੀ ਖਾ ਲੈਂਦੇ ਹਨ। ਪਰ ਵਾਇਦਾ ਮਤਲਬ ਪੁਰਸ਼ਾਰਥ ਵਿੱਚ ਜ਼ਿਆਦਾ ਤੋਂ ਜ਼ਿਆਦਾ ਫਾਇਦਾ। ਜੇਕਰ ਫਾਇਦਾ ਨਹੀਂ ਤਾਂ ਵਾਇਦਾ ਸਮਰਥ ਨਹੀਂ ਹੈ। ਤਾਂ ਵਾਇਦਾ ਭਾਵੇਂ ਕਰੋ ਮਤਲਬ ਫਿਰ ਵੀ ਦਿਲਖੁਸ਼ ਮਿਠਾਈ ਤਾਂ ਖਵਾਉਂਦੇ ਹੋ ਨਾ! ਨਾਲ -ਨਾਲ ਤੀਵਰ ਪੁਰਸ਼ਾਰਥ ਦੀ ਲਗਨ ਨੂੰ ਅਗਿਨ ਰੂਪ ਵਿੱਚ ਲਿਆਓ। ਜਵਾਲਾਮੁਖੀ ਬਣੋ। ਸਮੇਂ ਪ੍ਰਮਾਣ ਰਹੇ ਹੋਏ ਜੋ ਵੀ ਮਨ ਦੇ, ਸੰਬੰਧ - ਸੰਪਰਕ ਦੇ ਹਿਸਾਬ - ਕਿਤਾਬ ਹਨ ਉਸਨੂੰ ਜਵਾਲਾ ਸਵਰੂਪ ਨਾਲ ਭਸਮ ਕਰੋ। ਲਗਨ ਹੈ, ਇਸ ਵਿੱਚ ਬਾਪਦਾਦਾ ਵੀ ਪਾਸ ਕਰਦੇ ਹਨ ਪਰ ਹੁਣ ਲਗਨ ਨੂੰ ਅਗਿਨੀ ਦੇ ਰੂਪ ਵਿੱਚ ਲਿਆਓ।

ਵਿਸ਼ਵ ਵਿੱਚ ਇੱਕ ਪਾਸੇ ਭ੍ਰਿਸ਼ਟਾਚਾਰ, ਅਤਿਆਚਾਰ ਦੀ ਅਗਿਨੀ ਹੋਵੇਗੀ, ਦੂਸਰੇ ਪਾਸੇ ਤੁਸੀਂ ਬੱਚਿਆਂ ਦਾ ਪਾਵਰਫੁੱਲ ਯੋਗ ਮਤਲਬ ਲਗਨ ਦੀ ਅਗਿਨੀ ਜਵਾਲਾ ਰੂਪ ਵਿੱਚ ਜਰੂਰੀ ਹੈ। ਇਹ ਜਵਾਲਾ ਰੂਪ ਇਸ ਭ੍ਰਿਸ਼ਟਾਚਾਰ, ਅਤਿਆਚਾਰ ਦੀ ਅਗਿਨੀ ਨੂੰ ਖ਼ਤਮ ਕਰੇਗਾ ਅਤੇ ਸਰਵ ਆਤਮਾਵਾਂ ਨੂੰ ਸਹਿਯੋਗ ਦਵੇਗਾ। ਤੁਹਾਡੀ ਲਗਨ ਜਵਾਲਾ ਰੂਪ ਦੀ ਹੋਵੇ ਮਤਲਬ ਪਾਵਰਫੁੱਲ ਯੋਗ ਹੋਵੇ, ਤਾਂ ਇਹ ਯਾਦ ਕਿ ਅਗਿਨੀ, ਉਸ ਅਗਿਨੀ ਨੂੰ ਖ਼ਤਮ ਕਰੇਗੀ ਅਤੇ ਦੂਜੇ ਪਾਸੇ ਆਤਮਾਵਾਂ ਨੂੰ ਪਰਮਾਤਮ ਸੰਦੇਸ਼ ਦੀ, ਸ਼ੀਤਲ ਸਵਰੂਪ ਦੀ ਅਨੁਭੂਤੀ ਕਰਾਏਗੀ। ਬੇਹੱਦ ਦੀ ਵੈਰਾਗ ਵ੍ਰਿਤੀ ਪ੍ਰਜਵਲਿਤ ਕਰਾਏਗੀ। ਇੱਕ ਪਾਸੇ ਭਸਮ ਕਰੇਗੀ ਦੂਜੇ ਪਾਸੇ ਸ਼ੀਤਲ ਵੀ ਕਰੇਗੀ। ਬੇਹੱਦ ਦੇ ਵੈਰਾਗ ਦੀ ਲਹਿਰ ਫੈਲਾਏਗੀ। ਬੱਚੇ ਕਹਿੰਦੇ ਹਨ - ਮੇਰਾ ਯੋਗ ਤੇ ਹੈ, ਸਿਵਾਏ ਬਾਬਾ ਦੇ ਹੋਰ ਕੋਈ ਨਹੀਂ, ਇਹ ਬਹੁਤ ਚੰਗਾ ਹੈ। ਪਰ ਸਮੇਂ ਅਨੁਸਾਰ ਹੁਣ ਜਵਾਲਾ ਰੂਪ ਬਣੋ । ਜੋ ਯਾਦਗਾਰ ਵਿੱਚ ਸ਼ਕਤੀਆਂ ਦਾ ਸ਼ਕਤੀ ਰੂਪ, ਮਹਾਸ਼ਕਤੀ ਰੂਪ, ਸਰਵ ਸ਼ਾਸਤਰਧਾਰੀ ਦਿਖਾਇਆ ਹੈ, ਹੁਣ ਉਹ ਮਹਾਸ਼ਕਤੀ ਰੂਪ ਪ੍ਰਤੱਖ ਕਰੋ। ਭਾਵੇਂ ਪਾਂਡਵ ਹਨ, ਭਾਵੇਂ ਸ਼ਕਤੀਆਂ ਹਨ, ਸਭ ਸਾਗਰ ਤੋਂ ਨਿਕਲਿਆ ਹੋਇਆ ਗਿਆਨ ਨਦੀਆਂ ਹੋ, ਸਾਗਰ ਨਹੀਂ ਹੋ, ਨਦੀ ਹੋ। ਗਿਆਨ ਗੰਗਾਵਾਂ ਹੋ। ਤਾਂ ਗਿਆਨ ਗੰਗਾਵਾਂ ਹੁਣ ਆਤਮਾਵਾਂ ਨੂੰ ਆਪਣੇ ਗਿਆਨ ਦੀ ਸ਼ੀਤਲਤਾ ਦਵਾਰਾ ਪਾਪਾਂ ਦੀ ਅੱਗ ਤੋਂ ਮੁਕਤ ਕਰੋ। ਇਹ ਹੈ ਵਰਤਮਾਨ ਸਮੇਂ ਦਾ ਬ੍ਰਾਹਮਣਾਂ ਦਾ ਕੰਮ।

ਸਭ ਬੱਚੇ ਪੁੱਛਦੇ ਹਨ ਕਿ ਇਸ ਸਾਲ ਕੀ ਸੇਵਾ ਕਰੀਏ! ਤਾਂ ਬਾਪਦਾਦਾ ਪਹਿਲੀ ਸੇਵਾ ਇਹੀ ਦੱਸਦੇ ਹਨ ਕਿ ਹੁਣ ਸਮੇਂ ਅਨੁਸਾਰ ਸਭ ਬੱਚੇ ਵਾਨਪ੍ਰਸਤ ਅਵਸ਼ਥਾ ਵਿੱਚ ਹਨ, ਤਾਂ ਵਾਂਨਪ੍ਰਸਤੀ ਆਪਣੇ ਸਮੇਂ, ਸਾਧਨ ਸਭ ਬੱਚਿਆਂ ਨੂੰ ਦੇਕੇ ਖੁਦ ਵਾਨਪ੍ਰਸਤ ਹੁੰਦੇ ਹਨ। ਤਾਂ ਤੁਸੀਂ ਸਭ ਵੀ ਆਪਣੇ ਸਮੇਂ ਦਾ ਖਜ਼ਾਨਾ, ਸ਼੍ਰੇਸ਼ਠ ਸੰਕਲਪ ਦਾ ਖਜ਼ਾਨਾ ਹਾਲੇ ਹੋਰਾਂ ਪ੍ਰਤੀ ਲਗਾਓ। ਆਪਣੇ ਪ੍ਰਤੀ ਸਮੇਂ, ਸੰਕਲਪ ਘਟ ਲਗਾਓ। ਹੋਰਾਂ ਦੇ ਪ੍ਰਤੀ ਲਗਾਉਣ ਨਾਲ ਖੁਦ ਵੀ ਉਸ ਸੇਵਾ ਦਾ ਪ੍ਰਤੱਖਫਲ ਖਾਣ ਦੇ ਨਿਮਿਤ ਬਣ ਜਾਓਗੇ। ਮਾਨਸਾ ਸੇਵਾ, ਵਾਚਾ ਸੇਵਾ ਅਤੇ ਸਭਤੋਂ ਜ਼ਿਆਦਾ - ਭਾਵੇਂ ਬ੍ਰਾਹਮਣ, ਭਾਵੇਂ ਹੋਰ ਜੋ ਵੀ ਸੰਬੰਧ -ਸੰਪਰਕ ਵਿੱਚ ਆਉਂਦੇ ਹਨ ਉਨ੍ਹਾਂ ਨੂੰ ਕੁਝ ਨਾ ਕੁਝ ਮਾਸਟਰ ਦਾਤਾ ਬਣਕੇ ਦਿੰਦੇ ਜਾਓ। ਨਿਸਵਾਰਥ ਬਣ ਖੁਸ਼ੀ ਦਵੋ, ਸ਼ਾਂਤੀ ਦਵੋ, ਆਨੰਦ ਦੀ ਅਨੁਭੂਤੀ ਕਰਾਓ, ਪ੍ਰੇਮ ਦੀ ਅਨੁਭੂਤੀ ਕਰਾਓ। ਦੇਣਾ ਹੈ ਦੇਣਾ ਮਾਨਾ ਖੁਦ ਹੀ ਲੈਣਾ। ਜੋ ਵੀ ਜਿਸ ਸਮੇਂ, ਜਿਸ ਰੂਪ ਵਿੱਚ ਸੰਬੰਧ - ਸੰਪਰਕ ਵਿੱਚ ਆਏ ਕੁਝ ਲੈਕੇ ਜਾਏ। ਤੁਸੀਂ ਮਾਸਟਰ ਦਾਤਾ ਦੇ ਕੋਲ ਆਕੇ ਖਾਲੀ ਨਹੀਂ ਜਾਣ। ਜਿਵੇਂ ਬ੍ਰਹਮਾ ਬਾਪ ਨੂੰ ਦੇਖਿਆ - ਚਲਦੇ - ਫਿਰਦੇ ਵੀ ਜੇਕਰ ਕੋਈ ਵੀ ਬੱਚਾ ਸਾਹਮਣੇ ਆਏ ਤਾਂ ਕੁਝ ਨਾ ਕੁਝ ਅਨੁਭੂਤੀ ਦੇ ਬਿਨਾਂ ਖ਼ਾਲੀ ਨਹੀਂ ਜਾਂਦਾ। ਇਹ ਚੈਕ ਕਰੋ ਜੋ ਵੀ ਆਇਆ, ਮਿਲਿਆ, ਕੁਝ ਦਿੱਤਾ ਜਾਂ ਖਾਲੀ ਗਿਆ? ਖਜ਼ਾਨੇ ਨਾਲ ਜੋ ਭਰਪੂਰ ਹੁੰਦੇ ਹਨ ਉਹ ਦੇਣ ਦੇ ਬਿਨਾਂ ਰਹਿ ਨਹੀਂ ਸਕਦੇ। ਅਖੁਟ, ਅਖੰਡ ਦਾਤਾ ਬਣੋ। ਕੋਈ ਮੰਗੇ, ਨਹੀਂ। ਦਾਤਾ ਕਦੀ ਇਹ ਨਹੀਂ ਦੇਖਦਾ ਕਿ ਇਹ ਮੰਗੇ ਤਾਂ ਦਈਏ। ਅਖੁਟ ਮਹਾਦਾਨੀ, ਮਹਾਦਾਨੀ ਖੁਦ ਹੀ ਦਿੰਦਾ ਹੈ। ਤਾਂ ਪਹਿਲੀ ਸੇਵਾ ਇਸ ਵਰ੍ਹੇ - ਮਹਾਨ ਦਾਤਾ ਦੀ ਕਰੋ। ਤੁਸੀਂ ਦਾਤਾ ਦਵਾਰਾ ਮਿਲਿਆ ਹੋਇਆ ਦਿੰਦੇ ਹੋ। ਬ੍ਰਾਹਮਣ ਕੋਈ ਬਿਖਾਰੀ ਨਹੀਂ ਹੈ ਪਰ ਸਹਿਯੋਗੀ ਹਨ। ਤਾਂ ਆਪਸ ਵਿੱਚ ਬ੍ਰਾਹਮਣਾਂ ਨੂੰ ਇੱਕ ਦੋ ਵਿੱਚ ਦਾਨ ਨਹੀਂ ਦੇਣਾ ਹੈ, ਸਹਿਯੋਗ ਦੇਣਾ ਹੈ। ਇਹ ਹੈ ਪਹਿਲਾ ਨੰਬਰ ਸੇਵਾ। ਅਤੇ ਨਾਲ - ਨਾਲ ਬਾਪਦਾਦਾ ਨੇ ਵਿਦੇਸ਼ ਦੇ ਬੱਚਿਆਂ ਦੀ ਖੁਸ਼ਖ਼ਬਰੀ ਸੁਣੀ ਤਾਂ ਬਾਪਦਾਦਾ ਨੇ ਦੇਖਿਆ ਕਿ ਜੋ ਇਸ ਸ਼੍ਰਿਸ਼ਟੀ ਦੇ ਆਵਾਜ਼ ਫੈਲਾਉਣ ਦੇ ਨਿਮਿਤ ਬਾਪਦਾਦਾ ਨੇ ਜੋ ਮਾਇਕ ਨਾਮ ਦਿੱਤਾ ਹੈ ਤਾਂ ਵਿਦੇਸ਼ ਦੇ ਬੱਚਿਆਂ ਨੇ ਆਪਸ ਵਿੱਚ ਇਸ ਕੰਮ ਨੂੰ ਕੀਤਾ ਹੈ ਅਤੇ ਜਦੋਂ ਪਲੈਨ ਬਣਿਆ ਹੈ ਤਾਂ ਪ੍ਰੈਕਟੀਕਲ ਵਿੱਚ ਹੋਣਾ ਹੀ ਹੈ। ਪਰ ਭਾਰਤ ਵਿੱਚ ਵੀ ਜੋ 13 ਜ਼ੋਨ ਹਨ, ਹਰ ਇੱਕ ਜ਼ੋਨ ਨਾਲ ਘੱਟ ਤੋਂ ਘੱਟ ਇੱਕ ਅਜਿਹਾ ਵਿਸ਼ੇਸ਼ ਨਿਮਿਤ ਸੇਵਾਧਾਰੀ ਬਣੇ, ਜਿਸਨੂੰ ਮਾਇਕ ਕਹੋ ਜਾਂ ਕੁਝ ਵੀ ਕਹੋ, ਆਵਾਜ਼ ਫੈਲਾਉਣ ਵਾਲੇ ਕੋਈ ਨਿਮਿਤ ਬਣਾਓ, ਇਹ ਬਾਪਦਾਦਾ ਨੇ ਘੱਟ ਤੋਂ ਘੱਟ ਕਿਹਾ ਹੈ ਪਰ ਜੇਕਰ ਵੱਡੇ - ਵੱਡੇ ਦੇਸ਼ ਵਿੱਚ ਅਜਿਹੇ ਨਿਮਿਤ ਬਣਨ ਵਾਲੇ ਹਨ ਤਾਂ ਸਿਰਫ਼ ਜ਼ੋਨ ਵਾਲੇ ਨਹੀਂ ਪਰ ਵੱਡੇ ਦੇਸ਼ ਨਾਲ ਵੀ ਇਵੇਂ ਤਿਆਰ ਕਰ ਪ੍ਰੋਗ੍ਰਾਮ ਬਨਾਉਣਾ ਹੈ। ਬਾਪਦਾਦਾ ਨੇ ਵਿਦੇਸ਼ ਦੇ ਬੱਚਿਆਂ ਨੂੰ ਦਿਲ ਹੀ ਦਿਲ ਵਿੱਚ ਮੁਬਾਰਕ ਦਿੱਤੀ, ਹੁਣ ਮੁਖ ਤੋਂ ਵੀ ਦੇ ਰਹੇ ਹਨ ਕਿ ਪ੍ਰੈਕਟੀਕਲ ਵਿੱਚ ਲਿਆਉਣ ਦਾ ਪਲੈਨ ਪਹਿਲੇ ਬਾਪਦਾਦਾ ਦੇ ਸਾਹਮਣੇ ਆਇਆ। ਉਵੇਂ ਬਾਪਦਾਦਾ ਜਾਣਦੇ ਹਨ ਕਿ ਭਾਰਤ ਵਿੱਚ ਹੋਰ ਹੀ ਸਹਿਜ ਹੈ ਪਰ ਹੁਣ ਕੁਝ ਕਵਾਲਿਟੀ ਦੀ ਸੇਵਾ ਕਰ ਸਹਿਯੋਗੀ ਸਮੀਪ ਲਿਆਓ। ਬਹੁਤ ਸਹਿਯੋਗੀ ਹਨ ਪਰ ਸੰਗਠਨ ਵਿੱਚ ਉਹਨਾਂ ਨੂੰ ਹੋਰ ਸਮੀਪ ਲਿਆਓ।

ਨਾਲ -ਨਾਲ ਬ੍ਰਾਹਮਣ ਆਤਮਾਵਾਂ ਵਿੱਚ ਹੋਰ ਵੀ ਸਮੀਪ ਲਿਆਉਣ ਦੇ ਲਈ, ਹਰ ਇੱਕ ਪਾਸੇ ਅਤੇ ਮਧੂਬਨ ਵਿੱਚ ਚਾਰੋਂ ਪਾਸੇ ਜਵਾਲਾ ਸਵਰੂਪ ਵਾਯੂਮੰਡਲ ਬਣਾਉਣ ਦੇ ਲਈ, ਭਾਵੇਂ ਜਿਸਨੂੰ ਭੱਟੀ ਕਹਿੰਦੇ ਹੋ ਉਹ ਕਰੋ। ਭਾਵੇਂ ਆਪਸ ਵਿੱਚ ਸੰਗਠਨ ਵਿੱਚ ਰੂਹਰਿਹਾਨ ਕਰਕੇ ਜਵਾਲਾ ਸਵਰੂਪ ਦਾ ਅਨੁਭਵ ਕਰਾਓ ਅਤੇ ਅੱਗੇ ਵਧਾਓ। ਜਦੋਂ ਇਸ ਸੇਵਾ ਵਿੱਚ ਲੱਗ ਜਾਓਗੇ ਤਾਂ ਜੋ ਛੋਟੀਆਂ -ਛੋਟੀਆਂ ਗੱਲਾਂ ਹਨ ਨਾ - ਜਿਸ ਵਿੱਚ ਸਮੇਂ ਲੱਗਦਾ ਹੈ, ਮਿਹਨਤ ਲੱਗਦੀ ਹੈ, ਦਿਲਸ਼ਿਕਸ਼ਤ ਬਣਦੇ ਹਨ ਉਹ ਸਭ ਇਵੇਂ ਲੱਗੇਗਾ ਜਿਵੇਂ ਜਵਾਲਾਮੁਖੀ ਹਾਈਏਸਟ ਸਟੇਜ ਅਤੇ ਉਸਦੇ ਅੱਗੇ ਇਹ ਸਮੇਂ ਦੇਣਾ, ਮਿਹਨਤ ਕਰਨਾ, ਇੱਕ ਗੁੱਡੀਆਂ ਦਾ ਖੇਡ ਅਨੁਭਵ ਹੋਵੇਗਾ। ਖੁਦ ਹੀ ਸਹਿਜ ਹੀ ਸੇਫ਼ ਹੋ ਜਾਣਗੇ। ਬਾਪਦਾਦਾ ਨੇ ਕਿਹਾ ਨਾ ਕਿ ਸਭਤੋਂ ਜ਼ਿਆਦਾ ਬਾਪਦਾਦਾ ਨੂੰ ਰਹਿਮ ਉਦੋਂ ਪੈਂਦਾ ਹੈ ਜਦੋਂ ਦੇਖਦੇ ਹਨ ਕਿ ਮਾਸਟਰ ਸਰਵਸ਼ਕਤੀਮਾਨ ਬੱਚੇ ਅਤੇ ਛੋਟੀਆਂ - ਛੋਟੀਆਂ ਗੱਲਾਂ ਦੇ ਲਈ ਮਿਹਨਤ ਕਰਦੇ ਹਨ। ਮਹੁੱਬਤ ਜਵਾਲਾਮੁਖੀ ਰੂਪ ਦੀ ਘੱਟ ਹੈ ਤਾਂ ਮਿਹਨਤ ਲੱਗਦੀ ਹੈ । ਤਾਂ ਹੁਣ ਮਿਹਨਤ ਤੋਂ ਮੁਕਤ ਬਣੋ, ਅਲਬੇਲੇ ਨਹੀਂ ਬਣਨਾ ਪਰ ਮਿਹਨਤ ਤੋਂ ਮੁਕਤ ਹੋਣਾ। ਇਵੇਂ ਨਹੀਂ ਸੋਚਣਾ ਮਿਹਨਤ ਤਾਂ ਕਰਨੀ ਨਹੀਂ ਹੈ ਤਾਂ ਆਰਾਮ ਨਾਲ ਸੋ ਜਾਓ। ਪਰ ਮਹੁੱਬਤ ਨਾਲ ਮਿਹਨਤ ਖ਼ਤਮ ਕਰੋ। ਅਲਬੇਲੇਪਨ ਨਾਲ ਨਹੀਂ। ਸਮਝਾ! ਕੀ ਕਰਨਾ ਹੈ ?

ਹੁਣ ਬਾਪਦਾਦਾ ਨੂੰ ਆਉਣਾ ਤਾਂ ਹੈ ਹੀ। ਪੁੱਛਦੇ ਹਨ ਅੱਗੇ ਕੀ ਹੋਵੇਗਾ ? ਬਾਪਦਾਦਾ ਆਉਣਗੇ ਜਾਂ ਨਹੀਂ ਆਉਣਗੇ ? ਬਾਪਦਾਦਾ ਨਾ ਤੇ ਕਰਦੇ ਨਹੀਂ ਹਨ, ਹਾਂ ਜੀ, ਹਾਂ ਜੀ ਕਰਦੇ ਹਨ। ਬੱਚੇ ਕਹਿੰਦੇ ਹਨ ਹਜੂਰ, ਬਾਪ ਕਹਿੰਦੇ ਹਨ ਜੀ ਹਾਜਿਰ। ਤਾਂ ਸਮਝਿਆ ਕੀ ਕਰਨਾ ਹੈ, ਕੀ ਨਹੀਂ ਕਰਨਾ ਹੈ। ਮਿਹਨਤ ਮੁੱਹਬਤ ਨਾਲ ਕਟ ਕਰੋ। ਹੁਣ ਮਿਹਨਤ ਮੁਕਤ ਵਰ੍ਹਾ ਮਨਾਓ - ਮੁੱਹਬਤ ਨਾਲ , ਆਲਸ ਨਾਲ ਨਹੀਂ। ਇਹ ਪੱਕਾ ਯਾਦ ਰੱਖਣਾ - ਆਲਸ ਨਹੀਂ।

ਠੀਕ ਹੈ ਸਭ ਸੰਕਲਪ ਪੂਰੇ ਹੋਏ ? ਕੋਈ ਰਹਿ ਗਿਆ ? ਜਨਕ ਨੂੰ ( ਦਾਦੀ ਜਾਨਕੀ ਨੂੰ ) ਪੁੱਛਦੇ ਹਨ ਕੁਝ ਰਿਹਾ? ਦਾਦੀ ਤਾਂ ਮੁਸਕੁਰਾ ਰਹੀ ਹੈ । ਖੇਲ੍ਹ ਪੂਰਾ ਹੋ ਗਿਆ ? ਇਹ ਅਪ੍ਰੇਸ਼ਨ ਵੀ ਕੀ ਹੈ ? ਖੇਲ੍ਹ ਵਿਚ ਖੇਲ੍ਹ ਹੈ। ਖੇਲ੍ਹ ਚੰਗਾ ਰਿਹਾ ਨਾ।

(ਡਰਿੱਲ) ਸੈਕਿੰਡ ਵਿਚ ਬਿੰਦੀ ਸਵਰੂਪ ਬਣ ਮਨ - ਬੁੱਧੀ ਨੂੰ ਇਕਾਗ੍ਰ ਕਰਨ ਦਾ ਅਭਿਆਸ ਬਾਰ - ਬਾਰ ਕਰੋ। ਸਟਾਪ ਕਿਹਾ ਅਤੇ ਸੈਕਿੰਡ ਵਿਚ ਵਿਅਰਥ ਦੇਹ - ਭਾਨ ਤੋਂ ਮਨ - ਬੁੱਧੀ ਇਕਾਗ੍ਰ ਹੋ ਜਾਵੇ। ਅਜਿਹੀ ਕੰਟਰੋਲਿੰਗ ਪਾਵਰ ਸਾਰੇ ਦਿਨ ਵਿਚ ਯੂਜ਼ ਕਰਕੇ ਵੇਖੋ। ਇਵੇਂ ਨਹੀਂ ਆਰਡਰ ਕਰੋ - ਕੰਟ੍ਰੋਲ ਅਤੇ ਦੋ ਮਿੰਟ ਦੇ ਬਾਦ ਕੰਟ੍ਰੋਲ ਹੋਵੇ, ਪੰਜ ਮਿੰਟ ਦੇ ਬਾਦ ਕੰਟ੍ਰੋਲ ਹੋਵੇ, ਇਸਲਈ ਵਿਚ - ਵਿਚ ਦੀ ਕੰਟਰੋਲਿੰਗ ਪਾਵਰ ਨੂੰ ਯੂਜ ਕਰਕੇ ਵੇਖਦੇ ਜਾਵੋ। ਸੈਕਿੰਡ ਵਿਚ ਹੁੰਦਾ ਹੈ, ਮਿੰਟ ਵਿਚ ਹੁੰਦਾ ਹੈ, ਜਿਆਦਾ ਮਿੰਟ ਵਿਚ ਹੁੰਦਾ ਹੈ, ਇਹ ਸਭ ਚੈਕ ਕਰਦੇ ਜਾਵੋ। ਹੁਣ ਸਭ ਨੂੰ ਤਿੰਨ ਮਹੀਨੇ ਦਾ ਚਾਰਟ ਹੋਰ ਪੱਕਾ ਕਰਨਾ ਹੈ। ਸਰਟੀਫਿਕੇਟ ਲੈਣਾ ਹੈ। ਪਹਿਲੇ ਖੁਦ, ਖੁਦ ਨੂੰ ਸਰਟੀਫਿਕੇਟ ਦੇਣਾ ਫਿਰ ਬਾਪਦਾਦਾ ਦੇਣਗੇ। ਅੱਛਾ!

ਚਾਰੋਂ ਪਾਸੇ ਦੇ ਪਰਮਾਤਮਾ ਪਾਲਣਾ ਦੇ ਅਧਿਕਾਰੀ ਆਤਮਾਵਾਂ ਨੂੰ, ਪਰਮਾਤਮਾ ਪੜਾਈ ਦੇ ਅਧਿਕਾਰੀ ਸ੍ਰੇਸ਼ਠ ਆਤਮਾਵਾਂ ਨੂੰ, ਪਰਮਾਤਮਾ ਪ੍ਰਾਪਤੀਆਂ ਨਾਲ ਸੰਪੰਨ ਆਤਮਾਵਾਂ ਨੂੰ, ਸਦਾ ਬਿੰਦੀ ਦੀ ਵਿਧੀ ਨਾਲ ਤੀਵ੍ਰ ਪੁਰਸ਼ਾਰਥੀ ਆਤਮਾਵਾਂ ਨੂੰ, ਸਦਾ ਮਿਹਨਤ ਤੋਂ ਮੁਕਤ ਰਹਿਣ ਵਾਲੇ ਮੁੱਹਬਤ ਵਿਚ ਸਮਾਏ ਹੋਏ ਬੱਚਿਆਂ ਨੂੰ, ਜਵਾਲਾ ਸਵਰੂਪ ਵਿਸ਼ੇਸ਼ ਆਤਮਾਵਾਂ ਨੂੰ, ਸਦਾ ਮਿਹਨਤ ਤੋਂ ਮੁਕਤ ਰਹਿਣ ਵਾਲੇ ਮੁੱਹਬਤ ਵਿਚ ਸਮਾਏ ਹੋਏ ਬੱਚਿਆਂ ਨੂੰ, ਜਵਾਲਾ ਸਵਰੂਪ ਵਿਸ਼ੇਸ਼ ਆਤਮਾਵਾਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

ਵਰਦਾਨ:-
ਸ਼ੁੱਧ ਅਤੇ ਸਮਰਥ ਸੰਕਲਪਾਂ ਦੀ ਸ਼ਕਤੀ ਨਾਲ ਵਿਅਰਥ ਵਾਇਬ੍ਰੇਸ਼ਨ ਨੂੰ ਸਮਾਪਤ ਕਰਨ ਵਾਲੇ ਸੱਚੇ ਸੇਵਾਦਾਰੀ ਭਵ।

ਕਿਹਾ ਜਾਂਦਾ ਹੈ ਸੰਕਲਪ ਵੀ ਸ੍ਰਿਸ਼ਟੀ ਬਣਾ ਦਿੰਦਾ ਹੈ। ਜਦੋਂ ਕਮਜੋਰ ਅਤੇ ਵਿਅਰਥ ਸੰਕਲਪ ਕਰਦੇ ਹੋ ਤਾਂ ਵਿਅਰਥ ਵਾਯੂਮੰਡਲ ਦੀ ਸ੍ਰਿਸ਼ਟੀ ਬਣ ਜਾਂਦੀ ਹੈ। ਸੱਚੇ ਸੇਵਾਦਾਰੀ ਉਹ ਹਨ ਜੋ ਆਪਣੇ ਸ਼ੁੱਧ ਸ਼ਕਤੀਸ਼ਾਲੀ ਸੰਕਲਪਾਂ ਨਾਲ ਪੁਰਾਣੇ ਵਾਇਬ੍ਰੇਸ਼ਨ ਨੂੰ ਵੀ ਖਤਮ ਕਰ ਦਿੰਦੇ ਹਨ। ਜਿਵੇਂ ਸਾਇੰਸ ਵਾਲੇ ਸ਼ਸਤਰ ਨਾਲ ਸ਼ਸਤਰ ਨੂੰ ਖਤਮ ਕਰ ਦਿੰਦੇ ਹਨ, ਇੱਕ ਵਿਮਾਨ ਨਾਲ ਦੂਜੇ ਵਿਮਾਨ ਨੂੰ ਡਿੱਗਾ ਦਿੰਦੇ ਹਨ, ਇਵੇਂ ਤੁਹਾਡੇ ਸ਼ੁੱਧ, ਸਮਰਥ ਸੰਕਲਪ ਦਾ ਵਾਇਬ੍ਰੇਸ਼ਨ, ਵਿਅਰਥ ਵਾਇਬ੍ਰੇਸ਼ਨ ਨੂੰ ਖਤਮ ਕਰ ਦੇਵੇ, ਹੁਣ ਅਜਿਹੀ ਸੇਵਾ ਕਰੋ।

ਸਲੋਗਨ:-
ਵਿਘਨ ਰੂਪੀ ਸੋਨੇ ਦੇ ਮਹੀਨ ਧਾਗਿਆਂ ਤੋਂ ਮੁਕਤ ਬਣੋ, ਮੁਕਤੀ ਵਰ੍ਹਾ ਮਨਾਓ।

ਸੂਚਨਾ :- ਅੱਜ ਮਹੀਨੇ ਦਾ ਤੀਜਾ ਇਤਵਰ ਹੈ ਅੰਤਰ ਰਾਸ਼ਟਰੀ ਯੋਗ ਦਿਵਸ ਹੈ, ਸਾਰੇ ਬ੍ਰਹਮਾ ਵਤਸ ਸੰਗਠਿਤ ਰੂਪ ਵਿਚ ਸ਼ਾਮ 6.30 ਤੋਂ 7.30 ਵਜੇ ਤੱਕ ਵਿਸ਼ੇਸ਼ ਆਪਣੇ ਪੂਜੀਏ ਸਵਰੂਪ ਵਿਚ ਟਿਕ ਕੇ, ਖੁਦ ਨੂੰ ਇਸ਼ਟ ਦੇਵ, ਇਸ਼ਟ ਦੇਵੀ ਸਮਝ ਕੇ ਆਪਣੇ ਭਗਤਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰੋ, ਨਜਰ ਨਾਲ ਨਿਹਾਲ ਕਰਨ ਦੀ, ਦਰਸ਼ਨੀ ਮੂਰਤ ਬਣ ਸਰਵ ਨੂੰ ਦਰਸ਼ਨ ਕਰਾਉਂਦੇ ਹੋਏ ਖੁਸ਼ ਕਰਨ ਦੀ ਸੇਵਾ ਕਰਨਾ।