22.04.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਸਰਵ ਦਾ ਸਦਗਤੀ ਦਾਤਾ ਇੱਕ ਬਾਪ ਹੈ , ਬਾਪ ਵਰਗੀ ਨਿਸ਼ਕਾਮ ਸੇਵਾ ਹੋਰ ਕੋਈ ਵੀ ਨਹੀਂ ਕਰ ਸਕਦਾ ”

ਪ੍ਰਸ਼ਨ:-
ਨਿਊ ਵਰਲਡ ਸਥਾਪਨ ਕਰਨ ਵਿੱਚ ਬਾਪ ਨੂੰ ਕਿਹੜੀ ਮਿਹਨਤ ਕਰਨੀ ਪੈਂਦੀ ਹੈ?

ਉੱਤਰ:-
ਇੱਕਦਮ ਅਜਾਮਿਲ ਜਿਹੇ ਪਾਪੀਆਂ ਨੂੰ ਫਿ਼ਰ ਤੋਂ ਲਕਸ਼ਮੀ - ਨਰਾਇਣ ਜਿਹਾ ਪੂਜਏ ਦੇਵਤਾ ਬਨਾਉਣ ਦੀ ਮਿਹਨਤ ਬਾਪ ਨੂੰ ਕਰਨੀ ਪੈਂਦੀ ਹੈ। ਬਾਪ ਤੁਹਾਨੂੰ ਬੱਚਿਆਂ ਨੂੰ ਦੇਵਤਾ ਬਨਾਉਣ ਦੀ ਮਿਹਨਤ ਕਰਦੇ ਹਨ। ਬਾਕੀ ਸਭ ਆਤਮਾਵਾਂ ਵਾਪਿਸ ਸ਼ਾਂਤੀਧਾਮ ਜਾਂਦੀਆਂ ਹਨ। ਹਰ ਇੱਕ ਨੂੰ ਆਪਣਾ-ਆਪਣਾ ਹਿਸਾਬ - ਕਿਤਾਬ ਚੁਕਤੂ ਕਰ ਲਾਇਕ ਬਣ ਕੇ ਵਾਪਿਸ ਘਰ ਜਾਣਾ ਹੈ।

ਗੀਤ:-
ਇਸ ਪਾਪ ਦੀ ਦੁਨੀਆਂ ਤੋਂ...

ਓਮ ਸ਼ਾਂਤੀ
ਮਿੱਠੇ-ਮਿੱਠੇ ਰੂਹਾਨੀ ਬੱਚਿਆਂ ਨੇ ਗੀਤ ਸੁਣਿਆ। ਬੱਚੇ ਜਾਣਦੇ ਹਨ ਇਹ ਹੈ ਪਾਪ ਦੀ ਦੁਨੀਆਂ। ਨਵੀਂ ਦੁਨੀਆਂ ਹੁੰਦੀ ਹੈ ਪੁੰਨ ਦੀ ਦੁਨੀਆਂ। ਉੱਥੇ ਪਾਪ ਹੁੰਦਾ ਨਹੀਂ ਹੈ। ਉਹ ਹੈ ਰਾਮ ਰਾਜ, ਇਹ ਹੈ ਰਾਵਣ ਰਾਜ। ਇਸ ਰਾਵਣ ਰਾਜ ਵਿੱਚ ਸਭ ਪਤਿਤ ਦੁਖੀ ਹਨ, ਇਸ ਲਈ ਤਾਂ ਬੁਲਾਉਂਦੇ ਹਨ - ਹੇ ਪਤਿਤ ਪਾਵਨ ਆਕੇ ਸਾਨੂੰ ਪਾਵਨ ਬਣਾਓ। ਸਾਰੇ ਧਰਮ ਵਾਲੇ ਬੁਲਾਉਂਦੇ ਹਨ - ਓ ਗੌਡ ਫਾਦਰ ਆਕੇ ਸਾਨੂੰ ਲਿਬਰੇਟ ਕਰੋ, ਗਾਈਡ ਬਣੋ। ਗੋਇਆ ਜਦੋਂ ਬਾਪ ਆਉਂਦੇ ਹਨ ਤਾਂ ਜੋ ਵੀ ਧਰਮ ਹਨ ਸਾਰੀ ਸ੍ਰਿਸ਼ਟੀ ਵਿੱਚ, ਸਭ ਨੂੰ ਲੈ ਜਾਂਦੇ ਹਨ। ਇਸ ਵੇਲੇ ਸਭ ਰਾਵਣ ਰਾਜ ਵਿੱਚ ਹਨ। ਸਾਰੇ ਧਰਮ ਵਾਲਿਆਂ ਨੂੰ ਲੈ ਜਾਂਦੇ ਹਨ ਵਾਪਿਸ ਸ਼ਾਂਤੀਧਾਮ। ਵਿਨਾਸ਼ ਤਾਂ ਸਭ ਦਾ ਹੋਣਾ ਹੀ ਹੈ। ਬਾਪ ਇਥੇ ਆਕੇ ਬੱਚਿਆਂ ਨੂੰ ਸੁਖਧਾਮ ਦੇ ਲਾਇਕ ਬਣਾਉਂਦੇ ਹਨ। ਸਾਰਿਆਂ ਦਾ ਕਲਿਆਣ ਕਰਦੇ ਹਨ, ਇਸ ਲਈ ਇੱਕ ਨੂੰ ਹੀ ਸਰਵ ਦਾ ਸਦਗਤੀ ਦਾਤਾ, ਸਰਵ ਦਾ ਕਲਿਆਣ ਕਰਨ ਵਾਲਾ ਕਿਹਾ ਜਾਂਦਾ ਹੈ। ਬਾਪ ਕਹਿੰਦੇ ਹਨ ਹੁਣ ਤੁਹਾਨੂੰ ਵਾਪਿਸ ਜਾਣਾ ਹੈ। ਸਾਰੇ ਧਰਮ ਵਾਲਿਆਂ ਨੂੰ ਸ਼ਾਂਤੀਧਾਮ, ਨਿਰਵਾਨਧਾਮ ਜਾਣਾ ਹੈ, ਜਿੱਥੇ ਸਾਰੀਆਂ ਆਤਮਾਵਾਂ ਸ਼ਾਂਤੀ ਵਿੱਚ ਰਹਿੰਦੀਆਂ ਹਨ। ਬੇਹੱਦ ਦਾ ਬਾਪ ਜੋ ਰਚਤਾ ਹੈ, ਉਹ ਹੀ ਆਕੇ ਸਭ ਨੂੰ ਮੁਕਤੀ ਅਤੇ ਜੀਵਨਮੁਕਤੀ ਦਿੰਦੇ ਹਨ। ਤਾਂ ਮਹਿਮਾ ਵੀ ਉਸ ਇੱਕ ਗੌਡ ਫਾਦਰ ਦੀ ਕਰਨੀ ਚਾਹੀਦੀ ਹੈ। ਜੋ ਸਭ ਦੀ ਆਕੇ ਸੇਵਾ ਕਰਦੇ ਹਨ, ਉਸ ਨੂੰ ਹੀ ਯਾਦ ਕਰਨਾ ਚਾਹੀਦਾ ਹੈ। ਬਾਪ ਖੁੱਦ ਸਮਝਾਉਂਦੇ ਹਨ ਮੈਂ ਦੂਰ ਦੇਸ਼, ਪਰਮਧਾਮ ਦਾ ਰਹਿਣ ਵਾਲਾ ਹਾਂ। ਸਭ ਤੋਂ ਪਹਿਲਾਂ ਜੋ ਆਦਿ ਸਨਾਤਨ ਦੇਵੀ - ਦੇਵਤਾ ਧਰਮ ਸੀ , ਉਹ ਹੈ ਹੀ ਨਹੀਂ ਇਸ ਲਈ ਮੈਨੂੰ ਬੁਲਾਉਂਦੇ ਹਨ। ਮੈਂ ਆਕੇ ਸਭ ਬੱਚਿਆਂ ਨੂੰ ਵਾਪਿਸ ਲੈ ਜਾਂਦਾ ਹੈ। ਹੁਣ ਹਿੰਦੂ ਕੋਈ ਧਰਮ ਨਹੀਂ ਹੈ। ਅਸਲ ਹੈ ਦੇਵੀ -ਦੇਵਤਾ ਧਰਮ। ਪਰ ਪਵਿੱਤਰ ਨਾ ਹੋਣ ਦੇ ਕਾਰਣ ਆਪਣੇ ਨੂੰ ਦੇਵਤਾ ਦੇ ਬਦਲੇ ਹਿੰਦੂ ਕਹਿ ਦਿੱਤਾ ਹੈ। ਹਿੰਦੂ ਧਰਮ ਸਥਾਪਨ ਕਰਨ ਵਾਲਾ ਤਾਂ ਕੋਈ ਨਹੀਂ ਹੈ। ਗੀਤਾ ਹੈ ਸਰਵ ਸ਼ਾਸਤਰ ਸ਼ਿਰੋਮਣੀ। ਉਹ ਭਗਵਾਨ ਦੀ ਗਾਈ ਹੋਈ ਹੈ। ਭਗਵਾਨ ਇੱਕ ਨੂੰ ਹੀ ਕਿਹਾ ਜਾਂਦਾ ਹੈ - ਗੌਡ ਫਾਦਰ। ਸ਼੍ਰੀਕ੍ਰਿਸ਼ਨ ਜਾਂ ਲਕਸ਼ਮੀ - ਨਰਾਇਣ ਨੂੰ ਗੌਡ ਫਾਦਰ ਜਾਂ ਪਤਿਤ - ਪਾਵਨ ਨਹੀਂ ਕਹਾਂਗੇ। ਇਹ ਤਾਂ ਰਾਜਾ-ਰਾਣੀ ਹੈ। ਉਨ੍ਹਾਂ ਨੂੰ ਇਵੇਂ ਦਾ ਕਿਸ ਨੇ ਬਣਾਇਆ? ਬਾਪ ਨੇ। ਬਾਪ ਪਹਿਲਾਂ ਨਵੀਂ ਦੁਨੀਆਂ ਰਚਦੇ ਹਨ, ਜਿਸਦੇ ਇਹ ਮਾਲਿਕ ਬਣਦੇ ਹਨ। ਕਿਵੇਂ ਬਣੇ, ਇਹ ਕੋਈ ਮਨੁੱਖ ਮਾਤਰ ਨਹੀਂ ਜਾਣਦੇ ਹਨ। ਵੱਡੇ-ਵੱਡੇ ਲੱਖਪਤੀ ਮੰਦਿਰ ਆਦਿ ਬਣਾਉਂਦੇ ਹਨ। ਉਨ੍ਹਾਂ ਨੂੰ ਪੁੱਛਣਾ ਚਾਹੀਦਾ ਹੈ - ਇੰਨ੍ਹਾਂ ਨੇ ਇਹ ਵਿਸ਼ਵ ਦਾ ਰਾਜ ਕਿਵੇਂ ਪਾਇਆ? ਕਿਵੇਂ ਮਾਲਿਕ ਬਣੇ ? ਕਦੇ ਕੋਈ ਦੱਸ ਨਹੀਂ ਸੱਕਦੇ। ਕੀ ਕਰਮ ਕੀਤਾ ਜੋ ਇੰਨਾ ਫਲ ਪਾਇਆ ? ਹੁਣ ਬਾਪ ਸਮਝਾਉਂਦੇ ਹਨ - ਤੁਸੀਂ ਆਪਣੇ ਧਰਮ ਨੂੰ ਭੁੱਲੇ ਹੋਏ ਹੋ। ਆਦਿ ਸਨਾਤਨ ਦੇਵੀ-ਦੇਵਤਾ ਧਰਮ ਨੂੰ ਨਾਂ ਜਾਨਣ ਕਾਰਣ ਸਭ ਹੋਰ-ਹੋਰ ਧਰਮ ਵਿੱਚ ਕਨਵਰਟ ਹੋ ਗਏ ਹਨ। ਉਹ ਫਿਰ ਰਿਟਰਨ ਹੋਣਗੇ ਆਪਣੇ - ਆਪਣੇ ਧਰਮ ਵਿੱਚ। ਜੋ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੇ ਹਨ, ਉਹ ਫਿਰ ਆਪਣੇ ਹੀ ਧਰਮ ਵਿੱਚ ਆ ਜਾਣਗੇ। ਕ੍ਰਿਸ਼ਚਨ ਧਰਮ ਦਾ ਹੋਵੇਗਾ ਤਾਂ ਫਿਰ ਕ੍ਰਿਸ਼ਚਨ ਧਰਮ ਵਿੱਚ ਆ ਜਾਵੇਗਾ। ਇਹ ਆਦਿ ਸਨਾਤਨ ਦੇਵੀ-ਦੇਵਤਾ ਧਰਮ ਦਾ ਸੈਪਲਿੰਗ ਲੱਗ ਰਿਹਾ ਹੈ। ਜੋ-ਜੋ ਜਿਸ ਦਾ ਧਰਮ ਦਾ ਹੈ, ਉਨ੍ਹਾਂ ਨੂੰ ਆਪਣੇ-ਆਪਣੇ ਧਰਮ ਵਿੱਚ ਆਉਣਾ ਪਵੇਗਾ। ਇਹ ਝਾੜ ਹੈ, ਇੰਨਾਂ ਦੀਆਂ ਤਿੰਨ ਟਿਊਬਾਂ ਹਨ ਫਿਰ ਉਨਾਂ ਨਾਲ ਵਾਧਾ ਹੋ ਜਾਂਦਾ ਹੈ। ਹੋਰ ਕੋਈ ਇਹ ਨਾਲੇਜ਼ ਦੇ ਨਹੀਂ ਸਕਦਾ ਹੈ। ਹੁਣ ਬਾਪ ਕਹਿੰਦੇ ਹਨ ਤੁਸੀਂ ਆਪਣੇ ਧਰਮ ਵਿੱਚ ਆ ਜਾਵੋ। ਕੋਈ ਕਹਿੰਦੇ ਹਨ ਮੈਂ ਸੰਨਿਆਸ ਧਰਮ ਵਿੱਚ ਜਾਂਦਾ ਹਾਂ, ਰਾਮਕ੍ਰਿਸ਼ਨ ਪਰਮਹੰਸ ਸੰਨਿਆਸੀ ਦਾ ਫਾਲੋਵਰ ਹਾਂ। ਹੁਣ ਉਹ ਹਨ ਨਿਰਵਿਰਤੀ ਮਾਰਗ ਵਾਲੇ, ਤੁਸੀਂ ਹੋ ਪ੍ਰਵਿਰਤੀ ਮਾਰਗ ਵਾਲੇ। ਗ੍ਰਹਿਸਤ ਮਾਰਗ ਵਾਲੇ ਨਿਰਵਿਰਤੀ ਮਾਰਗ ਵਾਲਿਆਂ ਦੇ ਫਾਲਵਰਸ ਕਿਵੇਂ ਬਣ ਸਕਦੇ ਹਨ! ਤੁਸੀਂ ਪਹਿਲਾਂ ਪ੍ਰਵਿਰਤੀ ਮਾਰਗ ਵਿੱਚ ਪਵਿੱਤਰ ਸੀ। ਫਿਰ ਰਾਵਣ ਦੁਆਰਾ ਤੁਸੀਂ ਅਪਵਿੱਤਰ ਬਣੇ ਹੋ। ਇਹ ਗੱਲਾਂ ਬਾਪ ਸਮਝਾਉਂਦੇ ਹਨ। ਤੁਸੀਂ ਹੋ ਗ੍ਰਹਿਸਤ ਆਸ਼ਰਮ ਦੇ, ਭਗਤੀ ਵੀ ਤੁਹਾਨੂੰ ਕਰਨੀ ਹੈ। ਬਾਪ ਆਕੇ ਭਗਤੀ ਦਾ ਫਲ ਸਦਗਤੀ ਦਿੰਦੇ ਹਨ। ਕਿਹਾ ਜਾਂਦਾ ਹੈ - ਰਿਲੀਜਨ ਇਜ਼ ਮਾਈਟ। ਬਾਪ ਰੀਲਿਜਨ ਸਥਾਪਨ ਕਰਦੇ ਹਨ। ਤੁਸੀਂ ਸਾਰੇ ਵਿਸ਼ਵ ਦੇ ਮਾਲਿਕ ਬਣਦੇ ਹੋ। ਬਾਪ ਤੋਂ ਤੁਹਾਨੂੰ ਕਿੰਨੀ ਮਾਈਟ ਮਿਲਦੀ ਹੈ। ਇੱਕ ਸਰਵਸ਼ਕਤੀਮਾਨ ਬਾਪ ਹੀ ਆਕੇ ਸਭ ਦੀ ਸਦਗਤੀ ਕਰਦੇ ਹਨ ਅਤੇ ਕੋਈ ਨਾ ਸਦਗਤੀ ਦੇ ਸਕਦੇ ਹਨ, ਨਾ ਪਾ ਸਕਦੇ ਹਨ। ਇਥੇ ਹੀ ਵਾਧੇ ਨੂੰ ਪਾਉਂਦੇ ਰਹਿੰਦੇ ਹਨ। ਵਾਪਿਸ ਕੋਈ ਨਹੀਂ ਜਾ ਸਕਦਾ ਹੈ। ਬਾਪ ਕਹਿੰਦੇ ਹਨ ਮੈਂ ਸਭ ਧਰਮਾਂ ਦਾ ਸਰਵੈਂਟ ਹਾਂ, ਸਭ ਨੂੰ ਆਕੇ ਸਦਗਤੀ ਦਿੰਦਾ ਹਾਂ। ਸਦਗਤੀ ਕਿਹਾ ਜਾਂਦਾ ਹੈ ਸਤਿਯੁੱਗ ਨੂੰ। ਮੁਕਤੀ ਹੈ ਸ਼ਾਂਤੀਧਾਮ ਵਿੱਚ। ਤਾਂ ਸਭ ਤੋਂ ਵੱਡਾ ਕੌਣ ਹੋਇਆ? ਬਾਪ ਕਹਿੰਦੇ ਹਨ - ਹੇ ਆਤਮਾਵਾਂ ਤੁਸੀਂ ਸਾਰੇ ਬ੍ਰਦਰਜ਼ ਹੋ, ਸਭ ਨੂੰ ਬਾਪ ਤੋਂ ਵਰਸਾ ਮਿਲਦਾ ਹੈ। ਸਭ ਨੂੰ ਆਕੇ ਆਪਣੇ-ਆਪਣੇ ਸੈਕਸ਼ਨ ਵਿੱਚ ਭੇਜਣ ਦੇ ਲਾਈਕ ਬਣਾਉਂਦਾ ਹਾਂ। ਲਾਈਕ ਨਹੀਂ ਬਣਦੇ ਤਾਂ ਸਜਾਵਾਂ ਖਾਣੀਆਂ ਪੈਂਦੀਆਂ ਹਨ। ਹਿਸਾਬ-ਕਿਤਾਬ ਚੁਕਤੂ ਕਰ ਫਿਰ ਵਾਪਿਸ ਜਾਂਦੇ ਹਨ। ਉਹ ਹੈ ਸ਼ਾਂਤੀਧਾਮ ਅਤੇ ਉਹ ਹੈ ਸੁੱਖਧਾਮ।

ਬਾਪ ਕਹਿੰਦੇ ਹਨ ਮੈਂ ਆਕੇ ਨਿਊ ਵਰਲਡ ਸਥਾਪਨ ਕਰਦਾ ਹਾਂ, ਇਸ ਵਿੱਚ ਮਿਹਨਤ ਕਰਨੀ ਪੈਂਦੀ ਹੈ। ਇੱਕਦਮ ਅਜਾਮਿਲ ਜਿਹੇ ਪਾਪੀਆਂ ਨੂੰ ਆਕੇ ਇਵੇਂ ਦਾ ਦੇਵੀ-ਦੇਵਤਾ ਬਣਾਉਂਦਾ ਹਾਂ। ਜਦੋਂ ਤੋਂ ਤੁਸੀਂ ਵਾਮ ਮਾਰਗ ਵਿੱਚ ਗਏ ਹੋ ਤਾਂ ਪੌੜੀ ਥੱਲੇ ਉਤਰਦੇ ਆਏ ਹੋ। ਇਹ 84 ਜਨਮਾਂ ਦੀ ਪੌੜੀ ਹੈ ਹੀ ਥੱਲੇ ਡਿੱਗਣ ਦੀ। ਸਤੋਪ੍ਰਧਾਨ ਤੋਂ ਸਤੋ, ਰਜੋ, ਤਮੋ...ਹੁਣ ਇਹ ਹੈ ਸੰਗਮ। ਬਾਪ ਕਹਿੰਦੇ ਹਨ ਮੈ ਆਉਂਦਾ ਹੀ ਇੱਕ ਵਾਰ ਹਾਂ। ਮੈਂ ਕੋਈ ਇਬ੍ਰਾਹਿਮ, ਬੁੱਧ ਦੇ ਤਨ ਵਿੱਚ ਨਹੀਂ ਆਉਂਦਾ ਹਾਂ। ਮੈਂ ਪੁਰਸ਼ੋਤਮ ਸੰਗਮਯੁੱਗ ਤੇ ਆਉਂਦਾ ਹਾਂ। ਹੁਣ ਕਿਹਾ ਜਾਂਦਾ ਹੈ ਫਾਲੋ ਫਾਦਰ। ਬਾਪ ਕਹਿੰਦੇ ਹਨ ਤੁਹਾਨੂੰ ਸਭ ਆਤਮਾਵਾਂ ਨੂੰ ਮੈਨੂੰ ਹੀ ਫਾਲੋ ਕਰਨਾ ਹੈ। ਮਾਮੇਕਮ ਯਾਦ ਕਰੋ ਤਾਂ ਤੁਹਾਡੇ ਪਾਪ ਯੋਗ ਅਗਨੀ ਨਾਲ ਭਸਮ ਹੋਣਗੇ। ਇਸਨੂੰ ਕਿਹਾ ਜਾਂਦਾ ਹੈ ਯੋਗ ਅਗਨੀ। ਤੁਸੀਂ ਹੋ ਸੱਚੇ-ਸੱਚੇ ਬ੍ਰਾਹਮਣ। ਤੁਸੀਂ ਕਾਮ ਚਿਤਾ ਤੋਂ ਉਤਰ ਗਿਆਨ ਚਿਤਾ ਤੇ ਬੈਠਦੇ ਹੋ। ਇਹ ਇੱਕ ਹੀ ਬਾਪ ਸਮਝਾਉਂਦੇ ਹਨ। ਕ੍ਰਾਇਸਟ, ਬੁੱਧ ਆਦਿ ਸਭ ਇੱਕ ਬਾਪ ਨੂੰ ਯਾਦ ਕਰਦੇ ਹਨ। ਪਰ ਉਨ੍ਹਾਂ ਨੂੰ ਕੋਈ ਪੂਰੀ ਤਰ੍ਹਾਂ ਜਾਣਦੇ ਨਹੀਂ ਹਨ। ਹੁਣ ਤੁਸੀਂ ਆਸਤਿਕ ਬਣੇ ਹੋ। ਰਚਤਾ ਅਤੇ ਰਚਨਾ ਨੂੰ ਤੁਸੀਂ ਬਾਪ ਦੁਆਰਾ ਜਾਣਿਆ ਹੈ। ਰਿਸ਼ੀ-ਮੁਨੀ ਸਭ ਨੇਤੀ-ਨੇਤੀ ਕਹਿੰਦੇ ਸਨ, ਅਸੀਂ ਨਹੀਂ ਜਾਣਦੇ। ਸਵਰਗ ਹੈ ਸੱਚਖੰਡ, ਦੁੱਖ ਦਾ ਨਾਮ ਨਹੀਂ ਹੈ। ਇਥੇ ਕਿੰਨਾ ਦੁੱਖ ਹੈ। ਉਮਰ ਵੀ ਬੜੀ ਛੋਟੀ ਹੈ। ਦੇਵਤਾਵਾਂ ਦੀ ਉਮਰ ਕਿੰਨੀ ਵੱਡੀ ਹੈ। ਉਹ ਹਨ ਪਵਿੱਤਰ ਯੋਗੀ। ਇਥੇ ਹਨ ਅਪਵਿੱਤਰ ਭੋਗੀ। ਪੌੜੀ ਉਤਰਦੇ-ਉਤਰਦੇ ਉਮਰ ਘਟਦੀ ਜਾਂਦੀ ਹੈ। ਅਕਾਲੇ ਮੌਤ ਵੀ ਹੁੰਦੀ ਰਹਿੰਦੀ ਹੈ। ਬਾਪ ਤੁਹਾਨੂੰ ਇਵੇਂ ਦਾ ਬਣਾਉਂਦੇ ਹਨ ਜੋ ਤੁਸੀਂ 21ਜਨਮ ਕਦੇ ਰੋਗੀ ਨਹੀਂ ਬਣੋਗੇ। ਤਾਂ ਇਵੇਂ ਦੇ ਬਾਪ ਤੋਂ ਵਰਸਾ ਲੈਣਾ ਚਾਹੀਦਾ ਹੈ। ਆਤਮਾ ਨੂੰ ਕਿੰਨਾ ਸਮਝਦਾਰ ਬਣਨਾ ਚਾਹੀਦਾ ਹੈ। ਬਾਬਾ ਐਸਾ ਵਰਸਾ ਦਿੰਦੇ ਹਨ ਜੋ ਉੱਥੇ ਕੋਈ ਦੁੱਖ ਨਹੀਂ ਹੈ। ਤੁਹਾਡਾ ਰੋਣਾ-ਚਿਲਾਉਣਾ ਬੰਦ ਹੋ ਜਾਂਦਾ ਹੈ। ਸਭ ਪਾਰਟਧਾਰੀ ਹਨ। ਆਤਮਾ ਇੱਕ ਸ਼ਰੀਰ ਛੱਡ ਦੂਜਾ ਲੈਂਦੀ ਹੈ। ਇਹ ਵੀ ਡਰਾਮਾ ਹੈ। ਬਾਬਾ ਕਰਮ, ਅਕਰਮ, ਵਿਕਰਮ ਦੀ ਗਤੀ ਵੀ ਸਮਝਾਉਂਦੇ ਹਨ। ਕ੍ਰਿਸ਼ਨ ਦੀ ਆਤਮਾ 84 ਜਨਮ ਭੋਗ ਹੁਣ ਅੰਤ ਵਿੱਚ ਉਹ ਹੀ ਗਿਆਨ ਸੁਣ ਰਹੀ ਹੈ। ਬ੍ਰਹਮਾ ਦਾ ਦਿਨ ਅਤੇ ਰਾਤ ਗਾਈ ਹੋਈ ਹੈ। ਬ੍ਰਹਮਾ ਦਾ ਦਿਨ-ਰਾਤ ਸੋ ਬ੍ਰਾਹਮਣਾਂ ਦਾ। ਹੁਣ ਤੁਹਾਡਾ ਦਿਨ ਹੋਣ ਵਾਲਾ ਹੈ। ਮਹਾਸ਼ਿਵਰਾਤ੍ਰੀ ਕਹਿੰਦੇ ਹਨ। ਹੁਣ ਭਗਤੀ ਦੀ ਰਾਤ ਪੂਰੀ ਹੋਈ ਗਿਆਨ ਦਾ ਉਦੈ ਹੁੰਦਾ ਹੈ। ਹੁਣ ਹੈ ਸੰਗਮ। ਤੁਸੀਂ ਹੁਣ ਫਿਰ ਤੋਂ ਸਵਰਗਵਾਸੀ ਬਣ ਰਹੇ ਹੋ। ਹਨੇਰੀ ਰਾਤ ਵਿੱਚ ਧੱਕੇ ਵੀ ਖਾਧੇ, ਟਿੱਪੜ ਵੀ ਘਿਸਾਈ, ਪੈਸੇ ਵੀ ਖ਼ਤਮ ਕੀਤੇ। ਹੁਣ ਬਾਪ ਕਹਿੰਦੇ ਹਨ ਮੈਂ ਆਇਆ ਹਾਂ ਤੁਹਾਨੂੰ ਸ਼ਾਂਤੀਧਾਮ ਅਤੇ ਸੁਖਧਾਮ ਵਿੱਚ ਲੈ ਜਾਣ ਦੇ ਲਈ। ਤੁਸੀਂ ਸੁੱਖਧਾਮ ਦੇ ਰਿਹਵਾਸੀ ਹੋ। 84 ਜਨਮ ਦੇ ਬਾਅਦ ਦੁੱਖਧਾਮ ਵਿੱਚ ਆਕੇ ਪਏ ਹੋ। ਫਿਰ ਬੁਲਾਉਂਦੇ ਹੋ - ਬਾਬਾ ਆਉ, ਇਸ ਪੁਰਾਣੀ ਦੁਨੀਆਂ ਵਿੱਚ। ਇਹ ਤੁਹਾਡੀ ਦੁਨੀਆਂ ਨਹੀਂ ਹੈ। ਤੁਸੀਂ ਹੁਣ ਯੋਗਬੱਲ ਦੇ ਨਾਲ ਆਪਣੀ ਦੁਨੀਆਂ ਸਥਾਪਤ ਕਰ ਰਹੇ ਹੋ। ਤੁਹਾਨੂੰ ਹੁਣ ਡਬਲ ਅਹਿੰਸਕ ਬਣਨਾ ਹੈ। ਨਾਂ ਕਾਮ ਕਟਾਰੀ ਚਲਾਉਣੀ ਹੈ, ਨਾਂ ਲੜਨਾ-ਝਗੜਨਾ ਹੈ। ਬਾਪ ਕਹਿੰਦੇ ਹਨ ਮੈਂ ਹਰ 5 ਹਜ਼ਾਰ ਸਾਲ ਦੇ ਬਾਅਦ ਆਉਂਦਾ ਹਾਂ। ਇਹ ਕਲਪ 5 ਹਜ਼ਾਰ ਸਾਲ ਦਾ ਹੈ, ਨਾ ਕਿ ਲੱਖਾਂ ਸਾਲਾਂ ਦਾ। ਜੇਕਰ ਲੱਖਾਂ ਸਾਲਾਂ ਦਾ ਹੁੰਦਾ ਤਾਂ ਫਿਰ ਤਾਂ ਇਥੇ ਬੜੀ ਆਦਮਸ਼ੁਮਾਰੀ ਹੁੰਦੀ ਹੈ। ਗਪੌੜੇ ਲਗਾਉਂਦੇ ਰਹਿੰਦੇ ਹਨ ਇਸ ਲਈ ਬਾਪ ਕਹਿੰਦੇ ਹਨ ਮੈਂ ਕਲਪ-ਕਲਪ ਆਉਂਦਾ ਹਾਂ, ਮੇਰਾ ਵੀ ਡਰਾਮਾ ਵਿੱਚ ਪਾਰਟ ਹੈ। ਪਾਰਟ ਬਗੈਰ ਮੈ ਕੁਝ ਵੀ ਨਹੀਂ ਕਰ ਸਕਦਾ ਹੈ। ਮੈਂ ਵੀ ਡਰਾਮਾ ਦੇ ਬੰਧੰਨ ਵਿੱਚ ਹਾਂ। ਪੂਰੇ ਟਾਈਮ ਤੇ ਆਉਂਦਾ ਹਾਂ, ਮਨਮਨਾਭਵ। ਪਰ ਇਸਦਾ ਅਰਥ ਕੋਈ ਨਹੀਂ ਜਾਣਦਾ ਹੈ। ਬਾਪ ਕਹਿੰਦੇ ਹਨ ਦੇਹ ਦੇ ਸਾਰੇ ਸੰਬੰਧ ਛੱਡ ਮਾਮੇਕਮ ਯਾਦ ਕਰੋ ਤਾਂ ਸਭ ਪਾਵਨ ਬਣ ਜਾਣਗੇ। ਬੱਚੇ ਬਾਪ ਨੂੰ ਯਾਦ ਕਰਨ ਦੀ ਮਿਹਨਤ ਕਰਦੇ ਰਹਿੰਦੇ ਹਨ।

ਇਹ ਹੈ ਇਸ਼ਵਰੀਏ ਵਿਸ਼ਵ-ਵਿਦਿਆਲਿਆ। ਇਵੇਂ ਦਾ ਵਿਦਿਆਲਿਆ ਹੋਰ ਹੋ ਨਾਂ ਸਕੇ। ਇਥੇ ਈਸ਼ਵਰ ਬਾਪ ਆਕੇ ਸਾਰੇ ਵਿਸ਼ਵ ਨੂੰ ਚੇਂਜ ਕਰਦੇ ਹਨ। ਹੈੱਲ ਤੋਂ ਹੈਵਨ ਬਣਾ ਦਿੰਦੇ ਹਨ, ਜਿਸ ਤੇ ਤੁਸੀਂ ਰਾਜ ਕਰਦੇ ਹੋ। ਹੁਣ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਤੁਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਜਾਵੋਗੇ। ਇਹ ਹੈ ਬਾਬਾ ਦਾ ਭਾਗਿਆਸ਼ਾਲੀ ਰੱਥ, ਜਿਸ ਵਿੱਚ ਬਾਪ ਆਕੇ ਪ੍ਰਵੇਸ਼ ਕਰਦੇ ਹਨ। ਸ਼ਿਵ ਜਯੰਤੀ ਨੂੰ ਕੋਈ ਵੀ ਜਾਣਦੇ ਨਹੀਂ ਹਨ। ਉਹ ਤਾਂ ਕਹਿ ਦਿੰਦੇ ਹਨ ਪਰਮਾਤਮਾ ਨਾਮ ਰੂਪ ਤੋਂ ਨਿਆਰਾ ਹੈ। ਅਰੇ, ਨਾਮ ਰੂਪ ਤੋਂ ਨਿਆਰੀ ਕੋਈ ਚੀਜ਼ ਹੁੰਦੀ ਨਹੀਂ ਹੈ। ਕਹਿੰਦੇ ਹਨ ਇਹ ਆਕਾਸ਼ ਹੈ, ਤਾਂ ਇਹ ਨਾਮ ਤਾਂ ਹੋਇਆ ਨਾ। ਭਾਵੇਂ ਪੋਲਾਰ ਹੈ, ਪਰ ਫਿਰ ਵੀ ਨਾਮ ਹੈ। ਤਾਂ ਬਾਪ ਦਾ ਵੀ ਨਾਮ ਹੈ ਕਲਿਆਣਕਾਰੀ। ਫਿਰ ਭਗਤੀ ਮਾਰਗ ਵਿੱਚ ਬੜੇ ਨਾਮ ਰੱਖੇ ਹਨ। ਬਬੁਰੀਨਾਥ ਵੀ ਕਹਿੰਦੇ ਹਨ। ਉਹ ਆਕੇ ਕਾਮ ਕਟਾਰੀ ਤੋਂ ਛੁਡਾ ਕੇ ਪਾਵਨ ਬਣਾਉਂਦੇ ਹਨ। ਨਿਰਵਿਰਤੀ ਮਾਰਗ ਵਾਲੇ ਬ੍ਰਹਮ ਨੂੰ ਹੀ ਪਰਮਾਤਮਾ ਮੰਨਦੇ ਹਨ, ਉਨ੍ਹਾਂ ਨੂੰ ਹੀ ਯਾਦ ਕਰਦੇ ਹਨ। ਬ੍ਰਹਮ ਯੋਗੀ, ਤੱਤਵ ਯੋਗੀ ਕਹਾਉਂਦੇ ਹਨ। ਪਰ ਉਹ ਹੋ ਗਿਆ ਰਹਿਣ ਦਾ ਸਥਾਨ, ਜਿਸਨੂੰ ਬ੍ਰਾਹਮੰਡ ਕਿਹਾ ਜਾਂਦਾ ਹੈ। ਉਹ ਫਿਰ ਬ੍ਰਹਮਾ ਨੂੰ ਭਗਵਾਨ ਸਮਝ ਲੈਂਦੇ ਹਨ। ਸਮਝਦੇ ਹਨ ਅਸੀਂ ਲੀਨ ਹੋ ਜਾਵਾਂਗੇ। ਗੋਇਆ ਆਤਮਾ ਨੂੰ ਵਿਨਾਸ਼ੀ ਬਣਾ ਦਿੰਦੇ ਹਨ। ਬਾਪ ਕਹਿੰਦੇ ਹਨ ਮੈਂ ਹੀ ਆਕੇ ਸਭ ਦੀ ਸਦਗਤੀ ਕਰਦਾ ਹਾਂ ਇਸ ਲਈ ਇੱਕ ਸ਼ਿਵਬਾਬਾ ਦੀ ਜਯੰਤੀ ਹੀਰੇਤੁਲ੍ਯ ਹੈ। ਬਾਕੀ ਸਾਰੀਆਂ ਜਯੰਤੀਆਂ ਕੌੜੀ ਤੁਲਯਾ ਹਨ। ਸ਼ਿਵਬਾਬਾ ਹੀ ਸਭ ਦੀ ਸਦਗਤੀ ਕਰਦੇ ਹਨ। ਤਾਂ ਉਹ ਹੈ ਹੀਰੇ ਵਰਗਾ। ਉਹ ਹੀ ਤੁਹਾਨੂੰ ਗੋਲਡਨ ਏਜ਼ ਵਿੱਚ ਲੈ ਜਾਂਦੇ ਹਨ। ਇਹ ਨਾਲੇਜ਼ ਤੁਹਾਨੂੰ ਬਾਪ ਹੀ ਆਕੇ ਪੜਾਉਂਦੇ ਹਨ, ਜਿਸ ਨਾਲ ਤੁਸੀਂ ਦੇਵੀ - ਦੇਵਤਾ ਬਣਦੇ ਹੋ। ਫਿਰ ਇਹ ਨਾਲੇਜ਼ ਪਰਾਏ ਲੋਪ ਹੋ ਜਾਂਦੀ ਹੈ। ਇੰਨ੍ਹਾਂ ਲਕਸ਼ਮੀ - ਨਰਾਇਣ ਵਿੱਚ ਰਚਤਾ ਅਤੇ ਰਚਨਾ ਦੀ ਨਾਲ਼ੇਜ਼ ਨਹੀਂ ਹੈ।

ਬੱਚਿਆਂ ਨੇ ਗੀਤ ਸੁਣਿਆ - ਕਹਿੰਦੇ ਹਨ ਇਵੇਂ ਦੀ ਜਗ੍ਹਾ ਲੈ ਚੱਲੋ, ਜਿੱਥੇ ਸ਼ਾਂਤੀ ਅਤੇ ਚੈਨ ਹੋਵੇ। ਉਹ ਹੈ ਸ਼ਾਂਤੀਧਾਮ, ਫਿਰ ਸੁਖਧਾਮ। ਉੱਥੇ ਅਕਾਲੇ ਮੌਤ ਨਹੀਂ ਹੁੰਦੀ ਹੈ। ਤਾਂ ਬਾਪ ਆਏ ਹਨ ਬੱਚਿਆਂ ਨੂੰ ਉਸ ਸੁੱਖ-ਚੈਨ ਦੀ ਦੁਨੀਆਂ ਵਿੱਚ ਲੈ ਜਾਣ ਦੇ ਲਈ। ਅੱਛਾ!

ਮਿੱਠੇ-ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ -ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਰਾਤ ਦੀ ਕਲਾਸ :- ਹੁਣ ਤੁਹਾਡੀ ਸੂਰਜਵੰਸ਼ੀ, ਚੰਦਰਵੰਸ਼ੀ ਦੋਵੇਂ ਡਾਈਨੇਸਟੀ ਬਣਦੀ ਹੈ। ਜਿੰਨਾ ਤੁਸੀਂ ਜਾਣਦੇ ਹੋ ਅਤੇ ਪਵਿੱਤਰ ਬਣਦੇ ਹੋ ਉਨਾ ਹੋਰ ਕੋਈ ਜਾਣ ਨਹੀਂ ਸਕਣਗੇ, ਨਾਂ ਪਵਿੱਤਰ ਬਣ ਸਕਣਗੇ। ਬਾਕੀ ਸੁਣਨਗੇ ਬਾਪ ਆਇਆ ਹੋਇਆ ਹੈ ਤਾਂ ਬਾਪ ਨੂੰ ਯਾਦ ਕਰਨ ਲੱਗ ਜਾਣਗੇ। ਉਹ ਵੀ ਤੁਸੀਂ ਅੱਗੇ ਚੱਲ ਕੇ ਦੇਖੋਗੇ - ਲੱਖਾਂ, ਕਰੋੜਾਂ ਸਮਝਦੇ ਜਾਣਗੇ। ਵਾਯੂਮੰਡਲ ਵੀ ਇਵੇਂ ਹੀ ਹੋਵੇਗਾ। ਪਿਛਾੜੀ ਦੀ ਲੜਾਈ ਵਿੱਚ ਸਾਰੇ ਹੋਪਲੈੱਸ ਹੋ ਜਾਣਗੇ। ਸਾਰਿਆਂ ਨੂੰ ਟੱਚ ਹੋਵੇਗਾ। ਤੁਹਾਡਾ ਆਵਾਜ ਵੀ ਹੋਵੇਗਾ। ਸਵਰਗ ਦੀ ਸਥਾਪਨਾ ਹੋ ਰਹੀ ਹੈ। ਬਾਕੀ ਸਭ ਦਾ ਮੌਤ ਤਿਆਰ ਹੈ। ਪਰ ਉਹ ਸਮੇਂ ਇਵੇਂ ਦਾ ਹੈ ਜੋ ਘੁਟਕਾ ਖਾਣ ਦਾ ਸਮਾਂ ਨਹੀਂ ਰਹੇਗਾ। ਅੱਗੇ ਚੱਲ ਬੜੇ ਸਮਝਣਗੇ, ਜੋ ਹੋਣਗੇ। ਇਵੇਂ ਨਹੀਂ - ਇਹ ਸਭ ਉਸ ਵੇਲੇ ਹੋਣਗੇ। ਕੋਈ ਮਰ ਵੀ ਜਾਣਗੇ। ਹੋਣਗੇ ਉਹ ਹੀ ਜਿਹੜੇ ਕਲਪ-ਕਲਪ ਹੁੰਦੇ ਹਨ। ਉਸ ਵੇਲੇ ਇੱਕ ਬਾਪ ਦੀ ਯਾਦ ਵਿੱਚ ਹੋਣਗੇ। ਆਵਾਜ ਵੀ ਘਟ ਹੋ ਜਾਵੇਗਾ। ਫਿਰ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨ ਲੱਗ ਜਾਣਗੇ। ਤੁਸੀਂ ਸਭ ਸਾਕਸ਼ੀ ਹੋ ਕੇ ਦੇਖੋਗੇ। ਬਹੁਤ ਦਰਦਨਾਕ ਘਟਨਾਵਾਂ ਹੁੰਦੀਆਂ ਰਹਿਣਗੀਆਂ। ਸਭ ਨੂੰ ਪਤਾ ਲੱਗ ਜਾਵੇਗਾ ਕਿ ਹੁਣ ਵਿਨਾਸ਼ ਹੋਣਾ ਹੈ। ਦੁਨੀਆਂ ਚੇਂਜ ਹੋਣੀ ਹੈ। ਵਿਵੇਕ ਕਹਿੰਦਾ ਹੈ ਵਿਨਾਸ਼ ਫਿਰ ਹੋਵੇਗਾ ਜਦੋਂ ਬੰਬਸ ਡਿੱਗਣਗੇ। ਹੁਣ ਆਪਸ ਵਿੱਚ ਕਹਿੰਦੇ ਰਹਿੰਦੇ ਹਨ ਕੰਡੀਸ਼ਨ ਕਰੋ, ਵਚਨ ਦੇਵੋ ਅਸੀਂ ਬੰਬਸ ਨਹੀਂ ਛੱਡਾਂਗੇ। ਲੇਕਿਨ ਇਹ ਸਭ ਚੀਜ਼ਾਂ ਬਣੀਆਂ ਹੋਈਆਂ ਹਨ ਵਿਨਾਸ਼ ਦੇ ਲਈ।

ਤੁਹਾਨੂੰ ਬੱਚਿਆਂ ਨੂੰ ਖੁਸ਼ੀ ਵੀ ਬੜੀ ਰਹਿਣੀ ਹੈ। ਤੁਸੀਂ ਜਾਣਦੇ ਹੋ ਨਵੀ ਦੁਨੀਆਂ ਬਣ ਰਹੀ ਹੈ। ਸਮਝਦੇ ਹੋ ਬਾਪ ਨਵੀਂ ਦੁਨੀਆਂ ਸਥਾਪਤ ਕਰਨਗੇ। ਉੱਥੇ ਦੁੱਖ ਦਾ ਨਾਮ ਨਹੀਂ ਹੋਵੇਗਾ। ਉਸਦਾ ਨਾਮ ਹੀ ਹੈ ਪੈਰਾਡਾਈਜ਼। ਜਿਵੇਂ ਤੁਹਾਨੂੰ ਨਿਸ਼ਚੈ ਹੈ ਓਵੇਂ ਅੱਗੇ ਚੱਲ ਬਹੁਤਿਆਂ ਨੂੰ ਹੋਵੇਗਾ। ਕੀ ਹੁੰਦਾ ਹੈ ਜਿਨ੍ਹਾਂ ਨੂੰ ਅਨੁਭਵ ਪਾਉਣਾ ਹੈ, ਉਹ ਅੱਗੇ ਚੱਲ ਕੇ ਬਹੁਤ ਪਾਉਣਗੇ। ਪਿਛਾੜੀ ਦੇ ਵੇਲੇ ਯਾਦ ਦੀ ਯਾਤਰਾ ਵਿੱਚ ਵੀ ਬੜੇ ਰਹਿਣਗੇ। ਅਜੇ ਤਾਂ ਸਮਾਂ ਪਿਆ ਹੈ, ਪੁਰਸ਼ਾਰਥ ਪੂਰਾ ਨਹੀਂ ਕਰੋਗੇ ਤਾਂ ਪਦ ਘਟ ਹੋ ਜਾਵੇਗਾ। ਪੁਰਸ਼ਾਰਥ ਕਰਨ ਨਾਲ ਪਦ ਵੀ ਚੰਗਾ ਮਿਲੇਗਾ। ਉਸ ਵੇਲੇ ਤੁਹਾਡੀ ਅਵਸਥਾ ਬੜੀ ਚੰਗੀ ਹੋਵੇਗੀ। ਸਾਕਸ਼ਾਤਕਾਰ ਵੀ ਕਰਨਗੇ। ਕਲਪ-ਕਲਪ ਜਿਵੇਂ ਵਿਨਾਸ਼ ਹੋਇਆ ਹੈ, ਓਵੇਂ ਹੀ ਹੋਵੇਗਾ। ਜਿਨ੍ਹਾਂ ਨੂੰ ਨਿਸ਼ਚੈ ਹੋਵੇਗਾ, ਚੱਕਰ ਦਾ ਗਿਆਨ ਹੋਵੇਗਾ ਉਹ ਖੁਸ਼ੀ ਵਿੱਚ ਰਹਿਣਗੇ। ਅੱਛਾ - ਰੂਹਾਨੀ ਬੱਚੇ ਗੁੱਡਨਾਈਟ।

ਧਾਰਨਾ ਲਈ ਮੁੱਖ ਸਾਰ:-
1. ਡਬਲ ਅਹਿੰਸਕ ਬਣ ਯੋਗਬੱਲ ਨਾਲ ਇਸ ਹੈੱਲ ਨੂੰ ਹੈਵਨ ਬਨਾਉਣਾ ਹੈ। ਤਮੋਂਪ੍ਰਧਾਨ ਤੋਂ ਸਤੋਪ੍ਰਧਾਨ ਬਣਨ ਦਾ ਪੁਰਸ਼ਾਰਥ ਕਰਨਾ ਹੈ।

2. ਇੱਕ ਬਾਪ ਨੂੰ ਪੂਰਾ-ਪੂਰਾ ਫਾਲੋ ਕਰਨਾ ਹੈ। ਸੱਚਾ-ਸੱਚਾ ਬ੍ਰਾਹਮਣ ਬਣ ਯੋਗ-ਅਗਨੀ ਨਾਲ ਵਿਕਰਮਾਂ ਨੂੰ ਦਗਦ ਕਰਨਾ ਹੈ। ਸਭ ਨੂੰ ਕਾਮ ਚਿਤਾ ਤੋਂ ਉਤਾਰ ਕੇ ਗਿਆਨ ਚਿਤਾ ਤੇ ਬਿਠਾਉਣਾ ਹੈ।

ਵਰਦਾਨ:-
ਨਿਸਵਾਰਥ ਅਤੇ ਨਿਰਵਿਕਲਪ ਸਥਿਤੀ ਨਾਲ ਸੇਵਾ ਕਰਨ ਵਾਲੇ ਸਫ਼ਲਤਾਮੂਰਤ ਭਵ

ਸੇਵਾ ਵਿੱਚ ਸਫ਼ਲਤਾ ਦਾ ਆਧਾਰ ਤੁਹਾਨੂੰ ਨਿਸਵਾਰਥ ਅਤੇ ਨਿਰਵਿਲਪ ਸਥਿਤੀ ਹੈ ਇਸ ਸਥਿਤੀ ਵਿੱਚ ਰਹਿਣ ਵਾਲੇ ਸੇਵਾ ਕਰਦੇ ਖੁਦ ਵੀ ਸੰਤੁਸ਼ਟ ਅਤੇ ਹਰਸ਼ਿਤ ਰਹਿੰਦੇ ਅਤੇ ਉਹਨਾਂ ਤੋਂ ਦੂਸਰੇ ਵੀ ਸੰਤੁਸਟ ਰਹਿੰਦੇ। ਸੇਵਾ ਵਿੱਚ ਸੰਗਠਨ ਹੁੰਦਾ ਹੈ ਅਤੇ ਸੰਗਠਨ ਵਿੱਚ ਭਿੰਨ - ਭਿੰਨ ਗੱਲਾਂ, ਭਿੰਨ -ਭਿੰਨ ਵਿਚਾਰ ਹੁੰਦੇ ਹਨ। ਪਰ ਅਨੇਕਤਾ ਵਿੱਚ ਮੁੱਝੀਆਂ ਨਹੀਂ। ਇਵੇਂ ਨਹੀਂ ਸੋਚਿਆ ਕਿਸਦਾ ਮੰਨੀਏ, ਕਿਸਦਾ ਨਹੀਂ ਮੰਨੀਏ। ਨਿਸਵਾਰਥ ਅਤੇ ਨਿਰਵਿਕਲਪ ਭਾਵ ਨਾਲ ਨਿਰਣੇ ਲਵੋ ਤਾਂ ਕਿਸੇ ਨੂੰ ਵੀ ਵਿਅਰਥ ਨਹੀਂ ਆਏਗਾ ਅਤੇ ਸਫ਼ਲਤਾ ਮੂਰਤ ਬਣ ਜਾਣਗੇ।

ਸਲੋਗਨ:-
ਹੁਣ ਸਾਕਸ਼ ਦਵਾਰਾ ਬੁੱਧੀਆਂ ਨੂੰ ਪਰਿਵਰਤਨ ਕਰਨ ਦੀ ਸੇਵਾ ਸ਼ੁਰੂ ਕਰੋ।