23.04.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਬਾਪ ਜੋ ਸਿੱਖਿਆ ਦਿੰਦੇ ਹਨ , ਉਸਨੂੰ ਅਮਲ ਵਿਚ ਲੈ ਆਓ , ਤੁਹਾਨੂੰ ਪ੍ਰਤਿਗਿਆ ਕਰ ਕੇ ਆਪਣੇ ਵਾਦੇ ਤੋਂ ਫਿਰਨਾ ਨਹੀਂ ਹੈ , ਆਗਿਆ ਦਾ ਉਲੰਘਣ ਨਹੀਂ ਕਰਨਾ ’’

ਪ੍ਰਸ਼ਨ:-
ਤੁਹਾਡੀ ਪੜਾਈ ਦਾ ਸਾਰ ਕੀ ਹੈ? ਤੁਸੀਂ ਕਿਹੜਾ ਅਭਿਆਸ ਜਰੂਰ ਕਰਨਾ ਹੈ?

ਉੱਤਰ:-
ਤੁਹਾਡੀ ਪੜਾਈ ਹੈ ਵਾਣਪ੍ਰਸਤ ਵਿੱਚ ਜਾਣ ਦੀ। ਇਸ ਪੜਾਈ ਦਾ ਸਾਰ ਹੈ ਵਾਣੀ ਤੋਂ ਪਰੇ ਜਾਣਾ। ਬਾਪ ਹੀ ਸਾਰਿਆਂ ਨੂੰ ਵਾਪਿਸ ਲੈ ਜਾਂਦੇ ਹਨ। ਤੁਹਾਨੂੰ ਬੱਚਿਆਂ ਨੂੰ ਘਰ ਜਾਣ ਤੋਂ ਪਹਿਲਾਂ ਸਤੋਪ੍ਰਧਾਨ ਬਣਨਾ ਹੈ। ਇਸ ਦੇ ਲਈ ਏਕਾਂਤ ਵਿਚ ਜਾਕੇ ਦੇਹੀ-ਅਭਿਮਾਨੀ ਰਹਿਣ ਦਾ ਅਭਿਆਸ ਕਰੋ। ਅਸ਼ਰੀਰੀ ਬਣਨ ਦਾ ਅਭਿਆਸ ਹੀ ਆਤਮਾ ਨੂੰ ਸਤੋਪ੍ਰਧਾਨ ਬਣਾਵੇਗਾ।

ਓਮ ਸ਼ਾਂਤੀ
ਆਪਣੇ ਨੂੰ ਆਤਮਾ ਸਮਝ ਬਾਬਾ ਨੂੰ ਯਾਦ ਕਰਨ ਨਾਲ ਹੀ ਤੁਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਜਾਵੋਗੇ ਅਤੇ ਫ਼ਿਰ ਇਵੇਂ ਵਿਸ਼ਵ ਦੇ ਮਾਲਿਕ ਬਣ ਜਾਵੋਗੇ। ਕਲਪ-ਕਲਪ ਤੁਸੀਂ ਏਵੇਂ ਹੀ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਦੇ ਹੋ ਫ਼ਿਰ 84 ਜਨਮਾਂ ਵਿੱਚ ਤਮੋਪ੍ਰਧਾਨ ਬਣਦੇ ਹੋ। ਫ਼ਿਰ ਬਾਪ ਸਿੱਖਿਆ ਦਿੰਦੇ ਹਨ, ਆਪਣੇ ਆਪ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਭਗਤੀ ਮਾਰਗ ਵਿੱਚ ਵੀ ਤੁਸੀਂ ਯਾਦ ਕਰਦੇ ਸੀ, ਪਰ ਉਸ ਸਮੇਂ ਮੋਟੀ ਬੁੱਧੀ ਦਾ ਗਿਆਨ ਸੀ। ਹੁਣ ਮਹੀਨ ਬੁੱਧੀ ਦਾ ਗਿਆਨ ਹੈ। ਪ੍ਰੈਕਟੀਕਲ ਵਿੱਚ ਬਾਪ ਨੂੰ ਯਾਦ ਕਰਨਾ ਹੈ। ਇਹ ਵੀ ਸਮਝਾਉਣਾ ਹੈ - ਆਤਮਾ ਵੀ ਸਟਾਰ ਮਿਸਲ ਹੈ, ਬਾਪ ਵੀ ਸਟਾਰ ਮਿਸਲ ਹੈ। ਸਿਰਫ਼ ਉਹ ਪੁਨਰਜਨਮ ਹੀ ਨਹੀਂ ਲੈਂਦੇ, ਤੁਸੀਂ ਲੈਂਦੇ ਹੋ ਇਸ ਲਈ ਤੁਹਾਨੂੰ ਤਮੋਪ੍ਰਧਾਨ ਬਣਨਾ ਪੈਂਦਾ ਹੈ। ਫ਼ਿਰ ਸਤੋਪ੍ਰਧਾਨ ਬਣਨ ਦੇ ਲਈ ਮਿਹਨਤ ਕਰਨੀ ਪੈਂਦੀ ਹੈ। ਮਾਇਆ ਘੜੀ-ਘੜੀ ਭੁਲਾ ਦਿੰਦੀ ਹੈ। ਹੁਣ ਅਭੁੱਲ ਬਣਨਾ ਹੈ, ਭੁੱਲ ਨਹੀਂ ਕਰਨੀ ਹੈ। ਜੇ ਭੁੱਲਾਂ ਕਰਦੇ ਰਹੋਗੇ ਤਾਂ ਹੋਰ ਵੀ ਤਮੋਪ੍ਰਧਾਨ ਬਣ ਜਾਵੋਗੇ। ਡਾਇਰੈਕਸ਼ਨ ਮਿਲਦੀ ਹੈ ਆਪਣੇ ਆਪ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ, ਬੈਟਰੀ ਨੂੰ ਚਾਰਜ ਕਰੋਗੇ ਤਾਂ ਤੁਸੀਂ ਸਤੋਪ੍ਰਧਾਨ ਵਿਸ਼ਵ ਦੇ ਮਾਲਿਕ ਬਣ ਜਾਵੋਗੇ। ਟੀਚਰ ਤਾਂ ਸਾਰਿਆਂ ਨੂੰ ਪੜਾਉਂਦੇ ਹਨ। ਸਟੂਡੈਂਟਸ ਵਿਚ ਨੰਬਰਵਾਰ ਪਾਸ ਹੁੰਦੇ ਹਨ। ਫ਼ਿਰ ਨੰਬਰਵਾਰ ਕਮਾਈ ਕਰਦੇ ਹਨ। ਤੁਸੀਂ ਵੀ ਨੰਬਰਵਾਰ ਪਾਸ ਹੁੰਦੇ ਹੋ ਫ਼ਿਰ ਨੰਬਰਵਾਰ ਮਰਤਬਾ ਪਾਉਂਦੇ ਹੋ। ਕਿੱਥੇ ਵਿਸ਼ਵ ਦੇ ਮਾਲਿਕ, ਕਿੱਥੇ ਪ੍ਰਜਾ ਦਾਸ-ਦਾਸੀਆਂ। ਜਿਹੜੇ ਸਟੂਡੈਂਟਸ ਚੰਗੇ, ਸਪੂਤ, ਆਗਿਆਕਾਰੀ, ਵਫਾਦਾਰ, ਫਰਮਾਂਬਦਾਰ ਹੁੰਦੇ ਹਨ ਉਹ ਜਰੂਰ ਟੀਚਰ ਦੀ ਮੱਤ ਉੱਤੇ ਚੱਲਣਗੇ। ਜਿੰਨਾ ਰਜਿਸਟਰ ਚੰਗਾ ਹੋਵੇਗਾ ਓਨੇ ਮਾਰਕਸ ਚੰਗੇ ਮਿਲਣਗੇ ਇਸ ਲਈ ਬਾਪ ਵੀ ਬੱਚਿਆਂ ਨੂੰ ਬਾਰ-ਬਾਰ ਸਮਝਾਉਂਦੇ ਹਨ, ਗ਼ਫ਼ਲਤ ਨਾਂ ਕਰੋ। ਇਵੇਂ ਨਾਂ ਸਮਝੋ ਕਿ ਕਲਪ ਪਹਿਲੇ ਵੀ ਫੇਲ ਹੋਏ ਸੀ। ਬਹੁਤਿਆਂ ਦੇ ਦਿਲ ਵਿਚ ਆਉਂਦਾ ਹੋਵੇਗਾ ਕਿ ਅਸੀਂ ਸਰਵਿਸ ਨਹੀਂ ਕਰਦੇ ਤਾਂ ਜਰੂਰ ਫੇਲ ਹੋਵਾਂਗੇ। ਬਾਪ ਤਾਂ ਸਾਵਧਾਨੀ ਦਿੰਦੇ ਰਹਿੰਦੇ ਹਨ, ਤੁਸੀਂ ਸਤਿਯੁਗੀ ਸਤੋਪ੍ਰਧਾਨ ਤੋਂ ਕਲਯੁਗੀ ਤਮੋਪ੍ਰਧਾਨ ਬਣੇ ਹੋ ਫ਼ਿਰ ਵਰਲਡ ਦੀ ਹਿਸਟ੍ਰੀ-ਜੋਗ੍ਰਾਫੀ ਰਿਪੀਟ ਹੋਵੇਗੀ। ਸਤੋਪ੍ਰਧਾਨ ਬਣਨ ਦੇ ਲਈ ਬਾਪ ਬਹੁਤ ਸਹਿਜ ਰਸਤਾ ਦੱਸਦੇ ਹਨ - ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। ਤੁਸੀਂ ਚੜਦੇ-ਚੜਦੇ ਸਤੋਪ੍ਰਧਾਨ ਬਣ ਜਾਵੋਗੇ। ਚੜੋਗੇ ਹੌਲੀ-ਹੌਲੀ ਇਸ ਗੱਲ ਨੂੰ ਭੁੱਲਣਾ ਨਹੀਂ। ਪਰ ਮਾਇਆ ਭੁਲਾ ਦਿੰਦੀ ਹੈ ਨਾਫਰਮਾਂਬਦਰ ਬਣਾ ਦਿੰਦੀ ਹੈ। ਬਾਪ ਜੋ ਡਾਇਰੈਸ਼ਨ ਦਿੰਦੇ ਹਨ, ਉਹ ਮੰਨਦੇ ਹਨ, ਪਰਤਿੱਗਿਆ ਕਰਦੇ ਹਨ ਫ਼ਿਰ ਉਸ ਤੇ ਚੱਲਦੇ ਨਹੀਂ ਹਨ। ਤਾਂ ਬਾਪ ਕਹਿਣਗੇ ਆਗਿਆ ਦਾ ਉਲੰਘਣ ਕਰਕੇ ਆਪਣੇ ਵਾਦੇ ਤੋਂ ਫਿਰਨ ਵਾਲੇ ਹਨ। ਬਾਪ ਨਾਲ ਪਰਤਿਗਿਆ ਕਰ ਫ਼ਿਰ ਅਮਲ ਕੀਤਾ ਜਾਂਦਾ ਹੈ। ਬੇਹੱਦ ਦਾ ਬਾਪ ਜਿਵੇਂ ਦੀਆਂ ਸਿੱਖਿਆਵਾਂ ਦਿੰਦੇ ਹਨ ਉਵੇਂਦੀਆਂ ਸਿੱਖਿਆਂਵਾਂ ਹੋਰ ਕੋਈ ਨਹੀਂ ਦੇਵੇਗਾ। ਚੇਂਜ ਵੀ ਜਰੂਰ ਹੋਣਾ ਹੈ। ਚਿੱਤਰ ਕਿੰਨਾਂ ਸੋਹਣਾ ਹੈ। ਬ੍ਰਹਮਾਵੰਸ਼ੀ ਹੋ ਫ਼ਿਰ ਵਿਸ਼ਨੂੰਵੰਸ਼ੀ ਬਣੋਗੇ। ਇਹ ਹੈ ਨਵੀਂ ਈਸ਼ਵਰੀ ਭਾਸ਼ਾ, ਇਹਨਾਂ ਨੂੰ ਵੀ ਸਮਝਾਉਣਾ ਪੈਂਦਾ ਹੈ। ਇਹ ਰੂਹਾਨੀ ਨਾਲ਼ੇਜ਼ ਕੋਈ ਦਿੰਦਾ ਨਹੀਂ। ਕੋਈ ਸੰਸਥਾ ਨਿਕਲੀ ਹੈ ਜਿਸਨੇ ਰੂਹਾਨੀ ਸੰਸਥਾ ਨਾਮ ਰੱਖਿਆ ਹੋਵੇ। ਪਰ ਰੂਹਾਨੀ ਸੰਸਥਾ ਤੁਹਾਡੇ ਬਿਗੈਰ ਕੋਈ ਹੋ ਨਹੀਂ ਸਕਦੀ। ਇਮਿਟੇਸ਼ਨ ਬਹੁਤ ਹੋ ਜਾਂਦੀ ਹੈ। ਇਹ ਹੈ ਨਵੀਂ ਗੱਲ, ਤੁਸੀਂ ਬਿਲਕੁਲ ਥੋੜੇ ਹੋ ਅਤੇ ਕੋਈ ਇਹ ਗੱਲਾਂ ਸਮਝ ਨਹੀਂ ਸਕਦਾ। ਸਾਰਾ ਝਾੜ ਹੁਣ ਖੜਾ ਹੈ। ਬਾਕੀ ਥੁਰ ਨਹੀਂ ਹੈ, ਫੇਰ ਥੁਰ ਖੜਾ ਹੋ ਜਾਂਦਾ ਹੈ। ਬਾਕੀ ਟਾਲ-ਟਾਲੀਆਂ ਨਹੀਂ ਰਹਿਣਗੇ, ਉਹ ਸਾਰੇ ਖ਼ਤਮ ਹੋ ਜਾਣਗੇ। ਬੇਹੱਦ ਦਾ ਬਾਪ ਹੀ ਬੇਹੱਦ ਦੀ ਸਮਝਾਉਣੀ ਦਿੰਦੇ ਹਨ। ਹੁਣ ਸਾਰੀ ਦੁਨੀਆ ਤੇ ਰਾਵਣ ਰਾਜ ਹੈ। ਇਹ ਲੰਕਾ ਹੈ। ਉਹ ਲੰਕਾ ਤੇ ਸਮੁੰਦਰ ਪਾਰ ਹੈ। ਬੇਹੱਦ ਦੀ ਦੁਨੀਆ ਵੀ ਸਮੁੰਦਰ ਤੇ ਹੈ। ਚਾਰੋਂ ਪਾਸੇ ਪਾਣੀ ਹੈ। ਉਹ ਹੱਦ ਦੀਆਂ ਗੱਲਾਂ, ਬਾਪ ਬੇਹੱਦ ਦੀਆਂ ਗੱਲਾਂ ਸਮਝਾਉਂਦੇ ਹਨ। ਇੱਕ ਹੀ ਬਾਪ ਸਮਝਾਉਣ ਵਾਲਾ ਹੈ। ਇਹ ਪੜਾਈ ਹੈ। ਜਦੋਂ ਨੌਕਰੀ ਮਿਲੇ, ਪੜਾਈ ਦਾ ਰਿਜ਼ਲਟ ਨਿਕਲੇ ਉਦੋਂ ਤੱਕ ਪੜਾਈ ਵਿੱਚ ਲੱਗੇ ਰਹਿੰਦੇ ਹਨ। ਉਸ ਵਿਚ ਹੀ ਬੁੱਧੀ ਚੱਲਦੀ ਹੈ। ਸਟੂਡੈਂਟ ਦਾ ਕੰਮ ਹੈ ਪੜਾਈ ਵਿੱਚ ਅਟੈਂਸ਼ਨ ਦੇਣਾ। ਉੱਠਦੇ, ਬੈਠਦੇ, ਚੱਲਦੇ, ਫਿਰਦੇ ਯਾਦ ਕਰਨਾ ਹੈ। ਸਟੂਡੈਂਟ ਦੀ ਬੁੱਧੀ ਵਿੱਚ ਇਹ ਪੜਾਈ ਰਹਿੰਦੀ ਹੈ। ਇਮਤਿਹਾਨ ਦੇ ਦਿਨਾਂ ਵਿਚ ਬਹੁਤ ਮਿਹਨਤ ਕਰਦੇ ਹਨ ਕਿਥੇ ਨਾਪਾਸ ਨਾ ਹੋ ਜਾਈਏ। ਖ਼ਾਸ ਸਵੇਰੇ ਬਗੀਚੇ ਵਿਚ ਜਾਕੇ ਪੜਦੇ ਹਨ ਕਿਉਂਕਿ ਘਰ ਦੇ ਸ਼ੋਰ ਦੇ ਵਾਈਬ੍ਰੇਸ਼ਨ ਗੰਦੇ ਹੁੰਦੇ ਹਨ।

ਬਾਪ ਨੇ ਸਮਝਾਇਆ ਹੈ ਦੇਹੀ - ਅਭਿਮਾਨੀ ਹੋਣ ਦਾ ਅਭਿਆਸ ਕਰੋ ਫ਼ਿਰ ਭੁੱਲੋਗੇ ਨਹੀਂ। ਏਕਾਂਤ ਦੇ ਸਥਾਨ ਬਹੁਤ ਹਨ। ਸ਼ੁਰੂ-ਸ਼ੁਰੂ ਵਿੱਚ ਤੁਸੀਂ ਕਲਾਸ ਪੂਰਾ ਕਰ ਕੇ ਪਹਾੜਾਂ ਤੇ ਚਲੇ ਜਾਂਦੇ ਸੀ। ਹੁਣ ਦਿਨ ਪ੍ਰਤੀ ਦਿਨ ਨਾਲ਼ੇਜ਼ ਡੀਪ ਹੁੰਦੀ ਜਾਂਦੀ ਹੈ। ਸਟੂਡੈਂਟ ਨੂੰ ਏਮ ਆਬਜੈਕਟ ਯਾਦ ਰਹਿੰਦਾ ਹੈ। ਇਹ ਹੈ ਵਾਣਪ੍ਰਸਤ ਅਵਸਥਾ ਵਿੱਚ ਜਾਣ ਦੀ ਪੜ੍ਹਾਈ। ਸਿਵਾਏ ਇੱਕ ਦੇ ਕੋਈ ਪੜ੍ਹਾ ਨਹੀਂ ਸਕਦਾ। ਸਾਧੂ ਸੰਤ ਆਦਿ ਭਗਤੀ ਹੀ ਸਿਖਾਉਂਦੇ ਹਨ। ਵਾਣੀ ਤੋਂ ਪਰੇ ਜਾਣ ਦਾ ਰਸਤਾ ਇੱਕ ਬਾਪ ਹੀ ਦੱਸਦੇ ਹਨ। ਇੱਕ ਬਾਪ ਹੀ ਸਭ ਨੂੰ ਵਾਪਿਸ ਲੈ ਜਾਂਦੇ ਹਨ। ਹੁਣ ਹੈ ਤੁਹਾਡੀ ਬੇਹੱਦ ਦੀ ਵਾਣਪ੍ਰਸ੍ਤ ਅਵਸਥਾ, ਜਿਸਨੂੰ ਕੋਈ ਵੀ ਨਹੀਂ ਜਾਣਦੇ ਹਨ। ਬਾਪ ਕਹਿੰਦੇ ਹਨ - ਬੱਚੇ ਤੁਸੀਂ ਸਾਰੇ ਵਾਣਪ੍ਰਸਤੀ ਹੋ। ਸਾਰੀ ਦੁਨੀਆ ਦੀ ਵਾਣਪ੍ਰਸਤ ਅਵਸਥਾ ਹੈ। ਕੋਈ ਪੜ੍ਹੇ ਜਾਂ ਨਾ ਪੜ੍ਹੇ, ਵਾਪਸ ਸਾਰਿਆਂ ਨੇ ਜਾਣਾ ਹੈ। ਜਿਹੜੀਆਂ ਆਤਮਾਵਾਂ ਮੂਲਵਤਨ ਵਿੱਚ ਜਾਣਗੀਆਂ, ਉਹ ਆਪਣੇ-ਆਪਣੇ ਸੈਕਸ਼ਨ ਵਿੱਚ ਚਲੀਆਂ ਜਾਣਗੀਆਂ। ਆਤਮਾਵਾਂ ਦਾ ਝਾੜ ਵੀ ਵੰਡੁਰਫੁਲ ਬਣਿਆ ਹੋਇਆ ਹੈ। ਇਹ ਸਾਰੇ ਡਰਾਮੇ ਦਾ ਚੱਕਰ ਬਿਲਕੁਲ ਏਕੁਰੇਟ ਹੈ। ਜਰਾ ਵੀ ਫਰਕ ਨਹੀਂ। ਲੀਵਰ ਅਤੇ ਸਲੈਂਡਰ ਘੜੀ ਹੁੰਦੀ ਹੈ ਨਾ। ਲੀਵਰ ਘੜੀ ਬਿਲਕੁਲ ਐਕੂਰੇਟ ਰਹਿੰਦੀ ਹੈ। ਇਸ ਵਿੱਚ ਵੀ ਕਈਆਂ ਦਾ ਬੁੱਧੀਯੋਗ ਲੀਵਰ ਰਹਿੰਦਾ ਹੈ, ਕਈਆਂ ਦਾ ਸਲੈਂਡਰ ਰਹਿੰਦਾ ਹੈ। ਕਈਆਂ ਦਾ ਬਿਲਕੁਲ ਨਹੀਂ ਲੱਗਦਾ। ਘੜੀ ਜਿਵੇਂ ਕਿ ਚੱਲਦੀ ਹੀ ਨਾ ਹੋਵੇ। ਤੁਹਾਨੂੰ ਬਿਲਕੁਲ ਲੀਵਰ ਘੜੀ ਬਣਨਾ ਹੈ ਤਾਂ ਰਾਜਾਈ ਵਿੱਚ ਜਾਵੋਗੇ। ਸਲੈਂਡਰ ਪ੍ਰਜਾ ਵਿੱਚ ਜਾਣਗੇ। ਪੁਰਸ਼ਾਰਥ ਲੀਵਰ ਬਣਨ ਦਾ ਕਰਨਾ ਹੈ। ਰਾਜਾਈ ਪਦ ਪਾਉਣ ਵਾਲਿਆਂ ਨੂੰ ਹੀ ਕੋਟਾਂ ਵਿੱਚ ਕੋਈ ਗਿਣਿਆ ਜਾਂਦਾ ਹੈ। ਉਹ ਹੀ ਵਿਜੈ ਮਾਲਾ ਵਿੱਚ ਪਿਰੋਏ ਜਾਂਦੇ ਹਨ। ਬੱਚੇ ਸਮਝਦੇ ਹਨ - ਮਿਹਨਤ ਬਹੁਤ ਹੈ। ਕਹਿੰਦੇ ਹਨ ਬਾਬਾ ਘੜੀ-ਘੜੀ ਭੁੱਲ ਜਾਂਦੇ ਹਾਂ। ਬਾਬਾ ਸਮਝਾਉਂਦੇ ਹਨ - ਬੱਚੇ ਜਿੰਨਾ ਪਹਿਲਵਾਨ ਬਣਨਗੇ ਤੇ ਮਾਇਆ ਵੀ ਜਬਰਦਸਤ ਲੜੇਗੀ। ਮੱਲ ਯੁੱਧ ਹੁੰਦਾ ਹੈ ਨਾ। ਉਸ ਵਿਚ ਬੜੀ ਸੰਭਾਲ ਰੱਖਦੇ ਹਨ। ਪਹਿਲਵਾਨਾਂ ਨੂੰ ਪਹਿਲਵਾਨ ਜਾਣਦੇ ਹਨ। ਇੱਥੇ ਵੀ ਇਵੇਂ ਹੀ ਹੈ, ਮਹਾਵੀਰ ਬੱਚੇ ਵੀ ਹਨ। ਉਹਨਾਂ ਵਿੱਚ ਵੀ ਨੰਬਰਵਾਰ ਹਨ। ਚੰਗੇ-ਚੰਗੇ ਮਹਾਂਰਥੀਆਂ ਨੂੰ ਮਾਇਆ ਵੀ ਚੰਗੀ ਤਰ੍ਹਾਂ ਤੂਫਾਨ ਵਿੱਚ ਲਿਆਉਂਦੀ ਹੈ। ਬਾਬਾ ਨੇ ਸਮਝਾਇਆ ਹੈ - ਮਾਇਆ ਕਿੰਨਾ ਵੀ ਹੈਰਾਨ ਕਰੇ, ਤੂਫਾਨ ਲਿਆਵੇ, ਤੁਸੀਂ ਖ਼ਬਰਦਾਰ ਰਹਿਣਾ। ਕਿਸੇ ਵੀ ਗੱਲ ਵਿਚ ਹਾਰਨਾ ਨਹੀਂ। ਮਨਸਾ ਵਿੱਚ ਤੂਫਾਨ ਭਾਂਵੇਂ ਆਵੇ, ਕਰਮ ਇੰਦਰੀਆਂ ਨਾਲ ਨਹੀਂ ਕਰਨਾ। ਤੂਫਾਨ ਆਓਂਦੇ ਹਨ ਸੁੱਟਣ ਲਈ। ਮਾਇਆ ਦੀ ਲੜਾਈ ਨਾ ਹੋਵੇ ਤਾਂ ਪਹਿਲਵਾਨ ਕਿਵੇਂ ਕਹਾਂਗੇ। ਮਾਇਆ ਦੀ ਤੂਫਾਨ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਪਰ ਚਲਦੇ-ਚਲਦੇ ਕਰਮ ਇੰਦਰੀਆਂ ਦੇ ਵਸ਼ ਹੋਕੇ ਝੱਟ ਡਿੱਗ ਪੈਂਦੇ ਹਨ। ਇਹ ਬਾਪ ਤਾਂ ਰੋਜ਼ ਸਮਝਾਉਂਦੇ ਹਨ - ਕਰਮ ਇੰਦਰੀਆਂ ਨਾਲ ਵਿਕਰਮ ਨਹੀਂ ਕਰਨੇ। ਬੇਕਾਇਦੇ ਕੰਮ ਕਰਨਾ ਨਹੀਂ ਛੱਡਾਂਗੇ ਤਾਂ ਪਾਈ ਪੈਸੇ ਦਾ ਪਦ ਪਾਵੋਗੇ। ਅੰਦਰੋਂ ਆਪ ਵੀ ਸਮਝਦੇ ਹਨ, ਅਸੀਂ ਨਾਪਾਸ ਹੋ ਜਾਵਾਂਗੇ। ਜਾਣਾ ਤਾਂ ਸਾਰਿਆਂ ਨੇ ਹੈ। ਬਾਪ ਕਹਿੰਦੇ ਹਨ - ਮੈਨੂੰ ਯਾਦ ਕਰਦੇ ਹੋ ਤਾਂ ਉਹ ਯਾਦ ਵੀ ਵਿਨਾਸ਼ ਨੂੰ ਨਹੀਂ ਪਾਓਂਦੀ ਹੈ। ਥੋੜਾ ਯਾਦ ਕਰਨ ਨਾਲ ਵੀ ਸ੍ਵਰਗ ਵਿਚ ਆ ਜਾਣਗੇ। ਥੋੜਾ ਯਾਦ ਕਰਨ ਨਾਲ ਤੇ ਬਹੁਤ ਯਾਦ ਕਰਨ ਨਾਲ ਕੀ-ਕੀ ਪਦ ਮਿਲਣਗੇ ਇਹ ਤੁਸੀਂ ਵੀ ਸਮਝ ਸਕਦੇ ਹੋ। ਕੋਈ ਵੀ ਲੁੱਕ ਨਹੀਂ ਸਕਦੇ। ਕੌਣ ਕੀ-ਕੀ ਬਣਨਗੇਂ। ਆਪ ਵੀ ਸਮਝ ਸਕਦੇ ਹੋ। ਜੇ ਅਸੀਂ ਹੁਣੇ ਹਾਰਟਫੇਲ ਹੋ ਜਾਈਏ ਤਾਂ ਕੀ ਪਦ ਪਾਵਾਂਗੇ? ਬਾਬਾ ਤੋਂ ਪੁੱਛ ਵੀ ਸਕਦੇ ਹਾਂ। ਅੱਗੇ ਚੱਲ ਕੇ ਆਪ ਹੀ ਸਮਝਦੇ ਜਾਣਗੇ। ਵਿਨਾਸ਼ ਸਾਹਮਣੇ ਖੜਾ ਹੈ, ਤੂਫਾਨ, ਬਰਸਾਤ, ਨੈਚੁਰਲ ਕਲਾਮੀਟੀਜ਼ ਪੁੱਛ ਕੇ ਨਹੀਂ ਆਉਂਦੀਆਂ ਹਨ। ਰਾਵਣ ਤਾਂ ਬੈਠਾ ਹੀ ਹੈ। ਇਹ ਬਹੁਤ ਵੱਡਾ ਇਮਤਿਹਾਨ ਹੈ। ਜੋ ਨੇੜੇ ਹੁੰਦੇ ਹਨ ਉਹ ਉੱਚਾ ਪਦ ਪਾਉਂਦੇ ਹਨ। ਰਾਜੇ ਜਰੂਰ ਸਮਝਦਾਰ ਚਾਹੀਦੇ ਹਨ ਜੋ ਰੈਯਤ(ਪ੍ਰਜਾ) ਨੂੰ ਸੰਭਾਲ ਸਕਣ। ਆਈ.ਸੀ.ਐੱਸ.ਇਮਤਿਹਾਨ ਵਿੱਚ ਥੋੜੇ ਪਾਸ ਹੁੰਦੇ ਹਨ। ਬਾਪ ਤੁਹਾਨੂੰ ਪੜਾਕੇ ਸ੍ਵਰਗ ਦਾ ਮਾਲਿਕ ਸਤੋਪ੍ਰਧਾਨ ਬਣਾਉਂਦੇ ਹਨ। ਤੁਸੀਂ ਜਾਣਦੇ ਹੋ ਸਤੋਪ੍ਰਧਾਨ ਤੋਂ ਫਿਰ਼ ਤਮੋਪ੍ਰਧਾਨ ਬਣੇ ਹੁਣ ਬਾਪ ਦੀ ਯਾਦ ਨਾਲ ਸਤੋਪ੍ਰਧਾਨ ਬਣਨਾ ਹੈ। ਪਤਿਤ - ਪਾਵਨ ਬਾਪ ਨੂੰ ਯਾਦ ਕਰਨਾ ਹੈ। ਬਾਪ ਕਹਿੰਦੇ ਹਨ ਮਨਮਨਾਭਾਵ। ਇਹ ਹੈ ਉਸੇ ਗੀਤਾ ਦਾ ਐਪੀਸੋਡ। ਡਬਲ ਸਿਰਤਾਜ ਬਣਨ ਦੀ ਹੀ ਗੀਤਾ ਹੈ। ਬਨਾਉਣਗੇ ਤੇ ਬਾਪ ਨਾ। ਤੁਹਾਡੀ ਬੁੱਧੀ ਵਿਚ ਸਾਰੀ ਨਾਲੇਜ਼ ਹੈ। ਜੋ ਚੰਗੇ ਬੁੱਧੀਵਾਨ ਹਨ, ਉਹਨਾਂ ਕੋਲ ਧਾਰਨਾ ਵੀ ਚੰਗੀ ਹੁੰਦੀ ਹੈ। ਅੱਛਾ !

ਮਿੱਠੇ-ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ -ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਰਾਤ੍ਰੀ ਕਲਾਸ -5-1-69

ਬੱਚੇ ਇੱਥੇ ਕਲਾਸ ਵਿਚ ਬੈਠੇ ਹਨ ਅਤੇ ਜਾਣਦੇ ਹਨ ਸਾਡਾ ਟੀਚਰ ਕੌਣ ਹੈ। ਹੁਣ ਇਹ ਹੀ ਯਾਦ ਕਿ ਸਾਡਾ ਟੀਚਰ ਕੌਣ ਹੈ ਸਟੂਡੈਂਟ ਨੂੰ ਸਾਰਾ ਸਮੇਂ ਰਹਿੰਦੀ ਹੈ। ਇੱਥੇ ਭੁੱਲ ਜਾਂਦੇ ਹਨ। ਟੀਚਰ ਜਾਣਦੇ ਹਨ ਕਿ ਬੱਚੇ ਮੈਨੂੰ ਘੜੀ-ਘੜੀ ਭੁੱਲ ਜਾਂਦੇ ਹਨ। ਇਵੇਂ ਦਾ ਰੂਹਾਨੀ ਬਾਪ ਤੇ ਕਦੇ ਮਿਲਿਆ ਨਹੀਂ ਸੰਗਮਯੁਗ ਤੇ ਹੀ ਮਿਲਦਾ ਹੈ। ਸਤਿਯੁੱਗ ਅਤੇ ਕਲਯੁੱਗ ਵਿੱਚ ਤਾਂ ਜਿਸਮਾਨੀ ਬਾਪ ਮਿਲਦੇ ਹਨ ਇਹ ਯਾਦ ਦਵਾਉਂਦੇ ਹਨ ਤਾਂ ਜੋ ਬੱਚਿਆਂ ਨੂੰ ਪੱਕਾ ਹੋ ਜਾਵੇ ਕੀ ਇਹ ਸੰਗਮਯੁਗ ਹੈ, ਜਿਸ ਵਿਚ ਅਸੀਂ ਬੱਚੇ ਇਵੇਂਂ ਦੇ ਪੁਰਸ਼ੋਤਮ ਬਣਨ ਵਾਲੇ ਹਾਂ। ਤੇ ਬਾਪ ਨੂੰ ਯਾਦ ਕਰਨ ਨਾਲ ਤਿੰਨੋ ਹੀ ਯਾਦ ਆਉਣੇ ਚਾਹੀਦੇ ਹਨ। ਟੀਚਰ ਨੂੰ ਯਾਦ ਕਰੋ ਤਾਂ ਵੀ ਤਿੰਨੋ ਯਾਦ, ਗੁਰੂ ਨੂੰ ਯਾਦ ਕਰੋ ਤਾਂ ਵੀ ਤਿੰਨੋ ਯਾਦ ਆਉਣੇ ਚਾਹੀਦੇ ਹਨ। ਇਹ ਜ਼ਰੂਰ ਯਾਦ ਕਰਨਾ ਪੈਂਦਾ ਹੈ। ਮੁੱਖ ਗੱਲ ਹੈ ਪਵਿੱਤਰ ਬਣਨ ਦੀ। ਪਵਿੱਤਰ ਨੂੰ ਤਾਂ ਸਤੋਪ੍ਰਧਾਨ ਹੀ ਕਿਹਾ ਜਾਂਦਾ ਹੈ। ਉਹ ਰਹਿੰਦੇ ਹੀ ਹਨ ਸਤਿਯੁੱਗ ਵਿੱਚ ਹੁਣੇ ਚੱਕਰ ਲਾ ਕੇ ਆਏ ਹਨ। ਸੰਗਮਯੁਗ ਹੈ। ਕਲਪ-ਕਲਪ ਬਾਪ ਵੀ ਆਓਂਦੇ ਹਨ, ਪੜਾਉਂਦੇ ਹਨ। ਬਾਪ ਦੇ ਕੋਲ ਤੁਸੀਂ ਰਹਿੰਦੇ ਹੋ ਨਾ। ਇਹ ਵੀ ਜਾਣਦੇ ਹੋ ਇਹ ਸੱਚਾ ਸਤਿਗੁਰੂ ਹੈ। ਤੇ ਬਰਾਬਰ ਮੁਕਤੀ-ਜੀਵਨਮੁਕਤੀ ਧਾਮ ਦਾ ਰਸਤਾ ਦੱਸਦੇ ਹਨ। ਡਰਾਮਾ ਪਲਾਨ ਦੇ ਅਨੁਸਾਰ ਅਸੀਂ ਪੁਰਸ਼ਾਰਥ ਕਰ ਬਾਪ ਨੂੰ ਫਾਲੋ ਕਰਦੇ ਹਨ। ਇੱਥੇ ਸਿੱਖਿਆ ਪਾਕੇ ਫਾਲੋ ਕਰਦੇ ਹਨ। ਜਿਵੇਂ ਇਹ ਸਿੱਖਦੇ ਹਨ ਉਵੇਂ ਤੁਸੀਂ ਬੱਚੇ ਵੀ ਪੁਰਸ਼ਾਰਥ ਕਰਦੇ ਹੋ। ਦੇਵਤਾ ਬਣਨਾ ਹੈ ਤਾਂ ਸ਼ੁੱਧ ਕਰਮ ਕਰਨਾ ਹੈ। ਗੰਦਗੀ ਕੋਈ ਵੀ ਨਾ ਰਹੇ। ਅਤੇ ਬਹੁਤ ਖਾਸ ਗੱਲ ਹੈ ਬਾਬਾ ਨੂੰ ਯਾਦ ਕਰਨ ਦੀ। ਸਮਝਦੇ ਹਨ ਬਾਪ ਨੂੰ ਭੁੱਲ ਜਾਂਦੇ ਹਨ, ਸਿੱਖਿਆ ਨੂੰ ਵੀ ਭੁੱਲ ਜਾਂਦੇ ਹਨ ਅਤੇ ਯਾਦ ਦੀ ਯਾਤਰਾ ਨੂੰ ਵੀ ਭੁੱਲ ਜਾਂਦੇ ਹਨ। ਬਾਪ ਨੂੰ ਭੁੱਲਣ ਨਾਲ ਗਿਆਨ ਵੀ ਭੁੱਲ ਜਾਂਦਾ ਹੈ। ਮੈ ਸਟੂਡੈਂਟ ਹਾਂ, ਇਹ ਵੀ ਭੁੱਲ ਜਾਂਦਾ ਹੈ। ਯਾਦ ਤਾਂ ਤਿੰਨੋ ਪੈਣੀਆਂ ਚਾਹੀਦੀਆਂ ਹਨ। ਬਾਪ ਨੂੰ ਯਾਦ ਕਰੋ ਤਾਂ ਟੀਚਰ, ਸਤਿਗੁਰੂ ਜਰੂਰ ਯਾਦ ਆਣਗੇ। ਸ਼ਿਵਬਾਬਾ ਨੂੰ ਯਾਦ ਕਰਦੇ ਹੋ ਤਾਂ ਨਾਲ-ਨਾਲ ਦੈਵੀਗੁਣ ਵੀ ਜਰੂਰ ਚਾਹੀਦੇ ਹਨ। ਬਾਪ ਦੀ ਯਾਦ ਵਿੱਚ ਹੈ ਕਰਾਮਾਤ, ਕਰਾਮਾਤ ਜਿੰਨੀ ਬਾਪ ਬੱਚਿਆਂ ਨੂੰ ਸਿਖਾਉਂਦੇ ਹਨ ਓਨੀਂ ਕੋਈ ਵੀ ਨਹੀਂ ਸਿਖਾ ਸਕਦੇ। ਤਮੋਪ੍ਰਧਾਨ ਤੋਂ ਸਤੋਪ੍ਰਧਾਨ ਅਸੀਂ ਇਸੇ ਜਨਮ ਵਿੱਚ ਬਣਦੇ ਹਾਂ। ਤਮੋਪ੍ਰਧਾਨ ਬਣਨ ਵਿਚ ਪੂਰਾ ਕਲਪ ਲੱਗਦਾ ਹੈ। ਹੁਣ ਇਸ ਇਕ ਜਨਮ ਵਿਚ ਹੀ ਸਤੋਪ੍ਰਧਾਨ ਬਣਨਾ ਹੈ, ਇਸ ਵਿੱਚ ਜੋ ਜਿੰਨੀ ਮਿਹਨਤ ਕਰਨਗੇ। ਸਾਰੀ ਦੁਨੀਆ ਤਾਂ ਮਿਹਨਤ ਨਹੀਂ ਕਰਦੀ ਹੈ। ਦੂਜੇ ਧਰਮ ਵਾਲੇ ਮਿਹਨਤ ਨਹੀਂ ਕਰਨਗੇ। ਬੱਚਿਆਂ ਨੇ ਸਾਕਸ਼ਾਤਕਾਰ ਕੀਤਾ ਹੈ। ਧਰਮ ਸਥਾਪਕ ਆਓਂਦੇ ਹਨ। ਪਾਰਟ ਵਜਾਇਆ ਹੋਇਆ ਹੈ ਫਲਾਣੀ-ਫਲਾਣੀ ਡਰੈੱਸ ਵਿੱਚ। ਤਮੋਪ੍ਰਧਾਨ ਵਿੱਚ ਉਹ ਆਓਂਦੇ ਹਨ। ਸਮਝ ਵੀ ਕਹਿੰਦੀ ਹੈ ਜਿਵੇਂ ਅਸੀਂ ਸਤੋਪ੍ਰਧਾਨ ਬਣਦੇ ਹਾਂ ਹੋਰ ਸਾਰੇ ਵੀ ਬਣਨਗੇ। ਪਵਿੱਤਰਤਾ ਦਾ ਦਾਨ ਬਾਪ ਤੋਂ ਲਵਾਂਗੇ ਸਾਰੇ ਬੁਲਾਉਂਦੇ ਹਨ ਸਾਨੂੰ ਇੱਥੋਂ ਲਿਬਰੇਟ ਕਰ ਘਰ ਲੈ ਚੱਲੋ। ਗਾਈਡ ਬਣੋ। ਇਹ ਤਾਂ ਡਰਾਮਾ ਪਲਾਨ ਅਨੁਸਾਰ ਸਾਰਿਆਂ ਨੇ ਘਰ ਜਾਣਾ ਹੀ ਹੈ। ਕਈ ਵਾਰ ਘਰ ਜਾਂਦੇ ਹਨ। ਕਈ ਤਾਂ ਪੂਰੇ 5000 ਵਰ੍ਹੇ ਘਰ ਨਹੀਂ ਰਹਿੰਦੇ। ਕਈ ਤਾਂ ਪੂਰੇ 5000 ਵਰ੍ਹੇ ਰਹਿੰਦੇ ਹਨ। ਅੰਤ ਵਿੱਚ ਆਉਣਗੇ ਤਾਂ ਕਹਿਣਗੇ 4999 ਵਰ੍ਹੇ ਸ਼ਾਂਤੀਧਾਮ ਵਿੱਚ ਰਹੇ। ਅਸੀਂ ਕਹਾਂਗੇ 4999 ਵਰ੍ਹੇ ਇਸ ਸ੍ਰਿਸ਼ਟੀ ਤੇ ਰਹੇ। ਇਹ ਤਾਂ ਬੱਚਿਆਂ ਨੂੰ ਨਿਸ਼ਚੇ ਹੈ 83-84 ਜਨਮ ਲਏ ਹਨ। ਜੋ ਬਹੁਤ ਹੁਸ਼ਿਆਰ ਹੋਣਗੇ ਉਹ ਜਰੂਰ ਪਹਿਲੇ ਆਏ ਹੋਣਗੇ। ਅੱਛਾ !

ਮਿੱਠੇ-ਮਿੱਠੇ ਰੂਹਾਨੀ ਬੱਚਿਆਂ ਪ੍ਰ੍ਤੀ ਪਿਆਰ ਅਤੇ ਗੁੱਡ ਨਾਈਟ।

ਧਾਰਨਾ ਲਈ ਮੁੱਖ ਸਾਰ:-
1. ਸਤੋਪ੍ਰ੍ਰਧਾਨ ਬਣਨ ਦੇ ਲਈ ਯਾਦ ਦੀ ਯਾਤਰਾ ਨਾਲ ਆਪਣੀ ਬੈਟਰੀ ਚਾਰਜ ਕਰਨੀ ਹੈ। ਅਭੁੱਲ ਬਣਨਾ ਹੈ। ਆਪਣਾ ਰਜਿਸਟਰ ਚੰਗਾ ਰੱਖਣਾ ਹੈ। ਕੋਈ ਵੀ ਗ਼ਫ਼ਲਤ ਨਹੀਂ ਕਰਨੀ ਹੈ।

2. ਕੋਈ ਵੀ ਬੇਕਾਇਦੇ ਕਰਮ ਨਹੀਂ ਕਰਨਾ ਹੈ, ਮਾਇਆ ਦੇ ਤੂਫਾਨ ਦੀ ਪਰਵਾਹ ਨਾ ਕਰ, ਕਰਮਇੰਦ੍ਰੀ ਜੀਤ ਬਣਨਾ ਹੈ। ਲੀਵਰ ਘੜੀ ਸਮਾਨ ਐਕੂਰੇਟ ਪੁਰਸ਼ਾਰਥ ਕਰਨਾ ਹੈ।

ਵਰਦਾਨ:-
ਸੇਵਾ ਦ੍ਵਾਰਾ ਖੁਸ਼ੀ, ਸ਼ਕਤੀ ਅਤੇ ਸ੍ਰਵ ਦੀ ਆਸ਼ੀਰਵਾਦ ਪ੍ਰਾਪਤ ਕਰਨ ਵਾਲੀ ਪੁੰਨ ਆਤਮਾ ਭਵ

ਸੇਵਾ ਦਾ ਪ੍ਰਤੱਖ ਫਲ - ਖੁਸ਼ੀ ਅਤੇ ਸ਼ਕਤੀ ਮਿਲਦੀ ਹੈ। ਸੇਵਾ ਕਰਦੇ ਆਤਮਾਵਾਂ ਨੂੰ ਬਾਪ ਦੇ ਵਰਸੇ ਦਾ ਅਧਿਕਾਰੀ ਬਣਾ ਦੇਣਾ - ਇਹ ਪੁੰਨ ਦਾ ਕੰਮ ਹੈ। ਜੋ ਪੁੰਨ ਕਰਦਾ ਹੈ ਉਸ ਨੂੰ ਅਸ਼ੀਰਵਾਦ ਜਰੂਰ ਮਿਲਦੀ ਹੈ। ਸਾਰੀਆਂ ਆਤਮਾਵਾਂ ਦੇ ਦਿਲ ਵਿਚ ਜੋ ਖੁਸ਼ੀ ਦੇ ਸੰਕਲਪ ਪੈਦਾ ਹੁੰਦੇ ਹਨ, ਉਹ ਸ਼ੁਭ ਸੰਕਲਪ ਅਸ਼ੀਰਵਾਦ ਬਣ ਜਾਂਦੇ ਹਨ ਅਤੇ ਭਵਿੱਖ ਵੀ ਜਮਾ ਹੋ ਜਾਂਦਾ ਹੈ, ਇਸਲਈ ਸਦਾ ਆਪਣੇ ਨੂੰ ਸੇਵਾਦਾਰੀ ਸਮਝ ਸੇਵਾ ਦਾ ਅਵਿਨਾਸ਼ੀ ਫਲ ਖੁਸ਼ੀ ਅਤੇ ਸ਼ਕਤੀ ਸਦਾ ਲੈਂਦੇ ਰਹੋ।

ਸਲੋਗਨ:-
ਮਨਸਾ ਵਾਚਾ ਦੀ ਸ਼ਕਤੀ ਨਾਲ ਵਿਘਨ ਦਾ ਪਰਦਾ ਹਟਾ ਦਵੋ ਤਾਂ ਅੰਦਰ ਕਲਿਆਣ ਦਾ ਦ੍ਰਿਸ਼ ਵਿਖਾਈ ਦੇਵੇ।