24.04.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਤੁਸੀਂ ਸਵੇਰੇ ਅਮੀਰ ਬਣਦੇ ਹੋ , ਸ਼ਾਮ ਨੂੰ ਫਕੀਰ ਬਣਦੇ ਹੋ। ਫਕੀਰ ਤੋਂ ਅਮੀਰ , ਪਤਿਤ ਤੋਂ ਪਾਵਨ ਬਣਨ ਦੇ ਲਈ ਦੋ ਸ਼ਬਦ ਯਾਦ ਰੱਖੋ - ਮਨਮਨਾਭਵ , ਮਧਿਆਜੀ ਭਵ:”

ਪ੍ਰਸ਼ਨ:-
ਕਰਮਬੰਧਨ ਤੋਂ ਮੁਕਤ ਹੋਣ ਦੀ ਯੁਕਤੀ ਕੀ ਹੈ?

ਉੱਤਰ:-
1.ਯਾਦ ਦੀ ਯਾਤਰਾ ਅਤੇ ਗਿਆਨ ਦਾ ਸਿਮਰਨ, 2. ਇਕ ਦੇ ਨਾਲ ਸਾਰੇ ਸਬੰਧ ਰਹਿਣ, ਦੂਜੇ ਕਿਸੇ ਵਿੱਚ ਵੀ ਬੁੱਧੀ ਨਾ ਜਾਵੇ, 3. ਜੋ ਸ੍ਰਵਸ਼ਕਤੀਮਾਨ ਬੈਟਰੀ ਹੈ, ਉਸ ਬੈਟਰੀ ਨਾਲ ਯੋਗ ਲੱਗਿਆ ਰਹੇ। ਆਪਣੇ ਉਪਰ ਪੂਰਾ ਧਿਆਨ ਹੋਵੇ, ਦੈਵੀ ਗੁਣਾਂ ਦੇ ਖੰਭ ਲੱਗੇ ਹੋਏ ਹਨ ਤਾਂ ਕਰਮਬੰਧਨ ਤੋਂ ਮੁਕਤ ਹੁੰਦੇ ਜਾਵਾਂਗੇ।

ਓਮ ਸ਼ਾਂਤੀ
ਬਾਪ ਨੇ ਬੈਠ ਸਮਝਾਇਆ ਹੈ - ਇਹ ਹੈ ਭਾਰਤ ਦੇ ਲਈ ਕਹਾਣੀ। ਕੀ ਕਹਾਣੀ ਹੈ ? ਸਵੇਰੇ ਅਮੀਰ ਹੈ, ਸ਼ਾਮ ਨੂੰ ਫ਼ਕੀਰ ਹੈ। ਇਸ ਤੇ ਇੱਕ ਕਹਾਣੀ ਹੈ। ਸਵੇਰੇ ਅਮੀਰ ਸੀ… ਇਹ ਗੱਲਾਂ ਤੁਸੀਂ ਜਦੋਂ ਅਮੀਰ ਹੋ ਉਦੋਂ ਨਹੀਂ ਸੁਣਦੇ ਹੋ। ਫ਼ਕੀਰ ਅਤੇ ਅਮੀਰ ਦੀਆਂ ਗੱਲਾਂ ਤੁਸੀਂ ਬੱਚੇ ਸੰਗਮਯੁੱਗ ਤੇ ਹੀ ਸੁਣਦੇ ਹੋ। ਇਹ ਦਿਲ ਵਿੱਚ ਧਾਰਨ ਕਰਨਾ ਹੈ। ਬਰੋਬਰ ਭਗਤੀ ਫ਼ਕੀਰ ਬਣਾਉਂਦੀ ਹੈ, ਗਿਆਨ ਅਮੀਰ ਬਣਾਉਂਦਾ ਹੈ। ਦਿਨ ਅਤੇ ਰਾਤ ਵੀ ਬੇਹੱਦ ਦੇ ਹਨ। ਫਕੀਰ ਅਤੇ ਅਮੀਰ ਵੀ ਬੇਹੱਦ ਦੀ ਗੱਲ ਹੈ ਅਤੇ ਬਣਾਉਣ ਵਾਲਾ ਵੀ ਬੇਹੱਦ ਦਾ ਬਾਪ ਹੈ। ਸਾਰੀਆਂ ਪਤਿਤ ਆਤਮਾਵਾਂ ਦੇ ਲਈ ਇੱਕ ਹੀ ਬੈਟਰੀ ਹੈ ਪਾਵਨ ਬਣਾਉਣ ਦੀ। ਅਜਿਹੇ ਟੋਟਕੇ ਯਾਦ ਰੱਖੋ ਤਾਂ ਵੀ ਖੁਸ਼ੀ ਵਿੱਚ ਰਹੋਗੇ। ਬਾਪ ਕਹਿੰਦੇ ਹਨ - ਬੱਚੇ ਤੁਸੀਂ ਸਵੇਰੇ ਅਮੀਰ ਬਣ ਜਾਂਦੇ ਹੋ ਫ਼ਿਰ ਸ਼ਾਮ ਨੂੰ ਫਕੀਰ ਬਣ ਜਾਂਦੇ ਹੋ। ਕਿਵੇਂ ਬਣਦੇ ਹੋ--ਇਹ ਵੀ ਬਾਪ ਸਮਝਾਉਂਦੇ ਹਨ। ਫ਼ਿਰ ਪਤਿਤ ਤੋਂ ਪਾਵਨ ਫ਼ਕੀਰ ਤੋਂ ਅਮੀਰ ਬਣਨ ਦੀ ਯੁਕਤੀ ਵੀ ਬਾਪ ਹੀ ਦੱਸਦੇ ਹਨ। ਮਨਮਨਾਭਵ, ਮਧਿਆਜੀਭਵ - ਇਹ ਹੀ ਦੋ ਯੁਕਤੀਆਂ ਹਨ। ਇਹ ਵੀ ਬੱਚੇ ਜਾਣਦੇ ਹਨ - ਇਹ ਪੁਰਸ਼ੋਤਮ ਸੰਗਮਯੁੱਗ ਹੈ। ਤੁਸੀਂ ਜਿਹੜ੍ਹੇ ਵੀ ਇੱਥੇ ਬੈਠੇ ਹੋ, ਗਰੰਟੀ ਹੈ ਤੁਸੀਂ ਸ੍ਵਰਗ ਦੇ ਅਮੀਰ ਜਰੂਰ ਬਣੋਗੇ, ਨੰਬਰਵਾਰ ਪੁਰਸ਼ਾਰਥ ਅਨੁਸਾਰ। ਸਕੂਲ ਵਿੱਚ ਵੀ ਇਵੇਂ ਹੁੰਦਾ ਹੈ। ਨੰਬਰਵਾਰ ਕਲਾਸ ਟਰਾਂਸਫਰ ਹੁੰਦੀ ਹੈ। ਇਮਤਿਹਾਨ ਪੂਰਾ ਹੁੰਦਾ ਹੈ ਤਾਂ ਫ਼ਿਰ ਨੰਬਰਵਾਰ ਜਾਕੇ ਬੈਠਦੇ ਹਨ, ਉਹ ਹੈ ਹੱਦ ਦੀ ਗੱਲ, ਇਹ ਹੈ ਬੇਹੱਦ ਦੀ ਗੱਲ। ਨੰਬਰਵਾਰ ਰੁਦ੍ਰ ਮਾਲਾ ਵਿੱਚ ਜਾਂਦੇ ਹਨ। ਮਾਲਾ ਅਥਵਾ ਝਾੜ। ਬੀਜ਼ ਤਾਂ ਝਾੜ ਦਾ ਹੀ ਹੈ। ਪਰਮਾਤਮਾ ਫ਼ਿਰ ਮਨੁੱਖ ਸ੍ਰਿਸ਼ਟੀ ਦਾ ਬੀਜ਼ ਹੈ, ਇਹ ਬੱਚੇ ਜਾਣਦੇ ਹਨ ਕਿ ਝਾੜ ਕਿਵੇਂ ਵੱਧਦਾ ਹੈ, ਪੁਰਾਣਾ ਕਿਵ਼ੇਂ ਹੁੰਦਾ ਹੈ। ਪਹਿਲੋਂ ਇਹ ਤੁਸੀਂ ਨਹੀਂ ਜਾਣਦੇ ਸੀ, ਬਾਪ ਨੇ ਆਕੇ ਸਮਝਾਇਆ ਹੈ। ਹੁਣ ਇਹ ਹੈ ਪੁਰਸ਼ੋਤਮ ਸੰਗਮਯੁੱਗ। ਹੁਣ ਤੁਸੀਂ ਬੱਚਿਆਂ ਨੇ ਪੁਰਸ਼ਾਰਥ ਕਰਨਾ ਹੈ। ਦੈਵੀਗੁਣ ਦੇ ਖ਼ੰਭ ਵੀ ਧਾਰਨ ਕਰਨੇ ਹਨ। ਆਪਣੇ ਉੱਤੇ ਪੂਰਾ ਧਿਆਨ ਦੇਣਾ ਹੈ। ਯਾਦ ਦੀ ਯਾਤਰਾ ਨਾਲ ਹੀ ਤੁਸੀਂ ਪਵਿੱਤਰ ਬਣੋਗੇ ਹੋਰ ਕੋਈ ਉਪਾਅ ਨਹੀਂ। ਬਾਪ ਜੋ ਸ੍ਰਵਸ਼ਕਤੀਮਾਨ ਬੈਟਰੀ ਹੈ ਉਨ੍ਹਾਂ ਨਾਲ ਪੂਰਾ ਯੋਗ ਲਗਾਉਣਾ ਹੈ। ਉਨ੍ਹਾਂ ਦੀ ਬੈਟਰੀ ਕਦੇ ਢਿੱਲੀ ਨਹੀਂ ਹੁੰਦੀ। ਉਹ ਸਤੋ, ਰਜ਼ੋ, ਤਮੋ ਵਿੱਚ ਨਹੀਂ ਆਉਂਦੇ ਕਿਉਂਕਿ ਉਨ੍ਹਾਂ ਦੀ ਸਦਾ ਕਰਮਾਤੀਤ ਅਵਸਥਾ ਹੈ। ਤੁਸੀਂ ਬੱਚੇ ਕਰਮਬੰਧਨ ਵਿੱਚ ਆਉਂਦੇ ਹੋ। ਕਿੰਨੇ ਕੜੇ ਬੰਧਨ ਹਨ। ਇਨ੍ਹਾਂ ਕਰਮਬੰਧਨਾਂ ਤੋਂ ਮੁਕਤ ਹੋਣ ਦਾ ਇੱਕ ਹੀ ਉਪਾਅ ਹੈ - ਯਾਦ ਦੀ ਯਾਤਰਾ। ਇਸਦੇ ਸਿਵਾਏ ਹੋਏ ਕੋਈ ਉਪਾਅ ਨਹੀਂ। ਜਿਵੇਂ ਇਹ ਗਿਆਨ ਹੈ, ਇਹ ਵੀ ਹੱਡੀਆਂ ਨਰਮ ਕਰਦਾ ਹੈ। ਉਵੇਂ ਤਾਂ ਭਗਤੀ ਵੀ ਨਰਮ ਬਣਾਉਂਦੀ ਹੈ। ਕਹਿਣਗੇ ਇਹ ਵਿਚਾਰਾ ਭਗਤ ਆਦਮੀ ਹੈ, ਇਸ ਵਿੱਚ ਠਗੀ ਆਦਿ ਕੁਝ ਵੀ ਨਹੀਂ ਹੈ। ਪਰੰਤੂ ਭਗਤਾਂ ਵਿੱਚ ਠਗੀ ਵੀ ਹੁੰਦੀ ਹੈ। ਬਾਬਾ ਅਨੁਭਵੀ ਹੈ। ਆਤਮਾ ਸ਼ਰੀਰ ਦੁਆਰਾ ਧੰਦਾਧੋਰੀ ਕਰਦੀ ਹੈ ਤਾਂ ਇਸ ਜਨਮ ਦਾ ਵੀ ਸਭ ਕੁਝ ਸਮ੍ਰਿਤੀ ਵਿੱਚ ਆਉਂਦਾ ਹੈ। 4 - 5 ਸਾਲ ਦੀ ਉਮਰ ਤੋਂ ਆਪਣੀ ਜੀਵਨ ਕਹਾਣੀ ਯਾਦ ਰਹਿਣੀ ਚਾਹੀਦੀ ਹੈ। ਕੋਈ 10 - 20 ਸਾਲ ਦੀ ਗੱਲ ਵੀ ਭੁੱਲ ਜਾਂਦੇ ਹਨ। ਜਨਮ - ਜਨਮਾਂਤ੍ਰੁ ਦਾ ਨਾਮ ਰੂਪ ਤਾਂ ਯਾਦ ਨਹੀਂ ਰਹਿ ਸਕਦਾ। ਇਕ ਜਨਮ ਦਾ ਤਾਂ ਕੁੱਝ ਦਸ ਸਕਦੇ ਹਨ। ਫ਼ੋਟੋ ਆਦਿ ਰੱਖਦੇ ਹਨ। ਦੂਜੇ ਜਨਮ ਦਾ ਤਾਂ ਪਤਾ ਨਹੀਂ ਰਹਿ ਸਕਦਾ। ਹਰ ਇਕ ਆਤਮਾ ਵੱਖ ਨਾਮ, ਰੂਪ, ਦੇਸ਼ ਕਾਲ ਵਿੱਚ ਪਾਰਟ ਵਜਾਉਂਦੀ ਹੈ। ਨਾਮ, ਰੂਪ ਸਭ ਬਦਲਦਾ ਰਹਿੰਦਾ ਹੈ। ਇਹ ਤਾਂ ਬੁੱਧੀ ਵਿੱਚ ਹੈ ਕਿਵੇਂ ਆਤਮਾ ਇੱਕ ਸ਼ਰੀਰ ਛੱਡ ਫ਼ਿਰ ਦੂਸਰਾ ਲੈਂਦੀ ਹੈ। ਜਰੂਰ 84 ਜਨਮ, 84 ਨਾਮ, 84 ਬਾਪ ਬਣੇ ਹੋਣਗੇ। ਅੰਤ ਵਿੱਚ ਫ਼ਿਰ ਤਮੋਪ੍ਰਧਾਨ ਸਬੰਧ ਹੋ ਜਾਂਦਾ ਹੈ। ਇਸ ਵਕਤ ਜਿੰਨੇ ਸਬੰਧ ਹੁੰਦੇ ਹਨ, ਉਨੇਂ ਕਦੇ ਨਹੀਂ ਹੁੰਦੇ ਹਨ। ਕਲਯੁੱਗੀ ਸਬੰਧਾਂ ਨੂੰ ਬੰਧਨ ਹੀ ਸਮਝਣਾ ਚਾਹੀਦਾ ਹੈ। ਕਿੰਨੇ ਬੱਚੇ ਹੁੰਦੇ ਹਨ ਫ਼ਿਰ ਸ਼ਾਦੀ ਕਰਦੇ ਹਨ, ਫ਼ਿਰ ਬੱਚੇ ਪੈਦਾ ਕਰਦੇ ਹਨ। ਇਸ ਸਮੇਂ ਸਭਤੋਂ ਜ਼ਿਆਦਾ ਬੰਧਨ ਹਨ - ਚਾਚੇ, ਮਾਮੇ, ਕਾਕੇ ਦਾ … ਜਿੰਨੇ ਜ਼ਿਆਦਾ ਸਬੰਧ ਉਨੇ ਜ਼ਿਆਦਾ ਬੰਧਨ। ਅਖ਼ਬਾਰ ਵਿੱਚ ਪੜ੍ਹਿਆ ਪੰਜ ਬੱਚੇ ਇਕੱਠੇ ਜੰਮੇ, ਪੰਜੇ ਹੀ ਤੰਦਰੁਸਤ ਹਨ। ਹਿਸਾਬ ਕਰੋ ਕਿੰਨ੍ਹੇ ਢੇਰ ਸੰਬੰਧ ਬਣ ਜਾਂਦੇ ਹਨ। ਇਸ ਵਕ਼ਤ ਤੁਹਾਡਾ ਸੰਬੰਧ ਸਭ ਤੋਂ ਛੋਟਾ ਹੈ। ਸਿਰਫ਼ ਇਕ ਬਾਪ ਨਾਲ ਸਾਰੇ ਸੰਬੰਧ ਹਨ। ਦੂਜਾ ਕੋਈ ਨਾਲ ਵੀ ਤੁਹਾਡਾ ਬੁੱਧੀ ਯੋਗ ਨਹੀਂ ਹੈ, ਸਿਵਾਏ ਇੱਕ ਦੇ। ਸਤਿਯੁੱਗ ਵਿੱਚ ਫ਼ਿਰ ਇਸਤੋਂ ਜ਼ਿਆਦਾ ਹਨ। ਹੀਰੇ ਵਰਗਾ ਜਨਮ ਤੁਹਾਡਾ ਹੁਣ ਹੈ। ਹਾਈਐਸਟ ਬਾਪ ਬੱਚਿਆਂ ਨੂੰ ਅਡੋਪਟ ਕਰਦੇ ਹਨ। ਜਿਉਂਦੇ ਜੀ ਗੋਦ ਵਿੱਚ ਜਾਣਾ ਵਰਸਾ ਪਾਉਣ ਦੇ ਲਈ ਸੋ ਹੁਣ ਹੀ ਹੁੰਦਾ ਹੈ। ਤੁਸੀਂ ਅਜਿਹੇ ਬਾਪ ਦੀ ਗੋਦ ਵਿੱਚ ਆਏ ਹੋ ਜਿਸ ਤੋਂ ਤੁਹਾਨੂੰ ਵਰਸਾ ਮਿਲਦਾ ਹੈ। ਤੁਹਾਡੇ ਬ੍ਰਾਹਮਣਾਂ ਤੋਂ ਉੱਚਾ ਕੋਈ ਹੈ ਨਹੀਂ। ਸਭਦਾ ਯੋਗ ਇੱਕ ਦੇ ਨਾਲ ਹੈ। ਤੁਹਾਡਾ ਆਪਸ ਵਿੱਚ ਵੀ ਕਈ ਸਬੰਧ ਨਹੀਂ। ਭੈਣ - ਭਰਾ ਦਾ ਸੰਬੰਧ ਵੀ ਡਿਗਾ ਦਿੰਦਾ ਹੈ। ਸੰਬੰਧ ਇੱਕ ਨਾਲ ਹੋਣਾ ਚਾਹੀਦਾ ਹੈ। ਇਹ ਹੈ ਨਵੀ ਗੱਲ। ਪਵਿੱਤਰ ਹੋਕੇ ਵਾਪਿਸ ਜਾਣਾ ਹੈ। ਇਵੇਂ - ਇਵੇਂ ਵਿਚਾਰ ਸਾਗਰ ਮੰਥਨ ਕਰਨ ਨਾਲ ਤੁਸੀਂ ਬਹੁਤ ਰੌਣਕ ਵਿੱਚ ਆਓਗੇ। ਸਤਿਯੁਗੀ ਰੌਣਕ ਅਤੇ ਕਲਯੁੱਗੀ ਰੌਣਕ ਵਿੱਚ ਰਾਤ ਦਿਨ ਦਾ ਫਰਕ ਹੈ। ਭਗਤੀ ਮਾਰਗ ਦੇ ਸਮੇਂ ਹੈ ਹੀ ਰਾਵਣ ਰਾਜ। ਪਿਛਾੜੀ ਵਿੱਚ ਸਾਇੰਸ ਦਾ ਘਮੰਡ ਵੀ ਕਿੰਨਾ ਹੁੰਦਾ ਹੈ। ਜਿਵੇਂ ਸਤਿਯੁੱਗ ਵਿੱਚ ਭੇਂਟ ਕਰਦੇ ਹਾਂ। ਇੱਕ ਬੱਚੀ ਨੇ ਸਮਾਚਾਰ ਲਿਖਿਆ ਕਿ ਅਸੀਂ ਪ੍ਰਸ਼ਨ ਪੁੱਛਿਆ ਸ੍ਵਰਗ ਵਿੱਚ ਹੋ ਜਾਂ ਨਾਟਕ ਵਿੱਚ? ਤਾਂ 4 - 5 ਨੇ ਕਿਹਾ ਸ੍ਵਰਗ ਵਿੱਚ ਹਾਂ। ਬੁੱਧੀ ਵਿੱਚ ਰਾਤ - ਦਿਨ ਦਾ ਫ਼ਰਕ ਪੈ ਜਾਂਦਾ ਹੈ। ਕਈ ਸਮਝਦੇ ਹਨ ਅਸੀਂ ਤਾਂ ਨਰਕ ਵਿੱਚ ਹਾਂ, ਫਿਰ ਉਨ੍ਹਾਂ ਨੂੰ ਸਮਝਾਉਣਾ ਪੈਂਦਾ ਹੈ ਕਿ ਸ੍ਵਰਗਵਾਸੀ ਬਣਨਾ ਚਾਹੁੰਦੇ ਹੋ ? ਸ੍ਵਰਗ ਕੌਣ ਸਥਾਪਨ ਕਰਦੇ ਹਨ ? ਇਹ ਬਹੁਤ - ਬਹੁਤ ਮਿੱਠੀਆਂ ਗੱਲਾਂ ਹਨ। ਤੁਸੀਂ ਨੋਟ ਕਰਦੇ ਹੋ, ਪਰੰਤੂ ਉਹ ਕਾਪੀ ਵਿੱਚ ਹੀ ਨੋਟ ਰਹਿ ਜਾਂਦੇ ਹਨ, ਸਮੇਂ ਤੇ ਯਾਦ ਨਹੀਂ ਆਉਂਦੇ। ਹੁਣ ਪਤਿਤ ਤੋਂ ਪਾਵਨ ਬਣਾਉਣ ਵਾਲਾ ਪਰਮਪਿਤਾ ਪਰਮਾਤਮਾ ਸ਼ਿਵ ਹੈ। ਉਹ ਕਹਿੰਦੇ ਹਨ ਮਾਮੇਕਮ ਯਾਦ ਕਰੋ ਤਾਂ ਪਾਪ ਕੱਟ ਜਾਣਗੇ। ਯਾਦ ਵਿੱਚ ਕੋਈ ਤਾਂ ਆਮਦਨੀ ਹੋਵੇਗੀ ਨਾ। ਯਾਦ ਦੀ ਰਸਮ ਹੁਣ ਨਿਕਲੀ ਹੈ। ਯਾਦ ਨਾਲ਼ ਹੀ ਤੁਸੀਂ ਕਿੰਨੇ ਉੱਚ ਸਵੱਛ ਬਣਦੇ ਹੋ। ਜਿੰਨੀ ਜੋ ਮਿਹਨਤ ਕਰੇਗਾ ਉਨਾਂ ਹੀ ਉੱਚ ਪਦਵੀ ਪਾਵੇਗਾ। ਬਾਬਾ ਤੋਂ ਵੀ ਪੁੱਛ ਸਕਦੇ ਹੋ। ਦੁਨੀਆਂ ਵਿੱਚ ਤੇ ਸੰਬੰਧ ਅਤੇ ਜਾਇਦਾਦ ਕਾਰਣ ਝਗੜੇ ਹੀ ਝਗੜੇ ਹਨ। ਇੱਥੇ ਤਾਂ ਕੋਈ ਸੰਬੰਧ ਨਹੀਂ। ਇੱਕ ਬਾਪ ਦੂਜਾ ਨਾ ਕੋਈ। ਬਾਪ ਹੈ ਬੇਹੱਦ ਦਾ ਮਾਲਿਕ ਗੱਲ ਤਾਂ ਬੜੀ ਸਹਿਜ ਹੈ। ਉਸ ਪਾਸੇ ਹੈ ਸ੍ਵਰਗ ਅਤੇ ਇਸ ਪਾਸੇ ਹੈ ਨਰਕ। ਨਰਕਵਾਸੀ ਚੰਗੇ ਜਾਂ ਸਵਰਗਵਾਸੀ ਚੰਗੇ? ਜਿਹੜੇ ਸਿਆਣੇ ਹੋਣਗੇ ਉਹ ਤਾਂ ਕਹਿਣਗੇ ਸਵਰਗਵਾਸੀ ਚੰਗੇ। ਕੋਈ ਤਾਂ ਕਹਿ ਦਿੰਦੇ ਹਨ ਨਰਕਵਾਸੀ ਅਤੇ ਸਵਰਗਵਾਸੀ, ਇਨ੍ਹਾਂ ਗੱਲਾਂ ਤੋਂ ਸਾਨੂੰ ਕੋਈ ਮਤਲਬ ਨਹੀਂ ਕਿਉਂਕਿ ਬਾਪ ਨੂੰ ਨਹੀਂ ਜਾਣਦੇ ਹਨ। ਕੋਈ ਫ਼ਿਰ ਬਾਪ ਦੀ ਗੋਦ ਵਿਚੋਂ ਨਿਕਲ ਮਾਇਆ ਦੀ ਗੋਦ ਵਿੱਚ ਚਲੇ ਜਾਂਦੇ ਹਨ। ਵੰਡਰ ਹੈ ਨਾ। ਬਾਪ ਵੀ ਵੰਡਰਫੁਲ ਤੇ ਗਿਆਨ ਵੀ ਵੰਡਰਫੁਲ, ਸਭ ਵੰਡਰਫੁਲ। ਇੰਨ੍ਹਾਂ ਵੰਡਰਸ ਨੂੰ ਸਮਝਣ ਵਾਲਾ ਵੀ ਇਵੇਂ ਦਾ ਚਾਹੀਦਾ ਹੈ, ਜਿਸਦੀ ਬੁੱਧੀ ਇਸ ਵੰਡਰ ਵਿੱਚ ਹੀ ਲੱਗੀ ਰਹੇ। ਰਾਵਣ ਤਾਂ ਵੰਡਰ ਨਹੀਂ ਹੈ, ਨਾ ਉਸਦੀ ਰਚਨਾ ਵੰਡਰ ਹੈ। ਰਾਤ - ਦਿਨ ਦਾ ਫ਼ਰਕ ਹੈ। ਸ਼ਾਸਤਰਾਂ ਵਿੱਚ ਲਿੱਖ ਦਿੱਤਾ ਹੈ - ਕਾਲੀਦਹ ਵਿੱਚ ਗਿਆ, ਸੱਪ ਨੇ ਡੱਸਿਆ, ਕਾਲਾ ਹੋ ਗਿਆ। ਹੁਣ ਤੁਸੀਂ ਚੰਗੀ ਤਰ੍ਹਾਂ ਇਹ ਸਭ ਸਮਝਾ ਸਕਦੇ ਹੋ। ਕ੍ਰਿਸ਼ਨ ਦੇ ਚਿੱਤਰ ਨੂੰ ਕੋਈ ਉਠਾ ਕੇ ਪੜ੍ਹੇ ਤਾਂ ਰਿਫਰੈਸ਼ ਹੋ ਜਾਵੇ। 84 ਜਨਮਾਂ ਦੀ ਕਹਾਣੀ ਹੈ। ਜਿਵੇਂ ਕ੍ਰਿਸ਼ਨ ਦੀ ਉਸ ਤਰ੍ਹਾਂ ਤੁਹਾਡੀ। ਸ੍ਵਰਗ ਵਿੱਚ ਤਾਂ ਤੁਸੀਂ ਆਉਂਦੇ ਹੋ ਨਾ। ਫ਼ਿਰ ਤ੍ਰੇਤਾ ਵਿੱਚ ਵੀ ਆਉਂਦੇ ਰਹਿੰਦੇ ਹੋ। ਇਵੇਂ ਨਹੀਂ ਕਿ ਤ੍ਰੇਤਾ ਵਿੱਚ ਜਿਹੜੇ ਰਾਜੇ ਹੁੰਦੇ ਹਨ ਉਹ ਤ੍ਰੇਤਾ ਵਿੱਚ ਹੀ ਆਉਣ ਗੇ। ਪੜ੍ਹੇ ਦੇ ਅੱਗੇ ਅਣਪੜ੍ਹ ਨੂੰ ਭਰੀ ਢੋਨੀ ਪਵੇਗੀ। ਇਸ ਡਰਾਮੇ ਦਾ ਰਾਜ਼ ਬਾਬਾ ਹੀ ਜਾਣ ਸਕਦੇ ਹਨ। ਹੁਣ ਤੁਸੀਂ ਜਾਣਦੇ ਹੋ ਤੁਹਾਡੇ ਮਿੱਤਰ ਸਬੰਧੀ ਆਦਿ ਸਭ ਨਰਕਵਾਸੀ ਹਨ। ਅਸੀਂ ਪੁਰਸ਼ੋਤਮ ਸੰਗਮਯੁਗੀ ਹਾਂ। ਹੁਣ ਪੁਰਸ਼ੋਤਮ ਬਣ ਰਹੇ ਹਾਂ। ਬਾਹਰ ਰਹਿਣ ਵਿੱਚ ਅਤੇ ਇੱਥੇ 7 ਰੋਜ਼ ਰਹਿਣ ਵਿੱਚ ਬਹੁਤ ਫ਼ਰਕ ਪੈ ਜਾਂਦਾ ਹੈ। ਹੰਸਾਂ ਦੇ ਸੰਗ ਵਿਚੋਂ ਨਿਕਲ ਬਗਲਿਆਂ ਦੇ ਸੰਗ ਵਿੱਚ ਜਾਂਦੇ ਹਾਂ। ਬਹੁਤ ਵਿਗਾੜਨ ਵਾਲੇ ਵੀ ਹਨ। ਬਹੁਤ ਬੱਚੇ ਮੁਰਲੀ ਦੀ ਪਰਵਾਹ ਨਹੀਂ ਕਰਦੇ ਹਨ। ਬਾਪ ਸਮਝਾਉਂਦੇ ਹਨ - ਗਫ਼ਲਤ ਨਹੀਂ ਕਰੋ। ਤੁਸੀਂ ਖੁਸ਼ਬੂਦਾਰ ਫੁੱਲ ਬਣਨਾ ਹੈ। ਸਿਰਫ਼ ਇੱਕ ਗੱਲ ਹੀ ਤੁਹਾਡੇ ਲਈ ਕਾਫ਼ੀ ਹੈ - ਯਾਦ ਦੀ ਯਾਤਰਾ। ਇੱਥੇ ਤੁਹਾਨੂੰ ਬ੍ਰਾਹਮਣਾਂ ਦਾ ਹੀ ਸੰਗ ਹੈ। ਕਿੱਥੇ ਉੱਚ ਤੋਂ ਉੱਚ ਕਿੱਥੇ ਨੀਚ। ਬੱਚੇ ਲਿਖਦੇ ਬਾਬਾ ਬਗਲਿਆਂ ਦੇ ਝੁੰਡ ਵਿੱਚ ਅਸੀਂ ਇੱਕ ਹੰਸ ਕੀ ਕਰਾਂਗੇ? ਬਗੁਲੇ ਕੰਢੇ ਲਗਾਉਂਦੇ ਹਨ। ਕਿੰਨੀ ਮਿਹਨਤ ਕਰਨੀ ਪੈਂਦੀ ਹੈ। ਬਾਪ ਦੀ ਸ਼੍ਰੀਮਤ ਤੇ ਚੱਲਣ ਨਾਲ ਪਦ ਵੀ ਉਂਚ ਮਿਲੇਗਾ। ਸਦਾ ਹੰਸ ਹੋਕੇ ਰਹੋ। ਬਗੁਲੇ ਦੇ ਸੰਗ ਵਿੱਚ ਬਗੁਲੇ ਨਾ ਬਣ ਜਾਵੋ। ਗਾਇਨ ਹੈ ਅਸ਼ਚਰਿਆਵਤ ਸੁੰਨਤੀ, ਕਥੰਤੀ, ਭਗੰਤੀ… ਥੋੜ੍ਹਾ ਵੀ ਗਿਆਨ ਹੈ ਤਾਂ ਸ੍ਵਰਗ ਵਿੱਚ ਆਉਣਗੇ। ਪਰੰਤੂ ਫ਼ਰਕ ਰਾਤ - ਦਿਨ ਦਾ ਪੈ ਜਾਂਦਾ ਹੈ। ਸਜਾਵਾਂ ਬਹੁਤ ਕੜੀ ਖਾਣਗੇ। ਬਾਬਾ ਕਹਿੰਦੇ ਮੇਰੀ ਮਤ ਤੇ ਨਾ ਚਲ ਪਤਿਤ ਬਣੇ ਤਾਂ ਸੋ ਗੁਣਾਂ ਦੰਡ ਪੈ ਜਾਂਦਾ ਹੈ। ਫ਼ਿਰ ਪਦ ਵੀ ਘੱਟ ਹੋ ਜਾਂਦਾ ਹੈ। ਇਹ ਰਾਜਾਈ ਸਥਾਪਨ ਹੋ ਰਹੀ ਹੈ। ਇਹ ਗੱਲਾਂ ਭੁੱਲ ਜਾਂਦੀਆਂ ਹਨ। ਇਹ ਵੀ ਯਾਦ ਰਹੇ ਤਾਂ ਉੱਚ ਪਦ ਪਾਉਣ ਦਾ ਪੁਰਸ਼ਾਰਥ ਜ਼ਰੂਰ ਕਰਨ। ਨਹੀਂ ਕਰਦੇ ਤਾਂ ਸਮਝਿਆ ਜਾਂਦਾ ਹੈ - ਇੱਕ ਕੰਨ ਤੋਂ ਸੁਣ ਦੂਜੇ ਤੋਂ ਕਢ ਦਿੰਦੇ ਹਨ। ਬਾਪ ਨਾਲ ਯੋਗ ਨਹੀਂ। ਇੱਥੇ ਰਹਿੰਦੇ ਵੀ ਬੁੱਧੀ ਯੋਗ ਬਾਲ ਬੱਚਿਆਂ ਵੱਲ ਹੈ। ਬਾਪ ਕਹਿੰਦੇ ਹਨ ਸਭ ਕੁਝ ਭੁੱਲ ਜਾਣਾ ਹੈ - ਇਸ ਨੂੰ ਕਿਹਾ ਜਾਂਦਾ ਹੈ ਵੈਰਾਗ। ਇਸ ਵਿੱਚ ਵੀ ਪਰਸੇਂਟੇਜ ਹੈ। ਕਿਤੇ ਨਾ ਕਿਤੇ ਖਿਆਲਾਤ ਚਲੇ ਜਾਂਦੇ ਹਨ। ਇੱਕ ਦੂਜੇ ਨਾਲ ਪਿਆਰ ਹੋ ਜਾਂਦਾ ਹੈ ਤਾਂ ਵੀ ਬੁੱਧੀ ਲਟਕ ਜਾਂਦੀ ਹੈ।

ਬਾਬਾ ਰੋਜ਼ ਸਮਝਾਉਂਦੇ ਹਨ - ਇਨ੍ਹਾਂ ਅੱਖਾਂ ਨਾਲ ਜੋ ਕੁਝ ਵੀ ਵੇਖਦੇ ਹੋ, ਉਹ ਸਭ ਖ਼ਤਮ ਹੋਣ ਵਾਲਾ ਹੈ। ਤੁਹਾਡਾ ਬੁੱਧੀਯੋਗ ਨਵੀਂ ਦੁਨੀਆਂ ਵਿੱਚ ਰਹੇ ਅਤੇ ਬੇਹੱਦ ਦੇ ਸਬੰਧੀਆਂ ਨਾਲ ਬੁੱਧੀ ਯੋਗ ਰੱਖਣਾ ਹੈ। ਇਹ ਮਾਸ਼ੂਕ ਵੰਡਰਫੁਲ ਹੈ। ਭਗਤੀ ਵਿੱਚ ਗਾਉਂਦੇ ਹਨ ਕਿ ਆਪ ਜਦੋਂ ਆਵੋਗੇ ਤਾਂ ਆਪਦੇ ਬਗ਼ੈਰ ਅਸੀਂ ਹੋਰ ਕਿਸੇ ਨੂੰ ਵੀ ਯਾਦ ਨਹੀਂ ਕਰਾਂਗੇ। ਹੁਣ ਮੈਂ ਆਇਆ ਹਾਂ ਤਾਂ ਹੁਣ ਤੁਹਾਨੂੰ ਸਭ ਤਰਫੋਂ ਬੁੱਧੀਯੋਗ ਹਟਾਉਣਾ ਪਵੇ ਨਾ। ਇਹ ਸਭ ਕੁੱਝ ਮਿੱਟੀ ਵਿੱਚ ਮਿਲ ਜਾਣਾ ਹੈ। ਤੁਹਾਡਾ ਜਿਵੇਂ ਮਿੱਟੀ ਦੇ ਨਾਲ ਬੁੱਧੀਯੋਗ ਹੈ। ਮੇਰੇ ਨਾਲ ਬੁੱਧੀਯੋਗ ਹੋਵੇਗਾ ਤਾਂ ਮਾਲਿਕ ਬਣ ਜਾਵੋਗੇ। ਬਾਪ ਕਿੰਨਾ ਸਮਝਦਾਰ ਬਨਾਉਂਦੇ ਹਨ। ਮਨੁੱਖ ਨਹੀਂ ਜਾਣਦੇ ਕਿ ਭਗਤੀ ਕੀ ਹੈ ਅਤੇ ਗਿਆਨ ਕੀ ਹੈ? ਹੁਣ ਤੁਹਾਨੂੰ ਗਿਆਨ ਮਿਲਿਆ ਹੈ ਤਾਂ ਤੁਸੀਂ ਭਗਤੀ ਨੂੰ ਵੀ ਸਮਝਦੇ ਹੋ। ਹੁਣ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਭਗਤੀ ਵਿੱਚ ਕਿੰਨਾ ਦੁੱਖ ਹੈ। ਮਨੁੱਖ ਭਗਤੀ ਕਰਦੇ ਹਨ ਆਪਣੇ ਨੂੰ ਬਹੁਤ ਸੁੱਖੀ ਸਮਝਦੇ ਹਨ। ਫ਼ਿਰ ਵੀ ਕਹਿੰਦੇ ਹਨ ਭਗਵਾਨ ਆਕੇ ਫ਼ਲ ਦੇਣਗੇ। ਕਿਸਨੂੰ ਅਤੇ ਕਿਵ਼ੇਂ ਫ਼ਲ ਦੇਣਗੇ - ਉਹ ਕੁਝ ਵੀ ਨਹੀਂ ਸਮਝਦੇ। ਹੁਣ ਤੁਸੀਂ ਜਾਣਦੇ ਹੋ ਬਾਪ ਭਗਤੀ ਦਾ ਫ਼ਲ ਦੇਣ ਆਏ ਹਨ। ਵਿਸ਼ਵ ਦੀ ਰਾਜਧਾਨੀ ਦਾ ਫ਼ਲ ਜਿਸ ਬਾਪ ਤੋਂ ਮਿਲਦਾ ਹੈ ਉਹ ਬਾਪ ਜੋ ਡਾਇਰੈਕਸ਼ਨ ਦਿੰਦੇ ਹਨ, ਉਸਤੇ ਚਲਣਾ ਪੈਂਦਾ ਹੈ। ਉਸਨੂੰ ਕਿਹਾ ਜਾਂਦਾ ਹੈ ਉੱਚੀ ਤੋਂ ਉੱਚੀ ਮਤ। ਮਤ ਮਿਲਦੀ ਤਾਂ ਸਭਨੂੰ ਹੈ। ਫ਼ਿਰ ਕੋਈ ਚਲ ਸਕੇ, ਕੋਈ ਨਾ ਚਲ ਸਕੇ, ਬੇਹੱਦ ਦੀ ਬਾਦਸ਼ਾਹੀ ਸਥਾਪਨ ਹੋਣੀ ਹੈ। ਤੁਸੀਂ ਹੁਣ ਸਮਝਦੇ ਹੋ - ਅਸੀਂ ਕੀ ਸੀ, ਹੁਣ ਸਾਡੀ ਕੀ ਹਾਲਤ ਹੈ।

ਮਾਇਆ ਇੱਕਦਮ ਖ਼ਤਮ ਕਰ ਦਿੰਦੀ ਹੈ। ਇਹ ਤਾਂ ਜਿਵੇਂ ਮੁਰਦਿਆਂ ਦੀ ਦੁਨੀਆਂ ਹੈ। ਭਗਤੀ ਮਾਰਗ ਵਿੱਚ ਤੁਸੀਂ ਜੋ ਕੁਝ ਸੁਣਦੇ ਸੀ ਸਭ ਸੱਚ - ਸੱਚ ਕਰਦੇ ਸੀ। ਲੇਕਿਨ ਤੁਸੀਂ ਜਾਣਦੇ ਹੋ ਕੀ ਸੱਚ ਤਾਂ ਸਿਰਫ਼ ਇੱਕ ਬਾਪ ਹੀ ਸੁਣਾਉਂਦੇ ਹਨ। ਇਵੇਂ ਦੇ ਬਾਪ ਨੂੰ ਯਾਦ ਕਰਨਾ ਚਾਹੀਦਾ ਹੈ। ਇੱਥੇ ਕੋਈ ਬਾਹਰ ਵਾਲਾ ਬੈਠਾ ਹੋਵੇਗਾ ਤਾਂ ਉਸਨੂੰ ਕੁਝ ਵੀ ਸਮਝ ਵਿੱਚ ਨਹੀਂ ਆਵੇਗਾ। ਕਹਿਣਗੇ ਇਹ ਤਾਂ ਪਤਾ ਨਹੀਂ ਕੀ ਸੁਣਾਉਂਦੇ ਹਨ। ਸਾਰੀ ਦੁਨੀਆਂ ਕਹਿੰਦੀ ਹੈ ਕੀ ਪਰਮਾਤਮਾ ਸਰਵਵਿਆਪੀ ਹੈ ਅਤੇ ਇਹ ਕਹਿੰਦੇ ਹਨ ਉਹ ਸਾਡਾ ਬਾਪ ਹੈ। ਕੰਧੇ ਤੋਂ ਨਾ - ਨਾ ਕਰਦੇ ਰਹਿਣਗੇ। ਤੁਹਾਡੇ ਅੰਦਰ ਤੋਂ ਹਾਂ - ਹਾਂ ਨਿਕਲਦੀ ਰਹੇਗੀ, ਇਸਲਈ ਕਿਸੇ ਨਵੇਂ ਨੂੰ ਇਜਾਜ਼ਤ ਨਹੀਂ ਦਿੱਤੀ ਜਾਂਦੀ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਖੁਸ਼ਬੂਦਾਰ ਫੁੱਲ ਬਣਨ ਦੇ ਲਈ ਸੰਗ ਦੀ ਬਹੁਤ ਸੰਭਾਲ ਕਰਨੀ ਹੈ। ਹੰਸਾਂ ਦਾ ਸੰਗ ਕਰਨਾ ਹੈ, ਹੰਸ ਹੋਕੇ ਰਹਿਣਾ ਹੈ। ਮੁਰਲੀ ਵਿੱਚ ਕਦੇ ਬੇਪਰਵਾਹ ਨਹੀਂ ਬਣਨਾ ਹੈ, ਗਫ਼ਲਤ ਨਹੀਂ ਕਰਨੀ ਹੈ।

2. ਕਰਮਬੰਧਨ ਤੋਂ ਮੁਕਤ ਹੋਣ ਦੇ ਲਈ ਸੰਗਮਯੁੱਗ ਤੇ ਆਪਣੇ ਸਰਵ ਸਬੰਧ ਇੱਕ ਬਾਪ ਨਾਲ ਰੱਖਣੇ ਹਨ। ਆਪਸ ਵਿੱਚ ਕੋਈ ਸਬੰਧ ਨਹੀਂ ਰੱਖਣਾ ਹੈ। ਕਿਸੇ ਹੱਦ ਦੇ ਸਬੰਧ ਨਾਲ ਲਵ ਰੱਖ ਬੁੱਧੀਯੋਗ ਲਟਕਾਉਣਾ ਨਹੀਂ ਹੈ। ਇੱਕ ਨੂੰ ਹੀ ਯਾਦ ਕਰਨਾ ਹੈ।

ਵਰਦਾਨ:-
ਪਰਮਾਤਮ ਲਵ ਵਿੱਚ ਲੀਨ ਹੋਣਾ ਅਤੇ ਮਿਲਣ ਵਿੱਚ ਮਗਨ ਹੋਣ ਵਾਲੇ ਸੱਚੇ ਸਨੇਹੀ ਭਵ

ਸੇਨਹ ਦੀ ਨਿਸ਼ਾਨੀ ਗਾਈ ਜਾਂਦੀ ਹੈ - ਕਿ ਦੋ ਹੁੰਦੇ ਵੀ ਦੋ ਨਾ ਰਹੇ ਪਰ ਮਿਲਕੇ ਇੱਕ ਹੋ ਜਾਣ, ਇਸਨੂੰ ਹੀ ਸਮਾ ਜਾਣਾ ਕਹਿੰਦੇ ਹਨ। ਭਗਤਾਂ ਨੇ ਇਸੀ ਸਨੇਹ ਦੀ ਸਥਿਤੀ ਨੂੰ ਸਮਾ ਜਾਣਾ ਅਤੇ ਲੀਨ ਹੋਣਾ ਕਹਿ ਦਿੱਤਾ ਹੈ। ਲਵ ਵਿੱਚ ਲੀਨ ਹੋਣਾ - ਇਹ ਸਥਿਤੀ ਹੈ ਪਰ ਸਥਿਤੀ ਦੇ ਬਦਲੇ ਉਹਨਾਂ ਨੇ ਆਤਮਾ ਦੇ ਅਸਤਿਤਵ ਨੂੰ ਸਦਾ ਦੇ ਲਈ ਸਮਾਪਤ ਹੋਣਾ ਸਮਝ ਲਿਆ ਹੈ। ਤੁਸੀਂ ਬੱਚੇ ਜਦੋਂ ਬਾਪ ਦੇ ਰੂਹਾਨੀ ਮਾਸ਼ੂਕ ਦੇ ਮਿਲਣ ਵਿੱਚ ਮਗਨ ਹੋ ਜਾਂਦੇ ਹੋ ਤਾਂ ਸਮਾਨ ਬਣ ਜਾਂਦੇ ਹੋ।

ਸਲੋਗਨ:-
ਅੰਤਰਮੁਖੀ ਉਹ ਹਨ ਜੋ ਵਿਅਰਥ ਸੰਕਲਪਾਂ ਤੋਂ ਮਨ ਦਾ ਮੋਨ ਰੱਖਦਾ ਹੈ।