25.04.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਇਹ ਪੁਰਸ਼ੋਤਮ ਯੁੱਗ ਹੀ ਗੀਤਾ ਐਪੀਸੋਡ ਹੈ , ਇਸ ਵਿੱਚ ਹੀ ਤੁਹਾਨੂੰ ਪੁਰਸ਼ਾਰਥ ਕਰ ਉੱਤਮ ਪੁਰਖ ਮਤਲਬ ਦੇਵਤਾ ਬਣਨਾ ਹੈ ”

ਪ੍ਰਸ਼ਨ:-
ਕਿਸ ਇੱਕ ਗੱਲ ਦਾ ਧਿਆਨ ਸਦਾ ਰਹੇ ਤਾਂ ਬੇੜਾ ਪਾਰ ਹੋ ਜਾਵੇਗਾ?

ਉੱਤਰ:-
ਸਦਾ ਧਿਆਨ ਰਹੇ ਕਿ ਅਸੀਂ ਇਸ਼ਵਰੀਏ ਸੰਗ ਵਿੱਚ ਰਹਿਣਾ ਹੈ ਤਾਂ ਵੀ ਬੇੜਾ ਪਾਰ ਹੋ ਜਾਵੇਗਾ। ਜੇਕਰ ਸੰਗਦੋਸ਼ ਵਿੱਚ ਆਏ, ਸੰਸ਼ੇ (ਸ਼ੱਕ) ਆਇਆ ਤਾਂ ਬੇੜਾ ਵਿਸ਼ੇ ਸਾਗਰ ਵਿੱਚ ਡੁੱਬ ਜਾਵੇਗਾ। ਬਾਪ ਜੋ ਸਮਝਾਉਂਦੇ ਹਨ ਉਸ ਵਿੱਚ ਬੱਚਿਆਂ ਨੂੰ ਜਰਾ ਵੀ ਸੰਸ਼ੇ ਨਹੀਂ ਆਉਣਾ ਚਾਹੀਦਾ ਹੈ। ਬਾਪ ਤੁਹਾਨੂੰ ਬੱਚਿਆਂ ਨੂੰ ਆਪ ਸਮਾਨ ਪਵਿੱਤਰ ਅਤੇ ਨਾਲੇਜਫੁੱਲ ਬਨਾਉਣ ਆਏ ਹਨ। ਬਾਪ ਦੇ ਸੰਗ ਵਿੱਚ ਹੀ ਰਹਿਣਾ ਹੈ।

ਓਮ ਸ਼ਾਂਤੀ
ਭਗਵਾਨੁਵਾਚ - ਬੱਚੇ ਜਾਣਦੇ ਹਨ ਕਿ ਬਾਪ ਉਹ ਹੀ ਰਾਜਯੋਗ ਸਿਖਲਾ ਰਹੇ ਹਨ ਜੋ 5 ਹਜ਼ਾਰ ਪਹਿਲਾਂ ਸਮਝਾਇਆ ਸੀ। ਬੱਚਿਆਂ ਨੂੰ ਪਤਾ ਹੈ, ਦੁਨੀਆਂ ਨੂੰ ਤਾਂ ਪਤਾ ਨਹੀਂ ਹੈ ਤਾਂ ਫਿਰ ਪੁੱਛਣਾ ਚਾਹੀਦਾ ਹੈ ਗੀਤਾ ਦਾ ਭਗਵਾਨ ਕਦੋਂ ਆਇਆ? ਭਗਵਾਨ ਜੋ ਕਹਿੰਦੇ ਹਨ ਮੈਂ ਤੁਹਾਨੂੰ ਰਾਜਯੋਗ ਸਿਖਾ ਕੇ ਰਾਜਿਆਂ ਦਾ ਵੀ ਰਾਜਾ ਬਣਾਉਂਦਾ ਹਾਂ, ਉਹ ਗੀਤਾ ਐਪੀਸੋਡ ਕਦੋ ਹੋਇਆ ਸੀ ? ਇਹ ਪੁੱਛਣਾ ਚਾਹੀਦਾ ਹੈ। ਇਹ ਗੱਲ ਕੋਈ ਵੀ ਨਹੀਂ ਜਾਣਦੇ ਹਨ। ਤੁਸੀਂ ਹੁਣ ਪ੍ਰੈਕਟੀਕਲ ਸੁਣ ਰਹੇ ਹੋ। ਗੀਤਾ ਦਾ ਐਪੀਸੋਡ ਹੋਣਾ ਵੀ ਚਾਹੀਦਾ ਹੈ ਕਲਯੁੱਗ ਦੇ ਅੰਤ ਅਤੇ ਸਤਿਯੁੱਗ ਆਦਿ ਦੇ ਵਿੱਚ। ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੀ ਸਥਾਪਨਾ ਕਰਦੇ ਹਨ ਤਾਂ ਜਰੂਰ ਸੰਗਮ ਤੇ ਹੀ ਆਉਣਗੇ। ਪੁਰਸ਼ੋਤਮ ਸੰਗਮਯੁੱਗ ਹੈ ਜਰੂਰ। ਭਾਵੇ ਪੁਰਸ਼ੋਤਮ ਸਾਲ ਗਾਉਂਦੇ ਹਨ ਪ੍ਰੰਤੂ ਵਿਚਾਰਿਆਂ ਨੂੰ ਪਤਾ ਨਹੀਂ ਹੈ। ਤੁਹਾਨੂੰ ਮਿੱਠੇ - ਮਿੱਠੇ ਬੱਚਿਆਂ ਨੂੰ ਪਤਾ ਹੈ, ਉੱਤਮ ਪੁਰਖ ਬਨਾਉਣ ਦੇ ਲਈ ਮਤਲਬ ਮਨੁੱਖਾਂ ਨੂੰ ਉੱਤਮ ਦੇਵਤਾ ਬਨਾਉਣ ਦੇ ਲਈ ਬਾਪ ਆਕੇ ਪੜਾਉਂਦੇ ਹਨ। ਮਨੁੱਖਾਂ ਵਿੱਚ ਉੱਤਮ ਪੁਰਖ ਹਨ ਇਹ ਦੇਵਤਾ(ਲਕਸ਼ਮੀ ਨਰਾਇਣ) ਹਨ। ਮਨੁੱਖਾਂ ਨੂੰ ਦੇਵਤਾ ਬਣਾਇਆ ਇਸ ਸੰਗਮਯੁੱਗ ਤੇ ਹੈ। ਦੇਵਤਾ ਜਰੂਰ ਸੰਗਮ ਤੇ ਹੀ ਹੁੰਦੇ ਹਨ। ਬਾਕੀ ਸਭ ਹਨ ਕਲਯੁੱਗ ਵਿੱਚ। ਤੁਸੀਂ ਬੱਚੇ ਜਾਣਦੇ ਹੋ ਅਸੀਂ ਹੈ ਸੰਗਮਯੁੱਗੀ ਬ੍ਰਾਹਮਣ। ਇਹ ਪੱਕਾ ਪੱਕਾ ਯਾਦ ਕਰਨਾ ਹੈ। ਨਹੀਂ ਤਾਂ ਆਪਣਾ ਕੁੱਲ ਕਦੇ ਕਿਸੇ ਨੂੰ ਭੁੱਲਦਾ ਨਹੀਂ ਹੈ। ਪਰ ਮਾਇਆ ਇੱਥੇ ਭੁਲਾ ਦਿੰਦੀ ਹੈ। ਅਸੀਂ ਬ੍ਰਾਹਮਣ ਕੁੱਲ ਦੇ ਹਾਂ ਫਿਰ ਦੇਵਤਾ ਕੁੱਲ ਦੇ ਬਣਦੇ ਹਾਂ। ਜੇਕਰ ਇਹ ਯਾਦ ਰਹੇ ਤਾਂ ਬੜੀ ਖੁਸ਼ੀ ਰਹੇ। ਤੁਸੀਂ ਪੜਦੇ ਹੋ ਰਾਜਯੋਗ। ਸਮਝਾਉਂਦੇ ਹੋ ਹੁਣ ਫਿਰ ਭਗਵਾਨ ਗੀਤਾ ਦਾ ਗਿਆਨ ਸੁਣਾ ਰਹੇ ਹਨ ਅਤੇ ਭਾਰਤ ਦਾ ਪ੍ਰਾਚੀਨ ਯੋਗ ਵੀ ਸਿਖਾ ਰਹੇ ਹਨ। ਅਸੀਂ ਮਨੁੱਖ ਤੋਂ ਦੇਵਤਾ ਬਣ ਰਹੇ ਹਾਂ। ਬਾਪ ਨੇ ਕਿਹਾ ਹੈ ਕਾਮ ਮਹਾਸ਼ਤਰੂ ਹੈ, ਇਸ ਤੇ ਜਿੱਤ ਪਾਉਣ ਨਾਲ ਤੁਸੀਂ ਜਗਤਜੀਤ ਬਣਦੇ ਹੋ। ਪਵਿੱਤਰਤਾ ਦੀ ਗੱਲ ਤੇ ਕਿੰਨਾ ਆਰਗਯੂ(ਬਹਿਸ) ਕਰਦੇ ਹਨ। ਮਨੁੱਖਾਂ ਲਈ ਵਿਕਾਰ ਤਾਂ ਜਿਵੇ ਕਿ ਇੱਕ ਖਜਾਨਾ ਹੈ। ਲੌਕਿਕ ਬਾਪ ਤੋਂ ਇਹ ਵਰਸਾ ਮਿਲਿਆ ਹੋਇਆ ਹੈ। ਬਾਲਕ ਬਣਦੇ ਤਾਂ ਪਹਿਲਾਂ ਪਹਿਲਾਂ ਬਾਪ ਦਾ ਇਹ ਵਰਸਾ ਮਿਲਦਾ ਹੈ, ਸ਼ਾਦੀ(ਵਿਆਹ) ਬਰਬਾਦੀ ਕਰਵਾਉਂਦੇ ਹਨ। ਅਤੇ ਬੇਹੱਦ ਦਾ ਬਾਪ ਕਹਿੰਦੇ ਹਨ ਕਾਮ ਮਹਾਸ਼ਤਰੂ ਹੈ, ਤਾਂ ਜਰੂਰ ਕਾਮ ਨੂੰ ਹੀ ਜਿੱਤਣ ਨਾਲ ਜਗਤ ਜੀਤ ਬਨਣਗੇ। ਬਾਪ ਜਰੂਰ ਸੰਗਮ ਤੇ ਹੀ ਆਏ ਹੋਣਗੇ। ਮਹਾਭਾਰੀ, ਮਹਾਭਾਰਤ ਲੜਾਈ ਵੀ ਹੈ। ਅਸੀਂ ਵੀ ਇੱਥੇ ਜਰੂਰ ਹਾਂ। ਇਵੇ ਨਹੀਂ ਸਭ ਫੱਟ ਨਾਲ ਕਾਮ ਤੇ ਜਿੱਤ ਪਾਉਂਦੇ ਹਨ। ਹਰ ਗੱਲ ਵਿੱਚ ਟਾਈਮ ਲਗਦਾ ਹੈ। ਮੁੱਖ ਗੱਲ ਬੱਚੇ ਇਹ ਹੀ ਲਿਖਦੇ ਹਨ ਕਿ ਬਾਬਾ ਅਸੀਂ ਵਿਸ਼ੇ ਵੈਤਰਨੀ ਨਦੀ ਵਿੱਚ ਡਿੱਗ ਗਏ ਤਾਂ ਜਰੂਰ ਕੋਈ ਆਰਡੀਨੈਂਸ ਹੈ। ਬਾਪ ਦਾ ਫਰਮਾਨ ਹੈ - ਕਾਮ ਨੂੰ ਜਿੱਤਣ ਨਾਲ ਤੁਸੀਂ ਜਗਤਜੀਤ ਬਣੋਗੇ। ਇਵੇ ਨਹੀਂ, ਜਗਤਜੀਤ ਬਣਕੇ ਫਿਰ ਵਿਕਾਰ ਵਿੱਚ ਜਾਂਦੇ ਹੋਣਗੇ। ਜਗਤਜੀਤ ਇਹ ਲਕਸ਼ਮੀ - ਨਰਾਇਣ ਹਨ, ਇਸਨੂੰ ਕਿਹਾ ਜਾਂਦਾ ਹੈ ਸੰਪੂਰਨ ਨਿਰਵਿਕਾਰੀ। ਦੇਵਤਾਵਾਂ ਨੂੰ ਸਭ ਨਿਰਵਿਕਾਰੀ ਕਹਿੰਦੇ ਹਨ, ਜਿਸਨੂੰ ਤੁਸੀਂ ਰਾਮ ਰਾਜ ਕਹਿੰਦੇ ਹੋ। ਉਹ ਹੈ ਵਾਈਸਲੈੱਸ ਵਰਲਡ। ਇਹ ਹੈ ਵਿਸ਼ਸ਼ ਵਰਲਡ, ਅਪਵਿੱਤਰ ਗ੍ਰਹਿਸਤ ਆਸ਼ਰਮ। ਬਾਬਾ ਨੇ ਸਮਝਾਇਆ ਹੈ ਤੁਸੀਂ ਪਵਿੱਤਰ ਗ੍ਰਹਿਸਤ ਆਸ਼ਰਮ ਦੇ ਸੀ। ਹੁਣ 84 ਜਨਮ ਲੈਂਦੇ ਲੈਂਦੇ ਅਪਵਿੱਤਰ ਬਣੇ ਹੋ। 84 ਜਨਮਾਂ ਦੀ ਹੀ ਕਹਾਣੀ ਹੈ। ਨਵੀ ਦੁਨੀਆਂ ਜਰੂਰ ਇਵੇ ਦੀ ਵਾਈਸਲੈੱਸ ਹੋਣੀ ਚਾਹੀਦੀ ਹੈ। ਭਗਵਾਨ ਜੋ ਪਵਿੱਤਰਤਾ ਦਾ ਸਾਗਰ ਹੈ, ਉਹ ਹੀ ਸਥਾਪਨਾ ਕਰਦੇ ਹਨ ਫਿਰ ਰਾਵਣ ਰਾਜ ਵੀ ਜਰੂਰ ਆਉਣਾ ਹੈ। ਨਾਮ ਹੀ ਹੈ ਰਾਮ ਰਾਜ ਅਤੇ ਰਾਵਣ ਰਾਜ। ਰਾਵਣ ਰਾਜ ਮਤਲਬ ਹੀ ਆਸੁਰੀ ਰਾਜ। ਹੁਣ ਤੁਸੀਂ ਆਸੁਰੀ ਰਾਜ ਵਿੱਚ ਬੈਠੇ ਹੋ। ਇਹ ਲਕਸ਼ਮੀ - ਨਰਾਇਣ ਹਨ ਦੈਵੀ ਰਾਜ ਦੀ ਨਿਸ਼ਾਨੀ।

ਤੁਸੀਂ ਬੱਚੇ ਪ੍ਰਭਾਤ ਫੇਰੀ ਕੱਢਦੇ ਹੋ। ਪ੍ਰਭਾਤ ਸਵੇਰੇ ਨੂੰ ਕਿਹਾ ਜਾਂਦਾ ਹੈ, ਉਸ ਵੇਲੇ ਮਨੁੱਖ ਸੁੱਤੇ ਰਹਿੰਦੇ ਹਨ ਇਸਲਈ ਦੇਰ ਨਾਲ ਕੱਢਦੇ ਹਨ। ਪ੍ਰਦਰਸ਼ਨੀ ਵੀ ਚੰਗੀ ਫੇਰ ਹੋਵੇ ਜੇ ਓਥੇ ਸੈਂਟਰ ਵੀ ਹੋਵੇ। ਜਿਥੇ ਆਕੇ ਸਮਝਣ ਕਿ ਕਾਮ ਮਹਾਸ਼ਤਰੂ ਹੈ, ਇਸ ਤੇ ਜਿੱਤ ਪਾਉਣ ਨਾਲ ਜਗਤਜੀਤ ਬਣਾਂਗੇ। ਲਕਸ਼ਮੀ - ਨਰਾਇਣ ਦਾ ਚਿੱਤਰ ਸਦਾ ਨਾਲ ਹੋਵੇ - ਟ੍ਰਾੰਸਲਾਈਟ ਦਾ। ਇੰਨਾ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ ਹੈ। ਇੱਕ ਇਹ ਚਿੱਤਰ ਅਤੇ ਸੀੜੀ। ਟਰੱਕ ਵਿੱਚ ਜਿਵੇ ਦੇਵੀਆਂ ਨੂੰ ਕੱਢਦੇ ਹਨ ਇਵੇ ਤੁਸੀਂ ਇਹ ਦੋ-ਤਿੰਨ ਟਰੱਕ ਸਜਾ ਕੇ ਉਸ ਵਿੱਚ ਮੁੱਖ ਚਿੱਤਰ ਕੱਢਦੇ ਹੋ ਤਾਂ ਚੰਗਾ ਲੱਗਦਾ ਹੈ। ਦਿਨ-ਪ੍ਰਤੀਦਿਨ ਚਿਤਰਾਂ ਦਾ ਵਾਧਾ ਹੁੰਦਾ ਜਾਂਦਾ ਹੈ। ਤੁਹਾਡਾ ਗਿਆਨ ਵਾਧੇ ਨੂੰ ਪਾਉਂਦਾ ਰਹਿੰਦਾ ਹੈ। ਬੱਚਿਆਂ ਦਾ ਵੀ ਵਾਧਾ ਹੁੰਦਾ ਜਾਂਦਾ ਹੈ। ਉਸ ਵਿੱਚ ਗਰੀਬ ਸਾਹੂਕਾਰ ਸਭ ਆ ਜਾਂਦੇ ਹਨ। ਸ਼ਿਵਬਬਾ ਦਾ ਭੰਡਾਰਾ ਭਰਦਾ ਜਾਂਦਾ ਹੈ। ਜੋ ਭੰਡਾਰਾ ਭਰਦੇ ਹਨ, ਓਨਾ ਨੂੰ ਉੱਥੇ ਕਈ ਗੁਣਾਂ ਰਿਟਰਨ ਵਿੱਚ ਮਿਲ ਜਾਂਦਾ ਹੈ। ਇਸਲਈ ਬਾਪ ਕਹਿੰਦੇ ਹਨ - ਮਿੱਠੇ - ਮਿੱਠੇ ਬੱਚੇ, ਤੁਸੀਂ ਹੋ ਪਦਮਾਪਦਮ ਪਤੀ ਬਣਨ ਵਾਲੇ ਉਹ ਵੀ 21 ਜਨਮਾਂ ਦੇ ਲਈ। ਬਾਬਾ ਆਪ ਕਹਿੰਦੇ ਹਨ ਤੁਸੀਂ ਜਗਤ ਦਾ ਮਾਲਿਕ ਬਣ ਜਾਵੋਗੇ 21 ਪੀੜੀ ਦੇ ਲਈ। ਮੈਂ ਆਪ ਡਾਇਰੈਕਟ ਆਇਆ ਹਾਂ। ਤੁਹਾਡੇ ਲਈ ਹਥੇਲੀ ਤੇ ਬਹਿਸ਼ਤ ਲੈ ਕੇ ਆਇਆ ਹਾਂ। ਜਿਵੇ ਬੱਚਾ ਜਦੋ ਪੈਦਾ ਹੁੰਦਾ ਹੈ ਤਾਂ ਬਾਪ ਦਾ ਵਰਸਾ ਉਨ੍ਹਾਂ ਦੀ ਹਥੇਲੀ ਤੇ ਹੀ ਹੈ। ਬਾਪ ਕਹਿਣਗੇ ਇਹ ਘਰ-ਬਾਰ ਇਹ ਸਭ ਕੁਝ ਤੁਹਾਡਾ ਹੀ ਹੈ। ਬੇਹੱਦ ਦਾ ਬਾਪ ਵੀ ਕਹਿੰਦੇ ਹਨ ਤੁਸੀਂ ਜੋ ਮੇਰੇ ਬਣਦੇ ਹੋ ਤਾਂ ਸਵਰਗ ਦੀ ਬਾਦਸ਼ਾਹੀ ਤੁਹਾਡੇ ਲਈ ਹੈ - 21 ਪੀੜੀ ਕਿਉਂਕਿ ਤੁਸੀਂ ਕਾਲ ਤੇ ਜਿੱਤ ਪਾ ਲੈਂਦੇ ਹੋ ਇਸਲਈ ਬਾਪ ਨੂੰ ਮਹਾਕਾਲ ਕਹਿੰਦੇ ਹਨ।

ਮਹਾਕਾਲ ਕੋਈ ਮਾਰਨ ਵਾਲਾ ਨਹੀਂ ਹੈ। ਉਨ੍ਹਾਂ ਦੀ ਮਹਿਮਾ ਤਾਂ ਕੀਤੀ ਜਾਂਦੀ ਹੈ, ਸਮਝਦੇ ਹਨ ਭਗਵਾਨ ਨੇ ਯਮਦੂਤ ਭੇਜ ਮੰਗਵਾ ਲਿਆ। ਇਵੇ ਦੀ ਕੋਈ ਗੱਲ ਨਹੀਂ ਹੈ। ਇਹ ਸਭ ਭਗਤੀ ਮਾਰਗ ਦੀਆਂ ਗੱਲਾਂ ਹਨ। ਬਾਪ ਕਹਿੰਦੇ ਹਨ ਮੈਂ ਕਾਲਾਂ ਦਾ ਕਾਲ ਹਾਂ। ਪਹਾੜੀ ਲੋਕ ਮਹਾਕਾਲ ਨੂੰ ਤਾਂ ਵੱਡਾ ਮੰਨਦੇ ਹਨ। ਮਹਾਕਾਲ ਦੇ ਮੰਦਿਰ ਵੀ ਹਨ। ਇਵੇਂ ਝੰਡੀਆਂ ਲਗਾ ਦਿੰਦੇ ਹਨ। ਤਾਂ ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ। ਇਹ ਵੀ ਸਮਝਦੇ ਹੋ ਕਿ ਗੱਲ ਰਾਈਟ ਹੈ। ਬਾਪ ਨੂੰ ਯਾਦ ਕਰਨ ਨਾਲ ਹੀ ਜਨਮ-ਜਨਮਾਂਤਰ ਦੇ ਵਿਕਰਮ ਭਸਮ ਹੁੰਦੇ ਹਨ। ਤਾਂ ਉਸਦਾ ਪ੍ਰਚਾਰ ਕਰਨਾ ਚਾਹੀਦਾ ਹੈ। ਕੁੰਭ ਦੇ ਮੇਲੇ ਆਦਿ ਬੜੇ ਲੱਗਦੇ ਹਨ। ਇਸ਼ਨਾਨ ਕਰਨ ਦਾ ਵੀ ਬੜਾ ਮਹੱਤਵ ਦੱਸਿਆ ਹੈ। ਹੁਣ ਤੁਹਾਨੂੰ ਬੱਚਿਆਂ ਨੂੰ ਇਹ ਗਿਆਨ ਅੰਮ੍ਰਿਤ 5 ਹਜ਼ਾਰ ਸਾਲ ਦੇ ਬਾਅਦ ਮਿਲਦਾ ਹੈ। ਅਸਲ ਵਿੱਚ ਇਸਦਾ ਅੰਮ੍ਰਿਤ ਨਾਮ ਨਹੀਂ ਹੈ। ਇਹ ਤਾਂ ਪੜਾਈ ਹੈ। ਇਹ ਸਭ ਭਗਤੀ ਮਾਰਗ ਦੇ ਨਾਮ ਹਨ। ਅੰਮ੍ਰਿਤ ਨਾਮ ਸੁਣਕੇ ਚਿਤਰਾਂ ਵਿੱਚ ਪਾਣੀ ਦਿਖਾਇਆ ਹੈ। ਬਾਪ ਕਹਿੰਦੇ ਹਨ ਮੈਂ ਤੁਹਾਨੂੰ ਰਾਜਯੋਗ ਸਿਖਾਉਂਦਾ ਹਾਂ। ਪੜਾਈ ਨਾਲ ਹੀ ਉੱਚ ਪਦਵੀ ਮਿਲਣੀ ਹੈ। ਸੋ ਵੀ ਮੈਂ ਪੜਾਉਂਦਾ ਹਾਂ। ਭਗਵਾਨ ਦਾ ਇਵੇਂ ਦਾ ਕੋਈ ਸੱਜਿਆ ਹੋਇਆ ਰੂਪ ਤਾਂ ਨਹੀਂ ਹੈ। ਇਹ ਤਾਂ ਬਾਪ ਇਸ ਵਿੱਚ ਆਕੇ ਪੜਾਉਂਦੇ ਹਨ। ਪੜਾ ਕੇ ਆਤਮਾਵਾਂ ਨੂੰ ਆਪ ਸਮਾਨ ਬਣਾਉਂਦੇ ਹਨ। ਖੁਦ ਲਕਸ਼ਮੀ - ਨਰਾਇਣ ਥੋੜੀ ਹਨ ਜੋ ਆਪ ਸਮਾਨ ਬਨਾਉਣਗੇ। ਆਤਮਾ ਪੜਦੀ ਹੈ, ਉਨ੍ਹਾਂ ਨੂੰ ਆਪ ਸਮਾਨ ਨਾਲੇਜਫੁੱਲ ਬਣਾਉਂਦੇ ਹਨ। ਇਵੇ ਨਹੀਂ, ਭਗਵਾਨ ਭਗਵਤੀ ਬਣਾਉਂਦੇ ਹਨ। ਉਨ੍ਹਾਂ ਨੇ ਕ੍ਰਿਸ਼ਨ ਨੂੰ ਦਿਖਾਇਆ ਹੈ। ਉਹ ਕਿਵੇਂ ਪੜਾਉਣਗੇ? ਸਤਿਯੁੱਗ ਵਿੱਚ ਪਤਿਤ ਥੋੜੀ ਹੁੰਦੇ ਹਨ। ਕ੍ਰਿਸ਼ਨ ਤਾਂ ਹੁੰਦਾ ਹੀ ਹੈ ਸਤਿਯੁੱਗ ਵਿੱਚ। ਫਿਰ ਕਦੇ ਵੀ ਤੁਸੀਂ ਕ੍ਰਿਸ਼ਨ ਨੂੰ ਨਹੀਂ ਦੇਖੋਗੇ। ਡਰਾਮਾ ਵਿੱਚ ਹਰ ਇੱਕ ਦੇ ਪੁਨਰਜਨਮ ਦਾ ਚਿੱਤਰ ਬਿਲਕੁਲ ਨਿਆਰਾ ਹੁੰਦਾ ਹੈ। ਕੁਦਰਤ ਦਾ ਡਰਾਮਾ ਹੈ। ਬਣੀ ਬਣਾਈ...ਬਾਪ ਵੀ ਕਹਿੰਦੇ ਹਨ ਤੁਸੀਂ ਹੂਬਹੂ ਇਸ ਫ਼ੀਚਰ ਨਾਲ ਇਸੇ ਕਪੜੇ ਵਿੱਚ ਕਲਪ-ਕਲਪ ਤੁਸੀਂ ਹੀ ਪੜਦੇ ਆਵੋਗੇ। ਹੂਬਹੂ ਰਪੀਟ ਹੁੰਦਾ ਹੈ। ਆਤਮਾ ਇੱਕ ਸ਼ਰੀਰ ਛੱਡ ਫਿਰ ਦੂਜਾ ਉਹ ਹੀ ਲੈਂਦੀ ਹੈ, ਜੋ ਕਲਪ ਪਹਿਲਾਂ ਲਿਆ ਸੀ। ਡਰਾਮਾ ਵਿੱਚ ਕੁਝ ਫਰਕ ਨਹੀਂ ਪੈ ਸਕਦਾ ਹੈ। ਉਹ ਹੁੰਦੀਆਂ ਹਨ ਹੱਦ ਦੀਆਂ ਗੱਲਾਂ, ਇਹ ਹਨ ਬੇਹੱਦ ਦੀਆਂ ਗੱਲਾਂ। ਜੋ ਬੇਹੱਦ ਦੇ ਬਾਪ ਤੋਂ ਸਿਵਾਏ ਹੋਰ ਕੋਈ ਸਮਝਾ ਨਹੀਂ ਸਕਦਾ ਹੈ। ਇਸ ਵਿੱਚ ਕੋਈ ਸੰਸ਼ੇ(ਸ਼ੱਕ) ਨਹੀਂ ਹੋ ਸਕਦਾ ਹੈ। ਨਿਸ਼ਚੈ ਬੁੱਧੀ ਹੋਕੇ ਫਿਰ ਕੋਈ ਨਾ ਕੋਈ ਸੰਸ਼ੇ ਵਿੱਚ ਆ ਜਾਂਦੇ ਹਨ। ਸੰਗ ਲੱਗ ਜਾਂਦਾ ਹੈ। ਇਸ਼ਵਰੀਏ ਸੰਗ ਚਲਦਾ ਚੱਲੇ ਤਾਂ ਪਾਰ ਹੋ ਜਾਣ। ਸੰਗ ਛੱਡਿਆ ਤਾਂ ਵਿਸ਼ੇ ਸਾਗਰ ਵਿੱਚ ਡੁੱਬ ਜਾਵੋਗੇ। ਇੱਕ ਪਾਸੇ ਹੈ ਖੀਰਸਾਗਰ, ਦੂਜੇ ਪਾਸੇ ਹੈ ਵਿਸ਼ੈ ਸਾਗਰ। ਗਿਆਨ ਅੰਮ੍ਰਿਤ ਵੀ ਕਹਿੰਦੇ ਹਨ। ਬਾਪ ਹੈ ਗਿਆਨ ਦਾ ਸਾਗਰ, ਉਸ ਦੀ ਮਹਿਮਾ ਵੀ ਹੈ। ਜੋ ਉਨ੍ਹਾਂ ਦੀ ਮਹਿਮਾ ਹੈ ਉਹ ਲਕਸ਼ਮੀ - ਨਰਾਇਣ ਨੂੰ ਦੇ ਨਹੀਂ ਸਕਦੇ ਹਾਂ। ਕ੍ਰਿਸ਼ਨ ਕੋਈ ਗਿਆਨ ਦਾ ਸਾਗਰ ਨਹੀਂ ਹੈ। ਬਾਪ ਹੈ ਪਵਿੱਤਰਤਾ ਦਾ ਸਾਗਰ। ਭਾਵੇ ਉਹ ਦੇਵਤਾ ਸਤਿਯੁੱਗ ਤ੍ਰੇਤਾ ਵਿੱਚ ਪਵਿੱਤਰ ਹਨ ਪਰ ਸਦਾ ਲਈ ਤਾਂ ਨਹੀਂ ਰਹਿੰਦੇ ਹਨ ਨਾ। ਫਿਰ ਵੀ ਅੱਧਾਕਲਪ ਦੇ ਬਾਅਦ ਡਿੱਗਦੇ ਹਨ। ਬਾਪ ਕਹਿੰਦੇ ਹਨ ਮੈਂ ਆਕੇ ਸਭ ਦੀ ਸਦਗਤੀ ਕਰਦਾ ਹਾਂ। ਸਦਗਤੀ ਦਾਤਾ ਮੈਂ ਇੱਕ ਹਾਂ। ਤੁਸੀਂ ਸਦਗਤੀ ਵਿੱਚ ਜਾਂਦੇ ਹੋ ਫਿਰ ਇਹ ਗੱਲਾਂ ਹੁੰਦੀਆਂ ਨਹੀਂ ਹਨ। ਹੁਣ ਤੁਸੀਂ ਸਾਹਮਣੇ ਬੈਠੇ ਹੋ। ਤੁਸੀਂ ਵੀ ਸ਼ਿਵਬਾਬਾ ਤੋਂ ਪੜ੍ਹ ਕੇ ਟੀਚਰ ਬਣੇ ਹੋ। ਮੁੱਖ ਪ੍ਰਿੰਸੀਪਲ ਉਹ ਹੈ। ਤੁਸੀਂ ਆਉਂਦੇ ਵੀ ਉਨ੍ਹਾਂ ਦੇ ਕੋਲ ਹੋ। ਕਹਿੰਦੇ ਹਨ ਅਸੀਂ ਸ਼ਿਵਬਾਬਾ ਦੇ ਕੋਲ ਆਏ ਹਾਂ। ਅਰੇ, ਉਹ ਤਾਂ ਨਿਰਾਕਾਰ ਹੈ। ਹਾਂ, ਉਹ ਆਉਂਦੇ ਹਨ, ਇਸਦੇ ਤਨ ਵਿੱਚ ਇਸਲਈ ਕਹਿੰਦੇ ਹਨ ਬਾਪਦਾਦਾ ਦੇ ਕੋਲ ਜਾਂਦੇ ਹਾਂ। ਇਹ ਬਾਬਾ ਹੈ ਉਸਦਾ ਰੱਥ, ਜਿਸ ਤੇ ਉਨ੍ਹਾਂ ਦੀ ਸਵਾਰੀ ਹੈ। ਉਸਨੂੰ ਰੱਥ, ਘੋੜਾ, ਅਸ਼ਵ ਵੀ ਕਹਿੰਦੇ ਹਨ। ਇਸ ਤੇ ਵੀ ਇੱਕ ਕਥਾ ਹੈ - ਦਕਸ਼ ਪ੍ਰਜਾਪਿਤਾ ਨੇ ਯੱਗ ਰਚਿਆ। ਕਹਾਣੀ ਲਿਖ ਦਿੱਤੀ ਹੈ। ਪ੍ਰੰਤੂ ਇਵੇ ਤਾਂ ਹੈ ਨਹੀਂ।

ਸ਼ਿਵਭਗਵਾਨੁਵਾਚ - ਮੈਂ ਓਦੋ ਆਉਂਦਾ ਹਾਂ ਜਦੋ ਭਾਰਤ ਵਿੱਚ ਅਤਿ ਧਰਮ ਗਲਾਨੀ ਹੁੰਦੀ ਹੈ। ਗੀਤਾਵਾਦੀ ਭਾਵੇ ਕਹਿੰਦੇ ਹਨ - ਯਦਾ ਯਦਾਹਿ...ਪਰ ਮਤਲਬ ਨਹੀਂ ਸਮਝਦੇ ਹਨ। ਤੁਹਾਡਾ ਇਹ ਬੜਾ ਛੋਟਾ ਝਾੜ ਹੈ, ਇਸਨੂੰ ਤੂਫ਼ਾਨ ਵੀ ਲਗਨੇ ਹਨ। ਨਵਾਂ ਝਾੜ ਹੈ ਨਾ, ਫਿਰ ਇਹ ਫਾਊਂਡੇਸ਼ਨ ਵੀ ਹੈ। ਇੰਨੇ ਅਨੇਕ ਧਰਮਾਂ ਵਿੱਚ ਇੱਕ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦਾ ਸੈਪਲਿੰਗ ਲਗਾਉਂਦੇ ਹਨ। ਕਿੰਨੀ ਮਿਹਨਤ ਹੈ। ਹੋਰਾਂ ਨੂੰ ਮਿਹਨਤ ਨਹੀਂ ਲਗਦੀ ਹੈ। ਉਹ ਉਪਰ ਤੋਂ ਆਉਂਦੇ ਰਹਿੰਦੇ ਹਨ। ਇੱਥੇ ਤਾਂ ਜੋ ਸਤਿਯੁੱਗ-ਤ੍ਰੇਤਾ ਵਿੱਚ ਆਉਣ ਵਾਲੇ ਹਨ, ਉਨ੍ਹਾਂ ਦੀ ਆਤਮਾਵਾਂ ਬੈਠ ਪੜਦੀਆਂ ਹਨ। ਜਿਹੜੇ ਪਤਿਤ ਹਨ, ਉਨ੍ਹਾਂ ਨੂੰ ਪਾਵਨ ਦੇਵਤਾ ਬਨਾਉਣ ਦੇ ਲਈ ਬਾਪ ਬੈਠ ਪੜਾਉਂਦੇ ਹਨ। ਗੀਤਾ ਤਾਂ ਇਹ ਵੀ ਬੜੀ ਪੜਦੇ ਸਨ। ਜਿਵੇ ਹੁਣ ਆਤਮਾਵਾਂ ਨੂੰ ਯਾਦ ਕਰਕੇ ਦ੍ਰਿਸ਼ਟੀ ਦਿੱਤੀ ਜਾਂਦੀ ਹੈ ਤਾਂ ਜੋ ਪਾਪ ਕੱਟ ਜਾਣ। ਭਗਤੀ ਮਾਰਗ ਵਿੱਚ ਫਿਰ ਗੀਤਾ ਦੇ ਅੱਗੇ ਜਲ ਰੱਖ ਕੇ ਬੈਠ ਪੜਦੇ ਹਨ। ਸਮਝਦੇ ਹਨ ਪਿਤਰਾਂ ਦਾ ਉੱਧਾਰ ਹੋਵੇਗਾ ਇਸਲਈ ਪਿਤਰਾਂ ਨੂੰ ਯਾਦ ਕਰਦੇ ਹਨ। ਭਗਤੀ ਵਿੱਚ ਗੀਤਾ ਦਾ ਬਹੁਤ ਮਾਨ ਰੱਖਦੇ ਸੀ। ਅਰੇ, ਬਾਬਾ ਕੋਈ ਘਟ ਭਗਤ ਥੋੜੇ ਸੀ! ਰਮਾਇਣ ਆਦਿ ਸਭ ਪੜਦੇ ਸੀ। ਬੜੀ ਖੁਸ਼ੀ ਹੁੰਦੀ ਸੀ। ਉਹ ਸਭ ਪਾਸਟ ਹੋ ਗਿਆ।

ਹੁਣ ਬਾਪ ਕਹਿੰਦੇ ਹਨ ਬੀਤੀ ਨੂੰ ਯਾਦ ਨਾ ਕਰੋ । ਬੁੱਧੀ ਤੋਂ ਸਭ ਕੱਢ ਦਵੋ। ਬਾਬਾ ਨੇ ਸਥਾਪਨਾ, ਵਿਨਾਸ਼ ਅਤੇ ਰਾਜਧਾਨੀ ਦਾ ਸਾਕਸ਼ਾਤਕਾਰ ਕਰਵਾਇਆ ਤਾਂ ਉਹ ਪੱਕਾ ਹੋ ਗਿਆ। ਇਹ ਸਭ ਖ਼ਤਮ ਹੋਣਾ ਹੈ - ਇਹ ਪਤਾ ਨਹੀਂ ਸੀ। ਬਾਬਾ ਨੇ ਸਮਝਾਇਆ - ਇਹ ਸਭ ਹੋਵੇਗਾ। ਦੇਰ ਥੋੜੀ ਹੀ ਹੈ। ਅਸੀਂ ਜਾ ਕੇ ਫਲਾਣਾ ਰਾਜਾ ਬਣਾਂਗਾ। ਪਤਾ ਨਹੀਂ, ਬਾਬਾ ਕੀ-ਕੀ ਸਮਝਾਉਂਦੇ ਰਹਿੰਦੇ ਸਨ। ਤੁਸੀਂ ਬੱਚੇ ਜਾਣਦੇ ਹੋ ਬਾਬਾ ਦੀ ਪ੍ਰਵੇਸ਼ਤਾ ਕਿਵੇਂ ਹੋਈ। ਇਹ ਗੱਲਾਂ ਮਨੁੱਖ ਨਹੀਂ ਜਾਣਦੇ ਹਨ। ਬ੍ਰਹਮਾ, ਵਿਸ਼ਨੂੰ ਅਤੇ ਸ਼ੰਕਰ ਦਾ ਨਾਮ ਤਾਂ ਲੈਂਦੇ ਹਨ ਪਰ ਇੰਨਾ ਤਿੰਨਾਂ ਵਿੱਚ ਭਗਵਾਨ ਕਿਸ ਵਿੱਚ ਪ੍ਰਵੇਸ਼ ਕਰਦੇ ਹਨ, ਮਤਲਬ ਨਹੀਂ ਜਾਣਦੇ ਹਨ। ਉਹ ਲੋਕ ਵਿਸ਼ਨੂੰ ਦਾ ਨਾਮ ਲੈਂਦੇ ਹਨ। ਹੁਣ ਉਹ ਤਾਂ ਹੈ ਦੇਵਤਾ। ਉਹ ਕਿਵੇਂ ਪੜਾਉਣਗੇ। ਬਾਬਾ ਖੁਦ ਦੱਸਦੇ ਹਨ ਮੈਂ ਇਸ ਵਿੱਚ ਪ੍ਰਵੇਸ਼ ਕਰਦਾ ਹਾਂ ਇਸਲਈ ਦਿਖਾਇਆ ਹੈ - ਬ੍ਰਹਮਾ ਦਵਾਰਾ ਸਥਾਪਨਾ। ਉਹ ਪਾਲਣਾ ਉਹ ਹੈ ਵਿਨਾਸ਼। ਇਹ ਬੜੀਆਂ ਸਮਝਣ ਦੀਆਂ ਗੱਲਾਂ ਹਨ। ਭਗਵਾਨੁਵਾਚ - ਮੈਂ ਤੁਹਾਨੂੰ ਰਾਜਯੋਗ ਸਿਖਾਉਂਦਾ ਹਾਂ। ਉਹ ਭਗਵਾਨ ਕਦੋ ਆਇਆ ਜੋ ਰਾਜਯੋਗ ਸਿਖਾਇਆ ਅਤੇ ਰਾਜਾਈ ਪਦ ਦਵਾਇਆ। ਇਹ ਹੁਣ ਤੁਸੀਂ ਸਮਝਦੇ ਹੋ। 84 ਜਨਮਾਂ ਦਾ ਰਾਜ ਵੀ ਸਮਝਾਇਆ ਹੈ। ਪੂਜੀਏ-ਪੂਜਾਰੀ ਦਾ ਵੀ ਸਮਝਾਇਆ ਹੈ। ਵਿਸ਼ਵ ਵਿੱਚ ਸ਼ਾਂਤੀ ਦਾ ਰਾਜ ਇੰਨਾ ਲਕਸ਼ਮੀ - ਨਰਾਇਣ ਦਾ ਸੀ ਨਾ, ਜੋ ਸਾਰੀ ਦੁਨੀਆ ਚਾਹੁੰਦੀ ਹੈ। ਜਦੋ ਲਕਸ਼ਮੀ -ਨਰਾਇਣ ਦਾ ਰਾਜ ਸੀ ਤਾਂ ਉਸ ਵੇਲੇ ਸਭ ਸ਼ਾਂਤੀਧਾਮ ਵਿੱਚ ਸਨ। ਅਸੀਂ ਹੁਣ ਸ਼੍ਰੀਮਤ ਤੇ ਇਹ ਕੰਮ ਕਰ ਰਹੇ ਹਾਂ। ਅਨੇਕ ਵਾਰ ਕੀਤਾ ਹੈ ਅਤੇ ਕਰਦੇ ਰਹਾਂਗੇ। ਇਹ ਵੀ ਜਾਣਦੇ ਹਾਂ - ਕੋਟਾਂ ਵਿੱਚ ਕੋਈ ਨਿਕਲੇਗਾ। ਦੇਵੀ - ਦੇਵਤਾ ਧਰਮ ਵਾਲਿਆਂ ਨੂੰ ਹੀ ਟੱਚ ਹੋਵੇਗਾ। ਭਾਰਤ ਦੀ ਹੀ ਗੱਲ ਹੈ। ਜੋ ਇਸ ਕੁੱਲ ਦੇ ਹੋਣਗੇ ਉਹ ਨਿਕਲ ਰਹੇ ਹਨ ਅਤੇ ਨਿਕਲਦੇ ਰਹਿਣਗੇ। ਜਿਵੇ ਤੁਸੀਂ ਨਿਕਲੇ ਹੋ, ਓਵੇ ਹੋਰ ਪਰਜਾ ਵੀ ਬਣਦੀ ਜਾਵੇਗੀ। ਜੋ ਚੰਗਾ ਪੜਦੇ ਉਹ ਚੰਗਾ ਪਦ ਪਾਉਂਦੇ ਹਨ। ਮੁੱਖ ਹੈ ਗਿਆਨ ਯੋਗ। ਯੋਗ ਲਈ ਗਿਆਨ ਵੀ ਚਾਹੀਦਾ ਹੈ। ਫਿਰ ਪਾਵਰ ਹਾਊਸ ਨਾਲ ਯੋਗ ਚਾਹੀਦਾ ਹੈ। ਯੋਗ ਨਾਲ ਵਿਕਰਮ ਵਿਨਾਸ਼ ਹੋਣਗੇ ਅਤੇ ਹੈਲਥੀ-ਵੇਲਥੀ ਬਣਾਂਗੇ। ਪਾਸ ਵਿਦ ਆਨਰ ਵੀ ਹੋਵਾਂਗੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਜਿਹੜੀ ਗੱਲ ਬੀਤ ਗਈ, ਉਸਦਾ ਚਿੰਤਨ ਨਹੀਂ ਕਰਨਾ ਹੈ। ਹੁਣ ਤੱਕ ਜੋ ਪੜ੍ਹਿਆ ਹੈ ਉਸਨੂੰ ਭੁੱਲਣਾ ਹੈ, ਇੱਕ ਬਾਪ ਤੋਂ ਸੁਣਨਾ ਹੈ ਅਤੇ ਆਪਣੇ ਬ੍ਰਾਹਮਣ ਕੁੱਲ ਨੂੰ ਸਦਾ ਯਾਦ ਰੱਖਣਾ ਹੈ।

2. ਪੂਰਾ ਨਿਸ਼ਚੈ ਬੁੱਧੀ ਹੋ ਕੇ ਰਹਿਣਾ ਹੈ। ਕਿਸੇ ਵੀ ਗੱਲ ਵਿੱਚ ਸੰਸ਼ੇ ਨਹੀਂ ਉਠਾਓਨਾ ਹੈ। ਇਸ਼ਵਰੀਏ ਸੰਗ ਅਤੇ ਪੜਾਈ ਕਦੇ ਨਹੀਂ ਛੱਡਣੀ ਹੈ।

ਵਰਦਾਨ:-
ਰੂਹਾਨੀ ਮਾਸ਼ੂਕ ਦੀ ਆਕਰਸ਼ਣ ਵਿੱਚ ਆਕਰਸ਼ਿਤ ਹੋ ਮਿਹਨਤ ਤੋਂ ਮੁਕਤ ਹੋਣ ਵਾਲੇ ਰੂਹਾਨੀ ਆਸ਼ਿਕ ਭਵ

ਮਾਸ਼ੂਕ ਆਪਣੇ ਖੋਏ ਹੋਏ ਆਸ਼ਿਕਾਂ ਨੂੰ ਦੇਖ ਖੁਸ਼ ਹੁੰਦੇ ਹਨ। ਰੂਹਾਨੀ ਆਕਰਸ਼ਣ ਨਾਲ ਆਕਰਸ਼ਿਤ ਹੋ ਆਪਣੇ ਸੱਚੇ ਮਾਸ਼ੂਕ ਨੂੰ ਜਾਣ ਲਿਆ, ਪਾ ਲਿਆ, ਸਹੀ ਠਿਕਾਣੇ ਤੇ ਪਹੂੰਚ ਗਏ। ਜਦੋਂ ਅਜਿਹੀਆਂ ਆਸ਼ਿਕ ਆਤਮਾਵਾਂ ਇਸ ਮੁਹੱਬਤ ਦੀ ਲਕੀਰ ਦੇ ਅੰਦਰ ਪਹੁੰਚਦੀਆਂ ਹਨ ਤਾਂ ਅਨੇਕ ਤਰ੍ਹਾਂ ਦੀ ਮਿਹਨਤ ਤੋਂ ਛੁੱਟ ਜਾਂਦੀਆਂ ਹਨ ਕਿਉਂਕਿ ਉੱਥੇ ਗਿਆਨ ਸਾਗਰ ਦੇ ਸਨੇਹ ਦੀ ਲਹਿਰਾਂ, ਸ਼ਕਤੀ ਦੀਆਂ ਲਹਿਰਾ … ਸਦਾ ਦੇ ਲਈ ਰਿਫਰੇਸ਼ ਕਰ ਦਿੰਦਿਆਂ ਹਨ। ਇਹ ਮਨੋਰਜਨ ਦਾ ਵਿਸ਼ੇਸ਼ ਸਥਾਨ, ਮਿਲਣ ਦਾ ਸਥਾਨ ਤੁਸੀਂ ਆਸ਼ਿਕਾਂ ਦੇ ਲਈ ਮਾਸ਼ੂਕ ਨੇ ਬਣਾਇਆ ਹੈ।

ਸਲੋਗਨ:-
ਏਕਾਂਤਵਾਸੀ ਬਣਨ ਦੇ ਨਾਲ -ਨਾਲ ਇਕਨਾਮੀ ਅਤੇ ਏਕਾਨਾਮੀ ਵਾਲੇ ਬਣੋ।