26.04.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਸ਼ਰੀਰ ਨਿਰਵਾਹ ਭਾਵ ਕਰਮ ਕਰਦੇ ਹੋਏ ਬੇਹੱਦ ਦੀ ਤਰੱਕੀ ਕਰੋ , ਜਿੰਨੀ ਚੰਗੀ ਤਰ੍ਹਾਂ ਬੇਹੱਦ ਦੀ ਪੜ੍ਹਾਈ ਪੜ੍ਹੋਗੇ , ਓਨੀ ਤਰੱਕੀ ਹੋਵੇਗੀ ”

ਪ੍ਰਸ਼ਨ:-
ਤੁਸੀਂ ਬੱਚੇ ਜੋ ਬੇਹੱਦ ਦੀ ਪੜ੍ਹਾਈ ਪੜ੍ਹ ਰਹੇ ਹੋ, ਇਸ ਵਿੱਚ ਸਭ ਤੋਂ ਉੱਚਾ ਡਿਫਿਕਲਟ ਸਬਜੈਕਟ ਕਿਹੜਾ ਹੈ ?

ਉੱਤਰ:-
ਇਸ ਪੜ੍ਹਾਈ ਵਿੱਚ ਸਭ ਤੋਂ ਉੱਚਾ ਸਬਜੈਕਟ ਹੈ ਭਰਾ - ਭਰਾ ਦੀ ਦ੍ਰਿਸ਼ਟੀ ਪੱਕੀ ਕਰਨਾ। ਬਾਪ ਨੇ ਗਿਆਨ ਦਾ ਜੋ ਤੀਜਾ ਨੇਤਰ ਦਿੱਤਾ ਹੈ ਉਸ ਨੇਤਰ ਨਾਲ ਆਤਮਾ ਭਰਾ - ਭਰਾ ਨੂੰ ਵੇਖੋ। ਅੱਖਾਂ ਜਰਾ ਵੀ ਧੋਖਾ ਨਾ ਦੇਣ। ਕਿਸੇ ਵੀ ਦੇਹਧਾਰੀ ਦੇ ਨਾਮ - ਰੂਪ ਵਿੱਚ ਬੁੱਧੀ ਨਾ ਜਾਵੇ। ਬੁੱਧੀ ਵਿੱਚ ਜਰਾ ਵੀ ਵਿਕਾਰੀ ਛੀ - ਛੀ ਸੰਕਲਪ ਨਾ ਚਲਣ। ਇਹ ਹੈ ਮਿਹਨਤ। ਇਸ ਸਬਜੈਕਟ ਵਿੱਚ ਪਾਸ ਹੋਣ ਵਾਲੇ ਵਿਸ਼ਵ ਦਾ ਮਾਲਿਕ ਬਣ ਜਾਣਗੇ।

ਓਮ ਸ਼ਾਂਤੀ
ਬੇਹੱਦ ਦਾ ਬਾਪ ਬੈਠ ਬੇਹੱਦ ਦੇ ਬੱਚਿਆਂ ਨੂੰ ਸਮਝਾਉਂਦੇ ਹਨ। ਹਰ ਇੱਕ ਗੱਲ ਇੱਕ ਹੱਦ ਦੀ ਹੁੰਦੀ ਹੈ, ਦੂਜੀ ਬੇਹੱਦ ਦੀ ਵੀ ਹੁੰਦੀ ਹੈ। ਇਨਾਂ ਸਮਾਂ ਤੁਸੀਂ ਹੱਦ ਵਿੱਚ ਸੀ, ਹੁਣ ਬੇਹੱਦ ਵਿੱਚ ਹੋ। ਤੁਹਾਡੀ ਪੜ੍ਹਾਈ ਵੀ ਬੇਹੱਦ ਦੀ ਹੈ। ਬੇਹੱਦ ਦੀ ਬਾਦਸ਼ਾਹੀ ਲਈ ਪੜ੍ਹਾਈ ਹੈ, ਇਸ ਤੋਂ ਵੱਡੀ ਪੜ੍ਹਾਈ ਕੋਈ ਹੁੰਦੀ ਨਹੀਂ। ਕੌਣ ਪੜ੍ਹਾਉਂਦਾ ਹੈ? ਬੇਹੱਦ ਦਾ ਬਾਪ ਰੱਬ। ਸ਼ਰੀਰ ਨਿਰਵਾਹ ਅਰਥ ਵੀ ਸਭ ਕੁਝ ਕਰਨਾ ਹੈ। ਫਿਰ ਆਪਣੀ ਤਰੱਕੀ ਲਈ ਵੀ ਕੁਝ ਕਰਨਾ ਹੁੰਦਾ ਹੈ। ਬਹੁਤ ਲੋਕ ਨੌਕਰੀ ਕਰਦੇ ਹੋਏ ਵੀ ਤਰੱਕੀ ਲਈ ਪੜ੍ਹਦੇ ਰਹਿੰਦੇ ਹਨ। ਉੱਥੇ ਹੈ ਹੱਦ ਦੀ ਤਰੱਕੀ, ਇੱਥੇ ਬੇਹੱਦ ਦੇ ਬਾਪ ਕੋਲ ਹੈ ਬੇਹੱਦ ਦੀ ਤਰੱਕੀ। ਬਾਪ ਕਹਿੰਦੇ ਹਨ ਹੱਦ ਦੀ ਅਤੇ ਬੇਹੱਦ ਦੀ ਦੋਨਾਂ ਦੀ ਤਰੱਕੀ ਕਰੋ। ਬੁੱਧੀ ਤੋਂ ਸਮਝਦੇ ਹੋ ਸਾਨੂੰ ਬੇਹੱਦ ਦੀ ਸੱਚੀ ਕਮਾਈ ਹੁਣ ਕਰਨੀ ਹੈ। ਇੱਥੇ ਤਾਂ ਸਭ ਕੁੱਝ ਮਿੱਟੀ ਵਿੱਚ ਮਿਲ ਜਾਣਾ ਹੈ। ਜਿੰਨਾ - ਜਿੰਨਾ ਤੁਸੀਂ ਬੇਹੱਦ ਦੀ ਕਮਾਈ ਵਿੱਚ ਜ਼ੋਰ ਭਰਦੇ ਜਾਓਗੇ ਤਾਂ ਹੱਦ ਦੀ ਕਮਾਈ ਦੀਆਂ ਗੱਲਾਂ ਭੁੱਲਦੀਆਂ ਜਾਣਗੀਆਂ। ਸਭ ਸਮਝ ਜਾਣਗੇ ਕਿ ਹੁਣ ਵਿਨਾਸ਼ ਹੋਣਾ ਹੈ। ਵਿਨਾਸ਼ ਨੇੜੇ ਆਵੇਗਾ ਤਾਂ ਰੱਬ ਨੂੰ ਵੀ ਲੱਭਣਗੇ। ਵਿਨਾਸ਼ ਹੁੰਦਾ ਹੈ ਤਾਂ ਜਰੂਰ ਸਥਾਪਨਾ ਕਰਨ ਵਾਲਾ ਵੀ ਹੋਵੇਗਾ। ਦੁਨੀਆ ਤੇ ਕੁਝ ਵੀ ਨਹੀਂ ਜਾਣਦੀ। ਤੁਸੀਂ ਪ੍ਰਜਾਪਿਤਾ ਬ੍ਰਹਮਾਕੁਮਾਰ - ਕੁਮਾਰੀਆਂ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ ਪੜ੍ਹਾਈ ਪੜ੍ਹ ਰਹੇ ਹੋ। ਹਾਸਟਲ ਵਿੱਚ ਉਹ ਸਟੂਡੈਂਟ ਰਹਿੰਦੇ ਹਨ ਜੋ ਪੜ੍ਹਦੇ ਹਨ। ਪਰ ਇਹ ਹਾਸਟਲ ਤਾਂ ਨਿਆਰਾ ਹੈ। ਇਸ ਹਾਸਟਲ ਵਿੱਚ ਤਾਂ ਕਈ ਇਵੇਂ ਹੀ ਰਹਿੰਦੇ ਹਨ, ਜੋ ਸ਼ੁਰੂ ਤੋਂ ਚਲੇ ਆਏ ਉਹ ਹੀ ਰਹਿ ਗਏ। ਇਵੇਂ ਹੀ ਆ ਗਏ। ਵਰਾਇਟੀ ਆ ਗਏ। ਇੰਝ ਨਹੀਂ, ਕਿ ਸਾਰੇ ਚੰਗੇ ਹੀ ਆਏ ਹਨ। ਛੋਟੇ - ਛੋਟੇ ਬੱਚੇ ਵੀ ਤੁਸੀਂ ਲੈ ਆਏ। ਤੁਸੀਂ ਬੱਚਿਆਂ ਨੂੰ ਵੀ ਸੰਭਾਲਦੇ ਸੀ। ਫਿਰ ਉਹਨਾਂ ਵਿੱਚੋਂ ਕਿੰਨੇ ਚਲੇ ਗਏ। ਬਗੀਚੇ ਵਿੱਚ ਫ਼ਲ ਵੀ ਵੇਖੋ, ਪੰਛੀ ਵੀ ਵੇਖੋ ਕਿਵੇਂ ਟਿਕਲੂ - ਟਿਕਲੂ ਕਰਦੇ ਹਨ। ਇਹ ਮਨੁੱਖ ਸ੍ਰਿਸ਼ਟੀ ਵੀ ਇਸ ਸਮੇਂ ਇਵੇਂ ਦੀ ਹੈ। ਸਾਡੇ ਵਿੱਚ ਕੋਈ ਸੱਭਿਅਤਾ ਨਹੀਂ ਸੀ। ਸੱਭਿਅਤਾ ਵਾਲਿਆਂ ਦੀ ਮਹਿਮਾ ਗਾਉਂਦੇ ਸੀ। ਕਹਿੰਦੇ ਸੀ ਅਸੀਂ ਨਿਰਗੁਣ ਹਾਰੇ ਵਿੱਚ ਕੋਈ ਗੁਣ ਨਾਹੀਂ...। ਭਾਵੇਂ ਕਿੰਨੇ ਹੀ ਵੱਡੇ ਆਦਮੀ ਆਉਂਦੇ ਹਨ, ਫੀਲ ਕਰਦੇ ਹਨ ਕਿ ਅਸੀਂ ਰਚਤਾ ਬਾਪ ਅਤੇ ਰਚਨਾ ਦੇ ਆਦਿ - ਮੱਧ - ਅੰਤ ਨੂੰ ਨਹੀਂ ਜਾਣਦੇ। ਫਿਰ ਉਹ ਕਿਸ ਕੰਮ ਦੇ। ਤੁਸੀਂ ਵੀ ਕੁਝ ਕੰਮ ਦੇ ਨਹੀਂ ਸੀ। ਹੁਣ ਤੁਸੀਂ ਸਮਝਦੇ ਹੋ ਬਾਪ ਦੀ ਕਮਾਲ ਹੈ। ਬਾਪ ਵਿਸ਼ਵ ਦਾ ਮਲਿਕ ਬਣਾਉਂਦੇ ਹਨ। ਜੋ ਰਾਜਾਈ ਸਾਡੇ ਤੋਂ ਕੋਈ ਵੀ ਖੋਹ ਨਹੀਂ ਸਕਦਾ। ਕੋਈ ਜਰਾ ਵੀ ਵਿਘਣ ਨਹੀਂ ਪਾ ਸਕਦਾ। ਅਸੀਂ ਕੀ ਤੋਂ ਕੀ ਬਣਦੇ ਹਾਂ! ਤੇ ਇਵੇਂ ਦੇ ਬਾਪ ਦੀ ਸ਼੍ਰੀਮਤ ਤੇ ਜਰੂਰ ਚਲਣਾ ਚਾਹੀਦਾ ਹੈ। ਭਾਵੇਂ ਦੁਨੀਆ ਵਿੱਚ ਕਿੰਨੀ ਗਲਾਣੀ, ਹੰਗਾਮੇ ਆਦਿ ਹੁੰਦੇ ਹਨ। ਇਹ ਕੋਈ ਨਵੀਂ ਗੱਲ ਨਹੀਂ ਹੈ। 5000 ਵਰ੍ਹੇ ਪਹਿਲੇ ਵੀ ਹੋਇਆ ਸੀ। ਸ਼ਾਸਤਰਾਂ ਵਿੱਚ ਵੀ ਹੈ। ਬੱਚਿਆਂ ਨੂੰ ਦੱਸਿਆ ਹੈ ਕਿ ਇਹ ਜੋ ਭਗਤੀ ਮਾਰਗ ਦੇ ਸ਼ਾਸਤਰ ਹਨ, ਇਹ ਫਿਰ ਭਗਤੀ ਮਾਰਗ ਵਿੱਚ ਪੜ੍ਹਨਗੇ। ਇਸ ਸਮੇਂ ਤੁਸੀਂ ਗਿਆਨ ਨਾਲ ਸੁੱਖਧਾਮ ਵਿੱਚ ਜਾਓਗੇ। ਉਸਦੇ ਲਈ ਪੂਰਾ ਪੁਰਸ਼ਾਰਥ ਕਰਨਾ ਚਾਹੀਦਾ ਹੈ। ਜਿੰਨਾ ਪੁਰਸ਼ਾਰਥ ਹੁਣ ਕਰੋਗੇ ਉਨਾਂ, ਪੁਰਸ਼ਾਰਥ ਕਲਪ - ਕਲਪ ਹੋਵੇਗਾ। ਆਪਣੇ ਅੰਦਰ ਜਾਂਚ ਕਰਨੀ ਹੈ - ਕਿੱਥੋਂ ਤੱਕ ਅਸੀਂ ਉੱਚਾ ਪਦ ਪਾਵਾਂਗੇ। ਇਹ ਤਾਂ ਹਰ ਇੱਕ ਸਟੂਡੈਂਟ ਸਮਝ ਸਕਦਾ ਹੈ ਕੀ ਅਸੀਂ ਜਿੰਨਾ ਚੰਗਾ ਪੜ੍ਹਾਂਗੇ ਉਨਾਂ ਉੱਚਾ ਜਾਵਾਂਗੇ। ਇਹ ਸਾਡੇ ਤੋਂ ਹੁਸ਼ਿਆਰ ਹੈ ਅਸੀਂ ਵੀ ਹੁਸ਼ਿਆਰ ਬਣੀਏ। ਵਪਾਰੀਆਂ ਵਿੱਚ ਵੀ ਇੰਝ ਹੁੰਦਾ ਹੈ - ਮੈ ਇਨ੍ਹਾਂ ਤੋਂ ਉੱਪਰ ਜਾਵਾਂ ਮਤਲਬ ਹੁਸ਼ਿਆਰ ਬਣਾ। ਅਲਪਕਾਲ ਸੁੱਖ ਦੇ ਲਈ ਮਿਹਨਤ ਕਰਦੇ ਹਨ। ਬਾਪ ਕਹਿੰਦੇ ਹਨ ਮਿੱਠੇ - ਮਿੱਠੇ ਬੱਚਿਓਂ, ਮੈ ਤੁਹਾਡਾ ਕਿੰਨਾ ਵੱਡਾ ਬਾਪ ਹਾਂ। ਸਾਕਾਰੀ ਬਾਪ ਵੀ ਹੈ ਤਾਂ ਨਿਰਾਕਾਰੀ ਵੀ ਹੈ। ਦੋਵੇਂ ਇਕੱਠੇ ਹਨ। ਦੋਵੇਂ ਮਿਲ ਕੇ ਕਹਿੰਦੇ ਹਨ ਮਿੱਠੇ ਬੱਚੇ, ਹੁਣ ਤੁਸੀਂ ਬੇਹੱਦ ਦੀ ਪੜ੍ਹਾਈ ਨੂੰ ਸਮਝ ਗਏ ਹੋ। ਹੋਰ ਤੇ ਕੋਈ ਜਾਣਦਾ ਨਹੀਂ। ਪਹਿਲੀ ਗੱਲ ਤਾਂ ਸਾਨੂੰ ਪੜ੍ਹਾਉਣ ਵਾਲਾ ਕੌਣ ਹੈ? ਰੱਬ ਕੀ ਪੜ੍ਹਾਉਂਦਾ ਹੈ ? ਰਾਜਯੋਗ। ਤੁਸੀਂ ਰਾਜਰਿਸ਼ੀ ਹੋ। ਉਹ ਹਨ ਹੱਠਯੋਗੀ। ਉਹ ਵੀ ਹਨ ਰਿਸ਼ੀ ਪਰ ਹੱਦ ਦੇ। ਉਹ ਕਹਿੰਦੇ ਹਨ ਅਸੀਂ ਘਰਬਾਰ ਛੱਡਿਆ ਹੈ। ਇਹ ਕੋਈ ਚੰਗਾ ਕੰਮ ਕੀਤਾ ਹੈ ਕੀ ? ਤੁਸੀਂ ਘਰਬਾਰ ਉਦੋਂ ਛੱਡਦੇ ਹੋ ਜਦ ਤੁਹਾਨੂੰ ਵਿਕਾਰ ਦੇ ਲਈ ਤੰਗ ਕਰਦੇ ਹਨ। ਉਨ੍ਹਾਂ ਨੂੰ ਕੀ ਤੰਗੀ ਹੋਈ ? ਤੁਹਾਨੂੰ ਮਾਰ ਪਈ ਤਾਂ ਤੁਸੀਂ ਭੱਜੀਆਂ ਹੋ। ਇੱਕ - ਇੱਕ ਤੋਂ ਪੁੱਛੋ, ਕੁਮਾਰੀਆਂ ਨੇ, ਇਸਤਰੀਆਂ ਨੇ ਕਿੰਨੀ ਮਾਰ ਖਾਧੀ ਹੈ, ਤਾਂ ਕਰਕੇ ਤਾਂ ਚਲੀ ਆਈਆਂ। ਸ਼ੁਰੂ ਵਿੱਚ ਕਿੰਨੇ ਆਏ, ਇੱਥੇ ਮਿਲਦਾ ਸੀ ਗਿਆਨ ਅੰਮ੍ਰਿਤ ਤਾਂ ਚਿੱਠੀ ਲੈ ਆਈਆਂ ਕਿ ਅਸੀਂ ਗਿਆਨ ਅੰਮ੍ਰਿਤ ਪੀਣ ਓਮ ਰਾਧੇ ਦੇ ਕੋਲ ਜਾ ਰਹੇ ਹਾਂ। ਇਹ ਵਿਕਾਰਾਂ ਤੇ ਝਗੜਾ, ਹੰਗਾਮਾ ਸ਼ੁਰੂ ਤੋਂ ਚਲਦਾ ਆ ਰਿਹਾ ਹੈ। ਬੰਦ ਉਦੋਂ ਹੋਏਗਾ ਜਦੋਂ ਅਸੁਰੀ ਦੁਨੀਆ ਦਾ ਵਿਨਾਸ਼ ਹੋਏਗਾ। ਫਿਰ ਅੱਧੇ ਕਲਪ ਵਾਸਤੇ ਬੰਦ ਹੋ ਜਾਏਗਾ।

ਹੁਣ ਤੁਸੀਂ ਬੱਚੇ ਬੇਹੱਦ ਦੇ ਬਾਪ ਤੋਂ ਪ੍ਰਾਲਬਧ ਲੈਂਦੇ ਹੋ। ਬੇਹੱਦ ਦਾ ਬਾਪ ਸਾਰਿਆਂ ਨੂੰ ਬੇਹੱਦ ਦੀ ਪ੍ਰਾਲਬਧ ਦਿੰਦੇ ਹਨ। ਹੱਦ ਦੇ ਬਾਪ ਹੱਦ ਦੀ ਪ੍ਰਾਲਬਧ ਦਿੰਦੇ ਹਨ। ਉਹ ਵੀ ਸਿਰਫ ਬੱਚਿਆਂ ਨੂੰ ਹੀ ਵਰਸਾ ਮਿਲਦਾ ਹੈ। ਇੱਥੇ ਬਾਪ ਕਹਿੰਦੇ ਹਨ - ਤੁਸੀਂ ਬੱਚੀ ਹੋ ਜਾਂ ਬੱਚਾ, ਦੋਨੋ ਵਰਸੇ ਦੇ ਹੱਕਦਾਰ ਹਨ। ਉਸ ਲੌਕਿਕ ਬਾਪ ਦੇ ਕੋਲ ਭੇਦ ਰਹਿੰਦਾ ਹੈ, ਸਿਰਫ ਬੱਚੇ ਨੂੰ ਵਾਰਿਸ ਬਣਾਉਂਦੇ ਹਨ। ਔਰਤ ਨੂੰ ਹਾਫ ਪਾਰਟਨਰ ਕਹਿੰਦੇ ਹਨ ਪਰ ਉਨ੍ਹਾਂ ਨੂੰ ਵੀ ਹਿੱਸਾ ਦਿੰਦੇ ਨਹੀਂ। ਬੱਚੇ ਹੀ ਸੰਭਾਲ ਲੈਂਦੇ ਹਨ। ਬਾਪ ਦਾ ਬੱਚਿਆਂ ਵਿੱਚ ਮੋਹ ਰਹਿੰਦਾ ਹੈ। ਇਹ ਬਾਪ ਤਾਂ ਕਾਇਦੇ ਅਨੁਸਾਰ ਸਾਰੇ ਬੱਚਿਆਂ (ਆਤਮਾਵਾਂ) ਨੂੰ ਵਰਸਾ ਦਿੰਦੇ ਹਨ। ਇੱਥੇ ਬੱਚਾ ਜਾਂ ਬੱਚੀ ਦਾ ਭੇਦ ਪਤਾ ਹੀ ਨਹੀਂ। ਤੁਸੀਂ ਕਿੰਨੇ ਸੁੱਖ ਦਾ ਵਰਸਾ ਬੇਹੱਦ ਦੇ ਬਾਪ ਤੋਂ ਲੈਂਦੇ ਹੋ। ਫਿਰ ਵੀ ਪੂਰਾ ਪੜ੍ਹਦੇ ਨਹੀਂ। ਪੜ੍ਹਾਈ ਨੂੰ ਛੱਡ ਦਿੰਦੇ ਹਨ। ਬੱਚੀਆਂ ਲਿਖਦੀਆਂ ਹਨ - ਫਲਾਨੇ ਨੇ ਬਲੱਡ ਨਾਲ ਲਿੱਖ ਕੇ ਦਿੱਤਾ। ਹੁਣ ਨਹੀਂ ਆਉਂਦਾ ਹੈ। ਬਲੱਡ ਨਾਲ ਵੀ ਲਿੱਖਦੇ ਹਨ - ਬਾਬਾ, ਤੁਸੀਂ ਪਿਆਰ ਕਰੋ ਜਾਂ ਠੁਕਰਾਓ, ਅਸੀਂ ਤੁਹਾਨੂੰ ਕਦੀ ਨਹੀਂ ਛੱਡਾਂਗੇ। ਪਰ ਪਰਵਰਿਸ਼ ਲੈਕੇ ਫਿਰ ਵੀ ਚਲੇ ਜਾਂਦੇ ਹਨ। ਬਾਪ ਨੇ ਸਮਝਾਇਆ ਹੈ - ਇਹ ਸਭ ਡਰਾਮਾ ਹੈ। ਕੋਈ ਅਸ਼ਚਰਿਆਵਤ ਭਗੰਤੀ ਹੋਣਗੇ। ਇੱਥੇ ਬੈਠੇ ਹਨ ਤਾਂ ਨਿਸ਼ਚਾ ਹੈ, ਇਵੇਂ ਦੇ ਬੇਹੱਦ ਦੇ ਬਾਪ ਨੂੰ ਅਸੀਂ ਕਿਵੇਂ ਛੱਡਾਂਗੇ। ਇਹ ਤਾਂ ਪੜ੍ਹਾਈ ਵੀ ਹੈ। ਗਰੰਟੀ ਵੀ ਕਰਦੇ ਹਨ ਅਸੀਂ ਨਾਲ ਲੈ ਜਾਵਾਂਗੇ। ਸਤਿਯੁੱਗ ਆਦਿ ਵਿੱਚ ਇੰਨੇ ਮਨੁੱਖ ਨਹੀਂ ਸਨ। ਹੁਣ ਸੰਗਮ ਤੇ ਸਾਰੇ ਮਨੁੱਖ ਹਨ, ਸਤਿਯੁੱਗ ਵਿੱਚ ਬਹੁਤ ਥੋੜੇ ਹੋਣਗੇ। ਇੰਨੇ ਸਾਰੇ ਧਰਮਾਂ ਵਾਲੇ ਕੋਈ ਵੀ ਨਹੀਂ ਰਹਿਣਗੇ। ਉਸਦੀ ਸਾਰੀ ਤਿਆਰੀ ਹੋ ਰਹੀ ਹੈ। ਇਹ ਸ਼ਰੀਰ ਛੱਡ ਸ਼ਾਂਤੀਧਾਮ ਚਲੇ ਜਾਣਗੇ। ਹਿਸਾਬ - ਕਿਤਾਬ ਚੁਕਤੂ ਕਰ ਜਿੱਥੋਂ ਪਾਰ੍ਟ ਵਜਾਉਣ ਆਏ ਹਨ, ਉੱਥੇ ਚਲੇ ਜਾਣਗੇ। ਉਹ ਤਾਂ ਹੁੰਦਾ ਹੈ ਦੋ ਘੰਟੇ ਦਾ ਨਾਟਕ, ਇਹ ਹੈ ਬੇਹੱਦ ਦਾ ਨਾਟਕ। ਤੁਸੀਂ ਜਾਣਦੇ ਹੋ ਅਸੀਂ ਉਸ ਘਰ ਦੇ ਰਹਿਵਾਸੀ ਹਾਂ ਅਤੇ ਹੈ ਵੀ ਇੱਕ ਬਾਪ ਦੇ ਬੱਚੇ। ਰਹਿਣ ਦਾ ਸਥਾਨ ਹੈ ਨਿਰਵਾਣ ਧਾਮ, ਵਾਣੀ ਤੋਂ ਪਰੇ। ਉੱਥੇ ਆਵਾਜ਼ ਨਹੀਂ ਹੁੰਦੀ। ਮਨੁੱਖ ਸਮਝਦੇ ਹਨ ਬ੍ਰਹਮ ਵਿੱਚ ਲੀਨ ਹੋ ਜਾਂਦੇ ਹਨ। ਬਾਬਾ ਕਹਿੰਦੇ ਹਨ ਆਤਮਾ ਅਵਿਨਾਸ਼ੀ ਹੈ, ਉਸਦਾ ਕਦੀ ਵਿਨਾਸ਼ ਨਹੀਂ ਹੋ ਸਕਦਾ। ਕਿੰਨੀਆਂ ਜੀਵ ਆਤਮਾਵਾਂ ਹਨ। ਅਵਿਨਾਸ਼ੀ ਆਤਮਾ ਜੀਵ ਦੁਆਰਾ ਪਾਰ੍ਟ ਵਜਾਉਂਦੀ ਹੈ। ਸਾਰੀਆਂ ਆਤਮਾਵਾਂ ਡਰਾਮਾ ਦੇ ਐਕਟਰਸ ਹਨ। ਰਹਿਣ ਦਾ ਸਥਾਨ ਇਹ ਬ੍ਰਹਮਾਂਡ ਉਹ ਘਰ ਹੈ। ਆਤਮਾ ਅੰਡੇ ਮਿਸਲ ਵਿਖਾਈ ਦਿੰਦੀ ਹੈ। ਉੱਥੇ ਬ੍ਰਹਮਾਂਡ ਵਿੱਚ ਉਹਨਾਂ ਦੇ ਰਹਿਣ ਦਾ ਸਥਾਨ ਹੈ। ਹਰ ਇੱਕ ਗੱਲ ਨੂੰ ਚੰਗੀ ਰੀਤੀ ਸਮਝਣਾ ਹੈ। ਨਹੀਂ ਸਮਝਦੇ ਹਨ ਤਾਂ ਅੱਗੇ ਚੱਲ ਕੇ ਆਪੇ ਹੀ ਸਮਝ ਜਾਣਗੇ, ਜੇ ਸੁਣਦੇ ਹੀ ਰਹਿਣਗੇ ਤਾਂ ਛੱਡ ਦੇਣਗੇ ਤਾਂ ਕੁਝ ਵੀ ਸਮਝ ਨਹੀਂ ਸਕਣਗੇ। ਤੁਸੀਂ ਬੱਚੇ ਜਾਣਦੇ ਹੋ ਇਹ ਪੁਰਾਣੀ ਦੁਨੀਆ ਖਤਮ ਹੋ ਨਵੀ ਦੁਨੀਆ ਸਥਾਪਨ ਹੁੰਦੀ ਹੈ। ਬਾਪ ਕਹਿੰਦੇ ਹਨ ਕਲ ਤੁਸੀਂ ਵਿਸ਼ਵ ਦੇ ਮਾਲਿਕ ਸੀ, ਹੁਣ ਤੁਸੀਂ ਫਿਰ ਵਿਸ਼ਵ ਦੇ ਮਾਲਿਕ ਬਣਨ ਆਏ ਹੋ। ਗੀਤ ਵੀ ਹੈ ਨਾ - ਬਾਬਾ ਸਾਨੂੰ ਇਵੇਂ ਦਾ ਮਾਲਿਕ ਬਣਾਉਂਦੇ ਹਨ ਜੋ ਕੋਈ ਸਾਡੇ ਤੋਂ ਖੋਹ ਨਾ ਸਕੇ। ਆਕਾਸ਼, ਜਮੀਨ ਆਦਿ ਤੇ ਸਾਡਾ ਕਬਜਾ ਰਹਿੰਦਾ ਹੈ। ਇਸ ਦੁਨੀਆ ਵਿੱਚ ਵੇਖੋ ਕੀ - ਕੀ ਹੈ। ਸਾਰੇ ਹਨ ਮਤਲਬ ਦੇ ਸਾਥੀ। ਉੱਥੇ ਤੇ ਇਵੇਂ ਨਹੀਂ ਹੋਵੇਗਾ। ਜਿਵੇਂ ਲੌਕਿਕ ਬਾਪ ਕਹਿੰਦੇ ਹਨ - ਇਹ ਧਨ ਮਾਲ ਸਭ ਤੁਹਾਨੂੰ ਦੇਕੇ ਜਾਂਦੇ ਹਾਂ, ਇਨ੍ਹਾਂ ਨੂੰ ਚੰਗੀ ਰੀਤੀ ਸੰਭਾਲਣਾ। ਬੇਹੱਦ ਦੇ ਬਾਪ ਵੀ ਕਹਿੰਦੇ ਹਨ ਤੁਹਾਨੂੰ ਧਨ ਮਾਲ ਸਭ ਕੁਝ ਦਿੰਦੇ ਹਾਂ। ਤੁਸੀਂ ਮੈਨੂੰ ਬੁਲਾਇਆ ਹੈ ਪਾਵਨ ਦੁਨੀਆ ਵਿੱਚ ਲੈ ਚੱਲੋ ਤਾਂ ਜਰੂਰ ਪਾਵਨ ਬਣਾ ਕੇ ਵਿਸ਼ਵ ਦਾ ਮਾਲਿਕ ਬਣਾਵਾਂਗਾ। ਬਾਪ ਕਿੰਨੀ ਯੁਕਤੀ ਨਾਲ ਸਮਝਾਉਂਦੇ ਹਨ। ਇਸ ਦਾ ਨਾਮ ਹੀ ਹੈ ਸਹਿਜ ਗਿਆਨ ਅਤੇ ਯੋਗ। ਸੈਕਿੰਡ ਦੀ ਗੱਲ ਹੈ। ਸੈਕਿੰਡ ਵਿੱਚ ਮੁਕਤੀ ਜੀਵਨਮੁਕਤੀ। ਤੁਸੀਂ ਹੁਣ ਕਿੰਨੇ ਦੂਰਅੰਦੇਸ਼ੀ ਬੁੱਧੀ ਹੋ ਗਏ ਹੋ। ਇਹ ਹੀ ਚਿੰਤਨ ਹੁੰਦਾ ਰਹੇਂ ਕਿ ਅਸੀਂ ਬੇਹੱਦ ਦੇ ਬਾਪ ਦੁਆਰਾ ਪੜ੍ਹ ਰਹੇ ਹਾਂ। ਅਸੀਂ ਆਪਣੇ ਲਈ ਰਾਜ ਸਥਾਪਨ ਕਰ ਰਹੇ ਹਾਂ, ਤੇ ਉਸ ਵਿੱਚ ਅਸੀਂ ਉੱਚਾ ਪਦ ਕਿਓਂ ਨਾ ਪਾਈਏ। ਘੱਟ ਕਿਉਂ ਪਾਈਏ। ਰਾਜਧਾਨੀ ਸਥਾਪਨ ਹੁੰਦੀ ਹੈ। ਉਸ ਵਿੱਚ ਵੀ ਮਰਤਬੇ ਹੋਣਗੇ ਨਾ। ਦਾਸ - ਦਾਸੀਆਂ ਢੇਰ ਹੋਣਗੀਆਂ। ਉਹ ਵੀ ਬਹੁਤ ਸੁੱਖ ਪਾਉਂਦੇ ਹਨ। ਨਾਲ ਮਹਿਲਾਂ ਵਿੱਚ ਰਹਿਣਗੇ। ਬੱਚਿਆਂ ਆਦਿ ਨੂੰ ਸੰਭਾਲਦੇ ਹੋਣਗੇ। ਕਿੰਨੇ ਸੁਖੀ ਹੋਣਗੇ। ਸਿਰਫ ਨਾਮ ਹੈ - ਦਾਸ - ਦਾਸੀ। ਜੋ ਰਾਜਾ ਰਾਣੀ ਖਾਣਗੇ ਉਹ ਹੀ ਦਾਸ - ਦਾਸੀਆਂ ਵੀ ਖਾਣਗੇ। ਪ੍ਰਜਾ ਨੂੰ ਤਾਂ ਨਹੀਂ ਮਿਲਦਾ, ਦਾਸ - ਦਾਸੀਆਂ ਦਾ ਵੀ ਬੜਾ ਮਾਨ ਹੈ, ਪਰ ਉਹਨਾਂ ਵਿੱਚ ਵੀ ਨੰਬਰਵਾਰ ਹਨ। ਤੁਸੀਂ ਬੱਚੇ ਸਾਰੇ ਵਿਸ਼ਵ ਦੇ ਮਾਲਿਕ ਬਣਦੇ ਹੋ। ਦਾਸ - ਦਾਸੀਆਂ ਤਾਂ ਇੱਥੇ ਵੀ ਰਾਜਿਆਂ ਕੋਲ ਹੁੰਦੀਆਂ ਹਨ। ਪ੍ਰਿੰਸੈਜ਼ ਦੀ ਜਦ ਸਭਾ ਲੱਗਦੀ ਹੈ, ਆਪਸ ਵਿੱਚ ਜਦੋਂ ਮਿਲਦੇ ਹਨ ਤਾਂ ਫੁਲ ਸ਼ਿੰਗਾਰ ਕੀਤਾ ਹੁੰਦਾ ਹੈ, ਤਾਜ ਆਦਿ ਸਹਿਤ। ਫਿਰ ਉਹਨਾਂ ਵਿੱਚ ਵੀ ਨੰਬਰਵਾਰ ਬੜੀ ਸ਼ੋਭਾਨਿਕ ਸਭਾ ਲੱਗਦੀ ਹੈ। ਉਹਨਾਂ ਵਿੱਚ ਰਾਣੀਆਂ ਨਹੀਂ ਬੈਠਦੀਆਂ। ਉਹ ਪਰਦੇ ਵਿੱਚ ਰਹਿੰਦੀਆਂ ਹਨ। ਇਹ ਸਾਰੀਆਂ ਗੱਲਾਂ ਬਾਪ ਸਮਝਾਉਂਦੇ ਹਨ। ਉਹਨਾਂ ਨੂੰ ਤੁਸੀਂ ਪ੍ਰਾਣ ਦਾਤਾ ਵੀ ਕਹਿੰਦੇ ਹੋ, ਜੀਵਨ ਦਾਨ ਦੇਣ ਵਾਲੇ। ਘੜੀ - ਘੜੀ ਸ਼ਰੀਰ ਛੱਡਣ ਤੋਂ ਬਚਾਉਣ ਵਾਲੇ। ਉੱਥੇ ਮਰਨ ਦੀ ਚਿੰਤਾ ਨਹੀਂ ਹੁੰਦੀ। ਇੱਥੇ ਕਿੰਨੀ ਚਿੰਤਾ ਰਹਿੰਦੀ ਹੈ। ਥੋੜਾ ਵੀ ਕੁਝ ਹੋ ਜਾਵੇ ਤਾਂ ਵੀ ਡਾਕਟਰ ਨੂੰ ਬੁਲਾ ਲੈਂਦੇ ਹਨ ਕਿਤੇ ਮਰ ਨਾ ਜਾਈਏ। ਉੱਥੇ ਡਰ ਦੀ ਗੱਲ ਨਹੀਂ। ਤੁਸੀਂ ਕਾਲ ਤੇ ਜਿੱਤ ਪ੍ਰਾਪਤ ਕਰਦੇ ਹੋ ਤਾਂ ਕਿੰਨਾ ਨਸ਼ਾ ਹੋਣਾ ਚਾਹੀਦਾ ਹੈ। ਪੜ੍ਹਾਉਣ ਵਾਲੇ ਨੂੰ ਯਾਦ ਕਰੋ ਤਾਂ ਯਾਦ ਦੀ ਯਾਤਰਾ ਹੋਈ। ਬਾਪ - ਟੀਚਰ - ਸਤਿਗੁਰੂ ਨੂੰ ਯਾਦ ਕਰੋ ਤਾਂ ਵੀ ਠੀਕ ਹੈ। ਜਿੰਨਾ ਸ਼੍ਰੀਮਤ ਤੇ ਚੱਲਾਂਗੇ, ਮਨਸਾ - ਵਾਚਾ - ਕਰਮਣਾ ਪਾਵਨ ਬਨਣਾ ਹੈ। ਬੁੱਧੀ ਵਿੱਚ ਵਿਕਾਰੀ ਸੰਕਲਪ ਵੀ ਨਾ ਆਉਣ। ਉਹ ਤਦ ਹੋਵੇਗਾ ਜਦ ਭਰਾ - ਭਰਾ ਸਮਝਣਗੇ। ਭੈਣ - ਭਰਾ ਸਮਝਣ ਨਾਲ ਵੀ ਛੀ - ਛੀ ਹੋ ਜਾਂਦੀ ਹੈ। ਸਭ ਤੋਂ ਜਿਆਦਾ ਧੋਖਾ ਦੇਣ ਵਾਲੀਆਂ ਇਹ ਅੱਖਾਂ ਹਨ ਇਸ ਲਈ ਬਾਪ ਨੇ ਜੋ ਤੀਸਰਾ ਨੇਤਰ ਦਿੱਤਾ ਹੈ ਤਾਂ ਆਪਣੇ ਆਪ ਨੂੰ ਆਤਮਾ ਸਮਝ ਭਰਾ - ਭਰਾ ਨੂੰ ਵੇਖੋ। ਇਸ ਨੂੰ ਕਿਹਾ ਜਾਂਦਾ ਹੈ ਗਿਆਨ ਦਾ ਤੀਜਾ ਨੇਤਰ। ਭੈਣ - ਭਰਾ ਵੀ ਫੇਲ ਹੁੰਦੇ ਹਨ ਤਾਂ ਦੂਜੀ ਯੁਕਤੀ ਕੱਢੀ ਜਾਂਦੀ ਹੈ - ਆਪਣੇ ਨੂੰ ਭਰਾ - ਭਰਾ ਸਮਝੋ। ਬੜੀ ਮਿਹਨਤ ਹੈ। ਸਬਜੈਕਟ ਹੁੰਦਾ ਹੈ ਨਾ। ਕੋਈ ਬੜਾ ਡਿਫਿਕਲਟ ਸਬਜੈਕਟ ਹੁੰਦਾ ਹੈ। ਇਹ ਪੜ੍ਹਾਈ ਹੈ, ਇਸ ਵਿੱਚ ਵੀ ਉੱਚਾ ਸਬਜੈਕਟ ਹੈ - ਤੁਸੀਂ ਕਿਸੇ ਦੇ ਵੀ ਨਾਮ - ਰੂਪ ਵਿੱਚ ਨਹੀਂ ਫੱਸ ਸਕਦੇ। ਬਹੁਤ ਵੱਡਾ ਇਮਤਿਹਾਨ ਹੈ। ਵਿਸ਼ਵ ਦਾ ਮਾਲਿਕ ਬਣਨਾ ਹੈ। ਮੁੱਖ ਗੱਲ ਬਾਪ ਕਹਿੰਦੇ ਹਨ ਭਰਾ - ਭਰਾ ਸਮਝੋ। ਤਾਂ ਬੱਚਿਆਂ ਨੂੰ ਇੰਨਾ ਪੁਰਸ਼ਾਰਥ ਕਰਨਾ ਚਾਹੀਦਾ ਹੈ । ਪਰ ਚੱਲਦੇ - ਚੱਲਦੇ ਕਿੰਨੇ ਟ੍ਰੇਟਰ ਵੀ ਬਣ ਜਾਂਦੇ ਹਨ। ਇੱਥੇ ਵੀ ਇਵੇਂ ਹੁੰਦਾ ਹੈ। ਚੰਗੇ - ਚੰਗੇ ਬੱਚਿਆਂ ਨੂੰ ਮਾਇਆ ਆਪਣਾ ਬਣਾ ਲੈਂਦੀ ਹੈ। ਤਾਂ ਬਾਪ ਕਹਿੰਦੇ ਹਨ ਮੈਨੂੰ ਫਾਰਗਤੀ ਵੀ ਦੇ ਦਿੰਦੇ ਹਨ, ਡਾਈਵੋਰਸ ਵੀ ਦਿੰਦੇ ਹਨ। ਫਾਰਗਤੀ ਬੱਚਿਆਂ ਅਤੇ ਬਾਪ ਦੀ ਹੁੰਦੀ ਹੈ ਅਤੇ ਡਾਈਵੋਰਸ ਇਸਤਰੀ ਅਤੇ ਪਤੀ ਦਾ ਹੁੰਦਾ ਹੈ। ਬਾਪ ਕਹਿੰਦੇ ਹਨ ਸਾਨੂੰ ਦੋਵੇਂ ਮਿਲਦੇ ਹਨ। ਅੱਛੀ - ਅੱਛੀ ਬੱਚਿਆਂ ਵੀ ਸਾਨੂੰ ਡਾਈਵੋਰਸ ਦੇ ਰਾਵਣ ਦੀਆਂ ਬਣ ਜਾਂਦੀਆਂ ਹਨ। ਵੰਡਰਫੁਲ ਖੇਲ ਹੈ ਨਾ। ਮਾਇਆ ਕੀ ਨਹੀਂ ਕਰ ਦਿੰਦੀ। ਬਾਪ ਕਹਿੰਦੇ ਹਨ ਮਾਇਆ ਬੜੀ ਕੜੀ ਹੈ। ਗਾਇਨ ਹੈ ਗਜ ਨੂੰ ਗ੍ਰਾਹ ਨੇ ਖਾਧਾ। ਬਹੁਤ ਗ਼ਫ਼ਲਤ ਕਰ ਬੈਠਦੇ ਹੋ। ਬਾਪ ਨਾਲ ਬੇਅਦਬੀ ਕਰਦੇ ਹੋ ਤਾਂ ਮਾਇਆ ਕੱਚਾ ਖਾ ਲੈਂਦੀ ਹੈ। ਮਾਇਆ ਇਵੇਂ ਦੀ ਹੈ ਜੋ ਕੋਈ - ਕੋਈ ਨੂੰ ਇੱਕਦਮ ਫੜ ਲੈਂਦੀ ਹੈ। ਅੱਛਾ !

ਬੱਚਿਆਂ ਨੂੰ ਕਿੰਨਾ ਸੁਣਾਇਆ, ਕਿੰਨਾ ਸੁਣਾਵਾਂ। ਮੁੱਖ ਗੱਲ ਹੈ ਅਲਫ਼। ਮੁਸਲਮਾਨ ਵੀ ਕਹਿੰਦੇ ਹਨ - ਸਵੇਰੇ ਉੱਠ ਕੇ ਅਲਫ਼ ਨੂੰ ਯਾਦ ਕਰੋ। ਇਹ ਵੇਲਾ ਸੌਣ ਦੀ ਨਹੀਂ। ਇਸ ਉਪਾਏ ਨਾਲ ਹੀ ਵਿਕਰਮ ਵਿਨਾਸ਼ ਹੁੰਦੇ ਹਨ, ਹੋਰ ਕੋਈ ਉਪਾਏ ਨਹੀਂ। ਬਾਪ ਤੁਸੀਂ ਬੱਚਿਆਂ ਨਾਲ ਕਿੰਨਾ ਵਫਾਦਾਰ ਹੈ। ਕਦੀ ਤੁਹਾਨੂੰ ਨਹੀਂ ਛੱਡੇਗਾ। ਆਏ ਹੀ ਹਨ ਸੁਧਾਰ ਕੇ ਨਾਲ ਲੈ ਜਾਣ। ਯਾਦ ਦੀ ਯਾਤਰਾ ਨਾਲ ਹੀ ਤੁਸੀਂ ਸਤੋਪ੍ਰਧਾਨ ਬਣੋਗੇ। ਉਸ ਤਰਫ ਜਮਾ ਹੁੰਦਾ ਜਾਵੇਗਾ। ਬਾਪ ਕਹਿੰਦੇ ਹਨ ਆਪਣਾ ਚੌਪੜਾ ਰੱਖੋ - ਕਿੰਨਾ ਯਾਦ ਕਰਦੇ ਹਨ, ਕਿੰਨੀ ਸਰਵਿਸ ਕਰਦੇ ਹਨ। ਵਪਾਰੀ ਲੋਕ ਘਾਟਾ ਵੇਖਦੇ ਹਨ ਤੇ ਖ਼ਬਰਦਾਰ ਰਹਿੰਦੇ ਹਨ। ਘਾਟਾ ਨਹੀਂ ਪਾਉਣਾ ਚਾਹੀਦਾ। ਕਲਪ - ਕਲਪਾਂਤਰ ਦਾ ਘਾਟਾ ਪੈ ਜਾਂਦਾ ਹੈ।

ਅੱਛਾ

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਮਨਸਾ - ਵਾਚਾ - ਕਰਮਣਾ ਪਾਵਨ ਬਣਨਾ ਹੈ, ਬੁੱਧੀ ਵਿੱਚ ਵਿਕਾਰੀ ਸੰਕਲਪ ਵੀ ਨਾ ਆਵੇ। ਇਸ ਲਈ ਆਤਮਾ ਭਰਾ - ਭਰਾ ਹੈ ਇਸ ਦਾ ਅਭਿਆਸ ਕਰਨਾ ਹੈ। ਕਿਸੇ ਦੇ ਰੂਪ - ਨਾਮ ਵਿੱਚ ਨਹੀਂ ਫਸਣਾ ਹੈ।

2. ਜਿਵੇਂ ਬਾਪ ਵਫਾਦਾਰ ਹੈ, ਬੱਚਿਆਂ ਨੂੰ ਸੁਧਾਰ ਕੇ ਨਾਲ ਲੈ ਜਾਂਦੇ ਹਨ, ਇਵੇਂ ਵਫਾਦਾਰ ਰਹਿਣਾ ਹੈ। ਕਦੀ ਵੀ ਫਾਰਗਤੀ ਜਾਂ ਡਾਈਵੋਰਸ ਨਹੀਂ ਦੇਣਾ।

ਵਰਦਾਨ:-
ਸਦਾ ਹਲਕੇ ਬਣ ਬਾਪ ਦੇ ਨੈਣਾਂ ਵਿੱਚ ਸਮਾਉਣ ਵਾਲੇ ਸਹਿਜਯੋਗੀ ਭਵ

ਸੰਗਮਯੁਗ ਤੇ ਜੋ ਖੁਸ਼ੀਆਂ ਦੀ ਖਾਣ ਮਿਲਦੀ ਹੈ ਉਹ ਹੋਰ ਕਿਸੇ ਯੁਗ ਵਿੱਚ ਮਿਲ ਨਹੀਂ ਸਕਦੀ। ਇਸ ਸਮੇਂ ਬਾਪ ਅਤੇ ਬੱਚਿਆਂ ਦਾ ਮਿਲਣ ਹੈ, ਵਰਸਾ ਹੈ, ਵਰਦਾਨ ਹੈ। ਵਰਸਾ ਅਤੇ ਵਰਦਾਨ ਦੋਵਾਂ ਵਿੱਚ ਮਿਹਨਤ ਨਹੀਂ ਹੁੰਦੀ ਇਸਲਈ ਤੁਹਾਡਾ ਟਾਈਟਲ ਹੈ ਸਹਿਜਯੋਗੀ। ਬਾਪਦਾਦਾ ਬੱਚਿਆਂ ਦੀ ਮਿਹਨਤ ਦੇਖ ਨਹੀਂ ਸਕਦੇ, ਕਹਿੰਦੇ ਹਨ ਬੱਚੇ ਆਪਣੇ ਸਭ ਬੋਝ ਬਾਪ ਨੂੰ ਦੇਕੇ ਖੁਦ ਹਲਕੇ ਹੋ ਜਾਓ। ਇੰਨੇ ਹਲਕੇ ਬਣੋ ਜੋ ਬਾਪ ਆਪਣੇ ਨੈਣਾਂ ਤੇ ਬਿਠਾ ਕੇ ਨਾਲ ਲੈ ਜਾਣ। ਬਾਪ ਦੇ ਸਨੇਹ ਦੀ ਨਿਸ਼ਾਨੀ ਹੈ - ਸਦਾ ਹਲਕੇ ਬਣ ਬਾਪ ਦੀਆਂ ਨਜ਼ਰਾਂ ਵਿੱਚ ਸਮਾ ਜਾਣਾ।

ਸਲੋਗਨ:-
ਨੇਗਟਿਵ ਸੋਚਣ ਦਾ ਰਸਤਾ ਬੰਦ ਕਰ ਦਵੋ ਤਾਂ ਸਫ਼ਲਤਾ ਸਵਰੂਪ ਬਣ ਜਾਓਗੇ।