26.04.24 Punjabi Morning Murli Om Shanti BapDada Madhuban
ਮਿੱਠੇ ਬੱਚੇ:- ਤੁਸੀਂ
ਆਏ ਹੋ ਬਾਪ ਤੋਂ ਹੈਲਥ , ਵੈਲਥ , ਹੈਪੀਨੇਸ ਦਾ ਵਰਸਾ ਲੈਣ , ਇਸ਼ਵਰੀਏ ਮਤ ਤੇ ਚੱਲਣ ਨਾਲ ਹੀ ਬਾਪ
ਦਾ ਵਰਸਾ ਮਿਲਦਾ ਹੈ ”
ਪ੍ਰਸ਼ਨ:-
ਬਾਪ ਨੇ ਸਾਰਿਆਂ
ਬੱਚਿਆਂ ਨੂੰ ਵਿਕਲਪ ਜਿੱਤ ਬਣਨ ਦੀ ਕਿਹੜੀ ਯੁਕਤੀ ਦੱਸੀ ਹੈ?
ਉੱਤਰ:-
ਵਿਕਲਪ ਜਿੱਤ ਬਣਨ ਦੇ ਲਈ ਆਪਣੇ ਨੂੰ ਆਤਮਾ ਸਮਝ ਭਰਾ-ਭਰਾ ਦੀ ਨਜ਼ਰ ਨਾਲ ਵੇਖੋ। ਸ਼ਰੀਰ ਨੂੰ ਵੇਖਣ
ਨਾਲ ਵਿਕਲਪ ਆਉਂਦੇ ਹਨ, ਇਸ ਲਈ ਭ੍ਰਕੁਟੀ ਵਿੱਚ ਆਤਮਾ ਭਰਾ ਨੂੰ ਵੇਖੋ। ਪਾਵਨ ਬਣਨਾ ਹੈ ਤਾਂ ਇਹ
ਨਜ਼ਰ ਪੱਕੀ ਰੱਖੋ। ਨਿਰੰਤਰ ਪਤਿਤ - ਪਾਵਨ ਬਾਪ ਨੂੰ ਯਾਦ ਕਰੋ। ਯਾਦ ਨਾਲ ਹੀ ਕੱਟ ਨਿਕਲਦੀ ਜਾਵੇਗੀ।
ਖੁਸ਼ੀ ਦਾ ਪਾਰਾ ਚੜ੍ਹੇਗਾ ਅਤੇ ਵਿਕਲਪਾਂ ਤੇ ਜਿੱਤ ਪ੍ਰਾਪਤ ਕਰ ਲਉਗੇ।
ਓਮ ਸ਼ਾਂਤੀ
ਸ਼ਿਵ ਭਗਵਾਨੁਵਾਚ ਆਪਣੇ ਸਾਲੀਗ੍ਰਾਮਾਂ ਪ੍ਰਤੀ। ਸ਼ਿਵ ਭਗਵਾਨੁਵਾਚ ਹੈ ਤਾਂ ਜ਼ਰੂਰ ਸ਼ਰੀਰ ਹੋਵੇਗਾ ਤਾਂ
ਹੀ ਤੇ ਵਾਚਾ ਹੋਵੇਗਾ। ਬੋਲਣ ਲਈ ਮੁੱਖ ਜ਼ਰੂਰ ਚਾਹੀਦਾ ਹੈ। ਤਾਂ ਸੁਣਨ ਵਾਲਿਆਂ ਨੂੰ ਵੀ ਕੰਨ ਜ਼ਰੂਰ
ਚਾਹੀਦੇ ਹਨ। ਆਤਮਾ ਨੂੰ ਕੰਨ ਮੂੰਹ ਚਾਹੀਦਾ ਹੈ। ਹੁਣ ਤੁਹਾਨੂੰ ਬੱਚਿਆਂ ਨੂੰ ਇਸ਼ਵਰੀਏ ਮਤ ਮਿਲ ਰਹੀ
ਹੈ, ਜਿਸਨੂੰ ਰਾਮ ਮਤ ਕਿਹਾ ਜਾਂਦਾ ਹੈ। ਦੂਜੇ ਫ਼ਿਰ ਹਨ ਰਾਵਣ ਮੱਤ ਤੇ। ਇਸ਼ਵਰੀਏ ਮਤ ਅਤੇ ਆਸੁਰੀ ਮਤ।
ਇਸ਼ਵਰੀਏ ਮਤ ਅੱਧਾ ਕਲਪ ਚੱਲਦੀ ਹੈ। ਬਾਪ ਇਸ਼ਵਰੀਯ ਮੱਤ ਦੇਕੇ ਤੁਹਾਨੂੰ ਦੇਵਤਾ ਬਣਾ ਦਿੰਦੇ ਹਨ ਫ਼ਿਰ
ਸਤਿਯੁੱਗ - ਤ੍ਰੇਤਾ ਵਿੱਚ ਉਹ ਹੀ ਮਤ ਚੱਲਦੀ ਹੈ। ਉੱਥੇ ਜਨਮ ਵੀ ਘੱਟ ਹਨ ਕਿਉਂਕਿ ਯੋਗੀ ਲੋਕ ਹਨ।
ਅਤੇ ਦਵਾਪਰ - ਕਲਯੁੱਗ ਵਿੱਚ ਹੈ ਰਾਵਣ ਮੱਤ, ਇੱਥੇ ਜਨਮ ਵੀ ਬਹੁਤ ਹਨ, ਕਿਉਂਕਿ ਭੋਗੀ ਲੋਕ ਹਨ, ਇਸ
ਲਈ ਉੱਮਰ ਵੀ ਘੱਟ ਹੁੰਦੀ ਹੈ। ਬਹੁਤ ਸੰਪਰਦਾਏ ਹੋ ਜਾਂਦੇ ਹਨ ਅਤੇ ਬਹੁਤ ਦੁੱਖੀ ਹੁੰਦੇ ਹਨ। ਰਾਮ
ਮੱਤ ਵਾਲੇ ਫ਼ਿਰ ਰਾਵਣ ਮੱਤ ਨਾਲ ਮਿਲ ਜਾਂਦੇ ਹਨ। ਤਾਂ ਸਾਰੀ ਦੁਨੀਆਂ ਦੀ ਰਾਵਣ ਮਤ ਹੋ ਜਾਂਦੀ ਹੈ।
ਫ਼ਿਰ ਬਾਪ ਆਕੇ ਸਭ ਨੂੰ ਰਾਮ ਮਤ ਦਿੰਦੇ ਹਨ। ਸਤਿਯੁੱਗ ਵਿੱਚ ਹੈ ਰਾਮ ਮਤ, ਇਸ਼ਵਰੀਏ ਮਤ। ਉਸਨੂੰ ਕਿਹਾ
ਜਾਂਦਾ ਹੈ ਸਵਰਗ। ਇਸ਼ਵਰੀਏ ਮੱਤ ਮਿਲਣ ਨਾਲ ਸਵਰਗ ਦੀ ਸਥਾਪਨਾ ਹੋ ਜਾਂਦੀ ਹੈ ਅੱਧੇ ਕਲਪ ਦੇ ਲਈ। ਉਹ
ਜਦੋਂ ਪੂਰੀ ਹੁੰਦੀ ਹੈ ਤਾਂ ਰਾਵਣ ਰਾਜ ਹੁੰਦਾ ਹੈ, ਉਸਨੂੰ ਕਿਹਾ ਜਾਂਦਾ ਹੈ ਆਸੁਰੀ ਮੱਤ। ਹੁਣ ਆਪਣੇ
ਤੋਂ ਪੁੱਛੋ - ਅਸੀਂ ਆਸੁਰੀ ਮੱਤ ਨਾਲ ਕੀ ਕਰਦੇ ਸੀ? ਇਸ਼ਵਰੀਏ ਮੱਤ ਨਾਲ ਕੀ ਕਰ ਰਹੇ ਹਾਂ ? ਪਹਿਲਾਂ
ਜਿਵੇਂ ਕਿ ਨਰਕਵਾਸੀ ਸੀ ਫ਼ਿਰ ਸਵਰਗਵਾਸੀ ਬਣਦੇ ਹਾਂ - ਸ਼ਿਵਾਲੇ ਵਿੱਚ। ਸਤਿਯੁੱਗ - ਤ੍ਰੇਤਾ ਨੂੰ
ਸ਼ਿਵਾਲਾ ਕਿਹਾ ਜਾਂਦਾ ਹੈ। ਜਿਸ ਨਾਮ ਨਾਲ ਸਥਾਪਨਾ ਹੁੰਦੀ ਹੈ ਤਾਂ ਜ਼ਰੂਰ ਉਸਦਾ ਨਾਮ ਵੀ ਰੱਖਣਗੇ।
ਤਾਂ ਉਹ ਹੈ ਸ਼ਿਵਾਲਾ, ਜਿੱਥੇ ਦੇਵਤਾ ਰਹਿੰਦੇ ਹਨ। ਰਚਤਾ ਬਾਪ ਹੀ ਤੁਹਾਨੂੰ ਇਹ ਗੱਲਾਂ ਸਮਝਾ ਰਹੇ
ਹਨ। ਕੀ ਰਚਦੇ ਹਨ ਉਹ ਵੀ ਤੁਸੀਂ ਬੱਚੇ ਸਮਝਦੇ ਹੋ। ਸਾਰੀ ਰਚਨਾ ਇਸ ਸਮੇਂ ਉਨ੍ਹਾਂ ਨੂੰ ਬੁਲਾਉਂਦੀ
ਹੈ - ਹੇ ਪਤਿਤ - ਪਾਵਨ ਅਤੇ ਹੇ ਲਿਬਰੇਟਰ, ਰਾਵਣ ਦੇ ਰਾਜ ਤੋਂ ਅਤੇ ਦੁੱਖ ਤੋਂ ਛੁਡਾਉਣ ਵਾਲੇ।
ਹੁਣ ਤੁਹਾਨੂੰ ਸੁੱਖ ਦਾ ਪਤਾ ਚੱਲਿਆ ਹੈ ਤਾਂ ਇਸ ਨੂੰ ਦੁੱਖ ਸਮਝਦੇ ਹੋ। ਨਹੀਂ ਤਾਂ ਕੋਈ ਇਸ ਨੂੰ
ਦੁੱਖ ਥੋੜ੍ਹੀ ਸਮਝਦੇ ਹਨ। ਜਿਵੇਂ ਬਾਪ ਨਾਲੇਜ਼ਫੁੱਲ ਹੈ, ਮਨੁੱਖ ਸ੍ਰਿਸ਼ਟੀ ਦਾ ਬੀਜ਼ਰੂਪ ਹੈ, ਤੁਸੀਂ
ਵੀ ਨਾਲੇਜ਼ਫੁੱਲ ਬਣਦੇ ਹੋ। ਬੀਜ਼ ਵਿੱਚ ਝਾੜ ਦੀ ਨਾਲੇਜ਼ ਹੁੰਦੀ ਹੈ ਨਾ। ਪਰ ਉਹ ਹੈ ਜੜ੍ਹ। ਜੇਕਰ
ਚੇਤੰਨ ਹੁੰਦਾ ਤਾਂ ਦੱਸ ਦਿੰਦਾ। ਤੁਸੀਂ ਚੇਤੰਨ ਝਾੜ ਦੇ ਹੋ ਇਸਲਈ ਝਾੜ ਨੂੰ ਵੀ ਜਾਣਦੇ ਹੋ। ਬਾਪ
ਨੂੰ ਕਿਹਾ ਜਾਂਦਾ ਹੈ ਮਨੁੱਖ ਸ੍ਰਿਸ਼ਟੀ ਦਾ ਬੀਜਰੂਪ ਸਤ ਚਿਤ ਆਨੰਦ ਸਵਰੂਪ। ਇਸ ਝਾੜ ਦੀ ਉਤਪਤੀ ਅਤੇ
ਪਾਲਣਾ ਕਿਵੇਂ ਹੁੰਦੀ ਹੈ, ਇਹ ਕੋਈ ਨਹੀਂ ਜਾਣਦੇ। ਇਵੇਂ ਨਹੀਂ ਕਿ ਨਵਾਂ ਝਾੜ ਉਤਪੰਨ ਹੁੰਦਾ ਹੈ।
ਇਹ ਵੀ ਬਾਪ ਨੇ ਦੱਸਿਆ ਹੈ ਕਿ ਪੁਰਾਣੇ ਝਾੜ ਵਾਲੇ ਮਨੁੱਖ ਬੁਲਾਉਂਦੇ ਹਨ ਕੀ ਆਕੇ ਰਾਵਣ ਤੋਂ
ਲਿਬਰੇਟ ਕਰੋ ਕਿਓਂਕਿ ਇਸ ਸਮੇੰ ਰਾਵਣ ਰਾਜ ਹੈ। ਮਨੁੱਖ ਤਾਂ ਨਾ ਰਚਤਾ ਨੂੰ ਅਤੇ ਨਾ ਹੀ ਰਚਨਾ ਨੂੰ
ਜਾਣਦੇ ਹਨ। ਖੁਦ ਬਾਪ ਦੱਸ ਰਹੇ ਹਨ ਕਿ ਮੈਂ ਇੱਕ ਹੀ ਵਾਰ ਹੈਵਿਨ ਬਣਾਉਂਦਾ ਹਾਂ। ਹੈਵਿਨ ਤੋਂ ਬਾਅਦ
ਫ਼ਿਰ ਹੈਲ(ਨਰਕ) ਬਣਦਾ ਹੈ। ਰਾਵਣ ਦੇ ਆਉਣ ਨਾਲ ਫਿਰ ਵਾਮ ਮਾਰਗ ਵਿੱਚ ਚਲੇ ਜਾਂਦੇ ਹਾਂ। ਸਤਿਯੁੱਗ
ਵਿੱਚ ਹੈਲਥ, ਵੈਲਥ, ਹੈਪੀਨੇਸ ਸਭ ਹਨ। ਤੁਸੀਂ ਇੱਥੇ ਆਏ ਹੋ ਬਾਪ ਤੋਂ ਵਰਸਾ ਲੈਣ - ਹੈਲਥ, ਵੈਲਥ,
ਹੈਪੀਨੇਸ ਦਾ ਕਿਓੰਕਿ ਸਵਰਗ ਵਿੱਚ ਕਦੇ ਦੁੱਖ ਹੁੰਦਾ ਨਹੀਂ। ਤੁਹਾਡੇ ਦਿਲ ਵਿੱਚ ਹੈ ਕਿ ਅਸੀਂ
ਕਲਪ-ਕਲਪ ਪੁਰਸ਼ੋਤਮ ਸੰਗਮਯੁੱਗ ਤੇ ਪੁਰਸ਼ਾਰਥ ਕਰਦੇ ਹਾਂ। ਨਾਮ ਹੀ ਕਿੰਨਾ ਵਧੀਆ ਹੈ। ਹੋਰ ਕਿਸੇ
ਯੁੱਗ ਨੂੰ ਪੁਰਸ਼ੋਤਮ ਥੋੜ੍ਹੀ ਨਾ ਕਹਿੰਦੇ ਹਨ। ਉਨ੍ਹਾਂ ਵਿੱਚ ਤਾਂ ਸੀੜੀ ਹੇਠਾਂ ਉਤਰਦੇ ਜਾਂਦੇ
ਹਾਂ। ਬਾਪ ਨੂੰ ਬੁਲਾਉਂਦੇ ਵੀ ਹਾਂ, ਸਮਰਪਣ ਵੀ ਕਰਦੇ ਹਾਂ। ਲੇਕਿਨ ਇਹ ਪਤਾ ਨਹੀਂ ਰਹਿੰਦਾ ਕਿ ਬਾਪ
ਕਦੋਂ ਆਵੇਗਾ। ਬੁਲਾਉਂਦੇ ਤਾਂ ਹਾਂ ਓ ਗੌਡ ਫਾਦਰ ਲਿਬਰੇਟ ਕਰੋ, ਗਾਈਡ ਬਣੋ। ਲਿਬਰੇਟਰ ਬਣਨਗੇ ਤਾਂ
ਜ਼ਰੂਰ ਆਉਣਾ ਪਵੇ। ਫ਼ਿਰ ਗਾਈਡ ਬਣ ਲੈ ਜਾਣਾ ਪਵੇ। ਬਾਪ ਬੱਚਿਆਂ ਨੂੰ ਬਹੁਤ ਦਿਨਾ ਬਾਅਦ ਵੇਖਦੇ ਹਨ
ਤਾਂ ਬਹੁਤ ਖੁਸ਼ ਹੁੰਦੇ ਹਨ। ਉਹ ਹੈ ਹੱਦ ਦਾ ਬਾਪ, ਇਹ ਹੈ ਬੇਹੱਦ ਦਾ ਬਾਪ। ਬਾਬਾ ਕ੍ਰਿਏਟਰ ਹੈ।
ਰਚਕੇ ਫ਼ਿਰ ਉਹਨਾਂ ਦੀ ਪਾਲਣਾ ਵੀ ਕਰਦੇ ਹਨ। ਪੁਨਰਜਨਮ ਤਾਂ ਲੈਣਾ ਪੈਂਦਾ ਹੈ। ਕਿਸੇ ਦੇ 10, ਕਿਸੇ
ਦੇ 12 ਬੱਚੇ ਹੁੰਦੇ ਹਨ, ਪਰ ਉਹ ਸਭ ਹਨ ਹੱਦ ਦੇ ਸੁੱਖ, ਜੋ ਕਾਗਵਿਸ਼ਠਾ ਸਮਾਨ ਹਨ। ਤਮੋਪ੍ਰਧਾਨ ਬਣ
ਜਾਂਦੇ ਹਨ। ਤਮੋਪ੍ਰਧਾਨ ਵਿੱਚ ਸੁੱਖ ਬਹੁਤ ਥੋੜ੍ਹਾ ਹੈ। ਤੁਸੀਂ ਸਤੋਪ੍ਰਧਾਨ ਬਣਦੇ ਹੋ ਤਾਂ ਬਹੁਤ
ਸੁੱਖ ਹੁੰਦਾ ਹੈ। ਸਤੋਪ੍ਰਧਾਨ ਬਣਨ ਦੀ ਤਰਕੀਬ ਬਾਪ ਆਕੇ ਦੱਸਦੇ ਹਨ। ਬਾਪ ਨੂੰ ਆਲਮਾਈਟੀ ਅਥਾਰਟੀ
ਕਿਹਾ ਜਾਂਦਾ ਹੈ। ਮਨੁੱਖ ਸਮਝਦੇ ਹਨ ਗੌਡ ਆਲਮਾਈਟੀ ਅਥਾਰਟੀ ਹੈ ਤਾਂ ਜੋ ਚਾਹਣ ਉਹ ਕਰ ਸਕਦੇ ਹਨ।
ਮਰੇ ਨੂੰ ਜਿੰਦਾ ਕਰ ਸਕਦੇ ਹਨ। ਇੱਕ ਵਾਰ ਕਿਸੇ ਨੇ ਲਿਖਿਆ - ਜੇਕਰ ਤੁਸੀਂ ਭਗਵਾਨ ਹੋ ਤਾਂ ਮੱਖੀ
ਨੂੰ ਜਿੰਦਾ ਕਰ ਵਿਖਾਓ। ਇਵੇਂ ਦੇ ਢੇਰ ਪ੍ਰਸ਼ਨ ਪੁੱਛਦੇ ਹਨ।
ਤੁਹਾਨੂੰ ਬਾਪ ਤਾਕਤ
ਦਿੰਦੇ ਹਨ, ਜਿਸ ਨਾਲ ਤੁਸੀਂ ਰਾਵਣ ਤੇ ਜਿੱਤ ਪਾਉਂਦੇ ਹੋ। ਬੰਦਰ ਤੋਂ ਮੰਦਰ ਲਾਇਕ ਬਣਦੇ ਹੋ। ਉਨ੍ਹਾਂ
ਨੇ ਫ਼ਿਰ ਕੀ-ਕੀ ਬਣਾ ਦਿੱਤਾ ਹੈ। ਅਸਲ ਵਿੱਚ ਤੁਸੀਂ ਸਾਰੀਆਂ ਸੀਤਾਵਾਂ ਭਗਤੀਆਂ ਹੋ। ਤੁਹਾਨੂੰ ਸਭ
ਨੂੰ ਰਾਵਣ ਤੋਂ ਛੁਡਾਇਆ ਹੈ। ਰਾਵਣ ਦੁਆਰਾ ਤੁਹਾਨੂੰ ਕਦੇ ਵੀ ਸੁੱਖ ਨਹੀਂ ਮਿਲ ਸਕਦਾ। ਇਸ ਵਕਤ ਸਾਰੇ
ਰਾਵਣ ਦੀ ਜੇਲ੍ਹ ਵਿੱਚ ਹਨ। ਰਾਮ ਦੀ ਜੇਲ੍ਹ ਵਿੱਚ ਨਹੀਂ ਕਹਾਂਗੇ। ਰਾਮ ਆਉਂਦੇ ਹਨ ਰਾਵਣ ਦੀ ਜੇਲ੍ਹ
ਵਿਚੋਂ ਛੁਡਾਉਣ। ਰਾਵਣ 10 ਸਿਰ ਵਾਲਾ ਬਣਾਉਂਦੇ ਹਨ। ਉਸ ਦੀਆਂ 20 ਬਾਹਵਾਂ ਵਿਖਾਈਆਂ ਹਨ। ਬਾਪ ਨੇ
ਸਮਝਾਇਆ ਹੈ ਕਿ 5 ਵਿਕਾਰ ਬੰਦੇ ਵਿੱਚ ਅਤੇ 5 ਵਿਕਾਰ ਔਰਤ ਵਿੱਚ ਹਨ। ਉਸਨੂੰ ਕਹਿੰਦੇ ਹਨ ਰਾਵਣ ਰਾਜ
ਜਾਂ 5 ਵਿਕਾਰ ਰੂਪੀ ਮਾਇਆ ਦਾ ਰਾਜ। ਇਵੇਂ ਨਹੀਂ ਕਹਾਂਗੇ ਕਿ ਇਨ੍ਹਾਂ ਦੇ ਕੋਲ ਬਹੁਤ ਮਾਇਆ ਹੈ।
ਮਾਇਆ ਦਾ ਨਸ਼ਾ ਚੜ੍ਹਿਆ ਹੋਇਆ ਹੈ, ਨਹੀਂ। ਧੰਨ ਨੂੰ ਮਾਇਆ ਨਹੀਂ ਕਹਾਂਗੇ, ਧੰਨ ਨੂੰ ਸੰਪਤੀ ਕਿਹਾ
ਜਾਂਦਾ ਹੈ। ਤੁਹਾਨੂੰ ਬੱਚਿਆਂ ਨੂੰ ਸੰਪਤੀ ਆਦਿ ਬਹੁਤ ਮਿਲਦੀ ਹੈ। ਤੁਹਾਨੂੰ ਕੁਝ ਵੀ ਮੰਗਣ ਦੀ
ਜਰੂਰਤ ਨਹੀਂ ਕਿਉਂਕਿ ਇਹ ਤਾਂ ਪੜ੍ਹਾਈ ਹੈ। ਪੜ੍ਹਾਈ ਵਿੱਚ ਮੰਗਣਾ ਹੁੰਦਾ ਹੈ ਕੀ! ਟੀਚਰ ਜੋ
ਪੜ੍ਹਾਉਣਗੇ ਉਹ ਸਟੂਡੈਂਟਸ ਪੜ੍ਹਨਗੇ। ਜਿੰਨਾਂ ਜੋ ਪੜ੍ਹਨਗੇ, ਉਨਾਂ ਪਾਉਣਗੇ। ਮੰਗਣ ਦੀ ਗੱਲ ਨਹੀਂ।
ਇਸ ਵਿੱਚ ਪਵਿੱਤਰਤਾ ਵੀ ਜਰੂਰ ਚਾਹੀਦੀ ਹੈ। ਇੱਕ ਅੱਖਰ ਦੀ ਵੀ ਕੀਮਤ ਵੇਖੋ ਕਿੰਨੀ ਹੈ। ਪਦਮਾਪਦਮ।
ਬਾਪ ਦੀ ਪਹਿਚਾਣ ਕਰੋ, ਯਾਦ ਕਰੋ। ਬਾਪ ਨੇ ਪਹਿਚਾਣ ਦਿੱਤੀ ਹੈ - ਜਿਵੇਂ ਆਤਮਾ ਬਿੰਦੀ ਹੈ, ਉਵੇਂ
ਮੈਂ ਵੀ ਆਤਮਾ ਬਿੰਦੀ ਹਾਂ। ਉਹ ਤਾਂ ਏਵਰ ਪਵਿੱਤਰ ਹੈ। ਸ਼ਾਂਤੀ, ਗਿਆਨ, ਪਵਿੱਤਰਤਾ ਦਾ ਸਾਗਰ ਹੈ।
ਇੱਕ ਦੀ ਹੀ ਮਹਿਮਾ ਹੈ। ਸਭ ਦੀ ਪੁਜੀਸ਼ਨ ਆਪਣੀ-ਆਪਣੀ ਹੁੰਦੀ ਹੈ। ਨਾਟਕ ਵੀ ਬਣਾਇਆ ਹੈ - ਕਣ-ਕਣ
ਵਿੱਚ ਭਗਵਾਨ, ਜਿੰਨਾਂ ਨੇ ਨਾਟਕ ਵੇਖਿਆ ਹੋਵੇਗਾ ਉਹ ਜਾਣਦੇ ਹੋਣਗੇ। ਜੋ ਮਹਾਵੀਰ ਬੱਚੇ ਹਨ ਉਨ੍ਹਾਂ
ਨੂੰ ਤਾਂ ਬਾਬਾ ਕਹਿੰਦੇ ਹਨ ਤੁਸੀਂ ਭਾਵੇਂ ਕਿਧਰੇ ਵੀ ਜਾਓ, ਸਿਰਫ਼ ਸਾਕਸ਼ੀ ਹੋ ਵੇਖਣਾ ਚਾਹੀਦਾ ਹੈ।
ਹੁਣ ਤੁਸੀਂ ਬੱਚੇ ਰਾਮ
ਰਾਜ ਸਥਾਪਿਤ ਕਰ ਰਾਵਣ ਰਾਜ ਨੂੰ ਖ਼ਤਮ ਕਰ ਦਿੰਦੇ ਹੋ। ਇਹ ਹੈ ਬੇਹੱਦ ਦੀ ਗੱਲ। ਇਹ ਕਹਾਣੀਆਂ ਹੱਦ
ਦੀਆਂ ਬਣਾ ਦਿਤੀਆਂ ਹਨ। ਤੁਸੀਂ ਹੋ ਸ਼ਿਵ ਸ਼ਕਤੀ ਸੈਨਾ। ਸ਼ਿਵ ਆਲਮਾਈਟੀ ਹੈ ਨਾ। ਸ਼ਿਵ ਦੀ ਸ਼ਕਤੀ ਲੈਣ
ਵਾਲੇ ਸ਼ਿਵ ਦੀ ਸੈਨਾ ਤੁਸੀਂ ਹੋ। ਉਨ੍ਹਾਂ ਨੇ ਵੀ ਫ਼ਿਰ ਸ਼ਿਵ ਸੈਨਾ ਨਾਮ ਰੱਖਿਆ ਹੈ। ਹੁਣ ਤੁਹਾਡਾ
ਨਾਮ ਕੀ ਰੱਖੀਏ। ਤੁਹਾਡਾ ਤਾਂ ਨਾਮ ਰੱਖਿਆ ਹੈ - ਪ੍ਰਜਾਪਿਤਾ ਬ੍ਰਹਮਾਕੁਮਾਰ - ਕੁਮਾਰੀਆਂ। ਸ਼ਿਵ ਦੀ
ਤਾਂ ਸਾਰੇ ਸੰਤਾਨ ਹਨ। ਸਾਰੀ ਦੁਨੀਆਂ ਦੀਆਂ ਆਤਮਾਵਾਂ ਉਹਨਾਂ ਦੀ ਸੰਤਾਨ ਹਨ। ਸ਼ਿਵ ਤੋਂ ਤੁਹਾਨੂੰ
ਸ਼ਕਤੀ ਮਿਲਦੀ ਹੈ। ਸ਼ਿਵ ਬਾਬਾ ਤੁਹਾਨੂੰ ਗਿਆਨ ਸਿਖਾਉਂਦੇ ਹਨ, ਜਿਸ ਨਾਲ ਤੁਹਾਨੂੰ ਇਹਨੀ ਸ਼ਕਤੀ ਮਿਲਦੀ
ਹੈ ਜੋ ਅੱਧਾ ਕਲਪ ਤੁਸੀਂ ਸਾਰੇ ਵਿਸ਼ਵ ਤੇ ਰਾਜ ਕਰਦੇ ਹੋ। ਤੁਹਾਡੀ ਇਹ ਹੈ ਯੋਗਬਲ ਦੀ ਸ਼ਕਤੀ। ਅਤੇ
ਉਨ੍ਹਾਂ ਦੀ ਹੈ ਬਾਹੂਬਲ ਦੀ। ਭਾਰਤ ਦਾ ਪ੍ਰਾਚੀਨ ਰਾਜਯੋਗ ਗਾਇਆ ਹੋਇਆ ਹੈ। ਚਾਹੁੰਦੇ ਵੀ ਹਨ ਭਾਰਤ
ਦਾ ਪ੍ਰਾਚੀਨ ਰਾਜਯੋਗ ਸਿੱਖੀਏ, ਜਿਸ ਨਾਲ ਪੈਰਾਡਾਇਜ਼ ਸਥਾਪਤ ਹੋਇਆ ਸੀ। ਕਹਿੰਦੇ ਵੀ ਹਨ - ਕਰਾਇਸਟ
ਤੋਂ ਇੰਨੇ ਸਾਲ ਪਹਿਲਾਂ ਪੈਰਾਡਾਇਜ਼ ਸੀ। ਉਹ ਕਿਵ਼ੇਂ ਬਣਿਆ? ਯੋਗ ਨਾਲ। ਤੁਸੀਂ ਹੋ ਪ੍ਰਵਿਰਤੀ ਮਾਰਗ
ਵਾਲੇ ਸੰਨਿਆਸੀ। ਉਹ ਘਰ ਬਾਰ ਛੱਡ ਜੰਗਲ ਵਿੱਚ ਚਲੇ ਜਾਂਦੇ ਹਨ। ਡਰਾਮਾ ਅਨੁਸਾਰ ਹਰ ਇੱਕ ਨੂੰ ਪਾਰਟ
ਮਿਲਿਆ ਹੋਇਆ ਹੈ। ਇੰਨੀ ਛੋਟੀ ਜਿਹੀ ਬਿੰਦੀ ਵਿੱਚ ਕਿੰਨਾ ਪਾਰਟ ਹੈ, ਇਸਨੂੰ ਕੁਦਰਤ ਹੀ ਕਹਾਂਗੇ।
ਬਾਪ ਤਾਂ ਏਵਰ ਸ਼ਕਤੀਮਾਨ ਗੋਲਡਨ ਏਜ਼ਡ ਹੈ, ਹੁਣ ਤੁਸੀਂ ਉਨ੍ਹਾਂ ਤੋਂ ਸ਼ਕਤੀ ਲੈਂਦੇ ਹੋ। ਇਹ ਵੀ ਡਰਾਮਾ
ਬਣਿਆ ਹੋਇਆ ਹੈ। ਇਵੇਂ ਨਹੀਂ ਕਿ ਹਜ਼ਾਰਾਂ ਸੂਰਜਾਂ ਤੋਂ ਤੇਜੋਮਯ ਹੈ। ਉਹ ਤਾਂ ਜੋ ਜਿਸਨੂੰ ਭਾਵ
ਬੈਠਦਾ ਹੈ, ਤਾਂ ਉਸ ਭਾਵਨਾ ਨਾਲ ਵੇਖਦੇ ਹਨ। ਅੱਖਾਂ ਲਾਲ-ਲਾਲ ਹੋ ਜਾਂਦੀਆਂ ਹਨ। ਬੱਸ ਕਰੋ, ਅਸੀਂ
ਨਹੀਂ ਸਹਿਣ ਕਰ ਸਕਦੇ। ਬਾਪ ਕਹਿੰਦੇ ਹਨ ਉਹ ਸਭ ਭਗਤੀ ਮਾਰਗ ਦੇ ਸੰਸਕਾਰ ਹਨ। ਇਹ ਤਾਂ ਨਾਲੇਜ਼ ਹੈ,
ਇਸ ਵਿੱਚ ਪੜ੍ਹਨਾ ਹੈ। ਬਾਪ ਟੀਚਰ ਵੀ ਹੈ, ਪੜ੍ਹਾ ਰਹੇ ਹਨ। ਸਾਨੂੰ ਕਹਿੰਦੇ ਹਨ ਤੁਸੀਂ ਤਮੋਪ੍ਰਧਾਨ
ਤੋਂ ਸਤੋਪ੍ਰਧਾਨ ਬਣਨਾ ਹੈ। ਬਾਬਾ ਨੇ ਸਮਝਾਇਆ ਹੈ ਹੀਅਰ ਨੋ ਈਵਲ … ਮਨੁੱਖਾਂ ਨੂੰ ਪਤਾ ਨਹੀਂ ਹੈ
ਕਿ ਇਹ ਕਿਸਨੇ ਕਿਹਾ ਹੈ, ਪਹਿਲੇ ਬੰਦਰ ਦਾ ਚਿੱਤਰ ਬਣਾਉਂਦੇ ਸਨ। ਹੁਣ ਮਨੁੱਖਾਂ ਦਾ ਬਣਾਉਂਦੇ
ਰਹਿੰਦੇ ਹਨ। ਬਾਬਾ ਨੇ ਵੀ ਨਲਿਨੀ ਬੱਚੀ ਦਾ ਬਣਾਇਆ ਸੀ। ਮਨੁੱਖਾਂ ਨੂੰ ਭਗਤੀ ਦਾ ਨਸ਼ਾ ਕਿੰਨਾ ਹੈ।
ਭਗਤੀ ਦਾ ਰਾਜ ਹੈ ਨਾ। ਹੁਣ ਹੁੰਦਾ ਹੈ ਗਿਆਨ ਦਾ ਰਾਜ। ਫ਼ਰਕ ਹੋ ਜਾਂਦਾ ਹੈ। ਬੱਚੇ ਜਾਣਦੇ ਹਨ
ਬਰੋਬਰ ਗਿਆਨ ਤੋਂ ਬਹੁਤ ਸੁੱਖ ਹੁੰਦਾ ਹੈ। ਫ਼ਿਰ ਭਗਤੀ ਨਾਲ ਪੌੜੀ ਹੇਠਾਂ ਉਤਰਦੇ ਹਾਂ। ਅਸੀਂ ਪਹਿਲਾਂ
ਸਤਿਯੁੱਗ ਵਿੱਚ ਜਾਂਦੇ ਹਾਂ ਫ਼ਿਰ ਜੂੰ ਮਿਸਲ ਹੇਠਾਂ ਉਤਰਦੇ ਹਾਂ। 1250 ਸਾਲ ਵਿੱਚ ਦੋ ਕਲਾ ਘੱਟ
ਹੁੰਦੀਆਂ ਹਨ। ਚੰਦਰਮਾਂ ਦਾ ਮਿਸਾਲ ਹੈ। ਚੰਦਰਮਾ ਨੂੰ ਗ੍ਰਹਿਣ ਲੱਗਦਾ ਹੈ। ਕਲਾਵਾਂ ਘੱਟ ਹੋਣ
ਲੱਗਦੀਆਂ ਹਨ ਫ਼ਿਰ ਹੋਲੀ-ਹੋਲੀ ਕਲਾਵਾਂ ਵੱਧਦੀਆਂ ਹਨ ਤਾਂ 16 ਕਲਾ ਹੁੰਦਾ ਹੈ। ਉਹ ਹੈ ਅਲਪਕਾਲ ਦੀ
ਗੱਲ। ਇਹ ਤੇ ਹੈ ਬੇਹੱਦ ਦੀ ਗੱਲ। ਇਸ ਸਮੇਂ ਸਭ ਤੇ ਰਾਹੂ ਦਾ ਗ੍ਰਹਿਣ ਹੈ। ਉੱਚ ਤੋਂ ਉੱਚ ਹੈ
ਬ੍ਰਹਿਸਪਤੀ ਦੀ ਦਸ਼ਾ। ਨੀਚ ਤੋਂ ਵੀ ਨੀਚ ਹੈ ਰਾਹੂ ਦੀ ਦਸ਼ਾ। ਇਕਦੱਮ ਦੀਵਾਲਾ ਕੱਢ ਦਿੰਦੇ ਹਨ।
ਬ੍ਰਹਿਸਪਤੀ ਦੀ ਦਸ਼ਾ ਨਾਲ ਅਸੀਂ ਚੜ੍ਹਦੇ ਹਾਂ। ਉਹ ਬੇਹੱਦ ਦੇ ਬਾਪ ਨੂੰ ਜਾਣਦੇ ਨਹੀਂ ਹਨ। ਹੁਣ ਰਾਹੂ
ਦੀ ਦਸ਼ਾ ਤਾਂ ਸਭ ਤੇ ਬਰਾਬਰ ਹੈ। ਇਹ ਤੁਸੀਂ ਜਾਣਦੇ ਹੋ ਹੋਰ ਕੋਈ ਨਹੀਂ ਜਾਣਦੇ। ਰਾਹੂ ਦੀ ਦਸ਼ਾ ਹੀ
ਇਨਸਾਲਵੇਂਟ ਬਣਾਉਂਦੀ ਹੈ। ਇੱਕ ਹੀ ਭਾਰਤ ਸੀ। ਸਤਿਯੁੱਗ ਵਿੱਚ ਰਾਮ ਰਾਜ, ਪਵਿੱਤਰ ਰਾਜ ਹੁੰਦਾ ਹੈ।
ਜਿਸਦੀ ਮਹਿਮਾ ਹੁੰਦੀ ਹੈ। ਅਪਵਿੱਤਰ ਰਾਜ ਵਾਲੇ ਗਾਉਂਦੇ ਹਨ ਮੈਂ ਨਿਰਗੁਣ ਹਾਰੇ ਵਿੱਚ ਕੋਈ ਗੁਣ
ਨਾਹੀਂ… ਇਵੇਂ ਦੀਆਂ ਸੰਸਥਾਵਾਂ ਵੀ ਬਣਾਈਆਂ ਹਨ - ਨਿਰਗੁਣ ਸੰਸਥਾ। ਅਰੇ ਇਹ ਤਾਂ ਸਾਰੀ ਦੁਨੀਆਂ
ਨਿਰਗੁਣ ਸੰਸਥਾ ਹੈ। ਇੱਕ ਦੀ ਗੱਲ ਥੋੜ੍ਹੀ ਹੀ ਹੈ। ਬੱਚੇ ਨੂੰ ਹਮੇਸ਼ਾਂ ਮਹਾਤਮਾ ਕਿਹਾ ਜਾਂਦਾ ਹੈ।
ਤੁਸੀਂ ਫ਼ਿਰ ਕਹਿੰਦੇ ਹੋ ਕੋਈ ਗੁਣ ਨਹੀਂ। ਇਹ ਤਾਂ ਸਾਰੀ ਦੁਨੀਆਂ ਹੈ, ਜਿਨ੍ਹਾਂ ਵਿੱਚ ਕੋਈ ਗੁਣ ਨਾ
ਹੋਣ ਦੇ ਕਾਰਣ ਰਾਹੂ ਦੀ ਦਸ਼ਾ ਬੈਠੀ ਹੈ। ਹੁਣ ਬਾਪ ਕਹਿੰਦੇ ਹਨ ਦੇਹ ਦਾਨ ਤਾਂ ਛੁੱਟੇ ਗ੍ਰਹਿਣ। ਹੁਣ
ਜਾਣਾ ਤਾਂ ਸਭ ਨੇ ਹੈ ਨਾ। ਦੇਹ ਸਮੇਤ ਦੇਹ ਦੇ ਸਾਰੇ ਧਰਮਾਂ ਨੂੰ ਛੱਡੋ। ਆਪਣੇ ਨੂੰ ਆਤਮਾ ਨਿਸ਼ਚੇ
ਕਰੋ। ਤੁਸੀਂ ਹੁਣ ਵਾਪਿਸ ਜਾਣਾ ਹੈ। ਪਵਿੱਤਰ ਨਾ ਹੋਣ ਦੇ ਕਾਰਣ ਵਾਪਿਸ ਕੋਈ ਜਾ ਨਾ ਸਕਣ। ਹੁਣ ਬਾਪ
ਪਵਿੱਤਰ ਹੋਣ ਦੀ ਯੁਕਤੀ ਦੱਸਦੇ ਹਨ। ਬੇਹੱਦ ਦੇ ਬਾਪ ਨੂੰ ਯਾਦ ਕਰੋ। ਕਈ ਕਹਿੰਦੇ ਹਨ ਬਾਬਾ ਅਸੀਂ
ਭੁੱਲ ਜਾਂਦੇ ਹਾਂ। ਬਾਪ ਕਹਿੰਦੇ ਹਨ - ਮਿੱਠੇ ਬੱਚਿਓ, ਪਤਿਤ ਪਾਵਨ ਬਾਪ ਨੂੰ ਤੁਸੀਂ ਭੁੱਲ ਜਾਓਗੇ
ਤਾਂ ਪਾਵਨ ਕਿਵੇਂ ਬਣੋਗੇ ? ਵਿਚਾਰ ਕਰੋ ਕਿ ਇਹ ਕੀ ਕਹਿੰਦੇ ਹੋ ? ਜਾਨਵਰ ਵੀ ਕਦੇ ਇਸ ਤਰ੍ਹਾਂ ਨਹੀਂ
ਕਹਿਣਗੇ ਕੀ ਅਸੀਂ ਬਾਪ ਨੂੰ ਭੁੱਲ ਜਾਂਦੇ ਹਾਂ। ਤੁਸੀਂ ਕੀ ਕਹਿੰਦੇ ਹੋ! ਮੈਂ ਤੁਹਾਡਾ ਬੇਹੱਦ ਦਾ
ਬਾਪ ਹਾਂ, ਤੁਸੀਂ ਆਏ ਹੋ ਬੇਹੱਦ ਦਾ ਵਰਸਾ ਲੈਣ। ਨਿਰਾਕਾਰ ਬਾਪ ਸਾਕਾਰ ਵਿੱਚ ਆਏ ਤਾਂ ਹੀ ਤੇ
ਪੜ੍ਹਾਏ। ਹੁਣ ਬਾਪ ਨੇ ਇਸ ਵਿੱਚ ਪ੍ਰਵੇਸ਼ ਕੀਤਾ ਹੈ। ਇਹ ਹੈ ਬਾਪਦਾਦਾ। ਦੋਵਾਂ ਦੀ ਆਤਮਾ ਇਸ
ਭ੍ਰਕੁਟੀ ਵਿੱਚ ਹੈ। ਤੁਸੀਂ ਕਹਿੰਦੇ ਹੋ ਬਾਪਦਾਦਾ ਤਾਂ ਜਰੂਰ ਦੋਵੇਂ ਆਤਮਾਵਾਂ ਹੋਣਗੀਆਂ। ਸ਼ਿਵਬਾਬਾ
ਅਤੇ ਬ੍ਰਹਮਾ ਦੀ ਆਤਮਾ। ਤੁਸੀਂ ਸਭ ਬਣੇ ਹੋ ਪ੍ਰਜਾਪਿਤਾ ਬ੍ਰਹਮਾਕੁਮਾਰ - ਕੁਮਾਰੀਆਂ। ਤੁਹਾਨੂੰ
ਨਾਲੇਜ਼ ਮਿਲੀ ਹੈ ਤਾਂ ਜਾਣਦੇ ਹੋ ਅਸੀਂ ਭਰਾ-ਭਰਾ ਹਾਂ। ਫ਼ਿਰ ਪ੍ਰਜਾਪਿਤਾ ਬ੍ਰਹਮਾ ਦੁਆਰਾ ਅਸੀਂ ਭਰਾ
- ਭੈਣ ਬਣਦੇ ਹਾਂ। ਇਹ ਯਾਦ ਪੱਕੀ ਚਾਹੀਦੀ ਹੈ। ਪਰ ਬਾਬਾ ਵੇਖਦੇ ਹਨ ਕਿ ਭਰਾ - ਭੈਣ ਵਿੱਚ ਵੀ ਨਾਮ
- ਰੂਪ ਦੀ ਕਸ਼ਿਸ਼ ਹੁੰਦੀ ਹੈ। ਬਹੁਤਿਆਂ ਨੂੰ ਵਿਕਲਪ ਆਉਂਦੇ ਹਨ। ਅੱਛਾ ਸ਼ਰੀਰ ਵੇਖਕੇ ਵਿਕਲਪ ਆਉਂਦੇ
ਹਨ। ਹੁਣ ਬਾਪ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝ ਭਰਾ - ਭਰਾ ਦੀ ਦ੍ਰਿਸ਼ਟੀ ਨਾਲ ਵੇਖੋ। ਆਤਮਾਵਾਂ
ਸਭ ਬ੍ਰਦਰਜ਼ ਹਨ। ਬ੍ਰਦਰਜ਼ ਹਨ ਤਾਂ ਬਾਪ ਜਰੂਰ ਚਾਹੀਦਾ ਹੈ। ਸਭ ਦਾ ਇੱਕ ਬਾਪ ਹੈ। ਸਾਰੇ ਬਾਪ ਨੂੰ
ਯਾਦ ਕਰਦੇ ਹਨ। ਹੁਣ ਬਾਪ ਕਹਿੰਦੇ ਹਨ ਸਤੋਪ੍ਰਧਾਨ ਬਣਨਾ ਹੈ ਤਾਂ ਮਾਮੇਕਮ ਯਾਦ ਕਰੋ। ਜਿੰਨਾ ਯਾਦ
ਕਰੋਗੇ ਤਾਂ ਕਟ ਨਿਕਲਦੀ ਜਾਵੇਗੀ, ਖੁਸ਼ੀ ਦਾ ਪਾਰਾ ਚੜ੍ਹੇਗਾ ਅਤੇ ਕਸ਼ਿਸ਼ ਹੁੰਦੀ ਰਹੇਗੀ। ਨੰਬਰਵਾਰ
ਪੁਰਸ਼ਾਰਥ ਅਨੁਸਾਰ। ਅੱਛਾ!
ਮਿੱਠੇ-ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ -ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਪੜ੍ਹਾਈ ਤੇ
ਪੂਰਾ ਧਿਆਨ ਦੇ ਕੇ ਆਪਣੇ ਨੂੰ ਸੰਪਤੀਵਾਨ ਬਣਾਉਣਾ ਹੈ। ਕੁਝ ਵੀ ਮੰਗਣਾ ਨਹੀਂ ਹੈ। ਇੱਕ ਬਾਪ ਦੀ
ਯਾਦ ਅਤੇ ਪਵਿੱਤਰਤਾ ਦੀ ਧਾਰਨਾ ਨਾਲ ਪਦਮਾਪਦਮਪਤੀ ਬਣਨਾ ਹੈ।
2. ਰਾਹੂ ਦੇ ਗ੍ਰਹਿਣ
ਤੋਂ ਮੁਕਤ ਹੋਣ ਦੇ ਲਈ ਵਿਕਾਰਾਂ ਦਾ ਦਾਨ ਦੇਣਾ ਹੈ। ਹੀਅਰ ਨੋ ਈਵਲ. . .ਜਿੰਨਾਂ ਗੱਲਾਂ ਨਾਲ ਪੌੜੀ
ਹੇਠਾਂ ਉਤਰੇ, ਨਿਰਗੁਣ ਬਣੇ, ਉਨ੍ਹਾਂ ਨੂੰ ਭੁੱਲ ਜਾਣਾ ਹੈ।
ਵਰਦਾਨ:-
ਪਹਿਲੇ ਆਪ ਦੇ ਮੰਤ੍ਰ ਦ੍ਵਾਰਾ ਸ੍ਰਵ ਦਾ ਸਵਮਾਨ ਪ੍ਰਾਪਤ ਕਰਨ ਵਾਲੇ ਨਿਰਮਾਣ ਸੋ ਮਹਾਨ ਭਵ।
ਇਹ ਹੀ ਮਹਾਮੰਤ੍ਰ ਸਦਾ
ਯਾਦ ਰਹੇ ਕਿ” ਨਿਰਮਾਣ ਹੀ ਸਰਵ ਮਹਾਨ ਹੈ” “ਪਹਿਲੇ ਆਪ” ਕਰਨਾ ਹੀ ਸ੍ਰਵ ਤੋਂ ਸਵਮਾਨ ਪ੍ਰਾਪਤ ਕਰਨ
ਦਾ ਆਧਾਰ ਹੈ। ਮਹਾਨ ਬਣਨ ਦਾ ਇਹ ਮੰਤ੍ਰ ਵਰਦਾਨ ਰੂਪ ਵਿਚ ਸਦਾ ਨਾਲ ਰੱਖਣਾ। ਵਰਦਾਨਾਂ ਨਾਲ ਹੀ ਪਲਦੇ,
ਉੱਡਦੇ ਮੰਜਿਲ ਤੇ ਪਹੁੰਚਣਾ। ਮਿਹਨਤ ਤਾਂ ਕਰਦੇ ਹੋ ਜਦੋਂ ਵਰਦਾਨਾਂ ਨੂੰ ਕੰਮ ਵਿਚ ਨਹੀਂ ਲਗਾਉਂਦੇ।
ਜੇਕਰ ਵਰਦਾਨਾਂ ਨਾਲ ਪਲਦੇ ਰਹੋ, ਵਰਦਾਨਾਂ ਨੂੰ ਕੰਮ ਵਿਚ ਲਗਾਉਂਦੇ ਰਹੋ ਤਾਂ ਮਿਹਨਤ ਖਤਮ ਹੋ ਜਾਵੇ।
ਸਦਾ ਸਫਲਤਾ ਅਤੇ ਸੰਤੁਸ਼ਟਤਾ ਦਾ ਅਨੁਭਵ ਕਰਦੇ ਰਹੋਗੇ।
ਸਲੋਗਨ:-
ਸੂਰਤ ਦ੍ਵਾਰਾ
ਸੇਵਾ ਕਰਨ ਦੇ ਲਈ ਆਪਣਾ ਮੁਸਕਰਾਉਂਦਾ ਹੋਇਆ ਰਮਣੀਕ ਅਤੇ ਗੰਭੀਰ ਸਵਰੂਪ ਇੱਮਰਜ ਕਰੋ।