28.04.24     Avyakt Bapdada     Punjabi Murli     23.10.99    Om Shanti     Madhuban


” ਸਮੇਂ ਦੀ ਪੁਕਾਰ - ਦਾਤਾ ਬਣੋ “


ਅੱਜ ਸਰਵ ਸ੍ਰੇਸ਼ਠ ਭਾਗ ਵਿਧਾਤਾ, ਸਰਵ ਸ਼ਕਤੀਆਂ ਦੇ ਦਾਤਾ ਬਾਪਦਾਦਾ ਚਾਰੋਂ ਪਾਸੇ ਦੇ ਸਰਵ ਬੱਚਿਆਂ ਨੂੰ ਵੇਖ ਖੁਸ਼ ਹੋ ਰਹੇ ਹਨ। ਭਾਵੇਂ ਮਧੂਬਨ ਵਿਚ ਸਾਮਨੇ ਹਨ, ਭਾਵੇਂ ਦੇਸ਼ ਵਿਦੇਸ਼ ਵਿਚ ਯਾਦ ਵਿੱਚ ਸੁਣ ਰਹੇ ਹਨ, ਦੇਖ ਰਹੇ ਹਨ, ਜਿੱਥੇ ਵੀ ਬੈਠੇ ਹਨ ਪਰ ਦਿਲ ਦੇ ਸਾਮਨੇ ਹਨ। ਉਨ੍ਹਾਂ ਸਭ ਬੱਚਿਆਂ ਨੂੰ ਵੇਖ ਬਾਪਦਾਦਾ ਖੁਸ਼ ਹੋ ਰਹੇ ਹਨ। ਤੁਸੀ ਸਭ ਵੀ ਖੁਸ਼ ਹੋ ਰਹੇ ਹੋ ਨਾ। ਬੱਚੇ ਵੀ ਖੁਸ਼ ਤੇ ਬਾਪਦਾਦਾ ਵੀ ਖੁਸ਼। ਅਤੇ ਇਹ ਹੀ ਦਿਲ ਦੀ ਸਦਾ ਦੀ ਖੁਸ਼ੀ ਸਾਰੀ ਦੁਨੀਆ ਦੇ ਦੁਖਾਂ ਨੂੰ ਦੂਰ ਕਰਨ ਵਾਲੀ ਹੈ। ਇਹ ਦਿਲ ਦੀ ਖੁਸ਼ੀ ਆਤਮਾਵਾਂ ਨੂੰ ਬਾਪ ਦਾ ਅਨੁਭਵ ਕਰਾਉਣ ਵਾਲੀ ਹੈ ਕਿਉਂਕਿ ਬਾਪ ਵੀ ਸਦਾ ਸਰਵ ਆਤਮਾਵਾਂ ਦੇ ਪ੍ਰਤੀ ਸੇਵਾਦਾਰੀ ਹਨ ਅਤੇ ਤੁਸੀ ਸਾਰੇ ਬੱਚੇ ਬਾਪ ਦੇ ਨਾਲ ਸੇਵਾ ਸਾਥੀ ਹੋ। ਸਾਥੀ ਹੋ ਨਾ! ਬਾਪ ਦੇ ਸਾਥੀ ਅਤੇ ਵਿਸ਼ਵ ਦੇ ਦੁਖਾਂ ਨੂੰ ਬਦਲ ਕੇ ਸਦਾ ਖੁਸ਼ ਰਹਿਣ ਦਾ ਸਾਧਨ ਦੇਣ ਦੀ ਸੇਵਾ ਵਿਚ ਸਦਾ ਹਾਜਿਰ ਰਹਿੰਦੇ ਹੋ। ਸਦਾ ਸੇਵਾਦਾਰੀ ਹੋ। ਸੇਵਾ ਸਿਰਫ਼ 4 ਘੰਟਾ, ਛੇ ਘੰਟੇ ਕਰਨ ਵਾਲੇ ਨਹੀਂ ਹੋ। ਹਰ ਸੈਕਿੰਡ ਸੇਵਾ ਦੀ ਸਟੇਜ ਤੇ ਪਾਰਟ ਵਜਾਉਣ ਵਾਲੇ ਪਰਮਾਤਮ ਸਾਥੀ ਹੋ। ਯਾਦ ਨਿਰੰਤਰ ਹੈ, ਇਵੇਂ ਹੀ ਸੇਵਾ ਵੀ ਨਿਰੰਤਰ ਹੈ। ਆਪਣੇ ਨੂੰ ਨਿਰੰਤਰ ਸੇਵਾਦਾਰੀ ਅਨੁਭਵ ਕਰਦੇ ਹੋ? ਜਾਂ 8-10 ਘੰਟੇ ਦੇ ਸੇਵਾਦਾਰੀ ਹੋ ? ਇਹ ਬ੍ਰਾਹਮਣ ਜਨਮ ਹੀ ਯਾਦ ਅਤੇ ਸੇਵਾ ਦੇ ਲਈ ਹੈ। ਹੋਰ ਕੁਝ ਕਰਨਾ ਹੈ ਕੀ ? ਇਹ ਹੀ ਹੈ ਨਾ! ਹਰ ਸਵਾਸ, ਹਰ ਸੈਕਿੰਡ ਯਾਦ ਅਤੇ ਸੇਵਾ ਨਾਲ - ਨਾਲ ਹੈ ਜਾਂ ਸੇਵਾ ਦੇ ਘੰਟੇ ਵੱਖ ਹਨ ਅਤੇ ਯਾਦ ਦੇ ਘੰਟੇ ਵੱਖ ਹਨ ? ਨਹੀਂ ਹੈ ਨਾ! ਚੰਗਾ, ਬੈਲੇਂਸ ਹੈ ? ਜੇਕਰ 100% ਸੇਵਾ ਹੈ ਤਾਂ 100% ਹੀ ਯਾਦ ਹੈ ? ਦੋਵਾਂ ਦਾ ਬੈਲੇਂਸ ਹੈ ? ਫਰਕ ਪੈ ਜਾਂਦਾ ਹੈ ਨਾ ? ਕਰਮ ਯੋਗੀ ਦਾ ਅਰਥ ਹੀ ਹੈ ਕਰਮ ਅਤੇ ਯਾਦ, ਸੇਵਾ ਅਤੇ ਯਾਦ - ਦੋਵਾਂ ਦਾ ਬੈਲੈਂਸ ਸਮਾਨ, ਸਮਾਨ ਹੋਣਾ ਚਾਹੀਦਾ ਹੈ। ਇਵੇਂ ਨਹੀਂ ਕਿ ਕਿਸੇ ਵਕਤ ਯਾਦ ਜਿਆਦਾ ਹੈ ਅਤੇ ਸੇਵਾ ਘੱਟ, ਜਾਂ ਸੇਵਾ ਜਿਆਦਾ ਅਤੇ ਯਾਦ ਘੱਟ। ਜਿਵੇਂ ਆਤਮਾ ਅਤੇ ਸ਼ਰੀਰ ਜਦੋਂ ਤੱਕ ਸਟੇਜ ਤੇ ਹਨ ਤਾਂ ਨਾਲ - ਨਾਲ ਹਨ ਨਾ । ਵੱਖ ਹੋ ਸਕਦੇ ਹਨ? ਇਵੇਂ ਯਾਦ ਆਏ ਸੇਵਾ ਨਾਲ - ਨਾਲ ਰਹੇ। ਯਾਦ ਮਤਲਬ ਬਾਪ ਸਮਾਨ, ਸਵ ਦੇ ਸਵਮਾਨ ਦੀ ਵੀ ਯਾਦ। ਜਦੋਂ ਬਾਪ ਦੀ ਯਾਦ ਰਹਿੰਦੀ ਹੈ ਤਾਂ ਆਪੇ ਹੀ ਸਵਮਾਂਨ ਦੀ ਵੀ ਯਾਦ ਰਹਿੰਦੀ ਹੈ। ਜੇਕਰ ਸਵਮਾਨ ਵਿਚ ਨਹੀਂ ਰਹਿੰਦੇ ਤਾਂ ਯਾਦ ਵੀ ਪਾਵਰਫੁਲ ਨਹੀਂ ਰਹਿੰਦੀ।

ਸਵਮਾਨ ਮਤਲਬ ਬਾਪ ਸਮਾਨ ਸੰਪੂਰਨ ਸਵਮਾਨ ਹੈ ਹੀ ਬਾਪ ਸਮਾਨ। ਅਤੇ ਇਵੇਂ ਯਾਦ ਵਿੱਚ ਰਹਿਣ ਵਾਲੇ ਬੱਚੇ ਸਦਾ ਹੀ ਦਾਤਾ ਹੋਣਗੇ। ਲੇਵਤਾ ਨਹੀਂ ਦੇਵਤਾ ਮਾਨਾ ਦੇਣ ਵਾਲਾ। ਤਾਂ ਅੱਜ ਬਾਪਦਾਦਾ ਸਭ ਬੱਚਿਆਂ ਦੀ ਦਾਤਾਪਨ ਦੀ ਸਟੇਜ ਚੈਕ ਕਰ ਰਹੇ ਸਨ ਕਿ ਕਿਥੋਂ ਤੱਕ ਦਾਤਾ ਦੇ ਬੱਚੇ ਦਾਤਾ ਬਣੇ ਹਨ? ਜਿਵੇਂ ਬਾਪ ਕਦੀ ਵੀ ਲੈਣ ਦਾ ਸੰਕਲਪ ਨਹੀਂ ਕਰ ਸਕਦਾ, ਦੇਣ ਦਾ ਕਰਦਾ ਹੈ। ਜੇਕਰ ਕਹਿੰਦੇ ਵੀ ਹਨ, ਸਭ ਕੁਝ ਪੁਰਾਣਾ ਦੇ ਦੋ ਤਾਂ ਵੀ ਪੁਰਾਣੇ ਦੇ ਬਦਲੇ ਨਵਾਂ ਦਿੰਦਾ ਹੈ। ਲੈਣਾ ਮਤਲਬ ਬਾਪ ਦਾ ਦੇਣਾ। ਤਾਂ ਵਰਤਮਾਨ ਸਮੇਂ ਬਾਪਦਾਦਾ ਨੂੰ ਬੱਚਿਆਂ ਦੀ ਇੱਕ ਟਾਪਿਕ ਬਹੁਤ ਚੰਗੀ ਲੱਗੀ। ਕਿਹੜੀ ਟਾਪਿਕ? ਵਿਦੇਸ਼ ਦੀ ਟਾਪਿਕ ਹੈ। ਕਿਹੜੀ ? (ਕਾਲ ਆਫ਼ ਟਾਇਮ)

ਤਾਂ ਬਾਪਦਾਦਾ ਦੇਖ ਰਹੇ ਸੀ ਕਿ ਬੱਚਿਆਂ ਦੇ ਲਈ ਸਮੇਂ ਦੀ ਕੀ ਪੁਕਾਰ ਹੈ! ਤੁਸੀਂ ਦੇਖਦੇ ਹੋ ਵਿਸ਼ਵ ਦੇ ਲਈ, ਸੇਵਾ ਦੇ ਲਈ, ਬਾਪਦਾਦਾ ਸੇਵਾ ਦਾ ਸਾਥੀ ਤਾਂ ਹੈ ਹੀ। ਪਰ ਬਾਪਦਾਦਾ ਦੇਖਦੇ ਹਨ ਕਿ ਬੱਚਿਆਂ ਦੇ ਲਈ ਹੁਣ ਸਮੇਂ ਦੀ ਕੀ ਪੁਕਾਰ ਹੈ ? ਤੁਸੀਂ ਵੀ ਸਮਝਦੇ ਹੋ ਨਾ ਕਿ ਸਮੇਂ ਦੀ ਪੁਕਾਰ ਹੈ ? ਆਪਣੇ ਲਈ ਸੋਚੋਂ। ਸੇਵਾ ਦੇ ਪ੍ਰਤੀ ਤੇ ਭਾਸ਼ਣ ਕੀਤੇ, ਕਰ ਰਹੇ ਹਨ ਨਾ! ਪਰ ਆਪਣੇ ਕੋਲੋ ਹੀ ਪੁੱਛੋ ਕਿ ਸਾਡੇ ਲਈ ਸਮੇਂ ਦੀ ਕੀ ਪੁਕਾਰ ਹੈ ? ਵਰਤਮਾਨ ਸਮੇਂ ਦੀ ਕੀ ਪੁਕਾਰ ਹੈ ? ਤਾਂ ਬਾਪਦਾਦਾ ਦੇਖ ਰਹੇ ਸਨ ਕਿ ਹੁਣ ਦੇ ਸਮੇਂ ਅਨੁਸਾਰ ਹਰ ਸਮੇਂ, ਹਰ ਬੱਚੇ ਨੂੰ ਦਾਤਾਪਨ ਦੀ ਸਮ੍ਰਿਤੀ ਹੋਰ ਵਧਾਉਣੀ ਹੈ। ਭਾਵੇਂ ਖੁਦ ਦੀ ਉੱਨਤੀ ਦੇ ਪ੍ਰਤੀ ਦਾਤਾ -ਪਨ ਦਾ ਭਾਵ, ਭਾਵੇਂ ਸਰਵ ਦੇ ਪ੍ਰਤੀ ਸਨੇਹ ਇਮਰਜ ਰੂਪ ਵਿੱਚ ਦਿਖਾਈ ਦਵੇ। ਕੋਈ ਕਿਵੇਂ ਦਾ ਵੀ ਹੋਵੇ, ਮੈਨੂੰ ਦੇਣਾ ਹੈ। ਤਾਂ ਦਾਤਾ ਸਦਾ ਹੀ ਬੇਹੱਦ ਦੀ ਵ੍ਰਿਤੀ ਵਾਲਾ ਹੋਵੇਗਾ, ਹੱਦ ਨਹੀਂ ਅਤੇ ਸਦਾ ਦਾਤਾ ਸੰਪੰਨ, ਭਰਪੂਰ ਹੋਵੇਗਾ। ਦਾਤਾ ਸਦਾ ਹੀ ਸ਼ਮਾ ਦਾ ਮਾਸਟਰ ਸਾਗਰ ਹੋਵੇਗਾ। ਇਸ ਕਾਰਣ ਜੋ ਹੱਦ ਦੇ ਆਪਣੇ ਸੰਸਕਾਰ ਜਾਂ ਦੂਸਰਿਆਂ ਦੇ ਸੰਸਾਰ ਜੋ ਇਮਰਜ ਨਹੀਂ ਹੋਣਗੇ, ਮਰਜ ਹੋਣਗੇ। ਮੈਨੂੰ ਦੇਣਾ ਹੈ। ਕੋਈ ਦਵੋ ਨਾ ਦਵੇ ਪਰ ਮੈਨੂੰ ਦਾਤਾ ਬਣਨਾ ਹੈ। ਕਿਸੇ ਦੇ ਸੰਸਕਾਰ ਦੇ ਵਸ਼ ਪਰਵਸ਼ ਆਤਮਾ ਹੋਵੇ, ਤਾਂ ਉਸ ਆਤਮਾ ਨੂੰ ਮੈਨੂੰ ਸਹਿਯੋਗ ਦੇਣਾ ਹੈ। ਤਾਂ ਕਿਸੇ ਦਾ ਵੀ ਹੱਦ ਦਾ ਸੰਸਕਾਰ, ਤੁਹਾਨੂੰ ਪ੍ਰਭਾਵਿਤ ਨਹੀਂ ਕਰੇਗਾ। ਕੋਈ ਮਾਨ ਦਵੇ, ਕੋਈ ਨਹੀਂ ਦਵੇ, ਉਹ ਨਹੀਂ ਦਵੇ ਪਰ ਮੈਨੂੰ ਦੇਣਾ ਹੈ। ਇਵੇਂ ਦਾ ਦਾਤਾਪਨ ਹੁਣ ਇਮਰਜ ਚਾਹੀਦਾ ਹੈ। ਮਨ ਵਿੱਚ ਭਾਵਨਾ ਤਾਂ ਹੈ ਪਰ …ਪਰ ਨਹੀਂ ਆਵੇ। ਮੈਨੂੰ ਕਰਨਾ ਹੀ ਹੈ। ਕੋਈ ਇਵੇਂ ਦੀ ਚਲਣ ਜਾਂ ਬੋਲ ਜੋ ਤੁਹਾਡੇ ਕੰਮ ਦਾ ਨਹੀਂ ਹੈ, ਚੰਗਾ ਨਹੀਂ ਲੱਗਦਾ ਹੈ, ਉਸਨੂੰ ਲਵੋ ਹੀ ਨਹੀਂ। ਬੁਰੀ ਚੀਜ਼ ਲਈ ਜਾਂਦੀ ਹੈ ਕੀ? ਮਨ ਵਿੱਚ ਧਾਰਨ ਕਰਨਾ ਮਤਲਬ ਲੈਣਾ। ਦਿਮਾਗ ਤੱਕ ਵੀ ਨਹੀਂ। ਦਿਮਾਗ ਵਿੱਚ ਵੀ ਗੱਲ ਆ ਗਈ ਨਾ, ਉਹ ਵੀ ਨਹੀਂ। ਜਦੋਂ ਹੈ ਹੀ ਬੁਰੀ ਚੀਜ਼, ਚੰਗੀ ਹੀ ਨਹੀਂ ਤਾਂ ਦਿਮਾਗ ਵਿੱਚ ਲਵੋ ਨਹੀਂ ਯਾਨੀ ਧਾਰਨ ਨਹੀਂ ਕਰੋ। ਹੋਰ ਹੀ ਲੈਣ ਦੀ ਬਜਾਏ ਸ਼ੁਭ ਭਾਵਨਾ, ਸ਼ੁਭ ਕਾਮਨਾ, ਦਾਤਾ ਬਣ ਦਵੋ। ਲਵੋ ਨਹੀਂ; ਕਿਉਂਕਿ ਹੁਣ ਸਮੇਂ ਅਨੁਸਾਰ ਜੇਕਰ ਦਿਲ ਅਤੇ ਦਿਮਾਗ ਖਾਲੀ ਨਹੀਂ ਹੋਣਗੇ ਤਾਂ ਨਿਰੰਤਰ ਸੇਵਧਾਰੀ ਨਹੀਂ ਬਣ ਸਕੋਂਗੇ। ਦਿਲ ਜਾਂ ਦਿਮਾਗ ਜਦੋਂ ਕਿਸੇ ਵੀ ਗੱਲ ਵਿੱਚ ਬੀਜ਼ੀ ਹੋ ਗਿਆ ਤਾਂ ਸੇਵਾ ਕੀ ਕਰੋਂਗੇ? ਫਿਰ ਜਿਵੇਂ ਲੌਕਿਕ ਵਿੱਚ ਕੋਈ 8 ਘੰਟਾ, ਕੋਈ 10 ਘੰਟਾ ਕੰਮ ਕਰਦੇ ਹਨ, ਇਵੇਂ ਇੱਥੇ ਵੀ ਹੋ ਜਾਏਗਾ। 8 ਘੰਟੇ ਦੇ ਸੇਵਾਧਾਰੀ, 6 ਘੰਟੇ ਦੇ ਸੇਵਾਧਾਰੀ। ਨਿਰੰਤਰ ਸੇਵਾਧਾਰੀ ਨਹੀਂ ਬਣ ਸਕੋਂਗੇ। ਭਾਵੇਂ ਮਨਸਾ ਸੇਵਾ ਕਰੋ, ਭਾਵੇਂ ਵਾਣੀ ਨਾਲ, ਭਾਵੇਂ ਕਰਮ ਮਤਲਬ ਸੰਬੰਧ, ਸੰਪਰਕ ਨਾਲ। ਹਰ ਸੈਕਿੰਡ ਦਾਤਾ ਮਤਲਬ ਸੇਵਾਧਾਰੀ। ਦਿਮਾਗ ਨੂੰ ਖਾਲੀ ਰੱਖਣ ਨਾਲ ਬਾਪ ਦੀ ਸੇਵਾ ਦੇ ਸਾਥੀ ਬਣ ਸਕੋਂਗੇ। ਦਿਲ ਨੂੰ ਸਦਾ ਸਾਫ਼ ਰੱਖਣ ਨਾਲ ਨਿਰੰਤਰ ਬਾਪ ਦੀ ਸੇਵਾ ਦੇ ਸਾਥੀ ਬਣ ਸਕਦੇ ਹਨ। ਹੁਣ ਸਭਦਾ ਵਾਇਦਾ ਕੀ ਹੈ? ਨਾਲ ਰਹਿਣਗੇ, ਨਾਲ ਚੱਲਣਗੇ। ਵਾਇਦਾ ਹੈ ਨਾ ? ਜਾਂ ਤੁਸੀਂ ਅੱਗੇ ਰਹੋ ਅਸੀਂ ਪਿੱਛੇ -ਪਿੱਛੇ ਆਵਾਂਗੇ ? ਨਹੀਂ ਨਾ ? ਸਾਥ ਦਾ ਵਾਇਦਾ ਹੈ ਨਾ ? ਤਾਂ ਬਾਪ ਸੇਵਾ ਦੇ ਬਿਨਾ ਰਹਿੰਦਾ ਹੈ ? ਯਾਦ ਦੇ ਬਿਨਾਂ ਵੀ ਨਹੀਂ ਰਹਿੰਦਾ। ਜਿਨਾਂ ਬਾਪ ਯਾਦ ਵਿੱਚ ਰਹਿੰਦਾ ਓਨਾ ਤੁਸੀਂ ਮਿਹਨਤ ਨਾਲ ਰਹਿੰਦੇ ਹੋ। ਰਹਿੰਦੇ ਹਨ ਪਰ ਮਿਹਨਤ ਨਾਲ, ਅਟੇੰਸ਼ਨ ਨਾਲ। ਹੋਰ ਬਾਪ ਦੇ ਲਈ ਹੈ ਕੀ ? ਪਰਮ ਆਤਮਾ ਦੇ ਲਈ ਹੈ ਹੀ ਆਤਮਾਵਾਂ। ਨੰਬਰਵਨ ਆਤਮਾਵਾਂ ਤਾਂ ਹੈ ਹੀ। ਸਿਵਾਏ ਬੱਚਿਆਂ ਦੀ ਯਾਦ ਦੇ ਬਾਪ ਰਹਿ ਹੀ ਨਹ ਸਕਦਾ। ਬਾਪ ਬੱਚਿਆਂ ਦੀ ਯਾਦ ਦੇ ਬਿਨਾਂ ਰਹਿ ਨਹੀਂ ਸਕਦੇ ਹਨ ? ਤੁਸੀਂ ਰਹਿ ਸਕਦੇ ਹੋ ? ਕਦੀ -ਕਦੀ ਨਟਖਟ ਹੋ ਜਾਂਦੇ ਹਨ।

ਤਾਂ ਕੀ ਸੁਣਿਆ ? ਸਮੇਂ ਦੀ ਪੁਕਾਰ ਹੈ - ਦਾਤਾ ਬਣੋ। ਜਰੂਰਤ ਹੈ ਬਹੁਤ। ਸਾਰੇ ਵਿਸ਼ਵ ਦੀ ਆਤਮਾਵਾਂ ਦੀ ਪੁਕਾਰ ਹੈ - ਹੇ ਸਾਡੇ ਇਸ਼ਟ… ਇਸ਼ਟ ਤੇ ਹੋ ਨਾ! ਕਿਸੇ ਨਾ ਕਿਸੇ ਰੂਪ ਵਿੱਚ ਆਤਮਾਵਾਂ ਦੇ ਲਈ ਇਸ਼ਟ ਹੋ। ਤਾਂ ਹੁਣ ਸਭ ਆਤਮਾਵਾਂ ਦੀ ਪੁਕਾਰ ਹੈ - ਹੇ ਇਸ਼ਟ ਦੇਵ, ਦੇਵੀਓ ਪਰਿਵਰਤਨ ਕਰੋ। ਇਹ ਪੁਕਾਰ ਸੁਣਨ ਵਿੱਚ ਆਉਂਦੀ ਹੈ ? ਪਾਂਡਵਾਂ ਨੂੰ ਇਹ ਪੁਕਾਰ ਸੁਣਨ ਵਿੱਚ ਆਉਂਦੀ ਹੈ ? ਸੁਣਕੇ ਫਿਰ ਕੀ ਕਰਦੇ ਹੋ ? ਸੁਣਨ ਵਿੱਚ ਆਉਂਦੀ ਹੈ ਤਾਂ ਸੈਲਵੇਸ਼ਨ ਦਿੰਦੇ ਹੋ ਜਾਂ ਸੋਚਦੇ ਹੋ ਹਾਂ ਕਰਾਂਗੇ ? ਪੁਕਾਰ ਸੁਣਨ ਵਿੱਚ ਆਉਂਦੀ ਹੈ? ਤਾਂ ਸਮੇਂ ਦੀ ਪੁਕਾਰ ਸੁਣਦੇ ਹੋ ਜਾਂ ਆਤਮਾਵਾਂ ਦੀ ਪੁਕਾਰ ਸਿਰਫ਼ ਆਤਮਾਵਾਂ ਦੀ ਪੁਕਾਰ ਸਿਰਫ਼ ਸੁਣਦੇ ਹੋ ? ਤਾਂ ਇਸ਼ਟ ਦੇਵ - ਦੇਵੀਆਂ ਹੁਣ ਆਪਣੇ ਦਾਤਾ -ਪਨ ਦਾ ਰੂਪ ਇਮਰਜ ਕਰੋ। ਦੇਣਾ ਹੈ। ਕੋਈ ਵੀ ਆਤਮਾ ਵੰਚਿਤ ਨਾ ਰਹਿ ਜਾਏ। ਨਹੀਂ ਤਾਂ ਉਲਾਹੁਣੀਆਂ ਦੀਆਂ ਮਾਲਾਵਾਂ ਪੈਣਗੀਆਂ। ਉਲਾਹਣਾ ਤਾਂ ਦਵੋਗੇ ਨਾ! ਤਾਂ ਉਲਾਹਣੀਆਂ ਦੀ ਮਾਲਾ ਪਹਿਨਣ ਵਾਲੇ ਇਸ਼ਟ ਹੋ ਜਾਂ ਫੁੱਲਾਂ ਦੀ ਮਾਲਾ ਪਹਿਨਣ ਵਾਲੇ ਇਸ਼ਟ ਹੋ ? ਕਿਹੜੇ ਇਸ਼ਟ ਹੋ ? ਪੂਜਯ ਹੋ ਨਾ। ਇਵੇਂ ਨਹੀਂ ਸਮਝਣਾ ਕਿ ਅਸੀਂ ਤਾਂ ਪਿੱਛੇ ਆਉਣ ਵਾਲੇ ਹਾਂ। ਜੋ ਵੱਡੇ -ਵੱਡੇ ਹਨ ਉਹੀ ਹੀ ਦਾਤਾ ਬਣਨਗੇ, ਅਸੀਂ ਕਿੱਥੇ ਬਣਾਂਗੇ। ਪਰ ਨਹੀਂ, ਸਭਨੂੰ ਦਾਤਾ ਬਣਨਾ ਹੈ।

ਜੋ ਫਸਟ ਟਾਇਮ ਵਿੱਚ ਮਧੂਬਨ ਆਉਣ ਵਾਲੇ ਹਨ ਉਹ ਹੱਥ ਉਠਾਓ। ਜੋ ਫਸਟ ਟਾਈਮ ਆਏ ਹਨ ਉਹ ਦਾਤਾ ਬਣ ਸਕਦੇ ਹਨ। ਜਾਂ ਦੂਸਰੇ ਤੀਸਰੇ ਸਾਲ ਵਿੱਚ ਦਾਤਾ ਬਣ ਬਣਨਗੇ ? ਇੱਕ ਸਾਲ ਵਾਲੇ ਦਾਤਾ ਬਣ ਸਕਦੇ ਹਨ ? (ਹਾਂ ਜੀ) ਬਹੁਤ ਚੰਗੇ ਹੁਸ਼ਿਆਰ ਹਨ। ਬਾਪਦਾਦਾ ਹਿੰਮਤ ਦੇ ਉਪਰ ਸਦਾ ਖੁਸ ਹੁੰਦੇ ਹਨ। ਭਾਵੇਂ ਇੱਕ ਸਾਲ ਵਾਲਾ ਵੀ ਹੈ, ਇਹ ਤਾਂ ਇੱਕ ਸਾਲ ਜਾਂ 6 ਮਹੀਨੇ ਹੋਇਆ ਹੋਵੇਗਾ ਪਰ ਬਾਪਦਾਦਾ ਜਾਣਦੇ ਹਨ ਕਿ ਇੱਕ ਸਾਲ ਵਾਲੇ ਹੋ ਜਾਂ ਇੱਕ ਮਹੀਨੇ ਵਾਲੇ ਹੋ, ਇੱਕ ਮਹੀਨੇ ਵਿੱਚ ਵੀ ਆਪਣੇ ਨੂੰ ਬ੍ਰਹਮਾਕੁਮਾਰ ਜਾਂ ਬ੍ਰਹਮਾਕੁਮਾਰੀ ਕਹਾਉਂਦੇ ਹੋ ਨਾ! ਤਾਂ ਬ੍ਰਹਮਾਕੁਮਾਰ ਅਤੇ ਬ੍ਰਹਮਾਕੁਮਾਰੀ ਮਤਲਬ ਬ੍ਰਹਮਾ ਬਾਪ ਦੇ ਵਰਸੇ ਦੇ ਅਧਿਕਾਰੀ ਬਣ ਗਏ। ਬ੍ਰਹਮਾ ਨੂੰ ਬਾਪ ਮੰਨਿਆ ਤਾਂ ਤੇ ਕੁਮਾਰ -ਕੁਮਾਰੀ ਬਣੇ ਨਾ ? ਤਾਂ ਬ੍ਰਹਮਾਕੁਮਾਰ ਅਤੇ ਬ੍ਰਹਮਾਕੁਮਾਰੀ, ਬਾਪ ਬ੍ਰਹਮਾ, ਸਿਵ ਦੇ ਵਰਸੇ ਦੇ ਅਧਿਕਾਰੀ ਬਣੇ ਨਾ! ਜਾਂ ਇੱਕ ਮਹੀਨੇ ਵਾਲਿਆਂ ਨੂੰ ਵਰਸਾ ਨਹੀਂ ਮਿਲੇਗਾ ? ਇੱਕ ਮਹੀਨੇ ਵਾਲਿਆਂ ਨੂੰ ਵਰਸਾ ਮਿਲਦਾ ਹੈ ? ਜਦੋਂ ਵਰਸਾ ਮਿਲ ਗਿਆ ਤਾਂ ਦੇਣ ਦੇ ਲਈ ਦਾਤਾ ਤੇ ਹੋਵੋਗੇ ਨਾ! ਜੋ ਚੀਜ਼ ਮਿਲਦੀ ਹੈ ਉਹ ਦੇਣਾ ਤਾਂ ਸ਼ੁਰੂ ਕਰਨਾ ਹੀ ਚਾਹੀਦਾ ਹੈ ਨਾ।

ਜੇਕਰ ਬਾਪ ਸਮਝਕੇ ਕਨੈਕਸ਼ਨ ਜੋੜਿਆ ਤਾਂ ਇੱਕ ਦਿਨ ਵਿੱਚ ਵੀ ਵਰਸਾ ਲੈ ਸਕਦੇ ਹਨ। ਇਵੇਂ ਨਹੀਂ ਕਿ ਹਾਂ ਚੰਗਾ ਹੈ, ਕੋਈ ਸ਼ਕਤੀ ਹੈ, ਸਮਝ ਵਿੱਚ ਤਾਂ ਆਉਂਦਾ ਹੈ … ਇਹ ਨਹੀਂ। ਵਰਸੇ ਦੇ ਅਧਿਕਾਰੀ ਬੱਚੇ ਹੁੰਦੇ ਹਨ। ਸਮਝਣ ਵਾਲੇ ਅਤੇ ਦੇਖਣ ਵਾਲੇ ਨਹੀਂ। ਜੇਕਰ ਇੱਕ ਦਿਨ ਵੀ ਦਿਲ ਤੋਂ ਬਾਪ ਮੰਨਿਆ ਤਾਂ ਵਰਸੇ ਦੇ ਅਧਿਕਾਰੀ ਬਣ ਸਕਦਾ ਹੈ। ਤੁਸੀਂ ਲੋਕ ਤਾਂ ਸਭ ਅਧਿਕਾਰੀ ਹੋ ਨਾ? ਤੁਸੀਂ ਲੋਕ ਤਾਂ ਬ੍ਰਹਮਾਕੁਮਾਰ ਕੁਮਾਰੀਆਂ ਹੋ ਨਾ ਜਾਂ ਬਣ ਰਹੇ ਹੋ ? ਬਣ ਗਏ ਹੋ ਜਾਂ ਬਣਨ ਆਏ ਹੋ ? ਕੋਈ ਤੁਹਾਨੂੰ ਬਦਲ ਨਹੀਂ ਸਕਦਾ ? ਬ੍ਰਹਮਾਕੁਮਾਰ ਕੁਮਾਰੀ ਦੇ ਬਜਾਏ ਸਿਰਫ਼ ਕੁਮਾਰ -ਕੁਮਾਰੀ ਬਣ ਜਾਓ, ਨਹੀਂ ਹੋ ਸਕਦਾ ? ਬ੍ਰਹਮਾਕੁਮਾਰ ਅਤੇ ਕੁਮਾਰੀ ਬਣਨ ਵਿੱਚ ਫਾਇਦੇ ਕਿੰਨੇ ਹਨ ? ਇੱਕ ਜਨਮ ਦੇ ਵੀ ਫਾਇਦੇ ਨਹੀਂ, ਅਨੇਕ ਜਨਮਾਂ ਦੇ ਫਾਇਦੇ। ਪੁਰਸ਼ਾਰਥ ਅੱਧਾ ਜਨਮ, ਚੌਥਾਈ ਜਨਮ ਦਾ ਅਤੇ ਪ੍ਰਾਲਬੱਧ ਹੈ ਅਨੇਕ ਜਨਮਾਂ ਦੀ। ਫਾਇਦਾ ਹੀ ਫਾਇਦਾ ਹੈ ਨਾ! ਬਾਪਦਾਦਾ ਸਮੇਂ ਅਨੁਸਾਰ ਵਰਤਮਾਨ ਸਮੇਂ ਵਿਸ਼ੇਸ਼ ਇੱਕ ਗੱਲ ਅਟੇੰਸ਼ਨ ਵਿੱਚ ਦਵਾਉਂਦੇ ਹਨ ਕਿਉਂਕਿ ਬਾਪਦਾਦਾ ਬੱਚਿਆਂ ਦੀ ਰਿਜ਼ਲਟ ਤਾਂ ਦੇਖਦੇ ਰਹਿੰਦੇ ਹਨ ਨਾ! ਤਾਂ ਰਿਜ਼ਲਟ ਵਿੱਚ ਦੇਖਿਆ ਗਿਆ, ਹਿੰਮਤ ਬਹੁਤ ਚੰਗੀ ਹੈ। ਲਕਸ਼ ਵੀ ਬਹੁਤ ਚੰਗਾ ਹੈ। ਲਕਸ਼ ਅਨੁਸਾਰ ਹੁਣ ਤੱਕ ਲਕਸ਼ ਅਤੇ ਲਕਸ਼ਣ ਉਸ ਵਿੱਚ ਵੀ ਅੰਤਰ ਹੈ। ਲਕਸ਼ ਸਭਦਾ ਨੰਬਰਵਨ ਹੈ, ਕਿਸੇ ਤੋਂ ਵੀ ਬਾਪਦਾਦਾ ਪੁੱਛਣਗੇ ਤੁਹਾਡਾ ਲਕਸ਼ 21 ਜਨਮਾ ਦਾ ਰਾਜ ਭਾਗ ਲੈਣਾ ਹੈ, ਸੂਰਜਵੰਸ਼ੀ ਬਣਨ ਦਾ ਹੈ ਜਾਂ ਚੰਦਰਵੰਸ਼ੀ? ਤਾਂ ਸਭ ਕਿਸ ਵਿਚ ਹੱਥ ਉਠਾਓਗੇ ? ਸੂਰਜਵੰਸ਼ੀ ਵਿੱਚ ਨਾ! ਕੋਈ ਹੈ ਜੋ ਚੰਦਰਵੰਸ਼ੀ ਬਣਨਾ ਚਾਹੁੰਦਾ ਹੈ ? ਕੋਈ ਨਹੀਂ। (ਇੱਕ ਨੇ ਹੱਥ ਉਠਾਇਆ) ਅੱਛਾ ਹੈ, ਨਹੀਂ ਤਾਂ ਉਹ ਸੀਟ ਖਾਲੀ ਰਹਿ ਜਾਏਗੀ। ਤਾਂ ਲਕਸ਼ ਸਭਦਾ ਬਹੁਤ ਵਧੀਆ ਹੈ, ਲਕਸ਼ ਅਤੇ ਲਕਸ਼ਣ ਦੀ ਸਮਾਨਤਾ - ਉਸ ਤੇ ਅਟੇੰਸ਼ਨ ਦੇਣਾ ਜਰੂਰੀ ਹੈ। ਉਸਦਾ ਕਾਰਣ ਕੀ ਹੈ? ਜੋ ਅੱਜ ਸੁਣਾਇਆ ਕਦੀ ਕਦੀ ਲੇਵਤਾ ਬਣ ਜਾਂਦੇ ਹਨ। ਇਹ ਹੋਵੇ, ਇਹ ਕਰੀਏ, ਇਹ ਮਦਦ ਦੇ, ਇਹ ਬਦਲੇ ਤਾਂ ਮੈਂ ਬਦਲਾਂ। ਇਹ ਗੱਲ ਠੀਕ ਹੈ ਤਾਂ ਮੈਂ ਠੀਕ ਹਾਂ। ਇਹ ਲੇਵਤਾ ਬਣਨਾ ਹੈ। ਦਾਤਾਪਨ ਨਹੀਂ ਹੈ। ਕੋਈ ਦਵੇ ਜਾਂ ਨਾ ਦਵੇ, ਬਾਪ ਨੇ ਤਾਂ ਸਭ ਕੁਝ ਦੇ ਦਿੱਤਾ ਹੈ। ਕੀ ਬਾਪ ਨੇ ਕਿਸੇਨੂੰ ਥੋੜਾ ਦਿੱਤਾ ਹੈ ਕਿਸੇਨੂੰ ਜ਼ਿਆਦਾ ਦਿੱਤਾ ਹੈ? ਇੱਕ ਹੀ ਕੋਰਸ ਹੈ ਨਾ! ਭਾਵੇਂ 60 ਸਾਲ ਵਾਲੇ ਹੋਣ, ਭਾਵੇਂ ਇੱਕ ਮਹੀਨੇ ਵਾਲੇ ਹੋਣ ਕੋਰਸ ਤੇ ਇੱਕ ਹੀ ਹੈ ਜਾਂ 60 ਸਾਲ ਵਾਲਿਆਂ ਦਾ ਕੋਰਸ ਵੱਖ ਹੈ ਇੱਕ ਮਹੀਨੇ ਵਾਲਿਆਂ ਦਾ ਵੱਖ ਹੈ? ਉਹਨਾਂ ਨੇ ਵੀ ਉਹ ਹੀ ਕੋਰਸ ਕੀਤਾ ਅਤੇ ਹੁਣ ਵੀ ਉਹ ਹੀ ਕੋਰਸ ਹੈ। ਉਹ ਹੀ ਗਿਆਨ ਹੈ, ਉਹ ਹੀ ਪਿਆਰ ਹੈ, ਉਹ ਹੀ ਸਰਵ ਸ਼ਕਤੀਆਂ ਹਨ। ਸਭ ਇੱਕ ਵਰਗਾ ਹੈ। ਉਸਨੂੰ 16 ਸ਼ਕਤੀਆਂ, ਉਸਨੂੰ 8 ਸ਼ਕਤੀਆਂ ਨਹੀਂ ਹੈ। ਸਭਨੂੰ ਇੱਕ ਵਰਗਾ ਵਰਸਾ ਹੈ। ਤਾਂ ਜਦੋਂ ਬਾਪ ਨੇ ਸਭ ਨੂੰ ਭਰਪੂਰ ਕਰ ਦਿੱਤਾ ਤਾਂ ਫਿਰ ਭਰਪੂਰ ਆਤਮਾ ਦਾਤਾ ਬਣਦੀ ਹੈ, ਲੈਣ ਵਾਲੀ ਨਹੀਂ। ਮੈਨੂੰ ਦੇਣਾ ਹੈ। ਕੋਈ ਦਵੇ ਜਾਂ ਨਾ ਦਵੇ, ਲੈਣ ਦੇ ਇੱਛੁਕ ਨਹੀਂ , ਦੇਣ ਦੇ ਇੱਛੁਕ। ਅਤੇ ਜਿਨਾਂ ਦਵੋਗੇ, ਦਾਤਾ ਬਣੋਂਗੇ ਓਨਾ ਖਜ਼ਾਨਾ ਵਧਦਾ ਜਾਏਗਾ। ਮੰਨੋ ਕਿਸੇਨੂੰ ਤੁਸੀਂ ਸਵਮਾਨ ਦਿੱਤਾ, ਤਾਂ ਦੂਸਰੇ ਨੂੰ ਦੇਣਾ ਆਪਣਾ ਸਵਮਾਨ ਵਧਾਉਣਾ। ਦੇਣਾ ਨਹੀਂ ਹੁੰਦਾ ਹੈ ਪਰ ਦੇਣਾ ਮਤਲਬ ਲੈਣਾ। ਲਵੋ ਨਹੀਂ, ਦਵੋ ਤਾਂ ਲੈਣਾ ਹੋ ਹੀ ਜਾਏਗਾ। ਤਾਂ ਸਮਝਿਆ - ਸਮੇਂ ਦੀ ਪੁਕਾਰ ਕੀ ਹੈ? ਦਾਤਾ ਬਣੋ। ਇੱਕ ਅੱਖਰ ਯਾਦ ਰੱਖਣਾ। ਕੋਈ ਵੀ ਗੱਲ ਹੋ ਜਾਏ “ਦਾਤਾ” ਸ਼ਬਦ ਸਦਾ ਯਾਦ ਰੱਖਣਾ। ਇੱਛਾ ਮਾਤਰਮ ਅਵਿਧਿਆ। ਨਾ ਸੂਖਸ਼ਮ ਲੈਣ ਦੀ ਇੱਛਾ, ਨਾ ਸਥੂਲ ਲੈਣ ਦੀ ਇੱਛਾ। ਦਾਤਾ ਦਾ ਅਰਥ ਹੈ ਹੀ ਇੱਛਾ ਮਾਤਰਮ ਅਵਿਧਿਆ। ਸੰਪੰਨ। ਕੋਈ ਅਪ੍ਰਾਪਤੀ ਅਨੁਭਵ ਨਹੀਂ ਹੋਵੇਗੀ ਜਿਸਨਾਲ ਲੈਣ ਦੀ ਇੱਛਾ ਹੋਵੇ। ਸਰਵ ਪ੍ਰਾਪਤੀਆਂ ਸੰਪੰਨ। ਤਾਂ ਲਕਸ਼ ਕੀ ਹੈ? ਸੰਪੰਨ ਬਣਨ ਦਾ ਹੈ ਨਾ ? ਜਾਂ ਜਿਨਾਂ ਮਿਲੇ ਓਨਾ ਵਧੀਆ ? ਸੰਪੰਨ ਬਣਨਾ ਹੀ ਸੰਪੂਰਨ ਬਣਨਾ ਹੈ।

ਅੱਜ ਵਿਦੇਸ਼ੀਆਂ ਨੂੰ ਖ਼ਾਸ ਚਾਂਸ ਮਿਲਿਆ ਹੈ। ਅੱਛਾ ਹੈ ਚਾਂਸ ਵਿਦੇਸ਼ੀਆਂ ਨੇ ਲਿਆ ਹੈ, ਲਾਡਲੇ ਹੋ ਗਏ ਨਾ। ਸਭਨੂੰ ਮਨਾ ਕੀਤਾ ਹੈ ਅਤੇ ਵਿਦੇਸ਼ੀਆਂ ਨੂੰ ਨਿਮੰਤਰਣ ਦਿੱਤਾ ਹੈ। ਬਾਪਦਾਦਾ ਨੂੰ ਵੀ ਯਾਦ ਤੇ ਸਭ ਬੱਚੇ ਹਨ ਫਿਰ ਵੀ ਡਬਲ ਵਿਦੇਸ਼ੀਆਂ ਨੂੰ ਦੇਖ, ਉਹਨਾਂ ਦੀ ਹਿੰਮਤ ਦੇਖ ਬਹੁਤ ਖੁਸ਼ੀ ਹੁੰਦੀ ਹੈ। ਹੁਣ ਵਰਤਮਾਨ ਸਮੇਂ ਇੰਨੀ ਹਲਚਲ ਵਿੱਚ ਨਹੀਂ ਆਉਂਦੇ ਹਨ। ਹੁਣ ਫ਼ਰਕ ਆ ਗਿਆ ਹੈ। ਸ਼ੁਰੂ ਸ਼ੁਰੂ ਦੇ ਜੋ ਕਵੇਸ਼ਚਨ ਹੁੰਦੇ ਸਨ ਨਾ - ਇੰਡੀਅਨ ਕਲਚਰ ਹੈ, ਫਾਰੇਂਨ ਕਲਚਰ ਹੈ …ਹੁਣ ਸਮਝ ਵਿੱਚ ਆ ਗਿਆ। ਹੁਣ ਬ੍ਰਾਹਮਣ ਕਲਚਰ ਵਿੱਚ ਆ ਗਏ। ਨਾ ਇੰਡੀਅਨ ਕਲਚਰ, ਨਾ ਫ਼ਾਰੇੰਨ ਕਲਚਰ, ਬ੍ਰਾਹਮਣ ਕਲਚਰ ਵਿੱਚ ਆ ਗਏ। ਇੰਡੀਅਨ ਕਲਚਰ ਥੋੜਾ ਖਿਟਪਿਟ ਕਰਦਾ ਹੈ ਪਰ ਬ੍ਰਾਹਮਣ ਕਲਚਰ ਸਹਿਜ ਹੈ ਨਾ! ਬ੍ਰਾਹਮਣ ਕਲਚਰ ਹੈ ਹੀ ਸਵਮਾਨ ਵਿੱਚ ਰਹੋ ਅਤੇ ਸਵਰਾਜ ਅਧਿਕਾਰੀ ਬਣੋ ਇਹ ਹੀ ਬ੍ਰਾਹਮਣ ਕਲਚਰ ਹੈ। ਇਹ ਤਾਂ ਪਸੰਦ ਹੈ ਨਾ? ਹਾਲੇ ਕਵੇਸ਼ਚਨ ਤੇ ਨਹੀਂ ਹੈ ਨਾ ,ਇੰਡੀਅਨ ਕਲਚਰ ਕਿਵੇਂ ਆਏ, ਮੁਸ਼ਕਿਲ ਹੈ? ਸਹਿਜ ਹੋ ਗਿਆ ਨਾ ? ਦੇਖਣਾ ਫਿਰ ਉੱਥੇ ਜਾਕੇ ਕਹੋ ਥੋੜ੍ਹਾ ਮੁਸ਼ਕਿਲ ਹੈ! ਉੱਥੇ ਜਾਕੇ ਇਵੇਂ ਨਹੀਂ ਲਿਖਣਾ। ਸਹਿਜ ਕਹਿ ਤੇ ਦਿੱਤਾ ਪਰ ਇਹ ਥੋੜਾ ਮੁਸ਼ਕਿਲ ਹੈ! ਸਹਿਜ ਹੈ ਜਾਂ ਥੋੜ੍ਹਾ -ਥੋੜ੍ਹਾ ਮੁਸ਼ਕਿਲ ਹੈ ? ਜ਼ਰਾ ਵੀ ਮੁਸ਼ਕਿਲ ਨਹੀਂ ਹੈ। ਬਹੁਤ ਸਹਿਜ ਹੈ। ਹੁਣ ਸਾਰੇ ਖੇਲ੍ਹ ਪੂਰੇ ਹੋ ਗਏ ਹਨ ਇਸਲਈ ਹਸੀ ਆਉਂਦੀ ਹੈ। ਹੁਣ ਪੱਕੇ ਹੋ ਗਏ ਹਨ। ਬਚਪਨ ਦੇ ਖੇਲ ਹੁਣ ਖ਼ਤਮ ਹੋ ਗਏ ਹਨ। ਹੁਣ ਅਨੁਭਵੀ ਬਣ ਗਏ ਹਨ ਅਤੇ ਬਾਪਦਾਦਾ ਦੇਖਦੇ ਹਨ ਕਿ ਜਿਨੇ ਪੁਰਾਣੇ ਪੱਕੇ ਹੁੰਦੇ ਜਾਂਦੇ ਹਨ ਨਾ ਤਾਂ ਜੋ ਨਵੇਂ - ਨਵੇ ਆਉਂਦੇ ਹਨ ਉਹ ਵੀ ਪੱਕੇ ਹੋ ਜਾਂਦੇ ਹਨ। ਚੰਗਾ ਹੈ ਇੱਕ ਦੋ ਨੂੰ ਚੰਗਾ ਅੱਗੇ ਵਧਾਉਂਦੇ ਰਹਿੰਦੇ ਹਨ। ਮਿਹਨਤ ਚੰਗੀ ਕਰਦੇ ਹਨ। ਹੁਣ ਦਾਦੀਆਂ ਦੇ ਕੋਲ ਕਿਸੇ ਨੂੰ ਤਾਂ ਨਹੀਂ ਲੈ ਜਾਂਦੇ ਹਨ ਨਾ। ਕਿੱਸੇ ਕਹਾਣੀਆਂ ਦਾਦੀਆਂ ਦੇ ਕੋਲ ਲੈ ਜਾਂਦੇ ਹਨ? ਘੱਟ ਹੋ ਗਏ ਹਨ! ਫ਼ਰਕ ਹੈ ਨਾ? (ਦਾਦੀ ਜਾਨਕੀ ਨਾਲ) ਤਾਂ ਤੁਸੀਂ ਹੁਣ ਬੀਮਾਰ ਨਹੀਂ ਹੋਣਾ? ਕਿੱਸੇ ਕਹਾਣੀਆਂ ਵਿੱਚ ਬੀਮਾਰ ਹੁੰਦੇ, ਉਹ ਤੇ ਖ਼ਤਮ ਹੋ ਗਏ। ਚੰਗੇ ਹਨ, ਸਭ ਵਿੱਚ ਚੰਗੇ ਤੇ ਚੰਗਾ ਵਿਸ਼ੇਸ਼ ਗੁਣ ਹੈ - ਦਿਲ ਦੀ ਸਫਾਈ ਚੰਗੀ ਹੈ। ਅੰਦਰ ਨਹੀਂ ਰੱਖਦੇ, ਬਾਹਰ ਕੱਢ ਲੈਣਗੇ। ਤਾਂ ਗੱਲ ਹੋਵੇਗੀ ਸੱਚੀ ਬੋਲ ਦੇਣਗੇ। ਇਵੇਂ ਨਹੀਂ, ਉਵੇਂ। ਇਵੇਂ ਉਵੇਂ ਨਹੀਂ ਕਰਦੇ, ਜੋ ਗੱਲ ਹੈ ਉਹ ਬੋਲ ਦਿੰਦੇ, ਇਹ ਵਿਸ਼ੇਸ਼ਤਾ ਚੰਗੀ ਹੈ। ਇਸਲਈ ਬਾਪ ਕਹਿੰਦੇ ਹਨ ਸੱਚੀ ਅਤੇ ਸਾਫ਼ ਦਿਲ ਤੇ ਬਾਪ ਰਾਜ਼ੀ ਹੁੰਦਾ ਹੈ। ਹਾਂ ਤੇ ਹਾਂ, ਨਾ ਤੇ ਨਾ। ਇਵੇਂ ਨਹੀਂ - ਦੇਖਾਂਗੇ …। ਮਜ਼ਬੁਰੀ ਨਾਲ ਨਹੀਂ ਚਲਦੇ। ਚਲਦੇ ਹੋ ਤਾਂ ਪੂਰਾ, ਨਾ ਤੇ ਨਾ। ਅੱਛਾ।

ਜਿਨ੍ਹਾਂ ਬੱਚਿਆਂ ਨੇ ਯਾਦਗਰ ਭੇਜੀ ਹੈ, ਬਾਪਦਾਦਾ ਉਨ੍ਹਾਂ ਸਭਨਾਂ ਬੱਚਿਆਂ ਨੂੰ, ਜਿਨ੍ਹਾਂ ਨੇ ਪੱਤਰ ਦ੍ਵਾਰਾ ਜਾਂ ਕਿਸੇ ਵੀ ਦ੍ਵਾਰਾ ਯਾਦਪਿਆਰ ਭੇਜਿਆ ਬਾਪਦਾਦਾ ਨੂੰ ਸਵੀਕਾਰ ਹੋਇਆ। ਅਤੇ ਬਾਪਦਾਦਾ ਰਿਟਰਨ ਵਿਚ ਸਾਰੇ ਬੱਚਿਆਂ ਨੂੰ ਦਾਤਾਪਨ ਦਾ ਵਰਦਾਨ ਦੇ ਰਹੇ ਹਨ। ਅੱਛਾ! ਇੱਕ ਸੈਕਿੰਡ ਵਿਚ ਉੱਡ ਸਕਦੇ ਹੋ ? ਪੰਖ ਪਾਵਰਫ਼ੁਲ ਹਨ ਨਾ ? ਬਸ ਬਾਬਾ ਕਿਹਾ ਅਤੇ ਉੱਡਿਆ (ਡ੍ਰਿਲ) ।

ਚਾਰੋਂ ਪਾਸੇ ਦੇ ਸਰਵ ਸ੍ਰੇਸ਼ਠ ਬਾਪ ਸਮਾਨ ਦਾਤਾਪਨ ਦੀ ਭਾਵਨਾ ਰੱਖਣ ਵਾਲੇ, ਸ੍ਰੇਸ਼ਠ ਆਤਮਾਵਾਂ ਨੂੰ ਨਿਰੰਤਰ ਯਾਦ ਅਤੇ ਸੇਵਾ ਵਿਚ ਤਿਆਰ ਰਹਿਣ ਵਾਲੇ, ਪਰਮਾਤਮਾ ਸੇਵਾ ਦੇ ਸਾਥੀ ਬੱਚਿਆਂ ਨੂੰ ਸਦਾ ਲਕਸ਼ ਆਏ ਲਕਸ਼ਨ ਨੂੰ ਸਮਾਨ ਬਨਾਉਣ ਵਾਲੇ, ਸਦਾ ਬਾਪ ਦੇ ਸਨੇਹੀ ਅਤੇ ਸਮਾਨ, ਸਮੀਪ ਬਣਨ ਵਾਲੇ, ਬਾਪਦਾਦਾ ਦੇ ਨੈਣਾਂ ਦੇ ਤਾਰੇ, ਸਦਾ ਵਿਸ਼ਵ ਕਲਿਆਣ ਦੀ ਭਾਵਨਾ ਵਿਚ ਰਹਿਣ ਵਾਲੇ ਰਹਿਮਦਿਲ, ਮਾਸਟਰ ਸ਼ਮਾ ਦੇ ਸਾਗਰ ਬੱਚਿਆਂ ਨੂੰ ਦੂਰ ਬੈਠਣ ਵਾਲੇ, ਮਧੂਬਨ ਵਿਚ ਹੇਠਾਂ ਬੈਠਣ ਵਾਲੇ ਅਤੇ ਬਾਪਦਾਦਾ ਦੇ ਸਾਮਨੇ ਬੈਠੇ ਹੋਏ ਸ੍ਰਵ ਬੱਚਿਆਂ ਨੂੰ ਯਾਦਪਿਆਰ ਅਤੇ ਨਮਸਤੇ।

ਵਰਦਾਨ:-
ਦਿਲ ਵਿਚ ਇੱਕ ਦਿਲਾਰਾਮ ਨੂੰ ਸਮਾਕੇ ਇੱਕ ਤੋਂ ਸਰਵ ਸੰਬੰਧਾਂ ਦੀ ਅਨੁਭੂਤੀ ਕਰਨ ਵਾਲੇ ਸੰਤੁਸ਼ਟ ਆਤਮਾ ਭਵ

ਨਾਲੇਜ ਨੂੰ ਸਮਾਉਣ ਦੀ ਜਗ੍ਹਾ ਦਿਮਾਗ ਹੈ ਪਰ ਮਸ਼ੂਕ ਨੂੰ ਸਮਾਉਣ ਦੀ ਜਗ੍ਹਾ ਦਿਲ ਹੈ। ਕੋਈ - ਕੋਈ ਆਸ਼ਿਕ ਦਿਮਾਗ ਜਿਆਦਾ ਚਲਾਉਂਦੇ ਹਨ ਲੇਕਿਨ ਬਾਪਦਾਦਾ ਸੱਚੀ ਦਿਲ ਵਾਲਿਆਂ ਤੇ ਰਾਜੀ ਹਨ ਇਸਲਈ ਦਿਲ ਦਾ ਅਨੁਭਵ ਦਿਲ ਜਾਣੇ, ਦਿਲਾਰਾਮ ਜਾਣੇ। ਜੋ ਦਿਲ ਨਾਲ ਸੇਵਾ ਕਰਦੇ ਜਾਂ ਯਾਦ ਕਰਦੇ ਹਨ ਉਨ੍ਹਾਂ ਨੂੰ ਮਿਹਨਤ ਘੱਟ ਅਤੇ ਸੰਤੁਸ਼ਟਤਾ ਜਿਆਦਾ ਮਿਲਦੀ ਹੈ। ਦਿਲ ਵਾਲੇ ਸਦਾ ਸੰਤੁਸ਼ਟਤਾ ਦੇ ਗੀਤ ਗਾਉਂਦੇ ਹਨ। ਉਨ੍ਹਾਂ ਨੂੰ ਸਮੇਂ ਪ੍ਰਮਾਣ ਇੱਕ ਨਾਲ ਸ੍ਰਵ ਸੰਬੰਧਾਂ ਦੀ ਅਨੁਭੂਤੀ ਹੁੰਦੀ ਹੈ।

ਸਲੋਗਨ:-
ਅੰਮ੍ਰਿਤਵੇਲੇ ਪਲੇਨ ਬੁੱਧੀ ਹੋਕੇ ਬੈਠੋ ਤਾਂ ਸੇਵਾ ਦੀਆਂ ਨਵੀਂਆਂ ਵਿਧੀਆਂ ਟੱਚ ਹੋਣਗੀਆਂ ।