29.04.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਇਹ ਸੱਚਾ - ਸੱਚਾ ਸੱਤ ਦਾ ਸੰਗ ਹੈ ਉੱਪਰ ਚੜ੍ਹਨ ਦਾ , ਤੁਸੀਂ ਹੁਣ ਸੱਤ ਬਾਪ ਦੇ ਸੰਗ ਵਿਚ ਆਏ ਹੋ ਇਸ ਲਈ ਝੂਠ ਦੇ ਸੰਗ ਵਿੱਚ ਕਦੇ ਨਹੀਂ ਜਾਣਾ ”

ਪ੍ਰਸ਼ਨ:-
ਤੁਸੀਂ ਬੱਚਿਆਂ ਦੀ ਬੁੱਧੀ ਕਿਸ ਆਧਾਰ ਤੇ ਸਦਾ ਬੇਹੱਦ ਤੇ ਟਿੱਕ ਸਕਦੀ ਹੈ?

ਉੱਤਰ:-
ਬੁੱਧੀ ਵਿੱਚ ਸਵਦਰਸ਼ਨ ਚੱਕਰ ਫਿਰਦਾ ਰਹੇ, ਜੋ ਕੁਝ ਡਰਾਮਾ ਵਿੱਚ ਚੱਲ ਰਿਹਾ ਹੈ, ਇਹ ਸਭ ਨੂੰਧ ਹੈ। ਸੈਕਿੰ ਡ ਦਾ ਵੀ ਫ਼ਰਕ ਨਹੀਂ ਪੈ ਸਕਦਾ। ਵਰਲਡ ਦੀ ਹਿਸਟਰੀ - ਜੋਗਰਾਫੀ ਰਿਪੀਟ ਹੋਣੀ ਹੈ। ਇਹ ਗੱਲ ਬੁੱਧੀ ਵਿੱਚ ਚੰਗੀ ਤਰ੍ਹਾਂ ਆ ਜਾਵੇ ਤਾਂ ਬੇਹੱਦ ਵਿੱਚ ਟਿੱਕ ਸਕਦੇ ਹੋ। ਬੇਹੱਦ ਵਿੱਚ ਟਿੱਕਣ ਵਾਸਤੇ ਇਹ ਧਿਆਨ ਵਿੱਚ ਰਹੇ ਕਿ ਹੁਣ ਵਿਨਾਸ਼ ਹੋਣਾ ਹੈ, ਅਸੀਂ ਵਾਪਸ ਘਰ ਜਾਣਾ ਹੈ, ਪਾਵਨ ਬਣ ਕੇ ਹੀ ਅਸੀਂ ਘਰ ਜਾਵਾਂਗੇ।

ਓਮ ਸ਼ਾਂਤੀ
ਮਿੱਠੇ-ਮਿੱਠੇ ਰੂਹਾਨੀ ਬੱਚਿਆਂ ਪ੍ਰਤੀ ਰੂਹਾਨੀ ਬਾਪ ਬੈਠ ਸਮਝਾਉਂਦੇ ਹਨ। ਸਮਝਾਉਂਦੇ ਉਨ੍ਹਾਂ ਨੂੰ ਹਨ ਜੋ ਬੇਸਮਝ ਹਨ ਸਕੂਲ ਵਿੱਚ ਟੀਚਰ ਪੜ੍ਹਾਉਂਦੇ ਹਨ ਕਿਓਂਕਿ ਬੱਚੇ ਬੇਸਮਝ ਹਨ। ਬੱਚੇ ਪੜ੍ਹਾਈ ਨਾਲ ਸਮਝ ਜਾਂਦੇ ਹਨ। ਤੁਸੀਂ ਬੱਚੇ ਵੀ ਪੜ੍ਹਾਈ ਨਾਲ ਸਮਝ ਜਾਂਦੇ ਹੋ। ਸਾਨੂੰ ਪੜ੍ਹਾਉਣ ਵਾਲਾ ਕੌਣ ਹੈ! ਇਹ ਤਾਂ ਕਦੀਂ ਨਾ ਭੁੱਲੋ। ਪੜ੍ਹਾਉਣ ਵਾਲਾ ਟੀਚਰ ਹੈ ਸੁਪ੍ਰੀਮ ਬਾਪ। ਤੇ ਉਨ੍ਹਾਂ ਦੀ ਮੱਤ ਤੇ ਚੱਲਣਾ ਹੈ। ਸ਼੍ਰੇਸ਼ਠ ਬਣਨਾ ਹੈ। ਸ਼੍ਰੇਸ਼ਠ ਤੋਂ ਸ਼੍ਰੇਸ਼ਠ ਹੁੰਦੇ ਹਨ ਸੂਰਜਵੰਸ਼ੀ । ਭਾਵੇਂ ਚੰਦ੍ਰਵੰਸ਼ੀ ਵੀ ਸ਼੍ਰੇਸ਼ਠ ਹਨ। ਪਰ ਉਹ ਹਨ ਸ਼੍ਰੇਸ਼ਠ ਤੋਂ ਸ਼੍ਰੇਸ਼ਠ। ਤੁਸੀਂ ਇੱਥੇ ਆਏ ਹੋ ਸ਼੍ਰੇਸ਼ਠ ਤੋਂ ਸ਼੍ਰੇਸ਼ਠ ਬਣਨ। ਤੁਸੀਂ ਬੱਚੇ ਜਾਣਦੇ ਹੋ ਸਾਨੂੰ ਇਵੇਂ ਦਾ ਬਣਨਾ ਹੈ। ਇਵੇਂ ਦਾ ਸਕੂਲ 5 ਹਜ਼ਾਰ ਸਾਲ ਵਿੱਚ ਇੱਕ ਵਾਰੀ ਖੁੱਲਦਾ ਹੈ। ਇੱਥੇ ਤੁਸੀਂ ਸਮਝ ਕੇ ਬੈਠੇ ਹੋ, ਇਹ ਸੱਚਾ ਸੱਤ ਦਾ ਸੰਗ ਹੈ। ਸੱਤ ਹੈ ਉੱਚੇ ਤੋਂ ਉੱਚਾ, ਉਨ੍ਹਾਂ ਦਾ ਤੁਹਾਨੂੰ ਸੰਗ ਹੈ। ਉਹ ਬੈਠ ਕੇ ਸਤਿਯੁੱਗ ਦਾ ਸ਼੍ਰੇਸ਼ਠ ਤੋਂ ਸ਼੍ਰੇਸ਼ਠ ਦੇਵਤਾ ਬਣਾਉਂਦੇ ਹਨ ਭਾਵ ਫੁੱਲ ਬਣਾਉਂਦੇ ਹਨ। ਤੁਸੀਂ ਕੰਡੇ ਤੋਂ ਫੁੱਲ ਬਣਦੇ ਜਾਂਦੇ ਹੋ। ਕੋਈ ਫੌਰਨ ਬਣ ਜਾਂਦੇ ਹਨ, ਕਿਸੇ ਨੂੰ ਟਾਇਮ ਲੱਗਦਾ ਹੈ। ਬੱਚੇ ਜਾਣਦੇ ਹਨ ਇਹ ਹੈ ਸੰਗਮਯੁਗ। ਸੋ ਵੀ ਸਿਰਫ਼ ਬੱਚੇ ਜਾਣਦੇ ਹਨ, ਨਿਸ਼ਚੇ ਹੈ ਕਿ ਪੁਰਸ਼ੋਤਮ ਬਣਨ ਦਾ ਯੁੱਗ ਹੈ। ਪੁਰਸ਼ੋਤਮ ਵੀ ਕਿਹੜਾ ਹੈ? ਉੱਚੇ ਤੋਂ ਉੱਚਾ ਆਦਿ ਸਨਾਤਮ ਦੇਵੀ - ਦੇਵਤਾ ਧਰਮ ਦੇ ਜੋ ਮਹਾਰਾਜਾ - ਮਹਾਰਾਣੀ ਹਨ, ਉਹ ਬਣਨ ਲਈ ਤੁਸੀਂ ਇੱਥੇ ਆਏ ਹੋ। ਤੁਸੀਂ ਸਮਝਦੇ ਹੋ ਅਸੀਂ ਇੱਥੇ ਆਏ ਹਾਂ ਬੇਹੱਦ ਦੇ ਬਾਪ ਤੋਂ ਬੇਹੱਦ ਦਾ ਸਤਿਯੁੱਗੀ ਸੁੱਖ ਲੈਣ। ਹੱਦ ਦੀਆਂ ਜੋ ਵੀ ਗੱਲਾਂ ਹਨ ਉਹ ਸਭ ਖ਼ਤਮ ਹੋ ਜਾਂਦੀਆਂ ਹਨ। ਹੱਦ ਦਾ ਪਿਓ, ਹੱਦ ਦਾ ਭਰਾ, ਚਾਚੇ, ਕਾਕੇ, ਮਾਮੇ, ਹੱਦ ਦਾ ਪਾਈ - ਪੈਸਾ ਦੀ ਮਿਲਕੀਅਤ ਜਿਸ ਵਿੱਚ ਬਹੁਤ ਮੋਹ ਰਹਿੰਦਾ ਹੈ, ਇਹ ਸਭ ਖ਼ਤਮ ਹੋ ਜਾਣਾ ਹੈ। ਬਾਪ ਸਮਝਾਉਂਦੇ ਹਨ ਇਹ ਮਲਕੀਅਤ ਸਭ ਹੱਦ ਦੀ ਹੈ। ਹੁਣ ਤੁਹਾਨੂੰ ਬੇਹੱਦ ਵਿੱਚ ਚੱਲਣਾ ਹੈ। ਬੇਹੱਦ ਮਲਕੀਅਤ ਪ੍ਰਾਪਤ ਕਰਨ ਲਈ ਤੁਸੀਂ ਇੱਥੇ ਆਏ ਹੋ। ਹੋਰ ਤੇ ਸਾਰੀਆਂ ਹਨ ਹੱਦ ਦੀਆਂ ਚੀਜ਼ਾਂ। ਸ਼ਰੀਰ ਵੀ ਹੱਦ ਦਾ ਹੈ। ਬੀਮਾਰ ਪੈਂਦਾ ਹੈ, ਤਾਂ ਵਿਨਾਸ਼ ਹੋ ਜਾਂਦਾ ਹੈ। ਅਕਾਲੇ ਮੌਤ ਵੀ ਹੋ ਜਾਂਦੀ ਹੈ। ਅੱਜਕਲ ਤਾਂ ਵੇਖੋ ਕੀ-ਕੀ ਬਣਾਉਂਦੇ ਰਹਿੰਦੇ ਹਨ। ਸਾਇੰਸ ਨੇ ਵੀ ਕਮਾਲ ਕਰ ਦਿੱਤੀ ਹੈ। ਮਾਇਆ ਦਾ ਪੰਪ ਕਿੰਨਾ ਹੈ। ਸਾਇੰਸ ਵਾਲੇ ਖ਼ੂਬ ਹਿੰਮਤ ਕਰ ਰਹੇ ਹਨ। ਜਿਨ੍ਹਾਂ ਦੇ ਕੋਲ ਬਹੁਤ ਮਹਿਲ ਗੱਡੀਆਂ ਆਦਿ ਹਨ ਉਹ ਸਮਝਦੇ ਹਨ ਹੁਣੇ ਉਨ੍ਹਾਂ ਦਾ ਸਤਿਯੁਗ ਚੱਲ ਰਿਹਾ ਹੈ। ਇਹ ਨਹੀਂ ਸਮਝਦੇ ਕਿ ਸੱਤਿਯੁਗ ਵਿੱਚ ਇੱਕ ਧਰਮ ਹੁੰਦਾ ਹੈ। ਉਹ ਨਵੀਂ ਦੁਨੀਆ ਹੈ। ਬਾਪ ਕਹਿੰਦੇ ਹਨ ਬਿਲਕੁਲ ਹੀ ਬੇਸਮਝ ਹਨ। ਤੁਸੀਂ ਕਿੰਨੇ ਸਮਝਦਾਰ ਬਣਦੇ ਹੋ। ਉੱਪਰ ਚੜ੍ਹਦੇ ਹੋ ਫਿਰ ਪੋੜੀ ਥੱਲੇ ਉਤਰਦੇ ਹੋ। ਸਤਿਯੁਗ ਵਿੱਚ ਤੁਸੀਂ ਸਮਝਦਾਰ ਸੀ ਫਿਰ 84 ਜਨਮ ਲੈਂਦੇ-ਲੈਂਦੇ ਬੇਸਮਝ ਬਣਦੇ ਹੋ। ਫਿਰ ਬਾਪ ਆਕੇ ਸਮਝਦਾਰ ਬਣਾਉਂਦੇ ਹਨ, ਜਿਸ ਨੂੰ ਪਾਰਸਬੁੱਧੀ ਕਹਿੰਦੇ ਹਨ। ਤੁਸੀਂ ਜਾਣਦੇ ਹੋ ਅਸੀਂ ਪਾਰਸ ਬੁੱਧੀ ਬਹੁਤ ਸਮਝਦਾਰ ਸੀ। ਗੀਤਾ ਵੀ ਹੈ ਨਾ। ਬਾਬਾ ਜੋ ਤੁਸੀਂ ਵਰਸਾ ਦਿੰਦੇ ਹੋ, ਸਾਰੀ ਜਮੀਨ, ਆਕਾਸ਼ ਦੇ ਮਾਲਿਕ ਅਸੀਂ ਬਣ ਜਾਂਦੇ ਹਾਂ। ਕੋਈ ਵੀ ਸਾਡੇ ਤੋਂ ਖੋਹ ਨਹੀਂ ਸਕਦਾ। ਕਿਸੇ ਦਾ ਵੀ ਦਖਲ ਨਹੀਂ ਹੋ ਸਕਦਾ। ਬਾਪ ਬਹੁਤ-ਬਹੁਤ ਦਿੰਦੇ ਹਨ। ਇਸ ਤੋਂ ਜ਼ਿਆਦਾ ਕੋਈ ਝੋਲੀ ਨਹੀਂ ਭਰ ਸਕਦਾ। ਜਦੋਂ ਇਵੇਂ ਦਾ ਬਾਪ ਮਿਲਿਆ ਹੈ, ਜਿਸ ਨੂੰ ਅਲਪਕਾਲ ਯਾਦ ਕੀਤਾ ਹੈ। ਦੁੱਖ ਵਿੱਚ ਸਿਮਰਨ ਕਰਦੇ ਹਾਂ। ਜਦੋਂ ਸੁੱਖ ਮਿਲ ਜਾਂਦਾ ਹੈ ਤਾਂ ਫਿਰ ਯਾਦ ਕਰਨ ਦੀ ਲੋੜ ਨਹੀਂ। ਦੁੱਖ ਵਿੱਚ ਸਾਰੇ ਸਿਮਰਨ ਕਰਦੇ ਹਨ - ਹੇ ਰਾਮ… ਇਵੇਂ ਦੇ ਕਈ ਕਿਸਮ ਦੇ ਸ਼ਬਦ ਬੋਲਦੇ ਹਨ। ਸਤਿਯੁਗ ਵਿੱਚ ਇਵੇਂ ਦਾ ਕੋਈ ਸ਼ਬਦ ਨਹੀਂ ਹੁੰਦਾ। ਤੁਸੀਂ ਬੱਚੇ ਇੱਥੇ ਆਏ ਹੋ ਪੜ੍ਹਨ ਵਾਸਤੇ - ਬਾਪ ਦੇ ਸਾਹਮਣੇ। ਬਾਪ ਦੇ ਡਾਇਰੈਕਟ ਵਚਨ ਸੁਣਦੇ ਹੋ। ਬਾਪ ਡਾਇਰੈਕਟ ਗਿਆਨ ਦਿੰਦੇ ਹਨ। ਗਿਆਨ ਡਾਇਰੈਕਟ ਹੀ ਮਿਲਦਾ ਹੈ। ਬਾਪ ਨੂੰ ਆਉਣਾ ਪੈਂਦਾ ਹੈ। ਕਹਿੰਦੇ ਹਨ ਮਿੱਠੇ-ਮਿੱਠੇ ਬੱਚਿਆਂ ਕੋਲ ਆਇਆ ਹਾਂ। ਮੈਨੂੰ ਬੋਲਦੇ ਹੋ - ‘ਓ ਬਾਪਦਾਦਾ’। ਬਾਪ ਵੀ ਰਿਸਪਾਂਸ ਕਰਦੇ ਹਨ ‘ਓ ਬੱਚਿਓਂ, ਹੁਣ ਮੈਨੂੰ ਚੰਗੀ ਰੀਤੀ ਯਾਦ ਕਰੋ, ਭੁੱਲੋ ਨਾ। ਮਾਇਆ ਦੇ ਵਿਘਨ ਤਾਂ ਕਈ ਆਉਣਗੇ। ਤੁਹਾਡੀ ਪੜ੍ਹਾਈ ਛੁਡਾ ਤੁਹਾਨੂੰ ਦੇਹ - ਅਭਿਮਾਨ ਵਿੱਚ ਲਿਆਵੇਗੀ, ਇਸ ਲਈ ਖ਼ਬਰਦਾਰ ਰਹੋ। ਇਹ ਸੱਚਾ-ਸੱਚਾ ਸਤਿਸੰਗ ਹੈ - ਉੱਪਰ ਚੜ੍ਹਨ ਦਾ। ਉਹ ਸਭ ਸਤਿਸੰਗ ਆਦਿ ਵਿੱਚ ਉਤਰਾਈ ਹੈ। ਸੱਤ ਦਾ ਸੰਗ ਇੱਕ ਵਾਰੀ ਹੀ ਹੁੰਦਾ ਹੈ, ਝੂਠਾ ਸੰਗ ਜਨਮ - ਜਨਮਾਂਤਰ ਕਈ ਵਾਰ ਹੁੰਦਾ ਹੈ। ਬਾਪ ਬੱਚਿਆਂ ਨੂੰ ਕਹਿੰਦੇ ਹਨ ਇਹ ਤੁਹਾਡਾ ਅੰਤਿਮ ਜਨਮ ਹੈ। ਹੁਣ ਉੱਥੇ ਚੱਲਣਾ ਹੈ, ਜਿੱਥੇ ਕੋਈ ਅਪ੍ਰਾਪਤ ਵਸਤੂ ਨਹੀਂ ਹੁੰਦੀ। ਜਿਸ ਦੇ ਲਈ ਤੁਸੀਂ ਪੁਰਸ਼ਾਰਥ ਕਰ ਰਹੇ ਹੋ। ਇਹ ਜੋ ਬਾਬਾ ਕਹਿ ਰਹੇ ਹਨ ਤੁਸੀਂ ਇਹ ਹੁਣੇ ਸੁਣਦੇ ਹੋ, ਉੱਥੇ ਇਹ ਕੁਝ ਵੀ ਪਤਾ ਨਹੀਂ ਚੱਲੇਗਾ। ਹੁਣ ਤੁਸੀਂ ਕਿੱਥੇ ਜਾਂਦੇ ਹੋ? ਆਪਣੇ ਸੁੱਖਧਾਮ ਵਿੱਚ। ਸੁੱਖਧਾਮ ਤੁਹਾਡਾ ਹੀ ਸੀ। ਤੁਸੀਂ ਸੁੱਖਧਾਮ ਵਿੱਚ ਸੀ, ਹੁਣ ਦੁੱਖਧਾਮ ਵਿੱਚ ਹੋ। ਬਾਬਾ ਨੇ ਬਹੁਤ-ਬਹੁਤ ਸਹਿਜ ਰਸਤਾ ਦੱਸਿਆ ਹੈ, ਓਹ ਹੀ ਯਾਦ ਕਰੋ। ਸਾਡਾ ਘਰ ਹੈ ਸ਼ਾਂਤੀਧਾਮ, ਉੱਥੋਂ ਅਸੀਂ ਸਵਰਗ ਵਿੱਚ ਜਾਵਾਂਗੇ। ਹੋਰ ਕੋਈ ਸਵਰਗ ਵਿੱਚ ਨਹੀਂ ਆਓਂਦਾ ਹੈ, ਸਿਵਾਏ ਤੁਹਾਡੇ। ਤਾਂ ਤੁਸੀਂ ਹੀ ਸਿਮਰਨ ਕਰੋਗੇ। ਅਸੀਂ ਪਹਿਲੇ ਸੁੱਖ ਵਿੱਚ ਜਾਂਦੇ ਹਾਂ ਫਿਰ ਦੁੱਖ ਵਿੱਚ। ਕਲਯੁੱਗ ਵਿੱਚ ਸੁੱਖਧਾਮ ਹੁੰਦਾ ਹੀ ਨਹੀਂ। ਸੁੱਖ ਮਿਲਦਾ ਨਹੀਂ ਇਸ ਲਈ ਸੰਨਿਆਸੀ ਵੀ ਕਹਿੰਦੇ ਹਨ - ਸੁੱਖ ਕਾਗ ਵਿਸ਼ਟਾ ਸਮਾਨ ਹੈ।

ਹੁਣ ਬੱਚੇ ਸਮਝਦੇ ਹਨ ਬਾਬਾ ਆਇਆ ਹੈ, ਸਾਨੂੰ ਘਰ ਲਿਜਾਣ ਵਾਸਤੇ। ਸਾਨੂੰ ਪਤਿਤਾਂ ਨੂੰ ਪਾਵਨ ਬਣਾ ਕੇ ਲੈ ਜਾਣਗੇ। ਪਾਵਨ ਬਣਾਂਗੇ ਯਾਦ ਦੀ ਯਾਤਰਾ ਨਾਲ। ਯਾਤਰਾ ਤੇ ਬਹੁਤ ਥੱਲੇ - ਉੱਪਰ ਹੁੰਦੇ ਹਨ। ਕਈ ਬੀਮਾਰ ਪੈ ਜਾਂਦੇ ਹਨ ਤਾਂ ਵਾਪਸ ਆ ਜਾਂਦੇ ਹਨ। ਇੱਥੇ ਵੀ ਇਵੇਂ ਹੀ ਹੈ। ਇਹ ਹੈ ਰੂਹਾਨੀ ਯਾਤਰਾ, ਅੰਤ ਮਤੀ ਸੋ ਗਤੀ ਹੋ ਜਾਵੇਗੀ। ਅਸੀਂ ਆਪਣੇ ਸ਼ਾਂਤੀਧਾਮ ਵਿੱਚ ਜਾ ਰਹੇ ਹਾਂ। ਇਹ ਬਹੁਤ ਸਹਿਜ ਹੈ। ਪਰ ਮਾਇਆ ਬਹੁਤ ਭੁਲਾਉਂਦੀ ਹੈ। ਤੁਹਾਡਾ ਯੁੱਧ ਮਾਇਆ ਨਾਲ ਹੈ। ਬਾਪ ਬਹੁਤ ਸਹਿਜ ਕਰ ਕੇ ਸਮਝਾਉਂਦੇ ਹਨ, ਹੁਣ ਅਸੀਂ ਸ਼ਾਂਤੀਧਾਮ ਜਾਂਦੇ ਹਾਂ। ਬਾਪ ਨੂੰ ਹੀ ਯਾਦ ਕਰੋ। ਦੈਵੀਗੁਣ ਧਾਰਨ ਕਰਦੇ ਹਾਂ। ਪਵਿੱਤਰ ਬਣਦੇ ਹਾਂ। 3 - 4 ਗੱਲਾਂ ਮੁੱਖ ਹਨ ਜੋ ਬੁੱਧੀ ਵਿੱਚ ਰੱਖਣੀਆਂ ਹਨ - ਵਿਨਾਸ਼ ਤਾਂ ਹੋਣਾ ਹੀ ਹੈ, 5 ਹਜ਼ਾਰ ਵਰ੍ਹੇ ਪਹਿਲਾਂ ਵੀ ਅਸੀਂ ਗਏ ਸੀ। ਫਿਰ ਪਹਿਲੇ-ਪਹਿਲੇ ਅਸੀਂ ਹੀ ਆਵਾਂਗੇ। ਗਾਇਨ ਵੀ ਹੈ ਨਾ - ਰਾਮ ਗਇਓ, ਰਾਵਣ ਗਇਓ। ਜਾਣਾ ਤੇ ਸਾਰਿਆਂ ਨੇ ਹੈ ਸ਼ਾਂਤੀਧਾਮ। ਤੁਸੀਂ ਜੋ ਪੜ੍ਹਦੇ ਹੋ ਉਸ ਪੜ੍ਹਾਈ ਅਨੁਸਾਰ ਪਦ ਪਾਉਂਦੇ ਹੋ। ਤੁਹਾਡਾ ਏਮ ਆਬਜੈਕਟ ਸਾਹਮਣੇ ਖੜਾ ਹੈ। ਕੋਈ ਕਹਿੰਦਾ ਹੈ ਅਸੀਂ ਸਾਕਸ਼ਤਕਾਰ ਕਰੀਏ। ਇਹ ਚਿੱਤਰ (ਲਕਸ਼ਮੀ - ਨਾਰਾਇਣ) ਸਾਕਸ਼ਤਕਾਰ ਨਹੀਂ ਤਾਂ ਹੋਰ ਫਿਰ ਕੀ ਹੈ! ਇਸ ਦੇ ਸਿਵਾਏ ਕਿਸਦਾ ਸਾਕਸ਼ਾਤਕਾਰ ਕਰਨਾ ਹੈ ? ਬੇਹੱਦ ਦੇ ਬਾਪ ਦਾ ? ਹੋਰ ਤੇ ਕੋਈ ਕਿਸੇ ਕੰਮ ਦੇ ਨਹੀਂ। ਬਾਬਾ ਦਾ ਸਾਕਸ਼ਤਕਾਰ ਚਾਹੁੰਦੇ ਹਨ। ਬਾਬਾ ਤੋਂ ਮਿੱਠੀ ਹੋਰ ਕੋਈ ਚੀਜ਼ ਨਹੀਂ। ਬਾਪ ਕਹਿੰਦਾ ਹੈ - ਮਿੱਠੇ ਬੱਚਿਓ, ਪਹਿਲਾਂ ਆਪਣਾ ਸਾਕਸ਼ਤਕਾਰ ਕੀਤਾ ਹੈ ? ਆਤਮਾ ਕਹਿੰਦੀ ਹੈ ਕਿ ਬਾਪ ਦਾ ਸਾਕਸ਼ਤਕਾਰ ਕਰੋ। ਤਾਂ ਆਪਣਾ ਸਾਕਸ਼ਤਕਾਰ ਕੀਤਾ ਹੈ ? ਇਹ ਤਾਂ ਤੁਸੀਂ ਬੱਚੇ ਜਾਣ ਗਏ ਹੋ। ਹੁਣ ਸਮਝ ਮਿਲੀ ਹੈ - ਅਸੀਂ ਆਤਮਾ ਹਾਂ, ਸਾਡਾ ਘਰ ਹੈ ਸ਼ਾਂਤੀਧਾਮ। ਉਥੋਂ ਅਸੀਂ ਆਤਮਾਵਾਂ ਆਉਂਦੀਆਂ ਹਾਂ ਪਾਰਟ ਵਜਾਉਣ। ਡਰਾਮਾ ਦੇ ਪਲਾਨ ਅਨੁਸਾਰ ਪਹਿਲਾਂ-ਪਹਿਲਾਂ ਅਸੀਂ ਸਤਿਯੁਗ ਆਦਿ ਵਿੱਚ ਆਉਦੇ ਹਾਂ। ਆਦਿ ਤੇ ਅੰਤ ਦਾ ਇਹ ਹੈ ਪੁਰਸ਼ੋਤਮ ਸੰਗਮਯੁਗ। ਇਸ ਵਿੱਚ ਸਿਰਫ਼ ਬ੍ਰਾਹਮਣ ਹੀ ਹੁੰਦੇ ਹਨ ਹੋਰ ਕੋਈ ਨਹੀਂ। ਕਲਯੁੱਗ ਵਿੱਚ ਤਾਂ ਅਨੇਕਨੇਕ ਧਰਮ ਕੁਲ ਆਦਿ ਹਨ। ਸਤਿਯੁਗ ਵਿੱਚ ਤਾਂ ਇੱਕ ਹੀ ਡਾਈਨੈੱਸਟੀ ਹੋਵੇਗੀ। ਇਹ ਤਾਂ ਸਹਿਜ ਹੈ ਨਾ। ਇਸ ਸਮੇਂ ਤੁਸੀਂ ਸੰਗਮਯੁਗੀ ਈਸ਼ਵਰੀ ਪਰਿਵਾਰ ਦੇ ਹੋ। ਤੁਸੀਂ ਨਾ ਸਤਿਯੁਗੀ ਹੋ ਨਾ ਕਲਯੁਗੀ। ਇਹ ਵੀ ਜਾਣਦੇ ਹੋ ਕਿ ਬਾਪ ਕਲਪ-ਕਲਪ ਆਕੇ ਇਵੇਂ ਹੀ ਪੜ੍ਹਾਈ ਪੜ੍ਹਾਉਂਦੇ ਹਨ। ਇੱਥੇ ਤੁਸੀਂ ਬੈਠੇ ਹੋ ਤਾਂ ਇਹ ਹੀ ਸਮ੍ਰਿਤੀ ਵਿੱਚ ਰਹਿਣਾ ਚਾਹੀਦਾ ਹੈ। ਸ਼ਾਂਤੀਧਾਮ, ਸੁੱਖਧਾਮ ਅਤੇ ਇਹ ਹੈ ਦੁੱਖਧਾਮ। ਇਸ ਦੁੱਖਧਾਮ ਦਾ ਹੈ ਵੈਰਾਗ ਅਤੇ ਸੰਨਿਆਸ - ਬੁੱਧੀ ਤੋਂ। ਉਹ ਕੋਈ ਬੁੱਧੀ ਤੋਂ ਸੰਨਿਆਸ ਨਹੀਂ ਕਰਦੇ। ਉਹ ਤਾਂ ਘਰਬਾਰ ਛੱਡ ਕੇ ਸੰਨਿਆਸ ਕਰਦੇ ਹਨ। ਤੁਹਾਨੂੰ ਤਾਂ ਬਾਪ ਕਦੀ ਨਹੀਂ ਕਹਿੰਦੇ ਕਿ ਘਰਬਾਰ ਛੱਡੋ। ਇੰਨਾ ਜ਼ਰੂਰ ਹੈ ਕੀ ਭਾਰਤ ਦੀ ਸੇਵਾ ਕਰਨੀ ਹੈ ਤੇ ਆਪਣੀ ਸੇਵਾ ਵੀ ਕਰਨੀ ਹੈ। ਸੇਵਾ ਤਾਂ ਘਰ ਵੀ ਕਰ ਸਕਦੇ ਹਾਂ। ਪੜ੍ਹਨ ਵਾਸਤੇ ਆਉਣਾ ਜਰੂਰ ਹੈ। ਫਿਰ ਹੁਸ਼ਿਆਰ ਹੋ ਕੇ ਹੋਰਾਂ ਨੂੰ ਵੀ ਆਪਣੇ ਵਰਗਾ ਬਣਾਉਣਾ ਹੈ। ਟਾਇਮ ਤਾਂ ਬਹੁਤ ਘੱਟ ਹੈ। ਗਾਇਨ ਵੀ ਹੈ ਨਾ ਬਹੁਤ ਗਈ ਥੋੜੀ ਰਹਿ ਗਈ। ਦੁਨੀਆਂ ਦੇ ਮਨੁੱਖ ਤਾਂ ਬਿਲਕੁਲ ਹੀ ਘੋਰ ਹਨੇਰੇ ਵਿੱਚ ਹਨ, ਸਮਝਦੇ ਹਨ 40 ਹਜ਼ਾਰ ਵਰ੍ਹੇ ਪਏ ਹੋਏ ਹਨ। ਤੁਹਾਨੂੰ ਬੱਚਿਆਂ ਨੂੰ ਬਾਪ ਸਮਝਾਉਂਦੇ ਹਨ - ਬੱਚਿਓ ਹੁਣ ਬਾਕੀ ਥੋੜਾ ਸਮਾਂ ਹੈ। ਤੁਹਾਨੂੰ ਬੇਹੱਦ ਵਿੱਚ ਟਿੱਕਣਾ ਹੈ। ਸਾਰੀ ਦੁਨੀਆ ਵਿੱਚ ਜੋ ਕੁਝ ਚੱਲ ਰਿਹਾ ਹੈ ਸਭ ਨੂੰਧ ਹੈ। ਜੂੰ ਮਿਸਲ ਡਰਾਮਾ ਚੱਲ ਰਿਹਾ ਹੈ। ਵਰਲਡ ਦੀ ਹਿਸਟਰੀ ਜੋਗ੍ਰਾਫੀ ਰਿਪੀਟ ਹੋਣੀ ਹੈ। ਓਹ ਹੀ ਆਕੇ ਪੜ੍ਹਨਗੇ ਜੋ ਸਤਿਯੁਗ ਵਿੱਚ ਜਾਣ ਵਾਲੇ ਹੋਣਗੇ। ਕਈ ਵਾਰੀ ਤੁਸੀਂ ਪੜ੍ਹਿਆ ਹੈ। ਤੁਸੀਂ ਆਪਣਾ ਸਵਰਗ ਸਥਾਪਤ ਕਰਦੇ ਹੋ ਸ਼੍ਰੀਮਤ ਤੇ ਚੱਲ ਕੇ। ਇਹ ਵੀ ਜਾਣਦੇ ਹਨ ਉੱਚੇ ਤੋਂ ਉੱਚਾ ਭਗਵਾਨ ਆਓਂਦਾ ਵੀ ਹੈ ਭਾਰਤ ਵਿੱਚ। ਕਲਪ ਪਹਿਲੇ ਵੀ ਆਏ ਸੀ। ਤੁਸੀਂ ਕਹੋਗੇ ਕਲਪ-ਕਲਪ ਇਵੇਂ ਦੇ ਬਾਪ ਆਓਂਦੇ ਹਨ। ਕਹਿੰਦੇ ਹਨ ਮੈਂ ਕਲਪ-ਕਲਪ ਇਵੇਂ ਦੀ ਸਥਾਪਨਾ ਕਰਾਂਗਾ। ਵਿਨਾਸ਼ ਵੀ ਤੁਸੀਂ ਵੇਖਦੇ ਹੋ। ਤੁਹਾਡੀ ਬੁੱਧੀ ਵਿੱਚ ਸਭ ਬੈਠਦਾ ਜਾਂਦਾ ਹੈ। ਸਥਾਪਨਾ, ਵਿਨਾਸ਼ ਅਤੇ ਪਾਲਣਾ ਦਾ ਫਰਜ਼ ਕਿਵੇਂ ਹੁੰਦਾ ਹੈ, ਤੁਸੀਂ ਜਾਣਦੇ ਹੋ। ਫਿਰ ਹੋਰਾਂ ਨੂੰ ਸਮਝਾਉਣਾ ਹੈ। ਅੱਗੇ ਨਹੀਂ ਜਾਣਦੇ ਸੀ। ਬਾਪ ਨੂੰ ਜਾਨਣ ਨਾਲ ਤੁਸੀ ਬਾਪ ਦੁਆਰਾ ਸਭ ਕੁਝ ਜਾਣ ਜਾਂਦੇ ਹੋ। ਵਰਲਡ ਦੀ ਹਿਸਟ੍ਰੀ ਜੋਗ੍ਰਾਫੀ ਤੁਸੀਂ ਸਭ ਯਥਾਰਥ ਰੀਤੀ ਜਾਣਦੇ ਹੋ। ਮਨੁੱਖ ਕਿਵੇਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਦੇ ਹਨ - ਇਹ ਬਾਪ ਤੁਹਾਨੂੰ ਸਮਝਾ ਰਹੇ ਹਨ। ਤੁਹਾਨੂੰ ਫਿਰ ਹੋਰਾਂ ਨੂੰ ਵੀ ਸਮਝਾਉਣਾ ਹੈ।

ਤੁਸੀਂ ਬੱਚੇ ਹੁਣ ਪਾਰਸਬੁੱਧੀ ਬਣ ਰਹੇ ਹੋ। ਸਤਿਯੁੱਗ ਵਿੱਚ ਹੁੰਦੀ ਹੈ ਪਾਰਸਬੁੱਧੀ। ਇਹ ਹੈ ਪੁਰਸ਼ੋਤਮ ਸੰਗਮਯੁਗ। ਇਸ ਨੂੰ ਗੀਤਾ ਐਪੀਸੋਡ ਕਿਹਾ ਜਾਂਦਾ ਹੈ, ਜਦ ਤੁਸੀਂ ਪਥਰਬੁੱਧੀ ਤੋਂ ਪਾਰਸਬੁੱਧੀ ਬਣਦੇ ਹੋ। ਗੀਤਾ ਸੁਣਾਉਣ ਵਾਲਾ ਤਾਂ ਰੱਬ ਆਪ ਹੈ। ਮਨੁੱਖ ਨਹੀਂ ਸੁਣਦੇ। ਤੁਸੀਂ ਆਤਮਾਵਾਂ ਸੁਣਦੀਆਂ ਹੋ ਫਿਰ ਹੋਰਾਂ ਨੂੰ ਸੁਣਾਉਂਦੀਆਂ ਹੋ। ਇਸ ਨੂੰ ਕਿਹਾ ਜਾਂਦਾ ਹੈ ਰੂਹਾਨੀ ਨਾਲੇਜ਼, ਜੋ ਰੂਹਾਨੀ ਭਰਾਵਾਂ ਨੂੰ ਸੁਣਾਉਂਦੇ ਹੋ। ਵਾਧੇ ਨੂੰ ਪਾਉਂਦੇ ਰਹਿੰਦੇ ਹਨ। ਤੁਸੀਂ ਜਾਣਦੇ ਹੋ ਬਾਬਾ ਆਕੇ ਸੂਰਜਵੰਸ਼ੀ, ਚੰਦ੍ਰਵੰਸ਼ੀ ਡਾਈਨੈਸਟੀ ਸਥਾਪਿਤ ਕਰਦੇ ਹਨ। ਕਿਸਦੇ ਦੁਆਰਾ? ਬ੍ਰਹਮਾ ਮੁੱਖ ਵੰਸ਼ਾਵਲੀ ਬ੍ਰਾਹਮਣਾਂ ਦੁਆਰਾ। ਬਾਪ ਸ਼੍ਰੀਮਤ ਦਿੰਦੇ ਹਨ। ਇਹ ਸਮਝਣ ਦੀ ਗੱਲ ਹੈ। ਦਿਲ ਤੇ ਨੋਟ ਕਰਨਾ ਹੈ, ਇਹ ਤਾਂ ਬਹੁਤ ਸਹਿਜ ਹੈ। ਇਹ ਹੈ ਦੁੱਖਧਾਮ। ਹੁਣ ਸਾਨੂੰ ਘਰ ਜਾਣਾ ਹੈ। ਕਲਯੁੱਗ ਤੋਂ ਬਾਅਦ ਹੈ ਸਤਿਯੁਗ। ਗੱਲ ਤੇ ਬਹੁਤ ਛੋਟੀ ਅਤੇ ਸਹਿਜ ਹੈ। ਭਾਵੇਂ ਤੁਸੀਂ ਨਾ ਪੜ੍ਹੋ ਤਾਂ ਵੀ ਕੋਈ ਹਰਜ਼ ਨਹੀਂ ਹੈ। ਜੋ ਪੜ੍ਹਨਾ ਜਾਣਦੇ ਹਨ ਉਨ੍ਹਾਂ ਤੋਂ ਸੁਣਨਾ ਚਾਹੀਦਾ ਹੈ। ਸ਼ਿਵਬਾਬਾ ਹਨ ਸਾਰੀਆਂ ਆਤਮਾਵਾਂ ਦੇ ਪਿਤਾ। ਹੁਣ ਉਨ੍ਹਾਂ ਤੋਂ ਵਰਸਾ ਲੈਣਾ ਹੈ। ਬਾਪ ਤੇ ਨਿਸ਼ਚਾ ਕਰਾਂਗੇ ਤਾਂ ਸਵਰਗ ਦਾ ਵਰਸਾ ਮਿਲੇਗਾ। ਅੰਦਰ ਵਿੱਚ ਵੀ ਅਜਪਾਜਾਪ ਚੱਲਦਾ ਰਹੇ। ਸ਼ਿਵਬਾਬਾ ਤੋਂ ਬੇਹੱਦ ਸੁੱਖ, ਸਵਰਗ ਦਾ ਵਰਸਾ ਮਿਲ ਰਿਹਾ ਹੈ ਇਸ ਲਈ ਸ਼ਿਵਬਾਬਾ ਨੂੰ ਜਰੂਰ ਯਾਦ ਕਰਨਾ ਹੈ। ਸਾਰਿਆਂ ਨੂੰ ਹੱਕ ਹੈ ਬੇਹੱਦ ਦੇ ਬਾਪ ਤੋਂ ਵਰਸਾ ਲੈਣ ਦਾ। ਜਿਵੇਂ ਹੱਦ ਦਾ ਬਰਥ ਰਾਈਟ ਮਿਲਦਾ ਹੈ ਇਵੇਂ ਇਹ ਵੀ ਹੈ ਬੇਹੱਦ ਦਾ। ਸ਼ਿਵਬਾਬਾ ਤੋਂ ਸਾਨੂੰ ਸਾਰੇ ਵਿਸ਼ਵ ਦਾ ਰਾਜ ਮਿਲਦਾ ਹੈ। ਛੋਟੇ-ਛੋਟੇ ਬੱਚਿਆਂ ਨੂੰ ਵੀ ਇਹ ਸਮਝਾਉਣਾ ਚਾਹੀਦਾ ਹੈ। ਹਰ ਇਕ ਆਤਮਾ ਦਾ ਹੱਕ ਹੈ ਬਾਪ ਤੋਂ ਬਰਥ ਰਾਈਟ ਲੈਣ ਦਾ। ਕਲਪ-ਕਲਪ ਲੈਂਦੇ ਵੀ ਜਰੂਰ ਹਨ। ਤੁਸੀਂ ਵਰਸਾ ਲੈਂਦੇ ਹੋ ਜੀਵਨ ਮੁਕਤੀ ਦਾ। ਜਿਨ੍ਹਾਂ ਨੂੰ ਮੁਕਤੀ ਦਾ ਵਰਸਾ ਮਿਲਦਾ ਹੈ ਉਹ ਵੀ ਜੀਵਨਮੁਕਤੀ ਵਿੱਚ ਆਓਂਦੇ ਜਰੂਰ ਹਨ। ਪਹਿਲਾ ਜਨਮ ਤਾਂ ਸੁੱਖ ਦਾ ਹੀ ਹੁੰਦਾ ਹੈ। ਤੁਹਾਡਾ ਹੈ ਇਹ 84ਵਾਂ ਜਨਮ। ਇਹ ਸਾਰੀ ਨਾਲੇਜ਼ ਤੁਹਾਡੀ ਬੁੱਧੀ ਵਿੱਚ ਰਹਿਣੀ ਚਾਹੀਦੀ ਹੈ। ਬੇਹੱਦ ਦਾ ਬਾਪ ਸਾਨੂੰ ਪੜ੍ਹਾਉਂਦੇ ਹਨ ਭਰਾ-ਭਰਾ ਸਮਝੋ। ਜੋ ਵੀ ਮਨੁੱਖ ਮਾਤਰ ਹਨ ਹੋਰ ਕਿਸੇ ਨੂੰ ਇਹ ਸਿੱਖਿਆ ਮਿਲਦੀ ਨਹੀਂ। ਭਾਵੇਂ ਗੀਤਾ ਵੀ ਸੁਣਾਉਂਦੇ ਹਨ - ਕਾਮ ਸਭ ਤੋਂ ਵੱਡਾ ਦੁਸ਼ਮਣ ਹੈ, ਇਸ ਤੇ ਜਿੱਤ ਪ੍ਰਾਪਤ ਕਰਨ ਨਾਲ ਤੁਸੀਂ ਜਗਤ ਜੀਤ ਬਣੋਗੇ ਪਰ ਸਮਝਦੇ ਨਹੀਂ। ਹੁਣ ਰੱਬ ਤੇ ਹੈ ਟਰੁੱਥ (ਸੱਤ)। ਦੇਵਤਾ ਵੀ ਰੱਬ ਤੋਂ ਟਰੁੱਥ ਸਿੱਖਦੇ ਹਨ। ਕ੍ਰਿਸ਼ਨ ਨੇ ਵੀ ਇਹ ਪਦ ਕਿੱਥੋਂ ਪ੍ਰਾਪਤ ਕੀਤਾ ਹੈ? ਲਕਸ਼ਮੀ - ਨਰਾਇਣ ਕਿੱਥੋਂ ਬਣੇ ? ਕੀ ਕਰਮ ਕੀਤਾ ? ਕੋਈ ਦੱਸ ਸਕਦਾ ਹੈ ? ਹੁਣ ਤੁਸੀਂ ਹੀ ਜਾਣਦੇ ਹੋ ਨਿਰਾਕਾਰ ਬਾਪ ਨੇ ਉਨ੍ਹਾਂ ਨੂੰ ਇਵੇਂ ਦੇ ਕਰਮ ਸਿਖਾਏ ਹਨ, ਬ੍ਰਹਮਾ ਬਾਪ ਦੁਆਰਾ। ਇਹ ਸ੍ਰਿਸ਼ਟੀ ਹੈ ਨਾ। ਹੁਣ ਤੁਸੀਂ ਹੋ ਪ੍ਰਜਾਪਿਤਾ ਬ੍ਰਹਮਾਕੁਮਾਰ - ਬ੍ਰਹਮਾਕੁਮਾਰੀਆਂ। ਤੁਹਾਡੇ ਕੋਲ ਨਾਲ਼ੇਜ਼ ਹੈ ਰੂਹਾਨੀ ਬਾਪ ਦੀ। ਤੁਸੀਂ ਸਮਝਦੇ ਹੋ ਅਸੀਂ ਰੱਬ ਨੂੰ ਜਾਣ ਗਏ ਹਾਂ। ਉੱਚੇ ਤੋਂ ਉੱਚੇ ਉਹ ਨਿਰਾਕਾਰ ਹਨ। ਉਨ੍ਹਾਂ ਦੀ ਜਨਮਪੱਤਰੀ ਨਹੀਂ ਹੈ। ਉਸ ਦਾ ਸਾਕਾਰ ਰੂਪ ਨਹੀਂ ਹੈ। ਬਾਕੀ ਜੋ ਵੀ ਵੇਖਦੇ ਹੋ ਉਹ ਹੈ ਸਾਕਾਰ। ਮੰਦਿਰਾਂ ਵਿੱਚ ਵੀ ਲਿੰਗ ਵੇਖਦੇ ਹੋ ਮਤਲਬ ਉਨ੍ਹਾਂ ਦਾ ਸ਼ਰੀਰ ਨਹੀਂ। ਇਵੇਂ ਨਹੀਂ ਕਿ ਉਹ ਨਾਮ - ਰੂਪ ਤੋਂ ਨਿਆਰੇ ਹਨ। ਹਾਂ, ਹੋਰ ਸਭ ਦੇਹਧਾਰੀਆਂ ਦੇ ਨਾਮ ਪੈਂਦੇ ਹਨ, ਜਨਮਪੱਤਰੀ ਹੈ। ਸ਼ਿਵਬਾਬਾ ਤੇ ਹੈ ਹੀ ਨਿਰਾਕਾਰ। ਉਨ੍ਹਾਂ ਦੀ ਜਨਮਪੱਤਰੀ ਨਹੀਂ। ਕ੍ਰਿਸ਼ਨ ਦੀ ਹੈ ਨੰਬਰਵਨ, ਸ਼ਿਵਜਯੰਤੀ ਵੀ ਮਨਾਉਂਦੇ ਹਨ। ਸ਼ਿਵਬਾਬਾ ਹੈ ਨਿਰਾਕਾਰ ਕਲਿਆਣਕਾਰੀ। ਬਾਪ ਆਓਂਦੇ ਹਨ ਤਾਂ ਜਰੂਰ ਵਰਸਾ ਦੇਣਗੇ। ਉਨ੍ਹਾਂ ਦਾ ਨਾਮ ਸ਼ਿਵ ਹੈ। ਉਹ ਬਾਪ, ਟੀਚਰ, ਸਤਿਗੁਰੂ ਤਿੰਨੋ ਇੱਕ ਹੀ ਹੈ। ਕਿੰਨੀ ਚੰਗੀ ਤਰ੍ਹਾਂ ਪੜ੍ਹਾਉਂਦੇ ਹਨ। ਅੱਛਾ!

ਮਿੱਠੇ-ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ -ਪਿਤਾ ਬਾਪਦਾਦਾ ਦਾ ਯਾਦਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇਸ ਦੁੱਖਧਾਮ ਦਾ ਬੁੱਧੀ ਤੋਂ ਸੰਨਿਆਸ ਸ਼ਾਂਤੀਧਾਮ ਅਤੇ ਸੁੱਖਧਾਮ ਸਮ੍ਰਿਤੀ ਵਿੱਚ ਰੱਖਣਾ ਹੈ। ਭਾਰਤ ਦੀ ਅਤੇ ਆਪਣੀ ਸੱਚੀ ਸੇਵਾ ਕਰਨੀ ਹੈ। ਸਾਰਿਆਂ ਨੂੰ ਰੂਹਾਨੀ ਨਾਲੇਜ਼ ਸੁਣਾਉਣੀ ਹੈ।

2. ਆਪਣਾ ਸਤਿਯੁਗੀ ਜਨਮ ਸਿੱਧ ਅਧਿਕਾਰ ਲੈਣ ਲਈ ਇੱਕ ਬਾਪ ਤੇ ਪੂਰਾ ਨਿਸ਼ਚਾ ਰੱਖਣਾ ਹੈ। ਅੰਦਰੋਂ ਅਜਪਾਜਾਪ ਕਰਦੇ ਰਹਿਣਾ ਹੈ। ਪੜ੍ਹਾਈ ਰੋਜ਼ ਜਰੂਰ ਪੜ੍ਹਨੀ ਹੈ।

ਵਰਦਾਨ:-
ਸਰਵ ਸੰਬੰਧਾਂ ਦੀ ਅਨੁਭੂਤੀ ਦੇ ਨਾਲ ਪ੍ਰਾਪਤੀਆਂ ਦੀ ਖੁਸ਼ੀ ਦਾ ਅਨੁਭਵ ਕਰਨ ਵਾਲੇ ਤ੍ਰਿਪਤ ਆਤਮਾ ਭਵ

ਜੋ ਸੱਚੇ ਆਸ਼ਿਕ ਹਨ ਉਹ ਹਰ ਪ੍ਰਸਥਿਤੀ ਵਿੱਚ, ਹਰ ਕਰਮ ਵਿੱਚ ਸਦਾ ਪ੍ਰਾਪਤੀ ਦੀ ਖੁਸ਼ੀ ਵਿੱਚ ਰਹਿੰਦੇ ਹਨ। ਕਈ ਬੱਚੇ ਅਨੁਭੂਤੀ ਕਰਦੇ ਹਨ ਕਿ ਹਾਂ ਉਹ ਮੇਰਾ ਬਾਪ ਹੈ, ਸਾਜਨ ਹੈ, ਬੱਚਾ ਹੈ… ਪਰ ਪ੍ਰਾਪਤੀ ਜਿੰਨੀ ਚਾਹੁੰਦੇ ਹਨ ਓਨੀ ਨਹੀਂ ਹੁੰਦੀ। ਤਾਂ ਅਨੁਭੂਤੀ ਦੇ ਨਾਲ ਸਰਵ ਸੰਬੰਧਾਂ ਦਵਾਰਾ ਪ੍ਰਾਪਤੀ ਦੀ ਮਹਿਸੂਸਤਾ ਹੋਵੇ। ਇਵੇਂ ਦੀ ਪ੍ਰਾਪਤੀ ਹੋਰ ਅਨੁਭੂਤੀ ਕਰਨ ਵਾਲੇ ਸਦਾ ਤ੍ਰਿਪਤ ਰਹਿੰਦੇ ਹਨ। ਉਹਨਾਂ ਨੂੰ ਕੋਈ ਵੀ ਚੀਜ਼ ਅਪ੍ਰਾਪਤ ਨਹੀਂ ਲਗਦੀ। ਜਿੱਥੇ ਪ੍ਰਾਪਤੀ ਹੈ ਉੱਥੇ ਤ੍ਰਿਪਤੀ ਜਰੂਰ ਹੈ।

ਸਲੋਗਨ:-
ਨਿਮਿਤ ਬਣੋ ਤਾਂ ਸੇਵਾ ਦੀ ਸਫ਼ਲਤਾ ਦਾ ਸ਼ੇਅਰ ਮਿਲ ਜਾਏਗਾ।