30.04.24 Punjabi Morning Murli Om Shanti BapDada Madhuban
ਮਿੱਠੇ ਬੱਚੇ:- ਆਪਣਾ
ਪੋਤਾਮੇਲ ਚੈਕ ਕਰੋ ਕਿ ਸਾਰੇ ਦਿਨ ਵਿੱਚ ਬਾਪ ਨੂੰ ਕਿੰਨਾ ਸਮਾਂ ਯਾਦ ਕੀਤਾ , ਕੋਈ ਭੁੱਲ ਤਾਂ ਨਹੀਂ
ਕੀਤੀ ? ਕਿਉਂਕਿ ਤੁਸੀਂ ਹਰ ਇੱਕ ਵਪਾਰੀ ਹੋ ”
ਪ੍ਰਸ਼ਨ:-
ਕਿਹੜੀ ਇੱਕ
ਮਿਹਨਤ ਅੰਤਰਮੁਖੀ ਬਣ ਕਰਦੇ ਰਹੋ ਤਾਂ ਅਪਾਰ ਖੁਸ਼ੀ ਰਹੇਗੀ?
ਉੱਤਰ:-
ਜਨਮ ਜਨਮਾਂਤਰ ਜੋ ਕੁਝ ਕੀਤਾ ਹੈ, ਜੋ ਸਾਹਮਣੇ ਆਉਂਦਾ ਰਹਿੰਦਾ ਹੈ, ਉਨਾਂ ਸਭ ਤੋਂ ਬੁੱਧੀਯੋਗ ਕੱਢ
ਸਤੋਪ੍ਰਧਾਨ ਬਣਨ ਦੇ ਲਈ ਬਾਪ ਨੂੰ ਯਾਦ ਕਰਨ ਦੀ ਮਿਹਨਤ ਕਰਦੇ ਰਹੋ। ਚਾਰੇ ਪਾਸੇ ਤੋਂ ਬੁੱਧੀ ਯੋਗ
ਹਟਾ ਕੇ ਅੰਤਰਮੁਖੀ ਬਣ ਬਾਪ ਨੂੰ ਯਾਦ ਕਰੋ। ਸਰਵਿਸ ਦਾ ਸਬੂਤ ਦੇਵੋ ਤਾਂ ਅਪਾਰ ਖੁਸ਼ੀ ਰਹੇਗੀ।
ਓਮ ਸ਼ਾਂਤੀ
ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਰਹਿੰਦੇ ਹਨ, ਇਹ ਤਾਂ ਬੱਚੇ ਜਾਣਦੇ ਹਨ ਕਿ ਰੂਹਾਨੀ ਬਾਪ ਰੂਹਾਨੀ
ਬੱਚਿਆਂ ਨੂੰ ਬੈਠ ਸਮਝਾਉਂਦੇ ਹਨ। ਰੂਹਾਨੀ ਬਾਪ ਹੋਇਆ ਬੇਹੱਦ ਦਾ ਬਾਪ। ਰੂਹਾਨੀ ਬੱਚੇ ਵੀ ਹੋਏ
ਬੇਹੱਦ ਦੇ ਬੱਚੇ। ਬਾਪ ਨੂੰ ਤਾਂ ਸਭ ਬੱਚਿਆਂ ਦੀ ਸਦਗਤੀ ਕਰਨੀ ਹੈ। ਕਿਸ ਦੁਆਰਾ? ਇਹਨਾਂ ਬੱਚਿਆਂ
ਦੁਆਰਾ ਸਭ ਦੀ ਸਦਗਤੀ ਕਰਨੀ ਹੈ। ਸਾਰੇ ਵਿਸ਼ਵ ਦੇ ਬੱਚੇ ਤਾਂ ਇਥੇ ਆਕੇ ਨਹੀਂ ਪੜਦੇ ਹਨ। ਨਾਮ ਹੀ ਹੈ
ਇਸ਼ਵਰੀਏ ਵਿਸ਼ਵ ਵਿਦਿਆਲਾ। ਮੁਕਤੀ ਤਾਂ ਸਭ ਦੀ ਹੋਣੀ ਹੀ ਹੈ। ਮੁਕਤੀ ਕਹੋ, ਜੀਵਨ ਮੁਕਤੀ ਕਹੋ। ਮੁਕਤੀ
ਵਿੱਚ ਜਾਕੇ ਫਿਰ ਵੀ ਸਭ ਨੂੰ ਜੀਵਨ ਮੁਕਤੀ ਵਿੱਚ ਆਉਣਾ ਹੀ ਹੈ। ਤਾਂ ਇਵੇਂ ਕਹਾਂਗੇ ਸਾਰੇ
ਜੀਵਨਮੁਕਤੀ ਵਿੱਚ ਆਉਂਦੇ ਹਨ ਵਾਇਆ ਮੁਕਤੀਧਾਮ। ਇੱਕ ਦੋ ਦੇ ਪਿੱਛੇ ਆਉਣਾ ਹੀ ਹੈ ਪਾਰਟ ਵਜਾਉਣ ਦੇ
ਲਈ। ਓਦੋਂ ਤੱਕ ਮੁਕਤੀ ਧਾਮ ਵਿੱਚ ਠਹਿਰਨਾ ਪੈਂਦਾ ਹੈ। ਬੱਚਿਆਂ ਨੂੰ ਹੁਣ ਰਚਤਾ ਅਤੇ ਰਚਨਾ ਦਾ ਪਤਾ
ਲੱਗ ਗਿਆ ਹੈ। ਇਹ ਸਾਰੀ ਰਚਨਾ ਅਨਾਦਿ ਹੈ। ਰਚਤਾ ਤਾਂ ਇੱਕ ਹੀ ਬਾਪ ਹੈ। ਇਹ ਜੋ ਸਾਰੀਆਂ ਆਤਮਾਵਾਂ
ਹਨ, ਸਭ ਬੇਹੱਦ ਬਾਪ ਦੇ ਬੱਚੇ ਹਨ। ਜਦੋਂ ਬੱਚਿਆਂ ਨੂੰ ਪਤਾ ਲਗਦਾ ਹੈ ਤਾਂ ਉਹ ਹੀ ਆਕੇ ਯੋਗ ਸਿੱਖਦੇ
ਹਨ। ਇਹ ਭਾਰਤ ਦੇ ਲਈ ਹੀ ਯੋਗ ਹੈ। ਬਾਪ ਆਉਂਦੇ ਵੀ ਭਾਰਤ ਵਿੱਚ ਹਨ। ਭਾਰਤਵਾਸੀਆਂ ਨੂੰ ਹੀ ਯਾਦ ਦੀ
ਯਾਤਰਾ ਸਿਖਾ ਕੇ ਪਾਵਨ ਬਣਾਉਂਦੇ ਹਨ ਅਤੇ ਨਾਲੇਜ਼ ਵੀ ਦਿੰਦੇ ਹਨ ਕਿ ਇਹ ਸ੍ਰਿਸ਼ਟੀ ਦਾ ਚੱਕਰ ਕਿਵੇਂ
ਫਿਰਦਾ ਹੈ, ਇਹ ਵੀ ਬੱਚੇ ਜਾਣਦੇ ਹਨ। ਰੁਦ੍ਰ ਮਾਲਾ ਵੀ ਹੈ ਜੋ ਗਾਈ ਅਤੇ ਪੂਜੀ ਜਾਂਦੀ ਹੈ, ਸਿਮਰਨ
ਕੀਤੀ ਜਾਂਦੀ ਹੈ। ਭਗਤ ਮਾਲਾ ਵੀ ਹੈ। ਉੱਚੇ ਤੇ ਉੱਚੀ ਭਗਤਾਂ ਦੀ ਮਾਲਾ ਹੈ। ਭਗਤ ਮਾਲਾ ਦੇ ਬਾਅਦ
ਹੋਣੀ ਚਾਹੀਦੀ ਹੈ ਗਿਆਨ ਮਾਲਾ। ਭਗਤੀ ਅਤੇ ਗਿਆਨ ਹੈ ਨਾ। ਭਗਤ ਮਾਲਾ ਵੀ ਹੈ ਤਾਂ ਰੁਦ੍ਰ ਮਾਲਾ ਵੀ
ਹੈ। ਪਿੱਛੇ ਫਿਰ ਰੁੰਡ ਮਾਲਾ ਕਿਹਾ ਜਾਂਦਾ ਹੈ ਕਿਉਂਕਿ ਉੱਚੇ ਤੇ ਉੱਚਾ ਮਨੁੱਖ ਸ੍ਰਿਸ਼ਟੀ ਵਿੱਚ ਹਨ
ਵਿਸ਼ਨੂੰ, ਜਿਸਨੂੰ ਸੂਕਸ਼ਮਵਤਨ ਵਿੱਚ ਦਿਖਾਉਂਦੇ ਹਨ। ਪ੍ਰਜਾਪਿਤਾ ਬ੍ਰਹਮਾ ਤਾਂ ਇਹ ਹੈ, ਇਹਨਾਂ ਦੀ
ਮਾਲਾ ਵੀ ਹੈ। ਆਖਰੀਨ ਇਹ ਮਾਲਾ ਬਣ ਜਾਵੇਗੀ ਫਿਰ ਹੀ ਉਹ ਰੁਦ੍ਰ ਮਾਲਾ ਅਤੇ ਵਿਸ਼ਨੂੰ ਦੀ ਵੈਜੰਤੀ
ਮਾਲਾ ਬਣੇਗੀ। ਉੱਚੇ ਤੇ ਉੱਚਾ ਹੈ ਸ਼ਿਵਬਾਬਾ ਫਿਰ ਉੱਚੇ ਤੇ ਉੱਚਾ ਹੈ ਵਿਸ਼ਨੂੰ ਦਾ ਰਾਜ। ਸ਼ੋਭਾ ਦੇ
ਲਈ ਭਗਤੀ ਵਿੱਚ ਕਿੰਨੇ ਚਿੱਤਰ ਬਣਾਏ ਹਨ। ਪਰ ਗਿਆਨ ਕੁਝ ਵੀ ਨਹੀਂ ਹੈ। ਤੁਸੀਂ ਜੋ ਚਿੱਤਰ ਬਣਾਉਂਦੇ
ਹੋ ਉਨ੍ਹਾਂ ਦੀ ਪਹਿਚਾਣ ਦੇਣੀ ਹੈ ਤਾਂ ਜੋ ਮਨੁੱਖ ਸਮਝ ਜਾਣ। ਨਹੀਂ ਤਾਂ ਸ਼ਿਵ ਅਤੇ ਸ਼ੰਕਰ ਨੂੰ ਮਿਲਾ
ਦਿੰਦੇ ਹਨ।
ਬਾਬਾ ਨੇ ਸਮਝਾਇਆ ਹੈ
ਸੂਕਸ਼ਮਵਤਨ ਵਿੱਚ ਵੀ ਸਾਰੀ ਸਾਕਸ਼ਾਤਕਾਰ ਦੀ ਗੱਲ ਹੈ। ਹੱਡੀ ਮਾਸ ਓਥੇ ਹੁੰਦਾ ਨਹੀਂ ਹੈ। ਸਾਕਸ਼ਾਤਕਾਰ
ਕਰਦੇ ਹਨ। ਸੰਪੂਰਨ ਬ੍ਰਹਮਾ ਵੀ ਹੈ ਪਰ ਉਹ ਹੈ ਸੰਪੂਰਨ, ਅਵਿਅਕਤ। ਹੁਣ ਬ੍ਰਹਮਾ ਹੈ ਜੋ ਉਸਨੂੰ
ਅਵਿਅਕਤ ਬਣਨਾ ਹੈ। ਵਿਅਕਤ ਹੀ ਅਵਿਅਕਤ ਹੁੰਦਾ ਹੈ ਜਿਸਨੂੰ ਫਰਿਸ਼ਤਾ ਵੀ ਕਹਿੰਦੇ ਹਨ। ਉਸ ਦਾ
ਸੂਕਸ਼ਮਵਤਨ ਵਿੱਚ ਚਿੱਤਰ ਰੱਖ ਦਿੱਤਾ ਹੈ। ਸੂਕਸ਼ਮਵਤਨ ਵਿੱਚ ਜਾਂਦੇ ਹਨ, ਕਹਿੰਦੇ ਹਨ ਬਾਬਾ ਨੇ
ਸ਼ੂਬੀਰਸ ਪਿਲਾਇਆ। ਹੁਣ ਉਹ ਝਾੜ ਆਦਿ ਤਾਂ ਹੁੰਦਾ ਨਹੀਂ ਹੈ। ਬੈਕੁੰਠ ਵਿੱਚ ਹਨ, ਲੇਕਿਨ ਇਵੇਂ ਨਹੀਂ
ਕਿ ਬੈਕੁੰਠ ਤੋਂ ਲਿਆ ਕੇ ਪਿਲਾਉਂਦੇ ਹੋਣਗੇ। ਇਹ ਸਭ ਸੂਕਸ਼ਮਵਤਨ ਵਿੱਚ ਸਾਕਸ਼ਾਤਕਾਰ ਕਰਨ ਦੀਆਂ ਗੱਲਾਂ
ਹਨ। ਹੁਣ ਤੁਸੀਂ ਬੱਚੇ ਜਾਣਦੇ ਹੋ ਕਿ ਵਾਪਿਸ ਘਰ ਜਾਣਾ ਹੈ ਅਤੇ ਆਤਮ-ਅਭਿਮਾਨੀ ਬਣਨਾ ਹੈ। ਮੈਂ ਆਤਮਾ
ਅਵਿਨਾਸ਼ੀ ਹਾਂ ਅਤੇ ਸ਼ਰੀਰ ਵਿਨਾਸ਼ੀ ਹੈ। ਆਤਮਾ ਦਾ ਗਿਆਨ ਵੀ ਤੁਸੀਂ ਬੱਚਿਆਂ ਵਿੱਚ ਹੈ। ਉਹ ਤਾਂ ਆਤਮਾ
ਕੀ ਹੈ, ਇਹ ਵੀ ਨਹੀਂ ਜਾਣਦੇ । ਉਨ੍ਹਾਂ ਲੋਕਾਂ ਨੂੰ ਇਹ ਵੀ ਪਤਾ ਨਹੀਂ ਕੀ ਕਿਵੇਂ ਉਨ੍ਹਾਂ ਵਿੱਚ
84 ਦਾ ਪਾਰਟ ਭਰਿਆ ਹੋਇਆ ਹੈ। ਇਹ ਨਾਲੇਜ਼ ਸਿਰਫ ਬਾਪ ਹੀ ਦਿੰਦੇ ਹਨ। ਆਪਣੀ ਵੀ ਨਾਲੇਜ਼ ਦਿੰਦੇ ਹਨ।
ਤਮੋਪ੍ਰਧਾਨ ਤੋਂ ਸਤੋਪ੍ਰਧਾਨ ਵੀ ਬਣਾਉਂਦੇ ਹਨ। ਬਸ, ਇਹ ਹੀ ਪੁਰਸ਼ਾਰਥ ਕਰਦੇ ਰਹੋ - ਅਸੀਂ ਆਤਮਾ
ਹਾਂ, ਹੁਣ ਪਰਮਾਤਮਾ ਨਾਲ ਯੋਗ ਲਗਾਉਣਾ ਹੈ। ਸਰਵਸ਼ਕਤੀਮਾਨ ਪਤਿਤ ਪਾਵਨ ਇਕ ਬਾਪ ਨੂੰ ਹੀ ਕਹਿੰਦੇ ਹਨ।
ਸੰਨਿਆਸੀ ਕਹਿੰਦੇ ਹਨ ਪਤਿਤ ਪਾਵਨ ਆਵੋ। ਕੋਈ ਤਾਂ ਬ੍ਰਹਮ ਨੂੰ ਵੀ ਪਤਿਤ - ਪਾਵਨ ਕਹਿ ਦਿੰਦੇ ਹਨ।
ਹੁਣ ਤੁਹਾਨੂੰ ਬੱਚਿਆਂ ਨੂੰ ਭਗਤੀ ਦਾ ਵੀ ਗਿਆਨ ਮਿਲਿਆ ਹੈ ਕੀ ਭਗਤੀ ਕਿੰਨਾ ਸਮਾਂ ਚਲਦੀ ਹੈ, ਗਿਆਨ
ਕਿੰਨਾ ਸਮਾਂ ਚਲਦਾ ਹੈ? ਇਹ ਬਾਪ ਬੈਠ ਸਮਝਾਉਂਦੇ ਹਨ। ਪਹਿਲਾਂ ਕੁਝ ਨਹੀਂ ਜਾਣਦੇ ਸਨ। ਮਨੁੱਖ ਹੋ
ਕੇ ਨੀਚ ਬੁੱਧੀ ਬਣ ਗਏ ਹਨ। ਸਤਿਯੁੱਗ ਵਿੱਚ ਬਿਲਕੁੱਲ ਸਵੱਛ ਬੁੱਧੀ ਸਨ। ਕਿੰਨੇ ਉਨ੍ਹਾਂ ਵਿੱਚ
ਦੈਵੀਗੁਣ ਸਨ। ਤੁਹਾਨੂੰ ਬੱਚਿਆਂ ਨੂੰ ਦੈਵੀਗੁਣ ਵੀ ਜਰੂਰ ਧਾਰਨ ਕਰਨੇ ਹਨ। ਕਹਿੰਦੇ ਹਨ ਇਹ ਤਾਂ
ਜਿਵੇਂ ਦੇਵਤਾ ਹੈ। ਭਾਵੇਂ ਸਾਧੂ, ਸੰਤ ਮਹਾਤਮਾ ਨੂੰ ਲੋਕ ਮੰਨਦੇ ਹਨ ਪਰ ਉਹ ਦੈਵੀ ਬੁੱਧੀ ਤਾਂ ਨਹੀਂ
ਹਨ। ਰਜੋਗੁਣੀ ਬੁੱਧੀ ਹੋ ਜਾਂਦੇ ਹਨ। ਰਾਜਾ, ਰਾਣੀ ਪ੍ਰਜਾ ਹੈ ਨਾ। ਰਾਜਧਾਨੀ ਕਦੋਂ ਅਤੇ ਕਿਵੇਂ
ਸਥਾਪਤ ਹੁੰਦੀ ਹੈ - ਇਹ ਦੁਨੀਆਂ ਨਹੀਂ ਜਾਣਦੀ ਹੈ। ਇਥੇ ਤੁਸੀਂ ਸਭ ਨਵੀਆਂ ਗੱਲਾਂ ਸੁਣਦੇ ਹੋ। ਤਾਂ
ਮਾਲਾ ਦਾ ਵੀ ਰਾਜ਼ ਸਮਝਾਇਆ ਹੈ। ਉੱਚੇ ਤੇ ਉੱਚਾ ਹੈ ਬਾਪ। ਉਨ੍ਹਾਂ ਦੀ ਮਾਲਾ ਉਪਰ ਵਿੱਚ ਹੈ,
ਰੁਦ੍ਰ ਉਹ ਹੈ ਨਿਰਾਕਾਰ ਫਿਰ ਸਾਕਾਰ ਲਕਸ਼ਮੀ - ਨਰਾਇਣ ਉਨ੍ਹਾਂ ਦੀ ਮਾਲਾ ਵੀ ਹੈ। ਬ੍ਰਾਹਮਣਾ ਦੀ
ਮਾਲਾ ਅਜੇ ਨਹੀਂ ਬਣਦੀ ਹੈ। ਅੰਤ ਵਿੱਚ ਤੁਹਾਡੀ ਬ੍ਰਾਹਮਣਾ ਦੀ ਮਾਲਾ ਬਣ ਜਾਂਦੀ ਹੈ। ਇਨ੍ਹਾਂ ਗੱਲਾਂ
ਵਿੱਚ ਜ਼ਿਆਦਾ ਪ੍ਰਸ਼ਨ-ਉੱਤਰ ਕਰਨ ਦੀ ਲੋੜ ਨਹੀਂ ਹੈ। ਮੂਲ ਗੱਲ ਹੈ ਆਪਣੇ ਨੂੰ ਆਤਮਾ ਸਮਝ ਪਰਮਪਿਤਾ
ਪਰਮਾਤਮਾ ਨੂੰ ਯਾਦ ਕਰੋ। ਇਹ ਪੱਕਾ ਨਿਸ਼ਚੈ ਚਾਹੀਦਾ ਹੈ। ਮੂਲ ਗੱਲ ਹੈ ਪਤਿਤਾਂ ਨੂੰ ਪਾਵਨ ਬਣਾਉਣਾ।
ਸਾਰੀ ਦੁਨੀਆਂ ਪਤਿਤ ਹੈ ਫਿਰ ਪਾਵਨ ਬਣਨਾ ਹੈ। ਮੂਲਵਤਨ ਵਿੱਚ ਵੀ ਸਾਰੇ ਪਾਵਨ ਹਨ ਤਾਂ ਸੁਖਧਾਮ
ਵਿੱਚ ਵੀ ਸਾਰੇ ਪਾਵਨ ਹਨ। ਤੁਸੀਂ ਪਾਵਨ ਬਣ ਕੇ ਪਾਵਨ ਦੁਨੀਆਂ ਵਿੱਚ ਜਾਂਦੇ ਹੋ। ਗੋਇਆ ਹੁਣ ਪਾਵਨ
ਦੁਨੀਆਂ ਸਥਾਪਤ ਹੋ ਰਹੀ ਹੈ। ਇਹ ਸਭ ਡਰਾਮਾ ਵਿੱਚ ਨੂੰਧ ਹੈ।
ਬਾਪ ਕਹਿੰਦੇ ਹਨ ਸਾਰੇ
ਦਿਨ ਦਾ ਪੋਤਾਮੇਲ ਦੇਖੋ - ਕੋਈ ਭੁੱਲ ਤਾਂ ਨਹੀਂ ਹੋਈ ਹੈ? ਵਪਾਰੀ ਲੋਕ ਮੁਰਾਦੀ ਵੀ ਸੰਭਾਲਦੇ ਹਨ,
ਇਹ ਵੀ ਕਮਾਈ ਹੈ। ਤੁਸੀਂ ਹਰ ਇੱਕ ਵਪਾਰੀ ਹੋ। ਬਾਬਾ ਨਾਲ ਵਪਾਰ ਕਰਦੇ ਹੋ। ਆਪਣੀ ਜਾਂਚ ਕਰਨੀ ਹੈ -
ਸਾਡੇ ਵਿੱਚ ਕਿੰਨੇ ਦੈਵੀਗੁਣ ਹਨ? ਕਿੰਨਾ ਬਾਪ ਨੂੰ ਯਾਦ ਕਰਦੇ ਹਾਂ? ਕਿੰਨਾ ਅਸੀਂ ਅਸ਼ਰੀਰੀ ਬਣਦੇ
ਜਾਂਦੇ ਹਾਂ? ਅਸੀਂ ਅਸ਼ਰੀਰੀ ਆਏ ਸੀ ਫਿਰ ਅਸ਼ਰੀਰੀ ਬਣ ਕੇ ਵਾਪਿਸ ਜਾਣਾ ਹੈ। ਹੁਣ ਤੱਕ ਸਾਰੇ ਆਉਂਦੇ
ਹੀ ਰਹਿੰਦੇ ਹਨ। ਵਿੱਚ ਤਾਂ ਜਾਣਾ ਕਿਸੇ ਨੂੰ ਵੀ ਨਹੀਂ ਹੈ। ਜਾਣਾ ਤਾਂ ਸਭ ਨੂੰ ਇਕੱਠਾ ਹੈ। ਭਾਵੇਂ
ਸ੍ਰਿਸ਼ਟੀ ਖਾਲੀ ਨਹੀਂ ਰਹਿੰਦੀ ਹੈ, ਗਾਇਨ ਹੈ ਰਾਮ ਗਯੋ, ਰਾਵਣ ਗਯੋ...ਪਰ ਰਹਿੰਦੇ ਦੋਵੇਂ ਹਨ।
ਰਾਵਣ ਸੰਪਰਦਾਏ ਜਾਂਦਾ ਹੈ ਤਾਂ ਫਿਰ-ਫਿਰ ਵਾਪਿਸ ਨਹੀਂ ਆਉਂਦਾ ਹੈ। ਬਾਕੀ ਇਹ ਬਚ ਜਾਂਦੇ ਹਨ। ਇਹ
ਵੀ ਅੱਗੇ ਚਲ ਕੇ ਸਭ ਸਾਕਸ਼ਾਤਕਾਰ ਹੋਣਾ ਹੈ। ਇਹ ਜਾਨਣਾ ਹੈ ਕਿ ਨਵੀਂ ਦੁਨੀਆਂ ਦੀ ਕਿਵੇਂ ਸਥਾਪਨਾ
ਹੋ ਰਹੀ ਹੈ, ਪਿੱਛੇ ਕੀ ਹੋਵੇਗਾ? ਫਿਰ ਕੇਵਲ ਸਾਡਾ ਹੀ ਧਰਮ ਰਹਿ ਜਾਵੇਗਾ। ਸਤਿਯੁੱਗ ਵਿੱਚ ਤੁਸੀਂ
ਰਾਜ ਕਰੋਗੇ। ਕਲਯੁੱਗ ਖ਼ਤਮ ਹੋ ਜਾਵੇਗਾ, ਫਿਰ ਸਤਿਯੁੱਗ ਨੂੰ ਆਉਣਾ ਹੈ। ਹੁਣ ਰਾਵਣ ਸੰਪਰਦਾਏ ਅਤੇ
ਰਾਮ ਸੰਪਰਦਾਏ ਦੋਵੇਂ ਹਨ। ਸੰਗਮਯੁੱਗ ਤੇ ਹੀ ਇਹ ਸਭ ਕੁਝ ਹੁੰਦਾ ਹੈ। ਹੁਣ ਤੁਸੀਂ ਇਹ ਸਭ ਕੁਝ
ਜਾਣਦੇ ਹੋ। ਬਾਪ ਕਹਿੰਦੇ ਬਾਕੀ ਜੋ ਕੁਝ ਰਾਜ਼ ਹੈ, ਉਹ ਅੱਗੇ ਚਲ ਕੇ ਹੋਲੀ-ਹੋਲੀ ਸਮਝਾਉਂਦੇ ਰਹਿਣਗੇ।
ਜੋ ਰਿਕਾਰਡ ਵਿੱਚ ਨੂੰਧ ਹੈ ਉਹ ਖੁੱਲਦੇ ਜਾਣਗੇ। ਤੁਸੀਂ ਸਮਝਦੇ ਜਾਵੋਗੇ। ਇਨ ਅਡਵਾਂਸ ਕੁਝ ਵੀ ਨਹੀਂ
ਦੱਸਾਂਗੇ। ਇਹ ਵੀ ਡਰਾਮਾ ਦਾ ਪਲੈਨ ਹੈ, ਰਿਕਾਰਡ ਖੁੱਲਦਾ ਜਾਂਦਾ ਹੈ। ਬਾਬਾ ਬੋਲਦਾ ਜਾਂਦਾ ਹੈ।
ਤੁਹਾਡੀ ਬੁੱਧੀ ਵਿੱਚ ਇਨ੍ਹਾਂ ਗੱਲਾਂ ਦੀ ਸਮਝ ਵੱਧਦੀ ਜਾਂਦੀ ਹੈ। ਜਿਵੇਂ-ਜਿਵੇਂ ਰਿਕਾਰਡ ਵੱਜਦਾ
ਜਾਵੇਗਾ ਓਵੇਂ-ਓਵੇਂ ਬਾਬਾ ਦੀ ਮੁਰਲੀ ਚਲਦੀ ਜਾਵੇਗੀ। ਡਰਾਮਾ ਦਾ ਰਾਜ਼ ਸਾਰਾ ਭਰਿਆ ਹੋਇਆ ਹੈ। ਇਵੇਂ
ਨਹੀਂ, ਰਿਕਾਰਡ ਤੋਂ ਸੂਈ ਚੁੱਕ ਕੇ ਵਿੱਚ ਰੱਖ ਸਕਦੇ ਹਾਂ ਤਾਂ ਜੋ ਰਪੀਟ ਹੋਵੇ। ਨਹੀਂ, ਉਹ ਵੀ ਫਿਰ
ਓਹ ਹੀ ਰਪੀਟ ਹੋਵੇਗਾ। ਨਵੀਂ ਗੱਲ ਨਹੀਂ ਹੈ। ਬਾਬਾ ਕੋਲ ਜੋ ਨਵੀਂ ਗੱਲ ਹੈ ਉਹ ਰਪੀਟ ਹੋਵੇਗੀ। ਤੁਸੀਂ
ਸੁਣਦੇ ਅਤੇ ਸੁਣਾਉਂਦੇ ਜਾਵੋਗੇ। ਬਾਕੀ ਸਭ ਹੈ ਗੁਪਤ। ਇਹ ਰਾਜਧਾਨੀ ਸਥਾਪਤ ਹੋ ਰਹੀ ਹੈ। ਸਾਰੀ ਮਾਲਾ
ਬਣ ਰਹੀ ਹੈ। ਵੱਖ-ਵੱਖ ਰਾਜਾਈ ਵਿੱਚ ਜਾਕੇ ਤੁਸੀਂ ਜਨਮ ਲਵੋਗੇ। ਰਾਜਾ, ਰਾਣੀ ਪ੍ਰਜਾ ਸਭ ਚਾਹੀਦੇ
ਹਨ। ਇਹ ਸਭ ਬੁੱਧੀ ਨਾਲ ਕੰਮ ਲੈਣਾ ਹੈ। ਪ੍ਰੈਕਟੀਕਲ ਵਿੱਚ ਜੋ ਹੋਵੇਗਾ ਉਹ ਦੇਖਿਆ ਜਾਵੇਗਾ। ਜੋ ਇਥੋਂ
ਜਾਂਦੇ ਹਨ ਉਹ ਚੰਗੇ ਸ਼ਾਹੂਕਾਰ ਦੇ ਘਰ ਜਾ ਕੇ ਜਨਮ ਲੈਂਦੇ ਹਨ। ਹੁਣ ਵੀ ਤੁਹਾਡੀ ਓਥੇ ਬੜੀ ਖਾਤਰੀ
ਹੁੰਦੀ ਹੈ। ਇਸ ਵੇਲੇ ਵੀ ਸਭ ਦੇ ਕੋਲ ਰਤਨ ਜੜ੍ਹਤ ਚੀਜ਼ਾਂ ਹਨ। ਪਰ ਉਨ੍ਹਾਂ ਵਿੱਚ ਇੰਨੀ ਪਾਵਰ ਨਹੀਂ
ਹੈ। ਪਾਵਰ ਤੁਹਾਡੇ ਵਿੱਚ ਹੈ। ਤੁਸੀਂ ਜਿਥੇ ਜਾਵੋਗੇ ਓਥੇ ਆਪਣਾ ਸ਼ੋ ਕਰੋਗੇ। ਤੁਸੀਂ ਤਾਂ ਉੱਚ ਬਣਦੇ
ਹੋ ਤਾਂ ਓਥੇ ਜਾ ਕੇ ਦੈਵੀ ਚਰਿੱਤਰ ਦਿਖਾਵੋਗੇ। ਆਸੁਰੀ ਬੱਚੇ ਜੰਮਦੇ ਹੀ ਰੋਂਦੇ ਰਹਿਣਗੇ। ਗੰਦੇ ਵੀ
ਹੁੰਦੇ ਹਨ। ਤੁਸੀਂ ਤਾਂ ਬੜੇ ਕਾਇਦੇ ਨਾਲ ਪਲੋਗੇ। ਗੰਦ ਆਦਿ ਦੀ ਗੱਲ ਨਹੀਂ ਹੈ। ਅੱਜਕਲ ਦੇ ਬੱਚੇ
ਤਾਂ ਗੰਦੇ ਹੋ ਜਾਂਦੇ ਹਨ। ਸਤਿਯੁੱਗ ਵਿੱਚ ਇਵੇਂ ਦੀ ਗੱਲ ਹੋ ਨਹੀਂ ਸਕਦੀ ਹੈ। ਫਿਰ ਵੀ ਹੈਵਿਨ ਹੈ
ਨਾ। ਓਥੇ ਬਦਬੂ ਆਉਂਦੀ ਨਹੀਂ ਜੋ ਕਹਿਣਾ ਪਵੇ ਅਗਰਬੱਤੀ ਜਗਾਵੋ। ਬਗੀਚਿਆਂ ਵਿੱਚ ਬੜੇ ਖੁਸ਼ਬੂਦਾਰ
ਫੁੱਲ ਹੋਣਗੇ। ਇਥੋਂ ਦੇ ਫੁੱਲਾਂ ਵਿੱਚ ਇੰਨੀ ਖੁਸ਼ਬੂ ਨਹੀਂ ਹੈ। ਓਥੇ ਤਾਂ ਹਰ ਇੱਕ ਚੀਜ਼ ਵਿੱਚ 100
ਪਰਸੈਂਟ ਖੁਸ਼ਬੂ ਰਹਿੰਦੀ ਹੈ। ਇਥੇ ਤਾਂ ਇੱਕ ਪਰਸੈਂਟ ਵੀ ਨਹੀਂ ਹੈ। ਓਥੇ ਤਾਂ ਫੁੱਲ ਵੀ ਫਸਟਕਲਾਸ
ਹੋਣਗੇ। ਇਥੇ ਭਾਵੇਂ ਕਿੰਨਾ ਵੀ ਕੋਈ ਸ਼ਾਹੂਕਾਰ ਹੋਵੇ ਤਾਂ ਵੀ ਇੰਨਾ ਨਹੀਂ ਹੈ। ਓਥੇ ਤਾਂ
ਕਿਸਮ-ਕਿਸਮ ਦੀ ਚੀਜ਼ਾਂ ਹੋਣਗੀਆਂ। ਬਰਤਨ ਆਦਿ ਸਭ ਸੋਨੇ ਦੇ ਹੋਣਗੇ। ਜਿਵੇਂ ਇਥੋਂ ਦੇ ਪੱਥਰ ਓਵੇਂ
ਓਥੇ ਸੋਨਾ ਹੀ ਸੋਨਾ। ਰੇਤੀ ਵਿੱਚ ਵੀ ਸੋਨਾ ਹੁੰਦਾ ਹੈ। ਵਿਚਾਰ ਕਰੋ - ਕਿੰਨਾ ਸੋਨਾ ਹੋਵੇਗਾ! ਜਿਸ
ਨਾਲ ਮਕਾਨ ਆਦਿ ਬਣਨਗੇ। ਓਥੇ ਐਵੇਂ ਦੀ ਮੌਸਮ ਹੋਵੇਗੀ - ਨਾ ਠੰਡ, ਨਾ ਗਰਮੀ। ਓਥੇ ਗਰਮੀ ਦਾ ਦੁੱਖ
ਨਹੀਂ ਜੋ ਪੱਖੇ ਚਲਾਉਣੇ ਪੈਣ। ਉਸਦਾ ਨਾਮ ਹੀ ਹੈ ਸਵਰਗ। ਓਥੇ ਅਪਾਰ ਸੁੱਖ ਹੁੰਦਾ ਹੈ। ਤੁਹਾਡਾ ਜਿਹਾ
ਪਦਮਾਪਦਮ ਪਦਮ ਭਾਗਿਆ ਸ਼ਾਲੀ ਕੋਈ ਬਣਦੇ ਹੀ ਨਹੀ। ਲਕਸ਼ਮੀ - ਨਰਾਇਣ ਦੀ ਕਿੰਨੀ ਮਹਿਮਾ ਗਾਉਂਦੇ ਹਨ।
ਉਨ੍ਹਾਂ ਨੂੰ ਜੋ ਇਹੋ ਜਿਹਾ ਬਣਾਉਂਦੇ ਹਨ ਉਨ੍ਹਾਂ ਦੀ ਕਿੰਨੀ ਮਹਿਮਾ ਚਾਹੀਦੀ ਹੈ। ਪਹਿਲਾਂ ਹੁੰਦੀ
ਹੈ ਅਵਿਭਚਾਰੀ ਭਗਤੀ(ਇੱਕ ਦੀ ਭਗਤੀ), ਫਿਰ ਦੇਵਤਾਵਾਂ ਦੀ ਭਗਤੀ ਸ਼ੁਰੂ ਹੁੰਦੀ ਹੈ। ਉਹ ਵੀ ਭੂਤ ਪੂਜਾ
ਕਹਾਂਗੇ। ਸ਼ਰੀਰ ਤਾਂ ਓਥੇ ਹੈ ਨਹੀਂ। 5 ਤੱਤਵਾ ਦੀ ਪੂਜਾ ਹੁੰਦੀ ਹੈ। ਸ਼ਿਵਬਾਬਾ ਲਈ ਤਾਂ ਇਵੇ ਨਹੀਂ
ਕਹਾਂਗੇ। ਪੂਜਾ ਕਰਨ ਦੇ ਲਈ ਕੋਈ ਚੀਜ਼ ਦਾ ਜਾਂ ਸੋਨੇ ਆਦਿ ਦਾ ਬਣਾਉਂਦੇ ਹਨ। ਆਤਮਾ ਨੂੰ ਥੋੜੀ ਸੋਨੇ
ਦਾ ਕਹਾਂਗੇ। ਆਤਮਾ ਕਿਸ ਚੀਜ਼ ਦੀ ਬਣੀ ਹੋਈ ਹੈ? ਸ਼ਿਵ ਦਾ ਚਿੱਤਰ ਕਿਸ ਚੀਜ਼ ਦਾ ਬਣਾਇਆ ਹੋਇਆ ਹੈ, ਉਹ
ਝੱਟ ਦੱਸਣਗੇ। ਪਰ ਆਤਮਾ - ਪਰਮਾਤਮਾ ਕਿਸ ਚੀਜ਼ ਦਾ ਬਣਿਆ ਹੋਇਆ ਹੈ, ਇਹ ਕੋਈ ਦੱਸ ਨਾ ਸਕੇ। ਸਤਿ
ਯੁੱਗ ਵਿੱਚ 5 ਤੱਤ ਵੀ ਸ਼ੁੱਧ ਹੁੰਦੇ ਹਨ। ਇਥੇ ਹਨ ਅਸ਼ੁੱਧ। ਤਾਂ ਪੁਰਸ਼ਾਰਥੀ ਬੱਚੇ ਇਵੇਂ-ਇਵੇਂ ਦੀ
ਖਿਆਲਾਤ ਕਰਦੇ ਰਹਿਣਗੇ। ਬਾਪ ਕਹਿੰਦੇ ਹਨ ਇੰਨਾ ਸਭ ਗੱਲਾਂ ਨੂੰ ਛੱਡ ਦੇਵੋ। ਜੋ ਹੋਣਾ ਹੈ ਉਹ
ਹੋਵੇਗਾ। ਪਹਿਲਾਂ ਬਾਪ ਨੂੰ ਯਾਦ ਕਰੋ। ਚਾਰੇ ਪਾਸੇ ਤੋਂ ਬੁੱਧੀ ਨੂੰ ਹਟਾ ਕੇ ਮਾਮੇਕਮ ਯਾਦ ਕਰੋ
ਤਾਂ ਵਿਕਰਮ ਵਿਨਾਸ਼ ਹੋਣਗੇ। ਜੋ ਕੁਝ ਸੁਣਦੇ ਹੋ ਉਸ ਨੂੰ ਛੱਡ ਇਕ ਗੱਲ ਨੂੰ ਪੱਕੀ ਕਰੋ ਕਿ ਸਾਨੂੰ
ਸਤੋਪ੍ਰਧਾਨ ਬਣਨਾ ਹੈ। ਫਿਰ ਸਤਿਯੁੱਗ ਵਿੱਚ ਜੋ ਕਲਪ-ਕਲਪ ਹੋਇਆ ਹੋਵੇਗਾ, ਉਹ ਹੀ ਹੋਵੇਗਾ। ਉਸ
ਵਿੱਚ ਫ਼ਰਕ ਨਹੀਂ ਪੈ ਸਕਦਾ ਹੈ। ਮੂਲ ਗੱਲ ਹੈ, ਬਾਪ ਨੂੰ ਯਾਦ ਕਰੋ। ਇਹ ਹੈ ਮਿਹਨਤ। ਉਹ ਪੂਰੀ ਕਰੋ।
ਤੂਫ਼ਾਨ ਤਾਂ ਬੜੇ ਆਉਂਦੇ ਹਨ। ਜਨਮ - ਜਨਮਾਂਤਰ ਹੋ ਕੁਝ ਕੀਤਾ ਉਹ ਸਭ ਸਾਹਮਣੇ ਆਉਂਦਾ ਹੈ। ਤਾਂ ਸਭ
ਪਾਸੇ ਤੋਂ ਬੁੱਧੀ ਯੋਗ ਹਟਾ ਕੇ ਮੇਰੇ ਨੂੰ ਯਾਦ ਕਰਨ ਦਾ ਪੁਰਸ਼ਾਰਥ ਕਰੋ, ਅੰਤਰਮੁਖੀ ਹੋ ਕੇ। ਤੁਹਾਨੂੰ
ਬੱਚਿਆਂ ਨੂੰ ਸਮ੍ਰਿਤੀ ਆਈ ਹੈ, ਉਹ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ। ਸਰਵਿਸ ਤੋਂ ਵੀ ਪਤਾ ਲੱਗ
ਜਾਂਦਾ ਹੈ। ਸਰਵਿਸ ਕਰਨ ਵਾਲਿਆਂ ਨੂੰ ਵੀ ਖੁਸ਼ੀ ਰਹਿੰਦੀ ਹੈ। ਜਿਹੜੀ ਚੰਗੀ ਸਰਵਿਸ ਕਰਦੇ ਹਨ, ਉਨ੍ਹਾਂ
ਦੀ ਸਰਵਿਸ ਦਾ ਸਬੂਤ ਵੀ ਮਿਲਦਾ ਹੈ। ਪੰਡੇ ਬਣਕੇ ਆਉਂਦੇ ਹਨ। ਕਿਹੜੇ ਮਹਾਰਥੀ, ਘੋੜਸਵਾਰ, ਪਿਆਦੇ
ਹਨ, ਉਹ ਝੱਟ ਪਤਾ ਲੱਗ ਜਾਂਦਾ ਹੈ। ਅੱਛਾ!
ਮਿੱਠੇ-ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ -ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਦੂਜੀਆਂ ਸਭ
ਗੱਲਾਂ ਨੂੰ ਛੱਡ, ਬੁੱਧੀ ਨੂੰ ਚਾਰੇ ਪਾਸੇ ਤੋਂ ਹਟਾ ਕੇ ਸਤੋਪ੍ਰਧਾਨ ਬਣਨ ਦੇ ਲਈ ਅਸ਼ਰੀਰੀ ਬਣਨ ਦਾ
ਅਭਿਆਸ ਕਰਨਾ ਹੈ। ਦੈਵੀਗੁਣ ਧਾਰਨ ਕਰਨੇ ਹਨ।
2. ਬੁੱਧੀ ਵਿੱਚ
ਚੰਗੇ-ਚੰਗੇ ਖਿਆਲਾਤ ਚਲਾਉਣੇ ਹਨ, ਸਾਡੇ ਰਾਜ ਵਿੱਚ ਕੀ-ਕੀ ਹੋਵੇਗਾ, ਉਸ ਤੇ ਵਿਚਾਰ ਕਰ ਕੇ ਆਪਣੇ
ਨੂੰ ਉਨ੍ਹਾਂ ਜਿਹਾ ਲਾਈਕ ਚਰਿੱਤਰਵਾਨ ਬਣਾਉਣਾ ਹੈ। ਇਥੋਂ ਬੁੱਧੀ ਕੱਢ ਦੇਣੀ ਹੈ।
ਵਰਦਾਨ:-
ਸੇਵਾ ਦਵਾਰਾ ਮੇਵਾ ਪ੍ਰਾਪਤ ਕਰਨ ਵਾਲੇ ਸਰਵ ਹੱਦ ਦੀ ਚਾਹਣਾ ਤੋਂ ਪਰੇ ਸਦਾ ਸੰਪੰਨ ਅਤੇ ਸਮਾਨ ਭਵ
ਸੇਵਾ ਦਾ ਅਰਥ ਹੈ ਮੇਵਾ
ਦੇਣ ਵਾਲੀ। ਜੇਕਰ ਕੋਈ ਸੇਵਾ ਅਸੰਤੁਸ਼ਟਤਾ ਬਣਾਏ ਤਾਂ ਉਹ ਸੇਵਾ, ਸੇਵਾ ਨਹੀਂ ਹੈ। ਅਜਿਹੀ ਸੇਵਾ ਭਾਵੇਂ
ਛੱਡ ਦਵੋ ਪਰ ਸੰਤੁਸ਼ਟਤਾ ਨਹੀਂ ਛੱਡੋ। ਜਿਵੇਂ ਸ਼ਰੀਰ ਦੀ ਤ੍ਰਿਪਤੀ ਵਾਲੇ ਸਦਾ ਸੰਤੁਸ਼ਟ ਰਹਿੰਦੇ ਹਨ
ਉਵੇਂ ਮਨ ਦੀ ਤ੍ਰਿਪਤੀ ਵਾਲੇ ਵੀ ਸੰਤੁਸ਼ਟ ਹੋਣਗੇ। ਸੰਤੁਸ਼ਟਤਾ ਤ੍ਰਿਪਤੀ ਦੀ ਨਿਸ਼ਾਨੀ ਹੈ। ਤ੍ਰਿਪਤ
ਆਤਮਾ ਵਿੱਚ ਕੋਈ ਵੀ ਹੱਦ ਦੀ ਇੱਛਾ, ਮਾਨ, ਸ਼ਾਨ, ਸੈਲਵੇਸ਼ਨ, ਸਾਧਨ ਦੀ ਭੁੱਖ ਨਹੀਂ ਹੋਵੇਗੀ। ਉਹ
ਹੱਦ ਦੀ ਸਰਵ ਚਾਹਣਾ ਤੋਂ ਪਰੇ ਸਦਾ ਸੰਪੰਨ ਅਤੇ ਸਮਾਨ ਹੋਣਗੇ।
ਸਲੋਗਨ:-
ਸੱਚੀ ਦਿਲ ਨਾਲ
ਨਿਸਵਾਰਥ ਸੇਵਾ ਵਿੱਚ ਅੱਗੇ ਵੱਧਣਾ ਮਤਲਬ ਪੁੰਨ ਦਾ ਖਾਤਾ ਜਮਾਂ ਹੋਣਾ।