01.01.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਸੀਂ ਗਿਆਨ ਦੀ ਬਰਸਾਤ ਕਰ ਹਰਿਆਲੀ ਕਰਨ ਵਾਲੇ ਹੋ, ਤੁਹਾਨੂੰ ਧਾਰਨਾ ਕਰਨੀ ਅਤੇ ਕਰਾਉਣੀ ਹੈ"

ਪ੍ਰਸ਼ਨ:-
ਜੋ ਬੱਦਲ ਵਰਦੇ ਨਹੀਂ ਹਨ, ਉਨ੍ਹਾਂ ਨੂੰ ਕਿਹੜਾ ਨਾਮ ਦਵੋਗੇ?

ਉੱਤਰ:-
ਉਹ ਹਨ ਸੁਸਤ ਬੱਦਲ। ਚੁਸਤ ਉਹ ਜੋ ਵਰਦੇ ਹਨ। ਜੇਕਰ ਧਾਰਨਾ ਹੋਵੇ ਤਾਂ ਵਰੇ ਬਿਨਾ ਰਹਿ ਨਹੀਂ ਸਕਦੇ। ਜੋ ਧਾਰਨਾ ਕਰ ਦੂਜਿਆਂ ਨੂੰ ਨਹੀਂ ਕਰਾਉਂਦੇ ਉਨ੍ਹਾਂ ਦਾ ਢਿੱਡ ਪਿੱਠ ਨਾਲ ਲੱਗ ਜਾਂਦਾ ਹੈ, ਉਹ ਗਰੀਬ ਹਨ। ਪ੍ਰਜਾ ਵਿੱਚ ਚਲੇ ਜਾਂਦੇ ਹਨ।

ਪ੍ਰਸ਼ਨ:-
ਯਾਦ ਦੀ ਯਾਤਰਾ ਵਿੱਚ ਮੁੱਖ ਮਿਹਨਤ ਕਿਹੜੀ ਹੈ?

ਉੱਤਰ:-
ਆਪਣੇ ਨੂੰ ਆਤਮਾ ਸਮਝ ਬਾਪ ਨੂੰ ਬਿੰਦੂ ਰੂਪ ਵਿੱਚ ਯਾਦ ਕਰਨਾ, ਬਾਪ ਜੋ ਹੈ ਜਿਵੇਂ ਹੈ ਉਸ ਸਰੂਪ ਨਾਲ ਪੂਰੀ ਤਰ੍ਹਾਂ ਯਾਦ ਕਰਨਾ, ਇਸ ਵਿੱਚ ਹੀ ਮਿਹਨਤ ਹੈ।

ਗੀਤ:-
ਜੋ ਪਿਆ ਦੇ ਨਾਲ ਹੈ...

ਓਮ ਸ਼ਾਂਤੀ
ਜਿਵੇਂ ਸਾਗਰ ਦੇ ਉੱਪਰ ਵਿੱਚ ਬੱਦਲ ਹਨ ਤਾਂ ਬੱਦਲਾਂ ਦਾ ਬਾਪ ਹੋਇਆ ਸਾਗਰ। ਜੋ ਬੱਦਲ ਸਾਗਰ ਦੇ ਨਾਲ ਹਨ ਉਨ੍ਹਾਂ ਦੇ ਲਈ ਹੀ ਬਰਸਾਤ ਹੈ। ਉਹ ਬੱਦਲ ਵੀ ਪਾਣੀ ਭਰਕੇ ਫੇਰ ਵਰਦੇ ਹਨ। ਤੁਸੀਂ ਵੀ ਸਾਗਰ ਦੇ ਕੋਲ ਆਉਂਦੇ ਹੋ ਭਰਨ ਦੇ ਲਈ। ਸਾਗਰ ਦੇ ਬੱਚੇ ਬੱਦਲ ਤਾਂ ਹੋ ਹੀ, ਜੋ ਮਿੱਠਾ ਪਾਣੀ ਖਿੱਚ ਲੈਂਦੇ ਹੋ। ਹੁਣ ਬੱਦਲ ਵੀ ਅਨੇਕ ਪ੍ਰਕਾਰ ਦੇ ਹੁੰਦੇ ਹਨ। ਕੋਈ ਖ਼ੂਬ ਜ਼ੋਰ ਨਾਲ ਵਰਦੇ ਹਨ, ਬਾੜ ਕਰ ਦਿੰਦੇ ਹਨ, ਕੋਈ ਘੱਟ ਵਰਦੇ ਹਨ। ਤੁਹਾਡੇ ਵਿੱਚ ਵੀ ਇਵੇਂ ਨੰਬਰਵਾਰ ਹਨ ਜੋ ਖ਼ੂਬ ਜ਼ੋਰ ਨਾਲ ਵਰਦੇ ਹਨ, ਉਨ੍ਹਾਂ ਦਾ ਨਾਮ ਵੀ ਗਾਇਆ ਜਾਂਦਾ ਹੈ। ਜਿਵੇਂ ਵਰਖ਼ਾ ਬਹੁਤ ਹੁੰਦੀ ਹੈ ਤਾਂ ਮਨੁੱਖ ਖੁਸ਼ ਹੁੰਦੇ ਹਨ। ਇਹ ਵੀ ਇਵੇਂ ਹੈ। ਜੋ ਚੰਗਾ ਵਰਦੇ ਹਨ, ਉਨ੍ਹਾਂ ਦੀ ਮਹਿਮਾ ਹੁੰਦੀ ਹੈ, ਜੋ ਨਹੀਂ ਵਰਦੇ ਹਨ ਉਨ੍ਹਾਂ ਦੀ ਦਿਲ ਜਿਵੇਂ ਸੁਸਤ ਹੋ ਜਾਂਦੀ ਹੈ, ਢਿੱਡ ਭਰੇਗਾ ਨਹੀਂ। ਪੂਰੀ ਤਰ੍ਹਾਂ ਧਾਰਨ ਨਾ ਹੋਣ ਨਾਲ ਢਿੱਡ ਜਾਕੇ ਪਿੱਠ ਨਾਲ ਲੱਗਦਾ ਹੈ। ਫੈਮਿਨ ਹੁੰਦਾ ਹੈ ਤਾਂ ਮਨੁੱਖਾਂ ਦਾ ਢਿੱਡ ਪਿੱਠ ਨਾਲ ਲੱਗ ਜਾਂਦਾ ਹੈ। ਇੱਥੇ ਵੀ ਧਾਰਨਾ ਕਰ ਅਤੇ ਧਾਰਨਾ ਨਹੀਂ ਕਰਾਉਂਦੇ ਹਨ ਤਾਂ ਢਿੱਡ ਜਾਕੇ ਪਿੱਠ ਨਾਲ ਲੱਗੇਗਾ। ਖ਼ੂਬ ਬਰਸਨ ਵਾਲੇ ਜਾਕੇ ਰਾਜਾ - ਰਾਣੀ ਬਣਨਗੇ ਅਤੇ ਉਹ ਗ਼ਰੀਬ। ਗਰੀਬਾਂ ਦਾ ਢਿੱਡ ਪਿੱਠ ਨਾਲ ਰਹਿੰਦਾ ਹੈ। ਤਾਂ ਬੱਚਿਆਂ ਨੂੰ ਧਾਰਨਾ ਬੜੀ ਚੰਗੀ ਕਰਨੀ ਚਾਹੀਦੀ। ਇਸ ਵਿੱਚ ਵੀ ਆਤਮਾ ਅਤੇ ਪ੍ਰਮਾਤਮਾ ਦਾ ਗਿਆਨ ਕਿੰਨਾ ਸਹਿਜ ਹੈ। ਤੁਸੀਂ ਹੁਣ ਸਮਝਦੇ ਹੋ ਸਾਡੇ ਵਿੱਚ ਆਤਮਾ ਅਤੇ ਪ੍ਰਮਾਤਮਾ ਦੋਨਾਂ ਦਾ ਗਿਆਨ ਨਹੀਂ ਸੀ। ਤਾਂ ਢਿੱਡ ਪਿੱਠ ਨਾਲ ਲੱਗ ਗਿਆ ਨਾ। ਮੁੱਖ ਹੈ ਹੀ ਆਤਮਾ ਅਤੇ ਪ੍ਰਮਾਤਮਾ ਦੀ ਗੱਲ। ਮਨੁੱਖ ਆਤਮਾ ਨੂੰ ਹੀ ਨਹੀਂ ਜਾਣਦੇ ਹਨ ਤਾਂ ਪ੍ਰਮਾਤਮਾ ਨੂੰ ਫ਼ੇਰ ਕਿਵੇਂ ਜਾਣ ਸਕਣਗੇ। ਕਿੰਨੇ ਵੱਡੇ ਵਿਦਵਾਨ, ਪੰਡਿਤ ਆਦਿ ਹਨ, ਕੋਈ ਵੀ ਆਤਮਾ ਨੂੰ ਨਹੀਂ ਜਾਣਦੇ। ਹੁਣ ਤੁਹਾਨੂੰ ਪਤਾ ਹੋਇਆ ਹੈ ਕਿ ਆਤਮਾ ਅਵਿਨਾਸ਼ੀ ਹੈ, ਉਸ ਵਿੱਚ 84 ਜਨਮਾਂ ਦਾ ਅਵਿਨਾਸ਼ੀ ਪਾਰ੍ਟ ਨੂੰਧਿਆ ਹੋਇਆ ਹੈ, ਜੋ ਚਲਦਾ ਰਹਿੰਦਾ ਹੈ। ਆਤਮਾ ਅਵਿਨਾਸ਼ੀ ਤਾਂ ਪਾਰ੍ਟ ਵੀ ਅਵਿਨਾਸ਼ੀ ਹੈ। ਆਤਮਾ ਕਿਵੇਂ ਆਲਰਾਊਂਡਰ ਪਾਰ੍ਟ ਵਜਾਉਂਦੀ ਹੈ - ਇਹ ਕਿਸੇ ਨੂੰ ਪਤਾ ਨਹੀਂ ਹੈ। ਉਹ ਤਾਂ ਆਤਮਾ ਸੋ ਪ੍ਰਮਾਤਮਾ ਕਹਿ ਦਿੰਦੇ ਹਨ। ਤੁਸੀਂ ਬੱਚਿਆਂ ਨੂੰ ਆਦਿ ਤੋਂ ਲੈਕੇ ਅੰਤ ਤੱਕ ਪੂਰਾ ਗਿਆਨ ਹੈ। ਉਹ ਤਾਂ ਡਰਾਮਾ ਦੀ ਉਮਰ ਹੀ ਲੱਖਾਂ ਵਰ੍ਹੇ ਕਹਿ ਦਿੰਦੇ। ਹੁਣ ਤੁਹਾਨੂੰ ਸਾਰਾ ਗਿਆਨ ਮਿਲਿਆ ਹੈ। ਤੁਸੀਂ ਜਾਣਦੇ ਹੋ ਇਸ ਬਾਪ ਦੇ ਰਚੇ ਹੋਏ ਗਿਆਨ ਯੱਗ ਵਿੱਚ ਇਹ ਸਾਰੀ ਦੁਨੀਆਂ ਸਵਾਹ ਹੋਣੀ ਹੈ ਇਸਲਈ ਬਾਪ ਕਹਿੰਦੇ ਹਨ ਦੇਹ ਸਹਿਤ ਜੋ ਕੁਝ ਵੀ ਹੈ ਇਹ ਸਭ ਭੁੱਲ ਜਾਓ, ਆਪਣੇ ਨੂੰ ਆਤਮਾ ਸਮਝੋ। ਬਾਪ ਨੂੰ ਅਤੇ ਸ਼ਾਂਤੀਧਾਮ, ਸਵੀਟ ਹੋਮ ਨੂੰ ਯਾਦ ਕਰੋ। ਇਹ ਤਾਂ ਹੈ ਹੀ ਦੁੱਖਧਾਮ। ਤੁਹਾਡੇ ਵਿੱਚ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ ਸਮਝਾ ਸਕਦੇ ਹਨ। ਹੁਣ ਤੁਸੀਂ ਗਿਆਨ ਨਾਲ ਤਾਂ ਭਰਪੂਰ ਹੋ। ਬਾਕੀ ਸਾਰੀ ਮਿਹਨਤ ਹੈ ਯਾਦ ਵਿੱਚ। ਜਨਮ - ਜਨਮਾਂਤ੍ਰ ਦਾ ਦੇਹ - ਅਭਿਮਾਨ ਮਿਟਾਕੇ ਦੇਹੀ - ਅਭਿਮਾਨੀ ਬਣੋ, ਇਸ ਵਿੱਚ ਬੜੀ ਮਿਹਨਤ ਹੈ। ਕਹਿਣਾ ਤਾਂ ਬੜਾ ਸਹਿਜ ਹੈ ਪਰ ਆਪਣੇ ਨੂੰ ਆਤਮਾ ਸਮਝੀਏ ਅਤੇ ਬਾਪ ਨੂੰ ਵੀ ਬਿੰਦੂ ਰੂਪ ਵਿੱਚ ਯਾਦ ਕਰੀਏ, ਇਸ ਵਿੱਚ ਮਿਹਨਤ ਹੈ। ਬਾਪ ਕਹਿੰਦੇ ਹਨ ਮੈਂ ਜੋ ਹਾਂ, ਜਿਵੇਂ ਹਾਂ, ਇਵੇਂ ਕੋਈ ਮੁਸ਼ਕਿਲ ਯਾਦ ਕਰ ਸਕਦੇ ਹਨ। ਜਿਵੇਂ ਬਾਪ ਉਵੇਂ ਬੱਚੇ ਹੁੰਦੇ ਹੈ ਨਾ। ਆਪਣੇ ਨੂੰ ਜਾਣਿਆ ਤਾਂ ਆਪ ਨੂੰ ਵੀ ਜਾਣ ਜਾਣਗੇ। ਤੁਸੀਂ ਜਾਣਦੇ ਹੋ ਪੜ੍ਹਾਉਣ ਵਾਲਾ ਤਾਂ ਇੱਕ ਹੀ ਬਾਪ ਹੈ, ਪੜ੍ਹਨ ਵਾਲੇ ਬਹੁਤ ਹਨ। ਬਾਪ ਰਾਜਧਾਨੀ ਕਿਵੇਂ ਸਥਾਪਨ ਕਰਦੇ ਹਨ, ਉਹ ਤੁਸੀਂ ਬੱਚੇ ਹੀ ਜਾਣਦੇ ਹੋ। ਬਾਕੀ ਇਹ ਸ਼ਾਸਤ੍ਰ ਆਦਿ ਸਭ ਹੈ ਭਗਤੀ ਮਾਰ੍ਗ ਦੀ ਸਾਮਗ੍ਰੀ। ਸਮਝਾਉਣ ਦੇ ਲਈ ਸਾਨੂੰ ਕਹਿਣਾ ਪੈਂਦਾ ਹੈ। ਬਾਕੀ ਇਸ ਵਿੱਚ ਘ੍ਰਿਣਾ ਦੀ ਕੋਈ ਗੱਲ ਨਹੀਂ ਹੈ। ਸ਼ਾਸਤ੍ਰਾਂ ਵਿੱਚ ਵੀ ਬ੍ਰਹਮਾ ਦਾ ਦਿਨ ਅਤੇ ਰਾਤ ਕਹਿੰਦੇ ਹਨ ਪਰ ਸਮਝਦੇ ਨਹੀਂ। ਰਾਤ ਅਤੇ ਦਿਨ ਅੱਧਾ - ਅੱਧਾ ਹੁੰਦਾ ਹੈ। ਪੌੜੀ ਤੇ ਕਿੰਨਾ ਸਹਿਜ ਸਮਝਾਇਆ ਜਾਂਦਾ ਹੈ।

ਮਨੁੱਖ ਸਮਝਦੇ ਹਨ ਕਿ ਭਗਵਾਨ ਤਾਂ ਬੜਾ ਸਮਰਥ ਹੈ ਉਹ ਜੋ ਚਾਹੇ ਸੋ ਕਰ ਸਕਦੇ ਹਨ। ਪਰ ਬਾਬਾ ਕਹਿੰਦੇ ਮੈਂ ਵੀ ਡਰਾਮਾ ਦੇ ਬੰਧਨ ਵਿੱਚ ਬੰਨਿਆ ਹੋਇਆ ਹਾਂ। ਭਾਰਤ ਤੇ ਤਾਂ ਕਿੰਨੀਆਂ ਆਫ਼ਤਾਂ ਆਉਂਦੀਆਂ ਰਹਿੰਦੀਆਂ ਹਨ ਫੇਰ ਘੜੀ - ਘੜੀ ਆਉਂਦਾ ਹਾਂ ਕੀ? ਮੇਰੇ ਪਾਰ੍ਟ ਦੀ ਲਿਮਿਟ ਹੈ। ਜਦੋਂ ਪੂਰਾ ਦੁੱਖ ਹੁੰਦਾ ਜਾਂਦਾ ਹੈ ਉਦੋਂ ਮੈਂ ਆਪਣੇ ਵਕ਼ਤ ਤੇ ਆਉਂਦਾ ਹਾਂ। ਇੱਕ ਸੈਕਿੰਡ ਦਾ ਵੀ ਫ਼ਰਕ ਨਹੀਂ ਪੈਂਦਾ ਹੈ। ਡਰਾਮਾ ਵਿੱਚ ਹਰ ਇੱਕ ਦਾ ਐਕੁਰੇਟ ਪਾਰ੍ਟ ਨੂੰਧਿਆ ਹੋਇਆ ਹੈ। ਇਹ ਹੈ ਹਾਇਏਸਟ ਬਾਪ ਦੀ ਰਿਇਨਕਾਰਨੇਸ਼ਨ। ਫੇਰ ਨੰਬਰਵਾਰ ਸਭ ਆਉਂਦੇ ਹਨ, ਘੱਟ ਤਾਕਤ ਵਾਲੇ। ਤੁਸੀਂ ਬੱਚਿਆਂ ਨੂੰ ਹੁਣ ਬਾਪ ਤੋਂ ਨਾਲੇਜ਼ ਮਿਲੀ ਹੈ ਜੋ ਤੁਸੀਂ ਵਿਸ਼ਵ ਦੇ ਮਾਲਿਕ ਬਣਦੇ ਹੋ। ਤੁਹਾਡੇ ਵਿੱਚ ਫੁੱਲ ਫ਼ੋਰਸ ਦੀ ਤਾਕਤ ਆਉਂਦੀ ਹੈ। ਪੁਰਸ਼ਾਰਥ ਕਰ ਤੁਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਦੇ ਹੋ। ਹੋਰਾਂ ਦਾ ਤਾਂ ਪਾਰ੍ਟ ਹੀ ਨਹੀਂ ਹੈ। ਮੁੱਖ ਹੈ ਡਰਾਮਾ, ਜਿਸਦੀ ਨਾਲੇਜ਼ ਤੁਹਾਨੂੰ ਹੁਣ ਮਿਲਦੀ ਹੈ। ਬਾਕੀ ਤਾਂ ਸਭ ਹਨ ਮੈਟਿਰਿਅਲ ਕਿਉਂਕਿ ਉਹ ਸਭ ਇਨ੍ਹਾਂ ਅੱਖਾਂ ਨਾਲ ਵੇਖਿਆ ਜਾਂਦਾ ਹੈ। ਵੰਡਰ ਆਫ਼ ਦੀ ਵਰਲ੍ਡ ਤਾਂ ਬਾਬਾ ਹੈ, ਜੋ ਫ਼ੇਰ ਰਚਦੇ ਵੀ ਸ੍ਵਰਗ ਹਨ, ਜਿਸਨੂੰ ਹੇਵਿਨ, ਪੈਰਾਡਾਇਜ਼ ਕਹਿੰਦੇ ਹਨ। ਉਨ੍ਹਾਂ ਦੀ ਕਿੰਨੀ ਮਹਿਮਾ ਹੈ, ਬਾਪ ਅਤੇ ਬਾਪ ਦੀ ਰਚਨਾ ਦੀ ਬੜੀ ਮਹਿਮਾ ਹੈ। ਉੱਚ ਤੇ ਉੱਚ ਹੈ ਭਗਵਾਨ। ਉੱਚ ਤੇ ਉੱਚ ਸ੍ਵਰਗ ਦੀ ਸਥਾਪਨਾ ਬਾਪ ਕਿਵੇਂ ਕਰਦੇ ਹਨ, ਇਹ ਕੋਈ ਵੀ ਕੁਝ ਨਹੀਂ ਜਾਣਦੇ ਹਨ। ਤੁਸੀਂ ਮਿੱਠੇ - ਮਿੱਠੇ ਬੱਚੇ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ ਜਾਣਦੇ ਹੋ ਅਤੇ ਉਸ ਅਨੁਸਾਰ ਹੀ ਪਦ ਪਾਉਂਦੇ ਹੋ, ਜਿਸਨੇ ਪੁਰਸ਼ਾਰਥ ਕੀਤਾ ਉਹ ਡਰਾਮਾ ਅਨੁਸਾਰ ਹੀ ਕਰਦੇ ਹਨ। ਪੁਰਸ਼ਾਰਥ ਬਗ਼ੈਰ ਤਾਂ ਕੁਝ ਮਿਲ ਨਾ ਸਕੇ। ਕਰਮ ਬਗ਼ੈਰ ਇੱਕ ਸੈਕਿੰਡ ਵੀ ਰਹਿ ਨਹੀਂ ਸਕਦੇ। ਉਹ ਹਠਯੋਗੀ ਪ੍ਰਾਣਾਯਾਮ ਚੜਾ ਲੈਂਦੇ ਹਨ, ਜਿਵੇਂ ਜੜ ਬਣ ਜਾਂਦੇ ਹਨ, ਅੰਦਰ ਪਏ ਰਹਿੰਦੇ ਹਨ, ਉਪਰ ਮਿੱਟੀ ਜਮ ਜਾਂਦੀ ਹੈ, ਮਿੱਟੀ ਦੇ ਉਪਰ ਪਾਣੀ ਪੈਣ ਨਾਲ ਘਾਹ ਜਮ ਜਾਂਦੀ ਹੈ। ਪਰ ਇਸ ਵਿੱਚ ਕੁਝ ਫ਼ਾਇਦਾ ਨਹੀਂ। ਕਿੰਨੇ ਦਿਨ ਇਵੇਂ ਬੈਠੇ ਰਹਿਣਗੇ? ਕਰਮ ਤਾਂ ਜ਼ਰੂਰ ਕਰਨਾ ਹੀ ਹੈ। ਕਰਮ ਸੰਨਿਆਸੀ ਕੋਈ ਬਣ ਨਾ ਸਕੇ। ਹਾਂ, ਸਿਰਫ਼ ਖਾਣਾ ਆਦਿ ਨਹੀਂ ਬਣਾਉਂਦੇ ਹਨ ਇਸਲਈ ਉਨ੍ਹਾਂ ਨੂੰ ਕਰਮ - ਸੰਨਿਆਸੀ ਕਹਿ ਦਿੰਦੇ ਹਨ। ਇਹ ਵੀ ਉਨ੍ਹਾਂ ਦਾ ਡਰਾਮਾ ਵਿੱਚ ਪਾਰ੍ਟ ਹੈ। ਇਹ ਨਿਰਵ੍ਰਿਤੀ ਮਾਰ੍ਗ ਵਾਲੇ ਵੀ ਨਹੀਂ ਹੁੰਦੇ ਤਾਂ ਭਾਰਤ ਦੀ ਕੀ ਹਾਲਤ ਹੋ ਜਾਂਦੀ? ਭਾਰਤ ਨੰਬਰਵਨ ਪਿਓਰ ਸੀ। ਬਾਪ ਪਹਿਲੇ - ਪਹਿਲੇ ਪਿਓਰਟੀ ਸਥਾਪਨ ਕਰਦੇ ਹਨ, ਜੋ ਫੇਰ ਅੱਧਾਕਲਪ ਚੱਲਦੀ ਹੈ। ਬਰੋਬਰ ਸਤਿਯੁਗ ਵਿੱਚ ਇੱਕ ਧਰਮ, ਇੱਕ ਰਾਜ ਸੀ। ਫੇਰ ਡੀਟੀ ਰਾਜ ਹੁਣ ਫੇਰ ਤੋਂ ਸਥਾਪਨ ਹੋ ਰਿਹਾ ਹੈ। ਇਵੇਂ ਚੰਗੇ - ਚੰਗੇ ਸਲੋਗਨ ਬਣਾਕੇ ਮਨੁੱਖਾਂ ਨੂੰ ਸੁਜਾਗ ਕਰਨਾ ਚਾਹੀਦਾ। ਫ਼ੇਰ ਤੋਂ ਡੀਟੀ ਰਾਜ - ਭਾਗ ਆਕੇ ਲਵੋ। ਹੁਣ ਤੁਸੀਂ ਕਿੰਨੀ ਚੰਗੀ ਤਰ੍ਹਾਂ ਸਮਝਦੇ ਹੋ। ਸ਼੍ਰੀਕ੍ਰਿਸ਼ਨ ਨੂੰ ਸ਼ਾਮ - ਸੁੰਦਰ ਕਿਉਂ ਕਹਿੰਦੇ ਹਨ - ਇਹ ਵੀ ਹੁਣ ਤੁਸੀਂ ਜਾਣਦੇ ਹੋ। ਅੱਜਕਲ ਤਾਂ ਬਹੁਤ ਹੀ ਇਵੇਂ - ਇਵੇਂ ਨਾਮ ਰੱਖ ਦਿੰਦੇ ਹਨ। ਸ਼੍ਰੀਕ੍ਰਿਸ਼ਨ ਨਾਲ ਕੰਪੀਟੀਸ਼ਨ ਕਰਦੇ ਹਨ ਤੁਸੀਂ ਬੱਚੇ ਜਾਣਦੇ ਹੋ ਪਤਿਤ ਰਾਜੇ ਕਿਵੇਂ ਪਾਵਨ ਰਾਜਾਵਾਂ ਦੇ ਅੱਗੇ ਜਾਕੇ ਮੱਥਾ ਟੇਕਦੇ ਹਨ ਪਰ ਜਾਣਦੇ ਥੋੜ੍ਹੇਹੀ ਹਨ। ਤੁਸੀਂ ਬੱਚੇ ਜਾਣਦੇ ਹੋ ਜੋ ਪੂਜਯ ਸੀ ਉਹੀ ਫ਼ੇਰ ਪੁਜਾਰੀ ਬਣ ਜਾਂਦੇ ਹਨ। ਹੁਣ ਤੁਹਾਡੀ ਬੁੱਧੀ ਵਿੱਚ ਸਾਰਾ ਚੱਕਰ ਹੈ। ਇਹ ਵੀ ਯਾਦ ਰਹੇ ਤਾਂ ਅਵਸਥਾ ਬੜੀ ਚੰਗੀ ਰਹੇ। ਪਰ ਮਾਇਆ ਸਿਮਰਨ ਕਰਨ ਨਹੀਂ ਦਿੰਦੀ ਹੈ, ਭੁਲਾ ਦਿੰਦੀ ਹੈ। ਸਦਾ ਹਰਸ਼ਿਤਮੁੱਖ ਅਵਸਥਾ ਰਹੇ ਤਾਂ ਤੁਹਾਨੂੰ ਦੇਵਤਾ ਕਿਹਾ ਜਾਵੇ। ਲਕਸ਼ਮੀ - ਨਾਰਾਇਣ ਦਾ ਚਿੱਤਰ ਵੇਖ ਕਿੰਨਾ ਖੁਸ਼ ਹੁੰਦੇ ਹਨ। ਰਾਧੇ - ਕ੍ਰਿਸ਼ਨ ਜਾਂ ਰਾਮ ਆਦਿ ਨੂੰ ਵੇਖ ਇੰਨਾ ਖੁਸ਼ ਨਹੀਂ ਹੁੰਦੇ ਕਿਉਂਕਿ ਸ਼੍ਰੀਕ੍ਰਿਸ਼ਨ ਦੇ ਲਈ ਸ਼ਾਸਤ੍ਰਾਂ ਵਿੱਚ ਹੰਗਾਮੇ ਦੀਆਂ ਗੱਲਾਂ ਲਿੱਖ ਦਿੱਤੀਆਂ ਹਨ। ਇਹ ਬਾਬਾ ਬਣਦਾ ਵੀ ਸ਼੍ਰੀ ਨਾਰਾਇਣ ਹੈ ਨਾ। ਬਾਬਾ ਤਾਂ ਇਨ੍ਹਾਂ ਲਕਸ਼ਮੀ - ਨਾਰਾਇਣ ਦੇ ਚਿੱਤਰ ਨੂੰ ਵੇਖ ਖੁਸ਼ ਹੁੰਦੇ ਹਨ। ਬੱਚਿਆਂ ਨੂੰ ਵੀ ਇਵੇਂ ਸਮਝਣਾ ਚਾਹੀਦਾ, ਬਾਕੀ ਕਿੰਨਾ ਵਕ਼ਤ ਇਸ ਪੁਰਾਣੇ ਸ਼ਰੀਰ ਵਿੱਚ ਹੋਣਗੇ ਫੇਰ ਜਾਕੇ ਪ੍ਰਿੰਸ ਬਣਨਗੇ। ਇਹ ਏਮ ਆਬਜੈਕਟ ਹੈ ਨਾ। ਇਹ ਵੀ ਸਿਰਫ਼ ਤੁਸੀਂ ਜਾਣਦੇ ਹੋ। ਖੁਸ਼ੀ ਵਿੱਚ ਕਿੰਨਾ ਗਦਗਦ ਹੋਣਾ ਚਾਹੀਦਾ। ਜਿਨਾਂ ਪੜ੍ਹਣਗੇ ਉਨ੍ਹਾਂ ਉੱਚ ਪੱਦ ਪਾਉਣਗੇ, ਪੜ੍ਹਣਗੇ ਨਹੀਂ ਤਾਂ ਕੀ ਪਦ ਮਿਲੇਗਾ? ਕਿੱਥੇ ਵਿਸ਼ਵ ਦੇ ਮਹਾਰਾਜਾ - ਮਹਾਰਾਣੀ, ਕਿੱਥੇ ਸਾਹੂਕਾਰ, ਪ੍ਰਜਾ ਵਿੱਚ ਨੌਕਰ - ਚਾਕਰ। ਸਬਜੈਕਟ ਤਾਂ ਇੱਕ ਹੀ ਹੈ। ਸਿਰਫ਼ ਮਨਮਨਾਭਵ, ਮੱਧਿਆਜੀ ਭਵ, ਅਲਫ਼ ਅਤੇ ਬੇ, ਯਾਦ ਅਤੇ ਗਿਆਨ। ਇਨ੍ਹਾਂ ਨੂੰ ਕਿੰਨੀ ਖੁਸ਼ੀ ਹੋਈ - ਅਲਫ਼ ਨੂੰ ਅਲਹਾ ਮਿਲਿਆ, ਬਾਕੀ ਸਭ ਦੇ ਦਿੱਤਾ। ਕਿੰਨੀ ਵੱਡੀ ਲਾਟਰੀ ਮਿਲ ਗਈ। ਬਾਕੀ ਕੀ ਚਾਹੀਦਾ! ਤਾਂ ਕਿਉਂ ਨਾ ਬੱਚਿਆਂ ਦੇ ਅੰਦਰ ਵਿੱਚ ਖੁਸ਼ੀ ਰਹਿਣੀ ਚਾਹੀਦੀ ਇਸਲਈ ਬਾਬਾ ਕਹਿੰਦੇ ਹਨ ਇਵੇਂ ਦਾ ਟ੍ਰਾਂਸਲਾਇਟ ਦਾ ਚਿੱਤਰ ਸਭਦੇ ਲਈ ਬਣਵਾਓ ਜੋ ਬੱਚੇ ਵੇਖਕੇ ਖੁਸ਼ ਹੁੰਦੇ ਰਹਿਣ। ਸ਼ਿਵਬਾਬਾ ਬ੍ਰਹਮਾ ਦੁਆਰਾ ਸਾਨੂੰ ਇਹ ਵਰਸਾ ਦੇ ਰਹੇ ਹਨ। ਮਨੁੱਖ ਤਾਂ ਕੁਝ ਨਹੀਂ ਜਾਣਦੇ ਹਨ। ਬਿਲਕੁਲ ਹੀ ਤੁੱਛ ਬੁੱਧੀ ਹਨ। ਹੁਣ ਤੁਸੀਂ ਤੁੱਛ ਬੁੱਧੀ ਤੋਂ ਸਵੱਛ ਬੁੱਧੀ ਬਣ ਰਹੇ ਹੋ। ਸਭ ਕੁਝ ਜਾਣ ਗਏ ਹੋ, ਹੋਰ ਕੁਝ ਪੜ੍ਹਨ ਦੀ ਲੌੜ ਨਹੀਂ। ਇਸ ਪੜ੍ਹਾਈ ਨਾਲ ਤੁਹਾਨੂੰ ਵਿਸ਼ਵ ਦੀ ਬਾਦਸ਼ਾਹੀ ਮਿਲਦੀ ਹੈ, ਇਸਲਈ ਬਾਪ ਨੂੰ ਨਾਲੇਜ਼ਫੁੱਲ ਕਹਿੰਦੇ ਹਨ। ਮਨੁੱਖ ਫੇਰ ਸਮਝਦੇ ਹਨ ਹਰ ਇੱਕ ਦੀ ਦਿਲ ਨੂੰ ਜਾਣਦੇ ਹਨ, ਪਰ ਬਾਪ ਤਾਂ ਨਾਲੇਜ਼ ਦਿੰਦੇ ਹਨ। ਟੀਚਰ ਸਮਝ ਸਕਦੇ ਹਨ ਫਲਾਣਾ ਪੜ੍ਹਦੇ ਹਨ, ਬਾਕੀ ਸਾਰਾ ਦਿਨ ਇਹ ਥੋੜ੍ਹੇਹੀ ਬੈਠ ਵੇਖਣਗੇ ਕਿ ਇਸਦੀ ਬੁੱਧੀ ਵਿੱਚ ਕੀ ਚੱਲਦਾ ਹੈ। ਇਹ ਤਾਂ ਵੰਡਰਫੁੱਲ ਨਾਲੇਜ਼ ਹੈ। ਬਾਪ ਨੂੰ ਗਿਆਨ ਦਾ ਸਾਗਰ, ਸੁੱਖ - ਸ਼ਾਂਤੀ ਦਾ ਸਾਗਰ ਕਿਹਾ ਜਾਂਦਾ ਹੈ। ਤੁਸੀਂ ਵੀ ਹੁਣ ਮਾਸਟਰ ਗਿਆਨ ਸਾਗਰ ਬਣਦੇ ਹੋ। ਫੇਰ ਇਹ ਟਾਇਟਲ ਉਡ ਜਾਵੇਗਾ। ਫ਼ੇਰ ਸ੍ਰਵਗੁਣ ਸੰਪੰਨ, 16 ਕਲਾਂ ਸੰਪੂਰਣ ਬਣਨਗੇ। ਇਹ ਹੈ ਮਨੁੱਖ ਦਾ ਉੱਚ ਮਰਤਬਾ। ਇਸ ਵਕ਼ਤ ਇਹ ਹੈ ਈਸ਼ਵਰੀਏ ਮਰਤਬਾ। ਕਿੰਨੀਆਂ ਸਮਝਣ ਅਤੇ ਸਮਝਾਉਣ ਦੀ ਗੱਲਾਂ ਹਨ। ਲਕਸ਼ਮੀ - ਨਾਰਾਇਣ ਦਾ ਚਿੱਤਰ ਵੇਖ ਬੜੀ ਖੁਸ਼ੀ ਹੋਣੀ ਚਾਹੀਦੀ। ਅਸੀਂ ਹੁਣ ਵਿਸ਼ਵ ਦੇ ਮਾਲਿਕ ਬਣਾਂਗੇ। ਨਾਲੇਜ਼ ਨਾਲ ਹੀ ਸਭ ਗੁਣ ਆਉਂਦੇ ਹਨ। ਆਪਣਾ ਏਮ ਆਬਜੈਕਟ ਵੇਖਣ ਨਾਲ ਹੀ ਰਿਫ੍ਰੇਸ਼ਮੈਂਟ ਆ ਜਾਂਦੀ ਹੈ, ਇਸਲਈ ਬਾਬਾ ਕਹਿੰਦੇ ਹਨ ਇਹ ਲਕਸ਼ਮੀ - ਨਾਰਾਇਣ ਦਾ ਚਿੱਤਰ ਤਾਂ ਹਰੇਕ ਦੇ ਕੋਲ ਹੋਣਾ ਚਾਹੀਦਾ। ਇਹ ਚਿੱਤਰ ਦਿਲ ਵਿੱਚ ਪਿਆਰ ਵਧਾਉਂਦਾ ਹੈ। ਦਿਲ ਵਿੱਚ ਆਉਂਦਾ ਹੈ - ਬਸ, ਇਹ ਮ੍ਰਿਤੁਲੋਕ ਵਿੱਚ ਲਾਸ੍ਟ ਜਨਮ ਹੈ। ਫੇਰ ਅਸੀਂ ਅਮਰਲੋਕ ਵਿੱਚ ਇਹ ਜਾਕੇ ਬਣਾਂਗਾ, ਤਤਵਮ। ਇਵੇਂ ਨਹੀਂ ਕਿ ਆਤਮਾ ਸੋ ਪ੍ਰਮਾਤਮਾ। ਨਹੀਂ, ਇਹ ਗਿਆਨ ਸਾਰਾ ਬੁੱਧੀ ਵਿੱਚ ਬੈਠਾ ਹੋਇਆ ਹੋਵੇ। ਜਦੋ ਵੀ ਕਿਸੇ ਨੂੰ ਸਮਝਾਉਂਦੇ ਹੋ, ਬੋਲੋ ਅਸੀਂ ਕਦੀ ਵੀ ਕੋਈ ਤੋਂ ਭੀਖ ਨਹੀਂ ਮੰਗਦੇ। ਪ੍ਰਜਾਪਿਤਾ ਬ੍ਰਹਮਾ ਦੇ ਬੱਚੇ ਤਾਂ ਬਹੁਤ ਹਨ। ਅਸੀਂ ਆਪਣੇ ਹੀ ਤਨ - ਮਨ - ਧਨ ਨਾਲ ਸੇਵਾ ਕਰਦੇ ਹਾਂ। ਬ੍ਰਾਹਮਣ ਆਪਣੀ ਕਮਾਈ ਨਾਲ ਹੀ ਯੱਗ ਨੂੰ ਚਲਾ ਰਹੇ ਹਨ। ਸ਼ੂਦ੍ਰਾਂ ਦੇ ਪੈਸੇ ਨਹੀਂ ਲਗਾ ਸਕਦੇ। ਢੇਰ ਬੱਚੇ ਹਨ ਉਹ ਜਾਣਦੇ ਹਨ ਜਿਨਾਂ ਅਸੀਂ ਤਨ - ਮਨ - ਧਨ ਨਾਲ ਸਰਵਿਸ ਕਰਾਂਗੇ, ਸਰੰਡਰ ਹੋਣਗੇ ਉਨਾਂ ਪਦ ਪਾਉਣਗੇ। ਜਾਣਦੇ ਹਨ ਬਾਬਾ ਨੇ ਬੀਜ ਬੋਇਆ ਹੈ ਤਾਂ ਇਹ ਲਕਸ਼ਮੀ - ਨਾਰਾਇਣ ਬਣਦੇ ਹਨ। ਪੈਸੇ ਇੱਥੇ ਕੰਮ ਵਿੱਚ ਤਾਂ ਆਉਣੇ ਨਹੀਂ ਹਨ, ਕਿਉਂ ਨਾ ਇਸ ਕੰਮ ਵਿੱਚ ਲੱਗਾ ਦਈਏ। ਫ਼ੇਰ ਕੀ ਸਰੰਡਰ ਹੋਣ ਵਾਲੇ ਭੁੱਖੇ ਮਰਦੇ ਹਨ ਕੀ? ਬਹੁਤ ਸੰਭਾਲ ਹੁੰਦੀ ਰਹਿੰਦੀ ਹੈ। ਬਾਬਾ ਦੀ ਕਿੰਨੀ ਸੰਭਾਲ ਹੁੰਦੀ ਰਹਿੰਦੀ ਹੈ। ਇਹ ਤਾਂ ਸ਼ਿਵਬਾਬਾ ਦਾ ਰੱਥ ਹੈ ਨਾ। ਸਾਰੇ ਵਰਲਡ ਨੂੰ ਹੇਵਿਨ ਬਣਾਉਣ ਵਾਲਾ ਹੈ। ਇਹ ਹਸੀਨ ਮੁਸਾਫ਼ਿਰ ਹੈ।

ਪਰਮਪਿਤਾ ਪ੍ਰਮਾਤਮਾ ਤਾਂ ਆਕੇ ਸਭਨੂੰ ਹਸੀਨ ਬਣਾਉਂਦੇ ਹਨ, ਤੁਸੀਂ ਸਾਂਵਰੇ ਤੋਂ ਗੋਰਾ ਹਸੀਨ ਬਣਦੇ ਹੋ ਨਾ। ਕਿੰਨਾ ਸਲੋਨਾ ਸਾਜਨ ਹੈ, ਆਕੇ ਸਭਨੂੰ ਗੋਰਾ ਬਣਾ ਦਿੰਦੇ ਹਨ। ਉਨ੍ਹਾਂ ਤੇ ਤਾਂ ਕੁਰਬਾਨ ਜਾਣਾ ਚਾਹੀਦਾ। ਯਾਦ ਕਰਦੇ ਰਹਿਣਾ ਚਾਹੀਦਾ। ਜਿਵੇਂ ਆਤਮਾ ਨੂੰ ਵੇਖ ਨਹੀਂ ਸਕਦੇ, ਜਾਣ ਸਕਦੇ ਹਾਂ, ਉਵੇਂ ਪ੍ਰਮਾਤਮਾ ਨੂੰ ਵੀ ਜਾਣ ਸਕਦੇ ਹਾਂ। ਵੇਖਣ ਵਿੱਚ ਤਾਂ ਆਤਮਾ - ਪ੍ਰਮਾਤਮਾ ਦੋਨੋ ਇੱਕੋ ਜਿਹੇ ਬਿੰਦੂ ਹਨ। ਬਾਕੀ ਤਾਂ ਸਾਰੀ ਨਾਲੇਜ਼ ਹੈ। ਇਹ ਬੜੀ ਸਮਝ ਦੀ ਗੱਲ ਹੈ। ਬੱਚਿਆਂ ਦੀ ਬੁੱਧੀ ਵਿੱਚ ਇਹ ਨੋਟ ਰਹਿਣੀ ਚਾਹੀਦੀ। ਬੁੱਧੀ ਵਿੱਚ ਨੰਬਰਵਾਰ ਪੁਰਸ਼ਾਰਥ ਅਨੁਸਾਰ ਧਾਰਨਾ ਹੁੰਦੀ ਹੈ। ਡਾਕ੍ਟਰ ਲੋਕਾਂ ਨੂੰ ਵੀ ਦਵਾਈਆਂ ਯਾਦ ਰਹਿੰਦੀਆਂ ਹੈ ਨਾ। ਇਵੇਂ ਨਹੀਂ ਕਿ ਉਸ ਵਕ਼ਤ ਬੈਠ ਕਿਤਾਬ ਵੇਖਣਗੇ। ਡਾਕ੍ਟਰੀ ਦੀ ਵੀ ਪੁਆਇਂਟਸ ਹੁੰਦੀਆਂ ਹਨ, ਬੈਰਿਸਟ੍ਰੀ ਦੀ ਵੀ ਪੁਆਇਂਟਸ ਹੁੰਦੀਆਂ ਹਨ। ਤੁਹਾਡੇ ਕੋਲ ਵੀ ਪੁਆਇਂਟਸ ਹਨ, ਟਾਪਿਕਸ ਹਨ, ਜਿਸ ਤੇ ਸਮਝਾਉਂਦੇ ਹੋ। ਕੋਈ ਪੁਆਇਂਟ ਕਿਸੇ ਨੂੰ ਫ਼ਾਇਦਾ ਕਰ ਲੈਂਦੀ ਹੈ, ਕਿਸੇ ਨੂੰ ਕਿਸ ਪੁਆਇਂਟ ਨਾਲ ਤੀਰ ਲੱਗ ਜਾਂਦਾ ਹੈ। ਪੁਆਇਂਟ ਤਾਂ ਬਹੁਤ ਢੇਰ ਦੀ ਢੇਰ ਹਨ। ਜੋ ਚੰਗੀ ਤਰ੍ਹਾਂ ਧਾਰਨ ਕਰਣਗੇ ਉਹ ਚੰਗੀ ਤਰ੍ਹਾਂ ਸਰਵਿਸ ਕਰ ਸਕਣਗੇ। ਅੱਧਾਕਲਪ ਤੋਂ ਮਹਾਂਰੋਗੀ ਪੇਸ਼ੈਟ ਹਨ। ਆਤਮਾ ਪਤਿਤ ਬਣੀ ਹੈ, ਉਨ੍ਹਾਂ ਲਈ ਇੱਕ ਅਵਿਨਾਸ਼ੀ ਸਰ੍ਜਨ ਦਵਾਈ ਦਿੰਦੇ ਹਨ। ਉਹ ਸਦੈਵ ਸਰ੍ਜਨ ਹੀ ਰਹਿੰਦੇ ਹਨ, ਕਦੀ ਬੀਮਾਰ ਹੁੰਦੇ ਨਹੀਂ। ਹੋਰ ਤਾਂ ਸਭ ਬੀਮਾਰ ਪੈ ਜਾਂਦੇ ਹਨ। ਅਵਿਨਾਸ਼ੀ ਸਰ੍ਜਨ ਇੱਕ ਹੀ ਵਾਰ ਆਕੇ ਮਨਮਨਾਭਵ ਦਾ ਇੰਜੈਕਸ਼ਨ ਲਗਾਉਂਦੇ ਹਨ। ਕਿੰਨਾ ਸਹਿਜ ਹੈ, ਚਿੱਤਰ ਤਾਂ ਪਾਕੇਟ ਵਿੱਚ ਰੱਖਦੇ ਸਦੈਵ। ਬਾਬਾ ਨਾਰਾਇਣ ਦਾ ਪੁਜਾਰੀ ਸੀ ਤਾਂ ਲਕਸ਼ਮੀ ਦਾ ਚਿੱਤਰ ਕੱਢ ਇਕੱਲਾ ਨਾਰਾਇਣ ਦਾ ਚਿੱਤਰ ਰੱਖ ਦਿੱਤਾ। ਹੁਣ ਪਤਾ ਪੈਂਦਾ ਹੈ ਜਿਸਦੀ ਅਸੀਂ ਪੂਜਾ ਕਰਦੇ ਸੀ, ਉਹ ਹੁਣ ਬਣ ਰਹੇ ਹਾਂ। ਲਕਸ਼ਮੀ ਨੂੰ ਵਿਦਾਈ ਦੇ ਦਿੱਤੀ ਤਾਂ ਇਹ ਪੱਕਾ ਹੈ, ਮੈਂ ਲਕਸ਼ਮੀ ਨਹੀਂ ਬਣਾਂਗਾ। ਲਕਸ਼ਮੀ ਬੈਠ ਪੈਰ ਦਬਾਵੇ, ਇਹ ਚੰਗਾ ਨਹੀਂ ਲੱਗਦਾ ਸੀ। ਉਨ੍ਹਾਂ ਨੂੰ ਵੇਖ ਪੁਰਸ਼ ਲੋਕੀ ਇਸਤ੍ਰੀ ਕੋਲੋਂ ਪੈਰ ਦਬਵਾਉਂਦੇ ਹਨ। ਉੱਥੇ ਥੋੜ੍ਹੇਹੀ ਲਕਸ਼ਮੀ ਇਵੇਂ ਪੈਰ ਦਬਾਵੇਗੀ। ਇਹ ਰਸਮ - ਰਿਵਾਜ਼ ਉੱਥੇ ਹੁੰਦੀ ਨਹੀਂ। ਇਹ ਰਸਮ ਰਾਵਣ ਰਾਜ ਦੀ ਹੈ। ਇਸ ਚਿੱਤਰ ਵਿੱਚ ਸਾਰੀ ਨਾਲੇਜ਼ ਹੈ। ਉਪਰ ਵਿੱਚ ਤ੍ਰਿਮੂਰਤੀ ਵੀ ਹੈ, ਇਸ ਨਾਲੇਜ਼ ਨੂੰ ਸਾਰਾ ਦਿਨ ਸਿਮਰਨ ਕਰ ਬੜਾ ਵੰਡਰ ਲੱਗਦਾ ਹੈ। ਭਾਰਤ ਹੁਣ ਸ੍ਵਰਗ ਬਣ ਰਿਹਾ ਹੈ। ਕਿੰਨੀ ਚੰਗੀ ਸਮਝਾਉਣੀ ਹੈ, ਪਤਾ ਨਹੀਂ, ਮਨੁੱਖਾਂ ਦੀ ਬੁੱਧੀ ਵਿੱਚ ਕਿਉਂ ਨਹੀਂ ਬੈਠਦਾ ਹੈ? ਅੱਗ ਬੜੇ ਜ਼ੋਰ ਨਾਲ ਲੱਗੇਗੀ, ਭੰਭੋਰ ਨੂੰ ਅੱਗ ਲੱਗਣੀ ਹੈ। ਰਾਵਣ ਰਾਜ ਤਾਂ ਜ਼ਰੂਰ ਖ਼ਤਮ ਹੋਣਾ ਚਾਹੀਦਾ। ਯੱਗ ਵਿੱਚ ਵੀ ਪਵਿੱਤਰ ਬ੍ਰਾਹਮਣ ਚਾਹੀਦੇ। ਇਹ ਬੜਾ ਭਾਰੀ ਯੱਗ ਹੈ - ਸਾਰੇ ਵਿਸ਼ਵ ਵਿੱਚ ਪਿਓਰਟੀ ਲਿਆਉਣ ਦਾ। ਉਹ ਬ੍ਰਾਹਮਣ ਵੀ ਭਾਵੇਂ ਬ੍ਰਹਮਾ ਦੀ ਔਲਾਦ ਕਹਾਉਂਦੇ ਹਨ, ਪਰ ਉਹ ਤਾਂ ਕੁੱਖ ਵੰਸ਼ਾਵਲੀ ਹਨ। ਬ੍ਰਹਮਾ ਦੀ ਸੰਤਾਨ ਤਾਂ ਪਵਿੱਤਰ ਮੁੱਖ ਵਸ਼ਾਂਵਲੀ ਸੀ ਨਾ। ਉਨ੍ਹਾਂ ਨੂੰ ਇਹ ਸਮਝਾਉਣਾ ਚਾਹੀਦਾ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸਵੱਛ ਬੁੱਧੀ ਬਣ ਵੰਡਰਫੁੱਲ ਗਿਆਨ ਨੂੰ ਧਾਰਨ ਕਰ ਬਾਪ ਸਮਾਨ ਮਾਸਟਰ ਗਿਆਨ ਸਾਗਰ ਬਣਨਾ ਹੈ। ਨਾਲੇਜ਼ ਨਾਲ ਸ੍ਰਵ ਗੁਣ ਸਵੈ ਵਿੱਚ ਧਾਰਨ ਕਰਨੇ ਹਨ।

2. ਜਿਵੇਂ ਬਾਬਾ ਨੇ ਤਨ - ਮਨ - ਧਨ ਸਰਵਿਸ ਵਿੱਚ ਲਗਾਇਆ, ਸਰੰਡਰ ਹੋਏ ਇਵੇਂ ਬਾਪ ਸਮਾਨ ਆਪਣਾ ਸਭ ਕੁਝ ਈਸ਼ਵਰੀਏ ਸੇਵਾ ਵਿੱਚ ਸਫ਼ਲ ਕਰਨਾ ਹੈ। ਸਦਾ ਰਿਫ੍ਰੇਸ਼ ਰਹਿਣ ਦੇ ਲਈ ਏਮ ਆਬਜੈਕਟ ਦਾ ਚਿੱਤਰ ਨਾਲ ਰੱਖਣਾ ਹੈ।

ਵਰਦਾਨ:-
ਇੱਕਰਸ ਸਥਿਤੀ ਦ੍ਵਾਰਾ ਸਦਾ ਬਾਪ ਨੂੰ ਫਾਲੋ ਕਰਨ ਵਾਲੇ ਪ੍ਰਸਨਚਿਤ ਭਵ।

ਤੁਸੀਂ ਬੱਚਿਆਂ ਦੇ ਲਈ ਬ੍ਰਹਮਾ ਬਾਪ ਦੀ ਜੀਵਨ ਏਕੁਰੇਟ ਕੰਪਿਊਟਰ ਹੈ। ਜਿਵੇਂ ਤੁਸੀਂ ਕੰਪਿਊਟਰ ਦ੍ਵਾਰਾ ਹਰ ਇੱਕ ਪ੍ਰਸ਼ਨ ਦਾ ਉੱਤਰ ਪੁੱਛਦੇ ਹੋ। ਇਵੇਂ ਮਨ ਵਿੱਚ ਜਦੋਂ ਵੀ ਕੋਈ ਪ੍ਰਸ਼ਨ ਉੱਠਦਾ ਹੈ ਤਾਂ ਕੀ, ਕਿਓਂ, ਕਿਵੇਂ ਦੀ ਬਜਾਏ ਬ੍ਰਹਮਾ ਬਾਪ ਦੇ ਜੀਵਨ ਰੂਪੀ ਕੰਪਿਊਟਰ ਤੋਂ ਵੇਖੋ। ਕਿਓਂ ਅਤੇ ਕਿਵੇਂ ਦਾ ਪ੍ਰਸ਼ਨ ਇਵੇਂ ਵਿਚ ਬਦਲ ਜਾਵੇਗਾ। ਪ੍ਰਸ਼ਨਚਿਤ ਦੀ ਬਜਾਏ ਪ੍ਸਨਚਿਤ ਬਣ ਜਾਵੋਗੇ। ਪ੍ਸਨਚਿਤ ਮਤਲਬ ਇੱਕ੍ਰਸ ਸਥਿਤੀ ਨਾਲ ਇੱਕ ਬਾਪ ਨੂੰ ਫਾਲੋ ਕਰਨ ਵਾਲੇ।

ਸਲੋਗਨ:-
ਆਤਮਿਕ ਸਥਿਤੀ ਦੇ ਆਧਾਰ ਨਾਲ ਸਦਾ ਸਵਸਥ ਰਹਿਣ ਦਾ ਅਨੁਭਵ ਕਰੋ।

ਵਿਸ਼ੇਸ਼ ਨੋਟ:- ਸਾਰੇ ਬ੍ਰਹਮਾ ਵਤਸ 1 ਜਨਵਰੀ, 2025 ਤੋਂ 31 ਜਨਵਰੀ 2025 ਤੱਕ ਵਿਸ਼ੇਸ਼ ਅੰਤਰਮੁਖਤਾ ਦੀ ਗੁਫ਼ਾ ਵਿਚ ਬੈਠ ਯੋਗ ਤੱਪਸਿਆ ਕਰਦੇ ਹੋਏ ਪੂਰੇ ਵਿਸ਼ਵ ਨੂੰ ਆਪਣੇ ਸ਼ਕਤੀਸ਼ਾਲੀ ਮਨਸਾ ਦ੍ਵਾਰਾ ਵਿਸ਼ੇਸ਼ ਸਾਕਾਸ਼ ਦੇਣ ਦੀ ਸੇਵਾ ਕਰਨਾ ਜੀ। ਇਸੇ ਲਕਸ਼ ਨਾਲ ਇਸ ਮਹੀਨੇ ਦੇ ਪੱਤਰ ਪੁਸ਼ਪ ਵਿਚ ਜੋ ਅਵਿਅਕਤ ਇਸ਼ਾਰੇ ਭੇਜੇ ਗਏ ਹਨ ਉਹ ਪੂਰੇ ਜਨਵਰੀ ਮਹੀਨੇ ਵਿਚ ਮੁਰਲੀ ਦੇ ਹੇਠਾਂ ਵੀ ਲਿਖ ਰਹੇ ਹਾਂ। ਤੁਸੀਂ ਸਭ ਇਨ੍ਹਾਂ ਪੁਆਇੰਟਾਂ ਤੇ ਵਿਸ਼ੇਸ਼ ਮੰਨਨ ਚਿੰਤਨ ਕਰਦੇ ਹੋਏ ਮਨਸਾ ਸੇਵਾ ਦੇ ਅਨੁਭਵੀ ਬਣੋ। ਆਪਣੀ ਸ਼ਕਤੀਸ਼ਾਲੀ ਮਨਸਾ ਦ੍ਵਾਰਾ ਸਾਕਾਸ਼ ਦੇਣ ਦੀ ਸੇਵਾ ਕਰੋ।ਤੁਸੀਂ ਸ਼ਾਂਤੀਦੂਤ ਬੱਚੇ, ਕਿੱਥੇ ਵੀ ਰਹਿੰਦੇ ਚਲਦੇ - ਫਿਰਦੇ ਸਦਾ ਆਪਣੇ ਨੂੰ ਸ਼ਾਂਤੀਦੂਤ ਸਮਝਕੇ ਚੱਲੋ। ਜੋ ਖੁਦ ਸ਼ਾਂਤ ਸਵਰੂਪ ਸ਼ਕਤੀਸ਼ਾਲੀ ਸਵਰੂਪ ਵਿਚ ਸਥਿਤ ਹੋਣਗੇ ਉਹ ਦੂਜਿਆਂ ਨੂੰ ਵੀ ਸ਼ਾਂਤੀ ਅਤੇ ਸ਼ਕਤੀ ਦੀ ਸਾਕਾਸ ਦਿੰਦੇ ਰਹਿਣਗੇ।