01.01.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਤੁਸੀਂ
ਬਾਪ ਦੇ ਕੋਲ ਆਏ ਹੋ ਰਿਫਰੇਸ਼ ਹੋਣ , ਬਾਪ ਅਤੇ ਵਰਸੇ ਨੂੰ ਯਾਦ ਕਰੋ ਤਾਂ ਸਦਾ ਰਿਫਰੇਸ਼ ਰਹੋਗੇ "
ਪ੍ਰਸ਼ਨ:-
ਸਮਝਦਾਰ ਬੱਚਿਆਂ
ਦੀ ਮੁੱਖ ਨਿਸ਼ਾਨੀ ਕੀ ਹੋਵੇਗੀ?
ਉੱਤਰ:-
ਜੋ ਸਮਝਦਾਰ ਹਨ
ਉਨ੍ਹਾਂਨੂੰ ਅਪਾਰ ਖੁਸ਼ੀ ਹੋਵੇਗੀ। ਜੇਕਰ ਖੁਸ਼ੀ ਨਹੀ ਤਾਂ ਬੁੱਧੂ ਹਨ। ਸਮਝਦਾਰ ਮਤਲਬ ਪਾਰਸਬੁੱਧੀ
ਬਣਨ ਵਾਲੇ। ਉਹ ਦੂਜਿਆਂ ਨੂੰ ਵੀ ਪਾਰਸਬੁੱਧੀ ਬਨਾਉਣਗੇ। ਰੂਹਾਨੀ ਸਰਵਿਸ ਵਿੱਚ ਬਿਜ਼ੀ ਰਹਿਣਗੇ। ਬਾਪ
ਦਾ ਪਰਿਚੈ ਦੇਣ ਬਿਗਰ ਰਹਿ ਨਹੀਂ ਸਕਣਗੇ।
ਓਮ ਸ਼ਾਂਤੀ
ਬਾਪ ਬੈਠ ਸਮਝਾਉਂਦੇ ਹਨ, ਇਹ ਦਾਦਾ ਵੀ ਸਮਝਦੇ ਹਨ ਕਿਉਂਕਿ ਬਾਪ ਬੈਠ ਦਾਦਾ ਦਵਾਰਾ ਸਮਝਾਉਂਦੇ ਹਨ।
ਤੁਸੀਂ ਜਿਵੇਂ ਸਮਝਦੇ ਹੋ ਉਵੇਂ ਦਾਦਾ ਵੀ ਸਮਝਦੇ ਹਨ। ਦਾਦਾ ਨੂੰ ਭਗਵਾਨ ਨਹੀਂ ਕਿਹਾ ਜਾਂਦਾ। ਇਹ
ਹੈ ਭਗਵਾਨੁਵਾਚ। ਬਾਪ ਮੁੱਖ ਕੀ ਸਮਝਾਉਂਦੇ ਹਨ ਕਿ ਦੇਹੀ - ਅਭਿਮਾਨੀ ਬਣੋ। ਇਹ ਕਿਉਂ ਕਹਿੰਦੇ ਹਨ?
ਕਿਉਂਕਿ ਆਪਣੇ ਨੂੰ ਆਤਮਾ ਸਮਝਣ ਨਾਲ ਅਸੀਂ ਪਤਿਤ - ਪਾਵਨ ਪਰਮਪਿਤਾ ਪ੍ਰਮਾਤਮਾ ਤੋਂ ਪਾਵਨ ਬਣਨ ਵਾਲੇ
ਹਾਂ। ਇਹ ਬੁੱਧੀ ਵਿੱਚ ਗਿਆਨ ਹੈ। ਸਭਨੂੰ ਸਮਝਾਉਣਾ ਹੈ, ਪੁਕਾਰਦੇ ਵੀ ਹਨ ਕਿ ਅਸੀਂ ਪਤਿਤ ਹਾਂ। ਨਵੀਂ
ਦੁਨੀਆਂ ਪਾਵਨ ਜਰੂਰ ਹੀ ਹੋਵੇਗੀ। ਨਵੀਂ ਦੁਨੀਆਂ ਬਨਾਉਣ ਵਾਲਾ, ਸਥਾਪਨ ਕਰਨ ਵਾਲਾ ਬਾਪ ਹੈ। ਉਨ੍ਹਾਂ
ਨੂੰ ਹੀ ਪਤਿਤ - ਪਾਵਨ ਬਾਬਾ ਕਹਿ ਬੁਲਾਉਂਦੇ ਹਨ। ਪਤਿਤ - ਪਾਵਨ, ਨਾਲੇ ਉਨ੍ਹਾਂ ਨੂੰ ਬਾਪ ਕਹਿੰਦੇ
ਹਨ। ਬਾਪ ਨੂੰ ਆਤਮਾਵਾਂ ਬੁਲਾਉਂਦੀਆਂ ਹਨ। ਸ਼ਰੀਰ ਨਹੀਂ ਬੁਲਾਏਗਾ। ਸਾਡੀ ਆਤਮਾ ਦਾ ਬਾਪ ਪਾਰਲੌਕਿਕ
ਹੈ, ਉਹ ਹੀ ਪਤਿਤ - ਪਾਵਨ ਹੈ। ਇਹ ਤਾਂ ਚੰਗੀ ਤਰ੍ਹਾਂ ਯਾਦ ਰਹਿਣਾ ਚਾਹੀਦਾ ਹੈ। ਇਹ ਨਵੀਂ ਦੁਨੀਆਂ
ਜਾਂ ਪੁਰਾਣੀ ਦੁਨੀਆਂ ਹੈ, ਇਹ ਸਮਝ ਤੇ ਸਕਦੇ ਹੋ ਨਾ। ਅਜਿਹੇ ਵੀ ਬੁੱਧੂ ਹਨ, ਜੋ ਸਮਝਦੇ ਹਨ ਸਾਨੂੰ
ਸੁਖ ਅਪਾਰ ਹੈ। ਅਸੀਂ ਤਾਂ ਜਿਵੇਂ ਸਵਰਗ ਵਿੱਚ ਬੈਠੇ ਹਾਂ। ਪ੍ਰੰਤੂ ਇਹ ਵੀ ਸਮਝਣਾ ਚਾਹੀਦਾ ਹੈ ਕਿ
ਕਲਯੁਗ ਨੂੰ ਕਦੇ ਸਵਰਗ ਕਹਿ ਨਹੀਂ ਸਕਦੇ। ਨਾਮ ਹੀ ਹੈ ਕਲਯੁਗ, ਪੁਰਾਣੀ ਪਤਿਤ ਦੁਨੀਆਂ। ਫ਼ਰਕ ਹੈ
ਨਾ। ਮਨੁੱਖਾਂ ਦੀ ਬੁੱਧੀ ਵਿੱਚ ਇਹ ਵੀ ਨਹੀਂ ਬੈਠਦਾ ਹੈ। ਬਿਲਕੁਲ ਹੀ ਜੜ੍ਹਜੜ੍ਹੀਭੂਤ ਅਵਸਥਾ ਹੈ।
ਬੱਚੇ ਨਹੀਂ ਪੜ੍ਹਦੇ ਹਨ ਤਾਂ ਕਹਿੰਦੇ ਹਨ ਨਾ ਤੁਸੀਂ ਤਾਂ ਪਥਰਬੁੱਧੀ ਹੋ। ਬਾਬਾ ਵੀ ਲਿਖਦੇ ਹਨ
ਤੁਹਾਡੇ ਪਿੰਡ ਨਿਵਾਸੀ ਤਾਂ ਬਿਲਕੁਲ ਹੀ ਪਥਰਬੁੱਧੀ ਹਨ। ਸਮਝਦੇ ਨਹੀਂ ਹਨ ਕਿਉਂਕਿ ਦੂਜਿਆਂ ਨੂੰ
ਸਮਝਾਉਂਦੇ ਨਹੀਂ ਹਨ। ਖ਼ੁਦ ਪਾਰਸਬੁੱਧੀ ਬਣਦੇ ਹਨ ਤਾਂ ਦੂਜਿਆਂ ਨੂੰ ਵੀ ਬਣਾਉਣਾ ਚਾਹੀਦਾ ਹੈ।
ਪੁਰਸ਼ਾਰਥ ਕਰਨਾ ਚਾਹੀਦਾ ਹੈ। ਇਸ ਵਿੱਚ ਸ਼ਰਮ ਆਦਿ ਦੀ ਤੇ ਕੋਈ ਗੱਲ ਹੀ ਨਹੀਂ। ਪ੍ਰੰਤੂ ਮਨੁੱਖਾਂ ਦੀ
ਬੁੱਧੀ ਵਿੱਚ ਅੱਧਾਕਲਪ ਉਲਟੇ ਅੱਖਰ ਪਏ ਹਨ ਤਾਂ ਉਹ ਭੁੱਲਦੇ ਨਹੀਂ ਹਨ। ਕਿਵੇਂ ਭੁਲਾਉਣ? ਭੁਲਾਉਣ
ਦੀ ਤਾਕਤ ਵੀ ਤੇ ਇੱਕ ਬਾਪ ਦੇ ਕੋਲ ਹੀ ਹੈ। ਬਾਪ ਬਿਨਾਂ ਇਹ ਗਿਆਨ ਤਾਂ ਕੋਈ ਦੇ ਨਹੀਂ ਸਕਦੇ। ਗੋਇਆ
ਸਭ ਅਗਿਆਨੀ ਠਹਿਰੇ। ਉਨ੍ਹਾਂ ਦਾ ਗਿਆਨ ਫਿਰ ਕਿਥੋਂ ਆਵੇ! ਜਦੋਂ ਤੱਕ ਗਿਆਨ ਸਾਗਰ ਬਾਪ ਆਕੇ ਨਾ
ਸੁਣਾਵੇ। ਤਮੋਪ੍ਰਧਾਨ ਮਾਨਾ ਹੀ ਅਗਿਆਨੀ ਦੁਨੀਆਂ। ਸਤੋਪ੍ਰਧਾਨ ਮਾਨਾ ਦੈਵੀ ਦੁਨੀਆਂ। ਫਰਕ ਤੇ ਹੈ
ਨਾ। ਦੇਵੀ - ਦੇਵਤੇ ਹੀ ਪੁਨਰਜਨਮ ਲੈਂਦੇ ਹਨ। ਸਮਾਂ ਵੀ ਫਿਰਦਾ ਰਹਿੰਦਾ ਹੈ। ਬੁੱਧੀ ਵੀ ਕਮਜ਼ੋਰ
ਹੁੰਦੀ ਜਾਂਦੀ ਹੈ। ਬੁੱਧੀ ਦਾ ਯੋਗ ਲਗਾਉਣ ਨਾਲ ਜੋ ਤਾਕਤ ਮਿਲੇ ਉਹ ਫਿਰ ਖ਼ਲਾਸ ਹੋ ਜਾਂਦੀ ਹੈ।
ਹੁਣ ਤੁਹਾਨੂੰ ਬਾਪ
ਸਮਝਾਉਂਦੇ ਹਨ ਤਾਂ ਤੁਸੀਂ ਕਿੰਨੇ ਰਿਫਰੇਸ਼ ਹੁੰਦੇ ਹੋ। ਤੁਸੀਂ ਰਿਫਰੇਸ਼ ਸੀ ਅਤੇ ਵਿਸ਼ਰਾਮ ਵਿੱਚ ਸੀ।
ਬਾਪ ਵੀ ਲਿਖਦੇ ਹਨ - ਬੱਚਿਓ ਆਕੇ ਰਿਫਰੇਸ਼ ਵੀ ਹੋ ਜਾਵੋ ਅਤੇ ਵਿਸ਼ਰਾਮ ਵੀ ਪਾਵੋ। ਰਿਫਰੇਸ਼ ਹੋਣ ਦੇ
ਬਾਦ ਤੁਸੀਂ ਸਤਿਯੁਗ ਵਿੱਚ ਵਿਸ਼ਰਾਮਪੁਰੀ ਵਿੱਚ ਜਾਂਦੇ ਹੋ। ਉੱਥੇ ਤੁਹਾਨੂੰ ਬਹੁਤ ਵਿਸ਼ਰਾਮ ਮਿਲਦਾ
ਹੈ। ਉੱਥੇ ਸੁੱਖ - ਸ਼ਾਂਤੀ - ਸੰਪਤੀ ਆਦਿ ਸਭ ਕੁਝ ਤੁਹਾਨੂੰ ਮਿਲਦਾ ਹੈ। ਤਾਂ ਬਾਬਾ ਦੇ ਕੋਲ ਆਉਂਦੇ
ਹੋ ਰਿਫਰੇਸ਼ ਹੋਣ, ਵਿਸ਼ਰਾਮ ਪਾਉਣ। ਰਿਫਰੇਸ਼ ਵੀ ਸ਼ਿਵਬਾਬਾ ਕਰਦੇ ਹਨ। ਵਿਸ਼ਰਾਮ ਵੀ ਬਾਬਾ ਦੇ ਕੋਲ
ਲੈਂਦੇ ਹੋ। ਵਿਸ਼ਰਾਮ ਮਾਨਾ ਸ਼ਾਂਤ। ਥੱਕ ਕੇ ਵਿਸ਼ਰਾਮੀ ਹੁੰਦੇ ਹਨ ਨਾ! ਕੋਈ ਕਿੱਥੇ, ਕੋਈ ਕਿੱਥੇ
ਜਾਂਦੇ ਹਨ ਵਿਸ਼ਰਾਮ ਪਾਉਣ। ਉਸ ਵਿੱਚ ਤਾਂ ਰੀਫਰੇਸ਼ਮੈਂਟ ਦੀ ਗੱਲ ਹੀ ਨਹੀਂ। ਇੱਥੇ ਤੁਹਾਨੂੰ ਬਾਪ
ਰੋਜ ਸਮਝਾਉਂਦੇ ਹਨ ਤਾਂ ਤੁਸੀਂ ਇੱਥੇ ਆਕੇ ਰਿਫਰੇਸ਼ ਹੁੰਦੇ ਹੋ। ਯਾਦ ਕਰਨ ਨਾਲ ਤੁਸੀਂ ਤਮੋਪ੍ਰਧਾਨ
ਤੋਂ ਸਤੋਪ੍ਰਧਾਨ ਬਣਦੇ ਹੋ। ਸਤੋਪ੍ਰਧਾਨ ਬਣਨ ਦੇ ਲਈ ਹੀ ਤੁਸੀਂ ਇੱਥੇ ਆਉਂਦੇ ਹੋ। ਉਸਦੇ ਲਈ ਕੀ
ਪੁਰਸ਼ਾਰਥ ਹੈ? ਮਿੱਠੇ - ਮਿੱਠੇ ਬੱਚੇ ਬਾਪ ਨੂੰ ਯਾਦ ਕਰੋ। ਬਾਪ ਨੇ ਸਾਰੀ ਸਿੱਖਿਆ ਤਾਂ ਦਿੱਤੀ ਹੈ।
ਇਹ ਸ੍ਰਿਸ਼ਟੀ ਚੱਕਰ ਕਿਵੇਂ ਫਿਰਦਾ ਹੈ, ਤੁਹਾਨੂੰ ਵਿਸ਼ਰਾਮ ਕਿਵੇਂ ਮਿਲਦਾ ਹੈ। ਹੋਰ ਕੋਈ ਵੀ ਇਨ੍ਹਾਂ
ਗੱਲਾਂ ਨੂੰ ਨਹੀਂ ਜਾਣਦੇ ਤਾਂ ਉਨ੍ਹਾਂਨੂੰ ਸਮਝਾਉਣਾ ਚਾਹੀਦਾ ਹੈ, ਤਾਂਕਿ ਉਹ ਵੀ ਤੁਹਾਡੇ ਵਾਂਗ
ਰਿਫਰੇਸ਼ ਹੋ ਜਾਣ। ਆਪਣਾ ਫਰਜ਼ ਹੀ ਇਹ ਹੈ, ਸਭਨੂੰ ਪੈਗਾਮ ਦੇਣਾ। ਅਵਿਨਾਸ਼ੀ ਰਿਫਰੇਸ਼ ਹੋਣਾ ਹੈ।
ਅਵਿਨਾਸ਼ੀ ਵਿਸ਼ਰਾਮ ਪਾਉਣਾ ਹੈ। ਸਭਨੂੰ ਇਹ ਪੈਗਾਮ ਦੇਵੋ। ਇਹ ਹੀ ਯਾਦ ਦਵਾਉਣਾ ਹੈ ਕਿ ਬਾਪ ਅਤੇ ਵਰਸੇ
ਨੂੰ ਯਾਦ ਕਰੋ। ਹੈ ਤਾਂ ਬਹੁਤ ਸਹਿਜ ਗੱਲ। ਬੇਹੱਦ ਦਾ ਬਾਪ ਸਵਰਗ ਰਚਦੇ ਹਨ। ਸਵਰਗ ਦਾ ਹੀ ਵਰਸਾ
ਦਿੰਦੇ ਹਨ। ਹੁਣ ਤੁਸੀਂ ਹੋ ਸੰਗਮਯੁਗ ਤੇ। ਮਾਇਆ ਦੇ ਸ਼ਰਾਪ ਅਤੇ ਬਾਪ ਦੇ ਵਰਸੇ ਨੂੰ ਤੁਸੀਂ ਜਾਣਦੇ
ਹੋ। ਜਦੋੰ ਮਾਇਆ ਰਾਵਣ ਦਾ ਸ਼ਰਾਪ ਮਿਲਦਾ ਹੈ ਤਾਂ ਪਵਿੱਤਰਤਾ ਵੀ ਖ਼ਤਮ, ਸੁਖ - ਸ਼ਾਂਤੀ ਵੀ ਖਤਮ, ਤਾਂ
ਧਨ ਵੀ ਖਤਮ ਹੋ ਜਾਂਦਾ ਹੈ। ਕਿਵੇਂ ਹੋਲੀ - ਹੋਲੀ ਖ਼ਤਮ ਹੁੰਦਾ ਹੈ - ਉਹ ਵੀ ਬਾਪ ਨੇ ਸਮਝਾਇਆ ਹੈ।
ਕਿੰਨੇ ਜਨਮ ਲਗਦੇ ਹਨ, ਦੁਖਧਾਮ ਵਿੱਚ ਕੋਈ ਵਿਸ਼ਰਾਮ ਥੋੜ੍ਹੀ ਹੀ ਹੁੰਦਾ ਹੈ। ਸੁਖਧਾਮ ਵਿੱਚ ਵਿਸ਼ਰਾਮ
ਹੀ ਵਿਸ਼ਰਾਮ ਹੈ। ਮਨੁੱਖਾਂ ਨੂੰ ਭਗਤੀ ਕਿਤਨਾ ਥਕਾਉਂਦੀ ਹੈ। ਜਨਮ - ਜਨਮਾਂਤ੍ਰ ਭਗਤੀ ਥਕਾ ਦਿੰਦੀ
ਹੈ। ਕੰਗਾਲ ਕਰ ਦਿੰਦੀ ਹੈ। ਇਹ ਵੀ ਹੁਣ ਤੁਹਾਨੂੰ ਬਾਪ ਸਮਝਾਉਂਦੇ ਹਨ। ਨਵੇਂ - ਨਵੇਂ ਆਉਂਦੇ ਹਨ
ਤਾਂ ਕਿੰਨਾਂ ਸਮਝਾਇਆ ਜਾਂਦਾ ਹੈ। ਹਰ ਇੱਕ ਗੱਲ ਤੇ ਮਨੁੱਖ ਬਹੁਤ ਸੋਚ ਕਰਦੇ ਹਨ। ਸਮਝਦੇ ਹਨ ਕਿਧਰੇ
ਜਾਦੂ ਨਾ ਹੋਵੇ। ਅਰੇ ਤੁਸੀਂ ਕਹਿੰਦੇ ਹੋ ਜਾਦੂਗਰ। ਤਾਂ ਮੈਂ ਵੀ ਕਹਿੰਦਾ ਹਾਂ - ਜਾਦੂਗਰ ਹਾਂ। ਪਰ
ਜਾਦੂ ਕੋਈ ਉਹ ਨਹੀਂ ਹੈ ਜੋ ਮੈਂ ਭੇੜ - ਬੱਕਰੀ ਆਦਿ ਬਣਾ ਦੇਵਾਂਗਾ। ਜਾਨਵਰ ਤੇ ਨਹੀਂ ਹੋ ਨਾ। ਇਹ
ਬੁੱਧੀ ਨਾਲ ਸਮਝਿਆ ਜਾਂਦਾ ਹੈ। ਗਾਇਨ ਵੀ ਹੈ ਸੁਰਮੰਡਲ ਦੇ ਸਾਜ ਨਾਲ… ਇਸ ਸਮੇਂ ਮਨੁੱਖ ਜਿਵੇਂ ਰਿੜ
ਮਿਸਲ ਹਨ। ਇਹ ਗੱਲਾਂ ਇਥੋਂ ਦੇ ਲਈ ਹਨ। ਸਤਿਯੁਗ ਵਿੱਚ ਨਹੀਂ ਗਾਉਂਦੇ, ਇਸ ਵਕਤ ਦਾ ਹੀ ਗਾਇਨ ਹੈ।
ਚੰਡਿਕਾ ਦਾ ਕਿੰਨਾ ਮੇਲਾ ਲਗਦਾ ਹੈ। ਪੁੱਛੋ ਉਹ ਕੌਣ ਸੀ? ਕਹਿਣਗੇ ਦੇਵੀ। ਹੁਣ ਅਜਿਹਾ ਨਾਮ ਤੇ ਉੱਥੇ
ਹੁੰਦਾ ਨਹੀਂ। ਸਤਿਯੁਗ ਵਿੱਚ ਤਾਂ ਸਦਾ ਸ਼ੁਭ ਨਾਮ ਹੁੰਦਾ ਹੈ। ਸ੍ਰੀਰਾਮਚੰਦਰ, ਸ਼੍ਰੀਕ੍ਰਿਸ਼ਨ.. ਸ਼੍ਰੀ
ਕਿਹਾ ਜਾਂਦਾ ਹੈ ਸ੍ਰੇਸ਼ਠ ਨੂੰ। ਸਤਿਯੁਗੀ ਸੰਪਰਦਾਇ ਨੂੰ ਸ੍ਰੇਸ਼ਠ ਕਿਹਾ ਜਾਂਦਾ ਹੈ। ਕਲਯੁਗੀ ਵਿਸ਼ਸ਼
ਸੰਪਰਦਾਇ ਨੂੰ ਸ੍ਰੇਸ਼ਠ ਕਿਵੇਂ ਕਹਾਂਗੇ। ਸ਼੍ਰੀ ਮਾਨਾ ਸ਼੍ਰੇਸ਼ਠ। ਹੁਣ ਦੇ ਮਨੁੱਖ ਤਾਂ ਸ੍ਰੇਸ਼ਠ ਹਨ ਨਹੀਂ।
ਗਾਇਨ ਵੀ ਹੈ ਮਨੁੱਖ ਤੋਂ ਦੇਵਤਾ… ਫਿਰ ਦੇਵਤਾਵਾਂ ਤੋਂ ਮਨੁੱਖ ਬਣਦੇ ਹਨ ਕਿਉਂਕਿ 5 ਵਿਕਾਰਾਂ ਵਿੱਚ
ਜਾਂਦੇ ਹਨ। ਰਾਵਣਰਾਜ ਵਿੱਚ ਸਾਰੇ ਮਨੁੱਖ ਹੀ ਮਨੁੱਖ ਹਨ। ਉੱਥੇ ਹਨ ਦੇਵਤੇ। ਉਸਨੂੰ ਡੀਟੀ ਵਰਲਡ,
ਇਸਨੂੰ ਹਿਊਮਨ ਵਰਲਡ ਕਿਹਾ ਜਾਂਦਾ ਹੈ। ਡੀਟੀ ਵਰਲਡ ਨੂੰ ਦਿਨ ਕਿਹਾ ਜਾਂਦਾ ਹੈ। ਹਿਊਮਨ ਵਰਲਡ ਨੂੰ
ਰਾਤ ਕਿਹਾ ਜਾਂਦਾ ਹੈ। ਦਿਨ ਸੋਝਰੇ ਨੂੰ ਕਿਹਾ ਜਾਂਦਾ ਹੈ। ਰਾਤ ਅਗਿਆਨ ਹਨ੍ਹੇਰੇ ਨੂੰ ਕਿਹਾ ਜਾਂਦਾ
ਹੈ। ਇਸ ਫਰਕ ਨੂੰ ਤੁਸੀ ਜਾਣਦੇ ਹੋ। ਹੁਣ ਸਾਰੀਆਂ ਗੱਲਾਂ ਬੁੱਧੀ ਵਿੱਚ ਹਨ। ਰਿਸ਼ੀਆਂ - ਮੁਨੀਆਂ
ਨੂੰ ਪੁੱਛਦੇ ਹਨ ਰਚਨਾ ਅਤੇ ਰਚਤਾ ਦੇ ਆਦਿ - ਮੱਧ - ਅੰਤ ਨੂੰ ਜਾਣਦੇ ਹੋ ਤਾਂ ਉਹ ਵੀ ਨੇਤੀ - ਨੇਤੀ
ਕਰ ਗਏ। ਅਸੀ ਨਹੀਂ ਜਾਣਦੇ। ਹੁਣ ਤੁਸੀਂ ਸਮਝਦੇ ਹੋ ਅਸੀਂ ਵੀ ਪਹਿਲਾਂ ਨਾਸਤਿਕ ਸੀ। ਬੇਹੱਦ ਦੇ ਬਾਪ
ਨੂੰ ਨਹੀਂ ਜਾਣਦੇ ਸੀ। ਉਹ ਹੈ ਅਸੁਲ ਅਵਿਨਾਸ਼ੀ ਬਾਬਾ, ਆਤਮਾਵਾਂ ਦਾ ਬਾਬਾ। ਤੁਸੀਂ ਬੱਚੇ ਜਾਣਦੇ ਹੋ
ਅਸੀਂ ਉਸ ਬੇਹੱਦ ਦੇ ਬਾਪ ਦੇ ਬਣੇ ਹਾਂ, ਜੋ ਕਦੇ ਜਲਦੇ ਨਹੀਂ ਹਨ। ਇੱਥੇ ਤਾਂ ਸਾਰੇ ਜਲਦੇ ਹਨ,
ਰਾਵਣ ਨੂੰ ਵੀ ਜਲਾਉਂਦੇ ਹਨ। ਸ਼ਰੀਰ ਹੈ ਨਾ। ਫਿਰ ਵੀ ਆਤਮਾ ਨੂੰ ਤਾਂ ਕਦੇ ਕੋਈ ਜਲਾ ਨਹੀਂ ਸਕਦੇ।
ਤਾਂ ਬੱਚਿਆਂ ਨੂੰ ਬਾਪ ਇਹ ਗੁਪਤ ਗਿਆਨ ਸੁਣਾਉਂਦੇ ਹਨ, ਜੋ ਬਾਪ ਦੇ ਕੋਲ ਹੀ ਹੈ। ਇਹ ਆਤਮਾ ਵਿੱਚ
ਗੁਪਤ ਗਿਆਨ ਹੈ। ਆਤਮਾ ਵੀ ਗੁਪਤ ਹੈ। ਆਤਮਾ ਇਸ ਮੂੰਹ ਨਾਲ ਬੋਲਦੀ ਹੈ ਇਸਲਈ ਬਾਪ ਕਹਿੰਦੇ ਹਨ -
ਬੱਚੇ, ਦੇਹ - ਅਭਿਮਾਨੀ ਨਾ ਬਣੋ। ਆਤਮ - ਅਭਿਮਾਨੀ ਬਣੋ। ਨਹੀਂ ਤਾਂ ਜਿਵੇਂ ਉਲਟੇ ਬਣ ਜਾਂਦੇ ਹੋ।
ਆਪਣੇ ਨੂੰ ਆਤਮਾ ਭੁੱਲ ਜਾਂਦੇ ਹੋ। ਡਰਾਮੇ ਦੇ ਰਾਜ਼ ਨੂੰ ਵੀ ਚੰਗੀ ਤਰ੍ਹਾਂ ਸਮਝਣਾ ਹੈ। ਡਰਾਮਾ
ਵਿੱਚ ਜੋ ਨੂੰਧ ਹੈ ਉਹ ਹੂਬਹੂ ਰਪੀਟ ਹੁੰਦਾ ਹੈ। ਇਹ ਕਿਸੇ ਨੂੰ ਪਤਾ ਨਹੀਂ ਹੈ। ਡਰਾਮਾ ਅਨੁਸਾਰ
ਸੈਕਿੰਡ ਬਾਈ ਸੈਕਿੰਡ ਕਿਵੇਂ ਚਲਦਾ ਰਹਿੰਦਾ ਹੈ, ਇਹ ਵੀ ਨਾਲੇਜ ਬੁੱਧੀ ਵਿੱਚ ਹੈ। ਅਸਮਾਨ ਦਾ ਕੋਈ
ਵੀ ਪਾਰ ਨਹੀਂ ਪਾ ਸਕਦੇ ਹਨ। ਧਰਤੀ ਦਾ ਪਾ ਸਕਦੇ ਹਨ। ਅਕਾਸ਼ ਸੂਖਸ਼ਮ ਹੈ, ਧਰਤੀ ਤਾਂ ਸਥੂਲ ਹੈ। ਕਈ
ਚੀਜਾਂ ਦਾ ਪਾਰ ਪਾ ਨਹੀਂ ਸਕਦੇ। ਜਦੋਂਕਿ ਕਹਿੰਦੇ ਵੀ ਹਨ ਅਕਾਸ਼ ਹੀ ਅਕਾਸ਼, ਪਤਾਲ ਹੀ ਪਤਾਲ ਹੈ।
ਸ਼ਾਸਤਰਾਂ ਵਿੱਚ ਸੁਣਿਆ ਹੈ ਨਾ, ਤਾਂ ਉਪਰ ਵਿੱਚ ਵੀ ਜਾਕੇ ਵੇਖਦੇ ਹਨ। ਉੱਥੇ ਵੀ ਦੁਨੀਆਂ ਵਸਾਉਣ ਦੀ
ਕੋਸ਼ਿਸ਼ ਕਰਦੇ ਹਨ। ਦੁਨੀਆਂ ਵਸਾਈ ਤੇ ਬਹੁਤ ਹੈ ਨਾ। ਭਾਰਤ ਵਿੱਚ ਸਿਰ੍ਫ ਇੱਕ ਹੀ ਦੇਵੀ - ਦੇਵਤਾ
ਧਰਮ ਸੀ ਹੋਰ ਕੋਈ ਖੰਡ ਆਦਿ ਨਹੀਂ ਸੀ ਫਿਰ ਕਿਸਨੇ ਬਸਾਇਆ ਹੈ। ਤੁਸੀਂ ਵਿਚਾਰ ਕਰੋ। ਭਾਰਤ ਦੇ ਵੀ
ਕਿੰਨੇਂ ਥੋੜ੍ਹੇ ਟੁਕੜੇ ਵਿੱਚ ਦੇਵਤੇ ਹੁੰਦੇ ਹਨ। ਜਮੁਨਾ ਦਾ ਕੰਠਾ ਹੁੰਦਾ ਹੈ। ਦਿੱਲੀ ਪਰਿਸਥਾਨ
ਸੀ, ਇਸਨੂੰ ਕਬਰਿਸਥਾਨ ਕਿਹਾ ਜਾਂਦਾ ਹੈ, ਜਿੱਥੇ ਅਕਾਲੇ ਮ੍ਰਿਤੂ ਹੁੰਦੀ ਰਹਿੰਦੀ ਹੈ। ਅਮਰਲੋਕ ਨੂੰ
ਪਰਿਸਥਾਨ ਕਿਹਾ ਜਾਂਦਾ ਹੈ। ਉੱਥੇ ਬਹੁਤ ਨੈਚੁਰਲ ਬਿਊਟੀ ਹੁੰਦੀ ਹੈ। ਭਾਰਤ ਨੂੰ ਅਸਲ ਵਿੱਚ
ਪਰਿਸਥਾਨ ਕਹਿੰਦੇ ਸਨ। ਇਹ ਲਕਸ਼ਮੀ - ਨਾਰਾਇਣ ਪਰਿਸਥਾਨ ਦੇ ਮਾਲਿਕ ਹਨ ਨਾ। ਕਿੰਨੇ ਸ਼ੋਭਾਵਾਨ ਹਨ।
ਸਤੋਪ੍ਰਧਾਨ ਹਨ ਨਾ। ਨੈਚੁਰਲ ਬਿਊਟੀ ਸੀ। ਆਤਮਾਵਾਂ ਵੀ ਚਮਕਦੀਆਂ ਰਹਿੰਦੀਆਂ ਹਨ। ਬੱਚਿਆਂ ਨੂੰ
ਵਿਖਾਇਆ ਸੀ ਕ੍ਰਿਸ਼ਨ ਦਾ ਜਨਮ ਕਿਵੇਂ ਹੁੰਦਾ ਹੈ। ਸਾਰੇ ਕਮਰੇ ਵਿੱਚ ਹੀ ਜਿਵੇਂ ਚਮਤਕਾਰ ਹੋ ਜਾਂਦਾ
ਹੈ। ਤਾਂ ਬਾਪ ਬੱਚਿਆਂ ਨੂੰ ਬੈਠ ਸਮਝਾਉਂਦੇ ਹਨ। ਹੁਣ ਤੁਸੀਂ ਪਰਿਸਥਾਨ ਵਿੱਚ ਜਾਣ ਦੇ ਲਈ ਪੁਰਸ਼ਾਰਥ
ਕਰ ਰਹੇ ਹੋ। ਨੰਬਰਵਾਰ ਤੇ ਜਰੂਰ ਚਾਹੀਦੇ ਹਨ। ਇਕੋ ਜਿਹੇ ਸਾਰੇ ਹੋ ਨਾ ਸਕਣ। ਵਿਚਾਰ ਕੀਤਾ ਜਾਂਦਾ
ਹੈ, ਇਤਨੀ ਛੋਟੀ ਆਤਮਾ ਕਿੰਨਾ ਵੱਡਾ ਪਾਰ੍ਟ ਵਜਾਉਂਦੀ ਹੈ। ਸ਼ਰੀਰ ਵਿਚੋਂ ਆਤਮਾ ਨਿਕਲ ਜਾਂਦੀ ਹੈ
ਤਾਂ ਸ਼ਰੀਰ ਦਾ ਕੀ ਹਾਲ ਹੋ ਜਾਂਦਾ ਹੈ। ਸਾਰੀ ਦੁਨੀਆਂ ਦੇ ਐਕਟਰਸ ਉਹ ਹੀ ਪਾਰ੍ਟ ਵਜਾਉਂਦੇ ਹਨ ਜੋ
ਅਨਾਦਿ ਬਣਿਆ ਹੋਇਆ ਹੈ। ਇਹ ਸ੍ਰਿਸ਼ਟੀ ਵੀ ਅਨਾਦਿ ਹੈ। ਉਸ ਵਿੱਚ ਹਰ ਇੱਕ ਦਾ ਪਾਰ੍ਟ ਵੀ ਅਨਾਦਿ
ਬਣਿਆ ਹੋਇਆ ਹੈ। ਉਨ੍ਹਾਂ ਨੂੰ ਤੁਸੀਂ ਵੰਡਰਫੁਲ ਉਦੋਂ ਕਹਿੰਦੇ ਹੋ ਜਦੋੰ ਕਿ ਜਾਣਦੇ ਹੋ ਇਹ ਸ੍ਰਿਸ਼ਟੀ
ਰੂਪੀ ਝਾੜ ਹੈ। ਬਾਪ ਕਿੰਨਾਂ ਚੰਗੀ ਤਰ੍ਹਾਂ ਸਮਝਾਉਂਦੇ ਹਨ। ਡਰਾਮਾ ਵਿੱਚ ਫਿਰ ਵੀ ਜਿਸ ਦੇ ਲਈ
ਜਿੰਨਾਂ ਸਮਾਂ ਹੈ ਉਨਾਂ ਸਮਝਣ ਵਿੱਚ ਸਮਾਂ ਲੈਂਦੇ ਹਨ। ਬੁੱਧੀ ਵਿੱਚ ਫਰਕ ਹੈ ਨਾ। ਆਤਮਾ ਮਨ ਬੁੱਧੀ
ਸਮੇਤ ਹੈ ਨਾ ਤਾਂ ਕਿੰਨਾਂ ਫਰਕ ਰਹਿੰਦਾ ਹੈ। ਬੱਚਿਆਂ ਨੂੰ ਪਤਾ ਪੈਂਦਾ ਹੈ ਕਿ ਸਾਨੂੰ ਸਕਾਲਰਸ਼ਿਪ
ਲੈਣਾ ਹੈ। ਤਾਂ ਦਿਲ ਵਿੱਚ ਖੁਸ਼ੀ ਰਹਿੰਦੀ ਹੈ ਨਾ। ਇੱਥੇ ਵੀ ਅੰਦਰ ਆਉਣ ਤੇ ਹੀ ਐਮ ਅਬਜੈਕਟ ਸਾਮ੍ਹਣੇ
ਵੇਖਣ ਵਿੱਚ ਆਉਂਦੀ ਹੈ ਤਾਂ ਜ਼ਰੂਰ ਖੁਸ਼ੀ ਹੋਵੇਗੀ ਨਾ! ਹੁਣ ਤੁਸੀਂ ਜਾਣਦੇ ਹੋ ਇਹ ਬਣਨ ਦੇ ਲਈ ਇੱਥੇ
ਪੜ੍ਹਨ ਆਏ ਹਾਂ। ਨਹੀਂ ਤਾਂ ਕਦੇ ਕੋਈ ਆ ਨਹੀਂ ਸਕਦਾ। ਤੁਸੀਂ ਵੇਖ ਰਹੇ ਹੋ ਇਹ ਸਵਰਗ ਦੇ ਮਾਲਿਕ ਹਨ,
ਅਸੀਂ ਹੀ ਇਹ ਬਣਨ ਵਾਲੇ ਹਾਂ। ਅਸੀਂ ਹੁਣ ਸੰਗਮ ਤੇ ਹਾਂ। ਨਾ ਉਸ ਰਾਜਾਈ ਦੇ ਹਾਂ, ਨਾ ਇਸ ਰਾਜਾਈ
ਦੇ ਹਾਂ। ਅਸੀਂ ਮੱਧ ਵਿੱਚ ਹਾਂ, ਜਾ ਰਹੇ ਹਾਂ। ਖਵਈਆ ( ਬਾਪ ) ਵੀ ਹੈ ਨਿਰਾਕਾਰ। ਬੋਟ ( ਆਤਮਾ)
ਵੀ ਨਿਰਾਕਾਰ ਹੈ। ਬੋਟ ਨੂੰ ਖਿੱਚ ਕੇ ਪਰਮਧਾਮ ਵਿੱਚ ਲੈ ਜਾਂਦੇ ਹਨ। ਇਨਕਾਰਪੋਰੀਅਲ ਬਾਪ ਬੱਚਿਆਂ
ਨੂੰ ਲੈ ਜਾਂਦੇ ਹਨ। ਬਾਪ ਹੀ ਬੱਚਿਆਂ ਨੂੰ ਨਾਲ ਲੈ ਜਾਣਗੇ। ਇਹ ਚੱਕਰ ਪੂਰਾ ਹੁੰਦਾ ਹੈ ਫਿਰ ਹੂਬਹੂ
ਰਪੀਟ ਕਰਨਾ ਹੈ। ਇੱਕ ਸ਼ਰੀਰ ਛੱਡ ਦੂਸਰਾ ਲਵੋਗੇ। ਛੋਟਾ ਬਣਕੇ ਫਿਰ ਵੱਡਾ ਬਣੋਗੇ। ਜਿਵੇਂ ਅੰਬ ਦੀ
ਗੁਠਲੀ ਨੂੰ ਜ਼ਮੀਨ ਵਿੱਚ ਪਾ ਦਿੰਦੇ ਹਨ ਤਾਂ ਉਨ੍ਹਾਂ ਤੋਂ ਫਿਰ ਅੰਬ ਨਿਕਲ ਆਉਣਗੇ। ਉਹ ਹੈ ਹੱਦ ਦਾ
ਝਾੜ। ਇਹ ਮਨੁੱਖ ਸ੍ਰਿਸ਼ਟੀ ਰੂਪੀ ਝਾੜ ਹੈ, ਇਸਨੂੰ ਵਰਾਇਟੀ ਝਾੜ ਕਿਹਾ ਜਾਂਦਾ ਹੈ। ਸਤਿਯੁਗ ਤੋਂ
ਲੈਕੇ ਕਲਯੁਗ ਤੱਕ ਸਭ ਪਾਰ੍ਟ ਵਜਾਉਂਦੇ ਰਹਿੰਦੇ ਹਨ। ਅਵਿਨਾਸ਼ੀ ਆਤਮਾ 84 ਦੇ ਚੱਕਰ ਦਾ ਪਾਰ੍ਟ
ਵਜਾਉਂਦੀ ਹੈ। ਲਕਸ਼ਮੀ - ਨਾਰਾਇਣ ਸਨ ਜੋ ਹੁਣ ਨਹੀਂ ਹਨ। ਚੱਕਰ ਲਗਾਕੇ ਫਿਰ ਹੁਣ ਇਹ ਬਣਦੇ ਹਨ।
ਕਹਿਣਗੇ ਪਹਿਲਾਂ ਇਹ ਲਕਸ਼ਮੀ- ਨਾਰਾਇਣ ਸਨ ਫਿਰ ਉਨ੍ਹਾਂ ਦਾ ਇਹ ਹੈ ਲਾਸ੍ਟ ਜਨਮ ਬ੍ਰਹਮਾ - ਸਰਸਵਤੀ।
ਹੁਣ ਸਭਨੂੰ ਵਾਪਿਸ ਜਰੂਰ ਜਾਣਾ ਹੈ। ਸਵਰਗ ਵਿੱਚ ਤੇ ਇੰਨੇ ਆਦਮੀ ਸਨ ਨਹੀਂ। ਨਾ ਇਸਲਾਮੀ, ਨਾ ਬੋਧੀ…
ਕਿਸੇ ਵੀ ਧਰਮ ਵਾਲੇ ਐਕਟਰਸ ਨਹੀਂ ਸਨ। ਸਿਵਾਏ ਦੇਵੀ - ਦੇਵਤਿਆਂ ਦੇ। ਇਹ ਸਮਝ ਵੀ ਕਿਸੇ ਵਿੱਚ ਨਹੀਂ
ਹੈ। ਸਮਝਦਾਰ ਨੂੰ ਟਾਈਟਲ ਮਿਲਣਾ ਚਾਹੀਦਾ ਹੈ ਨਾ। ਜਿੰਨਾ ਜੋ ਪੜ੍ਹਦਾ ਹੈ ਨੰਬਰਵਾਰ ਪੁਰਸ਼ਾਰਥ ਨਾਲ
ਪਦਵੀ ਪਾਉਂਦਾ ਹੈ। ਤਾਂ ਤੁਸੀਂ ਬੱਚਿਆਂ ਦੇ ਇੱਥੇ ਆਉਣ ਨਾਲ ਹੀ ਇਹ ਐਮ ਅਬਜੈਕਟ ਵੇਖ ਖੁਸ਼ੀ ਹੋਣੀ
ਚਾਹੀਦੀ ਹੈ। ਖੁਸ਼ੀ ਦਾ ਤੇ ਪਾਰਾਵਾਰ ਨਹੀਂ। ਪਾਠਸ਼ਾਲਾ ਜਾਂ ਸਕੂਲ ਹੋਵੇ ਤਾਂ ਅਜਿਹਾ। ਹੈ ਕਿੰਨੀ
ਗੁਪਤ, ਪ੍ਰੰਤੂ ਜਬਰਦਸਤ ਪਾਠਸ਼ਾਲਾ ਹੈ। ਜਿੰਨੀ ਵੱਡੀ ਪੜ੍ਹਾਈ, ਉਨਾਂ ਵੱਡਾ ਕਾਲੇਜ। ਉੱਥੇ ਸਾਰੀਆਂ
ਫਸੀਲਿਟੀਜ਼ ਮਿਲਦੀਆਂ ਹਨ। ਆਤਮਾ ਨੂੰ ਪੜ੍ਹਨਾ ਹੈ ਫਿਰ ਭਾਵੇਂ ਸੋਨੇ ਦੇ ਤਖਤ ਤੇ, ਭਾਵੇਂ ਲੱਕੜੀ ਦੇ
ਤਖਤ ਤੇ ਚੜ੍ਹੇ। ਬੱਚਿਆਂ ਨੂੰ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ ਕਿਉਂਕਿ ਸ਼ਿਵ ਭਗਵਾਨੁਵਾਚ ਹੈ ਨਾ।
ਪਹਿਲੇ ਨੰਬਰ ਤੇ ਹੈ ਇਹ ਵਿਸ਼ਵ ਦਾ ਪ੍ਰਿੰਸ। ਬੱਚਿਆਂ ਨੂੰ ਹੁਣ ਪਤਾ ਪਿਆ ਹੈ। ਕਲਪ - ਕਲਪ ਬਾਪ ਹੀ
ਆਕੇ ਆਪਣਾ ਪਰਿਚੈ ਦਿੰਦੇ ਹਨ। ਮੈਂ ਇਨ੍ਹਾਂ ਵਿੱਚ ਪ੍ਰਵੇਸ਼ ਕਰ ਤੁਹਾਨੂੰ ਬੱਚਿਆਂ ਨੂੰ ਪੜ੍ਹਾ ਰਿਹਾ
ਹਾਂ। ਦੇਵਤਾਵਾਂ ਵਿੱਚ ਇਹ ਗਿਆਨ ਥੋੜ੍ਹੀ ਨਾ ਹੋਵੇਗਾ। ਗਿਆਨ ਨਾਲ ਦੇਵਤਾ ਬਣ ਗਏ ਫਿਰ ਪੜ੍ਹਾਈ ਦੀ
ਲੋੜ ਨਹੀਂ, ਇਸ ਵਿੱਚ ਬਹੁਤ ਵਿਸ਼ਾਲ ਬੁੱਧੀ ਚਾਹੀਦੀ ਹੈ ਸਮਝਣ ਦੀ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਇਸ ਪਤਿਤ
ਦੁਨੀਆਂ ਦਾ ਬੁੱਧੀ ਤੋਂ ਸੰਨਿਆਸ ਕਰ ਪੁਰਾਣੀ ਦੇਹ ਅਤੇ ਦੇਹ ਦੇ ਸਬੰਧੀਆਂ ਨੂੰ ਭੁੱਲ ਆਪਣੀ ਬੁੱਧੀ
ਬਾਪ ਅਤੇ ਸਵਰਗ ਵੱਲ ਲਗਾਉਣੀ ਹੈ।
2. ਅਵਿਨਾਸ਼ੀ ਵਿਸ਼ਰਾਮ ਦਾ
ਅਨੁਭਵ ਕਰਨ ਲਈ ਬਾਪ ਅਤੇ ਵਰਸੇ ਦੀ ਯਾਦ ਵਿੱਚ ਰਹਿਣਾ ਹੈ। ਸਭਨੂੰ ਬਾਪ ਦਾ ਪੈਗਾਮ ਦੇ ਰਿਫਰੇਸ਼ ਕਰਨਾ
ਹੈ। ਰੂਹਾਨੀ ਸਰਵਿਸ ਵਿੱਚ ਸ਼ਰਮ ਨਹੀਂ ਕਰਨੀ ਹੈ।
ਵਰਦਾਨ:-
ਸੰਗਠਨ ਵਿੱਚ ਇਕਮਤ ਅਤੇ ਇਕਰਸ ਸਥਿਤੀ ਦਵਾਰਾ ਸਫ਼ਲਤਾ ਪ੍ਰਾਪਤ ਕਰਨ ਵਾਲੇ ਸੱਚੇ ਸਨੇਹੀ ਭਵ
ਸੰਗਠਨ ਵਿੱਚ ਇੱਕ ਨੇ
ਕਿਹਾ ਦੂਸਰੇ ਨੇ ਮੰਨਿਆ - ਇਹ ਹੈ ਸੱਚੇ ਸਨੇਹ ਦਾ ਰੇਸਪਾਂਡ ।ਅਜਿਹੇ ਸਨੇਹੀ ਬੱਚਿਆਂ ਦਾ ਐਗਜਾਮਪਲ਼
ਦੇਖ ਹੋਰ ਵੀ ਸੰਪਰਕ ਵਿੱਚ ਆਉਣ ਦੇ ਲਈ ਹਿੰਮਤ ਰੱਖਦੇ ਹਨ। ਸੰਗਠਨ ਵੀ ਸੇਵਾ ਦਾ ਸਾਧਨ ਬਣ ਜਾਂਦਾ
ਹੈ। ਜਿੱਥੇ ਮਾਇਆ ਦੇਖਦੀ ਹੈ ਇਸਦੀ ਯੂਨਿਟੀ ਚੰਗੀ ਹੈ, ਘੇਰਾਵ ਹੈ ਤਾਂ ਉੱਥੇ ਆਉਣ ਦੀ ਹਿੰਮਤ ਨਹੀਂ
ਰੱਖਦੀ। ਇਕਮਤ ਅਤੇ ਇਕਰਸ ਸਥਿਤੀ ਦੇ ਸੰਸਕਾਰ ਹੀ ਸਤਿਯੁਗ ਵਿੱਚ ਇੱਕ ਰਾਜ ਦੀ ਸਥਾਪਨ ਕਰਦੇ ਹਨ।
ਸਲੋਗਨ:-
ਕਰਮ ਅਤੇ ਯੋਗ
ਦਾ ਬੈਲੇਂਸ ਰੱਖਣ ਵਾਲੇ ਹੀ ਸਫ਼ਲ ਯੋਗੀ ਹਨ।
ਸੰਗਮਯੁਗੀ ਸਰਵ ਤੀਵਰ
ਪੁਰਸ਼ਾਰਥੀ ਭਰਾ ਭੈਣਾਂ ਨੂੰ ਨਵੇਂ ਯੁਗ ਦੇ ਨਾਲ ਨਵੇਂ ਵਰ੍ਹੇ ਦੀ ਬਹੁਤ - ਬਹੁਤ ਸ਼ੁਭ ਵਧਾਇਆ।
ਨਵੇਂ ਵਰ੍ਹੇ ਦਾ ਇਹ
ਪਹਿਲਾ ਜਨਵਰੀ ਮਹੀਨਾ ਮਿੱਠੇ ਸਾਕਾਰ ਬਾਬਾ ਦੀ ਸਿਮ੍ਰਿਤੀਆਂ ਦਾ ਮਹੀਨਾ ਹੈ, ਅਸੀਂ ਸਾਰੇ ਬਾਬਾ ਦੇ
ਬੱਚੇ ਅਵਿੱਅਕਤ ਵਤਨ ਦੀ ਸੂਕ੍ਸ਼੍ਮ ਲੀਲਾਵਾਂ ਕਰ ਅਤੇ ਖੁਦ ਨੂੰ ਬ੍ਰਹਮਾ ਬਾਪ ਸਮਾਨ ਸੰਪੰਨ ਅਤੇ
ਸੰਪੂਰਨ ਬਣਾਉਣ ਦੇ ਲਈ ਪੂਰਾ ਹੀ ਮਹੀਨਾ ਆਪਣੇ ਬੰਧਨਮੁਕਤ, ਜੀਵਨਮੁਕਤ ਸਥਿਤੀ ਬਣਾਉਣ ਦੇ ਲਈ ਮਨ ਅਤੇ
ਮੁਖ ਦਾ ਮੋਨ ਰੱਖੇ। ਬੁੱਧੀਬਲ ਨਾਲ ਅਵਿੱਅਕਤ ਵਤਨ ਦੀ ਸੈਰ ਕਰੀਏ, ਇਸੀ ਲਕਸ਼ ਨਾਲ ਇਸ ਮਹੀਨੇ ਦੇ
ਅਵਿੱਅਕਤ ਇਸ਼ਾਰੇ ਭੇਜ ਰਹੇ ਹਨ:-
ਅਵਿੱਅਕਤ ਇਸ਼ਾਰੇ :- ਇਸ
ਅਵਿੱਅਕਤ ਮਹੀਨੇ ਵਿੱਚ ਬੰਧਨਮੁਕਤ ਰਹਿ ਜੀਵਨਮੁਕਤ ਸਥਿਤੀ ਦਾ ਅਨੁਭਵ ਕਰੋ
ਬਾਪਦਾਦਾ ਚਾਹੁੰਦੇ ਹਨ -
ਮੇਰਾ ਇਕ ਇਕ ਬੱਚਾ ਮੁਕਤੀ- ਜੀਵਨਮੁਕਤੀ ਦੇ ਵਰਸੇ ਦਾ ਅਧਿਕਾਰੀ ਬਣੇ। ਹੁਣ ਦੇ ਅਭਿਆਸ ਦੀ ਸਤਿਯੁਗ
ਵਿੱਚ ਨੇਚਰੁਲ ਲਾਈਫ ਹੋਵੇਗੀ ਪਰ ਵਰਸੇ ਦਾ ਅਧਿਕਾਰ ਹੁਣ ਸੰਗਮ ਤੇ ਹੈ ਇਸਲਈ ਜੇਕਰ ਕੋਈ ਵੀ ਬੰਧਨ
ਖਿੱਚਦਾ ਹੈ ਤਾਂ ਕਾਰਨ ਸੋਚੋ ਅਤੇ ਨਿਵਾਰਨ ਕਰੋ।