01.03.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਪ੍ਰੀਤ ਅਤੇ ਵਿਪ੍ਰੀਤ ਇਹ ਪ੍ਰਵ੍ਰਿਤੀ ਮਾਰਗ ਦੇ ਅੱਖਰ ਹਨ, ਹੁਣ ਤੁਹਾਡੀ ਪ੍ਰੀਤ ਇੱਕ ਬਾਪ ਨਾਲ ਹੋਈ ਹੈ, ਤੁਸੀਂ ਬੱਚੇ ਨਿਰੰਤਰ ਬਾਪ ਦੀ ਯਾਦ ਵਿੱਚ ਰਹਿੰਦੇ ਹੋ"

ਪ੍ਰਸ਼ਨ:-
ਯਾਦ ਦੀ ਯਾਤਰਾ ਨੂੰ ਦੂਜਾ ਕਿਹੜਾ ਨਾਮ ਦਿਆਂਗੇ?

ਉੱਤਰ:-
ਯਾਦ ਦੀ ਯਾਤਰਾ ਪ੍ਰੀਤ ਦੀ ਯਾਤਰਾ ਹੈ। ਵਿਪ੍ਰੀਤ ਬੁੱਧੀ ਵਾਲੇ ਤੋਂ ਨਾਮ - ਰੂਪ ਵਿੱਚ ਫਸਣ ਦੀ ਬਦਬੂ ਆਉਂਦੀ ਹੈ। ਉਨ੍ਹਾਂ ਦੀ ਬੁੱਧੀ ਤਮੋਪ੍ਰਧਾਨ ਹੋ ਜਾਂਦੀ ਹੈ। ਜਿਨ੍ਹਾਂ ਦੀ ਪ੍ਰੀਤ ਇੱਕ ਬਾਪ ਨਾਲ ਹੈ ਉਹ ਗਿਆਨ ਦਾ ਦਾਨ ਕਰਦੇ ਰਹਿਣਗੇ। ਕਿਸੇ ਵੀ ਜੀ ਦੇਹਧਾਰੀ ਨਾਲ ਉਨ੍ਹਾਂ ਦੀ ਪ੍ਰੀਤ ਨਹੀਂ ਹੋ ਸਕਦੀ।

ਗੀਤ:-
ਇਹ ਵਕ਼ਤ ਜਾ ਰਿਹਾ ਹੈ...

ਓਮ ਸ਼ਾਂਤੀ
ਬਾਪ ਬੱਚਿਆਂ ਨੂੰ ਸਮਝਾ ਰਹੇ ਹਨ। ਹੁਣ ਇਸਨੂੰ ਯਾਦ ਦੀ ਯਾਤਰਾ ਵੀ ਕਹੀਏ ਤਾਂ ਪ੍ਰੀਤ ਦੀ ਯਾਤਰਾ ਵੀ ਕਹੀਏ। ਮਨੁੱਖ ਤਾਂ ਉਨ੍ਹਾਂ ਯਾਤਰਾਵਾਂ ਤੇ ਜਾਂਦੇ ਹਨ। ਇਹ ਜੋ ਰਚਨਾ ਹੈ ਉਨ੍ਹਾਂ ਦੀ ਯਾਤਰਾ ਤੇ ਜਾਂਦੇ ਹਨ, ਵੱਖ - ਵੱਖ ਰਚਨਾ ਹੈ ਨਾ। ਰਚਿਅਤਾ ਨੂੰ ਤਾਂ ਕੋਈ ਵੀ ਜਾਣਦੇ ਹੀ ਨਹੀਂ। ਹੁਣ ਤੁਸੀਂ ਰਚਿਅਤਾ ਬਾਪ ਨੂੰ ਜਾਣਦੇ ਹੋ, ਉਸ ਬਾਪ ਦੀ ਯਾਦ ਵਿੱਚ ਤੁਹਾਨੂੰ ਕਦੀ ਰੁਕਣਾ ਨਹੀਂ ਹੈ। ਤੁਹਾਨੂੰ ਯਾਤਰਾ ਮਿਲੀ ਹੈ ਯਾਦ ਦੀ। ਇਸਨੂੰ ਯਾਦ ਦੀ ਯਾਤਰਾ ਜਾਂ ਪ੍ਰੀਤ ਦੀ ਯਾਤਰਾ ਕਿਹਾ ਜਾਂਦਾ ਹੈ। ਜਿਨ੍ਹਾਂਦੀ ਜ਼ਿਆਦਾ ਪ੍ਰੀਤ ਹੋਵੇਗੀ ਉਹ ਯਾਤਰਾ ਵੀ ਚੰਗੀ ਕਰਣਗੇ। ਜਿਨੀ ਪਿਆਰ ਨਾਲ ਯਾਤਰਾ ਤੇ ਰਹੋਗੇ, ਪਵਿੱਤਰ ਵੀ ਬਣਦੇ ਜਾਵੋਗੇ। ਸ਼ਿਵ ਭਗਵਾਨੁਵਾਚ ਹੈ ਨਾ। ਵਿਨਾਸ਼ ਕਾਲੇ ਵਿਪ੍ਰੀਤ ਬੁੱਧੀ ਅਤੇ ਵਿਨਾਸ਼ ਕਾਲੇ ਪ੍ਰੀਤ ਬੁੱਧੀ। ਤੁਸੀਂ ਬੱਚੇ ਜਾਣਦੇ ਹੋ ਹੁਣ ਵਿਨਾਸ਼ਕਾਲ ਹੈ। ਇਹ ਉਹੀ ਗੀਤਾ ਐਪੀਸੋਡ ਚੱਲ ਰਿਹਾ ਹੈ। ਬਾਬਾ ਨੇ ਸ਼੍ਰੀਕ੍ਰਿਸ਼ਨ ਦੀ ਗੀਤਾ ਅਤੇ ਤ੍ਰਿਮੂਰਤੀ ਸ਼ਿਵ ਦੀ ਗੀਤਾ ਦਾ ਕੰਟ੍ਰਾਸਟ ਵੀ ਦੱਸਿਆ ਹੈ! ਹੁਣ ਗੀਤਾ ਦਾ ਭਗਵਾਨ ਕੌਣ ਹੈ? ਪਰਮਪਿਤਾ ਸ਼ਿਵ ਭਗਵਾਨੁਵਾਚ। ਸਿਰਫ਼ ਸ਼ਿਵ ਅੱਖਰ ਨਹੀਂ ਲਿੱਖਣਾ ਹੈ ਕਿਉਂਕਿ ਸ਼ਿਵ ਨਾਮ ਵੀ ਬਹੁਤਿਆਂ ਦੇ ਹਨ ਇਸਲਈ ਪਰਮਪਿਤਾ ਲਿੱਖਣ ਨਾਲ ਉਹ ਸੁਪ੍ਰੀਮ ਹੋ ਗਿਆ। ਪਰਮਪਿਤਾ ਤਾਂ ਕੋਈ ਆਪਣੇ ਨੂੰ ਕਹਿ ਨਾ ਸਕੇ। ਸੰਨਿਆਸੀ ਲੋਕ ਸ਼ਿਵੋਹਮ ਕਹਿ ਦਿੰਦੇ ਹਨ, ਉਹ ਤਾਂ ਬਾਪ ਨੂੰ ਯਾਦ ਵੀ ਕਰ ਨਾ ਸੱਕਣ। ਬਾਪ ਨੂੰ ਜਾਣਦੇ ਹੀ ਨਹੀਂ। ਬਾਪ ਨਾਲ ਪ੍ਰੀਤ ਹੈ ਹੀ ਨਹੀਂ। ਪ੍ਰੀਤ ਅਤੇ ਵਿਪ੍ਰੀਤ ਇਹ ਪ੍ਰਵ੍ਰਿਤੀ ਮਾਰਗ ਦੇ ਲਈ ਹੈ। ਕੋਈ ਬੱਚਿਆਂ ਦੀ ਬਾਪ ਦੇ ਨਾਲ ਪ੍ਰੀਤ ਬੁੱਧੀ ਹੁੰਦੀ ਹੈ, ਕੋਈ ਦੀ ਵਿਪ੍ਰੀਤ ਬੁੱਧੀ ਵੀ ਹੁੰਦੀ ਹੈ। ਤੁਹਾਡੇ ਵਿੱਚ ਵੀ ਇਵੇਂ ਹਨ। ਬਾਪ ਦੇ ਨਾਲ ਪ੍ਰੀਤ ਉਨ੍ਹਾਂ ਦੀ ਹੈ, ਜੋ ਬਾਪ ਦੀ ਸਰਵਿਸ ਵਿੱਚ ਤੱਤਪਰ ਹਨ। ਬਾਪ ਦੇ ਸਿਵਾਏ ਹੋਰ ਕਿਸੇ ਨਾਲ ਪ੍ਰੀਤ ਹੋ ਨਾ ਸਕੇ। ਸ਼ਿਵਬਾਬਾ ਨੂੰ ਹੀ ਕਹਿੰਦੇ ਹਨ ਬਾਬਾ ਅਸੀਂ ਤਾਂ ਤੁਹਾਡੇ ਮਦਦਗਾਰ ਹਾਂ। ਬ੍ਰਹਮਾ ਦੀ ਇਸ ਵਿੱਚ ਗੱਲ ਹੀ ਨਹੀਂ। ਸ਼ਿਵਬਾਬਾ ਦੇ ਨਾਲ ਜਿਨ੍ਹਾਂ ਆਤਮਾਵਾਂ ਦੀ ਪ੍ਰੀਤ ਹੋਵੇਗੀ ਉਹ ਜ਼ਰੂਰ ਮਦਦਗਾਰ ਹੋਣਗੇ। ਸ਼ਿਵਬਾਬਾ ਦੇ ਨਾਲ ਉਹ ਸਰਵਿਸ ਕਰਦੇ ਰਹਿਣਗੇ। ਪ੍ਰੀਤ ਨਹੀਂ ਹੈ ਤਾਂ ਗੋਇਆ ਵਿਪ੍ਰੀਤ ਹੋ ਜਾਂਦੇ ਹਨ, ਵਿਪ੍ਰੀਤ ਬੁੱਧੀ ਵਿਨਸੰਤੀ। ਜਿਨ੍ਹਾਂ ਦੀ ਬਾਪ ਨਾਲ ਪ੍ਰੀਤ ਹੋਵੇਗੀ ਤਾਂ ਮਦਦਗਾਰ ਵੀ ਬਣਨਗੇ। ਜਿੰਨੀ ਪ੍ਰੀਤ ਉਤਨਾ ਹੀ ਸਰਵਿਸ ਵਿੱਚ ਮਦਦਗਾਰ ਬਣਨਗੇ। ਯਾਦ ਹੀ ਨਹੀਂ ਕਰਦੇ ਤਾਂ ਪ੍ਰੀਤ ਨਹੀਂ ਹੈ। ਫ਼ੇਰ ਦੇਹਧਾਰੀਆਂ ਨਾਲ ਪ੍ਰੀਤ ਹੋ ਜਾਂਦੀ ਹੈ। ਮਨੁੱਖ, ਮਨੁੱਖ ਨੂੰ ਆਪਣੀ ਯਾਦਗ਼ਾਰ ਦੀ ਚੀਜ਼ ਵੀ ਦਿੰਦੇ ਹਨ ਨਾ। ਉਹ ਯਾਦ ਜ਼ਰੂਰ ਆਉਂਦੇ ਹਨ।

ਹੁਣ ਤੁਸੀਂ ਬੱਚਿਆਂ ਨੂੰ ਬਾਪ ਅਵਿਨਾਸ਼ੀ ਗਿਆਨ ਰਤਨਾਂ ਦੀ ਸੌਗਾਤ ਦਿੰਦੇ ਹਨ, ਜਿਸ ਨਾਲ ਤੁਸੀਂ ਰਾਜਾਈ ਪ੍ਰਾਪਤ ਕਰਦੇ ਹੋ। ਅਵਿਨਾਸ਼ੀ ਗਿਆਨ ਰਤਨਾਂ ਦਾ ਦਾਨ ਕਰਦੇ ਹਨ ਤਾਂ ਪ੍ਰੀਤ ਬੁੱਧੀ ਹਨ। ਜਾਣਦੇ ਹਨ ਬਾਬਾ ਸਭਦਾ ਕਲਿਆਣ ਕਰਨ ਆਏ ਹਨ, ਸਾਨੂੰ ਵੀ ਮਦਦਗਾਰ ਬਣਨਾ ਹੈ। ਇਵੇਂ ਪ੍ਰੀਤ ਬੁੱਧੀ ਵਿਜੇੰਤੀ ਹੁੰਦੇ ਹਨ। ਜੋ ਯਾਦ ਹੀ ਨਹੀਂ ਕਰਦੇ ਉਹ ਪ੍ਰੀਤ ਬੁੱਧੀ ਨਹੀਂ। ਬਾਪ ਨਾਲ ਪ੍ਰੀਤ ਹੋਵੇਗੀ, ਯਾਦ ਕਰਣਗੇ ਤਾਂ ਵਿਕਰਮ ਵਿਨਾਸ਼ ਹੋਣਗੇ ਅਤੇ ਦੂਜਿਆਂ ਨੂੰ ਵੀ ਕਲਿਆਣ ਦਾ ਰਸਤਾ ਦੱਸਣਗੇ। ਤੁਸੀਂ ਬ੍ਰਾਹਮਣ ਬੱਚਿਆਂ ਵਿੱਚ ਵੀ ਪ੍ਰੀਤ ਅਤੇ ਵਿਪ੍ਰੀਤ ਦਾ ਮਦਾਰ ਹੈ। ਬਾਪ ਨੂੰ ਜ਼ਿਆਦਾ ਯਾਦ ਕਰਦੇ ਹਨ ਗੋਇਆ ਪ੍ਰੀਤ ਹੈ। ਬਾਪ ਕਹਿੰਦੇ ਹਨ ਮੈਨੂੰ ਨਿਰੰਤਰ ਯਾਦ ਕਰੋ, ਮੇਰੇ ਮਦਦਗਾਰ ਬਣੋ। ਰਚਨਾ ਨੂੰ ਇੱਕ ਰਚਿਅਤਾ ਬਾਪ ਹੀ ਯਾਦ ਰਹਿਣਾ ਚਾਹੀਦਾ। ਕਿਸੇ ਰਚਨਾ ਨੂੰ ਯਾਦ ਨਹੀਂ ਕਰਨਾ ਹੈ। ਦੁਨੀਆਂ ਵਿੱਚ ਤਾਂ ਰਚਿਅਤਾ ਨੂੰ ਕੋਈ ਜਾਣਦੇ ਨਹੀਂ, ਨਾ ਯਾਦ ਕਰਦੇ ਹਨ। ਸੰਨਿਆਸੀ ਲੋਕ ਵੀ ਬ੍ਰਹਮ ਨੂੰ ਯਾਦ ਕਰਦੇ ਹਨ, ਉਹ ਵੀ ਰਚਨਾ ਹੋ ਗਈ। ਰਚਿਅਤਾ ਤਾਂ ਸਭਦਾ ਇੱਕ ਹੀ ਹੈ ਨਾ। ਹੋਰ ਜੋ ਵੀ ਚੀਜ਼ਾਂ ਇਨ੍ਹਾਂ ਅੱਖਾਂ ਨਾਲ ਵੇਖਦੇ ਹੋ ਉਹ ਸਭ ਤਾਂ ਹੈ ਰਚਨਾ। ਜੋ ਨਹੀਂ ਵੇਖਣ ਵਿੱਚ ਆਉਂਦਾ ਹੈ ਉਹ ਹੈ ਰਚਿਅਤਾ ਬਾਪ। ਬ੍ਰਹਮਾ, ਵਿਸ਼ਨੂੰ, ਸ਼ੰਕਰ ਦਾ ਵੀ ਚਿੱਤਰ ਹੈ। ਉਹ ਵੀ ਰਚਨਾ ਹੈ। ਬਾਬਾ ਨੇ ਜੋ ਚਿੱਤਰ ਬਣਾਉਣ ਲਈ ਕਿਹਾ ਹੈ ਉਪਰ ਵਿੱਚ ਲਿਖਣਾ ਹੈ ਪਰਮਪਿਤਾ ਪ੍ਰਮਾਤਮਾ ਤ੍ਰਿਮੂਰਤੀ ਸ਼ਿਵ ਭਗਵਾਨੁਵਾਚ। ਭਾਵੇਂ ਕੋਈ ਆਪਣੇ ਨੂੰ ਭਗਵਾਨ ਕਹਿਣ ਪਰ ਪਰਮਪਿਤਾ ਕਹਿ ਨਾ ਸੱਕਣ। ਤੁਹਾਡਾ ਬੁੱਧੀਯੋਗ ਹੈ ਸ਼ਿਵਬਾਬਾ ਦੇ ਨਾਲ, ਨਾ ਕਿ ਸ਼ਰੀਰ ਦੇ ਨਾਲ। ਬਾਪ ਨੇ ਸਮਝਾਇਆ ਹੈ ਆਪਣੇ ਨੂੰ ਅਸ਼ਰੀਰੀ ਆਤਮਾ ਸਮਝ ਮੈਨੂੰ ਬਾਪ ਨੂੰ ਯਾਦ ਕਰੋ। ਪ੍ਰੀਤ ਅਤੇ ਵਿਪ੍ਰੀਤ ਦਾ ਸਾਰਾ ਮਦਾਰ ਹੈ ਸਰਵਿਸ ਤੇ। ਚੰਗੀ ਪ੍ਰੀਤ ਹੋਵੇਗੀ ਤਾਂ ਬਾਪ ਦੀ ਸਰਵਿਸ ਵੀ ਚੰਗੀ ਕਰਣਗੇ, ਉਦੋਂ ਵਿਜੇੰਤੀ ਕਹੋਗੇ। ਪ੍ਰੀਤ ਨਹੀਂ ਤਾਂ ਸਰਵਿਸ ਵੀ ਨਹੀਂ ਹੋਵੇਗੀ। ਫ਼ੇਰ ਪਦ ਵੀ ਘੱਟ। ਘੱਟ ਪਦ ਨੂੰ ਕਿਹਾ ਜਾਂਦਾ ਹੈ ਉੱਚ ਪਦ ਤੋਂ ਵਿਨਸ਼ੰਤੀ। ਉਵੇਂ ਵਿਨਾਸ਼ ਤਾਂ ਸਭਦਾ ਹੁੰਦਾ ਹੀ ਹੈ, ਪਰ ਇਹ ਖ਼ਾਸ ਪ੍ਰੀਤ ਅਤੇ ਵਿਪ੍ਰੀਤ ਦੀ ਗੱਲ ਹੈ। ਰਚਿਅਤਾ ਬਾਪ ਤਾਂ ਇੱਕ ਹੀ ਹੈ, ਉਨ੍ਹਾਂ ਨੂੰ ਹੀ ਸ਼ਿਵ ਪ੍ਰਮਾਤਮਾਏ ਨਮ: ਕਹਿੰਦੇ ਹਨ। ਸ਼ਿਵਜੇਯੰਤੀ ਵੀ ਮਨਾਉਂਦੇ ਹਨ। ਸ਼ੰਕਰ ਜੇਯੰਤੀ ਕਦੀ ਸੁਣੀ ਨਹੀਂ ਹੈ। ਪ੍ਰਜਾਪਿਤਾ ਬ੍ਰਹਮਾ ਦਾ ਵੀ ਨਾਮ ਬਾਲਾ ਹੈ, ਵਿਸ਼ਨੂੰ ਦੀ ਜੇਯੰਤੀ ਨਹੀਂ ਮਨਾਉਂਦੇ, ਕ੍ਰਿਸ਼ਨ ਦੀ ਮਨਾਉਂਦੇ ਹਨ। ਇਹ ਵੀ ਕਿਸੇ ਨੂੰ ਪਤਾ ਨਹੀਂ - ਕ੍ਰਿਸ਼ਨ ਅਤੇ ਵਿਸ਼ਨੂੰ ਵਿੱਚ ਕੀ ਫ਼ਰਕ ਹੈ? ਮਨੁੱਖਾਂ ਦੀ ਹੈ ਵਿਨਾਸ਼ ਕਾਲੇ ਵਿਪ੍ਰੀਤ ਬੁੱਧੀ। ਤਾਂ ਤੁਹਾਡੇ ਵੀ ਪ੍ਰੀਤ ਅਤੇ ਵਿਪ੍ਰੀਤ ਬੁੱਧੀ ਹੈ ਨਾ। ਬਾਪ ਕਹਿੰਦੇ ਹਨ ਤੁਹਾਡਾ ਇਹ ਰੂਹਾਨੀ ਧੰਧਾ ਤਾਂ ਬਹੁਤ ਚੰਗਾ ਹੈ। ਸਵੇਰੇ ਅਤੇ ਸ਼ਾਮ ਨੂੰ ਇਸ ਸਰਵਿਸ ਵਿੱਚ ਲੱਗ ਜਾਓ। ਸ਼ਾਮ ਦਾ ਵਕ਼ਤ 6 ਤੋਂ 7 ਤੱਕ ਚੰਗਾ ਕਹਿੰਦੇ ਹਨ। ਸਤਿਸੰਗ ਆਦਿ ਵੀ ਸ਼ਾਮ ਨੂੰ ਅਤੇ ਸਵੇਰੇ ਕਰਦੇ ਹਨ। ਰਾਤ ਵਿੱਚ ਤਾਂ ਵਾਯੂਮੰਡਲ ਖ਼ਰਾਬ ਹੋ ਜਾਂਦਾ ਹੈ। ਰਾਤ ਨੂੰ ਸਵੈ ਆਤਮਾ ਸ਼ਾਂਤੀ ਵਿੱਚ ਚਲੀ ਜਾਂਦੀ ਹੈ, ਜਿਸਨੂੰ ਨੀਂਦ ਕਹਿੰਦੇ ਹਨ। ਫ਼ੇਰ ਸਵੇਰੇ ਜਾਗਦੀ ਹੈ। ਕਹਿੰਦੇ ਵੀ ਹਨ ਰਾਮ ਸਿਮਰ ਪ੍ਰਭਾਤ ਮੋਰੇ ਮਨ। ਹੁਣ ਬਾਪ ਬੱਚਿਆਂ ਨੂੰ ਸਮਝਾਉਂਦੇ ਹਨ ਮੈਨੂੰ ਬਾਪ ਨੂੰ ਯਾਦ ਕਰੋ। ਸ਼ਿਵਬਾਬਾ ਜਦੋਂ ਸ਼ਰੀਰ ਵਿੱਚ ਪ੍ਰਵੇਸ਼ ਕਰਨ ਉਦੋਂ ਤਾਂ ਕਹਿਣ ਕਿ ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋ ਜਾਣਗੇ। ਤੁਸੀਂ ਬੱਚੇ ਜਾਣਦੇ ਹੋ ਅਸੀਂ ਕਿੰਨਾ ਬਾਪ ਨੂੰ ਯਾਦ ਕਰਦੇ ਹਾਂ ਅਤੇ ਰੂਹਾਨੀ ਸੇਵਾ ਕਰਦੇ ਹਾਂ। ਸਭ ਨੂੰ ਇਹੀ ਪਰਿਚੈ ਦੇਣਾ ਹੈ - ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ ਤਾਂ ਤੁਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਜਾਵੋਗੇ। ਖਾਦ ਨਿਕਲ ਜਾਵੇਗੀ। ਪ੍ਰੀਤ ਬੁੱਧੀ ਵਿੱਚ ਵੀ ਪਰਸੇਂਟੇਜ ਹੈ। ਬਾਪ ਨਾਲ ਪ੍ਰੀਤ ਨਹੀਂ ਹੈ ਤਾਂ ਜ਼ਰੂਰ ਆਪਣੀ ਦੇਹ ਵਿੱਚ ਪ੍ਰੀਤ ਹੈ ਜਾਂ ਮਿੱਤਰ ਸੰਬੰਧੀਆਂ ਆਦਿ ਨਾਲ ਪ੍ਰੀਤ ਹੈ। ਬਾਪ ਨਾਲ ਪ੍ਰੀਤ ਹੋਵੇਗੀ ਤਾਂ ਸਰਵਿਸ ਵਿੱਚ ਲੱਗ ਜਾਵੋਗੇ। ਬਾਪ ਨਾਲ ਪ੍ਰੀਤ ਨਹੀਂ ਤਾਂ ਸਰਵਿਸ ਵਿੱਚ ਵੀ ਨਹੀਂ ਲੱਗਣਗੇ। ਕਿਸੇ ਨੂੰ ਅਲਫ਼ ਅਤੇ ਬੇ ਦਾ ਰਾਜ਼ ਸਮਝਾਉਣਾ ਤਾਂ ਬਹੁਤ ਸਹਿਜ ਹੈ। ਹੇ ਭਗਵਾਨ, ਹੇ ਪ੍ਰਮਾਤਮਾ ਕਹਿ ਯਾਦ ਕਰਦੇ ਹਨ ਪਰ ਉਨ੍ਹਾਂ ਨੂੰ ਜਾਣਦੇ ਬਿਲਕੁਲ ਨਹੀਂ। ਬਾਬਾ ਨੇ ਸਮਝਾਇਆ ਹੈ ਹਰ ਇੱਕ ਚਿੱਤਰ ਵਿੱਚ ਉਪਰ ਪਰਮਪਿਤਾ ਤ੍ਰਿਮੂਰਤੀ ਸ਼ਿਵ ਭਗਵਾਨੁਵਾਚ ਜ਼ਰੂਰ ਲਿਖਣਾ ਹੈ ਤਾਂ ਕੋਈ ਕੁਝ ਕਹਿ ਨਾ ਸਕੇ। ਹੁਣ ਤੁਸੀਂ ਬੱਚੇ ਆਪਣਾ ਸੈਪਲਿੰਗ ਲਗਾ ਰਹੇ ਹੋ। ਸਭ ਨੂੰ ਰਸਤਾ ਦੱਸੋ ਤਾਂ ਬਾਪ ਤੋਂ ਆਕੇ ਵਰਸਾ ਲਵੋ। ਬਾਪ ਨੂੰ ਜਾਣਦੇ ਹੀ ਨਹੀਂ ਇਸਲਈ ਪ੍ਰੀਤ ਬੁੱਧੀ ਹੈ ਨਹੀਂ। ਪਾਪ ਵੱਧਦੇ - ਵੱਧਦੇ ਇੱਕਦਮ ਤਮੋਪ੍ਰਧਾਨ ਬਣ ਪਏ ਹਨ। ਬਾਪ ਦੇ ਨਾਲ ਪ੍ਰੀਤ ਉਨ੍ਹਾਂ ਦੀ ਹੋਵੇਗੀ ਜੋ ਬਹੁਤ ਯਾਦ ਕਰਣਗੇ। ਉਨ੍ਹਾਂ ਦੀ ਹੀ ਗੋਲਡਨ ਏਜ ਬੁੱਧੀ ਹੋਵੇਗੀ। ਜੇਕਰ ਹੋਰ ਪਾਸੇ ਬੁੱਧੀ ਭਟਕਦੀ ਹੋਵੇਗੀ ਤਾਂ ਤਮੋਪ੍ਰਧਾਨ ਹੀ ਰਹਿਣਗੇ। ਭਾਵੇਂ ਸਾਹਮਣੇ ਬੈਠੇ ਹਨ ਤਾਂ ਵੀ ਪ੍ਰੀਤ ਬੁੱਧੀ ਨਹੀਂ ਕਹਾਂਗੇ ਕਿਉਂਕਿ ਯਾਦ ਹੀ ਨਹੀਂ ਕਰਦੇ ਹਨ। ਪ੍ਰੀਤ ਬੁੱਧੀ ਦੀ ਨਿਸ਼ਾਨੀ ਹੈ ਯਾਦ। ਉਹ ਧਾਰਨਾ ਕਰਣਗੇ, ਹੋਰਾਂ ਤੇ ਵੀ ਰਹਿਮ ਕਰਦੇ ਰਹਿਣਗੇ ਕਿ ਬਾਪ ਨੂੰ ਯਾਦ ਕਰੋ ਤਾਂ ਤੁਸੀ ਪਾਵਨ ਬਣੋਗੇ। ਇਹ ਕਿਸੇ ਨੂੰ ਵੀ ਸਮਝਾਉਣਾ ਬਹੁਤ ਸਹਿਜ ਹੈ। ਬਾਪ ਸਵਰਗ ਦੀ ਬਾਦਸ਼ਾਹੀ ਦਾ ਵਰਸਾ ਬੱਚਿਆਂ ਨੂੰ ਹੀ ਦਿੰਦੇ ਹਨ। ਜ਼ਰੂਰ ਸ਼ਿਵਬਾਬਾ ਆਇਆ ਸੀ ਉਦੋਂ ਤਾਂ ਸ਼ਿਵਜਯੰਤੀ ਵੀ ਮਨਾਉਂਦੇ ਹੈ ਨਾ। ਕ੍ਰਿਸ਼ਨ ਰਾਮ ਆਦਿ ਸਭ ਹੋਕੇ ਗਏ ਹਨ ਉਦੋਂ ਤੋਂ ਮਨਾਉਂਦੇ ਆਉਂਦੇ ਹੈ ਨਾ। ਸ਼ਿਵਬਾਬਾ ਨੂੰ ਵੀ ਯਾਦ ਕਰਦੇ ਹਨ ਕਿਉਂਕਿ ਉਹ ਆਕੇ ਬੱਚਿਆਂ ਨੂੰ ਵਿਸ਼ਵ ਦੀ ਬਾਦਸ਼ਾਹੀ ਦਿੰਦੇ ਹਨ, ਨਵਾਂ ਕੋਈ ਇਨ੍ਹਾਂ ਗੱਲਾਂ ਨੂੰ ਸਮਝ ਨਾ ਸਕੇ। ਭਗਵਾਨ ਕਿਵੇਂ ਆਕੇ ਵਰਸਾ ਦਿੰਦੇ ਹਨ, ਬਿਲਕੁਲ ਹੀ ਪੱਥਰਬੁੱਧੀ ਹਨ। ਯਾਦ ਕਰਨ ਦੀ ਬੁੱਧੀ ਨਹੀਂ। ਬਾਪ ਖ਼ੁਦ ਕਹਿੰਦੇ ਹਨ ਤੁਸੀਂ ਅਲਪਕਾਲ ਦੇ ਆਸ਼ਿਕ ਹੋ। ਮੈਂ ਹੁਣ ਆਇਆ ਹੋਇਆ ਹਾਂ। ਭਗਤੀ ਮਾਰਗ ਵਿੱਚ ਤੁਸੀਂ ਕਿੰਨੇ ਧੱਕੇ ਖਾਂਦੇ ਹੋ। ਪਰ ਭਗਵਾਨ ਤਾਂ ਕਿਸੇ ਨੂੰ ਮਿਲਿਆ ਹੀ ਨਹੀਂ। ਹੁਣ ਤੁਸੀਂ ਬੱਚੇ ਸਮਝਦੇ ਹੋ ਬਾਪ ਭਾਰਤ ਵਿੱਚ ਹੀ ਆਇਆ ਸੀ ਅਤੇ ਮੁਕਤੀ - ਜੀਵਨਮੁਕਤੀ ਦਾ ਰਸਤਾ ਦੱਸਿਆ ਸੀ। ਕ੍ਰਿਸ਼ਨ ਤਾਂ ਇਹ ਰਸਤਾ ਦੱਸਦੇ ਨਹੀਂ। ਭਗਵਾਨ ਨਾਲ ਪ੍ਰੀਤ ਕਿਵੇਂ ਜੁਟੇ ਉਹ ਭਾਰਤਵਾਸੀਆਂ ਨੂੰ ਹੀ ਬਾਪ ਆਕੇ ਸਿਖਾਉਂਦੇ ਹਨ। ਆਉਂਦੇ ਵੀ ਭਾਰਤ ਵਿੱਚ ਹਨ। ਸ਼ਿਵ ਜੇਯੰਤੀ ਮਨਾਉਂਦੇ ਹਨ। ਤੁਸੀਂ ਬੱਚੇ ਜਾਣਦੇ ਹੋ ਉੱਚ ਤੇ ਉੱਚ ਹੈ ਹੀ ਭਗਵਾਨ, ਉਨ੍ਹਾਂ ਦਾ ਨਾਮ ਹੈ ਸ਼ਿਵ ਇਸਲਈ ਤੁਸੀਂ ਲਿੱਖਦੇ ਹੋ ਸ਼ਿਵ ਜੇਯੰਤੀ ਹੀ ਹੀਰੇ ਤੁਲਏ ਹੈ, ਬਾਕੀ ਸਭਦੀ ਜੇਯੰਤੀ ਹੈ ਕੌਡੀ ਵਾਂਗੂੰ। ਇਵੇਂ ਲਿਖਣ ਨਾਲ ਵਿਗੜਦੇ ਹਨ ਇਸਲਈ ਹਰ ਇੱਕ ਚਿੱਤਰ ਵਿੱਚ ਜੇਕਰ ਸ਼ਿਵ ਭਗਵਾਨੁਵਾਚ ਹੋਵੇਗਾ ਤਾਂ ਤੁਸੀਂ ਸੇਫ਼ਟੀ ਵਿੱਚ ਰਹੋਗੇ। ਕੋਈ - ਕੋਈ ਬੱਚੇ ਪੂਰਾ ਨਹੀਂ ਸਮਝਦੇ ਹਨ ਤਾਂ ਨਾਰਾਜ਼ ਹੋ ਜਾਂਦੇ ਹਨ। ਮਾਇਆ ਦੀ ਗ੍ਰਹਿਚਾਰੀ ਪਹਿਲਾ ਵਾਰ ਬੁੱਧੀ ਤੇ ਹੀ ਕਰਦੀ ਹੈ। ਬਾਪ ਨਾਲ ਹੀ ਬੁੱਧੀਯੋਗ ਤੋੜ ਦਿੰਦੀ ਹੈ, ਜਿਸ ਨਾਲ ਇੱਕਦਮ ਉਪਰ ਤੋਂ ਥੱਲੇ ਡਿੱਗ ਜਾਂਦੇ ਹਨ। ਦੇਹਧਾਰਿਆ ਨਾਲ ਬੁੱਧੀਯੋਗ ਅਟਕ ਪੈਂਦਾ ਹੈ ਤਾਂ ਬਾਪ ਤੋਂ ਵਿਪ੍ਰੀਤ ਹੋਏ ਨਾ। ਤੁਹਾਨੂੰ ਪ੍ਰੀਤ ਰੱਖਣੀ ਹੈ ਇੱਕ ਵਚਿੱਤਰ ਵਿਦੇਹੀ ਬਾਪ ਨਾਲ। ਦੇਹਧਾਰੀ ਨਾਲ ਪ੍ਰੀਤ ਰੱਖਣਾ ਨੁਕਸਾਨਕਾਰਕ ਹੈ। ਬੁੱਧੀ ਉਪਰ ਤੋਂ ਟੁੱਟਦੀ ਹੈ ਤਾਂ ਥੱਲੇ ਡਿੱਗ ਪੈਂਦੇ ਹਨ। ਭਾਵੇਂ ਇਹ ਅਨਾਦਿ ਬਣਿਆ ਬਣਾਇਆ ਡਰਾਮਾ ਹੈ ਫ਼ੇਰ ਵੀ ਸਮਝਾਉਣਗੇ ਤਾਂ ਸਹੀ ਨਾ। ਵਿਪ੍ਰੀਤ ਬੁੱਧੀ ਤੋਂ ਤਾਂ ਜਿਵੇਂ ਬਦਬੂ ਆਉਂਦੀ ਹੈ, ਨਾਮ - ਰੂਪ ਵਿੱਚ ਫਸਣ ਦੀ। ਨਹੀਂ ਤਾਂ ਸਰਵਿਸ ਵਿੱਚ ਖੜਾ ਹੋ ਜਾਣਾ ਚਾਹੀਦਾ। ਬਾਬਾ ਨੇ ਕਲ ਵੀ ਚੰਗੀ ਤਰ੍ਹਾਂ ਸਮਝਾਇਆ - ਮੁੱਖ ਗੱਲ ਹੀ ਹੈ ਗੀਤਾ ਦਾ ਭਗਵਾਨ ਕੌਣ? ਇਸ ਵਿੱਚ ਹੀ ਤੁਹਾਡੀ ਵਿਜੈ ਹੋਣੀ ਹੈ। ਤੁਸੀਂ ਪੁੱਛਦੇ ਹੋ ਕਿ ਗੀਤਾ ਦਾ ਭਗਵਾਨ ਸ਼ਿਵ ਜਾਂ ਸ਼੍ਰੀਕ੍ਰਿਸ਼ਨ? ਸੁੱਖ ਦੇਣ ਵਾਲਾ ਤਾਂ ਸ਼ਿਵ ਹੈ ਤਾਂ ਉਨ੍ਹਾਂ ਨੂੰ ਵੋਟ ਦੇਣਾ ਚਾਹੀਦਾ। ਉਨ੍ਹਾਂ ਦੀ ਹੀ ਮਹਿਮਾ ਹੈ। ਹੁਣ ਵੋਟ ਦਵੋ ਗੀਤਾ ਦਾ ਭਗਵਾਨ ਕੌਣ? ਸ਼ਿਵ ਨੂੰ ਵੋਟ ਦੇਣ ਵਾਲੇ ਨੂੰ ਕਹਾਂਗੇ ਪ੍ਰੀਤ ਬੁੱਧੀ। ਇਹ ਤਾਂ ਬਹੁਤ ਭਾਰੀ ਇਲੈਕਸ਼ਨ ਹੈ। ਇਹ ਸਭ ਯੁਕਤੀਆਂ ਉਨ੍ਹਾਂ ਦੀ ਬੁੱਧੀ ਵਿੱਚ ਆਉਣਗੀਆਂ ਜੋ ਸਾਰਾ ਦਿਨ ਵਿਚਾਰ ਸਾਗਰ ਮੰਥਨ ਕਰਦੇ ਹੋਣਗੇ।

ਕੋਈ ਬੱਚੇ ਤੁਰਦੇ - ਤੁਰਦੇ ਰੁੱਸ ਪੈਂਦੇ ਹਨ। ਹੁਣ ਵੇਖੋ ਤਾਂ ਪ੍ਰੀਤ ਹੈ, ਹੁਣ ਵੇਖੋ ਤਾਂ ਪ੍ਰੀਤ ਟੁੱਟ ਪੈਂਦੀ, ਰੁੱਸ ਜਾਂਦੇ ਹਨ। ਕਿਸੇ ਗੱਲ ਤੋਂ ਵਿਗੜੇ ਤਾਂ ਕਦੀ ਯਾਦ ਵੀ ਨਹੀਂ ਕਰਣਗੇ। ਚਿੱਠੀ ਵੀ ਨਹੀਂ ਲਿਖਣਗੇ। ਗੋਇਆ ਪ੍ਰੀਤ ਨਹੀਂ ਹੈ। ਤਾਂ ਬਾਬਾ ਵੀ 6-8 ਮਹੀਨੇ ਚਿੱਠੀ ਨਹੀਂ ਲਿਖਣਗੇ। ਬਾਬਾ ਕਾਲਾਂ ਦਾ ਕਾਲ ਵੀ ਹੈ ਨਾ! ਨਾਲ ਧਰਮਰਾਜ ਵੀ ਹੈ। ਬਾਪ ਨੂੰ ਯਾਦ ਕਰਨ ਦੀ ਫ਼ੁਰਸਤ ਨਹੀਂ ਤਾਂ ਤੁਸੀਂ ਕੀ ਪਦ ਪਾਵੋਗੇ। ਪਦ ਭ੍ਰਿਸ਼ਟ ਹੋ ਜਾਣਗੇ। ਸ਼ੁਰੂ ਵਿੱਚ ਬਾਬਾ ਨੇ ਬੜੀ ਯੁਕਤੀ ਨਾਲ ਪਦ ਦੱਸੇ ਸੀ। ਹੁਣ ਤਾਂ ਉਹ ਹਨ ਥੋੜ੍ਹੇਹੀ। ਹੁਣ ਤਾਂ ਫ਼ੇਰ ਤੋਂ ਮਾਲਾ ਬਣਨੀ ਹੈ। ਸਰਵਿਸਏਬੁਲ ਦੀ ਤਾਂ ਬਾਬਾ ਵੀ ਮਹਿਮਾ ਕਰਦੇ ਰਹਿਣਗੇ। ਜੋ ਖ਼ੁਦ ਬਾਦਸ਼ਾਹ ਬਣਦੇ ਹਨ ਤਾਂ ਕਹੋਗੇ ਸਾਡੇ ਹਮਜਿਨਸ ਵੀ ਬਣੋ। ਇਹ ਵੀ ਸਾਡੇ ਮਿਸਲ ਰਾਜ ਕਰਨ। ਰਾਜਾ ਨੂੰ ਅੰਨ ਦਾਤਾ, ਮਾਤ ਪਿਤਾ ਕਹਿੰਦੇ ਹਨ। ਹੁਣ ਮਾਤਾ ਤਾਂ ਹੈ ਜਗਤ ਅੰਬਾ, ਉਨ੍ਹਾਂ ਦੁਆਰਾ ਤੁਹਾਨੂੰ ਸੁੱਖ ਘਨੇਰੇ ਮਿਲਦੇ ਹਨ। ਤੁਹਾਨੂੰ ਪੁਰਸ਼ਾਰਥ ਨਾਲ ਉੱਚ ਪਦ ਪਾਉਣਾ ਹੈ। ਦਿਨ - ਪ੍ਰਤੀਦਿਨ ਤੁਸੀ ਬੱਚਿਆਂ ਨੂੰ ਪਤਾ ਹੁੰਦਾ ਜਾਵੇਗਾ - ਕੌਣ - ਕੌਣ ਕੀ ਬਣੇਗਾ? ਸਰਵਿਸ ਕਰੋਗੇ ਤਾਂ ਬਾਪ ਵੀ ਉਨ੍ਹਾਂ ਨੂੰ ਯਾਦ ਕਰਣਗੇ। ਸਰਵਿਸ ਹੀ ਨਹੀਂ ਕਰਦੇ ਤਾਂ ਬਾਪ ਯਾਦ ਕਿਉਂ ਕਰਨ! ਬਾਪ ਯਾਦ ਉਨ੍ਹਾਂ ਬੱਚਿਆਂ ਨੂੰ ਕਰਣਗੇ ਜੋ ਪ੍ਰੀਤ ਬੁੱਧੀ ਹੋਣਗੇ।

ਇਹ ਵੀ ਬਾਬਾ ਨੇ ਸਮਝਾਇਆ - ਕਿਸੇ ਦੀ ਦਿੱਤੀ ਚੀਜ਼ ਪਾਵੋਗੇ ਤਾਂ ਉਨ੍ਹਾਂ ਦੀ ਯਾਦ ਜ਼ਰੂਰ ਆਵੇਗੀ। ਬਾਬਾ ਦੇ ਭੰਡਾਰੇ ਤੋਂ ਲਵੋਗੇ ਤਾਂ ਸ਼ਿਵਬਾਬਾ ਹੀ ਯਾਦ ਆਵੇਗਾ। ਬਾਬਾ ਖ਼ੁਦ ਅਨੁਭਵ ਦੱਸਦੇ ਹਨ। ਯਾਦ ਜ਼ਰੂਰ ਪੈਂਦੀ ਹੈ ਇਸਲਈ ਕਿਸੇ ਦੀ ਵੀ ਦਿੱਤੀ ਚੀਜ਼ ਰੱਖਣੀ ਨਹੀਂ ਚਾਹੀਦੀ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇੱਕ ਵਿਦੇਹੀ ਵਚਿੱਤਰ ਬਾਪ ਨਾਲ ਦਿਲ ਦੀ ਸੱਚੀ ਪ੍ਰੀਤ ਰੱਖਣੀ ਹੈ। ਸਦਾ ਧਿਆਨ ਰਹੇ - ਮਾਇਆ ਦੀ ਗ੍ਰਹਿਚਾਰੀ ਕਦੀ ਬੁੱਧੀ ਤੇ ਵਾਰ ਨਾ ਕਰ ਦਵੇ।

2. ਕਦੀ ਵੀ ਬਾਪ ਤੋਂ ਰੁੱਸਣਾ ਨਹੀਂ ਹੈ। ਸਰਵਿਸੇਬੁਲ ਬਣ ਆਪਣਾ ਭਵਿੱਖ ਉੱਚ ਬਣਾਉਣਾ ਹੈ। ਕਿਸੇ ਦੀ ਦਿੱਤੀ ਹੋਈ ਚੀਜ਼ ਆਪਣੇ ਕੋਲ ਨਹੀਂ ਰੱਖਣੀ ਹੈ।

ਵਰਦਾਨ:-
ਸ਼ੁੱਧੀ ਦੀ ਵਿਧੀ ਦ੍ਵਾਰਾ ਕਿਲ੍ਹੇ ਨੂੰ ਮਜ਼ਬੂਤ ਕਰਨ ਵਾਲੇ ਸਦਾ ਵਿਜੇਈ ਅਤੇ ਨਿਰਵਿਘਨ ਭਵ।

ਇਸ ਕਿਲ੍ਹੇ ਵਿਚ ਹਰ ਆਤਮਾ ਸਦਾ ਵਿਜੇਈ ਅਤੇ ਨਿਰਵਿਘਨ ਬਣ ਜਾਵੇ ਇਸ ਦੇ ਲਈ ਵਿਸ਼ੇਸ਼ ਟਾਇਮ ਤੇ ਚਾਰੋਂ ਪਾਸੇ ਇੱਕਠੇ ਯੋਗ ਦੇ ਪ੍ਰੋਗ੍ਰਾਮ ਰੱਖੋ। ਫਿਰ ਕੋਈ ਵੀ ਇਸ ਤਾਰ ਨੂੰ ਕੱਟ ਨਹੀਂ ਸਕੇਗਾ ਕਿਉਂਕਿ ਜਿੰਨੀ ਸੇਵਾ ਵਧਾਉਂਦੇ ਜਾਵੋਗੇ ਉਨਾਂ ਹੀ ਮਾਇਆ ਆਪਣਾ ਬਣਾਉਣ ਦੀ ਕੋਸ਼ਿਸ਼ ਵੀ ਕਰੇਗੀ ਇਸਲਈ ਜਿਵੇਂ ਕੋਈ ਵੀ ਕੰਮ ਸ਼ੁਰੂ ਕਰਦੇ ਸਮੇਂ ਸ਼ੁੱਧੀ ਦੀਆਂ ਵਿਧੀਆਂ ਅਪਣਾਉਂਦੇ ਹੋ, ਇਵੇਂ ਸੰਗਠਿਤ ਰੂਪ ਵਿਚ ਤੁਸੀ ਸਰਵ ਸ੍ਰੇਸ਼ਠ ਆਤਮਾਵਾਂ ਦਾ ਇਕ ਹੀ ਸ਼ੁੱਧ ਸੰਕਲਪ ਹੋਵੇ - ਵਿਜੇਈ, ਇਹ ਹੈ ਸ਼ੁੱਧੀ ਦੀ ਵਿਧੀ - ਜਿਸ ਨਾਲ ਕਿਲ੍ਹਾ ਮਜ਼ਬੂਤ ਹੋ ਜਾਵੇਗਾ।

ਸਲੋਗਨ:-
ਯੁਕਤੀਯੁਕਤ ਅਤੇ ਅਸਲ ਸੇਵਾ ਦਾ ਪ੍ਰਤੱਖਫਲ ਹੈ ਖੁਸ਼ੀ।

ਅਵਿਅਕਤ ਇਸ਼ਾਰੇ - ਸਤਿਅਤਾ ਅਤੇ ਸਭਿਅਤਾ ਰੂਪੀ ਕਲਚਰ ਨੂੰ ਅਪਣਾਓ।

ਬ੍ਰਾਹਮਣ ਜੀਵਨ ਵਿਚ ਫਸਟ ਨੰਬਰ ਦੀ ਕਲਚਰ ਹੈ "ਸਤਿਅਤਾ ਅਤੇ ਸਭਿਅਤਾ" ਤਾਂ ਹਰ ਇੱਕ ਦੇ ਚਿਹਰੇ ਅਤੇ ਚਲਣ ਵਿਚ ਇਹ ਬ੍ਰਾਹਮਣ ਕਲਚਰ ਪ੍ਰਤੱਖ ਹੋਵੇ। ਹਰ ਬ੍ਰਾਹਮਣ ਮੁਸਕਰਾਉਂਦਾ ਹੋਇਆ ਹਰ ਇਕ ਦੇ ਸੰਪਰਕ ਵਿਚ ਆਵੇ। ਕੋਈ ਕਿਵੇਂ ਦਾ ਹੋਵੇ ਤੁਸੀਂ ਇਹ ਆਪਣਾ ਕਲਚਰ ਕਦੇ ਨਹੀਂ ਛੱਡੋ ਤਾਂ ਸਹਿਜ ਪਰਮਾਤਮ ਪ੍ਰਤੱਖਤਾ ਦੇ ਨਿਮਿਤ ਬਣ ਜਾਵੋਗੇ।