01.04.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ - ਬਾਪ ਨਾਲੇਜਫੁਲ ਹੈ, ਉਨ੍ਹਾਂ ਨੂੰ ਜਾਨੀ ਜਾਨਣਹਾਰ ਕਹਿਣਾ, ਇਹ ਉਲਟੀ ਮਹਿਮਾ ਹੈ, ਬਾਪ ਆਉਂਦੇ ਹੀ ਹਨ ਤੁਹਾਨੂੰ ਪਤਿਤ ਤੋਂ ਪਾਵਨ ਬਣਾਉਣ"

ਪ੍ਰਸ਼ਨ:-
ਬਾਪ ਦੇ ਨਾਲ - ਨਾਲ ਸਭ ਤੋਂ ਜਿਆਦਾ ਮਹਿਮਾ ਹੋਰ ਕਿਸ ਦੀ ਹੈ ਅਤੇ ਕਿਵੇਂ?

ਉੱਤਰ:-
1. ਬਾਪ ਦੇ ਨਾਲ ਭਾਰਤ ਦੀ ਮਹਿਮਾ ਵੀ ਬਹੁਤ ਹੈ। ਭਾਰਤ ਹੀ ਅਵਿਨਾਸ਼ੀ ਖੰਡ ਹੈ। ਭਾਰਤ ਹੀ ਸਵਰਗ ਬਣਦਾ ਹੈ। ਬਾਪ ਨੇ ਭਾਰਤ ਵਾਸੀਆਂ ਨੂੰ ਹੀ ਧਨਵਾਨ, ਸੁਖੀ ਅਤੇ ਪਵਿੱਤਰ ਬਣਾਇਆ ਹੈ। 2. ਗੀਤਾ ਦੀ ਵੀ ਅਪਰੰਪਾਰ ਮਹਿਮਾ ਹੈ, ਸਰਵ ਸ਼ਾਸ਼ਤਰਮਈ ਸ਼੍ਰੋਮਣੀ ਗੀਤਾ ਹੈ। 3. ਤੁਸੀ ਚੇਤੰਨ ਗਿਆਨ ਗੰਗਾਵਾਂ ਦੀ ਵੀ ਬਹੁਤ ਮਹਿਮਾ ਹੈ। ਤੁਸੀ ਡਾਇਰੈਕਟ ਗਿਆਨ ਸਾਗਰ ਤੋਂ ਨਿੱਕਲੀ ਹੋ।

ਓਮ ਸ਼ਾਂਤੀ
ਓਮ ਸ਼ਾਂਤੀ ਤਾਂ ਨਵੇਂ ਅਤੇ ਪੁਰਾਣੇ ਬੱਚਿਆਂ ਨੇ ਸਮਝਿਆ ਹੈ। ਤੁਸੀ ਬੱਚੇ ਜਾਣ ਗਏ ਹੋ ਅਸੀਂ ਸਭ ਆਤਮਾਵਾਂ ਪਰਮਾਤਮਾ ਦੀ ਸੰਤਾਨ ਹਾਂ। ਪਰਮਾਤਮਾ ਉੱਚ ਤੇ ਉੱਚ ਅਤੇ ਬਹੁਤ ਪਿਆਰੇ ਤੇ ਪਿਆਰਾ ਸਭ ਦਾ ਮਸ਼ੂਕ ਹੈ। ਬੱਚਿਆਂ ਨੂੰ ਗਿਆਨ ਅਤੇ ਭਗਤੀ ਦਾ ਰਾਜ਼ ਤੇ ਸਮਝਾਇਆ ਹੈ, ਗਿਆਨ ਮਾਨਾ ਦਿਨ ਸਤਿਯੁਗ - ਤ੍ਰੇਤਾ, ਭਗਤੀ ਮਾਨਾ ਰਾਤ ਦਵਾਪਰ ਕਲਯੁਗ। ਭਾਰਤ ਦੀ ਹੀ ਗੱਲ ਹੈ। ਪਹਿਲੇ - ਪਹਿਲੇ ਤੁਸੀ ਭਾਰਤਵਾਸੀ ਆਉਂਦੇ ਹੋ। 84 ਦਾ ਚਕ੍ਰ ਵੀ ਤੁਸੀ ਭਾਰਤ ਵਾਸੀਆਂ ਦੇ ਲਈ ਹੈ। ਭਾਰਤ ਹੀ ਅਵਿਨਾਸ਼ੀ ਖੰਡ ਹੈ। ਭਾਰਤ ਖੰਡ ਹੀ ਸਵਰਗ ਬਣਦਾ ਹੈ, ਹੋਰ ਖੰਡ ਸਵਰਗ ਨਹੀਂ ਬਣਦਾ। ਬੱਚਿਆਂ ਨੂੰ ਸਮਝਾਇਆ ਗਿਆ ਹੈ ਨਵੀਂ ਦੁਨੀਆਂ ਸਤਿਯੁਗ ਵਿਚ ਭਾਰਤ ਹੀ ਹੁੰਦਾ ਹੈ। ਭਾਰਤ ਹੀ ਸਵਰਗ ਕਹਾਉਂਦਾ ਹੈ। ਭਾਰਤਵਾਸੀ ਹੀ ਫਿਰ 84 ਜਨਮ ਲੈਂਦੇ ਹਨ, ਨਰਕਵਾਸੀ ਬਣਦੇ ਹਨ। ਉਹ ਹੀ ਫਿਰ ਸਵਰਗਵਾਸੀ ਬਣਨਗੇ। ਇਸ ਵੇਲੇ ਸਾਰੇ ਨਰਕਵਾਸੀ ਹਨ ਫਿਰ ਵੀ ਹੋਰ ਸਾਰੇ ਖੰਡ ਵਿਨਾਸ਼ ਹੋ ਬਾਕੀ ਭਾਰਤ ਰਹੇਗਾ। ਭਾਰਤ ਖੰਡ ਦੀ ਮਹਿਮਾ ਅਪਰੰਪਾਰ ਹੈ। ਭਾਰਤ ਵਿਚ ਹੀ ਬਾਪ ਆਕੇ ਤੁਹਾਨੂੰ ਰਾਜਯੋਗ ਸਿਖਾਉਂਦੇ ਹਨ। ਇਹ ਗੀਤਾ ਦਾ ਪੁਰਸ਼ੋਤਮ ਸੰਗਮ੍ਯੁਗ ਹੈ। ਭਾਰਤ ਹੀ ਫਿਰ ਪੁਰਸ਼ੋਤਮ ਬਣਨ ਦਾ ਹੈ। ਹੁਣ ਉਹ ਆਦਿ ਸਨਾਤਨ ਦੇਵੀ - ਦੇਵਤਾ ਧਰਮ ਵੀ ਨਹੀਂ ਹੈ, ਰਾਜ ਵੀ ਨਹੀਂ ਹੈ ਤਾਂ ਉਹ ਯੁੱਗ ਨਹੀਂ ਹੈ। ਤੁਸੀ ਬੱਚੇ ਜਾਣਦੇ ਹੋ ਵਰਲਡ ਆਲਮਾਇਟੀ ਅਥਾਰਟੀ ਇੱਕ ਭਗਵਾਨ ਨੂੰ ਹੀ ਕਿਹਾ ਜਾਂਦਾ ਹੈ। ਭਾਰਤਵਾਸੀ ਇਹ ਬਹੁਤ ਭੁੱਲ ਕਰਦੇ ਇਹ ਜੋ ਕਹਿੰਦੇ ਹਨ ਉਹ ਅੰਤਰਯਾਮੀ ਹੈ। ਸਭ ਦੇ ਅੰਦਰ ਨੂੰ ਉਹ ਜਾਣਦੇ ਹਨ। ਬਾਪ ਕਹਿੰਦੇ ਹਨ ਮੈਂ ਕਿਸੇ ਦੇ ਅੰਦਰ ਨੂੰ ਵੀ ਨਹੀਂ ਜਾਣਦਾ ਹਾਂ। ਮੇਰਾ ਤੇ ਕੰਮ ਹੀ ਹੈ ਪਤਿਤਾਂ ਨੂੰ ਪਾਵਨ ਬਣਾਉਣਾ। ਬਹੁਤ ਕਹਿੰਦੇ ਹਨ ਸ਼ਿਵਬਾਬਾ ਤੁਸੀ ਤੇ ਅੰਤਰਯਾਮੀ ਹੋ। ਬਾਬਾ ਕਹਿੰਦੇ ਹਨ ਮੈਂ ਹਾਂ ਨਹੀਂ ਮੈਂ ਕਿਸੇ ਦੇ ਵੀ ਦਿਲ ਨੂੰ ਨਹੀਂ ਜਾਣਦਾ ਹਾਂ। ਮੈਂ ਤੇ ਸਿਰਫ ਆਕੇ ਪਤਿਤਾਂ ਨੂੰ ਪਾਵਨ ਬਣਾਉਂਦਾ ਹਾਂ। ਮੈਨੂੰ ਬੁਲਾਉਂਦੇ ਹੀ ਪਤਿਤ ਦੁਨੀਆਂ ਵਿੱਚ ਹਨ। ਅਤੇ ਮੈਂ ਇੱਕ ਹੀ ਵਾਰ ਆਉਂਦਾ ਹਾਂ ਜਦੋਂ ਕਿ ਪੁਰਾਣੀ ਦੁਨੀਆ ਨੂੰ ਨਵਾਂ ਬਣਾਉਣਾ ਹੈ। ਮਨੁੱਖ ਨੂੰ ਇਹ ਪਤਾ ਨਹੀਂ ਹੈ ਕਿ ਇਹ ਜੋ ਦੁਨੀਆ ਹੈ ਉਹ ਨਵੀ ਤੋਂ ਪੁਰਾਣੀ, ਪੁਰਾਣੀ ਤੋਂ ਨਵੀਂ ਕਦੋਂ ਹੁੰਦੀ ਹੈ? ਹਰ ਚੀਜ ਨਵੀਂ ਤੋਂ ਪੁਰਾਣੀ ਸਤੋ, ਰਜੋ, ਤਮੋ ਵਿਚ ਜਰੂਰ ਆਉਂਦੀ ਹੈ। ਮਨੁੱਖ ਵੀ ਅਜਿਹੇ ਹੁੰਦੇ ਹਨ। ਬਾਲਕ ਸਤੋਪ੍ਰਧਾਨ ਹਨ ਫਿਰ ਯੁਵਾ ਹੁੰਦੇ ਹਨ ਫਿਰ ਬ੍ਰਿਧ ਹੁੰਦੇ ਹਨ ਮਤਲਬ ਰਜੋ, ਤਮੋ ਵਿਚ ਆਉਂਦੇ ਹਨ। ਬੁੱਢਾ ਸ਼ਰੀਰ ਹੁੰਦਾ ਹੈ ਤਾਂ ਉਹ ਛੱਡਕੇ ਫਿਰ ਬੱਚਾ ਬਣੇਗਾ। ਬੱਚੇ ਜਾਣਦੇ ਹਨ ਨਵੀਂ ਦੁਨੀਆ ਵਿਚ ਭਾਰਤ ਕਿੰਨਾਂ ਉੱਚਾ ਸੀ। ਭਾਰਤ ਦੀ ਮਹਿਮਾ ਅਪਰੰਪਾਰ ਹੈ। ਇਤਨਾ ਸੁਖੀ, ਧਨਵਾਨ, ਪਵਿੱਤਰ ਹੋਰ ਕੋਈ ਖੰਡ ਹੈ ਨਹੀਂ। ਫਿਰ ਸਤੋਪ੍ਰਧਾਨ ਬਣਾਉਣ ਬਾਪ ਆਏ ਹਨ। ਸਤੋਪ੍ਰਧਾਨ ਦੁਨੀਆ ਦੀ ਸਥਾਪਨਾ ਹੋ ਰਹੀ ਹੈ। ਤ੍ਰਿਮੂਰਤੀ, ਬ੍ਰਹਮਾ , ਵਿਸ਼ਣੂ, ਸ਼ੰਕਰ ਨੂੰ ਕ੍ਰੀਏਟ ਕਿਸ ਨੇ ਕੀਤਾ? ਉੱਚ ਤੇ ਉੱਚ ਤੇ ਸ਼ਿਵ ਹਨ। ਕਹਿੰਦੇ ਹਨ ਤ੍ਰਿਮੂਰਤੀ ਬ੍ਰਹਮਾ, ਅਰਥ ਤੇ ਸਮਝਦੇ ਨਹੀਂ। ਅਸਲ ਵਿੱਚ ਕਹਿਣਾ ਚਾਹੀਦਾ ਹੈ ਤ੍ਰਿਮੂਰਤੀ ਸ਼ਿਵ, ਨਾ ਕਿ ਬ੍ਰਹਮਾ। ਹੁਣ ਗਾਉਂਦੇ ਹਨ ਦੇਵ - ਦੇਵ ਮਹਾਦੇਵ। ਸ਼ੰਕਰ ਨੂੰ ਉੱਚ ਰੱਖਦੇ ਹਨ ਤਾਂ ਤ੍ਰਿਮੂਰਤੀ ਸ਼ੰਕਰ ਕਹਿਣ ਨਾ। ਫਿਰ ਤ੍ਰਿਮੂਰਤੀ ਬ੍ਰਹਮਾ ਕਿਉਂ ਕਹਿੰਦੇ? ਸ਼ਿਵ ਹੈ ਰਚਿਯਤਾ। ਗਾਉਂਦੇ ਵੀ ਹਨ ਪਰਮਪਿਤਾ ਪਰਮਾਤਮਾ ਬ੍ਰਹਮਾ ਦ੍ਵਾਰਾ ਸਥਾਪਨਾ ਕਰਵਾਉਂਦੇ ਹਨ ਬ੍ਰਾਹਮਣਾਂ ਦੀ। ਭਗਤੀ ਮਾਰਗ ਵਿਚ ਨਾਲੇਜਫੁੱਲ ਬਾਪ ਨੂੰ ਜਾਨੀ - ਜਾਨਣਹਾਰ ਕਹਿ ਦਿੰਦੇ ਹਨ, ਹੁਣ ਉਹ ਮਹਿਮਾ ਅਰਥ ਸਹਿਤ ਨਹੀਂ ਹੈ। ਤੁਸੀ ਬੱਚੇ ਜਾਣਦੇ ਹੋ ਬਾਪ ਦ੍ਵਾਰਾ ਸਾਨੂੰ ਵਰਸਾ ਮਿਲਦਾ ਹੈ, ਉਹ ਖੁਦ ਸਾਨੂੰ ਬ੍ਰਹਾਮਣਾਂ ਨੂੰ ਪੜਾਉਂਦੇ ਹਨ ਕਿਉਂਕਿ ਉਹ ਬਾਪ ਵੀ ਹੀ, ਸੁਪਰੀਮ ਟੀਚਰ ਵੀ ਹੀ, ਵਰਲਡ ਦੀ ਹਿਸਟਰੀ - ਜਾਗ੍ਰਾਫੀ ਕਿਵੇਂ ਚਕ੍ਰ ਲਗਾਉਂਦੀ ਹੈ, ਇਹ ਵੀ ਸਮਝਾਉਂਦੇ ਹਨ, ਉਹ ਹੀ ਨਾਲੇਜਫੁਲ ਹਨ। ਬਾਕੀ ਇਵੇਂ ਨਹੀਂ ਉਹ ਜਾਨੀ ਜਾਨਣਹਾਰ ਹੈ। ਇਹ ਭੁੱਲ ਹੈ। ਮੈਂ ਤੇ ਸਿਰਫ ਆਕੇ ਪਤਿਤਾਂ ਨੂੰ ਪਾਵਨ ਬਣਾਉਂਦਾ ਹਾ, 21 ਜਨਮ ਦੇ ਲਈ ਰਾਜ - ਭਾਗ ਦਿੰਦਾ ਹਾਂ। ਭਗਤੀ ਮਾਰਗ ਵਿਚ ਹੈ ਅਲਪਕਾਲ ਦਾ ਸੁਖ, ਜਿਸ ਨੂੰ ਸੰਨਿਆਸੀ, ਹਠਯੋਗੀ ਜਾਣਦੇ ਹੀ ਨਹੀਂ। ਬ੍ਰਹਮਾ ਨੂੰ ਯਾਦ ਕਰਦੇ ਹਨ। ਹੁਣ ਬ੍ਰਹਮਾ ਤਾਂ ਭਗਵਾਨ ਨਹੀਂ। ਭਗਵਾਨ ਤਾਂ ਇੱਕ ਨਿਰਾਕਾਰ ਸ਼ਿਵ ਹੈ, ਜੋ ਸਰਵ ਆਤਮਾਵਾਂ ਦਾ ਬਾਪ ਹੈ। ਸਾਡਾ ਆਤਮਾਵਾਂ ਦੇ ਰਹਿਣ ਦਾ ਸਥਾਨ ਬ੍ਰਹਮੰਡ ਸਵੀਟ ਹੋਮ ਹੈ ਉਥੋਂ ਤੋਂ ਅਸੀ ਆਤਮਾਵਾਂ ਇੱਥੇ ਪਾਰਟ ਵਜਾਉਣ ਆਉਂਦੀਆਂ ਹਾਂ। ਆਤਮਾ ਕਹਿੰਦੀ ਹੈ ਅਸੀਂ ਇੱਕ ਸ਼ਰੀਰ ਛੱਡ ਦੂਜਾ - ਤੀਜਾ ਲੈਂਦੀ ਹਾਂ। 84 ਜਨਮ ਵੀ ਭਾਰਤਵਾਸੀਆਂ ਦੇ ਹੀ ਹਨ, ਜਿਨ੍ਹਾਂ ਨੇ ਬਹੁਤ ਭਗਤੀ ਕੀਤੀ ਹੈ ਉਹ ਹੀ ਫਿਰ ਗਿਆਨ ਵੀ ਜਿਆਦਾ ਲੈਣਗੇ। ਬਾਪ ਕਹਿੰਦੇ ਹਨ ਗ੍ਰਹਿਸਤ ਵਿਵਹਾਰ ਵਿਚ ਭਾਵੇਂ ਰਹੋ ਪਰ ਸ਼੍ਰੀਮਤ ਤੇ ਚੱਲੋ। ਤੁਸੀਂ ਸਭ ਆਤਮਾਵਾਂ ਆਸ਼ਿਕ ਹੋ ਇੱਕ ਪਰਮਾਤਮਾ ਮਸ਼ੂਕ ਦੀ। ਭਗਤੀ ਮਾਰਗ ਤੋਂ ਲੈਕੇ ਤੁਸੀ ਯਾਦ ਕਰਦੇ ਆਏ ਹੋ। ਆਤਮਾ ਬਾਪ ਨੂੰ ਯਾਦ ਕਰਦੀ ਹੈ। ਇਹ ਹੈ ਹੀ ਦੁਖਧਾਮ। ਅਸੀਂ ਆਤਮਾਵਾਂ ਅਸਲ ਸ਼ਾਂਤੀਧਾਮ ਦੀਆਂ ਨਿਵਾਸੀ ਹਾਂ। ਪਿੱਛੇ ਆਏ ਸੁਖ ਧਾਮ ਵਿਚ ਫਿਰ ਅਸੀ 84 ਜਨਮ ਲੀਤੇ। “ ਹਮ ਸੋ ਸੋ ਹਮ’ ਦਾ ਅਰਥ ਵੀ ਸਮਝਾਇਆ ਹੈ। ਉਹ ਤਾਂ ਕਹਿ ਦਿੰਦੇ ਆਤਮਾ ਸੋ ਪਰਮਾਤਮਾ, ਪਰਮਾਤਮਾ ਸੋ ਆਤਮਾ। ਹੁਣ ਬਾਪ ਨੇ ਸਮਝਾਇਆ ਹੈ - ‘ਹਮ ਸੋ ਦੇਵਤਾ, ਸ਼ਤ੍ਰੀ, ਵੈਸ਼ ਸੋ ਸ਼ੂਦ੍ਰ ਹੁਣ ਹਮ ਸੋ ਬ੍ਰਾਹਮਣ ਬਣੇ ਹਾਂ ਸੋ ਦੇਵਤਾ ਬਣਨ ਦੇ ਲਈ। ਇਹ ਹੈ ਅਸਲ ਅਰਥ। ਉਹ ਹੈ ਬਿਲਕੁਲ ਰਾਂਗ। ਸਤਿਯੁਗ ਵਿਚ ਇੱਕ ਦੇਵੀ - ਦੇਵਤਾ ਧਰਮ, ਅਦਵੈਤ ਧਰਮ ਸੀ। ਪਿੱਛੋਂ ਹੋਰ ਧਰਮ ਹੋਏ ਤਾਂ ਦਵੈਤ ਹੋਇਆ ਹੈ। ਦਵਾਪਰ ਤੋਂ ਅਸੁਰੀ ਰਾਵਣ ਰਾਜ ਸ਼ੁਰੂ ਹੋ ਜਾਂਦਾ ਹੈ। ਸਤਿਯੁਗ ਵਿਚ ਰਾਵਣ ਰਾਜ ਹੀ ਨਹੀਂ ਤਾਂ ਪੰਜ ਵਿਕਾਰ ਵੀ ਨਹੀਂ ਹੋ ਸਕਦੇ। ਉਹ ਹੈ ਸੰਪੂਰਨ ਨਿਰਵਿਕਾਰੀ।

ਹੁਣ ਤੁਸੀ ਹੋ ਗੋਡਲੀ ਸਟੂਡੈਂਟ। ਤਾਂ ਇਹ ਟੀਚਰ ਵੀ ਹੋਇਆ, ਫਾਦਰ ਵੀ ਹੋਇਆ। ਫਿਰ ਤੁਸੀਂ ਬੱਚਿਆਂ ਨੂੰ ਸਦਗਤੀ ਦੇਕੇ, ਸਵਰਗ ਵਿਚ ਲੈਅ ਜਾਂਦੇ ਹਨ ਤਾਂ ਬਾਪ ਟੀਚਰ ਗੁਰੂ ਤਿੰਨੋ ਹੀ ਹੋ ਗਿਆ। ਉਨ੍ਹਾਂ ਦੇ ਤੁਸੀਂ ਬੱਚੇ ਬਣੇ ਹੋ ਤਾਂ ਤੁਹਾਨੂੰ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਮਨੁੱਖ ਤਾਂ ਕੁਝ ਵੀ ਨਹੀਂ ਜਾਣਦੇ, ਰਾਵਣ ਰਾਜ ਹੈ ਨਾ। ਹਰ ਵਰ੍ਹੇ ਰਾਵਣ ਨੂੰ ਸਾੜਦੇ ਆਉਂਦੇ ਹਨ ਪ੍ਰੰਤੂ ਰਾਵਣ ਹੈ ਕਿਉਂ, ਇਹ ਨਹੀਂ ਜਾਣਦੇ। ਤੁਸੀਂ ਬੱਚੇ ਜਾਣਦੇ ਹੋ - ਇਹ ਰਾਵਣ ਭਾਰਤ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਇਹ ਨਾਲੇਜ ਤੁਸੀ ਬੱਚਿਆਂ ਨੂੰ ਹੀ ਨਾਲੇਜ਼ਫੁੱਲ ਬਾਪ ਤੋਂ ਮਿਲਦੀ ਹੈ। ਉਹ ਬਾਪ ਹੀ ਗਿਆਨ ਦਾ ਸਾਗਰ, ਆਨੰਦ ਦਾ ਸਾਗਰ ਹੈ। ਗਿਆਨ ਸਾਗਰ ਤੋਂ ਤੁਸੀ ਬੱਦਲ ਭਰਕੇ ਫਿਰ ਜਾਕੇ ਬਾਰਿਸ਼ ਕਰਦੇ ਹੋ। ਗਿਆਨ ਗੰਗਾਵਾਂ ਤੁਸੀ ਹੋ, ਤੁਹਾਡੀ ਹੀ ਮਹਿਮਾ ਹੈ। ਬਾਪ ਕਹਿੰਦੇ ਹਨ ਮੈਂ ਹੁਣ ਤੁਹਾਨੂੰ ਪਾਵਨ ਬਨਾਉਣ ਆਇਆ ਹਾਂ, ਇਹ ਇੱਕ ਜਨਮ ਪਵਿੱਤਰ ਬਣੋ, ਮੈਨੂੰ ਯਾਦ ਕਰੋ ਤਾਂ ਤੁਸੀ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਜਾਵੋਗੇ। ਮੈਂ ਹੀ ਪਤਿਤ - ਪਾਵਨ ਹਾਂ, ਜਿਨਾਂ ਹੋ ਸਕੇ ਯਾਦ ਨੂੰ ਵਧਾਓ। ਮੂੰਹ ਤੋਂ ਸ਼ਿਵਬਾਬਾ ਵੀ ਕਹਿਣਾ ਨਹੀਂ ਹੈ। ਜਿਵੇਂ ਆਸ਼ਿਕ ਮਸ਼ੂਕ ਨੂੰ ਯਾਦ ਕਰਦੇ ਹਨ, ਇੱਕ ਵਾਰੀ ਵੇਖਿਆ, ਬਸ ਫਿਰ ਬੁੱਧੀ ਵਿਚ ਉਨ੍ਹਾਂ ਦੀ ਯਾਦ ਰਹੇਗੀ। ਭਗਤੀ ਮਾਰਗ ਵਿਚ ਜੋ ਜਿਸ ਦੇਵਤਾ ਨੂੰ ਯਾਦ ਕਰਦੇ, ਪੂਜਾ ਕਰਦੇ, ਉਸ ਦਾ ਸਾਖਸ਼ਤਕਾਰ ਹੋ ਜਾਂਦਾ ਹੈ। ਉਹ ਹੈ ਅਲਪਕਾਲ ਦੇ ਲਈ। ਭਗਤੀ ਕਰਦੇ ਹੇਠਾਂ ਉਤਰਦੇ ਆਏ ਹਨ। ਹੁਣ ਤੇ ਮੌਤ ਸਾਮ੍ਹਣੇ ਖੜ੍ਹਾ ਹੈ। ਹਾਏ - ਹਾਏ ਦੇ ਬਾਅਦ ਫਿਰ ਜੈ - ਜੈਕਾਰ ਹੋਣੀ ਹੈ। ਭਾਰਤ ਵਿਚ ਹੀ ਖੂਨ ਦੀਆਂ ਨਦੀਆਂ ਵਗਣੀਆਂ ਹਨ। ਸਿਵਿਲਵਾਰ ਦੇ ਆਸਾਰ ਵੀ ਵਿਖਾਈ ਦੇ ਰਹੇ ਹਨ। ਤਮੋਪ੍ਰਧਾਨ ਬਣ ਗਏ ਹਨ। ਹੁਣ ਤੁਸੀ ਸਤੋਪ੍ਰਧਾਨ ਬਣ ਰਹੇ ਹੋ। ਜੋ ਕਲਪ ਪਹਿਲੇ ਦੇਵਤਾ ਬਣੇ ਹਨ, ਉਹ ਹੀ ਆਕੇ ਬਾਪ ਤੋਂ ਵਰਸਾ ਲੈਣਗੇ। ਘਟ ਭਗਤੀ ਕੀਤੀ ਹੋਵੇਗੀ ਤਾਂ ਗਿਆਨ ਘਟ ਲੈਣਗੇ। ਫਿਰ ਪਰਜਾ ਵਿੱਚ ਵੀ ਨੰਬਰਵਾਰ ਪਦਵੀ ਲੈਣਗੇ। ਚੰਗੇ ਪੁਰਸ਼ਾਰਥੀ ਸ਼੍ਰੀਮਤ ਤੇ ਚੱਲ ਕੇ ਚੰਗੀ ਪਦਵੀ ਪਾਉਣਗੇ। ਮੈਨਰਜ਼ ਵੀ ਚੰਗੇ ਚਾਹੀਦੇ ਹਨ। ਦੈਵੀਗੁਣ ਵੀ ਧਾਰਨ ਕਰਨੇ ਹਨ। ਉਹ ਫਿਰ 21 ਜਨਮ ਚੱਲਣਗੇ। ਹੁਣ ਹਨ ਸਭ ਦੇ ਆਸੂਰੀ ਗੁਣ। ਆਸੁਰੀ ਦੁਨੀਆ, ਪਤਿਤ ਦੁਨੀਆ ਹੈ ਨਾ। ਤੁਸੀ ਬੱਚਿਆਂ ਨੂੰ ਵਰਲਡ ਦੀ ਹਿਸਟ੍ਰੀ- ਜੋਗਰਾਫੀ ਵੀ ਸਮਝਾਈ ਗਈ ਹੈ। ਇਸ ਵੇਲੇ ਬਾਪ ਕਹਿੰਦੇ ਹਨ ਯਾਦ ਕਰਨ ਦੀ ਮਿਹਨਤ ਕਰੋ ਤਾਂ ਤੁਸੀ ਸੱਚਾ ਸੋਨਾ ਬਣ ਜਾਵੋਗੇ। ਸਤਿਯੁਗ ਹੈ ਗੋਲਡਨ ਏਜ, ਸੱਚਾ ਸੋਨਾ ਫਿਰ ਤ੍ਰੇਤਾ ਵਿਚ ਚਾਂਦੀ ਦੀਆਂ ਆਲਾਵਾਂ ਪੈਂਦੀਆਂ ਹਨ। ਕਲਾ ਘਟ ਹੁੰਦੀ ਜਾਂਦੀ ਹੈ। ਹੁਣ ਤੇ ਕੋਈ ਕਲਾ ਨਹੀਂ ਹੈ, ਜਦੋਂ ਅਜਿਹੀ ਹਾਲਾਤ ਹੋ ਜਾਂਦੀ ਹੈ ਉਦੋਂ ਬਾਪ ਆਉਂਦੇ ਹਨ, ਇਹ ਵੀ ਡਰਾਮੇ ਵਿਚ ਨੂੰਧ ਹੈ।

ਇਸ ਰਾਵਣ ਰਾਜ ਵਿਚ ਸਾਰੇ ਬੇਸਮਝ ਬਣ ਗਏ ਹਨ, ਜੋ ਬੇਹੱਦ ਡਰਾਮੇ ਦੇ ਪਾਰਟਧਾਰੀ ਹੋ ਕੇ ਵੀ ਡਰਾਮੇ ਦੇ ਆਦਿ - ਮਧ - ਅੰਤ ਨੂੰ ਨਹੀਂ ਜਾਣਦੇ ਹਨ। ਤੁਸੀ ਐਕਟ੍ਰਸ ਹੋ ਨਾ। ਤੁਸੀ ਜਾਣਦੇ ਹੋ ਅਸੀਂ ਇੱਥੇ ਪਾਰਟ ਵਜਾਉਣ ਆਏ ਹਾਂ। ਲੇਕਿਨ ਪਾਰਟਧਾਰੀ ਹੋਕੇ ਜਾਣਦੇ ਨਹੀਂ। ਤਾਂ ਬੇਹੱਦ ਦਾ ਬਾਪ ਕਹਿਣਗੇ ਨਾ ਕਿ ਤੁਸੀ ਕਿੰਨੇ ਬੇਸਮਝ ਬਣ ਗਏ ਹੋ। ਹੁਣ ਮੈਂ ਤੁਹਾਨੂੰ ਸਮਝਦਾਰ ਹੀਰੇ ਵਰਗਾ ਬਣਾਉਂਦਾ ਹਾਂ। ਫਿਰ ਰਾਵਣ ਕੌਡੀ ਵਰਗਾ ਬਣਾ ਦਿੰਦਾ ਹੈ। ਮੈਂ ਹੀ ਆਕੇ ਸਭ ਨੂੰ ਨਾਲ ਲੈਅ ਜਾਂਦਾ ਹਾਂ ਫਿਰ ਇਹ ਪਤਿਤ ਦੁਨੀਆ ਵੀ ਵਿਨਾਸ਼ ਹੁੰਦੀ ਹੈ। ਮੱਛਰਾਂ ਤਰ੍ਹਾਂ ਸਭ ਨੂੰ ਲੈਅ ਜਾਂਦਾ ਹੈ। ਤੁਹਾਡੀ ਐਮ ਆਬਜੈਕਟ ਸਾਮ੍ਹਣੇ ਖੜੀ ਹੈ। ਅਜਿਹਾ ਤੁਹਾਨੂੰ ਬਣਨਾ ਹੈ। ਤਾਂ ਤੇ ਤੁਸੀ ਸਰਵ ਵਿਆਪੀ ਬਣੋਗੇ। ਤੁਸੀ ਬ੍ਰਹਮਾ - ਕੁਮਾਰ ਕੁਮਾਰੀਆਂ ਇਹ ਪੁਰਸ਼ਾਰਥ ਕਰ ਰਹੇ ਹੋ। ਮਨੁੱਖਾਂ ਦੀ ਬੁੱਧੀ ਤਮੋਪ੍ਰਧਾਨ ਹੈ ਤਾਂ ਸਮਝਦੇ ਨਹੀਂ। ਇਤਨੇ ਬੀ. ਕੇ.ਹਨ ਤਾਂ ਜਰੂਰ ਬ੍ਰਹਮਾ ਵੀ ਹੋਵੇਗਾ। ਬ੍ਰਾਹਮਣ ਹਨ ਚੋਟੀ, ਬ੍ਰਾਹਮਣ ਫਿਰ ਦੇਵਤਾ…ਚਿੱਤਰਾਂ ਵਿਚ ਬ੍ਰਾਹਮਣਾਂ ਨੂੰ ਅਤੇ ਸ਼ਿਵ ਨੂੰ ਗੁੰਮ ਕਰ ਦਿੱਤਾ ਹੈ। ਤੁਸੀ ਬ੍ਰਾਹਮਣ ਹੁਣ ਭਾਰਤ ਨੂੰ ਸਵਰਗ ਬਣਾ ਰਹੇ ਹੋ। ਚੰਗਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਉੱਚ ਪਦਵੀ ਦੇ ਲਈ ਸ਼੍ਰੀਮਤ ਤੇ ਚੱਲ ਕੇ ਚੰਗੇ ਮੈਂਨਰਜ ਧਾਰਨ ਕਰਨੇ ਹਨ।

2. ਸੱਚਾ ਆਸ਼ਿਕ ਬਣ ਇੱਕ ਮਸ਼ੂਕ ਨੂੰ ਹੀ ਯਾਦ ਕਰਨਾ ਹੈ। ਜਿਨਾਂ ਹੋ ਸਕੇ ਯਾਦ ਦਾ ਅਭਿਆਸ ਵਧਾਉਂਦੇ ਜਾਵੋ।

ਵਰਦਾਨ:-
ਨਿਮਿਤਪਨ ਦੀ ਸਮ੍ਰਿਤੀ ਨਾਲ ਮਾਇਆ ਦਾ ਗੇਟ ਬੰਦ ਕਰਨ ਵਾਲੇ ਡਬਲ ਲਾਈਟ ਭਵ।

ਜੋ ਸਦਾ ਖੁਦ ਨੂੰ ਨਿਮਿਤ ਸਮਝ ਕੇ ਚਲਦੇ ਹਨ ਉਨ੍ਹਾਂ ਨੂੰ ਡਬਲ ਲਾਈਟ ਸਥਿਤੀ ਦਾ ਸਵਤਾ ਅਨੁਭਵ ਹੁੰਦਾ ਹੈ। ਕਰਨ ਕਰਾਵਨ ਹਾਰ ਕਰਵਾ ਰਹੇ ਹਨ, ਮੈਂ ਨਿਮਿਤ ਹਾਂ - ਇਸੇ ਸਮ੍ਰਿਤੀ ਨਾਲ ਸਫਲਤਾ ਹੁੰਦੀ ਹੈ। ਮੈਂ ਪਨ ਆਇਆ ਮਤਲਬ ਮਾਇਆ ਦਾ ਗੇਟ ਖੁੱਲਿਆ, ਨਿਮਿਤ ਸਮਝਾ ਮਤਲਬ ਮਾਇਆ ਦਾ ਗੇਟ ਬੰਦ ਹੋਇਆ। ਤਾਂ ਨਿਮਿਤ ਸਮਝਣ ਨਾਲ ਮਾਇਆ ਜਿੱਤ ਵੀ ਬਣ ਜਾਂਦੇ ਅਤੇ ਡਬਲ ਲਾਈਟ ਵੀ ਬਣ ਜਾਂਦੇ। ਨਾਲ - ਨਾਲ ਸਫਲਤਾ ਵੀ ਜਰੂਰ ਮਿਲਦੀ ਹੈ। ਇਹ ਸਮ੍ਰਿਤੀ ਹੀ ਨੰਬਰਵਨ ਲੈਣ ਦਾ ਆਧਾਰ ਬਣ ਜਾਂਦੀ ਹੈ।

ਸਲੋਗਨ:-
ਤ੍ਰਿਕਾਲਦਰਸ਼ੀ ਬਣਕੇ ਹਰ ਕਰਮ ਕਰੋ ਤਾਂ ਸਫਲਤਾ ਸਹਿਜ ਮਿਲਦੀ।

ਮਾਤੇਸ਼ਵਰੀ ਜੀ ਦੇ ਮਹਾਵਾਕ:-

1)"ਮਨੁੱਖ ਆਤਮਾ ਆਪਣੀ ਪੂਰੀ ਕਮਾਈ ਅਨੁਸਾਰ ਭਵਿੱਖ ਪ੍ਰਾਲਬਧ ਭੋਗਦਾ ਹੈ।"

ਵੇਖੋ ਬਹੁਤ ਮਨੁੱਖ ਇਵੇਂ ਸਮਝਦੇ ਹਨ ਸਾਡੇ ਪੂਰਵ ਜਨਮਾਂ ਦੀ ਚੰਗੀ ਕਮਾਈ ਨਾਲ ਹੁਣ ਹੀ ਗਿਆਨ ਪ੍ਰਾਪਤ ਹੋਇਆ ਹੈ ਪ੍ਰੰਤੂ ਅਜਿਹੀ ਗੱਲ ਹੈ ਹੀ ਨਹੀਂ, ਪੂਰਵ ਜਨਮ ਦਾ ਚੰਗਾ ਫਲ ਹੈ ਇਹ ਤੇ ਅਸੀਂ ਜਾਣਦੇ ਹਾਂ। ਕਲਪ ਦਾ ਚਕ੍ਰ ਫਿਰਦਾ ਰਹਿੰਦਾ ਹੈ, ਸਤੋ, ਰਜੋ,ਤਮੋ ਬਦਲੀ ਹੁੰਦਾ ਰਹਿੰਦਾ ਹੈ ਲੇਕਿਨ ਡਰਾਮਾ ਅਨੁਸਾਰ ਪੁਰਸ਼ਾਰਥ ਨਾਲ ਪ੍ਰਾਲਬਧ ਬਣਨ ਦੀ ਮਾਰਜਿੰਨ ਰੱਖੀ ਹੈ ਤਾਂ ਤੇ ਉਥੇ ਸਤਿਯੁਗ ਵਿਚ ਕੋਈ ਰਾਜਾ - ਰਾਣੀ, ਕੋਈ ਦਾਸੀ, ਕੋਈ ਪਰਜਾ ਦੀ ਪਦਵੀ ਪਾਉਂਦੇ ਹਨ। ਤਾਂ ਇਹ ਹੀ ਪੁਰਸ਼ਾਰਥ ਦੀ ਸਿੱਧੀ ਹੈ ਉਥੇ ਦਵੈਤ , ਈਰਖਾ ਹੁੰਦੀ ਨਹੀਂ, ਉਥੇ ਪਰਜਾ ਵੀ ਸੁਖੀ ਹੈ। ਰਾਜਾ - ਰਾਣੀ ਪਰਜਾ ਦੀ ਅਜਿਹੀ ਸੰਭਾਲ ਕਰਦੇ ਹਨ ਜਿਵੇਂ ਮਾਂ ਬਾਪ ਆਪਣੇ ਬੱਚਿਆਂ ਦੀ ਸੰਭਾਲ ਕਰਦੇ ਹਨ, ਉਥੇ ਗਰੀਬ ਸਾਹੂਕਾਰ ਸਭ ਸੰਤੁਸ਼ਟ ਹਨ ਇਸ ਇੱਕ ਜਨਮ ਦੇ ਪੁਰਸ਼ਾਰਥ ਨਾਲ 21 ਪੀੜ੍ਹੀ ਦੇ ਲਈ ਸੁਖ ਭੋਗੋਗੇ, ਇਹ ਹੈ ਅਵਿਨਾਸ਼ੀ ਕਮਾਈ, ਜੋ ਇਸ ਅਵਿਨਾਸ਼ੀ ਕਮਾਈ ਵਿਚ ਅਵਿਨਾਸ਼ੀ ਗਿਆਨ ਨਾਲ ਅਵਿਨਾਸ਼ੀ ਪਦਵੀ ਮਿਲਦੀ ਹੈ, ਹੁਣ ਅਸੀ ਸਤਿਯੁਗੀ ਦੁਨੀਆ ਵਿਚ ਜਾ ਰਹੇ ਹਨ ਇਹ ਪ੍ਰੈਕਟਿਕਲ ਖੇਲ ਚਲ ਰਿਹਾ ਹੈ, ਇੱਥੇ ਕੋਈ ਛੂ ਮੰਤ੍ਰ ਦੀ ਗੱਲ ਨਹੀਂ ਹੈ।

2)"ਗੁਰੂ ਮਤ, ਸ਼ਾਸਤਰਾਂ ਦੀ ਮਤ ਕੋਈ ਪਰਮਾਤਮਾ ਦੀ ਮਤ ਨਹੀਂ ਹੈ"

ਪਰਮਾਤਮਾ ਕਹਿੰਦੇ ਹਨ ਬੱਚੇ, ਇਹ ਗੁਰੂ ਮਤ, ਸ਼ਾਸਤ੍ਰ ਮਤ ਕੋਈ ਮੇਰੀ ਮਤ ਨਹੀਂ ਹੈ, ਇਹ ਤਾਂ ਸਿਰਫ ਮੇਰੇ ਨਾਮ ਦੀ ਮਤ ਦਿੰਦੇ ਹਨ ਪ੍ਰੰਤੂ ਮੇਰੀ ਮਤ ਤੇ ਮੈਂ ਜਾਣਦਾ ਹਾਂ, ਮੇਰੇ ਮਿਲਣ ਦਾ ਪਤਾ ਮੈਂ ਆਕੇ ਦਿੰਦਾ ਹਾਂ। ਉਸ ਤੋਂ ਪਹਿਲਾਂ ਮੇਰਾ ਐਡਰੈੱਸ ਕੋਈ ਨਹੀਂ ਜਾਣਦਾ। ਗੀਤਾ ਵਿੱਚ ਭਾਵੇਂ ਭਗਵਾਨੁਵਾਚ ਹੈ ਪ੍ਰੰਤੂ ਗੀਤਾ ਵੀ ਮਨੁੱਖਾਂ ਨੇ ਬਣਾਈ ਹੈ, ਭਗਵਾਨ ਤੇ ਖੁਦ ਗਿਆਨ ਦਾ ਸਾਗਰ ਹੈ, ਭਗਵਾਨ ਨੇ ਜੋ ਮਹਾਵਾਕ ਸੁਣਾਏ ਹਨ ਉਨ੍ਹਾਂ ਦਾ ਯਾਦਗਰ ਫਿਰ ਗੀਤਾ ਬਣੀ ਹੈ ਇਹ ਵਿਦਵਾਨ, ਪੰਡਿਤ, ਅਚਾਰਿਆ ਕਹਿੰਦੇ ਹਨ ਪਰਮਾਤਮਾ ਨੇ ਸੰਸਕ੍ਰਿਤ ਵਿਚ ਮਹਾਵਾਕ ਉਚਾਰਨ ਕੀਤੇ, ਉਨ੍ਹਾਂ ਨੂੰ ਸਿੱਖਣ ਦੇ ਬਿਨਾਂ ਪਰਮਾਤਮਾ ਮਿਲ ਨਹੀਂ ਸਕੇਗਾ। ਇਹ ਤਾਂ ਹੋਰ ਹੀ ਉਲਟਾ ਕਰਮਕਾਂਡ ਵਿਚ ਫਸਾਉਂਦੇ ਹਨ, ਵੇਦ ਸ਼ਾਸਤਰ ਪੜ ਜੇਕਰ ਸੀੜੀ ਚੜ ਜਾਣ ਤਾਂ ਫਿਰ ਉਤਨਾ ਹੀ ਉਤਰਨਾ ਪਵੇ ਮਤਲਬ ਉਨ੍ਹਾਂ ਨੂੰ ਭੁਲਾ ਕੇ ਇੱਕ ਪਰਮਾਤਮਾ ਨਾਲ ਬੁਧੀਯੋਗ ਜੋੜਨਾ ਪਵੇ ਕਿਉਂਕਿ ਪਰਮਾਤਮਾ ਸਾਫ ਕਹਿੰਦਾ ਹੈ ਇਹਨਾਂ ਕਰਮਕਾਂਡ ਵਿਚ ਫਸਾਉਂਦੇ, ਵੇਦ, ਸ਼ਾਸਤ੍ਰ ਪੜਨ ਨਾਲ ਮੇਰੀ ਪ੍ਰਾਪਤੀ ਨਹੀਂ ਹੁੰਦੀ ਹੈ। ਦੇਖੋ ਧਰੂਵ, ਪ੍ਰਲਹਾਦ, ਮੀਰਾ ਨੇ ਕੀ ਸ਼ਾਸਤ੍ਰ ਪੜਿਆ? ਇਥੇ ਤੇ ਪੜਿਆ ਹੋਇਆ ਵੀ ਸਭ ਭੁੱਲਣਾ ਪੈਂਦਾ ਹੈ। ਜਿਵੇਂ ਅਰਜੁਨ ਨੇ ਪੜਿਆ ਸੀ ਤਾਂ ਉਨ੍ਹਾਂ ਨੂੰ ਵੀ ਭੁੱਲਣਾ ਪਿਆ। ਭਗਵਾਨ ਦੇ ਸਾਫ ਮਹਾਵਾਕ ਹਨ - ਸਵਾਸੋ - ਸਵਾਸ ਮੈਨੂੰ ਯਾਦ ਕਰੋ ਇਸ ਵਿਚ ਕੁਝ ਵੀ ਕਰਨ ਦੀ ਜਰੂਰਤ ਨਹੀਂ ਹੈ। ਜਦੋਂ ਤੱਕ ਇਹ ਗਿਆਨ ਨਹੀਂ ਹੈ ਤਾਂ ਭਗਤੀ ਮਾਰਗ ਚਲਦਾ ਹੈ ਪ੍ਰੰਤੂ ਗਿਆਨ ਦਾ ਦੀਪਕ ਜਗ ਜਾਂਦਾ ਹੈ ਤਾਂ ਕਰਮ ਕਾਂਡ ਛੁੱਟ ਜਾਂਦੇ ਹਨ ਕਿਉਂਕਿ ਕਰਮ - ਕਾਂਡ ਕਰਦੇ - ਕਰਦੇ ਜੇਕਰ ਸ਼ਰੀਰ ਛੁੱਟ ਜਾਵੇ ਤਾਂ ਫਾਇਦਾ ਕੀ ਮਿਲਿਆ? ਪ੍ਰਾਲਬਧ ਤਾਂ ਬਣੀ ਨਹੀਂ, ਕਰਮ - ਬੰਧਨ ਦੇ ਹਿਸਾਬ - ਕਿਤਾਬ ਤੋਂ ਤੇ ਮੁਕਤੀ ਮਿਲੀ ਨਹੀਂ। ਲੋਕੀ ਤਾਂ ਸਮਝਦੇ ਹਨ ਝੂਠ ਨਾ ਬੋਲਣਾ, ਚੋਰੀ ਨਾ ਕਰਨਾ, ਕਿਸੇ ਨੂੰ ਦੁੱਖ ਨਾ ਦੇਣਾ - ਇਹ ਚੰਗਾ ਕਰਮ ਹੈ। ਪ੍ਰੰਤੂ ਇੱਥੇ ਤਾਂ ਸਦਾਕਾਲ ਦੇ ਲਈ ਕਰਮਾਂ ਦੀ ਬੰਧਾਏਮਾਨੀ ਤੋਂ ਛੁੱਟਣਾ ਹੈ ਅਤੇ ਵਿਕਰਮਾਂ ਨੂੰ ਜੜ ਤੋਂ ਕੱਢਣਾ ਹੈ। ਅਸੀਂ ਤੇ ਹੁਣ ਸਭ ਚਾਉਂਦੇ ਹਾਂ, ਅਜਿਹਾ ਬੀਜ ਪਾਈਏ ਚੰਗਾ ਕਰਮਾਂ ਦਾ ਝਾੜ ਨਿਕਲੇ, ਇਸਲਈ ਮਨੁੱਖ ਜੀਵਨ ਦੇ ਕੰਮ ਨੂੰ ਜਾਣ ਸ੍ਰੇਸ਼ਠ ਕਰਮ ਕਰਨਾ ਹੈ। ਚੰਗਾ - ਓਮ ਸ਼ਾਂਤੀ।

ਅਵਿਅਕਤ ਇਸ਼ਾਰੇ - "ਕੰਬਾਇੰਡ ਰੂਪ ਦੀ ਸਮ੍ਰਿਤੀ ਨਾਲ ਸਦਾ ਵਿਜੇਈ ਬਣੋ"

ਸ਼ਿਵ ਸ਼ਕਤੀ ਦਾ ਅਰਥ ਹੀ ਹੈ ਕੰਬਾਇੰਡ। ਬਾਪ ਅਤੇ ਆਪ - ਦੋਵਾਂ ਨੂੰ ਮਿਲਾਕੇ ਕਹਿੰਦੇ ਹਨ ਸ਼ਿਵ ਸ਼ਕਤੀ। ਤਾਂ ਜੋ ਕੰਬਾਇੰਡ ਹਨ, ਉਸ ਨੂੰ ਕੋਈ ਵੱਖ ਨਹੀਂ ਕਰ ਸਕਦਾ। ਇਹ ਹੀ ਯਾਦ ਰੱਖੋ ਕਿ ਅਸੀਂ ਕੰਬਾਇੰਡ ਰਹਿਣਾ ਦੇ ਅਧਿਕਾਰੀ ਬਣ ਗਏ। ਪਹਿਲੇ ਲੱਭਣ ਵਾਲੇ ਸਨ ਅਤੇ ਹੁਣ ਨਾਲ ਰਹਿਣ ਵਾਲੇ ਹਾਂ - ਇਹ ਨਸ਼ਾ ਸਦਾ ਰਹੇ।