01.06.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- " ਮਿੱਠੇ ਬੱਚੇ ਤੁਸੀਂ ਸਾਰੇ ਆਪਸ ਵਿੱਚ ਭਰਾ - ਭਰਾ ਹੋ , ਤੁਹਾਡਾ ਰੁਹਾਨੀ ਪਿਆਰ ਹੋਣਾ ਚਾਹੀਦਾ ਹੈ , ਆਤਮਾ ਦਾ ਪਿਆਰ ਆਤਮਾ ਨਾਲ ਹੋਵੇ , ਜਿਸਮ ਨਾਲ ਨਹੀਂ "

ਪ੍ਰਸ਼ਨ:-
ਬਾਪ ਨੇ ਆਪਣੇ ਘਰ ਦੀ ਵੰਡਰਫੁੱਲ ਗੱਲ ਕਿਹੜੀ ਸੁਣਾਈ ਹੈ ?

ਉੱਤਰ:-
ਜਿਹੜੀਆਂ ਵੀ ਆਤਮਾਵਾਂ ਮੇਰੇ ਘਰ ਵਿੱਚ ਆਉਂਦੀਆਂ ਹਨ, ਉਹ ਆਪਣੇ - ਆਪਣੇ ਸੈਕਸ਼ਨ ਵਿੱਚ ਆਪਣੇ ਨੰਬਰ ਤੇ ਫਿਕਸ ਹੁੰਦੀਆਂ ਹਨ। ਉਹ ਕਦੀ ਵੀ ਹਿਲਦੀ ਡੁਲਦੀ ਨਹੀਂ। ਉਥੇ ਸਾਰੇ ਧਰਮਾਂ ਦੀਆਂ ਆਤਮਾਵਾਂ ਮੇਰੇ ਕੋਲ ਹੁੰਦੀਆਂ ਹਨ। ਓਥੋਂ ਹੀ ਨੰਬਰਵਾਰ ਆਪਣੇ - ਆਪਣੇ ਸਮੇਂ ਤੇ ਪਾਰਟ ਵਜਾਉਂਦੀਆਂ ਹਨ। ਇਹ ਸਾਰੀ ਨਾਲੇਜ ਇਸ ਸਮੇਂ ਕਲਪ ਵਿੱਚ ਇਕ ਵਾਰ ਹੀ ਤੁਹਾਨੂੰ ਮਿਲਦੀ ਹੈ। ਦੂਸਰਾ ਕੋਈ ਇਹ ਨਾਲੇਜ ਨਹੀਂ ਦੇ ਸਕਦਾ।

ਓਮ ਸ਼ਾਂਤੀ
ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ। ਬੱਚੇ ਜਾਣਦੇ ਹਨ ਸਾਡੀ ਆਤਮਾ ਨੂੰ ਬਾਪ ਸਮਝਾਉਂਦੇ ਹਨ ਅਤੇ ਬਾਪ ਆਪਣੇ ਆਪ ਨੂੰ ਆਤਮਾਵਾਂ ਦਾ ਬਾਪ ਸਮਝਦੇ ਹਨ। ਇਵੇਂ ਕੋਈ ਸਮਝਦੇ ਨਹੀਂ ਤੇ ਨਾ ਹੀ ਕੋਈ ਸਮਝਾਉਂਦੇ ਹਨ ਕਿ ਆਪਣੇ ਨੂੰ ਆਤਮਾ ਸਮਝੋ। ਇਹ ਬਾਪ ਹੀ ਬੈਠ ਆਤਮਾਵਾਂ ਨੂੰ ਸਮਝਾਉਂਦੇ ਹਨ। ਇਸ ਗਿਆਨ ਦੀ ਪ੍ਰਾਲਬੱਧ ਤੁਸੀਂ ਲੈਣ ਵਾਲੇ ਹੋ ਨਵੀਂ ਦੁਨੀਆਂ ਵਿੱਚ ਨੰਬਰਵਾਰ ਪੁਰਸ਼ਾਰਥ ਅਨੁਸਾਰ। ਇਹ ਵੀ ਕੋਈ ਸਾਰਿਆਂ ਨੂੰ ਯਾਦ ਨਹੀਂ ਰਹਿੰਦਾ ਹੈ ਕਿ ਇਹ ਦੁਨੀਆਂ ਬਦਲਣ ਵਾਲੀ ਹੈ, ਬਦਲਾਉਣ ਵਾਲਾ ਬਾਪ ਹੈ। ਇੱਥੇ ਤਾਂ ਸਾਹਮਣੇ ਬੈਠੇ ਹੋ। ਜਦ ਘਰ ਵਿੱਚ ਜਾਂਦੇ ਹੋ ਤਾਂ ਸਾਰਾ ਦਿਨ ਆਪਣੇ ਧੰਦੇ ਆਦਿ ਵਿੱਚ ਲੱਗ ਜਾਂਦੇ ਹੋ। ਬਾਪ ਦੀ ਸ਼੍ਰੀਮਤ ਹੈ - ਬੱਚੇ, ਕਿੱਥੇ ਵੀ ਰਹਿੰਦੇ ਮੈਨੂੰ ਯਾਦ ਕਰੋ। ਜਿਵੇਂ ਕੰਨਿਆ ਹੁੰਦੀ ਹੈ ਉਹ ਜਾਣਦੀ ਨਹੀਂ ਕਿ ਮੈਨੂੰ ਕਿਹੜਾ ਪਤੀ ਮਿਲੇਗਾ, ਚਿੱਤਰ ਵੇਖਦੀ ਹੈ ਤਾਂ ਉਸਦੀ ਯਾਦ ਠਹਿਰ ਜਾਂਦੀ ਹੈ ਕਿੱਥੇ ਵੀ ਰਹਿੰਦੇ ਦੋਵੇਂ ਇੱਕ ਦੂਜੇ ਨੂੰ ਯਾਦ ਕਰਦੇ ਹਨ, ਇਸ ਨੂੰ ਕਿਹਾ ਜਾਂਦਾ ਹੈ ਜਿਸਮਾਨੀ ਪਿਆਰ। ਇਹ ਹੈ ਰੂਹਾਨੀ ਪਿਆਰ। ਰੂਹਾਨੀ ਪਿਆਰ ਕਿਸਦੇ ਨਾਲ? ਬੱਚਿਆਂ ਦਾ ਰੂਹਾਨੀ ਬਾਪ ਦੇ ਨਾਲ ਤੇ ਬੱਚਿਆਂ ਦਾ ਬੱਚਿਆਂ ਦੇ ਨਾਲ। ਤੁਸੀਂ ਬੱਚਿਆਂ ਦਾ ਆਪਸ ਵਿੱਚ ਬਹੁਤ ਪਿਆਰ ਹੋਣਾ ਚਾਹੀਦਾ ਮਤਲਬ ਆਤਮਾਵਾਂ ਦਾ ਆਤਮਾਵਾਂ ਦੇ ਨਾਲ ਪਿਆਰ ਚਾਹੀਦਾ ਹੈ। ਇਹ ਸਿੱਖਿਆ ਵੀ ਹੁਣ ਬੱਚਿਆਂ ਨੂੰ ਮਿਲਦੀ ਹੈ। ਦੁਨੀਆਂ ਦੇ ਮਨੁੱਖਾਂ ਨੂੰ ਕੁੱਝ ਵੀ ਪਤਾ ਨਹੀਂ। ਤੁਸੀਂ ਸਾਰੇ ਆਪਸ ਵਿੱਚ ਭਰਾ - ਭਰਾ ਹੋ ਤੇ ਆਪਸ ਵਿੱਚ ਜ਼ਰੂਰ ਪਿਆਰ ਹੋਣਾ ਚਾਹੀਦਾ ਹੈ ਕਿਉਂਕਿ ਇਕ ਬਾਪ ਦੇ ਬੱਚੇ ਹੋ ਨਾ। ਇਸ ਨੂੰ ਕਿਹਾ ਜਾਂਦਾ ਹੈ ਰੁਹਾਨੀ ਪਿਆਰ। ਡਰਾਮਾ ਪਲੈਨ ਅਨੁਸਾਰ ਸਿਰਫ਼ ਪੁਰਸ਼ੋਤਮ ਸੰਗਮ ਵਿੱਚ ਹੀ ਰੁਹਾਨੀ ਬਾਪ ਆਕੇ ਰੁਹਾਨੀ ਬੱਚਿਆਂ ਨੂੰ ਸਾਹਮਣੇ ਸਮਝਾਉਂਦੇ ਹਨ। ਤੇ ਬੱਚੇ ਜਾਣਦੇ ਹਨ ਬਾਪ ਆਇਆ ਹੋਇਆ ਹੈ। ਸਾਨੂੰ ਬੱਚਿਆਂ ਨੂੰ ਗੁਲ - ਗੁਲ, ਪਵਿੱਤਰ ਪਤਿਤ ਤੋਂ ਪਾਵਨ ਬਣਾ ਕੇ ਨਾਲ ਲੈ ਜਾਏਗਾ। ਇਵੇਂ ਨਹੀਂ ਕਿ ਕੋਈ ਹੱਥ ਨਾਲ ਫੜ ਕੇ ਲੈ ਜਾਣਗੇ। ਸਾਰੀਆਂ ਆਤਮਾਵਾਂ ਇਵੇਂ ਉੱਡਣਗੀਆਂ ਜਿਵੇਂ ਟਿੱਡੀਆਂ ਦਾ ਝੁੰਡ ਜਾਂਦਾ ਹੈ। ਉਨ੍ਹਾਂ ਦਾ ਵੀ ਕੋਈ ਗਾਈਡ ਹੁੰਦਾ ਹੈ। ਗਾਈਡ ਦੇ ਨਾਲ ਹੋਰ ਵੀ ਗਾਈਡ ਹੁੰਦੇ ਹਨ ਜਿਹੜੇ ਫਰੰਟ ਤੇ ਹੁੰਦੇ ਹਨ। ਸਾਰਾ ਝੁੰਡ ਇਕੱਠਾ ਜਾਂਦਾ ਹੈ ਤਾ ਬੜੀ ਆਵਾਜ਼ ਹੁੰਦੀ ਹੈ। ਸੂਰਜ ਦੀ ਰੋਸ਼ਨੀ ਨੂੰ ਢੱਕ ਦਿੰਦੇ ਹਨ ਇਨਾ ਵੱਡਾ ਝੁੰਡ ਹੁੰਦਾ ਹੈ। ਤੁਸੀਂ ਆਤਮਾਵਾਂ ਦਾ ਤੇ ਕਿੰਨਾ ਵੱਡਾ ਅਣਗਿਣਤ ਝੁੰਡ ਹੁੰਦਾ ਹੈ। ਕਦੀ ਵੀ ਗਿਣਤੀ ਨਹੀਂ ਕਰ ਸਕਦੇ। ਇਥੇ ਮਨੁੱਖਾ ਦੀ ਵੀ ਗਿਣਤੀ ਨਹੀਂ ਕਰ ਸਕਦੇ। ਭਾਵੇਂ ਆਦਮਸ਼ੁਮਾਰੀ ਕੱਢਦੇ ਹਨ। ਉਹ ਵੀ ਐਕੁਰੇਟ ਨਹੀਂ ਕੱਢਦੇ। ਆਤਮਾਵਾਂ ਕਿੰਨੀਆਂ ਹਨ, ਉਹ ਹਿਸਾਬ ਨਹੀਂ ਕੱਢ ਸਕਦੇ। ਅੰਦਾਜਾ ਲਾਇਆ ਜਾਂਦਾ ਹੈ ਕੀ ਸਤਿਯੁਗ ਵਿੱਚ ਕਿੰਨੇ ਮਨੁੱਖ ਹੋਣਗੇ ਕਿਉਕਿ ਸਿਰਫ਼ ਭਾਰਤ ਹੀ ਰਹਿ ਜਾਂਦਾ ਹੈ। ਤੁਹਾਡੀ ਬੁੱਧੀ ਵਿੱਚ ਹੈ ਕਿ ਅਸੀਂ ਵਿਸ਼ਵ ਦੇ ਮਾਲਿਕ ਬਣ ਰਹੇ ਹਾਂ। ਆਤਮਾ ਸ਼ਰੀਰ ਵਿੱਚ ਹੈ ਤਾਂ ਜੀਵਆਤਮਾ ਹੈ, ਤੇ ਦੋਵੇਂ ਇੱਕਠੇ ਸੁੱਖ ਅਤੇ ਦੁੱਖ ਭੋਗਦੇ ਹਨ। ਇਵੇਂ ਤਾ ਬਹੁਤ ਲੋਕੀ ਬੋਲਦੇ ਹਨ ਆਤਮਾ ਹੀ ਪ੍ਰਮਾਤਮਾ ਹੈ, ਉਹ ਕਦੀ ਦੁੱਖ ਨਹੀਂ ਭੋਗਦੀ, ਨਿਰਲੇਪ ਹੈ। ਬਹੁਤ ਬੱਚੇ ਇਕੱਠੇ ਪਰਮਧਾਮ ਨਿਵਾਸੀ ਹਨ। ਬਾਪ ਨੇ ਆਪਣਾ ਪਰਿਚੈ ਦਿੱਤਾ ਹੋਇਆ ਹੈ। ਕਿਥੇ ਵੀ ਚਲਦੇ - ਫਿਰਦੇ ਬਾਪ ਨੂੰ ਯਾਦ ਕਰੋ। ਬਾਪ ਰਹਿੰਦੇ ਹਨ ਪਰਮਧਾਮ ਵਿੱਚ। ਤੁਹਾਡੀ ਆਤਮਾ ਵੀ ਉੱਥੇ ਰਹਿਣ ਵਾਲੀ ਹੈ ਫਿਰ ਆਓਂਦੀ ਹੈ ਪਾਰ੍ਟ ਵਜਾਉਣ ਲਈ। ਇਹ ਵੀ ਗਿਆਨ ਹੁਣ ਮਿਲਦਾ ਹੈ।

ਜਦੋਂ ਤੁਸੀਂ ਦੇਵਤਾ ਹੋ ਉਥੇ ਤੁਹਾਨੂੰ ਇਹ ਯਾਦ ਨਹੀਂ ਰਹਿੰਦਾ ਹੈ ਕਿ ਫਲਾਣੇ - ਫਲਾਣੇ ਧਰਮ ਦੀਆਂ ਆਤਮਾਵਾਂ ਉਪਰ ਵਿੱਚ ਹੈ। ਉਪਰੋਂ ਦੀ ਆਕੇ ਇੱਥੇ ਸ਼ਰੀਰ ਧਾਰਨ ਕਰ ਪਾਰ੍ਟ ਵਜਾਉਂਦੀਆਂ ਹਨ, ਇਹ ਚਿੰਤਨ ਉੱਥੇ ਨਹੀਂ ਚਲਦਾ ਹੈ। ਅੱਗੇ ਇਹ ਪਤਾ ਨਹੀਂ ਸੀ ਕਿ ਬਾਪ ਵੀ ਪਰਮਧਾਮ ਵਿੱਚ ਰਹਿੰਦਾ ਹੈ, ਉਥੋਂ ਦੀ ਇਥੇ ਆਕੇ ਸ਼ਰੀਰ ਵਿੱਚ ਪ੍ਰਵੇਸ਼ ਕਰਦੇ ਹਨ। ਹੁਣ ਉਹ ਕਿਸ ਸ਼ਰੀਰ ਵਿੱਚ ਪ੍ਰਵੇਸ਼ ਕਰਦੇ ਹਨ, ਉਹ ਆਪਣਾ ਅਡਰੈਸ ਦੱਸਦੇ ਹਨ। ਤੁਸੀਂ ਜੇ ਲਿੱਖੋ ਕਿ ਸ਼ਿਵਬਾਬਾ ਕੇਅਰ ਆਫ ਪਰਮਧਾਮ, ਤਾਂ ਪਰਮਧਾਮ ਵਿੱਚ ਤਾਂ ਚਿੱਠੀ ਜਾ ਨਹੀਂ ਸਕਦੀ ਇਸ ਲਈ ਲਿੱਖਦੇ ਹੋ ਕੇਅਰ ਆਫ ਬ੍ਰਹਮਾ, ਫਿਰ ਇੱਥੋਂ ਦੀ ਅਡਰੈਸ ਪਾਉਂਦੇ ਹੋ ਕਿਉਂਕਿ ਤੁਸੀਂ ਜਾਣਦੇ ਹੋ ਬਾਪ ਇੱਥੇ ਹੀ ਆਓਂਦੇ ਹਨ, ਇਸ ਰੱਥ ਵਿੱਚ ਪ੍ਰਵੇਸ਼ ਕਰਦੇ ਹਨ। ਇਵੇਂ ਤਾਂ ਆਤਮਾਵਾਂ ਵੀ ਉੱਪਰ ਰਹਿਣ ਵਾਲੀਆਂ ਹਨ। ਤੁਸੀਂ ਭਰਾ - ਭਰਾ ਹੋ। ਹਮੇਸ਼ਾ ਇਹ ਹੀ ਸਮਝੋ ਇਹ ਆਤਮਾ ਹੈ, ਇਨ੍ਹਾਂ ਦਾ ਫਲਾਣਾ ਨਾਮ ਹੈ। ਆਤਮਾ ਨੂੰ ਇੱਥੇ ਵੇਖਦੇ ਹੋ ਪਰ ਮਨੁੱਖ ਦੇਹ ਅਭਿਮਾਨ ਵਿੱਚ ਆ ਜਾਂਦੇ ਹਨ। ਬਾਪ ਦੇਹੀ - ਅਭਿਮਾਨੀ ਬਣਾਉਂਦੇ ਹਨ। ਬਾਪ ਕਹਿੰਦੇ ਹਨ ਤੁਸੀਂ ਆਪਣੇ ਨੂੰ ਆਤਮਾ ਸਮਝ ਫਿਰ ਮੈਨੂੰ ਯਾਦ ਕਰੋ। ਇਸ ਸਮੇਂ ਬਾਪ ਸਮਝਾਉਂਦੇ ਹਨ ਜਦ ਮੈਂ ਇੱਥੇ ਆਇਆ ਹਾਂ ਆਕੇ ਬੱਚਿਆਂ ਨੂੰ ਗਿਆਨ ਹੀ ਦਿੰਦਾ ਹਾਂ ਪੁਰਾਣੇ ਆਰਗਨਸ ਲਏ ਹਨ, ਜਿਸ ਵਿੱਚ ਮੁੱਖ ਇਹ ਮੁੱਖ ਹੈ। ਅੱਖਾਂ ਵੀ ਹਨ, ਗਿਆਨ ਅੰਮ੍ਰਿਤ ਮੁੱਖ ਨਾਲ ਮਿਲਦਾ ਹੈ। ਗਊ ਮੁੱਖ ਕਹਿੰਦੇ ਹਨ ਮਤਲਬ ਮਾਤਾ ਦਾ ਇਹ ਮੁੱਖ ਹੈ। ਵੱਡੀ ਮਾਤਾ ਦੁਆਰਾ ਤੁਹਾਨੂੰ ਅਡਾਪਟ ਕਰਦੇ ਹਨ। ਕੌਣ? ਸ਼ਿਵਬਾਬਾ। ਉਹ ਇੱਥੇ ਹਨ। ਇਹ ਗਿਆਨ ਸਾਰਾ ਬੁੱਧੀ ਵਿੱਚ ਰਹਿਣਾ ਚਾਹੀਦਾ ਹੈ। ਮੈਂ ਤੁਹਾਨੂੰ ਪ੍ਰਜਾਪਿਤਾ ਬ੍ਰਹਮਾ ਦੁਆਰਾ ਅਡਾਪਟ ਕਰਦਾ ਹਾਂ। ਤੇ ਇਹ ਮਾਤਾ ਵੀ ਹੋ ਗਈ। ਗਾਇਆ ਵੀ ਜਾਂਦਾ ਹੈ ਤੁਸੀਂ ਮਾਤ ਪਿਤਾ ਅਸੀਂ ਬਾਲਕ ਤੇਰੇ… ਤੇ ਉਹ ਸਭ ਆਤਮਾਵਾਂ ਦਾ ਬਾਪ ਹੈ। ਉਹਨਾਂ ਨੂੰ ਮਾਤਾ ਨਹੀਂ ਕਹਾਂਗੇ। ਉਹ ਤਾਂ ਬਾਪ ਹੀ ਹੈ। ਬਾਪ ਕੋਲੋਂ ਵਰਸਾ ਮਿਲਦਾ ਹੈ ਫਿਰ ਮਾਤਾ ਚਾਹੀਦੀ ਹੈ। ਉਹ ਇਥੇ ਆਉਂਦੇ ਹਨ। ਹੁਣ ਤੁਹਾਨੂੰ ਪਤਾ ਲੱਗਾ ਹੈ ਬਾਪ ਉਪਰ ਰਹਿੰਦੇ ਹਨ। ਅਸੀਂ ਆਤਮਾਵਾਂ ਵੀ ਉਪਰ ਰਹਿੰਦੀਆਂ ਹਾਂ। ਫਿਰ ਇਥੇ ਆਉਂਦੀਆਂ ਹਾਂ ਪਾਰ੍ਟ ਵਜਾਉਣ। ਦੁਨੀਆਂ ਨੂੰ ਇਨ੍ਹਾਂ ਗੱਲਾਂ ਦਾ ਕੁਝ ਵੀ ਪਤਾ ਨਹੀਂ। ਉਹ ਤਾਂ ਠਿਕਰ - ਬਿਤਰ ਵਿੱਚ ਪ੍ਰਮਾਤਮਾ ਨੂੰ ਕਹਿ ਦਿੰਦੇ ਹਨ ਫਿਰ ਤਾਂ ਅਣਗਿਣਤ ਹੋ ਜਾਣਗੇ। ਇਸ ਨੂੰ ਕਿਹਾ ਜਾਂਦਾ ਹੈ ਘੋਰ ਹਨੇਰਾ। ਕਿਹਾ ਵੀ ਜਾਂਦਾ ਹੈ ਗਿਆਨ ਸੂਰਜ ਪ੍ਰਗਟਿਆ, ਅਗਿਆਨ ਹਨੇਰ ਵਿਨਾਸ਼। ਇਸ ਵਕਤ ਤੁਹਾਨੂੰ ਗਿਆਨ ਹੈ - ਇਹ ਹੈ ਰਾਵਣ ਰਾਜ, ਜਿਸ ਕਾਰਣ ਹਨ੍ਹੇਰਾ ਹੈ। ਉੱਥੇ ਤਾਂ ਰਾਵਣ ਰਾਜ ਹੁੰਦਾ ਹੀ ਨਹੀਂ ਇਸ ਲਈ ਕੋਈ ਵਿਕਾਰ ਨਹੀਂ। ਦੇਹ- ਅਭਿਮਾਨ ਵੀ ਨਹੀਂ। ਉੱਥੇ ਆਤਮ ਅਭਿਮਾਨੀ ਰਹਿੰਦੇ ਹਨ। ਆਤਮਾ ਨੂੰ ਗਿਆਨ ਹੈ - ਹੁਣ ਛੋਟਾ ਬੱਚਾ ਹੈ, ਹੁਣ ਜਵਾਨ ਬਣੇ ਹਾਂ, ਹੁਣ ਬੁੱਢਾ ਸ਼ਰੀਰ ਹੋਇਆ ਹੈ ਇਸ ਲਈ ਹੁਣ ਇਹ ਸ਼ਰੀਰ ਛੱਡ ਦੂਸਰਾ ਲੈਣਾ ਹੈ। ਉਥੇ ਇਵੇਂ ਨਹੀਂ ਕਹਿੰਦੇ ਕਿ ਫਲਾਣਾ ਮਰ ਗਿਆ ਹੈ। ਉਹ ਤਾਂ ਹੈ ਹੀ ਅਮਰਲੋਕ। ਖੁਸ਼ੀ ਨਾਲ ਇੱਕ ਸ਼ਰੀਰ ਛੱਡ ਦੂਸਰਾ ਲੈਂਦੇ ਹਨ। ਹੁਣ ਉਮਰ ਪੂਰੀ ਹੋਈ ਹੈ, ਇਹ ਛੱਡ ਨਵਾਂ ਲੈਣਾ ਹੈ ਇਸਲਈ ਸੰਨਿਆਸੀ ਲੋਕ ਸੱਪ ਦਾ ਮਿਸਾਲ ਦਿੰਦੇ ਹਨ। ਮਿਸਾਲ ਅਸਲ ਵਿੱਚ ਬਾਪ ਦਾ ਦਿੱਤਾ ਹੋਇਆ ਹੈ। ਉਹ ਫਿਰ ਸੰਨਿਆਸੀ ਲੋਕ ਚੁੱਕਦੇ ਹਨ। ਤਾਂ ਬਾਪ ਕਹਿੰਦੇ ਹਨ ਇਹ ਜੋ ਗਿਆਨ ਮੈਂ ਤੁਹਾਨੂੰ ਦਿੰਦਾ ਹਾਂ, ਇਹ ਪਰਾਏ ਲੋਪ ਹੋ ਜਾਂਦਾ ਹੈ ਬਾਪ ਦੇ ਅੱਖਰ ਵੀ ਹਨ, ਚਿੱਤਰ ਵੀ ਇਹ ਹੈ ਪਰ ਜਿਵੇਂ ਆਟੇ ਵਿੱਚ ਨਮਕ। ਤੇ ਬਾਪ ਬੈਠ ਅਰਥ ਸਮਝਾਉਂਦੇ ਹਨ - ਜਿਵੇਂ ਸੱਪ ਪੁਰਾਣੀ ਖੱਲ ਛੱਡ ਦਿੰਦਾ ਹੈ, ਦੂਜੀ ਮਿਲ ਜਾਂਦੀ ਹੈ। ਉਹਨਾਂ ਦੇ ਲਈ ਇਵੇਂ ਨਹੀਂ ਕਹਾਂਗੇ ਇੱਕ ਸ਼ਰੀਰ ਛੱਡ ਦੂਸਰੇ ਵਿੱਚ ਪ੍ਰਵੇਸ਼ ਕਰਦੇ ਹਨ। ਨਹੀਂ। ਖੱਲ ਬਦਲਣ ਦਾ ਇੱਕ ਸੱਪ ਦਾ ਮਿਸਾਲ ਹੈ। ਉਹ ਖੱਲ ਉਹਨਾਂ ਦੀ ਦੇਖਣ ਵਿੱਚ ਆਉਂਦੀ ਹੈ। ਜਿਵੇਂ ਕਪੜਾ ਉਤਾਰਿਆ ਜਾਂਦਾ ਹੈ ਉਵੇ ਸੱਪ ਵੀ ਖੱਲ ਛੱਡ ਦਿੰਦਾ ਹੈ, ਦੂਸਰੀ ਮਿਲ ਜਾਂਦੀ ਹੈ। ਸੱਪ ਤਾਂ ਜਿਉਂਦਾ ਹੀ ਰਹਿੰਦਾ ਹੈ, ਮੰਦਿਰ ਵੀ ਅਜ਼ਮੇਰ ਵਿੱਚ ਹੈ। ਇੱਕ ਹੁੰਦੇ ਹਨ ਪੁਸ਼ਕਰਣੀ ਬ੍ਰਾਹਮਣ, ਦੂਸਰੇ ਸਾਰਸਿੱਧ। ਅਜ਼ਮੇਰ ਵਿੱਚ ਬ੍ਰਹਮਾ ਦਾ ਮੰਦਿਰ ਵੇਖਣ ਜਾਂਦੇ ਹਨ। ਬ੍ਰਹਮਾ ਬੈਠਾ ਹੈ ਦਾੜ੍ਹੀ ਆਦਿ ਦਿੱਤੀ ਹੋਈ ਹੈ ਉਨ੍ਹਾਂ ਨੂੰ ਮਨੁੱਖ ਦੇ ਰੂਪ ਵਿੱਚ ਵਿਖਾਇਆ ਹੈ। ਤੁਸੀਂ ਬ੍ਰਾਹਮਣ ਵੀ ਮਨੁੱਖ ਦੇ ਰੂਪ ਵਿੱਚ ਹੋ। ਬ੍ਰਾਹਮਣਾ ਨੂੰ ਦੇਵਤਾ ਨਹੀਂ ਕਿਹਾ ਜਾਂਦਾ ਹੈ। ਸੱਚੇ - ਸੱਚੇ ਬ੍ਰਾਹਮਣ ਤੁਸੀਂ ਹੋ ਬ੍ਰਹਮਾ ਦੀ ਸੰਤਾਨ। ਉਹ ਕੋਈ ਬ੍ਰਹਮਾ ਦੀ ਔਲਾਦ ਨਹੀਂ ਹਨ, ਪਿੱਛੋਂ ਆਉਣ ਵਾਲਿਆਂ ਨੂੰ ਇਹ ਪਤਾ ਨਹੀਂ ਚਲਦਾ ਹੈ। ਤੁਹਾਡਾ ਇਹ ਵਿਰਾਟ ਰੂਪ ਹੈ। ਇਹ ਬੁੱਧੀ ਵਿੱਚ ਯਾਦ ਰਹਿਣਾ ਚਾਹੀਦਾ ਹੈ। ਇਹ ਸਾਰੀ ਨਾਲੇਜ ਹੈ ਜੋ ਤੁਸੀਂ ਕਿਸੇ ਨੂੰ ਵੀ ਸਮਝਾ ਸਕਦੇ ਹੋ। ਅਸੀਂ ਆਤਮਾ ਹਾਂ, ਬਾਪ ਦੇ ਬੱਚੇ ਹਾਂ, ਇਹ ਚੰਗੀ ਤਰ੍ਹਾਂ ਸਮਝ ਕੇ, ਇਹ ਨਿਸ਼ਚੇ ਪੱਕਾ - ਪੱਕਾ ਹੋਣਾ ਚਾਹੀਦਾ ਹੈ। ਇਹ ਤਾਂ ਠੀਕ ਗੱਲ ਹੈ, ਸਾਰੀਆਂ ਆਤਮਾਵਾਂ ਦਾ ਬਾਪ ਇਕ ਪਰਮਾਤਮਾ ਹੈ। ਸਾਰੇ ਉਨ੍ਹਾਂ ਨੂੰ ਯਾਦ ਕਰਦੇ ਹਨ। ' ਹੇ ਭਗਵਾਨ' ਮਨੁੱਖਾਂ ਦੇ ਮੂੰਹ ਵਿਚੋਂ ਜ਼ਰੂਰ ਨਿਕਲਦਾ ਹੈ। ਪਰਮਾਤਮਾ ਕੌਣ ਹੈ - ਇਹ ਕੋਈ ਵੀ ਜਾਣਦੇ ਨਹੀਂ ਹਨ, ਜਦੋਂ ਤੱਕ ਕਿ ਬਾਪ ਆਕੇ ਸਮਝਾਏ। ਬਾਪ ਨੇ ਸਮਝਾਇਆ ਹੈ। ਇਹ ਲਕਸ਼ਮੀ - ਨਾਰਾਇਣ ਜੋ ਵਿਸ਼ਵ ਦੇ ਮਾਲਿਕ ਸਨ ਇਹ ਨਹੀਂ ਜਾਣਦੇ ਸਨ ਤਾਂ ਰਿਸ਼ੀ - ਮੁਨੀ ਫ਼ਿਰ ਕਿਵੇਂ ਜਾਣ ਸਕਦੇ! ਹੁਣ ਤੁਸੀਂ ਬਾਪ ਦੁਆਰਾ ਜਾਣਿਆ ਹੈ। ਤੁਸੀਂ ਹੋ ਆਸਤਿਕ, ਕਿਉਂਕਿ ਤੁਸੀਂ ਰਚਿਅਤਾ ਅਤੇ ਰਚਨਾ ਦੇ ਆਦਿ - ਮੱਧ - ਅੰਤ ਨੂੰ ਜਾਣਦੇ ਹੋ। ਕੋਈ ਚੰਗੀ ਤਰ੍ਹਾਂ ਜਾਣਦੇ ਹਨ, ਕੋਈ ਘੱਟ। ਬਾਪ ਸ੍ਹਾਮਣੇ ਆਕੇ ਪੜ੍ਹਾਉਂਦੇ ਹਨ ਫਿਰ ਕੋਈ ਚੰਗੀ ਤਰ੍ਹਾ ਧਾਰਨ ਕਰਦੇ ਹਨ, ਕੋਈ ਘੱਟ ਧਾਰਨ ਕਰਦੇ ਹਨ। ਪੜ੍ਹਾਈ ਬਿਲਕੁੱਲ ਸਧਾਰਣ ਵੀ ਹੈ, ਵੱਡੀ ਵੀ ਹੈ। ਬਾਪ ਵਿੱਚ ਇਤਨਾ ਗਿਆਨ ਹੈ ਜੋ ਸਾਗਰ ਨੂੰ ਸਿਆਹੀ ਬਣਾਓ ਤਾਂ ਵੀ ਅੰਤ ਨਹੀਂ ਪਾਇਆ ਜਾ ਸਕਦਾ। ਬਾਪ ਸਹਿਜ ਕਰਕੇ ਸਮਝਾਉਂਦੇ ਹਨ। ਬਾਪ ਨੂੰ ਜਾਨਣਾ ਹੈ, ਸਵਦਰਸ਼ਨ ਚਕ੍ਰਧਾਰੀ ਬਣਨਾ ਹੈ। ਬਸ! ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸਦਾ ਯਾਦ ਸਹਿਜ ਬਣੀ ਰਹੇ ਉਸਦੇ ਲਈ ਚਲਦੇ ਫਿਰਦੇ ਇਹ ਚਿੰਤਨ ਕਰਨਾ ਕਿ ਮੈਂ ਆਤਮਾ ਹਾਂ, ਪਰਮਧਾਮ ਨਿਵਾਸੀ ਆਤਮਾ ਇਥੇ ਪਾਰਟ ਵਜਾਉਣ ਆਈ ਹਾਂ। ਬਾਪ ਵੀ ਪਰਮਧਾਮ ਵਿੱਚ ਰਹਿੰਦੇ ਹਨ। ਉਹ ਬ੍ਰਹਮਾ ਤਨ ਵਿੱਚ ਆਏ ਹਨ।

2. ਜਿਵੇਂ ਰੂਹਾਨੀ ਬਾਪ ਨਾਲ ਆਤਮਾ ਦਾ ਪਿਆਰ ਹੈ, ਇਵੇਂ ਆਪਸ ਵਿੱਚ ਵੀ ਰੂਹਾਨੀ ਪਿਆਰ ਨਾਲ ਰਹਿਣਾ ਹੈ। ਆਤਮਾ ਦਾ ਆਤਮਾ ਨਾਲ ਪਿਆਰ ਹੋਵੇ ਸ਼ਰੀਰ ਨਾਲ ਨਹੀਂ। ਆਤਮ - ਅਭਿਮਾਨੀ ਬਣਨ ਦਾ ਪੂਰਾ - ਪੂਰਾ ਅਭਿਆਸ ਕਰਨਾ ਹੈ।

ਵਰਦਾਨ:-
ਹੱਦ ਦੀ ਕਾਮਨਾਵਾਂ ਤੋਂ ਮੁਕਤ ਰਹਿ ਸਰਵ ਪ੍ਰਸ਼ਨਾਂ ਤੋਂ ਪਾਰ ਰਹਿਣ ਵਾਲੇ ਸਦਾ ਪ੍ਸ਼ਨਚਿਤ ਭਵ

ਜੋ ਬੱਚੇ ਹੱਦ ਦੀਆਂ ਕਾਮਨਾਵਾਂ ਤੋਂ ਮੁਕਤ ਰਹਿੰਦੇ ਹਨ ਉਹਨਾਂ ਦੇ ਚੇਹਰੇ ਤੇ ਪ੍ਰਸੰਨਤਾ ਦੀ ਝਲਕ ਦਿਖਾਈ ਦਿੰਦੀ ਹੈ। ਪ੍ਰ੍ਸ਼ਨਚਿਤ ਕੋਈ ਵੀ ਪ੍ਰਸਨਚਿਤ ਨਹੀਂ ਹੁੰਦੇ। ਉਹ ਸਦਾ ਨਿਸਵਾਰਥ ਅਤੇ ਸਭ ਨੂੰ ਨਿਰਦੋਸ਼ ਅਨੁਭਵ ਕਰਨਗੇ, ਕਿਸੇ ਹੋਰ ਉੱਪਰ ਦੋਸ਼ ਨਹੀਂ ਰੱਖਣਗੇ। ਭਾਵੇਂ ਕੋਈ ਵੀ ਪਰਿਸਥਿਤੀ ਆ ਜਾਏ, ਕੋਈ ਆਤਮਾ ਹਿਸਾਬ -ਕਿਤਾਬ ਚੁਕਤੂ ਕਰਨ ਵਾਲੀ ਸਾਹਮਣਾ ਕਰਨ ਆਉਂਦੀ ਰਹੇ, ਭਾਵੇ ਸ਼ਰੀਰ ਦਾ ਕਰਮਭੋਗ ਸਾਹਮਣਾ ਕਰਨ ਆਉਂਦਾ ਰਹੇ ਪਰ ਸੰਤੁਸ਼ਟਤਾ ਦੇ ਕਾਰਣ ਉਹ ਸਦਾ ਪ੍ਰਸਨਚਿਤ ਰਹਿਣਗੇ।

ਸਲੋਗਨ:-
ਵਿਅਰਥ ਦੀ ਚੈਕਿੰਗ ਅਟੇੰਸ਼ਨ ਨਾਲ ਕਰੋ, ਅਲਬੇਲੇ ਰੂਪ ਵਿੱਚ ਨਹੀਂ।