01.06.25     Avyakt Bapdada     Punjabi Murli     21.10.2005    Om Shanti     Madhuban


" ਸੰਪੂਰਨ ਅਤੇ ਸੰਪੰਨ ਬਣਨ ਦੀ ਡੇਟ ਫਿਕਸ ਕਰ ਸਮੇਂ ਪ੍ਰਮਾਣ ਹੁਣ ਐਵਰੇਡੀ ਬਣੋ"


ਅੱਜ ਬਾਪਦਾਦਾ ਆਪਣੇ ਚਾਰੋਂ ਪਾਸੇ ਦੇ ਬੱਚਿਆਂ ਦੇ ਤਿੰਨ ਰੂਪ ਵੇਖ ਰਹੇ ਹਨ। ਜਿਵੇਂ ਬਾਪ ਦੇ ਵਿਸ਼ੇਸ਼ ਤਿੰਨ ਸੰਬੰਧ ਯਾਦ ਰਹਿੰਦੇ ਹਨ ਉਵੇਂ ਬੱਚੇ ਦੇ ਵੀ ਤਿੰਨ ਰੂਪ ਵੇਖ ਹਰਸ਼ਿਤ ਹੋ ਰਹੇ ਹਨ। ਆਪਣੇ ਤਿੰਨੋ ਹੀ ਰੂਪ ਜਾਣਦੇ ਹੋ ਨਾ! ਇਸ ਵੇਲੇ ਸਾਰੇ ਬੱਚੇ ਬ੍ਰਾਹਮਣ ਰੂਪ ਵਿਚ ਹਨ ਅਤੇ ਬ੍ਰਾਹਮਣਾਂ ਦੀ ਲਾਸ੍ਟ ਸਟੇਜ। ਬ੍ਰਾਹਮਣ ਸੋ ਫਰਿਸ਼ਤਾ ਹੈ ਫਿਰ ਫਰਿਸ਼ਤਾ ਸੋ ਦੇਵਤਾ ਹੋ। ਸਭ ਤੋਂ ਵਿਸ਼ੇਸ਼ ਵਰਤਮਾਨ ਬ੍ਰਾਹਮਣ ਜੀਵਨ ਹੈ। । ਬ੍ਰਾਹਮਣ ਜੀਵਨ ਅਮੁੱਲ ਹੈ। ਬ੍ਰਾਹਮਣ ਜੀਵਨ ਦੀ ਵਿਸ਼ੇਸ਼ਤਾ ਹੈ ਪਿਓਰਟੀ। ਪਿਓਰਟੀ ਹੀ ਬ੍ਰਾਹਮਣ ਜੀਵਨ ਦੀ ਰਿਆਲਈ ਹੈ। ਪਿਓਰਟੀ ਹੀ ਬ੍ਰਾਹਮਣ ਜੀਵਨ ਦੀ ਪਰਸਨੈਲਿਟੀ ਹੈ। ਪਿਓਰਟੀ ਹੀ ਸੁਖ ਸ਼ਾਂਤੀ ਦੀ ਜਨਨੀ ਹੈ। ਜਿੰਨੀ ਪਿਓਰਟੀ ਹੋਵੇਗੀ ਓਨੀ ਸੁਖ ਅਤੇ ਸ਼ਾਂਤੀ ਜੀਵਨ ਵਿੱਚ ਜੀਵਨ ਵਿੱਚ ਨੇਚਰੁਲ ਅਤੇ ਨੇਚਰ ਹੋਵੇਗੀ। ਅਤੇ ਪਿਉਰ ਆਤਮਾਵਾਂ ਦਾ ਲਕਸ਼ ਹੈ ਬ੍ਰਾਹਮਣ ਸੋ ਦੇਵਤਾ ਨਹੀਂ ਪਰ ਪਹਿਲੇ ਫਰਿਸ਼ਤਾ ਬਣਨ ਦਾ ਲਕਸ਼ ਹੈ, ਫਰਿਸ਼ਤਾ ਸੋ ਦੇਵਤਾ ਹੈ। ਤਾਂ ਬ੍ਰਾਹਮਣ ਸੋ ਫਰਿਸ਼ਤਾ, ਫਰਿਸ਼ਤਾ ਸੋ ਦੇਵਤਾ - ਇਹ ਤਿੰਨ ਰੂਪ ਬਾਪਦਾਦਾ ਸਭ ਬੱਚਿਆਂ ਦਾ ਦੇਖ ਰਹੇ ਹਨ। ਤੁਸੀਂ ਸਭਨੂੰ ਆਪਣੇ ਤਿੰਨ ਰੂਪ ਸਾਹਮਣੇ ਆ ਗਏ? ਆ ਗਏ? ਬ੍ਰਾਹਮਣ ਤਾਂ ਬਣ ਗਏ, ਹੁਣ ਲਕਸ਼ ਹੈ ਫਰਿਸ਼ਤਾ ਬਣਨ ਦਾ। ਇਹੀ ਲਕਸ਼ ਹੈ ਨਾ! ਫਰਿਸ਼ਤਾ ਬਣਨ ਦਾ । ਇਹ ਹੀ ਲਕਸ਼ ਹੈ ਨਾ! ਫਰਿਸ਼ਤਾ ਬਣਨਾ ਹੀ ਹੈ, ਚੈਕ ਕਰੋ ਫਰਿਸ਼ਤੇਪਨ ਦੀ ਵਿਸ਼ੇਸ਼ਤਾਵਾਂ ਜੀਵਨ ਵਿੱਚ ਦਿਖਾਈ ਦਿੰਦੀ ਹੈ? ਫਰਿਸ਼ਤਾ ਮਤਲਬ ਜਿਨਾਂ ਦਾ ਪੁਰਾਣਾ ਸੰਸਾਰ ਅਤੇ ਪੁਰਾਣੇ ਸੰਸਕਾਰ ਨਾਲ ਕੋਈ ਨਾਤਾ ਨਹੀਂ। ਫਰਿਸ਼ਤਾ ਮਤਲਬ ਸਿਰਫ਼ ਸਮੱਸਿਆ ਦੇ ਸਮੇਂ ਡਬਲ ਲਾਇਟ ਲਾਇਟ ਨਹੀਂ, ਪਰ ਸਦਾ ਮਾਨਸਾ -ਵਾਚਾ, ਸੰਬੰਧ -ਸੰਪਰਕ ਵਿੱਚ ਡਬਲ ਲਾਇਟ, ਹਲਕਾ। ਹਲਕੀ ਚੀਜ਼ ਚੰਗੀ ਲੱਗਦੀ ਹੈ ਜਾਂ ਬੋਝ ਵਾਲੀ ਚੀਜ਼ ਚੰਗੀ ਲੱਗਦੀ ਹੈ, ਕੀ ਚੰਗਾ ਲੱਗਦਾ ਹੈ? ਹਲਕਾ ਪਸੰਦ ਹੈ ਨਾ? ਫਰਿਸ਼ਤਾ ਮਤਲਬ ਜੋ ਸਰਵ ਦਾ, ਥੋੜੇ ਦਾ ਨਹੀਂ, ਸਰਵ ਦਾ ਪਿਆਰਾ ਅਤੇ ਨਿਆਰਾ ਹੋਵੇ। ਸਿਰਫ਼ ਪਿਆਰਾ ਨਹੀਂ, ਜਿਨਾਂ ਪਿਆਰਾ ਓਨਾ ਹੀ ਨਿਆਰਾ ਹੋਵੇ। ਫਰਿਸ਼ਤੇ ਦੀ ਨਿਸ਼ਾਨੀ ਹੈ - ਉਹ ਸਰਵ ਦਾ ਪ੍ਰਿਯ ਹੋਵੇਗਾ, ਜੋ ਵੀ ਦੇਖਣਗੇ ਜੋ ਵੀ ਮਿਲਣਗੇ ਜੋ ਵੀ ਸੰਬੰਧ ਵਿੱਚ ਆਉਣਗੇ, ਸੰਪਰਕ ਵਿੱਚ ਆਉਣਗੇ ਉਹ ਅਨੁਭਵ ਕਰਨਗੇ ਕਿ ਇਹ ਮੇਰਾ ਹੈ। ਜਿਵੇਂ ਬਾਪ ਦੇ ਲਈ ਸਭ ਅਨੁਭਵ ਕਰਦੇ ਹਨ, ਮੇਰਾ ਹੈ। ਅਨੁਭਵ ਕਰਦੇ ਹਨ ਨਾ? ਇਵੇਂ ਫਰਿਸ਼ਤਾ ਮਤਲਬ ਹਰ ਅਨੁਭਵ ਕਰੇ - ਇਹ ਮੇਰਾ ਹੈ। ਆਪਣੇ -ਪਨ ਦਾ ਅਨੁਭਵ ਹੋਵੇ ਕਿਉਂਕਿ ਹਲਕਾ ਹੋਵੇਗਾ ਨਾ ਤਾਂ ਹਲਕਾਪਨ ਸਭਦਾ ਪ੍ਰਿਯ ਬਣਾ ਦਿੰਦਾ ਹੈ। ਸਾਰਾ ਬ੍ਰਾਹਮਣ ਪਰਿਵਾਰ ਅਨੁਭਵ ਕਰੇ ਕਿ ਇਹ ਮੇਰਾ ਹੈ। ਭਾਰੀਪਨ ਨਹੀਂ ਹੋਵੇ ਕਿਉਂਕਿ ਫਰਿਸ਼ਤੇ ਦਾ ਅਰਥ ਹੀ ਡਬਲ ਲਾਇਟ। ਫ਼ਰਿਸ਼ਤਾ ਮਤਲਬ ਸੰਕਲਪ, ਬੋਲ, ਕਰਮ, ਸੰਬੰਧ, ਸੰਪਰਕ ਵਿੱਚ ਬੇਹੱਦ ਹੋਵੇ। ਹੱਦ ਨਹੀਂ ਹੋਵੇ। ਸਭ ਆਪਣੇ ਹਨ ਅਤੇ ਮੈਂ ਸਭਦਾ ਹਾਂ। ਜਿੱਥੇ ਜਿਆਦਾ ਆਪਣਾਪਨ ਹੁੰਦਾ ਹੈ ਨਾ ਉੱਥੇ ਹਲਕਾਪਨ ਹੁੰਦਾ ਹੈ। ਸੰਸਕਾਰ ਵੀ ਹਲਕਾਪਨ, ਤਾਂ ਚੈਕ ਕਰੋ ਕਿੰਨਾ ਪਰਸੈਂਟ ਫਰਿਸ਼ਤਾ ਸਟੇਜ ਤੱਕ ਪਹੁੰਚੇ ਹਨ? ਚੈਕ ਕਰਨਾ ਆਉਂਦਾ ਹੈ? ਚੈਕਰ ਵੀ ਬਣ ਗਏ ਹੋ, ਮੇਕਰ ਵੀ ਬਣ ਗਏ ਹੋ। ਮੁਬਾਰਕ ਹੋਵੇ।

ਬਾਪਦਾਦਾ ਦੀ ਇਹ ਹੀ ਸ਼ੁਭ ਆਸ਼ ਹੈ ਕਿ ਹੁਣ ਸਮੇਂ ਨੂੰ ਦੇਖਦੇ ਹੋਏ ਜੋ ਆਪਣੇ ਨੂੰ ਮਹਾਰਥੀ ਸਮਝਦੇ ਹਨ ਉਹਨਾਂ ਦੀ ਸਟੇਜ ਤਾਂ 95 ਪਰਸੈਂਟ ਹੋਣੀ ਚਾਹੀਦੀ ਹੈ। ਹੋਣੀ ਚਾਹੀਦੀ ਹੈ ਨਾ! (ਕਿਸੇ ਨੇ ਕਿਹਾ 98 ਪਰਸੈਂਟ ਹੋ ਜਾਣਗੇ) ਮੁਬਾਰਕ ਹੈ, ਮੁਖ ਵਿੱਚ ਗੁਲਾਬਜਾਮੁਣ ਖਾ ਲਵੋ, ਕਿਉਂਕਿ ਦੇਖ ਤਾਂ ਰਹੇ ਹੋ, ਜਾਣਦੇ ਵੀ ਹੋ, ਕਿ ਹੋ ਜਾਣਾ ਹੀ ਹੈ। ਹੋ ਜਾਣਗੇ ਨਹੀਂ, ਹੋਣਾ ਹੀ ਹੈ। ਗੇ, ਗੇ ਨਹੀਂ ਕਰੋ, ਹੋ ਜਾਣਗੇ, ਦੇਖ ਲੈਣਗੇ…ਕੋਸ਼ਿਸ਼ ਕਰਨਗੇ … ਹੁਣ ਇਹ ਭਾਸ਼ਾ ਪਰਿਵਰਤਨ ਕਰੋ। ਜੋ ਵੀ ਸੰਕਲਪ ਕਰੋ, ਚੈਕ ਕਰੋ ਕਿ ਕਿੰਨੇ ਪਰਸੈਂਟ ਨਿਸ਼ਚੇ ਅਤੇ ਸਫ਼ਲਤਾਪੂਰਵਕ ਹਨ? ਹੁਣ ਚੈਕ ਕਰਨ ਦੀ ਸਪੀਡ ਤੇਜ਼ ਕਰੋ। ਪਹਿਲੇ ਚੈਕ ਕਰੋ ਫਿਰ ਕਰਮ ਵਿੱਚ ਆਓ। ਇਵੇਂ ਨਹੀਂ ਕਿ ਜੋ ਵੀ ਸੰਕਲਪ ਆਇਆ, ਜੋ ਵੀ ਬੋਲ ਆਇਆ, ਜੋ ਵੀ ਸੰਬੰਧ ਸੰਪਰਕ ਵਿੱਚ ਹੋਇਆ, ਨਹੀਂ। ਜੋ ਵੀ. ਵੀ. ਆਈ. ਪੀ. ਹੁੰਦੇ ਹਨ ਉਹਨਾਂ ਦੀ ਚੈਕਿੰਗ ਕਿੰਨੀ ਹੁੰਦੀ ਹੈ, ਪਤਾ ਹੈ ਨਾ। ਹਰ ਚੀਜ਼ ਪਹਿਲੇ ਚੈਕ ਹੁੰਦੀ ਹੈ ਫਿਰ ਕਦਮ ਰੱਖਦੇ ਹਨ। ਤਾਂ ਹਾਲੇ ਦੋ ਘੰਟੇ ਚਾਰ ਘੰਟੇ ਦੇ ਬਾਦ ਚੈਕਿੰਗ ਨਹੀਂ ਚਲੇਗੀ। ਪਹਿਲੇ ਚੈਕਿੰਗ ਫਿਰ ਕਦਮ ਕਿਉਂਕਿ ਅੱਜਕਲ ਦੇ ਵੀ. ਵੀ. ਆਈ. ਪੀ. ਜੋ ਹਨ, ਉਹ ਤਾਂ ਇੱਕ ਜਨਮ ਦੇ ਹਨ। ਉਹ ਵੀ ਥੋੜੇ ਸਮੇਂ ਦੇ ਲਈ ਹਨ ਅਤੇ ਤੁਸੀਂ ਤਾਂ ਸ਼੍ਰਿਸਟੀ ਡਰਾਮੇ ਦੇ ਬ੍ਰਹਾਮਣ ਸੋ ਫਰਿਸ਼ਤੇ ਕੀਨੇ ਵੀ ਵੀ. ਵੀ. ਲਗਾ ਦਵੋ, ਇਨ੍ਹੇ ਹੋ। ਦੇਖੋ, ਤੁਸੀਂ ਆਪਣੇ ਅੱਗੇ ਵੀ. ਵੀ. ਵੀ. ਲਗਾਉਂਦੇ ਜਾਓ। ਆਪਣੇ ਆਪਣੇ ਚਿੱਤਰ ਤਾਂ ਦੇਖੇ ਹਨ ਨਾ ਜੋ ਪੂਜੇ ਜਾ ਰਹੇ ਹਨ, ਉਹ ਦੇਖੇ ਹਨ ਨਾ! ਚਲੋ ਮੰਦਿਰ ਨਹੀਂ ਦੇਖੇ ਫੋਟੇ ਤਾਂ ਦੇਖਦੇ ਹਨ, ਹਾਲੇ ਵੀ ਉਹਨਾਂ ਦੀ ਕਿੰਨੀ ਵੈਲਿਊ ਹੈ। ਕਿੰਨੇ ਵੱਡੇ -ਵੱਡੇ ਮੰਦਿਰ ਬਣਾਉਦੇ ਹਨ ਅਤੇ ਤੁਹਾਡਾ ਚਿੱਤਰ ਜੋ ਹੈ ਉਹ ਤਾਂ ਇੰਨ ਫੁੱਟ ਵਿੱਚ ਆ ਜਾਂਦਾ ਹੈ, ਤਾਂ ਕਿੰਨਾ ਤੁਹਾਡੀ ਵੈਲਿਊ ਹੈ। ਜੜ੍ਹ ਚਿੱਤਰ ਦੀ ਵੀ ਵੈਲਿਊ ਹੈ ਨਾ! ਤੁਹਾਡਾ ਚਿਤਰ ਦਾ ਦਰਸ਼ਨ ਕਰਨ ਦੇ ਲਈ ਕਿੰਨੀ ਕਿਉਂ ਲੱਗਦੀ ਹੈ। ਅਤੇ ਚੇਤਨ ਵਿੱਚ ਕਿੰਨੇ ਵੀ. ਵੀ. ਆਈ. ਪੀ. ਹੋ। ਤਾਂ ਕਦਮ ਉਠਾਉਣ ਤੋਂ ਪਹਿਲੇ ਚੈਕ ਕਰੋ, ਕਰਨ ਦੇ ਬਾਦ ਚੈਕ ਕੀਤਾ, ਉਹ ਕਦਮ ਹੋ ਗਿਆ। ਉਹ ਕਦਮ ਫਿਰ ਤੁਹਾਡੇ ਹੱਥ ਵਿੱਚ ਨਹੀਂ ਆਉਣਗੇ। ਅਗਿਆਨਕਾਲ ਵਿੱਚ ਵੀ ਕਹਿੰਦੇ ਹਨ, ਸੋਚ ਸਮਝਕੇ ਕੰਮ ਕਰੋ। ਕੰਮ ਕਰਕੇ ਸੋਚੋਂ ਨਹੀਂ। ਪਹਿਲੇ ਸੋਚੋ ਫਿਰ ਕਰੋ। ਤਾਂ ਆਪਣੇ ਸਵਮਾਨ ਦੀ ਸੀਟ ਤੇ ਰਹੋ। ਜਿਨਾਂ ਪੁਜੀਸ਼ਨ ਵਿੱਚ ਰਹਿੰਦੇ ਤਾਂ ਆਪੋਜਿਸ਼ਨ ਨਹੀਂ ਹੋ ਸਕਦੀ। ਮਾਇਆ ਦੀ ਆਪੋਜੀਸ਼ਨ ਉਦੋਂ ਹੁੰਦੀ ਹੈ ਜਦੋਂ ਪੋਜੀਸ਼ਨ ਵਿੱਚ ਨਹੀਂ ਰਹਿੰਦੇ ਹੋ। ਤਾਂ ਹਾਲੇ ਬਾਪਦਾਦਾ ਦਾ ਕਵੇਸਚਨ ਹੈ, ਸਭ ਦਾ ਲਕਸ਼ ਤੇ ਹੈ ਸੰਪੂਰਨ ਬਣਨ ਦਾ, ਸੰਪੰਨ ਬਣਨ ਦਾ। ਲਕਸ਼ ਹੈ ਜਾਂ ਥੋੜਾ -ਥੋੜਾ ਬਣਨ ਹੈ? ਲਕਸ਼ ਹੈ? ਸਭਦਾ ਲਕਸ਼ ਹੈ ਹੱਥ ਉਠਾਓ। ਸੰਪੂਰਨ ਬਣਨਾ ਹੈ? ਅੱਛਾ। ਕਦੋਂ ਤਕ? ਤੁਸੀਂ ਲੋਕਾਂ ਨਾਲ ਕਵੇਸ਼ਨ ਕਰਦੇ ਹੋ ਨਾ, ਸਟੂਡੈਂਟ ਨਾਲ ਵੀ ਟੀਚਰਸ ਕਵੇਸਚਨ ਕਰਦੀ ਹੈ ਨਾ - ਤੁਹਾਡਾ ਕੀ ਲਕਸ਼ ਹੈ? ਤਾਂ ਅੱਜ ਬਾਪਦਾਦਾ ਵਿਸ਼ੇਸ਼ ਟੀਚਰਸ ਕੋਲੋਂ ਪੁੱਛਦੇ ਹਨ। 30 ਵਰ੍ਹੇ ਵਾਲੇ ਬੈਠੇ ਹਨ ਨਾ। ਤਾਂ 30 ਵਰ੍ਹੇ ਵਾਲਿਆਂ ਨੂੰ ਕਲ ਹੀ ਆਪਸ ਵਿੱਚ ਬੈਠਕੇ ਪ੍ਰੋਗ੍ਰਾਮ ਬਣਨਾ ਚਾਹੀਦਾ ਹੈ। ਮੀਟਿੰਗ ਤਾਂ ਬਹੁਤ ਕਰਦੇ ਹੋ। ਬਾਪਦਾਦਾ ਦੇਖਦੇ ਹਨ ਮੀਟਿੰਗ ਸਿਟਿੰਗ, ਮੀਟਿੰਗ ਸਿਟਿੰਗ। ਪਰ ਹੁਣ ਅਜਿਹੀ ਮੀਟਿੰਗ ਕਰੋ ਕਿ ਕਦੋ ਤੱਕ ਸੰਪੰਨ ਬਣੋਗੇ? ਅਤੇ ਸਭ ਫੰਕਸ਼ਨ ਮਨਾਉਂਦੇ ਹੋ, ਡੇਟ ਫਿਕਸ ਕਰਦੇ ਹੋ, ਫਲਾਣਾ ਪ੍ਰੋਗਾਮ ਫਲਾਣੀ ਡੇਟ, ਇਸਦੀ ਡੇਟ ਨਹੀਂ ਹੈ? ਜਿੰਨੇ ਸਾਲ ਚਾਹ੍ਦੇ ਹਨ ਓਨੇ ਦਸੋ। ਕਿਉਂ? ਬਾਪਦਾਦਾ ਕਿਉਂ ਕਹਿੰਦੇ ਹਨ? ਕਿਉਂਕਿ ਬਾਪ ਕੋਲੋਂ ਪ੍ਰਕ੍ਰਿਤੀ ਪੁੱਛਦੀ ਹੈ ਕਿ ਕਦੋਂ ਵਿਨਾਸ਼ ਕਰੇ? ਤਾਂ ਬਾਪਦਾਦਾ ਕੀ ਜਵਾਬ ਦੇਣ? ਬਾਪਦਾਦਾ ਬੱਚਿਆਂ ਕੋਲੋਂ ਹੀ ਪੁੱਛਣਗੇ ਨਾ। ਕਦੋਂ ਤੱਕ? ਅੱਜ ਦੀ ਵਿਸ਼ੇਸ਼ ਟਾਪਿਕ ਹੈ ਕਦੋਂ ਤੱਕ? ਡਬਲ ਫ਼ਾਰੇਨਰਸ ਬੈਠੇ ਹਨ ਨਾ, ਤਾਂ ਡਬਲ ਪੁਰਸ਼ਾਰਥ ਹੋਵੇਗਾ ਨਾ। ਕਮਾਲ ਕਰੋ। ਫ਼ਾਰੇਨਰਸ ਏਕਜਾਮਪਲ ਬਣੋ - ਬਸ ਬ੍ਰਾਹਮਣ ਪਰਿਵਾਰ ਦੇ ਅਗੇ, ਵਿਸ਼ਵ ਦੇ ਅਗੇ ਅੱਗੇ ਸੰਪੰਨ ਅਤੇ ਸਮਪੂਰਨ। ਸਰਵ ਸ਼ਕਤੀਆਂ, ਸਰਵ ਗੁਣ ਨਾਲ ਸੰਪੰਨ ਮਤਲਬ ਸਮਪਰੂੰਨ, ਸਰਵ ਹੋ। ਮਨਸਾ, ਵਾਚਾ, ਸੰਬੰਧ -ਸੰਪਰਕ ਚਾਰ ਹੀ ਵਿੱਚ, ਚਾਰ ਵਿੱਚੋ ਜੇਕਰ ਇੱਕ ਵਿੱਚ ਵੀ ਕਮਜ਼ੋਰ ਰਹਿ ਗਏ, ਤਾਂ ਸੰਪੰਨ ਨਹੀਂ ਕਹਾਂਗੇ। ਚਾਰ ਗੱਲਾਂ ਯਾਦ ਹੈ ਨਾ - ਮਨਸਾ, ਵਾਚਾ, ਸੰਬੰਧ -ਸੰਪਰਕ ਵਿੱਚ ਕਰਮ ਆ ਗਿਆ, ਚਾਰ ਹੀ ਗੱਲ ਵਿੱਚ। ਇਵੇਂ ਨਹੀਂ ਮਨਸਾ ਵਾਚਾ ਵਿੱਚ ਤਾਂ ਅਸੀਂ ਠੀਕ ਹਾਂ, ਸੰਬੰਧ -ਸੰਪਰਕ ਵਿੱਚ ਥੋੜਾ ਹੈ। ਸੁਣਾਇਆ ਨਾ - ਜਿਸਦੇ ਸਾਹਮਣੇ ਵੀ ਜਾਏ, ਭਾਵੇਂ ਜਿਸਦੇ ਸੰਪਰਕ ਵਿੱਚ ਜਾਣ ਇਵੇਂ ਉਹ ਅਨੁਭਵ ਕਰੇ ਕਿ ਇਹ ਮੇਰਾ ਹੈ। ਮੇਰੇ ਦੇ ਉਪਰ ਹੁੱਜਤ ਹੁੰਦੀ ਹੈ ਨਾ। ਦੂਸਰੇ ਦੇ ਉਪਰ ਐਨਾ ਹਲਕਾਪਨ ਨਹੀਂ ਹੁੰਦਾ ਹੈ, ਥੋੜ੍ਹਾ ਭਾਰੀ ਹੁੰਦਾ ਹੈ ਪਰ ਆਪਣੇ ਦੇ ਉੱਪਰ ਹਲਕਾਪਨ ਹੁੰਦਾ ਹੈ। ਤਾਂ ਸਭਤੋਂ ਹਲਕੇ, ਇਵੇਂ ਨਹੀਂ ਸਿਰਫ਼ ਆਪਣੇ ਜ਼ੋਨ ਵਿੱਚ ਹਲਕੇ, ਆਪਣੇ ਸੈਂਟਰ ਵਿੱਚ ਹਲਕੇ, ਨਹੀਂ। ਜੇਕਰ ਜੋਨ ਵਿੱਚ ਹਲਕੇ ਜਾਂ ਸੈਂਟਰ ਵਿੱਚ ਹਲਕੇ, ਤਾਂ ਵੀਰਜਮਾਨ ਕਿਵੇਂ ਬਣਨਗੇ? ਨਾ ਵਿਸ਼ਵ ਕਲਿਆਣਕਾਰੀ ਬਣ ਸਕਦੇ ਹਨ, ਨਾ ਵਿਸ਼ਵ ਰਾਜਨ ਬਣ ਸਕਦੇ ਹਨ। ਰਾਜਨ ਦਾ ਅਰਥ ਇਹ ਨਹੀਂ ਕਿ ਤਖ਼ਤ ਤੇ ਬੈਠਣ, ਰਾਜਧਾਨੀ ਵਿੱਚ ਰਾਇਲ ਫੈਮਿਲੀ ਵਿੱਚ ਵੀ ਰਾਜ ਅਧਿਕਾਰ ਹੈ, ਰਾਜ ਦਾ। ਤਾਂ ਕੀ ਕਰਨਗੇ? ਕਦੋਂ ਤੱਕ ਪ੍ਰਸ਼ਨ ਦਾ ਉੱਤਰ ਦੇਣਗੇ ਨਾ! ਮੀਟਿੰਗ ਕਰਨਗੇ ਨਾ! ਕਰਕੇ ਫਾਈਨਲ ਕਰਨਾ। ਠੀਕ ਹੈ? ਅੱਛਾ।

ਸਭ ਠੀਕ ਹਨ, ਉਮੰਗ ਆਉਂਦਾ ਹੈ ਕਿ ਕਰਨਾ ਹੀ ਹੈ, ਹੋਣਾ ਹੀ ਹੈ? ਬਾਪਦਾਦਾ ਉਮੰਗ -ਹੁਲਾਸ ਦਵਾਉਂਦਾ ਹੈ। ਮਾਇਆ ਦੇਖਦੀ ਹੈ ਉਮੰਗ -ਹੁਲਾਸ ਵਿੱਚ ਹਨ ਤਾਂ ਕੁਝ ਨਾ ਕੁਝ ਕਰ ਲੈਂਦੀ ਹੈ ਕਿਉਂਕਿ ਉਸਦੀ ਵੀ ਹੁਣ ਅੰਤਿਮ ਕਾਲ ਨਜ਼ਦੀਕ ਹੈ ਨਾ। ਤਾਂ ਉਹ ਆਪਣੇ ਹਥਿਆਰ ਜੋ ਵੀ ਹਨ ਉਹ ਯੂਜ਼ ਕਰਦੀ ਹੈ ਅਤੇ ਅਜਿਹੀ ਪਾਲਣਾ ਕਰਦੀ ਹੈ ਜੋ ਸਮਝ ਨਹੀਂ ਸਕਦੇ ਹਨ ਕਿ ਇਹ ਮਾਇਆ ਦੀ ਪਾਲਣਾ ਹੈ, ਮਾਇਆ ਦੀ ਮਤ ਹੈ ਜਾਂ ਬਾਪ ਦੀ ਮਤ ਹੈ, ਉਸਵਿੱਚ ਮਿਕਸ ਕਰ ਦਿੰਦੇ ਹਨ। ਇਹ ਫਰਿਸ਼ਤੇਪਨ ਵਿੱਚ ਜਾਂ ਪੁਰਸ਼ਾਰਥ ਵਿੱਚ ਵਿਸ਼ੇਸ਼ ਜੋ ਰੁਕਾਵਟ ਹੁੰਦੀ ਹੈ, ਉਸਦੇ ਦੋ ਸ਼ਬਦ ਹੀ ਹਨ - ਜੋ ਕਾਮਨ ਸ਼ਬਦ ਹੈ, ਮੁਸ਼ਕਿਲ ਵੀ ਨਹੀਂ ਹੈ ਅਤੇ ਸਭ ਅਨੇਕ ਵਾਰ ਯੂਜ਼ ਵੀ ਕਰਦੇ ਹਨ। ਉਹ ਕੀ ਹੈ? ਮੈਂ ਅਤੇ ਮੇਰਾ। ਬਾਪਦਾਦਾ ਨੇ ਬਹੁਤ ਸਹਿਜ ਵਿਧੀ ਪਹਿਲੇ ਵੀ ਦਸੀ ਹੈ, ਇਸ ਮੈਂ ਅਤੇ ਮੇਰੇ ਨੂੰ ਪਰਿਵਰਤਨ ਕਰਨ ਦੀ, ਯਾਦ ਹੈ? ਦੇਖੋ, ਜਿਸ ਸਮੇਂ ਤੁਸੀਂ ਮੈਂ ਸ਼ਬਦ ਬੋਲਦੇ ਹੋ ਨਾ, ਉਸ ਸਮੇਂ ਸਾਹਮਣੇ ਆਏ ਕਿ ਮੈਂ ਹੂ ਹੀ ਆਤਮਾ, ਮੈਂ ਸ਼ਬਦ ਬੋਲੋ ਅਤੇ ਸਾਹਮਣੇ ਆਤਮਾ ਰੂਪ ਨੂੰ ਲਿਆਓ। ਮੈਂ ਸ਼ਬਦ ਇਵੇਂ ਨਹੀਂ ਬੋਲੋ, ਮੈਂ, ਆਤਮਾ। ਇਹ ਨੇਚਰੁਲ ਸਮ੍ਰਿਤੀ ਵਿੱਚ ਲਿਆਓ। ਮੈਂ ਸ਼ਬਦ ਦੇ ਪਿੱਛੇ ਆਤਮਾ ਲੱਗਾ ਦਵੋ। ਮੈਂ ਆਤਮਾ। ਜਦੋਂ ਮੇਰਾ ਸ਼ਬਦ ਬੋਲੋਦੇ ਹੋ ਤਾਂ ਪਹਿਲੇ ਕਹੋ ਮੇਰਾ ਬਾਬਾ, ਮੇਰਾ ਰੁਮਾਲ, ਮੇਰੀ ਸਾੜੀ …ਮੇਰਾ ਇਹ। ਪਰ ਪਹਿਲੇ ਮੇਰਾ ਬਾਬਾ। ਮੇਰਾ ਸ਼ਬਦ ਬੋਲਿਆ, ਬਾਬਾ ਸਾਹਮਣੇ ਆਇਆ। ਮੈਂ ਸ਼ਬਦ ਬੋਲਿਆ ਆਤਮਾ ਸਾਹਮਣੇ ਆਈ, ਇਹ ਨੇਚਰ ਅਤੇ ਨੇਚਰੁਲ ਬਣਾਓ, ਸਹਿਜ ਹੈ ਨਾ ਜਾਂ ਮੁਸ਼ਕਿਲ ਹੈ? ਜਾਣਦੇ ਹੀ ਹੋ ਮੈਂ ਆਤਮਾ ਹਾਂ। ਸਿਰਫ਼ ਉਸ ਸਮੇਂ ਮੰਨਦੇ ਨਹੀਂ ਹੋ। ਜਾਣਨਾ 100 ਪਰਸੈਂਟ ਹੈ, ਮੰਨਣਾ ਪਰਸੇਂਟਜ ਵਿੱਚ ਹੈ। ਜਦੋਂ ਬਾਡੀ ਕਾਂਨਸੇਸ ਨੇਚਰੁਲ ਹੋ ਗਿਆ, ਯਾਦ ਕਰਨਾ ਪੈਂਦਾ ਹੈ ਕੀ ਕਿ ਮੈਂ ਬਾਡੀ (ਸ਼ਰੀਰ) ਹਾਂ, ਨੇਚਰੁਲ ਯਾਦ ਹੈ ਨਾ। ਤਾਂ ਮੈਂ ਸ਼ਬਦ ਮੁਖ ਦੇ ਪਹਿਲੇ ਤੋਂ ਸੰਕਲਪ ਵਿੱਚ ਆਉਂਦਾ ਹੈ ਨਾ। ਤਾਂ ਸੰਕਲਪ ਵਿੱਚ ਵੀ ਮੈਂ ਸ਼ਬਦ ਆਏ ਤਾਂ ਫੋਰਨ ਆਤਮਾ ਸਵਰੂਪ ਸਾਹਮਣੇ ਆਏ। ਇਹ ਅਭਿਆਸ ਕਰਨਾ ਸਹਿਜ ਨਹੀਂ ਹੈ? ਸਿਰਫ਼ ਮੈਂ ਸ਼ਬਦ ਨਹੀਂ ਬੋਲਣਾ। ਆਤਮਾ ਸਾਥ ਵਿੱਚ ਬੋਲਣਾ, ਪੱਕਾ ਹੋ ਜਾਏਗਾ। ਜਿਵੇਂ ਸ਼ਰੀਰ ਦਾ ਨਾਮ ਪੱਕਾ ਹੈ ਨਾ। ਦੂਸਰੇ ਨੂੰ ਵੀ ਬੁਲਾਏਗਾ ਤਾਂ ਤੁਸੀਂ ਇਵੇਂ -ਇਵੇਂ ਕਰੋਗੇ। ਤਾਂ ਮੈਂ ਆਤਮਾ ਹਾਂ।ਆਤਮਾ ਦਾ ਸੰਸਾਰ ਬਾਪਦਾਦਾ, ਆਤਮਾ ਦਾ ਸੰਸਕਾਰ ਬ੍ਰਾਹਮਣ ਸੋ ਫਰਿਸ਼ਤਾ, ਫਰਿਸ਼ਤਾ ਸੋ ਦੇਵਤਾ। ਤਾਂ ਕੀ ਕਰਨਗੇ। ਇਹ ਮਨ ਦੀ ਡ੍ਰਿਲ ਕਰਨਾ।ਅੱਜਕਲ ਡਾਕਟਰਸ ਵੀ ਕਹਿੰਦੇ ਹਨ ਡ੍ਰਿਲ ਕਰੋ., ਡ੍ਰਿਲ ਕਰੋ। ਐਕਸਰਸਾਈਜ਼ ਕਰੋ। ਤਾਂ ਇਹ ਐਕਸਰਸਾਈਜ਼ ਕਰੋ। ਮੈਂ ਆਤਮਾ, ਮੇਰਾ ਬਾਬਾ ਕਿਉਂਕਿ ਸਮੇਂ ਦੀ ਗਤੀ ਨੂੰ ਡਰਾਮੇ ਅਨੁਸਾਰ ਸਲੋ ਕਰਨਾ ਪੈਂਦਾ ਹੈ। ਹੋਣਾ ਚਾਹੀਏ ਕ੍ਰੀਏਟਰ ਨੂੰ ਤੀਵਰ, ਕਰਿਏਸ਼ਨ ਨੂੰ ਨਹੀਂ ਪਰ ਹਾਲੇ ਦੇ ਪ੍ਰਮਾਣ ਸਮੇਂ ਤੇਜ਼ ਜਾ ਰਿਹਾ ਹੈ। ਪ੍ਰਕ੍ਰਿਤੀ ਏਵਰਰੇਡੀ ਹੈ ਸਿਰਫ ਆਡਰ ਦੇ ਲਈ ਰੁਕੀਪਰਲੇ ਹੋਈ ਹੈ। ਡਰਾਮੇ ਦਾ ਸਮੇਂ ਹੀ ਆਡਰ ਕਰੇਗਾ ਨਾ। ਸਥਾਪਨਾ ਵਾਲੇ ਜੇਕਰ ਏਵਰਰੇਡੀ ਨਹੀਂ ਹੋਣਗੇ ਤਾਂ ਵਿਨਾਸ਼ ਦੇ ਬਾਦ ਕੀ ਪਰਲੇ ਹੋਵੇਗੀ? ਹੋਣੀ ਹੈ ਪਰਲੇ? ਕੀ ਵਿਨਾਸ਼ ਦੇ ਬਾਦ ਸਥਾਪਨਾ ਹੋਣੀ ਹੀ ਹੈ? ਤਾਂ ਸਥਾਪਨਾ ਦੇ ਨਿਮਿਤ ਬਣੇ ਹੋਏ ਹਾਲੇ ਸਮੇਂ ਪ੍ਰਮਾਣ ਏਵਰਰੇਡੀ ਹੋਣੇ ਚਾਹੀਦੇ ਹਨ। ਬਾਪਦਾਦਾ ਇਹ ਹੀ ਦੇਖਣਾ ਚਾਹੁੰਦੇ ਹਨ, ਜਿਵੇਂ ਬ੍ਰਾਹਮਣ ਬਾਪ ਅਰਜੁਨ ਬਣਿਆ ਨਾ, ਐਕਜਾਪਮਪਲ ਬਣਿਆ ਨਾ! ਅਜਿਹੇ ਬ੍ਰਹਮਾ ਬਾਪ ਨੂੰ ਫਾਲੋ ਕਰਨ ਵਾਲੇ ਕੌਣ ਬਣਦੇ ਹਨ? ਖੁਦ ਵੀ ਨੂੰ ਦੇਖੋ, ਸਮੇਂ ਨੂੰ ਵੀ ਦੇਖੋ।

ਬਾਪਦਾਦਾ ਨੇ ਪਹਿਲੇ ਵੀ ਕਿਹਾ ਕਿ ਵਰਤਮਾਨ ਸਮੇਂ ਤੁਸੀਂ ਸਭ ਬ੍ਰਾਹਮਣ ਸੋ ਫਰਿਸ਼ਤੇ ਆਤਮਾਵਾਂ ਨੂੰ ਨਿਮਿਤ ਭਾਵ ਅਤੇ ਨਿਰਮਾਣ ਭਾਵ, ਇਹਨਾਂ ਦੋਵਾਂ ਸ਼ਬਦਾ ਨੂੰ ਅੰਡਰਲਾਇਨ ਕਰਨਾ ਹੈ। ਇਸਵਿੱਚ ਬਾਡੀ - ਕਾਨਸੇਸ ਦਾ ਮੈਂ -ਪਨ ਖ਼ਤਮ ਹੋ ਜਾਏਗਾ। ਮੇਰਾ -ਪਨ ਵੀ ਖਤਮ ਹੋ ਜਾਏਗਾ। ਨਿਮਿਤ ਹਾਂ ਅਤੇ ਨਿਰਮਾਣ ਸੁਭਾਵ। ਜਿਨਾਂ ਨਿਰਮਾਣ ਹੁੰਦੇ ਹਨ ਨਾ ਓਨਾ ਮਾਨ ਮਿਲਦਾ ਹੈ ਕਿਉਂਕਿ ਜੋ ਨਿਰਮਾਣ ਹੁੰਦਾ ਹੈ ਉਹ ਸਭਦਾ ਪਿਆਰਾ ਬਣ ਜਾਂਦਾ ਹੈ। ਅਤੇ ਜਦੋਂ ਪਿਆਰਾ ਬਣ ਜਾਂਦਾ ਹੈ ਤਾਂ ਮਾਨ ਤਾਂ ਆਟੋਮੇਟਿਕਲੀ ਮਿਲੇਗਾ। ਤਾਂ ਨਿਮਿਤ ਅਤੇ ਨਿਰਮਾਣ ਭਾਵ ਅਤੇ ਭਾਵਨਾ ਸੁਭ ਭਾਵਨਾ। ਭਾਵ ਅਤੇ ਭਾਵਨਾ ਦੋ ਚੀਜ਼ਾਂ ਹੁੰਦੀਆਂ ਹਨ। ਤਾਂ ਨਿਮਿਤ ਅਤੇ ਨਿਰਮਾਣ ਭਾਵ ਅਤੇ ਭਾਵਨਾ ਹਰ ਇੱਕ ਦੇ ਪ੍ਰਤੀ ਸ਼ੁਭ ਭਾਵਨਾ, ਸ਼ੁਭ ਕਾਮਨਾ। ਕਿਵੇਂ ਵੀ ਹੋਵੇ ਤੁਹਾਡਾ ਨਿਮਿਤ ਨਿਰਮਾਣ ਭਾਵ ਅਤੇ ਸ਼ੁਭ ਭਾਵਨਾ ਵਾਯੂਮੰਡਲ ਇਵੇਂ ਬਣਾਏਗੀ, ਜੋ ਸਾਹਮਣੇ ਵਾਲਾ ਵੀ ਵਾਈਬ੍ਰੇਸ਼ਨ ਨਾਲ ਬਦਲ ਜਾਏਗਾ। ਕਈ ਬੱਚੇ ਰੂਹਰਿਹਾਨ ਕਰਦੇ ਹਨ ਨਾ - ਤਾਂ ਕਹਿੰਦੇ ਹਨ ਅਸੀਂ ਇੱਕ ਮਹੀਨੇ ਤੱਕ ਸ਼ੁਭ ਭਾਵਨਾ ਰੱਖੀ, ਉਹ ਬਦਲਦਾ ਹੀ ਨਹੀਂ ਹੈ। ਫਿਰ ਥੱਕ ਜਾਂਦੇ ਹਨ, ਦਿਲਸ਼ਿਕਸ਼ਤ ਹੋ ਜਾਂਦੇ ਹਨ। ਹੁਣ ਉਸ ਵਿਚਾਰੇ ਦੀ ਜੋ ਵ੍ਰਿਤੀ ਹੈ ਜਾਂ ਦ੍ਰਿਸ਼ਟੀ ਹੈ ਉਹ ਹੈ ਹੀ ਪੱਥਰ ਵਰਗੀ, ਉਸਵਿੱਚ ਥੋੜਾ ਤੇ ਟਾਇਮ ਲਗੇਗਾ ਨਾ। ਅੱਛਾ ਮਾਨੋ ਉਹ ਨਹੀਂ ਬਦਲਦਾ ਹੈ ਤਾਂ ਤੁਸੀਂ ਆਪਣੇ ਨੂੰ ਤਾਂ ਠੀਕ ਰੱਖੋ ਨਾ। ਤੁਸੀਂ ਤਾਂ ਆਪਣੀ ਪੋਜੀਸ਼ਨ ਵਿੱਚ ਰਹੋ ਨਾ। ਤੁਸੀਂ ਕਿਉਂ ਦਿਲਸ਼ਿਕਸ਼ਤ ਹੋ ਜਾਂਦੇ ਹੋ। ਦਿਲਸ਼ਿਕਸ਼ਤ ਨਹੀਂ ਹੋ ਅੱਛਾ ਉਹ ਨਹੀਂ ਬਦਲਿਆ ਮੈਂ ਤਾ ਉਸਦੇ ਬਦਲ ਨਾ ਜਾਵਾਂ। ਜੇਕਰ ਤੁਸੀਂ ਦਿਲਸ਼ਿਕਸ਼ਤ ਹੋ ਗਏ ਤਾਂ ਉਹ ਪਾਵਰਫੁੱਲ ਹੋਇਆ ਜੋ ਉਸਨੇ ਤੁਹਾਨੂੰ ਬਦਲ ਲਿਆ। ਤੁਸੀਂ ਆਪਣੇ ਸਵਮਾਨ ਦੀ ਸੀਟ ਕਿਉਂ ਛੱਡਦੇ ਹੋ? ਵੇਸਟ ਥਾਸਟਸ ਵੀ ਨਹੀਂ ਉੱਠਣਾ ਚਾਹੀਏ, ਕਿਉਂ? ਕਿਉਂ ਕਿਹਾ ਅਤੇ ਵੇਸਟ ਥਾਟਸ ਦਾ ਦਰਵਾਜਾ ਖੁਲਿਆ। ਉਹ ਦਰਵਾਜਾ ਬੰਦ ਬਹੁਤ ਮੁਸ਼ਕਿਲ ਹੁੰਦਾ ਹੈ ਇਸਲਈ ਕਿਉਂ ਨਹੀਂ ਸੋਚੋ, ਮਰਸੀਫੁੱਲ ਹੋਕਰ ਵਾਈਬ੍ਰੇਸ਼ਨ ਦਿੰਦੇ ਰਹੋ। ਤੁਸੀਂ ਆਪਣੀ ਸੀਟ ਛੱਡਕੇ ਕਿਉਂ ਦਿਲਸ਼ਿਕਸ਼ਤ ਹੋ ਜਾਂਦੇ ਹੋ? ਯਾਦ ਰਖਾ ਨਾ - ਪੋਜੀਸ਼ਨ ਨਾਲ ਥੱਲੇ ਨਹੀਂ ਆਓ, ਫਿਰ ਬਹੁਤ ਆਪੋਜਿਸ਼ਨ ਹੋ ਜਾਂਦੀ ਹੈ। ਵਿਅਕਤੀ - ਵਿਅਕਤੀ ਵਿੱਚ ਆਪੋਜਿਸ਼ਨ ਹੋ ਜਾਂਦੀ ਹੈ, ਸੁਭਾਵ ਸੰਸਕਾਰ ਵਿੱਚ ਆਪੋਜਿਸ਼ਨ ਹੋ ਜਾਂਦੀ ਹੈ, ਵਿਚਾਰੋ ਵਿੱਚ ਆਪੋਜੀਸ਼ਨ ਹੋ ਜਾਂਦੀ ਹੈ ਇਸਲਈ ਪੋਜੀਸ਼ਨ ਵਿਚ ਰਹੋ। ਤਾਂ ਕਲ ਕੀ ਕਰਨਗੇ? ਯਾਦ ਹੈ? ਬਾਪਦਾਦਾ ਦਾ ਪਿਆਰ ਹੈ ਨਾ, ਤਾਂ ਬਾਪਦਾਦਾ ਸਮਝਦੇ ਹਨ ਸਭ ਬ੍ਰਹਮਾ ਬਾਪ ਸਮਾਨ ਬਣ ਜਾਏ। ਕੀ ਬਾਪ ਦੇ ਅੱਗੇ ਆਪੋਜਿਸ਼ਨ ਨਹੀਂ ਆਈ, ਬ੍ਰਾਹਮਾ ਬਾਪ ਦੇ ਅੱਗੇ ਆਪੋਜਿਸ਼ਨ ਨਹੀਂ ਹੋਈ, ਮਾਇਆ ਦੀ ਵੀ ਹੋਈ, ਆਤਮਾਵਾਂ ਦੀ ਵੀ ਹੋਈ, ਪ੍ਰਕ੍ਰਿਤੀ ਦੀ ਵੀ ਹੋਈ, ਪਰ ਬ੍ਰਹਮਾ ਬਾਪ ਨੇ ਪੋਜੀਸ਼ਨ ਛੱਡੀ ? ਨਹੀਂ ਛੋਡੋ ਨਾ। ਤਾਂ ਹੀ ਫਰਿਸ਼ਤਾ ਬਣਿਆ ਨਾ। ਤਾਂ ਹੁਣ ਆਪਣੇ ਨੂੰ ਤਾਂ ਫਰਿਸ਼ਤਾ ਸਮਝਕੇ ਚਲੋ, ਮੈਂ ਫਰਿਸ਼ਤਾ ਹਾਂ... ਪਰ ਇੱਕ ਦੋ ਵੀ ਫਰਿਸ਼ਤਾ ਰੂਪ ਵਿੱਚ ਦੇਖੋ, ਸਭ ਫਰਿਸ਼ਤੇ ਹਨ । ਨਾ ਮੇਰਾ ਪੁਰਾਣੇ ਸੰਸਾਰ ਨਾਲ ਨਾਤਾ, ਨਾ ਪੁਰਾਣੇ ਸੰਸਕਾਰਾਂ ਨਾਲ ਨਾਤਾ, ਨਾ ਇਹਨਾਂ ਕੋਈ ਬ੍ਰਾਹਮਣਾਂ ਨਾਲ। ਬਸ ਖ਼ਤਮ। ਇਹ ਵੀ ਫਰਿਸ਼ਤਾ, ਇਹ ਵੀ ਫਰਿਸ਼ਤਾ ਉਸ ਹੀ ਨਜ਼ਰ ਨਾਲ ਦੇਖੋ। ਵਾਯੂਮੰਡਲ ਫੈਲਾਓ। ਅੱਛਾ।

ਹਾਲੇ ਇੱਕ ਮਿੰਟ ਇਵੇਂ ਪਾਵਰਫੁੱਲ ਸਰਵ ਸ਼ਕਤੀਆਂ ਸੰਪੰਨ ਵਿਸ਼ਵ ਦੀਆਂ ਆਤਮਾਵਾਂ ਨੂੰ ਕਿਰਨਾਂ ਦਵੋ ਜੋ ਚਾਰੋਂ ਪਾਸੇ ਤੁਹਾਡੇ ਸ਼ਕਤੀਆਂ ਦਾ ਵਾਈਬ੍ਰੇਸ਼ਨ ਵਿਸ਼ਵ ਵਿੱਚ ਫੈਲ ਜਾਏ। (ਡੇਡ ਸਾਈਲੈਸ) ਅੱਛਾ।

ਚਾਰੋਂ ਪਾਸੇ ਦੇ ਬ੍ਰਾਹਮਣ ਸੋ ਫਰਿਸ਼ਤੇ ਬੱਚਿਆਂ ਨੂੰ, ਸਦਾ ਸਵਦਰਸ਼ਨ ਦਵਾਰਾ ਖੁਸ ਨੂੰ ਚੈਕ ਅਤੇ ਚੇਜ ਕਰਨ ਵਾਲੇ, ਬ੍ਰਹਮਾ ਬਾਪ ਨੂੰ ਫਾਲੋ ਕਰਨ ਵਾਲੇ ਫਰਮਨਬਰਦਾਰ ਬੱਚਿਆਂ ਨੂੰ, ਸਦਾ ਡਬਲ ਲਾਇਟ ਸੇਵਾ ਅਤੇ ਪੁਰਸ਼ਾਰਥ ਕਰਨ ਵਾਲੇ ਫਰਿਸ਼ਤੇ ਆਤਮਾਵਾਂ ਨੂੰ, ਸਦਾ ਆਪਣੀ ਪੋਜੀਸ਼ਨ ਦੀ ਸੀਟ ਅਤੇ ਸੈੱਟ ਹੋ ਆਪੋਜੀਸ਼ਨ ਨੂੰ ਖ਼ਤਮ ਕਰਨ ਵਾਲੇ ਮਾਸਟਰ ਸਰਵਸ਼ਕਤੀਵਾਨ ਬੱਚਿਆਂ ਨੂੰ, ਸੰਗਮਯੁਗ ਦਾ ਪ੍ਰਤੱਖ ਫਲ ਅਨੁਭਵ ਕਰਨ ਵਾਲੇ ਬਾਪ ਦੇ ਸਮੀਪ ਬੱਚਿਆਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

ਵਰਦਾਨ:-
ਪ੍ਰਤੱਖਤਾ ਦੇ ਸਮੇਂ ਨੂੰ ਸਮੀਪ ਲਿਆਉਣ ਵਾਲੇ ਸਦਾ ਸ਼ੁਭ ਚਿੰਤਕ ਅਤੇ ਖੁਦ ਚਿੰਤਕ ਭਵ

ਸੇਵਾ ਵਿੱਚ ਸਫ਼ਲਤਾ ਦਾ ਅਧਾਰ ਹੈ ਸ਼ੁਭ ਚਿੰਤਕ ਵ੍ਰਿਤੀ ਕਿਉਕਿ ਤੁਹਾਨੂੰ ਇਹ ਵ੍ਰਿਤੀ ਆਤਮਾਵਾਂ ਦੀ ਗ੍ਰਿਹਣ ਸ਼ਕਤੀ ਅਤੇ ਜਿਗਿਆਸਾ ਨੂੰ ਵਧਾਉਦੀ ਹੈ, ਇਸਨਾਲ ਵਾਣੀ ਦੀ ਸੇਵਾ ਸਹਿਜ ਸਫ਼ਲ ਹੋ ਜਾਂਦੀ ਹੈ ਅਤੇ ਖੁਦ ਦੇ ਪ੍ਰਤੀ ਖੁਦ ਚਿੰਤਕ ਕਰਨ ਵਾਲੀ ਸਵਚਿੰਤਕ ਆਤਮਾ ਸਦਾ ਮਾਇਆ ਪਰੂਫ, ਕਿਸੇ ਦੀ ਵੀ ਕਮਜ਼ੋਰੀ ਨੂੰ ਗ੍ਰਿਹਣ ਕਰਨ ਨਾਲ, ਵਿਅਕਤੀ ਅਤੇ ਵੈਭਵ ਦੀ ਆਕਰਸ਼ਣ ਨਾਲ ਪਰੂਫ ਹੋ ਜਾਂਦੀ ਹੈ। ਤਾਂ ਜਦੋਂ ਇਹ ਦੋਵੇਂ ਵਰਦਾਨ ਪ੍ਰੈਕਟੀਕਲ ਜੀਵਨ ਵਿੱਚ ਲਿਆਓ ਉਦੋਂ ਪ੍ਰਤਖਤਾ ਦਾ ਸਮੇਂ ਸਮੀਪ ਆਏ।

ਸਲੋਗਨ:-
ਆਪਣੇ ਸੰਕਲਪਾਂ ਨੂੰ ਵੀ ਅਰਪਣ ਕਰ ਦਵੋ ਤਾਂ ਸਰਵ ਕਮਜ਼ੋਰੀਆਂ ਖੁਦ ਦੂਰ ਹੋ ਜਾਣਗੀਆਂ।

ਅਵਿੱਅਕਤ ਇਸ਼ਾਰੇ - ਆਤਮਿਕ ਸਥਿਤੀ ਵਿੱਚ ਰਹਿਣ ਦਾ ਅਭਿਆਸ ਕਰੋ, ਅੰਤਰਮੁਖੀ ਬਣੋ। ਪਰਮਾਤਮ ਪਿਆਰ ਦਾ ਅਨੁਭਵ ਕਰਨ ਦੇ ਲਈ ਅੰਤਰਮੁਖੀ ਬਣ ਇਸ ਦੇਹ ਤੋਂ ਨਿਆਰੇ ਦੇਹੀ (ਆਤਮਿਕ) ਰੂਪ ਵਿੱਚ ਰਹਿਣ ਦਾ ਅਭਿਆਸ ਵਧਾਓ। ਸਦਾ ਅੰਤਰਮੁੱਖਤਾ ਦੀ ਗੁਫਾ ਵਿੱਚ ਰਹੋ ਤਾਂ ਪੁਰਾਣੀ ਦੁਨੀਆਂ ਦੇ ਵਾਤਾਵਰਨ ਤੋਂ ਪਰੇ ਹੁੰਦੇ ਜਾਓਗੇ। ਵਾਤਾਵਰਨ ਦੇ ਪ੍ਰਭਾਵ ਵਿੱਚ ਨਹੀਂ ਆਉਣਗੇ।