01.07.25 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਤੁਹਾਡੀ
ਬੁੱਧੀ ਵਿੱਚ ਹੁਣ ਸਾਰੇ ਗਿਆਨ ਦਾ ਸਾਰ ਹੈ, ਇਸਲਈ ਤੁਹਾਨੂੰ ਚਿੱਤਰਾਂ ਦੀ ਵੀ ਲੋੜ ਨਹੀਂ, ਤੁਸੀਂ
ਬਾਪ ਨੂੰ ਯਾਦ ਕਰੋ ਅਤੇ ਦੂਜਿਆਂ ਨੂੰ ਕਰਵਾਓ"
ਪ੍ਰਸ਼ਨ:-
ਪਿਛਾੜੀ ਦੇ
ਵਕ਼ਤ ਤੁਹਾਡੀ ਬੱਚਿਆਂ ਦੀ ਬੁੱਧੀ ਵਿੱਚ ਕਿਹੜਾ ਗਿਆਨ ਰਹੇਗਾ?
ਉੱਤਰ:-
ਉਸ ਵਕਤ ਬੁੱਧੀ
ਵਿੱਚ ਇਹ ਹੀ ਰਹੇਗਾ ਕਿ ਹੁਣ ਅਸੀਂ ਜਾਂਦੇ ਹਾਂ ਵਾਪਿਸ ਘਰ। ਫਿਰ ਉਥੋਂ ਚੱਕਰ ਵਿੱਚ ਆਵਾਂਗੇ। ਹੋਲੀ
- ਹੋਲੀ ਪੌੜ੍ਹੀ ਉੱਤਰਾਂਗੇ ਫਿਰ ਬਾਪ ਆਉਣਗੇ ਚੜ੍ਹਦੀ ਕਲਾ ਵਿੱਚ ਲੈ ਜਾਣ। ਹੁਣ ਤੁਸੀੰ ਜਾਣਦੇ ਹੋ
ਪਹਿਲਾਂ ਅਸੀਂ ਸੂਰਜਵੰਸ਼ੀ ਸੀ ਫਿਰ ਚੰਦ੍ਰਵੰਸ਼ੀ ਬਣੇ... ਇਸ ਵਿੱਚ ਚਿੱਤਰਾਂ ਦੀ ਜਰੂਰਤ ਨਹੀਂ।
ਓਮ ਸ਼ਾਂਤੀ
ਬੱਚੇ ਆਤਮ ਅਭਿਮਾਨੀ ਹੋਕੇ ਬੈਠੇ ਹੋ? 84 ਦਾ ਚੱਕਰ ਬੁੱਧੀ ਵਿੱਚ ਹੈ ਮਤਲਬ ਆਪਣੇ ਵੈਰਾਇਟੀ ਜਨਮਾਂ
ਦਾ ਗਿਆਨ ਹੈ। ਵਿਰਾਟ ਰੂਪ ਦਾ ਵੀ ਚਿੱਤਰ ਹੈ ਨਾ। ਇਸ ਦਾ ਗਿਆਨ ਵੀ ਬੱਚਿਆਂ ਵਿੱਚ ਹੈ ਕਿ ਕਿਵੇਂ
ਅਸੀਂ 84 ਜਨਮ ਲੈਂਦੇ ਹਾਂ। ਮੂਲਵਤਨ ਤੋਂ ਪਹਿਲਾਂ - ਪਹਿਲਾਂ ਦੇਵੀ - ਦੇਵਤਾ ਧਰਮ ਵਿੱਚ ਆਉਂਦੇ
ਹਾਂ। ਇਹ ਗਿਆਨ ਬੁੱਧੀ ਵਿੱਚ ਹੈ, ਇਸ ਵਿੱਚ ਚਿੱਤਰ ਦੀ ਕੋਈ ਲੋੜ ਨਹੀਂ। ਸਾਨੂੰ ਕਿਸੇ ਚਿੱਤਰ ਆਦਿ
ਨੂੰ ਯਾਦ ਨਹੀਂ ਕਰਨਾ ਹੈ। ਅੰਤ ਵਿੱਚ ਯਾਦ ਸਿਰ੍ਫ ਇਹ ਰਹੇਗਾ ਕਿ ਅਸੀਂ ਆਤਮਾ ਹਾਂ, ਮੂਲਵਤਨ ਦੀਆਂ
ਰਹਿਣ ਵਾਲੀਆਂ ਹਾਂ, ਇੱਥੇ ਸਾਡਾ ਪਾਰਟ ਹੈ। ਇਹ ਭੁੱਲਣਾ ਨਹੀਂ ਚਾਹੀਦਾ। ਇਹ ਮਨੁੱਖ ਸ੍ਰਿਸ਼ਟੀ ਦੇ
ਚੱਕਰ ਦੀਆਂ ਹੀ ਗੱਲਾਂ ਹਨ ਅਤੇ ਬਹੁਤ ਸਿੰਪਲ ਹਨ। ਇਸ ਵਿੱਚ ਚਿੱਤਰਾਂ ਦੀ ਲੋੜ ਨਹੀਂ ਕਿਉਂਕਿ ਇਹ
ਚਿੱਤਰ ਆਦਿ ਸਭ ਹਨ। ਭਗਤੀ ਮਾਰਗ ਦੀਆਂ ਚੀਜ਼ਾਂ। ਗਿਆਨ ਮਾਰਗ ਵਿੱਚ ਤਾਂ ਹੈ ਪੜ੍ਹਾਈ। ਪੜ੍ਹਾਈ ਵਿੱਚ
ਚਿੱਤਰਾਂ ਦੀ ਲੋੜ ਨਹੀਂ। ਇਨ੍ਹਾਂ ਚਿੱਤਰਾਂ ਨੂੰ ਸਿਰ੍ਫ ਕਰੈਕਟ ਕੀਤਾ ਗਿਆ ਹੈ। ਜਿਵੇਂ ਉਹ ਕਹਿੰਦੇ
ਹਨ ਗੀਤਾ ਦਾ ਭਗਵਾਨ ਕ੍ਰਿਸ਼ਨ ਹੈ, ਅਸੀਂ ਕਹਿੰਦੇ ਹਾਂ ਸ਼ਿਵ ਹੈ। ਇਹ ਵੀ ਬੁੱਧੀ ਤੋਂ ਸਮਝਣ ਦੀਆਂ
ਗੱਲ ਹਨ। ਬੁੱਧੀ ਵਿੱਚ ਇਹ ਨਾਲੇਜ਼ ਹੈ ਅਸੀਂ 84 ਦਾ ਚੱਕਰ ਲਗਾਇਆ ਹੈ। ਹੁਣ ਸਾਨੂੰ ਪਵਿੱਤਰ ਬਣਨਾ
ਹੈ। ਪਵਿੱਤਰ ਬਣ ਫਿਰ ਨਵੇਂ ਸਿਰਿਓਂ ਚੱਕਰ ਲਗਾਵਾਂਗੇ। ਇਹ ਹੈ ਸਾਰ ਜੋ ਬੁੱਧੀ ਵਿੱਚ ਰੱਖਣਾ ਹੈ।
ਜਿਵੇਂ ਬਾਪ ਦੀ ਬੁੱਧੀ ਵਿੱਚ ਹੈ ਵਰਲਡ ਦੀ ਹਿਸਟਰੀ - ਜੋਗ੍ਰਾਫੀ ਅਤੇ 84 ਜਨਮਾਂ ਦਾ ਚੱਕਰ ਕਿਵ਼ੇਂ
ਫ਼ਿਰਦਾ ਹੈ। ਉਵੇਂ ਤੁਹਾਡੀ ਬੁੱਧੀ ਵਿੱਚ ਹੈ ਪਹਿਲਾਂ ਅਸੀਂ ਸੂਰਜਵੰਸ਼ੀ ਫਿਰ ਚੰਦ੍ਰਵੰਸ਼ੀ ਬਣਦੇ ਹਾਂ।
ਚਿੱਤਰਾਂ ਦੀ ਲੋੜ ਨਹੀਂ ਹੈ। ਸਿਰ੍ਫ ਮਨੁੱਖਾਂ ਨੂੰ ਸਮਝਾਉਣ ਦੇ ਲਈ ਇਹ ਬਣਾਏ ਹਨ। ਗਿਆਨ ਮਾਰਗ
ਵਿੱਚ ਤਾਂ ਸਿਰ੍ਫ ਬਾਪ ਕਹਿੰਦੇ ਹਨ ਮਨਮਨਾਭਵ। ਜਿਵੇਂ ਇਹ ਚਤੁਰਭੁਜ ਦਾ ਚਿੱਤਰ ਹੈ, ਰਾਵਣ ਦਾ
ਚਿੱਤਰ ਹੈ, ਇਹ ਸਭ ਸਮਝਾਉਣ ਦੇ ਲਈ ਵਿਖਾਉਣੇ ਪੈਂਦੇ ਹਨ। ਤੁਹਾਡੀ ਬੁੱਧੀ ਵਿੱਚ ਤਾਂ ਅਸਲ ਗਿਆਨ
ਹੈ। ਤੁਸੀੰ ਬਿਨਾਂ ਚਿੱਤਰ ਦੇ ਵੀ ਸਮਝਾ ਸਕਦੇ ਹੋ। ਤੁਹਾਡੀ ਬੁੱਧੀ ਵਿੱਚ 84 ਦਾ ਚੱਕਰ ਹੈ। ਚਿੱਤਰਾਂ
ਦਵਾਰਾ ਸਿਰ੍ਫ ਸਹਿਜ ਕਰਕੇ ਸਮਝਾਇਆ ਜਾਂਦਾ ਹੈ, ਇਨ੍ਹਾਂ ਦੀ ਲੋੜ ਨਹੀਂ ਹੈ। ਬੁੱਧੀ ਵਿੱਚ ਹੈ ਪਹਿਲਾਂ
ਅਸੀਂ ਸੂਰਜਵੰਸ਼ੀ ਘਰਾਣੇ ਦੇ ਸੀ ਫਿਰ ਚੰਦ੍ਰਵਨਸ਼ੀ ਘਰਾਣੇ ਦੇ ਬਣੇ। ਉੱਥੇ ਬਹੁਤ ਸੁੱਖ ਹੈ, ਜਿਸਨੂੰ
ਸ੍ਵਰਗ ਕਿਹਾ ਜਾਂਦਾ ਹਰ, ਇਹ ਚਿੱਤਰਾਂ ਤੇ ਸਮਝਾਉਂਦੇ ਹੋ। ਪਿਛਾੜੀ ਵਿੱਚ ਤਾਂ ਬੁੱਧੀ ਵਿੱਚ ਇਹ
ਗਿਆਨ ਰਹੇਗਾ ਨਹੀਂ। ਹੁਣ ਅਸੀਂ ਜਾਂਦੇ ਹਾਂ, ਮੁੜ ਚੱਕਰ ਲਗਾਵਾਂਗੇ। ਪੌੜ੍ਹੀ ਤੇ ਸਮਝਾਇਆ ਜਾਂਦਾ
ਹੈ, ਤਾਂ ਜੋ ਮਨੁੱਖਾਂ ਨੂੰ ਸਹਿਜ ਹੋ ਜਾਵੇ। ਤੁਹਾਡੀ ਬੁੱਧੀ ਵਿੱਚ ਵੀ ਇਹ ਸਾਰਾ ਗਿਆਨ ਹੈ ਕਿ ਕਿਵ਼ੇਂ
ਅਸੀਂ ਪੌੜ੍ਹੀ ਉੱਤਰਦੇ ਹਾਂ। ਫਿਰ ਬਾਪ ਚੜ੍ਹਦੀ ਕਲਾ ਵਿੱਚ ਲੈ ਜਾਂਦੇ ਹਨ। ਬਾਪ ਕਹਿੰਦੇ ਹਨ ਮੈਂ
ਤੁਹਾਨੂੰ ਇਨ੍ਹਾਂ ਚਿੱਤਰਾਂ ਦਾ ਸਾਰ ਸਮਝਾਉਂਦਾ ਹਾਂ। ਜਿਵੇਂ ਗੋਲਾ ਹੈ ਤਾਂ ਉਸ ਤੇ ਸਮਝਾ ਸਕਦੇ ਹੋ
- ਇਹ 5 ਹਜ਼ਾਰ ਵਰ੍ਹਿਆਂ ਦਾ ਚੱਕਰ ਹੈ। ਜੇਕਰ ਲੱਖਾਂ ਵਰ੍ਹੇ ਹੁੰਦੇ ਤਾਂ ਗਿਣਤੀ ਕਿੰਨੀ ਵੱਧ ਜਾਂਦੀ।
ਕ੍ਰਿਸ਼ਚਨ ਦਾ ਵਿਖਾਉਂਦੇ ਹਨ 2 ਹਜ਼ਾਰ ਵਰ੍ਹੇ। ਇਸ ਵਿੱਚ ਕਿੰਨੇ ਮਨੁੱਖ ਹੁੰਦੇ ਹਨ। 5 ਹਜ਼ਾਰ ਵਰ੍ਹਿਆਂ
ਵਿੱਚ ਕਿੰਨੇ ਮਨੁੱਖ ਹੁੰਦੇ ਹਨ। ਇਹ ਸਾਰਾ ਹਿਸਾਬ ਤੁਸੀੰ ਦੱਸਦੇ ਹੋ। ਸਤਿਯੁਗ ਵਿਚ ਪਵਿੱਤਰ ਹੋਣ
ਦੇ ਕਾਰਣ ਘੱਟ ਮਨੁੱਖ ਹੁੰਦੇ ਹਨ। ਇਹ ਸਾਰਾ ਹਿਸਾਬ ਤੁਸੀਂ ਦੱਸਦੇ ਹੋ। ਸਤਿਯੁਗ ਵਿੱਚ ਪਵਿੱਤਰ ਹੋਣ
ਦੇ ਕਾਰਨ ਥੋੜ੍ਹੇ ਮਨੁੱਖ ਹੁੰਦੇ ਹਨ। ਹੁਣ ਤਾਂ ਕਿੰਨੇ ਢੇਰ ਹਨ। ਲੱਖਾਂ ਵਰ੍ਹਿਆਂ ਦੀ ਉੱਮਰ ਹੁੰਦੀ
ਤਾਂ ਗਿਣਤੀ ਵੀ ਅਣਗਿਣਤ ਹੋ ਜਾਵੇ। ਕ੍ਰਿਸ਼ਚਨਾਂ ਦੇ ਮੁਕਾਬਲੇ ਆਦਮਸ਼ੁਮਾਰੀ ਦਾ ਹਿਸਾਬ ਤਾਂ ਕੱਢਦੇ
ਹਨ ਨਾ। ਹਿੰਦੂਆਂ ਦੀ ਆਦਮਸ਼ੁਮਾਰੀ ਘੱਟ ਵਿਖਾਉਂਦੇ ਹਨ। ਕ੍ਰਿਸ਼ਚਨ ਬਹੁਤ ਬਣ ਗਏ ਹਨ। ਜੋ ਚੰਗੇ
ਸਮਝਦਾਰ ਬੱਚੇ ਹਨ, ਬਿਨਾਂ ਚਿੱਤਰਾਂ ਦੇ ਵੀ ਸਮਝਾ ਸਕਦੇ ਹਨ। ਵਿਚਾਰ ਕਰੋ ਇਸ ਵਕਤ ਕਿੰਨੇ ਢੇਰ
ਮਨੁੱਖ ਹਨ। ਨਵੀਂ ਦੁਨੀਆਂ ਵਿੱਚ ਕਿੰਨੇ ਥੋੜ੍ਹੇ ਹੋਣਗੇ। ਹੁਣ ਤਾਂ ਪੁਰਾਣੀ ਦੁਨੀਆਂ ਹੈ ਜਿਸ ਵਿੱਚ
ਇੰਨੇ ਮਨੁੱਖ ਹਨ। ਫਿਰ ਨਵੀਂ ਦੁਨੀਆਂ ਕਿਵ਼ੇਂ ਸਥਾਪਨ ਹੁੰਦੀ ਹੈ। ਕੌਣ ਸਥਾਪਨ ਕਰਦੇ ਹਨ, ਇਹ ਬਾਪ
ਹੀ ਸਮਝਾਉਂਦੇ ਹਨ। ਉਹ ਹੀ ਗਿਆਨ ਦਾ ਸਾਗਰ ਹੈ। ਤੁਹਾਨੂੰ ਬੱਚਿਆਂ ਨੂੰ ਸਿਰ੍ਫ ਇਹ 84 ਦਾ ਚੱਕਰ ਹੀ
ਬੁੱਧੀ ਵਿੱਚ ਰੱਖਣਾ ਹੈ। ਹੁਣ ਅਸੀਂ ਨਰਕ ਤੋਂ ਸ੍ਵਰਗ ਵਿੱਚ ਜਾਂਦੇ ਹੋ ਤਾਂ ਅੰਦਰ ਖੁਸ਼ੀ ਹੋਵੇਗੀ
ਨਾ। ਸਤਿਯੁਗ ਵਿੱਚ ਦੁਖ਼ ਦੀ ਕੋਈ ਗੱਲ ਹੁੰਦੀ ਨਹੀਂ। ਅਜਿਹੀ ਕੋਈ ਅਪ੍ਰਾਪਤ ਚੀਜ ਨਹੀਂ ਜਿਸ ਦੀ
ਪ੍ਰਾਪਤੀ ਦੇ ਲਈ ਪੁਰਸ਼ਾਰਥ ਕਰੀਏ। ਇੱਥੇ ਪੁਰਸ਼ਾਰਥ ਕਰਨਾ ਪੈਂਦਾ ਹੈ। ਇਹ ਮਸ਼ੀਨ ਚਾਹੀਦੀ, ਇਹ ਚਾਹੀਦਾ...
ਉੱਥੇ ਤਾਂ ਸਭ ਸੁਖ ਮੌਜੂਦ ਹਨ। ਜਿਵੇਂ ਕੋਈ ਮਹਾਰਾਜਾ ਹੁੰਦਾ ਹੈ ਤਾਂ ਉਨ੍ਹਾਂ ਦੇ ਕੋਲ ਸਭ ਸੁਖ
ਮੌਜੂਦ ਰਹਿੰਦੇ ਹਨ। ਗਰੀਬ ਦੇ ਕੋਲ ਤਾਂ ਸਭ ਸੁਖ ਮੌਜੂਦ ਨਹੀਂ ਹੁੰਦੇ। ਪਰੰਤੂ ਇਹ ਤਾਂ ਹੈ ਕਲਯੁਗ,
ਤਾਂ ਬਿਮਾਰੀਆਂ ਆਦਿ ਸਭ ਕੁਝ ਹੈ। ਹੁਣ ਤੁਸੀੰ ਪੁਰਸ਼ਾਰਥ ਕਰਦੇ ਹੋ ਨਵੀਂ ਦੁਨੀਆਂ ਵਿੱਚ ਜਾਣ ਦੇ ਲਈ
ਸ੍ਵਰਗ - ਨਰਕ ਇੱਥੇ ਹੀ ਹੁੰਦਾ ਹੈ।
ਇਹ ਸੂਖਸ਼ਮ ਵਤਨ ਦੀ ਜੋ
ਰਮਤ - ਗਮਤ ਹੈ, ਇਹ ਵੀ ਟਾਈਮ ਪਾਸ ਕਰਨ ਦੇ ਲਈ ਹੈ। ਜਦੋਂ ਤੱਕ ਕਰਮਾਤੀਤ ਅਵਸਥਾ ਹੋਵੇ ਟਾਈਮ ਪਾਸ
ਕਰਨ ਦੇ ਲਈ ਇਹ ਖੇਲ੍ਹ ਪਾਲ ਹੈ। ਕਰਮਾਤੀਤ ਅਵਸਥਾ ਆ ਜਾਵੇਗੀ, ਬਸ। ਤੁਹਾਨੂੰ ਇਹ ਹੀ ਯਾਦ ਰਹੇਗਾ
ਕਿ ਮੈ ਆਤਮਾ ਨੇ ਹੁਣ 84 ਜਨਮ ਪੂਰੇ ਕੀਤੇ ਹਨ, ਹੁਣ ਅਸੀਂ ਜਾਂਦੇ ਹਾਂ ਘਰ। ਫਿਰ ਆਕੇ ਸਤੋਪ੍ਰਧਾਨ
ਦੁਨੀਆਂ ਵਿੱਚ ਸਤੋਪ੍ਰਧਾਨ ਪਾਰਟ ਵਜਾਵਾਂਗੇ। ਇਹ ਗਿਆਨ ਬੁੱਧੀ ਵਿੱਚ ਲਿਆ ਹੋਇਆ ਹੈ, ਇਸ ਵਿੱਚ
ਚਿੱਤਰਾਂ ਆਦਿ ਦੀ ਲੋੜ ਨਹੀਂ। ਜਿਵੇਂ ਬੈਰਿਸਟਰ ਕਿੰਨਾ ਪੜ੍ਹਦੇ ਹਨ, ਬੈਰਿਸਟਰ ਬਣ ਗਏ, ਬਸ ਜੋ ਪਾਠ
ਪੜ੍ਹੇ ਉਹ ਖ਼ਤਮ। ਰਿਜ਼ਲਟ ਨਿਕਲੀ ਪ੍ਰਾਲਬੱਧ ਦੀ। ਤੁਸੀਂ ਵੀ ਪੜ੍ਹਕੇ ਫਿਰ ਜਾਕੇ ਰਾਜਾਈ ਕਰੋਗੇ। ਉੱਥੇ
ਨਾਲੇਜ਼ ਦੀ ਲੋੜ ਨਹੀਂ। ਇਨ੍ਹਾਂ ਚਿੱਤਰਾਂ ਵਿੱਚ ਵੀ ਰਾਂਗ - ਰਾਈਟ ਕੀ ਹੈ, ਇਹ ਹੁਣ ਤੁਹਾਡੀ ਬੁੱਧੀ
ਵਿੱਚ ਹੈ।, ਬਾਪ ਬੈਠ ਸਮਝਾਉਂਦੇ ਹਨ ਲਕਸ਼ਮੀ - ਨਾਰਾਇਣ ਕੌਣ ਹਨ? ਇਹ ਵਿਸ਼ਨੂੰ ਕੀ ਹੈ? ਵਿਸ਼ਨੂੰ ਦੇ
ਚਿੱਤਰ ਵਿੱਚ ਮਨੁੱਖ ਮੁੰਝ ਜਾਂਦੇ ਹਨ। ਬਿਨਾਂ ਸਮਝ ਦੇ ਪੂਜਾ ਵੀ ਜਿਵੇਂ ਫਾਲਤੂ ਹੋ ਜਾਂਦੀ ਹੈ,
ਸਮਝਦੇ ਕੁਝ ਵੀ ਨਹੀਂ। ਜਿਵੇਂ ਵਿਸ਼ਨੂੰ ਨੂੰ ਨਹੀਂ ਸਮਝਦੇ ਹਨ, ਲਕਸ਼ਮੀ - ਨਰਾਇਣ ਨੂੰ ਵੀ ਨਹੀਂ
ਸਮਝਦੇ। ਬ੍ਰਹਮਾ - ਵਿਸ਼ਨੂੰ - ਸ਼ੰਕਰ ਨੂੰ ਵੀ ਨਹੀਂ ਸਮਝਦੇ। ਬ੍ਰਹਮਾ ਤੇ ਇੱਥੇ ਹੈ, ਇਹ ਪਵਿੱਤਰ ਬਣ
ਸ਼ਰੀਰ ਛੱਡ ਚਲੇ ਜਾਣਗੇ। ਇਸ ਪੁਰਾਣੀ ਦੁਨੀਆਂ ਤੋਂ ਵੈਰਾਗ ਹੈ। ਇਥੋਂ ਦਾ ਕਰਮਬੰਧਨ ਦੁਖ਼ ਦੇਣ ਵਾਲਾ
ਹੈ। ਹੁਣ ਬਾਪ ਕਹਿੰਦੇ ਹਨ ਆਪਣੇ ਘਰ ਚੱਲੋ। ਉੱਥੇ ਦੁਖ਼ ਦਾ ਨਾਮ - ਨਿਸ਼ਾਨ ਨਹੀਂ ਹੋਵੇਗਾ। ਪਹਿਲਾਂ
ਤੁਸੀਂ ਆਪਣੇ ਘਰ ਵਿੱਚ ਸੀ ਫਿਰ ਰਾਜਧਾਨੀ ਵਿੱਚ ਆਏ, ਹੁਣ ਬਾਪ ਫਿਰ ਆਏ ਹਨ ਪਾਵਨ ਬਣਾਉਣ। ਇਸ ਵਕ਼ਤ
ਮਨੁੱਖਾਂ ਦਾ ਖਾਣ - ਪੀਣ ਆਦਿ ਕਿੰਨਾ ਗੰਦਾ ਹੈ। ਕੀ - ਕੀ ਚੀਜਾਂ ਖਾਂਦੇ ਰਹਿੰਦੇ ਹਨ। ਉੱਥੇ ਦੇਵਤੇ
ਅਜਿਹੀਆਂ ਗੰਦੀਆਂ ਚੀਜਾਂ ਥੋੜ੍ਹੀ ਨਾ ਖਾਂਦੇ ਹਨ। ਭਗਤੀ ਮਾਰਗ ਵੇਖੋ ਕਿਵ਼ੇਂ ਦਾ ਹੈ, ਮਨੁੱਖਾਂ ਦੀ
ਵੀ ਬਲੀ ਚੜ੍ਹਦੀ ਹੈ। ਬਾਪ ਕਹਿੰਦੇ ਹਨ - ਇਹ ਵੀ ਡਰਾਮਾ ਬਣਿਆ ਹੋਇਆ ਹੈ। ਪੁਰਾਣੀ ਦੁਨੀਆਂ ਤੋਂ
ਫਿਰ ਨਵੀਂ ਦੁਨੀਆਂ ਜਰੂਰ ਬਣਨੀ ਹੈ। ਹੁਣ ਤੁਸੀਂ ਜਾਣਦੇ ਹੋ - ਅਸੀਂ ਸਤੋਪ੍ਰਧਾਨ ਬਣ ਰਹੇ ਹਾਂ। ਇਹ
ਤਾਂ ਬੁੱਧੀ ਸਮਝਦੀ ਹੈ ਨਾ, ਇਸ ਵਿੱਚ ਤਾਂ ਚਿੱਤਰ ਨਾ ਹੋਣ ਤੇ ਹੋਰ ਵੀ ਚੰਗਾ। ਨਹੀਂ ਤਾਂ ਮਨੁੱਖ
ਬਹੁਤ ਹੀ ਪ੍ਰਸ਼ਨ ਪੁੱਛਦੇ ਹਨ। ਬਾਪ ਨੇ 84 ਜਨਮਾਂ ਦਾ ਚੱਕਰ ਸਮਝਾਇਆ ਹੈ। ਅਸੀਂ ਇੰਵੇਂ ਸੂਰਜਵੰਸ਼ੀ,
ਚੰਦ੍ਰਵੰਸ਼ੀ, ਵੈਸ਼ਵੰਸ਼ੀ ਬਣਦੇ ਹਾਂ, ਇੰਨੇ ਜਨਮ ਲੈਂਦੇ ਹਾਂ। ਇਹ ਬੁੱਧੀ ਵਿੱਚ ਰੱਖਣਾ ਹੁੰਦਾ ਹੈ।
ਤੁਸੀੰ ਬੱਚੇ ਸੂਖਸ਼ਮ ਵਤਨ ਦਾ ਰਾਜ਼ ਵੀ ਸਮਝਦੇ ਹੋ, ਧਿਆਨ ਵਿੱਚ ਸੂਖਸ਼ਮ ਵਤਨ ਵਿੱਚ ਜਾਂਦੇ ਹੋ, ਪਰੰਤੂ
ਇਸ ਵਿੱਚ ਨਾ ਯੋਗ ਹੈ, ਨਾ ਗਿਆਨ ਹੈ। ਇਹ ਸਿਰ੍ਫ ਇੱਕ ਰਸਮ ਹੈ। ਸਮਝਾਇਆ ਜਾਂਦਾ ਹੈ ਕਿਵ਼ੇਂ ਆਤਮਾ
ਨੂੰ ਬੁਲਾਇਆ ਜਾਂਦਾ ਹੈ ਫਿਰ ਜਦੋ ਆਉਂਦੀ ਹੈ ਤਾਂ ਰੌਂਦੇ ਹਨ, ਪਸ਼ਚਾਤਾਪ ਹੁੰਦਾ ਹੈ, ਅਸੀਂ ਬਾਬਾ
ਦਾ ਕਹਿਣਾ ਨਹੀਂ ਮੰਨਿਆ। ਇਹ ਸਭ ਹੈ ਬੱਚਿਆਂ ਨੂੰ ਸਮਝਾਉਣ ਦੇ ਲਈ ਪੁਰਸ਼ਾਰਥ ਵਿੱਚ ਲੱਗ ਜਾਣ, ਗਫ਼ਲਤ
ਨਾ ਕਰਨ। ਬੱਚੇ ਸਦਾ ਇਹ ਅਟੈਂਸ਼ਨ ਰੱਖਣ ਕਿ ਸਾਨੂੰ ਆਪਣਾ ਸਮਾਂ ਸਫਲ ਕਰਨਾ ਹੈ, ਵੇਸਟ ਨਹੀਂ ਕਰਨਾ
ਹੈ ਤਾਂ ਮਾਇਆ ਗਫ਼ਲਤ ਨਹੀਂ ਕਰਵਾ ਸਕਦੀ ਹੈ। ਬਾਬਾ ਵੀ ਸਮਝਾਉਂਦੇ ਰਹਿੰਦੇ ਹਨ - ਬੱਚੇ ਟਾਈਮ ਵੇਸਟ
ਨਾ ਕਰੋ। ਬਹੁਤਿਆਂ ਨੂੰ ਰਾਹ ਦੱਸਣ ਦਾ ਪੁਰਸ਼ਾਰਥ ਕਰੋ। ਮਹਾਦਾਨੀ ਬਣੋ। ਬਾਪ ਨੂੰ ਯਾਦ ਕਰੋ ਤਾਂ
ਵਿਕਰਮ ਵਿਨਾਸ਼ ਹੋਣਗੇ। ਕੋਈ ਵੀ ਆਉਂਦੇ ਹਨ ਉਨ੍ਹਾਂਨੂੰ ਇਹ ਸਮਝਾਓ ਅਤੇ 84 ਦਾ ਚੱਕਰ ਦੱਸੋ। ਵਰਲਡ
ਦੀ ਹਿਸਟਰੀ - ਜੋਗ੍ਰਾਫੀ ਕਿਵ਼ੇਂ ਰਪੀਟ ਹੁੰਦੀ ਹੈ, ਨਟਸ਼ੇਲ ਵਿੱਚ ਸਾਰਾ ਚੱਕਰ ਬੁੱਧੀ ਵਿੱਚ ਰਹਿਣਾ
ਚਾਹੀਦਾ ਹੈ।
ਤੁਹਾਨੂੰ ਬੱਚਿਆਂ ਨੂੰ
ਖੁਸ਼ੀ ਰਹਿਣੀ ਚਾਹੀਦੀ ਹੁਣ ਅਸੀਂ ਇਸ ਗੰਦੀ ਦੁਨੀਆਂ ਤੋਂ ਛੁੱਟਦੇ ਹਾਂ। ਮਨੁੱਖ ਸਮਝਦੇ ਹਨ ਸ੍ਵਰਗ -
ਨਰਕ ਇੱਥੇ ਹੀ ਹੈ। ਜਿਨ੍ਹਾਂ ਕੋਲ ਬਹੁਤ ਧਨ ਹੈ ਤਾਂ ਸਮਝਦੇ ਹਨ ਅਸੀਂ ਸ੍ਵਰਗ ਵਿੱਚ ਹਾਂ। ਚੰਗੇ
ਕਰਮ ਕੀਤੇ ਹਨ ਇਸਲਈ ਸੁੱਖ ਮਿਲਿਆ ਹੈ। ਹੁਣ ਤੁਸੀਂ ਬਹੁਤ ਚੰਗੇ ਕਰਮ ਕਰਦੇ ਹੋ ਜੋ 21 ਜਨਮ ਦੇ ਲਈ
ਸੁਖ ਪਾਉਂਦੇ ਹੋ। ਉਹ ਤਾਂ ਇੱਕ ਜੱਨਮ ਦੇ ਲਈ ਸਮਝਦੇ ਹਨ ਅਸੀਂ ਸ੍ਵਰਗ ਵਿੱਚ ਹਾਂ। ਬਾਪ ਕਹਿੰਦੇ ਹਨ
ਉਹ ਹੈ ਅਲਪਕਾਲ ਦਾ ਸੁਖ, ਤੁਹਾਡਾ ਹੈ 21 ਜਨਮਾਂ ਦਾ। ਜਿਸ ਦੇ ਲਈ ਬਾਪ ਕਹਿੰਦੇ ਹਨ ਸਭ ਨੂੰ ਰਸਤਾ
ਦੱਸਦੇ ਜਾਵੋ। ਬਾਪ ਦੀ ਯਾਦ ਨਾਲ ਹੀ ਨਿਰੋਗੀ ਬਣੋਗੇ ਅਤੇ ਸ੍ਵਰਗ ਦੇ ਮਾਲਿਕ ਬਣ ਜਾਵੋਗੇ। ਸ੍ਵਰਗ
ਵਿੱਚ ਹੈ ਰਾਜਾਈ। ਉਸਨੂੰ ਵੀ ਯਾਦ ਕਰੋ। ਰਾਜਾਈ ਸੀ, ਹੁਣ ਨਹੀਂ ਹੈ। ਭਾਰਤ ਦੀ ਹੀ ਗੱਲ ਹੈ। ਬਾਕੀ
ਤਾਂ ਹੈ ਬਾਈਪਲਾਂਟਸ। ਪਿਛਾੜੀ ਵਿੱਚ ਸਭ ਚਲੇ ਜਾਣਗੇ ਫਿਰ ਅਸੀਂ ਆਵਾਂਗੇ ਨਵੀਂ ਦੁਨੀਆਂ ਵਿੱਚ। ਹੁਣ
ਇਹ ਸਮਝਾਉਣ ਲਈ ਚਿੱਤਰਾਂ ਦੀ ਲੋੜ ਥੋੜ੍ਹੀ ਨਾ ਹੈ। ਇਹ ਸਿਰ੍ਫ ਸਮਝਾਉਣ ਦੇ ਲਈ ਮੂਲਵਤਨ, ਸੂਖਸ਼ਮਵਤਨ
ਵਿਖਾਉਂਦੇ ਹਨ। ਸਮਝਾਇਆ ਜਾਂਦਾ ਹੈ ਬਾਕੀ ਇਹ ਸਭ ਤਾਂ ਭਗਤੀ ਮਾਰਗ ਵਾਲਿਆਂ ਨੇ ਚਿੱਤਰ ਆਦਿ ਬਣਾਏ
ਹਨ। ਤਾਂ ਸਾਨੂੰ ਵੀ ਫਿਰ ਕਰੈਕਟ ਕਰਕੇ ਬਣਾਉਂਣੇ ਪੈਂਦੇ ਹਨ। ਨਹੀਂ ਤਾਂ ਕਹਿਣਗੇ ਤੁਸੀੰ ਤਾਂ
ਨਾਸਤਿਕ ਹੋ ਇਸਲਈ ਕਰੈਕਟ ਕਰਕੇ ਬਣਾਏ ਹਨ। ਬ੍ਰਹਮਾ ਦਵਾਰਾ ਸਥਾਪਨਾ, ਸ਼ੰਕਰ ਦਵਾਰਾ ਵਿਨਾਸ਼… ਅਸਲ
ਵਿੱਚ ਇਹ ਵੀ ਡਰਾਮੇ ਵਿੱਚ ਨੂੰਧ ਹੈ। ਕੋਈ ਕੁਝ ਕਰਦਾ ਥੋੜ੍ਹੀ ਨਾ ਹੈ। ਸਾਇੰਸਦਾਨ ਵੀ ਆਪਣੀ ਬੁੱਧੀ
ਨਾਲ ਇਹ ਸਭ ਬਨਾਉਂਦੇ ਹਨ। ਭਾਵੇਂ ਕਿੰਨਾ ਵੀ ਕੋਈ ਕਹੇ ਕਿ ਇਹ ਬੰਬਜ ਨਾ ਬਣਾਓ ਪਰੰਤੂ ਜਿਨ੍ਹਾਂ ਦੇ
ਕੋਲ ਢੇਰ ਹਨ ਉਹ ਸਮੁੰਦਰ ਵਿੱਚ ਪਾਉਣ ਤਾਂ ਫਿਰ ਦੂਸਰਾ ਕੋਈ ਨਾ ਬਣਾਏ। ਉਹ ਰੱਖੇ ਹਨ ਤਾਂ ਜਰੂਰ
ਹੋਰ ਵੀ ਬਣਾਉਣਗੇ। ਹੁਣ ਤੁਸੀਂ ਬੱਚੇ ਜਾਣਦੇ ਹੋ ਸ੍ਰਿਸ਼ਟੀ ਦਾ ਵਿਨਾਸ਼ ਤਾਂ ਜਰੂਰ ਹੋਣਾ ਹੀ ਹੈ।
ਲੜ੍ਹਾਈ ਵੀ ਜ਼ਰੂਰ ਲਗਣੀ ਹੀ ਹੈ। ਵਿਨਾਸ਼ ਹੁੰਦਾ ਹੈ, ਫਿਰ ਤੁਸੀਂ ਆਪਣਾ ਰਾਜ ਲੈਂਦੇ ਹੋ। ਹੁਣ ਬਾਪ
ਕਹਿੰਦੇ ਹਨ - ਬੱਚੇ, ਸਭ ਦਾ ਕਲਿਆਣਕਾਰੀ ਬਣੋ।
ਬੱਚਿਆਂ ਨੂੰ ਆਪਣੀ ਉੱਚ
ਤਕਦੀਰ ਬਣਾਉਣ ਦੇ ਲਈ ਬਾਪ ਸ਼੍ਰੀਮਤ ਦਿੰਦੇ ਹਨ - ਮਿੱਠੇ ਬੱਚੇ, ਆਪਣਾ ਸਭ ਕੁਝ ਧਨੀ ਦੇ ਨਾਮ ਸਫ਼ਲ
ਕਰ ਲੳ। ਕਿਨ ਕੀ ਦਬੀ ਰਹੇਗੀ ਧੂਲ ਮੇਂ ਕਿਨ ਕੀ ਰਾਜਾ ਖਾਏ... । ਧਨੀ ( ਬਾਪ ) ਖੁਦ ਕਹਿੰਦੇ ਹਨ -
ਬੱਚੇ, ਇਸ ਵਿੱਚ ਖਰਚ ਕਰੋ, ਇਹ ਰੂਹਾਨੀ ਹਾਸਪਿਟਲ, ਯੂਨੀਵਰਸਿਟੀ ਖੋਲੋ ਤਾਂ ਬਹੁਤਿਆਂ ਦਾ ਕਲਿਆਣ
ਹੋ ਜਾਵੇਗਾ। ਧਨੀ ਦੇ ਨਾਮ ਤੁਸੀੰ ਖਰਚਦੇ ਹੋ ਜਿਸਦਾ ਫ਼ਿਰ 21 ਜਨਮ ਦੇ ਲਈ ਤੁਹਾਨੂੰ ਰਿਟਰਨ ਮਿਲਦਾ
ਹੈ। ਇਹ ਦੁਨੀਆਂ ਹੀ ਖ਼ਤਮ ਹੋਣੀ ਹੈ ਇਸਲਈ ਧਨੀ ਦੇ ਨਾਮ ਜਿਨਾਂ ਹੋ ਸਕੇ ਸਫ਼ਲ ਕਰੋ। ਧਨੀ ਸ਼ਿਵਬਾਬਾ
ਹੈ ਨਾ। ਭਗਤੀ ਮਾਰਗ ਵਿੱਚ ਵੀ ਧਨੀ ਦੇ ਨਾਮ ਕਰਦੇ ਸਨ। ਹੁਣ ਤਾਂ ਹਨ ਡਾਇਰੈਕਟ। ਧਨੀ ਦੇ ਨਾਮ
ਵੱਡੀਆਂ - ਵੱਡੀਆਂ ਯੂਨੀਵਰਸਿਟੀਆਂ ਖੋਲ੍ਹਦੇ ਜਾਵੋ ਤਾਂ ਬਹੁਤਿਆਂ ਦਾ ਕਲਿਆਣ ਹੋ ਜਾਵੇਗਾ। 21 ਜਨਮ
ਦੇ ਲਈ ਰਾਜ ਭਾਗ ਪਾ ਲਵੋਗੇ। ਨਹੀਂ ਤਾਂ ਧਨ ਦੌਲਤ ਆਦਿ ਸਭ ਖ਼ਤਮ ਹੋ ਜਾਣਗੇ। ਭਗਤੀ ਮਾਰਗ ਵਿੱਚ ਖ਼ਤਮ
ਨਹੀਂ ਹੁੰਦੇ ਹਨ। ਹੁਣ ਤਾਂ ਖ਼ਤਮ ਹੋਣਾ ਹੈ। ਤੁਸੀਂ ਖਰਚੋ ਫਿਰ ਤੁਹਾਨੂੰ ਹੀ ਰਿਟਰਨ ਮਿਲੇਗਾ। ਧਨੀ
ਦੇ ਨਾਮ ਤੇ ਸਭ ਦਾ ਕਲਿਆਣ ਕਰੋ ਤਾਂ 21 ਜਨਮਾਂ ਦਾ ਵਰਸਾ ਮਿਲੇਗਾ। ਕਿੰਨਾ ਵਧੀਆ ਸਮਝਾਉਂਦੇ ਹਨ
ਫਿਰ ਜਿਨਾਂ ਦੀ ਤਕਦੀਰ ਵਿੱਚ ਹੈ ਉਹ ਖਰਚ ਕਰਦੇ ਰਹਿੰਦੇ ਹਨ। ਆਪਣਾ ਘਰ - ਬਾਰ ਵੀ ਸੰਭਾਲਣਾ ਹੈ।
ਇਨ੍ਹਾਂ ਦਾ ( ਬਾਬਾ ਦਾ ) ਪਾਰਟ ਹੀ ਅਜਿਹਾ ਹੈ। ਇੱਕਦਮ ਜੋਰ ਨਾਲ ਨਸ਼ਾ ਚੜ੍ਹ ਗਿਆ। ਬਾਬਾ ਬਾਦਸ਼ਾਹੀ
ਦਿੰਦੇ ਹਨ ਫਿਰ ਗਦਾਈ ਕੀ ਕਰਾਂਗੇ। ਤੁਸੀਂ ਸਭ ਬਾਦਸ਼ਾਹੀ ਲੈਣ ਲਈ ਬੈਠੋ ਹੋ ਤਾਂ ਫਾਲੋ ਕਰੋ ਨਾ।
ਜਾਣਦੇ ਹੋ ਇਸਨੇ ਕਿਵ਼ੇਂ ਸਭ ਛੱਡ ਦਿੱਤਾ, ਨਸ਼ਾ ਚੜ੍ਹ ਗਿਆ, ਓਹੋ ਰਾਜਾਈ ਮਿਲਦੀ ਹੈ, ਅਲਫ਼ ਨੂੰ
ਅਲਾਹ ਮਿਲਾ ਤਾਂ ਬੇ(ਭਾਗੀਦਾਰ) ਨੂੰ ਵੀ ਰਾਜਾਈ ਦੇ ਦਿੱਤੀ। ਰਾਜਾਈ ਸੀ, ਘੱਟ ਨਹੀਂ ਸੀ। ਚੰਗਾ
ਫਰਟਾਇਲ ਧੰਧਾ ਸੀ। ਹੁਣ ਤੁਹਾਨੂੰ ਇਹ ਰਾਜਾਈ ਮਿਲ ਰਹੀ ਹੈ ਤਾਂ ਬਹੁਤਿਆਂ ਦਾ ਕਲਿਆਣ ਕਰੋ। ਪਹਿਲੇ
ਭੱਟੀ ਬਣੀ ਫਿਰ ਕੋਈ ਪੱਕ ਕੇ ਤਿਆਰ ਹੋਏ, ਕੋਈ ਕੱਚੇ ਰਹਿ ਗਏ। ਗੌਰਮਿੰਟ ਨੋਟ ਬਣਾਉਂਦੀ ਹੈ ਤਾਂ ਕਈ
ਠੀਕ ਨਹੀਂ ਬਣਦੇ ਤਾਂ ਗੌਰਮਿੰਟ ਨੂੰ ਸਾੜ ਦੇਣੇ ਪੈਂਦੇ ਹਨ। ਪਹਿਲਾਂ ਤਾਂ ਚਾਂਦੀ ਦੇ ਰੁਪਏ ਚੱਲਦੇ
ਸਨ। ਸੋਨਾ ਅਤੇ ਚਾਂਦੀ ਬਹੁਤ ਸਨ। ਹੁਣ ਤਾਂ ਕੀ ਹੋ ਰਿਹਾ ਹੈ। ਕਿਸੇ ਦੀ ਰਾਜਾ ਖਾ ਜਾਂਦੇ, ਕਿਸੇ
ਦੀ ਡਾਕੂ ਖਾ ਜਾਂਦੇ, ਡਾਕੇ ਵੀ ਵੇਖੋ ਕਿੰਨੇ ਲਗਦੇ ਹਨ। ਫੈਮਨ ਵੀ ਹੋਵੇਗਾ। ਇਹ ਹੈ ਹੀ ਰਾਵਣ ਰਾਜ।
ਰਾਮ ਰਾਜ ਸਤਿਯੁਗ ਨੂੰ ਕਿਹਾ ਜਾਂਦਾ ਹੈ। ਬਾਪ ਕਹਿੰਦੇ ਹਨ ਤੁਹਾਨੂੰ ਇਨਾਂ ਉੱਚ ਬਣਾਇਆ ਫਿਰ ਕੰਗਾਲ
ਕਿਵ਼ੇਂ ਬਣੇ! ਹੁਣ ਤੁਹਾਨੂੰ ਬੱਚਿਆਂ ਨੂੰ ਇੰਨੀ ਨਾਲੇਜ਼ ਮਿਲੀ ਹੈ ਤਾਂ ਖੁਸ਼ੀ ਹੋਣੀ ਚਾਹੀਦੀ ਹੈ।
ਦਿਨ- ਪ੍ਰਤੀਦਿਨ ਖੁਸ਼ੀ ਵੱਧਦੀ ਜਾਵੇਗੀ। ਜਿਨ੍ਹਾਂ ਯਾਤ੍ਰਾ ਤੇ ਨੇੜ੍ਹੇ ਹੋਵੋਗੇ ਉਨੀ ਖੁਸ਼ੀ ਹੋਵੇਗੀ।
ਤੁਸੀਂ ਜਾਣਦੇ ਹੋ ਸ਼ਾਂਤੀਧਾਮ - ਸੁੱਖਧਾਮ ਸਾਮ੍ਹਣੇ ਖੜ੍ਹਾ ਹੈ। ਬੈਕੁੰਠ ਦੇ ਝਾੜ ਵਿਖਾਈ ਦੇ ਰਹੇ
ਹਨ। ਬਸ, ਹੁਣ ਪਹੁੰਚੇ ਕਿ ਪਹੁੰਚੇ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਆਪਣਾ ਟਾਈਮ
ਸਫਲ ਕਰਨ ਦਾ ਅਟੈਂਸ਼ਨ ਰੱਖਣਾ ਹੈ। ਮਾਇਆ ਗਫ਼ਲਤ ਨਾ ਕਰ ਸਕੇ - ਇਸਦੇ ਲਈ ਮਹਾਦਾਨੀ ਬਣ ਬਹੁਤਿਆਂ ਨੂੰ
ਰਸਤਾ ਦੱਸਣ ਵਿੱਚ ਬਿਜ਼ੀ ਰਹਿਣਾ ਹੈ।
2. ਆਪਣੀ ਉੱਚੀ ਤਕਦੀਰ
ਬਣਾਉਣ ਦੇ ਲਈ ਧਨੀ ਦੇ ਨਾਮ ਤੇ ਸਭ ਕੁਝ ਸਫ਼ਲ ਕਰਨਾ ਹੈ। ਰੂਹਾਨੀ ਯੂਨੀਵਰਸਿਟੀ ਖੋਲ੍ਹਣੀ ਹੈ।
ਵਰਦਾਨ:-
ਉੱਚੇ ਤੋਂ ਉੱਚੇ ਬਾਪ ਨੂੰ ਪ੍ਰਤੱਖ ਕਰਨ ਵਾਲੇ ਸ਼ੁਭ ਅਤੇ ਸ੍ਰੇਸ਼ਠ ਕਰਮਧਾਰੀ ਭਵ।
ਜਿਵੇਂ ਰਾਇਟ ਹੈਂਡ ਨਾਲ
ਸਦਾ ਸ਼ੁਭ ਅਤੇ ਸ੍ਰੇਸ਼ਠ ਕਰਮ ਕਰਦੇ ਹਨ। ਇਵੇਂ ਤੁਸੀਂ ਰਾਇਟ ਹੈਂਡ ਬੱਚੇ ਸਦਾ ਸ਼ੁਭ ਅਤੇ ਸ੍ਰੇਸ਼ਠ
ਕਰਮਧਾਰੀ ਬਣੋ, ਤੁਹਾਡਾ ਹਰ ਕਰਮ ਉੱਚੇ ਤੋਂ ਉੱਚੇ ਬਾਪ ਨੂੰ ਪ੍ਰਤੱਖ ਕਰਨ ਵਾਲਾ ਹੋਵੇ। ਕਿਉਂਕਿ
ਕਰਮ ਹੀ ਸੰਕਲਪ ਅਤੇ ਬੋਲ ਨੂੰ ਪ੍ਰਤੱਖ ਪ੍ਰਮਾਣ ਦੇ ਰੂਪ ਵਿਚ ਸਪੱਸ਼ਟ ਕਰਨ ਵਾਲਾ ਹੁੰਦਾ ਹੈ। ਕਰਮ
ਨੂੰ ਸਾਰੇ ਵੇਖ ਸਕਦੇ ਹਨ, ਕਰਮ ਦਵਾਰਾ ਅਨੁਭਵ ਕਰ ਸਕਦੇ ਹਨ ਇਸਲਈ ਭਾਵੇਂ ਰੂਹਾਨੀ ਦ੍ਰਿਸ਼ਟੀ
ਦ੍ਵਾਰਾ, ਭਾਵੇਂ ਆਪਣੀ ਖੁਸ਼ੀ ਦੇ, ਰੂਹਾਨੀਯਤ ਦੇ ਚੇਹਰੇ ਦ੍ਵਾਰਾ ਬਾਪ ਨੂੰ ਪ੍ਰਤੱਖ ਕਰੋ - ਇਹ ਵੀ
ਕਰਮ ਹੀ ਹੈ।
ਸਲੋਗਨ:-
ਰੂਹਾਨੀਯਤ ਦਾ
ਅਰਥ ਹੈ - ਨੈਣਾਂ ਵਿਚ ਪਵਿੱਤਰਤਾ ਦੀ ਝਲਕ ਅਤੇ ਮੂੰਹ ਤੇ ਪਵਿੱਤਰਤਾ ਦੀ ਮੁਸਕੁਰਾਹਟ ਹੋਵੇ।
ਅਵਿਅਕਤ ਇਸ਼ਾਰੇ :-
ਸੰਕਲਪਾਂ ਦੀ ਸ਼ਕਤੀ ਜਮਾ ਕਰ ਸ੍ਰੇਸ਼ਠ ਸੇਵਾ ਦੇ ਨਿਮਿਤ ਬਣੋ।
ਜਿਵੇਂ ਅੱਜਕਲ ਸੂਰਜ ਦੀ
ਸ਼ਕਤੀ ਜਮਾ ਕਰਕੇ ਕਈ ਕੰਮ ਸਫਲ ਕਰਦੇ ਹਨ। ਇਵੇਂ ਤੁਸੀਂ ਸੰਕਲਪ ਦੀ ਸ਼ਕਤੀ ਜਮਾ ਕਰੋ ਤਾਂ ਹੋਰਾਂ
ਨੂੰ ਵੀ ਬਲ ਭਰ ਸਕਦੇ ਹੋ, ਅਨੇਕ ਕੰਮ ਸਫਲ ਕਰ ਸਕਦੇ ਹੋ। ਜ਼ੋ ਹਿੰਮਤਹੀਨ ਹਨ ਉਨ੍ਹਾਂ ਨੂੰ ਵਾਣੀ
ਦੇ ਨਾਲ - ਨਾਲ ਸ੍ਰੇਸ਼ਠ ਸੰਕਲਪ ਦੀ ਸੂਖਸ਼ਮ ਸ਼ਕਤੀ ਨਾਲ ਹਿੰਮਤਵਾਨ ਬਣਾਉਣਾ, ਇਹ ਹੀ ਵਰਤਮਾਨ ਸਮੇਂ
ਦੀ ਲੋੜ ਹੈ।