01.08.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਤੁਸੀਂ ਪਵਿੱਤਰ ਹੋਏ ਬਿਨਾਂ ਵਾਪਿਸ ਜਾ ਨਹੀਂ ਸਕਦੇ ਇਸਲਈ ਬਾਪ ਦੀ ਯਾਦ ਨਾਲ ਆਤਮਾ ਦੀ ਬੈਟਰੀ ਨੂੰ ਚਾਰਜ ਕਰੋ ਅਤੇ ਨੈਚੁਰਲ ਪਵਿੱਤਰ ਬਣੋ।”

ਪ੍ਰਸ਼ਨ:-
ਬਾਬਾ ਤੁਸੀ ਬੱਚਿਆਂ ਨੂੰ ਘਰ ਚੱਲਣ ਤੋਂ ਪਹਿਲਾਂ ਕਿਹੜੀ ਗੱਲ ਸਿਖਾਉਂਦੇ ਹਨ?

ਉੱਤਰ:-
ਬੱਚੇ, ਘਰ ਚੱਲਣ ਤੋਂ ਪਹਿਲਾਂ ਜਿਉਂਦੇ ਜੀ ਮਰਨਾ ਹੈ ਇਸਲਈ ਬਾਬਾ ਤੁਹਾਨੂੰ ਪਹਿਲਾਂ ਤੋਂ ਹੀ ਦੇਹ ਦੇ ਭਾਂਨ ਤੋਂ ਪਰਾਂ ਲੈ ਜਾਂਦੇ ਅਭਿਆਸ ਕਰਾਉਂਦੇ ਹਨ ਮਤਲਬ ਮਰਨਾ ਸਿਖਾਉਂਦੇ ਹਨ। ਉੱਪਰ ਜਾਣਾ ਮਾਨਾ ਮਰਨਾ। ਜਾਣ ਅਤੇ ਆਉਣ ਦਾ ਗਿਆਨ ਹੁਣ ਤੁਹਾਨੂੰ ਮਿਲਿਆ ਹੈ। ਤੁਸੀ ਜਾਣਦੇ ਹੋ ਅਸੀ ਆਤਮਾ ਉੱਪਰ ਤੋਂ ਆਈਆਂ ਹਾਂ, ਇਸ ਸ਼ਰੀਰ ਦ੍ਵਾਰਾ ਪਾਰਟ ਵਜਾਉਣ। ਅਸੀਂ ਅਸਲ ਵਿਚ ਉੱਥੇ ਦੇ ਰਹਿਣ ਵਾਲੇ ਹਾਂ, ਹੁਣ ਉੱਥੇ ਹੀ ਵਾਪਿਸ ਜਾਣਾ ਹੈ।

ਓਮ ਸ਼ਾਂਤੀ
ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨ ਨਾਲ ਕੋਈ ਤਕਲੀਫ ਨਹੀਂ ਹੈ, ਘੁਟਕਾ ਨਹੀਂ ਖਾਣਾ ਹੈ। ਇਸਨੂੰ ਕਿਹਾ ਜਾਂਦਾ ਹੈ ਸਹਿਜ ਯਾਦ। ਪਹਿਲਾਂ - ਪਹਿਲਾਂ ਆਪਣੇ ਨੂੰ ਆਤਮਾ ਹੀ ਸਮਝਣਾ ਹੈ। ਆਤਮਾ ਹੀ ਸ਼ਰੀਰ ਧਾਰਨ ਕਰ ਪਾਰਟ ਵਜਾਉਂਦੀ ਹੈ। ਸੰਸਕਾਰ ਵੀ ਸਭ ਆਤਮਾ ਵਿਚ ਹੀ ਰਹਿੰਦੇ ਹਨ। ਆਤਮਾ ਇੰਡੀਪੈਂਡੇਂਟ ਹੈ। ਬਾਪ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝ ਮੈਨੂੰ ਬਾਪ ਨੂੰ ਯਾਦ ਕਰੋ। ਇਹ ਨਾਲੇਜ਼ ਹੁਣ ਹੀ ਤੁਹਾਨੂੰ ਮਿਲਦੀ ਹੈ, ਫਿਰ ਨਹੀਂ ਮਿਲੇਗੀ। ਤੁਹਾਡਾ ਇਹ ਸ਼ਾਂਤ ਵਿਚ ਬੈਠਣਾ ਦੁਨੀਆ ਨਹੀਂ ਜਾਣਦੀ, ਇਸ ਨੂੰ ਕਿਹਾ ਜਾਂਦਾ ਹੈ ਨੈਚੁਰਲ ਸ਼ਾਂਤੀ। ਅਸੀਂ ਆਤਮਾ ਉੱਪਰ ਤੋਂ ਆਈਆਂ ਹੈ, ਇਸ ਸ਼ਰੀਰ ਦ੍ਵਾਰਾ ਪਾਰਟ ਵਜਾਉਣ। ਅਸੀਂ ਆਤਮਾ ਅਸਲ ਉੱਥੇ ਦੇ ਰਹਿਣ ਵਾਲੇ ਹਾਂ। ਇਹ ਬੁੱਧੀ ਵਿਚ ਗਿਆਨ ਹੈ। ਬਾਕੀ ਇਸ ਵਿਚ ਹਠਯੋਗ ਦੀ ਕੋਈ ਗੱਲ ਨਹੀਂ, ਬਿਲਕੁਲ ਸਹਿਜ ਹੈ। ਹੁਣ ਅਸੀਂ ਆਤਮਾਵਾਂ ਨੂੰ ਘਰ ਜਾਣਾ ਹੈ ਲੇਕਿਨ ਪਵਿੱਤਰ ਬਣੇ ਬਿਗਰ ਜਾ ਨਹੀਂ ਸਕਦੇ। ਪਵਿੱਤਰ ਹੋਣ ਦੇ ਲਈ ਪਰਮਾਤਮਾ ਬਾਪ ਨੂੰ ਯਾਦ ਕਰਨਾ ਹੈ। ਯਾਦ ਕਰਦੇ - ਕਰਦੇ ਪਾਪ ਮਿਟ ਜਾਣਗੇ। ਤਕਲੀਫ ਦੀ ਕੋਈ ਗੱਲ ਹੀ ਨਹੀਂ। ਤੁਸੀਂ ਪੈਦਲ ਕਰਨ ਜਾਣਦੇ ਹੋ ਤਾਂ ਬਾਪ ਦੀ ਯਾਦ ਵਿੱਚ ਰਹੋ। ਹੁਣ ਹੀ ਯਾਦ ਨਾਲ ਪਵਿੱਤਰ ਬਣ ਸਕਦੇ ਹੋ। ਉੱਥੇ ਉਹ ਤਾਂ ਹੈ ਪਵਿੱਤਰ ਦੁਨੀਆ ਉੱਥੇ ਉਸ ਪਾਵਨ ਦੁਨੀਆ ਵਿਚ ਇਸ ਗਿਆਨ ਦੀ ਕੋਈ ਲੋੜ ਨਹੀਂ ਰਹਿੰਦੀ ਕਿਉਂਕਿ ਉੱਥੇ ਕੋਈ ਵਿਕਰਮ ਹੁੰਦਾ ਨਹੀਂ। ਇਥੇ ਯਾਦ ਨਾਲ ਵਿਕਰਮ ਵਿਨਾਸ਼ ਕਰਣੇ ਹਨ। ਉੱਥੇ ਤਾਂ ਤੁਸੀ ਨੈਚੁਰਲ ਚਲਦੇ ਹੋ, ਜਿਵੇਂ ਇੱਥੇ ਚਲਦੇ ਹੋ। ਫਿਰ ਥੋੜ੍ਹਾ - ਥੋੜ੍ਹਾ ਹੇਠਾਂ ਉਤਰਦੇ ਹੋ। ਇਵੇਂ ਨਹੀਂ ਕਿ ਉਥੇ ਵੀ ਤੁਹਾਨੂੰ ਇਹ ਪ੍ਰੇਕਟਿਸ ਕਰਨੀ ਹੈ। ਪ੍ਰੇਕਟਿਸ ਹੁਣ ਹੀ ਕਰਨੀ ਹੈ। ਬੈਟਰੀ ਹੁਣ ਚਾਰਜ ਕਰਨੀ ਹੈ ਫਿਰ ਹੌਲੀ - ਹੌਲੀ ਬੈਟਰੀ ਡਿਸ - ਚਾਰਜ ਹੋਣੀ ਹੀ ਹੈ। ਬੈਟਰੀ ਚਾਰਜ ਹੋਣ ਦਾ ਗਿਆਨ ਹੁਣ ਇੱਕ ਹੀ ਵਾਰੀ ਤੁਹਾਨੂੰ ਮਿਲਦਾ ਹੈ। ਸਤੋਪ੍ਰਧਾਨ ਤੋਂ ਤਮੋਪ੍ਰਧਾਨ ਬਣਨ ਵਿਚ ਤੁਹਾਨੂੰ ਕਿੰਨਾਂ ਸਮਾਂ ਲਗ ਜਾਂਦਾ ਹੈ। ਸ਼ੁਰੂ ਤੋਂ ਲੈਕੇ ਕੁਝ ਨਾ ਕੁਝ ਬੈਟਰੀ ਘਟ ਹੁੰਦੀ ਜਾਂਦੀ ਹੈ। ਮੂਲਵਤਨ ਵਿਚ ਤੇ ਹਨ ਹੀ ਆਤਮਾਵਾਂ। ਸ਼ਰੀਰ ਤੇ ਹਨ ਨਹੀਂ। ਤਾਂ ਨੈਚੁਰਲ ਉਤਰਨ ਮਤਲਬ ਬੈਟਰੀ ਘਟ ਹੋਣ ਦੀ ਗੱਲ ਹੀ ਨਹੀਂ। ਮੋਟਰ ਜਦ ਚੱਲੇਗੀ ਤਾਂ ਹੀ ਬੈਟਰੀ ਘਟ ਹੁੰਦੀ ਜਾਵੇਗੀ। ਮੋਟਰ ਖੜੀ ਹੋਵੇਗੀ ਤਾਂ ਬੈਟਰੀ ਥੋੜ੍ਹੀ ਨਾ ਚਾਲੂ ਹੋਵੇਗੀ। ਮੋਟਰ ਜਦ ਚੱਲੇ ਤਾਂ ਬੈਟਰੀ ਚਾਲੂ ਹੋਵੇਗੀ। ਭਾਵੇਂ ਮੋਟਰ ਵਿਚ ਬੈਟਰੀ ਚਾਰਜ ਹੁੰਦੀ ਰਹਿੰਦੀ ਹੈ ਲੇਕਿਨ ਤੁਹਾਡੀ ਬੈਟਰੀ ਇੱਕ ਹੀ ਵਾਰੀ ਇਸ ਵੇਲੇ ਚਾਰਜ ਹੁੰਦੀ ਹੈ। ਤੁਸੀਂ ਫਿਰ ਜਦੋਂ ਇੱਥੇ ਸ਼ਰੀਰ ਨਾਲ ਕਰਮ।ਕਰਦੇ ਹੋ ਫਿਰ ਥੋੜ੍ਹੀ ਥੋੜ੍ਹੀ ਬੈਟਰੀ ਘਟ ਹੁੰਦੀ ਜਾਂਦੀ ਹੈ। ਪਹਿਲੇ ਤਾਂ ਸਮਝਾਉਣਾ ਹੈ ਕਿ ਉਹ ਹੈ ਸੁਪ੍ਰੀਮ ਫਾਦਰ, ਜਿਸ ਨੂੰ ਸਭ ਆਤਮਾਵਾਂ ਯਾਦ ਕਰਦੀਆਂ ਹਨ। ਹੇ ਭਗਵਾਨ ਕਹਿੰਦੇ ਹਨ, ਉਹ ਬਾਪ ਹੈ, ਅਸੀਂ ਬੱਚੇ ਹਾਂ। ਇੱਥੇ ਤੁਸੀ ਬੱਚਿਆਂ ਨੂੰ ਸਮਝਾਇਆ ਜਾਂਦਾ ਹੈ, ਬੈਟਰੀ ਕਿਵੇਂ ਚਾਰਜ ਕਰਨੀ ਹੈ। ਭਾਵੇਂ ਘੁੰਮੋ ਫਿਰੋ, ਬਾਪ ਨੂੰ ਯਾਦ ਕਰੋ ਤਾਂ ਸਤੋਪ੍ਰਧਾਨ ਬਣ ਜਾਵੋਗੇ। ਕੋਈ ਵੀ ਗੱਲ ਨਾ ਸਮਝੋ ਤਾਂ ਪੁੱਛ ਸਕਦੇ ਹੋ। ਹੈ ਬਿਲਕੁਲ ਸਹਿਜ। ਪੰਜ ਹਜਾਰ ਵਰ੍ਹੇ ਬਾਅਦ ਸਾਡੀ ਬੈਟਰੀ ਡਿਸਚਾਰਜ ਹੋ ਜਾਂਦੀ ਹੈ। ਬਾਪ ਆਕੇ ਸਭ ਦੀ ਬੈਟਰੀ ਚਾਰਜ ਕਰ ਦਿੰਦੇ ਹਨ। ਵਿਨਾਸ਼ ਦੇ ਵੇਲੇ ਸਭ ਈਸ਼ਵਰ ਨੂੰ ਯਾਦ ਕਰਦੇ ਹਨ। ਸਮਝੋ ਬਾੜ ਹੋਈ ਤਾਂ ਜੋ ਵੀ ਭਗਤ ਹੋਣਗੇ ਉਹ ਭਗਵਾਨ ਨੂੰ ਹੀ ਯਾਦ ਕਰਨਗੇ ਪਰ ਉਸ ਵੇਲੇ ਭਗਵਾਨ ਦੀ ਯਾਦ ਆ ਨਹੀਂ ਸਕਦੀ। ਮਿੱਤਰ - ਸੰਬੰਧੀ, ਧਨ - ਦੌਲਤ ਹੀ ਯਾਦ ਆ ਜਾਂਦਾ ਹੈ। ਭਾਵੇਂ ‘ ਹੇ ਭਗਵਾਨ ਕਹਿੰਦੇ ਹਨ ਪਰ ਕਹਿਣ ਮਾਤਰ। ਭਗਵਾਨ ਬਾਪ ਹੈ, ਅਸੀਂ ਉਹਨਾਂ ਦੇ ਬੱਚੇ ਹਾਂ। ਇਹ ਤਾਂ ਜਾਣਦੇ ਹੀ ਨਹੀਂ। ਉਹਨਾਂ ਨੂੰ ਸਰਵ ਵਿਆਪੀ ਦਾ ਉਲਟਾ ਗਿਆਨ ਮਿਲਦਾ ਹੈ। ਬਾਪ ਆਕੇ ਸੁਲਟਾ ਗਿਆਨ ਦਿੰਦੇ ਹਨ। ਭਗਤੀ ਦੀ ਡਿਪਾਰਟਮੈਂਟ ਹੀ ਵੱਖ ਹੈ। ਭਗਤੀ ਵਿੱਚ ਠੋਕਰਾਂ ਖਾਣੀਆਂ ਹੁੰਦੀਆਂ ਹਨ। ਬ੍ਰਹਮਾ ਦੀ ਰਾਤ ਸੋ ਬ੍ਰਾਹਮਣਾਂ ਦੀ ਰਾਤ ਹੈ। ਬ੍ਰਹਮਾ ਦਾ ਦਿਨ ਸੋ ਬ੍ਰਾਹਮਣਾ ਦਾ ਦਿਨ ਹੈ। ਇਵੇਂ ਤੇ ਨਹੀਂ ਕਹਾਂਗੇ ਸ਼ੂਦਰਾਂ ਦਾ ਦਿਨ, ਸ਼ੂਦਰਾਂ ਦੀ ਰਾਤ। ਇਹ ਰਾਜ਼ ਬਾਪ ਬੈਠ ਸਮਝਾਉਂਦੇ ਹਨ। ਇਹ ਹੈ ਬੇਹੱਦ ਦੀ ਰਾਤ ਅਤੇ ਦਿਨ। ਹੁਣ ਤੁਸੀਂ ਦਿਨ ਵਿੱਚ ਜਾਂਦੇ ਹੋ, ਰਾਤ ਪੂਰੀ ਹੁੰਦੀ ਹੈ। ਇਹ ਅੱਖਰ ਸ਼ਾਸਤਰਾਂ ਵਿੱਚ ਹਨ। ਬ੍ਰਹਮਾ ਦਾ ਦਿਨ, ਬ੍ਰਹਮਾ ਦੀ ਰਾਤ ਕਹਿੰਦੇ ਹਨ ਪਰ ਜਾਣਦੇ ਨਹੀਂ ਹਨ। ਤੁਹਾਡੀ ਬੁੱਧੀ ਹੁਣ ਬੇਹੱਦ ਵਿੱਚ ਚਲੀ ਗਈ ਹੈ। ਉਵੇਂ ਤਾਂ ਦੇਵਤਿਆਂ ਨੂੰ ਵੀ ਕਹਿ ਸਕਦੇ ਹਨ - ਵਿਸ਼ਨੂੰ ਦਾ ਦਿਨ, ਵਿਸ਼ਨੂੰ ਦੀ ਰਾਤ ਕਿਉਂਕਿ ਵਿਸ਼ਨੂੰ ਅਤੇ ਬ੍ਰਹਮਾ ਦਾ ਸੰਬੰਧ ਵੀ ਸਮਝਾਇਆ ਜਾਂਦਾ ਹੈ। ਤ੍ਰਿਮੂਰਤੀ ਦਾ ਆਕੁਪੇਸ਼ਨ ਕੀ ਹੈ - ਹੋਰ ਤਾਂ ਕੋਈ ਸਮਝ ਨਾ ਸਕੇ। ਉਹ ਤਾਂ ਭਗਵਾਨ ਨੂੰ ਹੀ ਕੱਛ -ਮੱਛ ਵਿੱਚ ਅਤੇ ਜਨਮ -ਮਰਨ ਦੇ ਚੱਕਰ ਵਿੱਚ ਲੈ ਗਏ ਹਨ। ਰਾਧੇ -ਕ੍ਰਿਸ਼ਨ ਆਦਿ ਵੀ ਮਨੁੱਖ ਹਨ, ਪਰ ਦੈਵੀ ਗੁਣਾਂ ਵਾਲੇ। ਹੁਣ ਤੁਹਾਂਨੂੰ ਅਜਿਹਾ ਬਣਨਾ ਹੈ। ਦੂਸਰੇ ਜਨਮ ਵਿੱਚ ਦੇਵਤਾ ਬਣ ਜਾਣਗੇ। 84 ਜਨਮਾਂ ਦਾ ਜੋ ਹਿਸਾਬ -ਕਿਤਾਬ ਸੀ ਉਹ ਹੁਣ ਪੂਰਾ ਹੋਇਆ। ਫਿਰ ਰਿਪਿਟ ਹੋਵੇਗਾ। ਹੁਣ ਤੁਹਾਨੂੰ ਇਹ ਸਿੱਖਿਆ ਮਿਲ ਰਹੀ ਹੈ।

ਬਾਪ ਕਹਿੰਦੇ ਹਨ - ਮਿੱਠੇ -ਮਿੱਠੇ ਬੱਚਿਓ, ਆਪਣੇ ਨੂੰ ਆਤਮਾ ਨਿਸ਼ਚੇ ਕਰੋ। ਕਹਿੰਦੇ ਵੀ ਹਨ ਅਸੀਂ ਪਾਰ੍ਟਧਾਰੀ ਹਾਂ। ਪਰ ਅਸੀਂ ਆਤਮਾਵਾਂ ਉੱਪਰ ਤੋਂ ਕਿਵੇਂ ਆਉਦੀਆ ਹਾਂ - ਇਹ ਨਹੀਂ ਸਮਝਦੇ ਹਨ। ਆਪਣੇ ਨੂੰ ਦੇਹਧਾਰੀ ਹੀ ਸਮਝ ਲੈਂਦੇ ਹਨ। ਅਸੀਂ ਆਤਮਾ ਉੱਪਰ ਤੋਂ ਆਉਦੀਆ ਹਾਂ ਫਿਰ ਕਦੋਂ ਜਾਣਗੀਆਂ? ਉੱਪਰ ਜਾਣਾ ਮਾਨਾ ਮਰਨਾ, ਸ਼ਰੀਰ ਛੱਡਣਾ। ਮਰਨਾ ਕੌਣ ਚਾਹੁੰਦੇ ਹਨ? ਇੱਥੇ ਤੇ ਬਾਪ ਨੇ ਕਿਹਾ ਹੈ - ਤੁਸੀਂ ਇਸ ਸ਼ਰੀਰ ਨੂੰ ਭੁਲਦੇ ਜਾਓ। ਜਿਉਂਦੇ ਜੀ ਮਰਨਾ ਤੁਹਾਨੂੰ ਸਿਖਾਉਂਦੇ ਹਨ, ਜੋ ਹੋਰ ਕੋਈ ਸਿਖਲਾ ਨਹੀਂ ਸਕਦੇ। ਤੁਸੀਂ ਆਏ ਹੀ ਹੋ ਆਪਣੇ ਘਰ ਜਾਣ ਦੇ ਲਈ। ਘਰ ਕਿਵੇਂ ਜਾਣਾ ਹੈ - ਇਹ ਗਿਆਨ ਹੁਣ ਹੀ ਮਿਲਦਾ ਹੈ। ਤੁਹਾਡਾ ਮਿਰਤੁਲੋਕ ਦਾ ਇਹ ਅੰਤਿਮ ਜਨਮ ਹੈ। ਅਮ੍ਰਲੋਕ ਸਤਿਯੁਗ ਨੂੰ ਕਿਹਾ ਜਾਂਦਾ ਹੈ। ਹੁਣ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ - ਅਸੀਂ ਜਲਦੀ -ਜਲਦੀ ਜਾਈਏ। ਪਹਿਲੇ - ਪਹਿਲੇ ਤੇ ਘਰ ਮੁਕਤੀਧਾਮ ਵਿੱਚ ਜਾਣਾ ਪਵੇਗਾ। ਇਹ ਸ਼ਰੀਰ ਰੂਪੀ ਕਪੜਾ ਇੱਥੇ ਹੀ ਛੱਡਣਾ ਹੈ ਫਿਰ ਆਤਮਾ ਚਲੀ ਜਾਏਗੀ ਘਰ। ਜਿਵੇਂ ਹੱਦ ਦੇ ਨਾਟਕ ਦੇ ਐਕਟਰ ਹੁੰਦੇ ਹਨ, ਨਾਟਕ ਪੂਰਾ ਹੋਇਆ ਤਾਂ ਕਪੜੇ ਉੱਥੇ ਛੱਡਕੇ ਘਰ ਦੇ ਕਪੜੇ ਪਾ ਘਰ ਵਿੱਚ ਜਾਂਦੇ ਹਨ। ਤੁਹਨੂੰ ਵੀ ਹੁਣ ਇਹ ਚੋਲਾ ਛੱਡ ਕੇ ਜਾਣਾ ਹੈ। ਸਤਿਯੁਗ ਵਿੱਚ ਤਾਂ ਥੋੜ੍ਹੇ ਦੇਵਤੇ ਹੁੰਦੇ ਹਨ। ਇੱਥੇ ਤੇ ਕਿੰਨੇ ਮਨੁੱਖ ਹਨ ਅਨਗਿਣਤ। ਉੱਥੇ ਤੇ ਹੋਵੇਗਾ ਇੱਕ ਹੀ ਆਦਿ ਸਨਾਤਨ ਦੇਵੀ - ਦੇਵਤਾ ਧਰਮ। ਹੁਣ ਤੇ ਆਪਣੇ ਨੂੰ ਹਿੰਦੂ ਕਹਿ ਦਿੰਦੇ ਹਨ। ਆਪਣੇ ਸ਼੍ਰੇਸ਼ਠ ਧਰਮ -ਕਰਮ ਨੂੰ ਭੁੱਲ ਗਏ ਹਨ ਤਾਂ ਹੀ ਤੇ ਦੁੱਖੀ ਹੋਏ ਹਨ। ਸਤਿਯੁਗ ਵਿੱਚ ਤੁਹਾਡਾ ਸ਼੍ਰੇਸ਼ਠ ਕਰਮ, ਧਰਮ ਸੀ। ਹੁਣ ਕਲਿਯੁਗ ਵਿੱਚ ਧਰਮ ਭ੍ਰਿਸ਼ਟ ਹੈ। ਬੁੱਧੀ ਵਿੱਚ ਆਉਂਦਾ ਹੈ ਕਿ ਅਸੀਂ ਕਿਵੇਂ ਡਿੱਗੇ ਹਾਂ? ਹੁਣ ਤੁਸੀਂ ਬੇਹੱਦ ਦੇ ਬਾਪ ਦਾ ਪਰਿਚੈ ਦਿੰਦੇ ਹੋ। ਬੇਹੱਦ ਦਾ ਬਾਪ ਹੀ ਆਕੇ ਨਵੀਂ ਦੁਨੀਆਂ ਸਵਰਗ ਰਚਦੇ ਹਨ। ਕਹਿੰਦੇ ਹਨ ਮਨਮਨਾਭਵ। ਇਹ ਗੀਤਾ ਦੇ ਹੀ ਆਖਰ ਹਨ। ਸਹਿਜ ਰਾਜਯੋਗ ਦੇ ਗਿਆਨ ਦਾ ਨਾਮ ਰੱਖ ਦਿੱਤਾ ਜਾਂਦਾ ਹੈ ਗੀਤਾ। ਇਹ ਤੁਹਾਡੀ ਪਾਠਸ਼ਾਲਾ ਹੈ। ਬੱਚੇ ਆਕੇ ਪੜ੍ਹਦੇ ਹਨ ਤਾਂ ਕਹਿਣਗੇ ਸਾਡੇ ਬਾਬਾ ਦੀ ਪਾਠਸ਼ਾਲਾ ਹੈ। ਜਿਵੇਂ ਕੋਈ ਬੱਚੇ ਦਾ ਬਾਪ ਪ੍ਰਿੰਸੀਪਲ ਹੋਵੇਗਾ ਤਾਂ ਕਹਿਣਗੇ ਅਸੀਂ ਆਪਣੇ ਬਾਬਾ ਦੇ ਕਾਲੇਜ ਵਿੱਚ ਪੜ੍ਹਦੇ ਹਾਂ। ਉਹਨਾਂ ਦੀ ਮਾਂ ਵੀ ਪ੍ਰਿੰਸੀਪਲ ਹੈ ਤਾਂ ਕਹਿਣਗੇ ਸਾਡੇ ਮਾਂ -ਬਾਪ ਦੋਵੇਂ ਪ੍ਰਿੰਸੀਪਲ ਹਨ। ਸਾਡੇ ਮੰਮਾ - ਬਾਬਾ ਦਾ ਸਕੂਲ ਹੈ। ਦੋਵੇਂ ਹੀ ਪੜ੍ਹਾਉਂਦੇ ਹਨ। ਦੋਵਾ ਨੇ ਇਹ ਰੂਹਾਨੀ ਕਾਲੇਜ ਅਤੇ ਯੂਨੀਵਰਸਿਟੀ ਖੋਲੀ ਹੈ। ਦੋਵੇ ਇਕੱਠੇ ਪੜ੍ਹਾਉਂਦੇ ਹਨ। ਬਾਪ ਨੇ ਬੱਚਿਆਂ ਨੂੰ ਐਡੋਪਡ ਕੀਤਾ ਹੈ। ਇਹ ਬਹੁਤ ਗੁਹੇ ਗਿਆਨ ਦੀਆਂ ਗੱਲਾਂ ਹਨ। ਬਾਪ ਕੋਈ ਨਵੀ ਗੱਲ ਨਹੀਂ ਸਮਝਾਉਦੇ ਹਨ। ਇਹ ਤਾਂ ਕਲਪ ਪਹਿਲੇ ਵੀ ਸਮਝਾਣੀ ਦਿੱਤੀ ਹੈ। ਹਾਂ, ਇੰਨੀ ਨਾਲੇਜ਼ ਹੈ ਜੋ ਦਿਨ - ਪ੍ਰੀਤਦਿਨ ਗੁਹੇ ਹੁੰਦੀ ਜਾਂਦੀ ਹੈ। ਆਤਮਾ ਦੀ ਸਮਝਾਣੀ ਦੇਖੋ ਹੁਣ ਤੁਹਾਨੂੰ ਕਿਵੇ ਮਿਲਦੀ ਹੈ। ਇੰਨੀ ਛੋਟੀ ਜਿਹੀ ਆਤਮਾ ਵਿੱਚ 84 ਜਨਮਾਂ ਦਾ ਪਾਰ੍ਟ ਭਰਿਆ ਹੋਇਆ ਹੈ। ਉਹ ਕਦੀ ਵਿਨਾਸ਼ ਨਹੀਂ ਹੁੰਦਾ। ਆਤਮਾ ਅਵਿਨਾਸ਼ੀ ਤਾਂ ਉਹਨਾਂ ਵਿੱਚ ਪਾਰ੍ਟ ਵੀ ਅਵਿਨਾਸ਼ੀ ਹੈ। ਆਤਮਾ ਨੇ ਕੰਨਾਂ ਦਵਾਰਾ ਸੁਣਿਆ। ਸ਼ਰੀਰ ਹੈ ਤਾਂ ਪਾਰ੍ਟ ਹੈ। ਸ਼ਰੀਰ ਤੋਂ ਆਤਮਾ ਵੱਖ ਹੋ ਜਾਂਦੀ ਹੈ ਤਾਂ ਜਵਾਬ ਨਹੀਂ ਮਿਲਦਾ। ਹੁਣ ਬਾਪ ਕਹਿੰਦੇ ਹਨ - ਬੱਚੇ, ਤੁਹਨੂੰ ਵਾਪਿਸ ਘਰ ਜਾਣਾ ਹੈ। ਇਹ ਪੁਰਸ਼ੋਤਮ ਯੁਗ ਜਦੋ ਆਉਂਦਾ ਹੈ ਉਦੋ ਹੀ ਵਾਪਿਸ ਜਾਣਾ ਹੁੰਦਾ ਹੈ, ਇਸਵਿੱਚ ਪਵਿੱਤਰਤਾ ਹੀ ਮੁਖ ਚਾਹੀਦੀ ਹੈ। ਸ਼ਾਤੀਧਾਮ ਵਿੱਚ ਤੇ ਪਵਿੱਤਰ ਆਤਮਾਵਾਂ ਹੀ ਰਹਿੰਦੀਆਂ ਹਨ। ਸ਼ਾਂਤੀਧਾਮ ਸੁਖਧਾਮ ਦੋਵੇਂ ਹੀ ਪਵਿੱਤਰ ਧਾਮ ਹਨ। ਉੱਥੇ ਸ਼ਰੀਰ ਹੈ ਨਹੀਂ। ਆਤਮਾ ਪਵਿੱਤਰ ਹੈ, ਉੱਥੇ ਬੈਟਰੀ ਡਿਸਚਾਰਜ ਨਹੀਂ ਹੁੰਦੀ। ਇੱਥੇ ਸ਼ਰੀਰ ਧਾਰਨ ਕਰਨ ਨਾਲ ਮੋਟਰ ਚੱਲਦੀ ਹੈ। ਮੋਟਰ ਖੜੀ ਹੋਵੇਗੀ ਤਾਂ ਪਟਰੋਲ ਘਟ ਥੋੜੀਹੀ ਹੋਵੇਗਾ। ਹੁਣ ਤੁਹਾਡੀ ਆਤਮਾ ਦੀ ਜਯੋਤੀ ਬਹੁਤ ਘਟ ਹੋ ਗਈ ਹੈ। ਇਕਦਮ ਬੁਝ ਨਹੀਂ ਜਾਂਦੀ ਹੈ। ਜਦੋਂ ਕੋਈ ਮਰਦਾ ਹੈ ਤਾਂ ਦੀਵਾ ਜਗਾਉਂਦੇ ਹਨ। ਫਿਰ ਉਸਦੀ ਬਹੁਤ ਸੰਭਾਲ ਰੱਖਦੇ ਹਨ ਕਿ ਦੀਵਾ ਬੁਝ ਨਾ ਜਾਏ। ਆਤਮਾ ਦੀ ਜਯੋਤੀ ਕਦੀ ਬੁਝਦੀ ਨਹੀਂ ਹੈ, ਉਹ ਤਾਂ ਅਵਿਨਾਸ਼ੀ ਹੈ। ਇਹ ਸਭ ਗੱਲਾਂ ਬਾਪ ਬੈਠ ਸਮਝਾਉਂਦੇ ਹਨ। ਬਾਬਾ ਜਾਣਦੇ ਹਨ ਕਿ ਇਹ ਬਹੁਤ ਸਵੀਟ ਚਿਲਡਰਨ ਹਨ, ਇਹ ਸਭ ਕਾਮ ਚਿਤਾ ਤੇ ਬੈਠ ਕੇ ਭਸਮ ਹੋ ਗਏ ਹਨ। ਫਿਰ ਇਹਨਾਂ ਨੂੰ ਜਗਾਉਂਦਾ ਹਾਂ। ਬਿਲਕੁਲ ਹੀ ਤਮੋਪ੍ਰਧਾਨ ਮੁਰਦੇ ਬਣ ਗਏ ਹਨ। ਬਾਪ ਨੂੰ ਜਾਣਦੇ ਹੀ ਨਹੀਂ। ਮਨੁੱਖ ਕਿਸੇ ਕੰਮ ਦੇ ਨਹੀਂ ਰਹੇ ਹਨ। ਮਨੁੱਖ ਦੀ ਮਿੱਟੀ ਕਿਸੇ ਕੰਮ ਦੀ ਨਹੀਂ ਰਹਿੰਦੀ ਹੈ। ਇਵੇਂ ਨਹੀਂ ਕਿ ਵੱਡੇ ਆਦਮੀ ਦੀ ਮਿੱਟੀ ਕਿਸੇ ਕੰਮ ਦੀ ਹੈ, ਗਰੀਬਾਂ ਦੀ ਨਹੀਂ। ਮਿੱਟੀ ਤਾਂ ਮਿੱਟੀ ਵਿੱਚ ਮਿਲ ਜਾਂਦੀ ਹੈ ਫਿਰ ਭਾਵੇਂ ਕੋਈ ਵੀ ਹੋਵੇ। ਕੋਈ ਸਾੜਦੇ ਹਨ, ਕੋਈ ਕਬਰ ਵਿੱਚ ਬੰਦ ਕਰ ਦਿੰਦੇ ਹਨ। ਉਹ ਫਿਰ ਵੀ ਕੰਮ ਆਉਂਦੀ ਹੈ। ਦੁਨੀਆਂ ਵਿੱਚ ਤੇ ਢੇਰ ਮਨੁੱਖ ਮਰਦੇ ਹਨ। ਹੁਣ ਤੁਹਾਨੂੰ ਤੇ ਆਪ ਹੀ ਸ਼ਰੀਰ ਛੱਡਣਾ ਹੈ। ਤੁਸੀਂ ਇੱਥੇ ਆਏ ਹੀ ਹੋ ਸ਼ਰੀਰ ਛੱਡਕੇ ਵਾਪਿਸ ਘਰ ਜਾਣ ਦੇ ਲਈ ਮਤਲਬ ਮਰਨ। ਤੁਸੀਂ ਖੁਸ਼ੀ ਨਾਲ ਜਾਂਦੇ ਹੋ ਕਿ ਅਸੀਂ ਜੀਵਨਮੁਕਤ ਵਿੱਚ ਜਾਵਾਂਗੇ।

ਜਿਨ੍ਹਾਂ ਨੇ ਜੋ ਪਾਰ੍ਟ ਵਜਾਇਆ ਹੈ, ਅੰਤ ਤੱਕ ਉਹ ਹੀ ਵੱਜੇਗਾ। ਬਾਪ ਪੁਰਸ਼ਾਰਥ ਕਰਾਉਂਦੇ ਰਹਿਣਗੇ, ਸਾਕਸ਼ੀ ਹੋਕੇ ਦੇਖਦੇ ਰਹਿਣਗੇ। ਇਹ ਤਾਂ ਸਮਝ ਦੀ ਗੱਲ ਹੈ, ਇਸਵਿੱਚ ਡਰਨ ਦੀ ਕੋਈ ਗੱਲ ਨਹੀਂ ਹੈ। ਅਸੀਂ ਸਵਰਗ ਵਿੱਚ ਜਾਣ ਦੇ ਲਈ ਖੁਦ ਹੀ ਪੁਰਸ਼ਾਰਥ ਕਰ ਸ਼ਰੀਰ ਛੱਡ ਦਿੰਦੇ ਹਾਂ। ਬਾਪ ਨੂੰ ਯਾਦ ਕਰਦੇ ਰਹਿਣਾ ਹੈ ਤਾਂ ਅੰਤ ਮਤਿ ਸੋ ਗਤੀ ਹੋ ਜਾਏਗੀ, ਇਸ ਵਿੱਚ ਮਿਹਨਤ ਹੈ। ਹਰ ਇੱਕ ਪੜ੍ਹਾਈ ਵਿੱਚ ਮਿਹਨਤ ਹੈ। ਭਗਵਾਨ ਨੂੰ ਆਕੇ ਪੜ੍ਹਾਉਣਾ ਪੈਂਦਾ ਹੈ। ਜਰੂਰ ਪੜ੍ਹਾਈ ਵੱਡੀ ਹੋਵੇਗੀ, ਇਸਵਿੱਚ ਦੈਵੀਗੁਣ ਵੀ ਚਾਹ੍ਦੇ ਹਨ। ਇਹ ਲਕਸ਼ਮੀ -ਨਾਰਾਇਣ ਬਣਨਾ ਹੈ ਨਾ। ਇਹ ਸਤਿਯੁਗ ਵਿੱਚ ਸੀ। ਹੁਣ ਫਿਰ ਤੁਸੀਂ ਸਤਿਯੁਗੀ ਦੇਵਤਾ ਬਣਨ ਆਏ ਹੋ। ਏਮ ਆਬਜੈਕਟ ਕਿੰਨੀ ਸਹਿਜ ਹੈ। ਤ੍ਰਿਮੂਰਤੀ ਵਿੱਚ ਕਲੀਅਰ ਹੈ। ਇਹ ਬ੍ਰਹਮਾ, ਵਿਸ਼ਨੂੰ, ਸ਼ੰਕਰ ਆਦਿ ਦੇ ਚਿੱਤਰ ਨਾ ਹੋਣ ਤਾਂ ਅਸੀਂ ਸਮਝਾ ਕਿਵੇਂ ਸਕਦੇ। ਬ੍ਰਹਮਾ ਸੋ ਵਿਸ਼ਨੂੰ, ਵਿਸ਼ਨੂੰ ਸੋ ਬ੍ਰਹਮਾ। ਬ੍ਰਹਮਾ ਦੀ 8 ਭੁਜਾਵਾਂ, 100 ਭੁਜਾਵਾਂ ਦਿਖਾਉਦੇ ਹਨ ਕਿਉਂਕਿ ਬ੍ਰਹਮਾ ਦੇ ਢੇਰ ਬੱਚੇ ਹੁੰਦੇ ਹਨ। ਤਾਂ ਉਹਨਾਂ ਦੇ ਫਿਰ ਉਹ ਚਿੱਤਰ ਬਣਾ ਦਿੱਤਾ ਹੈ। ਬਾਕੀ ਮਨੁੱਖ ਕੋਈ ਇੰਨੀਆਂ ਭੁਜਾਵਾਂ ਵਾਲਾ ਥੋੜੀ ਹੀ ਹੁੰਦੇ ਹੈ। ਰਾਵਣ ਦੇ 10 ਸਿਰ ਦਾ ਵੀ ਅਰਥ ਹੈ, ਅਜਿਹਾ ਮਨੁੱਖ ਹੁੰਦਾ ਨਹੀਂ। ਇਹ ਬਾਪ ਬੈਠ ਸਮਝਾਉਂਦੇ ਹਨ, ਮਨੁੱਖ ਤੇ ਕੁਝ ਵੀ ਜਾਣਦੇ ਨਹੀਂ। ਇਹ ਵੀ ਖੇਡ ਹੈ, ਇਹ ਕਿਸੇ ਨੂੰ ਪਤਾ ਨਹੀਂ ਹੈ ਕਿ ਇਹ ਕਦੋਂ ਤੋਂ ਸ਼ੁਰੂ ਹੋਇਆ ਹੈ। ਪਰਮਪਰਾ ਕਹਿ ਦਿੰਦੇ ਹਨ। ਅਰੇ, ਉਹ ਵੀ ਕਦੋਂ ਤੋਂ? ਤਾਂ ਮਿੱਠੇ -ਮਿਠੇ ਬੱਚਿਆਂ ਨੂੰ ਬਾਪ ਪੜ੍ਹਾਉਂਦੇ ਹਨ, ਉਹ ਟੀਚਰ ਵੀ ਹੈ ਤਾਂ ਗੁਰੂ ਵੀ ਹੈ। ਤਾਂ ਬੱਚਿਆਂ ਨੂੰ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਇਹ ਮਿਊਜ਼ੀਅਮ ਆਦਿ ਕਿਸ ਦੀ ਡਾਇਰੈਕਸ਼ਨ ਤੇ ਖੋਲ੍ਹਦੇ ਹਨ? ਇੱਥੇ ਹੈ ਹੀ ਮਾਂ, ਬਾਪ ਅਤੇ ਬੱਚੇ। ਢੇਰ ਬੱਚੇ ਹਨ। ਡਾਇਰੈਕਸ਼ਨ ਤੇ ਖੋਲ੍ਹਦੇ ਰਹਿੰਦੇ ਹਨ। ਲੋਕ ਕਹਿੰਦੇ ਹਨ ਤੁਸੀਂ ਕਹਿੰਦੇ ਹੋ ਭਗਵਾਨੁਵਾਚ ਤਾਂ ਰੱਥ ਦਵਾਰਾ ਸਾਨੂੰ ਭਗਵਾਨ ਦਾ ਸਾਕ੍ਸ਼ਾਤ੍ਕਾਰ ਕਰਾਓ। ਅਰੇ, ਤੁਸੀ ਆਤਮਾ ਦਾ ਸਾਕਸ਼ਾਤਕਾਰ ਕੀਤਾ ਹੈ? ਇੰਨੀ ਛੋਟੀ ਜਿਹੇ ਬਿੰਦੂ ਦਾ ਸਾਕਸ਼ਾਤਕਾਰ ਤੁਸੀਂ ਕੀ ਕਰ ਸਕੋਂਗੇ। ਜਰੂਰਤ ਹੀ ਨਹੀਂ ਹੈ। ਇਹ ਤਾਂ ਆਤਮਾ ਨੂੰ ਜਾਨਣਾ ਹੁੰਦਾ ਹੈ। ਆਤਮਾ ਭ੍ਰਿਕੁਟੀ ਦੇ ਵਿੱਚ ਰਹਿੰਦੀ ਹੈ, ਜਿਸਦੇ ਆਧਾਰ ਤੇ ਹੀ ਐਨਾ ਵੱਡਾ ਸ਼ਰੀਰ ਚੱਲਦਾ ਹੈ। ਹੁਣ ਤੁਹਾਡੇ ਕੋਲ ਨਾ ਲਾਇਟ ਦਾ, ਨਾ ਰਤਨ ਜੜਿਤ ਤਾਜ ਹੈ। ਦੋਵੇਂ ਤਾਜ ਲੈਣ ਦੇ ਲਈ ਫਿਰ ਤੋਂ ਤੁਸੀਂ ਪੁਰਸ਼ਾਰਥ ਕਰ ਰਹੇ ਹੋ। ਕਲਪ - ਕਲਪ ਤੁਸੀਂ ਬਾਪ ਕੋਲੋਂ ਵਰਸਾ ਲੈਂਦੇ ਹੋ। ਬਾਬਾ ਪੁੱਛਦੇ ਹਨ ਅੱਗੇ ਕਦੀ ਮਿਲੇ ਹੋ? ਤਾਂ ਕਹਿੰਦੇ ਹਨ - ਹਾਂ ਬਾਬਾ, ਕਲਪ - ਕਲਪ ਮਿਲਦੇ ਆਏ ਹਾਂ ਕਿਉਂ? ਇਹ ਲਕਸ਼ਮੀ -ਨਾਰਾਇਣ ਬਣਨ ਦੇ ਲਈ। ਇਹ ਸਭ ਇੱਕ ਹੀ ਗੱਲ ਬੋਲਣਗੇ। ਬਾਪ ਕਹਿੰਦੇ ਹਨ - ਅੱਛਾ, ਸ਼ੁਭ ਬੋਲਦੇ ਹੋ, ਹੁਣ ਪੁਰਸ਼ਾਰਥ ਕਰੋ। ਸਭ ਤੇ ਨਰ ਤੋਂ ਨਾਰਾਇਣ ਨਹੀਂ ਬਣਨਗੇ, ਪ੍ਰਜਾ ਵੀ ਤਾਂ ਚਾਹੀਦੀ ਹੈ। ਕਥਾ ਵੀ ਹੁੰਦੀ ਹੈ ਸਤ ਨਾਰਾਇਣ ਦੀ। ਉਹ ਲੋਕ ਕਥਾ ਸੁਣਦੇ ਹਨ, ਪਰ ਬੁੱਧੀ ਵਿੱਚ ਕੁਝ ਵੀ ਨਹੀਂ ਆਉਂਦਾ। ਸੁਖਧਾਮ ਵਿੱਚ ਲੈ ਜਾਣ ਵਾਲਾ ਇੱਕ ਬਾਪ ਹੀ ਹੈ। ਤੁਸੀਂ ਕਿਸੇ ਨੂੰ ਸਮਝਾਓ, ਬੋਲੋ ਹੁਣ ਵਾਪਿਸ ਘਰ ਜਾਵਾਂਗੇ। ਆਤਮਾ ਨੂੰ ਆਪਣੇ ਘਰ ਅਸ਼ਰੀਰੀ ਬਾਪ ਹੀ ਲੈ ਕੇ ਜਾਣਗੇ। ਹੁਣ ਬਾਪ ਆਏ ਹਨ, ਉਹਨਾਂ ਨੂੰ ਜਾਣਦੇ ਨਹੀਂ। ਬਾਪ ਕਹਿੰਦੇ ਹਨ ਮੈਂ ਜਿਸ ਤਨ ਵਿੱਚ ਆਇਆ ਹਾਂ, ਉਸਨੂੰ ਵੀ ਨਹੀਂ ਜਾਣਦੇ। ਰਥ ਤੇ ਹੈ ਨਾ। ਹਰ ਇੱਕ ਰੱਥ ਵਿੱਚ ਆਤਮਾ ਪ੍ਰਵੇਸ਼ ਕਰਦੀ ਹੈ। ਸਭਦੀ ਆਤਮਾ ਭ੍ਰਿਕੁਟੀ ਵਿੱਚ ਰਹਿੰਦੀ ਹੈ। ਬਾਪ ਆਕੇ ਭ੍ਰਿਕੁਟੀ ਦੇ ਵਿੱਚ ਬੈਠੇਗਾ। ਸਮਝਾਉਂਦੇ ਤਾਂ ਬਹੁਤ ਸਹਿਜ ਹਨ। ਪਤਿਤ - ਪਾਵਨ ਤਾਂ ਇੱਕ ਬਾਪ ਹੀ ਹੈ, ਬਾਪ ਦੇ ਸਭ ਬੱਚੇ ਇੱਕ ਸਮਾਨ ਹਨ। ਉਹਨਾਂ ਵਿੱਚ ਹਰ ਇੱਕ ਦਾ ਆਪਣਾ - ਆਪਣਾ ਪਾਰ੍ਟ ਹੈ, ਇਸ ਵਿੱਚ ਕੋਈ ਇੰਟਰਫਿਅਰ ਨਹੀਂ ਕਰ ਸਕਦਾ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇਸ ਸ਼ਰੀਰ ਰੂਪੀ ਕੱਪੜੇ ਵਿੱਚੋ ਮਮਤਵ ਕੱਢ ਜਿਉਂਦੇ ਹੀ ਮਰਨਾ ਹੈ ਮਤਲਬ ਆਪਣੇ ਸਭ ਪੁਰਾਣੇ ਹਿਸਾਬ - ਕਿਤਾਬ ਚੁਕਤੂ ਕਰਨੇ ਹਨ।

2. ਡਬਲ ਤਾਜਧਾਰੀ ਬਣਨ ਦੇ ਲਈ ਪੜ੍ਹਾਈ ਦੀ ਮਿਹਨਤ ਕਰਨੀ ਹੈ। ਦੈਵੀ ਗੁਣ ਧਾਰਨ ਕਰਨੇ ਹਨ। ਜਿਵੇਂ ਦਾ ਲਕਸ਼ ਹੈ, ਸ਼ੁਭ ਬੋਲ ਹਨ, ਇਵੇਂ ਦਾ ਪੁਰਸ਼ਾਰਥ ਕਰਨਾ ਹੈ।

ਵਰਦਾਨ:-
ਅਕਲਿਆਣ ਦੇ ਸੰਕਲਪ ਨੂੰ ਸਮਾਪਤ ਕਰ ਅਪਕਾਰੀਆਂ ਤੇ ਉਪਕਾਰ ਕਰਨ ਵਾਲੇ ਗਿਆਨੀ ਤੂੰ ਆਤਮਾ ਭਵ

ਕੋਈ ਰੋਜ਼ ਤੁਹਾਡੀ ਗਲਾਨੀ ਕਰੇ, ਅਕਲਿਆਣ ਕਰੇ, ਗਾਲ੍ਹਾਂ ਦੇਵੇ - ਤਾਂ ਵੀ ਉਸਦੇ ਪ੍ਰਤੀ ਮਨ ਵਿੱਚ ਨਫ਼ਰਤ ਨਾ ਆਏ, ਅਪਕਾਰੀ ਤੇ ਵੀ ਉਪਕਾਰ - ਇਹੀ ਗਿਆਨੀ ਤੂੰ ਆਤਮਾ ਦਾ ਕਰਤਵ ਹੈ। ਜਿਵੇਂ ਬੱਚਿਆਂ ਨੇ ਬਾਪ ਨੂੰ 63 ਜਨਮ ਗਾਲੀ ਦਿੱਤੀ ਫਿਰ ਵੀ ਬਾਪ ਨੇ ਕਲਿਆਣਕਾਰੀ ਦ੍ਰਿਸ਼ਟੀ ਨਾਲ ਦੇਖਿਆ, ਤਾਂ ਫਾਲੋ ਫ਼ਾਦਰ। ਗਿਆਨੀ ਤੂੰ ਆਤਮਾ ਦਾ ਅਰਥ ਹੀ ਹੈ ਸਰਵ ਦੇ ਪ੍ਰਤੀ ਕਲਿਆਣ ਦੀ ਭਾਵਨਾ। ਅਕਲਿਆਣ ਸੰਕਲਪ ਮਾਤਰ ਵੀ ਨਹੀਂ ਹੋਵੇ।

ਸਲੋਗਨ:-
ਮਨਮਨਾਭਵ ਦੀ ਸਥਿਤੀ ਵਿੱਚ ਸਥਿਤ ਰਹੋ ਤਾਂ ਹੋਰਾਂ ਦੇ ਮਨ ਦੇ ਭਾਵਾਂ ਨੂੰ ਜਾਣ ਜਾਓਗੇ।