01.09.24     Avyakt Bapdada     Punjabi Murli     25.11.2001    Om Shanti     Madhuban


" ਦੁਆਵਾਂ ਦਵੋ ਦੁਆਵਾਂ ਲਵੋ , ਕਾਰਨ ਦਾ ਨਿਵਾਰਨ ਕਰ ਸਮੱਸਿਆ ਦਾ ਸਮਾਧਾਨ ਕਰੋ”


ਅੱਜ ਪਿਆਰ ਦੇ ਸਾਗਰ ਬਾਪਦਾਦਾ ਆਪਣੇ ਪਿਆਰ ਸਵਰੂਪ ਬੱਚਿਆਂ ਦੇ ਪਿਆਰ ਦੀ ਡੋਰੀ ਨਾਲ ਖਿੱਚੇ ਮਿਲਣ ਮਨਾਉਣ ਆਏ ਹਨ। ਬੱਚਿਆਂ ਨੇ ਬੁਲਾਇਆ ਅਤੇ ਹਜ਼ੂਰ ਹਾਜ਼ਿਰ ਹੋ ਗਏ। ਅਵਿਅਕਤ ਮਿਲਣ ਤਾਂ ਸਦਾ ਮਨਾਉਂਦੇ ਰਹਿੰਦੇ ਹਨ। ਫਿਰ ਵੀ ਸਾਕਾਰ ਵਿੱਚ ਬੁਲਾਇਆ ਤਾਂ ਬਾਪਦਾਦਾ ਬੱਚਿਆਂ ਦੇ ਵਿਸ਼ਾਲ ਮੇਲੇ ਵਿੱਚ ਪਹੁੰਚ ਗਏ ਹਨ। ਬਾਪਦਾਦਾ ਨੂੰ ਬੱਚਿਆਂ ਦਾ ਸਨੇਹ, ਬੱਚਿਆਂ ਦਾ ਪਿਆਰ ਦੇਖ ਖੁਸ਼ੀ ਹੁੰਦੀ ਹੈ ਅਤੇ ਦਿਲ ਹੀ ਦਿਲ ਵਿੱਚ ਚਾਰੋਂ ਪਾਸੇ ਦੇ ਬੱਚਿਆਂ ਦੇ ਲਈ ਗੀਤ ਗਾਉਂਦੇ ਹਨ -’’ਵਾਹ ਸ਼੍ਰੇਸ਼ਠ ਭਾਗਵਾਨ ਬੱਚੇ ਵਾਹ! ਭਗਵਾਨ ਦੇ ਪਿਆਰ ਦੇ ਪਾਤਰ ਆਤਮਾਵਾਂ ਵਾਹ!” ਐਨਾ ਵੱਡਾ ਭਾਗ ਅਤੇ ਐਨਾ ਸਾਧਾਰਨ ਰੂਪ ਵਿੱਚ ਸਹਿਜ ਪ੍ਰਾਪਤ ਹੋਣਾ ਹੈ, ਇਹ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ। ਪਰ ਅੱਜ ਸਾਕਾਰ ਰੂਪ ਵਿੱਚ ਭਾਗ ਨੂੰ ਦੇਖ ਰਹੇ ਹੋ। ਬਾਪਦਾਦਾ ਦੇਖ ਰਹੇ ਹਨ ਕਿ ਦੂਰ ਬੈਠੇ ਵੀ ਬੱਚੇ ਮਿਲਣ ਮੇਲਾ ਮਨਾ ਰਹੇ ਹਨ। ਬਾਪਦਾਦਾ ਉਹਨਾਂ ਨੂੰ ਦੇਖ ਕੇ ਮਿਲਣ ਮਨਾ ਰਹੇ ਹਨ। ਮਜ਼ੋਰਿਟੀ ਮਾਤਾਵਾਂ ਨੂੰ ਗੋਲਡਨ ਚਾਂਸ ਮਿਲਿਆ ਹੈ ਅਤੇ ਬਾਪਦਾਦਾ ਨੂੰ ਵੀ ਵਿਸ਼ੇਸ਼ ਸ਼ਕਤੀ ਸੈਨਾ ਨੂੰ ਦੇਖ ਖੁਸ਼ੀ ਹੁੰਦੀ ਹੈ ਕਿ ਚਾਰ ਦੀਵਾਰਾਂ ਵਿੱਚ ਰਹਿਣ ਵਾਲੀ ਮਾਤਾਵਾਂ ਬਾਪ ਦਵਾਰਾ ਵਿਸ਼ਵ ਕਲਿਆਣਕਾਰੀ ਬਣ, ਵਿਸ਼ਵ ਦੇ ਰਾਜ ਅਧਿਕਾਰੀ ਬਣ ਗਈ ਹੈ। ਬਣ ਗਏ ਹਨ ਜਾਂ ਬਣ ਰਹੇ ਹਨ, ਕੀ ਕਹੋਗੇ? ਬਣ ਗਏ ਹਨ ਨਾ! ਵਿਸ਼ਵ ਦੇ ਰਾਜ ਦੇ ਮੱਖਣ ਦਾ ਗੋਲਾ ਤੁਹਾਡੇ ਸਭ ਦੇ ਹੱਥ ਵਿੱਚ ਹੈ ਨਾ! ਬਾਪਦਾਦਾ ਨੇ ਦੇਖਿਆ ਕਿ ਜੋ ਵੀ ਮਾਤਾਵਾਂ ਮਧੂਬਨ ਵਿੱਚ ਪਹੁੰਚੀਆਂ ਹਨ ਉਹਨਾਂ ਨੂੰ ਇੱਕ ਗੱਲ ਦੀ ਬਹੁਤ ਖੁਸ਼ੀ ਹੈ, ਕਿਹੜੀ ਖੁਸ਼ੀ ਹੈ? ਕਿ ਬਾਪਦਾਦਾ ਨੇ ਅਸੀਂ ਮਾਤਾਵਾਂ ਨੂੰ ਵਿਸ਼ੇਸ਼ ਬੁਲਾਇਆ ਹੈ। ਤਾਂ ਮਾਤਾਵਾਂ ਨਾਲ ਵਿਸ਼ੇਸ਼ ਪਿਆਰ ਹੈ ਨਾ! ਨਸ਼ੇ ਨਾਲ ਕਹਿੰਦੀ ਹੈ - ਬਾਪਦਾਦਾ ਨੇ ਬੁਲਾਇਆ ਹੈ। ਸਾਨੂੰ ਬੁਲਾਇਆ ਹੈ, ਅਸੀਂ ਕਿਉਂ ਨਹੀਂ ਆਵਾਂਗੇ! ਬਾਪਦਾਦਾ ਵੀ ਸਭਦੀ ਰੂਹਰਿਹਾਂਨ ਸੁਣਦੇ ਰਹਿੰਦੇ ਹਨ, ਇਹ ਖੁਸ਼ੀ ਦਾ ਨਸ਼ਾ ਦੇਖਦੇ ਰਹਿੰਦੇ ਹਨ। ਉਵੇਂ ਤਾਂ ਪਾਂਡਵ ਵੀ ਘੱਟ ਨਹੀਂ ਹਨ, ਪਾਂਡਵਾਂ ਦੇ ਬਿਨਾਂ ਵੀ ਵਿਸ਼ਵ ਦੇ ਕੰਮ ਦੀ ਸਮਾਪਤੀ ਨਹੀਂ ਹੋ ਸਕਦੀ। ਪਰ ਅੱਜ ਵਿਸ਼ੇਸ਼ ਮਾਤਾਵਾਂ ਨੂੰ ਪਾਂਡਵਾਂ ਨੇ ਵੀ ਅੱਗੇ ਰੱਖਿਆ ਹੈ।

ਬਾਪਦਾਦਾ ਸਭ ਬੱਚਿਆਂ ਨੂੰ ਬਹੁਤ ਸਹਿਜ ਪੁਰਸ਼ਾਰਥ ਦੀ ਵਿਧੀ ਸੁਣਾ ਰਹੇ ਹਨ। ਮਾਤਾਵਾਂ ਨੂੰ ਸਹਿਜ ਚਾਹੀਦਾ ਹੈ ਨਾ! ਤਾਂ ਬਾਪਦਾਦਾ ਸਭ ਮਾਤਾਵਾਂ, ਬੱਚਿਆਂ ਨੂੰ ਕਹਿੰਦੇ ਹਨ, ਸਭਤੋਂ ਸਹਿਜ ਪੁਰਸ਼ਾਰਥ ਦਾ ਸਾਧਨ ਹੈ - ”ਸਿਰਫ਼ ਚੱਲਦੇ - ਫਿਰਦੇ ਸੰਬੰਧ - ਸੰਪਰਕ ਵਿੱਚ ਆਉਂਦੇ ਹਰ ਇੱਕ ਆਤਮਾ ਨੂੰ ਦਿਲ ਤੋਂ ਸ਼ੁਭ ਦੁਆਵਾਂ ਦਵੋ ਅਤੇ ਦੂਸਰੇ ਕੋਲੋਂ ਵੀ ਦੁਆਵਾਂ ਲਵੋ।” ਭਾਵੇਂ ਤੁਹਾਨੂੰ ਕੋਈ ਕੁਝ ਵੀ ਦਵੇ , ਬਦਦੁਆ ਵੀ ਦਵੇ ਪਰ ਤੁਸੀਂ ਉਸ ਬਦਦੁਆ ਨੂੰ ਵੀ ਆਪਣੇ ਸ਼ੁਭ ਭਾਵਨਾ ਦੀ ਸ਼ਕਤੀ ਨਾਲ ਦੁਆ ਵਿੱਚ ਪਰਿਵਰਤਨ ਕਰ ਦਵੋ। ਤੁਹਾਡੇ ਦੁਆਰਾ ਹਰ ਆਤਮਾ ਨੂੰ ਦੁਆ ਦਾ ਅਨੁਭਵ ਹੋਵੇ। ਉਸ ਸਮੇਂ ਅਨੁਭਵ ਕਰੋ ਜੋ ਬਦਦੁਆ ਦੇ ਰਿਹਾ ਹੈ ਉਹ ਇਹ ਕੋਈ ਨਾ ਕੋਈ ਵਿਕਾਰ ਦੇ ਵਸ਼ੀਭੂਤ ਹੈ। ਵਸ਼ੀਭੂਤ ਆਤਮਾ ਦੇ ਪ੍ਰਤੀ ਅਤੇ ਪਰਵਸ਼ ਆਤਮਾ ਦੀ ਪ੍ਰਤੀ ਕਦੀ ਵੀ ਬਦਦੁਆ ਨਹੀਂ ਨਿਕਲੇਗੀ। ਉਸਦੇ ਪ੍ਰਤੀ ਸਦਾ ਸਹਿਯੋਗ ਦੇਣ ਦੀ ਦੁਆ ਨਿਕਲੇਗੀ। ਸਿਰਫ਼ ਇੱਕ ਹੀ ਗੱਲ ਯਾਦ ਰੱਖੋ ਕਿ ਸਾਨੂੰ ਨਿਰੰਤਰ ਇੱਕ ਹੀ ਕੰਮ ਕਰਨਾ ਹੈ -”ਸੰਕਲਪ ਦਵਾਰਾ , ਬੋਲ ਦਵਾਰਾ , ਕਰਮਣਾ ਦਵਾਰਾ , ਸੰਬੰਧ - ਸੰਪਰਕ ਦਵਾਰਾ ਦੁਆ ਦੇਣਾ ਅਤੇ ਦੁਆ ਲੈਣਾ।” ਜੇਕਰ ਕਿਸੇ ਆਤਮਾ ਦੇ ਪ੍ਰਤੀ ਕੋਈ ਵੀ ਵਿਅਰਥ ਸੰਕਲਪ ਅਤੇ ਨਿਗਟਿਵ ਸੰਕਲਪ ਆਏ ਵੀ ਤਾਂ ਇਹ ਯਾਦ ਰੱਖੋ ਕਿ ਮੇਰਾ ਕਰਤਵ ਕੀ ਹੈ! ਜਿਵੇਂ ਕਿਤੇ ਅੱਗ ਲਗ ਰਹੀ ਹੋਵੇ ਅਤੇ ਅੱਗ ਬੁਝਾਉਣ ਵਾਲੇ ਹੁੰਦੇ ਹਨ ਉਹ ਅੱਗ ਨੂੰ ਦੇਖਕੇ ਜਲ ਪਾਉਣ ਦਾ ਕੰਮ ਕਰਦੇ ਭੁਲਦੇ ਨਹੀਂ, ਉਹਨਾਂ ਨੂੰ ਯਾਦ ਰਹਿੰਦਾ ਹੈ ਕਿ ਅਸੀਂ ਜਲ ਪਾਉਣ ਵਾਲੇ ਹਾਂ, ਅੱਗ ਬੁਝਾਉਣ ਵਾਲੇ ਹਾਂ, ਇਵੇਂ ਜੇਕਰ ਕੋਈ ਕਿਸੇ ਵੀ ਵਿਕਾਰ ਦੀ ਅੱਗ ਪਰਵਸ਼ ਕੋਈ ਵੀ ਅਜਿਹਾ ਕੰਮ ਕਰਦਾ ਹੈ ਜੋ ਤੁਹਾਨੂੰ ਚੰਗਾ ਨਹੀਂ ਲੱਗਦਾ ਹੈ ਤਾਂ ਤੁਸੀਂ ਆਪਣਾ ਕਰਤਵ ਯਾਦ ਰੱਖੋ ਕਿ ਮੇਰਾ ਕਰਤਵ ਹੈ - ਕਿਸੇ ਵੀ ਤਰ੍ਹਾਂ ਦੀ ਅੱਗ ਬੁਝਾਉਣ ਦਾ, ਦੁਆਵਾਂ ਦੇਣ ਦਾ। ਸ਼ੁਭ ਭਾਵਨਾ ਦੀ ਭਾਵਨਾ ਦਾ ਸਹਿਯੋਗ ਦੇਣਾ ਦਾ। ਬਸ ਇੱਕ ਅੱਖਰ ਯਾਦ ਰੱਖੋ, ਮਾਤਾਵਾਂ ਨੂੰ ਸਹਿਜ ਇੱਕ ਸ਼ਬਦ ਯਾਦ ਰੱਖਣਾ ਹੈ -”ਦੁਆਵਾਂ ਦੇਣਾ, ਦੁਆਵਾਂ ਲੈਣਾ”। ਮਾਤਾਵਾਂ ਇਹ ਕਹਿ ਸਕਦੀਆਂ ਹੋ? (ਸਭ ਮਾਤਾਵਾਂ ਹੱਥ ਉਠਾ ਰਹੀਆ ਹਨ) ਕਰ ਸਕਦੀਆਂ ਹੋ ਜਾਂ ਕਰਨਾ ਹੀ ਹੈ? ਪਾਂਡਵ ਕਰ ਸਕਦੇ ਹਨ? ਪਾਂਡਵ ਕਹਿੰਦੇ ਹਨ - ਕਰਨਾ ਹੀ ਹੈ। ਗਾਇਆ ਹੋਇਆ ਹੈ ਪਾਂਡਵ ਮਤਲਬ ਸਦਾ ਵਿਜੇਈ ਅਤੇ ਸ਼ਕਤੀਆਂ ਸਦਾ ਵਿਸ਼ਵ ਕਲਿਆਣਕਾਰੀ ਨਾਮ ਨਾਲ ਪ੍ਰਸਿੱਧ ਹਨ।

ਬਾਪਦਾਦਾ ਨੂੰ ਚਾਰੋਂ ਪਾਸੇ ਦੇ ਬੱਚਿਆਂ ਤੋਂ ਵੀ ਹੁਣ ਤੱਕ ਇੱਕ ਆਸ਼ ਰਹੀ ਹੋਈ ਹੈ। ਦਸੀਏ ਉਹ ਕਿਹੜੀ ਆਸ਼ ਹੈ? ਜਾਣ ਤੇ ਗਏ ਹੋ! ਟੀਚਰਸ ਜਾਣ ਗਈ ਹੋ ਨਾ! ਸਭ ਬੱਚੇ ਆਪਣੀ ਸ਼ਮਤਾ ਅਨੁਸਾਰ ਪੁਰਸ਼ਾਰਥ ਤੇ ਕਰ ਰਹੇ ਹੋ। ਬਾਪਦਾਦਾ ਪੁਰਸ਼ਾਰਥ ਦੇਖ ਕੇ ਮੁਸਕੁਰਾਉਂਦੇ ਹਨ। ਪਰ ਇੱਕ ਆਸ਼ ਇਹ ਹੈ ਕਿ ਪੁਰਸ਼ਾਰਥ ਵਿੱਚ ਹਾਲੇ ਤੀਵਰਗਤੀ ਚਾਹੀਦੀ ਹੈ। ਪੁਰਸ਼ਾਰਥ ਹੈ ਪਰ ਹਾਲੇ ਤੀਵਰਗਤੀ ਚਾਹੀਦੀ ਹੈ। ਇਸਦੀ ਵਿਧੀ ਹੈ -”ਕਾਰਨ” ਸ਼ਬਦ ਸਮਾਪਤ ਹੋ ਜਾਏ। ਅਤੇ ਨਿਵਾਰਨ ਸਵਰੂਪ ਸਦਾ ਬਣ ਜਾਏ। ਕਾਰਨ ਤੇ ਉਸ ਸਮੇਂ ਅਨੁਸਾਰ ਬਣਦੇ ਹੀ ਹਨ ਅਤੇ ਬਣਦੇ ਰਹਿਣਗੇ। ਪਰ ਤੁਸੀਂ ਸਭ ਨਿਵਾਰਨ ਸਵਰੂਪ ਬਣੋ ਕਿਉਂਕਿ ਤੁਸੀਂ ਸਭ ਬੱਚਿਆਂ ਨੂੰ ਵਿਸ਼ਵ ਦੇ ਨਿਵਾਰਨ ਕਰ ਸਭ ਨੂੰ, ਮਜ਼ੋਰਿਟੀ ਆਤਮਾਵਾਂ ਨੂੰ ਨਿਰਵਾਣਧਾਮ ਵਿੱਚ ਭੇਜਣਾ ਹੈ। ਜੋ ਜਦੋਂ ਖੁਦ ਨੂੰ ਨਿਵਾਰਨ ਸਵਰੂਪ ਬਣਾਓ ਉਦੋਂ ਵਿਸ਼ਵ ਆਤਮਾਵਾਂ ਨੂੰ ਨਿਵਾਰਨ ਸਵਰੂਪ ਦਵਾਰਾ ਸਭ ਸਮੱਸਿਆਵਾਂ ਦਾ ਨਿਵਾਰਨ ਕਰ ਨਿਰਵਾਣਧਾਮ ਵਿੱਚ ਭੇਜ ਸਕੋਂਗੇ। ਹਾਲੇ ਵਿਸ਼ਵ ਦੀਆਂ ਆਤਮਾਵਾਂ ਮੁਕਤੀ ਚਾਹੁੰਦੀਆਂ ਹਨ ਤਾਂ ਬਾਪ ਦਵਾਰਾ ਮੁਕਤੀ ਦਾ ਵਰਸਾ ਦਿਵਾਉਣ ਵਾਲੇ ਨਿਮਿਤ ਤੁਸੀਂ ਹੋ। ਤਾਂ ਨਿਮਿਤ ਆਤਮਾਵਾਂ ਪਹਿਲੇ ਖੁਦ ਨੂੰ ਭਿੰਨ - ਭਿੰਨ ਸਮੱਸਿਆਵਾਂ ਦੇ ਕਾਰਣ ਨੂੰ ਨਿਵਾਰਨ ਕਰ ਮੁਕਤ ਬਣਾਉਣਗੇ। ਉਦੋਂ ਵਿਸ਼ਵ ਨੂੰ ਮੁਕਤੀ ਦਾ ਵਰਸਾ ਦਵਾ ਸਕੋਂਗੇ। ਤਾਂ ਮੁਕਤ ਹੋ? ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਕਾਰਨ ਅੱਗੇ ਨਹੀਂ ਆਏ, ਇਹ ਕਾਰਨ ਹੈ, ਇਹ ਕਾਰਨ ਹੈ, ਇਹ ਕਾਰਨ ਹੈ, ਇਹ ਕਾਰਨ ਹੈ। … ਜਦੋਂ ਕੋਈ ਕਾਰਨ ਸਾਹਮਣੇ ਬਣਦਾ ਹੈ ਉਸ ਕਾਰਨ ਦਾ ਸੈਕਿੰਡ ਵਿੱਚ ਨਿਵਾਰਨ ਸੋਚੋਂ, ਇਹ ਸੋਚੋ ਕਿ ਜਦੋਂ ਵਿਸ਼ਵ ਦਾ ਨਿਵਾਰਨ ਕਰਨ ਵਾਲੀ ਹਾਂ ਤਾਂ ਕੀ ਖੁਦ ਦੀਆਂ ਛੋਟੀਆਂ -ਛੋਟੀਆਂ ਸਮੱਸਿਆਵਾਂ ਦਾ ਖੁਦ ਨਿਵਾਰਨ ਨਹੀਂ ਕਰ ਸਕਦੀ! ਨਹੀਂ ਕਰ ਸਕਦਾ! ਹੁਣ ਤੇ ਆਤਮਾਵਾਂ ਦੀ ਕਿਉ (ਕਤਾਰ) ਤੁਹਾਡੇ ਸਾਹਮਣੇ ਆਏਗੀ” ਹੀ ਮੁਕਤੀਦਾਤਾ ਮੁਕਤੀ ਦਵੋ” ਕਿਉਂਕਿ ਮੁਕਤੀ ਦਾਤਾ ਦੇ ਡਾਇਰੈਕਟ ਬੱਚੇ ਹੋ, ਅਧਿਕਾਰੀ ਬੱਚੇ ਹੋ। ਮਾਸਟਰ ਮੁਕਤੀਦਾਤਾ ਤੇ ਹੋ ਨਾ। ਪਰ ਕਿਉ ਦੇ ਅੱਗੇ ਤੁਸੀਂ ਮਾਸਟਰ ਮੁਕਤੀ ਦਾਤਾਵਾਂ ਦੇ ਵੱਲੋਂ ਇੱਕ ਰੁਕਾਵਟ ਦਾ ਦਰਵਾਜ਼ਾ ਬੰਦ ਹੈ? ਪੁਰਸ਼ਾਰਥ ਵਿੱਚ ਕਮਜ਼ੋਰ ਪੁਰਸ਼ਾਰਥ ਦਾ, ਇੱਕ ਸ਼ਬਦ ਦਾ ਦਰਵਾਜ਼ਾ ਹੈ , ਉਹ ਹੈ “ਕਿਉਂ’। ਕਵੇਸ਼ਚਨ ਮਾਰਕ,(?) ਕਿਉਂ, ਇਹ ਕਿਉਂ ਸ਼ਬਦ ਹਾਲੇ ਕਿਉ ਨੂੰ ਸਾਹਮਣੇ ਨਹੀਂ ਲਿਆਉਂਦਾ। ਤਾਂ ਬਾਪਦਾਦਾ ਹਾਲੇ ਦੇਸ਼ ਵਿਦੇਸ਼ ਦੇ ਸਭ ਬੱਚਿਆਂ ਨੂੰ ਇਹ ਸਮ੍ਰਿਤੀ ਦਵਾ ਰਹੇ ਹਨ ਕਿ ਤੁਸੀਂ ਸਮੱਸਿਆਵਾਂ ਦਾ ਦਰਵਾਜ਼ਾ “ਕਿਉਂ”. ਇਸਨੂੰ ਸਮਾਪਤ ਕਰੋ। ਕਰ ਸਕਦੇ ਹੋ? ਟੀਚਰਸ ਕਰ ਸਕਦੀਆਂ ਹਨ? ਪਾਂਡਵ ਕਰ ਸਕਦੇ ਹੋ? ਸਭ ਹੱਥ ਉਠਾ ਰਹੇ ਹਨ ਜਾਂ ਕੋਈ ਕੋਈ? ਫਾਰਨਰਸ ਤਾਂ ਏਵਰਰੇਡੀ ਹਨ ਨਾ! ਹਾਂ ਜਾਂ ਨਾਂ? ਜੇਕਰ ਹਾਂ ਤਾਂ ਸਿੱਧਾ ਹੱਥ ਹਿਲਾਓ। ਕੋਈ ਇੰਝ - ਇੰਝ ਕਰ ਰਹੇ ਹਨ। ਹੁਣ ਕਿਸੇ ਵੀ ਸੇਵਾ ਕੇਂਦਰ ਤੇ ਸਮੱਸਿਆ ਦਾ ਨਾਮ -ਨਿਸ਼ਾਨ ਨਾ ਹੋਵੇ। ਇਵੇਂ ਹੋ ਸਕਦਾ ਹੈ? ਹਰ ਇੱਕ ਸਮਝੇ ਮੈਨੂੰ ਕਰਨਾ ਹੈ। ਟੀਚਰਸ ਸਮਝਣ ਮੈਨੂੰ ਕਰਨਾ ਹੈ, ਸਟੂਡੈਂਟਸ ਸਮਝਣ ਮੈਨੂੰ ਕਰਨਾ ਹੈ, ਪ੍ਰਵ੍ਰਿਤੀ ਵਾਲੇ ਸਮਝੇਂ ਸਾਨੂੰ ਕਰਨਾ ਹੈ, ਮਧੂਬਨ ਵਾਲੇ ਸਮਝਣ ਕੇ ਸਾਨੂੰ ਕਰਨਾ ਹੈ। ਕਰ ਸਕਦੇ ਹੋ ਨਾ? ਸਮੱਸਿਆ ਸ਼ਬਦ ਹੀ ਖ਼ਤਮ ਹੋ ਜਾਏ, ਕਾਰਨ ਖ਼ਤਮ ਹੋਕੇ ਨਿਵਾਰਣ ਆ ਜਾਏ, ਇਹ ਹੋ ਸਕਦਾ ਹੈ! ਕੀ ਨਹੀਂ ਹੋ ਸਕਦਾ ਹੈ, ਜਦੋਂ ਪਹਿਲੇ - ਪਹਿਲੇ ਸਥਾਪਨਾ ਦੇ ਸਮੇਂ ਵਿੱਚ ਸਭ ਆਉਣ ਵਾਲੇ ਬੱਚਿਆਂ ਨੇ ਕੀ ਪ੍ਰੋਮਿਸ ਕੀਤਾ ਸੀ ਅਤੇ ਕਰਕੇ ਦਿਖਾਇਆ! ਅਸੰਭਵ ਨੂੰ ਸੰਭਵ ਕਰਕੇ ਦਿਖਾਇਆ। ਦਿਖਾਇਆ ਨਾ? ਤਾਂ ਹੁਣ ਕਿੰਨੇ ਸਾਲ ਹੋ ਗਏ? ਸਥਾਪਨਾ ਨੂੰ ਕਿੰਨੇ ਵਰ੍ਹੇ ਹੋ ਗਏ? (65) ਤਾਂ ਇੰਨੇ ਵਰ੍ਹਿਆਂ ਤੋਂ ਅਸੰਭ ਸੰਭਵ ਨਹੀਂ ਹੋ ਸਕਦਾ ਹੈ? ਹੋ ਸਕਦਾ ਹੈ? ਮੁਖ ਟੀਚਰਸ ਹੱਥ ਉਠਾਓ। ਪੰਜਾਬ ਨਹੀਂ ਉਠਾ ਰਿਹਾ ਹੈ, ਸ਼ਕ ਹੈ ਕੀ? ਥੋੜ੍ਹਾ ਸੋਚ ਰਹੇ ਹਨ, ਸੋਚੋਂ ਨਹੀਂ ਕਰਨਾ ਹੀ ਹੈ। ਹੋਰਾਂ ਨੂੰ ਨਹੀਂ ਸੋਚੋਂ, ਹਰ ਇੱਕ ਆਪਣਾ ਸੋਚੋਂ, ਆਪਣਾ ਤੇ ਸੋਚ ਸਕਦੇ ਹੋ ਨਾ? ਦੂਸਰਿਆਂ ਨੂੰ ਛੱਡੋ, ਆਪਣਾ ਸੋਚਕੇ ਆਪਣੇ ਲਈ ਤਾਂ ਹਿੰਮਤ ਰੱਖ ਸਕਦੇ ਹੋ ਨਾ? ਕਿ ਨਹੀਂ? ਫਾਰੇਨਰਸ ਰੱਖ ਸਕਦੇ ਹਨ? (ਹੱਥ ਉਠਾਇਆ) ਮੁਬਾਰਕ ਹੋਵੇ। ਅੱਛਾ, ਹੁਣ ਜੋ ਸਮਝਦੇ ਹਨ, ਉਹ ਦਿਲ ਤੋਂ ਹੱਥ ਉਠਾਉਣਾ, ਦਿਖਾਵੇ ਨਾਲ ਨਹੀਂ। ਇਵੇਂ ਨਹੀਂ ਸਭ ਉਠਾ ਰਹੇ ਹਨ ਤਾਂ ਮੈਂ ਵੀ ਉਠਾ ਲਵਾਂ। ਜੇਕਰ ਦਿਲ ਤੋਂ ਦ੍ਰਿੜ੍ਹ ਸੰਕਲਪ ਕਰੋਗੇ ਕਿ ਕਾਰਨ ਸਮਾਪਤ ਕਰ ਨਿਵਾਰਨ ਸਵਰੂਪ ਬਣਨ ਹੀ ਹੈ, ਕੁਝ ਵੀ ਹੋ, ਸਹਿਣ ਕਰਨਾ ਪਵੇ, ਮਾਇਆ ਦਾ ਸਾਹਮਣਾ ਕਰਨਾ ਪਵੇ, ਇੱਕ ਦੋ ਦੇ ਸੰਬੰਧ -ਸੰਪਰਕ ਵਿੱਚ ਸਹਿਣ ਵੀ ਕਰਨਾ ਪਵੇ, ਮੈਨੂੰ ਸਮੱਸਿਆ ਨਹੀਂ ਬਣਨਾ ਹੈ। ਹੋ ਸਕਦਾ ਹੈ? ਜੇਕਰ ਦ੍ਰਿੜ੍ਹ ਨਿਸ਼ਚੇ ਹੈ ਤਾਂ ਉਹ ਪਿੱਛੇ ਤੋਂ ਲੈਕੇ ਅੱਗੇ ਤੱਕ ਹੱਥ ਉਠਾਓ। (ਬਾਪਦਾਦਾ ਨੇ ਸਭ ਨੇ ਹੱਥ ਉੱਠਵਾਏ ਅਤੇ ਸਾਰਾ ਦ੍ਰਿਸ਼ ਟੀ.ਵੀ.ਤੇ ਦੇਖਿਆ) ਅੱਛਾ ਹੈ ਨਾ ਐਕਸਰਸਾਈਜ਼ ਹੋ ਗਈ! ਹੱਥ ਇਸਲਈ ਉਠਾਉਂਦੇ ਹਨ, ਜਿਵੇਂ ਹਾਲੇ ਇੱਕ ਦੋ ਨੂੰ ਦੇਖ ਕਰਕੇ ਹੱਥ ਉਠਾਉਣ ਉਸ ਵਿੱਚ ਉਮੰਗ ਆਉਂਦਾ ਹੈ ਨਾ! ਇਵੇਂ ਹੀ ਜਦੋਂ ਕੋਈ ਸਮੱਸਿਆ ਆਵੇ ਤਾਂ ਸਾਹਮਣੇ ਬਾਪਦਾਦਾ ਨੂੰ ਦੇਖਣਾ, ਦਿਲ ਤੋਂ ਕਹਿਣਾ ਬਾਬਾ, ਅਤੇ ਬਾਬਾ ਹਾਜ਼ਿਰ ਹੋ ਜਾਏਗਾ, ਸਮੱਸਿਆ ਖ਼ਤਮ ਹੋ ਜਾਏਗੀ। ਸਮੱਸਿਆ ਸਾਹਮਣੇ ਤੋਂ ਹਟ ਜਾਏਗੀ ਅਤੇ ਬਾਪਦਾਦਾ ਸਾਹਮਣੇ ਹਾਜ਼ਿਰ ਹੋ ਜਾਏਗਾ। “ਮਾਸਟਰ ਸਰਵਸ਼ਕਤੀਮਾਨ” ਆਪਣਾ ਇਹ ਟਾਈਟਲ ਹਰ ਸਮੇਂ ਯਾਦ ਕਰੋ। ਨਹੀਂ ਤਾਂ ਬਾਪਦਾਦਾ ਹੁਣ ਯਾਦਪਿਆਰ ਵਿੱਚ ਮਾਸਟਰ ਸਰਵਸ਼ਕਤੀਵਾਂਨ ਨਾ ਕਹਿਕੇ ਸਰਵਸ਼ਕਤੀਵਾਂਨ ਕਹੇ? ਸ਼ਕਤੀਵਾਂਨ ਬੱਚਿਆਂ ਨੂੰ ਯਾਦਪਿਆਰ, ਚੰਗਾ ਲੱਗੇਗਾ? ਮਾਸਟਰ ਸਰਵਸ਼ਕਤੀਮਾਨ ਹਨ, ਮਾਸਟਰ ਸਰਵਸ਼ਕਤੀਮਾਨ ਕੀ ਨਹੀਂ ਕਰ ਸਕਦੇ ਹਨ! ਸਿਰਫ਼ ਆਪਣਾ ਟਾਈਟਲ ਅਤੇ ਕਰਤਵ ਯਾਦ ਰੱਖੋ। ਟਾਈਟਲ ਹੈ “ਮਾਸਟਰ ਸਰਵਸ਼ਕਤੀਵਾਂਨ” ਅਤੇ ਕਰਤਵ ਹੈ “ਵਿਸ਼ਵ ਕਲਿਆਣਕਾਰੀ”। ਤਾਂ ਸਦਾ ਆਪਣਾ ਟਾਈਟਲ ਅਤੇ ਕਰਤਵ ਯਾਦ ਕਰਨ ਨਾਲ ਸ਼ਕਤੀਆਂ ਇਮਰਜ਼ ਹੋ ਜਾਣਗੀਆਂ। ਮਾਸਟਰ ਬਣੋ, ਸ਼ਕਤੀਆਂ ਦੇ ਵੀ ਮਾਸਟਰ ਬਣੋ, ਆਡਰ ਕਰੋ, ਹਰ ਸ਼ਕਤੀ ਨੂੰ ਸਮੇਂ ਤੇ ਆਡਰ ਕਰੋ। ਉਵੇਂ ਸ਼ਕਤੀਆਂ ਧਾਰਨ ਕਰਦੇ ਵੀ ਹੋ, ਹਨ ਵੀ ਪਰ ਸਿਰਫ਼ ਕਮੀ ਇਹ ਹੋ ਜਾਂਦੀ ਹੈ ਕਿ ਸਮੇਂ ਤੇ ਯੂਜ਼ ਨਹੀਂ ਕਰਨੀ ਆਉਂਦੀ। ਸਮੇਂ ਬੀਤਣ ਦੇ ਬਾਅਦ ਯਾਦ ਆਉਂਦਾ ਹੈ, ਇਵੇਂ ਕਰਦੇ ਤੇ ਬਹੁਤ ਚੰਗਾ ਹੁੰਦਾ। ਹੁਣ ਅਭਿਆਸ ਕਰੋ ਜੋ ਸ਼ਕਤੀਆਂ ਸਮਾਈ ਹੋਈ ਹੈ, ਉਸਨੂੰ ਸਮੇਂ ਤੇ ਯੂਜ਼ ਕਰੋ। ਜਿਵੇਂ ਇਹਨਾਂ ਕਰਮਇੰਦਰੀਆਂ ਨੂੰ ਆਡਰ ਤੇ ਚਲਾਉਂਦੇ ਹੋ ਨਾ, ਹੱਥ ਨੂੰ, ਪੈਰ ਨੂੰ ਚਲਾਉਂਦੇ ਹੋ ਨਾ! ਇਵੇਂ ਹਰ ਸ਼ਕਤੀ ਨੂੰ ਆਡਰ ਵਿੱਚ ਚਲਾਓ। ਕੰਮ ਵਿੱਚ ਲਗਾਓ। ਸਮਾ ਕੇ ਰੱਖਦੇ ਹੋ, ਕੰਮ ਵਿੱਚ ਲਗਾਉਂਦੇ ਹੋ। ਸਮੇਂ ਤੇ ਕੰਮ ਵਿੱਚ ਲਗਾਉਣ ਨਾਲ ਸ਼ਕਤੀ ਆਪਣਾ ਕੰਮ ਜਰੂਰ ਕਰੇਗੀ। ਅਤੇ ਖੁਸ਼ ਰਹੋ, ਕਦੀ -ਕਦੀ ਕਿਸੇ ਬੱਚੇ ਦਾ ਚੇਹਰਾ ਬੜਾ ਸੋਚ - ਵਿਚਾਰ ਵਿੱਚ, ਥੋੜਾ ਜ਼ਿਆਦਾ ਗੰਭੀਰ ਦਿਖਾਈ ਦਿੰਦੇ ਹਨ। ਖੁਸ਼ ਰਹੋ, ਨੱਚੋ ਗਾਓ, ਤੁਹਾਡੀ ਬ੍ਰਹਾਮਣ ਜੀਵਨ ਹੈ ਹੀ ਖੁਸ਼ੀ ਵਿੱਚ ਨੱਚਣ ਦੀ ਅਤੇ ਆਪਣੇ ਭਾਗ ਅਤੇ ਭਾਗਵਾਨ ਦੇ ਗੀਤ ਗਾਉਣ ਦੀ। ਤਾਂ ਨੱਚਣ ਗਾਉਣ ਵਾਲੇ ਜੋ ਹੁੰਦੇ ਹਨ ਨਾ ਉਹ ਇਵੇਂ ਗੰਭੀਰ ਹੋਕੇ ਨੱਚਣ ਤਾਂ ਕਹਿਣਗੇ ਨੱਚਣਾ ਨਹੀਂ ਆਉਂਦਾ। ਗੰਭੀਰਤਾ ਚੰਗੀ ਹੈ ਪਰ ਟੂ ਮੱਚ ਗੰਭੀਰਤਾ, ਥੋੜਾ ਜਿਹਾ ਸੋਚ ਵਿਚਾਰ ਦਾ ਲੱਗਦਾ ਹੈ।

ਬਾਪਦਾਦਾ ਨੇ ਤਾਂ ਹਾਲੇ ਸੁਣਿਆ ਕਿ ਦਿੱਲੀ ਵਿੱਚ ਉਦਘਾਟਨ ਹੋ ਰਿਹਾ ਹੈ (9 ਦਿਸੰਬਰ 2001 ਨੂੰ ਦੇਹਲੀ ਗੁਡਗਾਂਵ ਵਿੱਚ ਓਮ ਸ਼ਾਂਤੀ ਰਿਟ੍ਰੀਟ ਸੈਂਟਰ ਦਾ ਉਦਘਾਟਨ ਹੈ) ਪਰ ਬਾਪਦਾਦਾ ਹੁਣ ਕਿਹੜਾ ਉਦਘਾਟਨ ਦੇਖਣਾ ਚਾਹੁੰਦੇ ਹਨ? ਇਹ ਡੇਟ ਤਾਂ ਫਿਕਸ ਕਰੋ, ਇਹ ਛੋਟੇ ਮੋਟੇ ਉਦਘਾਟਨ ਤਾਂ ਹੋ ਹੀ ਜਾਣਗੇ। ਪਰ ਬਾਪਦਾਦਾ ਉਦਘਾਟਨ ਚਾਹੁੰਦੇ ਹਨ “ਸਭ ਵਿਸ਼ਵ ਦੀ ਸਟੇਜ ਤੇ ਬਾਪ ਸਮਾਨ ਸਾਕਸ਼ਾਤ ਫਰਿਸ਼ਤੇ ਸਾਹਮਣੇ ਆ ਜਾਣ ਅਤੇ ਪਰਦਾ ਖੁਲ ਜਾਏ”। ਅਜਿਹਾ ਉਦਘਾਟਨ ਤੁਸੀਂ ਸਭਨੂੰ ਵੀ ਚੰਗਾ ਲੱਗਦਾ ਹੈ! ਰੁਹਰਿਹਾਂਨ ਵਿੱਚ ਵੀ ਸਭ ਕਹਿੰਦੇ ਰਹਿੰਦੇ ਹਨ, ਬਾਪ ਵੀ ਸੁਣਦੇ ਰਹਿੰਦੇ ਹਨ, ਬਸ ਹੁਣ ਇਹ ਹੀ ਇੱਛਾ ਹੈ - ਬਾਪ ਨੂੰ ਪ੍ਰਤੱਖ ਕਰੇ ਅਤੇ ਬਾਪ ਦੀ ਇੱਛਾ ਹੈ ਕਿ ਪਹਿਲੇ ਬੱਚੇ ਪ੍ਰਤੱਖ ਹੋਣ। ਬਾਪ ਬੱਚਿਆਂ ਦੇ ਨਾਲ ਪ੍ਰਤੱਖ ਹੋਵੇਗਾ। ਇਕੱਲਾ ਨਹੀਂ ਹੋਵੇਗਾ। ਤਾਂ ਬਾਪਦਾਦਾ ਉਹ ਉਦਘਾਟਨ ਦੇਖਣਾ ਚਾਹੁੰਦੇ ਹਨ। ਉਮੰਗ ਵੀ ਚੰਗਾ ਹੈ, ਜਦੋਂ ਰੂਹਰਿਹਾਂਨ ਕਰਦੇ ਹਨ ਤਾਂ ਰੂਹਾਂਨਿਅਤ ਕਰਦੇ ਹਨ ਤਾਂ ਰੂਹਰਿਹਾਂਨ ਦੇ ਸਮੇਂ ਸਭਦੇ ਉਮੰਗ ਬਹੁਤ ਵਧੀਆ ਹੁੰਦੇ ਹਨ। ਪਰ ਜਦੋਂ ਕਰਮਯੋਗੀ ਬਣਦੇ ਹਨ ਤਾਂ ਥੋੜਾ ਫ਼ਰਕ ਪੈ ਜਾਂਦਾ ਹੈ। ਤਾਂ ਮਾਤਾਵਾਂ ਕੀ ਕਰਨਗੀਆਂ? ਵੱਡਾ ਝੁੰਡ ਹੈ ਮਾਤਾਵਾਂ ਦਾ। ਅਤੇ ਮਾਤਾਵਾਂ ਨੂੰ ਦੇਖਕੇ ਬਾਪ ਨੂੰ ਬੜੀ ਖੁਸ਼ੀ ਹੁੰਦੀ ਹੈ। ਕਿਸੇ ਨੇ ਵੀ ਮਾਤਾਵਾਂ ਨੂੰ ਇਨਾਂ ਅੱਗੇ ਨਹੀਂ ਲਿਆਉਂਦਾ ਹੈ ਪਰ ਬਾਪਦਾਦਾ ਮਾਤਾਵਾਂ ਨੂੰ ਅੱਗੇ ਵਧਦੇ ਦੇਖ ਖੁਸ਼ ਹੁੰਦੇ ਹਨ। ਮਾਤਾਵਾਂ ਦਾ ਵਿਸ਼ੇਸ਼ ਸੰਕਲਪ ਹੈ ਕਿ ਜੋ ਕਿਸੇ ਨੇ ਨਹੀਂ ਕਰਕੇ ਦਿਖਾਇਆ ਉਹ ਅਸੀਂ ਮਾਤਾਵਾਂ ਬਾਪ ਦੇ ਨਾਲ ਕਰਕੇ ਦਿਖਾਵਾਂਗੇ। ਕਰਕੇ ਦਿਖਾਉਣਗੇ? ਹੁਣ ਇੱਕ ਹੱਥ ਦੀ ਤਾਲੀ ਵਜਾਓ। ਮਾਤਾਵਾਂ ਸਭ ਕੁਝ ਕਰ ਸਕਦੀਆਂ ਹਨ। ਮਾਤਾਵਾਂ ਵਿੱਚ ਉਮੰਗ ਚੰਗਾ ਹੈ। ਕੁਝ ਵੀ ਨਹੀਂ ਸਮਝਣ ਪਰ ਇਹ ਤਾਂ ਸਮਝ ਲਿਆ ਹੈ ਨਾ ਕਿ ਮੈਂ ਬਾਬਾ ਦੀ ਹਾਂ, ਬਾਬਾ ਮੇਰਾ ਹੈ। ਇਹ ਸਮਝ ਲਿਆ ਹੈ ਨਾ! ਮੇਰਾ ਬਾਬਾ ਤਾਂ ਸਭ ਕਹਿੰਦੇ ਹਨ ਨਾ? ਬਸ ਦਿਲ ਤੋਂ ਇਹ ਹੀ ਗੀਤ ਗਾਉਂਦੇ ਰਹੋ -ਮੇਰਾ ਬਾਬਾ, ਮੇਰਾ ਬਾਬਾ, ਮੇਰਾ ਬਾਬਾ …।

ਅੱਛਾ - ਹੁਣ ਇੱਕ ਸੈਕਿੰਡ ਬਾਪਦਾਦਾ ਦਿੰਦੇ ਹੈ, ਸਭ ਅਲਰਟ ਹੋਕੇ ਬੈਠੋ। ਬਾਪਦਾਦਾ ਨਾਲ ਸਭ ਦਾ ਪਿਆਰ 100 ਪਰਸੈਂਟ ਹੈ ਨਾ! ਪਿਆਰ ਤੇ ਪਰਸੈਂਟ ਵਿੱਚ ਨਹੀਂ ਹੈ ਨਾ। 100 ਪਰਸੈਂਟ ਹੈ? ਤਾਂ 100 ਪਰਸੈਂਟ ਪਿਆਰ ਦਾ ਰਿਟਰਨ ਦੇਣ ਦੇ ਲਈ ਤਿਆਰ ਹੋ? 100 ਪਰਸੈਂਟ ਪਿਆਰ ਹੈ ਨਾ। ਜਿਸਦਾ ਥੋੜਾ ਜਿਹਾ ਘਟ ਹੋਵੇ, ਉਹ ਹੱਥ ਉਠਾ ਲਵੋ। ਪਿੱਛੇ ਬੱਚ ਜਾਣਗੇ। ਜੇਕਰ ਘੱਟ ਹੋਵੇ ਤਾਂ ਹੱਥ ਉਠਾ ਲਵੋ। ਪਿਆਰ ਦੀ ਗੱਲ ਕਰ ਰਹੇ ਹਨ। (ਇੱਕ - ਦੋ ਨੇ ਹੱਥ ਉਠਾਇਆ) ਅੱਛਾ ਪਿਆਰ ਨਹੀਂ ਹੈ, ਕੋਈ ਹਰਜਾ ਨਹੀਂ, ਹੋ ਜਾਏਗਾ। ਜਾਣਗੇ ਕਿੱਥੇ, ਪਿਆਰ ਤੇ ਕਰਨਾ ਹੀ ਪਵੇਗਾ। ਅੱਛਾ, ਹੁਣ ਸਾਰੇ ਅਲਰਟ ਹੋਕੇ ਬੈਠੇ ਹੋ ਨਾ! ਹੁਣ ਪਿਆਰ ਦੇ ਰਿਟਰਨ ਵਿੱਚ ਇੱਕ ਸੈਕਿੰਡ ਬਾਪ ਦੇ ਸਾਹਮਣੇ ਅੰਤਰਮੁਖੀ ਹੋ ਆਪਣੇ ਆਪ ਨਾਲ ਦਿਲ ਤੋਂ, ਦਿਲ ਵਿੱਚ ਸੰਕਲਪ ਕਰ ਸਕਦੇ ਹੋ ਕਿ ਹੁਣ ਅਸੀਂ ਖੁਦ ਦੇ ਪ੍ਰਤੀ ਅਤੇ ਹੋਰਾਂ ਦੇ ਪ੍ਰਤੀ ਸਮੱਸਿਆ ਨਹੀਂ ਬਣਾਂਗੇ। ਇਹ ਦ੍ਰਿੜ੍ਹ ਸੰਕਲਪ ਪਿਆਰ ਦੇ ਰਿਟਰਨ ਵਿੱਚ ਕਰ ਸਕਦੇ ਹੋ? ਜੋ ਸਮਝਦੇ ਹਨ - ਕੁਝ ਵੀ ਹੋ ਜਾਏ, ਜੇਕਰ ਕੁਝ ਹੋ ਵੀ ਗਿਆ ਤਾਂ ਸੈਕਿੰਡ ਵਿੱਚ ਖੁਦ ਨੂੰ ਪਰਿਵਰਤਨ ਕਰ ਦਵੋਗੇ, ਉਹ ਦਿਲ ਵਿੱਚ ਸੰਕਲਪ ਦ੍ਰਿੜ੍ਹ ਕਰਨ, ਜੋ ਕਰ ਸਕਦੇ ਹਨ ਦ੍ਰਿੜ੍ਹ ਸੰਕਲਪ। ਬਾਪਦਾਦਾ ਮਦਦ ਦੇਣਗੇ ਪਰ ਮਦਦ ਲੈਣ ਦੀ ਵਿਧੀ ਹੈ ਦ੍ਰਿੜ੍ਹ ਸੰਕਲਪ ਦੀ ਸਮ੍ਰਿਤੀ। ਬਾਪਦਾਦਾ ਦੇ ਸਾਹਮਣੇ ਸੰਕਲਪ ਲਿਆ ਹੈ, ਇਹ ਸਮ੍ਰਿਤੀ ਦੀ ਵਿਧੀ ਤੁਹਾਨੂੰ ਸਹਿਯੋਗ ਦਵੇਗੀ। ਤਾਂ ਕਰ ਸਕਦੇ ਹੋ? ਕਾਂਧ ਹਿਲਾਓ। ਦੇਖੋ ਸੰਕਲਪ ਨਾਲ ਕੀ ਨਹੀਂ ਹੋ ਸਕਦਾ, ਘਬਰਾਓ ਨਹੀਂ, ਬਾਪਦਾਦਾ ਦੀ ਐਕਸਟਰਾ ਮਦਦ ਜ਼ਰੂਰ ਮਿਲੇਗੀ। ਅੱਛਾ।

ਇਵੇਂ ਸਰਵ ਤੀਵਰ ਪੁਰਸ਼ਾਰਥੀ ਸ਼੍ਰੇਸ਼ਠ ਆਤਮਾਵਾਂ ਨੂੰ, ਸਦਾ ਬਾਪ ਦੇ ਪਿਆਰ ਦਾ ਰਿਟਰਨ ਕਰਨ ਵਾਲੇ ਹਿੰਮਤਵਾਂਨ ਬੱਚਿਆਂ ਨੂੰ, ਸਦਾ ਆਪਣੇ ਵਿਸ਼ੇਸ਼ਤਾਵਾਂ ਦਵਾਰਾ ਹੋਰਾਂ ਨੂੰ ਵੀ ਵਿਸ਼ੇਸ਼ ਆਤਮਾਵਾਂ ਬਣਾਉਣ ਵਾਲੇ ਪੁੰਨ ਆਤਮਾਵਾਂ ਬੱਚਿਆਂ ਨੂੰ, ਸਦਾ ਸਮੱਸਿਆ ਸਮਾਧਾਨ ਸਵਰੂਪ ਵਿਸ਼ੇਸ਼ ਅੱਗੇ ਉੱਡਣ ਵਾਲੇ ਬੱਚਿਆਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ,

ਵਿਦਾਈ ਦੇ ਸਮੇਂ :- ਅੱਜ ਵਿਸ਼ੇਸ਼ ਜੋ ਮਧੂਬਨ ਵਿੱਚ ਉਪਰ ਸੇਕੁਰਿਟੀ ਦੇ ਕੰਮ ਵਿੱਚ ਬਿਜ਼ੀ ਹਨ, ਉਹ ਬਾਪਦਾਦਾ ਦੇ ਸ਼ਾਹਮਣੇ ਆ ਰਹੇ ਹਨ। ਯੱਗ ਦੀ ਰਖਵਾਲੀ ਕਰਨ ਵਾਲੀਆਂ ਦੀ ਬਹੁਤ ਵੱਡੀ ਡਿਊਟੀ ਹੈ ਤਾਂ ਰਖਵਾਲੀ ਕਰ ਰਹੇ ਹਨ, ਦੂਰ ਬੈਠੇ ਵੀ ਯਾਦ ਕਰ ਰਹੇ ਹਨ, ਤਾਂ ਖਾਸ ਬਾਪਦਾਦਾ ਜੋ ਉੱਪਰ ਕੋਈ ਵੀ ਸੇਵਾ ਅਰਥ ਬੈਠੇ ਹਨ, ਭਾਵੇਂ ਗਿਆਨ ਸਰੋਵਰ ਵਿੱਚ, ਭਾਵੇਂ ਪਾਂਡਵ ਭਵਨ ਵਿੱਚ, ਭਾਵੇਂ ਸ਼ਾਂਤੀਵਨ ਵਿੱਚ ਜੋ ਵੀ ਰਖਵਾਲੀ ਕਰਨ ਵਾਲੇ ਹਨ, ਉਹਨਾਂ ਨੂੰ ਬਾਪਦਾਦਾ ਵਿਸ਼ੇਸ਼ ਯਾਦਪਿਆਰ ਦੇ ਰਹੇ ਹਨ। ਸਭ ਮਿਹਨਤ ਬਹੁਤ ਵਧੀਆ ਕਰ ਰਹੇ ਹਨ। ਅੱਛਾ - ਸਭ ਦੇਸ਼ - ਵਿਦੇਸ਼ ਵਾਲੀਆਂ ਨੇ, ਜਿਸਨੇ ਵੀ ਯਾਦ ਭੇਜੀ ਹੈ, ਉਹ ਸਮਝਣ ਸਾਨੂੰ ਵਿਸ਼ੇਸ਼ ਰੂਪ ਵਿੱਚ ਬਾਪਦਾਦਾ ਨੇ ਯਾਦ ਦਿੱਤੀ ਹੈ। ਅੱਛਾ।

ਵਰਦਾਨ:-
ਪੁਰਾਣੇ ਸੰਸਕਾਰ ਅਤੇ ਸੰਸਾਰ ਦੇ ਰਿਸ਼ਤਿਆਂ ਦੀ ਅਕਰਸ਼ਣ ਤੋਂ ਮੁਕਤ ਰਹਿਣ ਵਾਲੇ ਡਬਲ ਲਾਇਟ ਫਰਿਸ਼ਤਾ ਭਵ

ਫਰਿਸ਼ਤਾ ਮਤਲਬ ਪੁਰਾਣੇ ਸੰਸਕਾਰ ਦੀ ਅਕਰਸ਼ਣ ਤੋਂ ਮੁਕਤ, ਨਾ ਸੰਬੰਧ ਰੂਪ ਵਿੱਚ ਆਕਰਸ਼ਣ ਹੋਵੇ, ਨਾ ਆਪਣੀ ਦੇਹ ਜਾਂ ਕਿਸੇ ਦੇਹਧਾਰੀ ਵਿਅਕਤੀ ਜਾਂ ਕਿਸੇ ਵਸਤੂ ਦੇ ਵਲ ਆਕਰਸ਼ਣ ਹੋ, ਇਵੇਂ ਹੀ ਪੁਰਾਣੇ ਸੰਸਕਾਰ ਦੀ ਆਕਰਸ਼ਣ ਤੋਂ ਵੀ ਮੁਕਤ - ਸੰਕਲਪ, ਵ੍ਰਿਤੀ ਅਤੇ ਵਾਣੀ ਦੇ ਰੂਪ ਵਿੱਚ ਕਿਸੇ ਸੰਸਕਾਰ ਦੀ ਆਕਰਸ਼ਣ ਨਾ ਹੋਵੇ। ਜਦੋਂ ਇਵੇਂ ਸਰਵ ਆਕਰਸ਼ਨਾਂ ਤੋਂ ਮਤਲਬ ਵਿਅਰਥ ਸਮੇਂ, ਵਿਅਰਥ ਸੰਗ, ਵਿਅਰਥ ਵਾਤਾਵਰਨ ਤੋਂ ਮੁਕਤ ਬਣੋਂਗੇ ਵਾਤਾਵਰਨ ਤੋਂ ਮੁਕਤ ਬਣੋਂਗੇ ਉਦੋ ਕਹਾਂਗੇ ਡਬਲ ਲਾਇਟ ਫ਼ਰਿਸ਼ਤਾ।

ਸਲੋਗਨ:-
ਸ਼ਾਂਤੀ ਦੀ ਸ਼ਕਤੀ ਦਵਾਰਾ ਸਰਵ ਆਤਮਾਵਾਂ ਦੀ ਪਾਲਣਾ ਕਰਨ ਵਾਲੇ ਹੀ ਰੂਹਾਨੀ ਸੋਸ਼ਲ ਵਰਕਰ ਹਨ।